A70.
ਜਦੋਂ ਮੇਰੇ ਭਾਸ਼ਣ ਤੇ ਭਾਰਤ ਨੇ ਭਾਖੜਾ ਵਿਚ ਹੈਵੀ ਵਾਟਰ ਦੀ
ਪ੍ਰੋਡੱਕਸ਼ਨ ਬੰਦ ਕੀਤੀ।
ਇਹ ਗੱਲ 1 ਮਈ 1972 ਦੀ ਹੈ।
ਮੇਰੇ ਵਿਧਾਨ ਸਭਾ ਦਾ ਮੈਂਬਰ ਬਨਣ ਤੋਂ ਪਹਿਲੀ ਵੇਰ ਗੈਰ
ਸਰਕਾਰੀ ਦਿਨ ਤੇ ਇਤਨਾ ਵਡਾ ਹੰਗਾਮਾ ਹੋਇਆ ਜੋ ਸਾਇਦ ਕਿਸੇ
ਭੀ ਵਿਧਾਨ ਸਭਾ ਦੇ ਰਿਕਰਡ ਵਿਚ ਨਾ ਹੋਵੇ। ਇਕ ਮਈ ਦਾ ਦਿਨ
ਹੋਣ ਕਰਕੇ ਕਮਿਊਨਿਸਟ ਵਿਧਾਇਕਾਂ, ਮਾਨਯੋਗ ਸਤਪਾਲ ਡਾਂਗ,
ਦਰਸ਼ਨ ਸਿੰਘ ਕਨੇਡੀਨ ਵਗੈਰਾ ਨੇ ਇਸ ਦਿਨ ਨੂੰ ਮਈ ਡੇ ਮਨਾਉਣ
ਦਾ ਮਤਾ ਪੇਸ਼ ਕੀਤਾ ਸੀ। ਜੋ ਸਪੀਕਰ ਸ ਦਰਬਾਰਾ ਸਿੰਘ ਨੇ
ਪ੍ਰਵਾਨ ਕਰ ਲਿਆ ਸੀ। ਸਾਰਾ ਦਿਨ ਮਈ ਡੇ ਤੇ ਚਰਚਾ ਤੋਂ
ਬਿਨਾਂ ਕੋਈ ਹੋਰ ਕੰਮ ਵਿਧਾਨ ਸਭਾ ਵਿਚ ਨਹੀਂ ਲਿਆਂਦਾ ਜਾਣਾ
ਸੀ।
ਸਤਪਾਲ ਡਾਂਗ ਸਾਹਿਬ ਨੇ ਮਈ ਡੇ ਤੇ ਆਪਣੇ ਭਾਸ਼ਣ
ਵਿਚ ਇਸ ਨੂੰ ਵਰਕਰਜ ਡੇ ਕਿਹਾ ਪਰ ਇਹ ਭੀ ਕਿਹਾ ਕਿ ਮਈ ਡੇ
ਦਾ ਸਬੰਧ ਸਿਰਫ ਰਸ਼ੀਆ ਦੀ ਪ੍ਰੋਲਤਾਰੀ ਜਮਾਤ ਨਾਲ ਹੀ ਹੈ।
ਦਰਸ਼ਨ ਸਿੰਘ ਕਨੇਡੀਅਨ ਨੇ ਭੀ ਡਾਂਗ ਸਾਹਿਬ ਦੀ ਪੈੜ ਵਿਚ
ਪੈੜ ਰਖੀ। ਥੋੜੇ ਥੋੜੇ ਮਿੰਟਾਂ ਲਈ ਦੂਸਰੇ ਕਮਿਊਨਿਸਟ
ਮੈਂਬਰ ਭੀ ਬੋਲੇ। ਪਰ ਉਹਨਾਂ ਸਭਨਾਂ ਸਿਰਫ ਘੰਟਾ ਸਵਾ ਘੰਟੇ
ਦਾ ਸਮਾਂ ਹੀ ਲਿਆ।
ਸਪੀਕਰ ਸਾਹਿਬ ਨੇ ਕਾਂਗਰਸ ਮੈਂਬਰਾਂ
ਨੂੰ ਮਈ ਡੇ ਤੇ ਬੋਲਣ ਲਈ ਕਿਹਾ ਪਰ ਕੋਈ ਨਹੀਂ ਉਠਿਆ। ਬਾਦਲ
ਸਾਹਿਬ ਆਪੋਜੀਸ਼ਨ ਲੀਡਰ ਸਨ। ਮੇਰੀ ਸੀਟ ਬਾਦਲ ਸਾਹਿਬ ਦੇ ਐਨ
ਪਿਛੇ ਵਾਲੀ ਸੀ। ਸਪੀਕਰ ਸਹਿਬ ਨੇ ਬਾਦਲ ਸਾਹਿਬ ਵਲ ਦੇਖਿਆ
ਤਾਂ ਬਾਦਲ ਸਾਹਿਬ ਨੇ ਹਾਊਸ ਐਡਜੌਰਨ ਕਰਨ ਦੀ ਰਾਇ ਦਿਤੀ।
ਪਰ ਸਪੀਕਰ ਸਾਹਿਬ ਇਤਨੀ ਜਲਦੀ ਹਾਊਸ ਐਡਜੌਰਨ ਕਰਨਾ ਨਹੀਂ
ਚਾਹੁੰਦੇ ਸੀ। ਉਹਨਾਂ ਮੇਰੇ ਵੱਲ ਦੇਖ ਕੇ ਕਿਹਾ ਜਲਾਲ ਸਹਿਬ
ਤੁਸੀਂ ਤਾਂ ਨਵੀਂ ਜਿਨਰੇਸ਼ਨ ਵਿਚੋਂ ਹੋਂ। ਤੁਸੀ ਕੁਝ ਕਹੋ,
ਤਾਂ ਕਿ ਹਾਊਸ ਦੀ ਹਾਜਰੀ ਲੱਗ ਜਾਏ ਤੇ ਮਤਾ ਸਰਬ ਸੰਮਤੀ
ਨਾਲ ਪਾਸ ਕੀਤਾ ਜਾ ਸਕੇ।
ਸਪੀਕਰ ਸਾਹਿਬ ਦੇ ਹੁਕਮ ਤੇ
ਮੈਂ ਉਠ ਖੜਾ ਹੋਇਆ ਤੇ ਬੇਨਤੀ ਕੀਤੀ ਕਿ ਸਪੀਕਰ ਸਾਹਿਬ
ਮਜਦੂਰ ਡੇ ਜਾਂ ਵਰਕਰਜ ਡੇ ਦੁਨੀਆਂ ਦੇ ਹਰ ਲੋਕਰਾਜ ਵਿਚ
ਮਨਾਇਆ ਜਾਂਦਾ ਹੈ। ਪਰ ਇਹ ਵਰੇਹ ਦੀਆਂ ਵਖੋ ਵੱਖ ਤਿਥੀਆਂ
ਤੇ ਮਨਾਇਆ ਜਾਂਦਾ ਹੈ ਕਿਉਂਕੇ ਵਖੋ ਵੱਖ ਘਟਨਾਵਾਂ ਨਾਲ
ਸਬੰਧਿਤ ਹੈ। ਪਰ ਭਾਰਤ ਵਿਚ ਇਹ ਇਕ ਮਈ ਨੂੰ ਮਨਾਇਆ ਜਾਂਦਾ
ਹੈ ਅਤੇ ਇਸਨੂੰ ਰਸ਼ੀਅਨ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ।
ਸਪੀਕਰ ਸਾਹਿਬ ਰਸ਼ੀਆ ਦੀ ਪ੍ਰੋਲਤਾਰੀ ਭਾਵ ਮਜੂਦਾ ਕਮਿਊਨਿਸ਼ਟ
ਪਾਰਟੀ ਜਾਰ ਭਾਵ ਬਾਦਸ਼ਾਹ ਤੋਂ ਸਤਾ ਪ੍ਰਾਪਤ ਕਰਨ ਲਈ ਘਮਸ਼ਾਨ
ਯੁਧ ਵਿਚ ਲਗੀ ਹੋਈ ਸੀ। ਇਕ ਮਈ ਵਾਲੇ ਦਿਨ, ਉਹਨਾਂ ਆਪਣੀ
ਇਕ ਪ੍ਰਾਪਤੀ ਦਾ ਯਸ਼ਨ, ਲਾਲ ਚੌਕ ਵਿਚ ਮਨਾਇਆ ਸੀ। ਜਿਥੇ
ਉਹਨਾਂ ਇਕ ਵਡੀ ਪਥਰ ਦੀ ਗੇਲੀ ਨੂੰ ਰੋਹੜ ਕੇ ਲਾਲ ਚੌਕ ਵਿਚ
ਲੈ ਆਂਦਾ ਸੀ ਤੇ ਕਮਿਊਨਿਸ਼ਟ ਲੀਡਰ ਨੇ ਇਸ ਤੇ ਚੜਕੇ ਰਸ਼ੀਆ
ਦੀ ਅਜਾਦੀ ਤੇ ਪ੍ਰੋਲਤਾਰੀ ਜਮਾਤ ਦੀ ਸਰਕਾਰ ਬਨਾਉਣ ਦਾ
ਐਲਾਨ ਕੀਤਾ ਸੀ।
ਸਪੀਕਰ ਸਾਹਿਬ ਇਹ ਦਿਨ ਅੱਜ ਕਲ੍ਹ
ਅਜਾਦੀ ਦਿਹਾੜੇ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸਨੂੰ
ਮਨਾਉਣ ਦਾ ਹੱਕ ਸਿਰਫ ਅਜਾਦ ਦੇਸ਼ਾਂ ਨੂ ਹੀ ਹੈ। ਭਾਰਤ ਤਾਂ
ਰਸ਼ੀਆ ਦਾ ਗੁਲਾਮ ਦੇਸ ਹੈ। ਇਹ ਇੰਗਲੈਂਡ ਤੋਂ ਭਾਂਵੇ ਅਜਾਦ
ਹੋ ਗਿਆ ਹੈ। ਪਰ ਨਹਿਰੂ ਜੀ ਨੇ ਇਸਨੂੰ ਮੁੜ ਰਸ਼ੀਆ ਦਾ
ਗੁਲਾਮ ਬਣਾ ਦਿਤਾ ਹੈ। ਇਸ ਲਈ ਇਹ ਮਈ ਡੇ ਨਾਂ ਹੀ ਪੰਜਾਬ
ਵਿਧਾਨ ਸਭਾ ਵਿਚ ਮਨਾਇਆ ਜਾਣਾ ਚਾਹੀਦਾ ਹੈ ਤੇ ਨਾਂ ਹੀ
ਰਸ਼ੀਆ ਦੀ ਗੁਲਾਮੀ ਨੂੰ ਪ੍ਰਵਾਨ ਕਰਨ ਹਿਤ ਇਸ ਸਬੰਧੀ ਮਤਾ
ਪਾਸ ਕਰਨਾ ਚਾਹੀਦਾ ਹੈ।
ਬੱਸ ਮੇਰੇ ਮੂਹੋਂ ਇਹ ਸਬਦ
ਨਿਕਲਦਿਆ ਹੀ ਸਾਰੇ ਕਾਰੇਡ ਮੈਂਬਰ, ਜਿਹਨਾਂ ਡੀ ਗਿਣਤੀ 13
ਸੀ, ਆਪਣੀਆਂ ਸੀਟਾਂ ਤੋਂ ਉਠ ਖੜ੍ਹੇ ਹੋਏ ਤੇ ਸਪੀਕਰ ਸਾਹਿਬ
ਤੋਂ ਮੰਗ ਕੀਤੀ ਕਿ ਇਸਦੇ ਲਫਜ ਵਿਧਾਨ ਸਭਾ ਦੀ ਕਾਰਰਵਾਈ
ਵਿਚੋਂ ਕੱਢ ਦਿਤੇ ਜਾਣ। ਕੁਝ ਅਕਾਲੀ ਤੇ ਕਾਂਗਰਸੀ ਮੈਂਬਰਾਂ
ਕਿਹਾ ਕਿ ਜਲਾਲ ਨੂੰ ਬੋਲਣ ਦਿਉ। ਇਸਨੂੰ ਆਪਣੀ ਗੱਲ ਤਾਂ
ਪੂਰੀ ਕਰਨ ਦਿਉ। ਪਰ ਕਮਿਊਨਿਸ਼ਟ ਮੈਂਬਰਾਂ ਨੇ ਸ਼ੋਰ ਬੰਦ ਨਾ
ਕੀਤਾ। ਸਪੀਕਰ ਸਾਹਿਬ ਨੇ ਹਾਊਸ ਅਧੇ ਘੰਟੇ ਲਈ ਐਡਜੌਰਨ ਕਰ
ਦਿਤਾ।
ਹਾਊਸ ਦੁਵਾਰਾ ਅਸ਼ੈਂਬਲ ਹਇਆ ਤਾਂ ਸਪੀਕਰ ਸਾਹਿਬ
ਨੇ ਮੈਨੂੰ ਕਿਹਾ ਕਿ ਤੁਸੀਂ ਕਿਸ ਅਧਾਰ ਤੇ ਭਾਰਤ ਨੂੰ ਰਸ਼ੀਆ
ਦਾ ਗੁਲਾਮ ਮਹਿਸੂਸ ਕਹਿੰਦੇ ਹੋਂ। ਮੈ ਕਿਹਾ ਜੀ ਕ੍ਰੋੜਾਂ
ਦੀ ਤਾਦਾਦ ਵਿਚ ਸੋਵੀਅਤ ਦੇਸ ਮੈਗਜੀਨ ਤੇ ਹੋਰ ਲਿਟਰੇਚਰ
ਮੁਫਤ ਵੰਡਿਆ ਜਾ ਰਿਹਾ ਹੈ। ਭਾਰਤੀ ਲੇਖਕਾਂ ਨੂੰ ਮੁਫਤ
ਰਸ਼ੀਆ ਲਿਜਾਕੇ ਮਿਊਨਿਸਟ ਵਿਚਾਰ ਧਾਰਾ ਦਾ ਧਾਰਨੀ ਬਣਾਇਆ ਜਾ
ਰਿਹਾ ਹੈ। ਇਹ ਨਾਸਤਕ ਕਰਨ, ਹਿੰਦੂ ਵਿਚਾਰਧਾਰਾ ਖਤਮ ਕਰਨ
ਤੇ ਧਰਮ ਤਬਦੀਲ ਕਰਨ ਦਾ ਕੋਝਾ ਯਤਨ ਹੈ। ਕਮਿਊਨਿਸ਼ਟ ਪਾਰਟੀ
ਹੁਸਿਆਰਪੁਰ, ਗੁਰਦਾਸ ਪੁਰ ਤੋਂ, ਹਜਾਰਾਂ ਟਨ ਸੇਲਾ ਚੌਲ,
ਤਕਰੀਬਨ ਇਕ ਰੁਪਏ ਕਿਲੋ ਦੇ ਭਾਅ ਖਰੀਦ ਕੇ, ਇਸ ਨੂੰ ਡਬਲ
ਬੋਇਲ ਕਰਕੇ, ਰਸ਼ੀਆਂ ਨੂੰ ਅੱਠ ਰੁਪਏ ਕਿਲੋ ਦੇ ਹਿਸਾਬ ਭੇਜ
ਰਹੇ ਹਨ। ਤਕਰੀਬਨ ਇਕ ਰੁਪਈਆ ਪ੍ਰਤੀ ਕਿਲੋ ਸੇਲ ਟੈਕਸ ਦੇ
ਕੇ ਬਾਕੀ ਛੇ ਰੁਪਏ ਦੇ ਹਿਸਾਬ, ਅਰਬਾਂ ਰੁਪਏ ਭਾਰਤ ਵਿਚ
ਕਮਿਊਨਿਜਮ ਦੇ ਪ੍ਰਚਾਰ ਲਈ ਖਰਚੇ ਜਾ ਰਹੇ ਹਨ। ਨਹਿਰੂ ਜੀ
ਨੇ ਲੱਖਾਂ ਏਕੜ ਜਮੀਨ ਰਸ਼ੀਆ ਨੂੰ ਰਸ਼ੀਅਨ ਫਾਰਮ ਬਨਾਉਣ ਲਈ
ਮੁਫਤ ਦਿਤੀ ਹੋਈ ਹੈ। ਜੋ ਤਕਰੀਬਨ ਬੇ ਅਬਾਦ ਪਈ ਹੈ। ਪਰ
ਇਥੇ ਮਜਦੂਰਾਂ ਦੇ ਬਹਾਨੇ ਗਰੀਬ ਭਾਰਤੀਆਂ ਨੂੰ ਕਮਿਊਨਿਸ਼ਟ
ਬਣਾਇਆ ਜਾ ਰਿਹਾ ਹੈ। ਕਾਮਰੇਡ ਫਿਰ ਉਠ ਖੜੇ ਹੋਏ ਕਿ ਇਸਦਾ
ਬਕਵਾਸ ਵਿਧਾਨ ਸਭਾ ਦੀ ਕਾਰਰਵਾਈ ਵਿਚੋਂ ਕਢੋ। ਸਪੀਕਰ
ਸਾਹਿਬ ਨੇ ਬਹੁਤ ਕਿਹਾ ਕਿ ਜੋ ਜਲਾਲ ਕਹਿ ਰਿਹਾ ਹੈ। ਇਸ
ਨੂੰ ਸਾਬਤ ਕਰਨਾ ਪਏ ਗਾ। ਤੁਸੀਂ ਬੈਠ ਜਾਉ। ਪਰ ਉਹ ਨਾਹਰੇ
ਲਾਉਣ ਤੇ ਮੁਰਦਾਬਾਦ ਕਰਨੋ ਨਹੀਂ ਹਟੇ। ਸਪੀਕਰ ਸਾਹਿਬ ਨੇ
ਹਾਊਸ ਅਗਲੇ ਦਿਨ ਲਈ ਐਡਜੌਰਨ ਕਰ ਦਿਤਾ।
ਗੈਰ ਸਰਕਾਰੀ
ਡੇ ਦਾ ਇਹ ਨਿਯਮ ਹੈ ਕਿ ਬੁਲਾਰਾ ਜੋ ਕੁਝ ਕਹਿਣਾ ਚਾਹੁੰਦਾ
ਹੈ ਕਹਿ ਸਕਦਾ ਹੈ। ਬੁਲਾਰਾ ਆਪਣੀ ਮਰਜੀ ਨਾਲ ਹੀ ਆਪਣਾ
ਸੰਬੋਧਨ ਕਲੋਜ ਕਰ ਸਕਾਦਾ ਹੈ। ਉਸਨੂੰ ਸਪੀਕਰ ਬਾਔਰਡਰ ਕਲੋਜ
ਨਹੀਂ ਕਰਵਾ ਸਕਦਾ। ਅਗਲੇ ਦਿਨ ਸਪੀਕਰ ਸਾਹਿਬ ਨੇ ਕਿਹਾ ਕਿ
ਤੁਸੀਂ ਜੋ ਰਸ਼ੀਅਨ ਫਾਰਮਾਂ ਦਾ ਜਿਕਰ ਕੀਤਾ ਹੈ। ਉਸ ਵਾਰੇ
ਹਾਊਸ ਦੀ ਤਸੱਲੀ ਕਰਵਾਉ। ਇਸਤੇ ਮੈਂ ਵਾਰੀ ਵਾਰੀ ਰਸ਼ੀਅਨ
ਫਾਰਮਾਂ ਦਾ ਵੇਰਵਾ ਦੇਣਾ ਸੁਰੂ ਕਰ ਦਿਤਾ। ਕਾਮਰੇਡ ਕਿਸੇ
ਨਾ ਕਿਸੇ ਬਹਾਨੇ ਰੌਲਾ ਪਾਉਣਾ ਸੂਰੂ ਕਰ ਦਿੰਦੇ। ਸਪੀਕਰ
ਸਾਹਿਬ ਹਾਊਸ ਐਡਜੋਰਨ ਕਰ ਦਿੰਦੇ। ਉਸ ਸਮੇਂ ਹਾਊਸ ਤਕਰੀਬਨ
ਛੇ ਸੱਤ ਹਫਤੇ ਚਲਦਾ ਰਹਿੰਦਾ ਸੀ। ਕਾਂਗਰਸੀ ਮੈਂਬਰ, ਸੀ ਐਮ
ਸਾਹਿਬ, ਸਪੀਕਰ ਸਾਹਿਬ ਮੇਰੀਆਂ ਗਲਾਂ ਸੁਨਣਾ ਚਾਹੁੰਦੇ ਸਨ।
ਚੌਥੇ ਦਿਨ ਕਾਮਰੇਡਾਂ ਨੇ ਵਿਧਾਨ ਸਭਾ ਦਾ ਸੈਸਨ ਸੁਰੂ ਹੋਣ
ਸਾਰ ਹੀ, ਸਪੀਕਰ ਦੇ ਮੂਹਰੇ ਧਰਨਾ ਲਾ ਦਿਤਾ। ਪੰਜਾਬ ਵਿਧਾਨ
ਸਭਾ ਦੇ ਇਤਹਾਸ ਵਿਚ ਸ਼ਾਇਦ ਇਹ ਪਹਲਾ ਧਰਨਾ ਸੀ। ਉਹਨਾਂ ਮੰਗ
ਕੀਤੀ ਕਿ ਜਲਾਲ ਮਾਫੀ ਮੰਗੇ। ਸਪੀਕਰ ਸਾਹਿਬ ਨੇ ਧਰਨੇ ਤੋਂ
ਪ੍ਰਭਾਵਤ ਹੋਕੇ ਮੈਂਨੂੰ ਕਿਹਾ ਕਿ ਜਲਾਲ ਸਾਹਿਬ ਜਾਂ ਤਾਂ
ਸਬੂਤ ਪੇਸ਼ ਕਰੋ ਜਾਂ ਮਾਫੀ ਮੰਗ ਲਵੋ। ਮੈਂ ਬੇਨਤੀ ਕੀਤੀ ਕਿ
ਸਰ, ਰਸ਼ੀਅਨ ਫਾਰਮ ਤਾਂ ਕੁਝ ਦੂਰ ਹਨ। ਪਰ ਭਾਖੜਾ ਤਾਂ ਆਪਣੇ
ਨਜਦੀਕ ਪੰਜਾਬ ਵਿਚ ਹੀ ਹੈ। ਤੁਸੀਂ ਸਾਰੀਆਂ ਪਾਰਟੀਆਂ ਦੀ,
ਹਾਊਸ ਦੀ ਇਕ ਕਮੇਟੀ ਬਣਾਉ, ਜੋ ਅੱਜ ਹੀ ਭਾਖੜਾ ਵਿਜਟ ਕਰੇ।
ਉਥੇ ਹੈਵੀ ਵਾਟਰ ਪੈਦਾ ਕੀਤਾ ਜਾ ਰਿਹਾ ਹੈ। ਜੋ ਯੂਰੇਨੀਆਮ
ਬਰਾਬਰ ਅਟੌਮਿਕ ਇਨਰਜੀ ਰੱਖਦਾ ਹੈ। ਇਹ ਸਾਰਾ ਗੁਪਤ ਤੌਰ ਤੇ
ਰਸ਼ੀਆ ਨੂੰ ਜਾ ਰਿਹਾ। ਭਾਵਾ ਐਟੋਮਿਕ ਪਲਾਂਟ ਵਿਚ ਇਕ ਗਰਾਮ
ਭੀ ਨਹੀਂ ਵਰਤਿਆ ਜਾ ਰਿਹਾ। ਯਨਾਈਟਿਡ ਨੇਸ਼ਨ ਨੇ ਇਸ ਟਰੇਡ
ਤੇ ਪਾਬੰਦੀ ਲਾਈ ਹੋਈ ਹੈ। ਜਦ ਸਪੀਕਰ ਸਾਹਿਬ ਨੇ ਸਤਪਾਲ
ਡਾਂਗ ਤੋਂ ਪੁਛਿਆ ਕਿ ਕੀ ਤੁਸੀਂ ਹਾਊਸ ਦੀ ਕਮੇਟੀ ਬਣਾਏ
ਜਾਣ ਲਈ ਸਹਿਮਤ ਹੋਂ, ਤਾਂ ਉਹ ਬਿਨਾਂ ਜਵਾਬ ਦਿਤੇ ਹੀ
ਬਾਈਕਾਟ ਕਰਕੇ ਚਲੇ ਗਏ। ਸਪੀਕਰ ਸਾਹਿਬ ਨੇ ਹਾਊਸ ਅਡਜੌਰਨ
ਕਰ ਦਿਤਾ।
ਮੈਂ ਆਪਣੇ ਕਮਰੇ ਵਿਚ ਪਹੁੰਚਿਆ ਹੀ ਸੀ ਕਿ
ਚੰਡੀਗੜ ਦਾ ਸਾਰਾ ਪ੍ਰੈਸ ਮੇਰੇ ਕਮਰੇ ਵਿਚ ਆ ਗਿਆ। ਉਹ
ਮੈਥੋਂ ਪੁਛ ਰਹੇ ਸਨ ਕਿ ਜਿਸ ਵਾਰੇ ਸਾਨੂੰ ਕਿਸੇ ਨੂੰ ਭਿਣਕ
ਭੀ ਨਹੀਂ ਪਈ, ਤੁਹਾਨੂੰ ਕਿਥੋਂ ਜਾਣਕਾਰੀ ਮਿਲੀ। ਰਾਤ 9 ਕੁ
ਵਜੇ ਦਿਲੀ ਤੋਂ ਪ੍ਰੈਸ ਵਾਲੇ ਆ ਗਏ। ਉਹਨਾਂ ਮੇਰਾ ਬਿਆਨ
ਰਿਕਾਰਡ ਕੀਤਾ। ਅਗਲੇ ਦਿਨ ਤਕਰੀਬਨ 12 ਕੁ ਵਜੇ ਕੁਝ ਹੋਰ
ਪ੍ਰੈਸ ਵਾਲੇ ਆਏ। ਉਹਨਾਂ ਵਿਚ ਚਾਰ ਕੁ ਅੰਗਰੇਜ ਜਾਪਦੇ ਸਨ।
ਮੈਂਨੂੰ ਲੋਕਲ ਪ੍ਰੈਸ ਵਾਲਿਆਂ ਦਸਿਆ ਕਿ ਇਹ ਇੰਟਰਨੈਸ਼ਨਲ
ਪ੍ਰੈਸ ਹੈ। ਬੰਬੇ ਤੋਂ ਆਇਆ ਹੈ। ਉਹ ਭੋਰਾ ਭੋਰਾ ਜਾਨਣਾ
ਚਾਹੁੰਦੇ ਸੀ ਕਿ ਤੁਹਾਨੂੰ ਪਤਾ ਕਿਵੇਂ ਲਗਿਆ। ਕਦੋਂ ਲਗਿਆ।
ਕਿਸ ਤੋਂ ਲਗਿਆ। ਮੈਂ ਆਪਣੀ ਜਾਣਕਾਰੀ ਬਾਰੇ ਸਾਫ ਦਸ ਦਿਤਾ।
ਅਗਲੇ ਦਿਨ ਮੇਂਨੂੰ ਵਿਧਾਨ ਸਭਾ ਵਿਚ ਪ੍ਰੈਸ ਵਾਲਿਆ
ਦਸਿਆ ਕਿ ਤੇਰੀ ਖਬਰ ਅਮਰੀਕਾ ਕਨੇਡਾ ਯੂਰਪ ਦੇ ਅਖਬਾਰਾਂ ਨੇ
ਭੀ ਛਾਪੀ ਹੈ। ਪਰ ਕਾਮਰੇਡ ਇਸਨੂੰ ਫਿਰ ਭੀ ਝੂਠ ਕਹਿੰਦੇ
ਰਹੇ। ਤੀਸਰੇ ਦਿਨ ਅੰਗਰੇਜੀ ਦੇ ਅਖਬਾਰਾਂ ਵਿਚ ਖਬਰ ਛਪੀ ਕਿ
ਭਾਖੜਾ ਵਿਚ ਜੋ ਹੈਵੀ ਵਾਟਰ ਬਣ ਰਿਹਾ ਸੀ ਭਾਰਤ ਨੇ ਉਸ ਦੀ
ਪ੍ਰੋਡੱਕਸ਼ਨ ਬੰਦ ਕਰ ਦਿਤੀ ਹੈ। ਬੰਬਈ ਤੋਂ ਛਪਦੇ ਇਕ
ਅੰਗਰੇਜੀ ਅਖਬਾਰ ਵਿਚ ਇਹ ਭੀ ਖਬਰ ਛਪੀ ਕਿ ਭਾਖੜਾ
ਪ੍ਰੋਜੈਕਟ ਹੈਵੀ ਵਾਟਰ ਪੈਦਾ ਕਰਨ ਲਈ ਭਾਰਤ ਦਾ ਪਹਿਲਾ
ਪਲਾਂਟ ਸੀ। ਜਿਸਦੀ ਪ੍ਰੋਡੱਕਸ਼ਨ ਅੱਜ ਬੰਦ ਕਰ ਦਿਤੀ ਗਈ ਹੈ।
ਪਰ ਪ੍ਰੋਡੱਕਸ਼ਨ ਬੰਦ ਕਰਨ ਵਾਰੇ ਉਦਯੋਗ ਮੰਤਰੀ ਨੇ ਕੁਝ ਭੀ
ਕਹਿਣੋ ਇਨਕਾਰ ਕਰ ਦਿਤਾ ਹੈ।