ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

 .

A45. ਪੰਜਾਬ ਦੇ ਕੇਜਰੀਵਾਲ ਹਿਤੈਸ਼ੀ ਨੌਜੁਅਨਾਂ ਨੂੰ ਇਕ ਬੇਨਤੀ

ਪਿਆਰੇ ਵੀਰੋ ਇਹ ਠੀਕ ਹੈ ਕਿ ਸਮਾਜ ਵਿਚ ਇਨਕਲਾਬ ਸਦਾ ਨੋਜੁਆਨ ਹੀ ਲਿਆਉਂਦੇ ਰਹੇ ਹਨ ਅੱਜ ਭੀ ਪੰਜਾਬ ਇੰਕਲਾਬ ਦੇ ਮੁਹਾਣੇ ਤੇ ਖੜਾ ਹੈ ਮੇਰੇ ਦੇਖਣ ਵਿਚ ਹੀ ਸਮਾਜਵਾਦ ਦਾ ਬੜਾ ਪ੍ਰਭਾਵ ਸੀ ਰੱਸ਼ੀਆ ਇਸ ਇਂਕਲਾਬ ਦਾ ਮੋਢੀ ਮੰਨਿਆਂ ਜਾਂਦਾ ਸੀ ਸੋਵੀਅਤ ਦੇਸ ਵਗੈਰਾ ਰਿਸ਼ਾਲੇ ਤੇ ਹੋਰ ਲਿਟਰੇਚਰ ਬੜੀ ਵੱਢੀ ਗਿਣਤੀ ਵਿਚ ਵੰਡਿਆ ਜਾਂਦਾ ਸੀ ਉਸ ਸਮੇਂ ਕਮੳਿUਨਿਜਮ ਲ਼ਿਆਉਣ ਦੀ ਲਹਿਰ ਏਨੇ ਜੋਰ ਤੇ ਸੀ ਕਿ ਲੋਕਰਾਜ ਵੋਟਰਾਜ ਦੀ ਗੱਲ ਕਰਨ ਵਾਲੇ ਨੂੰ ਪਿਛਾਂ ਖਿਚੂ, ਬੁਰਜੂਆ ਸਮਾਜ ਵਿਰੋਧੀ ਸਮਝਿਆ ਜਾਂਦਾ ਸੀ ਗਦਾਰ ਕਿਹਾ ਜਾਂਦਾ ਸੀ ਮੈਂ ਭੀ 16 ਕੁ ਸਾਲ ਦੀ ਉਮਰ ਵਿਚ ਸਮਾਜਵਾਦ, ਕਮਿਊਜਿਮ ਦਾ ਵੱਡਾ ਪ੍ਰਚਾਰਕ ਬਣ ਗਿਆ ਸੀ ਉਸ ਸਮੇਂ ਮੈਂਨੂੰ ਨੋਜੁਆਨਾਂ ਵਿਚ ਅਜੇਹਾ ਹੀ ਸਤਿਕਾਰ ਮਿਲ ਰਿਹਾ ਸੀ ਜਿਹੋ ਜਿਹਾ ਅੱਜ ਦਿਲੀ ਵਿਚ ਘਨੱਈਆ ਨੂੰ ਮਿਲ ਰਿਹਾ ਹੈ ਮੋਗਾ ਕਾਲਜ ਵਿਚ ਜਾਕੇ ਮੈਂਨੂੰ ਬਹੁਤ ਵਾਰ ਦਿਲੀ ਜਾਣ ਦਾ ਮੌਕਾ ਮਿਲਿਆ ਜਿਸ ਕਾਰਨ ਗੈਰ ਰੱਸ਼ੀਅਨ ਇੰਗਲਿਸ਼ ਲਿਟਰੇਚਰ ਮਿਲਣ ਦੀ ਸਹੂਲਤ ਮਿਲੀ ਭਾਂਵੇਂ ਮੈਂ ਗੈਰ ਰਸ਼ੀਅਨ ਲਿਟਰੇਚਰ ਨੂੰ ਰੱਸ਼ੀਅਨ ਟਾਈਪ ਸਮਾਜਵਾਦ ਨਾਲ ਦੁਸ਼ਮਣੀ ਸਮਝਦਾ ਸੀ, ਪਰ ਮੈ ਹਰ ਵਿਚਰ ਸੁਨਣਾ ਤੇ ਸਮਝਣਾ ਜਰੂਰੀ ਸਮਝਿਆ ਜਿਸ ਨਾਲ ਰੱਸ਼ੀਆ ਦੇ ਅੰਦਰ ਦੇਖਣ ਦਾ ਮੌਕਾ ਮਿਲਿਆ

ਦੇਸ ਨੂੰ ਵਡੇ ਕਮਿਊਨਾਂ ਦਾ ਢਾਂਚਾ ਦਿਤਾ ਗਿਆ ਸੀ ਜਿਥੇ ਕਿਸੇ ਦਾ ਆਪਣਾ ਕੋਈ ਘਰ ਨਹੀਂ ਸੀ ਆਪਣੀ ਕੋਈ ਜਾਇਦਾਦ ਨਹੀਂ ਸੀ ਹਰ ਇਕ ਇਸ਼ਤਰੀ ਪੁਰਸ਼ ਨੂੰ ਘਟੋ ਘੱਟ ਅੱਠ ਘੰਟੇ ਕੰਮ ਕਮਿਊਨ ਵਿਚ ਹਰ ਹਾਲਤ ਕੰਮ ਕਰਨਾ ਪੈਂਦਾ ਸੀ ਪਤੀ ਪਤਨੀ ਨੂੰ ਇਕੱਠੈ ਇਕੇ ਕਮਿਊਨ ਵਿਚ ਰੱਖਣਾ ਸਮਾਜਵਾਦ ਲਈ ਘਾਤਕ ਸਮਝਿਆ ਜਾਂਦਾ ਸੀ ਮਾਂ ਬਚੇ ਨੂੰ ਜਨਮ ਦੇਣ ਲਈ, ਕਮਿਊਨ ਦੇ ਜਣੇਪਾ ਕੇਦਰ ਵਿਚ ਜਨਮ ਦੇਕੇ, ਵਾਪਿਸ ਆਪਣੇ ਕੰਮ ਤੇ ਚਲੀ ਜਾਂਦੀ ਸੀ ਰੱਸ਼ੀਆ ਦੀ ਆਪਣੀ ਕ੍ਰੰਸ਼ੀ ਨਹੀਂ ਸੀ ਜੇ ਕਿਸੇ ਪਤੀ ਜਾਂ ਪਤਨੀ ਨੂੰ ਆਪਣੇ ਕਮਿਊਨ ਤੋਂ ਆਪਣੀ ਪਤਨੀ ਜਾਂ ਪਤੀ ਨੂੰ ਮਿਲਣ ਲਈ ਛੁਟੀ ਮਿਲਦੀ ਤਾਂ ਕਮਿਊਂਨ ਵਲੋ ਉਸਨੂੰ ਇਕ ਕਾਰਡ ਦਿਤਾ ਜਾਂਦਾ ਸੀ ਜਿਸ ਨਾਲ ਉਹ ਸਿਰਫ ਕਮਿਊਨ ਤੋਂ ਹੀ ਖਾਣਾ ਖਾ ਸਕਦਾ ਸੀ ਕੋਈ ਪਰਸਨਲ ਦੁਕਾਨ ਹੀ ਨਹੀਂ ਸੀ ਚਲਾ ਸਕਦਾ ਸਾਰਾ ਦੇਸ ਇਕ ਵੱਡੀ ਜੇਲ ਬਣਿਆ ਹੋਇਆ ਸੀ

ਇਹ ਕੁਝ ਜਾਣਕੇ ਮੈਂ ਬਹੁਤ ਹਰਾਨ ਹੋਇਆ ਮੇਰੇ ਕੋਲ ਤਾਂ ਘਰੋਂ ਬਾਹਰ ਜਾਣ ਦਾ ਸਾਧਨ ਬਣ ਗਿਆ ਸੀ ਜਿਸ ਕਰਕੇ ਮੇਰੀ ਇੰਗਲਿਸ਼ ਕਾਫੀ ਹਾਈ ਹੋ ਗਈ ਸੀ ਪਰ ਜਿਨਾਂ ਭੋਲੇ ਭਾਲੇ ਲੋਕਾਂ ਨੂੰ ਪੜਾਈ ਦਾ ਕੋਈ ਸਾਧਨ ਹੀ ਨਹੀਂ ਸੀ ਮਿਲਿਆ, ਉਹ ਤਾਂ ਝੂਠੇ ਪ੍ਰਚਾਰ ਦਾ ਸ਼ਿਕਾਰ ਹੋਕੇ ਕਮਿਊਨਿਜਮ ਸਮਾਜਵਾਦ ਨੂੰ ਹੀ ਆਪਣਾ ਧਰਮ ਸਮਝ ਰਹੇ ਸਨ ਉਹ ਤਾਂ ਆਪਣੇ ਆਪ ਨੂੰ ਅਗਾਂਹ ਵਧੂ ਸਮਝ ਰਹੇ ਸਨ, ਪਰ ਅਸਲੀਅੱਤ ਵਿਚ ਉਹ ਸਮਾਜ ਦੀ ਸਹੀ ਬਣਤਰ ਦੇ ਰਸ਼ਤੇ ਵਿਚ ਰੁਕਾਵਟ ਸਨ ਆਪਣੇ ਇਹਨਾਂ ਵੀਰਾਂ ਨੂੰ ਕਿਵੇਂ ਸਮਝਾਇਆ ਜਾਵੇ ਕਿ ਉਹ ਸਮਾਜ ਦੇ ਦੁਸ਼ਮਣ ਦਾ ਹਥਿਆਰ ਬਣ ਰਹੇ ਹਨ ਉਹਨਾਂ ਨੂੰ ਕਿਵੇਂ ਸਮਝਾਇਆ ਜਵੇ ਕਿ ਰੱਸ਼ੀਆ ਦੇ ਲੋਕ ਕਾਂਮਰੇਡਾਂ ਵਲੋਂ ਲੁਟੇ ਗਏ ਹਨ ਜਿਥੇ ਕੋਈ ਸਹੀ ਵੋਟਇੰਗ ਨਹੀ ਹੁੰਦੀ ਪਰ ਦੁਨੀਆਂ ਨੂੰ ਦਸਿਆ ਜਾਂਦਾ ਸੀ ਕਿ ਰੱਸ਼ੀਆ ਵਿਚ ਕਮਿਊਨਿਸ਼ਟ ਪਾਰਟੀ 99 ਪ੍ਰਤੀਸ਼ਤ ਵੋਟ ਨਾਲ ਜਿਤੀ ਹੈ ਸਿਰਫ ਕਮਿਊਨਿਸ਼ਟ ਵਰਕਰ ਨੂੰ ਵੋਟ ਦੇਣ ਦੇ ਅਧਿਕਾਰ ਸਨ ਵੋਟ ਭੀ ਸਾਡੇ ਹੁਣ ਵਾਂਗ ਨਹੀਂ ਸੀ ਹੁੰਦੀ ਇਕ ਕਾਰਡ ਤੇ ਕਥਿਤ ਵੋਟਰ ਤੋਂ ਪੁਛਿਆ ਗਿਆ ਦਿਖਾਇਆ ਜਾਂਦਾ ਸੀ ਕਿ ਤੂੰ ਕਮਊਨਿਜਮ ਨੂੰ ਠੀਕ ਮੰਨਦਾ ਹੈਂ ਜਾਂ ਨਹੀ ਡਿਕਟੇਟਰਸ਼ਿਪ ਏਨੀ ਸਖਤ ਸੀ ਕਿ ਨਾਂਹ ਕਹਿਣ ਵਾਲੇ ਦੀ ਮੋਤ ਯਕੀਨੀ ਸੀ ਤਕਰੀਬਨ ਸਤ ਲਖ ਰੱਸ਼ੀਅਨਾਂ ਨੂੰ ਇਸੇ ਜੁਰਮ ਬਦਲੇ ਬੁਰਜੂਆ ਕਹਿਕੇ ਮਾਰਿਆ ਜਾ ਚੁਕਾ ਸੀ ਨੈਹਰੂ ਰਾਜ ਸਮੇਂ ਭਾਰਤ ਵਿਚ ਇਹ ਲਹਿਰ ਆਪਣੇ ਯੋਬਨ ਤੇ ਸੀ ਪੰਜਾਬ ਭੀ ਇਸ ਲਹਿਰ ਦਾ ਕਾਫੀ ਸ਼ਿਕਾਰ ਹੋ ਚੁਕਾ ਸੀ

ਇਸਦਾ ਜਿਆਦਾ ਸ਼ਿਕਾਰ ਮਾਲਵਾ ਸੀ ਭਦੋੜ ਬਠਿਡਾ ਹਲਕੇ ਵਿਚ ਸਦਾ ਕਾਮਰੇਡ ਹੀ ਜਿਤਦਾ ਸੀ ਰਾਮਪੁਰਾ ਹਲਕੇ ਵਿਚ ਕਾਮਰੇਡ ਬਾਬੂ ਸਿੰਘ ਛੇ ਵਾਰ ਜਿਤ ਗਿਆ ਸੀ ਅਕਾਲੀ ਭੀ ਪੰਜ ਛੇ ਵਾਰ ਹਾਰ ਚੁਕਾ ਸੀ ਦੋ ਵਾਰ ਜਮਾਨਤ ਜਬਤ ਹੋ ਗਈ ਮੇਰੀ ਉਮਰ ਉਮੀਦਵਾਰ ਬਨਣ ਤੋਂ ਬਹੁਤ ਘੱਟ ਸੀ ਉਸ ਸਮੇਂ ਇਲੈਕਸ਼ਨ ਤਕਰੀਬਨ ਦੋ ਮਹੀਨੇ ਚਲਦੀ ਸੀ ਪਰ ਮੈਂ ਸਿਰਫ ਲੋਕਾਂ ਨੂੰ ਕਮਿਊਨਿਜਮ ਦੀ ਅਸਲੀਅਤ ਦਸਣ ਦੇ ਉਦੇਸ਼ ਨਾਲ ਹੀ ਇਲੈਕਸ਼ਨ ਲੜਨੀ ਚਾਹੀ ਸੀ ਲੋਕਾਂ ਕੋਲ ਪਹੁੰਚਣ ਦੇ ਅੱਜ ਵਰਗੇ ਸਾਧਨ ਉਸ ਸਮੇਂ ਮਜੂਦ ਨਹੀਂ ਸਨ ਮੈਂ ਜਿਤਣ ਲਈ ਨਹੀਂ, ਪੰਥ (ਅਕਾਲੀ ਦਲ) ਨੂੰ ਜਤਾਉਣ ਲਈ ਖੜਾ ਹੋਇਆ ਸੀ ਮੈਂ ਆਪਣੇ ਭਰਾਵਾਂ ਵਿਚ ਆਪਣੀ ਗੱਲ ਕਹੀ ਉਹਨਾਂ ਨੂੰ ਠੀਕ ਲਗੀ ਪੰਜਾਹ ਹਜਾਰ ਵੋਟ ਵਿਚੋਂ, ਤਿੰਨ ਕੋਣੀ ਲੜਾਈ ਵਿਚ ਮੈਂਨੂੰ ਸਾਢੇ ਛੇ ਹਜਾਰ ਨਾਲ ਜਿਤ ਮਿਲੀ

ਅਜਾਦ ਜਿਤ ਕੇ ਅਕਾਲੀਦਲ ਵਿਚ ਸ਼ਾਮਲ ਹੋਣਾ ਮੈਂਨੂੰ ਇਕ ਧਾਰਮਿਕ ਕੰਮ ਲਗਾ ਬਾਦਲ ਸਹਿਬ ਦੇ ਖਾਨਦਾਨ ਵਿਚ ਦੋ ਤਿੰਨ ਰਿਸ਼ਤੇ ਦਾਰੀਆਂ ਭੀ ਸਨ ਪਰ ਅੰਦਰ ਆਕੇ ਪਤਾ ਲੱਗਾ ਕਿ ਪੰਥ ਦੇ ਨਾਮ ਉਪਰ ਸਭ ਕੁਝ ਲੁਟਿਆ ਜਾ ਰਿਹਾ ਹੈ ਸ੍ਰੋਮਣੀ ਕਮੇਟੀ ਲੁਟੀ ਜਾ ਰਹੀ ਹੈ ਪਿੰਡਾਂ ਦੇ ਗੁਰੁ ਘਰਾਂ ਨੂੰ ਲੁਟਣ ਤੇ ਆਪਣੇ ਕਬਜੇ ਵਿਚ ਲੈਣ ਲਈ, ਬੜੇ ਘਟੀਆ ਤਰੀਕੇ ਨਾਲ ਕਨੂੰਨਾਂ ਵਿਚ ਸੌਧਾਂ ਕੀਤੀਆਂ ਜਾ ਰਹੀਆਂ ਹਨ ਸ਼ਾਮਲਾਤਾਂ, ਪੰਚਾਇਤੀ ਜਮੀਨਾਂ ਤੇ, ਆਪਣੇ ਬੰਦਿਆਂ ਦੇ ਕਬਜੇ ਕਰਵਾਏ ਜਾ ਰਹੇ ਹਨ ਪੰਥ ਸੇਵਾ, ਇਮਾਨਦਾਰੀ, ਵਫਾਦਾਰੀ, ਯੋਗਤਾ ਦੀ ਕੋਈ ਕਦਰ ਨਹੀ ਸੀ ਸਿਰਫ ਪੈਸੇ ਦੀ ਪ੍ਰਧਾਨਤਾ ਸੀ ਜੋ ਵੱਡੀ ਲੁਟ ਕਰਕੇ ਲਿਆਏ ਗਾ ਵੱਢਾ ਚੜਾਵਾ ਚਾਹੜੇ ਗਾ ਉਸਦੀ ਹੀ ਕਦਰ ਸੀ ਪੰਜਾਬ ਦਾ ਸਭ ਕੁਝ ਲੁਟਿਆ ਜਾ ਰਿਹਾ ਸੀ ਲੋਕਾਂ ਦੇ ਸਭ ਹੱਕ ਮਾਰੇ ਜਾ ਰਹੇ ਸੀ ਪਰ ਲੋਕ ਫਿਰ ਭੀ ਪੰਥ ਕਹਿਕੇ, ਸਭ ਕੁਝ ਤੋਂ ਅਣਭੋਲ ਜਾਂ ਮਾਫ ਕਰਕੇ, ਵੋਟਾਂ ਪਾ ਰਹੇ ਸਨ ਜਿਵੇਂ ਜਿਵੇਂ ਸਮਾਜ ਵਿਚ ਕੁਝ ਨਵੀਂਆਂ ਇਜਾਦਾਂ ਆਉਦੀਆਂ ਗਈਆ ਇਹਨਾਂ ਦੀ ਵਰਤੋਂ ਪੰਜਾਬ ਲੁਟਣ ਲਈ ਹੀ ਕੀਤੀ ਗਈ ਪ੍ਰਿੰਟ ਮੀਡੀਏ ਡਰਾਇਆ ਭੀ ਗਿਆ ਤੇ ਖਰੀਦਿਆ ਭੀ ਗਿਆ ਸੋਸ਼ਲ ਮੀਡੀਆ ਤੇ ਗੈਰ ਕਨੂਨੀ ਕਬਜਾ ਕਰਕੇ ਲੋਕਾਂ ਨੂੰ ਡਿਸ਼ਇੰਨਫਰਮੇਸ਼ਨ ਰਾਹੀਂ ਗੁਮਰਾਹ ਕੀਤਾ ਗਿਆ ਜੇ ਕਿਸੇ ਵਿਰੋਧ ਕੀਤਾ ਉਸਨੂੰ ਨਕਸ਼ਲਾਈਟ ਜਾਂ ਪੰਥ ਵਿਰੋਧੀ ਕਹਿਕੇ ਖਤਮ ਕਰ ਦਿਤਾ ਗਿਆ ਝੂਠੇ ਪੁਲਸ ਮੁਕਾਬਲੇ 1970 ਵਿਚ ਸੁਰੂ ਹੋਏ, ਜਦੋਂ ਗਦਰੀ ਬਾਬਾ ਬੂਝਾ ਸਿੰਘ, ਤੇ ਉਸਦੇ ਮਰਗਿੰਦ ਵਰਗੇ ਤਕਰੀਬਨ 30 ਦੇਸ਼ਭਗਤ, ਨਕਸ਼ਲਾਈਟ ਕਹਿ ਕੇ ਮਾਰੇ ਗਏ ਇਹ ਝੂਠੇ ਮੁਕਾਬਲੇ ਅੱਜ ਤਕ ਜਾਰੀ ਹਨ

ਇਸ ਸਭ ਕੁਝ ਨੂੰ ਬਰਦਾਸਤ ਕਰਕੇ ਜਥੇਦਾਰ ਬਣੇ ਰਹਿਣਾ, ਅਹੁਦੇਦਾਰ ਬਣੇ ਰਹਣਾ, ਮੇਰੀ ਜਮੀਰ ਨੇ ਨਹੀਂ ਮੰਨਿਆ ਮੈਂ ਨੁਕਤਾ ਚੀਨੀ ਆਪਣੀ ਸਮਰੱਥਾ ਮੁਤਾਬਕ ਕੀਤੀ ਜਿਸ ਦੇ ਫਲਸਰੂਪ ਚੋਣਾਂ ਵਿਚ ਪੰਥ ਨੇ ਹੀ ਮੇਰੀ ਮੁਖਾਲਫਤ ਕੀਤੀ ਕਮਿਊਨਿਸ਼ਟ ਨੂੰ ਪੰਥ ਮੰਨਕੇ ਮਦਤ ਕੀਤੀ ਗਈ ਪਰ ਪ੍ਰਮਾਤਮਾ ਨੇ ਹਰ ਸਮੇਂ ਰੱਖਿਆ ਕੀਤੀ ਸਿਰਫ ਇੰਨਾਂ ਹੀ ਨਹੀਂ ਮਲੂਕਾ ਭੂਦੜ ਨੇ ਤਕਰੀਬਨ ਮੇਰੀ ਸਾਰੀ ਕੀਮਤੀ ਜਾਇਦਾਦ ਲੁਟ ਲਈ ਜੋ ਅੱਜ ਤਕ ਭੀ ਉਹਨਾਂ ਦੇ ਕਬਜੇ ਵਿਚ ਹੈ ਲੁਟਣ ਤੋਂ ਪਹਿਲਾਂ ਪੰਥ ਸੇਵਾ ਕਰਦਾ ਹੈ ਮੇਰੀ ਸੇਵਾ ਭੀ ਕੀਤੀ ਗਈ ਕੁਝ ਮਕੱਦਮੇ ਬਣਾਏ ਗਏ ਕਿ ਮੈਂ ਆਪਣੀ ਜਾਇਦਾਦ ਵਾਪਸ ਲੈਣ ਲਈ ਕੋਈ ਯਤਨ ਨਾਂ ਕਰ ਸਕਾਂ ਇਕ ਮਕੱਦਮਾ ਮੇਰੀ 1972 ਤੋਂ ਚਲੀ ਰਹੀ ਲਾਈਸ਼ੰਸੀ ਕਾਰਬਾਈਨ ਦੀ ਫਾਈਲ ਗੁਮ ਕਰਕੇ, ਬਦੇਸੀ ਨਜਾਇਜ ਅਸਲਾ ਰੱਖਣ ਦਾ ਕੇਸ ਬਣਾਇਆ ਗਿਆ ਕਿਉਂਕੇ ਇਸਦੀ ਸਜਾ 14 ਸਾਲ ਹੈ ਇਕ ਕੇਸ ਮੇਰਾ ਘਰ ਲੁਟਣ ਦਾ ਬਣਾਇਆ ਗਿਆ, ਜਿਸ ਵਿਚ 12 ਸਾਲ ਤੋਂ ਮੇਰੀ ਬਨਣ ਵਾਲੀ ਕੰਪਨੀ ਦਾ ਦਫਤਰ ਤੇ ਮੇਰੀ ਹਿਾਇਸ ਸੀ ਮੇਰੀ ਕੰਪਨੀ ਵਾਲੀ ਕ੍ਰੋੜਾਂ ਦੀ ਜਾਇਦਾਦ ਹੀ ਨਹੀਂ ਲੁਟੀ, ਬਲਕਿ ਮੇਰੇ ਘਰ ਦਾ ਸਾਰਾ ਸਮਾਨ ਭੀ ਲੁਟ ਲਿਆ ਉਪਰਲੀ ਮੰਜਲ ਤੋਂ ਨੀਚੇ ਖੜੇ ਟਰੱਕਾਂ ਉਪਰ ਘਰ ਦੇ ਸਾਰੇ ਸਮਾਨ ਲੂਣ-ਆਟਾ ਬਰਤਨ, ਬਿਸ਼ਤਰੇ, ਮੰਜੇ, ਫਰਨੀਚਰ ਆਦ ਦੇ ਨਾਲ ਸ਼ਰਾਬੀ ਲੇਬਰ ਨੇ ਸ਼੍ਰੀ ਗੁਰੁ ਗ੍ਰੰਥ ਸਹਿਬ, ਗੀਤਾ, ਆਦਿ ਤਕਰੀਬਨ ਦੋ ਹਜਾਰ ਧਾਰਮਿਕ ਪੁਸਤਕਾਂ ਭੀ ਸੁਟ ਦਿਤੀਆਂ ਇਹ ਸਰਕਾਰੀ ਡਾਕਾ ਸੀ ਕਿਉਂਕੇ ਇਸਦੀ ਅਗਵਾਈ ਲੋਕਲ ਐਸ ਆਈ ਕਰ ਰਿਹਾ ਸੀ ਜੋ ਖੁਦ ਪੁਲਸ ਕਪਤਾਨ ਨੇ ਨਿਯੁਕਤ ਕੀਤਾ ਸੀ

ਜਦ ਮੈ ਇਸ ਸਬੰਧੀ ਰੱਪਟ ਦਰਜ ਕਰਾਉਣ ਖਾਤਰ, ਪੁਲਸ ਕਪਤਾਨ ਨੂੰ ਮਿਲਣ ਗਿਆ ਤਾਂ ਬਾਹਰ ਪੁਲਸ ਮੈਨੂੰ ਗਿਰਫਤਾਰ ਕਰਨ ਲਈ ਪਹੁਚੀ ਮੈਂ ਬਚਕੇ ਸੈਸਨ ਜੱਜ ਸਹਿਬ ਦੀ ਕੋਠੀ ਗਿਆ, ਤਾਂ ਰਪਟ ਦਰਜ ਕਰਵਾਉਣ ਦਾ ਮੌਕਾ ਤਾਂ ਮਿਲ ਗਿਆ ਪਰ ਮੇਰੇ ਉਪਰ ਰਪਟ ਦਰਜ ਕਰਾਉਣ ਦਾ ਹੀ ਕੇਸ ਬਣਾ ਦਿਤਾ ਗਿਆ ਇਕ ਹੋਰ ਕੇਸ ਵਿਚ ਮੇਰੇ ਤੇ ਜੋ ਦੋਸ਼ ਲਾਏ ਗਏ, ਉਹਨਾਂ ਦੀ ਕੈਦ 45 ਸਾਲ ਬਣਦੀ ਸੀ ਜੱਜ ਸਹਿਬ ਨੇ ਆਪ ਕਮਿਸ਼ਨ ਬਣਾਕੇ ਪੜਤਾਲ ਕਰਾਈ, ਕੇਸ ਬਿਲਕੁਲ ਹੀ ਨਹੀਂ ਸੀ ਬਣਦਾ ਕਿਉਂਕੇ ਜਿਸ ਘਰ ਵਿਚ ਮੈਂਨੂੰ ਹਥਿਆਰਾਂ ਨਾਲ ਹਮਲਾ ਕਰਨ ਦਾ ਦੋਸੀ ਬਣਾਇਆ ਗਿਆ ਸੀ ਉਸ ਘਰ ਵਿਚ ਅਸਲ ਵਿਚ ਮੇਰਾ ਬਾਰਾਂ ਸਲਾਂ ਤੋਂ ਕੰਪਨੀ ਦਾ ਦਫਤਰ ਤੇ ਰਿਹਾਇਸ ਸੀ ਇਹ ਮਕਾਨ ਕੰਪਨੀ ਦੇ ਨਾਮ ਹੀ ਕਸ਼ਟਮਰੀ ਲਾ ਦੇ ਅਧੀਨ ਖਰੀਦਿਆ ਗਿਆ ਸੀ

ਮੈਂਨੂੰ ਜਾਇਦਾਦ ਲੁਟਣ ਦਾ ਕੋਈ ਹਿਰਖ ਨਹੀਂ ਪ੍ਰਮਾਤਮਾਂ ਹੀ ਜਾਇਦਾਦ ਦੇਣ ਵਾਲਾ ਹੈ ਪ੍ਰਮਾਤਮਾ ਦੇ ਘਰ ਕੋਈ ਘਾਟ ਨਹੀਂ ਹੈ ਉਝ ਭੀ ਮੈਨੂੰ ਹੁਣ ਜਾਇਦਾਦ ਦੀ ਲੋੜ ਨਹੀਂ ਬਚੇ ਆਪਣੇ ਰੁਜਗਾਰ ਤੇ ਹਨ ਮੇਰੀ ਦਾਲ ਰੋਟੀ ਲਈ ਮੈਂਨੂੰ ਪਿਨਸ਼ਨ ਮਿਲਦੀ ਹੈ ਪਰ ਡੂੰਘਾ ਸਦਮਾ, ਗੁਰੂ ਗ੍ਰੰਥ ਸਹਿਬ ਨੂੰ ਤਕਰੀਬਨ ਦੋ ਹਜਾਰ ਧਾਰਮਿਕ ਗ੍ਰੰਥਾਂ ਸਮੇਤ, ਸਰਦੂਲ ਗੜ ਦੀ ਇਕ ਨਹਿਰ ਦੇ ਪੁਲ ਉਪਰ, ਇਹਨਾਂ ਦਾ ਮੁਦਾ ਖਪਾਉਣ ਲਈ, ਅੱਗ ਦੇ ਹਵਾਲੇ ਕਰ ਦਿਤਾ ਗਿਆ ਦੋ ਦਿਨ ਇਹ ਭਰਿਆ ਟਰੱਕ ਪੁਲਸ ਕਪਤਾਨ ਬਠਿੰਡਾ ਦੀ ਆਪਣੀ ਕੋਠੀ ਦੇ ਸਾਹਮਣੇ ਖੜਾ ਰਿਹਾ ਟਰੱਕ ਦੇ ਡਰਾਈਵਰ ਨੂੰ ਭੀ ਇਹ ਅਹਿਸਾਸ ਨਹੀਂ ਸੀ ਕਿ ਉਸਤੋਂ ਅਜੇਹਾ ਕਾਰਾ ਕਰਵਾਇਆ ਜਾਵੇ ਗਾ ਟਰੱਕ ਖਾਲੀ ਨਹੀਂ ਸੀ ਕਰਵਾਇਆ ਜਾ ਰਿਹਾ ਇਸ ਲਈ ਉਸਨੇ ਪੁਲਸ ਕਪਤਾਨ ਦੀ ਕੋਠੀ ਦੇ ਹੀ ਸਾਹਮਣੇ ਖੜਾ ਕਰ ਦਿਤਾ ਸੀ

ਮੇਰੀ ਕੰਪਨੀ, ਜਿਸਦੀ ਖਾਤਰ ਇਹ ਮਕਾਨ ਲਿਆ ਗਿਆ ਸੀ ਨਹੀਂ ਸੀ ਚਲ ਸਕੀ ਕਿਉਂਕੇ ਮੇਰੇ ਕਨੇਡੀਅਨ ਪਾਰਟਨਰ ਨੇ ਮਸ਼ੀਨਰੀ ਭੇਜਣ ਤੋਂ ਇਨਕਾਰ ਕਰ ਦਿਤਾ ਸੀ ਇਸ ਲਈ ਮੈ ਇਸ 6 ਕਨਾਲ ਦੇ ਮਕਾਨ ਨੂੰ ਸਰਬ ਧਰਮ ਮੰਦਰ ਬਨਾਉਣ ਦਾ ਫੈਸਲਾ ਕੀਤਾ ਸੀ ਕਿਉਂਕੇ ਇਹ ਮੇਰੇ ਪ੍ਰਵਾਰ ਦੀ ਜੱਦੀ ਜਾਇਦਾਦ ਨਹੀਂ ਸੀ ਉਝ ਤਾਂ ਕਿਸੇ ਸਿਆਸੀ ਆਦਮੀ ਵਲੋਂ ਕੋਈ ਧਾਰਮਿਕ ਅਸ਼ਥਾਨ ਬਨਾਉਣਾ ਇਕ ਫਰਾਡ ਹੀ ਸਮਝਿਆ ਜਾਂਦਾ ਹੈ ਪਰ ਪ੍ਰਮਾਤਮਤ ਨੇ ਹਰ ਆਦਮੀ, ਵਖੋ ਵੱਖ ਚੇਹਰਾ ਤੇ ਵੱਖੋ ਵੱਖ ਸੁਭਾ ਸੋਚ, ਦੇ ਬਣਾਏ ਹਨ ਮੈਂ ਆਪਣੇ ਕੋਲੋ ਲੱਖਾਂ ਰੁਪਏ ਲਾਕੇ ਪਿੰਡ ਦਾ ਗੁਰਦੁਆਰਾ ਸਹਿਬ ਸ੍ਰੌਮਣੀ ਕਮੇਟੀ ਤੋਂ ਅਜਾਦ ਕਰਵਾਇਆ ਹੈ ਸ੍ਰੋਮਣੀ ਕਮੇਟੀ ਨੇ ਹਜਾਰਾਂ ਗੁਰੁ ਘਰਾਂ ਤੇ ਨਜਾਇਜ ਕਬਜੇ ਕਰਕੇ ਸਥਾਨਕ ਲੋਕਾਂ ਤੋਂ ਸੇਵਾ ਖੋਹ ਕੇ ਇਹਨਾਂ ਨੂੰ ਖੂਬ ਲੁਟਿਆ ਹੈ ਸਾਡੇ ਪਿੰਡ ਜਲਾਲ ਦਾ ਇਹ ਪਹਿਲਾ ਕੇਸ ਹੈ ਜਦੋਂ ਸ੍ਰੋਮਣੀ ਕਮੇਟੀ ਹਾਰੀ ਹੈ ਇਸ ਫੈਸਲੇ ਦੇ ਅਧਾਰ ਤੇ, ਹਜਾਰਾਂ ਗੁਰੂ ਘਰ, ਵਾਪਸ ਉਹਨਾਂ ਲੋਕਾਂ ਨੂੰ ਮਿਲ ਜਾਣ ਗੇ, ਜਿਹਨਾਂ ਨੇ ਆਪਣੀ ਜਾਇਦਾਦ ਦੇਕੇ, ਸੇਵਾ ਕਰਕੇ ਇਹਨਾਂ ਦੀ ਤਿਲ ਫੁਲ ਨਾਲ ਉਸਾਰੀ ਕੀਤੀ ਹੈ ਮੈਂ ਦਸ ਕੁ ਸਾਲ ਕੁਝ ਤਾਕਤ ਵਿਚ ਭੀ ਰਿਹਾ ਹਾਂ, ਜਿਨੀ ਕੁ ਅੱਜ ਮਲੂਕਾ ਸਹਿਬ ਨੂੰ ਮਿਲੀ ਹੋਈ ਮੈਂ ਨਾ ਹੀ ਇਲੈਕਸ਼ਨ ਸਮੇਂ, ਅਤੇ ਨਾਂ ਹੀ ਕਿਸੇ ਕੰਮ ਧੰਦੇ ਵਾਲੇ ਤੋਂ, ਇਕ ਰੁਪਈਆ ਭੀ ਫੰਡ ਨਹੀਂ ਮੰਗਿਆ ਚਾਹ ਦੀ ਪਿਆਲੀ, ਕਈ ਹਮ ਸਫਰਾਂ ਨੇ, ਪਟਿਆਲੇ ਦੇ ਬੱਸ ਅੱਡੇ ਉਪਰ, ਜਰੂਰ ਪਿਆ ਦਿਤੀ ਸੀ

ਜਲਾਲ ਦੇ ਗੁਰਦੁਆਰਾ ਸਹਿਬ ਵਿਚ ਮਾਹਲ ਪੂੜਿਆਂ ਖੀਰ ਪ੍ਰਸ਼ਾਦਾਂ ਨਾਲ ਇਕੋਤਰੀ ਕਰਵਾਈ ਕਿਉਂਕੇ ਮੈਂ ਇਸ ਅਸਥਾਨ ਦਾ ਸੋਲ ਟ੍ਰੱਸ਼ਟੀ ਹਾਂ ਪਰ ਸੰਗਤ ਗੋਲਕ ਗਿਣਕੇ ਉਸੇ ਸਮੇਂ ਬੈਂਕ ਵਿਚ ਜਮਾਂਹ ਕਰਵਾ ਦਿੰਦੀ ਸੀ ਮੈ ਹੱਥ ਤਕ ਨਹੀਂ ਲਾਇਆ ਮੈਂ ਇਹ ਕੁਝ ਆਪਣੀ ਵਡਿਆਈ ਕਰਨ ਲਈ ਨਹੀਂ ਦੱਸ ਰਿਹਾ, ਬਲਕਿ ਇਹ ਦੱਸਣ ਲਈ ਕਹਿ ਰਿਹਾਂ ਹਾਂ ਕਿ ਮੈ ਰਾਜਨੀਤਕ ਨਹੀ ਰਾਜ ਨੀਤੀ ਦੀ ਬਖਸਿਸ਼ ਤਾਂ ਪ੍ਰਮਾਤਮਾਂ ਨੇ ਅਚਾਨਕ ਕਰ ਦਿਤੀ ਸੀ ਪਰ ਮੈਂ ਹਰੇਕ ਬੁਰਾਈ ਦੇ ਖਿਲਾਫ ਖਤਰਾ ਮੁਲ ਲੈਕੇ ਭੀ ਸੰਗਰਾਮ ਸੁਰੂ ਕੀਤਾ ਹੈ ਗੁਰੁ ਗ੍ਰੰਥ ਸਹਿਬ ਦੀ ਇਸ ਬੇਅਦਬੀ ਦੀ, ਸੀ ਬੀ ਆਈ ਪੜਤਾਲ ਦੀ ਮੰਗ ਕਰਨ ਲਈ, ਮੈ ਹਾਈ ਕੋਰਟ ਵਿਚ ਕੇਸ ਕੀਤਾ ਲਖਣਪਾਲ ਮੇਰਾ ਵਕੀਲ ਸੀ ਇਸ ਕੇਸ ਵਿਚ ਦੋਨੋ ਬਾਦਲ ਪੁਲਸ ਕਪਤਾਨ ਤੇ ਡੀ ਜੀ ਪੀ ਬਾਈਨੇਮ ਦੋਸ਼ੀ ਬਣਾਏ ਗਏ ਸਨ ਹਾਲਾਂ ਕਿ ਉਸ ਸਮੇਂ ਬਾਦਲ ਸਰਕਾਰ ਸੀ ਲਖਣਪਾਲ ਜੀ ਨੇ ਸਰਕਾਰ ਤੋਂ ਅਸੀਰਵਾਦ ਲੈਣ ਖਾਤਰ, ਮੈਨੂੰ ਗਲਤ ਤਾਰੀਖ ਦਸਕੇ, ਮੇਰੀ ਗੈਰਹਾਜਰੀ ਵਿਚ, ਕੇਸ ਡਿਸਮਿਸ਼ ਇਨ ਡਿਫਾਲਟ ਕਰਵਾ ਦਿਤਾ ਸੀ

ਮੇਰਾ ਲਾਇਸੰਸ ਜਬਤ ਕਰ ਲਿਆ ਮੈਨੂੰ ਖਤਮ ਕਰਨ ਦੇ ਕਈ ਉਪਰਾਲੇ ਮਲੂਕਾ ਸਹਿਬ ਨੇ ਕੀਤੇ ਪਰ ਅਕਾਲ ਰਾਖਾ ਹੈ ਮੈਂਨੂੰ ਨਾਂ ਜਾਇਦਾਦ ਦਾ ਦੁਖ ਹੈ ਨਾਂ ਮੇਰੇ ਨਾਲ ਹੋਏ ਜੁਲਮ ਦਾ ਮੇਨੂੰ ਦਿਲੀ ਸਦਮਾ ਗੁਰੁ ਗ੍ਰੰਥ ਸਹਿਬ ਨੂੰ ਪ੍ਰਕਾਸ਼ ਹੁੰਦੇ ਹੋਏ (ਕਿਉਂਕੇ ਗ੍ਰੰਥੀ ਸਰਕਾਰ ਨਾਲ ਰਲ ਗਿਆ ਸੀ, ਉਸਨੇ ਸੁਖ ਅਸਨ ਨਹੀਂ ਸੀ ਕੀਤਾ) ੳਠਾਕੇ ਅਗਨ ਦੇ ਹਵਾਲੇ ਕਰਨ ਦਾ ਹੈ ਇਹ ਪੀੜਾ ਮੈਂਨੂੰ ਇਕੱਲਿਆਂ ਹੀ ਸਹਣੀ ਪਈ ਸੀ ਪਰ ਮੇਰੇ ਮਨ ਨੁੰ ਕੁਝ ਰਾਹਤ ਮਿਲੀ, ਜਦੋਂ ਜਰਨੈਲ ਸਿੰਘ ਹਮੀਰਗੜ ਦੇ, ਮਨੋ ਜਜਬਾਤ ਨੇ ਉਬਾਲਾ ਲਿਆ ਮੇਰੀ ਜਰਨੈਲ ਸਿੰਘ ਨਾਲ ਕੋਈ ਭੀ ਸਾਂਝ ਨਹੀ ਸੀ ਪਰ ਜਰਨੈਲ ਸਿੰਘ ਦੇ ਕਾਰਜ ਨੇ ਮੇਰਾ ਦਰਦ ਕੁਝ ਘੱਟ ਜਰੂਰ ਕੀਤਾ ਇਸ ਲਈ ਮੈਂ ਉਹਨਾਂ ਦੀ ਰਿਹਾਈ ਸਮੇਂ ਉਹਨਾਂ ਦੇ ਦਰਸ਼ਣ ਕਰਨ ਗਿਆ ਸੀ

ਮਨੁਖ ਆਸ ਨਾਲ ਹੀ ਜਿਉਂਦਾ ਹੈ ਆਸ ਰੱਖੀ ਕਿ ਪ੍ਰਮਾਤਮਾਂ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈ ਕੈਪਟਨ ਸਹਿਬ ਮੇਰਾ ਸਿਧੂ ਭਾਈਚਾਰਾ ਹਨ ਮੇਰੇ ਵੱਡਿਆਂ ਦੀ ਮਹਿਰਾਜ ਨਾਲ ਸਾਂਝ ਹੈ ਇਹਨਾਂ ਲੁਟ ਦਾ ਖਾਤਮਾਂ ਕਰਨ ਦਾ ਨਾਅਰਾ ਦਿਤਾ ਮੈ ਇਹਨਾਂ ਦੀ ਆਪਣੀ ਸਮਰੱਥਾ ਮੁਤਾਬਕ ਵਫਾਦਾਰੀ ਨਾਲ ਮਦਤ ਕੀਤੀ ਇਹਨਾਂ ਮੈਂਨੂੰ ਟਿਕਟ ਦੇ ਯੋਗ ਭੀ ਸਮਝਿਆ ਦਿਲੀ ਤੋਂ ਜੱਸੀ ਸਹਿਬ ਨੂੰ ਕਿਹਾ ਕਿ ਉਹ ਮੇਰੇ ਕਾਗਜ ਭਰਵਾਉਣ ਜਸੀ ਸਹਿਬ ਖੁਦ ਜਲਾਲ ਆਏ ਅਗਲੇ ਦਿਨ ਮੇਰੇ ਸਈਨ ਲੈਕੇ ਬਠਿਡਾ ਕਾਂਗਰਸ ਦੇ ਜਨਰਲ ਸਕੱਤਰ, ਕੇ ਕੇ ਸਿੰਗਲਾ ਸਹਿਬ ਨੇ ਚੰਡੀਗੜ ਪਹੁਚਾਏ ਪਰ ਮੈਂ ਮੋਤੀ ਮਹਲ ਜਾਕੇ ਮਹਾਂਰਾਜ ਜੀ ਨੂੰ ਬੇਨਤੀ ਕੀਤੀ ਕਿ ਮੈਂ ਇਲੈਕਸ਼ਨ ਲੜਨ ਦੇ ਸਮਰੱਥ ਨਹੀਂ ਹਾਂ ਇਸ ਦੇ ਦੋ ਕਾਰਨ ਸਨ ਪਹਿਲਾ ਇਹ ਕਿ ਮੈਂਨੂੰ ਬਾਬੂ ਕਾਂਸੀ ਰਾਮ ਨੇ ਦੱਸ ਦਿਤਾ ਸੀ ਕਿ ਦਿਲੀ ਵਿਚ ਸਿਖਘਾਤ ਦੀ ਵਿਉਂਤਬੰਦੀ ਕਿਵੇਂ ਕੀਤੀ ਗਈ ਦੁਜਾ ਕਾਰਨ ਮੇਰੀ ਜਮੀਰ ਸੀ ਪਿਛਲੀ ਇਲੈਕਸ਼ਨ ਵਿਚ ਮੈਂ ਕਾਂਗਰਸ ਨੂੰ ਨਿੰਦਿਆ ਸੀ ਹੁਣ ਮੈਂ ਉਸੇ ਮੂੰਹ ਨਾਲ ਉਹਨਾਂ ਹੀ ਲੋਕਾਂ ਦੇ ਸਾਹਮਣੇ ਚੰਗੀ ਕਿਵੇਂ ਕਹਾਂ ਗਾ

ਫੇਰ ਭੀ ਮੈਂਨੂੰ ਕੈਪਟਨ ਸਾਹਿਬ ਤੋਂ ਬਹੁਤ ਆਸਾਂ ਸਨ ਪਰ ਜਦ ਉਹਨਾਂ ਬਾਦਲ ਸਹਿਬ ਦੀ ਮਜਬੂਤੀ ਲਈ ਆਪਣੇ ਖਾਸ ਆਦਮੀਆਂ ਤੋਂ ਅਸਤੀਫੇ ਦੁਆਕੇ, ਬਾਦਲਸ਼ਾਹੀ ਦੀਆਂ ਟਿਕਟਾਂ ਤੇ ਜਿਤਾ ਦਿਤੇ, ਤਾਂ ਮੇਰੀਆਂ ਆਸਾਂ ਤੇ ਫਿਰ ਪਾਣੀ ਫਿਰ ਗਿਆ

ਜਦ 2013 ਵਿਚ ਅੰਨਾਂ ਹਜਾਰੇ ਲੈਹਰ ਚਲੀ ਤਾਂ ਮੈਂਨੂੰ ਫਿਰ ਕੁਝ ਆਸ ਬਣੀ ਤੇ ਮੈਂ ਅੰਨਾਂ ਜੀ ਨੂੰ ਪੰਜਾਬ ਲਿਅਉਣ ਦੇ ਯਤਨ ਕਰਨ ਲਗਾ ਪੰਜ ਮਾਰਚ ਨੂੰ ਉਹਨਾਂ ਦੀ ਸਭਾ ਵਿਚ ਸ਼ਾਮਲ ਹੋਇਆ ਸੀ[

 Faceboo Account: Harbans.Singh.Jalal;     Facebook Group: Punjaap (Public);   

Faceboo Group: PUNJAAP Punjab Aadmi Party  (Close);

Twitter Account: JalalHarbans;  Twitter:  Punjaap1;  YouTube Channel: PUNJAAP Punjab Aadmi Party;

          harbansjalal@gmail.com     9872535400