ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।
        
   .

A44. ਪੰਜਾਬ ਦੇ ਆਪ ਵਰਕਰਾਂ ਦੇ ਨਾਮ ਅਪੀਲ

                ਮੈਂ ਕੁਝ ਕਹਿਣ ਤੋਂ ਪਹਿਲਾਂ ਆਪਣੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਦੋਂ ਮੈਂ ਕੇਜਰੀਵਾਲ ਸਾਹਿਬ ਦੀ ਨਾਕਾਮਯਾਬੀ ਵਾਰੇ, ਉਸ ਵੱਲੋਂ ਪੰਜਾਬ ਨਾਲ ਕੀਤੇ ਕਿਸੇ ਧੋਖੇ, ਵਿਸ਼ਵਾਸਘਾਤ ਦੀ ਗੱਲ ਕਰਦਾ ਹਾਂ, ਤਾਂ ਪੜ੍ਹਨ ਵਾਲੇ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਕਿਸੇ ਕਾਰਨ ਕੇਜਰੀਵਾਲ ਸਾਹਿਬ ਨਾਲ ਨਰਾਜ਼ ਹੋ ਗਿਆ ਹਾਂ। ਇਸ ਲਈ ਅਕਾਲੀ ਜਾਂ ਕਾਂਗਰਸ ਦੇ ਹੱਕ ਵਿਚ ਬੋਲ ਰਿਹਾ ਹਾਂ। ਵੀਰੋ ਅਕਾਲੀ ਕਾਂਗਰਸ ਦੋਨੋਂ ਲੁਟੇਰੀਆਂ ਜਮਾਤਾਂ ਹਨ। ਇਹਨਾਂ ਪੰਜਾਬ ਕੰਗਾਲ ਕਰ ਦਿੱਤਾ ਹੈ। ਇਹਨਾਂ ਤੋਂ ਹਰ ਹਾਲਤ ਵਿਚ ਛੁਟਕਾਰਾ ਪਾਉਣਾ ਹੈ। ਮੈਂ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ ਹਾਂ ਕਿ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਨਹੀਂ ਅਸਲ ਵਿਚ ਇਹ ਅੰਨ੍ਹਾ ਹਜ਼ਾਰੇ ਦੀ ਪਾਰਟੀ ਸੀ। ਪੰਜਾਬ ਦੇ ਆਪ ਲੀਡਰਾਂ ਨੂੰ ਇਕੱਠੇ ਹੋਣਾ ਚਾਹੀਦਾ ਹੇ। ਪੰਜਾਬ ਦੀ ਆਪਣੀ ਵੱਖਰੀ ਆਮ ਆਦਮੀ ਪਾਰਟੀ ਬਨਾਉਣੀ ਚਾਹੀਦੀ ਹੈ। ਆਪਣੇ ਵੱਖ ਕੀਤੇ ਭਰਾਵਾਂ ਨੂੰ ਨਾਲ ਲੈਣਾ ਚਾਹੀਦਾ ਹੈ। ਬਗਾਨੀ ਗ਼ੁਲਾਮੀ ਨਾਲੋਂ ਆਪਣੇ ਭਾਈ ਹਜ਼ਾਰ ਗੁਣਾ ਚੰਗੇ ਹਨ। ਜਿੱਤ ਆਮ ਆਦਮੀ ਦੀ ਹੀ ਹੋਵੇ ਗੀ। ਮੈਂ ਦਿਲੀ ਲੀਡਰਾਂ ਦੀ ਅਸਲੀਅਤ ਖ਼ੋਜੀ ਹੈ। ਉਹ ਪੰਜਾਬ, ਸਿੱਖੀ ਤੇ ਕਿਸਾਨੀ ਲਈ ਘਾਤਕ ਹਨ।

 

ਦਿਲੀ-ਆਪ ਪੰਜਾਬ ਪਾਣੀਆਂ ਦੀ ਰੱਖਿਆ ਨਹੀਂ ਕਰ ਸਕਦੀ।

         ਬਾਦਲ ਸ਼ਾਹੀ ਆਪਣੇ ਨਿੱਜੀ ਫ਼ਾਇਦੇ ਲਈ ਅਨੇਕਾਂ ਵਾਰ ਪੰਜਾਬ ਨਾਲ ਵਿਸ਼ਵਾਸ ਘਾਤ ਕਰ ਚੁੱਕੀ ਹੈ। ਉਸ ਤੋਂ ਭਲੇ ਦੀ ਕੋਈ ਆਸ ਨਹੀਂ। ਕਾਂਗਰਸ ਤੇ ਦਿਲੀ-ਆਪ ਭੀ ਬਾਦਲ ਸ਼ਾਹੀ ਨਾਲ ਅੰਦਰੂਨੀ ਸਾਂਝ ਕਾਰਨ ਪੰਜਾਬ ਦੇ ਹਿਤਾਂ ਦੀ ਰੱਖਿਆ ਨਹੀਂ ਕਰ ਰਹੀਆਂ। ਇਹ ਤਿੰਨੇ ਪਾਰਟੀਆਂ ਕੇਂਦਰ ਤੇ ਕੇਸ ਵਾਪਸ ਲੈਣ ਲਈ ਦਵਾ ਪਾਉਣ ਦੇ ਸਮਰੱਥ ਹਨ।

                   “ਪੰਜਾਬ” (ਪੰਜਾਬ ਆਮ ਆਦਮੀ ਪਾਰਟੀ) ਕੋਲ ਸਰਪਲੱਸ ਬਿਜਲੀ ਵਾਰੇ, ਇਸ ਦਾ ਸਦੀਵੀ ਹੱਲ ਹੈ। ਜਿਸ ਫ਼ਾਰਮੂਲੇ ਅਨੁਸਾਰ ਪੰਜਾਬ ਕੋਲ ਸਰਪਲੱਸ ਬਿਜਲੀ ਹੋਵੇ ਗੀ ਕਿ ਉਹ ਦਿਲੀ, ਹਰਿਆਣਾ, ਰਾਜਸਥਾਨ ਨੂੰ ਜਿਨ੍ਹਾਂ ਭੀ ਸਰਪਲੱਸ ਬਿਜਲੀ ਉਹ ਚਾਹੁਣ ਦੇ ਸਕੇ ਗਾ। ਪੰਜਾਬ ਖ਼ੁਸ਼ਹਾਲ ਹੋਵੇ ਗਾ ਤੇ ਆਪਣੇ ਤਿਨ੍ਹਾਂ ਭਾਈਆਂ ਨੂੰ ਭੀ ਖ਼ੁਸ਼ਹਾਲ ਕਰ ਸਕੇ ਗਾ। ਸਭ ਝਗੜੇ ਮੁੱਕ ਜਾਣਗੇ।

          ਮੈਂ ਪੰਜਾਬੀ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਲੋਕਾਂ ਦਾ ਇਮਾਨਦਾਰੀ ਨਾਲ ਕੋਈ ਵਾਸਤਾ ਹੀ ਨਹੀਂ। ਕੇਜਰੀਵਾਲ ਉੱਪਰ 2016 ਦੀ ਮਾਰਚ ਤੱਕ 6 ਕੇਸ ਹੱਤਕ ਇਜਤ ਦੇ ਦਰਜ ਹੋ ਚੁੱਕੇ ਹਨ ਤੇ ਤਿੰਨ ਹੋਰ ਵਿਚਾਰ ਅਧੀਨ ਹਨ। 2015 ਵਿਚ ਉਸ ਉੱਪਰ 10 ਕੇਸ ਚੱਲ ਰਹੇ ਸਨ। ਕੇਜਰੀਵਾਲ ਨੇ ਇਲੈੱਕਸ਼ਨ ਕਮਿਸ਼ਨ ਕੋਲ ਮੰਨਿਆ ਕਿ ਉਸ ਵਿਰੁੱਧ ਕੁਲ 47 ਕੇਸ ਰਜਿਸਟਰਡ ਹੋ ਚੁੱਕੇ ਹਨ।  ਇਹ ਕੇਸ ਧੋਖਾ ਦੇਹੀ, ਵਿਸ਼ਵਾਸ ਘਾਤ, ਇਮਪ੍ਰਸੋਨੇਸ਼ਨ ਆਦਿ ਧਾਰਾਵਾਂ ਨਾਲ ਸਬੰਧਿਤ ਹਨ।

                ਮੈਂ ਕੁਝ ਕਹਿਣ ਤੋਂ ਪਹਿਲਾਂ ਆਪਣੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਦੋਂ ਮੈਂ ਕੇਜਰੀਵਾਲ ਸਾਹਿਬ ਦੀ ਨਾਕਾਮਯਾਬੀ ਵਾਰੇ, ਉਸ ਵੱਲੋਂ ਪੰਜਾਬ ਨਾਲ ਕੀਤੇ ਕਿਸੇ ਧੋਖੇ, ਵਿਸ਼ਵਾਸਘਾਤ ਦੀ ਗੱਲ ਕਰਦਾ ਹਾਂ, ਤਾਂ ਪੜ੍ਹਨ ਵਾਲੇ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਕਿਸੇ ਨਿੱਜੀ ਕਾਰਨ ਕੇਜਰੀਵਾਲ ਸਾਹਿਬ ਨਾਲ ਨਰਾਜ਼ ਹੋ ਗਿਆ ਹਾਂ। ਇਸ ਲਈ ਅਕਾਲੀ ਜਾਂ ਕਾਂਗਰਸ ਦੇ ਹੱਕ ਵਿਚ ਬੋਲ ਰਿਹਾ ਹਾਂ।

          ਵੀਰੋ ਅਕਾਲੀ ਕਾਂਗਰਸ ਦੋਨੋਂ ਲੁਟੇਰੀਆਂ ਜਮਾਤਾਂ ਹਨ। ਇਹਨਾਂ ਪੰਜਾਬ ਕੰਗਾਲ ਕਰ ਦਿੱਤਾ ਹੈ। ਇਹਨਾਂ ਤੋਂ ਹਰ ਹਾਲਤ ਵਿਚ ਛੁਟਕਾਰਾ ਪਾਉਣਾ ਹੈ। ਮੈਂ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ ਹਾਂ ਕਿ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਨਹੀਂ, ਤਿੰਨ ਠੱਗਾਂ ਲੁਟੇਰਿਆਂ ਦੀ ਪਾਰਟੀ ਹੈ। ਪੰਜਾਬ ਦੇ ਆਪ ਲੀਡਰਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਆਪਣੇ ਵੱਖ ਕੀਤੇ ਭਰਾਵਾਂ ਨੂੰ ਨਾਲ ਲੈਣਾ ਚਾਹੀਦਾ ਹੈ। ਬਗਾਨੀ ਗ਼ੁਲਾਮੀ ਨਾਲੋਂ ਆਪਣੇ ਭਾਈ ਹਜ਼ਾਰ ਗੁਣਾ ਚੰਗੇ ਹਨ। ਜਿੱਤ ਆਮ ਆਦਮੀ ਦੀ ਹੀ ਹੋਵੇ ਗੀ। ਮੈਂ ਦਿਲੀ ਲੀਡਰਾਂ ਦੀ ਅਸਲੀਅਤ ਖ਼ੋਜੀ ਹੈ। ਉਹ ਪੰਜਾਬ, ਸਿੱਖੀ ਤੇ ਕਿਸਾਨੀ ਲਈ ਘਾਤਕ ਹਨ।

            ਆਪ ਵਾਲੇ ਵੀਰੋ, ਬਾਦਲ ਛੱਡੋ, ਕਾਂਗਰਸ ਛੱਡੋ, ਕੇਜਰੀਵਾਲ ਛੱਡੋ, ਇਸ ਦੇ ਗਵਰਨਰ ਬਾਹਰ ਕੱਢੋ। ਆਪ ਦੀ ਪੰਜਾਬ ਲੀਡਰਸ਼ਿਪ ਮਿਲ ਕੇ ਬੈਠੋ, ਪੰਜਾਬ ਦੀ ਆਮ ਆਦਮੀ ਪਾਰਟੀ ਦੇ ਝੰਡੇ ਥੱਲੇ ਇਕੱਠੇ ਹੋਕੇ, ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰੋ। ਆਪਣੇ ਘਰ ਦਾ ਪ੍ਰਬੰਧ ਆਪ ਕਰੋ। ਕਿਉਂ ਕਿਸੇ ਦਿਲੀ ਡਿਕਟੇਟਰ ਦੇ ਗ਼ੁਲਾਮ ਬਣੋ। ਭਗਵਾਨ ਤੁਹਾਨੂੰ ਸੁਮੱਤ ਬਖ਼ਸ਼ੇ।

             ਦਿਲੀ ਡਿਕਟੇਟਰ ਦਾ ਮੰਤਵ ਸਿਰਫ਼ ਇੰਨਾ ਹੀ ਹੈ।

            ਤੁਸੀਂ ਬਥੇਰਾ ਲੁੱਟ ਲਿਆ ਬਾਦਲੋ,  ਹੁਣ ਹੈ ਲੁੱਟਣਾ ਮੈਂ ਪੰਜਾਬ।

            ਨਾਮ ਰੱਖਾਂ ਗੇ ਨਵਾਂ ਪੰਜਾਬ, ਲੁੱਟਣਾ ਹੈ ਮੇਰਾ ਅਸਲੀ ਖਵਾਬ।