ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।
        
   .

A52. ਪੀਪੀਪੀ ਵਰਕਰਾਂ ਨੂੰ ਇਕ ਸ਼ੰਦੇਸ

 

ਸਤਿਕਾਰ ਯੋਗ

ਪੰਜਾਬ ਪੀਪਲਜ ਪਾਰਟੀ, ਦੇ ਵਰਕਰ, ਵੀਰੋ, ਭੈਣੋ ਅਤੇ ਨੌਜੁਆਂਨੋਂ

ਮੇਰੀ ਹਾਜਰੀ ਕਰੋ ਪ੍ਰਵਾਨ:

ਤੁਸੀ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਦੇ ਖਾਤਮੇਂ ਲਈ ਬਹੁਤ ਯਤਨ ਕੀਤੇ ਹਨ ਪਰ ਅਜੇ ਭੀ ਭ੍ਰਿਸ਼ਟਾਚਾਰ ਦੇ ਖਾਤਮੇਂ ਦਾ ਕੋਈ ਪੱਕਾ ਇੰਤਜਾਮ ਨਹੀਂ ਹੋ ਸਕਿਆ ਲੁਟੇਰਾਸ਼ਾਹੀ ਨੇ ਪੰਜਾਬ ਨੂੰ ਕਿਨਾਂ ਲੁਟਿਆ ਹੈ ਤੁਹਾਨੂੰ ਇਸਦਾ ਅੰਦਾਜਾ ਨਹੀਂ ਅੰਦਾਜਾ ਹੋ ਭੀ ਨਹੀਂ ਸਕਦਾ, ਕਿਉਕੇ ਅਜੇਹੇ ਢੰਗ ਨਾਲ ਲੁਟਿਆ ਗਿਆ ਹੈ ਕਿ ਆਮ ਅਦਮੀ ਇਸ ਨੂੰ ਲੁਟ ਹੀ ਨਹੀਂ ਸਮਝਦਾ ਮੇਰੀ ਸਾਰੀ ਵੈਬਸਾਈਟ ਦਾ ਪੂਰਾ ਅਧਿਐਨ ਕਰਨ ਤੋਂ ਬਾਦ ਭੀ ਤੁਸੀਂ ਕੀਤੀ ਗਈ ਲੁਟ ਦਾ ਇਕ ਫ੍ਰੈਕਸ਼ਨ ਹੀ ਮਹਿਸੂਸ ਕਰ ਸਕੋਂਗੇ ਭਾਰਤ ਦੇ ਸਭ ਤੋਂ ਅਗਾਮੀ ਸੂਬੇ ਪੰਜਾਬ ਦਾ, ਪ੍ਰਤੀ ਵਿਅੱਕਤੀ ਆਮਦਨ ਦੇ ਹਿਸਾਬ, ਦੁਜੇ ਸੂਬਿਆਂ ਦੀ ਨਿਸ਼ਬਤ ਬਹੁਤ ਪਿਛੇ ਰਹਿ ਜਾਣਾਂ ਹੀ ਇਸਦਾ ਇਕ ਛੋਟਾ ਜਿਹਾ ਸਬੂਤ ਹੈ ਐਸ ਵੇਲੇ ਹਰ ਪੁਲੀਟੀਕਲ ਵਰਕਰ ਦੇ ਸਾਹਮਣੇ ਦੋ ਵਿਚਾਰ ਹਨ ਮੈਂ ਜਾਨਣਾ ਚਾਹੁੰਦਾ ਹਾਂ ਕਿ ਤੁਸੀ ਕਿਸਨੂੰ ਪਹਿਲ ਦੇਵੋਂ ਗੇ? ਇਕ ਆਪਣੀ ਪਾਰਟੀ ਨੂੰ ਮਜਬੂਤ ਕਰਨਾਂ ਅਤੇ ਇਕ ਭ੍ਰਿਸ਼ਟਾਚਾਰ ਤੋਂ ਸਤੰਤਰ ਹੋਣਾ ਭ੍ਰਿਸ਼ਟਾਚਾਰ ਦਾ ਖਾਤਮਾਂ ਕਰਨਾਂ

 

ਵੀਰੋ, ਭੈਣੋਂ, ਦਰਅਸਲ ਉਪਰੋਕਤ ਸਵਾਲ ਬਿਲਕੁਲ ਹੀ ਤਰਕਹੀਣ ਹੈ ਕਿਉਂਕੇ ਭ੍ਰਿਸ਼ਟਾਚਾਰ ਦੇ ਖਾਤਮੇਂ ਬਿਨਾਂ ਕੋਈ ਪਾਰਟੀ ਮਜਬੂਤ ਹੋ ਹੀ ਨਹੀਂ ਸਕਦੀ ਅਜੇ ਭ੍ਰਿਸ਼ਟਾਚਾਰ ਬਹੁਤ ਮਜਬੂਤ ਹੈ ਉਸਨੇ ਆਪਣੇ ਮਜਬੂਤ ਥੰਮ ਕਾਇਮ ਕਰ ਰਖੇ ਹਨ ਡ੍ਰੱਗ ਮਾਫੀਆ, ਸੈਂਡ ਮਾਫੀਆ, ਟਰਾਂਸ਼ਪੋਰਟ ਮਾਫੀਆ, ਕੇਬਲ ਮਾਫੀਆ, ਇਲੈਕਟ੍ਰੋਨਿਕ ਮੀਡੀਆ ਮਾਫੀਆ, ਯੂਥ ਵਿੰਗ, ਵਿਦਿਆਰਥੀ ਵਿੰਗ, ਗੁਰਦੁਆਰਾ ਬੋਰੜ, ਦਿਹਾਤੀ ਸਿਖ ਦਾ ਅੰਧ ਵਿਸ਼ਵਾਸ, ਆਦਿ ਅਨੇਕਾਂ ਥੰਮ ਹਨ ਜੋ ਭ੍ਰਿਸ਼ਟਾਚਾਰ ਦੇ ਕਿਲੇ ਦੀ ਪਹਿਰੇਦਾਰੀ ਕਰਦੇ ਹਨ

 

ਸਾਡੇ ਮਨ ਭਾਂਵੇਂ ਲੱਖ ਸਾਫ ਹੋਣ ,ਪਰ ਇਕੱਲਿਆਂ ਇਕੱਲਿਆਂ ਅਸੀ ਇਸਦਾ ਕੁਝ ਨਹੀਂ ਵਿਗਾੜ ਸਕਦੇ ਹਰ ਜਿਤ ਵਿਚ ਹਾਰ ਛੁਪੀ ਹੋਈ ਹੁੰਦੀ ਹੈ ਹਰ ਹਾਰ ਵਿਚ ਜਿਤ ਮਜੂਦ ਹੁੰਦੀ ਹੈ ਇਸ ਲਈ ਨਾਂ ਹੀ ਜਿਤ ਦੇ ਨਸ਼ੇ ਵਿਚ ਮੰਜਲ ਭੁਲਣੀ ਚਾਹੀਦੀ ਹੈ ਨਾਂ ਹੀ ਹਾਰ ਵਿਚ ਨਿਰਾਸ਼ ਹੋਣਾ ਚਾਹੀਦਾ ਹੈ ਇਕ ਦਿਨ ਕਾਮਯਾਬੀ ਅਵੱਸ਼ ਮਿਲੇ ਗੀ

 

ਪੀ ਪੀ ਪੀ ਦੇ ਵਰਕਰੋ, ਹਮਾਇਤੀਉ, ਮੇਰੀ ਬੇਨਤੀ ਸੁਣੋ ਮਨਪ੍ਰੀਤ ਦੇ ਪੈਰਾਂ ਵਿਚ ਬੰਧਨ ਹੋ ਸਕਦੇ ਹਨ ਕਿਉਂਕੇ ਉਹ ਇਕ ਅਜੇਹੇ ਗਰੁਪ ਵਿਚ ਸ਼ਾਮਲ ਹੋ ਚੁਕੇ ਹਨ, ਜੋ ਭ੍ਰਿਸ਼ਟਾਚਾਰ ਦਾ ਹਮਾਇਤੀ ਹੈ ਪਾਲਣਹਾਰ ਹੈ ਭਾਈਵਾਲ ਹੈ ਮਨਪ੍ਰਤਿ ਜੀ ਚਾਹੁੰਦੇ ਸਨ ਪੰਜਾਬ ਨੂੰ ਭ੍ਰਿਸ਼ਟਾਚਾਰ ਰਹਿਤ ਕਰਨਾ ਉਹ ਚਾਹੁੰਦੇ ਸਨ, ਪੰਜਾਬ ਨੂੰ ਵਿਕੱਸਤ ਦੇਖਣਾ ਪ੍ਰਭੂ ਨੇ ਉਹਨਾਂ ਦੀ ਮਰਾਦ ਪੂਰੀ ਨਹੀਂ ਕੀਤੀ ਉਹ ਅਜੇ ਭੀ ਯਤਨਸ਼ੀਲ ਹਨ ਮਨਪ੍ਰੀਤ, ਜਾਖੜ, ਸਿਧੂ, ਬਿਟੂ, ਪੰਜਾਬ ਵਿਚੋਂ ਭ੍ਰਿਸ਼ਟਾਚਾਰ ਦਾ ਸਫਾਇਆ ਕਰਨ ਲਈ ਯਤਨਸ਼ੀਲ ਹਨ

 

ਪਰ ਤੁਹਾਡੇ ਪੈਰਾਂ ਵਿਚ ਕੋਈ ਬੰਧਨ ਨਹੀਂ ਤੁਸੀਂ ਫੇਰ ਉਠੋ ਪਹਿਲਾਂ ਵਾਂਗ ਉਠੋ ਭ੍ਰਿਸ਼ਟਾਚਾਰ ਦਾ ਖਾਤਮਾਂ ਕਰੋ ਏਸੀਪੀ ਨੂੰ ਸਹਿਯੋਗ ਦਿਉ ਤੁਹਾਡੀ ਮੰਜਲ ਆਪ ਹੀ ਨਜਦੀਕ ਜਾਏ ਗੀ ਭ੍ਰਿਸ਼ਟਾਚਾਰ ਦਾ ਖਾਤਮਾਂ 2017 ਵਿਚ ਹੋ ਚੁਕਾ ਹੈ, ਭ੍ਰਿਸ਼ਟਾਚਾਰ ਦੇ ਭਾਈਵਾਲਾਂ ਦਾ ਖਾਤਮਾਂ 2019 ਵਿਚ ਅਵੱਸ਼ ਹੋ ਜਾਏ ਗਾ

 

 ਪੰਜਾਬੀ ਵੀਰੋ ਭੈਣੋਂ  ਤੁਸੀਂ ਇਕ ਮੋੜ ਤੇ ਖੜੇ ਹੋਂ ਤੁਸੀਂ ਫੈਸ਼ਲਾ ਕਰਨਾ ਹੈ ਕਿ ਤੁਸੀਂ ਖੂਹ ਵਿਚੋਂ ਨਿਕਲ ਕੇ ਖਾਤੇ ਵਿਚ ਡਿਗਣਾ ਹੈ, ਕਿ ਪੰਜਾਬ ਨੂੰ ਲੁਟੇਰਾ ਸ਼ਾਹੀ ਤੋਂ ਮੁਕਤ ਕਰਾਉਣਾ ਹੈ? ਜੇ ਤੁਸੀਂ ਸਚਮੁਚ ਹੀ ਪੰਜਾਬ ਨੂੰ ਮਾਫੀਆ ਗਰੁਪਾਂ ਤੋਂ ਅਜਾਦ ਕਰਵਾਉਣਾ ਚਾਹੁੰਦੇ ਹੋਂ, ਤਾਂ  ਪੰਜਾਬ ਦੀ ਪਾਰਟੀ ਤੇ ਪੰਜਾਬ ਦਾ ਲੀਡਰ ਪੈਦਾ ਕਰੋ ਜਿਸ ਵਿਚ ਭ੍ਰਿਸ਼ਟਾਚਾਰ ਖਤਮ ਕਰਨ ਦੀ ਯੋਗਤਾ ਹੋਵੇ

 

ਪੀਪੀਪੀ ਦੇ ਹਮਦਰਦ ਵੀਰੋ ਭੈਣੋਂ ਹੌਂਸ਼ਲਾ ਨਾਂ ਹਾਰੋ  ਆਉ ਸਾਰੇ ਰਲਕੇ ਭ੍ਰਿਸ਼ਟਾਚਾਰ ਦਾ ਖਾਤਮਾਂ ਕਰੀਏ ਪੰਜਾਬ ਦੀ ਕੰਗਾਲੀ ਦੂਰ ਕਰੀਏ ਪੰਜਾਬ ਦਾ ਲੁਟਿਆ ਖਜਾਨਾ ਵਾਪਿਸ ਪੰਜਾਬ ਲਿਆਈਏ

 

ਮੈਂ  ਸਭ  ਵਰਕਰਾਂ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਵਾਸੀਆਂ ਦਾ ਸਭ ਤੋਂ ਵੱਡਾ ਦੁਸ਼ਮਣ ਭ੍ਰਿਸ਼ਟਾਚਾਰ ਹੈ, ਲੁਟੇਰਾ ਸ਼ਾਹੀ ਹੈ, ਡ੍ਰੱਗ ਮਾਫੀਆ ਹੈ, ਸ਼ੈਂਡ ਮਾਫੀਆ ਹੈ, ਲੈਂਡ ਮਾਫੀਆ ਹੈ, ਇਸਨੂੰ ਖਤਮ ਕਰਨਾ ਹੀ ਸਭ  ਦਾ ਧਰਮ ਹੈ ਇਹਨਾਂ ਨੂੰ ਖਤਮ ਕਰਨ ਦੀ ਦਲੇਰੀ , ਅਤੇ ਪਹਿਲ ਏਸੀਪੀ ਨੇ ਕੀਤੀ ਹੈ ਆਉ ਉਹ ਨੂੰ ਸਹਿਯੋਗ ਦੇਈਏ ਏਕੇ ਵਿਚ ਤਾਕਤ ਹੈ ਯਕੀਨ ਕਰੋ ਸਾਡੇ ਸਭ ਦੇ ਟੀਚੇ ਪੁਰੇ ਹੋ ਜਾਣ ਗੇ 

ਪੁਕਾਰੇ ਤੁਹਾਡੀ ਆਤਮਾਂ ਕਰੋ ਭ੍ਰਿਸ਼ਟਾਚਾਰ ਦਾ ਖਾਤਮਾਂ