.
A59. ਮੈਂ
ਅਕਾਲੀਦਲ ਕਿਉਂ
ਛਡਿਆ
ਮੈ ਬਚਪਨ ਵਿੱਚ ਪੰਜਾਬ ਕਾਗਰਸ ਦੇ ਕਿਸਾਨ ਵਿੰਗ ਵਿੱਚ ਪਟਿਆਲਾ ਡਵੀਜਨ ਦਾ ਕਨਵੀਨਰ ਸੀ। ਸਰਦਾਰ ਹੰਸ ਰਾਜ ਸ਼ਰਮਾ ਜੀ ਕਾਗਰਸ ਦੇ ਜਨਰਲ ਸਕੱਤਰ ਸਨ। ਉਸ ਸਮੇਂ ਉਹਨਾਂ ਦਾ ਕਾਂਗਰਸ ਤੇ ਬੜਾ ਪ੍ਰਭਾਵ ਸੀ। ਅਸੀ ਕੁਝ ਕਿਸਾਨ ਮਸਲਿਆ ਨੂੰ ਲੈ ਕੇ ਬਠਿੰਡਾ ਵਿੱਚ ਕਿਸਾਨ ਰੈਲੀ ਕਰਨੀ ਚਾਹੀ। ਕੁਝ ਖਾਸ ਆਦਮੀਆ ਦਾ ਡੈਪੂਟੇਸ਼ਨ ਲੈ ਕੇ ਹੰਸ ਰਾਜ ਸ਼ਰਮਾ ਜੀ ਨੂੰ ਮਿਲੇ। ਸ਼ਰਮਾ ਜੀ ਨੇ ਆਰਥਿਕ ਮੱਦਤ ਤੋਂ ਤਾਂ ਬਿਲਕੁੱਲ ਇਨਕਾਰ ਕਰ ਦਿਤਾ ਅਤੇ ਸਮਝਾਇਆ ਕਿ ਤੁਸੀਂ ਤਾਂ ਕਿਸਾਨ ਵਿੰਗ ਦਾ ਮਨੋਰਥ ਹੀ ਨਹੀ ਸਮਝ ਸਕੇ। ਕਿਸਾਨ ਭਾਵ ਜੱਟ ਦੀ ਵੋਟ ਉਹਨਾ ਦੇ ਮਸਲੇ ਹੱਲ ਕਰਕੇ ਮਿਲਣ ਦੀ ਆਸ ਛੱਡ ਦੇਣੀ ਚਾਹੀਦੀ ਹੈ। ਇਨਾਂ ਵਿੱਚ ਆਪਣੀ ਚੌਧਰ ਲਈ ਧੜੇਬੰਦੀ ਹੈ। ਲੜਾਈ ਝਗੜਾ ਆਮ ਹੂੰਦਾ ਹੈ। ਤੁਸੀ ਧੜੇਬੰਦੀ ਨੂੰ ਵਧਾਉ। ਵੱਡੇ ਧੜੇ ਨੂੰ ਆਪਣੇ ਨਾਲ ਜੋੜੋ। ਮੈ ਸ਼ਰਮਾ ਜੀ ਦਾ ਇਹ ਖਿਆਲ ਕਈ ਸੀਨੀਅਰ ਕਾਂਗਰਸੀ ਲੀਡਰਾਂ ਨਾਲ ਸਾਂਝਾ ਕੀਤਾ। ਸਾਰੇ ਤਕਰੀਬਨ ਇਸੇ ਖਿਆਲ ਨਾਲ ਹੀ ਸਹਿਮਤ ਸਨ। ਮੈ ਕਿਸਾਨ ਵਿੰਗ ਤੋਂ ਅਸਤੀਫਾ ਸ ਗੁਰਦੇਵ ਸਿੰਘ ਜੀ ਪ੍ਰਧਾਨ ਸਾਹਿਬ ਨੂੰ ਸੌਂਪ ਦਿੱਤਾ। ਧੰਨਵਾਦ ਕਰ ਦਿਆਂ ਕਿਹਾ ਕਿ ਮੈ ਇਸ ਸਿਧਾਂਤ ਦੀ ਪਾਲਣਾ ਕਰਨ ਵਿੱਚ ਅਸਮਰਥ ਹਾਂ।
ਮੈ ਰਾਮਪੁਰਾ ਫੂਲ ਤੋ ਆਜਾਦ ਉਮੀਦਵਾਰ ਵਜੋ ਚੋਣ ਲੜਨ ਦਾ ਫੈਸਲਾ ਕੀਤਾ ਸੀ। ਸੰਤ ਫਤਿਹ ਸਿੰਘ ਜੀ ਦਾ ਵਿਦਿਆਲਾ ਪਿੰਡ ਇਸੇ ਹਲਕੇ ਵਿੱਚ ਪੈਦਾ ਸੀ। ਇਸ ਹਲਕੇ ਵਿਚ ਅਕਾਲੀ ਦਲ ਦਾ ਉਮੀਦਵਾਰ ਕਈ ਵਾਰ ਕਮਿਉਨਿਸਟ ਉਮੀਦਵਾਰ ਤੋਂ ਹਾਰ ਚੁੱਕਾ ਸੀ। ਮੈ ਬਚਪਨ ਵਿੱਚ ਕਮਿਉਨਿਸਟ ਵਿਚਾਰਧਾਰਾ ਤੋ ਪ੍ਰਭਾਵਿਤ ਸੀ। ਇਸ ਲਈ ਮੈਂ ਕਮਿਉਨਿਜਮ ਸੋਸਲਿਜਮ ਦਾ ਪੂਰਾ ਅਧਿਐਨ ਕੀਤਾ ਸੀ। ਪਰ ਜਦੋਂ ਇਸ ਵਿਚਾਰਧਾਰਾ ਨੂੰ ਰਸ਼ੀਆ ਵਿੱਚ ਅਮਲੀ ਰੂਪ ਵਿੱਚ ਦੇਖਣ ਦਾ ਮੌਕਾ ਮਿਲਿਆ ਤਾਂ ਮੈਂਨੂੰ ਬਾਦਸਾਹੀ ਡਿਕਟੇਟਰਸਿਪ ਅਤੇ ਕਮਿਉਨਿਸਟ ਡਿਕਟੇਟਰਸਿਪ ਵਿਚ ਕੋਈ ਫਰਕ ਨਹੀਂ ਜਾਪਿਆ। ਮੈ ਆਪਣੇ ਹਲਕੇ ਵਿੱਚੋਂ ਕਮਿਉਨਿਸਟਾਂ ਦੇ ਪ੍ਰਭਾਵ ਨੂੰ ਵਧਣੋ ਰੋਕਣਾ ਚਾਹੁੰਦਾ ਸੀ। ਮੈ ਰਾਮਪੁਰਾ ਫੂਲ ਤੋ ਆਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ
ਫੈਸਲਾ, ਸਿਰਫ ਪ੍ਰਚਾਰ ਕਰਨ ਦੇ ਮਨੋਰਥ ਨਾਲ ਕੀਤਾ ਸੀ। ਲੋਕਾਂ ਨੂੰ ਮੇਰਾ ਖਿਆਲ ਠੀਕ ਲੱਗਾ। 50 ਹਜਾਰ ਵੋਟਾ ਵਿੱਚੋਂ, ਤਿੰਨ ਕੋਣੀ ਲੜਾਈ ਵਿੱਚ, ਸਾਢੇ ਛੇ ਹਜਾਰ ਵੋਟਾਂ ਨਾਲ ਜਿੱਤ ਮਿਲੀ।
ਮੇਰੀ ਜਿੱਤ ਤੋ ਬਾਅਦ ਗਿਆਨੀ ਜੈਲ ਸਿੰਘ ਜੀ ਨੇ ਮੈਨੂੰ ਕਾਗਰਸ ਵਿੱਚ ਸਾਮਲ ਕਰਨ ਤੋ ਇਨਕਾਰ ਕਰ ਦਿੱਤਾ। ਕਿਉਕਿ ਮੈ ਕਾਗਰਸ ਵਿਰੁੱਧ ਇਲੈਕਸਨ ਲੜੀ ਸੀ। ਭਾਵੇ ਗਿਆਨੀ ਜੀ ਨਾਲ ਮੇਰਾ ਖਾਸ ਮੋਹ ਸੀ। ਜੇਕਰ ਗਿਆਨੀ ਜੀ ਦੀ ਰਾਜਨੀਤਿਕ ਜੁਮੇਂਵਾਰੀ ਨੂੰ ਪਾਸੇ ਰੱਖ ਕੇ ਉਹਨਾ ਦੀ ਨਿੱਜੀ ਸ਼ਖਸੀਅਤ ਨੂੰ ਨਾਪਿਆ ਜਾਵੇ ਤਾ ਉਹ ਦੇਵਤਾ ਸਰੂਪ ਇਨਸਾਨ ਸਨ।
ਕਾਗਰਸ ਛਡਕੇ ਮੈ ਅਕਾਲੀ ਦਲ ਵਿੱਚ ਸਾਮਿਲ ਹੋ ਗਿਆ। ਮੈ ਖੁਸ ਸੀ ਕਿਉਕਿ ਅਕਾਲੀ ਦਲ ਕਾਸ਼ਤਕਾਰਾਂ ਦੀ ਪਾਰਟੀ ਸਮਝੀ ਜਾਦੀ ਸੀ। ਪਰ ਅਸਲੀਅਤ ਵਿਚ ਉਸ ਸਮੇ ਅਕਾਲੀ ਦਲ ਕਾਸ਼ਤਕਾਰਾਂ ਦੇ ਹਿੱਤਾਂ ਲਈ ਨਹੀ ਲੜ ਰਿਹਾ
ਸੀ, ਬਲਕਿ ਸਤਾ ਪ੍ਰਾਪਤ ਕਰਨ ਲਈ ਸ਼ੰਘਰਸ ਚਲਾ ਰਿਹਾ ਸੀ। ਸੰਤ ਫਤਿਹ ਸਿੰਘ ਜੀ ਨੂੰ, ਜਿਸਨੇ ਅਕਾਲੀ ਦਲ ਨੂੰ ਰਾਜ ਕਰਨ ਯੋਗ ਬਣਾਇਆ ਸੀ, ਨੂੰ ਪਾਸੇ ਕਰਨ ਲਈ ਪੈਸਾ ਤੇ ਸਰਾਬ ਦੀ ਵਰਤੋਂ ਨੂੰ ਹਥਿਆਰ ਬਣਾਇਆ ਗਿਆ ਸੀ। ਪਾਰਟੀ ਮੀਟਿੰਗਾਂ ਦੇ ਬਹਾਨੇ ਸਰਾਬ ਮੀਟ ਅਤੇ ਪੈਸੇ ਦੇ ਲਾਲਚ ਨਾਲ ਪੰਥਕ ਵਿਧਾਇਕਾਂ ਦੀ ਵਫਾਦਾਰੀ ਤਬਦੀਲ ਕਤਿੀ ਜਾ ਰਹੀ ਸੀ।
ਤਕਰੀਬਨ ਸਾਰੇ ਵਿਧਾਇਕ ਇਹ ਲਾਲਚ ਲੈਣ ਲਈ ਤਿਆਰ ਜਾਪਦੇ ਸਨ। ਪ੍ਰਤੂੰ ਸ
ਬਰਨਾਲਾ, ਜਸ਼ਦੇਵ ਸਿੰਘ ਸੰਧੂ ਅਤੇ ਸਤਨਾਮ ਸਿੰਘ ਬਾਜਵਾ ਉਪਰ ਇਸ ਮੁਹਿੰਮ ਦਾ ਕੋਈ ਪ੍ਰਭਾਵ ਮਲੂਮ ਨਹੀਂ ਸੀ ਹੋ ਰਿਹਾ। ਇਹ ਤਿਨੋਂ ਮੀਟਿੰਗਾਂ ਵਿੱਚ ਆੳਂਦੇ ਸਨ ਪਰ ਖਾਣਾ ਨਹੀਂ ਖਾਂਦੇ ਸਨ। ਇਕ ਦਿਨ ਸੰਧੂ ਸਾਹਿਬ ਨੇ ਮੈਨੂੰ ਕਿਹਾ ਸੀ "ਜਲਾਲ ਇਹ ਖਾਣਾ ਬੜਾ ਦੁਖਦਾਈ ਸਾਬਿਤ ਹੋਵੇਗਾ"। ਮੇਰੇ ਪੁੱਛਣ ਤੇ ਉਹਨਾ ਕਿਹਾ "ਇਹ ਖਾਣਾ ਖਾਣ ਲਈ ਆਪਣੀ ਜਮੀਰ ਮਾਰਨੀ ਪਏਗੀ ਅਤੇ ਪੰਥਕ ਮਨੋਰਥਾਂ ਨੂੰ ਤਿਆਗ ਦੇਣਾ ਪਏਗਾ"। ਸੰਧੂ ਸਾਹਿਬ ਨੇ ਮੇਰੇ ਦਬੇ ਹੋਏ ਖਿਆਲ ਦੀ ਪੁੱਸ਼ਟੀ ਕਰ ਦਿੱਤੀ ਸੀ। ਮੈ ਖਾਣਾ ਖਾਣ ਤੋ ਕਤਾਹੀ ਕਰਨ ਲੱਗਾ। ਉਸ ਤੋ ਪਹਿਲਾਂ ਮੈਨੂੰ ਚੰਗਾ ਬੁਲਾਰਾ ਸਮਝਿਆ ਜਾਦਾ ਸੀ ਅਤੇ ਮੈ ਵਿਧਾਇਕ ਦਲ ਵਲੋਂ ਬੋਲਣ ਲਈ ਕਈ ਵਾਰ ਚੁਣਿਆ ਗਿਆ ਸੀ। ਇਸ ਤੋ ਬਾਅਦ ਦਿੱਲੀ ਦੀ ਇਕ ਕਾਨਫਰੰਸ ਵਿੱਚ ਮੈਂਨੂੰ ਛਡ ਕੇ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੂੰ ਚੁਣ ਲਿਆ ਗਿਆ ਸੀ।
ਆਉਣ ਵਾਲੀ ਚੋਣ ਵਿੱਚ ਮੈਨੂੰ ਅਕਾਲੀ ਟਿਕਟ ਤਾਂ ਸਿਟਿੰਗ ਵਿਧਾਇਕ ਹੋਣ ਕਰਕੇ ਦੇ ਦਿੱਤੀ ਗਈ। ਪਰੰਤੂ ਬਾਦਲ ਗਰੁਪ ਨੇ ਮੇਰੀ ਡਟਕੇ ਵਿਰੋਧਤਾ ਕੀਤੀ ਤੇ ਕਮਿਉਨਿਸਟ ਉਮੀਦਵਾਰ ਦੀ ਹਮਾਇਤ ਕੀਤੀ। ਇਲੈਕਸਨ ਵਿੱਚ ਬਾਦਲ ਗਰੁਪ ਨੇ ਮੈਨੂੰ ਹਰਾਉਣ ਦੇ ਸਾਧਨ ਵਜੋਂ ਮੇਰੇ ਹਲਕੇ ਵਿੱਚ ਮੇਰੇ ਵਿਰੁੱਧ ਚੋਣ ਜਲਸੇ ਕੀਤੇ ਅਤੇ ਕਈ ਹੋਰ ਕਿਸਮ ਦੇ ਹੱਥ ਕੰਡੇ ਵੀ ਵਰਤੇ। ਕਮਿਉਨਿਸਟ ਉਮੀਦਵਾਰ ਨੂੰ ਪੰਥਕ ਉਮੀਦਵਾਰ ਸਮਝਿਆ ਗਿਆ ਅਤੇ ਮੈਨੂੰ ਸ਼ਰਾਬ ਗਰੁੱਪ ਦਾ ਬੇਵਫਾ ਦਸਿਆ ਗਿਆ। ਇਸ ਦੇ ਬਾਵਜੂਦ ਮੇਰੀ
ਤਕਰੀਬਨ 2000 ਵੋਟ ਨਾਲ ਜਿੱਤ ਹੋ ਗਈ। ਵਰਕਰ ਜਿਤ ਦੀਆ ਖੁਸੀਆ ਮਨਾਉਣ ਲਗੇ। ਅਚਾਨਕ ਪੋਸਟਲ ਵੋਟ ਗਿਨਣ ਦਾ ਅਣ ਕਿਆਸਿਆ ਐਲਾਨ ਕਰ ਦਿੱਤਾ ਗਿਆ। ਇਕ ਵੱਡੀ ਪੇਟੀ ਕਥਿਤ ਪੋਸਟਲ ਵੋਟਾਂ ਨਾਲ ਭਰੀ ਸਾਹਮਣੇ ਲਿਆਂਦੀ ਗਈ। ਇਹ ਵੋਟਾਂ ਲਿਫਾਫਿਆਂ ਵਿੱਚ ਨਹੀ ਸਨ, ਸਥਾਨਕ ਵੈਲਟ ਪੇਪਰਾਂ ਉਪਰ ਹੀ ਮੋਹਰਾਂ ਲਾ ਕੇ ਬਣਾਈਆਂ ਗਈਆਂ ਸਨ। ਗਿਣਤੀ ਸੁਰੂ ਹੋਈ। ਨੋਵੀਂ ਵੋਟ ਸ ਕਰਮ ਸਿੰਘ ਮਾਸਟਰ ਦੀ ਸੀ, ਜੋ ਕਿ ਪੋਲਿੰਗ ਏਜਿੰਟ ਵਜੋ ਖੁਦ ਗਿਣਤੀ ਵਿੱਚ ਸਾਮਿਲ ਸਨ। ਸਾਰਾ ਫਰਾਡ ਸਾਹਮਣੇ ਆ ਗਿਆ ਸੀ। ਹਾਲ ਵਿੱਚ ਰੌਲਾ ਪੈਗਿਆ। ਪੁਲਿਸ ਕਥਿਤ ਵੈਲਟ ਪੇਪਰ ਵਾਲੀ ਪੇਟੀ ਚੁਕ ਕੇ ਅੰਦਰ ਲੈ ਗਈ। ਰਿਟਰਨਿੰਗ ਅਫਸਰ ਨੇ 2000 ਵੋਟ ਉਪਰ ਕਮਿਉਨਿਸਟ ਉਮੀਦਵਾਰ ਨੂੰ ਜੇਤੂ ਘੋਸ਼ਿਤ ਕਰ ਦਿੱਤਾ।
ਚੋਣ ਨਤੀਜਾ ਆਉਣ ਤੇ ਅਕਾਲੀ ਸਰਕਾਰ ਹੋਂਦ ਵਿੱਚ ਆ ਗਈ। ਸਰਕਾਰ ਇਸ ਘਟਨਾ ਦੀ ਪੜਤਾਲ ਕਰਵਾ ਸਕਦੀ ਸੀ। ਜੁਡੀਸ਼ਲ ਕਮਿਸਨ ਵੀ ਇਸ ਦੀ ਪੜਤਾਲ ਕਰ ਸਕਦਾ ਸੀ। ਪਰ ਮੈਂਨੂੰ ਸਰਕਾਰ ਤੇ ਪਾਰਟੀ ਵਲੋ ਕੋਈ ਸਹਿਯੋਗ ਨਾ ਮਿਲਿਆ। ਮੈਂ ਇਲੈਕਸਿਨ ਪਟੀਸਨ ਦਾਇਰ ਕੀਤੀ। ਮੇਰੇ ਵਕੀਲ ਨੇ ਕੁਝ ਦਸਤਾਵੇਜਾਂ ਦੀ ਮੰਗ
ਕੀਤੀ, ਜੋ ਸਰਕਾਰ ਅਤੇ ਪਾਰਟੀ ਪ੍ਰਧਾਨ ਵਲੋਂ ਦਿਤੇ ਜਾਣੇ ਸਨ। ਇਹ ਨਹੀ ਦਿੱਤੇ ਗਏ। ਪੌਣੇ ਦੋ ਸਾਲ ਬਾਅਦ ਅਕਾਲੀ ਸਰਕਾਰ ਟੁੱਟ ਗਈ। ਭਾਵੇਂ ਹਾਈਕੋਰਟ ਤੋ ਬਾਅਦ ਵਿੱਚ ਰਲੀਫ ਹਾਂਸਿਲ ਹੋ ਗਿਆ ਸੀ, ਪਰ ਇਹ ਬੇਅਰਥਾ ਹੋ ਚੁਕਾ ਸੀ। ਮੈਂ ਮਹਿਸ਼ੂਸ ਕੀਤਾ ਕਿ ਬਾਦਲ ਸਹਿਬ ਕੋਲ ਕਿਸੇ ਈਮਾਨ ਦਰ ਆਦਮੀਂ ਲਈ ਕੋਈ ਥਾਂ ਨਹੀਂ ਹੈ। ਬਾਦਲ ਸਹਿਬ ਨੂੰ ਛਡ ਦਿਤਾ। ਅਨੇਕਾਂ ਘਟਨਾਵਾਂ ਹਨ ਜੋ ਇਹ ਸਾਬਿਤ ਕਰਦੀਆਂ ਹਨ ਕਿ ਮੈਂ ਸ ਬਾਦਲ ਅਤੇ ਬਾਦਲ ਅਕਾਲੀ ਦਲ ਲਈ ਬਹੁਤ ਕੁਝ ਕੀਤਾ ਸੀ। ਇਥੇ ਜਿਕਰ ਕਰਨ ਦੀ ਲੋੜ ਨਹੀਂ। ਪਰ ਇਥੇ ਮੈਂ ਇਕ ਨਿਹਾਇਤ ਇਮਾਨਦਾਰ ਰਾਜਨੀਤਕ ਦਾ ਜਿਕਰ ਜਰੂਰ ਕਰਨਾ ਚਹੁੰਦਾ ਹਾਂ।
1977 ਵਿੱਚ ਕੇਦਰ ਵਿੱਚ ਸਾਂਝੀ ਸਰਕਾਰ ਹੋਦ ਵਿੱਚ ਆਈ। ਸ ਸੁਰਜੀਤ ਸਿੰਘ ਬਰਨਾਲਾ ਖੇਤੀ ਮੰਤਰੀ ਬਣੇ। ਬਰਨਾਲਾ ਸਾਹਿਬ ਦੇ ਮਹਿਕਮੇ ਵਿੱਚ 7 ਸਕੱਤਰ, ਭਾਵ 7 ਮਹਿਕਮੇ ਸਨ। ਮੁਰਾਰਜੀ ਡੇਸਾਈ ਪ੍ਰਧਾਨ ਮੰਤਰੀ ਸਨ। ਜੋ ਸਖਤ ਅਤੇ ਆਪਣੀ ਨੇਚਰ ਦੇ ਸਮਝੇ ਜਾਦੇ ਸਨ। ਉਹਨਾਂ ਨੇ ਬਰਨਾਲਾ ਸਾਹਿਬ ਨੂੰ ਵੱਖ ਵੱਖ ਅਦਾਰਿਆਂ ਵਿੱਚ ਕਾਬਲ ਸਖਸ਼ੀਅਤਾਂ ਦੀ ਨਿਯੁਕਤੀ ਕਰਨ ਦੀ ਹਦਾਇਤ ਦਿੱਤੀ। ਬਰਨਾਲਾ ਸਾਹਿਬ ਨੂੰ ਸਾਇਦ ਮੇਰੀ ਤਰਸਯੋਗ ਹਾਲਤ ਉੱਪਰ ਰਹਿਮ ਆ ਗਿਆ ਸੀ ਜਾਂ ਉਹ ਮੇਰੀ ਹਾਈ ਇਗਲਿੰਸ ਅਤੇ ਸਬੰਧਿਤ ਵਿਸਿਆਂ ਨੂੰ ਡੁੰਘਾਈ ਨਾਲ ਘੋਖਣ ਦੀ ਲਗਨ ਤੋਂ ਪ੍ਰਭਾਵਤ ਸਨ।
ਉਹਨਾਂ ਮੇਰੇ ਵਲੋਂ ਬਿਨਾਂ ਕਿਸੇ ਬੇਨਤੀ ਕਰਨ
ਦੇ, ਮੇਰੇ ਵਲੋਂ ਅਕਾਲੀ ਦਲ ਲਈ ਯੋਗਦਾਨ ਅਤੇ ਮੇਰੀ ਯੋਗਤਾ ਨੂੰ ਦੇਖਦਿਆਂ, ਮੈਨੂੰ "ਭਾਰਤੀ ਖੇਤੀ ਕੀਮਤ ਕਮਿਸਨ" ਦਾ ਮੈਂਬਰ ਅਤੇ ਭਾਰਤ ਦੀਆਂ ਉਸ ਸਮੇ ਦੀਆ 64 ਖੇਤੀ ਯੂਨੀਵਰਸਿਟੀਆਂ ਦਾ ਕੰਟਰੋਲ ਕਰ ਰਹੀ ਸੰਸਥਾ "ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਪੂਸਾ ਨਿਊ ਦੇਹਲੀ ਦਾ ਡਾਇਰੈਕਰਟਰ ਨਿਯੁਕਤ ਕਰ ਦਿੱਤਾ। ਸ ਬਰਨਾਲਾ ਵਾਰੇ ਕਿਸੇ ਰਾਜਨੀਤਕ ਭ੍ਰਿਸ਼ਟਾਚਾਰ ਦੀ ਗਲ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਉਹਨਾਂ ਕਿਸੇ ਤੋਂ ਪਾਰਟੀ ਫੰਡ ਲਈ ਭੀ ਇਕ ਪੈਸਾ ਤਕ ਨਹੀਂ ਮੰਗਿਆ ਸੀ।
ਇੱਥੇ ਹੀ ਅਸਲੀ ਰੂਪ ਵਿਚ ਮੈਨੂੰ ਭਾਰਤ ਦੀ ਆਰਥਿਕਤਾ ਜਾਂਚਣ ਦਾ ਮੌਕਾ ਮਿਲਿਆ। ਭਾਰਤੀ ਆਰਥਿਕਤਾ ਦੇ ਉਨਤ ਦੇਸ਼ਾਂ ਨਾਲ ਤੁਲਤਾਮਿਕ ਅਧਿਐਨ ਨੇ ਭਾਰਤ ਲਈ ਅਤਿ ਲੋੜੀਂਦੇ ਪ੍ਰੋਜੈਕਟਾਂ ਦੀ ਲੋੜ ਦਾ ਅਹਿਸਾਸ ਕਰਾਇਆ। ਕਈ ਪ੍ਰੈਜਕਟ ਤਿਆਰ ਕੀਤੇ ਗਏ। ਇਹ ਪ੍ਰੋਜੈਕਟ ਪੰਜਾਬ ਲਈ ਵਰਦਾਨ ਸਾਬਤ ਹੋ ਸਕਦੇ
ਸਨ, ਪਰ ਲੁਟੇਰਾ ਸ਼ਾਹੀ ਦਾ ਸ਼ਿਕਾਰ ਹੋ ਗਏ।
ਮੈਂ ਆਪਣੇ ਬਾਰੇ ਵਿਚ ਸਿਰਫ ਇੰਨਾਂ ਹੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਲਾਲਚੀ ਨੇਚਰ ਦਾ ਆਦਮੀ ਨਹੀਂ ਹਾਂ। ਜੇ ਮੈਂ ਪੈਸੇ ਜਾਂ ਤਾਕਤ ਦਾ ਲਾਲਚੀ ਹੁੰਦਾ ਤਾਂ ਮੈਂ ਬਾਦਲ ਸਹਿਬ ਦੇ ਸਿਰਫ ਇਨਾਂ ਹੀ ਕਹਿਣ ਤੇ
ਕਿ “ਜਲਾਲ ਸਹਿਬ ਤੁਹਾਨੂੰ ਮਾਫ ਕੀਤਾ” ਮੈਂ ਸਿਆਸਤ ਨਾਂ ਛਡਦਾ।
ਮੈਂ ਉਸ ਸਮੇਂ ਤਕ ਦੋ ਵਾਰ ਪੰਜਾਬ ਵਿਧਾਨ ਸਭਾ ਦਾ ਮੈਂਬਰ ਜਿਤ ਚੁਕਾ ਸੀ। ਐਗਰੀਕਲਚਰ ਪ੍ਰਾਈਸ ਕਮਿਸ਼ਨ ਦਾ ਮੈਂਬਰ ਬਣ ਚੁਕਾ ਸੀ। ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਪੂਸ਼ਾ ਨਿਊ
ਦੇਹਲੀ (ਜੋ ਭਾਰਤ ਦੀਆਂ ਸਭ ਖੇਤੀ ਯੂਨੀਵ੍ਰਸ਼ਟੀਆਂ ਦਾ ਖੋਜ ਸਬੰਧੀ ਅਨੁਸੰਧਾਨ ਕਰਦੀ ਹੈ) ਦਾ ਡਾਇਰੈਕਟਰ ਭੀ ਨਾਮਯਦ ਕੀਤਾ ਜਾ ਚੁਕਾ ਸੀ। ਇਸਤੋਂ ਬਿਨਾਂ ਹੋਰ ਭੀ ਕਈ ਸੰਸ਼ਥਾਵਾਂ ਦਾ ਅਹੁਦੇਦਾਰ ਸੀ। ਪੰਜਾਬ ਵਿਧਾਨ ਸਭਾ ਵਿਚ ਮੇਰਆਂ ਖੋਜ ਅਧਾਰਿਤ (ਡਿਟੈਕਟਿਵ ਬੇਸਿਡ) ਤਕਰੀਰਾਂ ਨੇ ਭੀ ਮੈਨੂੰ ਕਾਫੀ ਮਾਣ ਬਖਸਿਆ ਸੀ। ਮਿਸ਼ਾਲ ਵਜੋਂ ਮਈ ਡੇ ਉਪਰ ਜਦ ਕੋਈ ਅਕਾਲੀ ਮੈਂਬਰ ਬੋਲਣ ਲਈ ਤਿਆਰ ਨਾਂ ਹੋਇਆ ਤਾਂ ਸਪੀਕਰ ਸਹਿਬ ਨੇ ਫਾਰਮੈਲਿਟੀ ਪੂਰੀ ਕਰਨ ਲਈ ਮੈਨੂੰ ਇਸ਼ਾਰਾ ਕੀਤਾ। ਮੇਰਾ ਲੈਕਚਰ ਚਾਰ ਦਿਨ ਜਾਰੀ ਰਿਹਾ। ਮੈਂ ਮਈ ਡੇ ਦਾ ਇਤਹਾਸ ਦਸਦਿਆਂ ਇਹ ਦਸ਼ਣਾ ਜਰੂਰੀ ਸਮਝਿਆ ਕਿ ਕਿਸ ਤਰਾਂ ਭਾਰਤ ਬਰਤਾਨੀਆਂ ਤੋਂ ਅਜਾਦ ਹੋਕੇ, ਰਸ਼ੀਆ ਦਾ ਗੁਲਾਮ ਹੋ ਗਿਆ ਹੈ। ਕਾਮਰੇਡ ਸਤਪਾਲ ਡਾਂਗ, ਦਰਸ਼ਨ ਸਿੰਘ ਕਨੇਡੀਅਨ ਆਦਿ ਬਹੁਤ ਤਲਮਲਾਏ। ਮੈਂ ਵੇਰਵੇ ਨਾਲ ਦਸਿਆ ਕਿ ਕਿਵੇਂ ਰਸ਼ੀਆ ਨੇ ਸੁਭਾਸ਼ ਜੀ ਦੇ ਹਊਏ, ਨਾਲ ਪੰਡਤ ਨਹਿਰੂ ਨੂੰ ਆਪਣਾ ਗੁਲਾਮ ਬਣਾਇਆ ਹੋਇਆ ਹੈ। ਭਾਰਤ ਦੀ ਵਿਦੇਸ਼ ਨੀਤੀ ਦੇ ਫੈਸ਼ਲੇ ਰਸ਼ੀਆ ਕਰਦਾ ਹੈ। ਭਾਰਤ ਦੀ ਲੋਕਰਾਜੀ ਸਰਕਾਰ ਨੂੰ ਫੇਲ ਕਰਨ ਲਈ, ਕਿਸ ਤਰਾਂ ਅਰਬਾਂ ਰਪੱਇਆ ਖਰਚਕੇ ਡਿਸ਼-ਇਨਫਰਮੇਸ਼ਨ ਰਾਹੀ ਰਸ਼ੀਅਨ ਡਿਕਟੇਟਰ ਸ਼ਿਪ ਦੇ ਸੋਹਲੇ ਗਾਏ ਜਾ ਰਹੇ ਹਨ।
ਜਦ ਮੈਂ ਇਹ ਕਹਿ ਰਿਹਾ ਸੀ ਕਿ ਰੱਸ਼ੀਆ ਭਾਰਤ ਦੀ ਬਰਤਾਨੀਆਂ ਨਾਲੋਂ ਵੱਧ ਲੁਟ ਕਰ ਰਿਹਾ ਹੈ। ਤਾਂ ਕਾਮਰੇਡਾਂ ਨੇ ਸਪੀਕਰ ਸਾਹਮਣੇ ਹੰਗਾਮਾਂ ਕਰਕੇ ਇਹ ਮੰਗ ਕੀਤੀ ਕਿ ਜੋ ਕੁਝ ਜਲਾਲ ਕਹਿ ਰਿਹਾ
ਹੈ, ਇਸਦਾ ਸਬੂਤ ਦੇਵੇ। ਸਪੀਕਰ ਸਹਿਬ ਨੇ ਮੈਂਨੂੰ ਕਿਹਾ ਕਿ ਜਾਂ ਤਾਂ ਸਾਬਤ ਕਰੋ, ਨਹੀ ਤਾਂ ਆਪਣਾ ਸਾਰਾ ਭਾਸਣ ਵਾਪਿਸ ਲੈ ਲਵੋ। ਸਪੀਕਰ ਦੇ ਕਹਿਣ ਤੇ ਮੈਂ ਕਿਹਾ ਕਿ ਭਾਖੜਾ ਡੈਮ ਤਾਂ ਪੰਜਾਬ ਵਿਚ ਹੈ। ਵਿਧਾਨ ਸਭਾ ਦੀ ਕਮੇਟੀ ੳੇਥੇ ਵਿਜਟ ਕਰੇ। ਉਥੇ ਹਰ ਰੋਜ ਹੈਵੀ ਵਾਟਰ ਪੈਦਾ ਕੀਤਾ ਜਾ ਰਿਹਾ ਹੈ। ਜੋ ਯੂਰੇਨੀਅਮ ਬਰਾਬਰ ਨਿਊਕਲੀਅਰ ਸ਼ਕਤੀ ਰੱਖਦਾ ਹੈ। ਭਾਰਤ ਵਿਚ ਕਿਤੇ ਭੀ ਇਸਦੀ ਵਰਤੋਂ ਨਹੀਂ ਹੋ ਰਹੀ। ਇਹ ਪੂਰਨ ਗੁਪਤ ਤਰੀਕੇ ਨਾਲ ਸਿਧਾ ਰੱਸ਼ੀਆ ਨੂੰ ਜਾ ਰਿਹਾ ਹੈ। ਜਦ ਕੇ ਯੂ ਐਨ ੳ ਵਲੋਂ ਅਜਿਹੇ ਟਰੇਡ ਦੀ ਸ਼ਖਤ ਮਨਾਂਹੀਂ ਹੈ। ਬਰਤਾਨੀਆਂ ਨੇ ਅਜੇਹਾ ਕੁਝ ਨਹੀਂ ਸੀ ਕੀਤਾ। ਭਾਰਤ ਸਰਕਾਰ ਨੇ ਕੁਝ ਦਿਨਾਂ ਬਾਦ ਹੀ ਭਾਖੜਾ ਨੰਗਲ ਵਿਖੇ ਹੈਵੀ ਵਾਟਰ ਦਾ ਉਤਪਾਦਨ ਬੰਦ ਕਰ ਦਿਤਾ। ਭਾਂਵੇ ਚਾਰੇ ਦਿਨ ਪੰਜਾਬ ਪ੍ਰੈਸ ਮੇਰੀਆਂ ਸਪੀਚਾਂ ਛਾਪ ਰਿਹਾ ਸੀ। ਪਰ ਇਸ ਖਬਰ ਨੂੰ ਕੌਮੀ ਹੀ ਨਹੀਂ ਕੋਮਾਂਤਰੀ ਪ੍ਰੈਸ ਨੇ ਭੀ ਅਪਣਾਇਆ। ਪਰ ਬਾਦਲ ਸਹਿਬ ਨੂੰ ਯੋਗਤਾ ਦੀ ਕਦਰ ਨਹੀਂ, ਸਿਰਫ ਪੌਸੇ ਦੀ ਕਦਰ ਹੈ।
ਬਾਦਲ ਸਹਿਬ ਨਾਲ ਸਬੰਧਿਤ ਉਕਤ ਘਟਨਾਂ ਭਾਂਵੇਂ ਬਾਦਲ ਸਹਿਬ ਲਈ ਇਕ ਰੁਟੀਨ ਸ਼ਬਦ
ਸੀ, “ਜਲਾਲ ਸਹਿਬ ਤੁਹਾਨੂੰ ਮਾਫ ਕੀਤਾ” । ਪਰ ਮੈਂ ਇਸਦੇ ਅਰਥ, ਬਾਦਲ ਸਹਿਬ ਦੀ ਅੰਤਰੀਵ ਭਾਵਨਾਂ ਨੂੰ ਸਮਝਦਿਆਂ, ਪੂਰੀ ਡੂਘਾਈ ਨਾਲ ਲੈਣਾ ਹੀ ਠੀਕ ਸਮਝਿਆ।
ਘਟਨਾਂ ਬਹੁਤ ਮਮੂਲੀ ਸੀ। ਬਾਦਲ ਸਹਿਬ ਪੰਜਾਬ ਦੇ ਮੁਖ ਮੰਤਰੀ ਸਨ। ਅਕਾਲੀ ਵਿਧਾਇਕ ਦਲ ਦੀ ਮੀਟਿੰਗ ਹੋ ਰਹੀ ਸੀ। ਏਜੰਡਾ ਸੀ ਅਕਾਲੀ ਕਾਂਨਫਰੰਸ਼ਾਂ ਲਈ ਪੈਸਾ ਇਕੱਠਾ ਕਰਨਾ ਅਤੇ ਵੱਧ ਤੋਂ ਵੱਧ ਇਕੱਠ ਕਰਨਾ। ਸਭ ਤੋਂ ਸੁਝਾ ਮੰਗੇ ਗਏ। ਮੇਰੀ ਵਾਰੀ ਸਮੇਂ ਮੈਂ ਰਾਇ ਦਿਤੀ ਕਿ ਇਕੱਠਾਂ ਤੇ ਸੰਗਤ ਲਿਜਾਣ ਲਈ ਬੱਸ਼ਾਂ ਟਰੱਕਾਂ ਲਈ ਬਹੁਤ ਪੈਸਾ ਖਰਚ ਕਰਨਾਂ ਪੈਂਦਾ ਹੈ। ਕਿਉਂਕੇ ਕਈ ਵਾਰ ਟਰੱਕ ਉਪਰੇਟਰ
ਯੂਨੀਅਨਾਂ, ਜਾਂ ਟਰਾਂਸ਼ਪੋਰਟ ਕੰਪਨੀਆਂ ਸਿਰਫ ਤੇਲ ਦੇ ਖਰਚੇ ਉਪਰ ਸਾਧਨ ਸਹਾਇਤਾ ਨਹੀਂ ਕਰਦੀਂਆਂ। ਇਸਤੋਂ ਇਲਾਵਾ ਹਰ ਇਕ ਪਿੰਡ ਵਿਚੋਂ ਕਈ ਕਈ ਬੱਸ਼ਾਂ ਭਰਨ ਲਈ ਸੰਗਤ ਭੀ ਇਕੱਠੀ ਕਰਨੀ ਹੁੰਦੀ ਹੈ। ਇਹਨਾਂ ਸਾਧਨਾਂ ਲਈ ਭੀ ਕਾਫੀ ਖਰਚ ਆਉਦਾ ਹੈ।
ਪਰ ਇਸਤੋਂ
ਇਲਾਵਾ 20 ਹਜਾਰ ਰੁਪਏ ਹਰ ਇਕ ਵਿਧਾਇਕ ਵਾ ਸਾਬਕ ਵਿਧਾਇਕ ਨੂੰ ਕਾਂਨਫ੍ਰੰਸ਼ ਫੰਡ ਦੇਣਾ ਹੁੰਦਾ ਹੈ। ਜਦਕੇ ਸਭ ਕਾਂਨਫਰੰਸ਼ਾਂ ਗੁਰਦੁਆਰਿਆਂ ਵਿਚ ਹੂੰਦੀਆਂ ਹਨ। ਜਿਥੇ ਸਟੇਜ, ਸਪੀਕਰ, ਦਰੀਆਂ, ਲੰਗਰ ਆਦਿ ਦਾ ਪ੍ਰਬੰਧ ਗੁਰਦੁਆਰਾ ਸਹਿਬ ਵਲੋਂ ਕੀਤਾ ਗਿਆ ਹੁੰਦਾ ਹੈ। ਮੇਰੀ ਬੇਨਤੀ ਹੈ ਕਿ ਜੇ ਇਹ 20 ਹਜਾਰ ਮਾਫ ਕਰ ਦਿਤਾ ਜਾਵੇ ਤਾਂ ਦੁਗਣੇ ਟਰੱਕ ਬਸਾਂ ਸੰਗਤ ਨਾਲ ਭਰੇ ਲਿਆਂਦੇ ਜਾ ਸਕਦੇ ਹਨ। ਬਾਦਲ ਸਹਿਬ ਕੁਝ ਗੰਭੀਰ ਹੋਏ। ਕੁਝ ਸੋਚਕੇ ਕਿਹਾ “ਜਲਾਲ ਸਹਿਬ ਤੁਹਾਨੂੰ ਮਾਫ ਕੀਤਾ”।
ਭਾਂਵੇ ਇਹ ਗੱਲ ਮਮੂਲੀ ਸੀ । ਪਰ ਮੇਰੇ ਲਈ ਮਮੂਲੀ ਨਹੀਂ ਸੀ। ਇਸਤੋਂ ਸਾਫ ਜਾਹਰ ਹੁੰਦਾ ਸੀ ਕਿ ਬਾਦਲ ਸਹਿਬ ਪਾਰਟੀ ਹਿਤਾਂ ਨਾਲੋਂ ਜਾਤੀ ਹਿਤਾਂ ਨੂੰ ਪਹਿਲ ਦਿੰਦੇ ਹਨ। ਬਾਦਲ ਸਹਿਬ ਨੂੰ ਮੇਹਨਤ ਯੋਗਤਾ ਦੀ ਕੋਈ ਕਦਰ ਨਹੀਂ। ਮੇਰਾ ਹਲਕਾ ਫੂਲ ਕਮਿਊਨਿਸ਼ਟਾਂ ਦਾ ਗ੍ਹੜ ਰਿਹਾ ਹੈ। ਜਿਥੋਂ ਸਦਾ ਕਾਮਰੇਡ ਹੀ ਜਿਤਦਾ ਸੀ। ਅਕਾਲੀ
ਦਲ 6 ਵਾਰ ਹਾਰ ਚੁਕਾ ਸੀ। ਕਈ ਵਾਰ ਜਮਾਨਤ ਭੀ ਜਬਤ ਹੋਦੀ ਸੀ। ਮੈਂ ਬਹੁਤ ਛੋਟੀ ਉਮਰੇ ਕਮਿਊਨਿਸ਼ਟ ਵਿਚਾਰ ਧਾਰਾ ਦਾ ਸਰਵੇਖਣ ਕੀਤਾ ਸੀ। ਮੈਂਨੂੰ ਕਮਿਊਨਿਜਮ ਇਕ ਖੌਫਨਾਕ ਡਿਕਟੇਟਰਸ਼ਿਪ ਜਾਪਿਆ। ਮੈਂ ਆਪਣੇ ਹਲਕੇ ਵਿਚੋਂ ਕਮਿਊਜਿਮ ਦਾ ਪ੍ਰਭਾਵ ਖਤਮ ਕਰਨ ਲਈ ਬਹੁਤ ਛੋਟੀ ਉਮਰੇ ਅਜਾਦ ਉਮੀਦਵਾਰ ਬਣਿਆਂ। ਮੈਂ ਜਨਤਾ ਨੂੰ ਆਪਣਾ ਖਿਆਲ ਦਿਤਾ। ਉਹਨਾਂ ਮੈਨੂੰ ਸੁਣਿਆਂ। ਵਿਚਾਰਿਆ ਅਤੇ ਪ੍ਰਵਾਨ ਕੀਤਾ। ਮੈਂ ਪਹਿਲੀ ਵਾਰ ਅਜਾਦ ਜਿਤਕੇ ਅਕਾਲੀ ਦਲ ਵਿਚ ਸ਼ਾਮਲ ਹੋਇਆ ਸੀ। ਸਾਰਾ ਹਲਕਾ ਅਕਾਲੀ ਬਣ ਗਿਆ ਸੀ। ਪਹਿਲਾਂ ਅਕਾਲੀ ਦਲ ਦੀ ਇਕ ਭੀ ਪੰਚਾਇਤ ਨਹੀਂ ਸੀ। ਮੇਰੀ ਜਿਤ ਤੋਂ ਬਾਦ ਸਾਰੇ ਪਿੰਡਾਂ ਵਿਚ ਅਕਾਲੀ ਪੰਚਾਇਤਾਂ ਬਣ ਗਈਆਂ ਸਨ। ਪਰ ਬਾਦਲ ਸਹਿਬ ਲਈ ਸਿਰਫ ਪੈਸੇ ਦੀ ਕਦਰ ਸੀ। ਸਭ ਵਿਧਾਇਕ ਤੇ ਅਕਾਲੀ ਲੀਡਰ ਇਹ ਮਹਿਸੂਸ ਕਰਦੇ ਸਨ। ਕਿ ਬਾਦਲ ਸਹਿਬ ਨੂੰ ਸਿਰਫ ਪੈਸੇ ਦੀ ਕਦਰ ਹੈ। ਜੋ ਵੱਧ ਪੈਸਾ ਲਿਆਏ ਗਾ ਉਸਨੂੰ ਉਚਾ ਅਹੁਦਾ ਮਿਲੇ ਗਾ। ਜਿਥੋਂ ਮਰਜੀ ਲਿਆਉ। ਕੋਈ ਭੀ ਠੱਗੀ ਧੋਖਾ ਕਰੋ।
ਮੈਂ ਅਜੇਹਾ ਨਹੀਂ ਸੀ ਕਰ ਸਕਦਾ ਸੀ। ਪੈਸਾ ਕਿਥੋਂ ਲਿਆਉਣਾ
ਸੀ? ਆਪਣੇ ਹਲਕੇ ਦੇ ਲੋਕਾਂ ਤੋਂ। ਜੋ ਵਿਧਾਇਕ ਜਾਂ ਅਕਾਲੀ ਲੀਡਰ ਨੂੰ ਰੱਬ ਵਾਂਗ ਸਤਿਕਾਰ ਦਿੰਦੇ ਸਨ। ਜਦ ਕਿਸੇ ਨਗਰ ਜਾਂ ਕਿਸੇ ਘਰ ਜਾਣਾਂ ਹੁੰਦਾ, ਤਾਂ ਉਹ ਇਸ ਤਰਾਂ ਦਾ ਪ੍ਰਬੰਧ ਕਰਦੇ ਸਨ, ਜਿਵੇਂ ਕਿਸੇ ਅਲਾਹੀ ਸ਼ਕਤੀ ਨੇ ਆਉਣਾ ਹੋਵੇ। ਉਹਨਾਂ ਦੀ ਗਰੀਬੀ ਸਾਫ ਦਿਸਦੀ ਸੀ। ਬਹੁਤ ਜਰੂਰੀ ਲੋੜਾਂ ਭੀ ਪੂਰੀਆਂ ਨਹੀਂ ਹੋ ਰਹੀਆਂ ਸਨ। ਮੇਰੀ ਜਮੀਰ ਨਹੀਂ ਮੰਨੀ ਕਿ ਮੈਂ ਉਹਨਾਂ ਨਾਲ ਮੁਫਤ ਸੇਵਾ ਦਾ ਕੀਤਾ ਵਾਅਦਾ ਤੋੜਕੇ, ਉਹਨਾਂ ਨੂੰ ਝੂਠੇ ਸ਼ਬਜਬਾਗ ਦਿਖਾਕੇ, ਧੋਖੇ ਫਰੇਬ ਨਾਲ ਪੈਸਾ ਲਵਾਂ, ਤੇ ਬਾਦਲ ਸਹਿਬ ਦੇ ਚਰਨਾਂ ਵਿਚ ਰਖਾਂ, ਜਿਥੇ ਪਹਿਲੇ ਹੀ ਅਥਾਹ ਨੋਟਾਂ ਦੇ ਢੇਰ ਲਗੇ ਹੋਣ ਦੀ, ਮੇਂਨੂੰ ਅਗਾਊਂ ਜਾਣਾਕਾਰੀ ਸੀ। ਇਸ ਲਈ ਮੈਂ ਸਿਆਸ਼ਤ ਤੋਂ ਸਨਿਆਸ਼ ਲੈਣ ਦਾ ਫੈਸ਼ਲਾ ਕਰ ਲਿਆ। ਕਿਸੇ ਪੰਚਾਇਤ ਜਾਂ ਸੁਸਾਇਟੀ ਚੋਣ ਵਿਚ ਭੀ ਵੋਟ ਨਾਂ ਪਾਉਣੀ ਪਵੇ, ਇਸ ਲਈ 25, 30 ਸਾਲ ਆਪਣੀ ਵੋਟ ਹੀ ਨਹੀਂ ਬਣਵਾਈ।
ਪਰ ਅੱਜ ਹਾਲਾਤ ਬਿਲਕੁਲ ਬਦਲ ਚੁਕੇ ਹਨ। ਪੰਜਾਬ ਕੰਗਾਲ ਹੋ ਚੁਕਾ ਹੈ। ਲੋਕ ਖੁਦਕਸ਼ੀਆ ਕਰ ਰਹੇ ਹਨ। ਉਸਾਰੀ ਬਿਲਕੁਲ ਰੁਕ ਹੀ ਨਹੀਂ
ਗਈ, ਮੁਕ ਹੀ ਗਈ ਹੈ। ਲੁਟੇਰਾਸ਼ਾਹੀ ਨੇ ਪੰਜਾਬ ਲੁਟਕੇ ਅਰਬਾਂ ਖਰਬਾਂ ਰਪੱਈਆ ਵਿਦੇਸ਼ਾਂ ਵਿਚ ਜਮਾਂ ਕਰ ਲਿਆ ਹੈ। ਅੱਜ ਸਰਕਾਰ ਵੋਟਾਂ ਨਾਲ ਨਹੀਂ, ਨੋਟਾਂ ਨਾਲ ਬਣਾਈ ਜਾਂਦੀ ਹੈ। ਪੰਜਾਬ ਨੂੰ ਕੰਗਾਲ ਇਸੇ ਨੀਤੀ ਨਾਲ ਕੀਤਾ ਗਿਆ ਹੈ, ਕਿ ਲੋਕਾਂ ਦੀ ਜਮੀਰ ਮਰ ਜਾਏ। ਲੋਕਾਂ ਦੀ ਜਮੀਰ ਨੋਟਾਂ ਨਾਲ ਖਰੀਦੀ ਜਾ ਸਕੇ। ਪੰਜਾਬ ਦੀ ਜਨਤਾ ਸਦਾ ਸਦਾ ਲਈ ਲੁਟੇਰਾਸ਼ਾਹੀ ਦੀ ਗੁਲਾਮ ਬਣ ਜਾਏ ਗੀ। ਇਹਨਾਂ ਕਾਂਰੂ ਰਸ਼ੀਦ ਨੂੰ ਭੀ ਪਿਛੇ ਛੱਡ ਦਿਤਾ ਹੈ। ਕਾਰੂੰ ਰਸ਼ੀਦ ਈਰਾਨ ਦਾ ਬਾਦਸ਼ਾਹ ਹੋਇਆ ਹੈ। ਜੋ ਪਹਿਲੇ ਧਾਰਮਿਕ ਵਿਅੱਕਤੀ ਸਮਝਿਆ ਜਾਂਦਾ ਸੀ। ਪਰ ਬਾਦਸ਼ਾਹ ਬਣਕੇ ਉਸਨੇ ਆਪਣੇ ਦੇਸ਼ ਦੇ ਸਭ ਵਸ਼ਨੀਕਾਂ ਦਾ ਪੈਸਾ ਪੈਸਾ ਸ਼ਾਹੀ ਖਜਾਨੇ ਵਿਚ ਜਮਾਂ ਕਰਵਾ ਲਿਆ ਸੀ। ਫਿਰ ਉਸਨੂੰ ਆਪਣੇ ਵਜੀਰ ਯਾਹੀਆ ਤੋਂ ਪਤਾ ਲੱਗਾ ਕਿ ਅਜੇ ਮੁਰਦਿਆਂ ਦੇ ਮੂੰਹ ਵਿਚ ਪਾਇਆ ਦਮੜਾ ਕਢਣਾ ਬਾਕੀ ਰਹਿੰਦਾ ਹੈ। ਸਭ ਕਬਰਾਂ ਪੁਟੀਆਂ ਗਈਆਂ। ਗਲੀਆਂ ਸ਼ੜੀਆਂ ਲਾਸ਼ਾ ਵਿਚੋਂ ਦਮੜੇ ਕੱਢੇ ਗਏ।
ਅੱਜ ਪੰਜਾਬ ਦੀ ਕਾਰੂੰ ਸ਼ਾਹੀ ਇਸਤੋਂ ਭੀ ਅੱਗੇ ਵੱਧ ਗਈ ਹੈ। ਕਈ ਭੋਲੇ ਵੀਰ ਇਹ ਸੋਚਣ ਗੇ ਕਿ ਪੰਜਾਬ ਦੇ ਸਿਖ ਹਿੰਦੂ ਤਾਂ ਦਮੜੇ ਪਾਉਂਦੇ ਹੀ ਨਹੀਂ। ਇਹ ਕਿਥੋਂ ਕੱਢ ਲੈਣ ਗੇ। ਵੀਰੋ ਤੁਸੀਂ ਤਾਂ ਸਚਮੁਚ ਹੀ ਭੋਲੇ ਹੋਂ। ਲੁਟੇਰਾਸ਼ਾਹੀ
ਵਲੋਂ, ਸਰਕਾਰ ਦੀ ਸ੍ਰਪ੍ਰਸ਼ਤੀ ਹੇਠ, ਭੂਰਾ, ਕਾਲਾ, ਚਿਟਾ ਦਰਿਆ ਵਗਾਕੇ, ਤਕਰੀਬਨ ਦਸ ਲੱਖ ਨੌਜੁਆਨ ਨੂੰ ਘੋਰੀ ਬਣਾਕੇ, ਜਿੰਦਿਆਂ ਮਾਰਕੇ, ਲੁਟੇਰਾਸ਼ਾਹੀ ਦੇ ਆਪ ਅਰਬਾਂ ਖਰਬਾਂ ਵਿਦੇਸ਼ਾ ਵਿਚ ਜਮਾਹ ਕਰਨ ਦੇ ਚਰਚੇ ਹਨ। ਕੀ ਇਹ ਕਾਰੂੰਸ਼ਾਹੀ ਨਹੀ? ਰੇਤਾ ਬਜਰੀ ਤੇ ਮਾਫਈਏ ਦਾ ਕਬਜਾ ਕਰਵਾਕੇ ਅੰਨ੍ਹੀ ਲੁਟ ਕਰਨੀ, ਕਾਰੂੰਸ਼ਾਹੀ ਨਹੀਂ? ਸ਼ਾਮਲਾਤ ਦਾਨ ਕਰਨ ਦਾ ਫੈਸ਼ਲਾ ਕਾਰੂੰਸ਼ਾਹੀ ਨਹੀਂ? ਕਿਨੇ ਕੁ ਗਿਣਦੇ ਜਾੳਂਗੇ? ਇਥੇ ਤਾਂ ਸੈਂਕੜੇ ਮਾਫੀਆ (ਗ੍ਰੋਹ) ਪੈਦਾ ਕੀਤੇ ਗਏ ਨੇ ਪੰਜਾਬ ਲੁਟਣ ਲਈ।
ਜੇ ਕੁਝ ਸਮਾਂ ਪੰਜਾਬ ਵਿਚ ਇਸੇ ਤਰਾਂ ਰਾਜ
ਰਿਹਾ, ਤਾਂ ਇਥੇ ਲੁਟਣ ਲਈ ਭੀ ਕੁਝ ਨਹੀਂ ਰਹੇ ਗਾ। ਹੁਣ ਸਮਾਂ ਆ ਗਿਆ ਹੈ, ਹਰ ਪੰਜਾਬੀ ਲਈ ਸੋਚਣ ਦਾ। ਆਪਣੀ ਜਮੀਰ ਜਗਾਉਣ ਦਾ। ਆਪਣੇ ਬਚਿਆਂ ਦਾ ਭਵਿਖਤ ਬਚਾਉਣ ਦਾ। ਜੇ ਅੱਜ ਨਹੀਂ ਉਠੋਂ ਗੇ, ਫੇਰ ਉਠਣ ਜੋਗੇ ਰਹੋਂ ਗੇ ਹੀ ਨਹੀਂ। ਇਸੇ ਭਾਵ ਹੇਠ ਮੇਰੀ ਜਮੀਰ ਜਾਗੀ ਹੈ। ਮੈਂ ਪੰਜਾਬ ਲਈ ਕੁਝ ਕਰਨ ਦਾ ਫੈਸ਼ਲਾ ਕੀਤਾ ਹੈ। ਮੈਂ ਭ੍ਰਿਸ਼ਟਾਚਾਰ ਦੇ ਦੈਂਤ ਨਾਲ ਨਿਹੱਥਿਆਂ ਲੜਨ ਦਾ ਫੈਸ਼ਲਾ ਕੀਤਾ ਹੈ। ਮੈਂ ਹਜਾਰਾਂ ਵੀਰਾਂ ਤੋਂ ਸੁਣ ਚੁਕਾ ਹਾਂ ਕਿ ਭ੍ਰਿਸ਼ਟਾਚਾਰ ਖਤਮ ਨਹੀਂ ਹੋ ਸਕਦਾ। ਮੈਂ ਭ੍ਰਿਸ਼ਟਾਚਾਰ ਖਤਮ ਕਰਨ ਦਾ ਸਾਧਨ ਆਪਣੇ ਲੋਕਾਂ ਸਾਹਮਣੇ ਰੱਖਿਆ ਹੈ। ਇਸ ਸਾਧਨ ਦੀ ਪ੍ਰਾਪਤੀ ਲਈ ਪੁਲੀਟੀਕਲ ਪਾਰਟੀ ਬਣਾਈ ਹੈ। ਭ੍ਰਿਸ਼ਟਾਚਾਰ ਧਰਨਿਆਂ, ਮੋਰਚਿਆਂ ਨਾਲ ਖਤਮ ਨਹੀਂ ਹੋ ਸਕਦਾ। ਇਸ ਸ਼ਾਧਨ ਦੀ ਪ੍ਰਾਪਤੀ ਲਈ, ਲੋੜੀਦੀ ਪੁਲੀਟੀਕਲ ਪਾਰਟੀ ਬਨਾਉਣੀ ਪਹਿਲੀ ਲੋੜ ਹੈ। ਇਸ ਲਈ ਪੰਜਆਪ ਗਠਿਤ ਕੀਤੀ ਗਈ ਹੈ। ਸਮੁਚੇ ਪੰਜਾਬੀਆਂ ਤਕ ਆਪਣਾ ਸਾਧਨ ਅਤੇ ਇਸਦੀ ਪ੍ਰਾਪਤੀ ਲਈ ਆਪਣਾ ਵਿਚਾਰ ਪਹੁੰਚਾਉਣਾ ਦੂਜੀ ਲੋੜ ਹੈ। ਇਸ ਲਈ ਇਹ ਵੈਬਸਾਈਟ ਅੱਪਲੋਡ ਕੀਤੀ ਗਈ ਹੈ।
ਭ੍ਰਿਸ਼ਟਾਚਾਰ ਖਤਮ ਕਰਨ ਲਈ ਮੈਂ ਆਪਣੇ ਬਚਪਨ ਦਾ ਇਤਹਾਸ ਮੁੜ ਦੁਹਰਾਉਣਾਂ ਚਾਹੁੰਦਾ ਹਾਂ। ਮੈਨੂੰ ਪੂਰਨ ਉਮੀਦ ਹੈ ਕਿ ਪੰਜਾਬ ਦੇ ਲੋਕ ਮੇਰੀ
ਤਜਵੀਜ, ਜਿਸਨੂੰ ਮੈਂ ਆਪਣਾ ਚੋਣ ਮੈਨੀਫੈਸ਼ਟੋ ਕਿਹਾ ਹੈ, ਉਸਨੂੰ ਧਿਆਨ ਨਾਲ ਵਾਚਣ ਗੇ। ਮੇਰੀ ਗੱਲ ਸੁਨਣ ਗੇ। ਸਹਿਯੋਗ ਦੇਣ ਗੇ। ਤਾਂ ਮੈਨੂੰ ਪੂਰਾ ਯਕੀਨ ਹੈ ਕਿ ਭ੍ਰਿਸ਼ਟਾਚਾਰ 2017 ਦੀ ਚੋਣ ਤੋਂ ਪਹਿਲਾਂ ਹੀ ਖਤਮ ਹੋ ਜਾਏ ਗਾ। ਮੈਂ ਪੰਜਾਬੀਆਂ ਨੂੰ ਯਕੀਨ ਦੁਆਉਣਾ ਚਾਹੁੰਦਾ ਹਾਂ ਕਿ ਮੇਰਾ ਪ੍ਰਯੋਜਨ ਸਿਰਫ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਦਾ ਖਾਤਮਾਂ ਹੈ। ਸਾਫ ਨਿਰਮਲ ਪਾਰਦਰਸ਼ੀ ਸਰਕਾਰ ਕਾਇਮ ਕਰਨਾਂ ਹੈ। ਆਪ ਮੁਖ ਮੰਤਰੀ ਬਨਣਾ ਜਾਂ ਤਾਕਤ ਪ੍ਰਾਪਤ ਕਰਨਾ ਨਹੀਂ ਹੈ। ਜੇ ਮੇਰੀ ਭਾਵਨਾਂ ਤਾਕਤ ਪ੍ਰਾਪਤ ਕਰਨਾਂ ਦੀ ਹੁੰਦੀ, ਤਾਂ ਮੈਂ ਸਤਾਹ ਪ੍ਰਾਪਤ ਹੁੰਦਿਆਂ ਹੋਇਆਂ ਭੀ ਸਨਿਆਸ਼ ਨਾਂ ਲੈਂਦਾ। ਮੈਂਨੂੰ ਪ੍ਰਮਾਤਮਾਂ ਨੇ ਆਪਣੀ ਜਿੰਦਗੀ ਦੀਆਂ ਲੋੜਾਂ ਲਈ ਪਹਿਲੇ ਹੀ ਸਭ ਕੁਝ ਦਿਤਾ ਹੋਇਆ ਹੈ।