ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।
        
   .

B15 ਬਾਦਲਸ਼ਾਹੀ ਖੂਹ ਹੈ, ਕੇਜਰੀਵਾਲ ਹੈ ਜਵਾਲਾਮੁਖੀ ਦਾ ਦਹਾਨਾ

ਇਕ ਬਾਈ ਜੀ ਨੇ ਪੁੱਛਿਆ ਹੈ ਕਿ ਜੇ ਤੁਸੀਂ ਕੇਜਰੀਵਾਲ ਦੇ ਖ਼ਿਲਾਫ਼ ਹੋ, ਤਾਂ ਫੇਸ਼ਬੁਕ ਤੇ ਕੇਜਰੀਵਾਲ ਦੇ ਨਾਲ ਖੜੇ ਹੋਣ ਦੀ ਫ਼ੋਟੋ ਕਿਉਂ ਲਾਈ ਹੈ। 

          ਵੀਰ ਜੀ ਇਹ ਫ਼ੋਟੋ ਮੈਂ ਤੁਹਾਨੂੰ ਇਹ ਯਕੀਨ ਦੁਆਉਣ ਲਈ ਲਾ ਰਿਹਾ ਹਾਂ,  ਕਿ ਮੈਂ ਕੇਜਰੀਵਾਲ ਨੂੰ ਬਹੁਤ ਨੇੜਿਉਂ ਦੇਖਿਆ ਹੈ।   ਮੈ ਉਸ ਵਾਰੇ ਜੋ ਕਹਿ ਰਿਹਾ ਹਾਂ ਉਹ ਸਚਾਈ ਹੈ।   ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਧਿਆਨ ਸਿੰਘ ਡੋਗਰੇ ਦਾ ਭੀ ਬਹੁਤ ਸਿੱਖਾਂ ਨੇ ਸਾਥ ਦਿੱਤਾ ਸੀ।   ਅੰਗਰੇਜ਼ ਦਾ ਭੀ ਬਹੁਤ ਸਿੱਖਾਂ ਨੇ ਸਾਥ ਦਿੱਤਾ ਸੀ।   ਅੱਜ ਉਹ ਜਲਿਆਂ ਵਾਲਾ ਸਾਕਾ ਯਾਦ ਕਰਕੇ ਪਛਤਾ ਰਹੇ ਹਨ।   ਕੇਜਰੀਵਾਲ ਇਕ ਸਮਾਜਿਕ ਬੁਰਾਈ ਹੈ ਪੰਜਾਬ ਲਈ।   ਯਕੀਨ ਕਰੋ ਜੋ ਅੱਜ ਉਸ ਤੇ ਫ਼ਖਰ ਮਹਿਸੂਸ ਕਰਦੇ ਹਨ, ਉਹਨਾਂ ਨੂੰ ਕ੍ਹਲ ਸ਼ਰਮ ਮਹਿਸੂਸ ਕਰਨੀ ਪਏ ਗੀ। ਬਹੁਤ ਵੱਡੀ ਗਿਣਤੀ ਵਿਚ ਆਪ ਵਲੰਟੀਅਰ ਅੱਜ ਭੀ ਇਹ ਮਹਿਸੂਸ ਕਰ ਰਹੇ ਹਨ।

               ਮੈਂ ਕੇਜਰੀਵਾਲ ਨੂੰ 14 ਜਨਵਰੀ 2016 ਦੇ ਮਾਘੀ ਮੇਲੇ ਤੋਂ ਕੁਝ ਦਿਨ ਬਾਦ ਛੱਡਿਆ ਸੀ।  ਜਦ ਉਸ ਨੇ ਪੰਜਾਬ ਦੇ ਅਸਲੀ ਮਸਲੇ ਛੱਡ ਕੇ ਸਿਰਫ਼ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਚਾਲ ਚਲੀ ਸੀ।  ਮੈਂ ਪੰਜਾਬ ਦੀ ਆਪ ਨੂੰ ਉਚਾਰਨਾ ਚਾਹੁੰਦਾ ਹਾਂ।  ਕੇਜਰੀਵਾਲ ਨੂੰ ਦੁਰਕਾਰਨਾ ਚਾਹੁੰਦਾ ਹੈ।  ਇਹ ਪੰਜਾਬ ਲਈ ਭਲਾਈ ਹੈ।  ਮੈਂ ਐਂਟੀ ਕ੍ਰੱਪਸ਼ਨ ਪਾਰਟੀ 26 ਜਨਵਰੀ 2015 ਨੂੰ ਬਾਦਲਸ਼ਾਹੀ ਦੇ ਭ੍ਰਿਸ਼ਟਾਚਾਰ ਦੇ ਵਿਰੋਧ ਵਿਚ ਬਣਾਈ ਸੀ।  ਕੇਜਰੀਵਾਲ ਦੇ ਵਿਰੋਧ ਵਿਚ ਨਹੀਂ। 

          ਪਰ ਜਦ ਜੂਨ 2015 ਵਿਚ ਕੇਜਰੀਵਾਲ ਨੇ ਹਰ ਬਲਾਕ ਵਿਚ ਆਪਣੇ ਲੁਟੇਰੇ ਨਿਯੁਕਤ ਕਰਕੇ ਪੰਜਾਬ ਲੁੱਟਣਾ ਸ਼ੁਰੂ ਕਰ ਦਿੱਤਾ, ਕਹਿਣੀ ਤੇ ਕਰਨੀ ਵਿਚ ਫ਼ਰਕ ਸਾਫ਼ ਦਿਸਿਆ, ਤਾਂ ਮੈਂ ਦਿਲੀ ਵਿਚੋਂ ਕੇਜਰੀਵਾਲ ਦੀ ਡੂੰਘੀ ਖੋਜ ਕੀਤੀ।   ਬਾਦਲਸ਼ਾਹੀ ਖੂਹ ਹੈ ਭ੍ਰਿਸ਼ਟਾਚਾਰ ਦਾ।   ਪੰਜਾਬ ਨੂੰ ਇਸ ਵਿਚੋਂ ਕੱਢਣਾ ਜ਼ਰੂਰੀ ਹੈ।   ਪੰਜਾਬ ਨੂੰ ਸਿੱਖਘਾਤਕ , ਅਕਾਲ-ਤਖ਼ਤ ਹਮਲਾਵਰ, ਕਾਂਗਰਸ ਦੀ ਝੋਲੀ ਪਾਉਣਾ ਭੀ ਪੰਜਾਬੀਆਂ ਦੀ ਮਰੀ ਜ਼ਮੀਰ ਦੀ ਸੂਚਨਾ ਹੈ।  

          ਮੈ ਤੁਹਾਨੂੰ ਸਿਰਫ਼  ਇਤਨਾ ਹੀ ਦੱਸਣਾ ਚਾਹੁੰਦਾ ਹਾਂ ਬਾਦਲਸ਼ਾਹੀ ਖੂਹ ਹੈ, ਪਰ ਕੇਜਰੀਵਾਲ ਤਾਂ ਜਵਾਲਾਮੁਖੀ ਦਾ ਦਹਾਨਾ ਹੈ।   ਜੋ ਪੰਜਾਬ ਦਾ ਸਭ ਕੁਝ ਭਸਮ ਕਰ ਸਕਦਾ ਹੈ।   ਪੰਜਾਬੀਆਂ ਨੂੰ ਇਸ ਤੋਂ ਬਚਾਉਣ ਲਈ ਐਂਟੀ ਕ੍ਰੱਪਸ਼ਨ ਪਾਰਟੀ ਵੱਲੋਂ ਕੇਜਰੀਵਾਲ ਦਾ ਵਿਰੋਧ ਸ਼ੁਰੂ ਕੀਤਾ ਗਿਆ ਹੈ।   ਐਂਟੀ ਕ੍ਰੱਪਸ਼ਨ ਪਾਰਟੀ ਸਭ ਨਵੀਆਂ ਪਾਰਟੀਆਂ ਨੂੰ ਨਾਲ ਲੇਕੇ ਚੌਥਾ ਸਾਂਝਾ ਮੋਰਚਾ ਬਣਾਏ ਗੀ। ਮੈ ਨਾਂ ਹੀ ਇਲੈੱਕਸ਼ਨ ਲੜਨੀ ਹੈ। ਨਾਂ ਹੀ ਮੁੱਖ ਮੰਤਰੀ ਬਣਨਾ ਹੈ।   ਕੋਈ ਯੋਗ ਜੁਆਨ ਦੇਖ ਲਵਾਂ ਗੇ, ਜੋ ਭ੍ਰਿਸ਼ਟਾਚਾਰ ਖ਼ਤਮ ਕਰ ਸਕਦਾ ਹੋਵੇ।  

          ਬਾਕੀ ਤੁਹਾਡੀ ਮਰਜ਼ੀ ਹੈ, ਖੂਹ ਵਿਚ ਰਹਿਣਾ ਹੈ ਜਾਂ ਜਵਾਲਾਮੁਖੀ ਵਿਚ ਆਪਣਾ ਪਰਵਾਰ, ਆਪਣਾ ਪੰਜਾਬ,  ਆਪਣਾ ਧਰਮ, ਆਪਣਾ ਸਭ ਕੁਝ ਭਸਮ ਕਰਨਾ ਹੈ।  ਮੈਂ ਪ੍ਰਿੰਟ ਮੀਡੀਆ ਵਿਚ ਨਹੀਂ ਜਾ ਸਕਦਾ, ਕਿਉਂ ਕੇ ਮੇਰੇ ਕੋਲ ਪੈਸਾ ਨਹੀਂ ਹੈ।  ਇਸ ਲਈ ਸਿਰਫ਼ ਫੇਸ਼ਬੁਕ ਤੇ ਹੀ ਰਾਇ ਦੇ ਸਕਦਾ ਹਾਂ।  ਜੇ ਤੁਸੀਂ ਸੱਚ ਮੁਚ ਇਸ ਭੁਲੇਖੇ ਵਿਚ ਹੋ ਕਿ ਕੇਜਰੀਵਾਲ ਇਕ ਇਮਾਨਦਾਰ ਆਦਮੀ ਹੈ, ਤਾਂ ਮੇਰੀ ਉਸ ਨਾਲ ਕਿਸੇ ਟੀਵੀ ਚੈਨਲ ਤੇ ਬਹਿਸ ਕਰਵਾ ਦਿਉਂ। ਇਮਾਨਦਾਰੀ ਦੇ ਚਿੱਠੇ ਖੁੱਲ ਜਾਣਗੇ।  ਪ੍ਰਮਾਤਮਾ ਸਮੱਤ ਬਖ਼ਸ਼ੇ।  ਪੂਰੇ ਵੇਰਵੇ ਲਈ ਐਂਟੀ ਕ੍ਰੱਪਸ਼ਨ ਪਾਰਟੀ ਦੀ ਵੈੱਬਸਾਈਟ (www.ACPP.in) ਤੇ ਵਿਜ਼ਟ ਕਰੋ।


.

 
 
set=utf-8" http-equiv="Content-Type" /> Untitled 15