ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।
        
   .

A58  ਕੁਝ ਕੈਪਟਨ ਅਮਰਿੰਦਰ ਸਿੰਘ ਜੀ ਵਾਰੇ

ਮੈਂ ਆਪਣੇ ਵੋਟਰਾਂ ਰਾਂਹੀ ਮਹਾਂਰਾਜ ਸਹਿਬ ਦੇ ਸਰਧਾਲੂਆਂ ਨੂੰ ਭੀ ਬੇਨਤੀ ਕਰਨੀ ਚਾਹੂੰਦਾ ਹਾਂਕਿ 2002 ਅਤੇ 2017 ਵਿਚ ਬੜਾ ਫਰਕ ਹੈ ਉਹ ਮਹਾਂਰਾਜ ਸਹਿਬ ਨੂੰ ਪੁਛਣ! ਕਿ ਉਹ ਅਸਲੀਅਤ ਵਿਚ ਕੀ ਕਰਨਾ ਚਾਹੁੰਦੇ ਹਨ ਆਪ ਰਾਜ ਕਰਨਾ ਚਾਹੂੰਦੇ ਹਨ ਜਾਂ ਬਾਦਲਸ਼ਾਹੀ ਨੂੰ ਮੁੜ ਲਿਆਉਣਾ ਚਾਹੁੰਦੇ ਹਨ

           ਵੀਰ ਜੀ ਮੇਰੀ ਬੇਨਤੀ ਹੈ ਕਿ ਮੈਂ ਉਹਨਾਂ ਤੋਂ ਜਿਆਦਾ ਸਿਆਣਾਂ ਨਹੀ, ਪਰ ਉਹਨਾਂ ਦਾ ਸ੍ਰਧਾਲੂ ਜਰੂਰ ਰਿਹਾ ਹਾਂ ਇਸ ਲਈ ਆਪਣੀ ਰਾਏ ਦੇਣੀ ਆਪਣਾ ਅਧਿਕਾਰ ਸਮਝਦਾ ਹਾਂ ਦੂਸਰੀ ਗਲ ਇਹ ਭੀ ਇਕ ਅਸਲੀਅਤ ਹੈ ਕਿ ਮੈਂ ਧਰਤੀ ਤੇ ਰਿਹਾ ਹਾਂ  ਪਰ ਮਹਾਂਰਾਜ ਸਹਿਬ ਉਪਰ ਅਸਮਾਨ ਵਿਚ ਜੋ ਅਸਲੀਅਤ ਦਾ ਅਨੁਭਵ ਮੈਂਨੂੰ ਹੋ ਸਕਦਾ ਹੈ, ਉਹ ਮਹਾਂਰਾਜ ਨੂੰ ਨਹੀਂ ਹੋ ਸਕਦਾ ਜੇ ਉਹਨਾਂ ਨੂੰ ਅਜੇਹਾ ਅਨੁਭਵ ਹੋ ਜਾਂਦਾ, ਤਾਂ ਉਹਨਾਂ ਦਾ ਰਾਜ ਕਦੇ ਭੀ ਨਾਂ ਜਾਂਦਾ ਅਜ ਪੰਜਾਬ ਨੂੰ ਅਜੋਕੇ ਦਿਨ ਨਾਂ ਦੇਖਣੇ ਪੈਂਦੇ ਇਸਦੀ ਪੁਸ਼ਟੀ ਵਜੋਂ ਮੈਂਨੂੰ ਇਕ ਯਾਦ ਚੇਤੇ ਗਈ ਜਿਸਦਾ ਅਰਥ ਹੈ ਕਿ ਮੌਕੇ ਵਾਰ ਵਾਰ ਨਹੀਂ ਮਿਲਦੇ ਜਦੋਂ ਮੌਕਾ ਮਿਲੇ ਉਸ ਦਾ ਫਾਇਦਾ ਲੈਣਾ ਚਾਹੀਦਾ ਹੈ ਇਹ ਸਚਾਈ ਹੈ ਪੰਜਾਬ ਦੇ ਲੋਕਾਂ ਨੇ ਬਾਦਲਸ਼ਾਹੀ ਲਈ ਨੈਗੇਟਿਵ ਨਾਲ ਹੀ ਕੈਪਟਨ ਸਾਹਿਬ ਨੂੰ ਰਾਜ ਦਿਤਾ ਹੈ ਲੋਕ-ਇਛਾ ਦੇ ਖਿਲਾਫ ਬਾਦਲਸ਼ਾਹੀ ਹਮਾਇਤ ਨੂੰ ਲੋਕ ਬ੍ਰਦਾਸ਼ਤ ਨਹੀਂ ਕਰਨ ਗੇ ਕੋਈ ਹੋਰ ਧਿਰ ਉਠ ਸਕਦੀ ਹੈ

        ਸਾਇਦ ਇਹ 1989 ਦੀ ਯਾਦ ਹੈ ਪਾਰਲੀਮੈਂਟ ਦੀ ਚੋਣ ਹੋਣ ਵਾਲੀ ਸੀ ਜਗਮੀਤ ਸਿਘ ਉਸ ਸਮੇਂ ਕਾਂਗਰਸ ਤੋਂ ਵਖ ਹੋਕੇ ਨੈਸ਼ਨਲ ਕਾਂਗਰਸ ਵਿਚ ਚਲੇ ਗਏ ਸਨ ਪੰਜਾਬ ਦੀਆਂ ਸਾਰੀ ਗਰਮ ਅਤੇ ਠੰਢੀਆਂ ਪਾਰਟੀਆਂ ਰਲਕੇ, ਗੈਰ ਕਾਂਗਰਸੀ ਅਤੇ ਗੈਰ ਅਕਾਲੀ ਦਲ, ਸਾਂਝਾ ਮੁਹਾਜ ਬਣਾਕੇ, ਪਾਰਲੀਮੈਂਟਰੀ ਚੋਣ ਲਣਨਾ ਚਾਹੁੰਦੀਆਂ ਸਨ ਇਸੇ ਸਬੰਧ ਵਿਚ ਸੀਟਾਂ ਦੇ ਲੈਣ ਦੇਣ ਵਾਰੇ ਜਰੂਰੀ ਮੀਟਿੰਗ ਰੋਡੀਂ ਹੋ ਰਹੀ ਸੀ ਫੈਸਲਾ ਕੀਤਾ ਗਿਆ ਕਿ ਫਰੀਦਕੋਟ ਅਤੇ ਬਠਿੰਡਾ ਸੀਟਾਂ ਜਗਮੀਤ ਸਿੰਘ ਨੂੰ ਦੇ ਦਿਤੀਆਂ ਜਾਣ ਜਗਮੀਤ ਸਿੰਘ ਉਸ ਸਮੇਂ ਫਰੀਦਕੋਟ ਸੀਟ ਤੋਂ, ਕਾਂਗਰਸ ਵਲੋਂ ਸਰਾਏਨਾਗਾ ਪ੍ਰਵਾਰ ਨੂੰ, ਲੜਾਏ ਜਾਣ ਦਾ ਡਰ ਮਹਿਸੂਸ ਕਰ ਰਹੇ ਸਨ ਇਸ ਲਈ ਸਾਂਝੇ ਫਰੰਟ ਦੀ ਮਦਤ ਚਾਹੁੰਦੇ ਸਨ ਮੀਟਿੰਗ ਦੇ ਦੁਰਾਨ ਹੀ ਜਗਮੀਤ ਸਿੰਘ ਨੂੰ ਟੈਲੀਫੋਨ ਆਇਆ ਕਿ ਕਾਂਗਰਸ ਨੇ ਫਰੀਦਕੋਟ ਦੀ ਟਿਕਟ ਜੋਗਿੰਦਰ ਸਿੰਘ ਸੰਧਵਾਂ ਨੂੰ ਅਲਾਟ ਕਰ ਦਿਤੀ ਹੈ ਇਹ ਖਬਰ ਸੁਣਕੇ ਜਗਮੀਤ ਸਿੰਘ ਨੇ ਮੈਂਨੂੰ ਮੀਟਿੰਗ ਵਿਚੋਂ ਪਾਸੇ ਕਰਕੇ ਕਿਹਾ ਕਿ ਅੱਜ ਦੀ ਮੀਟਿੰਗ ਮੁਲਤਵੀ ਕਰਵਾ ਦੇਵੋ ਕਿਉਂਕੇ ਜੇ ਜੁਗਿੰਦਰ ਸਿੰਘ ਲੜਦਾ ਹੈ ਤਾਂ ਆਪਾਂ ਨੂੰ ਸਾਂਝੇ ਮੁਹਾਝ ਦੀ ਮਦਤ ਦੀ ਲੋੜ ਨਹੀਂ ਰਹੇ ਗੀ

        ਮੈਂ ਜਗਮੀਤ ਸਿੰਘ ਨੂੰ ਕਿਹਾ, ਮੀਟਿੰਗ ਤਾਂ ਮੁਲਤਵੀ ਕਰਵਾ ਦਿੰਦੇ ਹਾਂ ਪਰ ਤੁਸੀਂ ਸੁਨਹਿਰੀ ਮੌਕਾ ਗਵਾ ਰਹੇ ਹੋਂ ਅੱਜ ਹਵਾ ਸਾਂਝੇ ਮੁਹਾਜ ਦੀ ਹੈ ਮੈਂ ਬੜੀ ਮੁਸ਼ਕਲ ਨਾਲ ਇਹਨਾਂ ਨੂੰ ਕਾਂਗਰਸ ਨਾਲ ਸਮਝੌਤੇ ਲਈ ਮਨਾਇਆ ਹੈ ਭਾਂਵੇਂ ਤੁਹਾਡੀ ਕਾਂਗਰਸ ਵਖਰੀ ਹੈ ਪਰ ਵਜਦੀ ਤਾਂ ਕਾਂਗਰਸ ਹੀ ਹੈ ਨਾਂ ਇਹ ਕਾਂਗਰਸ ਨਾਂ ਤੋਂ ਝਿਜਕਦੇ ਹਨ ਤੁਸੀਂ ਇਕ ਕੰਮ ਕਰੋ ਅੱਜ ਮੀਟਿੰਗ ਮੁਲਤਵੀ ਕਰਵਾ ਦਿੰਦੇ ਹਾਂ ਤੁਸੀ ਕੱਲ੍ਹ ਜਲੰਧਰ ਪ੍ਰੈਸ ਕਾਂਨਫ੍ਰੰਸ਼ ਕਰਕੇ ਕਹੋ, ਕਿ ਮੈਂ ਪੰਜਾਬ ਦੇ ਹੱਕਾਂ ਲਈ ਲੜਨਾ ਚਾਹੁੰਦਾ ਹਾਂ ਪਰ ਨੈਸ਼ਨਲ ਕਾਂਗਰਸ ਮੇਰੇ ਉਪਰ ਬੰਧਨ ਹੈ ਇਸ ਲਈ ਮੈਂ ਆਪਣੀ ਵਖਰੀ ਪੰਜਾਬ ਹਿਤੈਸੀ ਪਾਰਟੀ ਬਣਾਕੇ ਚੋਣ ਲੜਨੀ ਚਾਹੂੰਦਾ ਹਾਂ ਇਸ ਤਰਾਂ ਇਹ ਖੁਸ਼ ਹੋ ਜਾਣਗੇ, ਕਿਉਂਕੇ ਤੁਹਾਡੇ ਤੋਂ ਕਾਂਗਰਸ ਦਾ ਲੇਬਲ ਉਤਰ ਜਾਏ ਗਾ ਤੁਹਾਨੂਂ ਸੀਟਾਂ ਤਿਨ ਭੀ ਮਿਲ ਜਾਣਗੀਆਂ, ਬਠਿਡਾ, ਫਰੀਦਕੋਟ, ਫਿਰੋਜਪੁਰ

        ਪਰ ਸਾਇਦ ਜਗਮੀਤ ਸਿੰਘ ਸੋਚਦੇ ਸਨ ਕਿ ਪਾਰਲੀਮੈਂਟ ਜਿਤਕੇ ਮੇਰਾ ਵਜਨ ਵਧ ਜਾਏ ਗਾ ਅਤੇ ਮੈਂਨੂੰ ਕਾਂਗਰਸ ਵਿਚ ਵਧ ਸਨਮਾਨ ਮਿਲੇਗਾ ਇਸ ਕਰਕੇ ਉਹਨਾਂ ਮੇਰੀ ਰਾਇ ਨਹੀਂ ਮੰਨੀ ਤੀਸਰੇ ਦਿਨ ਮੈਂਨੂੰ ਜਗਮੀਤ ਸਿੰਘ ਦਾ ਟੈਲੀਫੋਨ ਆਇਆ ਕਿ ਬੋਰਡ ਦੀ ਮੀਟਿੰਗ ਫੇਰ ਬੁਲਾਉ ਅਤੇ ਪਹਿਲਾਂ ਵਾਲਾ ਫੈਸ਼ਲਾ ਪ੍ਰਵਾਨ ਕਰਵਾ ਦਿਉ ਮੈਂ ਸਾਰੇ ਮੈਂਬਰਾਂ ਨੂੰ ਟੈਲੀਫੋਨ ਕੀਤੇ ਪਰ ਹੁਣ ਉਹ ਕਾਂਗਰਸ ਨਾਮ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ ਜਾਪਦੇ ਸਨ ਸਾਂਝੇ ਮੁਹਾਜ ਨੇ ਜਗਦੇਵ ਸਿੰਘ ਖੁਡੀਆਂ ਨੂੰ ਟਿਕਟ ਦੇ ਦਿਤੀ

        ਜਗਮੀਤ ਦੀ ਯਾਦ ਨੇ ਇਕ ਹੋਰ ਖਿਆਲ ਭੀ ਜਗਮੀਤ ਵਾਰੇ ਮੇਰੇ ਮਨ ਵਿਚ ਲੈ ਆਂਦਾ ਹੈ ਮੇਰੇ ਖਿਆਲ ਅਨੁਸਾਰ ਜਗਮੀਤ ਸਿੰਘ ਕਾਂਗਰਸ style="font-family:"Raavi","sans-serif"">ਵਿਚ ਵਾਪਿਸ ਆਕੇ ਦੂਸਰੀ ਗਲਤੀ ਵੱਡੀ ਗਲਤੀ ਕਰਨ ਗੇ ਉਹ ਬਚਪਨ ਤੋਂ ਬਾਦਲ ਸਹਿਬ ਦੇ ਖਿਲਾਫ ਸੰਘਰਸ਼ ਕਰਦੇ ਰਹੇ ਹਨ ਅੱਜ style="font-family:"Raavi","sans-serif"">ਪੰਜਾਬ ਦੀ ਜਨਤਾ ਬਾਦਲ ਦਾ ਬਦਲ ਚਾਹੂੰਦੀ ਹੈ ਪਰ ਉਸਨੂੰ ਨਿਰਾਸ਼ਤਾ ਹੁੰਦੀ ਹੈ ਕਿ ਉਹ ਜਿਸਨੂੰ ਭੀ ਅਪਨਾਉਣ ਦਾ ਮਨ ਬਣਾਉਂਦੇ ਹਨ, ਉਸਦੀ ਅੰਦਰੋਂ ਬਾਦਲ ਸਹਿਬ ਨਾਲ ਸਾਂਝ ਜਾਹਿਰ ਹੋ ਜਾਂਦੀ ਹੈ ਪਰ ਜਗਮੀਤ ਸਿੰਘ ਵਾਰੇ ਅਜੇਹਾ ਸੋਚਿਆ ਭੀ ਨਹੀਂ ਜਾ ਸਕਦਾ ਜੇ ਉਹ ਆਪਣੀ ਪਾਰਟੀ ਬਣਾਉਂਦੇ ਤਾਂ ਪੰਜਾਬ ਦੀ ਜਨਤਾ ਉਹਨਾਂ ਨੂੰ ਬਾਦਲ ਸਹਿਬ ਦਾ ਬਦਲ ਸਮਝਕੇ ਪ੍ਰਵਾਨ ਕਰ ਲੈਦੀ

        ਜਦ style="font-family:"Raavi","sans-serif"">ਮਹਾਂਰਾਜ ਮੁਖਮੰਤਰੀ ਸਨ ਤਾਂ ਪ੍ਰਕਾਸ਼ ਸ਼ਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਉਪਰ ਆਪਣੇ ਸਾਧਨ ਤੋਂ ਵਧ ਜਾਇਦਾਦ ਬਨਾਉਣ ਦਾ ਕੇਸ ਦਰਜ ਕੀਤਾ ਗਿਆ ਸੀ ਇਹ ਕੇਸ ਇਸ ਲਈ ਕਈ ਵਰੇ੍ਹ ਲਮਕ ਗਿਆ ਸੀ ਕਿ ਸੁਪਰੀਮ ਕੋਰਟ ਨੇ ਫੈਸਲਾ ਕਰਨਾ ਸੀ ਕਿ ਸ਼ੈਂਕਸ਼ਨ ਠੀਕ ਲਈ ਗਈ ਸੀ ਜਾਂ ਗਲਤ? ਇਸ ਕੇਸ ਦਾ ਚਲਾਣ ਸੁਰਿੰਦਰ ਸਿੰਘ ਐਸ ਐਸ ਪੀ ਰੋਪੜ ਨੇ ਕੀਤਾ ਸੀ, ਅਤੇ ਉਹੀ ਇਸ ਕੇਸ ਦੀ ਪ੍ਰਾਸੀਕਿੳਸ਼ਨ ਲਈ ਜੁਮੇਂਵਾਰ ਸਨ ਸੁਰਿੰਦਰ ਸਿੰਘ ਦਾ ਇਕ ਰਿਜੋਰਟ ਜੀਰਕਪੁਰ ਵਿਚ ਹੈ, ਜੋ ਉਸ ਸਮੇਂ ਮਹਾਂਰਾਣੀ ਸਹਿਬਾ ਦੀ ਪਾਰਲੀਮਾਨੀ ਚੋਣ ਸਮੇਂ, ਦਫਤਰ ਵਜੋਂ ਵਰਤਿਆ ਗਿਆ ਸੀ ਇਥੇ ਹੀ ਮੈਂਨੂੰ ਸ਼ਰੀ ਨਟਵਰ ਸਿੰਘ ਦੇ ਸਪੁਤਰ ਜਗਤ ਸਿੰਘ ਕੋਲ ਸੁਰਿੰਦਰ ਸਿੰਘ ਨੂੰ ਮਿਲਣ ਦਾ ਮੌਕਾ ਮਿਲਿਆ

          ਮੈਂ style="font-family:"Raavi","sans-serif"">ਉਹਨਾਂ ਨੂੰ ਪੁਛਿਆ ਕਿ ਤੁਸੀਂ ਕੇਸ ਲਮਕਾਉਣ ਲਈ ਸੁਪਰੀਮ ਕੋਰਟ ਭੇਜਣ ਦੇ ਜੁਮੇਂਵਾਰ ਕਿਉਂ ਬਣੇ? ਸੈਂਕਸ਼ਨ ਕਿਸੇ ਛੋਟੇ ਮਲਾਜਮ ਤੋਂ, ਆਪਣੀ ਸਰਕਾਰੀ ਡਿਉਟੀ ਸਮੇਂ ਸਰਕਾਰੀ ਕੰਮ ਕਰਦਿਆਂ, ਜੇ ਕੋਈ ਗਲਤ ਅੰਦਰਾਜ ਜਾਂ ਕੋਈ ਹੋਰ ਗਲਤੀ ਹੋ ਜਾਏ, ਤਾਂ ਉਸ ਉਪਰ, ਉਸ ਗਲਤੀ ਦੀ ਸਜਾ ਲਈ, ਕੇਸ ਬਨਾਉਣ ਤੋਂ ਪਹਿਲਾਂ, ਹੋਮ ਸੈਕਟਰੀ ਤੋਂ ਸ਼ੈਕਸਨ ਲੇਣੀ ਪੈਂਦੀ ਹੈ ਪਰ ਇਹ ਸੈਂਕਸਨ ਤਾਂ ਸਿਰਫ ਸਰਕਾਰੀ ਮੁਲਾਜਮ ਤੇ ਸਰਕਾਰੀ ਕੰਮ ਨਾਲ ਹੀ ਸਬੰਧਿਤ ਹੈ ਜੇ ਕੋਈ ਚੋਰੀ, ਡਾਕਾ, ਜਬਰਜਨਾ੍ਹ ਲੜਾਈ ਆਦ ਜੁਰਮ ਕਰਦਾ ਹੈ ਤਾਂ ਸੈਕਸਨ ਲਾਗੂ ਨਹੀਂ ਹੁੰਦੀ ਮੁਖ ਮੰਤਰੀ ਵਿਰੁਧ ਸੈਂਕਸਨ ਹੋਮ ਸੈਕਟਰੀ ਤੋਂ ਕਿਵੇਂ ਹੋ ਸਕਦੀ ਹੈ ਜੋ ਉਸਦੇ ਅੰਡਰ ਹੈ ਵਢੀ ਲੈਣੀ, ਕਮਿਸ਼ਨ ਲੈਣਾ ਸਰਕਾਰੀ ਕੰਮ ਨਹੀਂ ਮੁਜਰਮ ਨੇ ਤਾਂ ਉਜਰ ਕਰਨਾ ਹੀ ਸੀ ਕਿ ਸੈਂਕਸਨ ਨਹੀਂ ਲਈ ਗਈ ਪਰ ਤੁਸੀ ਕਿਉਂ ਮੰਨਿਆਂ ਕਿ ਸ਼ੈਂਕਸਨ ਲੈਣ ਦੀ ਲੋੜ ਹੈ ਅਤੇ ਅਸੀਂ ਸ਼ੈਂਕਸਨ ਸਪੀਕਰ ਤੋਂ ਲਈ ਹੈ ਇਸ ਲਈ ਕੇਸ ਸੁਪਰੀਮ ਕੋਰਟ ਚਲਾ ਗਿਆ, ਕਿਉਂ ਕੇ ਸਪੀਕਰ ਵਲੋਂ ਸ਼ੈਂਕਸਨ ਦੇਣ ਦੀ ਕੋਈ ਰਵਾਇਤ ਹੀ ਮਜੂਦ ਨਹੀਂ ਸੀ ਉਹਨਾਂ ਕਿਹਾ ਇਹ ਮਸ਼ਲੇ ਸ਼ਿਆਸੀ ਹਨ ਇਸਦਾ ਕੀ ਅਰਥ ਹੈ? ਪਾਠਕ ਇਸਦਾ ਅਰਥ ਆਪ ਹੀ ਸਮਝ ਲੈਣ

         ਕਈ style="font-family:"Raavi","sans-serif"">ਹੋਰ ਮਸਲੇ ਭੀ ਬੜੇ ਹੈਰਾਨੀ ਜਨਕ ਹਨ ਇਹ ਇਕ ਸਚਾਈ ਹੈ ਕਿ ਅਜ ਸਾਰਾ ਪੰਜਾਬ ਬਾਦਲਸ਼ਾਹੀ ਤੋਂ ਬਦਜਨ ਹੈ ਸਾਰਾ ਪੰਜਾਬ ਭਿਸ਼ਟਾਚਾਰ ਤੋਂ ਲੁਟਿਆ ਜਾ ਚੁਕਾ ਹੈ ਸਾਰਾ ਪੰਜਾਬ ਬਾਦਲ ਸ਼ਾਹੀ ਖਿਲਾਫ ਅਵਾਜ ਉਠਾ ਰਿਹਾ ਹੈ ਪਰ ਹੈਰਾਨੀ ਇਸ ਗਲ ਦੀ ਹੈ ਕਿ ਜਦ ਸਾਰਾ ਪੰਜਾਬ ਉਹਨਾਂ ਦੇ ਖਿਲਾਫ ਕਿਸੇ ਕਾਰਰਵਾਈ ਦੀ ਮੰਗ ਕਰਦਾ ਹੈ, ਤਾਂ ਮਹਾਂਰਾਜ ਸਹਿਬ ਬਾਦਲ ਸ਼ਾਹੀ ਦੀ ਰੱਖਿਆ ਲਈ ਕਿਉਂ ਉਠ ਖੜਦੇ ਹਨ ਅਨੇਕਾਂ style="font-family: "Raavi","sans-serif"">ਉਦਾਹਰਣਾਂ ਹਨ ਮਹਾਂਰਾਜ ਸਹਿਬ ਅਜੇਹਾ ਕਿਉਂ ਕਰਦੇ ਹਨ? </?

        ਜਿਵੇਂ ਮਨਪ੍ਰੀਤ ਤਾਊ ਰੇਖਾ ਤੋਂ ਬਾਹਰ ਨਹੀਂ ਸਕਿਆ ਮਹਾਂਰਾਜ ਭੀ ਬਾਦਲਸ਼ਾਹੀ ਰੇਖਾ ਤੋਂ ਬਾਹਰ ਨਹੀਂ ਸਕਣ ਗੇ ਅਜ ਲੋਕ ਬਾਦਲਸ਼ਾਹੀ ਤੋਂ ਅੱਕ ਚੁਕੇ ਹਨ ਪਰ ਕੈਪਟਨ ਸਾਹਿਬ ਨੇ ਰਾਜ ਭਾਗ ਬਾਦਲਸ਼ਾਹੀ ਦੇ ਹੱਥ ਦਿਤਾ ਹੋਇਆ ਹੈ ਅਖਬਾਰੀ ਖਬਰਾਂ ਹੋਰ ਹਨ ਅੰਦਰੂਨੀ ਅਸਲੀਅਤ ਹੋਰ ਹੈ ਅਫਸਰ ਕਾਂਗਰਸੀ ਲੀਡਰਾਂ ਨਾਲੋਂ ਅਕਾਲੀ ਲੀਡਰਾਂ ਦੀ ਗੱਲ ਜਿਆਦਾ ਮੰਨਦੇ ਹਨ ਕਿਉਂਕੇ ਉਹ ਮੰਨਦੇ ਹਨ ਕਿ ਮਹਾਂਰਾਜ ਸਾਹਿਬ ਤਾਕਤ ਮੁੜ ਬਾਦਲਸ਼ਾਹੀ ਨੂੰ ਦੇਣ ਦਾ ਮਨ ਬਣਾ ਚੁਕੇ ਹਨ ਇਸ ਲਈ ਬਾਦਲਸ਼ਾਹੀ ਨੂੰ ਸਭ ਜੁਲਮਾਂ ਕਪਟਾਂ ਤੋਂ ਬਰੀ ਕਰ ਰਹੇ ਹਨ ਸਾਫ ਕਹਿ ਰਹੇ ਹਨ ਕਿ ਸਰਕਾਰ ਕੋਲ ਬਾਦਲਸ਼ਾਹੀ ਦੇ ਜੁਲਮਾਂ ਕਪਟਾਂ ਵਾਰੇ ਕੋਈ ਸਬੂਤ ਹੀ ਨਹੀਂ ਹੈ

           ਮੈਂ ਕੈਪਟਨ ਸਾਹਿਬ ਨੂੰ ਉਹ ਦਿਨ ਭੀ ਯਾਦ ਕਰਵਾਉਣਾ ਚਾਹੁੰਦਾ ਹਾਂ ਜਦ ਸਿਮਰਜੀਤ ਸਿੰਘ ਮਾਨ 9 ਲੱਖ ਦੀ ਲੀਡ ਨਾਲ ਤਰਨਤਾਰਨ ਪਾਰਲੀਮਾਨੀ ਸੀਟ ਜਿਤੇ ਦੀ ਮਾਨ ਦਲ ਦੇ 9 ਐਮ ਪੀ ਜਿਤ ਗਏ ਸਨ ਪਰ ਸਾਇਦ ਇਹ ਬਹੁਤ ਘਟ ਲੋਕਾਂ ਨੂੰ ਪਤਾ ਹੋਏਗਾ ਕਿ ਉਹਨਾਂ ਗਿਰਾਵਟ ਦਾ ਕੀ ਕਾਰਨ ਹੈ ਅਸਲੀਅਤ ਇਹ ਹੈ ਕਿ ਉਹ ਬਾਦਲਸ਼ਾਹੀ ਦੇ ਸਿਧਾਂਤਕ ਵਿਰੋਧੀ ਹੁੰਦੇ ਹੋਏ ਬਿਾਦਲਸ਼ਾਹੀ ਜਾਲ ਵਿਚ ਫਸ ਗਏ ਹਨ ਇਸਦਾ ਸਬੂਤ ਇਹ ਹੈ ਕਿ ਮਾਨ ਸਾਹਿਬ ਨੇ ਕਦੇ ਭੀ ਕਿਸੇ ਹੋਰ ਬਾਦਲ ਵਿਰੋਧੀ ਪਾਰਟੀ ਜਾਂ ਫਰੰਟ ਨਾਲ ਸਾਂਝ ਨਹੀਂ ਕੀਤੀ ਉਹ ਸਦਾ ਬਾਦਲ ਵਿਰੋਧੀ ਵੋਟ ਪਾੜਨ ਲਈ ਆਪਣਾ ਵਖਰਾ ਉਮੀਦਵਾਰ ਖੜਾ ਕਰਦੇ ਰਹੇ

              ਮੈਂ ਜਗਮੀਤ ਸਿੰਘ ਬਰਾੜ ਦੀ ਉਦਾਹਰਣ ਇਸ ਲਈ ਦਿਤੀ ਹੈ ਕਿ ਰਾਜਨੀਤੀ ਵਿਚ ਛੋਟਾ ਜਿਹਾ ਗਲਤ ਫੈਸਲਾ ਸਦੀਵੀ ਘਾਤਕ ਸਾਬਤ ਹੁੰਦਾ ਹੈ ਸਿਮਰਜੀਤ ਸਿੰਘ ਮਾਨ ਦੀ ਉਦਾਹਰਣ ਲਈ ਦਿਤੀ ਹੈ ਕਿ ਪੰਜਾਬ ਦੇ ਲੋਕਾਂ ਨੇ ਸਿਮਰਜੀਤ ਸਿੰਘ ਮਾਨ ਤੇ ਉਹਨਾਂ ਦੀ ਪਾਰਟੀ ਨੂੰ ਕਿਨਾਂ ਮਾਨ ਬਖਸ਼ਿਆ ਸੀ ਪਰ ਮਾਨ ਸਾਹਿਬ ਨੇ ਆਪਣੇ ਮਿਸ਼ਨ ਦੀ ਪੁਰਤੀ ਦਾ ਰਸਤਾ ਛੱਡਕੇ, ਮਮੂਲੀ ਲਾਲਚ ਲਈ ਬਾਦਲਸ਼ਾਹੀ ਦੇ ਚੂੰਗਲ ਵਿਚ ਫਸਕੇ, ਆਪਣਾ ਤੇ ਆਪਣੀ ਪਾਰਟੀ ਦਾ ਕਿੰਨਾਂ ਘਾਤ ਕੀਤਾ ਹੈ, ਉਹ ਮੰਨਣ ਲਈ ਤਿਆਰ ਨਹੀਂ

             ਅੱਜ ਕੈਟਨ ਸਾਹਿਬ ਆਪਣੀਆਂ ਬੁਲੰਦੀਆਂ ਤੇ ਹਨ ਕਿ ਉਹਨਾਂ ਕੋਲ ਵਿਧਾਨ ਸਭਾ ਵਿਚ ਦੋ ਤਿਹਾਈ ਮੈਂਬਰ ਹਨ ਪਰ ਕੈਪਟਨ ਸਾਹਿਬ ਨੂੰ ਇਹ ਭੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਇਹ ਫੈਸਲਾ ਉਹਨਾਂ ਲਈ ਪੌਜਿਟਿਵ ਵੋਟ ਨਹੀਂ ਸਗੌਂ ਬਾਦਲਸ਼ਾਹੀ ਭ੍ਰਿਸ਼ਟਾਚਾਰ ਵਿਰੁਧ ਨੈਗੇਟਿਵ ਵੋਟ ਹੈ ਲੋਕਾਂ ਬਾਦਲਸ਼ਾਹੀ ਨੂੰ ਉਸਦੇ ਕੌਤਕਾਂ ਕਾਰਨ ਹਰ ਹਾਲਤ ਹਰਾਉਣਾ ਚਾਹਿਆ ਕੈਪਟਨ ਸਾਹਿਬ ਨੇ ਖੁਲੇ ਪੰਡਾਲ ਵਿਚ ਲੱਖਾਂ ਲੋਕਾਂ ਸਾਹਮਣੇ ਗੁਟਕਾ ਸਾਹਿਬ ਮਥੇ ਨਾਲ ਲਾਕੇ ਹਰ ਪ੍ਰਕਾਰ ਦੇ ਭ੍ਰਿਸ਼ਟਾਚਾਰ ਖਤਮ ਕਰਨ ਦਾ ਪ੍ਰਣ ਕੀਤਾ ਲੋਕਾਂ ਵਿਸਵਾਸ ਕਰ ਲਿਆ ਵਿਸਵਾਸ ਕਰਨਾ ਲੋਕਾਂ ਦੀ ਮਜਬੂਰੀ ਭੀ ਸੀ

          ਹੁਣ ਕੈਪਟਨ ਸਾਹਿਬ ਨੂੰ ਲੋਕਾਂ ਦੇ ਵਿਸਵਾਸ ਦਾ, ਆਪਣੀਆਂ ਸੋਹਾਂ ਸੁਗੰਧਾਂ ਦਾ, ਆਪਣੇ ਕੀਤੇ ਵਾਅਦਿਆ ਦਾ ਸਤਿਕਾਰ ਕਰਕੇ ਸਖਤ ਕਦਮ ਚੁਕਣੇ ਚਾਹੀਦੇ ਹਨ ਪਰ ਕੈਪਟਨ ਸਾਹਿਬ ਭ੍ਰਿਸ਼ਟਾਚਾਰ ਨਾਲ ਯਾਰੀ ਪਗਾਉਣਾ ਹੀ ਆਪਣਾ ਧਰਮ ਸਮਝਦੇ ਹਨ ਇਹ ਧਰਮ ਲੋਕਾਂ ਨਾਲ ਧੋਖਾ ਹੈ ਵਿਸਵਾਸਘਾਤ ਹੈ ਮੈਂ ਕੈਪਟਨ ਸਾਹਿਬ ਦਾ ਕੱਟੜ ਹਮਾਇਤੀ ਰਿਹਾ ਹਾਂ ਪਰ ਕਾਂਗਰਸ ਦਾ ਕੱਟੜ ਵਿਰੋਧੀ ਮੈਂ ਚਾਹੂਦਾ ਸੀ ਕਿ ਭਾਰਤ ਦੇ ਦੂਸਰੇ ਲੀਡਰਾਂ ਵਾਂਗ ਕੈਪਟਨ ਸਾਹਿਬ ਆਪਣੀ ਪਾਰਟੀ ਬਨਾਉਣ ਪੰਜਾਬ ਦੇ ਲੋਕਾਂ ਦੀ ਇਛਾ ਮੁਤਾਬਿਕ ਪਰ ਕੈਪਟਨ ਸਾਹਿਬ ਤਾਂ ਬਾਦਲਸ਼ਾਹੀ ਦੇ ਚੁੰਗਲ ਵਿਚ ਅਜੇਹਾ ਫਸੇ ਹਨ ਕਿ ਉਹਨਾਂ ਤਾਂ ਆਪਣਾ ਰਾਜ ਪ੍ਰਬੰਧ ਹੀ ਬਾਦਲਸ਼ਾਹੀ ਦੇ ਏਜੰਟਾਂ ਹੱਥ ਦਿਤਾ ਹੋਇਆ ਹੈ ਜੋ ਕਿਸੇ ਭੀ ਕੈਪਟਨ ਹਿਤੈਸ਼ੀ ਨੂੰ ਕੈਪਟਨ ਸਾਹਿਬ ਨਾਲ ਮਿਲਣ ਦਾ ਮੌਕਾ ਹੀ ਨਹੀਂ ਦਿੰਦੇ ਪਰ ਸਾਰੇ ਪੰਜਾਬ ਤੇ ਬਾਦਲਸ਼ਾਹੀ ਰਾਜ ਦਾ ਬਾਦਲ ਛਾਇਆ ਹੋਇਆ ਹੈ

            ਭ੍ਰਿਟਾਚਾਰ ਨੇ ਜੋ ਮੋਡਸ ਉਪਰੈਂਡੀ ਸਿਮਰਜੀਤ ਮਾਨ ਨੂੰ ਖਤਮ ਕਰਨ ਲਈ ਵਰਤੀ ਸੀ ਉਸੇ ਜਾਲ ਵਿਚ ਕੈਪਟਨ ਸਾਹਿਬ ਬਹੁਤ ਬੁਰੀ ਤਰਾਂ ਫਸ ਗਏ ਹਨ ਜੇ ਕੈਪਟਨ ਸਾਹਿਬ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਤੇ ਕੈਪਟਨ ਸਾਹਿਬ ਆਪਣੇ ਰਾਜ ਪ੍ਰਬੰਧ ਵਿਚੋਂ ਭ੍ਰਿਸ਼ਟਾਚਾਰੀਆਂ ਦੇ ਏਜੰਟਾਂ ਦਾ ਸਫਾਇਆ ਨਹੀਂ ਕਰਦੇ ਤਾਂ ਕੈਪਟਨ ਸਾਹਿਬ ਦਾ ਹਸ਼ਰ ਭੀ ਮਾਨ ਸਾਹਿਬ ਵਾਲਾ ਹੋਣਾ ਯਕੀਨੀ ਹੈ ਇਹ ਭਾਂਵੇ ਕੈਪਟਨ ਸਾਹਿਬ ਲਈ ਇਹ ਸਿਰਫ ਇਕ ਅਣਕਿਆਸੀ ਘਟਨਾ ਹੋਵੇ ਗੀ ਪਰ ਇਹ ਪੰਜਾਬ ਦੇ ਲੋਕਾਂ ਦੀ ਬਦਕਿਸਮਤੀ ਸਾਬਤ ਹੋਵੇ ਗੀ ਰੱਬ ਰਾਖਾ ਪੰਜਾਬ ਦੇ ਲੋਕਾਂ ਦਾ


.

 
* ਅਜੀਤ ਪੰਜਾਬੀ  * ਜਗਬਾਣੀ ਪੰਜਾਬੀ * ਸਪੋਕਸ਼ਮੈਨ ਪੰਜਾਬੀ * ਟ੍ਰੀਬਿਊਨ ਪੰਜਾਬੀ * ਚੜਦੀਕਲਾ * ਪਹਿਰੇਦਾਰ * ਅੱਜ ਦੀ ਅਵਾਜ * ਪਹਿਰੇਦਾਰ *
* ਅੱਜ ਦੀ ਅਵਾਜ * ਜਨ ਜਾਗਰਿਤੀਦੋਆਬਾ * ਪੰਜਾਬ ਟਾਈਮਜ * ਸਕਾਈ ਹਾਕ ਟਾਈਮਜ * ਪੰਜਾਬੀ ਨਿਊਜ ਔਨਲਾਈਨ * ਸ਼ਟਿੰਗ ਉਪਰੇਸ਼ਨ *

* ਸੱਚ ਕਹੂੰ * ਖੇਤੀ ਦੁਨੀਆਂ * ਜੰਮੂ ਪਰਭਾਤ * ਸਿਖ ਟਾਈਮਜ ਯੂ ਕੇ * ਪਰਵਾਸੀ ਕਨੇਡਾ * ਅਜੀਤ ਵੀਕਲੀ ਕਨੇਡਾ *
 ਦੇਸ਼ ਵਿਦੇਸ਼ ਟਾਈਮਜ ਕਨੇਡਾ *
* ਹਮਦਰਦ ਵੀਕਲੀ ਕਨੇਡਾ * ਕੌਮੀ ਏਕਤਾ ਕੈਲੀਫੋਰਨੀਆਂ * ਅੰਬੇਦਕਰ ਟਾਈਮਜ ਕੈਲੀਫੋਰਨੀਆਂ * ਟਾਈਮਜ ਆਫ ਪੰਜਾਬ ਯੂ ਐਸ ਏ *
 Facebook * YouTube *  Yahoo * Wikipedia * Google Map