A40. ਦਿਲੀ-ਆਪ
ਪੰਜਾਬ
ਪਾਣੀਆਂ
ਦੀ
ਰੱਖਿਆ
ਨਹੀਂ
ਕਰ
ਸਕਦੀ।
ਇਸ 8 ਅਪ੍ਰੈਲ ਨੂੰ ਸਤਲੁਜ ਜਮਨਾ ਨਹਿਰ ਦਾ ਕੇਸ ਸੁਪਰੀਮ ਕੋਰਟ ਵਿਚ ਲਗਾ ਸੀ। ਇਹ ਕੇਸ 2004 ਵਿਚ ਕੈਪਟਨ ਸਰਕਾਰ ਸਮੇਂ ਪੰਜਾਬ ਵਿਧਾਨ ਸਭਾ ਵਲੋਂ ਸਤਲੁਜ ਜਮਨਾ ਨਹਿਰ ਸਬੰਧੀ ਪੰਜਾਬ ਹਰਿਆਣਾ ਦਿਲੀ ਰਾਜਸਤਾਨ ਵਿਚਕਾਰ ਸਮਝੌਤਾ ਰੱਦ ਕਰਨ ਵਿਰੁਧ ਹਰਿਆਣਾ ਦੀ ਅਪਲਿ ਤੇ ਵਿਚਾਰ ਕਰਨਾ ਸੀ। ਜਿਸ ਵਿਚ ਦਿਲੀ ਸਰਕਾਰ ਦੇ ਵਕੀਲ ਨੇ ਦਲੀਲ ਦਿਤੀ ਕਿ ਪੰਜਾਬ ਵਿਧਾਨ ਸਭਾ ਨੂੰ ਇਸ ਸਮਝੌਤੇ ਨੂੰ ਖਤਮ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਨਹਿਰ ਤੁਰਤ ਬਨਣੀ ਚਾਹੀਦੀ ਹੈ। ਜਿਸ ਰਾਂਹੀ ਹਰਿਆਣਾ ਦਿਲੀ ਨੂੰ ਪਾਣੀ ਮਿਲਣਾ ਚਾਹੀਦਾ ਹੈ।
ਪੰਜਾਬ ਦੇ ਪਾਣੀ ਹੀ ਅੱਜ ਪੰਜਾਬ ਦਾ ਮੁਖ ਵਿਸ਼ਾ ਹੈ। ਸੁਪਰੀਮ ਕੋਰਟ ਦੇ ਪੰਜ ਮੈਂਬਰੀ ਪੈਨਲ ਨੇ ਆਪਣਾ ਵਿਊ ਪੰਜਾਬ ਦੇ ਵਿਰੁਧ ਦਿਤਾ ਹੈ। ਫੈਸਲਾ ਪੰਜਾਬ ਲਈ ਘਾਤਕ ਹੋ ਸਕਦਾ ਹੈ। ਬਾਦਲ ਸਰਕਾਰ ਦੀ ਦਲੀਲ ਹੈ ਕਿ ਇਹ ਕੇਸ ਰਾਸ਼ਟਰਪਤੀ ਜੀ ਨੇ ਕੈਪਟਨ ਸਰਕਾਰ ਦੇ 2004 ਦੇ ਫੈਸਲੇ ਦੀ ਕਨੂੰਨੀ ਪਜੀਸ਼ਨ ਜਾਨਣ ਲਈ ਮਾਨਯੋਗ ਸੁਪਰੀਮ ਕੋਰਟ ਨੂੰ ਰੈਫਰ ਕੀਤਾ ਹੈ। ਇਸ ਲਈ ਸਤਲੁਜ ਜਮਨਾ ਲਿੰਕ ਵਾਰੇ ਫੈਸਲਾ ਇਸ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ। ਇਹ ਕੇਸ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਿਚ ਹੈ। ਇਸ ਲਈ ਹਰਿਆਣੇ ਦੀ ਸਤਲੁਜ ਜਮਨਾ ਨਹਿਰ ਸਬੰਧੀ ਤੁਰਤ ਸੁਣਵਾਈ ਲਈ ਪਟੀਸ਼ਨ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ।
ਕੇਂਦਰ ਸਰਕਾਰ ਪ੍ਰੈਸ ਵਿਚ ਕਹਿੰਦੀ ਹੈ ਕਿ ਉਹ ਇਸ ਮਾਮਲੇ ਵਿਚ ਨਿਰਪੱਖ ਹੈ। ਪਰ ਕੇਂਦਰ ਦਾ ਸਰਕਾਰੀ ਵਕੀਲ ਹਰਿਆਣੇ ਦੇ ਹੱਕ ਵਿਚ ਦਲੀਲਾਂ ਦਿੰਦਾ ਹੈ। ਇਸ ਹਾਲਤ ਵਿਚ ਬਾਦਲਸ਼ਾਹੀ, ਕਾਂਗਰਸ ਤੇ ਦਿਲੀ-ਆਪ ਨੂੰ ਕੀ ਕਰਨਾ ਚਾਹੀਦਾ ਹੈ? ਇਹ ਹੀ ਅੱਜ ਦਾ ਵਿਸ਼ਾ ਹੈ।
ਬਾਦਲਸ਼ਾਹੀ ਆਪਣੇ ਨਿਜੀ ਫਾਇਦੇ ਲਈ ਅਨੇਕਾਂ ਵਾਰ ਪੰਜਾਬ ਨਾਲ ਵਿਸ਼ਵਾਸ ਘਾਤ ਕਰ ਚੁਕੀ ਹੈ। ਉਸਤੋਂ ਭਲੇ ਦੀ ਕੋਈ ਆਸ ਨਹੀ। ਕਾਂਗਰਸ ਤੇ ਦਿਲੀ-ਆਪ ਭੀ ਬਾਦਲਸ਼ਾਹੀ ਨਾਲ ਅੰਦਰੂਨੀ ਸਾਂਝ ਕਾਰਨ ਪੰਜਾਬ ਦੇ ਹਿਤਾਂ ਦੀ ਰਖਿਆ ਨਹੀ ਕਰ ਰਹੀਆਂ। ਇਹ ਤਿਨੇ ਪਾਰਟੀਆਂ ਕੇਂਦਰ ਤੇ ਕੇਸ ਵਾਪਸ ਲੈਣ ਲਈ ਦਵਾ ਪਾਉਣ ਦੇ ਸਮਰੱਥ ਹਨ।
ਕੇਜਰੀਵਾਲ ਨੇ ਪੰਜਾਬ ਨਾਲ ਵਿਸਵਾਸ਼ਘਾਤ ਤੇ ਵੱਡਾ ਧੋਖਾ ਕੀਤਾ ਹੈ। ਇਕ ਪਾਸੇ ਉਹ ਪੰਜਾਬ ਦਾ ਮੁਖ ਮੰਤਰੀ ਸੰਜੇ ਸਿੰਘ ਨੂੰ ਬਨਾਉਣ ਲਈ ਸਾਜਬਾਜ ਕਰ ਰਹੇ ਹਨ ਤੇ ਦੂਜੇ ਪਾਸੇ ਪੰਜਾਬ ਨੂੰ ਬਰਬਾਦ ਕਰਕੇ ਆਪਣੀ ਸਟੇਟ ਹਰਿਆਣੇ ਦੇ ਹਿਤ ਪਾਲ ਰਹੇ ਹਨ।
ਕੇਜਰੀਵਾਲ ਦਾ ਇਹ ਬਿਆਨ ਬਿਲਕੁਲ ਧੋਖੇ ਬਾਜੀ ਵਾਲਾ ਹੈ ਕਿ ਦਿਲੀ ਸਰਕਾਰ ਦੇ ਵਕੀਲ ਨੇ ਜਲਬੋਰਡ ਦੇ ਅਧਿਕਾਰੀ ਨਾਲ ਰਾਇ ਨਹੀ ਕੀਤੀ। ਐਡਵੋਕੇਟ
ਜਨਰਲ, ਡਿਪਟੀ ਐਡਵੋਕੇਟ ਜਨਰਲ, ਸਿਧੇ ਮੁਖ ਮੰਤਰੀ ਅਧੀਨ ਹੁੰਦੇ ਹਨ। ਕੋਈ ਕਾਰਪੋਰੇਸ਼ਨ ਉਹਨਾਂ ਤੱਕ ਪਹੁੰਚ, ਚੀਫ ਸੈਕਟਰੀ ਰਾਂਹੀ ਹੀ ਕਰਦੀ ਹੈ। ਕੇਜਰੀਵਾਲ ਸਮਝਦਾ ਹੈ ਕਿ ਪੰਜਾਬ ਦੇ ਲੋਕ ਤਾਂ ਬੇਸਮਝ ਹਨ ਤੇ ਮੇਰੇ ਮਗਰ ਲੱਗ ਹੀ ਗਏ ਹਨ। ਪਰ ਆਪਣੇ ਸੂਬੇ ਦੇ ਲੋਕਾਂ ਤੇ ਭਾਈਚਾਰੇ ਦਾ ਵਿਰੋਧ ਕਰਨਾ ਉਹਨਾਂ ਨੂੰ ਪਾਰਲੀਮੈਂਟ ਚੋਣ ਵਿਚ ਨੁਕਸਾਨ ਦੇਹ ਸਾਬਤ ਹੋਏ ਗਾ।
ਸੰਜੇ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਹੀ ਬੇ ਸਮਝ ਸਮਝਦਿਆਂ ਹੋਇਆਂ ਅਜੀਬ ਬਿਆਨ ਦਿਤਾ ਹੈ ਕਿ ਦਿਲੀ ਸਰਕਾਰ ਹੁਣ ਨਵਾਂ ਹਲਫਨਾਮਾਂ ਦਾਖਲ ਕਰੇ ਗੀ। ਇਹ ਧੋਖਾਦੇਹੀ ਵਾਲਾ ਬਿਆਨ ਹੈ ਕਿਉਂਕੇ ਪਹਿਲਾ ਹਲਫਨਾਮਾਂ ਵਾਪਸ ਨਹੀਂ ਲਿਆ ਜਾ ਸਕਦਾ। ਜੇ ਬਿਲਕੁਲ ਬਦਲਕੇ ਦੂਸਰਾ ਹਲਫਨਾਮਾਂ ਦਾਖਲ
ਕੀਤਾ, ਤਾਂ ਉਹ ਮੰਨਿਆਂ ਭੀ ਨਹੀ ਜਾਏ ਗਾ, ਅਤੇ ਇਸਦੀ ਤਿਨ ਸਾਲ ਕੈਦ ਭੀ ਹੋ ਸਕਦੀ ਹੈ। ਸੰਜੇ ਪੰਜਾਬੀਆਂ ਨੂੰ ਮੂਰਖ ਬਣਾ ਰਿਹਾ ਹੈ।
ਕੇਜਰੀਵਾਲ ਨਿਜੀ ਮੁਫਾਦ ਲਈ ਸਿਖੀ ਦਾ ਘਾਤ ਕਰ ਰਹੇ
ਹਨ
ਮੇਰੀ ਬੇਨਤੀ ਹੈ ਕਿ ਤੁਸੀਂ ਆਪਣੀ ਸਰਕਾਰ ਦੀ ਸਾਰੀ ਤਾਕਤ ਆਪਣੇ ਦੋ ਮਨਿਸਟਰਾਂ ਨੂੰ ਦਿਤੀ ਹੋਈ ਹੈ। ਸਿਸੋਧੀਆ ਜੀ ਕੋਲ ਹੋਮ ਵਗੈਰਾ ਕਈ ਅਹਿਮ ਮਹਿਕਮੇ ਹਨ ਪਰ ਤੁਹਾਡੇ ਦੂਜੇ ਨਿਜੀ ਮੰਤਰੀ ਸੁਤਿੰਦਰ ਕੁਮਾਰ ਜੈਨ ਕੋਲ ਦਾ ਮਹਿਕਮਾ ਹੈ।ਇਸ ਦੇ ਨਾਲ ਹੀ ਉਸ ਕੋਲ ਚਾਰੇ
ੰਛਧ (ਮਿਊਸਪਲ ਕਾਰਪੋਰੇਸ਼ਨ ਦਿਲੀ) ਪਾਵਰ, ਹੈਲਥ, ਇੰਡਸਟਰੀ, ਫੈਮਲੀ ਵਿਲਫੇਅਰ ਤੇ ਗੁਰਦੁਆਰਾ ਸਬੰਧੀ ਮਹਿਕਮਾ ਵੀ ਹੈ। ਪਰ ਇਹ ਮਹਿਕਮੇ ਤੁਹਾਡੇ ਕੋਲ ਹੀ ਮੰਨੇ ਜਾਂਦੇ ਹਨ ਤੇ ਤੁਹਾਡੇ ਵਲੋ ਹੀ ਚਲਾਏ ਜਾਂਦੇ ਹਨ।
ਹੁਣ ਗੁਰਦੁਆਰਾ ਸੀਸਗੰਜ ਸਾਹਿਬ ਦਾ ਪਿਆਊ ਤੁਸੀਂ ਆਪਣੀ ਵਿਉਤਬੰਦੀ ਅਤੇ ਕੁਟਲਨੀਤੀ ਨਾਲ ਢੁਆਇਆ ਹੈ। ਪਰ ਇਸਦੇ ਬਾਵਜੂਦ ਵੀ ਤੁਸੀਂ ਜਰਨੈਲ ਸ਼ਿੰਘ ੰਲ਼ਅ ਰਜਾਉਰੀ ਗਾਰਡਨ ਉਪਰ ਦਬਾਅ ਪਾ ਕੇ ਇਹ ਬਿਆਨ ਜਾਰੀ ਕਰਵਾ ਰਹੇ ਹੋ ਕਿ ਇਸ ਲਈ ੰਛਧ ਤੇ ਭਝਫ ਸਰਕਾਰ ਜਿੰਮੇਵਾਰ ਹੈ। ਤੁਸੀਂ ਦੁਨਿਆਂ ਤੋਂ ਅਸਲੀਅਤ ਲਕੋ ਨਹੀਂ ਸਕਦੇ।ਮਨਿਸਟਰ ਬਨਾਉਣ ਸਮੇਂ ਤਾਂ ਤੁਹਾਨੂੰ ਸਿਖਾਂ ਦੇ ਨੁਮਾਇਦੇ ਵਜੋਂ ਜਰਨੈਲ ਸਿੰਘ ਦਿਸਿਆ ਨਹੀ। ਅੱਜ ਆਪਣੇ ਘਿਨਾਉਣੇ ਕਾਰਨਾਮੇ ਲੁਕਾਉਣ ਲਈ ਤੁਹਾਨੂੰ ਜਰਨੈਲ ਸਿੰਘ ਦਿਸ ਪਿਆ। ਤੁਸੀ ਪਹਿਲੇ ਇਸ ਨੂੰ ਪੰਜਾਬ ਦਾ ਔਬਜਰਵਰ ਲਗਾਇਆ। ਪਰ ਸੰਜੇ ਦੀ ਪੰਜਾਬ ਦਾ ਮੁਖ ਮੰਤਰੀ ਬਨਣ ਦੀ ਲਾਲਸਾ ਤਹਿਤ ਇਸ ਨੂੰ ਬਦਲਕੇ ਸੰਜੇ ਨੂੰ ਪੰਜਾਬ ਦਾ ਗਵਰਨਰ ਬਣਾ ਦਿਤਾ।
ਤੁਸੀਂ 11 ਜੂਨ 2015 ਨੂੰ ਆਪਣੇ ਖਾਸ-ਉਲ-ਖਾਸ ਮਨਿਸਟਰ ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਰਖਵਾਈ ਜਿਸ ਕੋਲ ਫਾਂਧ, ੰਛਧ ਤੇ ਗੁਰਦੁਆਰਾ ਸਾਹਿਬ ਨਾਲ ਸੰਬੰਧਤ ਮਹਿਕਮੇ ਹਨ। ਇਸ ਮੀਟਿੰਗ ਵਿਚ ਇਹਨਾਂ ਮਹਿਕਮਿਆਂ ਦੇ ਅਫਸਰਾਂ ਤੋਂ ਬਿਨਾਂ ਤੁਹਾਡੀ ਪਾਰਟੀ ਦੇ 3 ਵਿਧਾਇਕ, ਤੁਹਾਡੀ ਖਾਸ-ਉਲ-ਖਾਸ ਅਲਕਾ ਲਾਂਬਾ, ਤੇ ਤੁਹਾਡੇ ਦੋ ਹੋਰ ਐਮ ਐਲ ਏ ਸ਼ਾਮਲ ਸਨ।ਇਸ ਮੀਟਿੰਗ ਵਿਚ ਦਿਲੀ ਦੀ ਸੁੰਦਰਤਾ ਦੇ ਬਹਾਨੇ ਹੇਠ, ਇਹ ਫੈਸਲਾ ਕੀਤਾ ਗਿਆ ਕਿ ਪਿਆਊ ਸਾਹਿਬ ਨੂੰ ਹਟਾ ਦਿਤਾ ਜਾਵੇ, ਅਤੇ ਇਥੇ ਇਕ ਮੈਮੋਰੀਅਲ਼ ਬਣਾ ਦਿਤਾ ਜਾਵੇ।ਇਸ ਤੋਂ ਦੁਖਦਾਈ ਗਲ ਇਹ ਹੈ ਕਿ ਸੁਤਿੰਦਰ ਕੁਮਾਰ ਜੈਨ ਦੇ ਫੈਸਲੇ ਦੀ ਮਨਜੂਰੀ ਲੈਣ ਲਈ ਇਸਨੂੰ ਕੈਬਨਿਟ ਵਿਚ ਭੇਜਣ ਦਾ ਫੈਸਲਾ ਕੀਤਾ ਗਿਆ ਸੀ।ਜਿਸ ਤੋਂ ਸਾਫ ਹੈ ਕਿ ਇਹ ਸ਼ਾਜਸ ਤੁਹਾਡੀ ਨਿਜੀ ਵਿਉਂਤਬੰਦੀ ਅਧੀਨ ਹੀ ਕੀਤੀ ਜਾ ਰਹੀ
ਸੀ।
ਤੁਹਾਡੇ ਮਨਿਸਟਰ ਨੇ ਇਸ ਮੀਟਿੰਗ ਦੀ ਕਾਰਰਵਾਈ ਵਿਚ ਇਹ ਭੀ ਕਿਹਾ
ਕਿ "ਇਸ ਪਿਅਉੁ ਸਾਹਿਬ ਦੇ ਨਾਲ ਇਕ ਛੋਟਾ ਜਿਹਾ ਮੰਦਰ ਭੀ ਹੈ,ਜਿਸ ਦਾ ਨਾਮ ਕੁਚਾ ਧੂਲੀਆ ਹੈ। ਇਸ ਨੂੰ ਨਹੀਂ ਢਾਇਆ ਜਾਏ ਗਾ, ਕਿਉਂਕੇ ਇਸ ਮੰਦਰ ਦੀ ਪਿਆਉ ਸਹਿਬ ਨਾਲ ਕੋਈ ਤੁਲਨਾ ਹੀ ਨਹੀਂ ਹੈ। ਕੁਚਾ ਧੂਲੀਆ ਕੋਈ ਇਤਹਾਸਕ ਜਗਾ੍ਹ ਨਹੀਂ ਹੈ"। ਇਹ ਬਹੁਤ ਅੱਛੀ ਗੱਲ ਹੈ ਕਿ ਮੰਦਰ ਨਹੀਂ ਢਾਇਆ ਗਿਆ। ਪਰ ਤੁਹਾਡੇ ਮਨਿਸਟਰ ਦੀ ਇਹ ਦਲੀਲ ਸਮਝ ਤੋਂ ਬਾਹਰ ਹੈ ਕਿ ਪਿਆਉ ਸਹਿਬ ਇਸ ਲਈ ਢਾਇਆ ਜਾਵੇ ਕਿ ਉਸਦੀ ਇਤਹਾਸਕ ਮਹਾਨਤਾ ਹੈ। ਕੁਚਾ ਧੂਲੀਆ ਇਸ ਲਈ ਨਾਂ ਢਾਇਆ ਜਾਏ ਕਿ ਉਸਦੀ ਕੋਈ ਇਤਹਾਸਕ ਮਹਾਨਤਾ ਨਹੀਂ ਹੈ।
ਕੇਜਰੀਵਾਲ ਜੀ
ਤੁਸੀਂ 30 ਨੂੰ ਖੁਦ ਕਥਿਤ ਸਾਹਜਹਾਨਬਾਦ ਰੀਡਿਵੈਪਮੈਂਟ ਪ੍ਰੋਜੈਕਟ ਦਾ ਜਾਇਜਾ ਲਿਆ। (ਸ਼ਾਹਜਹਾਨਬਾਦ ਸਾਇਦ ਇਸ ਏਰੀਏ ਦਾ ਪੁਰਾਣੇ ਪਿੰਡ ਦਾ ਨਾਮ ਹੋਵੇ ਗਾ) ਇਸ ਮੀਟਿੰਗ ਵਿਚ ਸਾਰੇ ਮਹਿਕਮਿਆਂ ਦੇ ਅਫਸਰ ਬੁਲਾਏ ਗਏ। ਜਿਥੇ ਤੁਸੀ ਤੁਸੀ ਮੁਗਲ ਬਜਾਰ ਦੀ ਇਨਕ੍ਰੋਚਮੈਂਟ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ। ਤੁਹਾਡਾ ਭਾਈ ਮਤੀਦਾਸ ਚੌਂਕ ਨੂੰ ਸ਼ਾਹਜਹਾਨਬਾਦ ਕਹਿਣਾ ਤੇ ਸੀਸਗੰਜ ਬਜਾਰ ਨੂੰ ਮੁਗਲ ਬਜਾਰ ਕਹਿਣਾ ਤੁਹਾਡੀ ਸਿਖ ਧਰਮ ਲਈ ਅਦਰੂਨੀ ਨਫਰਤ ਦਾ ਇਜਹਾਰ ਪ੍ਰਗਟਾ ਕਰਦਾ ਹੈ। ਤੁੁਹਾਡੀ ਅਲਕਾ ਲਾਂਬਾ ਨੇ ਤੁਹਾਡੀ ਮੀਟਿੰਗ ਦੀ ਪ੍ਰੈਸ ਕੋਲ ਪੁਸ਼ਟੀ ਕਰਦਿਆਂ ਦਸਿਆ ਕਿ ਸੀ ਕੇਜਰੀਵਾਲ ਜੀ ਇਸ ਉਪ੍ਰੇਸ਼ਨ ਲਈ ਬਹੁਤ ਕਾਹ ਹਨ।ਉਹਨਾਂ ਸਾਰੇ ਮਹਿਕਮਿਆਂ ਨੂੰ ਤੁਰਤ ਕਾਰਵਾਈ ਦੀ ਤਾਕੀਦ ਕੀਤੀ
ਹੈ।
ਜਿਸ ਸਬੰਧ ਵਿਚ ਨੋਰਥ ਦਿਲੀ ਮਿਉਂਸਪਲ ਕਾਰਪੋਰੇਸ਼ਨ ਦੇ ਉਚ ਅਧਿਕਾਰੀ ਨੇ ਦਸਿਆ ਕਿ ਹਾਈ ਕੋਰਟ ਦੇ ਹੁਕਮ
ਅਨਸਾਰ 6 ਅਪ੍ਰੈਲ ਤੋਂ ਕੰਮ ਸ਼ੁਰੂ ਕੀਤਾ ਜਾਏ ਗਾ। ਲਾਂਬਾ ਨੇ ਇਹ ਭੀ ਦਸਿਆ ਕਿ ਨੌਰਥ ਕਾਰਪੋਰੇਸ਼ਨ ਨੇ ਪੁਲੀਸ ਦੀ ਮੰਗ ਕੀਤੀ ਸੀ ਜਿਸਤੇ ਡੀ ਸੀ ਪੀ ਨੌਰਥ ਮਧਰ ਵਰਮਾ ਨੇ ਮੰਗੀ ਗਈ ਪੁਲੀਸ ਦੇਣ ਦਾ ਵਾਅਦਾ ਕੀਤਾ ਹੈ। ਚਾਂਦਨੀ ਚੌਕ ਬਜਾਰ ਦੀ ਲੰਬਾਈ ਤਕਰੀਬਨ ਦੋ ਹਜਾਰ ਕਰਮ ਹੈ। ਗੁਰਦੁਆਰਾ ਸ਼ੀਸਗੰਜ ਸਹਿਬ ਇਸਦੇ ਵਿਚਕਾਰ ਹੈ।ਤੁਸੀ ਜੋ ਭੀ ਕਾਰਰਵਾਈ ਕਰਨੀ ਸੀ, ਉਹ ਇਕ ਸਿਰੇ ਤੋਂ ਸੁਰੂ ਹੋਣੀ ਚਾਹੀਦੀ ਸੀ। ਪਰ ਤੁਸੀ ਆਪਣਾ ਘਿਨਾਉਣਾ ਕੰਮ ਸੀਸ਼ਗੰਜ ਤੋਂ ਹੀ ਸੁਰੂ ਕਰਵਾਇਆ ਤੇ ਇਥੇ ਹੀ ਖਤਮ ਕਰ ਦਿਤਾ। ਸਾਫ ਹੈ ਕਿ ਇਸ ਪ੍ਰੋਜੈਕਟ ਦਾ ਸਾਰਾ ਅਡੰਬਰ, ਪਿਆਉ ਸਹਿਬ ਖਤਮ ਕਰਨ ਲਈ ਹੀ ਕੀਤਾ ਗਿਆ ਸੀ।
ਕੇਜਰੀਵਾਲ ਜੀ ਸ਼ਾਇਦ ਤੁਸੀਂ ੀ੍ਰਸ਼ ਰਹਿ ਚੁਕੇ
ਹੋ, ਤੁਸੀਂ ਇਨੇ ਅਣਭੋਲ ਨਹੀਂ ਕਿ ਤੁਹਾਨੂੰ ਕਿਸੇ ਧਾਰਮਿਕ ਸਥਾਨ ਦੀ ਪਵਿਤਰਤਾ ਤੇ ਮੈਮੋਰੀਅਲ ਵਿਚਲੇ ਫਰਕ ਬਾਰੇ ਪਤਾ ਨਾ ਹੋਵੇ। ਇਹ ਪਿਆਉ, ਸਹਿਬ ਅੰਗਰੇਜ ਸਰਕਾਰ ਸਮੇਂ ਤੋਂ ਇਥੇ ਮਜੂਦ ਹੈ। ਇਹ ਅਸਥਾਨ ਭਾਈ ਮਤੀ ਦਾਸ ਦੀ ਯਾਦਗਾਰ ਹੈ, ਜਿਹਨਾਂ ਨੂੰ ਆਰੇ ਨਾਲ ਚੀਰਿਆ ਗਿਆ ਸੀ। ਇਹ ਅਸਥਾਨ ਭਾਈ ਦਿਆਲਾ ਜੀ ਦੀ ਯਾਦਗਾਰ ਹੈ, ਜਿਹਨਾਂ ਨੂੰ ਦੇਗ ਵਿਚ ਉਬਾਲਿਆ ਗਿਆ ਸੀ। ਇਹ ਅਸਥਾਨ ਸਿਰਫ ਠੰਡੇ ਪਾਣੀ ਦੀ ਛਬੀਲ ਹੀ ਨਹੀ। ਇਹ ਸਿਖਾਂ ਲਈ ਅੰਮਰਿਤ ਦਾ ਸਰੋਤ ਹੈ। ਕਿਉਂਕੇ ਇਸਦਾ ਜਲ ਉਸ ਖੂਹ ਤੋਂ ਆਉਂਦਾ ਹੈ ਜਿਸ ਖੂਹ ਤੇ ਗੁਰੁ ਤੇਗ ਬਹਾਦਰ ਜੀ ਨੇ ਸ਼ਹਾਦਤ ਦੇਣ ਤੋਂ ਪਹਿਲਾਂ ਅਸ਼ਨਾਨ ਕੀਤਾ ਸੀ।
ਮੈਮੋਰੀਅਲ ਤਾਂ ਕਿਸੇ ਪਾਰਕ ਵਗੈਰਾ ਦੀ ਅਹਿਮੀਅਤ ਨੂੰ ਵਧਾਉਣ ਲਈ ਬਣਾਏ ਜਾਂਦੇ ਹਨ।ਅਨੇਕਾਂ ਜਗਾ੍ਹ ਬਣਾਏ ਗਏ ਹਨ। ਪੰਜਾਬ ਵਿਚ ਵੀ
ਅੰਮ੍ਰਿਤਸਰ, ਮੁਕਤਸਰ, ਫਰੀਦਕੋਟ ਵਗੈਰਾ ਵਿਚ ਬਹੁਤ ਮੈਮੋਰੀਅਲ ਬਣੇ ਹੋਏ ਹਨ। ਪਰ ਕਿਸੇ ਧਾਰਮਿਕ ਅਸਥਾਨ ਨੂੰ ਢਾਅ ਕੇ ਮੈਮੋਰੀਅਲ ਬਣਾ ਦੇਣ ਦਾ ਸਿਧਾ ਮਕਸਦ ਉਸਦੀ ਧਾਰਮਿਕ ਪਵਿਤਰਤਾ ਤੇ ਪੂਜਾ ਨੂੰ ਖਤਮ ਕਰਨਾ ਹੈ। ਹਿੰਦੂ ਧਰਮ ਦੇ ਇਤਿਹਾਸ ਵਿਚ, ਇਸਦਾ ਜਿਕਰ ਸੋਮਨਾਥ ਦੇ ਮੰਦਰ ਨਾਲ ਆੳਦਾ ਹੈ। ਸਿਖ ਇਤਿਹਾਸ ਵਿਚ, ਅੰਮ੍ਰਿਤਸਰ ਦਾ ਸਰੋਵਰ ਸਹਿਬ ਪੂਰੇ ਜਾਣ
ਨਾਲ।
ਇਕ ਪਾਸੇ ਤੁਸੀਂ ਪੰਜਾਬ ਤੇ ਰਾਜ ਕਰਨ ਦੇ ਸੁਪਨੇ ਲੈ ਰਹੇ ਹੋ। ਕਿਉਕਿ ਆਪ ਤੁਸੀਂ ੇ। ਇਸ ਲਈ ਪੰਜਾਬ ਦੀ ਮੁਖ ਮੰਤਰੀਸਿਪ ਸੰਜੇ ਸਿੰਘ ਲਈ ਪਕੀ ਕਰਨ ਲਈ ਵਿਉਤਬੰਦੀ ਕਰ ਰਹੇ ਹੋ। ਦੂਜੇ ਪਾਸੇ ਆਪਣੇ ਨਿਜੀ ਮੁਫਾਦ ਲਈ ਸਿਖ ਸੰਸਥਾਵਾਂ ਦਾ ਗਿਣੀ ਮਿਥੀ ਵਿਉਂਤਬੰਦੀ ਅਧੀਨ ਘਾਤ ਕਰਵਾ ਰਹੇ ਹੋਂ। ਕੀ ਤੁਸੀ ਸਿਖਾਂ ਨੂੰ ਬੇਸਮਝ ਮੰਨਦੇ ਹੋਂ ਜਾਂ
ਬੁਜਦਿਲ, ਕਿ ਉਹ ਤੁਹਾਡੇ ਸਾਰੇ ਕਾਰਨਾਮੇਂ ਜਾਨਣ ਦੇ ਬਾਵਜੂਦ ਭੀ ਤੁਹਾਡੇ ਨਾਲ ਜੁੜੇ ਰਹਿਣ ਗੇ।
ਕੇਜਰੀਵਾਲ ਜੀ। ਤੁਸੀ ਕਈ ਘਟੀਆ ਕੰਮਾਂ ਲਈ ਜਵਾਬ ਦੇਹ ਹੋਂ।ਤੁਸੀ ਕਿਸੇ ਢੰਗ ਨਾਲ ਵੀ ਇਸ ਜਿੰਮੇਵਾਰੀ ਤੋਂ ਬਚ ਨਹੀਂ ਸਕਦੇ। ਲੋਕ ਹੈਰਾਨ ਹਨ ਕਿ ਅਜਿਹੇ ਕੰਮ ਤੁਸੀਂ ਕਿਉਂ ਕਰ ਰਹੇ
ਹੋ? ਪਰ ਤੁਹਾਡੇ ਨਜਦੀਕ ਰਹਿਣ ਵਾਲਾ ਬਚਾ ਬਚਾ ਇਸ ਗਲ ਦੀ ਗਵਾਹੀ ਦੇ ਰਿਹਾ ਕਿ ਤੁਸੀਂ ਆਰ ਐਸ ਐਸ ਕੋਲ ਅਪਣੀ ਗੁਆਈ ਜਾ ਚੁਕੀ ਸ਼ਾਖ ਨੂੰ ਮੁੜ ਬਹਾਲ ਕਰਨ ਲਈ ਕੋਝੇ ਕਰਮ ਕਰ ਰਹੇ ਹੋ। ਮੈਂ ਆਰ ਐਸ ਐਸ ਤੇ ਮੁਸਲਿਮ ਵੀਰਾਂ ਦੇ ਸ਼ੀਆ ਸ਼ੁਨੀ ਆਦਿ ਫਿਰਕਿਆਂ ਨੂੰ ਧਰਮ ਪ੍ਰਚਾਰਕ ਸੰਸਥਾਵਾਂ ਹੋਣ ਕਰਕੇ ਸਤਿਕਾਰਯੋਗ ਮੰਨਦਾ ਹਾਂ। ਪਰ ਧਾਰਮਿਕ ਸਹਿ-ਭਾਵਨਾ ਛਡ ਧਰਮ ਵਧਾਉਣ ਲਈ ਕਟੜਵਾਦ ਨੂੰ ਠੀਕ ਨਹੀਂ ਕਹਿ ਸਕਦਾ। ਇਸੇ ਤਰਾਂ ਰਸ਼ਸ਼ ਇਕ ਸਤਿਕਾਰਯੋਗ਼ ਧਾਰਮਿਕ ਸੰਸਥਾ ਹੈ। ਮੈਂ ਇਸਦਾ ਸਤਿਕਾਰ ਕਰਦਾ ਹਾਂ। ਪਰ ਕਿਸੇ ਧਰਮ ਦਾ ਭਗਵਾਕਰਨ ਕਰਨ ਲਈ, ਗਿਣੀ ਮਿਥੀ ਵਿਉਂਤਬੰਦੀ ਅਨੁਸਾਰ, ਉਸਦੇ ਧਾਰਮਿਕ ਅਸਥਾਨਾਂ ਨੂੰ ਖਤਮ ਕਰਨਾ ਦੇਸ ਧਰਮ ਨਹੀਂ
ਹੈ।
ਤੁਹਾਨੂੰ ਆਰ ਐਸ ਐਸ
ਨੇ 28 ਸੀਟਾਂ ਲੈ ਕੇ ਦਿਤੀਆਂ। ਤੁਹਾਨੂੰ ਆਰ ਐਸ ਐਸ ਨੇ ਡੂੰਘੀ ਵਿਉਂਤਬੰਦੀ ਨਾਲ ਮੁਖ ਮੰਤਰੀ ਬਣਾਇਆ ਹੈ। ਤੁਹਾਨੂੰ ਆਰ ਐਸ ਐਸ ਦਾ ਧੰਨਵਾਦੀ ਹੋਣਾ ਚਾਹੀਦਾ ਹੈ। ਪਰ ਆਰ ਐਸ ਐਸ ਕੋਲ ਆਪਣੀ ਮੁੜ ਬਹਾਲੀ ਲਈ, ਤੁਸੀਂ ਜੋ ਹਥ ਕੰਡੇ ਅਪਣਾਉਣੇ ਸੁਰੂ ਕਰ ਦਿਤੇ ਹਨ। ਉਸ ਤੋ ਜਾਪਦਾ ਹੈ ਕਿ ਤੁਸੀਂ 1984 ਦੇ ਸਿਖ ਘਾਤ ਨੂੰ ਮੁੜ ਸਦਾ ਦੇਣਾ ਚਾਹੰੁਦੇ ਹੋ।ਮੈਂ ਤੁਹਾਨੂੰ ਬੇਨਤੀ ਕਰਨੀ ਚਾਹੰੁਦਾ ਹਾਂ ਕਿ ਦੁਨਿਆ ਭਰ ਵਿਚ ਫੈਲੇ ਕਈ ਕਰੋੜਾਂ ਸਿਖਾਂ ਦੇ ਸੀਨੇ ਜਲਾਉਣ ਨਾਲ ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ ਹੈ। ਦਿਲੀ ਦੀ ਰਾਜ ਸਤਾ੍ਹ ਤੁਹਾਡੇ ਕੋਲ ਹੈ।ਇਸ ਦਾ ਸੁਖ ਮਾਣੋ। ਪਰ ਪੰਜਾਬ ਦੇ ਪਾਣੀਆਂ ਨੂੰ ਅਗ ਨਾ ਲਾੳ।
ਪੰਜਾਬ ਦੀ ਸਾਂਤੀ ਨੂੰ ਅਗ ਲਾਉਣ ਲਈ ਤੇ ਪੰਜਾਬ ਨੂੰ ਲੁਟਣ ਲਈ ਜੋ ਗਵਰਨਰ ਤੁਸੀਂ ਪੰਜਾਬ ਭੇਜੇ ਹਨ ਉਨ੍ਹਾ ਨੂੰ ਵਾਪਸ ਬੁਲਾ ਲਉ। ਇਹਨਾਂ ਨੂੰ ਪੰਜਾਬ ਦੇ ਲੋਕ ਬਰਦਾਸਤ ਨਹੀਂ ਕਰਨਗੇ। ਤੁਸੀਂ ਜੋ ਬਹਾਨੇ ਲਾ ਰਹੇ ਹੋ ਕਿ ਇਹ ਕਾਰਵਾਈ ਹਾਈ ਕੋਰਟ ਦੇ ਹੁਕਮ ਅਧੀਨ ਕੀਤੀ ਗਈ ਹੈ। ਇਹ ਤੁਹਾਡਾ ਨਿਰ ਅਧਾਰ ਢਕੌਸਲਾ ਹੈ। ਕੋਰਟ ਕੋਈ ਵੀ ਫੈਸਲਾ ਸਰਕਾਰ ਨੂੰ ਨੋਟਿਸ ਕੀਤੇ ਬਿਨਾ ਨਹੀਂ ਕਰਦੀ। ਤੁਸੀਂ ਆਪਣੀ ਮੰਦ ਭਾਵਨਾਂ ਤਹਿਤ ਕੋਰਟ ਵਿਚ ਕੋਈ ਲੋੜੀਂਦਾ ਉਜਰ ਨਹੀਂ ਕੀਤਾ। ਇਸ ਲਈ ਇਕ ਤਰਫਾ ਫੈਸਲਾ ਕਰਨਾ ਕਾਨੂੰਨ ਦੀ ਲੋੜ ਸੀ। ਪਤਾ ਲਗਾ ਹੈ ਕਿ ਕੋਰਟ ਨੇ ਆਪਣਾ ਫੈਸਲਾ ਫਿਰ ਦੁਹਰਾਇਆ ਹੈ। ਤੁਸੀਂ ਸਭ ਕੁਝ ਜਾਣਦੇ ਹੋਏ ਇਸ ਵਿਰੁਧ ਭੀ ਕੁਝ ਨਹੀਂ
ਕੀਤਾ।
ਅਜ ਤੁਸੀਂ ਕਹਿ ਰਹੇ ਹੋ ਕਿ ਜਦੋਂ ਝਛਭ
ਮਸੀਨਾਂ, ਬੁਲਡੋਜਰ ਪਿਆਊ ਸਾਹਬ ਨੂੰ ਢਾਅ ਰਹੇ ਸਨ ਉਸ ਸਮੇਂ ਇਸਨੂੰ ਰੋਕਣ ਲਈ ੰਛਧ ਤੇ ਅਕਾਲੀ ਦਲ ਵਾਲੇ ਕਿਉਂ ਨਹੀਂ ਆਏ? ਮੈਂ ਤੁਹਾਨੰ ਪੁਛਣਾ ਚਾਹੰੁਦਾ ਹਾਂ ਕਿ ਤੁਸੀਂ ਜਾਂ ਤੁਹਾਡੇ ਮਨਿਸਟਰ ਜਾਂ ਤੁਹਾਡੇ ੰਲ਼ਅ ਜਾਂ ਤੁਹਾਡੀ ਪਾਰਟੀ ਅਹੁਦੇਦਾਰ, ਉਥੇ ਕਿਉਂ ਨਹੀਂ ਗਏ?
ਕਿਸੇ ਪ੍ਰਾਈਵੇਟ ਘਰ
ਵਿਚ, ਕਿਸੇ ਵਲੋਂ ਝੂਠੀ ਮੂਠੀ ਸਿਕਾਇਤ ਕਰਨ ਤੇ, ਤੁਹਾਡਾ ਮੰਤਰੀ ਰਾਤ ਸਮੇਂ ਜਾ ਕੇ ਦਰਵਾਜੇ ਤੁੜਵਾ ਸਕਦਾ ਹੈ। ਪੁਲਿਸ ਕਰਮਚਾਰੀ ਨੂੰ ਦਰਵਾਜਾ ਤੜਵਾਉਣ ਲਈ ਸਿਰਫ ਹੁਕਮ ਹੀ ਨਹੀਂ ਦਿੰਦਾ, ਬਲਕਿ ਉਸ ਨਾਲ ਝਗੜਾ ਕਰਦਾ ਹੈ। ਉਸ ਦੇ ਆਖੇ ਨਾ ਲਗਣ ਦੇ ਖਿਲਾਫ, ਤੁਹਾਡੀ ਪਾਰਟੀ ਇੰਡਿਆ ਗੇਟ ਤੇ ਲੰਬੇ ਸਮੇਂ ਲਈ ਧਰਨਾ ਦਿੰਦੀ ਹੈ। ਅੱਜ 300 ਕਰੋੜ ਸਿਖਾਂ ਦਾ ਧਾਰਮਿਕ ਸਥਾਨ ਢਾਏ ਜਾਣ ਸਮੇਂ, ਤੁਸੀਂ ਉਸ ਅਸਥਾਨ ਤੇ ਜਾਣ, ਤੇ ਆਪਣੀ ਹੀ ਸਰਕਾਰ ਵਲੋਂ ਹੀ ਕੀਤੀ ਜਾ ਰਹੀ ਕਾਰਰਵਾਈ, ਰੋਕਣ ਦੀ ਲੋੜ ਹੀ ਨਹੀਂ ਸਮਝੀ।
ਸਾਫ ਜਾਹਰ ਹੈ ਕਿ ਤੁਸੀਂ ਇਹ ਸਾਰਾ ਕੁਝ ਗਿਣੀ ਮਿਥੀ ਸਾਜਿਸ ਅਧੀਨ ਕਰਵਾ ਰਹੇ ਹੋਂ।ਤੁਹਾਡੇ ਮਨ ਅੰਦਰ ਸਿਖਾਂ ਤੇ ਸਿਖਾਂ ਦੇ ਧਾਰਮਿਕ ਸਥਾਨਾਂ ਪ੍ਰਤੀ ਨਫਰਤ ਭਰੀ ਹੋਈ ਹੈ। ਤੁਸੀ ਸਿਖਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਤੁਸੀ ਸੁਪਰੀਮ ਕੋਰਟ ਵਿਚ ਆਪਣੇ ਸਰਕਾਰੀ ਵਕੀਲ ਤੋਂ ਪੰਜਾਬ ਵਿਰੁਧ ਹਲਫਨਾਮਾਂ ਦੁਆਕੇ ਪੰਜਾਬ ਨਾਲ ਵਿਸਵਾਸ ਘਾਤ ਕੀਤਾ ਹੈ। ਮੈਂ ਰਾਸਟਰਪਤੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਤੁਹਾਡੇ ਇਸ ਗੁਪਤ ਏਜੰਡੇ ਨੂੰ ਲਗਾਮ ਪਾਉਣ।
ਵਿਸ਼ਵਾਸ ਘਾਤ ਸ਼ਬਦ ਇਸ ਲਈ ਵਰਤਿਆ ਹੈ ਕਿ ਤੁਸੀ ਪੰਜਾਬ ਵਿਚ ਆਪਣੀ ਪਾਰਟੀ ਦੀ ਸਰਕਾਰ ਬਣਾਕੇ ਪੰਜਾਬ ਦੇ ਹਿਤਾਂ ਦੀ ਰਾਖੀ ਕਰਨ ਦਾ ਪਰਣ ਕੀਤਾ ਹੈ। ਤੁਸੀ ਮੁਕਤਸਰ ਦੀ ਧਾਰਮਿਕ ਇਕੱਤਰਤਾ ਵਿਚ ਪਗੜੀ ਪਹਿਨ ਕੇ ਸਿਖਾਂ ਨਾਲ ਭਾਈਚਾਰਕ ਸਾਂਝ ਪਾਈ ਹੈ। ਤੁਸੀ ਇਥੇ ਨੰਗੀ ਸਿਰੀ ਸਹਿਬ ਲਹਿਰਾ ਕੇ ਸਿਖ ਹਿਤਾਂ ਦੀ ਰਖਿਆ ਦਾ ਪ੍ਰਣ ਕੀਤਾ ਹੈ। ਤੁਸੀ ਸੁਲਤਾਨਪੁਰ ਦੇ ਪਵਿਤਰ ਅਸਥਾਨ ਤੇ ਸਤਲੁਜ ਜਮਨਾ ਨਹਿਰ ਰੋਕਣ ਦੀ ਹਮਾਇਤ ਕੀਤੀ ਹੈ। ਤੁਸੀ ਅਨੇਕਾਂ ਥਾਂਈਂ ਪੰਜਾਬ ਦੇ ਹਿਤਾਂ ਦੀ ਰੱਖਿਆ ਦਾ ਪ੍ਰਣ ਲਿਆ ਹੈ। ਪਰ ਹੁਣ ਜੋ ਕਿਰਦਾਰ ਤੁਸੀ ਆਪਣੀ ਸਰਕਾਰ ਰਾਹੀਂ ਮਾਨਯੋਗ ਦਿਲੀ ਹਾਈਕੋਰਟ ਤੇ ਮਾਨਯੋਗ ਸੁਪਰੀਮ ਕੋਰਟ ਵਿਚ ਨਿਭਾਇਆ ਹੈ। ਉਹ ਸਾਫ ਸਿਖ ਧਰਮ ਨਾਲ ਤੇ ਪੰਜਾਬ ਨਾਲ ਵਿਸਵਾਸ ਘਾਤ ਹੈ।
ਤੁਹਾਡੇ ਲਈ ਇਹ ਰੁਟੀਨ ਕੰਮ ਹੈ। ਤੁਹਾਡੇ ਲਈ ਇਹ ਯੁਮਲਾ ਹੈ। ਪਰ ਪੰਜਾਬੀ ਯੁਮਲੇ ਨਹੀਂ ਜਾਣਦੇ। ਹੋਰ ਕੋਈ ਯੁਮਲਾ ਨਾ ਛਡਣਾ। ਆਪਣੇ ਗਵਰਨਰ ਨੂੰ ਭੀ
ਰੋਕਣਾ, ਕਿ ਨਿਤ ਨਵੇਂ ਯੁਮਲੇ ਨਾ ਛਡੇ। ਮੈਂ ਮੰਨਦਾ ਹਾਂ ਕਿ ਤੁਹਾਡੇ ਪੈਰ ਹੇਠ ਬਟੇਰਾ ਆ ਗਿਆ ਹੈ।ਇਸ ਲਈ ਤੁਸੀ ਅਪਣੇ ਆਪ ਨੂੰ ਚਾਣਕੀਆ ਸਮਝਣ ਲਗੇ ਹੋ।
ਇਹ ਰਾਜਨੀਤੀ ਤੁਹਾਡੇ ਦਿਮਾਗ ਨੂੰ ਅਜਿਹੀ ਚੜੀ ਕਿ ਤੁਸੀ ਹਿੰਦੂ ਭਰਾਵਾਂ ਨੂੰ ਭੀ ਗੁਮਰਾਹ ਕਰਨਾ ਚਾਹਿਆ। ਇਸੇ ਚਾਣਕਿਆ ਨਿਤੀ ਅਧੀਨ ਤੁਸੀ ਦਿਲੀ ਵਾਸੀਆਂ ਦੇ ਘਰਾਂ ਤੇ ਗਲੀਆਂ ਵਿਚ ਕੂੜੇ ਕਰਕਟ ਦੇ ਅੰਬਾਰ ਖੜ੍ਹੇ ਕਰਵਾ ਦਿਤੇ। ਇਸੇ ਚਾਣਕੀਆ ਨੀਤੀ ਅਧੀਨ ਹੀ ਤੁਸੀ ਸਿਖਾਂ ਨੂੰ ਆਪਣਾ ਗੁਲਾਮ ਸਮਝਣ ਲਗ ਪਏ ਹੋ। ਮੈਂ ਹਿੰਦੂ ਵੀਰਾਂ ਤੇ ਦਿਲੀ ਵਾਸੀਆਂ ਦੀ ਗਲ ਇਸ ਕਰਕੇ ਕੀਤੀ ਹੈ ਤਾਂ ਕਿ ਮੇਰੇ ਵਿਚਾਰ ਦਾ ਫਿਰਕੂ ਪ੍ਰਭਾਵ ਨਾ ਲਿਆ ਜਾਵੇ।
ਤੁਸੀਂ ਪਹਿਲੀ ਵਾਰ ਮੁਖ ਮੰਤਰੀ ਬਣਦਿਆਂ ਹੀ ਇਕ ਵਡੀ ਪ੍ਰੈਸ ਕਾਨਫਰੰਸ ਕਰਕੇ ਹਿੰਦੂ ਵੀਰਾਂ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ। ਜਿਸ ਵਿਚ ਤੁਸੀਂ ਕਿਹਾ ਕਿ ਮੇਰਾ ਜਨਮ
ਸਿਵਾਨੀ, ਜਿਲਾ ਭਵਾਨੀ, ਵਿਚ ਸ੍ਰੀ ਕ੍ਰਿਸਨ ਭਗਵਾਨ ਜੀ ਦੇ ਜਨਮ ਦਿਨ ਉਤੇ 16 ਅਗੱਸਤ 1968 ਨੂੰ ਹੋਇਆ। ਜਿਸ ਦਾ ਲੋਕਾਂ ਨੇ ਇਕ ਅਜੀਬ ਪ੍ਰਭਾਵ ਲਿਆ। ਮੇਰਾ ਨਾਮ ਹੀ ਕ੍ਰਿਸ਼ਨ ਰੱਖ ਦਿਤਾ। ਜਿਸ ਕਰਕੇ ਲੋਕ ਮੈਨੂੰ ਕ੍ਰਿਸਨ ਕਹਿ ਕੇ ਸਤਿਕਾਰ ਦਿੰਦੇ ਰਹੇ। ਇਹ ਤੁਹਾਡਾ ਬਿਲਕੁਲ ਝੂਠਾ ਦਾਵਾ ਸੀ। ਕਿਉਕਿ ਤੁਹਾਡੇ ਸਕੂਲ ਪਧਰ ਤੋਂ ਲੈ ਕੇ ਮੁਖ ਮੰਤਰੀ ਤਕ ਦੇ ਸਾਰੇ ਰਿਕਾਰਡਾਂ ਵਿਚ ਤੁਹਾਡਾ ਨਾਮ ਅਰਵਿੰਦ ਕੇਜਰੀਵਾਲ ਹੀ ਦਰਜ ਹੈ। ਭਾਵੇਂ ਤੁਸੀਂ ਇਹ ਯਤਨ ਹਿੰਦੂ ਵੀਰਾਂ ਵਿਚ ਆਪਣੀ ਹਰਮਨ ਪਿਆਰਤਾ ਵਧਾਉਣ ਲਈ ਕੀਤਾ ਹੋਵੇ, ਪਰ ਇਕ ਰਾਜਨੀਤਿਕ ਵਜੋਂ ਇਹ ਇਕ ਘਟੀਆ ਅਖਲਾਕ ਹੋਣ ਦਾ ਚਿੰਨ ਹੈ।
ਦੂਸਰੀ ਗਲ ਬਾਰੇ ਮੇਰੀ ਬੇਨਤੀ ਹੈ ਕਿ ਤੁਸੀਂ ਆਪਣੀ ਸਰਕਾਰ ਦੀ ਸਾਰੀ ਤਾਕਤ ਆਪਣੇ ਦੋ ਮਨਿਸਟਰਾਂ ਨੂੰ ਦਿਤੀ ਹੋਈ ਹੈ। ਤੁਹਾਡੇ ਦੂਜੇ ਨਿਜੀ ਮੰਤਰੀ ਸੁਤਿੰਦਰ ਕੁਮਾਰ ਜੈਨ
ਕੋਲ PWD ਦਾ ਮਹਿਕਮਾ ਹੈ।ਇਸ ਦੇ ਨਾਲ ਹੀ ਉਸ ਕੋਲ ਚਾਰੇ MCD (ਮਿਊਸਪਲ ਕਾਰਪੋਰੇਸ਼ਨ ਦਿਲੀ) ਪਾਵਰ, ਹੈਲਥ, ਇੰਡਸਟਰੀ, ਫੈਮਲੀ ਵਿਲਫੇਅਰ ਵੀ ਹੈ। ਮੈਨੂੰ ਉਸ ਸਮੇਂ ਬੜਾ ਦੁਖ ਹੋਇਆ ਸੀ ਜਦੋਂ ਤੁਸੀਂ ਆਪਣੀ ਚਾਣਕੀਆ ਨੀਤੀ ਅਧੀਨ ਸਮੁਚੀ ਦਿਲੀ ਵਿਚ ਕੂੜੇ ਕਰਕਟ ਦੇ ਅੰਬਾਰ ਖੜੇ ਕਰਵਾਕੇ ਲੋਕਾਂ ਨੂੰ ਇਹ ਕਹਿ ਕੇ ਮੂਰਖ ਬਣਾਉਦੇ ਸੋਂ, ਕਿ MCD (ਮਿਊਸਪਲ ਕਾਰਪੋਰੇਸ਼ਨ ਦਿਲੀ) ਦੇ ਮੁਖ ਆਹੁਦੇਦਾਰ ਬੀਜੇਪੀ ਦੇ ਹਨ। ਇਸ ਲਈ ਇਹ ਗੰਦਗੀ ਇਕਠੀ ਹੋਣ ਲਈ ੰਛਧ ਤੇ ਭਝਫ ਜਿੰਮੇਵਾਰ ਹਨ। ਮੈਂ ਸਫਾਈ ਕਰਮਚਾਰੀਆਂ ਦੀ ਤਨਖਾਹ ਦਾ, ਦਸੰਬਰ ਤਕ ਦਾ, ਸਾਰਾ ਪੈਸਾ ਦੇ ਚੁਕਾ ਹਾਂ।
ਕਾਨੂੰਨ
ਅਨੁਸਾਰ MCD ਦਾ ਚੇਅਰਮੈਨ ਜਾਂ ਮੈਨੇਜਮੈਟ ਕੋਈ ਚੀਜ ਹੀ ਨਹੀਂ ਹੰੁਦੀ। ਸਾਰਾ ਸਰਕਾਰੀ ਕਾਰੋਬਾਰ ਕਾਰਪੋਰੇਸ਼ਨ ਦੇ ਅਫਸ਼ਰਾਂ ਨੇ ਕਰਨਾ ਹੰੁਦਾ ਹੈ। ਜੋ ਕਿ ਸਿਧੇ PWD ਮਨਿਸਟਰ, MCD ਮਨਿਸਟਰ ਤੇ ਮੁਖ ਮੰਤਰੀ ਦੇ ਅਧੀਨ ਹੰੁਦੇ ਹਨ। ਇਹ ਕਦੇ ਵੀ ਕਿਸੇ ਅਫਸਰ ਨੂੰ ਉਸਦੀ ਕੁਤਾਹੀ ਲਈ ਸਸਪਿੰਡ ਕਰ ਸਕਦੇ ਹਨ, ਟ੍ਰਾਂਸਫਰ ਕਰ ਸਕਦੇ ਹਨ ਜਾਂ ਅਧਿਕਾਰ ਬਦਲ ਸਕਦੇ ਹਨ। ਪਰ ਤੁਸੀਂ ਕੁਝ ਵੀ ਕਰਨ ਦੀ ਬਜਾਏ ਸਿਰਫ ਭਝਫ ਨੂੰ ਬਦਨਾਮ ਕਰਨਾ ਹੀ ਮੁਖ ਰਖਿਆ ਤੇ ਸਾਰੀ ਦਿਲੀ ਦੇ ਲੋਕਾਂ ਦੇ ਘਰਾਂ ਵਿਚ ਨਾ ਸਿਰਫ ਗੰਦਗੀ ਦੇ ਅੰਬਾਰ ਲਗਵਾਏ, ਬਲਕਿ ਉਹਨਾਂ ਦੀ ਜਿੰਦਗੀ ਨਾਲ ਵੀ ਖੇਡਿਆ। ਕਿਉਕਿ ਅਜਿਹੀ ਗੰਦਗੀ ਤੋਂ ਅਨੇਕਾਂ ਜੀਅ ਜੰਤ ਪੈਦਾ ਹੰੁਦੇ ਹਨ ਜੋ ਨਵੀਆਂ ਬਿਮਾਰੀਆ ਦਾ ਕਾਰਨ ਬਣਦੇ ਹਨ।
ਜਦ MCD ਦਾ ਮਹਿਕਮਾ ਤੁਹਾਡੇ ਕੋਲ ਹੈ। ਤੁਸੀ ਸਫਾਈ ਕਰਮਚਾਰੀਆਂ ਦੀਆਂ ਦੇਣਦਾਰੀਆਂ ਉਹਨਾਂ ਨੂੰ ਸਿਧੀਆਂ ਚੈਕ ਰਾਹੀਂ ਦੇ ਸਕਦੇ ਸੀ ਜਾਂ ਉਹਨਾਂ ਦੇ ਬੈਂਕ ਖਾਤਿਆਂ ਰਾਹੀਂ ਦੇ ਸਕਦੇ ਸੀ।ਪਰ ਤੁਸੀਂ ਇਹੀ ਡਰਾਮਾ ਕਰਦੇ ਰਹੇ ਕਿ ਦਿਲੀ ਸਰਕਾਰ ਸਫਾਈ ਕਰਮਚਾਰੀਆਂ ਦੀ ਦਸੰਬਰ ਤਕ ਦੀ ਸਾਰੀ ਤਨਖਾਹ MCD ਨੂੰ ਦੇ ਚੁਕੇ ਹਾਂ ਇਸ ਲਈ ਮੈਂ ਦੁਧ ਧੋਤਾ ਹਾਂ।ਹਾਲਾਂਕਿ ਇਸ ਦੇਣਦਾਰੀ ਦਾ ਤੁਸੀ ਕੋਈ ਦਸਤਾਵੇਜੀ ਸਬੂਤ ਪੇਸ਼ ਨਹੀਂ
ਕੀਤਾ