.
A36. ਤੁਸੀਂ
ਸੋਚੋ ਕਿਸ
ਨਾਲ
ਰਹਿਣਾ
ਹੈ
ਪਿਆਰੇ ਵੀਰੋ ਅੱਜ ਆਪ ਦੇ ਵਲੰਟੀਅਰਾਂ ਵਿਚਕਾਰ ਜੋ ਬਹਿਸ ਚਲ ਰਹੀ ਹੈ। ਮੈ ਇਸ ਵਾਰੇ ਆਪਣੀ ਰਾਏ ਦੇਣ ਦੀ ਇਜਾਜਤ ਚਾਹੁੰਦਾ ਹਾਂ।
ਮੈਂ 5 ਅਪ੍ਰੈਲ 2011 ਨੂੰ ਅੰਨਾਂ ਹਜਾਰੇ ਜੀ ਨਾਲ ਜੁੜਿਆ ਸੀ ਅਤੇ 1 ਫਰਵਰੀ 2016 ਨੂੰ ਕੇਜਰੀਵਾਲ ਸੰਜੇ ਜੀ ਨੂੰ ਛਡ ਦਿਤਾ ਸੀ। ਮੈਂ ਪਾਰਟੀ ਵਿਚ ਸਭ ਤੋਂ ਸੀਨੀਅਰ ਸੀ। ਮੈਂ ਪੰਜਾਬ ਤੇ ਦਿਲੀ ਦੇ ਕਈ ਉਚ ਆਹੁਦਿਆਂ ਤੇ ਰਿਹਾ ਹਾਂ। ਪਰ ਅਕਾਲੀ ਦਲ ਦੇ ਆਹੁਦੇ ਜਾਂ ਟਿਕਟ ਦੀ ਲੋੜ ਕਦੇ ਭੀ ਮਹਿਸੂਸ ਨਹੀਂ ਸੀ ਕੀਤੀ।
ਮੈਂ ਕੇਜਰੀਵਾਲ ਜੀ ਰਾਹੀਂ ਬਾਦਲਸ਼ਾਹੀ ਨੂੰ ਬਦਲਣਾ ਚਾਹੁੰਦਾ ਸੀ। ਮੈਂ ਸੰਜੇ ਸਹਿਬ ਖਾਤਰ ਕਈ ਵਡੇ ਰਿਸਕ ਭੀ ਲਏ। ਉਹ ਬਾਦਲਸ਼ਾਹੀ ਖਿਲਾਫ ਸਭ ਤੋਂ ਪਹਿਲਾਂ ਤੇ ਦਲੇਰੀ ਨਾਲ ਬੋਲਿਆ ਸੀ।
ਮੈਂ ਨਰਾਜਗੀ ਨਾਲ ਪਾਰਟੀ ਨਹੀਂ ਛਡੀ। ਸੰਜੇ ਜੀ ਨੂੰ ਟੈਲੀਫੋਨ ਕਰਕੇ ਪਾਰਟੀ ਛਡਣ ਦੀ ਆਗਿਆ ਮੰਗੀ ਸੀ। ਉਹਨਾਂ ਮੈਂਨੂੰ ਅਗਲੇ ਦਿਨ ਚੰਡੀਗੜ ਮਿਲਣ ਲਈ ਕਿਹਾ ਸੀ।
ਮੈਂ ਪਾਰਟੀ ਤਿੰਨ ਕਾਰਨਾਂ ਕਰਕੇ ਛੱਡੀ ਸੀ। ਪਹਿਲੀ ਕੇਜਰੀਵਾਲ ਸਹਿਬ ਬਠਿੰਡਾ ਪਾਰਲੀਮੈਂਟ ਤੋਂ ਲੈਕੇ ਤਿੰਨ ਅਸੈਂਬਲੀ ਚੋਣਾਂ ਵਿਚ ਬਾਦਲਸ਼ਾਹੀ ਦੀ ਮਦਤ ਕਰਦੇ ਅਤੇ ਮੋਟਾ ਫਾਇਦਾ ਲੈਂਦੇ ਰਹੇ ਸਨ। ਵੀਰੋ ਬੁਰਾ ਨਾ ਮੰਨਿਉ ਪੜਤਾਲ ਕਰਿਉ। ਜੋ ਹੋਗਿਆ ਸੋ ਹੋਗਿਆ। ਪਰ ਮੈਂਨੂੰ ਜੋ ਬਹੁਤ ਬੁਰਾ ਲਗਾ ਉਹ ਇਹ ਸੀ ਕਿ ਕੇਜਰੀਵਾਲ
ਜੀ ਮੁਖ ਮੰਤਰੀ ਤੇ ਕਮਾਊ ਮਹਿਕਮੇ ਦਿਲੀ ਦੇ ਅਹੁਦੇਦਾਰਾਂ ਨੂੰ ਦੇਣਾ ਚਾਹੂੰਦੇ ਸਨ। ਇਸੇ ਕਰਕੇ ਦਿਲੀ ਦੇ ਆਹੁਦੇਦਾਰਾਂ ਵਿਚ ਆਪਸੀ ਲੜਾਈ ਸੁਰੂ ਹੋ ਗਈ ਸੀ। ਮਿਸ਼ਾਲ ਵਜੋਂ ਕੁਮਾਰ ਵਿਸ਼ਵਾਸ ਹਰ ਥਾਂ ਗੀਤ ਗਾਉਂਦੇ ਸੀ ਕਿ ਸੰਜੇ ਕੋਲ ਕਿਰਾਏ ਜੋਗੇ ਪੈਸੇ ਨਹੀਂ ਸੀ ਹੁੰਦੇ। ਅੱਜ ਕ੍ਰੋੜਾਂ ਰੁਪਏ ਖਾਣੇ ਤੇ ਲਾ ਰਿਹਾ ਹੈ। ਜਦ ਮੈਂਨੂੰ ਯਕੀਨ ਹੋ ਗਿਆ ਕਿ ਕੇਜਰੀਵਾਲ ਆਪ ਜਾਂ ਸੰਜੇ ਮੁਖ ਮੰਤਰੀ ਬਨਣ ਗੇ। ਪੰਜਾਬ ਦੇ ਸਾਰੇ ਦਿਲੀ ਵਾਲੇ ਅਬਜਰਵਰ ਕਾਰਪੋਰੇਸ਼ਨਾਂ ਦੇ ਮੁਖੀ ਬਣਾਏ ਜਾਣਗੇ। ਕੇਜਰੀਵਾਲ ਜੀ ਦੇ ਪੀ ਐਮ ਬਨਣ ਲਈ, ਲੋੜੀਦਾ ਅਰਬਾਂ ਰੁਪਈਆ ਪੰਜਾਬ ਵਿਚੋਂ ਪੈਦਾ ਕੀਤਾ ਜਾਏ ਗਾ। ਉਹਨਾਂ ਦੀਆਂ ਸਕੀਮਾਂ ਮੁਤਾਬਕ ਤਾਂ ਪੰਜਾਬ ਹੋਰ ਕੰਗਾਲ ਹੋ ਜਾਏ ਗਾ। ਬਹੁਤ ਵੱਡੀ ਗਿਣਤੀ ਵਿਚ ਪੰਜਾਬੀਆਂ ਨੂੰ ਆਤਮਘਾਤ ਕਰਨਾ ਪਏ ਗਾ। ਹੋਰ ਭੀ ਬਹੁਤ ਵਡੇ ਖਤਰੇ ਹਨ।
ਤੀਸਰਾ ਕਾਰਨ ਇਹ ਸੀ ਕਿ ਅਸ਼ੈਬਲੀ ਟਿਕਟਾਂ ਵੇਚੀਆਂ ਜਾ ਰਹੀਆਂ ਸਨ। ਸ਼੍ਹਰੇ ਆਮ ਕਿਹਾ ਜਾ ਰਿਹਾ ਸੀ ਕਿ ਆਪਣੇ ਰਿਸ਼ਤੇਦਾਰਾਂ ਰਾਹੀਂ ਇਕ ਕੌੜ ਡਾਲਰ ਪੌਂਡ ਮੰਗਵਾਉ। ਜਿਸ ਹਲਕੇ ਦੀ ਚਾਹੋਂ ਟਿਕਟ ਪਕੀ ਕਰ ਲਉ। ਇਧਰ ਰੁਪਏ ਦੇਣ
ਲਈ, ਦੋ ਕ੍ਰੋੜ ਦਾ ਰੇਟ ਹੇ। ਇਹ ਰੇਟ ਮੁਕਤਸਰ ਰੈਲੀ ਤੋਂ ਪਹਿਲਾਂ ਸਿਰਫ ਦਸ ਲੱਖ ਰੁਪਏ ਹੀ ਸੀ। ਮੈਂ ਚਾਹੁੰਦਾ ਸੀ ਮੁਖ ਮੰਤਰੀ ਮਾਨ ਜਾਂ ਛੋਟੇਪੁਰ ਬਣੇ। ਦੁਜੇ ਅਹੁਦੇ ਵਲ਼ੰਟਅਰਾਂ ਨੂੰ ਮਿਲਣ।
ਅੱਜ ਆਪ ਦੋ ਹਿਸਿਆਂ ਵਿਚ ਵੰਡੀ ਗਈ ਹੇ। ਇਕ ਹਿਸਾ ਕਹਿੰਦਾ ਹੈ ਪੰਜਾਬ ਵਿਚ
ਜਾਗ੍ਰਤੀ ਭਗਵੰਤ ਮਾਨ, ਸੁਚਾ ਸਿੰਘ ਤੇ ਵਲੰਟੀਅਰਾਂ ਨੇ ਲਿਆਂਦੀ ਹੈ। ਜੇ ਸਰਕਾਰ ਬਣੇ ਤਾਕਤ ਪੰਜਾਬ ਕੋਲ ਰਹੇ। ਦੁਜਾ ਹਿਸਾ ਚਾਹੁੰਦਾ ਹੈ ਕਿ ਸਾਰੀ ਤਾਕਤ ਦਿਲੀ ਕੋਲ ਹੋਵੇ। ਪੰਜਾਬ ਦਾ ਤਾਂ ਕੋਈ ਯੂਨਿਟ ਹੀ ਨਹੀਂ ਬਣਾਇਆ। ਮਾਨ ਨੂੰ ਸਕੰਜੇ ਵਿਚ ਦਿਲੀ ਵਾਲਿਆਂ ਸ਼ਾਜਸ ਅਧੀਨ ਫਸਾਇਆ ਹੈ। ਚੁਪ ਕਰਾਉਣ ਲਈ। ਅੱਜ ਟਿਕਟਾਂ ਦਿਲੀ ਪਖੀਆਂ ਨੂੰ ਦਿਤੀਆਂ ਗਈਆਂ ਹਨ। ਤਕਰੀਬਨ 15 ਕੁ ਕ੍ਰੋੜ ਰਪਈਆ, ਇਕ ਇਕ ਕ੍ਰੌੜ ਦੇ ਯੂਨਿਟ ਰਾਹੀਂ , ਕਨੇਡਾ ਦੇ ਕੁਝ ਕੁ ਪ੍ਰਵਾਰਾਂ ਵਲੋਂ ਹੀ ਆਇਆ ਹੈ। ਇਹ ਪੈਸਾ ਉਹਨਾਂ 10 ਕੁ ਦਿਨਾਂ ਵਿਚ ਹੀ ਆਇਆ ਹੈ। ਜਿਹਨਾਂ ਦਿਨਾਂ ਵਿਚ ਆਪ ਨੇ ਪਹਿਲੀ ਤੇ ਦੂਜੀ ਲਿਸ਼ਟ ਜਾਰੀ ਕੀਤੀ ਸੀ। ਹੁਣ ਪਾਰਟੀ ਦੀ ਮਾੜੀ ਹਾਲਤ ਦੇਖ ਕੇ ਬਾਹਰਲਿਆਂ ਨੇ ਟਿਕਟਾਂ ਖਰੀਦਣੀਆਂ ਬੰਦ ਕਟ ਦਿਤੀਆਂ ਹਨ। ਇਸ ਲਈ ਅਗਲੀ ਕਿਸ਼ਤ ਜਾਰੀ ਨਹੀਂ ਹੋ ਰਹੀ।
ਆਪ ਦਾ ਦਸਵਾਂ ਕੁ ਹਿਸਾ ਬਾਗੀ ਹੋ ਗਿਆ ਹੈ। ਸਾਰੇ ਐਲਾਨਾਂ ਤੋਂ
ਬਾਦ 90 ਪ੍ਰਤੀਸ਼ਤ ਬਾਗੀ ਹੋ ਜਾਣਗੇ। ਆਪਣੀ ਪਾਰਟੀ ਬਨਾਣ ਗੇ ਪੰਜਾਬ ਦੀ। ਸਰਕਾਰ ਪੰਜਾਬ ਪਖੀਆਂ ਦੀ ਬਣੇ ਗੀ। ਇਹ ਯਕੀਨੀ ਹੈ। ਤੁਸੀਂ ਸੋਚੋ ਕਿਸ ਨਾਲ ਰਹਿਣਾ ਹੈ। ਹਰਬੰਸ ਸਿੰਘ ਜਲਾਲ, ਕਨਵੀਨਰ ਐਂਟੀ ਕ੍ਰੱਪਸ਼ਨ ਪਾਰਟੀ ਪੰਜਾਬ।
ਜੇ ਕਿਸੇ ਵੀਰ ਨੂੰ ਮੇਰੀ ਗੱਲ ਤੇ ਯਕੀਨ ਨਾ ਹੋਵੇ ਤਾਂ ਉਹ ਕਿਰਪਾ
ਕਰਕੇ ( ਵਵਵ.ਪੰਜਆਪ.ਇਨ ) ਜਾਂ ਫੇਸਬੁਕ ਦੇਖਣ ਦੀ ਕ੍ਰਿਪਾਲਤਾ ਕਰੇ। ਬਹੁਤ ਵੇਰਵਾ ਦਿਤਾ ਗਿਆ ਹੈ। www.pacp.in