.
A39. ਦਿਲੀ
ਤੋ
ਪੰਜਾਬ ਲੁਟਵਾਉਣ
ਦੇ
ਚਾਹਵਾਨ
ਵੀਰੋ ਇਕ
ਬੇਨਤੀ
ਸੁਣ ਲੈਣੀ।
ਦਿਲੀ ਹਮਲਾਵਰਾਂ ਤੋ ਪੰਜਾਬ ਲੁਟਵਾਉਣ ਦੇ ਚਾਹਵਾਨ ਵੀਰੋ। ਚੰਡੀਗੜ ਮੋਹਾਲੀ ਨੂੰ ਹਰਿਆਣਾ ਵਿਚ ਮਿਲਾਉਣ ਦੇ ਚਾਹਵਾਨ ਵੀਰੋ। ਸਤਲੁਜ ਜਮਨਾ ਨਹਿਰ ਖੁਦਵਾਉਣ ਦੇ ਚਾਹਵਾਨ ਵੀਰੋ। ਅਬੋਹਰ ਫਾਜਲਕਾ ਨੂੰ ਹਰਿਆਣਾ ਵਿਚ ਭਿਜਵਾਉਣ ਦੇ ਚਾਹਵਾਨ ਵੀਰੋ। ਦਿਲੀ ਦਰਿੰਦਿਆਂ ਤੋਂ ਪੰਜਾਬ ਦੀਆਂ ਇਜਤਾਂ ਲੁਟਾਉਣ ਦੇ ਚਾਹਵਾਨ ਵੀਰੋ।
ਵੀਰੋ ਆਪਣੀ ਹਿਕ ਤੇ ਪਥਰ ਰਖ ਕੇ ਮੇਰੀ ਇਕ ਬੇਨਤੀ ਜਰੂਰ ਸੁਣ ਲੈਣੀ। ਮੈਂਨੂੰ ਪਤਾ ਹੈ ਤੁਸੀਂ ਮੈਂਨੂੰ ਆਪਣਾ ਵਿਰੋਧੀ ਸਮਝਦੇ ਹੋਂਵੋ ਗੇ। ਪਰ ਯਕੀਨ ਕਰੋ ਮੈਂ
ਤੁਹਾਡਾ, ਤੁਹਾਡੇ ਬਚਿਆਂ ਦਾ, ਉਹਨਾਂ ਦੇ ਭਵਿਖ ਦਾ ਕੇਜਰੀਵਾਲ ਨਾਲੋਂ ਕਈ ਗੁਣਾ ਹਮਦਰਦ ਹਾਂ ਤੇ ਉਹਨਾਂ ਲਈ ਸਹਾਈ ਹੋਵਾਂ ਗਾ। ਜਦਕਿ ਕੇਜਰੀਵਾਲ ਤਾਂ ਤੁਹਾਡਾ ਤੇ ਤੁਹਾਡੇ ਬਚਿਆਂ ਦੇ ਭਵਿਖ ਦਾ ਘਾਤਕ ਹੈ। ਤੁਸੀਂ ਆਪ ਹੀ ਪਛਤਾਉਂ ਗੇ।
ਪਹਿਲੀ ਬੇਨਤੀ ਹੈ ਕਿ ਸਤਲੁਜ-ਯਮਨਾ ਲਿੰਕ ਨੈਹਰ ਦਾ ਸਤਲੁਜ ਤੇ ਜਮਨਾ ਦਰਿਆ ਨਾਲ ਕੋਈ ਭੀ ਸਬੰਧ ਨਹੀਂ ਹੈ। ਇਹ ਦੋਵਾਂ ਦਰਿਆਂਵਾਂ ਨੂੰ ਜੋੜਨਾ ਤਾਂ ਕੀ ਛੂੰਹਦੀ ਭੀ ਨਹੀ। ਇਹ ਨੈਹਰ ਭਾਖੜ ਤੋਂ ਪਾਣੀ ਲਵੇ ਗੀ ਤੇ ਦਿਲੀ ਦੇ ਉਰਲੇ ਪਾਸੇ ਵਗ ਰਹੀ ਜਮਨਾ ਨਹਿਰ ਵਿਚ ਪਾਣੀ ਸੁਟੇ ਗੀ। ਜਮਨਾ ਨੈਹਰ ਦਿਲੀ ਦੇ ਉਤਰ ਵਾਲੇ ਪਾਸੇ ਤੋਂ ਜਮਨਾ ਦਰਿਆ ਵਿਚੋਂ ਨਿਕਲਦੀ ਹੈ ਅਤੇ ਜਿਲਾ ਹਿਸਾਰ ਨੂੰ ਪਾਣੀ ਦੇਣ ਲਈ ਹੀ ਬਣਾਈ ਗਈ ਸੀ। ਇਸ ਨੈਹਰ ਵਿਚਲਾ ਜਮਨਾਂ ਦਾ ਪਾਣੀ ਦਿਲੀ ਨੇੜਿਉਂ ਦਿਲੀ ਸ਼ਹਿਰ ਨੂੰ ਦੇਣ ਲਈ ਮੋੜ ਲਿਆ ਗਿਆ ਹੈ। ਅਗੇ ਜਮਨਾ ਨਹਿਰ ਵਿਚ ਘਟੇ ਹੋਏ ਪਾਣੀ ਦੀ ਪੂਰਤੀ ਸਤਲੁਜ-ਜਮਨਾ ਨਹਿਰ ਤੋਂ ਕੀਤੀ ਜਾਣੀ ਹੈ।ਸਤਲੁਕ ਜਮਨਾ ਨੈਹਰ ਦੀ ਢਾਲ ਦਖਣ ਵਲ ਬਹੁਤ ਜਿਆਦਾ ਹੋਣ
ਕਰਕੇ, ਇਹ ਭਾਖੜਾ ਤੋਂ ਨਿਯੁਕਤ ਕੀਤੀ ਮਿਕਦਾਰ ਤੋਂ ਤਕਰੀਬਨ ਢਾਈ ਤਿੰਨ ਗੁਣਾ ਪਾਣੀ ਖਿਚੇ ਗੀ। ਜਿਸ ਨਾਲ ਪੰਜਾਬ ਦੀਆਂ ਨਹਿਰਾਂ ਵਿਚ ਪਾਣੀ ਬਹੁਤ ਘਟ ਜਾਏ ਗਾ। ਪਾਣੀ ਦਾ ਬਹਾ ਬਹੁਤ ਨੀਵਾਂ ਹੋ ਜਾਏ ਗਾ। ਕੁਝ ਹਿਸੇ ਬਿਲਕੁਲ ਖੁਸ਼ਕ ਭੀ ਹੋ ਸਕਦੇ ਹਨ। ਕੇਜਰੀ ਵਾਲ ਹਿਸਾਰ ਦਾ ਜਮਪਲ ਹੈ। ਤੁਸੀ ਕਿਵੇਂ ਸੋਚਦੇ ਹੋਂਕੇ ਜੇ ਪੰਜਾਬ ਵਿਚ ਕੇਜਰੀਵਾਲ ਦੀ ਸਰਕਾਰ ਬਣ ਜਾਂਦੀ ਹੈ ਤਾਂ ਉਹ ਸਤਲੁਜ ਜਮਨਾ ਨਹਿਰ ਚਾਲੂ ਨਹੀਂ ਕਰੇ ਗਾ।
ਦੂਸਰੀ ਬੇਨਤੀ ਹੈ ਕਿ ਜਦ ਅਕਾਲੀ ਦਲ ਨੇ ਪੰਜਾਬੀ ਸੂਬੇ ਦਾ ਮੋਰਚਾ ਲਾਇਆ ਸੀ ਤਾਂ ਕੇਂਦਰ ਸਰਕਾਰ ਨੇ ਪੰਜਾਬ ਨੂੰ ਦੋ ਜੋਨਾਂ ਵਿਚ ਵੰਡ ਦਿਤਾ ਸੀ। ਪੰਜਾਬੀ ਜੋਨ ਤੇ ਹਿੰਦੀ ਜੋਨ। ਪਰ ਅਕਾਲੀ ਦਲ ਨੇ ਕੁਝ ਚਿਰ ਬਾਦ ਫੇਰ ਪੰਜਾਬੀ ਸੂਬਾ ਦਾ ਮੋਰਚਾ ਸੁਰੂ ਕਰ ਦਿਤਾ ਸੀ। ਜਿਸਦੀ ਮੰਗ ਸੀ ਕਿ ਸਾਨੂੰ ਨਿਰੋਲ ਪੰਜਾਬੀ ਸੂਬਾ ਭਾਵ ਵਖਰੀ ਸਟੇਟ ਚਾਹੀਦੀ ਹੈ। ਉਸ ਸਮੇਂ ਇਹ ਪ੍ਰਭਾਵ ਸੀ ਕਿ ਭਾਂਵੇਂ ਪੰਜਾਬੀ ਸੂਬਾ ਕਿਨਾਂ ਭੀ ਛੋਟਾ ਬਣ
ਜਾਏ, ਪਰ ਉਸ ਵਿਚ ਸਿਖ ਪ੍ਰਬਲਤਾ ਹੋਣੀ ਚਾਹੀਦੀ ਹੈ। ਤਾਂ ਕਿ ਅਕਾਲੀ ਸਰਕਾਰ ਬਣ ਸਕੇ। ਭਾਂਵੇ ਪਹਿਲਾਂ ਹੀ ਪੰਜਾਬੀ ਤੇ ਹਿੰਦੀ ਜੋਨ ਬਣ ਚੁਕੇ ਸੀ।ਪੰਜਾਬੀ ਬੋਲਣ ਵਾਲੇ ਏਰੀਏ ਨੂੰ ਪੰਜਾਬੀ ਜੋਨ ਤੇ ਹਿੰਦੀ ਬੋਲਣ ਵਾਲੇ ਏਰੀ ਨੂੰ ਹਿੰਦੀ ਜੋਨ ਕਿਹਾ ਗਿਆ ਸੀ।ਇਹ ਵੰਡ ਰੀਆਰਗੇਨਾਈਜੇਸ਼ਨ ਕਮਿਸ਼ਨ ਨੇ ਕੀਤੀ ਸੀ। ਜੋ ਭਾਰਤ ਸਰਕਾਰ ਵਲੋਂ ਹੋਂਦ ਵਿਚ ਲਿਆਂਦੇ ਗਏ ਰੀਆਰਗੇਨਾਈਜੇਸ਼ਨ ਐਕਟ ਦੇ ਤਹਿਤ ਹੀ ਬਣਾਇਆ ਗਿਆ ਸੀ।
ਦਸ ਕੁ ਸਾਲ ਬਾਦ ਜਦੋਂ ਪੰਜਾਬ ਤੇ ਹਰਿਆਣਾ ਦੀ ਵੰਡ ਹੋਣ ਲਗੀ ਤਾਂ ਅਕਾਲੀ ਦਲ ਦੀ ਮੰਗ ਤੇ ਕਮਿਸ਼ਨ ਨੂੰ ਦੁਵਾਰਾ ਫੈਸ਼ਲਾ ਦੇਣ ਲਈ ਕਿਹਾ ਗਿਆ। ਜਿਸ ਅਨੁਸਾਰ ਇਹ ਤਹਿ ਕੀਤਾ ਗਿਆ ਕਿ ਸਬ ਤਹਿਸੀਲ ਨੂੰ ਯੂਨਿਟ ਮੰਨਿਆਂ ਜਾਏ ਗਾ। ਸਿਰਫ ਉਹੀ ਇਲਾਕਾ ਟਰਾਂਸ਼ਫਰ ਕੀਤਾ ਜਾਏ ਗਾ ਜੋ ਕਿਸੇ ਜੋਨ ਦੇ ਨਾਲ ਲਗਦਾ ਹੋਏ ਗਾ। ਕਮਿਸ਼ਨ ਨੇ ਆਪਣੇ ਨਵੇਂ ਫੈਸਲੇ ਵਿਚ ਅਬੋਹਰ ਫਾਜਲਕਾ ਤੇ ਖਰੜ ਸਬ ਤਹਿਸੀਲ ਜਿਸ ਵਿਚ ਖਰੜ ਤੋਂ
ਮਹਾਲੀ, ਚੰਡੀਗੜ, ਡੇਰਾਬਸੀ ਆਦਿ ਏਰੀਆ ਪੈਂਦਾ ਸੀ, ਨੂੰ ਹਿੰਦੀ ਬੋਲਦਾ ਏਰੀਆ ਡਿਕਲੇਅਰ ਕਰ ਦਿਤਾ। ਇਸ ਤਰਾਂ ਇਹ ਏਰੀਆ ਹਰਿਆਣੇ ਨੂੰ ਦੇਣ ਦਾ ਵਿਧਾਨ ਬਣਾ ਦਿਤਾ ਗਿਆ ਸੀ। ਅਬੋਹਰ ਫਾਜਲਕਾ ਨੂੰ ਹਿੰਦੀ ਬੋਲਦੇ ਇਲਾਕੇ ਨਾਲ ਜੋੜਨ ਵਿਚ ਇਕ ਅੜਚਨ ਇਹ ਆਈ ਕਿ ਦੋਹਾਂ ਹਿੰਦੀ ਬੋਲਦੇ ਇਲਾਕਿਆਂ ਵਿਚਕਾਰ, ਇਕ ਪਿੰਡ ਕੰਦੂਖੇੜਾ ਪੰਜਾਬੀ ਸਪੀਕਿੰਗ ਏਰੀਆ ਸੀ। ਕੇਂਦਰ ਨੇ ਉਸਨੂੰ ਹਿੰਦੀ ਬੋਲਦਾ ਏਰੀਆ ਬਨਾਉਣ ਲਈ ਉਸਦਾ ਭੀ ਸਰਵੇ ਦੁਵਾਰਾ ਕਰਵਾ ਲਿਆ। ਇਕੇ ਛੋਟੇ ਜਿਹੇ ਪਿੰਡ ਵਿਚ ਸਾਰਾ ਪੰਜਾਬ, ਸਾਰੀਆਂ ਪਾਰਟੀਅ ਤੋਂ ਬਿਨਾਂ ਹਰਿਆਣਾ ਤੇ ਰਾਜ ਸਰਕਾਰਾਂ ਭੀ ਘੋਲ ਵਿਚ ਕੁਦ ਪਈਆਂ। ਥੋੜੇ ਮਾਰਜਨ ਨਾਲ ਪਿੰਡ ਪੰਜਾਬੀ ਬੋਲਦਾ ਏਰੀਆ ਮੰਨਿਆ ਗਿਆ।ਇਸ ਲਈ ਅਬੋਹਰ ਫਾਜਲਕਾ ਤਾਂ ਹਰਿਆਣੇ ਵਿਚ ਜਾਣੋਂ ਰੁਕ ਗਏ।
ਪਰ ਚੰਡੀਗੜ ਮੁਹਾਲੀ ਨੂੰ ਹਰਿਆਣੇ ਵਿਚ ਜਾਣ ਤੋਂ ਰੋਕਣ ਲਈ ਕੋਈ ਭੀ ਬਹਾਨਾ ਮਜੂਦ ਨਹੀਂ ਸੀ। ਕਿਉਂਕੇ ਇਕ ਤਾਂ ਇਹ ਫੈਸਲਾ ਕਮਿਸ਼ਨ ਨੇ ਕੀਤਾ ਸੀ। ਇਸ ਲਈ ਇਹ ਸੰਵਿਧਾਨਕ ਫੈਸ਼ਲਾ ਮੰਨਿਆਂ ਜਾਣਾ ਸੀ। ਦੂਸਰਾ ਇਹ ਏਰੀਆ ਪੰਚਕੁਲਾ ਨਾਲ ਜੁੜਦਾ ਸੀ ਜੋ ਹਿੰਦੀ ਬੋਲਦਾ ਏਰੀਆ ਮੰਨਿਆਂ ਜਾ ਚੁਕਾ ਸੀ। ਭਾਂਵੇ ਅਕਾਲੀ ਦਲ ਨੇ ਤਾਂ ਕੋਈ ਖਾਸ ਉਜਰ ਨਹੀਂ ਕੀਤਾ। ਪਰ ਉਸ ਸਮੇਂ ਦੀ ਪ੍ਰਧਾਨ ਮੰਤਰੀ ਨੇ ਆਪਣੇ ਚੋਣ ਮੁਫਾਦ ਨੂੰ ਸੋਚਦਿਆਂ ਚੰਡੀਗੜ ਨੂੰ ਹਰਿਆਣੇ ਨੂੰ ਤਬਦੀਲ ਕਰਨ ਵਾਲਾ ਫੈਸਲਾ ਰੋਕ ਕੇ ਇਸਨੂੰ ਯੂਨੀਅਨ ਖੇਤਰ ਹੀ ਰਹਿਣ ਦਿਤਾ। ਜਿਸ ਕਰਕੇ ਮੋਹਾਲੀ ਆਦਿ ਭੀ ਹਰਿਆਣੇ ਨਾਲ ਨਹੀਂ ਜੋੜੇ ਜਾ ਸਕਦੇ ਸੀ। ਇਸ ਲਈ ਇਹ ਏਰੀਆ ਪੰਜਾਬ ਵਿਚ ਹੀ ਰਹਿਣ ਦਿਤਾ।ਧਿਆਨਯੋਗ ਹੈ ਕਿ ਰੀਆਰਗੇਨਾਈਜੇਸ਼ਨ ਕਮਿਸ਼ਨ ਦਾ ਫੈਸਲਾ ਸਵਿਧਾਨਕ ਹੈ ਅਤੇ ਪ੍ਰਧਾਨ ਮੰਤਰੀ ਦਾ ਫੈਸ਼ਲਾ ਸਿਰਫ ਪ੍ਰਬੰਧਕੀ ਹੈ। ਪੰਜਾਬ ਦੀ ਕਿਸੇ ਭੀ ਸਰਕਾਰ ਨੇ ਕਮਿਸ਼ਨ ਦੇ ਇਸ ਫੈਸਲੇ ਨੂੰ ਬਦਲਣ ਲਈ ਕੋਈ ਉਜਰਦਾਰੀ ਨਹੀਂ ਕੀਤੀ। ਹਰਿਆਣੇ ਦੀ ਕੋਈ ਭੀ ਸੰਸਥਾ ਜੇ ਸੁਪਰੀਮ ਕੋਰਟ ਵਿਚ ਇਸ ਕਮਿਸ਼ਨ ਦੇ ਫੈਸਲੇ ਨੂੰ ਲਾਗੂ ਕਰਨ ਲਈ ਰਿਟ ਵਗੈਰਾ ਕਰ ਦੇਵੇ ਤਾਂ ਅਪੈਕਸ ਕੋਰਟ ਲਈ ਇਸਨੂੰ ਲਾਗੂ ਕਰਨਾ ਇਕ ਅਵੱਸ਼ਕਤਾ ਬਣ ਜਾਏ ਗੀ।
ਜੇ ਕੇਜਰੀਵਾਲ ਪੰਜਾਬ ਤੇ ਕਾਬਜ ਹੋ ਜਾਂਦਾ ਹੈ ਤਾਂ ਬੜੀ ਅਸਾਨੀ ਨਾਲ ਇਸ ਫੈਸ਼ਲੇ ਨੂੰ ਲਾਗੂ ਕਰਵਾ ਸਕਦਾ ਹੈ। ਜਿਸ ਨਾਲ ਉਸਦੀ ਹਰਿਆਣੇ ਵਿਚ ਜਿਤ ਯਕੀਨੀ ਹੈ। ਕੌਣ ਆਪਣੇ ਘਰ ਨੂੰ ਖੁਸ਼ਹਾਲ ਨਹੀਂ ਕਰਨਾ ਚਾਹੇ ਗਾ।ਚੰਡੀਗੜ ਸਮੇਤ ਮੁਹਾਲੀ ਤੇ ਦੂਜੇ ਰਕਬੇ ਹਰਿਆਣੇ ਵਿਚ ਜਾ ਸਕਦਾ ਹੈ। ਕੇਂਦਰ ਨੇ ਚੰਡੀਗੜ ਦਾ ਪ੍ਰਬੰਧਕ ਨਯਿੁਕਤ ਕਰਕੇ ਇਸਦੀ ਨੀਂਵ ਰੱਖ ਦਿਤੀ ਹੈ। ਆਪ ਵਾਲਿਆਂ ਨੂੰ ਇਹ ਸੋਚ ਲੈਣਾ ਚਾਹੀਦਾ ਹੈ।
ਤੀਜੀ
ਬੇਨਤੀ: ਆਪ ਵਾਲਿਆਂ ਨੂੰ ਇਹ ਭੀ ਸੋਚ ਲੈਣਾ ਚਾਹੀਦਾ ਹੈ ਕਿ ਕਿਸੇ ਭੀ ਸਰਕਾਰ ਲਈ ਇਕ ਛੋਟੇ ਜਿਹੇ ਪਿੰਡ ਕੰਦੂਖੇੜਾ ਦੀ ਬੋਲੀ ਮਰਦਮ ਸੁਮਾਰੀ ਸਮੇਂ ਹਿੰਦੀ ਦਿਖਾਕੇ ਅਬੋਹਰ ਫਾਜਲਕਾ ਹਰਿਆਣੇ ਵਿਚ ਜਾ ਸਕਦੇ ਹਨ।
ਚੋਥੀ
ਬੇਨਤੀ: ਆਪ ਵਾਲਿਆਂ ਨੂੰ ਇਹ ਭੀ ਸੋਚ ਲੈਣਾ ਚਾਹੀਦਾ ਹੈ ਕਿ ਭਾਖੜਾ ਦੀ ਮਾਲਕੀ ਤੇ ਕੇਂਦਰ ਨੇ ਕਬਜਾ ਕਰ ਲਿਆ ਹੈ। ਭਾਖੜਾ ਦੇ ਪਾਣੀ ਤੇ ਕੇਂਦਰ ਨੇ ਦਿਲੀ ਹਰਿਆਣਾ ਤੇ ਰਾਜਸਤਾਨ ਦੀ ਹਿਸੇਦਾਰੀ ਪੁਆ ਦਿਤੀ ਹੈ। ਪਰ ਕੌਮਾਂਤਰੀ ਕਨੂੰਨ ਤੇ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਭਾਖੜਾ ਦੀ ਮਾਲਕੀ ਤੇ ਇਸਦੇ ਪਾਣੀਆਂ ਤੇ ਸਿਰਫ ਪੰਜਾਬ ਦੀ ਹੀ ਮਾਲਕੀ ਹੈ। ਇਸਦੀ ਪੰਜਾਬ ਵਿਧਾਨ ਸਭਾ ਵਲੋਂ ਕਦੇ ਭੀ ਕੋਈ ਮਤਾ ਪਾਕੇ ਕਨੂੰਨੀ ਮਾਨਤਾ ਨਹੀਂ ਦਿਤੀ ਗਈ। 2004 ਵਿਚ ਕੇਂਦਰ ਨੇ ਕੈਪਟਨ ਸਰਕਾਰ ਤੋਂ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ ਦੇ ਨਾਮ ਉਪਰ ਇਸ ਵਿਚ ਧਾਰਾ ਪੰਜ ਜੋੜਕੇ ਇਸ ਪਾਣੀਆਂ ਦੀ ਲੁਟ ਨੂੰ ਕਨੂੰਨੀ ਮਾਨਤਾ ਦੇਣ ਦੀ ਕੁਝ ਕੋਸ਼ਿਸ ਕੀਤੀ ਗੲ ਸੀ। 2017 ਵਿਚ ਬਨਣ ਵਾਲੀ ਸਰਕਾਰ ਨੂੰ ਇਹ ਫੈਸਲਾ ਤੁਰਤ ਰੱਦ ਕਰਨਾ ਹੋਵੇ ਗਾ। ਕੀ ਕੇਜਰੀਵਾਲ ਦੀ ਸਰਕਾਰ ਇਹ ਮਤਾ ਰੱਦ ਕਰੇ ਗੀ। ਕਦੇ ਭੀ ਨਹੀਂ ਕਰੇ ਗੀ। ਬਾਦਲਾਂ ਨਹੀਂ ਕੀਤਾ, ਦੇਵੀਲਾਲ, ਮਨਮੋਹਨ ਸਿੰਘ ਤੇ ਬੀਜੇਪੀ ਦੀ ਦੋਸਤੀ ਵਿਚ। ਕੇਜਰੀਵਾਲ ਨਹੀਂ ਕਰੇ ਗਾ।
……..ਪੰਜਵੀਂ ਬੇਨਤੀ: ਕੀ ਕੇਜਰੀਵਾਲ ਗੁਰਦੁਵਾਰਾ ਬੋਰਡ ਵਿਚ ਹੋ ਰਹੀ ਲੁਟ ਖਤਮ ਕਰੇ ਗਾ? ਕੀ ਪਿੰਡਾਂ ਦੇ ਗੁਰਦੁਆਰਿਆਂ ਦੀਆਂ ਜਬਰੀ ਖੋਹੀਆਂ ਗਈਆਂ ਜਾਇਦਾਦਾਂ ਵਾਪਿਸ ਕਰਵਾਏ ਗਾ? ਕੀ ਕੇਜਰੀਵਾਲ 90% ਸਿਖਾਂ ਨੂੰ ਪਤਿਤ ਕਹਿ ਕੇ ਆਪਣੇ ਗੁਰੁ ਘਰਾਂ ਲਈ ਵੋਟ ਦੇਣ, ਸੇਵਾ ਸੰਭਾਲ ਵਿਚ ਸਾਮਲ ਹੋਣ ਤੇ ਲਗਾਈ ਰੋਕ ਖਤਮ ਕਰੇ ਗਾ? ਸਿਖ ਗੁਰਦੁਆਰਾ ਐਕਟ 1925 ਨਿਰੋਲ ਪੰਜਾਬ ਦਾ ਐਕਟ ਹੈ। ਪਰ ਬਾਦਲ ਮੋਦੀ ਭਾਈਵਾਲੀ ਨੇ 90 ਪ੍ਰਤੀਸ਼ਤ ਸਿਖਾਂ ਨੂੰ ਪਾਰਲੀਮੈਂਟ ਰਾਹੀ ਕਨੂੰਨ ਪਾਸ ਕਰਵਾਕੇ ਸਿਖੀ ਤੋਂ ਖਾਰਜ ਕਰ ਦਿਤਾ ਹੈ।ਕੇਂਦਰ ਨੂੰ ਇਸ ਸਬੰਧੀ ਕਨੂੰਨ ਪਾਾਸ ਕਰਨ ਦਾ ਕੋਈ ਅਧਿਕਾਰ ਹੀ ਨਹੀ। ਕੀ ਕੇਜਰੀਵਾਲ ਇਸਨੂੰ ਚੈਲਿੰਜ ਕਰੇ ਗਾ। ਜੇ ਉਪਰੋਕਤ ਗਲਾਂ ਕਰਨ ਲਈ ਉਹ ਤਿਆਰ ਹੈ ਤਾਂ ਉਸ ਤੋਂ ਤੁਰਤ ਅਲਾਨ ਕਰਵਾ ਦਿਉ। ਸਿਖ ਵੋਟ ਦੇ ਦੇਣ ਗੇ।ਕੇਜਰੀਵਾਲ ਨਹੀਂ ਕਰੇ ਗਾ।
………ਕੇਜਰੀਵਾਲ ਨਹੀਂ ਕਰੇ ਗਾ। ਕਦੇ ਭੀ ਨਹੀਂ ਕਰੇ ਗਾ। ਕੋਈ ਭੀ ਲੁਟੇਰਾ ਦੂਜੇ ਲੁਟੇਰੇ ਦੇ ਖਿਲਾਫ ਕੁਝ ਨਹੀਂ ਕਰਦਾ। ਫੇਰ ਦਸੋ ਕੇਜਰੀਵਾਲ ਤੁਹਾਡਾ, ਤੁਹਾਡੇ ਲਾਡਲਿਆਂ ਦਾ ਤੇ ਪੰਜਾਬ ਦਾ ਦੁਸ਼ਮਣ ਸਾਬਿਤ ਹੋਏ ਗਾ ਕਿ ਦੋਸਤ। ਆਪ ਵਾਲਿਉ ਸੋਚ ਲਉ। ਕਿਉ ਆਪ ਮਰਦੇ ਹੋਂ ਤੇ ਨਾਲ ਸਾਰੇ ਪੰਜਾਬ ਨੂੰ ਮਾਰਦੇ ਹੋਂ।
…….ਸੋਚ ਲਵੋ। ਇਹ ਸਭ ਫੈਸ਼ਲੇ ਸਿਰਫ ਐਂਟੀ ਕ੍ਰੱਪਸ਼ਨ ਪਾਰਟੀ ਹੀ ਅਮਲ ਵਿਚ ਲਿਆ ਸਕਦੀ ਹੈ। ਆਉ ਏਸੀਪੀ ਨਾਲ ਜੁੜੋ। ਏਸੀਪੀ ਦਾ ਮੈਨੀਫੈਸ਼ਟੋ ਦੇਖਣ ਲਈ ਉਪਰ ਲਿੰਕ ਤੇ ਕਲਿਕ ਕਰੋ। http://www.punjaap.in/ (http://www.pacp.in/PP/00.html .
ਪਾਣੀਆਂ ਦੀ ਵੰਡ
ਵਾਰੇ, ਕਿਵੇਂ ਹੋਇਆ ਪੰਜਾਬ ਨਾਲ ਧਰੋਅ? http://www.pacp.in/REF.EDI/04.html )
ਦਾਸ: ਹਰਬੰਸ ਸਿੰਘ
ਜਲਾਲ