A65.
ਕੀ ਕਰ ਰਹੇ ਹੋਂ ਮੇਰੇ ਮਹਾਂਰਾਜਾ?
ਮੈਂ ਆਪਣੇ ਵੋਟਰਾਂ ਰਾਂਹੀ ਮਹਾਂਰਾਜ ਸਹਿਬ ਦੇ ਸਰਧਾਲੂਆਂ ਨੂੰ ਭੀ ਬੇਨਤੀ ਕਰਨੀ ਚਾਹੂੰਦਾ ਹਾਂਕਿ
2002 ਅਤੇ 2017
ਵਿਚ ਬੜਾ ਫਰਕ ਹੈ। ਉਹ ਮਹਾਂਰਾਜ ਸਹਿਬ ਨੂੰ ਪੁਛਣ! ਕਿ ਉਹ ਅਸਲੀਅਤ ਵਿਚ ਕੀ ਕਰਨਾ ਚਾਹੁੰਦੇ ਹਨ। ਆਪ ਰਾਜ ਕਰਨਾ ਚਾਹੂੰਦੇ ਹਨ ਜਾਂ ਬਾਦਲਸ਼ਾਹੀ ਨੂੰ ਮੁੜ ਲਿਆਉਣਾ ਚਾਹੁੰਦੇ ਹਨ।
ਮਹਾਂਰਾਜ ਸਹਿਬ ਦਾ ਅਧਾਰ ਪੰਜਾਬ ਦੀ ਜਟ ਵੋਟ ਹੈ। ਫਿਰ ਭੀ
ਪੰਜਾਬ ਵਿਚ ਕਾਂਗਰਸ ਸਰਕਾਰ ਬਨਣ ਦੀ ਬਿਲਕੁਲ ਕੋਈ ਸੰਭਾਵਨਾਂ ਨਹੀਂ ਹੈ। ਹਿੰਦੂ ਵਰਗ ਅਤੇ ਗੈਰ ਜੱਟ ਵਰਗ ਬੀਜੇਪੀ ਕੋਲ ਜਾ ਚੁਕਾ ਹੈ। ਉਹਨਾਂ
ਦਾ ਇਤਨੀ ਜਲਦੀ ਬੀਜੇਪੀ ਨੂੰ ਛਡ ਦੇਣ ਵਾਰੇ ਸੋਚਣਾ ਵੱਡੀ ਗਲਤੀ ਹੋਵੇ ਗੀ। ਇਸੇ ਲਈ ਬੀਜੇਪੀ, ਜਦੋਂ ਭੀ ਪੰਜਾਬ ਅਸ਼ੈਂਬਲੀ ਚੋਣ ਹੋਵੇ ਗੀ। ਵਖਰੀ ਚੋਣ ਲੜੇ ਗੀ।
ਜੇ ਕਾਂਗਰਸ ਮਹਾਂਰਾਜ ਸਹਿਬ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਅਤੇ ਚੋਣ ਬੋਰਡ ਦਾ ਚੇਅਰਮੈਨ ਭੀ ਬਣਾ ਦੇਵੇ, ਤਾਂ ਭੀ ਪੰਜਾਬ ਵਿਚ ਵਧ ਤੋਂ ਵਧ 25
ਕੁ ਸੀਟ ਹੀ ਜਿਤ ਸਕੇ ਗੀ। ਕਿਉਂਕੇ ਕਾਂਗਰਸ ਦਾ ਅਧਾਰ ਹਿੰਦੂ ਅਤੇ ਗੈਰ ਜੱਟ ਕਾਂਗਰਸ ਨੂੰ ਛਡ ਚੁਕਾ ਹੈ। ਜੇ ਮਹਾਂਰਾਜ ਪੰਜਾਬ ਦਾ ਬਾਦਲ ਸ਼ਾਹੀ ਤੋਂ ਛੁਟਕਾਰਾ ਕਰਵਾਉਣਾ ਚਾਹੂੰਦੇ ਹਨ ਤਾਂ ਉਹਨਾਂ ਨੂੰ ਤੁਰਤ ਕਾਂਗਰਸ ਛਡ ਦੇਣੀ ਚਾਹੀਦੀ ਹੈ। ਸਾਂਝਾ ਫ੍ਰੰਟ ਕਇਮ ਕਰਕੇ ਬਾਦਲ ਸ਼ਾਹੀ ਨੂੰ ਹਾਰ ਦੇਣੀ ਚਾਹੀਦੀ ਹੈ। ਬੀਜੇਪੀ ਤੋਂ ਮਦਤ ਲੈਕੇ ਪੰਜਾਬ ਦਾ
ਮੁਖ ਮੰਤਰੀ ਬਣਕੇ ਪੰਜਾਬ ਦਾ ਵਿਕਾਸ਼ ਕੀਤਾ ਜਾ ਸਕਦਾ ਹੈ। ਮਜੂਦਾ ਹਾਲਾਤ ਵਿਚ ਇਸ ਤੋਂ ਬਿਨਾਂ ਹੋਰ ਕੋਈ ਰਸ਼ਤਾ ਹੀ ਨਹੀ। ਜਿਨੀ ਅਸਤੀਫਾ ਦੇਣ ਵਿਚ ਦੇਰੀ ਹੋਵੇ ਗੀ। ਉਤਨਾਂ ਹੀ ਨੁਕਸਾਨ ਹੋਵੇ ਗਾ। ਰਾਜਨੀਤੀ ਵਿਚ ਠੀਕ ਸਮਾਂ ਅਤੇ ਠੀਕ ਸ਼ਬਦਾਂ ਦੀ ਚੋਣ ਕਰਨੀ ਬੜੀ ਮਹਾਨਤਾ ਰਖਦੀ ਹੈ।
ਜੇ ਮਹਾਂਰਾਜ ਸਹਿਬ ਇਸੇ ਤਰਾਂ ਹੀ ਦੋ ਘੋੜਿਆਂ ਤੇ ਸਵਾਰ ਰਹਿੰਦੇ ਹਨ ਤਾਂ ਉਹ ਪੰਜਾਬ ਲਈ ਬਹੁਤ ਨੁਕਸ਼ਾਨਦੇਹ ਸਾਬਤ ਹੋਣ ਗੇ। ਸੋਚੋ ਅੱਜ ਮਹਾਂਰਾਜ ਦੀ ਕਾਂਗਰਸ ਵਿਚ ਸੋਨੀਆਂ ਰਾਹੁਲ ਤੋਂ ਬਾਦ
ਚੌਥੀ ਪੁਜੀਸ਼ਨ ਹੈ। ਉਹ ਪਾਰਲਮਾਨੀ ਬੋਰਡ ਦੇ ਵਾਈਸ ਚੇਅਰਮੈਨ ਹਨ। ਵੱਡੀ ਗਿਣਤੀ ਵਿਚ ਕਾਂਗਰਸੀ ਵਿਧਾਇਕ ਉਹਨਾਂ ਨਾਲ ਹਨ। ਮੁਖ ਮੰਤਰੀ ਰਹਿ ਚੁਕੇ ਹਨ। ਵੋਟਰ ਵਲੋਂ ਸਤਕਾਰੇ ਜਾ ਰਹੇ ਹਨ। ਜੇ ਉਹ ਹੁਣ ਸੋਨੀਆਂ ਰਾਹੁਲ ਦਾ ਮਨ ਜਿਤਕੇ, ਪੰਜਾਬ ਕਾਂਗਰਸ ਦੇ ਪ੍ਰਧਾਨ ਨਹੀਂ ਬਣ ਸਕੇ, ਤਾਂ ਆਪਣੀ ਸਕਤੀ ਦਿਖਾਕੇ ਕਿਵੇਂ ਬਣ ਸਕਣ ਗੇ।
ਕਾਂਗਰਸ ਨੇ 55
ਸਾਲ ਰਾਜ ਕੀਤਾ ਹੈ। ਉਸ ਕੋਲ ਸਾਰੇ ਸਾਧਨ ਹਨ। ਇੰਟੈਲੀਜੈਂਸ਼ ਹੈ। ਸਰਵੇ ਪਾਰਟੀਆਂ ਹਨ। ਕੀ ਉਹਨਾਂ ਨੂੰ ਪਤਾ ਨਹੀਂ ਕਿ
ਕੌਣ ਕਿਨਾਂ ਪਾਪੂਲਰ ਹੈ। ਕੇਂਦਰ
ਮਹਾਂਰਾਜ ਸਹਿਬ ਨੂੰ ਪੰਜਾਬ ਦਾ ਮੁਖ ਮੰਤਰੀ ਨਹੀਂ ਬਨਾਉਣਾ ਚਾਹੁੰਦਾ। ਕੀ ਮਹਾਂਰਾਜ ਸਹਿਬ ਨੂੰ ਇਸਦਾ ਅਹਿਸਾਸ ਨਹੀਂ। ਜੇ ਮਹਾਂਰਾਜ ਇਸ ਤਰਾਂ ਹੀ ਸ਼ਕਤੀ ਦਿਖਾਉਂਦੇ ਰਹੇ ਤਾਂ ਉਹ ਸਮਾਂ ਆ ਹੀ ਜਾਏ ਗਾ, ਜਦੋਂ ਉਹਨਾਂ ਨੂੰ ਕਾਂਗਰਸ ਵਲੋਂ ਅਲਵਿਦਾ ਕਹਿ ਦਿਤਾ ਜਾਏ ਗਾ। ਉਸ ਸਮੇਂ ਉਹ ਪੰਜਾਬ ਦੇ ਵੋਟਰ ਨੂੰ ਕੀ ਕਹਿ ਸਕਣ ਗੇ।
ਅੱਜ ਸਮਾਂ ਹੈ। ਉਹਨਾਂ ਨੂੰ ਇਕ ਵੱਡੀ ਇਕੱਤਰਤਾ ਬੁਲਾਕੇ ਐਲਾਨ ਕਰਨਾ ਚਾਹੀਦਾ ਹੈ, ਕਿ ਮੈਂ ਪੰਜਾਬ ਦਾ ਪੁਤਰ ਹਾਂ। ਪੰਜਾਬ ਦੇ ਹਿਤਾਂ ਲਈ ਲੜਨਾ ਚਾਹੂੰਦਾ ਹਾਂ। ਮੈਂ ਪੰਜਾਬ ਨੂੰ ਭ੍ਰਿਸ਼ਟਾਚਾਰ,
ਲੁਟੇਰਾਸ਼ਾਹੀ, ਡ੍ਰੱਗਮਾਫੀਆ, ਆਦਿ ਬੁਰਾਈਆਂ ਤੋਂ ਸੁਤੰਤਰ ਕਰਾਉਣਾ ਚਾਹੁੰਦਾ ਹਾਂ। ਪਰ ਕਾਂਗਰਸ ਦੇ ਉਚ ਅਹੁਦੇ ਉਪਰ ਰਹਿੰਦਿਆਂ ਮੈਂ ਅਜਿਹਾ ਕਰਨ ਤੋਂ ਅਸਮਰੱਥ ਹਾਂ। ਇਸ ਲਈ ਕਾਂਗਰਸ਼ ਛੱਡਕੇ ਆਪਣੇ ਆਪ ਨੂੰ ਪੰਜਾਬ ਦੀ ਸੇਵਾ ਲਈ ਅਰਪਣ ਕਰਦਾ ਹਾਂ। ਇਸਤੋਂ ਬਾਦ ਵਖਰੀ ਪਾਰਟੀ ਬਣਾਕੇ ਭ੍ਰਿਸ਼ਟਾਚਾਰ ਵਿਰੁਧ ਸੰਘਰਸ਼ ਅਰੰਭ ਕਰ ਦੇਣਾ ਚਾਹੀਦਾ ਹੈ।
ਮੇਰੀ ਇਹ ਲਿਖਤ ਪੜਕੇ ਮਹਾਂਰਾਜ ਸਹਿਬ ਦੇ ਬਹੁਤੇ ਸਰਧਾਲੂ ਬਹੁਤ ਨਰਾਜ ਹੋਣਗੇ। ਉਹ ਕਹਿਣ ਗੇ ਕਿ ਤੂੰ ਕੀ ਆਪਣੇ ਆਪ ਨੂੰ ਮਹਾਂਰਾਜ ਤੋਂ ਜਿਆਦਾ ਸਿਆਣਾਂ ਸਮਝਦਾ ਹੈਂ? ਜੋ
ਮਤਾਂ ਦਿੰਦਾ ਹੈਂ। ਵੀਰ ਜੀ ਮੇਰੀ ਬੇਨਤੀ ਹੈ ਕਿ ਮੈਂ ਉਹਨਾਂ ਤੋਂ ਜਿਆਦਾ ਸਿਆਣਾਂ ਨਹੀ,
ਪਰ ਉਹਨਾਂ ਦਾ ਸ੍ਰਧਾਲੂ ਜਰੂਰ ਰਿਹਾ ਹਾਂ। ਇਸ ਲਈ ਆਪਣੀ ਰਾਏ ਦੇਣੀ ਆਪਣਾ ਅਧਿਕਾਰ ਸਮਝਦਾ ਹਾਂ। ਦੂਸਰੀ ਗਲ ਇਹ ਭੀ ਇਕ ਅਸਲੀਅਤ ਹੈ ਕਿ ਮੈਂ ਧਰਤੀ ਤੇ ਰਿਹਾ ਹਾਂ।
ਪਰ ਮਹਾਂਰਾਜ ਸਹਿਬ ਉਪਰ ਅਸਮਾਨ ਵਿਚ। ਜੋ ਅਸਲੀਅਤ ਦਾ ਅਨੁਭਵ ਮੈਂਨੂੰ ਹੋ ਸਕਦਾ ਹੈ, ਉਹ ਮਹਾਂਰਾਜ ਨੂੰ ਨਹੀਂ ਹੋ ਸਕਦਾ। ਜੇ ਉਹਨਾਂ ਨੂੰ ਅਜੇਹਾ ਅਨੁਭਵ ਹੋ ਜਾਂਦਾ, ਤਾਂ ਉਹਨਾਂ ਦਾ ਰਾਜ ਕਦੇ ਭੀ ਨਾਂ ਜਾਂਦਾ। ਅਜ ਪੰਜਾਬ ਨੂੰ ਅਜੋਕੇ ਦਿਨ ਨਾਂ ਦੇਖਣੇ ਪੈਂਦੇ। ਇਸਦੀ ਪੁਸ਼ਟੀ ਵਜੋਂ ਮੈਂਨੂੰ ਇਕ ਯਾਦ ਚੇਤੇ ਆ ਗਈ।
ਸਾਇਦ ਇਹ 1989 ਦੀ ਯਾਦ ਹੈ। ਪਾਰਲੀਮੈਂਟ ਦੀ ਚੋਣ ਹੋਣ ਵਾਲੀ ਸੀ। ਜਗਮੀਤ ਸਿਘ ਉਸ ਸਮੇਂ ਕਾਂਗਰਸ ਤੋਂ ਵਖ ਹੋਕੇ ਨੈਸ਼ਨਲ ਕਾਂਗਰਸ ਵਿਚ ਚਲੇ ਗਏ ਸਨ। ਪੰਜਾਬ ਦੀਆਂ ਸਾਰੀ
ਗਰਮ ਅਤੇ ਠੰਢੀਆਂ ਪਾਰਟੀਆਂ ਰਲਕੇ, ਗੈਰ ਕਾਂਗਰਸੀ ਅਤੇ ਗੈਰ ਅਕਾਲੀ ਦਲ, ਸਾਂਝਾ ਮੁਹਾਜ ਬਣਾਕੇ, ਪਾਰਲੀਮੈਂਟਰੀ ਚੋਣ ਲਣਨਾ ਚਾਹੁੰਦੀਆਂ ਸਨ। ਇਸੇ ਸਬੰਧ ਵਿਚ ਸੀਟਾਂ ਦੇ ਲੈਣ ਦੇਣ ਵਾਰੇ ਜਰੂਰੀ ਮੀਟਿੰਗ ਰੋਡੀਂ ਹੋ ਰਹੀ ਸੀ। ਫੈਸਲਾ ਕੀਤਾ ਗਿਆ ਕਿ ਫਰੀਦਕੋਟ ਅਤੇ ਬਠਿੰਡਾ ਸੀਟਾਂ ਜਗਮੀਤ ਸਿੰਘ ਨੂੰ ਦੇ ਦਿਤੀਆਂ ਜਾਣ। ਜਗਮੀਤ ਸਿੰਘ ਉਸ ਸਮੇਂ ਫਰੀਦਕੋਟ ਸੀਟ ਤੋਂ, ਕਾਂਗਰਸ ਵਲੋਂ ਸਰਾਏਨਾਗਾ ਪ੍ਰਵਾਰ ਨੂੰ, ਲੜਾਏ ਜਾਣ ਦਾ ਡਰ ਮਹਿਸੂਸ ਕਰ ਰਹੇ ਸਨ। ਇਸ ਲਈ ਸਾਂਝੇ ਫਰੰਟ ਦੀ ਮਦਤ ਚਾਹੁੰਦੇ ਸਨ। ਮੀਟਿੰਗ ਦੇ ਦੁਰਾਨ ਹੀ ਜਗਮੀਤ ਸਿੰਘ ਨੂੰ ਟੈਲੀਫੋਨ ਆਇਆ ਕਿ ਕਾਂਗਰਸ ਨੇ ਫਰੀਦਕੋਟ ਦੀ ਟਿਕਟ ਜੋਗਿੰਦਰ ਸਿੰਘ ਸੰਧਵਾਂ ਨੂੰ ਅਲਾਟ ਕਰ ਦਿਤੀ ਹੈ। ਇਹ ਖਬਰ ਸੁਣਕੇ ਜਗਮੀਤ ਸਿੰਘ ਨੇ ਮੈਂਨੂੰ ਮੀਟਿੰਗ ਵਿਚੋਂ ਪਾਸੇ ਕਰਕੇ ਕਿਹਾ ਕਿ ਅੱਜ ਦੀ ਮੀਟਿੰਗ
ਮੁਲਤਵੀ ਕਰਵਾ ਦੇਵੋ। ਕਿਉਂਕੇ ਜੇ ਜੁਗਿੰਦਰ ਸਿੰਘ ਲੜਦਾ ਹੈ ਤਾਂ ਆਪਾਂ ਨੂੰ ਸਾਂਝੇ ਮੁਹਾਝ ਦੀ ਮਦਤ ਦੀ ਲੋੜ ਨਹੀਂ ਰਹੇ ਗੀ।
ਮੈਂ ਜਗਮੀਤ ਸਿੰਘ ਨੂੰ ਕਿਹਾ, ਮੀਟਿੰਗ ਤਾਂ ਮੁਲਤਵੀ ਕਰਵਾ ਦਿੰਦੇ ਹਾਂ। ਪਰ ਤੁਸੀਂ ਸੁਨਹਿਰੀ ਮੌਕਾ ਗਵਾ ਰਹੇ ਹੋਂ। ਅੱਜ ਹਵਾ ਸਾਂਝੇ ਮੁਹਾਜ ਦੀ ਹੈ। ਮੈਂ ਬੜੀ ਮੁਸ਼ਕਲ ਨਾਲ ਇਹਨਾਂ ਨੂੰ ਕਾਂਗਰਸ ਨਾਲ ਸਮਝੌਤੇ ਲਈ ਮਨਾਇਆ ਹੈ। ਭਾਂਵੇਂ ਤੁਹਾਡੀ ਕਾਂਗਰਸ ਵਖਰੀ ਹੈ। ਪਰ ਵਜਦੀ ਤਾਂ ਕਾਂਗਰਸ ਹੀ ਹੈ ਨਾਂ। ਇਹ ਕਾਂਗਰਸ ਨਾਂ ਤੋਂ ਝਿਜਕਦੇ ਹਨ। ਤੁਸੀਂ ਇਕ ਕੰਮ ਕਰੋ। ਅੱਜ ਮੀਟਿੰਗ ਮੁਲਤਵੀ ਕਰਵਾ ਦਿੰਦੇ ਹਾਂ। ਤੁਸੀ ਕੱਲ੍ਹ ਜਲੰਧਰ ਪ੍ਰੈਸ ਕਾਂਨਫ੍ਰੰਸ਼ ਕਰਕੇ ਕਹੋ, ਕਿ ਮੈਂ ਪੰਜਾਬ ਦੇ ਹੱਕਾਂ ਲਈ ਲੜਨਾ ਚਾਹੁੰਦਾ ਹਾਂ। ਪਰ ਨੈਸ਼ਨਲ ਕਾਂਗਰਸ ਮੇਰੇ ਉਪਰ ਬੰਧਨ ਹੈ। ਇਸ ਲਈ ਮੈਂ ਆਪਣੀ ਵਖਰੀ ਪੰਜਾਬ ਹਿਤੈਸੀ ਪਾਰਟੀ ਬਣਾਕੇ ਚੋਣ ਲੜਨੀ ਚਾਹੂੰਦਾ ਹਾਂ। ਇਸ ਤਰਾਂ ਇਹ ਖੁਸ਼ ਹੋ ਜਾਣਗੇ,
ਕਿਉਂਕੇ ਤੁਹਾਡੇ ਤੋਂ ਕਾਂਗਰਸ ਦਾ ਲੇਬਲ ਉਤਰ ਜਾਏ ਗਾ। ਤੁਹਾਨੂਂ ਸੀਟਾਂ ਤਿਨ ਭੀ ਮਿਲ ਜਾਣਗੀਆਂ, ਬਠਿਡਾ,
ਫਰੀਦਕੋਟ, ਫਿਰੋਜਪੁਰ।
ਪਰ ਸਾਇਦ ਜਗਮੀਤ ਸਿੰਘ ਸੋਚਦੇ ਸਨ ਕਿ ਪਾਰਲੀਮੈਂਟ ਜਿਤਕੇ ਮੇਰਾ ਵਜਨ ਵਧ ਜਾਏ ਗਾ ਅਤੇ ਮੈਂਨੂੰ ਕਾਂਗਰਸ ਵਿਚ ਵਧ ਸਨਮਾਨ ਮਿਲੇਗਾ। ਇਸ ਕਰਕੇ ਉਹਨਾਂ ਮੇਰੀ ਰਾਇ ਨਹੀਂ ਮੰਨੀ। ਤੀਸਰੇ ਦਿਨ ਮੈਂਨੂੰ ਜਗਮੀਤ ਸਿੰਘ ਦਾ ਟੈਲੀਫੋਨ ਆਇਆ ਕਿ ਬੋਰਡ ਦੀ ਮੀਟਿੰਗ ਫੇਰ ਬੁਲਾਉ ਅਤੇ ਪਹਿਲਾਂ ਵਾਲਾ ਫੈਸ਼ਲਾ ਪ੍ਰਵਾਨ ਕਰਵਾ ਦਿਉ। ਮੈਂ ਸਾਰੇ ਮੈਂਬਰਾਂ ਨੂੰ ਟੈਲੀਫੋਨ ਕੀਤੇ। ਪਰ ਹੁਣ ਉਹ ਕਾਂਗਰਸ ਨਾਮ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ ਜਾਪਦੇ ਸਨ। ਸਾਂਝੇ ਮੁਹਾਜ ਨੇ ਜਗਦੇਵ ਸਿੰਘ ਖੁਡੀਆਂ ਨੂੰ ਟਿਕਟ ਦੇ ਦਿਤੀ।
ਅੱਜ ਉਹੀ ਪੁਜੀਸ਼ਨ ਮਹਾਂਰਾਜ ਦੀ ਹੈ। ਉਹ ਸਮਾਂ ਗੁਆ ਰਹੇ ਹਨ। ਜਗਮੀਤ ਦੀ ਯਾਦ ਨੇ ਇਕ ਹੋਰ ਖਿਆਲ ਭੀ ਜਗਮੀਤ ਵਾਰੇ ਮੇਰੇ ਮਨ ਵਿਚ ਲੈ ਆਂਦਾ ਹੈ। ਮੇਰੇ ਖਿਆਲ ਅਨੁਸਾਰ ਜਗਮੀਤ ਸਿੰਘ ਨੇ ਕਾਂਗਰਸ ਵਿਚ ਵਾਪਿਸ ਆਕੇ ਦੂਸਰੀ ਗਲਤੀ ਕੀਤੀ ਹੈ। ਉਹ ਬਚਪਨ ਤੋਂ ਬਾਦਲ ਸਹਿਬ ਦੇ ਖਿਲਾਫ ਸੰਘਰਸ਼ ਕਰਦੇ ਰਹੇ ਹਨ। ਅੱਜ
ਪੰਜਾਬ ਦੀ ਜਨਤਾ ਬਾਦਲ ਦਾ ਬਦਲ ਚਾਹੂੰਦੀ ਹੈ। ਪਰ ਉਸਨੂੰ ਨਿਰਾਸ਼ਤਾ ਹੁੰਦੀ ਹੈ ਕਿ ਉਹ ਜਿਸਨੂੰ ਭੀ ਅਪਨਾਉਣ ਦਾ ਮਨ ਬਣਾਉਂਦੇ ਹਨ, ਉਸਦੀ ਅੰਦਰੋਂ ਬਾਦਲ ਸਹਿਬ ਨਾਲ ਸਾਂਝ ਜਾਹਿਰ ਹੋ ਜਾਂਦੀ ਹੈ। ਪਰ ਜਗਮੀਤ ਸਿੰਘ ਵਾਰੇ ਅਜੇਹਾ ਸੋਚਿਆ ਭੀ ਨਹੀਂ ਜਾ ਸਕਦਾ। ਜੇ ਉਹ ਆਪਣੀ ਪਾਰਟੀ ਬਣਾਉਂਦੇ ਤਾਂ ਪੰਜਾਬ ਦੀ ਜਨਤਾ ਉਹਨਾਂ ਨੂੰ ਬਾਦਲ ਸਹਿਬ ਦਾ ਬਦਲ ਸਮਝਕੇ ਪ੍ਰਵਾਨ ਕਰ ਲੈਦੀ।
ਇਹ ਮਹਾਂਰਾਜ ਦੇ ਹਿਤ ਵਿਚ ਹੈ ਕਿ ਜਗਮੀਤ ਸਿੰਘ ਮੁੜ ਕਾਂਗਰਸ ਵਿਚ ਚਲਾ ਗਿਆ। ਉਹ ਜੇ ਚਾਹੁਣ ਤਾਂ ਜਗਮੀਤ ਸਿੰਘ ਨੂੰ ਭੀ ਨਾਲ ਲੈ ਸਕਦੇ ਹਨ। ਪਰ ਇਹ ਹੋ ਨਹੀਂ ਸਕੇ ਗਾ।
ਅਜ ਕਲ੍ਹ ਤੁਹਾਡੀਆਂ ਕਾਨਫ੍ਰੰਸ਼ਾਂ, ਰੈਲੀਆਂ ਦਾ ਪੰਜਾਬ ਦੇ ਜਟ ਜਿਮੀਂਦਾਰਾਂ ਵਲੋਂ ਕਾਫੀ ਭਰਵਾਂ ਹੁੰਗਾਰਾ ਆ ਰਿਹਾ ਹੈ। ਪੰਜਾਬ ਦੇ ਜੱਟ ਜਿਮੀਂਦਾਰਾਂ ਵਿਚ ਤੁਹਾਡਾ ਖਾਸ
ਪ੍ਰਭਾਵ ਹੈ, ਖਾਸ ਕਰ ਮਾਲਵੇ ਵਿਚ। ਤੁਹਾਨੂੰ ਅਕਾਲੀ ਦਲ ਦੀ ਸਰਕਾਰ ਵਿਚ ਬਾਦਲ ਨੇ ਮੰਤਰੀ ਬਣਾਇਆ ਸੀ, ਪਰ ਸੋਨੀਆਂ ਜੀ ਨੇ ਤੁਹਾਨੂੰ ਕਾਂਗਰਸ ਵਲੋਂ ਪੰਜਾਬ ਦਾ ਮੁਖ ਮੰਤਰੀ ਬਣਾਇਆ ਸੀ ਤੇ ਹੁਣ ਪਾਰਲੀਮਾਨੀ ਬੋਰਡ ਦਾ
ਵਾਈਸ ਚੇਅਰਮੈਨ। ਇਸ ਲਈ, ਅੰਦਰੂਨੀ ਤੌਰਤੇ, ਤੁਸੀਂ ਦੋਨਾਂ ਲਈ ਉਭਾਰੀ ਹੋ ਸਕਦੇ ਹੋਂ। ਭਾਂਵੇਂ
2012 ਦੀ ਵਿਧਾਨ ਸਭਾ ਚੋਣ ਤੁਸੀਂ ਕਿਸੇ ਅਣਜਾਣੀ ਗਲਤੀ ਕਾਰਨ ਹਾਰ ਗਏ, ਪਰ ਪੰਜਾਬ ਦੀ ਬਹਗਿਣਤੀ ਤੁਹਾਨੂੰ ਹੁਣ ਭੀ ਪੰਜਾਬ ਦਾ ਮੁੜ ਮੁਖ ਮੰਤਰੀ ਦੇਖਣਾ ਚਾਹੂੰਦੀ ਹੈ। ਮੇਰੀ ਭੀ ਇਹੀ ਤਮੰਨਾਂ ਸੀ।
ਜਦ ਕੁਝ ਸਮਾਂ ਪਹਿਲਾਂ ਤੁਸੀਂ ਜਟ ਮਹਾਂ ਸਭਾ ਦੇ ਪ੍ਰਧਾਨ ਬਣੇ ਤਾਂ ਤੁਹਾਡੇ ਬਹੁਤ ਸਾਰੇ ਸਰਧਾਲੂ ਤੁਹਾਨੂੰ ਵਧਾਈ ਦੇਣ ਲਈ ਮੋਤੀ ਮਹਲ ਪਹੁਚੇ ਸਨ। ਮੈਂਨੂੰ ਤੁਹਾਡੀ ਇਸ ਨਵੀਂ ਉਚਾਈ ਨੇ ਦੁਬਿਧਾ ਵਿਚ ਪਾ ਦਿਤਾ। ਇਕ ਦਿਨ ਜਦ ਪਤਾ ਲਗਾ ਕਿ ਅਜ ਮਹਾਂਰਾਜ ਸਹਿਬ ਮੋਤੀ ਮਹਲ ਹੀ ਠਹਿਰਣ ਗੇ,
ਤਾਂ ਮੈ ਭੀ ਦਰਸ਼ਣਾਂ ਲਈ ਮੋਤੀ ਮਹਲ ਹਾਜਰ ਹੋਇਆ। ਦਫਤਰ ਦੇ ਮੁਲਾਜਮਾਂ ਤੋਂ ਪਤਾ ਲਗਾ ਕਿ ਮਹਾਂਰਾਜ ਸਹਿਬ ਮਹਿਲ ਅੰਦਰ ਹੀ ਹਨ। ਪਰ ਅਹਿਲਕਾਰਾਂ ਨੇ ਬਿਨਾਂ ਮੇਰੇ ਆਉਣ ਦੀ ਜਾਣਕਾਰੀ ਤੁਹਾਨੂੰ ਦਿਤਿਆਂ, ਕਹਿ ਦਿਤਾ ਕਿ ਮਹਾਂਰਾਜ ਸਹਿਬ ਬਹੁਤ ਬਿਜੀ ਹਨ। ਉਹਨਾਂ ਨੂੰ ਕਈ ਦਿਨ ਤਕ ਮਿਲਣਾ ਸੰਭਵ ਨਹੀਂ ਹੈ। ਫਿਰ ਮੇਰੇ ਮਨ ਵਿਚ ਖਿਆਲ ਆਇਆ ਕਿ ਮਹਾਂਰਾਣੀ ਸਹਿਬਾ ਤਾਂ ਵਿਧਾਨ ਸਭਾ ਵਿਚ ਵੇਹਲੇ ਹੀ ਹੋਣ ਗੇ। ਉਹਨਾਂ ਨੂੰ ਵਿਧਾਨ ਸਭਾ ਵਿਚ ਮਿਲ ਲੈਂਦੇ ਹਾਂ।
ਕੁਝ ਦਿਨ ਬਾਦ ਮੈਂ ਵਿਧਾਨ ਸਭਾ ਦੇ, ਕਾਂਗਰਸ ਪਾਰਟੀ ਦਫਤਰ ਵਿਚ, ਮਹਾਂਰਾਣੀ ਸਹਿਬਾ ਦੇ ਦਰਸ਼ਣ ਕੀਤੇ। ਇਥੇ ਤਕਰੀਬਨ ਵੀਹ ਕੁ ਵਧਾਇਕ ਭੀ ਮਜੂਦ ਸਨ। ਜਦ ਉਹ ਵੇਹਲੇ ਹੋਕੇ ਸਟਾਫ ਕੋਲ ਬੈਠ ਗਏ ਤਾਂ ਮੈਂ ਬੇਨਤੀ ਕੀਤੀ, ਕਿ ਮਹਾਂਰਾਣੀ ਸਹਿਬਾ ਮੈਂ ਆਪਣੇ ਲਈ ਕੁਝ ਮੰਗਣ ਨਹੀਂ ਆਇਆ। ਮੈਂ ਦਸ ਸਾਲ ਤੋਂ ਪੰਜ ਮਿੰਟ ਦਾ ਸਮਾਂ ਤੁਹਾਡੀ ਕਾਮਯਾਬੀ ਲਈ ਮੰਗ ਰਿਹਾ ਹਾਂ। ਪਰ ਤੁਸੀਂ ਦਸ ਮਿੰਟ ਨਹੀਂ ਦਿਤੇ। ਅਜ ਮੈਂ ਇਕ ਮਿੰਟ ਦਾ ਸਮਾਂ ਭੀ ਤੁਹਾਡੀ ਕਾਮਯਾਬੀ ਵਾਰੇ ਹੀ ਮੰਗ ਰਿਹਾ ਹਾਂ। ਪਰ ਤੁਸੀਂ ਮੈਂਨੂੰ ਹੁਣ ਭੀ ਇਕ ਮਿੰਟ ਨਹੀਂ ਦੇ ਰਹੇ। ਮੈਂ ਦਸਿਆ ਕਿ ਮੈਂ ਮਹਾਰਾਜ ਸਹਿਬ ਦਾ ਭਾਈਚਾਰਾ ਮਹਿਸੂਸ ਕਰਕੇ ਉਹਨਾਂ ਦਾ ਵੈਲ ਵਿਸ਼ਰ ਹਾਂ। ਮੈਂ ਕਾਂਗਰਸ ਦਾ ਮੈਂਬਰ ਨਹੀਂ ਹਾਂ। ਮੈਂ ਜਾਨਣਾ ਚਾਹੂੰਦਾ ਹਾਂ ਕਿ ਕੀ
ਮਹਾਂਰਾਜ ਅਗੋਂ ਮੁਖ ਮੰਤਰੀ ਬਨਣਾ ਚਾਹੂੰਦੇ ਹਨ ਜਾਂ ਨਹੀਂ? ਉਹਨਾਂ ਕਿਹਾ "ਮੈਂ ਤੁਹਾਨੂੰ ਕਿਸੇ ਹੋਰ ਸਮੇਂ ਟੈਲੀਫੋਨ ਕਰਕੇ ਬੁਲਾ ਲਵਾਂਗੀ"।
ਬਹੁਤ ਸਾਰੇ ਵੀਰ ਜੋ ਮੇਰਾ ਇਹ ਵਤੀਰਾ ਵਿਚਾਰਣ ਗੇ, ਤਾਂ ਮੈਨੂੰ ਗਲਤ ਮਹਿਸੂਸ ਕਰਨਗੇ। ਮੇਂ ਖੁਦ ਇਹ ਗਲ ਮੰਨਦਾ ਹਾਂ ਕਿ ਮੇਰਾ ਇਹ ਵਤੀਰਾ ਸਭਿਅਕ ਨਹੀਂ ਸੀ। ਪਰ ਮੈਂ ਮਹਾਰਾਣੀ ਸਹਿਬਾ ਤੋਂ ਜੋ ਕੁਝ ਜਾਨਣਾ ਚਾਹੂੰਦਾ ਸੀ,
ਉਹ ਅਜ ਪੰਜਾਬ ਦੇ ਬੁਧੀਮਾਨਾਂ ਚਿੰਤਕਾਂ ਤੋਂ ਜਾਨਣਾ ਚਾਹੁੰਦਾ ਹਾਂ। ਇਹ ਇਕ ਸਚਾਈ ਹੈ ਕਿ ਪੰਜਾਬ ਦਾ ਜਟ ਜਿਮੀਂਦਾਰ ਅਕਾਲੀ ਦਲ ਦਾ ਵੋਟ ਬੈਂਕ ਰਿਹਾ ਹੈ। ਗੈਰ ਜਟ ਭਾਈਚਾਰਾ ਜਿਆਦਾ ਤਰ ਕਾਂਗਰਸ ਨੂੰ ਵੋਟ ਕਰਦਾ ਹੈ। ਜੇ ਮਹਾਰਾਜ ਸਹਿਬ ਕਾਂਗਰਸ ਦੇ ਉਮੀਦਵਾਰ ਵਜੋਂ ਕਿਸੇ ਹਲਕੇ ਵਿਚ ਖੜੇ ਹੁੰਦੇ ਹਨ, ਤਾਂ ਕਾਂਗਰਸ ਦਾ ਵੋਟ ਬੈਂਕ ਉਹਨਾਂ ਲਈ ਵੋਟਾਂ ਦਾ ਮੁਖ ਸ੍ਰੋਤ ਹੋਵੇ ਗਾ। ਭਾਂਵੇਂ ਜਟ ਵੋਟ ਵਿਚੋਂ ਭੀ, ਕੁਝ ਵੋਟ ਉਹਨਾਂ ਦੀ ਆਪਣੀ ਸਖਸੀਅਤ ਨੂੰ ਮਿਲੇ ਗੀ।
ਹਰ ਸਿਆਸੀ ਪਾਰਟੀ, ਆਪਣੇ ਵੋਟ ਸ੍ਰੋਤ ਨੂੰ,
ਹਰ ਹੀਲੇ ਵਸੀਲੇ ਮਜਬੂਤ ਕਰਨ ਦਾ ਯਤਨ ਕਰਦੀ ਹੈ।। ਪਰ ਜੇ ਮਹਾਂਰਾਜਾ ਕਾਂਗਰਸੀ ਹਨ ਤਾਂ ਉਹ ਆਪਣੇ ਮੁਖ ਸ੍ਰੋਤ ਨੂੰ ਕਿਉਂ ਤਿਲਾਂਜਲੀ ਦੇ ਰਹੇ ਹਨ? ਜਟ ਮਹਾਂ ਸਭਾ ਦਾ ਪ੍ਰਧਾਨ ਬਣਕੇ ਉਹ ਸਿਰਫ ਇਕ ਵਰਗ ਦੀ ਨੁਮਾਂਇਦਗੀ ਕਰਨ ਲਈ ਹੀ ਪਾਬੰਦ ਹਨ। ਕੁਦਰਤੀ ਹੈ ਕਿ ਗੈਰ ਜਟ ਦਾ ਵਿਸ਼ਵਾਸ ਮਹਾਂਰਾਜ ਤੇ ਨਹੀਂ ਰਹੇਗਾ। ਇਹ ਛੋਟੀਆਂ ਅਹੁਦੇ ਦਾਰੀਆਂ ਰਾਜਨੀਤੀ ਵਿਚ ਪ੍ਰਵੇਸ਼ ਕਰਨ ਦਾ ਸਾਧਨ ਹੁਦੀਆਂ ਹਨ। ਪਰ ਰਾਜਨੀਤੀ ਤੇ ਕਾਬਜ ਹੋਣ ਤੋਂ ਬਾਦ ਮੁੜ ਨੀਂਵਾਂ ਉਤਰਨਾ,
ਆਪਣੇ ਉਚ ਅਹੁਦੇ ਨੂੰ ਤਿਲਾਂਜਲੀ ਦੇਣ ਦੇ ਤੁਲ ਹੈ। ਮਹਾਂਰਾਜ ਕਿਸ ਰਾਜਨੀਤੀ ਅਧੀਨ ਅਜੇਹਾ ਕਰ ਰਹੇ ਹਨ?
ਕੁਝ ਸਮਾਂ ਪਹਿਲਾਂ ਜਦ ਮੋਦੀ ਸਹਿਬ ਦਾ ਪ੍ਰਧਾਨ ਮੰਤਰੀ ਬਨਣਾ ਯੀਕੀਨੀ ਹੋ ਗਿਆ ਸੀ ਤਾਂ ਬਾਦਲ ਸਹਿਬ ਨੇ ਮੋਦੀ ਸਹਿਬ ਦੁਆਲੇ ਬਹੁਤ ਚਕਰ ਕਟੇ ਸਨ। ਪਰ ਜਲਦ ਹੀ ਬਾਦਲ ਸਹਿਬ ਨੂੰ ਮਹਿਸੂਸ ਹੋ ਗਿਆ ਕਿ ਮੋਦੀ ਸਹਿਬ, ਮਨਮੋਹਨ ਸਿੰਘ ਨਹੀਂ ਬਨਣ ਗੇ। ਬਾਦਲ ਸਹਿਬ ਕੋਲ ਵਿਧਾਨ ਸਭਾ ਵਿਚ ਪੂਰਣ ਬਹੁ ਗਿਣਤੀ ਤੋਂ ਦੋ ਸੀਟਾਂ ਘਟ ਸਨ। ਮੋਗਾ ਵਿਚ ਜੈਨ ਸਹਿਬ ਦੇ ਰਾਜਨੀਤਕ ਪਲਟੇ ਦੀ ਕਾਮਯਾਬੀ ਨੇ ਬਾਦਲ ਸਹਿਬ ਲਈ ਇਕ ਨਵਾਂ ਰਸ਼ਤਾ ਖੋ੍ਹਲ ਦਿਤਾ ਸੀ। ਹਰ ਬਾਦਲ ਹਿਤੈਸ਼ੀ ਸ਼ਰੇਆਮ ਇਹ ਕਹਿ ਰਿਹਾ ਸੀ, ਕਿ ਬਾਦਲ ਸਹਿਬ ਦਾ ਸਿਰ ਮੋਦੀ ਦੇ ਗੋਡਿਆਂ ਹੇਠੋਂ ਕਢਣ ਲਈ, ਹਰ ਹਾਲਤ ਦੋ ਵਿਰੋਧੀ ਵਿਧਾਇਕਾਂ ਨੂੰ ਅਕਾਲੀ ਬਣਾਇਆ ਜਾਏ ਗਾ। ਸਾਰੀ ਸਰਕਾਰੀ ਮਸ਼ੀਨਰੀ,
ਕਾਂਗਰਸੀ ਅਤੇ ਅਜਾਦ ਵਿਧਾਇਕਾਂ ਵਿਰੁਧ ਕੇਸ਼ਾਂ ਦੀ ਸ਼ੰਭਾਵਿਤ ਯੋਜਨਾਂ ਬਨਾਉਣ ਲਈ ਲਗਾ ਦਿਤੀ ਗਈ ਸੀ। ਕਿਸੇ ਵਿਰੁਧ ਕੋਈ ਕੇਸ ਪੈਂਡਿੰਗ ਹੋਵੇ ਜਾਂ ਕੋਈ ਵਧਾਇਕ ਖਰੀਦਿਆ ਜਾ ਸਕੇ। ਪਰ ਕੋਈ ਭੀ ਕਾਮਯਾਬੀ ਨਾ ਹੋਈ। ਅਚਾਨਕ ਮਹਾਂਰਾਜ ਸਹਿਬ ਦੇ ਅਤਿ ਨਜਦੀਕੀ ਜਾਂ ਰਿਸ਼ਤੇਦਾਰ ਦੋ ਵਿਧਾਇਕਾਂ ਨੇ ਅਸ਼ਤੀਫੇ ਦੇਣ ਦਾ ਅਲਾਨ ਕਰ ਦਿਤਾ। ਪੰਜਾਬ ਦਾ ਬੁਧੀ ਜਗਤ ਬਹੁਤ ਹੈਰਾਨ ਹੋਇਆ। ਇਹ ਕੀ ਹੋ ਗਿਆ?
ਇਹ ਕਿਵੇਂ ਹੋ ਗਿਆ?
ਜੈਨ ਸਹਿਬ ਵਾਰੇ ਤਾਂ ਲੋਕ ਕਈ ਚਰਚੇ ਕਰ ਰਹੇ ਸਨ। ਇਕ ਇਹ ਭੀ ਸੀ ਕਿ ਉਹਨਾਂ ਵਿਰੁਧ ਬਹੁਤ ਕੇਸ ਦਰਜ ਕਰ ਦਿਤੇ ਗਏ ਸਨ। ਆਪਣਾ ਕਾਰੋਬਾਰ ਬਚਾਉਣ ਲਈ ਉਸਨੂੰ ਮਜਬੂਰ ਹੋਣਾ ਪੈ ਗਿਆ। ਪਰ ਇਹਨਾਂ ਦੇ ਖਿਲਾਫ ਤਾਂ ਨਾਂ ਕੋਈ ਕੇਸ ਦਰਜ ਸੀ,
ਅਤੇ ਨਾਂ ਕੋਈ ਆਰਥਿਕ ਮਜਬੂਰੀ। ਕਿਹਾ ਜਾਂਦਾ ਹੈ ਕਿ ਦੋਹਾਂ ਸ਼ੀਟਾਂ ਤੇ ਮਹਾਰਾਜ ਨੇ ਕੋਈ ਖਾਸ ਹਮਾਇਤ ਕਾਂਗਰਸੀ ਉਮੀਦਵਾਰ ਦੀ ਨਹੀਂ ਕੀਤੀ।
ਚੇਤਨ ਵਰਗ ਇਹ ਸੋਚ ਰਿਹਾ ਸੀ ਕਿ ਮਹਾਂਰਾਜ ਨੇ ਬਾਦਲ ਸਹਿਬ ਦਾ ਸਿਰ ਤਾਂ ਮੋਦੀ ਸਹਿਬ ਦੇ ਗੋਡਿਆਂ ਹੇਠੋਂ ਕਢ ਦਿਤਾ, ਪਰ ਕਿਉਂ?
ਕੁਝ ਸੋਚਣ ਲਗੇ ਕਿ ਕੀ ਬਾਦਲ ਸਹਿਬ ਅਤੇ ਮਹਾਂਰਾਜ ਦਾ ਅਦਰੂਨੀ ਸਮਝੌਤਾ ਰੰਗ ਲਿਆਇਆ ਹੈ? ਕੁਝ ਸੋਚਣ ਲਗੇ ਕਿ ਇਹ ਸਮਝੌਤਾ ਕਦੋਂ ਹੋਇਆ ਸੀ?
ਹੁਣ ਸਾਰਾ ਚੇਤਨ ਵਰਗ ਇਹ ਸੋਚ ਰਿਹਾ ਹੈ ਕਿ ਇਹ ਸਮਝੌਤਾ 2017 ਦੀ ਅਸੈਬਲੀ ਚੋਣ ਵਿਚ ਕੀ ਰੰਗ ਲਿਆਵੇ ਗਾ?
ਜੇ ਸਚਮੁਚ ਹੀ ਕੋਈ ਸਮਝੌਤਾ ਮਜੂਦ ਸੀ ਤਾਂ ਇਹ ਕਦੋਂ ਹੋਇਆ? ਇਸ ਵਾਰੇ ਭੀ ਬਹੁਤ ਵਿਚਾਰ ਸਾਹਮਣੇ ਆ ਰਹੇ ਹਨ। ਹਾਈ ਕੋਰਟ ਦੀ ਬਾਰ ਵਿਚ ਅਜੇਹੇ ਚਰਚੇ ਅਕਸ਼ਰ ਚਲਦੇ ਹੀ ਰਹਿੰਦੇ ਹਨ।
ਮੈਂ ਇਸ ਸਬੰਧੀ ਕਿਸੇ ਦਾ ਨਾਮ ਲੈਕੇ ਉਸਦੀਆਂ ਮਸੀਬਤਾਂ ਵਿਚ ਵਾਧਾ ਨਹੀਂ ਕਰਨਾ ਚਾਹੁੰਦਾ। ਸਿਰਫ ਆਪਣੀ ਇਕ ਯਾਦ ਤੁਹਾਡੇ ਨਾਲ ਸਾਂਝੀ ਕਰ ਸਕਦਾ ਹਾਂ। ਜਦ ਮਹਾਂਰਾਜ ਮੁਖਮੰਤਰੀ ਸਨ ਤਾਂ ਸ਼ ਪ੍ਰਕਾਸ਼ ਸ਼ਿੰਘ ਬਾਦਲ ਅਤੇ ਸ਼ ਸੁਖਬੀਰ ਸਿੰਘ ਬਾਦਲ ਉਪਰ ਆਪਣੇ ਸਾਧਨ ਤੋਂ ਵਧ ਜਾਇਦਾਦ ਬਨਾਉਣ ਦਾ ਕੇਸ ਦਰਜ ਕੀਤਾ ਗਿਆ ਸੀ। ਇਹ ਕੇਸ ਇਸ ਲਈ ਕਈ ਵਰੇ੍ਹ ਲਮਕ ਗਿਆ ਸੀ ਕਿ ਸੁਪਰੀਮ ਕੋਰਟ ਨੇ ਫੈਸਲਾ ਕਰਨਾ ਸੀ ਕਿ ਸ਼ੈਂਕਸ਼ਨ ਠੀਕ ਲਈ ਗਈ ਸੀ ਜਾਂ ਗਲਤ?
ਇਸ ਕੇਸ ਦਾ ਚਲਾਣ ਸ ਸੁਰਿੰਦਰ ਸਿੰਘ ਐਸ ਐਸ ਪੀ ਰੋਪੜ ਨੇ ਕੀਤਾ ਸੀ, ਅਤੇ ਉਹੀ ਇਸ ਕੇਸ ਦੀ ਪ੍ਰਾਸੀਕਿੳਸ਼ਨ ਲਈ ਜੁਮੇਂਵਾਰ ਸਨ। ਸੁਰਿੰਦਰ ਸਿੰਘ ਦਾ ਇਕ ਰਿਜੋਰਟ ਜੀਰਕਪੁਰ ਵਿਚ ਹੈ,
ਜੋ ਉਸ ਸਮੇਂ ਮਹਾਂਰਾਣੀ ਸਹਿਬਾ ਦੀ ਪਾਰਲੀਮਾਨੀ ਚੋਣ ਸਮੇਂ, ਦਫਤਰ ਵਜੋਂ ਵਰਤਿਆ ਗਿਆ ਸੀ। ਇਥੇ ਹੀ ਮੈਂਨੂੰ ਸ਼ਰੀ ਨਟਵਰ ਸਿੰਘ ਦੇ ਸਪੁਤਰ ਜਗਤ ਸਿੰਘ ਕੋਲ ਸੁਰਿੰਦਰ ਸਿੰਘ ਨੂੰ ਮਿਲਣ ਦਾ ਮੌਕਾ ਮਿਲਿਆ।
ਮੈਂ ਉਹਨਾਂ ਨੂੰ ਪੁਛਿਆ ਕਿ ਤੁਸੀਂ ਕੇਸ ਲਮਕਾਉਣ ਲਈ ਸੁਪਰੀਮ ਕੋਰਟ ਭੇਜਣ ਦੇ ਜੁਮੇਂਵਾਰ ਕਿਉਂ ਬਣੇ? ਸੈਂਕਸ਼ਨ ਕਿਸੇ ਛੋਟੇ ਮਲਾਜਮ ਤੋਂ, ਆਪਣੀ ਸਰਕਾਰੀ
ਡਿਉਟੀ ਸਮੇਂ ਸਰਕਾਰੀ ਕੰਮ ਕਰਦਿਆਂ, ਜੇ ਕੋਈ ਗਲਤ ਅੰਦਰਾਜ ਜਾਂ ਕੋਈ ਹੋਰ ਗਲਤੀ ਹੋ ਜਾਏ, ਤਾਂ ਉਸ ਉਪਰ,
ਉਸ ਗਲਤੀ ਦੀ ਸਜਾ ਲਈ, ਕੇਸ ਬਨਾਉਣ ਤੋਂ ਪਹਿਲਾਂ,
ਹੋਮ ਸੈਕਟਰੀ ਤੋਂ ਸ਼ੈਕਸਨ ਲੇਣੀ ਪੈਂਦੀ ਹੈ। ਪਰ ਇਹ ਸੈਂਕਸਨ ਤਾਂ ਸਿਰਫ ਸਰਕਾਰੀ ਮੁਲਾਜਮ ਤੇ ਸਰਕਾਰੀ ਕੰਮ ਨਾਲ ਹੀ ਸਬੰਧਿਤ ਹੈ। ਜੇ ਕੋਈ ਚੋਰੀ, ਡਾਕਾ,
ਜਬਰਜਨਾ੍ਹ ਲੜਾਈ ਆਦ ਜੁਰਮ ਕਰਦਾ ਹੈ ਤਾਂ ਸੈਕਸਨ ਲਾਗੂ ਨਹੀਂ ਹੁੰਦੀ। ਮੁਖ ਮੰਤਰੀ ਵਿਰੁਧ ਸੈਂਕਸਨ ਹੋਮ ਸੈਕਟਰੀ ਤੋਂ ਕਿਵੇਂ ਹੋ ਸਕਦੀ ਹੈ ਜੋ ਉਸਦੇ ਅੰਡਰ ਹੈ। ਵਢੀ ਲੈਣੀ, ਕਮਿਸ਼ਨ ਲੈਣਾ ਸਰਕਾਰੀ ਕੰਮ ਨਹੀਂ। ਮੁਜਰਮ ਨੇ ਤਾਂ ਉਜਰ ਕਰਨਾ ਹੀ ਸੀ ਕਿ ਸੈਂਕਸਨ ਨਹੀਂ ਲਈ ਗਈ। ਪਰ ਤੁਸੀ ਕਿਉਂ ਮੰਨਿਆਂ ਕਿ ਸ਼ੈਂਕਸਨ ਲੈਣ ਦੀ ਲੋੜ ਹੈ ਅਤੇ ਅਸੀਂ ਸ਼ੈਂਕਸਨ ਸਪੀਕਰ ਤੋਂ ਲਈ ਹੈ। ਇਸ ਲਈ ਕੇਸ ਸੁਪਰੀਮ ਕੋਰਟ ਚਲਾ ਗਿਆ,
ਕਿਉਂ ਕੇ ਸਪੀਕਰ ਵਲੋਂ ਸ਼ੈਂਕਸਨ ਦੇਣ ਦੀ ਕੋਈ ਰਵਾਇਤ ਹੀ ਮਜੂਦ ਨਹੀਂ ਸੀ। ਉਹਨਾਂ ਕਿਹਾ ਇਹ ਮਸ਼ਲੇ ਸ਼ਿਆਸੀ ਹਨ। ਇਸਦਾ ਕੀ ਅਰਥ ਹੈ? ਪਾਠਕ ਇਸਦਾ ਅਰਥ ਆਪ ਹੀ ਸਮਝ ਲੈਣ।
ਕਈ ਬੁਧੀਵਾਨ ਸੋਚਦੇ ਹਨ ਕਿ ਮਹਾਂਰਾਜ ਮਨਪ੍ਰੀਤ ਸਿੰਘ ਦੇ ਪੈਰ ਚਿਨ੍ਹਾਂ ਉਪਰ ਚਲਣ ਗੇ। ਵਿਧਾਨ ਸਭਾ ਚੋਣ ਸਮੇਂ ਆਪਣੀ ਵਖਰੀ ਹੋਂਦ ਬਣਾਕੇ ਜੋਰ ਅਜਮਾਈ ਕਰਨ ਗੇ। ਜਟ ਮਹਾਂ ਸਭਾ ਦਾ ਢਾਂਚਾ ਉਹਨਾਂ ਕੋਲ ਪਹਿਲੇ ਹੀ ਮਜੂਦ ਹੈ। ਕੀ ਮਹਾਂਰਾਜ 60
ਸੀਟਾਂ ਜਿਤ ਸਕਣ ਗੇ? ਮੁਸਕਿਲ ਜਾਪਦਾ ਹੈ। ਅਜ ਮਹਾਂਰਾਜ ਕੋਲ ਵਡੀ ਗਿਣਤੀ ਵਿਚ ਕਾਂਗਰਸ ਦੇ ਵਿਧਾਇਕ,
ਸਾਬਕਾ ਵਿਧਾਇਕ ਮਜੂਦ ਹਨ। ਜਦੋਂ ਉਹ ਕਾਂਗਰਸ ਛਡ ਦੇਣਗੇ ਤਾਂ ਬਹੁਤ ਘਟ ਸਜਣ ਦਿਸਣ ਗੇ।
ਕਈ ਹੋਰ ਮਸਲੇ ਭੀ ਬੜੇ ਹੈਰਾਨੀ ਜਨਕ ਹਨ। ਇਹ ਇਕ ਸਚਾਈ ਹੈ ਕਿ ਅਜ ਸਾਰਾ ਪੰਜਾਬ ਬਾਦਲਸ਼ਾਹੀ ਤੋਂ ਬਦਜਨ ਹੈ। ਸਾਰਾ ਪੰਜਾਬ ਭਿਸ਼ਟਾਚਾਰ ਤੋਂ ਲੁਟਿਆ ਜਾ ਚੁਕਾ ਹੈ। ਸਾਰਾ ਪੰਜਾਬ ਬਾਦਲ ਸ਼ਾਹੀ ਖਿਲਾਫ ਅਵਾਜ ਉਠਾ ਰਿਹਾ ਹੈ। ਪਰ ਹੈਰਾਨੀ ਇਸ ਗਲ ਦੀ ਹੈ ਕਿ ਜਦ ਸਾਰਾ ਪੰਜਾਬ ਉਹਨਾਂ ਦੇ ਖਿਲਾਫ ਕਿਸੇ ਕਾਰਰਵਾਈ ਦੀ ਮੰਗ ਕਰਦਾ ਹੈ,
ਤਾਂ ਮਹਾਂਰਾਜ ਸਹਿਬ ਬਾਦਲ ਸ਼ਾਹੀ ਦੀ ਰੱਖਿਆ ਲਈ ਕਿਉਂ ਉਠ ਖੜਦੇ ਹਨ। ਮਿਸ਼ਾਲ ਵਜੋਂ ਮਜੀਠੀਏ ਦਾ ਕੇਸ਼ ਹੈ। ਹੋਰ ਭੀ ਅਨੇਕਾਂ ਉਦਾਹਰਣਾਂ ਹਨ। ਮਹਾਂਰਾਜ ਸਹਿਬ ਅਜੇਹਾ ਕਿਉਂ ਕਰਦੇ ਹਨ?
ਇਹ ਜਿਕਰ ਮੈਂ ਨਰਾਜ ਕਰਨ ਲਈ ਨਹੀਂ ਕਰ ਰਿਹਾ। ਬਲਕਿ ਇਸ ਲਈ ਕਰ ਰਿਹਾ ਹਾਂ ਕਿ ਕੁਝ ਅਜੇਹੇ ਕਾਰਨਾਂ ਕਰਕੇ ਹੀ ਪੰਜਾਬ ਦੇ ਲੋਕ ਸੋਚਦੇ ਹਨ ਕਿ ਮਹਾਂਰਾਜ ਮਨਪ੍ਰੀਤ ਦੇ ਪੈਰ ਚਿੰਨਾਂ ਉਪਰ ਖੜੇ ਹਨ। ਮਨਪ੍ਰੀਤ ਤਾਊ ਰੇਖਾ ਤੋਂ ਬਾਹਰ ਨਹੀਂ ਆ ਸਕਿਆ। ਮਹਾਂਰਾਜ ਭੀ ਕਾਂਗਰਸ ਜਾਂ ਬਾਦਲਸ਼ਾਹੀ ਰੇਖਾ ਤੋਂ ਬਾਹਰ ਨਹੀਂ ਆ ਸਕਣ ਗੇ। ਅਜ ਲੋਕ ਕਾਂਗਰਸ਼ ਤੇ ਬਾਦਲਸ਼ਾਹੀ ਦੋਨਾਂ ਤੋਂ ਅੱਕ ਚੁਕੇ ਹਨ।
2002
ਅਤੇ 2017 ਵਿਚ ਢੇਰ ਅੰਤਰ ਹੈ।
2002 ਵਿਚ ਕੇਂਦਰ ਵਿਚ ਕਾਂਗਰਸ ਰਾਜ ਕਰਦੀ ਸੀ। ਲੋਕਾਂ ਕੋਲ ਬਾਦਲਸ਼ਾਹੀ ਦਾ ਕਾਂਗਰਸ ਤੋਂ ਬਿਨਾਂ ਕੋਈ ਬਦਲ ਨਹੀਂ ਸੀ। ਅੱਜ ਕਾਂਗਰਸ ਖਤਮ ਹੋ ਚੁਕੀ ਹੈ। ਅਜ ਪੰਜਾਬ ਦੇ ਵੋਟਰਾਂ ਕੋਲ ਹੋਰ ਕਈ ਬਦਲ ਮਜੂਦ ਹਨ। ਅਜ ਤੁਸੀਂ ਤਾਂਹੀ ਪ੍ਰਵਾਨ ਹੋ ਸਕੋਂ ਗੇ,
ਜੇ ਤੁਸੀ ਪੰਜਾਬ ਲਈ ਕੁਝ ਕਰਨ ਦਾ ਪੱਕਾ ਇਰਾਦਾ ਅਤੇ ਸਮ੍ਰੱਥਾ ਦਾ ਯਕੀਨ ਲੋਕਾਂ ਨੂੰ ਦੁਆ ਸਕੋਂ ਗੇ। ਕੀ ਤੁਸੀ ਬਾਦਲਸ਼ਾਹੀ, ਲੁਟੇਰਾਸ਼ਾਹੀ,
ਡਰੱਗ ਮਾਫੀਆਂ, ਸੈਂਡ ਮਾਫੀਆ ਆਦਿ ਬੁਰਾਇਆਂ ਦੇ ਵਿਰੁਧ ਸੰਘਰਸ਼ ਵਿਚ ਕੁਦਣ ਲਈ ਪੂਰਾ ਮਨ,
ਸਮਾਂ ਅਤੇ ਸਮ੍ਰੱਥਾ ਰਖਦੇ ਹੋਂ?
ਅੱਜ ਤੁਹਾਨੂੰ ਦੋ ਵਿਚੋਂ ਇਕ ਦੀ ਚੋਣ ਕਰਨੀ ਪੈਣੀ ਹੈ। ਪਹਿਲੀ: ਜੋ ਉਚਾ ਸਥਾਨ ਤੁਹਾਨੂੰ ਕਾਂਗਰਸ ਨੇ ਦਿਤਾ ਹੈ ਉਸੇ ਉਪਰ ਹੀ ਸੁਭਾਏਮਾਨ ਰਹੋ। ਦੂਸਰੀ: ਕਾਂਗਰਸ ਤੇ ਬਾਦਲ ਸ਼ਾਹੀ ਨਾਲੋਂ ਸਭ ਅੰਦਰੂਨੀ ਬਹਿਰੂਨੀ ਰਿਸ਼ਤੇ ਨਾਤੇ ਤੋੜਕੇ,
ਪੰਜਾਬ ਲਈ, ਪੰਜਾਬੀ ਪਾਰਟੀ ਬਣਾੳ। ਜੋ ਕੁਝ ਕਰਨਾ ਚਾਹੂੰਦੇ ਹੋਂ,
ਉਹ ਮੈਨੀਫੈਸ਼ਟੋ ਲੋਕਾਂ ਸਾਹਮਣੇ ਰਖੋ। ਫਿਰ ਹੀ ਲੋਕ ਤੁਹਾਂਨੂੰ ਗੈਰ ਕਾਂਗਰਸ ਤੇ ਗੈਰ ਬਾਦਲਸ਼ਾਹੀ ਤਕੜੀ ਉਪਰ ਦੂਜੀਆਂ ਸਮਕਾਲੀ ਪਾਰਟੀਆਂ ਨਾਲ ਤੋਲ ਸਕਣ ਗੇ। ਕਾਂਗਰਸ ਤੇ ਬਾਦਲ ਵਿਰੋਧੀ ਸਾਂਝਾ ਫ੍ਰੰਟ ਬਣਾਉ। ਸਭ ਪਾਰਟੀਆਂ ਹਾਲਾਤ ਅਨੁਸਾਰ, ਜੇ ਅਜ ਨਹੀਂ ਤਾਂ ਕੱਲ ਤੁਹਾਡੇ ਨਾਲ ਸਹਿਯੋਗ ਕਰਨਗੀਆਂ। ਜੇ ਤੁਸੀਂ ਪੂਰੀ ਇਮਾਨਦਾਰੀ ਨਾਲ ਅਜੇਹਾ ਕਰੋਂ ਗੇ,
ਤਾਂ ਮੈਨੂੰ ਯਕੀਨ ਹੈ ਕਿ ਤੁਹਾਡਾ ਪਲੜਾ ਬਾਦਲਸ਼ਾਹੀ ਤੋਂ ਬਹੁਤ ਭਾਰੀ ਹੋਵੇ ਗਾ।
ਜੇ ਤੁਸੀ ਅਜਿਹਾ ਨਹੀ ਕਰ ਸਕਦੇ ਤਾਂ ਪੰਜਾਬ ਦੀ ਦੁਖੀ ਜਨਤਾ ਦਾ ਮਨ ਹੋਰ ਨਾਂ ਦੁਖਾਉ। ਫੇਰ ਤੁਸੀਂ ਆਪਣਾ ਮੇਹਰ ਭਰਿਆ ਹਥ, ਕਿਸੇ ਅਜਿਹੀ ਪਾਰਟੀ ਦੇ ਸਿਰ ਉਪਰ ਰਖੋ,
ਜੋ ਨਿਰੋਲ ਪੰਜਾਬ ਦੀ ਪਾਰਟੀ ਹੋਵੇ। ਪੰਜਾਬ ਦੀਆਂ ਸ਼ਾਹੀ ਬੁਰਾਈਆਂ ਦੇ ਖਾਤਮੇਂ ਲਈ ਬਚਨ ਵੱਧ ਹੋਵੇ। ਪੰਜਾਬ ਦੀਆਂ ਸ਼ਾਹੀ ਬੁਰਾਈਆਂ ਖਤਮ ਕਰਨ ਦੀ ਯੋਗਤਾ ਰਖਦੀ ਹੋਵੇ। ਪੰਜਾਬ ਦੀਆਂ ਸ਼ਾਹੀ ਬੁਰਾਈਆਂ ਖਤਮ ਕਰਨ ਦੀ ਸਮਰੱਥਾ ਰਖਦੀ ਹੋਵੇ।
ਲੋਕਾਂ ਤੋਂ ਕੁਝ ਭੀ ਛੁਪਿਆ ਨਹੀਂ ਰਹਿ ਸਕਦਾ। ਤੁਹਡੇ ਅਸੀਰਵਾਦ ਵਾਲੀ ਪਾਰਟੀ ਦੀ ਜਿਤ ਅਵੱਸ਼ ਹੋਵੇ ਗੀ। ਤੁਸੀਂ ਲੋਕਾਂ ਦੇ ਮਨ ਤੇ ਭੀ ਰਾਜ ਕਰੋਂ ਗੇ ਅਤੇ ਸਰਕਾਰ ਦੇ ਮਨ ਉਤੇ ਭੀ। ਤੁਸੀਂ ਪੰਜਾਬ ਦੇ ਅੰਨਾਂ ਹਜਾਰੇ ਸਮਝੇ ਜਾਉਂ ਗੇ। ਪੰਜਾਬ ਦੇ ਵਿਨੋਬਾਭਾਵੇ ਸਮਝੇ ਜਾਉਂ ਗੇ। ਪੰਜਾਬ ਸਭ ਬੁਰਾਈਆਂ ਤੋਂ ਮੁਕਤ ਹੋ ਜਾਏ ਗਾ। ਦੇਸ਼ ਵਿਦੇਸ਼ ਵਿਚ ਬੈਠੇ ਪੰਜਾਬੀ ਤੁਹਾਡੇ ਧੰਨਵਾਦੀ ਹੋਣਗੇ।