.
A55. ਪੰਜਾਬ
ਵਿਚ ਵਿਦਿਆ
ਨੂੰ
ਨਿਘਾਰ
ਤੋਂ ਬਚਾਉਣ
ਦੀ
ਲੋੜ।
ਕੁਝ ਦਿਨ ਪਹਿਲੇ ਦੀ ਗੱਲ ਹੇ ਇਕ ਦਿਨ ਮੈਂਨੂੰ ਕੁਝ ਲੜਕੇ ਮਿਲੇ ਜਿਹਨਾਂ ਨੇ ਪੀਟੀਯੂ ਤੋਂ ਕੁਝ ਡਿਗਰੀ ਡਿਪਲੋਮੇ ਲਏ ਸਨ। ਉਹ ਜੋਬ ਤਲਾਸ ਕਰਨ ਵਿਚ ਮੇਰੀ ਮਦਤ ਚਾਹੁੰਦੇ ਸਨ। ਗਲ ਬਾਤ ਤੋਂ ਪਤਾ ਲਗਾ ਕਿ ਉਹਨਾਂ ਕੋਲ ਭਾਂਵੇ ਡਿਗਰੀਆਂ ਸਨ। ਪਰ ਅਮਲੀ ਰੂਪ ਵਿਚ ਪ੍ਰੋਜੈਕਟ ਸ਼ਬਦ ਤੋਂ ਵੱਧ ਕੋਈ ਜਾਣਕਾਰੀ ਨਹੀਂ ਸੀ। ਪਰ ਫਿਰ ਭੀ ਉਹ ਉਚੀਆਂ ਤਨਖਾਹਾਂ ਦੀ ਮੰਗ ਕਰ ਰਹੇ ਸਨ। ਮੈਂ ਉਹਨਾਂ ਨੂੰ ਅੰਗਰੇਜੀ ਵਿਚ ਡਿਕਟੇਸ਼ਨ ਦੇਕੇ ਐਪਲੀਕੇਸ਼ਨ ਲਿਖਣ ਲਈ ਕਿਹਾ ਤਾਂ ਦੇਖਿਆ ਕਿ
ਤਕਰੀਬਨ 50 ਪ੍ਰਤੀਸ਼ਤ ਵਰਡ ਦੇ ਸਪੈਲਿੰਗ ਗਲਤ ਸਨ। ਉਹਨਾਂ ਦਸਿਆ ਕਿ ਉਹਨਾਂ ਦੇ ਪ੍ਰੋਫੈਸ਼ਰ ਲੈਕਚਰ ਦੇਕੇ ਚਲੇ ਜਾਂਦੇ ਸਨ। ਉਹਨਾਂ ਨੂੰ ਕੰਮਪਿਊਟਰ ਦੀ ਵਰਤੋਂ ਕਰਨ ਦਾ ਬਹੁਤ ਘਟ ਮੌਕਾ ਮਿਲਿਆ ਹੈ।
ਮੈਂ ਮਹਿਸੂਸ ਕੀਤਾ ਕਿ ਉਹ ਠੱਗੇ ਗਏ ਹਨ। ਉਹਨਾਂ ਦੇ ਮਾਪਿਆਂ ਨਾਲ ਵਿਸ਼ਵਾਸਘਾਤ ਹੋਇਆ ਹੈ। ਉਹ ਤਾਂ ਸੋਚਦੇ ਸਨ ਕਿ ਉਹਨਾਂ ਦਾ ਬਚਾ ਉਚੀ ਪੜਾਈ ਕਰ ਚੁਕਾ ਹੈ। ਇਸ ਲਈ ਉਚੀ ਤਨਖਾਹ ਮਿਲੇ ਗੀ। ਪਰ ਅਸਲੀਅਤ ਵਿਚ ਬਚੇ ਨੂੰ ਤਿੰਨ ਸਾਲ
ਅੰਗਰੇਜੀ, ਹਿੰਦੀ, ਪੰਜਾਬੀ, ਲੈਂਗੁਏਜ ਦੇ ਤੌਰ ਤੇ ਪੜ੍ਹਨ ਦਾ ਮੌਕਾ ਹੀ ਨਹੀਂ ਮਿਲਿਆ। ਜਿਸ ਕਰਕੇ ਉਹਨਾਂ ਦਾ ਲੈਂਗੂਏਜ ਪਧਰ ਮੈਟਰਿਕ ਤੋਂ ਭੀ ਨੀਚੇ ਚਲਾ ਗਿਆ ਹੈ। ਉਚ ਵਿਦਿਆ ਪ੍ਰਾਪਤ ਕਰਨ ਆਏ, ਆਪਣੀ ਪਹਿਲੀ ਭੀ ਗਵਾ ਚੁਕੇ ਹਨ। ਇਹਨਾਂ ਨੂੰ ਮੁੜ ਤੋਂ ਪ੍ਰੈਕਟੀਕਲ ਟ੍ਰੇਨਿੰਗ ਦੀ ਲੋੜ ਹੈ।
ਮੈਂ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤ ਕਿ ਉਦਾਹਰਣ ਵਜੋਂ ਕਾਰ ਡਰਾਈਵਿੰਗ ਦਾ ਇਸ਼ੂ ਲੈ ਲਈਏ। ਤੁਹਾਨੂੰ ਕਾਰ ਚਲਾਉਣ ਦੀ ਲੋੜ ਹੈ। ਪਰ ਇੰਸਟੀਚਿਊਟ ਵਿਚ ਪ੍ਰੋਫੈਸ਼ਰ ਥਿਉਰੀ ਪੜਾਏ ਗਾ। ਦੁਨੀਆਂ ਭਰ ਦੀਆਂ
ਥਿਉਰੀਆਂ, ਰੂਲਜ, ਰੈਗੁਲੇਸ਼ਨਜ ਕਾਰ ਡਰਾਈਵਿੰਗ ਨਾਲ ਸਬੰਧਿਤ ਹਨ। ਸ਼ਟੀਲ ਥਿਉਰੀ, ਫਿਊਲ ਥਿਉਰੀ, ਕੰਬਸ਼ਨ ਥਿਉਰੀ, ਡਰਾਈਵਿੰਗ ਟੈਕਨੋਲੋਜੀ, ਟਰੈਫਿਕ ਰੂਲਜ। ਤੁਸੀਂ ਸਾਰੀ ਉਮਰ ਥਿੳਰੀਆਂ ਪੜ੍ਹਦੇ ਰਹੋ। ਪਰ ਕਾਰ ਚਲਾਉਣਾ ਨਹੀ ਸਿਖ ਸਕੋਂਗੇ।
ਇਸ ਪ੍ਰਾਪਤੀ ਲਈ ਤੁਹਾਨੂੰ ਕਿਸੇ ਮਾਹਰ ਡਰਾਈਵਰ ਕੋਲ ਜਾਣਾ ਪਏ ਗਾ। ਜੋ ਕੁਝ ਸਮੇਂ ਵਿਚ ਹੀ ਪ੍ਰੈਕਟੀਕਲ ਟ੍ਰੇਨਿੰਗ ਦੇਕੇ ਕਾਰ ਚਲਾਉਣਾ ਸਿਖਾ ਦੇਵੇ ਗਾ। ਜਦ ਫੇਰ ਇਸ ਵਾਰੇ ਸਮਝਾਇਆ ਜਾਏ ਕਿ ਕਾਰ ਕਿੰਵੇਂ ਚਲਦੀ ਹੈ ਤਾਂ ਸਭ ਥਿਉਰੀਆਂ ਆਪਣੇ ਆਪ ਤੁਹਾਡੇ ਦਿਮਾਗ ਵਿਚ ਆ ਜਾਣ ਗੀਆਂ। ਪੰਜਾਬ ਦੇ ਵਿਦਿਅਕ ਢਾਂਚੇ ਵਿਚ ਇਹੀ ਵੱਡੀ ਕਮੀਂ ਹੈ ਕਿ ਇਥੇ ਪ੍ਰੈਕਟੀਕਲ ਟ੍ਰੇਨਿੰਗ ਨੂੰ ਪਹਿਲ ਨਹੀਂ ਹੈ। ਇਹ ਢਾਂਚਾ ਕਲਰਕ ਪੈਦਾ ਕਰ ਸਕਦਾ ਹੈ। ਜੋ ਅੱਜ ਦੇ ਸਮੇਂ ਦੀ ਲੋੜ ਨਹੀਂ ਹੈ। ਇਹ ਢਾਂਚਾ ਇੰਜਨੀਅਰ ਤੇ ਸ਼ਾਂਇਸਦਾਨ ਪੈਦਾ ਕਰਨ ਦੇ ਸਮਰੱਥ ਨਹੀਂ ਹੈ।
ਇਸ ਲਈ ਅੱਜ ਲੋੜ ਹੈ ਕਿ ਤਕਨੀਕੀ ਜਾਣਕਾਰੀ ਨੂੰ ਸਿਧਾਂਤਕ ਜਾਣਕਾਰੀ ਤੋਂ ਪਹਿਲ ਦਿਤੀ ਜਾਏ। ਵਿਦਿਆ ਨੂੰ ਕਿੱਤਾ ਮੁੱਖੀ ਬਣਾਇਆ ਜਾਵੇ। ਪੀਟੀਯੂ ਜਵਾਨ ਵਰਗ ਨਾਲ ਵਿਸਵਾਸ ਘਾਤ ਕਰ ਰਹੀ ਹੈ। ਇਹ ਬੱਚਿਆਂ
ਤੋਂ 4-5 ਲੱਖ ਰੁਪਏ ਹੀ ਨਹੀਂ ਬਟੋਰਦੀ, ਬਲਕਿ ਉਸਦੀ ਜਿੰਦਗੀ ਦੇ ਸਭ ਤੋਂ ਕੀਮਤੀ, ਚਾਰ ਪੰਜ ਸਾਲ ਬੇਅਰਥ ਕਰ ਦਿੰਦੀ ਹੈ। ਇਸ ਦਾ ਵਿਦਿਅਕ ਪੱਧਰ ਤਕਰੀਬਨ 20 ਸਾਲ ਪਛੜਿਆ ਹੋਇਆ ਹੈ। ਬੱਚੇ ਦੇ ਪੱਲੇ ਸਿਰਫ ਡਿਗਰੀ ਦਾ ਕਾਗਜ ਹੀ ਪੈਦਾ ਹੈ। ਜਿਸ ਵਿਚ 65 ਤੋਂ 85 ਫੀਸਦੀ ਅੰਕ ਦਿੱਤੇ ਜਾਂਦੇ ਹਨ। ਲੱਖਾਂ ਬੱਚੇ ਇਹ ਡਿਗਰੀਆਂ ਹਾਸਲ ਕਰ ਚੁੱਕੇ ਹਨ।
ਪਰ ਸਾਇਦ ਹੀ ਕੋਈ ਭਾਗ ਭਰਿਆ
ਹੋਵੇ, ਜੋ ਇਨਫਰਮੇਸ਼ਨ ਟੈਕਨਾਲੋਜੀ ਦੀ ਪਹਿਲੀ ਪੌੜੀ ਚੜ੍ਹਿਆ ਹੋਵੇ। ਵੈਬਸਾਈਟ ਡਿਵੈਲਪਮੈਂਟ, ਇੰਨਫਰਮੇਸਨ ਐਂਡ ਕਮਿਊਨੀਕੇਸਨ ਟੈਕਨਾਲੋਜੀ ਦੀ ਪਹਿਲੀ ਪੱਧਰ ਹੈ। ਪਰ ਬਹੁਤ ਘੱਟ ਬੱਚੇ ਹਨ ਜੋ ਵੈਬਸਾਈਟ ਬਣਾ ਕੇ ਪੰਜ ਦਸ ਹਜਾਰ ਰੁਪਏ ਮਹੀਨਾ ਕਮਾਉਣ ਦੇ ਸਮਰਥ ਹੋਣਗੇ। ਇਨ੍ਹਾਂ ਬੱਚਿਆਂ ਨੂੰ ਗਰੈਮਰ ਜਾਂ ਵਿਆਕਰਨ ਪੜ੍ਹਨ ਦਾ ਮੌਕਾ ਨਹੀਂ ਮਿਲਦਾ, ਇਸ ਲਈ ਇਨ੍ਹਾਂ ਦੀ ਅੰਗਰੇਜੀ, ਹਿੰਦੀ ਅਤੇ ਪੰਜਾਬੀ ਭਾਸਾ ਵੀ ਕਮਜੋਰ ਹੋ ਜਾਂਦੀ ਹੈ। ਬਹੁਤ ਬੱਚਿਆਂ ਨੂੰ ਜਿੰਦਗੀ ਭਰ ਲਈ ਅਪਹਾਜ ਬਣਾ ਦਿੱਤਾ ਜਾਂਦਾ ਹੈ।
ਬਾਦਲ ਸਰਕਾਰ ਨੇ ਆਪਣੀ ਭ੍ਰਿਸਟਾਚਾਰੀ ਨੀਤੀ
ਕਾਰਨ, ਵਿਦਿਆ ਵਰਗੇ ਪਵਿੱਤਰ ਮਹਿਕਮੇ ਨੂੰ ਵੀ ਪਲੀਤ ਕੀਤਾ ਹੋਇਆ ਹੈ। ਵਿਦਿਆ ਦਾ ਸੂਬਾਈ ਪੱਧਰ ਦਾ ਸਟੈਡਰਡ ਖਤਮ ਕਰਕੇ ਇਕੱਲੇ ਇਕਹਰੇ ਕਾਲਜਾਂ, ਇੰਸਟੀਚਿਊਟਾਂ ਨੂੰ ਯੂਨੀਵਰਸਿਟੀਆਂ ਦਾ ਦਰਜਾ ਦੇ ਦਿੱਤਾ ਹੈ। ਜਰ੍ਹਾਂ ਸੋਚੇ! ਜੇ ਕਿਸੇ ਅਧਿਆਪਕ ਨੇ ਆਪ ਹੀ ਬੱਚੇ ਨੂੰ ਪੜ੍ਹਾਉਣਾ ਹੋਵੇ, ਅਤੇ ਆਪ ਹੀ ਇਮਿਤਹਾਨ ਲੈ ਕੇ ਡਿਗਰੀ ਦੇਣੀ ਹੋਵੇ, ਤਾਂ ਉਸ ਬੱਚੇ ਦੀ ਵਿਦਿਆ ਦਾ ਕੀ ਮਿਆਰ ਹੋਵੇਗਾ। ਕੌਣ ਉਸ ਨੂੰ ਉਚਾ ਗਰੇਡ ਦੇ ਕੇ ਨੌਕਰੀ ਦੇਵੇਗਾ। ਭਾਰਤ ਦੇ ਕਈ ਇੰਸਟੀਚਿਊਟ ਹਨ ਜਿਨ੍ਹਾਂ ਵਿਚ ਪੜ੍ਹੇ ਬੱਚਿਆਂ ਨੂੰ ਵਿਦੇਸੀ ਕੰਪਨੀਆਂ ਕਈ ਲੱਖ ਰੁਪਏ ਮਹੀਨਾ ਦਾ ਗਰੇਡ ਦੇ ਕੇ ਸਲੈਕਟ ਕਰ ਰਹੀਆਂ ਹਨ। ਪਰ ਸਾਡੇ ਬੱਚਿਆਂ ਨੂੰ ਕੋਈ ਕਨਸਿਡਰ ਨਹੀਂ ਕਰ ਰਿਹਾ। ਭਾਂਵੇਂ ਕੁਝ ਕੌਲਿਜ ਆਪਣੀ ਮਸ਼ਹੂਰੀ ਲਈ ਅਜਿਹੀਆਂ ਕੁਝ ਨਿਯੁਕਤੀਆਂ ਹੋਣ ਦਾ ਕਲੇਮ ਕਰਦੇ ਹਨ। ਇਹਨਾਂ ਵਿਚੋਂ ਭੀ ਕਈ ਕਲੇਮ ਬਾਦ ਵਿਚ ਗਲਤ ਸਾਬਤ ਹੁੰਦੇ ਹਨ।
ਪੀਟੀਯੂ ਵਿਚ ਸੁਧਾਰ ਕੀਤਾ ਜਾਵੇ। ਟੈਕਨੀਕਲ ਕਾਲਜਾਂ ਨੂੰ ਉਨਤ ਦੇਸਾਂ ਦੇ ਟੈਕਨੀਕਲ ਕਾਲਜਾਂ ਨਾਲ ਆਨ ਲਾਈਨ ਜੋੜ ਕੇ ਉਚ ਤਕਨੀਕੀ ਵਿਦਿਆ ਦਾ ਪ੍ਰਬੰਧ ਕੀਤਾ ਜਾਵੇ। ਉਚ ਵਿਦਿਆ ਲਈ ਵਿਦੇਸਾਂ ਵਿਚ ਜਾਣ ਦੀ ਲੋੜ ਨਹੀਂ ਰਹੇਗੀ। ਲੱਖਾਂ ਰੁਪਏ ਖਰਣ ਦੀ ਲੋੜ ਨਹੀਂ ਰਹੇਗੀ। ਡਿਸਟੈਂਸ ਐਜੂਕੇਸਨ ਦਾ ਪ੍ਰਬੰਧ ਸੰਚਾਰੂ ਬਣਾਕੇ ਬੱਚੇ ਨੂੰ ਬਹੁਤੀ ਵਿਦਿਆ ਉਸ ਦੇ ਘਰ ਵਿਚ ਹੀ ਦਿੱਤੀ ਜਾ ਸਕੇਗੀ। ਖਾਸ ਕਰ ਲੜਕੀਆਂ ਨੂੰ ਵੇਲੇ ਕਵੇਲੇ ਆਪਣੇ ਘਰ ਤੋਂ ਦੂਰ ਦੁਰਾਡੇ ਕਾਲਜਾਂ ਇੰਸਟੀਚਿਊਟਾਂ ਵਿਚ ਜਾਣ ਦੀ ਲੋੜ ਨਹੀਂ ਰਹੇਗੀ। ਪੰਜਾਬ ਨੂੰ ਦੁਨੀਆ ਦੀ
ਬੀਪੀਓ, ਕੇਵੀਓ ਹੱਬ ਬਣਾਇਆ ਜਾ ਸਕਦਾ ਹੈ । ਭਾਰਤ ਦੀ ਗਰੀਨ ਵੈਲੀ ਬਣਾਇਆ ਜਾਵੇਗਾ। ਪੰਜਾਬ ਦੇ ਬੱਚੇ ਮੱਧ ਵਰਗੀ ਦੇਸਾਂ ਦੇ ਕਾਲਜਾਂ ਵਿਚ ਇੰਸਟਰੱਕਟਰ ਬਣ ਸਕਦੇ ਹਨ।
ਇਥੇ ਮੈਂ ਇਕ ਉਦਾਹਰਣ ਦੇਣੀ ਚਾਹੁੰਦਾ ਹਾਂ। ਰਸ਼ੀਆ ਨਾਲੋ ਵੱਖ
ਹੋਏ 19 ਦੇਸ਼ਾਂ ਵਿਚ ਇਕ ਯੂਕਰੇਨ ਨਾਮ ਦਾ ਦੇਸ ਯੂਰਪ ਵਿਚ ਹੈ। ਰੱਸ਼ੀਆ ਤੋਂ ਵੱਖ ਹੋਣ ਸਮੇਂ ਇਸਦਾ ਆਰਥਕ ਪਧਰ ਬਹੁਤ ਨੀਂਵਾਂ ਆ ਗਿਆ ਸੀ। ਕਿਉਂਕੇ ਇਸ ਦੇਸ ਦੇ ਬਚੇ ਰੱਸ਼ੀਆ ਵਿਚ ਨੌਕਰੀ ਕਰਕੇ ਵੱਡੀਆਂ ਤਨਖਾਹਾਂ ਲੈ ਰਹੇ ਸਨ। ਪਰ ਰੱਸ਼ੀਆ ਨੇ ਇਸ ਦੇਸ ਵਿਚ ਕੋਈ ਭੀ ਹੋਰ ਵਿਕਾਸ ਨਹੀਂ ਸੀ ਕੀਤਾ।
ਯੂਕਰੇਨ ਦੀ ਸਰਕਾਰ ਅਮਰੀਕਾ ਤੇ ਹੋਰ ਦੇਸਾਂ ਦੀਆਂ ਵੱਡੀਆਂ ਯੂਨੀਵਰਸਿਟੀਜ ਨੂੰ ਯੂਕਰੇਨ ਵਿਚ ਆਪਣੀਆਂ ਬਰਾਂਚਾਂ ਖੋਹਲਣ ਦਾ ਸਦਾ ਦਿਤਾ। ਜਿਸਦਾ ਫਲ ਇਹ
ਮਿਲਿਆ, ਕਿ ਅੱਜ ਯੂਕਰੇਨ ਦੀ ਕੁਲ ਅਬਾਦੀ ਦਾ ਤਕਰੀਬਨ ਤੀਸਰਾ ਹਿਸਾ, ਅਮਰੀਕਾ, ਕਨੇਡਾ, ਯੂਰਪ ਵਿਚ, ਉਚ ਅਹੁਦਿਆਂ ਤੇ ਬਰਾਜਮਾਨ ਹਨ। ਦੁਨੀਆਂ ਭਰ ਦੇ ਵਿਦਿਆਰਥੀ ਯੂਕਰੇਨ ਵਿਚ ਸਥਿਤ, ਇਹਨਾਂ ਉਚ ਯੂਨੀਵਰਸਿਟੀਆਂ ਵਿਚ, ਅਮਰੀਕਾ ਦੇ ਖਰਚੇ ਤੋਂ ਅਧੇ ਜਾਂ ਇਕ ਤਿਹਾਈ ਖਰਚੇ ਨਾਲ, ਅਮਰੀਕਨ ਡਿਗਰੀਆਂ ਲੈ ਰਹੇ ਹਨ। ਇਹਨਾਂ ਕਾਲਜਾਂ ਵਿਚ ਭਾਰਤੀਆਂ ਦੀ ਗਿਣਤੀ ਭੀ ਕਾਫੀ ਹੈ।
ਪੰਜਾਬ ਵਿਦਿਆ ਦਾ ਸੁਬਾਈ ਪੱਧਰ ਕਾਇਮ ਕਰਨ
ਲਈ, ਉਕਤ ਵਿਦਿਅਕ ਅਦਾਰਿਆਂ ਨੂੰ ਮੁੜ ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਜਾਂ ਕਿਸੇ ਕੇਂਦਰੀ ਇਮਤਿਹਾਨ ਬੋਰਡ ਨਾਲ ਜੋੜਿਆ ਜਾਵੇ। ਤਾਂ ਜੋ ਸਾਡੇ ਬਚਿਆਂ ਦਾ ਵਿਦਿਅਕ ਪਧਰ ਉਚਾ ਹੋ ਸਕੇ। ਸਾਡੇ ਬੱਚੇ ਵੀ ਲੱਖਾਂ ਰੁਪਏ ਦੇ ਗਰੇਡ ਨਾਲ ਸਲੈਕਟ ਹੋ ਸਕਣ। ਸਾਰੇ ਤਕਨੀਕੀ ਸਕੂਲਾਂ ਕਾਲਜਾਂ ਨੂੰ ਮਾਇਕਰੋਸੌਫਟ ਇੰਨੋਵੇਸਨ ਸੈਂਟਰ, ਅਡੋਬ ਵਰਗੀਆਂ ਤਕਨੀਕੀ ਸੰਸਥਾਵਾਂ ਨਾਲ ਜੋੜ ਦਿੱਤਾ ਜਾਵੇ।
ਉਚ ਵਿਦਿਆ ਲਈ ਕੰਪਿਊਟਰ ਤੇ ਤੇ ਹਰ ਥਾਂ ਹਰ ਸਮੇਂ ਫਰੀ ਵਾਈ ਫਾਈ ਸਭ ਤੋਂ ਵਡੀ ਲੋੜ ਹੈ। ਬਾਦਲ ਸਰਕਾਰ ਨੇ
ਆਪਣੀ "ਸੇਵਾ ਨਹੀਂ ਪੈਸਾ" ਨੀਤੀ ਅਧੀਂਨ ਦਿਹਾਤੀ ਹਲਕਿਆਂ ਵਿਚ ਟਾਵਰ ਲਾਉਣ ਦੇ ਰਸ਼ਤੇ ਵਿਚ ਕਈ ਰੁਕਾਵਟਾਂ ਖੜੀਆਂ ਕੀਤੀਆਂ ਹੋਈਆਂ ਹਨ। ਸਰਕਾਰ ਇਹ ਸਭ ਰੁਕਾਵਟਾਂ ਦੂਰ ਕਰਕੇ, ਬਰੌਡਬੈਂਡ ਕੰਪਨੀਆਂ ਨੂੰ ਇਸ ਸਬੰਧੀ ਹਰ ਸਹੂਲਤ ਪ੍ਰਦਾਨ ਕਰੇ। ਪਰ ਆਪੋ ਆਪਣੇ ਖੇਤਰਾਂ ਵਿਚ, ਫਰੀ ਵਾਈ ਫਾਈ ਸਹੂਲਤ ਚਾਲੂ ਕਰਨ ਦੀ ਸਰਤ ਰਖੇ।