A38. ਦਿਲੀ
ਆਮ ਆਦਮੀ
ਪਾਰਟੀ
ਦੇ
ਵਰਕਰੋ।
ਜੇ ਤੁਸੀ ਤਲਵੰਡੀ ਸਾਬੋ ਕਾਨਫ੍ਰੰਸ ਤੇ ਜਾ ਰਹੇ
ਹੋਂ? ਤਾਂ ਇਕ ਬੇਨਤੀ ਜਰੂਰ ਸੁਣ ਲੈਣੀ।
ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਕਮਿਸ਼ਨ ਕੋਲ ਕੇਜਰੀਵਾਲ ਨੇ ਹਲਫਨਾਮਾ ਦਾਖਲ ਕੀਤਾ ਕਿ ਉਸ ਵਿਰੁਧ
ਸਿਰਫ 47 ਮਕੱਦਮੇਂ ਦਰਜ ਹੋਏ ਹਨ।ਉਸਨੂੰ ਹੋਸਲਾ ਦਿਉ ਕਿ ਹੋਰ, ਧੋਖਾਦੇਹੀ, ਵਿਸਵਾਸਘਾਤ, ਇਮਪ੍ਰਸੋਨੇਸ਼ਨ ਆਦਿ ਦੇ ਕਾਰਜ ਕਰੋ।ਅਸੀ ਤੁਹਾਡੇ ਨਾਲ ਹਾਂ।
ਕੀ ਤੁਹਾਨੂੰ ਯਕੀਨ ਹੈ ਕਿ ਕੇਜਰੀਵਾਲ ਆਈ ਆਰ ਐਸ ਹੈ। ਅਸਲੀਅਤ ਇਹ ਹੈ ਕਿ ਕੇਜਰੀਵਾਲ ਨੂੰ ਸਰਵਿਸ ਅਸੂਲਾਂ ਦੀ ਉਲੰਘਣਾ ਕਰਨ ਬਦਲੇ ਕੋਰਟ
ਨੇ 9,85,000/ ਰੁਪਏ ਜੁਰਮਾਨਾ ਕੀਤਾ ਸੀ।
ਕੀ ਤੁਹਾਨੂ ਪਤਾ ਹੈ ਕਿ ਜਿਸ ਨੂੰ ਕੇਜਰੀਵਾਲ ਮਗਾਸੇ ਅਵਾਰਡ ਕਹਿੰਦੇ ਹਨ। ਉਹ ਫਿਲਪਾਈਨ ਸਰਕਾਰ ਨੇ ਨਹੀਂ ਦਿਤਾ।ਮਗਾਸੇ ਫਿਲਪਾਈਨ ਦਾ ਪ੍ਰਧਾਨ ਸੀ। ਉਹ ਇਨਾਮ ਫੋਰਡ ਫਾਉਂਡੇਸ਼ਨ ਨੇ ਦਿਤਾ ਸੀ। ਫੋਰਡ ਫਾਊਡੇਸ਼ਨ ਤੇ ਭਾਰਤ ਵਿਚ ਉਥਲ ਕਰਵਾਉਣ ਦੇ ਬਹੁਤ ਦੋਸ਼ ਲਗਦੇ ਰਹੇ ਹਨ।
ਕੀ ਤੁਹਾਨੂ ਪਤਾ ਹੈ ਕਿ ਮਗਾਸੇ ਅਵਾਰਡ
ਦੀ 3.97.000 ਅਮਰੀਕੀ ਡਾਲਰ ਦੀ ਰਕਮ 2006 ਵਿਚ ਉਸ ਸਮੇਂ ਦਿਤੀ ਗਈ ਸੀ ਜਦ ਕੇਜਰੀਵਾਲ ਤੇ ਕੇਸ ਚਲ ਰਿਹਾ ਸੀ। ਕਿਹਾ ਜਾਂਦਾ ਹੈ ਕਿ ਇਹ ਪੈਸਾ ਆਰ ਐਸ ਐਸ ਦੀ ਮਦਤ ਨਾਲ ਮਿਲਿਆ ਸੀ।
ਕੀ ਤੁਹਾਨੂੰ ਪਤਾ ਹੈ ਕਿ ਇਹ ਪੈਸਾ ਉਸ ਲੋਕ ਭਲਾਈ ਕੰਮਾਂ ਤੇ ਨਹੀਂ ਲਾਇਆ
ਗਿਆ, ਜਿਹਨਾਂ ਨੂੰ ਅਗੇ ਬਧਾਉਣ ਲਈ ਇਹ ਦਿਤਾ ਗਿਆ ਸੀ।ਬਲਕਿ ਉਸੇ ਸਮੇਂ 2006 ਵਿਚ ਸਸੋਧੀਆ ਨੇ ਕਬੀਰ ਨਾਂ ਦੀ ਐਨ ਜੀ ਉ ਰਜਿਸਟਰਡ ਕਰਵਾਈ ਤੇ ਇਹ ਪੈਸਾ ਉਸ ਵਿਚ ਸੀਡ ਫੰਡ ਦੇ ਨਾਮ ਤੇ ਜਮਾਂ ਕਰ ਦਿਤਾ ਗਿਆ। ਜੋ ਅੱਜ ਤਕਰੀਬਨ ਪੰਜ ਕ੍ਰੋੜ ਬਣ ਚੁਕਾ ਹੈ।(ਸਾਇਦ) ਸੰਜੇ ਜੀ ਭੀ ਉਸ ਸੰਸਥਾ ਦੇ ਮੈਬਰ ਹਨ।ਉਹ ਪੈਸਾ ਲੋਕਾਂ ਦਾ ਹੈ। ਸੰਜੇ ਜੀ ਨੂੰ ਪੁਛਣਾ ਇਹ ਪੈਸਾ ਕਿਥੇ ਹੈ?
ਜੇ ਤੁਸੀ ਦਿਲੀ ਦੇ ਗੁਰਦੁਆਰਾ
ਸਹਿਬਾਨ, ਸ਼ੀਸਗੰਜ ਵਰਗੀਆ ਸਿਖ ਇਤਹਾਸ ਦੀਆਂ ਯਾਦਗਾਰਾਂ ਢਾ ਕੇ ਕੇਜਰੀਵਾਲ ਦੀ “ਸਾਹਜਹਾਂਬਾਦ ਰੀਡਵੈਪਮੈਂਟ ਪ੍ਰੋਜੈਕਟ” ਤਹਿਤ “ਮੁਗਲ ਬਜਾਰ” ਨੂੰ ਸੋਹਣਾ ਬਨਾਉਣ ਲਈ ਸਹਿਯੋਗ ਦੇਣਾ ਚਾਹੁੰਦੇ ਹੋਂ ਤਾਂ ਤਲਵੰਡੀ ਕਾਨਫ੍ਰੰਸ ਵਿਚ ਜਰੂਰ ਜਾਊ।
ਜੇ ਤੁਸੀ ਪੰਜਾਬ ਨੂੰ ਕੰਗਾਲ ਕਰਨਾ ਚਾਹੂੰਦੇ ਹੋਂ। ਆਪਣੇ ਬਚਿਆਂ ਨਾਲ ਕੋਈ ਦੁਸਮਣੀ ਕਢਣੀ ਚਾਹੂੰਦੇ ਹੋ।ਤਾਂ ਤਲਵੰਡੀ ਸੰਜੇ ਸਹਿਬ ਦੀ ਕਾਨਫ੍ਰੰਸ ਵਿਚ ਯਕੀਨ ਦੁਆਉ ਕਿ ਪੰਜਾਬ ਦੀ ਦੁਸਮਣੀ ਤੇ ਹਰਿਆਣਾੇ ਦੀ ਦੋਸਤੀ ਦੇ ਮਾਮਲੇ ਵਿਚ ਅਸੀਂ ਤੁਹਾਡੇ ਨਾਲ ਹਾਂ।
ਵੀਰੋ ਇਹ ਪਾਰਟੀ ਨਹੀ ਇਹ
ਗ੍ਰੋਹ (ਗਰੁਪ) ਹੈ।ਨਕਾਬ ਈਮਾਨ ਦਾਰੀ ਦਾ ਹੈ। ਇਹਨਾਂ ਕੋਲ ਬੇਪਨਾਹ ਪੈਸਾ ਹੈ। ਪ੍ਰੈਸ ਤੋਂ ਆਪਣੀ ਬੋਲੀ ਬਲਵਾਉਂਦੇ ਹਨ।ਇਹਨਾਂ ਦਿਲੀ ਲੁਟੀ, ਪੰਜਾਬ ਤੇ ਧਾਵਾ ਬੋਲਿਆ ਹੋਇਆ ਹੈ। ਦਿਲੀ ਪਸ਼ਤਾ ਰਹੀ ਹੈ।ਪੰਜਾਬ ਪਛਤਾਏ ਗਾ।
ਇਹ ਸਾਨੂੰ ਡਿਸ਼ਇਨਫਰਮੇਸ਼ਨ ਨਾਲ ਗੁਮਰਾਹ ਕਰਦੇ ਰਹੇ ਹਨ।ਜਿਵੇਂ ਬਾਦਲਸ਼ਾਹੀ ਕਿਸ਼ਾਨ
ਹਿਤੈਸ਼ੀ, ਸਿਖ ਹਿਤੈਸੀ, ਪੰਜਾਬ ਹਿਤੈਸੀ, ਹੋਣ ਦਾ ਭੁਲੇਖਾ ਪਾਉਂਦੀ ਰਹੀ ਹੈ। ਇਹ ਬਾਦਲਸ਼ਾਹੀ ਨਾਲੋ ਪੰਜਾਬ ਲਈ ਕਈ ਗੁਣਾ ਖਤਰਨਾਕ, ਕਈ ਗੁਣਾ ਘਾਤਕ ਸਾਬਤ ਹੋਣ ਗੇ। ਜੇ ਤੁਸੀਂ ਪੰਜਾਬ ਦੇ, ਸਿਖੀ ਦੇ, ਕਿਸਾਨੀ ਦੇ, ਦੁਸ਼ਮਣ ਹੋਂ? ਤਾਂ ਜਰੂਰ ਜਾਉ ਤਲਵੰਡੀ ਸਾਬੋ। ਦਰਸ਼ਨ ਕਰੋ ਸੰਜੇ ਸਹਿਬ ਦੇ।
ਜੇ ਤੁਹਾਡੇ ਮਨ ਵਿਚ ਪੰਜਾਬ
ਲਈ, ਕਿਸਾਨੀ ਲਈ, ਜੁਆਨੀ ਲਈ, ਸਿਖੀ ਲਈ, ਰਤੀ ਭਰ ਭੀ ਹਮਦਰਦੀ ਹੈ। ਤਾਂ ਲੁਟੇਰੀ ਬਾਦਲਸ਼ਾਹੀ ਛਡੋ, ਸਿਖ ਜੀਆਘਾਤਕ ਕਾਂਗਰਸ ਛਡੋ।ਧੋਖੇਬਾਜ ਕੇਜਰੀਵਾਲ ਛਡੋ। ਪੰਜਾਬ ਦੀ ਆਪਣੀ ਆਮ ਅਦਮੀ ਪਾਰਟੀ ਬਣਾਉ। ਸਾਰੇ ਭਰਾ ਇਕੱਠੇ ਹੋਵੋ।
ਹੈਕੜਬਾਜ ਸੰਜੇ ਤੇ ਵਿਸਵਾਸ਼ ਘਾਤੀ ਕੇਜਰੀਵਾਲ ਦੀ ਗੁਲਾਮੀ ਕਰਨ
ਨਾਲੋਂ, ਵਿਛੜੇ ਭਰਾਵਾਂ ਦਾ ਇਕੱਠੈ ਹੋਣਾ, ਤੁਹਾਡਾ ਭਵਿਖ ਉਜਲਾ ਬਣਾਏ ਗਾ।ਜਿਤ ਅਵੱਸ਼ ਤੁਹਾਡੀ ਹੋਵੇ ਗੀ। ਹਰਬੰਸ ਸਿੰਘ ਜਲਾਲ।