ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।
        
   .

B17 ਲ਼ੁਟੇਰਾ ਸ਼ਾਹੀ ਦੀ ਲੁਟਮਾਰ ਦੇ ਸਾਧਨ

ਸਇਦ ਕੁਝ ਵੀਰਾਂ ਨੂੰ ਇਸ ਵਾਰੇ ਜਾਣਕਾਰੀ ਨਹੀਂ ਹੋਵੇ ਗੀ ਕਿ ਸ਼ਾਹੀ ਲੁਟ ਕਿਵੇਂ ਕੀਤੀ ਜਾਂਦੀ ਹੈ ਸ਼ਾਹੀ ਨੀਤੀ ਬੜੀ ਵਿਉਂਤਬੰਦੀ ਅਤੇ ਦੂਰ ਅਦੇਸ਼ੀ ਨਾਲ ਤਿਆਰ ਕੀਤੀ ਗਈ ਜਾਪਦੀ ਹੈ ਇਹ ਪ੍ਰੋਜੈਕਟ 25 ਸਾਲਾ ਯੋਜਨਾ ਅਧੀਨ ਤਿਆਰ ਕੀਤਾ ਗਿਆ ਹੈ ਪਰ ਪ੍ਰਮਾਤਮਾ ਨੂੰ ਕੀ ਮਨਜੂਰ ਹੈ, ਇਹ ਪ੍ਰਮਾਤਮਾ ਹੀ ਜਾਣਦਾ ਹੈ

ਬਾਦਲ ਸ਼ਾਹੀ ਦੀ, ਸ਼ਾਹੀ ਨੀਤੀ ਅਨੁਸਾਰ, ਜੁਮੇਂਵਾਰੀ ਵਿਸ਼ੇ ਨਾਲ ਸਬੰਧਿਤ ਵਿਸ਼ੇ ਦੇ ਮਾਹਰ ਮੈਂਬਰਾਂ ਨੂੰ, ਦਿਤੀ ਜਾਂਦੀ ਹੈ ਪੰਜਾਬ ਵਿਚ ਹਰ ਪ੍ਰਕਾਰ ਦੇ ਨਸ਼ਿਆਂ ਦਾ ਹੜ੍ਹ ਲਿਆਕੇ, ਪੰਜਾਬ ਦੇ ਨੌਂਜੁਆਨਾਂ ਨੂੰ ਘੋਰੀ ਬਣਾਕੇ, ਪੜਾਈ, ਯੋਗਤਾ, ਚੇਤਨਤਾ, ਤੋਂ ਬਾਂਝੇ ਰਖ ਕੇ, ਲੁਟੇਰਾ ਸਾਹੀ ਦੀ ਸਰੱਖਿਆ ਇਕ ਵਿਸ਼ਾ ਹੈ

ਰੇਤਾ ਬਜਰੀ ਉਪਰ ਵਿਅਕਤੀ ਗਤ ਕਬਜਾ ਕਰਵਾਕੇ, ਲੋਕਾਂ ਦਾ ਪਦਾਇਸੀ ਹਕ ਮਾਰਕੇ, ਲੁਟੇਰਾ ਸ਼ਾਹੀ ਦੇ ਖਜਾਨੇ ਭਰਨੇ ਇਕ ਵਿਸਾ ਹੈ

ਕੇਬਲ ਮੀਡੀਆ, ਪ੍ਰਿੰਟ ਮੀਡੀਆ, ਟੀਵੀ ਮੀਡੀਆ (ਇਲੈਕਟ੍ਰੋਨਿਕ ਮੀਡੀਆ) ਉਪਰ ਧਕੇ ਸ਼ਾਹੀ ਨਾਲ ਕਬਜਾ ਕਰਕੇ, ਲੋਕਾਂ ਤੋਂ ਅਸਲੀਅਤ ਛੁਪਾਕੇ, ਗੁਮਰਾਹ ਕੁਨ ਅਤੇ ਝੂਠਾ ਪ੍ਰਚਾਰ ਰਾਹੀਂ, ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨਾ ਇਕ ਵਿਸ਼ਾ ਹੈ ਇਸ ਕ੍ਰਿਆ ਨੂੰ ਡਿਸ਼ਇਨਫਰਮੇਸ਼ਨ ਕਿਹਾ ਜਾਂਦਾ ਹੈ

ਸ਼ਾਹੀ ਜਬਰ ਅਤੇ ਸ਼ਾਹੀ ਕੁਟਲਨੀਤੀ ਰਾਹੀਂ, ਪਹਿਲੇ ਮਜੂਦ ਟ੍ਰਾਂਸਪੋਰਟ ਉਪਰ ਅਖਾਉਤੀ ਖਰੀਦਾਰੀ ਰਾਹੀਂ ਕਬਜਾ, ਅਤੇ ਸਵੈ ਮਨਜੂਰੀ ਰਾਹੀਂ ਨਵੇਂ ਪ੍ਰਮਿਟ ਲੈਕੇ ਪੈਸਾ ਲੁਟਣਾ ਇਕ ਵਿਸ਼ਾ ਹੈ

ਵੀਰੋ ਕਿਨੇ ਕੁ ਵਿਸ਼ਿਆਂ ਦੀ ਗਿਣਤੀ ਕਰਦੇ ਜਾਉਂ ਗੇ ਇਹ ਇਕ ਸਚਾਈ ਹੈ ਕਿ ਹਰ ਮਨੁਖ ਦਾ ਦਿਮਾਗ, ਜਿਨੀ ਉਹ ਹਣ ਇਸਦੀ ਵਰਤੋਂ ਕਰਦਾ ਹੈ, ਇਸ ਤੋਂ ਹਜਾਰਾਂ ਗੁਣਾ ਵਧ ਸੋਚਣ ਸ਼ਮਝਣ ਦੀ ਸਮਰੱਥਾ ਰਖਦਾ ਹੈ ਪਰ ਮਨੁਖ ਇਸਦੀ ਵਰਤੋਂ ਉਤਨੀ ਕੁ ਹੀ ਕਰਦਾ ਹੈ, ਜਿਸ ਵਾਰੇ ਉਸਨੇ ਸੁਣਿਆ ਜਾਂ ਦੇਖਿਆ ਹੈ

ਤੁਸੀਂ ਲੁਟੇਰਾ ਸ਼ਾਹੀ ਮੀਡੀਏ ਨੂੰ ਸੱਚ ਮੰਨਕੇ ਵਿਸਵਾਸ਼ ਨਾ ਕਰੋ ਇਸ ਵਿਚ ਝੂਠ ਬਹੁਤ ਜਿਆਦਾ ਅਤੇ ਸਚਾਈ ਬਹੁਤ ਘਟ ਹੁੰਦੀ ਹੈ ਆਪਣੇ ਨਿਰਪੱਖ ਦਿਮਾਗ ਨਾਲ ਇਸਨੂੰ ਘੋਖਣ ਦੀ ਕੋਸ਼ਿਸ ਕਰੋ ਸ਼ਭ ਧੋਖੇ ਫਰਾਡ ਤੁਹਾਨੂੰ ਨਜਰ ਜਾਣਗੇ

 ਵੀਰੋ ਤੁਸੀਂ ਲੁਟੇ ਜਾ ਰਹੇ ਹੋਂ ਤੁਹਾਡੇ ਲਾਡਲਿਆਂ ਦਾ ਭਵਿਖ ਅੰਧੇਰੇ ਵਿਚ ਹੈ ਤੁਹਾਨੂੰ ਧਰਮ ਦੇ ਵਾਸਤੇ ਪਾਕੇ ਗੁਮਰਾਹ ਕੀਤਾ ਜਾ ਰਿਹਾ ਹੈ ਲੁਟੇਰਾ ਸ਼ਾਹੀ ਜੋ ਦੋਸ਼ ਦੂਜਿਆਂ ਸਿਰ ਲਾ ਰਹੀ ਹੈ, ਇਸ ਸਭ ਕੁਝ ਲਈ ਇਹ ਆਪ ਗੁਨਾਹਗਾਰ ਹੈ ਜੇ ਤੁਸੀਂ ਸਚਮੁਚ ਹੀ ਧਰਮ ਵਿਚ ਵਿਸ਼ਵਾਸ ਰਖਦੇ ਹੋਂ ਤਾਂ ਗੁਰੁ ਵਲੋਂ ਤੁਹਾਡੀ ਇਕ ਜੁਮੇਂਵਾਰੀ ਹੈ ਤੁਸੀਂ ਸਭ ਤਥਾਂ ਦੀ ਅਸਲੀਅਤ ਤਕ ਜਉ ਸਚਾਈ ਲਭੋ ਅਸਲ ਦੋਸੀ ਨੂੰ ਸਜਾ ਦਿਉ ਤਾਂਕਿ ਅਗੋਂ ਕੋਈ ਤੁਹਾਨੂੰ ਗੁਮਰਾਹ ਕਰਨ ਦੀ ਜੁਰਅਤ ਨਾ ਕਰ ਸਕੇ

ਜਜ ਬਣਕੇ ਸਭ ਨੂੰ ਆਪਣਾ ਪਖ ਆਪਣੀ ਕਚਿਹਰੀ ਵਿਚ ਰਖਣ ਦਾ ਮੌਕਾ ਦਿਉ ਜੇ ਤੁਸੀ ਅਸਲੀ ਗੁਨਾਂਹ ਗਾਰਾਂ ਦੀ ਸਚਮੁਚ ਪਹਿਚਾਣ ਕਰਨਾ ਚਹੂੰਦੇ ਹੋਂ, ਤਾਂ ਆਪਣੇ ਧਾਰਮਿਕ ਵਿਸਵਾਸ ਵਿਚ ਵਹਿ ਕੇ ਗੁਨਾਹ ਗਾਰਾਂ ਲਈ ਪਾਰਟੀ ਨਾਂ ਬਣੋ ਜਜ ਬਣਕੇ ਸਭ ਦਾ ਪਖ ਆਪਣੀ ਕਚਿਹਰੀ ਵਿਚ ਰਖਣ ਦਾ ਮੌਕਾ ਦਿਉ ਸਚ ਦੀ ਪਾਲਣਾ ਹੀ ਧਰਮ ਹੈ ਸਚ ਦਾ ਸਾਥ ਦੇਣਾ ਹੀ ਧਾਰਮਿਕ ਫਰਜ ਹੈ

ਜੇ ਪ੍ਰਮਾਤਮਾ ਨੇ ਚਾਹਿਆ ਤਾਂ ਮੈਂ ਤੁਹਾਡੀ ਕਚਿਹਰੀ ਵਿਚ ਅਸਲੀਅਤ ਰਖਣ ਲਈ ਆਂਵਾਂ ਗਾ ਮੈਂ ਤੁਹਾਡੇ ਸਾਹਮਣੇ ਰਖਾਂ ਗਾ ਕਿ ਲੁਟੇਰਾ ਸ਼ਾਹੀ ਨੇ ਪੰਜਾਬ ਨੂੰ ਕਿਵੇਂ ਲੁਟਿਆ ਹੈ, ਪੰਥ ਨੂੰ ਕਿਵੇਂ ਘਾਤ ਲਾਈ ਹੈ, ਕਿਸਾਨੀ ਨੂੰ ਕਿਵੇਂ ਪਛਾੜਿਆ ਹੈ ਮੇਰੇ ਉਪਰ ਹਰ ਜੁਲਮ ਢਾਇਆ ਜਾਵੇ ਗਾ ਜੇ ਮੈਂਨੂੰ ਖਤਮ ਕਰ ਦਿਤਾ ਗਿਆ ਤਾਂ ਇਹ ਇਸ ਗਲ ਦਾ ਸਬੂਤ ਹੋਏ ਗਾ ਕਿ ਮੇਰੀ ਗਲ ਵਿਚ ਸਚਾਈ ਹੈ

ਲੁਟੇਰਾ ਸ਼ਾਹੀ ਨੂੰ ਹਾਰ ਦੇਣੀ ਸਮੇਂ ਦੀ ਲੋੜ ਹੈ ਅਤੇ ਤੁਹਾਡਾ ਸਮਾਜਿਕ ਫਰਜ ਹੈ

 


.

 
 
Untitled 17