.
A61.
ਮੈਂ ਕੇਜਰੀਵਾਲ
ਸੰਜੇ
ਸਿੰਘ
ਦੀ ਦਿਲੀ
ਆਪ
ਕਿਉਂ
ਛਡੀ
ਕੇਜਰੀਵਾਲ ਜੀ ਦੀ ਆਮ ਆਦਮੀ ਪਾਰਟੀ ਦਿਲੀ
ਛਡਣ, ਅਤੇ ਆਮ ਆਦਮੀ ਪਾਰਟੀ ਪੰਜਾਬ (ਪੰਜਆਪ) ਬਨਾਉਣ ਵਾਰੇ, ਮੇਰੀਆਂ ਪੋਸਟਾਂ ਦੇ ਸਬੰਧ ਵਿਚ ਮੈਨੂੰ ਹਜਾਰਾਂ ਮੈਸਿਜ, ਈਮੇਲ ਤੇ ਟੈਲੀਫੋਨ ਆਏ ਹਨ। ਖੋਜ ਭਰਪੂਰ ਪੋਸਟਾਂ / ਲੇਖਾਂ ਲਈ ਬਹੁਤ ਸਲਾਘਾ ਕੀਤੀ ਗਈ ਹੈ। ਮੇਰੀ ਵੈਬਸਾਈਟ ਲੱਖਾਂ ਲੋਕਾਂ ਵਲੋਂ ਦੇਖੀ ਗਈ ਹੈ। ਉਹਨਾਂ ਦਾ ਧੰਨਵਾਦ ਕਰਦਿਆਂ, ਨਰਾਜਗੀ ਵਾਲੇ ਕੁਝ ਵੀਰਾਂ ਨੂੰ ਬੇਨਤੀਆਂ ਕਰਨੀਆਂ ਚਾਹੁਦਾ ਹਾਂ। ਦੋ ਵੀਰਾਂ ਨੇ ਕਿਹਾ ਹੈ, ਕਿ ਮੈਨੂੰ ਬਾਦਲਾਂ ਨੇ ਖਰੀਦ ਲਿਆ ਹੈ। ਮੇਰੀਆਂ ਪੋਸ਼ਟਾਂ ਤੇ ਖੁਸੀ ਜਾਹਰ ਕਰਨ ਵਾਲੇ ਵੀਰਾਂ ਦਾ, ਇਕ ਵਾਰ ਧੰਨਵਾਦ। ਪਰ ਨਰਾਜਗੀ ਜਾਹਰ ਕਰਨ ਵਾਲੇ ਵੀਰਾਂ ਦਾ, ਲੱਖ ਵਾਰ ਧੰਨਵਾਦ। ਕਿਉਂਕੇ ਗੁਸਾ ਪ੍ਰਗਟਾਉਣ ਤੋਂ ਬਾਦ, ਹਰ ਇਨਸਾਨ ਦੇ ਮਨ ਵਿਚ, ਸਚਾਈ ਦੀ ਪੜਤਾਲ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ। ਬੱਸ ਇਹੀ ਮੇਰੇ ਲਈ ਵਰਦਾਨ ਹੈ।
ਇਕ ਵੀਰ ਨੇ ਕਿਹਾ ਹੈ ਕਿ ਇਸਤੇ ਬਾਦਲਾਂ ਨੇ ਕਿਨੇ ਕੇਸ ਬਣਾਏ ਹਨ। ਉਹ ਵੀਰ ਠੀਕ ਹੈ। ਸੁਖਬੀਰ ਬਾਦਲ ਨੇ ਸਕੰਦਰ ਸਿੰਘ ਮਲੂਕਾ ਤੇ ਬਲਵਿੰਦਰ ਸਿੰਘ ਭੂਦੜ
ਰਾਹੀਂ, ਮੇਰੀ ਤਕਰੀਬਨ ਸਾਰੀ ਜਾਇਦਾਦ ਲੁਟ ਲਈ ਹੈ। ਲੁਟਣ ਤੋਂ ਪਹਿਲਾਂ ਉਹ ਕੋਈ ਨਾ ਕੋਈ ਕੇਸ਼ ਬਣਾਉਦੇ ਹਨ। ਇਹ ਇਹਨਾਂ ਦੀ ਮੋਡਸ-ਉਪਰੈਂਡੀ ਹੈ। ਕੋਰਟਾਂ ਨੇ ਆਪਣੇ ਫੈਸ਼ਲੇ ਵਿਚ ਸਾਫ ਲਿਖਿਆ ਕਿ ਅਕਾਲੀ ਤੇ ਸਰਕਾਰੀ ਜਬਰ ਹੈ। ਬਾਦਲਾਂ ਨੇ ਮੈਨੂੰ ਕਿਨਾਂ ਨਿਉਦਾ ਪਾਇਆ ਹੈ। ਇਹ ਵੇਰਵਾ ਇਥੇ ਨਹੀ ਦਿਤਾ ਜਾ ਸਕਦਾ। ਕਿਰਪਾ ਕਰਕੇ ਮੇਰੀ ਵੈਬਸਾਈਟ ਦੇਖ ਲਉ। (www.pacp.in ) ਜਾਂ ਯੂਟਿਊਬ ਤੇ ਪੰਜਆਪ ਦੇ ਸਿਰਲੇਖ ਹੇਠ ਮੇਰੀਆਂ ਵੀਡੀਉ ਸਪੀਚਾਂ ਸੁਣ ਲਉ।
ਉਸ ਸਮੇਂ ਤੋਂ ਮੈਂ ਬਾਦਲਾਂ ਤੋਂ ਬਦਲਾ ਲੈਣ ਲਈ ਤਰਸ਼ ਭੀ ਰਿਹਾ
ਹਾਂ, ਤੇ ਹੌਸ਼ਲਾ ਭੀ ਨਹੀਂ ਛਡਿਆ। ਮੈ ਪੰਜਾਬ ਵਿਚ ਇਕੋ ਇਕ ਆਦਮੀ ਹਾਂ, ਜਿਸਨੇ ਬਾਦਲ ਦੀਆਂ ਲੁਟਾਂ ਵਾਰੇ ਅਣਗਿਣਤ ਲੇਖ ਲਿਖੇ ਹਨ, ਤੇ ਲੈਕਚਰ ਕੀਤੇ ਹਨ। ਭਾਈ ਰਣਜੀਤ ਸਿੰਘ ਖਾਲਸਾ ਇਕੋ ਇਕ ਇਨਸਾਨ ਹੈ, ਜਿਸਨੇ ਸਿਖ ਸੰਗਤ ਨੂੰ ਵਾਰ ਵਾਰ ਦਸ਼ਿਆ ਕਿ ਬਾਦਲਾਂ ਨੇ ਗੁਰੁ ਘਰ ਕਿਵੇਂ ਲੁਟੇ ਹਨ। ਉਹ ਬਾਹਰ ਜਾਕੇ ਪ੍ਰਚਾਰ ਕਰ ਸਕੇ। ਪਰ ਬਾਦਲ ਸਰਕਾਰ ਨੇ ਮੇਰਾ ਪਾਸਪੋਰਟ ਜਬਤ ਕਰ ਲਿਆ ਸੀ। ਭਾਂਵੇਂ ਮੇਰੀਆਂ ਬਾਦਲ ਖਾਨਦਾਨ ਨਾਲ ਤਿੰਨ ਨਜਦੀਕੀ ਰਿਸ਼ਤੇ ਦਾਰੀਆਂ ਹਨ।
ਮੈਂ ਬਾਦਲਾਂ ਤੋਂ ਆਪਣੀ ਜਾਇਦਾਦ ਵਾਪਿਸ ਲੈਣ ਲਈ ਕੈਪਟਨ ਸਹਿਬ ਨੂੰ ਆਪਣੀ ਸਮਰੱਥਾ ਅਨੁਸਾਰ ਸਹਿਯੋਗ ਦਿਤਾ। ਪਰ ਮੈ ਕਾਂਗਰਸ ਦਾ ਪ੍ਰਾਈਮਰੀ ਮੈਬਰ ਨਹੀਂ ਬਣਿਆ। ਕਿਉਕੇ ਦਿਲੀ ਦੇ ਸਿਖਘਾਤ ਵਾਰੇ ਮੈਨੂੰ ਬਾਬੂ ਕਾਂਸ਼ੀ ਰਾਮ ਜੀ ਨੇ ਅਸਲੀਅਤ ਦਸ ਦਿਤੀ ਸੀ। ਮੈਨੂੰ ਕੈਪਟਨ ਸਹਿਬ ਨੇ ਟਿਕਟ ਦੇਣ
ਲਈ, ਜੱਸੀ ਸਹਿਬ ਨੂੰ ਦਿਲੀ ਤੋਂ ਮੇਰੇ ਘਰ ਜਲਾਲ ਭੇਜਿਆ ਸੀ। ਮੈਂ ਪਟਿਆਲੇ ਜਾਕੇ ਮਾਫੀ ਮੰਗ ਲਈ ਸੀ। ਮੈਂ ਕਈ ਹਲਕਿਆਂ ਵਿਚ ਆਪਣੀ ਜਾਣ ਪਹਿਚਾਣ ਅਨੁਸਾਰ ਮਦਤ ਕੀਤੀ। ਪਰ ਜਦ ਮੈਂ ਦੇਖਿਆ ਕਿ ਕੈਪਟਨ ਤੇ ਬਾਦਲ ਅੰਦਰੋਂ ਇਕ ਹੋ ਗਏ ਹਨ। ਤਾਂ ਮੈਂਨੂੰ ਘੋਰ ਨਿਰਾਸ਼ਤਾ ਹੋਈ।
ਪਰ ਮੈਂ ਆਪਣੇ ਯਤਨ ਨਹੀਂ ਛੱਡੇ। ਆਪਣੀ ਐਂਟੀ ਕ੍ਰੱਪਸ਼ਨ ਪਾਰਟੀ ਬਣਾਈ। ਪਾਰਟੀ ਦੀ ਵੈਬਸਾਈਟ ਜਾਰੀ ਕੀਤੀ। ( www.acpp.in ) ਬਾਦਲ ਸਰਕਾਰ ਦੇ ਕਾਰਨਾਮੇਂ ਲੋਕਾਂ ਸਾਹਮਣੇ ਲਿਆਂਦੇ। 15 ਜੂਨ 2015 ਨੂੰ ਆਮ ਅਦਮੀ ਪਾਰਟੀ ਦਿਲੀ ਨੇ ਪੰਜਾਬ ਜੋੜੋ ਮਹਿਮ ਸ਼ੁਰੂ ਕੀਤੀ। ਸੰਜੇ ਸਿੰਘ ਨੇ ਬਾਦਲ ਨੂੰ ਗੁੰਡਾ ਕਿਹਾ, ਮੈਂਨੂੰ ਬੜੀ ਖੁਸੀ ਹੋਈ ਕਿ ਕੋਈ ਪਾਰਟੀ ਨਿਡਰ ਹੋਕੇ ਬਾਦਲਸ਼ਾਹੀ ਜੁਲਮ ਤੇ ਲੁਟਾਂ ਖਿਲਾਫ ਅਵਾਜ ਉਠਾ ਰਹੀ ਹੈ। ਆਪਣੀ ਐਂਟੀ ਕ੍ਰੱਪਸ਼ਨ ਪਾਰਟੀ ਦੀ ਵੈਬਸਾਈਟ ਬਦਲ ਕੇ, ਮੈਂ ਪੰਜਆਪ ਬਣਾ ਦਿਤੀ। ਮੈ ਕੋਈ ਅਡੰਬਰ ਨਹੀ ਕੀਤਾ। ਅਖਬਾਰਾਂ ਵਿਚ ਖਬਰਾਂ ਨਹੀਂ ਛਪਵਾਈਆਂ। ਕਿਉਂਕੇ ਮੈਂ 5 ਅਪ੍ਰੈਲ 2011 ਤੋਂ ਅੰਨਾ ਹਜਾਰੇ ਜੀ ਨਾਲ ਜੁੜਿਆ ਹੋਇਆ ਹਾਂ। ਮੈਂ ਉਹਨਾਂ ਦੀਆਂ ਕਈ ਸਭਾਵਾਂ ਵਿਚ ਗਿਆ ਸੀ। ਇਹਨਾਂ ਵਾਰੇ ਪੈਂਫਲਿਟ ਛਪਵਾਏ ਭੀ ਤੇ ਲਗਵਾਏ ਭੀ। ਮੈਂ ਕੋਈ ਅਹੁਦਾ ਨਹੀਂ ਮੰਗਿਆ। ਕਿਉਕੇ ਮੈਂ ਕਿਸੇ ਅਹੁਦੇ ਦੀ ਲੋੜ ਨਹੀ ਸਮਝਦਾ।
ਮੈਂ 16 ਕੁ ਸਾਲ ਦੀ ਉਮਰ ਵਿਚ ਹੀ ਧੰਨਾਂ ਸਿੰਘ ਗੁਲਸ਼ਨ ਤੇ ਹਰਬੰਸ ਸਿੰਘ ਸਿਧੂ ਦੀ ਮਦਤ ਕਰਨ ਕਰਕੇ ਸਿਆਸਤ ਵਿਚ ਆ ਗਿਆ ਸੀ। ਮੈਂ ਅਕਾਲੀ ਦਲ ਦੀ ਤਰਫੋਂ ਦੋ ਵਾਰ ਐਮ ਐਲ ਏ ਬਣਿਆ। ਭਾਰਤ ਖੇਤੀ ਕੀਮਤ ਕਮਿਸ਼ਨ ਦਾ ਮੈਂਬਰ ਬਣਿਆ। ਭਾਰਤੀ ਖੇਤੀ ਖੋਜ ਸ਼ੰਸਥਾ ਪੂਸਾ ਨਿਊ ਦਿਲੀ ਦਾ ਡਾਇਰੈਕਟਰ ਰਿਹਾ। ਇਹ ਸੰਸਥਾ ਭਾਰਤ ਦੀਆਂ 65 ਖੇਤੀਵਾੜੀ ਯੂਨੀਵਰਸ਼ਟੀਆਂ ਦਾ ਕੰਟਰੋਲ ਕਰਦੀ ਹੈ। ਪਰ ਮੈਂ ਅਕਾਲੀ ਦਲ ਵਿਚ ਕੋਈ ਅਹੁਦਾ ਨਹੀਂ ਮੰਗਿਆ। ਜਦਕਿ ਸਭ ਜਾਣਦੇ ਹਨ ਕਿ ਮੈਂ ਸੰਤ ਫਤੇਹ ਸਿੰਘ, ਹਰਚੰਦ ਸਿੰਘ ਲੋਗੋਵਾਲ, ਸ ਗੁਰਚਰਨ ਸਿੰਘ ਟੌਹਰਾ, ਬਾਬਾ ਜਗਿੰਦਰ ਸਿੰਘ ਦੇ ਬਹੁਤ ਨਜਦੀਕ ਰਿਹਾ ਹਾਂ। ਆਦਮੀ ਵਿਚ ਕਾਬਲੀਅਤ ਹੋਣੀ ਚਾਹੀਦੀ ਹੇ। ਵਫਾਦਾਰ ਤੇ ਮੇਹਨਤੀ ਹੋਣਾ ਚਾਹੀਦਾ ਹੈ। ਕਾਮਯਾਬੀ ਤੇ ਸਨਮਾਨ ਆਪਣੇ ਆਪ ਹੀ ਘਰੇ ਆ ਜਾਂਦੇ ਹਨ।
ਮੈਂ ਬਠਿਡਾ ਪਾਰਲੀਮੈਂ ਲੜਨ ਲਈ ਸੰਜੇ ਜੀ ਨੂੰ ਆਪ ਦੇ ਪੁਰਾਣੇ ਦਫਤਰ ਵਿਚ ਮਿਲਿਆ ਸੀ। ਯਕੀਨ ਕਰੋ। ਮੈਂ ਬਾਦਲਾਂ ਨੂੰ ਉਸ ਸਮੇਂ ਦੇ ਹਾਲਾਤ ਅਨੁਸਾਰ ਅਵੱਸ਼ ਹਰਾ ਸਕਦਾ ਸੀ। ਟਿਕਟ ਭਾਂਵੇਂ ਨਹੀ
ਮਿਲੀ, ਪਰ ਮੈਂ ਆਪ ਦੀ ਹਰ ਸੰਭਵ ਮਦਤ ਕਰਦਾ ਰਿਹਾ। ਸੰਜੇ ਨਾਲ ਇਸ ਵਿਚਾਰ ਚਰਚਾ ਦਾ ਵੇਰਵਾ ਦੂਸਰੇ ਲੇਖਾਂ ਵਿਚ ਮਿਲ ਸਕਦਾ ਹੈ।
ਮੈਂ ਮੁਕਤਸਰ ਕਾਂਨਫ੍ਰੰਸ ਸਮੇ ਆਪਣੇ ਰਿਸ਼ਤੇਦਾਰਾਂ ਕੋਲ ਕਾਨਫ੍ਰੰਸ਼ ਦੀ ਕਾਮਯਾਬੀ ਲਈ ਚਕਰ
ਲਾਉਂਦਾ, ਪਰ ਸ਼ਾਮ ਨੂੰ ਸੇਖੋਂ ਸਹਿਬ ਕੋਲ ਪੰਡਾਲ ਲਗਾਉਣ ਵਾਲੇ ਅਸਥਾਨ ਤੇ ਆ ਜਾਂਦਾ ਸੀ। ਮੇਰੇ ਬੈਠਿਆਂ ਹੀ ਕਿਸੇ ਰਿਪੋਰਟਰ ਨੇ, ਸੰਜੇ ਜੀ ਨੂੰ ਦਸਿਆ, ਕਿ ਮਜੀਠੇ ਨੇ ਉਸ ੳਪਰ ਡੈਫਾਮੇਸ਼ਨ ਦਾ ਕੇਸ ਕਰ ਦਿਤਾ ਹੈ। ਮੈਂ ਸੰਜੇ ਜੀ ਨੂ ਦੋ ਵਾਰ ਕਿਹਾ ਕਿ ਤੁਹਾਨੂੰ ਤੁਹਾਡੇ ਵਕੀਲ ਤਾਂ ਕਹਿਣ ਗੇ, ਕਿ ਜਿਨਾਂ ਚਿਰ ਸਮਣ ਨਹੀਂ ਆਉਂਦੇ, ਆਪਾਂ ਕੁਝ ਨਹੀਂ ਕਰ ਸਕਦੇ। ਪਰ ਬੇਫਿਕਰ ਰਹੋ। ਮੈ ਤੁਹਾਨੂੰ ਸੰਮਣ ਨਹੀਂ ਹੋਣ ਦਿਆਂ ਗਾ। ਮੈ ਦੋ ਵਾਰ ਕਿਹਾ, ਪਰ ਦੋਨੋ ਵਾਰ ਸੰਜੇ ਜੀ ਨੇ ਆਪਣਾ ਮੂੰਹ ਦੂਜੀ ਤਰਫ ਫੇਰ ਲਿਆ। ਕਿਉਂਕੇ ਉਹ ਇਤਨੇ ਮਗਰੂਰ ਹਨ, ਕਿ ਆਮ ਬੰਦੇ ਦੀ ਗੱਲ ਸੁਣਨਾ ਹੱਤਕ ਸਮਝਦੇ ਹਨ।
ਉਹਨਾਂ ਨੂੰ ਇਹ ਭੀ ਪਤਾ
ਸੀ, ਕਿ ਮੈਂ ਦੋ ਵਾਰ ਐਮ ਐਲ ਏ ਰਿਹਾ ਹਾਂ। ਖੇਤੀ ਕੀਮਤ ਕਮਿਸ਼ਨ ਦਾ ਮੈਂਬਰ ਰਿਹਾ ਹਾਂ। ਭਾਰਤੀ ਖੇਤੀ ਖੋਜ ਸੰਸਥਾ, ਜਿਸ ਅਧੀਨ ਭਾਰਤ ਦੀਆਂ 65 ਖੇਤੀ ਯੂਨੀਵਰਸ਼ਟੀਆਂ ਹਨ, ਦਾ ਡਾਇਰੈਕਟਰ ਰਿਹਾ ਹਾਂ। ਇਸ ਲਈ ਪੰਜਾਬ ਦੀ ਆਮ ਅਦਮੀ ਪਾਰਟੀ ਦਾ ਸਭ ਤੋਂ ਸੀਨੀਅਰ ਮੈਂਬਰ ਹਾਂ। ਅੰਨਾਂ ਜੀ ਨਾਲ 2011 ਤੋਂ ਜੁੜਿਆ ਹੋਇਆਂ ਹਾਂ।ਕਿਉਕੇ ਇਸ ਸਭ ਕੁਝ ਵਾਰੇ ਮੈਂ ਸ਼ੰਜੇ ਜੀ ਨੂੰ ਚੋਣ ਮੀਟਿੰਗ ਸਮੇਂ ਤਕਰੀਬਨ 50 ਪੇਜ ਦਾ ਵੇਰਵਾ ਦਿਤਾ ਸੀ। ਖੈਰ ਜਦ ਸੰਜੇ ਸਹਿਬ, ਪਾਠਕ ਜੀ, ਸੁਚਾ ਸਿੰਘ, ਮਾਨ ਸਹਿਬ, ਜਾਣ ਲਈ ਗੱਡੀ ਵਿਚ ਬੈਠ ਗਏ, ਤਾਂ ਮੈ ਫਿਰ ਸੰਜੇ ਸਿੰਘ ਨੂੰ ਬੇਨਤੀ ਕੀਤੀ, ਕਿ ਜੇ ਤੁਸੀ ਇਜਾਜਤ ਦੇਉਂ, ਤਾਂ ਮੈਂ ਤੁਹਾਡੇ ਸਮਣ ਰੋਕ ਸਕਦਾ ਹਾਂ। ਜਿਸ ਤੇ ਸੰਜੇ ਸਿੰਘ ਨੇ ਸੇਖੋਂ ਸਾਹਿਬ ਨੂੰ ਕਿਹਾ, ਕਿ ਮੇਰਾ ਕੇਸ ਇਸਨੂੰ ਦੇ ਦੇਵੋ। ਮੈਂ ਕਿਹਾ ਕਿ ਮੈਂ ਸਿਰਫ ਇਜਾਜਤ ਮੰਗਦਾ ਹਾਂ। ਪੈਸੇ ਆਪਣੇ ਕੋਲੋਂ ਖਰਚ ਕਰਾਂ ਗਾ। ਉਹ ਚਲੇ ਗਏ।
ਉਹਨਾਂ ਦੀ ਤਾਰੀਖ ਮਾਘੀ ਤੋਂ ਅਗਲੇ ਦਿਨ ਸੀ। ਪਰ ਮੈਂ ਪਹਿਲਾਂ ਜੱਜ ਸਹਿਬ ਨੂੰ ਦਲੀਲ ਦੇਣ
ਲਈ, ਮਾਘੀ ਵਾਲੇ ਦਿਨ ਮਿਲਣਾ ਠੀਕ ਸਮਝਿਆ। ਇਸ ਲਈ ਮੈ ਪੰਡਾਲ ਵਿਚ ਹਾਜਰੀ ਲੁਆਕੇ ਲੁਧਿਆਣੇ ਸ ਬਿਕਰਮਪਾਲ ਸਿੰਘ ਜੀ ਦੀ ਕੋਰਟ ਵਿਚ ਹਾਜਰ ਹੋਇਆ। ਮੈਂ ਉਹਨਾਂ ਨੂੰ ਆਪਣੀ ਦਲੀਲ ਦਿਤੀ ਕਿ ਮੈਂ ਫਰੀਲਾਂਸ਼ ਜਰਨਲਿਸ਼ਟ ਹਾਂ। ਕਿਸੇ ਪਾਰਟੀ ਦਾ ਕੋਈ ਆਹੁਦੇਦਾਰ ਨਹੀਂ। ਇਸ ਕੇਸ ਦਾ ਮੁਫਾਦ ਗਲਤ ਹੈ। ਮੈਂ ਇਸ ਨੂੰ ਹਾਈਕੋਰਟ ਲੈ ਜਾਣਾ ਚਾਹੁੰਦਾ ਹਾਂ। ਮੈਂਨੂੰ ਦੋ ਮਹੀਨੇ ਦਾ ਸਮਾਂ ਚਾਹੀਦਾ ਹੈ। ਮੈਨੂੰ ਇਸ ਕੇਸ ਦੀ ਵਧੇਰੇ ਜਾਣਕਾਰੀ, ਤੇ ਪ੍ਰੋਸੀਜਰ ਜਾਨਣ ਲਈ ਭੀ, ਇਸ ਕੇਸ ਦੀ ਸੁਣਵਾਈ ਦੇਖਣ ਦੀ ਇਜਾਜਤ ਦਿਤੀ ਜਾਵੇ। ਜੱਜ ਸਹਿਬ ਨੇ ਇਸ ਸਰਤ ਤੇ ਮੈਨੂੰ ਸੁਣਵਾਈ ਦੇਖਣ ਦਾ ਰਜਾਮੰਦੀ ਜਾਹਰ ਕਰ ਦਿਤੀ, ਕਿ ਮੈਂ ਕੋਰਟ ਦੀ ਕਾਰਰਵਾਈ, ਪ੍ਰੈਸ ਨੂੰ ਰਿਲੀਜ ਨਹੀਂ ਕਰਾਂ ਗਾ। ਉਹਨਾਂ ਮੈਂਨੂੰ ਅਗਲੇ ਦਿਨ 9 ਵਜੇ ਕੋਰਟ ਅੰਦਰ ਆਉਣ ਦੀ ਮਨਜੂਰੀ ਦੇ ਦਿਤੀ।
ਸ਼ਾਮ ਨੂੰ ਮੈਂ ਸੰਜੇ ਜੀ ਨੂੰ ਇਹ ਦਸਣ ਲਈ ਟੈਲੀਫੋਨ
ਕੀਤਾ, ਕਿ ਮਾਨਯੋਗ ਕੋਰਟ ਨੇ ਮੇਰੀ ਦਲੀਲ ਮੰਨ ਲਈ ਹੈ। ਪਰ ਸੰਜੇ ਸਹਿਬ ਨੇ ਮੇਰਾ ਟੈਲੀਫੋਨ ਚੁਕ ਕੇ, ਮੇਰੀ ਉਹ ਬੇ ਇਜਤੀ ਕੀਤੀ, ਕਿ ਮੇਰਾ ਜਿੰਦਗੀ ਵਿਚ ਪਹਿਲੀਵਾਰ ਰੋਣ ਨਿਕਲ ਗਿਆ। ਉਹ ਕਹਿ ਰਹੇ ਸੀ ਕਿ ਤੂੰ ਮੈਂਨੂੰ ਟੈਲੀਫੋਨ ਕਰਨ ਵਾਲਾ ਹੈਂ ਕੌਣ? ਮੈਂ ਬਹੁਤ ਯਾਦ ਕਰਾਉਣ ਦੀ ਕੋਸ਼ਿਸ ਕੀਤੀ। ਪਰ ਉਹ ਹਰ ਵਾਰ ਮੇਨੂੰ ਡਾਟਾਂ ਮਾਰਦੇ ਰਹੇ ਤੇ ਕਿਹਾ ਕਿ ਖਬਰਦਾਰ ਜੇ ਅਗੋਂ ਮੈਨੂੰ ਟੈਲੀਫੋਨ ਕੀਤਾ। ਸੰਜੇ ਸਹਿਬ ਦੇ ਇਸ ਵਤੀਰੇ ਦਾ ਕਾਰਨ ਮੈਂਨੂੰ ਬਹੁਤ ਚਿਰ ਬਾਦ ਪਤਾ ਲੱਗਾ।
ਦੁਸਰੀ ਵਾਰ ਜਦ ਸਕੰਦਰ ਸਿੰਘ ਮਲੂਕਾ ਨੇ ਧਰਮਕੋਟ ਦੇ ਇਕ ਲੜਕੇ ਤੋਂ
ਕੇਜਰੀਵਾਲ, ਸੰਜੇ ਸਿੰਘ, ਸੁਚਾ ਸਿੰਘ, ਮਾਨ ਸਹਿਬ, ਤੇ ਸਾਧੂ ਸਿੰਘ ਤੇ ਇਸ਼ਤਗਾਸਾ ਕਰਵਾਇਆ, ਤਾਂ ਮੈ ਬਿਨਾਂ ਕਿਸੇ ਕੋਲ ਨੰਬਰ ਬਣਾਏ, ਇਸ਼ਤਗਾਸਾ ਕਰਨ ਵਾਲੇ ਤੇ ਕਰਵਾਉਣ ਵਾਲੇ, ਦੋਨਾਂ ਤੇ ਕੇਸ ਕਰ ਦਿਤਾ। ਜਿਸ ਨਾਲ ਉਹਨਾਂ ਖਿਲਾਫ ਪੰਜ ਜੁਰਮ ਸਾਬਤ ਹੋ ਸਕਦੇ ਹਨ। ਮਾਨਯੋਗ ਮਨਪ੍ਰੀਤ ਸਿੰਘ ਜੀ ਨੇ ਪੁਛਿਆ, ਕਿ ਇਸ ਸਟੇਜ ਤੇ ਤੁਹਾਡਾ ਪਾਰਟੀ ਬਨਣ ਦਾ ਕੀ ਅਧਿਕਾਰ ਹੈ। ਮੈਂ ਬੇਨਤੀ ਕੀਤੀ ਕਿ ਮੈਂ ਇਹ ਕੇਸ 190 ਬੀ ਦੇ ਤਹਿਤ ਨਹੀਂ ਕੀਤਾ। 190 ਸੀ ਦੇ ਤਹਿਤ ਕਤਿਾ ਹੈ। ਇਸ ਦਰਖਾਸਤ ਰਾਹੀ, ਝੂਠੇ ਡਾਕੂਮੈਂਟ ਬਣਾਕੇ, ਝੂਠੇ ਸਬੂਤ ਬਣਾਕੇ, ਕੋਰਟ ਵਿਚ ਜੁਰਮ ਕਮਿਟ ਕੀਤਾ ਜਾ ਰਿਹਾ ਹੈ। ਮੈਂ ਇਸ ਜੁਰਮ ਦੀ ਇਨਫਰਮੇਸ਼ਨ ਕੋਰਟ ਨੂੰ ਦਿਤੀ ਹੈ। ਲਾਏ ਇਲਜਾਮ ਸਾਬਤ ਨਾ ਹੋਣ ਤੇ ਸਜਾ ਦੇਣਾ ਕੋਰਟ ਦਾ ਕੰਮ ਹੈ। ਮੇਰੇ ਦਲੀਲ ਦੇਣ ਤੇ ਉਹਨਾਂ ਮੇਰਾ ਇਸ਼ਤਗਾਸਾ ਮਨਜੂਰ ਕਰ ਲਿਆ।
ਉਸ ਲੜਕੇ ਨੂੰ ਸਰਕਾਰ ਦੀ ਹਮਾਇਤ ਹੈ। ਉਸਨੂੰ ਗੱਨਮੈਨ ਮਿਲੇ ਹੋਏ ਹਨ। ਦਸ ਪੰਦਰਾਂ ਮੁੰਡੇ ਭੀ ਉਸ ਨਾਲ ਹੁੰਦੇ ਹਨ। ਮੈਨੂੰ ਸੀ ਆਈ ਡੀ ਨੇ ਕਿਹਾ ਕਿ ਤੁਸੀਂ ਬਚਾ ਰਖੋ। ਤੁਹਾਡਾ ਨੁਕਸ਼ਾਨ ਹੋ ਸਕਦਾ ਹੈ। ਮੈਂ ਕਿਹਾ ਮੈਂਨੂੰ ਪ੍ਰਮਾਤਮਾ ਤੇ ਭਰੋਸਾ ਹੈ। ਮੈਂ ਆਪ ਦੇ ਪੰਜਾਬ ਲੀਡਰਾਂ ਨੂੰ ਮਿਲਣ ਦੀ ਬਹੁਤ ਕੋਸ਼ਿਸ ਕੀਤੀ। ਪਰ ਕੋਈ ਭੀ ਮੈਨੂੰ ਸੰਜੇ ਸਿੰਘ ਦੇ ਸਾਹਮਣੇ ਨਹੀਂ ਮਿਲਣਾ ਚਾਹੁੰਦਾ ਸੀ।
ਮੈਂ ਹੈਰਾਨ
ਸੀ, ਕਿ ਮੈਂ ਇਸ ਪਾਰਟੀ ਦਾ ਸਭ ਤੋਂ ਸੀਨੀਅਰ ਮੈਂਬਰ ਹਾਂ। ਸਭ ਤੋਂ ਪੁਰਾਣਾ ਹਾਂ। ਪੰਜਾਬ ਦਾ ਵਧੀਆ ਬੁਲਾਰਾ ਮੰਨਿਆਂ ਜਾਂਦਾ ਸੀ। ਮੈਂਨੂੰ ਧਿਰਕਾਰਿਆ ਜਾ ਰਿਹਾ ਹੈ। ਪਰ ਕਈਆਂ ਨੂੰ, ਜੋ ਕੱਲ੍ਹ ਆਏ ਹਨ, ਹੀਰੋ ਬਣਾਇਆ ਜਾ ਰਿਹਾ ਹੈ। ਇਸਦੀ ਮੈਨੂੰ ਸਮਝ ਨਹੀਂ ਸੀ ਆ ਰਹੀ। ਮੈਂ ਆਪਣੇ ਇਸ ਗਿਲੇ ਵਾਰੇ, ਕੇਜਰੀਵਾਲ ਜੀ ਤੇ ਦੂਸਰੇ ਲੀਡਰਾਂ ਨੂੰ ਮਿਲਣ ਲਈ, ਦਿਲੀ ਕਈ ਗੇੜੇ ਲਾਏ। ਬਹੁਤ ਸਮੇ ਬਾਦ ਇਹ ਗੱਲ ਨਿਕਲ਼ੀ, ਕਿ ਪਾਰਲੀਮੈਂਟ ਦੀ ਚੋਣ ਸਮੇਂ ਮੈਂ ਕਿਹਾ ਸੀ, ਕਿ ਕੇਜਰੀਵਾਲ ਸਹਿਬ ਬਾਦਲਾਂ ਨੂੰ ਜਤਾਉਣਾ ਚਾਹੁੰਦੇ ਹਨ।
ਮੈਂ ਇਹ ਗੱਲ ਬਿਲਕੁਲ ਨਹੀਂ ਸੀ ਕਹੀ। ਪਰ ਪਹਿਲੇ ਬਠਿਡੇ ਲਈ ਡੀਜੀਪੀ ਸਹਿਬ ਸਸ਼ੀ ਕਾਂਤ ਜੀ ਦਾ ਐਲਾਨ ਹੋੲਆ ਸੀ। ਪਰ ਉਹਨਾਂ ਦੀ ਟਿਕਟ ਕੱਟ ਦਿਤੀ ਗਈ ਸੀ। ਚੋਣ ਤੋਂ ਕੁਝ ਕੁ ਦਿਨ ਪਹਿਲਾਂ ਹੀ ਮੈਂ ਟਿਕਟ ਲੈਣ ਲਈ ਸੰਜੇ ਸਿੰਘ ਜੀ ਨੂੰ ਦਿਲੀ ਦਫਤਰ ਵਿਚ ਮਿਲਿਆ ਸੀ। ਉਹਨਾਂ ਨੂੰ ਮੈ ਇਨਾਂ ਜਰੂਰ ਕਿਹਾ ਸੀ ਕਿ ਸਸ਼ੀਕਾਂਤ ਨੂੰ ਬਦਲ ਦੇਣਾ ਤੇ ਟਿਕਟ ਇਤਨੀ ਲੇਟ ਕਰਨੀ ਤਾਂ ਬਾਦਲਾਂ ਨੂੰ ਜਤਾਉਣ ਵਾਲੀ ਗੱਲ ਹੈ। ਮੈਂ ਇਹ ਸਹਿਬਨ ਹੀ ਕਿਹਾ ਸੀ। ਮੇਰੀ ਕੋਈ ਨਰਾਜਗੀ ਵਾਲੀ ਗੱਲ ਨਹੀਂ ਸੀ। ਮੈਂ ਪੂਰੇ ਤਨ ਮਨ ਨਾਲ ਪਾਰਟੀ ਦੀ ਮਦਤ ਕਰਦਾ ਰਿਹਾ ਸੀ। ਪਰ ਚੋਣ ਸਮੇਂ ਇਹ ਅਸਲੀਅਤ ਲੋਕਾਂ ਸਾਹਮਣੇ ਆ ਗਈ ਸੀ ਕਿ ਕੇਜਰੀਵਾਲ ਨੇ ਬਠਿੰਡਾ ਸੀਟ ਬਾਦਲਾਂ ਨੂੰ ਪਹਿਲੇ ਹੀ ਵੇਚੀ ਹੋਈ ਸੀ।
ਇਸ ਛੋਟੀ ਜਿਹੀ ਗੱਲ ਤੇ ਏਡੀ ਸਖਤ ਸਜਾ ਨੇ ਮੈਨੂੰ ਕੁਝ ਖੋਜ ਕਰਨ ਦੀ ਪ੍ਰੇਰਨਾ ਦਿਤੀ। ਜੋ ਕੁਝ ਸਾਬਤ
ਹੋਇਆ, ਮੇਰੇ ਨਾਲ ਨਰਾਜਗੀ ਜਾਹਰ ਕਰਨ ਵਾਲੇ ਵੀਰ ਸੁਣ ਨਹੀਂ ਸਕਣ ਗੇ। ਪੰਜਾਬ ਦੀਆਂ ਕਈ ਸੀਟਾਂ ਉਤੇ ਵਿਉਂਤ ਬੰਦੀ ਅਨੁਸਾਰ ਬਾਦਲਾਂ ਨੂੰ ਜਿਤਾਇਆ ਗਿਆ। ਪੰਜਾਬ ਦੇ ਹਿਤ, ਪੰਜਬੀਆ ਦਾ ਭਰੋਸ਼ਾ, ਕੇਜਰੀਵਾਲ ਨੇ ਬਾਦਲਾਂ ਨੂੰ ਵੇਚ ਕੇ ਪੰਜਾਬ ਨਾਲ ਵਿਸ਼ਵਾਸਘਾਤ ਕੀਤਾ ਸੀ। ਮੈਂ ਕਿਸੇ ਹੋਰ ਦਾ ਜਿਕਰ ਤਾਂ ਨਹੀਂ ਕਰ ਸਕਦਾ। ਪਰ ਆਪਣੇ ਦੋਸਤਾਂ ਨੂੰ ਇਹ ਬੇਨਤੀ ਜਰੂਰ ਕਰਦਾ ਹਾਂ, ਕਿ ਉਹ ਪਹਿਲੇ ਬਠਿਡਾ ਪਾਰਲੀਮੈਂਟ, ਤਲਵੰਡੀ ਜਿਮਨੀ ਚੋਣ, ਧੂਰੀ ਜਿਮਨੀ ਚੋਣ, ਦਾ ਸਰਵੇ ਕਰਵਾ ਲੈਣ। ਧੂਰੀ ਵਾਰੇ ਮਾਨ ਸਾਹਿਬ ਨੇ ਪਹਿਲੇ ਕਿਹਾ ਸੀ ਕਿ ਧੂਰੀ ਨੂੰ ਆਪ ਦਾ ਬਹੁਤ ਵਧੀਆ ਉਮੀਦਵਾਰ ਦਿਤਾ ਜਾਏ ਗਾ। ਮਾਨ ਸਹਿਬ ਧੂਰੀ ਅਵੱਸ਼ ਜਿਤ ਸਕਦੇ ਸਨ। ਪਰ ਉਪਰੋ ਭਾਣਾ ਬੀਤ ਗਿਆ।
ਜੋ ਧਰੋਹ ਕੈਪਟਨ ਸਹਿਬ ਨੇ ਕਾਂਗਰਸ ਨਾਲ ਕੀਤਾ। ਉਹੀ ਧਰੋਹ ਕੇਜਰੀਵਾਲ ਜੀ ਤੇ ਸੰਜੇ ਸਿੰਘ ਜੀ ਨੇ ਆਪ ਨਾਲ
ਕੀਤਾ, ਆਪ ਦੇ ਵਰਕਰਾਂ ਨਾਲ ਕੀਤਾ, ਪੰਜਾਬ ਦੇ ਲੋਕਾਂ ਨਾਲ ਕੀਤਾ। ਬਾਦਲਾਂ ਤੋਂ ਬਹੁਤ ਵੱਡਾ ਮੁਫਾਦ ਲੈਕੇ ਇਹ ਸੀਟਾਂ ਉਸਨੂੰ ਜਿਤਾਈਆਂ ਗਈਆਂ। ਜਸੀ ਜਸਰਾਜ ਨੂੰ ਇਸ ਲਈ ਕਢਵਾਇਆ ਗਿਆ ਕਿ ਉਸਦੀ ਗੱਲ ਦਾ ਕੋਈ ਅਸਰ ਨਾਂ ਹੋਵੇ। ਅਦਰੋਂ ਬਾਦਲ ਸਹਿਬ ਤੇ ਕੇਜਰੀਵਾਲ ਜੀ। ਬਿਕਰਮ ਸਿੰਘ ਮਜੀਠੀਆ ਤੇ ਸੰਜੇ ਸਿੰਘ ਜੀ, ਇਕ ਹਨ। ਕੇਸ ਲੋਕਾਂ ਨੂੰ ਮੂਰਖ ਬਨਾਉਣ ਲਈ ਕੀਤਾ ਗਿਆ ਹੈ। ਵੀਰੋ ਇਤਨਾਂ ਤਾਂ ਸੋਚ ਲੳ, ਜਿਸ ਬਿਆਨ ਨਾਲ ਕੋਰਟ ਵਿਚ ਕੇਸ ਹੋਣਾ ਹੈ। ਉਸੇ ਬਿਆਨ ਨਾਲ ਥਾਣੇ ਰਪਟ ਲਿਖਾਕੇ ਕਿਸੇ ਨੂੰ ਜੇਲ ਸੁਟਿਆ ਜਾ ਸਕਦਾ ਹੈ। ਸੰਜੇ ਜੀ ਰੋਜ ਕਹਿੰਦੇ ਹਨ ਕਿ, ਜੇ ਮਜੀਠੀਏ ਵਿਚ ਤਾਕਤ ਹੈ ਤਾਂ ਮੈਨੂੰ ਫੜਕੇ ਦਿਖਾਵੇ। ਅਸਲੀ ਦੁਸਮਣ ਕਦੋਂ ਕਹਿੰਦਾ ਹੈ ਤੇ ਕਦੋਂ ਬ੍ਰਦਾਸ਼ਤ ਕਰਦਾ ਹੈ। ਸੁਖਬੀਰ ਨੇ ਆਪਣੇ ਨਿਜੀ ਚੇਅਰਮੈਨ, ਆਪਣੀ ਪਾਰਟੀ ਦੀ ਸਹਿਯੋਗੀ ਪਾਰਟੀ ਦੇ ਲੀਡਰਾਂ ਨੂੰ, ਜੇਲ ਵਿਚ ਸੁਟਿਆ ਹੋਇਆ ਹੈ। ਸ਼ੰਜੇ ਤਾਂ ਕੋਈ ਚੀਜ ਹੀ ਨਹੀਂ। ਉਸ ਕੋਲ ਕੋਈ ਸਰਕਾਰੀ ਆਹੁਦਾ ਨਹੀ।
ਸੰਜੇ ਜੀ ਦੇ ਪਿਛੋਕੜ ਵਾਰੇ ਕੇਜਰੀਵਾਲ ਜੀ ਤੋਂ
ਬਿਨਾਂ, ਕਿਸੇ ਆਪ ਵਾਲੇ ਨੂੰ ਭੀ ਕੋਈ ਜਾਣਕਾਰੀ ਹੈ। ਉਹਨਾਂ ਯੂਪੀ ਵਿਚ ਤਕਰੀਬਨ 50 ਕੁ ਸਾਲ ਪਹਿਲੇ ਜਨਮ ਲਿਆ। 2013 ਵਿਚ ਉਹ ਨਾਮਿਲਵਰਤਨ ਲਹਿਰ ਨਾਲ ਜੁੜੇ। ਵਿਚਕਾਰਲੇ ਤੀਹ ਚਾਲੀ ਸਾਲਾਂ ਵਾਰੇ ਅਜੇ ਤੱਕ ਕਿਸੇ ਨੂੰ ਭੀ ਨਹੀਂ ਪਤਾ। ਜੇ ਮਜੀਠੀਆ ਚਾਹੇ ਤਾਂ ਇਸ ਸਮੇਂ ਦੀਆਂ ਅਨੇਕਾਂ ਕਮੀਆਂ ਭਾਲ ਸਕਦਾ ਹੈ। ਉਸਦੀ ਭੈਣ ਕੇਂਦਰੀ ਮੰਤਰੀ ਹੈ। ਕੇਂਦਰ ਨਾਲ ਸਾਂਝ ਹੈ। ਕੀ ਕਿਸੇ ਹੋਰ ਪਾਰਟੀ ਵਿਚ ਅਜੇਹੇ ਰਹੱਸ਼ ਚਲ ਸਕਦੇ ਹਨ? ਪਰ ਮੈਨੂ ਪਤਾ ਹੈ ਕਿ ਸੰਜੇ ਸਹਿਬ ਬਹੁਤ ਵੱਡੀ ਹਸ਼ਤੀ ਹਨ। ਮੇਰਾ ਕੰਡਾ ਕਢ ਦੇਣਾ ਉਹਨਾਂ ਲਈ ਇਕ ਇਸ਼ਾਰੇ ਦਾ ਕੰਮ ਹੈ। ਅਗੇ ਜੋ ਪ੍ਰਮਾਤਮਾ ਨੂੰ ਮਨਜੂਰ ਹੈ, ਉਹੀ ਹੋਣਾ ਹੈ।
ਵੀਰੋ ਮੈਂ ਆਮ ਆਦਮੀ ਪਾਰਟੀ
ਦਾ, ਆਪਣੀ ਲੋੜ ਲਈ, ਸਭ ਤੋਂ ਵੱਡਾ ਹਮਾਇਤੀ ਹਾਂ। ਮੈਂ ਬਾਦਲਾਂ ਤੋਂ ਆਪਣੀ ਜਾਇਦਾਦ ਵਾਪਸ ਲੈਣੀ ਹੈ। ਪਰ ਕੇਜਰੀਵਾਲ ਤੇ ਸੰਜੇ ਤੋਂ ਮੈਨੂੰ ਘੋਰ ਨਿਰਾਸ਼ਤਾ ਹੋਈ ਹੈ। ਕੇਜਰੀਵਾਲ ਜੀ, ਇਕ ਵਿਸੇਸ਼ ਕਾਰਨ ਕਰਕੇ, ਸੰਜੇ ਸਿੰਘ ਤੇ ਸੰਸੋਧੀਆ ਜੀ ਤੋਂ, ਕਿਸੇ ਹਾਲਤ ਵਿਚ ਭੀ ਬਾਹਰ ਨਹੀਂ ਹੋ ਸਕਦੇ। ਸ਼ਸੋਦੀਆ ਜੀ ਨੂੰ ਦਿਲੀ ਦਾ ਮੁਖ ਮੰਤਰੀ ਬਨਾਉਣਾ, ਸੰਜੇ ਜੀ ਨੂੰ ਪੰਜਾਬ ਦਾ ਮੂਕ ਮੰਤਰੀ ਬਨਾਉਣਾ, ਕੇਜਰੀਵਾਲ ਦੀ ਰਾਜਨੀਤੀ ਜਾਂ ਇਛਾ ਨਹੀਂ ਹੈ। ਬਲਕਿ ਮਜਬੂਰੀ ਹੈ। ਭਾਂਵੇਂ ਉਸਨੂੰ ਆਪ ਕਿਤਨਾ ਹੀ ਨੁਕਸ਼ਾਨ ਕਿਉਂ ਨਾਂ ਉਠਾਉਣਾ ਪਏ।
ਮੈਂ ਕੋਈ ਆਹੁਦਾ ਨਹੀ ਚਾਹੁੰਦਾ। ਸਿਰਫ ਬਾਦਲਾਂ ਦੀ ਹਾਰ ਚਾਹੁੰਦਾ ਹਾਂ। ਇਹ ਆਸ ਕੇਜਰੀਵਾਲ ਤੋਂ ਪੂਰੀ ਨਹੀਂ ਹੋ ਸਕਦੀ। ਇਸੇ ਲਈ ਚਾਹੁੰਦਾ ਹਾਂ ਕਿ ਪੰਜਾਬ ਦੀ ਆਪ ਲੀਡਰਸ਼ਿਪ ਇਕੱਠੀ
ਹੋਕੇ, ਆਪਣੀ ਸਰਕਾਰ ਬਣਾਏ। ਜਿਤ ਯਕੀਨੀ ਹੈ। ਮੈ ਆਪਣੇ ਵੀਰਾਂ ਨੂੰ ਇਹ ਭੀ ਦਸ ਦੇਣਾ ਚਾਹੁੰਦਾ ਹਾਂ, ਕਿ ਕੇਜਰੀਵਾਲ ਤੇ ਸੰਜੇ ਜੀ, ਪੰਜਾਬ ਦੀ ਆਪ ਲੀਡਰਸ਼ਿਪ ਨਾਲ ਭੀ ਬੇਈਮਾਨੀ ਕਰ ਰਹੇ ਹਨ। ਹਰ ਨੈਸ਼ਨਲ ਪਾਰਟੀ ਦੇ ਸਟੇਟ ਯੂਨਿਟ ਬਣਾਉਣੇ ਜਰੂਰੀ ਹੁੰਦੇ ਹਨ। ਜਿਸਦਾ ਪੂਰਾ ਵੇਰਵਾ ਇਲੈਕਸ਼ਨ ਕਮਿਸ਼ਨ ਨੂੰ ਦੇਣਾ ਹੁੰਦਾ ਹੈ। ਹਰ ਸਟੇਟ ਯੂਨਿਟ ਦਾ ਇਕ ਪਰੈਜੀਡੈਂਟ, ਇਕ ਖਜਾਨਚੀ, ਇਕ ਦਫਤਰ ਸੈਕਟਰੀ, ਜਨਰਲ ਬੌਡੀ, ਵਰਕਿੰਗ ਕਮੇਟੀ, ਚੋਣ ਕਮੇਟੀ, ਦਾ ਹੋਣਾ ਜਰੂਰੀ ਹੈ। ਇਹ ਉਸਦੀ ਇਲੈਕਸ਼ਨ ਕਮਿਸ਼ਨ ਕੋਲ ਹੋਂਦ ਬਨਾਉਣ ਲਈ ਜਰੂਰੀ ਹੁੰਦਾ ਹੈ। ਪਰ ਪੰਜਾਬ ਯੂਨਿਟ ਦੀ ਕੋਈ ਹੋਂਦ ਨਹੀਂ ਹੈ। ਟੈਲੀਫੋਨ ਤੇ ਰਿੰਗ ਮਾਰਕੇ ਮੈਂਬਰ ਬਨਣ ਵਾਲਿਆਂ ਨੂੰ, ਇਲੈਕਸ਼ਨ ਕਮਿਸ਼ਨ ਨਹੀਂ ਮੰਨਦਾ। ਪੰਜਾਬ ਦਾ ਕੋਈ ਮੈਂਬਰ ਨਹੀਂ। ਕੋਈ ਆਹੁਦੇਦਾਰ ਨਹੀਂ। ਦਿਲੀ ਵਾਲੇ, ਦਿਲੀ ਯੂਨਿਟ ਤੋਂ ਟਿਕਟਾਂ ਜਾਰੀ ਕਰਨ ਗੇ। ਜਿਸਦੀ ਕੋਈ ਕਨੂੰਨੀ ਮਾਨਤਾ ਨਹੀਂ ਹੈ। ਚੋਣ ਸ਼ੁਰੂ ਹੋਣ ਤੇ, ਇਤਰਾਜ ਹੋਣ ਤੇ ਦਿਲੀ ਆਪ ਦੇ ਉਮੀਦਵਾਰ ਡਿਸਕੁਆਲੀਫਾਈ ਹੋ ਸਕਦੇ ਹਨ। ਚੋਣ ਜਿਤਣ ਤੇ ਇਲੈਕਸ਼ਨ ਪਟੀਸ਼ਨ ਹੋਣ ਤੇ ਚੋਣ ਰੱਦ ਹੋ ਸਕਦੀ ਹੈ।
ਪੰਜਾਬ ਵਿਧਾਨ ਕੌਂਸ਼ਲ ਬਹਾਲ ਕੀਤੀ ਜਾਏ ਗੀ। ਦਿਲੀ ਵਾਲੇ ਇਸਦੇ ਮੈਂਬਰ ਨਾਮਯਦ ਕੀਤੇ ਜਾਣਗੇ। ਉਹੀ
ਸਪੀਕਰ, ਮੁਖ ਮੰਤਰੀ, ਮੰਤਰੀ ਬਨਣ ਗੇ। ਇਸ ਤੋਂ ਭੀ ਦੁਖਦਾਈ ਪਹਿਲੂ ਇਹ ਹੈ ਕਿ ਦਿਲੀ ਵਾਲੇ ਜਿਸ ਵਿਧਾਇਕ ਨੂੰ ਚਾਹੁਣ ਪਾਰਟੀ ਚੋਂ ਕਢ ਸਕਦੇ ਹਨ। ਦਿਲੀ ਵਾਲੇ ਕਿਸੇ ਭੀ ਵਿਧਾਇਕ ਨੂੰ, ਐਮ ਐਮ ਏ ਸ਼ਿਪ ਤੋਂ ਡਿਸ਼ਕੁਆਲੀਫਾਈ ਕਰ ਸਕਦੇ ਹਨ। ਕਿਸੇ ਦੀ ਭੀ ਕਿੰਤੂ ਪ੍ਰੰਤੂ ਕਰਨ ਦੀ ਜੁਰਅਤ ਨਹੀਂ ਹੋਵੇ ਗੀ। ਕੇਂਦਰੀ ਸਰਕਾਰ ਤੇ ਆਰ ਐਸ ਐਸ ਹਾਵੀ ਹੈ। ਜੋ ਸਦਾ ਹੀ ਕੇਜਰੀਵਾਲ ਜੀ ਲਈ ਸਹਾਈ ਹੋਈ ਹੈ। ਪੰਜਾਬੀ ਵਿਧਾਇਕਾਂ ਦੀ ਕੋਈ ਸੁਣਵਾਈ ਨਹੀਂ ਹੋਵੇ ਗੀ। ਪੰਜਾਬ ਦਿਲੀ ਦਾ ਗੁਲਾਮ ਹੋ ਜਾਏ ਗਾ। ਪੰਜਾਬ ਲੁਟਿਆ ਜਾਏ ਗਾ। ਪੰਜਾਬ ਤੋਂ ਅਰਬਾਂ ਰਪੱਈਆ ਕੇਜਰੀਵਾਲ ਜੀ ਦੀ ਪ੍ਰਧਾਨ ਮੰਤਰੀ ਚੋਣ ਲਈ ਇਕੱਠਾ ਕੀਤਾ ਜਾਏ ਗਾ। ਪੰਜਾਬ ਹੋਰ ਕੰਗਾਲ ਹੋ ਜਾਏ ਗਾ। ਸੰਜੇ ਸਿੰਘ ਨੂੰ ਮੁਖ ਮੰਤਰੀ ਬਨਾਉਣਾ ਨਿਸ਼ਚਿਤ ਹੈ। ਜੋ ਲੀਡਰ ਆਪਣੀ ਪਾਰਟੀ ਲਈ ਹੀ ਵਫਾਦਾਰ ਨਹੀਂ, ਉਹ ਪੰਜਾਬ ਨੂੰ ਕੀ ਵਫਾ ਕਰੇ ਗਾ।
ਹੁਣ ਤੱਕ ਉਹ ਖੇਤੀ ਡਾਇਲੌਗ ਕਰਵਾਉਣ ਦਾ ਲਾਰਾ ਲਾਉਂਦੇ ਆ ਰਹੇ ਹਨ। ਹੁਣ ਇਲੈਕਸ਼ਨ ਸਤੰਬਰ ਨਵੰਬਰ ਵਿਚ ਹੋਣ ਵਾਲੀ ਹੈ। ਉਹ ਕੀ ਡਾਇਲੌਗ ਕਰਵਾਉਣ ਗੇ। ਪੰਜਾਬ ਲਈ ਦਿਲੀ ਵਾਲਿਆਂ ਕੋਲ ਲੋਈ ਪ੍ਰੋਗਰਾਮ ਨਹੀਂ। ਉਹ ਪੰਜਾਬ ਲਈ ਮੈਨੀਫੈਸ਼ਟੋ ਹੀ ਨਹੀਂ ਸੋਚ ਸਕੇ। ਆਮ ਆਦਮੀ ਪਾਰਟੀ
ਪੰਜਾਬ (ਪੰਜਆਪ) ਨੇ 100 ਨੁਕਾਤੀ ਚੋਣ ਮੈਨੀ ਫੈਸ਼ਟੋ 15 ਅਗੱਸ਼ਤ 2015 ਨੂੰ ਅਜਾਦੀ ਦਿਨ ਤੇ ਜਾਰੀ ਕਤਿਾ ਸੀ। ਜਿਸ ਵਿਚ ਪੰਜਾਬ ਨੂੰ ਅਤੇ ਸਿਖ ਗੁਰਦਆਰਿਆਂ ਨੂੰ ਭ੍ਰਿਸ਼ਟਾਚਾਰੀ ਬਾਦਲਸ਼ਾਹੀ ਤੋਂ ਅਜਾਦ ਕਰਾਉਣ ਦਾ ਪੂਰਾ ਸਿਧਾਂਤ ਤੇ ਵਿਉਂਤਬੰਦੀ ਵਾਰੇ ਵੇਰਵਾ ਦਿਤਾ ਗਿਆ ਹੈ। ਮੈਂ ਇਹਨਾਂ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਪੰਜਆਪ ਦੀ ਦਿਲੀਆਪ ਨਾਲ ਤੁਲਨਾਂ ਕੀਤੀ ਜਾਏ। ਫੇਰ ਜੋ ਤੁਹਾਡਾ ਮਨ ਬਣੇ, ਫੈਸ਼ਲਾ ਕਰ ਲੈਣਾ।
ਕਿਸੇ ਵੀਰ ਦੇ ਮਨ ਵਿਚ ਆਏ ਗਾ ਕਿ ਸਾਇਦ ਮੈਂ ਸੰਜੇ ਸਿੰਘ ਨਾਲ ਨਰਾਜ ਹੋਕੇ ਹੀ ਆਪ ਦਾ ਵਿਰੋਧ ਕਰਨ ਲਗਾ ਹਾਂ। ਨਹੀਂ। ਇਹ ਗੱਲ ਬਿਲਕੁਲ ਹੀ ਨਹੀਂ। ਪਾਰਟੀ ਦੇ ਜਾਬਤੇ ਲਈ ਜਿੰਦਗੀ ਭਰ ਭੀ ਅਧੀਨਗੀ ਤਹਿਤ ਕੰਮ ਕਰਨਾ ਪੈ ਸਕਦਾ ਹੈ। ਸੰਜੇ ਸਿੰਘ ਨੇ ਤਾਂ ਮੈਨੂੰ ਸਿਰਫ ਦਿਲੀ ਜਾਣਦਾ ਮੌਕਾ ਦਿਤਾ ਹੈ। ਸਭ ਅਸਲੀਅਤ ਜਾਾਨਣ ਦਾ ਮੋਕਾ ਦਿਤਾ ਹੈ। ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਣ ਦਾ ਮੌਕਾ ਦਿਤਾ ਹੈ। ਆਪਣੇ ਕੰਨਾਂ ਨਾਲ ਸਬੰਧਿਤ ਆਦਮੀਆਂ ਤੋਂ ਸੁਨਣ ਦਾ ਮੌਕਾ ਦਿਤਾ ਹੈ। ਸਭ ਕੁਝ ਜਾਨਣ ਤੋਂ ਬਾਦ ਮੇਰੀ ਜਮੀਰ ਨੇ ਨਹੀਂ ਮੰਨਿਆਂ ਕਿ ਮੈਂ ਆਪਣੇ ਲਾਲਚ
ਲਈ, ਪੰਜਾਬ ਤੇ ਸਿਖੀ ਨਾਲ ਹੋ ਰਹੇ ਵਿਸ਼ਵਾਸਘਾਤ ਵਿਚ ਸ਼ਾਮਲ ਹੋਵਾਂ। ਮੇਰੀ ਜਮੀਰ ਨੇ ਇਹ ਭੀ ਨਹੀਂ ਮੰਨਿਆਂ, ਕਿ ਮੈਂ ਕਿਸੇ ਡਰ ਹੇਠ ਆਪਣੇ ਭਰਾਵਾਂ ਨੂੰ ਅਸਲੀਅਤ ਤੋਂ ਜਾਣੂ ਨਾ ਕਰਵਾਵਾਂ।
ਕੇਜਰੀਵਾਲ ਜੀ ਨੇ ਪੰਜਾਬ ਨਾਲ ਕੀ ਕੀ ਵਿਸਵਾਸ਼ਘਾਤ
ਕੀਤਾ, ਕਿਸਾਨੀ ਨਾਲ ਕੀ ਕੀ ਵਿਸਵਾਸ਼ਘਾਤ ਕੀਤਾ, ਸਿਖੀ ਨਾਲ ਕੀ ਕੀ ਵਿਸਵਾਸਘਾਤ ਕੀਤਾ, ਦਿਲੀ ਦੇ ਲੋਕਾਂ ਨਾਲ ਕਿਨੇ ਅਤੇ ਕੀ ਕੀ ਵਿਸਵਾਸਘਾਤ ਕੀਤੇ। ਦਿਲੀ ਕਿਵੇਂ ਲੁਟੀ। ਇਸ ਵਾਰੇ ਪੂਰਾ ਵੇਰਵਾ ਲਿਖਣਾ ਬਹੁਤ ਮੁਸ਼ਕਲ ਹੈ। ਕਿਰਪਾ ਕਰਕੇ ਵੀਡੀਉ ਸਪੀਚ ਵਾਲੇ ਪਾਰਟ ਵਿਚ ਸਾਰੀਆਂ ਵੀਡੀਉ ਸਪੀਚਾਂ ਧਿਆਨ ਤੇ ਨਿਰਪੱਖ ਹੋਕੇ ਸੁਣੋ। ਤੁਹਾਨੂੰ ਕੇਜਰੀਵਾਲ ਸਹਿਬ ਦਾ ਪਿਛੋਕੜ ਤੇ ਕਾਰਨਾਮੇਂ ਪ੍ਰਤੱਖ ਜਾਹਰ ਹੋ ਜਾਣਗੇ। ਪਰ ਮੇਰੀ ਬੇਨਤੀ ਹੈ ਕਿ ਆਪ ਨੇ ਆਮ ਅਦਮੀ ਪਾਰਟੀ ਨਹੀਂ ਛੱਡਣੀ। ਇਸਨੂੰ ਜਿਤਾਉਣਾ ਹੈ। ਇਸਨੂੰ ਇਕੱਠੇ ਕਰਨਾ ਹੈ। ਲੁਟੇਰਾਸ਼ਾਹੀ ਨੂੰ ਹਰਾਉਣਾ ਹੈ। ਕੇਜਰੀਵਾਲ ਤੇ ਉਸਦੇ ਗਵਰਨਰਾਂ ਤੋਂ ਛੁਟਕਾਰਾ ਪਾਉਣਾ ਹੈ।
ਵੀਰੋ ਮੈਂ ਕਿਸੇ ਨਰਾਜਗੀ ਅਧੀਨ ਕੁਝ ਨਹੀਂ ਲ਼ਿਖਦਾ। ਜੋ ਲਿਖਦਾ ਹਾਂ ਖੋਜ ਦੇ ਅਧਾਰ ਤੇ ਲਿਖਦਾ ਹਾਂ। ਜੋ ਵੀਰ ਮੇਰੀਆਂ ਅੱਜ ਦੀਆਂ ਪੋਸਟਾਂ ਨੂੰ ਮਨਘੜਤ ਕਹਿੰਦਾ ਹੈ। ਉਹ ਇਸ ਵਾਰੇ ਵਿਕੀਪੀਡੀਆ ਉਤੇ ਕੇਜਰੀਵਾਲ ਜੀਦੀ ਜੀਵਨੀ ਪੜ੍ਹ ਲਵੇ ਜੇ ਸਚਾਈ ਨਾਂ ਹੋਵੇ ਤਾਂ ਜੋ ਚਾਹੇ ਕਹਿ ਸਕਦਾ ਹੈ। ਜੋ ਕੁਝ ਮੈਂ ਪਿਛਲੀਆਂ ਪੋਸਟਾਂ ਵਿਚ ਕਿਹਾ ਹੈ। ਉਸਦਾ ਵੇਰਵਾ ਅਗਲੀਆਂ ਪੋਸਟਾਂ ਵਿਚ ਦੇਣ ਦੀ ਕੋਸ਼ਿਸ ਕਰਾਂ ਗਾ। ਪਰ ਇਤਨਾ ਲੰਬਾ ਵੇਰਵਾ ਪੋਸਟਾਂ ਰਾਹੀ ਨਹੀਂ ਦਿਤਾ ਜਾ ਸਕਦਾ। ਸਚਾਈ ਜਾਨਣ ਲਈ ਮੇਰੀ ਵੈਬਸਾਈ ਦੇਖਣ ਦੀ ਕ੍ਰਿਪਾਲਤਾ ਕਰਨੀ। (www.punjaap.in) ਵੀਡੀਉ ਸਪੀਚ ਵਾਲੇ ਪਾਰਟ ਵਿਚ ਵੀਡੀਉ ਸਪੀਚਾਂ ਨਿਰਪੱਖ ਹੋਕੇ ਸੁਣੇ।
ਮੈਂ ਆਪਣੀਆਂਵੀਡੀਉ ਸਪੀਚਾਂ ਵਿਚ ਕੇਜਰੀਵਾਲ ਜੀ ਵਿਵਾਦਤ ਆਈ ਆਰ ਐਸ ਦੀ ਡਿਗਰੀ ਦੀ ਅਸਲੀਅਤ ਵਾਰੇ ਜਿਕਰ ਕਰਾਂ ਗਾ। ਤੁਸੀਂ ਆਪ ਹੀ ਮੰਨ ਜਾਉਂਗੇ ਕਿ ਕੇਜਰੀਵਾਲ ਆਪਣੇ ਆਪ ਨੂੰ ਇੰਡੀਅਨ ਰੈਵੇਨਿਊ ਸਰਵੈਨਟ ਅਰਿਟਾਰਡ ਅਖਵਾਉਣ ਦਾ ਹੱਕਦਾਰ ਨਹੀਂ ਹੈ। ਮੈਂ ਆਪਣੀਆਂ ਵੀਡੀਉ ਸਪੀਚਾਂ ਵਿਚ ਕੇਜਰੀਵਾਲ ਜੀ ਵਿਵਾਦਤ ਮਗਾਸੇ ਅਵਾਰਡ ਦੀ ਅਸਲੀਅਤ ਵਾਰੇ ਜਿਕਰ ਕਰਾਂ ਗਾ। ਤੁਸੀਂ ਆਪ ਹੀ ਮੰਨ ਜਾਉਂਗੇ ਕਿ ਕੇਜਰੀਵਾਲ ਮਗਾਸੇ ਅਵਾਰਡ ਦਾ ਹੱਕਦਾਰ ਨਹੀਂ ਹੈ। ਕੇਜਰੀਵਾਲ ਜੀ
ਨੂੰ 2006 ਵਿਚ ਨੌਕਰੀ ਤੌ ਬਾਹਰ ਆ ਜਾਣ ਤੇ ਹੀ ਮਗਾਸੇ ਅਵਾਰਡ ਦੇ ਨਾਂ ਉਤੇ ਫੋਰਡ ਫਾਊਡੇਸ਼ਨ ਨੇ 2, 97,੦੦੦. ਅਮਰੀਕੀ ਡੌਲਰ ਦਾ ਅਵਾਰਡ ਦਿਤਾ ਸੀ। ਇਸਦੀ ਅਸਲੀਅਤ ਕੀ ਹੈ? ਇਹ ਰਕਮ ਕਿਥੇ ਰੱਖੀ ਗਈ? ਹੁਣ ਇਸ ਰਕਮ ਦਾ ਕੀ ਬਣਿਆ? ਵਾਰੇ ਜਾਣਕਾਰੀ ਭੀ ਵੀਡੀਉ ਸਪੀਚ ਰਾਹੀਂ ਹੀ ਦਿਤੀ ਜਾ ਸਕਦੀ ਹੈ। ਕੇਜਰੀਵਾਲ ਉਪਰ ਮਜੂਦਾ ਡੈਫਾਮੇਸ਼ਨ ਦੇ ਕੇਸਾਂ ਤੋਂ ਪਹਿਲੇ ਹੀ 42 ਕੇਸ ਦਰਜ ਹੋ ਚੁਕੇ ਸਨ। ਮੈਂ ਆਪਣੀਆਂ ਵੀਡੀਉ ਸਪੀਚਾਂ ਵਿਚ ਇਹਨਾਂ ਦਾ ਵੇਰਵਾ ਦਿਆਂ ਗਾ। ਇਹਨਾਂ ਮਾਮਲਿਆਂ ਵਾਰੇ ਮੈਂਨੂੰ ਜਾਣਕਾਰੀ ਕਿਥੋਂ ਪ੍ਰਾਪਤ ਹੋਈ ਹੈ।
ਇਕ ਵੀਰ ਨੇ ਕਿਹਾ ਹੈ ਕਿ ਕੇਜਰੀਵਾਲ ਕਿੰਨਾਂ ਭੀ ਮਾੜਾ ਹੋਵੇ। ਮੈਂ ਉਸ ਨੂੰ ਮਾਂਫ ਕਰ ਦਿਤਾ ਹੈ। ਵੀਰ ਜੀ ਇਹ ਤੁਹਾਡੀ ਆਪਣੀ ਇਛਾ ਹੈ। ਪਰ ਇਕ ਲੁਟੇਰੇ ਨੇ ਪੰਜਾਬ
ਲੁਟਿਆ, ਪਰ ਇਹ ਪੈਸਾ ਪੰਜਾਬ ਵਿਚ ਹੀ ਆਪਣੀ ਜਾਇਦਾਦ ਖਰੀਦ ਕੇ ਖਰਚ ਦਿਤਾ। ਦੂਸਰੇ ਲੁਟੇਰੇ ਨੇ ਪੰਜਾਬ ਲੁਟਿਆ, ਤੇ ਸਾਰਾ ਧਨ ਲੱਦਕੇ ਆਪਣੇ ਦੇਸ ਲੈ ਗਿਆ। ਪੰਜਾਬ ਅਸਲੀ ਅਰਥਾਂ ਵਿਚ ਕੰਗਾਲ ਹੋ ਜਾਏ ਗਾ। ਪਰ ਜੇ ਕੋਈ ਪੂਰਨ ਈਮਾਨਦਾਰ, ਪੁਰਨ ਪਾਰਦ੍ਰਸ਼ੀ, ਪਾਰਟੀ ਮਿਲ ਜਾਏ। ਜੋ ਪੰਜਾਬ ਲਈ ਕਲਿਆਣਕਾਰੀ ਯੋਜਨਾਂਵਾਂ ਬਣਾਉਣ ਦੇ ਸਮ੍ਰੱਥ ਹੋਵੇ। ਪੰਜਾਬ ਨੂੰ ਮੁੜ ਖੁਸ਼ਹਾਲ ਕਰ ਸਕਣ ਯੋਗ ਹੋਵੇ। ਲੁਟਿਆ ਪੈਸਾ ਮੁੜ ਲੋਕਾਂ ਨੂੰ ਦੁਆ ਸਕਣ ਦੇ ਸਮ੍ਰਥ ਹੋਵੇ। ਗੁਰੁ ਘਰਾਂ ਦਾ ਪ੍ਰਬੰਧ ਲੁਟੇਰਿਆਂ ਤੋਂਂ ਖੋਹਕੇ, ਉਹਨਾਂ ਹੱਥਾਂ ਵਿਚ ਦੇ ਸਕੇ, ਜਿਨਾਂ ਹੱਥਾਂ ਨੇ ਆਪੋ ਆਪਣੇ ਗੁਰੂ ਘਰਾਂ ਦੀ ਸੇਵਾ ਤੇ ਉਸਾਰੀ ਕੀਤੀ ਹੈ। ਸੇਵਾ ਦਾ ਹੱਕ ਸਭ ਨੂੰ ਹੋਣਾ ਚਾਹੀਦਾ ਹੈ। ਕਿਸੇ ਸਿਖ ਦਾ ਹੱਕ ਕਿਉਂ ਖੋਹਿਆ ਜਾਵੇ। ਇਹਨਾਂ ਦਾਅਵਿਆਂ ਦਾ ਸਰਵੇਖਣ ਕਰਨਾ ਤਾਂ ਤੁਹਾਡੀ ਆਪਣੇ ਬਚਿਆਂ ਲਈ, ਆਪਣੇ ਪੰਜਾਬ ਲਈ, ਆਪਣੇ ਧਰਮ ਲਈ, ਤੁਹਾਡੀ ਜੁਮੇਂਵਾਰੀ ਬਣਦੀ ਹੈ। ਤੁਸੀਂ ਕਿਰਪਾ ਕਰਕੇ ਇਸੇ ਵੈਬਸਾਈਟ ( ) ਦੇ ਆਰਟੀਕਲ 29, 30 ਵਿਚ ਪਾਰਟੀ ਦਾ ਚੋਣ ਨਿਸ਼ਾਨ ਤੇ ਯੋਗਤਾ ਵਾਰੇ ਪਛਾਣ ਕਰ ਲਵੋ। ਕੇਜਰੀਵਾਲ ਜੀ ਦੀ ਆਪ ਦਾ ਚੋਣ ਮੈਨੀਫੈਸ਼ਟੋ ਵਿਚ ਭੀ ਪੰਜਾਬ ਵਾਰੇ ਕੀ ਲਿਖਿਆ ਹੈ। ਇਹ ਭੀ ਇਹ ਭੀ ਉਸਦੀ ਵੈਬਸਾਈਟ ( http://www.aamaadmiparty.org/ ) ਵਿਚ ਦੇਖ ਲਵੋ। ਫੇਰ ਜੋ ਤੁਹਾਡੀ ਆਤਮਾਂ ਕਹੇ ਉਂਝ ਕਰਨਾ। ਆਪਣੀ ਜਿਦ ਪਿਛੇ, ਆਪਣੇ ਬਚਿਆਂ, ਆਪਣੇ ਧਰਮ, ਆਪਣੇ ਦੇਸ, ਨਾਲ ਘਾਤ ਕਰਹਾ ਤਾਂ ਕੋਈ ਸ਼ਿਆਣਪ ਨਹੀਂ।
ਨਰਾਜਗੀ ਜਾਹਰ ਕਰਨ ਵਾਲੇ ਵੀਰੋ। ਪ੍ਰਮਾਤਮਾ ਤੁਹਾਨੂੰ ਉਚੀਆਂ ਬੁਲੰਦੀਆਂ
ਬਖਸੇ, ਪਰ ਸਚਾਈ ਨੂੰ ਪ੍ਰਖਣ ਦੀ, ਸਮਰੱਥਾ ਦੇਣ ਦੀ ਬਖਸ਼ਿਸ ਭੀ ਕਰੇ। ਰੱਬ ਰਾਖਾ।
ਪੁਕਾਰੇ ਤੁਹਾਡੀ
ਆਤਮਾਂ, ਭ੍ਰਿਸ਼ਟਾਚਾਰ ਦਾ ਖਾਤਮਾਂ।