A42.
ਪੰਜਾਬ ਅੱਜ ਇੰਕਲਾਬ ਦੇ ਮੁਹਾਣੇ ਤੇ ਖੜ੍ਹਾ ਹੈ।
ਪਿਆਰੇ ਵੀਰੋ। ਇਹ ਠੀਕ ਹੈ ਕਿ ਸਮਾਜ ਵਿਚ ਇਨਕਲਾਬ ਸਦਾ ਨੌਜੁਆਨ ਹੀ ਲਿਆਉਂਦੇ ਰਹੇ ਹਨ। ਅੱਜ ਭੀ ਪੰਜਾਬ ਇਨਕਲਾਬ ਦੇ ਮੁਹਾਣੇ ਤੇ ਖੜ੍ਹਾ ਹੈ। ਮੇਰੇ ਦੇਖਣ ਵਿਚ ਹੀ ਸਮਾਜਵਾਦ ਦਾ ਬੜਾ ਪ੍ਰਭਾਵ ਸੀ। ਰਸੀਆ ਇਸ ਇਨਕਲਾਬ ਦਾ ਮੋਢੀ ਮੰਨਿਆਂ ਜਾਂਦਾ ਸੀ। "ਸੋਵੀਅਤ ਦੇਸ" ਵਗ਼ੈਰਾ ਰਿਸਾਲੇ ਤੇ ਹੋਰ ਲਿਟਰੇਚਰ ਬੜੀ ਵੱਢੀ ਗਿਣਤੀ ਵਿਚ ਵੰਡਿਆ ਜਾਂਦਾ ਸੀ। ਉਸ ਸਮੇਂ ਕਮਿਊਨਿਜਮ ਲਿਆਉਣ ਦੀ ਲਹਿਰ ਏਨੇ ਜ਼ੋਰ ਤੇ ਸੀ ਕਿ ਲੋਕਰਾਜ ਵੋਟ ਰਾਜ ਦੀ ਗੱਲ ਕਰਨ ਵਾਲੇ ਨੂੰ ਪਿਛਾਂਹ ਖਿੱਚੂ, ਬੁਰਜ਼ੂਆ ਸਮਾਜ ਵਿਰੋਧੀ, ਸਮਝਿਆ ਜਾਂਦਾ ਸੀ। ਗ਼ੱਦਾਰ ਕਿਹਾ ਜਾਂਦਾ ਸੀ। ਮੈਂ ਭੀ 16 ਕੁ ਸਾਲ ਦੀ ਉਮਰ ਵਿਚ ਸਮਾਜਵਾਦ, ਕਮਿਊਨਿਜਮ ਦਾ ਵੱਡਾ ਪ੍ਰਚਾਰਕ ਬਣ ਗਿਆ ਸੀ। ਉਸ ਸਮੇਂ ਮੈਨੂੰ ਨੌਜੁਆਨਾਂ ਵਿਚ ਅਜੇਹਾ ਹੀ ਸਤਿਕਾਰ ਮਿਲ ਰਿਹਾ ਸੀ ਜਿਹੋ ਜਿਹਾ ਅੱਜ ਦਿਲੀ ਵਿਚ ਘਨੱਈਆ ਨੂੰ ਮਿਲ ਰਿਹਾ ਹੈ। ਮੋਗਾ ਕਾਲਜ ਵਿਚ ਜਾ ਕੇ ਮੈਨੂੰ ਬਹੁਤ ਵਾਰ ਦਿਲੀ ਜਾਣ ਦਾ ਮੌਕਾ ਮਿਲਿਆ। ਜਿਸ ਕਾਰਨ ਗੈਰ ਰੱਸ਼ੀਅਨ ਇੰਗਲਿਸ਼ ਲਿਟਰੇਚਰ ਮਿਲਣ ਦੀ ਸਹੂਲਤ ਮਿਲੀ। ਭਾਵੇਂ ਮੈਂ ਗੈਰ ਰੱਸ਼ੀਅਨ ਲਿਟਰੇਚਰ ਨੂੰ ਰੱਸ਼ੀਅਨ ਟਾਈਪ ਸਮਾਜਵਾਦ ਨਾਲ ਦੁਸ਼ਮਣੀ ਸਮਝਦਾ ਸੀ, ਪਰ ਮੈ ਹਰ ਵਿਚਰ ਸੁਣਨਾ ਤੇ ਸਮਝਣਾ ਜ਼ਰੂਰੀ ਸਮਝਿਆ। ਜਿਸ ਨਾਲ ਰਸੀਆਂ ਦੇ ਅੰਦਰ ਦੇਖਣ ਦਾ ਮੌਕਾ ਮਿਲਿਆ।
ਦੇਸ ਨੂੰ ਵੱਡੇ ਕਮਿਊਨਾਂ ਦਾ ਢਾਂਚਾ ਦਿੱਤਾ ਗਿਆ ਸੀ। ਜਿੱਥੇ ਕਿਸੇ ਦਾ ਆਪਣਾ ਕੋਈ ਘਰ ਨਹੀਂ ਸੀ। ਆਪਣੀ ਕੋਈ ਜਾਇਦਾਦ ਨਹੀਂ ਸੀ। ਹਰ ਇਕ ਇਸਤਰੀ ਪੁਰਸ਼ ਨੂੰ ਘੱਟੋ ਘੱਟ ਅੱਠ ਘੰਟੇ ਕੰਮ ਕਮਿਊਨ ਵਿਚ ਹਰ ਹਾਲਤ ਕੰਮ ਕਰਨਾ ਪੈਂਦਾ ਸੀ। ਪਤੀ ਪਤਨੀ ਨੂੰ ਇਕੱਠੇ ਇਕੇ ਕਮਿਊਨ ਵਿਚ ਰੱਖਣਾ ਸਮਾਜਵਾਦ ਲਈ ਘਾਤਕ ਸਮਝਿਆ ਜਾਂਦਾ ਸੀ। ਮਾਂ ਬੱਚੇ ਨੂੰ ਜਨਮ ਦੇਣ ਲਈ, ਕਮਿਊਨ ਦੇ ਜਣੇਪਾ ਕੇਂਦਰ ਵਿਚ ਜਨਮ ਦੇ ਕੇ, ਵਾਪਸ ਆਪਣੇ ਕੰਮ ਤੇ ਚਲੀ ਜਾਂਦੀ ਸੀ। ਰਸੀਆ ਦੀ ਆਪਣੀ ਕਰੰਸੀ ਨਹੀਂ ਸੀ। ਜੇ ਕਿਸੇ ਪਤੀ ਜਾਂ ਪਤਨੀ ਨੂੰ ਆਪਣੇ ਕਮਿਊਨ ਤੋਂ ਆਪਣੀ ਪਤਨੀ ਜਾਂ ਪਤੀ ਨੂੰ ਮਿਲਣ ਲਈ ਛੁੱਟੀ ਮਿਲਦੀ ਤਾਂ ਕਮਿਊਨ ਵਲੋ ਉਸ ਨੂੰ ਇਕ ਕਾਰਡ ਦਿੱਤਾ ਜਾਂਦਾ ਸੀ। ਜਿਸ ਨਾਲ ਉਹ ਸਿਰਫ਼ ਕਮਿਊਨ ਤੋਂ ਹੀ ਖਾਣਾ ਖਾ ਸਕਦਾ ਸੀ। ਕੋਈ ਪਰਸਨਲ ਦੁਕਾਨ ਹੀ ਨਹੀਂ ਸੀ ਚਲਾ ਸਕਦਾ। ਸਾਰਾ ਦੇਸ ਇਕ ਵੱਡੀ ਜੇਲ੍ਹ ਬਣਿਆ ਹੋਇਆ ਸੀ।
ਇਹ ਕੁਝ ਜਾਣ ਕੇ ਮੈਂ ਬਹੁਤ ਹੈਰਾਨ ਹੋਇਆ। ਮੇਰੇ ਕੋਲ ਤਾਂ ਘਰੋਂ ਬਾਹਰ ਜਾਣ ਦਾ ਸਾਧਨ ਬਣ ਗਿਆ ਸੀ। ਜਿਸ ਕਰਕੇ ਮੇਰੀ ਹਾਰਨ ਕਾਫ਼ੀ ਹਾਈ ਹੋ ਗਈ ਸੀ। ਪਰ ਜਿਨ੍ਹਾਂ ਭੋਲੇ ਭਾਲੇ ਲੋਕਾਂ ਨੂੰ ਪੜਾਈ ਦਾ ਕੋਈ ਸਾਧਨ ਹੀ ਨਹੀਂ ਸੀ ਮਿਲਿਆ, ਉਹ ਤਾਂ ਝੂਠੇ ਪ੍ਰਚਾਰ ਦਾ ਸ਼ਿਕਾਰ ਹੋਕੇ ਕਮਿਊਨਿਜਮ ਸਮਾਜਵਾਦ ਨੂੰ ਹੀ ਆਪਣਾ ਧਰਮ ਸਮਝ ਰਹੇ ਸਨ। ਉਹ ਤਾਂ ਆਪਣੇ ਆਪ ਨੂੰ ਅਗਾਂਹ ਵਧੂ ਸਮਝ ਰਹੇ ਸਨ, ਪਰ ਅਸਲੀਅਤ ਵਿਚ ਉਹ ਸਮਾਜ ਦੀ ਸਹੀ ਬਣਤਰ ਦੇ ਰਸਤੇ ਵਿਚ ਰੁਕਾਵਟ ਸਨ। ਆਪਣੇ ਇਹਨਾਂ ਵੀਰਾਂ ਨੂੰ ਕਿਵੇਂ ਸਮਝਾਇਆ ਜਾਵੇ ਕਿ ਉਹ ਸਮਾਜ ਦੇ ਦੁਸ਼ਮਣ ਦਾ ਹਥਿਆਰ ਬਣ ਰਹੇ ਹਨ। ਉਨ੍ਹਾਂ ਨੂੰ ਕਿਵੇਂ ਸਮਝਾਇਆ ਜਾਵੇ ਕਿ ਰਸੀਆ ਦੇ ਲੋਕ ਕਾਮਰੇਡਾਂ ਵੱਲੋਂ ਲੁੱਟੇ ਗਏ ਹਨ। ਜਿੱਥੇ ਕੋਈ ਸਹੀ ਵੋਟਿੰਗ ਨਹੀਂ ਹੁੰਦੀ। ਪਰ ਦੁਨੀਆ ਨੂੰ ਦੱਸਿਆ ਜਾਂਦਾ ਸੀ ਕਿ ਰਸੀਆ ਵਿਚ ਕਮਿਊਨਿਸਟ ਪਾਰਟੀ 99 %ਕਮਿਊਨਿਸਟ ਵੋਟ ਨਾਲ ਜਿੱਤੀ ਹੈ। ਸਿਰਫ਼ ਕਮਿਊਨਿਸਟ ਵਰਕਰ ਨੂੰ ਵੋਟ ਦੇਣ ਦੇ ਅਧਿਕਾਰ ਸਨ। ਵੋਟ ਭੀ ਸਾਡੇ ਹੁਣ ਵਾਂਗ ਨਹੀਂ ਸੀ ਹੁੰਦੀ। ਇਕ ਕਾਰਡ ਤੇ ਕਥਿਤ ਵੋਟਰ ਤੋਂ ਪੁੱਛਿਆ ਗਿਆ ਦਿਖਾਇਆ ਜਾਂਦਾ ਸੀ ਕਿ ਤੂੰ ਕਮਿਊਨਿਜਮ ਨੂੰ ਠੀਕ ਮੰਨਦਾ ਹੈਂ ਜਾਂ ਨਹੀਂ। ਡਿਕਟੇਟਰਸ਼ਿਪ ਏਨੀ ਸਖ਼ਤ ਸੀ ਕਿ ਨਾਂਹ ਕਹਿਣ ਵਾਲੇ ਦੀ ਮੌਤ ਯਕੀਨੀ ਸੀ। ਤਕਰੀਬਨ ਸਤ ਲੱਖ ਰੱਸ਼ੀਅਨਾਂ ਨੂੰ ਇਸੇ ਜੁਰਮ ਬਦਲੇ ਬੁਰਜ਼ੂਆ
ਕਹਿਕੇ ਮਾਰਿਆ ਜਾ ਚੁਕਾ ਸੀ। ਨਹਿਰੂ ਰਾਜ ਸਮੇਂ ਭਾਰਤ ਵਿਚ ਇਹ ਲਹਿਰ ਆਪਣੇ ਜੋਬਨ ਤੇ ਸੀ। ਪੰਜਾਬ ਭੀ ਇਸ ਲਹਿਰ ਦਾ ਕਾਫ਼ੀ ਸ਼ਿਕਾਰ ਹੋ ਚੁਕਾ ਸੀ।
ਇਸ ਦਾ ਜ਼ਿਆਦਾ ਸ਼ਿਕਾਰ ਮਾਲਵਾ ਸੀ। ਭਦੌੜ ਬਠਿੰਡਾ ਹਲਕੇ ਵਿਚ ਸਦਾ ਕਾਮਰੇਡ ਹੀ ਜਿੱਤਦਾ ਸੀ। ਰਾਮਪੁਰਾ ਹਲਕੇ ਵਿਚ ਕਾਮਰੇਡ ਬਾਬੂ ਸਿੰਘ ਛੇ ਵਾਰ ਜਿੱਤ ਗਿਆ ਸੀ। ਅਕਾਲੀ ਭੀ ਪੰਜ ਛੇ ਵਾਰ ਹਾਰ ਚੁਕਾ ਸੀ। ਦੋ ਵਾਰ ਜ਼ਮਾਨਤ ਜ਼ਬਤ ਹੋ ਗਈ। ਮੇਰੀ ਉਮਰ ਉਮੀਦਵਾਰ ਬਣਨ ਤੋਂ ਬਹੁਤ ਘੱਟ ਸੀ। ਉਸ ਸਮੇਂ ਇਲੈੱਕਸ਼ਨ ਤਕਰੀਬਨ ਦੋ ਮਹੀਨੇ ਚਲਦੀ ਸੀ। ਪਰ ਮੈਂ ਸਿਰਫ਼ ਲੋਕਾਂ ਨੂੰ ਕਮਿਊਨਿਜਮ ਦੀ ਅਸਲੀਅਤ ਦੱਸਣ ਦੇ ਉਦੇਸ਼ ਨਾਲ ਹੀ ਇਲੈੱਕਸ਼ਨ ਲੜਨੀ ਚਾਹੀ ਸੀ। ਲੋਕਾਂ ਕੋਲ ਪਹੁੰਚਣ ਦੇ ਅੱਜ ਵਰਗੇ ਸਾਧਨ ਉਸ ਸਮੇਂ ਮੌਜੂਦ ਨਹੀਂ ਸਨ। ਮੈਂ ਜਿੱਤਣ ਲਈ ਨਹੀਂ, ਪੰਥ (ਅਕਾਲੀ ਦਲ) ਨੂੰ ਜਤਾਉਣ ਲਈ ਖੜ੍ਹਾ ਹੋਇਆ ਸੀ। ਮੈਂ ਆਪਣੇ ਭਰਾਵਾਂ ਵਿਚ ਆਪਣੀ ਗੱਲ ਕਹੀ। ਉਨ੍ਹਾਂ ਨੂੰ ਠੀਕ ਲੱਗੀ। ਪੰਜਾਹ ਹਜ਼ਾਰ ਵੋਟ ਵਿਚੋਂ, ਤਿੰਨ ਕੋਣੀ ਲੜਾਈ ਵਿਚ, ਮੈਨੂੰ ਸਾਢੇ ਛੇ ਹਜ਼ਾਰ ਨਾਲ ਜਿੱਤ ਮਿਲੀ।
ਅਜ਼ਾਦ ਜਿੱਤ ਕੇ ਅਕਾਲੀ ਦਲ ਵਿਚ ਸ਼ਾਮਲ ਹੋਣਾ ਮੈਨੂੰ ਇਕ ਧਾਰਮਿਕ ਕੰਮ ਲਗਾ। ਬਾਦਲ ਸਾਹਿਬ ਦੇ ਖ਼ਾਨਦਾਨ ਵਿਚ ਦੋ ਤਿੰਨ ਰਿਸ਼ਤੇ ਦਾਰੀਆਂ ਭੀ ਸਨ। ਪਰ ਅੰਦਰ ਆਕੇ ਪਤਾ ਲੱਗਾ ਕਿ ਪੰਥ ਦੇ ਨਾਮ ਉੱਪਰ ਸਭ ਕੁਝ ਲੁੱਟਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਲੁੱਟੀ ਜਾ ਰਹੀ ਹੈ। ਪਿੰਡਾਂ ਦੇ ਗੁਰੂ ਘਰਾਂ ਨੂੰ ਲੁੱਟਣ ਤੇ ਆਪਣੇ ਕਬਜ਼ੇ ਵਿਚ ਲੈਣ ਲਈ, ਬੜੇ ਘਟੀਆ ਤਰੀਕੇ ਨਾਲ ਕਨੂੰਨਾਂ ਵਿਚ ਸੋਧਾਂ ਕੀਤੀਆਂ ਜਾ ਰਹੀਆਂ ਹਨ। ਸ਼ਾਮਲਾਤ, ਪੰਚਾਇਤੀ ਜ਼ਮੀਨਾਂ ਤੇ, ਆਪਣੇ ਬੰਦਿਆਂ ਦੇ ਕਬਜ਼ੇ ਕਰਵਾਏ ਜਾ ਰਹੇ ਹਨ। ਪੰਥ ਸੇਵਾ, ਇਮਾਨਦਾਰੀ, ਵਫ਼ਾਦਾਰੀ, ਯੋਗਤਾ ਦੀ ਕੋਈ ਕਦਰ ਨਹੀਂ ਸੀ। ਸਿਰਫ਼ ਪੈਸੇ ਦੀ ਪ੍ਰਧਾਨਤਾ ਸੀ। ਜੋ ਵੱਡੀ ਲੁੱਟ ਕਰਕੇ ਲਿਆਏ ਗਾ। ਵੱਡਾ ਚੜ੍ਹਾਵਾ ਚਾਹੜੇ ਗਾ। ਉਸ ਦੀ ਹੀ ਕਦਰ ਸੀ। ਪੰਜਾਬ ਦਾ ਸਭ ਕੁਝ ਲੁੱਟਿਆ ਜਾ ਰਿਹਾ ਸੀ। ਲੋਕਾਂ ਦੇ ਸਭ ਹੱਕ ਮਾਰੇ ਜਾ ਰਹੇ ਸੀ। ਪਰ ਲੋਕ ਫਿਰ ਭੀ ਪੰਥ ਕਹਿਕੇ, ਸਭ ਕੁਝ ਤੋਂ ਅਣਭੋਲ ਜਾਂ ਮਾਫ਼ ਕਰਕੇ, ਵੋਟਾਂ ਪਾ ਰਹੇ ਸਨ। ਜਿਵੇਂ ਜਿਵੇਂ ਸਮਾਜ ਵਿਚ ਕੁਝ ਨਵੀਆਂ ਇਜਾਦਾਂ ਆਉਂਦੀਆਂ ਗਈਆਂ। ਇਹਨਾਂ ਦੀ ਵਰਤੋਂ ਪੰਜਾਬ ਲੁੱਟਣ ਲਈ ਹੀ ਕੀਤੀ ਗਈ। ਪ੍ਰਿੰਟ ਮੀਡੀਏ ਡਰਾਇਆ ਭੀ ਗਿਆ ਤੇ ਖ਼ਰੀਦਿਆ ਭੀ ਗਿਆ। ਸੋਸ਼ਲ ਮੀਡੀਆ ਤੇ ਗੈਰ ਕਨੂੰਨੀ ਕਬਜ਼ਾ ਕਰਕੇ ਲੋਕਾਂ ਨੂੰ
ਡਿਸ਼ਇਨਫਰਮੇਸ਼ਨ ਰਾਹੀਂ ਗੁਮਰਾਹ ਕੀਤਾ ਗਿਆ। ਜੇ ਕਿਸੇ ਵਿਰੋਧ ਕੀਤਾ ਉਸ ਨੂੰ ਨਕਸਲਾਈਟ ਜਾਂ ਪੰਥ ਵਿਰੋਧੀ ਕਹਿਕੇ ਖ਼ਤਮ ਕਰ ਦਿੱਤਾ ਗਿਆ। ਝੂਠੇ ਪੁਲਸ ਮੁਕਾਬਲੇ 1970 ਵਿਚ ਸ਼ੁਰੂ ਹੋਏ, ਜਦੋਂ ਗ਼ਦਰੀ ਬਾਬਾ ਬੂਝਾ ਸਿੰਘ, ਤੇ ਉਸ ਦੇ ਮਰਗਿੰਦ ਵਰਗੇ ਤਕਰੀਬਨ 30 ਦੇਸ਼ਭਗਤ, ਨਕਸਲਾਈਟ ਕਹਿ ਕੇ ਮਾਰੇ ਗਏ। ਇਹ ਝੂਠੇ ਮੁਕਾਬਲੇ ਅੱਜ ਤਕ ਜਾਰੀ ਹਨ।
ਇਸ ਸਭ ਕੁਝ ਨੂੰ ਬਰਦਾਸ਼ਤ ਕਰਕੇ ਜਥੇਦਾਰ ਬਣੇ ਰਹਿਣਾ, ਅਹੁਦੇਦਾਰ ਬਣੇ ਰਹਿਣਾ, ਮੇਰੀ ਜ਼ਮੀਰ ਨੇ ਨਹੀਂ ਮੰਨਿਆ। ਮੈਂ ਨੁਕਤਾ ਚੀਨੀ ਆਪਣੀ ਸਮਰੱਥਾ ਮੁਤਾਬਿਕ ਕੀਤੀ। ਜਿਸ ਦੇ ਫਲਸਰੂਪ ਚੋਣਾਂ ਵਿਚ ਪੰਥ ਨੇ ਹੀ ਮੇਰੀ ਮੁਖ਼ਾਲਫ਼ਤ ਕੀਤੀ। ਕਮਿਊਨਿਸਟ ਨੂੰ ਪੰਥ ਮੰਨ ਕੇ ਮਦਦ ਕੀਤੀ ਗਈ। ਪਰ ਪ੍ਰਮਾਤਮਾ ਨੇ ਹਰ ਸਮੇਂ ਰੱਖਿਆ ਕੀਤੀ। ਸਿਰਫ਼ ਇੰਨਾ ਹੀ ਨਹੀਂ। ਮਲੂਕਾ ਭੂੰਦੜ ਨੇ ਤਕਰੀਬਨ ਮੇਰੀ ਸਾਰੀ ਕੀਮਤੀ ਜਾਇਦਾਦ ਲੁੱਟ ਲਈ। ਜੋ ਅੱਜ ਤਕ ਭੀ ਉਨ੍ਹਾਂ ਦੇ ਕਬਜ਼ੇ ਵਿਚ ਹੈ। ਲੁੱਟਣ ਤੋਂ ਪਹਿਲਾਂ ਪੰਥ ਸੇਵਾ ਕਰਦਾ ਹੈ। ਮੇਰੀ ਸੇਵਾ ਭੀ ਕੀਤੀ ਗਈ। ਕੁਝ ਮੁਕੱਦਮੇ ਬਣਾਏ ਗਏ ਕਿ ਮੈਂ ਆਪਣੀ ਜਾਇਦਾਦ ਵਾਪਸ ਲੈਣ ਲਈ ਕੋਈ ਯਤਨ ਨਾਂ ਕਰ ਸਕਾਂ। ਇਕ ਮੁਕੱਦਮਾ ਮੇਰੀ 1972 ਤੋਂ ਚਲੀ ਆ ਰਹੀ ਲਾਇਸੰਸੀ ਕਾਰਬਾਈਨ ਦੀ ਫਾਈਲ ਗੁੰਮ ਕਰਕੇ, ਵਿਦੇਸ਼ੀ ਨਜਾਇਜ਼ ਅਸਲਾ ਰੱਖਣ ਦਾ ਕੇਸ ਬਣਾਇਆ ਗਿਆ। ਕਿਉਂਕਿ ਇਸ ਦੀ ਸਜਾ 14 ਸਾਲ ਹੈ। ਇਕ ਕੇਸ ਮੇਰਾ ਘਰ ਲੁੱਟਣ ਦਾ ਬਣਾਇਆ ਗਿਆ, ਜਿਸ ਵਿਚ 12 ਸਾਲ ਤੋਂ ਮੇਰੀ ਬਣਨ ਵਾਲੀ ਕੰਪਨੀ ਦਾ ਦਫ਼ਤਰ ਤੇ ਮੇਰੀ ਰਿਹਾਇਸ਼ ਸੀ। ਮੇਰੀ ਕੰਪਨੀ ਵਾਲੀ ਕਰੋੜਾਂ ਦੀ ਜਾਇਦਾਦ ਹੀ ਨਹੀਂ ਲੁੱਟੀ, ਬਲਕਿ ਮੇਰੇ ਘਰ ਦਾ ਸਾਰਾ ਸਮਾਨ ਭੀ ਲੁੱਟ ਲਿਆ। ਉੱਪਰਲੀ ਮੰਜ਼ਲ ਤੋਂ ਨੀਚੇ ਖੜੇ ਟਰੱਕਾਂ ਉੱਪਰ ਘਰ ਦੇ ਸਾਰੇ ਸਮਾਨ ਲੂਣ-ਆਟਾ ਬਰਤਨ, ਬਿਸਤਰੇ, ਮੰਜੇ, ਫ਼ਰਨੀਚਰ ਆਦਿ ਦੇ ਨਾਲ ਸ਼ਰਾਬੀ ਲੇਬਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ, ਗੀਤਾ, ਆਦਿ ਤਕਰੀਬਨ
ਦੋ ਹਜ਼ਾਰ ਧਾਰਮਿਕ ਪੁਸਤਕਾਂ ਭੀ ਸੁੱਟ ਦਿੱਤੀਆਂ। ਇਹ ਸਰਕਾਰੀ ਡਾਕਾ ਸੀ। ਕਿਉਂਕਿ ਇਸ ਦੀ ਅਗਵਾਈ ਲੋਕਲ ਏ ਐੱਸ ਆਈ ਕਰ ਰਿਹਾ ਸੀ। ਜੋ ਖ਼ੁਦ ਪੁਲਸ ਕਪਤਾਨ ਨੇ ਨਿਯੁਕਤ ਕੀਤਾ ਸੀ।
ਜਦ ਮੈ ਇਸ ਸਬੰਧੀ ਰਪਟ ਦਰਜ ਕਰਾਉਣ ਖ਼ਾਤਰ, ਪੁਲਸ ਕਪਤਾਨ ਨੂੰ ਮਿਲਣ ਗਿਆ ਤਾਂ ਬਾਹਰ ਪੁਲਸ ਮੈਨੂੰ ਗਿਰਫਤਾਰ ਕਰਨ ਲਈ ਆ ਪਹੁੰਚੀ। ਮੈਂ ਬਚ ਕੇ ਸੈਸ਼ਨ ਜੱਜ ਸਾਹਿਬ ਦੀ ਕੋਠੀ ਗਿਆ, ਤਾਂ ਰਪਟ ਦਰਜ ਕਰਵਾਉਣ ਦਾ ਮੌਕਾ ਤਾਂ ਮਿਲ ਗਿਆ। ਪਰ ਮੇਰੇ ਉੱਪਰ ਰਪਟ ਦਰਜ ਕਰਾਉਣ ਦਾ ਹੀ ਕੇਸ ਬਣਾ ਦਿੱਤਾ ਗਿਆ। ਕਿ ਇਸਨੇ ਇਹ ਰਪਟ ਦਰਜ ਕਰਵਾਕੇ ਸਿੱਖ ਭਾਵਨਾਂਵਾਂ ਭਢਕਾਈਆਂ ਹਨ। ਇਕ ਹੋਰ ਕੇਸ ਵਿਚ ਮੇਰੇ ਤੇ ਜੋ ਦੋਸ਼ ਲਾਏ ਗਏ, ਉਨ੍ਹਾਂ ਦੀ ਕੈਦ 45 ਸਾਲ ਬਣਦੀ ਸੀ। ਇਹ ਕੇਸ ਮੇਰੀ ਕੰਪਨੀ ਦਾ ਦਫਤਰ ਖੋਹਣ ਲਈ ਬਣਾਇਆ ਗਿਆ ਸੀ। ਜੱਜ ਸਾਹਿਬ ਨੇ ਆਪ ਕਮਿਸ਼ਨ ਬਣਾ ਕੇ ਪੜਤਾਲ ਕਰਾਈ, ਕੇਸ ਬਿਲਕੁਲ ਹੀ ਨਹੀਂ ਸੀ ਬਣਦਾ। ਕਿਉਂਕਿ ਜਿਸ ਘਰ ਵਿਚ ਮੈਨੂੰ ਹਥਿਆਰਾਂ ਨਾਲ ਹਮਲਾ ਕਰਨ ਦਾ ਦੋਸ਼ੀ ਬਣਾਇਆ ਗਿਆ ਸੀ। ਉਸ ਘਰ ਵਿਚ ਅਸਲ ਵਿਚ ਮੇਰਾ ਬਾਰਾਂ ਸਾਲਾਂ ਤੋਂ ਕੰਪਨੀ ਦਾ ਦਫ਼ਤਰ ਤੇ ਰਿਹਾਇਸ਼ ਸੀ। ਮਕਾਨ ਵਿਚ ਮੇਰੇ ਸਿਵਾ ਹੋਰ ਕੋਈ ਰਹਿੰਦਾ ਹੀ ਨਹੀਂ ਸੀ। ਇਹ ਸੀ ਬਾਦਲਸ਼ਾਹੀ ਰਾਜ ਦਾ ਇਕ ਕ੍ਰਿਸ਼ਮਾਂ। ਇਹ ਮਕਾਨ ਕੰਪਨੀ ਦੇ ਨਾਮ ਹੀ ਕਸ਼ਟਮਰੀ ਲਾ ਦੇ ਅਧੀਨ ਖ਼ਰੀਦਿਆ ਗਿਆ ਸੀ।
ਮੈਨੂੰ ਜਾਇਦਾਦ ਲੁੱਟਣ ਦਾ ਕੋਈ ਹਿਰਖ ਨਹੀਂ। ਪ੍ਰਮਾਤਮਾ ਹੀ ਜਾਇਦਾਦ ਦੇਣ ਵਾਲਾ ਹੈ। ਪ੍ਰਮਾਤਮਾ ਦੇ ਘਰ ਕੋਈ ਘਾਟ ਨਹੀਂ ਹੈ। ਉਂਜ ਭੀ ਮੈਨੂੰ ਹੁਣ ਜਾਇਦਾਦ ਦੀ ਲੋੜ ਨਹੀਂ। ਬੱਚੇ ਆਪਣੇ ਰੁਜ਼ਗਾਰ ਤੇ ਹਨ। ਮੇਰੀ ਦਾਲ ਰੋਟੀ ਲਈ ਮੈਨੂੰ ਪਿਨਸ਼ਨ ਮਿਲਦੀ ਹੈ। ਪਰ ਡੂੰਘਾ ਸਦਮਾ, ਗੁਰੂ ਗ੍ਰੰਥ ਸਾਹਿਬ ਨੂੰ ਤਕਰੀਬਨ ਦੋ ਹਜ਼ਾਰ ਧਾਰਮਿਕ ਗ੍ਰੰਥਾਂ ਸਮੇਤ, ਸਰਦੂਲ ਗੜ ਦੀ ਇਕ ਨਹਿਰ ਦੇ ਪੁਲ ਉੱਪਰ, ਇਹਨਾਂ ਦਾ ਮੁੱਦਾ ਖਪਾਉਣ ਲਈ, ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਦੋ ਦਿਨ ਇਹ ਭਰਿਆ ਟਰੱਕ ਪੁਲਸ ਕਪਤਾਨ ਬਠਿੰਡਾ ਦੀ ਆਪਣੀ ਕੋਠੀ ਦੇ ਸਾਹਮਣੇ ਖੜ੍ਹਾ ਰਿਹਾ। ਟਰੱਕ ਦੇ ਡਰਾਈਵਰ ਨੂੰ ਭੀ ਇਹ ਅਹਿਸਾਸ ਨਹੀਂ ਸੀ ਕਿ ਉਸ ਤੋਂ ਅਜੇਹਾ ਕਾਰਾ ਕਰਵਾਇਆ ਜਾਵੇ ਗਾ। ਟਰੱਕ ਖ਼ਾਲੀ ਨਹੀਂ ਸੀ ਕਰਵਾਇਆ ਜਾ ਰਿਹਾ। ਇਸ ਲਈ ਉਸ ਨੇ ਪੁਲਸ ਕਪਤਾਨ ਦੀ ਕੋਠੀ ਦੇ ਹੀ ਸਾਹਮਣੇ ਖੜ੍ਹਾ ਕਰ ਦਿੱਤਾ ਸੀ।
ਮਨੁਖ ਆਸ ਨਾਲ ਹੀ ਜਿਉੰਦਾ ਹੈ। ਮੈਂਨੂੰ ਭੀ ਆਸ ਸੀ ਕਿ ਇਕ ਦਿਨ ਆਏ ਗਾ ਜਦ ਬਾਦਲਸ਼ਾਹੀ ਹਾਰ ਜਾਏ ਗੀ। ਬਾਦਲਸ਼ਾਹੀ ਨੂੰ ਹਰਾਉਣ ਲਈ ਕੈਪਟਨ ਸਾਹਿਬ ਲਈ ਹਰ ਕੁਰਬਾਨੀ ਕੀਤੀ। ਆਖਰ ਇਕ ਦਿਨ ਆ ਹੀ ਗਿਆ ਬਾਦਲਸ਼ਾਹੀ ਹਾਰ ਗਈ। ਕੈਪਟਨ ਸ਼ਾਹਿਬ ਜਿਤ ਗਏ। ਪਰ ਆਹ ਕੀ ਭਾਣਾ ਵਰਤ ਗਿਆ। ਜਿਸਨੇ ਹੱਥ ਵਿਚ ਗੁਟਕਾ ਸਾਹਿਬ ਲੈਕੇ ਭਰੇ ਇਕੱਠ ਵਿਚ ਭ੍ਰਿਸ਼ਟਾਚਾਰ ਖਤਮ ਕਰਨ ਦਾ ਪ੍ਰਣ ਕੀਤਾ ਸੀ। ਲੋਕਾਂ ਨੂੰ ਅਨੇਕਾਂ ਵਿਸ਼ਵਾਸ ਦੁਆਏ ਸਨ। ਉਹ ਆਪ ਹੀ ਸੱਤ੍ਹਾ ਸੰਭਾਲਦਿਆਂ ਭ੍ਰਿਸ਼ਟਾਚਾਰ ਦਾ ਭਾਈਵਾਲ ਬਣ ਗਿਆ। ਭ੍ਰਿਸ਼ਟਾਚਾਰ ਦਾ ਰਖਵਾਲਾ ਬਣ ਬੈਠਾ। ਸਭ ਲੁਟਾਂ ਮਾਫ। ਸਭ ਗੁਨਾਹ ਮਾਫ। ਸਭ ਜੁਲਮ ਮਾਫ। ਖੈਰ ਹੋਰ ਇੰਤਜਾਰ ਕਰੋ। ਰੱਬ ਦੇ ਘਰ ਦੇਰ ਹੈ। ਅਧੇਰ ਨਹੀਂ ਹੈ।
ਮੇਰੀ ਕੰਪਨੀ, ਜਿਸ ਦੀ ਖ਼ਾਤਰ ਇਹ ਮਕਾਨ ਲਿਆ ਗਿਆ ਸੀ। ਨਹੀਂ ਸੀ ਚੱਲ ਸਕੀ। ਕਿਉਂਕਿ ਮੇਰੇ ਕੈਨੇਡੀਅਨ ਪਾਰਟਨਰ ਨੇ ਮਸ਼ੀਨਰੀ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਲਈ ਮੈ ਇਸ 6 ਕਨਾਲ ਦੇ ਮਕਾਨ ਨੂੰ ਸਰਬ ਧਰਮ ਮੰਦਰ ਬਣਾਉਣ ਦਾ ਫ਼ੈਸਲਾ ਕੀਤਾ ਸੀ। ਕਿਉਂਕਿ ਇਹ ਮੇਰੇ ਪਰਵਾਰ ਦੀ ਜੱਦੀ ਜਾਇਦਾਦ ਨਹੀਂ ਸੀ। ਉਝ ਤਾਂ ਕਿਸੇ ਸਿਆਸੀ ਆਦਮੀ ਵੱਲੋਂ ਕੋਈ ਧਾਰਮਿਕ ਅਸਥਾਨ ਬਣਾਉਣਾ ਇਕ ਫਰਾਡ ਹੀ ਸਮਝਿਆ ਜਾਂਦਾ ਹੈ। ਪਰ ਪ੍ਰਮਾਤਮਾ ਨੇ ਹਰ ਆਦਮੀ, ਵੱਖੋ ਵੱਖ ਚਿਹਰਾ ਤੇ ਵੱਖੋ ਵੱਖ ਸੁਭਾ, ਸੋਚ, ਦੇ ਬਣਾਏ ਹਨ। ਮੈਂ ਆਪਣੇ ਕੋਲੋਂ ਲੱਖਾਂ ਰੁਪਏ ਲਾਕੇ ਪਿੰਡ ਦਾ ਗੁਰਦੁਆਰਾ ਸਾਹਿਬ ਸ਼੍ਰੋਮਣੀ ਕਮੇਟੀ ਤੋਂ ਅਜ਼ਾਦ ਕਰਵਾਇਆ ਹੈ। ਸ਼੍ਰੋਮਣੀ ਕਮੇਟੀ ਨੇ ਹਜ਼ਾਰਾਂ ਗੁਰੂ ਘਰਾਂ ਤੇ ਨਜਾਇਜ਼ ਕਬਜ਼ੇ ਕਰਕੇ ਸਥਾਨਕ ਲੋਕਾਂ ਤੋਂ ਸੇਵਾ ਖੋਹ ਕੇ ਇਹਨਾਂ ਨੂੰ ਖ਼ੂਬ ਲੁੱਟਿਆ ਹੈ। ਸਾਡੇ ਪਿੰਡ ਜਲਾਲ ਦਾ ਇਹ ਪਹਿਲਾ ਕੇਸ ਹੈ ਜਦੋਂ ਸ਼੍ਰੋਮਣੀ ਕਮੇਟੀ ਹਾਰੀ ਹੈ। ਇਸ ਫ਼ੈਸਲੇ ਦੇ ਅਧਾਰ ਤੇ, ਹਜ਼ਾਰਾਂ ਗੁਰੂ ਘਰ, ਵਾਪਸ ਉਨ੍ਹਾਂ ਲੋਕਾਂ ਨੂੰ ਮਿਲ ਜਾਣ ਗੇ, ਜਿਨ੍ਹਾਂ ਨੇ ਆਪਣੀ ਜਾਇਦਾਦ ਦੇਵੇ, ਸੇਵਾ ਕਰਕੇ ਇਹਨਾਂ ਦੀ ਤਿਲ ਫੁੱਲ ਨਾਲ ਉਸਾਰੀ ਕੀਤੀ ਹੈ। ਮੈਂ ਦਸ ਕੁ ਸਾਲ ਕੁਝ ਤਾਕਤ ਵਿਚ ਭੀ ਰਿਹਾ ਹਾਂ, ਜਿੰਨੀ ਕੁ ਤਾਕਤ ਮਲੂਕਾ ਸਾਹਿਬ ਨੂੰ ਮਿਲੀ ਹੋਈ ਸੀ। ਮੈਂ ਨਾ ਹੀ ਇਲੈੱਕਸ਼ਨ ਸਮੇਂ, ਅਤੇ ਨਾਂ ਹੀ ਕਿਸੇ ਕੰਮ ਧੰਦੇ ਵਾਲੇ ਤੋਂ, ਇਕ ਰੁਪਈਆ ਭੀ ਫ਼ੰਡ ਨਹੀਂ ਮੰਗਿਆ। ਚਾਹ
ਦੀ ਪਿਆਲੀ, ਕਈ ਹਮ ਸਫ਼ਰਾਂ ਨੇ, ਪਟਿਆਲੇ ਦੇ ਬੱਸ ਅੱਡੇ ਉੱਪਰ, ਜ਼ਰੂਰ ਪਿਆ ਦਿੱਤੀ ਸੀ।
ਜਲਾਲ ਦੇ ਗੁਰਦੁਆਰਾ ਸਾਹਿਬ ਵਿਚ ਮਾਹਲ ਪੂੜਿਆਂ ਖੀਰ ਪਰਸ਼ਾਦਾ ਨਾਲ ਇਕੋਤਰੀ ਕਰਵਾਈ। ਕਿਉਂਕਿ ਮੈਂ ਇਸ ਅਸਥਾਨ ਦਾ ਸੋਲ ਟਰੱਸਟੀ ਹਾਂ। ਪਰ ਸੰਗਤ ਗੋਲਕ ਗਿਣ ਕੇ ਉਸੇ ਸਮੇਂ ਬੈਂਕ ਵਿਚ ਜਮਾਂ ਕਰਵਾ ਦਿੰਦੀ ਸੀ। ਮੈ ਹੱਥ ਤਕ ਨਹੀਂ ਲਾਇਆ। ਮੈਂ ਇਹ ਕੁਝ ਆਪਣੀ ਵਡਿਆਈ ਕਰਨ ਲਈ ਨਹੀਂ ਦੱਸ ਰਿਹਾ, ਬਲਕਿ ਇਹ ਦੱਸਣ ਲਈ ਕਹਿ ਰਿਹਾ ਹਾਂ ਕਿ ਮੈ ਰਾਜਨੀਤਕ ਨਹੀਂ। ਰਾਜ ਨੀਤੀ ਦੀ ਬਖਸਿਸ਼ ਤਾਂ ਪ੍ਰਮਾਤਮਾ ਨੇ ਅਚਾਨਕ ਕਰ ਦਿੱਤੀ ਸੀ। ਪਰ ਮੈਂ ਹਰੇਕ ਬੁਰਾਈ ਦੇ ਖ਼ਿਲਾਫ਼ ਖ਼ਤਰਾ ਮੁੱਲ ਲੈ ਕੇ ਭੀ ਸੰਗਰਾਮ ਸ਼ੁਰੂ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਇਸ ਬੇਅਦਬੀ ਦੀ, ਸੀ ਬੀ ਆਈ ਪੜਤਾਲ ਦੀ ਮੰਗ ਕਰਨ ਲਈ, ਮੈ ਹਾਈ ਕੋਰਟ ਵਿਚ ਕੇਸ ਕੀਤਾ। ਲਖਨਪਾਲ ਮੇਰਾ ਵਕੀਲ ਸੀ। ਇਸ ਕੇਸ ਵਿਚ ਦੋਨੋਂ ਬਾਦਲ ਪੁਲਸ ਕਪਤਾਨ ਤੇ ਡੀ ਜੀ ਪੀ ਬਾਈ ਨੇਮ ਦੋਸ਼ੀ ਬਣਾਏ ਗਏ ਸਨ। ਹਾਲਾਂ ਕਿ ਉਸ ਸਮੇਂ ਬਾਦਲ ਸਰਕਾਰ ਸੀ। ਲਖਨਪਾਲ ਜੀ ਨੇ ਸਰਕਾਰ ਤੋਂ ਅਸ਼ੀਰਵਾਦ ਲੈਣ ਖ਼ਾਤਰ, ਮੈਨੂੰ ਗ਼ਲਤ ਤਾਰੀਖ਼ ਦਸ ਕੇ, ਮੇਰੀ ਗ਼ੈਰਹਾਜ਼ਰੀ ਵਿਚ, ਕੇਸ ਡਿਸਮਿਸ ਇਨ ਡਿਫਾਲਟ ਕਰਵਾ ਦਿੱਤਾ ਸੀ।
ਮੇਰਾ ਲਾਇਸੰਸ ਜ਼ਬਤ ਕਰ ਲਿਆ। ਮੈਨੂੰ ਖ਼ਤਮ ਕਰਨ ਦੇ ਕਈ ਉਪਰਾਲੇ ਮਲੂਕਾ ਸਾਹਿਬ ਨੇ ਕੀਤੇ। ਪਰ ਅਕਾਲ ਰਾਖਾ ਹੈ। ਮੈਨੂੰ ਨਾਂ ਜਾਇਦਾਦ ਦਾ ਦੁੱਖ ਹੈ। ਨਾਂ ਮੇਰੇ ਨਾਲ ਹੋਏ ਜ਼ੁਲਮ ਦਾ। ਮੈਨੂੰ ਦਿਲੀ ਸਦਮਾ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਹੁੰਦੇ ਹੋਏ (ਕਿਉਂਕਿ ਗ੍ਰੰਥੀ ਸਰਕਾਰ ਨਾਲ ਰਲ ਗਿਆ ਸੀ, ਉਸ ਨੇ ਸੁਖ ਅਾਸਨ ਨਹੀਂ ਸੀ ਕੀਤਾ) ਉਠਾਕੇ ਅਗਨ ਦੇ ਹਵਾਲੇ ਕਰਨ ਦਾ ਹੈ। ਇਹ ਪੀੜਾ ਮੈਨੂੰ ਇਕੱਲਿਆਂ ਹੀ ਸਹਿਣੀ ਪਈ ਸੀ। ਪਰ ਮੇਰੇ ਮਨ ਨੂੰ ਕੁਝ ਰਾਹਤ ਮਿਲੀ, ਜਦੋਂ ਜਰਨੈਲ ਸਿੰਘ ਹਮੀਰਗੜ੍ਹ ਦੇ, ਮਨੋਂ ਜਜ਼ਬਾਤ ਨੇ ਉਬਾਲਾ ਲਿਆ। ਮੇਰੀ ਜਰਨੈਲ ਸਿੰਘ ਨਾਲ ਕੋਈ ਭੀ ਸਾਂਝ ਨਹੀਂ ਸੀ। ਪਰ ਜਰਨੈਲ ਸਿੰਘ ਦੇ ਕਾਰਜ ਨੇ ਮੇਰਾ ਦਰਦ ਕੁਝ ਘੱਟ ਜ਼ਰੂਰ ਕੀਤਾ। ਇਸ ਲਈ ਮੈਂ ਉਨ੍ਹਾਂ ਦੀ ਰਿਹਾਈ ਸਮੇਂ ਉਨ੍ਹਾਂ ਦੇ ਦਰਸ਼ਨ ਕਰਨ ਗਿਆ ਸੀ।
ਮਨੁੱਖ ਆਸ ਨਾਲ ਹੀ ਜਿਊਂਦਾ ਹੈ। ਆਸ ਰੱਖੀ ਕਿ ਪ੍ਰਮਾਤਮਾ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈ। ਕੈਪਟਨ ਸਾਹਿਬ ਮੇਰਾ ਸਿੱਧੂ ਭਾਈਚਾਰਾ ਹਨ। ਮੇਰੇ ਵੱਡਿਆਂ ਦੀ ਮਹਿਰਾਜ ਨਾਲ ਸਾਂਝ ਹੈ। ਇਹਨਾਂ ਲੁੱਟ ਦਾ ਖ਼ਾਤਮਾ ਕਰਨ ਦਾ ਨਾਅਰਾ ਦਿੱਤਾ। ਮੈ ਇਹਨਾਂ ਦੀ ਆਪਣੀ ਸਮਰੱਥਾ ਮੁਤਾਬਿਕ ਵਫ਼ਾਦਾਰੀ ਨਾਲ ਮਦਦ ਕੀਤੀ। ਇਹਨਾਂ ਮੈਨੂੰ ਟਿਕਟ ਦੇ ਯੋਗ ਭੀ ਸਮਝਿਆ। ਦਿਲੀ ਤੋਂ ਜੱਸੀ ਸਾਹਿਬ ਨੂੰ ਕਿਹਾ ਕਿ ਉਹ ਮੇਰੇ ਕਾਗ਼ਜ਼ ਭਰਵਾਉਣ। ਜੱਸੀ ਸਾਹਿਬ ਖ਼ੁਦ ਜਲਾਲ ਆਏ। ਅਗਲੇ ਦਿਨ ਮੇਰੇ ਸਾਈਨ ਲੈ ਕੇ ਬਠਿੰਡਾ ਕਾਂਗਰਸ ਦੇ ਜਨਰਲ ਸਕੱਤਰ, ਕੇ ਕੇ ਸਿੰਗਲਾ ਸਾਹਿਬ ਨੇ ਚੰਡੀਗੜ੍ਹ ਪਹੁੰਚਾਏ। ਪਰ ਮੈਂ ਮੋਤੀ ਮਹੱਲ ਜਾ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਮੈਂ ਇਲੈੱਕਸ਼ਨ ਲੜਨ ਦੇ ਸਮਰੱਥ ਨਹੀਂ ਹਾਂ। ਇਸ ਦੇ ਦੋ ਕਾਰਨ ਸਨ। ਪਹਿਲਾ ਇਹ ਕਿ ਮੈਨੂੰ ਬਾਬੂ ਕਾਂਸੀ ਰਾਮ ਨੇ ਦੱਸ ਦਿੱਤਾ ਸੀ ਕਿ ਦਿਲੀ ਵਿਚ ਸਿੱਖਘਾਤ ਦੀ ਵਿਉਂਤਬੰਦੀ ਕਿਵੇਂ ਕੀਤੀ ਗਈ। ਇਸ ਲਈ ਨੈਹਰੂ ਖਾਨਦਾਨ ਗੁਨਾਹਗਾਰ ਹੈ। ਦੂਜਾ ਕਾਰਨ ਮੇਰੀ ਜ਼ਮੀਰ ਸੀ। ਪਿਛਲੀ ਇਲੈੱਕਸ਼ਨ ਵਿਚ ਮੈਂ ਕਾਂਗਰਸ ਨੂੰ ਨਿੰਦਿਆ ਸੀ। ਹੁਣ ਮੈਂ ਉਸੇ ਮੂੰਹ ਨਾਲ ਉਨ੍ਹਾਂ ਹੀ ਲੋਕਾਂ ਦੇ ਸਾਹਮਣੇ ਚੰਗੀ ਕਿਵੇਂ ਕਹਾਂ ਗਾ।
ਫੇਰ ਭੀ ਮੈਨੂੰ ਕੈਪਟਨ ਸਾਹਿਬ ਤੋਂ ਬਹੁਤ ਆਸਾਂ ਸਨ। ਪਰ ਜਦ ਉਨ੍ਹਾਂ ਬਾਦਲ ਸਾਹਿਬ ਦੀ ਮਜ਼ਬੂਤੀ ਲਈ ਆਪਣੇ ਖ਼ਾਸ ਆਦਮੀਆਂ ਤੋਂ ਅਸਤੀਫ਼ੇ ਦੁਆ ਕੇ, ਬਾਦਲ ਸ਼ਾਹੀ ਦੀਆਂ ਟਿਕਟਾਂ ਤੇ ਜਿਤਾ ਦਿੱਤੇ, ਤਾਂ ਮੇਰੀਆਂ ਆਸਾਂ ਤੇ ਫਿਰ ਪਾਣੀ ਫਿਰ ਗਿਆ।
ਜਦ 2013 ਵਿਚ ਅੰਨਾਂ ਹਜ਼ਾਰੇ ਲਹਿਰ ਚਲੀ ਤਾਂ ਮੈਨੂੰ ਫਿਰ ਕੁਝ ਆਸ ਬਣੀ ਤੇ ਮੈਂ ਅੰਨਾਂ ਜੀ ਨੂੰ ਪੰਜਾਬ ਲਿਆਉਣ ਦੇ ਯਤਨ ਕਰਨ ਲਗਾ। ਪੰਜ ਮਾਰਚ ਨੂੰ ਉਨ੍ਹਾਂ ਦੀ ਸਭਾ ਵਿਚ ਸ਼ਾਮਲ ਹੋਇਆ ਸੀ[