ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

A66. ਇਕ ਘੰਟੇ ਵਿਚ ਸਿਖੋ ਇੰਟਰਨੈਟ ਤੇ ਪੰਜਾਬੀ ਲਿਖਣਾ।

ਪਿਆਰੇ ਵੀਰ ਜੀ ਹੁਣ ਮੈਂ ਤੁਹਾਨੂੰ ਪੰਜਾਬੀ ਵਿਚ ਈ ਮੇਲ ਭੇਜਣ ਦੇ ਤਰੀਕੇ ਦਸਦਾ ਹਾਂ। ਕਿਉਂਕੇ ਬਹੁਤ ਵੀਰ ਆਪਣੇ ਮਨ ਦੀ ਗੱਲ ਕਹਿਣਾ ਚਾਹੁੰਦੇ ਹਨ। ਪਰ ਉਹਨਾਂ ਨੂੰ ਅੰਗਰੇਜੀ ਪੂਰੀ ਨਹੀਂ ਆਂਉਦੀ, ਤੇ ਪੰਜਾਬੀ ਵਿਚ ਈ ਮੇਲ ਭੇਜਣੀ ਨਹੀਂ ਆਂਉਦੀ। ਬੱਸ ਕੁਝ ਹੀ ਮਿੰਟਾਂ ਵਿਚ ਤੁਹਾਡਾ ਮਸ਼ਲਾ ਹੱਲ ਕਰ ਦਿੰਦੇ ਹਾਂ।

ਪਹਿਲਾ ਤਰੀਕਾ ਬਿਲਕੁਲ ਅਸਾਨ ਹੈ। ਤੁਸੀਂ ਜੋ ਕੁਝ ਭੀ ਲਿਖਣਾ ਚਾਹੁੰਦੇ ਹੋ ਉਸਨੂੰ ਵਰਡ ਵਿਚ ਅਨਮੋਲ ਲਿਪੀ (ਪੰਜਾਬੀ ਫੌਂਟ) ਵਿਚ ਜਾਂ ਅਮਰ ਲਿਪੀ (ਪੰਜਾਬੀ ਫੌਂਟ) ਵਿਚ ਮਾਈਕਰੋਸ਼ਾਫਟ ਆਫਿਸ ਵਰਡ ਵਿਚ ਲਿਖ ਲਉ। ਇਸ ਲਿਖਤ ਨੂੰ (ਜਿਸਨੂੰ ਅੰਗਰੇਜੀ ਵਿਚ ਫਾਈਲ ਕਿਹਾ ਜਾਂਦਾ ਹੈ) ਆਪਣੇ ਕੰਮਪਿਉਟਰ ਵਿਚ ਕਿਸੇ ਭੀ ਜਗਾ ਸੇਵ ਕਰ ਲਉ।

(ਅਨਮੋਲ ਲਿਪੀ ਵਿਚ ਜਾਂ ਅਮਰ ਲਿਪੀ ਵਿਚ ਕਿਉਂ ਅਤੇ ਕਿਵੇਂ ਲਿਖਣਾ ਹੈ। ਇਸਦਾ ਵੇਰਵਾ ਅਗੇ ਲਿਖਦੇ ਹਾਂ)

ਜਦੋਂ ਤੁਸੀਂ ਈਮੇਲ ਭੇਜਣੀ ਹੈ ਤਾਂ ਆਪਣੀ ਈਮੇਲ ਖੋਲੋ। ਉਸ ਵਿਚ ਅਗਲੀ ਪਾਰਟੀ ਦਾ ਐਡਰੈਸ਼ ਭਰੋ। ਸਬਜੈਕਟ ਜਾਂ ਟੈਕਸ਼ਟ ਪਲੇਸ ਵਿਚ ਦੋ ਚਾਰ ਅਖਰ ਇਸ ਲਈ ਲਿਖੋ ਕਿ ਈਮੇਲ ਖਾਲੀ ਨਾਂ ਲਗੇ। ਇਸਤੋਂ ਬਾਦ ਅਟੈਚਮਿੰਟ ਕਲਿਪ ਨਪੋ। (ਇਹ ਕਲਿਪ ਨੀਚੇ ਜਾਂ ਉਪਰ ਲਾਈਨ ਦਾ ਕੁੰਡਲ  ਜਿਹਾ ਹੁੰਦਾ ਹੈ) ਆਪਣੇ ਕੰਪਿਊਟਰ ਵਿਚ ਜੋ ਚਿਠੀ (ਫਾਈਲ) ਤੁਸੀਂ ਹੁਣੇ ਸੇਵ ਕੀਤੀ ਹੈ, ਉਸ ਉਪਰ ਕਲਿਕ ਕਰਕੇ, ਅਤੇ ਫੇਰ ਉਪਨ ਉਪਰ ਕਲਿਕ ਕਰੋ। ਤੁਹਾਡੀ ਚਿਠੀ, ਤੁਹਾਡੀ ਈਮੇਲ ਵਿਚ, ਪੰਜਾਬੀ ਵਿਚ ਅੱਪਲੋਡ ਹੋ ਗਈ ਹੈ। ਬਸ ਈਮੇਲ ਸੈਂਡ ਕਰ ਦਿਉ।

ਦੁਜਾ ਤਰੀਕਾ ਹੈ ਕਿ ਤੁਸੀ ਜੋ ਕੁਝ ਲਿਖਕੇ ਭੇਜਣਾ ਚਾਹੁੰਦੇ ਹੋਂ, ਉਹ ਵਰਡ ਵਿਚ ਲਿਖ ਲਉ। ਇਹ ਭੀ ਪੰਜਾਬੀ ਵਿਚ ਅਨਮੋਲ ਲਿਪੀ ਜਾਂ ਅਮਰਲਿਪੀ ਵਿਚ ਹੀ ਲਿਖਣਾ ਪਏ ਗਾ। ਇਸ ਲਿਖਤ ਨੂੰ ਕਾਪੀ ਕਰਕੇ ਈਮੇਲ ਦੇ ਟੈਕਸ਼ਟ ਸਪੇਸ ਵਿਚ ਪੇਸਟ ਕਰ ਦੇਵੋ। ਈਮੇਲ ਭੇਜ ਦੇਵੋ। ਇਹ ਲਿਖਤ ਭਾਂਵੇਂ ਬਦਲ ਜਾਏ ਗੀ ਪਰ ਅਸੀਂ ਇਸ ਨੂੰ ਪੜ੍ਹ ਲਵਾਂ ਗੇ।

ਤੀਜਾ ਤਰੀਕਾ ਈਮੇਲ ਵਿਚ ਸਿਧੇ ਅਨਮੋਲ ਲਿਪੀ ਜਾਂ ਅਮਰ ਲਿਪੀ ਰਾਹੀਂ ਲਿਖਣ ਦਾ ਹੈ।

ਹੁਣ ਪੰਜਾਬੀ ਵਿਚ ਲਿਖਣ ਸਬੰਧੀ ਸੌਖੀ ਲਿਪੀ ਦਾ ਵੇਰਵਾ ਦਿੰਦੇ ਹਾਂ। ਉਂਝ ਤਾਂ ਹੁਣ ਤਕ ਤਕਰੀਬਨ ਦੋ ਦਰਜਨ ਪੰਜਾਬੀ ਲਿਪੀਆਂ ਬਣਾਈਆਂ ਜਾ ਚੁਕੀਆਂ ਹਨ। ਪਰ ਸਾਰੀਆਂ ਫਾਇਦੇਵੰਦ ਸਾਬਤ ਨਹੀਂ ਹੋਈਂਆਂ। ਮਾਈਕ੍ਰੋਸ਼ੌਫਟ ਆਫਿਸ ਵਿਚ ਰਾਵੀ ਲਿਪੀ ਪਹਿਲੇ ਹੀ ਅੱਪਲੋਡ ਹੈ। ਪਰ ਉਸਨੂੰ ਸੈਟ ਕਰਨਾ ਬੜਾ ਮੁਸ਼ਕਲ ਹੈ।

ਲਿਪੀਆਂ ਨੂੰ ਮੁਖ ਦੋ ਕਲਾਸਾਂ ਵਿਚ ਵੰਡਿਆ ਜਾਂਦਾ ਹੈ। ਪਹਿਲੀ ਹੈ ਫੋਨੈਟਿਕ, ਜੋ ਸੌਖੀ ਹੈ, ਕਿਉਂਕੇ ਉਹ ਅਵਾਜ ਦੇ ਅਧਾਰ ਤੇ ਬਣਾਈ ਗਈ। ਜੈਸੇ ਪੀ = ਪ ਫ,    ਕੇ = ਕ ਖ,   ਆਦਿ। ਦੁਸਰੀ ਹੈ ਰਮਿੰਗਟਨ, ਜੋ ਪੁਰਾਤਨ ਟਾਈਪ ਰਾਈਟਰ ਪਰ ਅਧਾਰਿਤ ਹੈ। ਇਸਦੇ ਕੀ-ਸਬੰਧ ਯਾਦ ਰਖਣੇ ਬੜੇ ਔਖੇ ਹਨ।

ਤਸਿਰੀ ਹੈ ਯੂਨੀਕੋਡ ਲਿਪੀ, ਰਾਵੀ ਪੰਜਾਬੀ ਫੌਂਟ, ਜੋ ਇੰਟਰਨੈਟ ਦੀ ਪੰਜਾਬੀ ਲਿਪੀ ਹੈ। ਸਰਬ ਪ੍ਰਚਲਤ ਹੈ ਰਾਵੀ ਪੰਜਾਬੀ ਫੌਂਟ। ਪਰ ਸਧਾਰਨ ਆਦਮੀ ਲਈ ਟੇਢੀ ਹੈ। ਇੰਟਰਨੈਟ ਤੇ ਆਮ ਤੌਰ ਤੇ ਪੰਜਾਬੀ ਅਖਬਾਰਾਂ ਰਾਵੀ ਵਿਚ ਛਪਦੀਆਂ ਹਨ। ਫੇਸਬੁਕ ਆਦਿ ਸਭ ਥਾਂ ਰਾਵੀ ਦੇਖੀ ਜਾਂਦੀ ਹੈ। ਪਰ ਇਸਨੂੰ ਸਿਖਣ ਦਾ ਝੰਜਟ ਬੜਾ ਲੰਮਾਂ ਹੈ। ਇਸ ਲਈ ਉਹਾਨੂੰ ਸੌਖਾ ਤਰੀਕਾ ਦਸਦੇ ਹਾਂ।

ਸਭ ਤੋਂ ਸੌਖੀ ਲਿਪੀ ਜਿਸ ਵਿਚ ਤੁਸੀਂ ਪੰਜਾਬੀ ਲਿਖਣਾ, ਇਕ ਘੰਟੇ ਵਿਚ ਹੀ ਸਿਖ ਜਾਉਂ ਗੇ। ਉਹ ਹੈ ਅਨਮੋਲ ਲਿਪੀ। ਅਨੇਕਾਂ ਹੋਰ ਹਨ, ਪਰ ਮੈਂ ਇਹੀ ਵਰਤਦਾ ਰਿਹਾ ਹਾਂ। ਮੈਂ ਇਸਦੇ ਕੀ-ਸਬੰਧਾਂ ਦੇ ਵੇਰਵੇ ਲਈ ਚਾਰਟ ਜੋੜ ਦਿਤਾ ਹੈ, ਕਿ ਅੰਗਰੇਜੀ ਦੀ ਕਿਹੜੀ ਕੀ ਨਪੇ ਤੋਂ ਪੰਜਾਬੀ ਦਾ ਕੇਹੜਾ ਅੱਖਰ ਪਏਗਾ।

  ਪਟਿਆਲਾ ਯੂਨੀਵਰਸ਼ਟੀ ਨੇ ਦੋ ਬਹੁਤ ਉਪਯੋਗੀ ਸ਼ੌਫਟਵੇਅਰ ਤਿਆਰ ਕੀਤੇ ਹਨ। ਇਸ ਅਨਮੋਲ ਲਿਪੀ ਨੂੰ ਪਟਿਆਲਾ ਯੂਨੀਵਰਸ਼ਟੀ ਤੋਂ ਡਾਊਨਲੋਡ ਕੀਤੇ "ਪੰਜਾਬੀ ਫੌਂਟ ਕਨਵਰਟਰ" ਵਿਚ ਪੇਸ਼ਟ ਕਰਕੇ ਰਾਵੀ ਲਿਪੀ ਵਿਚ ਤਬਦੀਲ (ਕਨਵਰਟ) ਕਰ ਸਕਦੇ ਹੋਂ। ਇਸ ਕਨਵਰਟਰ ਵਿਚ ਹੋਰ ਬਹੁਤ ਲਿਪੀਆਂ ਭੀ ਕਨਵਰਟ ਕਰ ਸਕਦੇ ਹੋਂ। ਜੇ ਤੁਹਾਨੂੰ ਕੋਈ ਹੋਰ ਲਿਪੀ ਸੌਖੀ ਲਗਦੀ ਹੈ, ਉਹ ਭੀ ਇਸ ਕਨਵਰਟਰ ਰਾਹੀਂ, ਰਾਵੀ ਲਿਪੀ ਵਿਚ ਤਬਦੀਲ ਕੀਤੀ ਜਾ ਸਕਦੀ ਹੈ। ਇਸ ਸਬੰਧ ਵਿਚ ਪੂਰਾ ਵੇਰਵਾ ਹੇਠ ਲਿਖੀ ਈਮੇਲ ਤੋਂ ਜਾਣ ਸਕਦੇ ਹੋਂ।

rajwinderpup@gmail.com

ਅਨਮੋਲ ਲਿਪੀ ਹੇਠ ਲਿਖੇ ਲਿੰਕ ਤੋਂ ਡਾਊਨਲੋਡ ਕੀਤੀਜਾ ਸਕਦੀ ਹੈ। ਇਸਦੇ ਦਰਜਨਾਂ ਸਟਾਈਲ ਹਨ।

http://fonts.webtoolhub.com/?prefix=anmol+lipi+punjabi+font

ਅਮਰ ਲਿਪੀ ਹੇਠ ਲਿਖੇ ਲਿੰਕ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਇਸਦੇ ਭੀ ਚਾਰ ਸਟਾਈਲ ਹਨ।

http://www.sikhnet.com/Gurmukhi-Fonts

ਖੁਸ਼ਬਰੀ ਹੈ ਕਿ ਪਟਿਆਲਾ ਯੂਨੀਵਰਸ਼ਟੀ ਨੇ ਦੋ ਬਹੁਤ ਉਪਯੋਗੀ ਸ਼ੌਫਟਵੇਅਰ ਤਿਆਰ ਕੀਤੇ ਹਨ।

ਪਹਿਲੇ ਨਾਲ ਤੁਸੀਂ ਔਨਲਾਈਨ ਕੀ-ਬੋਰਡ ਤੇ ਸਿਧੇ ਹੀ ਰਾਵੀ ਟਾਈਪ ਕਰ ਸਕਦੇ ਹੋਂ। ਜੋ ਇੰਟਰਨੈਟ ਤੇ ਹਰ ਥਾਂ ਚਲਦੀ ਹੈ। ਤੁਹਾਨੂੰ ਮਾਊਜ ਨਾਲ ਟਾਈਪ ਕਰਨਾ ਪਏ ਗਾ। ਕੰਮਪਿਊਟਰ ਦਾ ਕੀ-ਬੋਰਡ ਨਹੀਂ ਵਰਤਿਆ ਜਾਂਦਾ। ਇਸ ਲਈ ਸਪੀਡ ਘਟ ਰਹਿੰਦੀ ਹੈ। ਛੋਟੇ ਕੰਮ ਲਈ ਠੀਕ ਹੈ। ਇਹ ਸੌਫਟਵੇਅਰ ਨਿਮਨ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਉਪਰ ਕਲਿਕ ਕਰੋ।

http://g2s.learnpunjabi.org/unipad.aspx#

ਦੂਸਰਾ ਸੌਫਟਵੇਅਰ ਪੂਰਾ ਉਪਯੋਗੀ ਹੈ। ਉਸ ਨਾਲ ਕਿਸੇ ਭੀ ਪੰਜਾਬੀ ਫੌਂਟ ਨੂੰ ਰਾਵੀ ਲਿਪੀ ਵਿਚ ਕਨਵਰਟ ਕੀਤਾ ਜਾ ਸਕਦਾ ਹੈ। ਤੁਸੀਂ ਕਿਸੇ ਭੀ ਲਿਪੀ ਵਿਚ ਪੰਜਾਬੀ ਲਿਖੋ। ਇਹ ਉਸਨੂੰ ਰਾਵੀ ਵਿਚ ਕਨਵਰਟ ਕਰ ਦੇਵੇ ਗਾ। ਅਨਮੋਲ ਲਿਪੀ ਮੇਰੀ ਸੋਚ ਅਨੁਸਾਰ ਸਭ ਤੋਂ ਸੌਖੀ ਅਤੇ ਪ੍ਰਚਲਤ ਹੈ। ਇਸ ਤਰਾਂ ਤੁਸੀਂ ਔਨਲਾਈਨ, ਪੰਜਾਬੀ ਵਿਚ, ਕਿਤਾਬਾਂ, ਅਖਬਾਰ, ਛਾਪ ਸਕਦੇ ਹੋਂ। ਭਾਂਵੇ ਰਾਵੀ ਲਿਪੀ ਨਹੀਂ ਭੀ ਆਉਦੀ।

http://gurmukhifontconverter.com/03fontconverter.aspx

ਹੇਠਾਂ ਅਨਮੋਲ ਲਿਪੀ ਦੇ ਅੰਗਰੇਜੀ ਅਖਰਾਂ ਨਾਲ ਕੀ-ਸਬੰਧ ਵਾਰੇ ਚਾਰਟ ਦਿਤਾ ਜਾ ਰਿਹਾ ਹੈ, ਕਿ ਅੰਗਰੇਜੀ ਦੀ ਕਿਹੜੀ ਕੀ ਨਪੇ ਤੋਂ ਪੰਜਾਬੀ ਦਾ ਕੇਹੜਾ ਅੱਖਰ ਪਏਗਾ। ਪਹਿਲੀ ਲਾਈਨ ਸਿਧਿਆਂ ਪਏ ਗੀ। ਦੂਸਰੀ ਲਾਈਨ ਸ਼ਿਫਟ ਨੱਪਕੇ ਪਏ ਗੀ। ਨੀਚੇ ਇਹ ਦਸਿਆ ਗਿਆ ਹੈ ਕਿ ਕੇਹੜਾ ਅਖਰ ਕੇਹੜੇ ਚਿੰਨ ਤੋਂ ਭੀ ਪਏ ਗਾ। ਬਾਕੀ ਰਹਿੰਦੇ ਕਰੈਕਟਰ ਅੰਗਰੇਜੀ ਪੰਜਾਬੀ ਦੋਨਾਂ ਵਿਚ ਵਰਤੇ ਜਾਂਦੇ ਹਨ।


.