B24.
ਸੁਖਬੀਰ ਬਾਦਲ ਦੇ ਨਾਮ ਖੁਲੀ ਚਿਠੀ
ਹਰਬੰਸ ਸਿੰਘ ਜਲਾਲ ਨੂੰ ਮਲੂਕਾ ਸਹਿਬ ਵਲੋਂ ਮਰਵਾਉਣ ਲਈ ਸਾਜਿਸ,
ਸਰਕਾਰ ਤੋਂ ਸਕਿਉਰਿਟੀ ਦੇਣ ਦੀ ਮੰਗ।
ਇਹ ਪਤਰ ਵੈਬਸਾਈਟ ਉਪਰ ਰਖਣ ਵਾਰੇ ਮੈਂਨੂੰ ਬਹੁਤ ਸੋਚਣਾ ਪਿਆ ਹੈ। ਰਾਏ ਮਸ਼ਵਰੇ ਤੋਂ ਬਾਦ ਇਹ ਮਹਿਸੂਸ ਕੀਤਾ ਗਿਆ ਕਿ ਇਸਨੂੰ ਸਭ ਦੇ ਸਾਹਮਣੇ ਲਿਆਉਣਾ ਸਮੇਂ ਦੀ ਜਰੂਰੀ ਲੋੜ ਹੈ।
ਇਹ ਇਸ ਲਈ ਜਰੂਰੀ ਹੈ ਕਿ ਮੈਂ ਸ਼ਿਆਸੀ ਪਾਰਟੀ ਬਣਾਈ ਹੈ। ਮੈਂ ਭਾਂਵੇਂ ਜਿੰਦਗੀ ਭਰ ਕਿਸੇ ਤੋਂ ਕਿਸੇ ਸਮੇਂ ਭੀ, ਇਕ ਰਪੱਈਆ ਮੰਗਣ ਜਾਂ ਲੈਣ ਦਾ ਰਵਾਦਾਰ ਨਹੀਂ ਹਾਂ। ਫਿਰ ਭੀ ਮੇਰੇ ਵਿਰੋਧੀ ਮੈਨੂੰ ਕ੍ਰਿਮੀਨਲ ਕਹਿਣ ਗੇ, ਕਿਉਕੇ ਮੇਰੇ ਉਪਰ ਮਲੂਕਾ ਸਹਿਬ ਨੇ ਹੁਣ ਇਕ ਹੋਰ ਕੇਸ ਧੋਖਾ ਦੇਹੀ ਦਾ ਦਰਜ ਕਰਵਾਇਆ ਹੈ। ਇਸ ਲਈ ਇਹ ਜਾਨਣਾ ਜਰੂਰੀ ਹੈ ਕਿ ਧੋਖਾ ਕਿਸਨੇ ਕੀਤਾ ਹੈ।
ਮੇਰੀ
ਪੰਜ ਕ੍ਰੋੜ ਦੀ ਜਾਇਦਾਦ ਕਿਸਨੇ ਅਤੇ ਕਿਵੇਂ ਲੁਟੀ ਹੈ।
2011 ਦੇ ਪਿਛਲੇ ਅਧ ਮੈਂਨੂੰ ਕੁਝ ਦੋਸਤਾਂ ਨੇ ਦਲੀਲਾਂ ਦੇਕੇ ਦਸਿਆ ਕਿ ਹਲਕੇ ਦੇ ਮਹਾਜਨ ਅਤੇ ਪ੍ਰੇਮੀ ਕੁਝ ਖਾਸ ਕਾਰਣਾਂ ਕਰਕੇ ਮਲੂਕੇ ਅਤੇ ਕਾਂਗੜ ਦੋਨਾਂ ਤੋਂ ਬਦਜਨ ਜਾਪਦੇ ਹਨ। ਹੁਣ ਦੀ ਰਾਜਨੀਤੀ ਗੁੰਡਾਗਰਦੀ ਅਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਹੈ। ਤੁਹਾਡੇ ਸਮੇਂ ਹਲੀਮੀ ਅਤੇ ਇਮਾਨਦਾਰੀ ਦੀ ਰਾਜਨੀਤੀ ਸੀ। ਲੋਕ ਤੁਹਾਨੂੰ ਯਾਦ ਕਰਦੇ ਹਨ। ਅਜੇਹੀਆਂ ਹੀ ਪ੍ਰੇਰਨਾਂ ਕਰਕੇ ਮੈਂ ਮਨ ਬਣਾ ਲਿਆ ਕਿ ਮੈਂ ਪਹਿਲਾਂ ਵਾਂਗ ਹੁਣ ਭੀ ਅਜਾਦ ਲੜਾਂਗਾ ਅਤੇ ਪੀਪੀਪੀ ਤੋ ਮਦਤ ਲਵਾਂਗਾ। ਜਦ ਮਲੂਕਾ ਸਹਿਬ ਨੂੰ ਇਸ ਵਾਰੇ ਪਤਾ ਲਗਾ
ਤਾਂ ਉਹਨਾਂ ਇਕ ਬਿਲਕੁਲ ਝੂਠਾ ਤੇ ਬੇਬੁਨਿਆਦ ਧੋਖਾਦੇਹੀ ਦਾ ਕੇਸ ਮੇਰੇ ਉਪਰ ਬਣਾਕੇ ਮੈਂਨੂੰ ਜੇਲ੍ਹ ਭਿਜਵਾਉਣ ਦੀ ਕਾਰਰਵਾਈ ਕਰ ਦਿਤੀ ਅਤੇ ਮੇਰੀ ਪੰਜ ਕ੍ਰੋੜ ਰੁਪਏ ਦੀ ਜਾਇਦਾਦ ਭੀ ਲੁਟ ਲਈ। ਇਲੈਕਸ਼ਨ ਤਾਂ ਮੈਂ ਇਸ ਕਰਕੇ ਨਹੀਂ ਲੜੀ ਕਿ ਮਨਪ੍ਰੀਤ ਨੇ ਮੇਰੀ ਅਜਾਦ ੳਮੀਦਵਾਰ ਵਜੋਂ ਹਮਾਇਤ ਕਰਨ ਤੋਂ ਇਨਕਾਰ ਕਰ ਦਿਤਾ ਸੀ। ਪਰ ਮੈਂ ਫੈਸ਼ਲਾ ਕੀਤਾ ਕਿ ਮੈਂ ਮਲੂਕੇ ਦੇ ਜੁਲਮ ਅਤੇ ਭ੍ਰਿਸ਼ਟਾਚਾਰ ਖਿਲਾਫ ਹਰ ਸੰਭਵ ਸੰਘਰਸ਼ ਕਰਾਂ ਗਾ।
ਹੁਣ ਮੈਂ ਆਪਣੀ ਵਖਰੀ ਪਾਰਟੀ “ਐਂਟੀ ਕ੍ਰੱਪਸ਼ਨ ਪਾਰਟੀ” ਬਣਾ ਲਈ ਹੈ। ਕੁਦਰਤੀ ਹੈ ਕਿ ਮੇਰੇ ਵਿਰੋਧੀ ਮੇਰੇ ਖਿਲਾਫ ਦੋਸ਼ ਲਾਉਣ ਗੇ ਕਿ ਇਹ ਤਾਂ ਕਰਿਮੀਨਲ ਆਦਮੀਂ ਹੈ। ਇਸਦੇ ਖਿਲਾਫ ਤਾਂ ਧੋਖਾ ਦੇਹੀ ਦਾ ਕੇਸ ਦਰਜ ਹੈ। ਇਸ ਲਈ ਆਪਣੇ ਸਪੋਰਟਰਾਂ ਨੂੰ ਇਹ ਦਸਣਾ ਜਰੂਰੀ ਹੋ ਗਿਆ ਹੈ ਕਿ ਅਸਲੀਅਤ ਕੀ ਹੈ। ਧੋਖਾ ਮੈਂ ਕੀਤਾ ਹੈ ਜਾਂ ਮੇਰੇ ਨਾਲ ਮਲੂਕਾ ਗ੍ਰੋਹ ਨੇ ਕੀਤਾ ਹੈ। ਮੈਂ ਉਹਨਾਂ ਤੋਂ ਕੋਈ ਪੈਸਾ ਠਗਿਆ ਹੈ ਜਾਂ ਮਲੂਕਾ ਗ੍ਰੋਹ ਨੇ ਹੁਣ ਫੇਰ ਮੇਰੀ ਪੰਜ ਕ੍ਰੋੜ ਦੀ ਜਾਇਦਾਦ ਜਬਰੀ ਖੋਹ ਲਈ ਹੈ।
ਪਿੰਡ ਜਲਾਲ
ਜੋ ਦਿਆਲਪੁਰਾ ਥਾਣੇ ਵਿਚ ਹੈ, ਦੀ ਜਮੀਨ ਸਬੰਧੀ ਕੇਸ ਫੂਲ ਥਾਣੇ ਬਣਾਇਆ ਗਿਆ ਹੈ। ਇਸ ਵਿਚ ਦਰਜਨਾਂ ਕਮੀਆਂ ਹਨ। ਕੇਸ ਮੇਕ ਆਉਟ ਨਹੀਂ ਹੂੰਦਾ। ਡੀਜੀਪੀ ਸਹਿਬ ਨੇ ਪਹਿਲੀ ਇਨਵੈਸ਼ਟੀਗੇਸ਼ਨ ਗਲਤ ਸਮਝਕੇ ਰੀ ਇਨਕੁਐਰੀ ਐਸਪੀ ਡੀ ਬਠਿੰਡਾ ਨੂੰ ਮਾਰਕ ਕੀਤੀ ਸੀ। ਜਿਸਦੀ ਰਿਪੋਰਟ ਉਹਨਾਂ ਅਜੇ ਤਕ ਕੋਰਟ ਵਿਚ ਸਬਮਿਟ ਨਹੀਂ ਕੀਤੀ। ਮੈਂ ਡਿਸ਼ਮਿਸ਼ਲ ਪਟੀਸ਼ਨ ਦਰਜ ਕੀਤੀ ਹੋਈ ਹੈ। ਜੋ ਵਿਚਾਰ ਅਧੀਨ ਹੈ। ਕੋਰਟ ਵਿਚ ਚਾਰਜ ਫਰੇਮ ਨਹੀਂ ਹੋਏ। ਇਸ ਲਈ ਕੇਸ ਸੱਬ ਜੁਡੀਸ਼ਲ ਨਹੀਂ ਹੈ।
ਫਿਰ ਭੀ ਮੈਂ ਆਪਣੀ ਵਲੋਂ ਕੁਝ ਨਹੀਂ ਕਹਿ ਰਿਹਾ। ਜੋ ਲੈਟਰ ਇਸ ਸਬੰਧੀ ਤਿੰਨ ਸਾਲ ਪਹਿਲੇ ਸੁਖਬੀਰ ਜੀਨੂੰ ਲਿਖਿਆ ਸੀ ਉਸਦੀ ਇਕ ਕਾਪੀ ਐਸਪੀ ਡੀ ਬਠਿਡਾ ਸਹਿਬ ਨੂੰ ਭੀ,
ਦੂਸਰੇ 135 ਦਸਤਾਂਵੇਜਾਂ ਨਾਲ ਸਬਮਿਟ ਕੀਤੀ ਸੀ। ਉਸਦੀ ਸੰਖੇਪ ਨਕਲ ਇਥੇ ਪੇਸ਼ ਕਰ ਰਿਹਾ ਹਾਂ। ਕੇਸ ਨਾਲ ਸਬੰਧਿਤ ਆਦਮੀਂਆਂ ਦੇ ਨਾਂ ਕਟ ਦਿਤੇ ਗਏ ਹਨ। ਬੇਨਤੀ ਕਰਦਾ ਹਾਂ ਕਿ ਸਭ ਵੋਟਰ ਧਿਆਨ ਨਾਲ ਪੜ੍ਹਨ ਅਤੇ ਅਸਲੀਅਤ ਸਮਝਕੇ ਆਪਣਾ ਫੈਸ਼ਲਾ ਦੇਣ।
ਦਾਸ: ਹਰਬੰਸ ਸਿੰਘ ਜਲਾਲ ਕਨਵੀਨਰ ਐਂਟੀ ਕ੍ਰੱਪਸ਼ਨ ਪਾਰਟੀ।
************************************
ਮਾਨਯੋਗ ਸੁਖਬੀਰ ਸਿੰਘ ਬਾਦਲ ਸਹਿਬ ਜੀੳ.
ਮੈਂ ਸਾਬਕ ਵਿਧਾਇਕ ਹਰਬੰਸ ਸਿੰਘ ਜਲਾਲ, ਕੁਝ ਜਰੂਰੀ ਮਸਲੇ ਤੁਹਾਡੇ ਧਿਆਨ ਵਿਚ ਲਿਆਉਣਾ ਜਰੂਰੀ ਸਮਝਦਾ ਹਾਂ। ਜੋ ਮੇਰੀ ਉਕਤ ਬੇਨਤੀ ਦੀ ਜਸ਼ਟੀ-ਫੀਕੇਸ਼ਨ ਨੂੰ ਜਾਂਚਣ ਲਈ ਜਰੂਰੀ ਹਨ। ਮੈਂ ਅਕਾਲੀ ਦਲ ਕਾਰਨ ਹੀ ਪੰਜਾਬ ਵਿਧਾਨ ਸਭਾ ਦਾ ਮੈਂਬਰ,
ਭਾਰਤੀ ਖੇਤੀ ਕੀਮਤ ਕਮਿਸ਼ਨ ਦਾ ਮੈਂਬਰ,
ਭਾਰਤੀ ਖੇਤੀ ਅਨੁਸ਼ੰਧਾਨ ਸ਼ੰਸਥਾ ਪੂਸਾ ਨਿਉ ਦੇਹਲੀ ਦਾ ਡਾਇਰੈਕਟਰ ਆਦਿ ਕਈ ਅਹੁਦਿਆਂ ਉਪਰ ਰਹਿ ਚੁਕਾ ਹਾਂ, ਇਸ ਲਈ ਕੁਝ ਮਸ਼ਲੇ ਤੁਹਾਡੇ ਧਿਆਨ ਵਿਚ ਲਿਆਉਣੇ ਆਪਣਾ ਅਧਿਕਾਰ ਸਮਝਦਾ ਹਾਂ। ਪਰ ਵਾਰ ਵਾਰ ਬੇਨਤੀਆਂ ਕਰਨ ਅਤੇ ਸਿਕਾਇਤਾਂ ਦੇਣ ਦੇ ਵਾਵਜੂਦ ਕੋਈ ਸੁਣਵਾਈ ਨਹੀਂ ਹੋਈ ਇਸ ਲਈ ਜਨਤਾ ਦਾ ਸੇਵਾਦਾਰ ਹੋਣ ਕਰਕੇ ਆਪਣੀ ਦਾਸਤਾਂ
ਲੋਕਾਂ ਦੀ ਕਚਹਰੀ ਵਿਚ ਰਖਣ ਦੀ ਇਜਾਜਤ ਚਹੂੰਦਾ ਹਾਂ।
ਮੈਂ ਦਸਣਾ ਚਹੂੰਦਾ ਹਾਂ ਕਿ:-
1. ਮਲੂਕਾ ਸਹਿਬ (ਜੋ ਪਹਿਲੇ ਸੀ ਪੀ ਆਈ ਦੇ ਐਕਟਿਵ ਵਰਕਰ ਸਨ) ਨੇ ਮੇਰੇ ਨਜਦੀਕ ਹੋਕੇ ਮੈਂਨੂੰ ਬਾਦਲ ਸਹਿਬ ਤੋਂ ਦੂਰ ਕਰਨ ਲਈ ਕੀ ਕੀ ਹਥਕੰਡੇ ਵਰਤੇ,
ਤਾਂਕਿ ਉਹ ਆਪ ਬਾਦਲ ਸਹਿਬ ਦੇ ਨਜਦੀਕ ਹੋ ਸਕਣ।
2. ਬਾਦਲ ਸਹਿਬ ਦੀ ਨਜਦੀਕੀ ਉਪ੍ਰੰਤ ਕਿਵੇਂ ਮਲੂਕਾ ਸਹਿਬ ਨੇ ਬਠਿਡਾ ਵਿਖੇ ਸਥਿਤ ਮੇਰੀ ਕੰਪਨੀ ਤੇ
200
ਕ੍ਰੋੜ ਦੀ ਜਇਦਾਦ ਫਰਾਡ,
ਫੋਰਜਰੀ,
ਇਮ-ਪ੍ਰਸੋਨੇਸ਼ਨ ਰਾਹੀਂ,
ਦੋ ਬਦਨਾਮ ਗਰੋਹਾਂ ਨਾਲ ਸਾਜਿਸ਼ ਅਧੀਨ ਹੜੱਪ ਕਰ ਲਈ।
3. ਹੁਣ ਮਲੂਕਾ ਸਹਿਬ ਨੇ ਕਿਵੇਂ ਮੇਰੀ ਪਿੰਡ ਜਲਾਲ ਵਿਚ, 5
ਕ੍ਰੋੜ ਰੁਪਏ ਦੀ ਦਸ ਏਕੜ ਜਮੀਨ,
ਉਮਾਂ ਸੰਕਰ ਕਥਿਤ ਕਲੈਕਟਰ ਅਗਰੇਰੀਅਨ ਤੋਂ
20/7/2009
ਨੂੰ ਬਿਲਾ ਅੀਧਕਾਰ (ਵਿਦ-ਆਊਟ ਜੁਰਿਸ-ਡਿਕਸ਼ਨ) ਆਰਡਰ ਕਰਵਾਕੇ ਆਪਣੀ ਸਰਪ੍ਰਸਤੀ ਵਾਲੇ ਲੈਂਡ ਮਾਫੀਏ ਦੇ ਮੁਖੀ ਦੇ ਨਾਮ ਅਲਾਟਮੈਂਟ ਕਰਵਾ ਲਈ,
ਜਦਕਿ ਤੁਹਾਡੀ ਸਰਕਾਰ ਨੇ
20/2/2008
ਨੂੰ ਐਸ ਡੀ ਐਮਾਂ ਤੋਂ ਕਲੈਕਟਰ ਅਗਰੇਰੀਅਨ ਦੇ ਅਧਿਕਾਰ ਵਾਪਿਸ ਲੈਕੇ,
ਡੀ ਸੀ ਸਹਿਬਾਨ ਨੂੰ ਦੇ ਦਿਤੇ ਸਨ,
ਅਤੇ ਅਵੱਗਿਆ ਕਰਨ ਵਾਲੇ ਅਫਸਰ ਵਿਰੁਧ ਸ਼ਖਤ ਕਾਰ੍ਰਵਾਈ ਦਾ ਹੁਕਮ ਕੀਤਾ ਸੀ।
4. ਮੇਰੀ ਕੰਪਨੀ ਦੇ ਦਫਤਰ ਵਿਚੋਂ ਸ੍ਰੀ ਗੁਰੁ ਗ੍ਰੰਥ ਸਹਿਬ,
ਭਗਵਤ ਗੀਤਾ ਅਤੇ ਹਜਾਰਾਂ ਹੋਰ ਧਾਰਮਿਕ ਸਕਰਿਪਚਰਜ ਦੀ ਡਕਾਇਤੀ,
ਅਗਨ ਭੇਂਟ ਕਰਨ ਦੀ ਘਟਨਾ,
ਅਤੇ ਥਾਣੇ ਰਪੋਰਟ ਕਰਨ ਉਪਰ ਮੇਰੇ ਉਪਰ ਉਲਟਾ ਕੇਸ ਬਨਾਉਣ ਵਿਚ ਮਲੂਕਾ ਸਹਿਬ ਦਾ ਰੋਲ।
5. ਦਰਬਾਰ ਸਹਿਬ ਦੇ ਤੋਸ਼ੇਖਾਨੇ ਵਿਚੋਂ,
ਖਜਾਨੇ ਦੀ ਲੁਟ ਦਾ ਤੀਸਰਾ ਹਿਸਾ ਮਲੂਕਾ ਸਹਿਬ ਕੋਲ ਪੁਜਣ ਦੀ ਚਰਚਾ ਜਾਂ ਅਸਲੀਅਤ,
ਦੀ ਪੜਤਾਲ ਕਰਨ ਦੀ ਲੋੜ।
6. ਮਲੂਕਾ ਸਹਿਬ ਵਿਰੁਧ (ਸਇਦ) ਗਿਦੜਬਹਾ ਨੈਹਰ ਸਕੈਂਡਲ ਦੀ ਵਿਜੀਲੈਂਸ ਵਲੋਂ ਪੜਤਾਲ ਸਮੇਂ,
ਮਲੂਕਾ ਸਹਿਬ ਦੀ ਕੈਪਟਨ ਅਮਰਿਦਰ ਸਿੰਘ ਦੀ ਅਧੀਨਗੀ,
ਸਾਂਝ,
ਅਤੇ ਸਹੂੰ ਸੁਗੰਧ ਨੂੰ ਅਕਾਲੀ ਵਫਾਦਾਰੀ ਦੇ ਨੁਕਤਾ ਨਿਗਾਹ ਤੋਂ ਪਰਖਣ ਦੀ ਲੋੜ।
ੳਪ੍ਰੋਕਤ ਮਸਲਿਆਂ ਦੇ ਸਬੰਧ ਵਿਚ ਬੇਨਤੀ ਹੈ ਕਿ ਭਾਂਵੇਂ ਅਸਲੀਅਤ ਨੂੰ ਲਕੋਣ ਦੀ ਖਾਤਿਰ, ਮਲੂਕਾ ਸਹਿਬ ਮੇਰੇ ਖਿਲਾਫ ਝੂਠਾ ਕੇਸ ਬਨਾਉਣ ਵਿਚ ਸਫਲ ਰਹੇ। ਪ੍ਰੰਤੂ ਉਹ ਜੁਡੀਸ਼ਰੀ ਨੂੰ ਧੋਖਾ ਦੇਣ ਵਿਚ ਸਫਲ ਨਹੀ ਹੋਏ। ਜੁਡੀਸ਼ਰੀ ਨੇ ਨਾਂ ਸਿਰਫ ਮੈਨੂੰ ਬਾਇਜਤ ਬਰੀ ਕੀਤਾ,
ਬਲਕਿ ਜਿਲੇ ਦੇ ਮੁਖ ਅਕਾਲੀ ਲੀਡਰ ਨੂੰ ਇਸ ਸਭ ਕੁਝ ਦਾ ਜੁਮੇਂਵਾਰ ਠਹਿਰਾਇਆ।
ਜੋ ਵਫਾਦਾਰੀ ਅਜ ਮਲੂਕਾ ਸਹਿਬ ਤੁਹਾਡੇ ਲਈ ਦਿਖਾ ਰਹੇ ਹਨ। ਕਦੇ ਇਹ ਵਫਾਦਾਰੀ ਮਾਸਟਰ ਬਾਬੂ ਸਿੰਘ ਨੂੰ, ਮੈਨੂੰ ਅਤੇ ਕੈਪਟਨ ਸਹਿਬ ਨੂੰ ਭੀ ਅ੍ਰਪਣ ਕੀਤੀ ਗਈ ਸੀ। ਬਹੁਤ ਉਧਾਰਣਾਂ ਹਨ ਜੋ ਮਲੂਕੇ ਦੀ ਤੁਹਾਡੇ ਲਈ ਵਫਾਦਾਰੀ ਨੂੰ ਸਕੀ ਸਾਬਤ ਕਰਦੀਆਂ ਹਨ। ਤੁਹਾਡੇ ਨਾਲ ਮਲੂਕਾ ਸਹਿਬ ਦੀ ਵਫਾਦਾਰੀ ਪੰਥ ਲਈ ਨਹੀਂ, ਪੈਸੇ
ਤੇ ਸਕਤੀ ਲਈ ਹੈ।
ਤੁਸੀਂ ਸਇਦ ਮਲੂਕਾ ਸਹਿਬ ਨੂੰ ਪਾਪੂਲਰ ਸਮਝਕੇ ਅਥਾਹ ਸਕਤੀ ਦਿਤੀ ਹੋਈ ਹੈ। ਪਰ ਇਹ ਆਪਣੀਆਂ ਧਕੇਸਾਹੀਆਂ ਕਰਕੇ ਬਹੁਤ ਲੋਕਾਂ ਦੀ ਨਫਰਤ ਦਾ ਪਾਤਰ ਹੈ। ਕਾਂਗੜ ਵਰਗੇ ਹੰਕਾਰੀ ਤੇ ਵਡਿਆਈ ਖੋਰੇ ਆਦਮੀਂ ਤੋਂ ਵਡੀ ਹਾਰ ਇਸਦਾ ਸਬੂਤ ਹੈ। ਹੁਣ ਦੀ ਜਿਤ ਭੀ ਮਲੂਕੇ ਦੀ ਜਿਤ ਨਹੀਂ, ਬਲਕਿ ਮਲੂਕੇ ਵਲੋਂ
ਕ੍ਰੋੜਾਂ ਰੁਪਏ ਦਾ ਖਰਚ, ਧਕੇਸ਼ਾਹੀ ਤੋਂ ਇਲਾਵਾ,
ਕਾਂਗੜ ਦਾ ਜਿਆਦਾ ਮੋਤੀ ਮਹਲ ਰਹਿਣਾ, ਮੰਡੀ ਅਤੇ ਡੇਰਾ-ਸਰਸਾ ਤੋਂ ਮਕੰਮਲ ਗੈਰ ਹਾਜਰੀ,
ਕਾਂਗੜ ਦੀ ਹਾਰ ਦਾ ਕਾਰਨ ਬਣੀ ਹੈ।
ਮੈਂ ਇਸਦਾ ਜਿਕਰ ਇਸ ਲਈ ਕੀਤਾ ਹੈ ਕਿ ਬਹੁਤ ਵੋਟਰਾਂ ਨੇ ਮਲੂਕੇ ਅਤੇ ਕਾਂਗੜ ਤੋਂ ਦੂਰੀ ਬਣਾਈ ਰਖਣ ਕਾਰਨ ਹੀ ਮੈਨੂੰ ਪਹਿਲਾਂ ਵਾਂਗ ਅਜਾਦ ਚੋਣ ਲੜਣ ਦੀ ਪ੍ਰੇਰਨਾ ਦਿਤੀ ਸੀ। ਪਰ ਮਲੂਕਾ ਸਹਿਬ ਨੇ ਮੇਰੇ ਉਪਰ ਉਲਟਾ ਕੇਸ ਬਣਵਾਕੇ ਮੈਨੂੰ ਗਰਿਫਤਾਰ ਕਰਵਾਉਣ ਦੀ ਗੈਰ ਇਖਲਾਕੀ ਅਤੇ ਗੈਰ ਸੰਵਿਧਾਨਕ ਰਵਾਇਤ ਕਇਮ ਕਰ ਦਿਤੀ ਹੈ।
ਮੈਂ ਇਸ ਸਬੰਧੀ ਦੋ ਦਰਖਾਸਤਾਂ ਬਾਦਲ ਸਹਿਬ ਨੂੰ ਦਿਤੀਆਂ ਸਨ, ਜਿਸ ਸਮੇਂ ਬਰਾੜ ਸਹਿਬ ਅਤੇ ਡੀ ਜੀ ਪੀ ਸਹਿਬ ਭੀ ਮਜੂਦ ਸਨ। ਇਕ ਝੂਠੇ ਕੇਸ ਦੀ ਦੁਵਾਰਾ ਪੜਤਾਲ ਕਰਨ ਸਬੰਧੀ ਸੀ ਅਤੇ ਦੂਜੀ ਇਸ 5
ਕ੍ਰੋੜ ਰੁਪਏ ਦੀ ਜਇਦਾਦ ਲੁਟਣ ਸਬੰਧੀ ਸਾਜਿਸ਼,
ਫਰਾਡ ਅਤੇ ਫੋਰਜਰੀ ਆਦਿ ਲਈ ਜੁਮੇਂਵਾਰ ਲੈਂਡ ਮਾਫੀਏ (ਜਿਸ ਨੂੰ ਮਲੂਕਾ ਸਹਿਬ ਦੀ ਸਰਪ੍ਰਸਤੀ ਹਾਂਸਲ ਹੈ) ਦੇ ਖਿਲਾਫ ਕੇਸ ਦਰਜ ਕਰਨ ਸਬੰਧੀ ਸੀ। ਬਾਦਲ ਸਹਿਬ ਨੇ ਇਹ ਮਨਜੂਰ ਕਰਕੇ ਪੜਤਾਲ ਲਈ ਭੇਜ ਦਿਤੀਆਂ। ਹੁਣ ਐਸ ਪੀ ਐਚ ਬਠਿਡਾ ਇਹਨਾਂ ਦੀ ਨਜਰਸਾਨੀ ਕਰ ਰਹੇ ਹਨ। ਪਰ ਮਲੂਕਾ ਸਹਿਬ ਇਹਨਾਂ ਨੂੰ ਰਦ ਕਰਨ ਲਈ ਦਬਾ ਪਾ ਰਹੇ ਹਨ।
ਹੁਣ ਤੁਹਾਡੇ ਧਿਆਨਯੋਗ ਮਸਲਾ ਇਹ ਹੈ ਕਿ:-
ੳ. ਮੈਨੂੰ ਭਰੋਸੇ ਯੋਗ ਵਸੀਲਿਆਂ ਤੋਂ ਪਤਾ ਲਗਾ ਹੈ ਕਿ ਮਲੂਕਾ ਸਹਿਬ ਮੈਂਨੂੰ ਮਰਵਾਉਣ ਦਾ ਮਨ ਬਣਾ ਚੁਕੇ ਹਨ। ਉਹਨਾਂ ਇਹ ਇੰਕਸਾਫ ਆਪਣੇ ਕੁਝ ਨਿਜੀ ਵਰਕਰਾਂ (ਜੋ ਕਿਸੇ ਸਮੇਂ ਮੇਰੇ ਭੀ ਨਜਦੀਕ ਰਹੇ ਹਨ) ਕੋਲ ਕੀਤਾ ਹੈ ਕਿ "ਇਸ ਨਾਲ ਛੇਤੀਂ ਹੀ ਲਖੇ ਸਿਧਾਣੇ ਵਾਲੀ ਕਰਨੀ ਪੈਣੀ ਹੈ"। ਇਸ ਦੀ ਪੂਰਤੀ ਲਈ ਉਹਨਾਂ ਮੇਰਾ ਆਰਮਜ ਲਇਸੰਸ ਰਨਿਊ ਹੋਣ ਤੋਂ, ਡੀ ਐਸ ਪੀ ਫੂਲ ਨੂੰ ਕਹਿ ਕੇ ਰੁਕਵਾ ਦਿਤਾ ਹੈ। ਜੇ ਤੁਸੀਂ ਮਲੂਕਾ ਸਹਿਬ ਨਾਲ ਸਹਿਮਤ ਨਹੀਂ ਤਾਂ,
ਮੈਨੂੰ ਸਕਿਉਰਿਟੀ ਦਿਤੀ ਜਾਵੇ।
ਅ. ਮੇਰੀ 5 ਕਰੋੜ ਦੀ ਜਇਦਾਦ ਹੜੱਪਣ ਵਾਲੇ ਗ੍ਰੋਹ ਦੇ ਖਿਲਾਫ ਕੇਸ ਰਜਿਸਟਰਡ ਕਰਨਾ ਸਰਕਾਰ ਦੀ ਜੁਮੇਂਵਾਰੀ ਬਣਦੀ ਹੈ।
ੲ. ਮੇਰੇ ਖਿਲਾਫ ਝੂਠਾ ਕੇਸ, ਜਿਸਦਾ ਨਿਰੀਖਣ ਐਸ ਪੀ ਐਚ ਬਠਿੰਡਾ ਕਰ ਚੁਕੇ ਹਨ ਖਾਰਜ ਕੀਤਾ ਜਾਵੇ। ਇਸ ਕੇਸ ਦੇ ਝੂਠੇ ਅਤੇ ਬੇਬੁਨਿਆਦ ਹੋਣ ਸਬੰਧੀ ਜੋ ਤਥ ਮੈਂ ਪੁਲਸ ਕਪਤਾਨ ਅਗੇ ਰਖੇ ਹਨ ਉਹਨਾਂ ਦਾ ਵੇਰਵਾ ਭੀ ਇਥੇ ਦੇ ਰਿਹਾ ਹਾਂ ਤਾਂ ਕਿ ਅਸਲੀਅਤ ਤੁਹਾਡੇ ਅਤੇ ਸ੍ਰਬੱਤ ਸੰਗਤ ਦੇ ਧਿਆਨ ਵਿਚ ਆ ਸਕੇ। ਇਸ ਵਿਚ ਮਲੁਕਾ ਸਹਿਬ ਵਲੋਂ ਕੀਤੀਆਂ ਧਾਂਦਲੀਆਂ ਅਤੇ ਉਸਦੀ ਸ਼ਰਪ੍ਰਸਤੀ ਵਾਲੇ ਮਾਫੀਆ ਗਰੋਹਾਂ ਦੀਆਂ ਕੁਝ ਕੁ ਕਾਰਰਵਾਈਆਂ ਦਾ ਵੇਰਵਾ ਭੀ ਦਿਤਾ ਗਿਆ ਹੈ। ਜੋ ਤੁਹਾਡੇ ਧਿਆਨ ਵਿਚ ਹੋਣਾ ਜਰੂਰੀ ਹੈ।
ਧੰਨਵਾਦ ਸਹਿਤ
ਹਰਬੰਸ ਸਿੰਘ ਜਲਾਲ
………………………………………………………………………………
ਬਿਆਨ ਹਰਬੰਸ ਸਿੰਘ ਜਲਾਲ
ਜੋ ਉਸਨੇ ਮਾਨਯੋਗ ਐਸ ਪੀ ਐਚ (ਹੈਡ ਕੁਆਟਰ) ਬਠਿੰਡਾ, ਸਰਦਾਰ ਜਸਵੀਰ ਸਿੰਘ ਜੀ,
ਨੂੰ ਆਪਣੇ ਉਪਰ ਸਕੰਦਰ ਸਿੰਘ ਮਲੂਕੇ ਵਲੋਂ ਬਣਾਏ ਝੂਠੇ ਕੇਸ ਦੀ ਦੁਵਾਰਾ ਪੜਤਾਲ ਕਰਵਾਉਣ ਸਮੇਂ ਦਿਤਾ।
ਵੇਰਵੇ ਲਈ ਇਸਨੂੰ ਹੇਠਲੇ ਭਾਗਾਂ ਵਿਚ ਵੰਡਿਆ ਗਿਆ ਹੈ।
ੳ. ਜਲਾਲ ਦਾ ਪ੍ਰਵਾਰਿਕ ਵੇਰਵਾ ਅਤੇ ਇਮਾਨਦਾਰ ਰਾਜਨੀਤਕ ਪਿਛੋਕੜ।
ਅ. ਜਲਾਲ ਅਤੇ ਮਲੂਕਾ ਦਾ ਰਾਜਸੀ ਸਬੰਧ, ਅਤੇ ਮਲੂਕਾ ਸਹਿਬ ਦੇ ਕੁਝਕੁ ਕਾਰਨਾਮੇਂ।
ੲ. ਮਲੂਕਾ ਸਹਿਬ ਦੀ ਸਰਪ੍ਰਸਤੀ ਵਾਲੇ ਹਰਜੀਤ ਸਿੰਘ ਮਾਫੀਏ ਦੇ ਕੁਝਕੁ ਕਾਰਨਾਮੇ
ਸ਼. ਸ਼ਕਾਇਤ ਕਰਤਾ ਅਮਰਜੀਤ ਸਿੰਘ ਦਾ, ਹਰਜੀਤ ਸਿੰਘ ਮਾਫੀਏ ਦੇ ਮੈਬਰ ਹੋਣਾ, ਅਤੇ 5
ਕਰੋੜ ਦੀ ਜਾਇਦਾਦ ਹਥਿਆਉਣ ਦੀ ਸਾਜਿਸ ਵਿੱਚ ਮਲੂਕਾ ਸਹਿਬ ਦਾ ਰੋਲ।
ਹ. ਇਸ ਬਿਲਾ-ਅਧਿਕਾਰ (ਵਿਦ-ਆਊਟ ਜਿਉਰਿਸ-ਡਿਕਸ਼ਨ) ਅਲਾਟਮੈਂਟ ਵਿਚ, ਮਲੂਕਾ ਸਹਿਬ ਅਤੇ ਸਿਕਾਇਤ ਕਰਤਾ ਦਾ ਰੋਲ।
ਕ. ਇਕਰਾਰਨਾਮੇ ਵਾਲੀ ਜਮੀਨ ਦਾ ਮਾਲਿਕ ਕੋਣ ਹੈ। ਹਰਬੰਸ ਸਿੰਘ ਜਲਾਲ ਜਾਂ ਪੰਜਾਬ ਸਰਕਾਰ?
ਖ. ਕੇਸ ਨਾਲ ਸਬੰਧਤ ਇਕਰਾਰ ਨਾਮੇ ਦੀ ਅਸਲੀਅਤ। ਇਕਰਾਰਨਾਮਾਂ ਮਲੂਕਾ ਸਹਿਬ ਦੀ ਸਰਪ੍ਰਸਤੀ ਹੇਠ ਲਿਖਿਆ ਗਿਆ ।
ਗ. ਇਕਰਾਰਨਾਮਾ ਆਪ ਹੀ ਮਲੂਕਾ ਸਹਿਬ ਵਲੋਂ ਕੀਤੀ ਨਾਦਰ ਸ਼ਾਹੀ, ਫੋਰਜ਼ਰੀ ਅਤੇ ਫਰਾਡ ਜਾਹਰ ਕਰਦਾ ਹੈ।
ਬੇਨਤੀ ਹੈ ਕਿ ਆਪ ਜੀ ਨੇ ਮੇਰੀ ਮੁੱਖ ਮੰਤਰੀ ਪੰਜਾਬ ਅਤੇ ਡੀ ਜੀ ਪੀ ਸਾਹਿਬ ਨੂੰ ਐਫ ਆਈ ਆਰ ਨੰਬਰ 16 ਥਾਨਾ ਫੂਲ,
ਦੀ ਦੁਵਾਰਾ ਪੜਤਾਲ ਕਰਨ ਸਬੰਧੀ, ਦਰਖਾਸਤ ਦੇ ਸਬੰਧ ਵਿਚ ਬੁਲਾਇਆ ਹੈ। ਮੈਂ ਬਹੁਤ ਬਹੁਤ ਧੰਨਵਾਦੀ ਹਾਂ।
ਜਲਾਲ ਦਾ ਪ੍ਰਵਾਰਿਕ ਵੇਰਵਾ ਅਤੇ ਇਮਾਨਦਾਰ ਰਾਜਨੀਤਕ ਪਿਛੋਕੜ।
ਮਾਨਯੋਗ ਐਸ ਪੀ ਐਚ (ਹੈਡ ਕੁਆਟਰ) ਬਠਿੰਡਾ, ਸਰਦਾਰ ਜਸਵੀਰ ਸਿੰਘ ਜੀ,
ਇਹ ਕੇਸ ਨਿਰੋਲ, ਸਿਆਸੀ ਜੁਲਮ ਜਬਰ,
ਰਾਜਨੀਤਕ ਸ਼ਕਤੀ ਦੀ ਗਲਤ ਵਰਤੋਂ, ਲੁਟ ਖੋਹ,
ਭ੍ਰਿਸ਼ਟਾਚਾਰ, ਦਾ ਜਿੰਦਾ ਜਾਗਦਾ ਸਬੂਤ ਹੈ। ਇਹ ਦੁਰ-ਅਚਾਰ ਸ. ਸਿਕੰਦਰ ਸਿੰਘ ਮਲੂਕਾ ਨੇ ਆਪਣੇ ਰਾਜਨੀਤਕ ਵਿਰੋਧੀਆ ਨੂੰ ਖਤਮ ਕਰਨ ਜਾਂ ਰਸਤੇ ਵਿੱਚੋ ਹਟਾਉਣ ਲਈ ਆਮ ਵਰਤਿਆ ਹੈ।
ਸ੍ਰੀਮਾਨ ਜੀ ਸੁਪਰੀਮ ਕੋਰਟ ਨੇ ਅਨੇਕਾਂ ਅਥਾਰਟੀਆਂ ਵਿਚ ਕਿਹਾ ਹੈ ਕਿ ਕੁਦਰਤੀ ਇਨਸਾਫ ਲਈ ਜੁਰਮ ਦੀ ਜਾਂਚ ਹਾਲਾਤ, ਵਾਤਾਵਰਣ ਅਤੇ ਦੋਸ਼ੀ ਦੇ ਪਿਛੋਕੜ ਨੂੰ ਵਿਚਾਰ ਅਧੀਨ ਰਖਦਿਆਂ ਹੋਣੀ ਚਾਹੀਦੀ ਹੈ। ਇਹ ਕੇਸ ਨਿਰੋਲ ਹਾਲਾਤ ਦੀ ਪੈਦਾਵਾਰ ਹੈ। ਇਸ ਲਈ ਮੇਰੇ ਪ੍ਰਵਾਰਿਕ ਹਾਲਾਤ ਅਤੇ ਪਿਛੋਕੜ ਤੁਹਾਡੇ ਸਾਹਮਣੇ ਰਖਣਾ ਜਰੂਰੀ ਬਣ ਗਿਆ ਹੈ।
ਮੈ ਜਟ ਸਿਖ ਅਤੇ ਕਾਫੀ ਜਇਦਾਦ ਦਾ ਮਾਲਕ ਹਾਂ। ਸੰਤਾਨ ਦੋ ਪੁਤਰ ਅਤੇ ਇਕ ਧੀ ਹੈ। ਵਡਾ ਬੇਟਾ ਰਾਜਵਿਦਰ ਸਿੰਘ ਵੇਨਕੂਵਰ ਕਨੇਡਾ ਰਹਿੰਦਾ ਹੈ ਅਤੇ ਉਸਦੀ ਪਤਨੀ ਉਥੇ ਡਾਕਟਰ ਹੈ। ਛੋਟਾ ਬੇਟਾ ਯਾਦਵਿੰਦਰ ਸਿੰਘ (ਪ੍ਰਧਾਨ ਯੂਥ ਕਾਂਗਰਸ ਬਠਿੰਡਾ) ਦੀ ਐਕਸੀਡੈਂਟ ਕਾਰਨ ਮੌਤ ਹੋ ਚੁਕੀ ਹੈ, ਉਸਦੀ ਪਤਨੀ ਐਡੀਸ਼ਨਲ ਸ਼ੈਸਨ ਜੱਜ ਲਗੇ ਹੋਏ ਹਨ। ਉਸ ਦੀਆਂ ਬੇਟੀਆਂ ਮਸੂਰੀ ਸੇਂਟ ਬਾਵਰਲੀ ਸਕੂਲ ਵਿਚ ਪੜ੍ਹਦੀਆਂ ਹਨ। ਬੇਟੀ ਪ੍ਰਮਿੰਦਰ ਕੌਰ ਮੁਕਤਸਰ ਦੇ ਰਹੀਸ਼ ਭਾਈ ਸ਼ਮਸੇਰ ਦੀ ਨੂੰਹ ਹੈ,
ਜਿਸ ਦਾ ਬੇਟਾ ਵਿਕਟੋਰੀਆ ਯੂਨੀਵਰਸਿਟੀ ਵੈਨਕੂਵਰ ਪੜ੍ਹਦਾ ਹੈ,
ਅਤੇ ਬੇਟੀ ਇਟਲੀ ਵਿਚ ਐਮ ਬੀ ਏ ਕਰ ਰਹੀ ਹੈ। ਸਹੁਰੇ ਔਢਾਂ (ਜਿਲਾ ਸਰਸਾ) ਦੇ ਨਾਮੀ ਪ੍ਰਵਾਰ ਵਿਚ ਹਨ
ਜ੍ਹਿਨਾਂ ਦੀਆਂ ਕਈ ਰਿਸ਼ਤੇਦਾਰੀਆਂ ਬਾਦਲ ਖਾਨਦਾਨ ਨਾਲ ਹਨ।
ਮੈਂ ਬਹੁਤ ਹੀ
ਛੋਟੀ ਉਮਰ ਵਿੱਚ ਵਿਧਾਨ ਸਭਾ ਦਾ ਮੈਬਰ ਬਣ ਗਿਆ ਸੀ। ਭਾਰਤੀ ਖੇਤੀ ਕੀਮਤ ਕਮਿਸ਼ਨ ਦੇ ਮੈਂਬਰ ਅਤੇ ਭਾਰਤੀ ਖੇਤੀ ਅਨੁਸੰਧਾਨ ਸੰਸਥਾ
ਦਾ ਡਾਇਰੈਕਟਰ ਭੀ ਰਿਹਾ ਹਾਂ। ਇਫਕੋ ਦੇ ਡਾਇਰੈਕਟਰ ਅਤੇ ਅਕਾਲੀ ਕਿਸਾਨ ਵਿੰਗ ਦਾ ਕਨਵੀਨਰ ਭੀ ਰਿਹਾ ਹਾਂ।
ਇਸ ਤੋ ਪਹਿਲਾ ਮੈਂ ਜਲਾਲ ਸਹਿਕਾਰੀ ਸਭਾ ਦਾ ਪ੍ਰਧਾਨ ਅਤੇ ਰਾਮਪੁਰਾ ਸਹਿਕਾਰੀ ਸੁਸਾਇਟੀ ਦਾ ਡਾਇਰੈਕਟਰ ਰਹਿ ਚੁੱਕਾ ਸੀ। ਇਸ ਸਮੇ ਹੀ ਸਿਕੰਦਰ ਸਿੰਘ ਮਲੂਕਾ ਜੋ ਉਸ ਸਮੇ ਮਲੂਕਾ ਸਹਿਕਾਰੀ ਸਭਾ ਦਾ ਸੈਕਟਰੀ ਸੀ, ਮੇਰੇ ਨੇੜੇ ਹੋ ਗਿਆ ਸੀ,
ਭਾਂਵੇਂ ਉਹ ਸੀ ਪੀ ਆਈ ਦਾ ਐਕਟਿਵ ਵਰਕਰ ਸੀ।
ਸੰਜੇ ਗਾਧੀ ਦੇ ਦੌਰ ਵਿੱਚ ਮੈਂ ਅੰਬੀਕਾ ਸੋਨੀ, ਪ੍ਰਧਾਨ ਯੂਥ ਕਾਗਰਸ ਦੇ ਮੁਕਾਬਲੇ ਵਿਧਾਨ ਸਭਾ ਹਲਕੇ ਤੋ ਰਾਜ ਸਭਾ ਲਈ ਚੋਣ ਲ਼ੜੀ। ਭਾਵੇ ਮੈਂਨੂੰ ਉਸ ਸਮੇ ਚੁਣਿਆ ਗਿਆਂ ਨਹੀ ਐਲਾਨਿਆਂ,
ਪਰ ਮੈਂ ਸੀ੍ਮਤੀ ਸ਼ੁਸਮਾ ਸਵਰਾਜ (ਹੁਣ ਕੇਂਦਰੀ ਮੰਤਰੀ) ਅਤੇ ਸ ਕੁਲਦੀਪ ਸਿੰਘ ਬੈਰਿਸਟਰ (ਜੋ ਬਾਦ ਵਿੱਚ ਸੁਪਰੀਮ ਕੋਰਟ ਦੇ ਜੱਜ ਬਣੇ) ਦੀ ਦਲੀਲ ਬਾਜੀ ਨਾਲ ਰਲੀਫ ਹਾਸਲ ਕਰਨ ਵਿੱਚ ਸਫਲ ਰਿਹਾ।
ਮੇਰੀ ਹਾਈ ਇਗਲਿਸ਼ ਅਤੇ ਕਾਨੂੰਨ ਦੀ ਜਾਣਕਾਰੀ ਕਾਰਣ, ਮੈਂ ਕੇਦਰੀ ਖੇਤੀ ਮੰਤਰੀ ਸੁਰਜੀਤ ਸਿੰਘ ਬਰਨਾਲਾ ਅਤੇ ਪ੍ਰਧਾਨ ਮੰਤਰੀ ਮੁਰਾਰਜੀ ਡੇਸਾਈ ਦੀ ਨਿਗਾ ਚੜਿਆ,
ਜਿਹਨਾ ਮੈਨੂੰ ਖੇਤੀ ਕੀਮਤ ਕਮਿਸ਼ਨ ਦਾ ਮੈਬਰ ਅਤੇ ਭਾਰਤੀ ਖੇਤੀ ਅਨੁਸੰਧਾਨ ਸੰਸਥਾ ਪੁਸ਼ਾ ਨਿਊ ਦੇਹਲੀ ਦਾ ਡਾਇਰਕਟੈਰ ਨਿਯੁਕਤ ਕਰ ਦਿੱਤਾ।
ਮੇਰੀਆਂ ਕਈ ਰਿਸਤੇਦਾਰੀਆ ਅਤੇ ਸਾਝਾਂ ਬਾਦਲ ਖਾਨਦਾਨ ਨਾਲ ਰਲਦੀਆ ਸਨ । ਇਸ ਲਈ ਮੈਂ ਕਿਸੇ ਸਮੇ ਉਸੇ ਤਰਾਂ ਬਾਦਲ ਪ੍ਰਵਾਰ ਦੇ ਨਜਦੀਕ ਰਿਹਾ, ਜਿਸ ਤਰਾਂ ਅਜ ਕਲ ਸ. ਮਲੂਕਾ ਸਮਝੇ ਜਾਂਦੇ ਹਨ।
ੳਪੁਰੋਕਤ ਵੇਰਵਾ ਦੇਣ ਦੀ ਲੋੜ ਇਹ ਹੈ ਕਿ ਮੈਂ ਪੂਰੀ ਸਿਆਸੀ ਸ਼ਕਤੀ ਰਖਦਿਆਂ ਜਿੰਦਗੀ ਭਰ ਕਿਸੇ ਕੰਮ ਕਾਰ ਬਦਲੇ ਕਿਸੇ ਤੋਂ ਇਕ ਪੈਸੇ ਦੀ ਭੀ ਮੰਗ ਨਹੀ ਕੀਤੀ, ਅਤੇ ਨਾਂ ਹੀ ਇਕ ਪੈਸਾ ਤਕ ਫੰਡ ਜਾਂ ਕੰਮ ਕਰਵਾਉਣ ਦਾ ਕਮਿਸ਼ਨ ਲਿਆ ਸੀ। ਜੇ ਸਿਕਾਇਤ ਕਰਤਾ ਜਾਂ ਸ. ਮਲੂਕਾ ਇਹ ਸਾਬਿਤ ਕਰ ਦੇਣ ਕਿ ਮੈਂ ਅਜ ਤਕ ਕਿਸੇ ਤੋਂ ਇਕ ਪੈਸੇ ਦੀ ਭੀ ਪ੍ਰਾਪਤੀ ਕੀਤੀ ਹੈ (ਚਾਹ ਪੀਣ ਤੋਂ ਬਿਨਾਂ) ਤਾਂ ਮੈਂ ਉਹਨਾਂ ਵਲੋਂ ਤਜਵੀਜ ਕੀਤੀ ਹਰ ਸ਼ਜਾ ਭੁਗਤਣ ਲਈ ਤਿਆਰ ਹਾਂ।
ਮੈਂ ਨਹੀਂ ਸੋਚ ਸਕਦਾ ਕਿ ਅਜਿਹੇ ਪਿਛੋਕੜ ਅਤੇ ਵਾਤਾਵਰਣ ਵਿਚ ਰਿਹਾ ਆਦਮੀ ਕਿਸੇ ਨੂੰ ਧੋਖਾ ਦੇਣ ਵਾਰੇ ਸੋਚ ਭੀ ਸਕਦਾ ਹੈ। ਅਜਿਹੇ ਈਮਾਨਦਾਰ ਆਦਮੀਂ ਨੂੰ ਧੋਖਾਦੇਹੀ ਦੇ ਝੂਠੇ ਕੇਸ ਵਿਚ ਫਸਾਉਣਾ ਇੰਤਹਾ ਦੀ ਗੈਰ ਅਖਲਾਕੀ ਕਾਰਰਵਾਈ ਹੈ। ਇਹ ਮਲੂਕਾ ਸਹਿਬ ਦੀ ਭ੍ਰਿਸ਼ਟਾਚਾਰੀ ਅਤੇ ਲੋਟੂ ਰਾਜਨੀਤੀ ਦਾ ਮਮੂਲੀ ਟ੍ਰੇਲਰ ਹੈ।
ਇਥੇ ਸੰਖੇਪ ਵਿਚ ਭ੍ਰਿਸ਼ਟਾਚਾਰਤਾ ਦਾ ਜਿਕਰ ਕਰਨਾ ਭੀ ਜਰੂਰੀ ਹੈ। ਮਲੂਕਾ ਸਹਿਬ ਮੇਰੀ ਵਿਧਾਨ ਸਭਾ ਵਿਚ ਜਿਤ ਤੋਂ ਬਾਦ, ਅਕਾਲੀ ਦਲ ਵਿਚ ਆ ਗਏ ਸਨ। ਉਹ ਸਹਿਕਾਰੀ ਸਭਾ ਦੇ ਸੈਕਟਰੀ ਅਤੇ ਤਿਨ ਕੁ ਏਕੜ ਜਮੀਨ ਦੇ ਤਿਨ ਹਿਸੇਦਾਰ ਸਨ। ਉਹ ਤਕਰੀਬਨ ਦਸ ਸਾਲ ਮੇਰੇ ਕੋਲ ਆਪਣੇ ਟੁਟੇ ਭਜੇ ਸਾਈਕਲ ਉਪਰ ਆਉਂਦੇ ਰਹੇ। ਉਹ ਸਾਮਵਾਦੀ ਵਿਚਾਰ ਧਾਰਾ ਦੇ ਹੋਣ ਕਾਰਨ ਬਾਦਲ ਪ੍ਰਵਾਰ ਅਤੇ ਸਰਮਾਏਦਾਰੀ ਦੇ ਕਟੜ ਨਕਤਾਚੀਨ ਸਨ। ਉਸਨੇ ਮੈਨੂੰ ਬਾਦਲ ਸਹਿਬ ਤੋਂ ਦੂਰ ਕਰਨ ਲਈ ਕੁਝ ਘਟੀਆ ਹਥਕੰਡੇ ਭੀ ਵਰਤੇ, ਜਿਸ ਵਿਚ ਉਸਨੂੰ ਕਾਮਯਾਬੀ ਮਿਲੀ।
ਅਜ ਉਸ ਕੋਲ ਕੈਸ਼ ਐਂਡ ਕਾਈਂਡ ਕਰੋੜਾਂ ਵਿਚ ਨਹੀਂ ਅਰਬਾਂ ਵਿਚ ਹੈ। ਉਸਦਾ ਭਾਈ ਜੋ ਇਕ ਕਾਮਯਾਬ ਵਕੀਲ ਭੀ ਹੈ, ਆਮ ਆਦਮੀ ਦੀ ਜਿੰਦਗੀ ਜਿਉਂ ਰਿਹਾ ਹੈ। ਮਲੂਕਾ ਸਹਿਬ ਕੋਲ ਲੁਟੇਰਾ ਗਰੋਹਾਂ ਦੀ ਸਰਪ੍ਰਸਤੀ ਤੋਂ ਬਿਨਾਂ ਇਤਨੀ ਆਮਦਨ ਦਾ ਕੋਈ ਜਾਇਜ ਸੋਰਸ ਮਜੂਦ ਨਹੀਂ ਸੀ। ਵਢੀ ਖੋਰੀ ਧੋਖੇ ਫਰੇਬ ਨਾਲ ਕਮਾਈ ਦੌਲਤ ਨੂੰ ਭ੍ਰਿਸ਼ਟਾਚਾਰ ਕਹਿਣਾ ਸਇਦ ਗਲਤ ਨਹੀਂ ਹੋਵੇ ਗਾ।
ਜਲਾਲ ਅਤੇ ਮਲੂਕਾ ਦਾ ਰਾਜਸੀ ਸਬੰਧ। ਮਲੂਕਾ ਸਹਿਬ ਦੇ ਕੁਝ ਕੁ ਕਾਰਨਾਮੇਂ।
ਮੈਂ, ਮਲੂਕੇ ਨੂੰ ਬਹੁਤ ਜਿਆਦਾ ਲਿਫਟ ਦਿਤੀ। ਉਸਨੂੰ ਪੰਜਾਬ ਕੋ-ਆਪ੍ਰੇਟਿਵ ਬੈਕ ਚੰਡੀਗੜ ਦਾ ਡਾਇਰਕੈਟਰ ਅਤੇ ਵਾਇਸ ਚੇਅਰਮੈਨ ਬਣਾਇਆ। ਮੈਂ ਭਾਂਵੇਂ ਆਪਣੀ ਤਰਫੋਂ ਬਾਦਲ ਸਾਹਿਬ ਲਈ ਪੂਰਣ ਵਫਾਦਾਰ ਰਿਹਾ,
ਪ੍ਰੰਤੂ ਮਲੂਕੇ ਵਲੋਂ ਕੀਤੀ ਜਾ ਰਹੀ ਬਾਦਲ ਅਤੇ ਸ੍ਰਮਾਏਦਾਰੀ ਦੀ ਨੁਕਤਾਚੀਨੀ,
ਮੇਰੇ ਸਹੁਰਿਆਂ ਦਾ ਡਬਵਾਲੀ ਟਰਾਂਸਪੋਰਟ ਕੰਪਨੀ ਦਾ ਪਾਰਟਨਰ ਹੋਣਾ, ਮੇਰਾ ਬਾਦਲ ਪ੍ਰਵਾਰ ਤੋਂ ਦੂਰੀ ਦਾ ਕਾਰਣ ਬਣਿਆ। ਬਾਅਦ ਵਿੱਚ ਮੈਂਨੂੰ,
ਸ ਬਰਨਾਲਾ, ਸ. ਟੌਹਰਾ ਦੇ ਨੇੜੇ ਹੋਣ ਕਰਕੇ ਬਾਦਲ ਪ੍ਰਵਾਰ ਤੋ ਦੂਰ ਸਮਝਿਆ ਜਾਣ ਲੱਗਿਆ। ਮਲੂਕੇ ਨੇ ਭੀ ਸਮੇ ਦਾ
ਫਾਇਦਾ ਉਠਾਉਣ ਲਈ ਮੈਨੂੰ ਬਾਦਲ ਸਹਿਬ ਤੋਂ ਦੂਰ ਕਰਨ ਲਈ ਕਈ ਸਾਜਸ਼ਾ ਰਚੀਆਂ।
ਜਦ ਮੇਰੀਂਆਂ ਕੰਪਨੀਆਂ ਦਾ ਰਜਿਸ਼ਟਰਡ ਆਫਿਸ “ਜਲਾਲ ਆਸ਼ਰਮ” ਲੁਟਿਆ ਗਿਆ ਤਾਂ ਇਸ ਵਿਚ ਭੂੰਦੜ ਦੇ ਲੜਕੇ ਰਾਜ ਦੀ ਸਮੂਲੀਅਤ ਹੋਣ ਕਾਰਨ, ਮਲੂਕੇ ਨੇ ਇਸਦੇ ਪਿਛੇ ਬਾਦਲ ਪ੍ਰਵਾਰ ਦਾ ਹਥ ਦਸਿਆ। ਇਸ ਨੇ ਨਾਂ ਸਿਰਫ ਮੈਂਨੂੰ ਹਾਈ ਕੋਰਟ ਜਾਣ ਦੀ ਪ੍ਰੇਰਨਾ ਕੀਤੀ, ਬਲਕਿ ਲਖਣਪਾਲ ਵਕੀਲ ਨੂੰ ਕਹਿ ਕੇ ਮੇਰੀ ਜਾਣਕਾਰੀ ਤੋਂ ਬਿਨਾਂ ਬਾਦਲਾਂ ਦਾ ਨਾਮ ਪੁਆ ਦਿਤਾ।
ਇਸ ਤਰਾਂ ਉਹ ਮੈਂਨੂੰ ਬਾਦਲ ਪ੍ਰਵਾਰ ਤੋਂ ਦੂਰ ਕਰਣ ਵਿਚ ਸਫਲ ਰਿਹਾ। ਜਦ ਕਿ ਆਪ ਸ ਬਲਵਿੰਦਰ ਸਿੰਘ ਭੂੰਦੜ ਰਾਹੀ ਬਾਦਲ ਸਾਹਿਬ ਦੇ ਨਜਦੀਕ ਹੁੰਦਾ ਗਿਆ। ਇਸ ਸਮੇ ਨੂੰ ਮਲੂਕਾ ਨੇ ਮੇਰੀ ਅਰਬਾਂ ਰੁਪਏ ਦੀ ਜਾਇਦਾਦ ਹਥਿਆਉਣ ਲਈ ਸੁਨਹਿਰੀ ਮੌਕਾ ਸਮਝਿਆ। ਇਸ ਦਾ ਜਿਕਰ ਮਲੂਕਾ ਸਹਿਬ ਦੀ ਨਾਪਾਕ ਜ੍ਹਿਨੀਅਤ ਦਰਸਾਉਣ ਲਈ ਕੀਤਾ ਗਿਆ ਹੈ।
ਮਲੂਕਾ ਨੇ ਮੇਰੀ ਕੰਪਨੀ “ਪੰਜਾਬ ਐਡੀਬਲਜ (ਪ੍ਰਾਈਵੇਟ) ਲਿਮਿਟਿਡ” ਦੀ ਗਿੱਲ ਪੱਤੀ ਵਿਖੇ ਮੇਨ ਰੋਡ ਤੇ ਪਈ 7 ਏਕੜ ਜਮੀਨ (ਅੰਦਾਜਨ ਕੀਮਤ 100 ਕਰੋੜ) ਹੜੱਪਣ ਲਈ ਬਦਨਾਮ ਲੈਂਡ ਮਾਫੀਆ ਦੀ ਮੱਦਦ ਕੀਤੀ ਅਤੇ ਮੋਟਾ ਮੁਨਾਫਾ ਹਾਂਸਿਲ ਕੀਤਾ। (ਅਕਾਲੀ ਮੰਤਰੀ ਸਿੰਗਲਾ ਸਹਿਬ ਲੈਂਡ ਮਾਫੀਆ ਮੁਖੀ ਦੇ ਚਚੇਰੇ ਭਾਈ ਹਨ, ਪਰ ਉਹਨਾਂ ਦਾ ਕਦੇ ਕੋਈ ਦਖਲ ਮਹਿਸੂਸ ਨਹੀਂ ਹੋਇਆ)।
ਮਲੂਕਾ ਨੇ ਮੇਰੀਆਂ ਕੰਪਨੀਆ ਦਾ ਰਜ਼ਿਸਟ੍ਰਡ ਆਫਿਸ “ਜਲਾਲ ਆਸਰਮ” {ਸਾਹਮਣੇ ਆਈ ਟੀ ਆਈ} ਨੂੰ ਹਥਿਆਉਣ ਲਈ ਇਕ ਹੋਰ ਬਦਨਾਮ ਗ੍ਰੋਹ ਨਾਲ, ਸਾਜਿਸ਼ ਤਹਿਤ ਜਬਰੀ ਕਬਜਾ ਕਰਨ ਲਈ ਹੋਂਦ-ਰਹਿਤ ਜੁਗਰਾਜ ਸਿੰਘ ਅਤੇ ਜਗਰੂਪ ਸਿੰਘ ਦੀ ਇਮਪ੍ਰਸੋਨੇਸ਼ਨ ਕੀਤੀ ਅਤੇ ਅਨੇਕਾਂ ਹੋਰ ਹਥਕੰਡੇ ਵਰਤਕੇ ਇਹ 100 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹਥਿਆ ਲਈ।
ਮਲੂਕਾ ਨੇ ਮੇਰੀ 40 ਏਕੜ ਜਮੀਨ ਹਥਿਆਉਣ ਲਈ,
ਅਪਰਾਧੀ ਨੇਚਰ ਦੇ ਆਦਮੀਆਂ ਨਾਲ ਰਲ ਕੇ, ਆਪਣੇ ਨਿਜੀ ਆਦਮੀਂ ਦਾ ਮੇਰੀ ਜਮੀਨ ਤੇ ਨਜਾਇਜ ਜਬਰੀ ਕਬਜਾ ਕਰਵਾ ਦਿੱਤਾ। ਜਿਸਦੀ ਵਜਾ ਕਰਕੇ ਮੈਂਨੂੰ ਆਪਣੀ
35-40 ਲ਼ੱਖ ਰੁਪਏ ਪ੍ਰਤੀ ਏਕੜ ਵਾਲੀ ਜਮੀਨ, 10-12 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚਣੀ ਪਈ।
ਸ. ਮਲੁਕਾ ਦੀ ਸਿਕਾਇਤ ਕਰਤਾ ਅਮਰਜੀਤ ਸਿੰਘ ਅਤੇ ਸ. ਰਣਜੋਧ ਸਿੰਘ ਇੰਸਪੈਕਟਰ ਪੁਲੀਸ, ਵਾਸੀ ਮਝੂਕੀ ਤਲਵੰਡੀ,
ਨਾਲ ਗੂ੍ਹਹੜਾ ਸਬੰਧ ਅਤੇ ਰਿਸ਼ਤੇਦਾਰੀ ਹੈ। ਸ. ਅਮਰਜੀਤ ਸਿੰਘ ਚੰਡੀਗੜ ਰਹਿੰਦੇ ਹਨ ਅਤੇ ਸ. ਰਣਜੋਧ ਸਿੰਘ ਭੀ ਚੰਡੀਗੜ ਪੋਲੀਸ ਵਿਚ ਥਾਣਾ ਇਨਚਾਰਜ ਹੈ। ਇਹ ਪਹਿਲੇ ਥਾਣਾ ਜੀਰਕਪੁਰ ਦਾ ਮੁਖ ਅਫਸਰ ਰਹਿ ਚੁਕਾ ਹੈ। ਇਸ ਗਰੁਪ ਦਾ ਉਪਰੋਕਤ ਗਰੋਹ ਨਾਲ ਨੇੜਲਾ ਸਬੰਧ ਹੈ। ਮਲੂਕਾ,
ਅਮਰਜੀਤ, ਰਣਜੋਧ,
ਦਾ ਗਰੁਪ ਕਈ ਮਾਫੀਆ ਟਾਈਪ ਐਕਸ਼ਨ ਕਰ ਚੁਕਾ ਹੈ। ਮਿਸਾਲ ਵਜੋਂ: ਜਦ ਰਣਜੋਧ ਸਿੰਘ ਜ਼ੀਰਕਪੁਰ ਥਾਣੇ ਦਾ ਮੁਖ ਅਫਸਰ ਸੀ,
ਅਤੇ ਮੈਂ ਭੀ ਆਪਣੀ
ਰਿਹਾਇਸ ਇਥੇ ਰਖਦੇ ਹੋਏ, ਕਿਰਾਏ ਦੇ ਮਕਾਨ ਵਿਚ ਆਪਣਾ ਸ਼ੌਫਟਵੇਅਰ ਡਿਵੈਲਪਮੈਂਟ ਸੈਂਟਰ (ਮਿਪੀ) ਚਲਾ ਰਿਹਾ ਸੀ।
ਮੈਂਨੂੰ ਮੇਰੀ ਜਮੀਨ ਵੇਚਣ ਦੀ ਜੋ ਰਕਮ (ਕਨਸਿਡਰੇਸ਼ਨ) ਮਿਲਣ ਵਾਲੀ ਸੀ, ਇਹਨਾਂ ਉਸਨੂੰ ਲੁਟਣ ਲਈ ਸ਼ਾਜਿਸ਼ ਰਚੀ,
ਜਿਸ ਦੇ ਤਹਿਤ ਇਹਨਾਂ ਮਾਫੀਆ ਦੀ ਮਦਤ ਨਾਲ ਮੇਰੇ ਜ਼ੀਰਕਪੁਰ ਸਥਿਤ ਮਕਾਨ ਵਿਚੋਂ 55 ਲਖ ਰੁਪਏ ਨਕਦ ਅਤੇ
5 ਲ਼ਖ ਰੁਪਏ ਕੀਮਤ ਦੇ ਇਲੈਕਟਰੋਨਿਕਸ ਦੀ ਡਕਾਇਤੀ ਕਰਵਾਈ। ਸਰਦਾਰ ਦਿਉਲ ਪੁਲਸ ਕਪਤਾਨ ਮੋਹਾਲੀ ਅਤੇ ਸਰਦਾਰ ਵਿਰਕ ਡੀ ਜੀ ਪੀ ਪੰਜਾਬ,
ਭੀ ਸਭ ਕੁਝ ਜਾਣਦੇ ਹੋਏ,
ਕੁਝ ਨਹੀਂ ਕਰ ਸਕੇ, ਕਿਉਂਕੇ ਮਲੂਕਾ ਸਾਹਿਬ ਇਸ ਦੇ ਸਰਪ੍ਰਸ਼ਤ ਸਨ।
ਮੈਂ ਵਿਸੇਸ ਕਾਰਣਾਂ ਕਰਕੇ ਆਪਣੀ ਜਮੀਨ ਦਾ ਠੇਕਾ, ਜੋ ਗੋਗੀ ਵੱਲੋ ਦਿੱਤਾ ਜਾਦਾ ਸੀ,
ਉਹ ਹਰਬੰਤ ਸਿੰਘ ਆੜਤੀਏ ਜਲਾਲ ਕੋਲ ਜਮਾ ਕਰਵਾ ਰਿਹਾ ਸੀ। ਇਹ ਰਕਮ ਸਮੇਤ ਵਿਆਜ ਤਕਰੀਬਨ 30 ਲੱਖ ਰੁਪਏ ਬਣਦੀ ਹੈ। ਹਰਬੰਤ ਸਿੰਘ ਅਤੇ ਉਸ ਦਾ ਬੇਟਾ ਪੱਪੂ ਸਰਪੰਚ ਮਲੂਕੇ ਦੇ ਖਾਸ ਆਦਮੀ ਹਨ। ਮਲੂਕੇ ਦੀ ਪ੍ਰੇਰਨਾ ਉਪਰ ਹਰਬੰਤ ਸਿੰਘ ਨੇ ਇਹ ਰਕਮ ਦੇਣ ਤੋ ਸਾਫ ਇਨਕਾਰ ਕਰ ਦਿੱਤਾ,
ਬਲਕਿ ਮੈਂਨੂੰ ਬਿਜਲੀ ਚੋਰੀ ਦੇ ਝੂਠੇ ਕੇਸਾਂ ਵਿੱਚ ਫਸਾਉਣ ਲਈ ਮੇਰੇ ਖੇਤ ਵਿਚ ਵਿਚ ਤਿੰਨ ਜਾਹਲੀ ਕੁੰਡੀ ਕਨੈਕਸ਼ਨ ਭੀ ਲਾਏ।
ਮੇਰੀ 25 ਏਕੜ ਦੇ ਟਕ ਵਿਚੋਂ ਬਾਕੀ ਰਹਿੰਦੀ 10
ਏਕੜ ਜਮੀਨ ਜੋ ਇਸ ਇਕਰਾਰ ਨਾਮੇ ਨਾਲ ਸਬੰਧਿਤ ਹੈ, ਨੂੰ ਹਥਿਆਉਣ ਲਈ ਮਲੂਕੇ ਨੇ ਮਾਲਵੇ ਦੇ ਬਦਨਾਮ ਲੈਡ ਮਾਫੀਏ ਦੀ ਵਰਤੋਂ ਕੀਤੀ,
ਜਿਸਦਾ ਹੈਡ ਹਰਜੀਤ ਸਿੰਘ ਜਿਲ਼ਾ ਮੋਗਾ ਦਾ ਹੈ। ਇਸ ਸਾਜਿਸ਼ ਅਧੀਨ ਉਸਨੇ ਆਪਣਾ ਰਾਜਨੀਤਕ ਪ੍ਰਭਾਵ ਉਮਾਂ ਸੰਕਰ ਐਸ ਡੀ ਐਮ ਫੂਲ ਤੇ ਵਰਤਦਿਆਂ ਗੈਰ ਕਾਨੂੰਨੀ (ਵਿਦ-ਆਊਟ ਜੁਰਿਸ਼-ਡਿਕਸ਼ਨ) ਢੰਗ ਨਾਲ, ਹਰਜੀਤ ਸਿੰਘ ਦੇ ਨਾਮ ਅਲਾਟਮੈਂਟ ਆਰਡਰ ਪਾਸ ਕਰਵਾਕੇ, 5
ਕਰੋੜ ਦੀ ਜਇਦਾਦ ਹਥਿਆ ਲਈ । ਬਾਦਲ ਸਹਿਬ ਨੇ 20 ਫਰਵਰੀ 2008
ਨੂੰ ਕਲੈਕਟਰ ਅਗਰੇਰੀਅਨ ਦੇ ਅਧਿਕਾਰ ਵਾਪਿਸ ਲੈ ਕੇ ਡੀਸੀ ਸਹਿਬਾਨ ਨੂੰ ਦਿਤੇ ਸਨ, ਪਰ ਇਹ ਅਲਾਟਮੈਂਟ ਜੁਲਾਈ 2009
ਨੂੰ ਕੀਤੀ ਗਈ। ਬਾਦਲ ਸਹਿਬ ਦੇ ਕਨੂੰਨ ਲੋਕਾਂ ਲਈ ਹਨ, ਪਰ ਮਲੂਕਾ ਕਨੂੰਨ ਤੋਂ ਪ੍ਰੋਨ ਹੈ ।
ਪਿੰਡ ਜਲਾਲ ਵਿਚ ਇਕ ਵਡਾ ਡੇਰਾ (ਡੇਰਾ ਨਿਰਮਲਾ) ਸਥਿਤ ਹੈ। ਇਸ ਦਾ ਕੇਸ ਮਹੰਤ ਅਤੇ ਸ੍ਰੋਮਣੀ ਕਮੇਟੀ ਦਰਮਿਆਨ ਸਪਰੀਮ ਕੋਰਟ ਵਿਚ ਚਲਦਾ ਸੀ। ਮਹੰਤ ਦੇ ਮਰਨ ਉਪ੍ਰੰਤ ਇਸ ਉਪਰ ਨਿਹੰਗਾਂ ਨੇ ਕਬਜਾ ਕਰ ਲਿਆ। ਮਹੰਤ, ਪਿੰਡ ਦੇ ਵਸਨੀਕ ਤੇ ਮੇਰੀ ਇਛਾ ਇਥੇ ਕਾਲਿਜ ਬਨਾੳੇਣ ਦੀ ਸੀ। ਬੜੀ ਵਡੀ ਜਦੋ ਜਹਦ ਨਾਲ ਮੈਂ ਇਹ ਅਸਥਾਨ ਖਾਲੀ ਕਰਵਾ ਕੇ ਇਥੇ 108
ਅਖੰਡ ਪਾਠ ਖੀਰ ਮਾਹਿਲ ਪੂੜਿਆਂ ਨਾਲ ਕਰਵਾਏ। (ਇਸਦੇ ਹਜਾਰਾਂ ਫੋਟੋ ਮਜੂਦ ਹਨ) ਪਿੰਡ ਦੀ ਸਮੂੰਹ ਇਕੱਤਰਤਾ ਨੇ ਇਥੇ ਕਾਲਿਜ ਬਨਾਉਣ ਦਾ ਫੈਸਲਾ ਕੀਤਾ। ਪੰਚਾਇਤ ਨੇ ਗੁਰੁ ਨਾਨਕ ਚੈਰਿਟੀ ਐਜੂਕੇਸ਼ਨਲ ਟਰੁੱਸਟ ਰਜਿਸਟਰਡ ਕਰਵਾਕੇ ਮੈਂਨੂੰ ਸੋਲ ਟਰੱਸਟੀ ਨਿਯੁਕਤ ਕਰ ਦਿਤਾ। ਭਾਂਵੇਂ ਮਲੂਕਾ ਸਹਿਬ ਨੇ ਮੈਂਨੂੰ ਟਰੱਸਟ ਦਾ ਚਾਰਜ ਨਹੀਂ
ਲੈਣ ਦਿਤਾ, ਪਰ ਮੈਂ ਸੁਪਰੀਮ ਕੋਰਟ ਵਿਚ ਆਪਣਾ ਖਰਚ ਕਰਕੇ ਕੇਸ ਲੜਿਆ,
ਜਿਸ ਵਿਚ 12 ਜਨਵਰੀ 2011,
ਨੂੰ ਜਸਟਿਸ ਜੀ ਐਸ ਸਿੰਗਵੀ ਨੇ ਡੇਰੇ (ਭਾਵ ਪਿੰਡ ਦੀ ਪੰਚਾਇਤ) ਦੇ ਹਕ ਵਿਚ ਫੈਸਲਾ ਦਿਤਾ।
ਇਸ ਅਸਥਾਨ ਕੋਲ 37 ਏਕੜ ਕੀਮਤੀ ਜਮੀਨ ਹੈ। ਜਿਸ ਵਿਚੋਂ ਸਾਢੇ 12
ਏਕੜ ਜਮੀਨ ਬਸ ਸਟੈਂਡ ਮਾਰਕੀਟ ਦੇ ਨਾਲ ਹੈ ਜਿਸਦੀ ਕੀਮਤ ਪੰਦਰਾਂ ਲਖ ਪ੍ਰਤੀ ਕਨਾਲ ਹੈ। ਦੂਸਰੀ ਜਮੀਨ ਸਾਢੇ ਚਵੀ ਏਕੜ ਦਾ ਆਮ ਠੇਕਾ 40-45
ਹਜਾਰ ਪ੍ਰਤੀ ਏਕੜ ਹੈ। ਇਕ ਸਾਲ ਇਹ ਠੇਕਾ 59 ਹਜਾਰ ਪ੍ਰਤੀ ਏਕੜ ਤਕ ਚਲਾ ਗਿਆ ਸੀ। ਕਾਲਿਜ ਸੁਰੂ ਕਰਨ ਲਈ ਦਸ ਵੀਹ ਲਖ ਰੁਪਏ ਦੀ ਆਫਰ ਭੀ ਆਈ। ਕਮੇਟੀ ਦੀ ਹਾਰ ਦੇ ਵਾਵਜੂਦ ਮਲੂਕਾ ਸਹਿਬ ਵਲੋਂ ਧਕੇ ਨਾਲ ਕਮੇਟੀ ਦਾ ਕਬਜਾ ਦਿਖਾਕੇ ਇਹ ਕੀਮਤੀ ਜਮੀਨ ਧੁਨਾ ਸਹਿਬ,
ਪ੍ਰਧਾਨ ਅਕਾਲੀ ਜਥਾ ਭਗਤਾ ਨੂੰ ਸਾਢੇ ਤਿਨ ਹਜਾਰ ਰੁਪਏ ਸਲਾਨਾ ਠੇਕੇ ਉਪਰ ਦੇ ਦਿਤੀ । ਪਿੰਡ ਦੇ ਕਹਿਣ ਉਪਰ
ਅਤੇ ਗੁਰਦਵਾਰਾ ਸਹਿਬ ਦਾ ਸੋਲ ਟਰੱਸਟੀ ਹੋਣ ਕਰਕੇ, ਮੈਂਨੂੰ ਇਸਦਾ ਵਿਰੋਧ ਕਰਨਾ ਪਿਆ। ਜਿਸ ਕਾਰਨ ਭੀ ਮੈਂ ਮਲੂਕਾ ਸਹਿਬ ਦੇ ਜਲੁਮ ਦਾ ਸਿਕਾਰ ਬਣਿਆ।
ਮਲੂਕਾ ਸਹਿਬ ਨੇ ਮੈਂਨੂੰ ਚੋਣ ਲੜਨ ਤੋ ਆਯੋਗ ਬਣਾਉਣ ਲਈ ਆਪਣੀ ਨੂੰਹ ਪਰਮਪਾਲ ਕੌਰ ਸਿੱਧੂ ਡੀ ਡੀ ਪੀ ਉ ਬਠਿੰਡਾ ਦੀ ਵਰਤੋਂ ਵੀ ਕੀਤੀ। ਜਿਸ ਨੇ ਬਿਨਾਂ ਅਧਿਕਾਰ (ਵਿਦ-ਆਊਟ ਜੁਰਿਸ-ਡਿਕਸ਼ਨ) ਮੇਰੇ ਖਿਲ਼ਾਫ ਝੂਠੇ ਦਸਤਾਵੇਜ ਤਿਆਰ ਕੀਤੇ। ਮੇਰਾ ਪਰਿਵਾਰ ਪਿੰਡ ਦਾ ਮੋਢੀ ਪਰਿਵਾਰ ਹੈ। ਮੇਰਾ ਮਕਾਨ ਲਾਲ ਲਕੀਰ ਦੇ ਅੰਦਰ ਹੈ। ਲਾਲ ਲਕੀਰ ਤੋਂ ਅੰਦਰ ਅਬਾਦੀ,
ਡੀ ਡੀ ਪੀ ਉ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦੀ। ਭਾਂਵੇਂ ਜੋਇੰਟ ਡਾਇਰੈਕਟਰ ਪੰਚਾਇਤ ਨੇ ਇਹ ਬਿਨਾਂ ਅਧਿਕਾਰ ਫੈਸਲਾ ਤੁਰਤ ਰਦ ਕਰ ਦਿਤਾ, ਪ੍ਰੰਤੂ ਮਲੂਕਾ ਸਾਹਿਬ ਨੇ ਇਸਦਾ ਫਾਇਦਾ ਲੈਂਦਿਆਂ ਮੇਰੇ ਰੈਨੋਵੇਟ ਹੋ ਰਹੇ ਘਰ ਦੀ ਕਾਰ ਪਾਰਕਿੰਗ,
ਜਿਸਦੀ ਸਾਹਮਣੀ ਕੰਧ ਢਹਿ ਚੁਕੀ ਸੀ,
ਦੇ ਇਕ ਹਿਸੇ ਉਤੇ ਆਪਣੇ ਵਰਕਰ ਜਗਦੇਵ ਸਿੰਘ ਦਾ ਕਬਜਾ ਕਰਵਾ ਦਿਤਾ ਅਤੇ ਬਾਕੀ ਰਹਿੰਦੇ ਹਿਸੇ ਉਪਰ ਆਪਣੇ ਵਰਕਰਾਂ ਨੂੰ ਰੂੜੀਆਂ ਲਾਕੇ ਕਬਜਾ ਕਰਨ ਲਈ ਹੁਕਮ ਦਿਤਾ। ਕਬਜੇ ਲਈ ਮਲੂਕੇ ਦੇ ਨਛੇੜੀ ਵਰਕਰ ਆਪਣੇ ਰੇਹੜਿਆਂ ਉਪਰ ਕੂੜਾ ਮਿਟੀ ਲੈਕੈ ਆਏ।
ਮਲੂਕਾ ਨੇ ਮੈਂਨੂੰ 1972 ਦੀ ਅਸੈਬਲੀ ਇਲੈਕਸਨ ਵਿੱਚ ਆਜਾਦ ਉਮੀਦਵਾਰ ਵਜੋਂ ਚੋਣ ਲੜਣ
ਤੋਂ ਰੋਕਣ ਲਈ ਆਪਣੀ ਰਾਜਸੀ ਤਾਕਤ ਵਰਤਦਿਆਂ ਇਹ ਝੂਠਾ ਕੇਸ ਬਣਵਾਇਆ ਹੈ। ਭਾਵੇ ਐਸ ਐਸ ਪੀ ਸਹਿਬ ਸ. ਸੁਖਚੈਨ ਸ਼ਿੰਘ ਨੇ ਇਸ ਨੂੰ ਧਕਾ ਅਤੇ ਬੇਇਨਸਾਫੀ ਕਹਿੰਦਿਆ ਕੇਸ ਰਜਿਸਟਰ ਕਰਨ ਤੋ ਇਨਕਾਰ ਕਰ ਦਿੱਤਾ ਸੀ, ਪ੍ਰੰਤੂ ਚੋਣ ਤੋ ਬਾਅਦ ਮਲੂਕਾ ਸਹਿਬ ਨੇ ਕੈਬਿਨਟ ਮੰਤਰੀ ਬਣਦਿਆ ਐਸ ਐਸ ਪੀ ਸਹਿਬ ਸਾਹਿਬ ਨੂੰ ਕੇਸ ਬਣਾਉਣ ਲਈ ਮਜਬੂਰ ਕਰ ਦਿੱਤਾ।
ਉਪਰ ਲਿਖੇ ਤਥ ਸਿਰਫ ਮਲੂਕਾ ਵਲੋਂ ਆਪਣੇ ਰਾਜਨੀਤਕ ਗੁਰੂ, ਸਰਪ੍ਰਸ਼ਤ,
ਹਰਬੰਸ ਸਿੰਘ ਜਲਾਲ ਨਾਲ ਕੀਤੇ ਜੁਲਮ ਅਤੇ ਲੁਟਖੋਹ ਵਿਚੋਂ ਕੁਝ ਕੁ ਦਾ ਹੀ ਜ਼ਿਕਰ ਹੈ। ਮਲੂਕੇ ਨੇ ਕੁਝ ਹੋਰ ਲੋਕਾਂ ਉਪਰ ਕੀ ਕੀ ਜੁਲਮ ਕੀਤੇ, ਉਸਨੇ ਕਿਨੇ ਨਜਾਇਜ ਕਬਜੇ ਕਰਵਾਏ,
ਕਿਸ ਤਰਾਂ ਸਾਂਝੀਆਂ ਜਾਂ ਝਗੜੇ ਵਾਲੀਆਂ ਜਮੀਨਾਂ ਆਪ ਹਥਿਆ ਲਈਆਂ, ਕਿਸ ਤਰਾਂ ਦੁਕਾਨਾਂ (ਪੂਰੀ ਮਾਰਕਿਟ) ਢਾਈਆਂ ਗਈਆਂ,
ਲੁਟੀਆਂ ਗਈਆਂ, ਅਤੇ ਦੁਕਾਨਾਂ ਕਿਰਾਏਦਾਰਾਂ ਤੋਂ ਖਾਲੀ ਕਰਵਾਕੇ ਦੁਕਾਨ ਮਾਲਕਾਂ ਤੋਂ ਮੋਟੇ ਮੁਨਾਫੇ ਹਾਂਸਲ ਕੀਤੇ ਗਏ,
ਇਸ ਕੇਸ ਨਾਲ ਸਬੰਧਿਤ ਨਹੀਂ ਹੈ। ਜਥੇਦਾਰ ਮੋਹਨ ਸਿੰਘ ਦੀ ਰਹੱਸਮਈ ਮੌਤ, ਜੋ ਤੋਸ਼ੇਖਾਨੇ ਨਾਲ ਸਬੰਧਿਤ ਦਸੀ ਜਾਂਦੀ ਹੈ,
ਅਤੇ ਸ਼੍ਰੀ ਗੁਰੁ ਗਰੰਥ ਸਹਿਬ, ਭਗਵਤ ਗੀਤਾ,
ਕੁਰਾਨ ਅਤੇ ਹਜਾਰਾਂ ਧਾਰਮਿਕ ਸ਼ਕਰਿਪਚਰਜ ਨੂੰ ਅਗਨ ਭੇਂਟ ਕਰਨ ਦਾ ਸਬੰਧ ਭੀ ਇਸ ਦਰਖਾਸਤ ਨਾਲ ਨਹੀਂ ਹੈ। ਪਰ ਬਾਦਲ ਸਰਕਾਰ ਵਾ ਪੰਜਾਬ ਪੁਲੀਸ ਨੂੰ, ਆਪਣੀ ਜੁਰਮ ਦੇ ਖਿਲਾਫ ਜੁਮੇਂਵਾਰੀ, ਨੂੰ ਸਮਝਦਿਆਂ ਇਹਨਾਂ ਚਰਚਿਆਂ ਦੀ ਪੜਤਾਲ ਕਰਨੀ ਚਾਹੀਦੀ ਹੇ।
ਮਲੂਕਾ ਨੇ ਆਪਣੀ ਤਾਕਤ ਦੀ ਵਰਤੋ ਆਪਣੇ ਰਾਜਨੀਤਕ ਵਿਰੋਧੀਆ ਨੂੰ ਖਤਮ ਕਰਨ ਲਈ ਕੀਤੀ। ਇਕੱਲੇ ਮੈਂਨੂੰ ਹੀ ਸਿਕਾਰ ਨਹੀ ਬਣਾਇਆ, ਬਲਕੇ ਅਨੇਕਾਂ ਹੋਰ ਭੀ ਉਸਦਾ ਸਿਕਾਰ ਬਣੇ। ਜੇ ਕਰ ਬਾਦਲ ਸਹਿਬ ਆਪਣੇ ਉਚ ਅਹੁਦੇ ਦਾ ਖਿਆਲ ਕਰਦਿਆ,
ਅਤੇ ਆਪਣੀ ਆਤਮਾ ਦੀ ਆਵਾਜ ਸੁਣਦਿਆ,
ਇਹਨਾ ਜੁਲਮਾ ਦੀ ਪੜਤਾਲ ਕਰਵਾ ਲੈਣ, ਤਾਂ ਦਰਜ਼ਨਾਂ ਬੇ ਗੁਨਾਹ ਮਲੂਕੇ ਦੀ ਕ੍ਰੋਪੀ ਦਾ ਸ਼ਿਕਾਰ ਹੋਏ,
ਜੇਲ ਵਿੱਚ ਬੰਦ ਜਾਂ ਮਕੁੱਦਮੇ ਭੁਗਤਦੇ ਮਿਲ ਜਾਣਗੇ।
ਫੂਲ ਹਲਕੇ ਵਿੱਚ ਪੁਲਿਸ ਦੀ ਨਿਰਬਲਤਾ, ਨਸ਼ਿਆਂ ਦੀ ਤਸ਼ਕਰੀ ਅਤੇ ਸ. ਮਲੂਕਾ ਵਲੋਂ ਕੀਤੇ ਜੁਲਮਾਂ ਦੀ ਜੋ ਭਰਮਾਰ ਹੈ,
ਉਸ ਬਾਰੇ ਫਰਿਆਦ ਸੁਨਣ ਲਈ, ਕੋਈ ਅਫਸਰ ਤਾਂ ਕੀ,
ਇਸ ਸਮੇਂ ਪ੍ਰਮਾਤਮਾ ਵੀ ਅਸਮਰਥ ਜਾਪਦਾ ਹੈ। ਹੁਣ ਤਾਂ ਲੋਕਾ ਨੂੰ ਸਿਰਫ ਆਸ ਦੀ ਇਕੋ ਹੀ ਕਿਰਣ ਬਾਕੀ ਹੈ, ਕਿ ਪ੍ਰਮਾਤਮਾ ਸ. ਪ੍ਰਕਾਸ਼ ਸਿੰਘ ਬਾਦਲ ਜਾਂ ਸ. ਸੁਖਵੀਰ ਸਿੰਘ ਬਾਦਲ ਦੀ ਜਮੀਰ ਜਗਾ ਦੇਵੇ,
ਅਤੇ ਉਹ ਆਪਣੇ ਚਹੇਤੇ ਦੀਆਂ ਰਹੱਸ਼ਮਈ ਕਾਰਰਵਾਈਆਂ ਦੀ ਪੜਤਾਲ ਕਰਵਾਉਣ ਦੀ ਲੋੜ ਮਹਿਸੂਸ ਕਰਨ, ਤਾਂ ਇਹ ਮੇਰੇ ਹੀ ਨਹੀਂ,
ਹਜਾਰਾਂ ਲਖਾ ਸਿਧਾਨਾ,
ਸ਼ਾਮ ਲਾਲ, ਦੇ ਪ੍ਰਵਾਰਾਂ ਵਰਗੇ ਹੋਰ ਲੋਕਾਂ ਦੇ ਮਨ ਨੂੰ ਰਾਹਿਤ ਦੇਣ ਵਾਲਾ ਪਰਉਪਕਾਰ ਹੋਵੇ ਗਾ।
ਇਕਰਾਰਨਾਮੇ ਵਾਲੀ ਜਮੀਨ ਦਾ ਅਸਲ ਮਾਲਿਕ ਕੋਣ ਹੈ।
ਹਰਬੰਸ ਸਿੰਘ ਜਲਾਲ ਜਾਂ ਪੰਜਾਬ ਸਰਕਾਰ?
ਜਦ ਪੰਜਾਬ ਲੈਂਡ ਰਿਫਾਰਮਜ ਐਕਟ ਲਾਗੂ ਹੋਇਆ ਤਾਂ ਮੈਂ ਭੀ ਨੀਯਤ ਫਾਰਮ ਭਰਕੇ ਆਪਣੀ ਜਾਇਦਾਦ ਦਾ ਵੇਰਵਾ ਦੇ ਦਿਤਾ।
20 ਜਨਵਰੀ
1977
ਨੂੰ ਕਲੈਕਟਰ ਅਗਰੇਰੀਅਨ ਫੂਲ ਸ੍ਰ ਪਿਆਰੇ ਲਾਲ ਭਗਤ ਪੀ ਸੀ ਐਸ,
ਨੇ ਫੈਸਲਾ ਦਿਤਾ ਕਿ “ਇਸ ਮਾਲਕ ਜਮੀਨ ਪਾਸ,
ਕੋਈ ਰਕਬਾ ਇਜਾਜਤੀ ਭੋਂ ਤੋਂ ਫਾਲਤੂ ਨਹੀਂ ਹੈ। ਇਸ ਲਈ ਹੁਕਮ ਮਿਸ਼ਲ ਹਜਾ,
ਦਾਖਲ ਦਫਤਰ ਕੀਤੀ ਜਾਂਦੀ ਹੈ। ਮਿਸ਼ਲ ਬਾਦ ਤਕਮੀਲ ਵਾ ਤਾਮੀਲ ਯਾਬਤਾ,
ਦਾਖਲ ਰਿਕਾਰਡ ਰੂਮ ਹੋਵੇ”।
ਇਹ ਹੁਕਮ ਸਾਬਿਤ ਕਰਦਾ ਹੈ ਕਿ ਇਹ ਸਬੰਧਿਤ ਜਮੀਨ ਸਰਪਲੱਸ਼ ਨਹੀ ਸੀ ਹੋਈ, ਅਤੇ ਇਹ ਸਰਕਾਰ ਦੀ ਜਮੀਨ ਨਹੀ ਹੈ। ਇਹ ਮੇਰੀ ਆਪਣੀ ਜਦੀ ਜਮੀਨ ਹੈ,
ਜੋ ਕਿ ਮੇਰੇ ਜਦੀ ਜਮੀਨ ਦੇ ਟਕ ਵਿਚ ਸਾਮਲ ਹੈ।
ਸਨ 1985 ਵਿਚ ਮੇਰੇ ਲੜਕੇ ਯਾਦਵਿਂਦਰ ਸਿੰਘ ਨੇ ਇਸ ਜਮੀਨ ਵਿਚ “ਗੁਰੂ ਨਾਨਕ ਗਰਾਮ ਉਦਯੋਗ ਸੰਮਤੀ”
ਦੇ ਨਾਮ ਨਾਲ ਭਠਾ ਲਗਾ ਲਿਆ, ਜੋ 2000 ਵਿਚ ਯਾਦਵਿਂਦਰ ਦੀ ਐਕਸ਼ੀਡੈਂਟ ਵਿਚ ਮੋਤ ਹੋਣ ਕਰਕੇ ਬੰਦ ਹੋ ਗਿਆ। ਪਰ ਇਸਦਾ ਵਜੂਦ 31 ਅਪ੍ਰੈਲ
2009 ਤਕ ਕਾਇਮ ਰਿਹਾ। ਇਸਤੋਂ ਬਾਦ ਇਹ ਮਲੂਕਾ ਸਾਹਿਬ ਵਲੋਂ ਰਚੀ ਗਈ,
ਧੋਖਾ, ਅਮਾਨਿਤ ਖਿਆਨਿਤ, ਫੋਰਜ਼ਰੀ ਦੀ ਸ਼ਾਜਿਸ ਕਾਰਣ, ਲੈਂਡ ਮਾਫੀਏ ਦੇ ਕਬਜੇ ਵਿਚ ਚਲਾ ਗਿਆ।
5 ਕਰੋੜ ਦੀ ਜਾਇਦਾਦ ਹਥਿਆਉਣ ਲਈ ਮਲੂਕਾ ਸਹਿਬ ਦਾ ਰੋਲ।
ਮੇਰੇ ਕੋਲ ਪਿੰਡ ਜਲਾਲ ਵਿੱਚ ਸਾਢੇ ਪੰਦਰਾ ਏਕੜ ਨਿਆਈਂ ਨਹਿਰੀ ਜਮੀਨ ਦਾਣਾ ਮੰਡੀ ਦੇ ਨਾਲ ਸੀ, ਜਿਸ ਦਾ ਨਾ ਬਾਗ ਵਾਲੀ ਸੀ। ਸਾਢੇ 24 ਏਕੜ ਗੁੰਮਟੀ ਰੋੜ ਉੱਪਰ ਸੀ ਜਿਸ ਦਾ ਨਾਮ ਰੱਘ ਵਾਲਾ ਸੀ। ਗੋਗੀ 2000 ਤੋਂ 2003 ਤਕ, ਹਰਬੰਤ ਸਿੰਘ ਆਹੜਤੀਆ ਜਲਾਲ ਰਾਹੀਂ, ਜਲਾਲ ਦੇ ਗੁਰਦੁਅਰਾ ਸਾਹਿਬ ਦੀ ਕਾਸ਼ਤ ਕਰਦਾ ਸੀ। ਜਿਸਦੀ ਘੀਲਾ ਸਿੰਘ, ਜਿਉਣ ਸਿੰਘ ਨਾਲ ਬੀਹੜੀ ਸੀ।
24 ਅਪ੍ਰੈਲ 2003 ਨੂੰ ਗੋਗੀ ਨੇ ਮੇਰੀ ਰੱਘਵਾਲੇ ਵਾਲੀ ਜਮੀਨ ਠੇਕੇ ਉਪਰ ਲਈ, ਪਰ ਠੇਕਾ ਨਾ ਦੇ ਸਕਣ ਕਾਰਨ ਦੋ ਪ੍ਰਨੋਟ ਭਰਾ ਦਿਤੇ। ਇਸਤੋਂ ਬਾਅਦ ਹਰਬੰਤ ਸਿੰਘ ਆਹੜਤੀਏ ਨੇ ਮੇਰੀ ਜਮੀਨ ਆਪਣੇ ਨਾਮ ਲਈ, ਅਤੇ ਅਗੋਂ ਗੋਗੀ ਨੂੰ ਕਾਸ਼ਤ ਲਈ ਦੇ ਦਿਤੀ। ਮੇਰੇ ਪ੍ਰਨੋਟ ਅਤੇ ਬਾਕੀ ਰਹਿੰਦੀ ਰਕਮ ਦੀ ਜੁਮੇਂ ਵਾਰੀ ਭੀ ਹਰਬੰਤ ਸਿੰਘ ਨੇ ਆਪਣੇ ਜੁਮੇਂ ਲੈ ਲਈ। ਰਘਵਾਲਾ ਜਮੀਨ ਵਿਚ ਗੋਗੀ ਨੇ ਘੀਲਾ ਸਿਂਘ, ਜਿਉਣ ਸਿੰਘ, ਚਾਰਾਂ ਭਰਾਵਾਂ ਨਾਲ ਬੀਹੜੀ ਕਰਕੇ ਆਲੂ ਦੀ ਕਾਸ਼ਤ ਕੀਤੀ।
ਮੈਂ ਹਰਬੰਤ ਸਿੰਘ ਅਤੇ ਗੋਗੀ ਨੂੰ ਰੱਘ ਵਾਲੇ ਖੇਤ ਵਿੱਚ 12 ਇੰਚ ਬੋਰ ਕਰਵਾਉਣ, 15 ਹਾਰਸ ਪਾਵਰ ਦੀ ਮੋਟਰ ਪਾਉਣ ਅਤੇ ੳੋ ਵਾਈ ਟੀ ਸਕੀਮ ਤਹਿਤ ਕਨੈਕਸ਼ਨ ਲੈਣ ਦਾ ਖਰਚਾ ਕਰਣ ਲਈ ਕਿਹਾ ਸੀ। ਉਹਨਾਂ ਮੈਨੂੰ ਤਾਂ ੳ ਵਾਈ ਟੀ ਦਾ ਕੁਨੈਕਸ਼ਨ ਮਿਲ ਜਾਣ ਦਾ ਧੋਖਾ ਦਿਤਾ, ਪ੍ਰਰੰਤੂ ੳੋ ਵਾਈ ਟੀ ਕਨੈਕਸ਼ਨ ਲੈਣ ਦੀ ਥਾਂ ਹਰਬੰਤ ਸਿੰਘ ਹੁਰਾਂ ਨੇ ਕੁੰਡੀ ਲਗਾਕੇ ਕੇ ਬਿਜਲੀ ਚੋਰੀ ਕਰਨੀ ਸੁਰੂ ਕਰ ਦਿੱਤੀ। ਉਹਨਾ ਦਾ ਮਕਸੱਦ ਮੈਨੂੰ ਮਾਲਿਕ ਜਮੀਨ ਹੋਣ ਕਰਕੇ, ਬਿਜਲੀ ਦੀ ਚੋਰੀ ਵਿੱਚ ਫਸਾਉਣਾ ਸੀ। ਉਹ ਤਿੰਨ ਵਾਰ ਚੋਰੀ ਕਰਦੇ ਫੜੇ ਗਏ। ਇਹ ਛਾਪੇ ਮਿਤੀ 10-7-2007, 30-8-2007, 4-9-2007 ਨੂੰ ਮਾਰੇ ਗਏ ਸਨ। । ਬਿਜਲੀ ਬੋਰੜ ਦੇ ਕਨੂੰਨ ਅਨੁਸਾਰ ਪਹਿਲੀ ਚੋਰੀ ਦੀ ਸਜਾ 7 ਸਾਲ ਹੈ। ਦੂਸਰੀ ਤੀਸਰੀ ਚੋਰੀ ਦੀ ਸਜਾ ਉਮਰ ਕੈਦ ਹੈ। ਮੇਰੇ ਵੱਲੋ ਮਹਿਕਮਾ ਬਿਜਲੀ ਵਾ ਪੁਲਿਸ ਕੋਲ ਸਿਕਾਇਤ ਕਰਨ ਤੇ ਭੀ ਕੋਈ ਕਾਰਵਾਈ ਉਹਨਾਂ ਖਿਲਾਫ ਨਹੀ ਹੋਈ। ਮਲੂਕਾ ਸਹਿਬ ਨੇ ਉਹਨਾਂ ਦੀ ਸਰਪ੍ਰਸਤੀ ਕੀਤੀ। ਪੜਤਾਲ ਦੇ ਵਾਵਜੂਦ, ਕੋਈ ਕਾਰਰਵਾਈ ਨਹੀਂ ਹੋਈ।
ਮੈਂ ਹਰਬੰਤ ਸਿੰਘ ਹੁਰਾਂ ਦੀਆਂ ਉਕਤ ਸਾਜਸਾਂ ਕਾਰਨ, ਉਹਨਾਂ ਨੂੰ ਅਗੋਂ ਜਮੀਨ ਦੇਣ ਤੋਂ ਜਵਾਬ ਦੇ ਦਿਤਾ। ਪਰੰਤੂ ਉਹਨਾਂ ਜਮੀਨ ਛਡਣ ਤੋਂ ਹੀ ਇਨਕਾਰੀ ਕਰ ਦਿਤੀ। ਝਗੜਾ ਵਧ ਕੇ ਥਾਣੇ ਚਲਾ ਗਿਆ। ਗੁਰਦੀਪ ਸਿੰਘ ਗੋਸਲ, ਥਾਣੇਦਾਰ ਦਿਆਲਪੁਰਾ ਨੇ ਮੇਰੇ, ਹਰਬੰਤ ਸਿੰਘ ਦੇ ਅਤੇ ਗੋਗੀ ਦੇ ਬਿਆਨ ਆਪਣੀ ਹਾਜਰੀ ਵਿਚ ਮੁਨਸੀ ਤੋਂ ਕਲਮ ਬੰਦ ਕਰਵਾਏ। ਦਲਜੀਤ ਸਿੰਘ ਗੋਗੀ ਨੇ ਗੁਰਦੀਪ ਸਿੰਘ ਗੋਸਲ ਮੁਖ ਅਫਸਰ ਥਾਣਾ ਦਿਆਲਪੁਰਾ ਦੇ ਸਾਹਮਣੇ ਇਹ ਤਸਲੀਮ ਕੀਤਾ ਕਿ ਉਸਨੇ ਹਰਬੰਸ ਸਿੰਘ ਜਲਾਲ ਦੀ ਜਮੀਨ 1 ਮਈ 2003 ਤੋਂ 30 ਅਪ੍ਰੈਲ 2009 ਤਕ ਹਰਬੰਤ ਸਿੰਘ ਰਾਹੀਂ ਕਾਸਤ ਕੀਤੀ ਹੈ। ਉਹ 30 ਅਪ੍ਰੈਲ 2009 ਨੂੰ ਜਮੀਨ ਛਡ ਦੇਣ ਗੇ। ਗੋਗੀ ਨੇ ਇਹ ਭੀ ਤਸਲੀਮ ਕੀਤਾ ਕਿ ਉਸਨੇ ਇਹ ਕਾਸਤ ਲਈ ਜਮੀਨ ਹਰਬੰਤ ਸਿੰਘ ਆਹੜਤੀਏ ਤੋਂ ਲਈ ਹੈ। ਉਸਨੇ ਹਰਬੰਸ ਸਿੰਘ ਜਲਾਲ ਨੂੰ ਸਿਧਾ ਕੋਈ ਪੈਸਾ ਨਹੀਂ ਦਿਤਾ। ਮੁਖ ਅਫਸਰ ਨੇ ਪੈਸੇ ਦਾ ਹਿਸਾਬ ਕਰਨ ਲਈ, ਹਰਬੰਤ ਸਿੰਘ ਨਾਲ ਆਏ ਚਾਰੇ ਆਦਮੀ ਸਾਲਿਸ਼ ਨਿਯੁਕਤ ਕਰ ਦਿਤੇ।
ਪਿਛਲਾ ਹਿਸਾਬ ਕਰਕੇ ਪੈਸੇ ਦੇਣ ਦੀ ਬਜਾਏ ਹਰਬੰਤ ਸਿੰਘ ਗਰੁਪ ਨੇ ਸਰੇ ਆਮ ਐਲਾਨ ਕਰ ਦਿਤਾ ਕਿ ਅਸੀਂ ਜਮੀਨ ਕਦੇ ਭੀ ਨਹੀਂ ਛਡਾਂ ਗੇ। ਆਪਣੀ ਜਮੀਨ ਛੁਡਵਾਉਣ ਲਈ ਮੈਂ ਪੂਰੀ ਵਾਹ ਲਾਈ, ਪਰ ਮਾਫੀਆ ਉਪਰ ਮਲੂਕਾ ਸਹਿਬ ਦੀ ਸਰਪ੍ਰਸਤੀ ਹੋਣ ਕਰਕੇ ਮੇਰੀ ਕੋਈ ਸੁਣਵਾਈ ਨਹੀਂ ਹੋਈ। ਜਿਸ ਦੇ ਨਤੀਜੇ ਵਜੋਂ ਮੈਨੂੰ ਉਹਨਾਂ ਦੇ ਕਬਜੇ ਵਾਲੀ ਸਾਰੀ ਜਮੀਨ ਵੇਚਣ ਲਈ ਮਜਬੂਰ ਹੋਣਾ ਪਿਆ। ਮਾਫੀਆ ਦੇ ਡਰ ਕਾਰਨ ਕੋਈ ਦੂਜਾ ਗਾਹਕ ਬਨਣ ਲਈ ਤਿਆਰ ਨਹੀਂ ਸੀ। ਗੋਗੀ ਗਰੁਪ ਨੂੰ ਕਾਬਿਜ ਕਰਕੇ ਮਾਫੀਆ ਜਮੀਨ ਦੀ ਕੀਮਤ ਘਟਾਕੇ ਆਪ ਇਹ ਜਮੀਨ ਖਰੀਦਣਾ ਚਾਹੂੰਦਾ ਸੀ। ਹਾਲਾਤ ਤੋਂ ਫਾਇਦਾ ਉਠਾਉਣ ਲਈ ਹਰਜੀਤ-ਮਾਫੀਆ ਆਪ ਹੀ ਗਾਹਕ ਬਣ ਗਿਆ। ਇਹ ਸਭ ਕੁਝ ਸਕੰਦਰ ਸਿੰਘ ਮਲੂਕਾ, ਹਰਜੀਤ ਸਿੰਘ ਰਾਮਾ, ਰਣਜੋਧ ਸਿੰਘ ਇਨਸਪੈਕਟਰ ਪੁਲੀਸ ਅਤੇ ਅਮਰਜੀਤ ਸਿੰਘ ਚੰਡੀਗੜ (ਸਿਕਾਇਤ ਕਰਤਾ) ਦੀ ਵਿਉਂਤਬੰਦੀ ਸੀ।
ਰਘਵਾਲੀ 121 ਕਨਾਲ 9 ਮਰਲੇ ਦਾ ਸੌਦਾ 19/3/2008 ਨੂੰ ਘੀਲਾ ਸਿੰਘ, ਵਗੈਰਾ ਨੇ ਕੀਤਾ, 10 ਲਖ 15 ਹਜਾਰ ਪ੍ਰਤੀ ਏਕੜ ਦੇ ਹਿਸਾਬ ਨਾਲ। ਮੈਨੂੰ ਦਸਿਆ ਗਿਆ ਸੀ ਕਿ ਇਹ ਜਮੀਨ ਤਲਵੰਡੀ ਮਝੂਕੀ ਤੋਂ ਉਹਨਾਂ ਦਾ ਰਿਸ਼ਤੇਦਾਰ ਖਰੀਦ ਰਿਹਾ ਹੈ। ਪਰ ਇਕਰਾਰਨਾਮਾ ਕਰਨ ਸਮੇਂ ਇਸ ਦੀ ਲਿਖਤ ਮਲਕੀਤ ਸਿੰਘ ਵਾਸੀ ਕਾਠਮੰਡੀ ਦੇ ਨਾਮ ਕਰਵਾਈ ਗਈ। (ਮੇਰਾ ਖਿਆਲ ਸੀ ਕਿ ਜਮੀਨ ਰਣਜੋਧ ਸਿੰਘ ਬੇਨਾਮੀ ਖਰੀਦ ਰਿਹਾ ਹੈ, ਤੇ ਹੁਣ ਉਸਨੇ ਆਪਣਾ ਆਦਮੀ ਬਦਲ ਦਿਤਾ ਹੈ) ਰਜਿਸਟਰੀ 26/9/2008 ਨੂੰ ਕਰਵਾਉਣੀ ਨੀਯਤ ਕੀਤੀ। (ਕੁਝ ਸਮੇਂ ਬਾਦ ਘੀਲਾ ਸਿੰਘ ਚੋਹਾਂ ਭਰਾਵਾਂ ਨੇ ਇਹ ਜਮੀਨ ਆਪਣੇ ਅਤੇ ਆਪਣੀਆਂ ਪਤਨੀਆਂ ਦੇ ਨਾਮ ਕਰਵਾ ਲਈ)
ਫਰਾਡ, ਫੋਰਜ਼ਰੀ, ਵਿਸ਼ਵਾਸ ਘਾਤ ਦੀ ਸ਼ਾਜਿਸ ਵਿਚ ਮਲੂਕਾ ਸਹਿਬ ਦਾ ਰੋਲ।
ਭਠੇ ਦੀ ਉਕਤ ਵਿਕਰੀ ਸਬੰਧੀ ਇਕਰਾਰਨਾਮੇਂ ਨਾਲ ਜੁੜੇ ਸਾਰੇ ਆਦਮੀ, ਮਲੂਕਾ ਸਾਹਿਬ ਦੀ ਟਾਸ਼ਕ ਫੋਰਸ਼ ਦੇ ਮੈਂਬਰ ਹਨ,
ਜੋ ਮਲੂਕਾ ਸਾਹਿਬ ਵਾਸਤੇ ਪੈਸ਼ਾ ਜੁੜਾਉਣ ਲਈ ਜੁਗਾੜ ਰਚਦੇ ਰਹਿਂਦੇ ਹਨ, ਭਾਵ ਸ਼ਾਜਿਸਾਂ ਇਮਪਲੀਮੈਂਟ ਕਰਦੇ ਹਨ। ਇਹ ਕੇਸ ਭੀ ਚੰਡੀਗੜੋਂ ਮਲੂਕਾ,
ਅਮਰਜੀਤ ਵਲੋਂ ਦਿਤਾ ਗਿਆ ਜਾਪਦਾ ਹੈ, ਜਿਸ ਦੇ ਆਰਗੇਨਾਈਜ਼ਰ ਖੁਦ ਮਲੂਕਾ ਸਹਿਬ ਹੀ ਹਨ।
ਮੇਰੀ ਜਮੀਨ ਸਰਪਲੱਸ ਵਾਰੇ ਫੈਸਲਾ 20/1/2007 ਨੂੰ ਹੋਇਆ ਕਿ ਇਸ ਮਾਲਕ ਜਮੀਨ ਕੋਲ ਕੋਈ ਫਾਲਤੂ ਜਮੀਨ ਨਹੀਂ,
ਪਰ 25/3/2007 ਨੂੰ ਹੀ ਕਿਸੇ ਅਮਰ ਸਿੰਘ ਨਾਮੀ ਕਥਿਤ ਮੁਜਾਰੇ ਨੂੰ ਫਰਾਡ ਅਧੀਨ ਇਹ ਜਮੀਨ ਅਲਾਟ ਕਰ ਦਿਤੀ ਗਈ ਵਿਖਾਈ ਗਈ ਹੈ। ਪਰ ਅਸਲੀਅਤ ਵਿਚ ਇਹ
30/4/2009 ਤਕ ਇਹ ਜਮੀਨ ਮੇਰੀ ਕਾਸ਼ਿਤ ਵਿਚ ਹੀ ਰਹੀ। ਕਦੇ ਭੀ ਕੋਈ ਉਜਰ ਨੋਟਿਸ ਨਹੀਂ ਮਿਲਿਆ।
8 ਫਰਵਰੀ
2008
ਨੂੰ ਬਾਦਲ ਸਰਕਾਰ ਨੇ ਜਿਮੀਂਦਾਰਾਂ ਨੂੰ ਸਬ ਡਵੀਜਨ ਅਫਸਰਾਂ ਦੀ ਲੁਟ ਤੋਂ ਬਚਾਉਣ ਲਈ ਕੁਲੈਕਟਰ ਅਗਰੇਰੀਅਨ ਦੇ ਅਧਿਕਾਰ ਸਬ ਡਵੀਜਨ ਅਫਸਰਾਂ ਤੋਂ ਵਾਪਿਸ ਲੈਕੇ ਡਿਪਟੀ ਕਮਿਸਨਰਾਂ ਨੂੰ ਦੇ ਦਿਤੇ ਸਨ ।ਹੁਕਮ ਦੀ ਉਲੰਘਣਾ ਕਰਨ ਵਾਲੇ ਸਬ ਡਵੀਜਨ ਅਫਸਰਾਂ ਦੇ ਖਿਲਾਫ ਸਖਤ ਕਾਰਰਵਾਈ ਕਰਨ ਦਾ ਹੁਕਮ ਭੀ ਸ੍ਰੀ ਮਤੀ ਉਰਮਲਾ ਦੁਬੇ ਫਾਈਨੈਨਸ਼ਲ ਕਮਿਸ਼ਨਰ ਜੀ ਨੇ
20
ਫਰਵਰੀ
2008
ਨੂੰ ਪ੍ਰੈਸ ਲਈ ਰਲੀਜ ਕੀਤਾ। ਜਿਸ ਵਿਚ ਕਿਹਾ ਗਿਆ ਕਿ ਹੁਕਮ ਦੀ ਉਲੰਘਣਾ ਕਰਨ ਵਾਲੇ ਅਫਸਰਾਂ ਦੇ ਖਿਲਾਫ ਸਖਤ ਕਾਰਰਵਾਈ ਕੀਤੀ ਜਾਵੇ ਗੀ।
ਮਲੂਕਾ ਸਹਿਬ ਨੇ ਮੇਰੀ ਜਮੀਨ 10/7/2009 ਨੂੰ ਮਾਫੀਆ ਹੈਡ ਹਰਜੀਤ ਸਿੰਘ ਵਾਸੀ ਰਾਮਾ (ਜਿਲਾ ਮੋਗਾ) ਦੇ ਨਾਮ,
ਸ੍ਰੀ ਉਮਾਂ ਸੰਕਰ ਐਸ ਡੀ ਐਮ ਫੂਲ ਤੋਂ ਮੁਜਾਰੇ ਤੌਰ ਤੇ ਅਲਾਟ ਕਰਵਾ ਦਿਤੀ। ਇਹ ਅਲਾਟਮੈਂਟ “ਬਿਨਾਂ ਅਧਿਕਾਰ”
ਅਲਾਟਮੈਂਟ ਹੀ ਸੀ। ਬਲਕਿ ਇਹ ਪੰਜਾਬ ਲੈਂਡ ਰਿਫਾਰਮਜ ਐਕਟ 1972 ਅਤੇ ਪੰਜਾਬ ਯੂਟੀਲਾਈਜ਼ੇਸ਼ਨ ਆਫ ਸਰਪਲੱਸ ਏਰੀਆ ਸਕੀਮ 1973
ਦੀ ਭੀ ਮਕੰਮਲ ਉਲਘਣਾ ਕਰਦੀ ਹੈ। ਇਹ ਸਭ ਕੁਝ ਮਲੂਕਾ ਸਹਿਬ ਨੇ ਗੈਰ ਕਨੂੰਨੀ ਢੰਗ ਨਾਲ ਕਰਵਾਇਆ ਸੀ। ਇਸ ਫਰਾਡ ਲਈ ਮੇਰੀ ਜਮੀਨ ਦੇ ਮਾਲਕੀ ਖਾਤੇ ਵਿਚ ਪੰਜਾਬ ਸਰਕਾਰ ਦਾ ਅੰਦਰਾਜ ਫੋਰਜ ਕੀਤਾ ਗਿਆ। ਮੇਰੀ ਜਮੀਨ 1963 ਵਿਚ ਸ੍ਰਪਲੱਸ਼ ਹੋਈ ਸੀ। ਜੇ ਇਸਦਾ ਅਦਰਾਜ ਪੰਜਾਬ ਸਰਕਾਰ ਦੇ ਨਾਮ ਦਰਜ ਹੋਇਆ ਹੁੰਦਾ ਤਾਂ ਇਹ 1963 ਵਿਚ ਹੁੰਦਾ। ਉਸ ਸਮੇਂ ਤਾਂ ਪੈਪਸੂ ਸਰਕਾਰ ਸੀ। ਇਹ ਸਭ ਕੁਝ ਮਲੂਕਾ ਸਹਿਬ ਨੇ 2007 ਵਿਚ ਕਰਵਾਇਆ।
ਇਹ ਪ੍ਰਤੱਖ ਹੈ ਕਿ ਕੋਈ ਭੀ ਪੀ ਸੀ ਐਸ ਅਫਸਰ ਦਸ ਲਖ ਰੁਪਏ ਖਾਤਿਰ, ਬਿਨਾਂ ਅਧਿਕਾਰ ਕੋਈ ਆਰਡਰ ਪਾਸ ਨਹੀਂ ਕਰੇ ਗਾ। ਜਦ ਤਕ ਉਸਨੂੰ ਮਜਬੂਰ ਨਾ ਕੀਤਾ ਗਿਆ ਹੋਵੇ ਜਾਂ ਉਸਨੂੰ ਇਹ ਯਕੀਨ ਨਾ ਕਰਵਾ ਦਿਤਾ ਹੋਵੇ ਕਿ ਅਸੀਂ ਕਨੂੰਨ ਤੋਂ ਪਰੋਂਨ ਹਾਂ। ਬਾਦਲ ਸਹਿਬ ਦਾ ਕਨੂੰਨ ਲੋਕਾਂ ਲਈ ਹੈ, ਸਾਡੇ ਉਪਰ ਲਾਗੂ ਨਹੀਂ ਹੂੰਦਾ। ਇਹ ਆਦਮੀ ਮਲੂਕਾ ਸਹਿਬ ਹੀ ਹਨ।
ਹਰਜੀਤ ਸਿੰਘ ਨੇ ਬੇਜਮੀਨੇ ਕਾਸ਼ਤਕਾਰ ਵਜੋਂ ਜਮੀਨ ਅਲਾਟ ਕਰਵਾਉਣ ਦੀ ਜੋ ਦਰਖਾਸਤ ਦਿਤੀ ਹੈ, ਉਸ ਵਿਚ ਲਿਖਿਆ ਹੈ ਕਿ ਉਹ ਬਿਲਕੁਲ ਨਿਰਧਨ ਹੈ ਅਤੇ ਦਰਖਾਸਤ ਦੇ ਖਰਚੇ ਲਈ ਭੀ ਕੁਝ ਪੈਸੇ ਉਧਾਰ ਲਏ ਹਨ। ਜਦ ਕਿ ਇਸ ਸਮੇਂ ਉਹ ਕ੍ਰੋੜਾਂ ਰੁਪਏ ਦਾ ਮਾਲਿਕ ਸੀ।
ਹਰਜੀਤ ਸਿੰਘ ਦਾ ਲੈਂਡ ਮਾਫੀਆ ਬਠਿਡਾ ਮੋਗਾ ਆਦਿ ਜਿਲਿਆਂ ਵਿਚ ਅਨੇਕਾਂ ਧੋਖੇ ਫਰਾਡ ਕਰ ਚੁਕਿਆ ਸੀ। ਇਹਨਾਂ ਸਭ ਫਰਾਡਾਂ ਜਾਹਲਸ਼ਾਜੀਆਂ ਦੀ ਜਾਣਕਾਰੀ ਮਲੂਕਾ ਸਹਿਬ ਨੂੰ ਸੀ। ਇਹਨਾਂ ਵਿਚੋਂ ਕੁਝ ਕੁ ਦਾ ਵੇਰਵਾ ਪਹਿਲੇ ਆ ਚੁਕਾ ਹੈ।
ਜਮੀਨ ਦਾ ਕਬਜਾ ਧੋਖਾ ਦੇਹੀ ਰਾਹੀਂ, ਘੀਲਾ ਸਿੰਘ ਜਿਉਣ ਸਿੰਘ ਨੇ ਮੈਂਨੂੰ ਇਹ ਯਕੀਨ ਦੁਆਕੇ ਲਿਆ ਸੀ ਕਿ ਮਲੂਕਾ ਸਹਿਬ ਕਹਿੰਦੇ ਹਨ ਕਿ ਕੰਮ ਅਵੱਸ਼ ਹੋ ਜਾਏ ਗਾ,
ਖਰੀਦਾਰ (ਅਮਰਜੀਤ ਸਿੰਘ) ਭਠਾ ਚਲਾਉਣਾ ਚਹੂੰਦਾ ਹੈ,
ਅਤੇ ਉਹ ਭਠੇ ਦੀ ਮਰੰਮਤ ਕਰਨੀ ਚਾਹੁੰਦਾ ਹੈ, ਭਠਾ ਆਪਣੇ ਕਬਜੇ ਵਿਚ ਲੈ ਲਿਆ ਸੀ। ਪਰ ਭਠੇ ਨੂੰ ਡਿਸ਼ਮੈਂਟਲ ਕਰਕੇ, ਇਸ ਨੂੰ ਵਾਹੀ ਯੋਗ ਜਮੀਨ ਬਣਾਕੇ,
ਆਪਣੇ ਰਿਸਤੇਦਾਰਾਂ ਦੇ ਝੂਠੇ ਬਿਆਨ ਕਰਵਾਕੇ, ਝੂਠੀ ਕਾਸ਼ਤ ਦੀਆਂ ਗਰਦਾਵਰੀਆਂ ਕਰਵਾਕੇ, ਮਾਫੀਆ ਹੈੱਡ ਹਰਜੀਤ ਸਿੰਘ ਦੇ ਨਾਮ ਅਲਾਟ ਕਰਵਾਉਣ ਵਿਚ ਮਲੂਕਾ ਸਹਿਬ ਦਾ ਰੋਲ ਪ੍ਰਤੱਖ ਹੈ।
ਹੈਰਾਨੀ ਜਨਕ ਹੈ ਕਿ ਜੇ ਕਰ ਅਮਰਜੀਤ ਸਿੰਘ ਭਠਾ ਚਲਾਉਣਾ ਚਹੁੰਦਾ ਸੀ, ਤਾਂ ਜਮੀਨ ਵਾਹੀ ਯੋਗ ਖੇਤ ਕਿਵੇਂ ਬਣ ਗਈ। ਹਰਜੀਤ ਸਿੰਘ ਦੇ ਨਾਮ ਝੂਠੀਆਂ ਗਰਦਾਵਰੀਆਂ ਕਰਵਾੳਣ ਲਈ ਇਸਨੇ ਆਪਣੇ ਰਿਸਤੇ ਦਾਰਾਂ ਦੀਆਂ ਹੀ ਗਵਾਹੀਆਂ ਪੁਆਇਆਂ। ਗਰਦਾਵਰੀਆਂ ਅਮਰਜੀਤ ਸਿੰਘ ਦੇ ਨਾਮ ਹੋਣੀਆਂ ਚਾਹੀਦੀਆਂ ਸੀ,
ਪਰ ਇਸਨੇ ਹਰਜੀਤ ਸਿੰਘ ਦੇ ਨਾਮ ਕਰਵਾਈਆਂ। ਕਾਫੀ ਰਿਕਾਰਡ ਮਜੂਦ ਹੈ ਜੋ ਮਲੂਕਾ ਸਹਿਬ ਦੇ ਸਭ ਘਪਲਿਆਂ ਨੂੰ ਇਕਸ਼ਪੋਜ ਕਰਦਾ ਹੈ।
ਸ. ਮਲੁਕਾ ਦਾ ਸਿਕਾਇਤ ਕਰਤਾ ਅਮਰਜੀਤ ਸਿੰਘ ਅਤੇ ਸ, ਰਣਜੋਧ ਸਿੰਘ ਇਨਸਪੈਕਟਰ ਪੁਲੀਸ, ਵਾਸੀ ਮਝੂਕੀ ਤਲਵੰਡੀ ਨਾਲ ਗੂ੍ਹਹੜਾ ਸਬੰਧ ਹੈ। ਸ. ਅਮਰਜੀਤ ਸਿੰਘ ਚੰਡੀਗੜ ਰਹਿੰਦੇ ਹਨ ਅਤੇ ਸ. ਰਣਜੋਧ ਸਿੰਘ ਭੀ ਚੰਡੀਗੜ ਪੋਲੀਸ ਵਿਚ ਥਾਣਾ ਇਨਚਾਰਜ ਹੈ। ਇਹ ਪਹਿਲੇ ਥਾਣਾ ਜੀਰਕਪੁਰ ਦਾ ਮੁਖ ਅਫਸਰ ਰਹਿ ਚੁਕਾ ਹੈ। ਅਮਰਜੀਤ ਸਿੰਘ ਦੀ ਨਜਦੀਕੀ ਰਿਸ਼ਤੇਦਾਰੀ ਜਿਉਣ ਸਿੰਘ ਸੇਲਵਰਾਹ ਨਾਲ ਹੈ। ਰਣਜੋਧ ਸਿੰਘ ਮਲੂਕਾ ਸਹਿਬ ਦਾ ਦੂਰ ਨੇੜੇ ਦਾ ਰਿਸ਼ਤੇਦਾਰ ਹੈ।
ਮਲੂਕਾ, ਅਮਰਜੀਤ, ਰਣਜੋਧ, ਦਾ ਗਰੁਪ ਕਈ ਮਾਫੀਆ ਟਾਈਪ ਐਕਸ਼ਨ ਕਰ ਚੁਕਾ ਹੈ।
ਮੈਂ ਉਕਤ ਰਕਮ ਖਰਚਣ ਲਈ ਅਤੇ ਆਪਣਾ ਸੌਫਟਵੇਅਰ ਸੈਂਟਰ ਚਲਾਉਣ ਲਈ ਜੀਰਕਪੁਰ ਵਿਚ ਇਕ ਕੋਠੀ ਦਾ ਸੌਦਾ ਕਰ ਲਿਆ। ਜਿਸਦੀ 50 ਲਖ ਰੁਪਏ ਸਾਈ 29/9/2008 ਦਿਨ ਸੋਮਵਾਰ ਨੂੰ ਦੇਣੀ ਸੀ, ਮੈਨੂੰ ਜਮੀਨ ਦਾ ਪੈਸਾ 26/9/2008 ਦਿਨ ਸੁਕਰਵਾਰ ਨੂੰ ਮਿਲਣਾ ਸੀ। ਇਸ ਵਾਰੇ ਮੈਂ ਰਣਜੋਧ ਸਿੰਘ ਮੁਖ ਅਫਸਰ ਜ਼ੀਰਕਪੁਰ ਨੂੰ ਦਸ ਦਿਤਾ ਸੀ।
26/9/2008 ਨੂੰ ਰਜਿਸਟਰੀ ਕਰਵਾਉਣ ਸਮੇਂ ਰਕਮ ਦੀ ਗਿਣਤੀ ਸਟੇਟ ਬੈਂਕ ਆਫ ਪਟਿਆਲਾ ਵਿਚ ਮਸ਼ੀਨ ਨਾਲ ਕੀਤੀ ਗਈ, ਕਿਉਂਕੇ ਰਕਮ ਇਥੇ ਹੀ ਜਮਾਂ ਕਰਵਾਉਣੀ ਸੀ। ਰਜਿਸਟਰੀ ਸਿਰਫ 84 ਲਖ 20 ਹਜਾਰ ਰੁਪਏ ਦੀ ਕਰਵਾਈ ਗਈ। ਇਤਨੀ ਹੀ ਰਕਮ ਦਿਤੀ ਗਈ। ਜਦਕੇ ਰਕਮ ਡੈਢ ਕਰੋੜ ਤੋਂ ਉਪਰ ਬਣਦੀ ਸੀ। ਮੈਨੂੰ ਦਸਿਆ ਗਿਆ ਕਿ ਬਾਕੀ ਰਕਮ ਚੰਡੀਗੜ ਤੋਂ ਸਾਡੇ ਰਿਸ਼ਤੇ ਦਾਰ ਨੇ ਤੁਹਾਡੇ ਫੁਲ ਬੈਂਕ ਵਿਚ ਟਰਾਂਸ਼ਫਰ ਕਰ ਦਿਤੀ ਹੈ ਜੋ ਕਲ ਪਹੂਂਚੇ ਗੀ। ਵਿਸ਼ਵਾਸ ਅਧੀਨ ਅਤੇ ਹਾਲਾਤ ਅਧੀਨ ਮੈਂਨੂੰ ਯਕੀਨ ਕਰਨਾ ਪਿਆ। ਪਰ ਇਹ ਫਰਾਡ ਹੀ ਸੀ।
ਜੀਰਕਪੁਰ ਖਰੀਦ ਕੀਤੀ ਕੋਠੀ ਦਾ ਬਿਆਨਾ 50 ਲਖ ਸਾਈ ਦੇਕੇ ਮੈਂ 29 ਸਤੰਬਰ ਨੂੰ ਇਕਰਾਰਨਾਮਾ ਕਰਨਾ ਸੀ, ਇਸ ਲਈ ਮੈਂ 55 ਲਖ ਆਪਣੇ ਕੋਲ ਰਖਕੇ ਬਾਕੀ ਰਕਮ ਫੂਲ ਬੈਂਕ ਵਿਚ ਜਮਾਂ ਕਰਵਾ ਦਿਤੀ। ਇਹ 55 ਲਖ ਮੈਂ ਆਪਣੇ ਨਾਲ ਜ਼ੀਰਕਪੁਰ ਲੈ ਗਿਆ।
ਮੈਂ ਹਰ ਰੋਜ ਇਕ ਦੋ ਵਾਰ ਰਣਜੋਧ ਸਿੰਘ ਕੋਲ ਜ਼ੀਰਕਪੁਰ ਥਾਣੇ ਜਾਂਦਾ ਸੀ। 27 ਸਤੰਬਰ ਨੂੰ ਮੈਂ ਰਣਜੋਧ ਦੀ ਰਾਇ ਨਾਲ ਹੀ ਦਿਲੀ ਚਲਾ ਗਿਆ। ਅਜੇ ਰਸਤੇ ਵਿਚ ਹੀ ਸੀ ਕਿ ਮੈਂਨੂੰ ਮਿਪੀ ਦੀ ਪ੍ਰਿਂਸੀਪਲ ਦਾ ਟੈਲੀ ਫੋਨ ਆਇਆ ਕਿ ਕੁਝ ਆਦਮੀਂਆਂ ਨੇ ਮੈਂਨੂੰ ਰਸੋਈ ਵਿਚ ਬੰਦ ਕਰ ਦਿਤਾ ਹੈ, ਤੇ ਮੇਰੇ ਪਿਤਾ ਜੀ ਅਤੇ ਭਾਈ ਨੂੰ ਬਾਹਰ ਫੜ ਲਿਆ ਹੈ। ਹੁਣ ਉਹ ਪੇਟੀਆਂ ਦੀ ਭੰਨ ਤੋੜ ਕਰ ਰਹੇ ਹਨ। (ਦੇਵਨੇਤ ਉਸਦਾ ਮੋਬਾਈਲ ਰਸੋਈ ਵਿਚ ਹੀ ਪਿਆ ਸੀ) ਮੈਂ ਤੁਰਤ ਰਣਜੌਧ ਸਿੰਘ ਨੂੰ ਟੈਲੀਫੋਨ ਕੀਤਾ, ਪਰ ਉਹ ਮੌਕੇ ਪਰ ਪਹੁੰਚਣ ਦੀ ਬਜਾਏ ਚੰਡੀਗੜ ਆਪਣੇ ਘਰ ਚਲਾ ਗਿਆ। ਜਿਸਦੇ ਫਲਸਰੂਪ 55 ਲਖ ਰੁਪਏ ਨਕਦ ਅਤੇ ਤਕਰੀਬਨ 5 ਲਖ ਦੇ ਇਲੈਕਟਰੋਨਿਕ ਲੁਟੇ ਗਏ। ਬਾਅਦ ਵਿਚ ਪੁਲਸ ਕਪਤਾਨ, ਡੀ ਜੀ ਪੀ ਆਦਿ ਦੇ ਦਫਤਰੀਂ ਗੇੜੇ ਮਾਰਨ ਤੋਂ ਇਹ ਯਕੀਨ ਹੋ ਗਿਆ ਕਿ ਇਹ ਡਕੈਤੀ ਰਣਜੋਧ ਸਿੰਘ ਨੇ ਕਰਵਾਈ ਹੈ। ਇਲੈਕਟਰੋਨਿਕਸ ਅਮਰਜੀਤ ਸਿੰਘ ਦੇ ਘਰ ਰਖੇ ਗਏ ਹਨ। ਇਹ ਕੰਮ ਇਹਨਾਂ ਮਲੂਕਾ ਸਾਹਿਬ ਦੇ ਰਏ ਮਸ਼ਵਰੇ ਨਾਲ ਕੀਤਾ ਸੀ।
ਸਰਦਾਰ ਔਲਖ ਪੁਲਸ ਕਪਤਾਨ ਮੋਹਾਲੀ ਅਤੇ ਸਰਦਾਰ ਵਿਰਕ ਡੀ ਜੀ ਪੀ ਪੰਜਾਬ, ਭੀ ਸਭ ਕੁਝ ਜਾਣਦੇ ਹੋਏ, ਕੁਝ ਨਹੀਂ ਕਰ ਸਕੇ, ਕਿਉਂਕੇ ਮਲੂਕਾ ਸਾਹਿਬ ਇਸ ਦੇ ਸਰਪ੍ਰਸ਼ਤ ਸਨ।
ਧੋਖਾ ਮਲੂਕਾ ਸਹਿਬ ਦੀ ਸਰਪ੍ਰਸਤੀ ਹੇਠ ਕੀਤਾ ਗਿਆ ।
ਇਹ ਤਾਂ ਪਹਿਲੇ ਦਸਿਆ ਜਾ ਚੁਕਾ ਹੈ ਕਿ ਕਿਸ ਤਰਾਂ ਮੇਰੀ 10 ਏਕੜ ਜਮੀਨ ਰਾਜਨੀਤੀ ਦਾ ਸ਼ਿਕਾਰ ਹੋਕੇ ਸਰਕਾਰ ਦੇ ਨਾਮ ਚਲੀ ਗਈ ਸੀ,
ਅਤੇ ਹੁਣ ਇਹ ਜਮੀਨ ਮਲੂਕਾ ਮਾਫੀਏ ਦੇ ਜਬਰੀ ਕਬਜੇ ਵਿਚ ਹੈ।
ਅਕਤੂਬਰ 2008 ਵਿਚ ਰਣਜੀਤ ਸਿੰਘ ਪ੍ਰਾਪਰਟੀ ਡੀਲਰ,
ਹਰਜੀਤ ਸਿੰਘ ਪ੍ਰਾਪਰਟੀ ਡੀਲਰ, ਘੀਲਾ ਸਿੰਘ ਸੇਲਵਰਾਹ,
ਮੇਰੇ ਕੋਲ ਆਏ ਅਤੇ ਭਠੇ ਵਾਲੀ ਦਸ ਏਕੜ ਜਮੀਨ ਵਿਕਾਉਣ ਦੀ ਸਲਾਹ ਦਿਤੀ।
ਉਹਨਾਂ ਦਸਿਆ ਕਿ ਮਲੂਕੇ ਦੀ ਮਰਜੀ ਤੋਂ ਬਿਨਾਂ ਐਸ ਡੀ ਐਮ ਕੁਝ ਨਹੀਂ ਕਰ ਸਕਦਾ। ਇਸ ਲਈ ਅਸੀਂ ਮਲੂਕਾ ਸਾਹਿਬ ਨਾਲ ਗਲ ਕੀਤੀ ਹੈ। ਉਹ ਕੰਮ ਕਰਵਾ ਦੇਣ ਗੇ। ਇਸ ਕੰਮ ਲਈ ਅਸੀਂ ਦਸ ਲਖ ਕਹਿ ਦਿਤਾ ਹੈ। ਕੰਮ ਹੋ ਜਾਏ ਗਾ।
ਮੇਰੇ ਇਹ ਕਹਿਣ ਤੇ ਕਿ ਇਹ ਦਸ ਲਖ ਕੋਣ ਦੇਵੇ ਗਾ ਤਾਂ ਉਹਨਾਂ ਤਜਵੀਜ ਰਖੀ ਕਿ ਇਹ ਰਕਮ ਤੁਸੀਂ ਦੇਵੋਂ ਗੇ, ਪਰ ਅਸੀਂ ਇਸ ਤੋਂ ਕਈ ਗੁਣਾ ਵਧ ਤੁਹਾਡਾ ਫਾਇਦਾ ਕਰਵਾ ਦੇਵਾਂ ਗੇ। ਉਹਨਾਂ ਦਸਿਆ ਕਿ ਤੁਸੀਂ ਇਸ ਤੋਂ ਪਹਿਲਾਂ ਵਧੀਆ ਆਲੂਆਂ ਵਾਲੀ ਜਮੀਨ ਦਸ ਲਖ ਨੂੰ ਵੇਚੀ ਹੈ। ਅਸੀਂ ਇਹ ਭਠਾ 15
ਲਖ ਦੇ ਹਿਸਾਬ ਵਿਕਵਾ ਦੇਵਾਂ ਗੇ। ਦਸ ਲਖ ਦੇਕੇ ਭੀ ਚਾਲੀ ਲਖ ਦਾ ਫਾਇਦਾ ਕਰਵਾ ਦਿਆਂ ਗੇ। ਤੁਹਾਡੇ ਨਾਲ 10
ਲਖ ਦਾ ਇਕਰਾਰਨਾਮਾਂ ਕਰਕੇ ਇਹ ਰਕਮ ਮਲੂਕਾ ਸਹਿਬ ਨੂੰ ਦੇ ਦੇਵਾਂ ਗੇ। 40 ਲਖ ਰੁਪਏ ਦਸ ਦਿਨ ਬਾਦ ਦਿਤੇ ਜਾਣਗੇ। ਬਾਕੀ ਇਕ ਕ੍ਰੋੜ ਰਜਿਸਟਰੀ ਸਮੇਂ ਦਿਤੇ ਜਾਣ ਗੇ।
ਮੈਂਨੂੰ ਉਹਨਾਂ ਦੀ ਤਜਵੀਜ ਸੁਣਕੇ ਕੁਝ ਹੈਰਾਨੀ ਭੀ ਹੋਈ ਅਤੇ ਕੁਝ ਸ਼ੰਕਾ ਭੀ। ਕਿਉਕਿ ਥੋੜਾ ਸਮਾਂ ਪਹਿਲਾਂ ਵਧੀਆ ਜਮੀਨ ਇਹਨਾਂ ਦਸ ਲਖ ਨੂੰ ਖਰੀਦੀ ਹੈ, ਅਜ ਇਹ ਰੋੜੇ,
ਕੰਕਰੀਟ,
ਕੇਰੀ, ਟੋਇਆਂ ਵਾਲੀ ਜਮੀਨ ਦਾ ਪੰਦਰਾਂ ਲਖ ਕਿਉਂ ਦੇ ਰਹੇ ਹਨ। ਫੇਰ ਖਿਆਲ ਆਇਆ ਕਿ ਜਮੀਨ ਪਹਿਲਾਂ ਹੀ ਇਹਨਾਂ ਦਬੀ ਹੋਈ ਹੈ। ਜਮੀਨ ਉਂਜ ਭੀ ਸਰਕਾਰ ਦੇ ਨਾਮ ਬੋਲਦੀ ਹੈ। ਜੇ ਮੈਂ ਦਸ ਲਖ ਨਾਂ ਦਿਤਾ ਤਾਂ ਮਲੂਕਾ ਨਰਾਜ ਹੋ ਜਾਏ ਗਾ। ਉਹ ਐਸ ਡੀ ਐਮ ਤੋਂ ਜਮੀਨ ਦਾ ਪਟਾ (ਬਟਾਈ) ਇਹਨਾਂ ਦੇ ਨਾਮ ਕਈ ਸਾਲਾਂ ਲਈ ਕਰਵਾ ਦੇਵੇ ਗਾ। ਮੈਂ ਕੁਝ ਨਹੀਂ ਕਰ ਸਕਦਾ। ਇਸ ਲਈ ਮੈਂ ਮਜਬੂਰੀ ਅਧੀਨ ਹਾਂ ਕਰਨਾ ਹੀ ਠੀਕ ਸਮਝਿਆ।
30 ਤਾਰੀਖ ਨੂੰ ਉਹਨਾਂ ਦਸਿਆ ਕਿ ਇਕਰਾਰਨਾਮੇ ਲਈ
31
ਤਾਰੀਖ ਨੂੰ ਭਗਤੇ ਸਿਵਲ ਹਸਪਤਾਲ ਦੇ ਸਾਹਮਣੇ ਕਮਲਜੀਤ ਸ਼ਰਮਾ ਢਵਾਲੀ ਵਾਲੇ ਦੀ ਦੁਕਾਨ ਤੇ ਸਵੇਰੇ ਦਸਕੁ ਵਜੇ ਪਹੁੰਚ ਜਾਣਾ।
31
ਤਾਰੀਕ ਨੂੰ ਸੁਬਾ੍ਹ ਹੀ ਰਣਜੀਤ ਸਿੰਘ ਪ੍ਰਾਪਰਟੀ ਡੀਲਰ ਮੈਂਨੂੰ ਲੈਣ ਆ ਗਿਆ। ਭਗਤੇ ਸ਼ਰਮੇਂ ਦੀ ਦੁਕਾਨ ਤੇ ਬਹੁਤ ਇਕੱਠ ਸੀ। ਘੀਲੇ ਹੁਰੀਂ ਭੀ ਤਿਨ ਕਾਰਾਂ ਲੈਕੇ ਆਏ ਸਨ। ਦਿਆਲਪੁਰਾ ਮਿਰਜਾ ਦੇ ਭੀ ਬਹੁਤ ਜਣੇ ਰਜਿਸਟਰੀਆਂ ਲਿਖਾਉਣ ਲਈ ਆਏ ਹੋਏ ਸਨ।
ਅਰਜੀ ਨਵੀਸ਼ ਕਮਲਜੀਤ ਸ਼ਰਮਾ ਢਵਾਲੀ ਵਾਲੇ ਨੇ ਇਕਰਾਰ ਨਾਮਾ ਪਹਿਲਾਂ ਹੀ ਉਹਨਾਂ ਤੋਂ ਲੋੜੀਂਦੀ ਜਾਣਕਾਰੀ ਲੈਕੇ ਲਿਖ ਰਖਿਆ ਸੀ। ਮੈਂ ਬਿਨਾਂ ਧਿਆਨ ਦਸਖਤ ਕਰ ਦਿਤੇ, ਇਕ ਗਵਾਹ ਨੇ ਭੀ ਦਸਖਤ ਕੀਤੇ। ਇਹ ਕੋਈ ਪਹਿਲੀ ਵਾਰ ਨਹੀਂ ਸੀ। ਪਹਿਲੀਆਂ ਰਜਿਸਟਰੀਆਂ ਸਮੇਂ ਭੀ ਇਕਰਾਰ ਨਾਮੇ ਅਤੇ ਰਜਿਸਟਰੀਆਂ ਪਹਿਲਾਂ ਹੀ ਲਿਖ ਕੇ ਰਖੇ ਗਏ ਸਨ। ਉਹਨਾਂ ਦੀ ਦਲੀਲ ਸੀ ਕਿ ਕੰਮ ਦਾ ਰਸ਼ ਹੋਣ ਕਰਕੇ ਪਕੇ ਗਾਹਕਾਂ ਦੇ ਦਸਤਾਵੇਜ ਪਹਿਲਾਂ ਹੀ ਉਹਨਾਂ ਦੇ ਦਸਣ ਮੁਤਾਬਿਕ ਤਿਆਰ ਕਰਕੇ ਰਖ ਲੈਂਦੇ ਹਾਂ।
ਕਈ ਤਥ ਮਜੂਦ ਹਨ ਜੋ ਜਾਹਿਰ ਕਰਦੇ ਹਨ ਕਿ ਮਲੂਕਾ ਸਹਿਬ ਨੇ ਖੁਦ ਆਪਣੀ ਵਿਉਂਤ ਬੰਦੀ ਅਨੁਸਾਰ ਠਗੀ ਮਾਰੀ ਹੈ। ਜਦ ਮੈਂ ਸੁਖਚੈਨ ਸ਼ਿੰਘ ਪੁਲਸ ਕਪਤਾਨ ਕੋਲ ਇਸ ਧੋਖੇ ਦੀ ਸਿਕਾਇਤ ਕੀਤੀ ਉਸ ਸਮੇਂ ਮਲੁਕਾ ਸਹਿਬ ਦਾ ਲੜਕਾ ਗੁਰਪ੍ਰੀਤ ਭੀ ਉਥੇ ਮਜੂਦ ਸੀ। ਮੈਂ ਸਾਫ ਕਿਹਾ ਸੀ ਕਿ ਉਹਨਾਂ ਮੇਰੇ ਨਾਲ ਮਲੂਕੇ ਦਾ ਨਾਮ ਲੈਕੇ ਧੋਖਾ ਕੀਤਾ ਹੈ। ਜੇ ਮਲੂਕਾ ਸਹਿਬ ਖੁਦ ਭਾਈ ਵਾਲ ਨਾਂ ਹੁੰਦੇ ਤਾਂ ਉਸਨੂੰ ਧੋਖੇਬਾਜਾਂ ਦੇ ਖਿਲਾਫ ਕਾਰਰਵਾਈ ਕਰਨ ਲਈ ਕਹਿਣਾ ਚਾਹੀਦਾ ਸੀ, ਪਰ ਉਸਨੇ ਉਹਨਾਂ ਦੀ ਰਖਿਆ ਹੀ ਨਹੀਂ ਕੀਤੀ ਬਲਕੇ ਮੈਂਨੂੰ ਚੋਣ ਲੜਣ ਤੋਂ ਵਾਂਝਾ ਕਰਨ ਲਈ ਉਸ ਧੋਖੇ ਬਾਜ ਤੋਂ ਹੀ ਸਕਾਇਤ ਲੈਕੇ ਮੇਰੇ ਉਪਰ ਕੇਸ ਬਣਾ ਦਿਤਾ। ਇਹ ਮਲੂਕੇ ਦੀ ਮੋਡਿਸ ਉਪਰੈਂਡੀ ਹੈ। ਉਹ ਜਿਸਨੂੰ ਲੁਟਦਾ ਹੈ ਪਹਿਲੇ ਉਸ
ਉਪਰ
ਕੇਸ ਬਣਾਉਂਦਾ ਹੈ। ਲਿਖਤ ਭਗਤੇ ਹੋਈ ਸੀ ਪਰ ਮਲੂਕਾ ਸਹਿਬ ਦਾ ਖਾਸ ਆਦਮੀ ਥਾਣਾ ਫੂਲ ਦਾ ਮੁਖ ਅਫਸਰ ਸੀ। ਇਸ ਲਈ ਕੇਸ ਫੂਲ ਰਜਿਸਟਰਡ ਕੀਤਾ ਗਿਆ।
ਸ. ਅਮਰਜੀਤ ਸਿੰਘ ਵਲੋਂ ਪੁਲਸ ਕਪਤਾਨ ਸ. ਸੇਖਚੈਨ ਸਿੰਘ ਕੋਲ ਇਸ ਕੇਸ ਦੀ ਸਿਕਾਇਤ ਕਰਨ ਤੇ ਉਹਨਾਂ ਨੂੰ ਮਾਮਲਾ ਸ਼ਕੀ ਲਗਿਆ, ਪੁਲਸ ਅਫਸਰ ਦੀ ਜੁਮੇਂਵਾਰੀ ਵਜੋਂ ਉਹਨਾਂ 24/10/2011
ਨੂੰ ਮੁਖ ਅਫਸਰ ਫੂਲ ਨੂੰ ਲਿਖਿਆ ਕਿ “ਖੁਦ ਪੜਤਾਲ ਕਰਕੇ ਰਿਪੋਰਟ ਕੀਤੀ ਜਾਵੇ”।
ਮੁਖ
ਅਫਸਰ ਥਾਣਾ ਫੂਲ ਨੇ ਪੂਰੀ ਪੜਤਾਲ ਕਰਕੇ ਦਰਖਾਸਤ ਉਪਰ ਇਹ ਅੰਦਰਾਜ ਕੀਤਾ “ਸ੍ਰੀਮਾਨ ਜੀ ਬੇਨਤੀ ਹੈ ਕਿ ਹੈ ਕਿ ਇਸ ਦਰਖਾਸਤ ਦਾ ਸਬੰਧ ਥਾਣਾ ਦਿਆਲਪੁਰਾ ਨਾਲ ਹੈ। ਕਿਰਪਾ ਕਰਕੇ ਇਹ ਦਰਖਾਸਤ ਥਾਣਾ ਦਿਆਲਪੁਰਾ ਜਾਵੇ ਜੀ”। ਮੁਖ ਅਫਸਰ ਫੂਲ ਨੇ ਇਹ ਅੰਦਰਾਜ ਥਾਣਾ ਫਾਰਮ ਪਰ ਭੀ ਕੀਤਾ।
ਭਾਂਵੇਂ ਮੁਖ ਅਫਸਰ ਫੂਲ ਨੇ ਇਹ ਲਿਖ ਦਿਤਾ ਸੀ ਕਿ ਇਕਰਾਰਨਾਮੇਂ ਦੀ ਲਿਖਤ ਭਗਤੇ ਹੋਈ ਹੈ, ਇਸ ਦਰਖਾਸਤ ਨੂੰ ਭਗਤੇ ਭੇਜਿਆ ਜਾਵੇ, ਪਰ ਮਲੂਕਾ ਸਹਿਬ ਦੇ ਹੁਕਮ ਉਪਰ,
ਇਸ ਨੂੰ ਫੂਲ ਥਾਣੇ ਦਾ ਕੇਸ ਬਨਾਉਣ ਲਈ ਇਸ ਉਪਰ ਫੋਰਜਰੀ ਕੀਤੀ ਗਈ। ਇਸ ਦਾ ਅਸ਼ਟਾਮ ਟਿਕਾ ਖਾਨ ਸਾਬਕਾ ਅਸਟਾਮ ਵਿਕਰੇਤਾ ਤੋਂ ਖਰੀਦਿਆ ਵਿਖਾਇਆ ਗਿਆ। ਉਸ ਉਪਰ ਮੇਰੇ ਇਮਪਰਸੋਨੇਸ਼ਨ ਰਾਹੀਂ ਪੰਜਾਬੀ ਵਿਚ ਦਸਖਤ ਫੋਰਜ ਕੀਤੇ ਗਏ। ਇਕ ਨਵਾਂ ਇਰਾਰਨਾਮਾਂ ਤਿਆਰ ਕੀਤਾ ਗਿਆ
ਟਿਕਾ ਖਾਨ ਪਹਿਲੇ ਸਮੇਂ ਮਾਫੀਏ ਦਾ ਨਜਦੀਕੀ ਸੀ। ਪਰ ਬਹੁਤ ਸਮਾਂ ਪਹਿਲਾਂ ਉਸਨੂੰ ਟਰੈਜ਼ਰੀ ਨੇ ਅਸ਼ਟਾਮ ਦੇਣੇ ਬੰਦ ਕਰ ਦਿਤੇ ਸਨ, ਅਤੇ ਉਸ ਵਿਰੁਧ ਥਾਣਾ ਫੂਲ ਵਿਚ ਕੇਸ ਦਰਜ ਸੀ। ਇਸ ਦੇ ਫਲਸਰੂਪ ਉਹ ਬਹੁਤ ਚਿਰ ਅੰਡਰ ਗਰਾਊਡ ਰਿਹਾ। ਅੰਤ ਜਨਵਰੀ 2009
ਵਿਚ ਉਹ ਫੜਿਆ ਗਿਆ ਅਤੇ ਉਸਦੇ ਖਿਲਾਫ ਕੇਸ ਨੰਬਰ 26/2009,
ਥਾਣਾ ਫੂਲ, ਜੇਰ ਦਫਾ 13(2), 88
ਪੀ ਸੀ ਐਕਟ, 409, 467, 468, 471,
ਤਾਜੀਰ ਆਤ ਹਿੰਦ, ਦਾਖਲ ਹੋਇਆ। ਕੇਸ ਸ਼ੈਸਨ ਜੱਜ ਸਹਿਬ ਬਠਿਡਾ ਦੇ ਚਲ ਰਿਹਾ ਸੀ। ਟਿਕਾ ਖਾਨ ਦਾ ਸਾਰਾ ਰਿਕਾਰਡ ਕੋਰਟ ਵਿਚ ਸੀ।ਇਸ
ਹਾਲਾਤ ਵਿਚ ਮਾਫੀਏ ਨੂੰ ਅਸਟਾਮ ਕਿਵੇਂ ਜਾਰੀ ਹੋਇਆ, ਪੜਤਾਲਣ ਯੋਗ ਹੈ।
ਮਲੂਕਾ ਸਹਿਬ ਦੇ ਡਰ ਕਾਰਣ ਜਾਂਚ ਅਫਸਰ (ਮੁਖ ਅਫਸਰ ਫੂਲ) ਨੇ ਜਾਣ ਬੁਝਕੇ ਕਨੂੰਨ ਤੋਂ ਅਖਾਂ ਮੀਚ ਲਈਆਂ। ਉਸਨੇ ਮਲੂਕੇ ਦੀ ਖੁਸ਼ੀ ਪ੍ਰਾਪਤ ਕਰਨ ਲਈ, ਇਰਾਦਤਨ ਬਿਨਾਂ ਝਿਜਕ ਮਲੂਕੇ ਦੇ ਹੁਕਮਾਂ ਦੀ ਪਾਲਣਾ ਕੀਤੀ,
ਇਸ ਤਰਾਂ ਜਾਂਚ ਕਰਤਾ,
ਪਬਲਿਕ ਸਰਵੈਂਟ ਅਤੇ ਕਨੂੰਨ ਦਾ ਰਾਖਾ ਹੂੰਦਾ ਹੋਇਆ, ਆਪਣੇ ਨਿਜੀ ਲਾਭ ਲਈ,
ਖੁਦ ਸਾਜਿਸ਼ ਵਿਚ ਸਾਮਿਲ ਹੋਗਿਆ।
ਜਾਂਚ ਅਫਸਰ ਨੂੰ ਸਾਫ ਪਤਾ ਸੀ ਕਿ ਟਿਕਾ ਖਾਨ ਦਾ ਲਸੰਸ ਰਦ ਹੋ ਚੁਕਾ ਹੈ ਅਤੇ ਉਸ ਦੇ ਖਿਲਾਫ ਉਸ ਕੋਲ ਹੀ ਕੇਸ ਦਰਜ ਹੈ. ਉਸ ਸਭ ਕੁਝ ਜਾਣਦਿਆਂ ਹੋਇਆਂ, ਇਸ ਫੋਰਜਰੀ ਦੀ ਜਾਂਚ ਕਰਨ ਨੂੰ ਨਜਰ ਅੰਦਾਜ ਕੀਤਾ।
ਇਕਰਾਰ ਨਾਮੇਂ ਉਪਰ ਹੀ ਜਮੀਨ ਵਿਕਰੇਤਾ ਦੇ ਕਈ ਦਸਤਖਤ ਹਨ, ਜੋ ਅਸ਼ਟਾਮ ਜਾਰੀ ਕਰਨ ਸਬੰਧੀ ਦਸ਼ਤਖਤ ਨਾਲ ਬਿਲਕੁਲ ਨਹੀਂ ਰਲਦੇ। ਜਾਂਚ ਅਫਸਰ ਨੇ ਇਸਨੂੰ ਨਜਰ ਅੰਦਾਜ ਕੀਤਾ।
ਮੈਂ ਉਹਨਾਂ ਦਿਨਾਂ ਵਿਚ, ਮਲੂਕੇ ਵਲੋਂ ਕੀਤੇ ਜੁਲਮਾਂ ਅਤੇ ਭ੍ਰਿਸ਼ਟਾਚਾਰ ਨੂੰ ਹਲਕੇ ਦੇ ਲੋਕਾਂ ਸਾਹਮਣੇ ਰਖਣ ਲਈ,
ਐਂਟੀ ਕਰੱਪਸ਼ਨ ਮੂਵ ਵਲੋਂ, ਸ਼ਾਂਝੇ ਫਰੰਟ ਦੀ ਮਦਤ ਨਾਲ,
ਅਜਾਦ ਉਮੀਦਵਾਰ ਵਜੋਂ ਚੋਣ ਲੜਨਾ ਚਾਹੂੰਦਾ ਸਾਂ, ਇਸ ਲਈ ਹਰ ਸਮੇਂ ਹਲਕੇ ਵਿਚ ਮੁਹਿਮ ਚਲਾ ਰਿਹਾ ਸੀ ਅਤੇ ਪੁਲੀਸ ਲਈ ਹਰ ਸਮੇਂ ਮਜੂਦ ਸੀ। ਮੈਂਨੂੰ ਇਤਲਾਹ ਨਾ ਹੋਣ ਦੇ ਸਬੰਧ ਵਿਚ ਝੂਠਾ ਦਸਤਾਵੇਜ ਤਿਆਰ ਕੀਤਾ ਗਿਆ।
ਇਕਰਾਰ ਨਾਮੇਂ ਵਿਚ ਸਾਫ ਲਿਖਿਆ ਹੈ ਕਿ ਇਸ ਵਿਚ ਭਠਾ ਲਗਾ ਹੋਇਆ ਹੈ। ਖਰੀਦਾਰ (ਘੀਲਾ ਸਿੰਘ) ਜੇ ਚਾਹੇ ਤਾਂ ਭਠੇ ਦਾ ਲਸੰਸ ਲੈਕੇ ਭਠਾ ਚਲਾ ਸਕਦਾ ਹੈ। ਜਾਂਚ ਸਮੇਂ ਮੌਕੇ ਪਰ ਭਠਾ ਮਜੂਦ ਨਹੀਂ ਸੀ। ਭਠਾ ਲੁਪਤ ਕਿਉਂ ਹੋਇਆ, ਕਿਵੇਂ ਹੋਇਆ,
ਕਦੋਂ ਹੋਇਆ,
ਇਹ ਜਰੂਰੀ ਤਥ ਪੜਤਾਲਣ ਦੀ ਲੋੜ ਜਾਂਚ ਅਫਸਰ ਨੇ ਨਹੀਂ ਸਮਝੀ
ਇਕਰਾਰਨਾਮੇਂ ਮੁਤਾਬਿਕ ਬਿਆਨੇ ਦੀ ਰਕਮ 50 ਲਖ ਵਿਚੋਂ ਸਿਰਫ 10
ਲਖ 21/10/2008 ਨੂੰ ਦਿਤਾ ਇਖਾਇਆ ਗਿਆ ਹੈ,
ਬਾਕੀ ਬਿਆਨਾ 40 ਲਖ ਰੁਪਏ ਵੀਹ ਦਿਨ ਬਾਦ 10/11/2008
ਨੂੰ ਦਿਤੇ ਜਾਣੇ ਸਨ। (ਇਹ ਰਕਮ ਨਹੀ ਦਿਤੀ ਗਈ। ਇਸ ਤਰਾਂ ਇਕਰਾਰਨਾਮੇਂ ਦੀ ਸ਼ਰਤ ਮੁਤਾਬਿਕ ਪਹਿਲੀ (ਕਥਿਤ) ਬਿਆਨੇ ਦੀ ਰਕਮ ਜਬਤ ਹੋ ਗਈ ਸੀ,
ਅਤੇ ਇਕਰਾਰਨਾਮਾ ਇਨ-ਵੇਲਿਡ ਹੋ ਗਿਆ ਸੀ)। ਜਾਂਚ ਅਫਸਰ ਵਲੋਂ ਇਕਰਾਰਨਾਮੇਂ ਦੀ ਵੈਲੀਡਿਟੀ ਜਾਂਚਣ ਲਈ ਬਿਆਨੇ ਦੀ ਦੂਸਰੀ ਕਿਸ਼ਤ ਦੇ ਸਬੂਤ ਦੀ ਮੰਗ ਕਰਨੀ ਜਰੂਰੀ ਸੀ, ਜੋ ਉਸ ਨਜਰ
ਅੰਦਾਜ ਕੀਤੀ।
ਇਕਰਾਰਨਾਮੇ ਵਿਚ ਸਰਤ ਹੈ ਕਿ ਜੇਕਰ ਖਰੀਦਾਰ ਇਸ ਇਕਰਾਰ ਨਾਮੇਂ ਤੋਂ ਮੁਨਕਰ ਹੋਵੇ ਤਾਂ ਉਸਦਾ ਜਰ ਬਿਆਨਾ ਜਬਤ ਕਰ ਲਿਆ ਜਾਵੇ ਗਾ। ਪਰ ਜੇਕਰ ਵਿਕਰੇਤਾ ਜਮੀਨ ਦਾ ਅੰਦਰਾਜ ਉਸਦੇ ਨਾਮ ਹੋਣ ਤੋਂ ਬਾਦ ਜਮੀਨ ਉਸਦੇ ਨਾਮ ਨਾ ਕਰਵਾਏ ਤਾਂ ਖ੍ਰੀਦਾਰ ਕਨੂੰਨੀ ਕਾਰਰਵਾਈ ਨਾਲ ਜਮੀਨ ਆਪਣੇ ਨਾਮ ਕਰਵਾ ਸਕਦਾ ਹੈ। ਇਸ ਤੋਂ ਸਾਫ ਜਾਹਿਰ ਹੂੰਦਾ ਹੈ ਕਿ ਜਮੀਨ ਦਾ ਅੰਦਰਾਜ ਵਿਕਰੇਤਾ ਦੇ ਨਾਮ ਕਰਵਾਉਣ ਦੀ ਜੁਮੇਂਵਾਰੀ ਖ੍ਰੀਦਾਰ ਨੇ ਲਈ ਸੀ। ਵਿਕ੍ਰ੍ਰੇਤਾ ਸਿਰਫ ਜਮੀਨ ਉਸ ਦੇ ਨਾਮ ਹੋਣ ਤੋਂ ਬਾਦ ਹੀ ਜਮੀਨ ਤਬਦੀਲ ਕਰਨ ਲਈ ਜੁਮੇਂਵਾਰ ਹੈ। ਇਹ ਸਿਰਫ ਸਿਵਲ ਕਾਰਰਵਾਈ ਹੈ, ਪਰ ਮਲੂਕਾ ਸਹਿਬ ਨੇ ਆਪਣੀ ਰਾਜਸ਼ੀ ਤਾਕਤ ਦੀ ਗਲਤ ਵਰਤੋਂ ਕਰਕੇ ਇਸ ਨੂੰ ਆਪਣੇ ਰਾਜਨੀਤਕ ਲਾਭ ਲਈ ਕ੍ਰਿਮੀਨਲ ਕੇਸ ਰਜਿਸ਼ਟਰ ਕਰਵਾ ਦਿਤਾ।
ਜਾਂਚ ਅਫਸਰ ਨੂੰ ਇਹ ਭਲੀ ਭਾਂਤ ਪਤਾ ਹੈ ਕਿ ਪੰਜਾਬ ਵਿਚ ਹੀ ਕ੍ਰੋੜਾਂ ਇਕਰਾਰਨਾਮੇਂ ਟੈਂਪਰੇਰੀ ਤੌਰ ਤੇ, ਰਕਮ ਦੀ ਰਸੀਦ ਵਜੋਂ ਅਤੇ ਰਜਿਸਟਰੀ ਦੀ ਤਾਰੀਕ ਨੀਯਤ ਕਰਨ ਦੇ ਮਕਸ਼ਦ ਨਾਲ ਲਿਖੇ ਜਾਂਦੇ ਹਨ,
ਜੋ ਰਜਿਸਟਰੀ ਹੋ ਜਾਣ ਤੇ ਨਸ਼ਟ ਕਰ ਦਿਤੇ ਜਾਂਦੇ ਹਨ। ਇਹ ਸਦੀਵੀ ਅਤੇ ਪ੍ਰਮਾਣਿਤ ਰਿਕਾਰਡ ਨਹੀਂ ਸਮਝੇ ਜਾਂਦੇ। ਇਹਨਾਂ ਦੀ ਵੈਲੀਡਿਟੀ ਰਜਿਸਟਰੀ ਕਰਵਾਉਣ ਦੀ ਤਾਰੀਕ ਤਕ ਹੀ ਹੁੰਦੀ ਹੈ। ਇਤਰਾਜ ਹੋਣ ਦੀ ਸੂਰਤ ਵਿਚ ਕੋਈ ਭੀ ਪਾਰਟੀ ਰਜਿਸਟਰਾਰ ਦੇ ਦਫਤਰ ਵਿਚ ਨੀਯਤ ਤਾਰੀਕ ਉਪਰ,
ਆਪਣੀ ਹਾਜਰੀ ਦਰਜ ਕਰਵਾ ਸਕਦੀ ਹੈ। ਪਰ ਇਸ ਅਨ ਰਜਿਸਟਰਡ ਪੇਪਰ ਦੇ ਅਧਾਰ ਤੇ ਕੇਸ ਰਜਿਸਟਰਡ ਨਹੀਂ ਹੋ ਸਕਦਾ। ਇਹ ਸਿਰਫ ਮਲੂਕਾ ਸਹਿਬ ਦੇ ਜੋਰ ਦੇਣ ਉਪਰ ਹੀ ਕੀਤਾ
ਗਿਆ।
ਇਸ ਕੇਸ ਵਿਚ ਖਰੀਦਾਰ ਜਾਂ ਸਿਕਾਇਤ ਕਰਤਾ ਨੇ 30/8/2009 ਨੂੰ ਰਜਿਸਟਰਾਰ ਦੇ ਦਫਤਰ ਵਿਚ ਆਪਣੀ ਹਾਜਰੀ ਨਹੀਂ ਲਗਵਾਈ। ਇਸ ਦਿਨ ਹੀ ਇਕਰਾਰਨਾਮੇਂ ਦੀ ਵੈਲੀਡਿਟੀ ਖਤਮ ਹੋ ਚੁਕੀ ਸੀ। ਹੁਣ ਇਹ ਮਲੂਕਾ ਸਹਿਬ ਦੇ ਹੁਕਮ ਤੇ ਹੀ ਦੁਵਾਰਾ ਚੁਕਿਆ ਗਿਆ ਸੀ। (ਇਸਦਾ ਕਾਰਨ ਵੋਟਾਂ ਸਨ)। ਹੁਣ ਚਾਰ ਸਾਲ ਬਾਦ ਇਸ ਇਕਰਾਰਨਾਮੇ,
ਨੂੰ ਅਧਾਰ ਬਣਾਕੇ,
ਮਲੂਕੇ ਤੋਂ ਆਪਣੇ ਨਿਜੀ ਲਾਭ ਲੈਣ ਲਈ, ਕਿਸੇ ਬੇਗੁਨਾਹ ਉਪਰ ਕੇਸ ਬਣਾਉਣਾ,
ਉਸਦਾ ਕੈਰੀਅਰ ਤਬਾਹ ਕਰਨਾ,
ਕਨੂੰਨੀ ਦੀ ਪਾਲਣਾ ਨਹੀਂ, ਕਨੂੰਨ ਦੀ ਅਵੱਗਿਆ ਹੈ।
ਮਲੂਕਾ ਸਹਿਬ ਦੀ ਸਰਪ੍ਰਸਤੀ ਵਾਲੇ ਹਰਜੀਤ ਸਿੰਘ ਮਾਫੀਏ ਦੇ ਕੁਝਕੁ ਕਾਰਨਾਮੇਂ
ਇਸ ਸਬੰਧ ਵਿਚ ਕੁਝ ਤਥ ਮੇਰੇ ਧਿਆਨ ਵਿਚ ਆਏ ਹਨ, ਜੋ ਮੇਰੀ ਜਾਣਕਾਰੀ ਅਤੇ ਵਿਸ਼ਵਾਸ ਅਨੁਸਾਰ ਸਹੀ ਜਾਪਦੇ ਹਨ। ਉਹ ਨਿਮਨ ਲਿਖਤ ਹਨ:-
ਇਸ ਗਰੋਹ ਦੇ ਕੁਝ ਕੁ ਮੈਬਰਾਂ ਦਾ ਜਿਕਰ ਇਸ ਬਿਆਨ ਵਿਚ ਕੀਤਾ ਗਿਆ ਹੈ। ਇਸ ਦੇ ਮੈਬਰ, ਗਰੁੱਪਾ ਵਿੱਚ ਠੱਗੀ ਧੋਖੇ ਦੇ ਕਾਰਨਾਮੇ ਕਰਦੇ ਹਨ। ਪ੍ਰੰਤੂ ਅੰਦਰਾਜ ਦੂਸਰੇ ਜ੍ਹਿਲੇ ਦੇ ਮੈਬਰ ਦੇ ਨਾਮ ਕਰਵਾਉਂਦੇ ਹਨ। ਇਸ ਤਰਾਂ ਆਪਣੇ ਆਪ ਨੂੰ ਅਣ ਸਬੰਧਿਤ ਜਾਹਰ ਕਰਦੇ ਹਨ। ਜਿਲ੍ਹਾ ਬਠਿੰਡਾ ਦੇ ਠੱਗੀ ਧੋਖੇ ਜਿਆਦਾਤਰ ਹਰਜੀਤ ਸਿੰਘ ਰਾਮਾ ਜਿਲ੍ਹਾ ਮੋਗਾ ਦੇ ਨਾਮ ਹਨ। ਇਸ ਗਰੋਹ ਦਾ ਬੇਸ
ਬਹਿਮਣ ਦੀਵਾਨਾ ਹੈ। ਕੁਝ ਕੁ ਦਾ ਵੇਰਵਾ ਇਸ ਤਰ੍ਹਾ ਹੈ। ਜੋ ਮੇਰੀ ਜਾਣਕਾਰੀ ਮੁਤਾਬਿਕ ਮੈਨੂੰ ਦਰੁਸਤ ਜਾਪਦਾ ਹੈ।
ਹਰਜੀਤ ਸਿੰਘ ਬਠਿੰਡੇ ਸੁਰਜੀਤ ਸਿੰਘ ਐਡਵੋਕੇਟ ਕੋਲ ਆਪਣੇ ਕੇਸਾਂ ਸਬੰਧੀ ਆਉਦਾ ਰਹਿੰਦਾ ਸੀ। ਉਸਨੂੰ ਪਤਾ ਲੱਗਾ ਕਿ ਇਸਦੀ ਪਿੰਡ ਬਹਿਮਣ ਦੀਵਾਨਾ ਵਿਚ 24 ਕਨਾਲਾ 13 ਮਰਲੇ ਜਮੀਨ ਸਟੇਟ ਬੈਕ ਆਫ ਇੰਡੀਆ ਕੋਲ ਪਲੈਜ ਹੈ। ਇਸ ਨੇ ਤਜਵੀਜ ਰੱਖੀ ਕਿ ਮੈ ਤੁਹਾਡੀ ਜਮੀਨ, ਜਿਤਨਾ ਪੈਸਾ ਤੁਸੀ ਮੰਗਦੇ ਹੋ, ਉਸ ਤੋ ਵੱਧ ਵਿੱਚ ਵਿਕਵਾ ਦੇਵਾਂ ਗਾ। ਸੁਰਜੀਤ ਸਿੰਘ ਚਾਰ ਕਰੋੜ ਲੈਣਾ ਚਾਹੰੁਦਾ ਸੀ। ਇਸ ਤਜਵੀਜ ਦਿੱਤੀ ਕਿ ਮੇਰੇ ਕੋਲ ਇਕ ਪਾਰਟੀ ਹੈ। ਤੁਸੀ ਮੇਰੇ ਨਾਲ 6 ਕਰੋੜ ਦਾ ਸੌਦਾ ਕਰ ਲਵੋ। ਰਿਵਾਇਤ ਅਨੁਸਾਰ ਇੱਕ ਤਿਹਾਈ ਬਿਆਨਾ ਦਿਖਾ ਦਿਉ। ਮੈਂ ਰਜਿਸਟਰੀ ਦੇ ਨੀਯਤ ਸਮੇ ਦੇ ਅੰਦਰ ਤੁਹਾਡੀ ਜਮੀਨ ਵਿਕਵਾ ਕੇ ਤੁਹਾਡਾ ਫਾਇਦਾ ਕਰਵਾ ਦੇਵਾਗਾ। ਰਜਿਸਟਰੀ ਘਟ ਰਕਮ ਦੀ ਕਰਾਵਾਂ ਗੇ। ਤੁਹਾਨੂੰ ਪ੍ਰਾਪਟੀ ਗੇਨ ਟੈਕਸ ਦੀ ਬਚਤ ਹੋ ਜਾਵੇਗੀ। ਮੈਨੂੰ ਕਮਿਸਨ ਬਣ ਜਾਵੇਗਾ।
ਸੁਰਜੀਤ ਸਿੰਘ ਨੇ ਇਸ ਉੱਪਰ ਵਿਸਵਾਸ ਕਰਕੇ 2 ਕਰੋੜ ਪ੍ਰਤੀ ਏਕੜ ਦੇ ਹਿਸਾਬ ਨਾਲ ਇਕਰਾਰ ਨਾਮਾ ਲਿਖ ਦਿੱਤਾ ਅਤੇ 1 ਕਰੋੜ 85 ਲੱਖ ਰੁਪਈਆ ਬਿਆਨਾ ਲਿਆ ਦਿਖਾ ਦਿੱਤਾ। ਬਿਆਨਾ 27-7-2008 ਨੂੰ ਕੀਤਾ ਗਿਆ। ਤਾਰੀਕ ਰਜਿਸਟਰੀ 24-3-2009 ਨੀਯਤ ਕੀਤੀ ਗਈ। 26-3-2009 ਨੂੰ ਹਰਜੀਤ ਸਿੰਘ ਨੇ ਤਹਿਸੀਲਦਾਰ ਬਠਿੰਡਾ ਕੋਲ ਆਪਣੀ ਹਾਜਰੀ ਲਵਾਕੇ ਇਹ ਇਤਰਾਜ ਕੀਤਾ ਕਿ ਜਮੀਨ ਵਿਕਰੇਤਾ ਨੇ, ਨਾਂ ਹੀ ਜਮੀਨ ਬੈਂਕ ਤੋਂ ਫਕ ਕਰਵਾਈ ਹੈ ਅਤੇ ਨਾਂ ਹੀ ਰਜਿਸਟਰੀ ਕਰਵਾਉਣ ਆਇਆ ਹੈ। ਇਸ ਤਰਾਂ ਉਸਨੇ ਆਪਣੇ ਆਪ ਨੂੰ 1 ਕਰੋੜ 85 ਲਖ ਰੁਪਏ ਲੈਣ ਦਾ ਹਕਦਾਰ ਬਨਣ ਦਾ ਦਾਅਵਾ ਕੀਤਾ।
ਸਰਜੀਤ ਸਿੰਘ ਨਾਲ ਇਕਰਾਰਨਾਮਾ ਕਰਨ ਤੋਂ ਬਾਅਦ ਹਰਜੀਤ ਸਿੰਘ ਨੇ ਕਨੇਡਾ ਦੀ ਵਸਨੀਕ ਕੁਲਸਿੰਦਰ ਕੌਰ ਤੱਕ ਪਹੁੰਚ ਕਰਕੇ ਕਿਹਾ ਕਿ ਮਲੋਟ ਰੋਡ ਉਪਰ ਬਹੁਤ ਵੱਡੇ ਪਰਜੈਕਟ ਲਗ ਰਹੇ ਹਨ। ਜਮੀਨ ਗਜਾਂ ਵਿੱਚ ਵਿਕ ਰਹੀ ਹੈ। ਮੈਂ ਤਕਰੀਬਨ 15000 ਗਜ ਜਮੀਨ ਖਰੀਦੀ ਹੋਈ ਹੈ। ਅੱਜ ਭਾਅ 7 ਹਜਾਰ ਪ੍ਰਤੀ ਗਜ ਤੋਂ ਵਧ ਹੈ। ਮੈਨੂੰ ਰੁਪਏ ਦੀ ਲੋੜ ਹੈ ਇਸ ਲਈ ਮੈ ਘਟ ਰੇਟ ਤੇ ਦੇ ਦੇਵਾਗਾ। ਪੁਸ਼ਪਿੰਦਰ ਕੌਰ ਨੇ ਪਹਿਲਾ ਇਕਰਾਰ ਨਾਮਾ ਦੇਖ ਕੇ ਯਕੀਨ ਕਰ ਲਿਆ। ਸੌਦਾ 5900 ਰੁਪਏ ਪ੍ਰਤੀ ਗਜ ਦੇ ਹਿਸਾਬ ਹੋਇਆ। 2 ਕਰੋੜ 64 ਲੱਖ ਰੁਪਏ ਬਿਆਨਾ ਲੈ ਲਿਆ ਗਿਆ। {ਰਕਮ ਤਕਰੀਬਨ 9 - 10 ਕਰੋੜ ਰੁਪਏ ਬਣਦੀ ਹੈ} ਇਕਰਾਰਨਾਮਾ 30-7-2008 ਨੂੰ ਹੋਇਆ। ਇਕਰਾਰ ਨਾਮੇ ਪਰ ਤਾਰੀਖ ਰਜਿਸਟਰੀ 22-3-2009 ਨੀਯਤ ਕੀਤੀ ਗਈ। ਪਰ ਕੁਲਸਿੰਦਰ ਕੌਰ ਨੂੰ ਯਕੀਨ ਦੁਆਇਆ ਕਿ ਤੁਸੀ ਪੈਸਾ ਕਨੇਡਾ ਤੋ ਲਿਆਉਣਾ ਹੈ। ਨੀਯਤ ਸਮੇ ਪਰ ਟੈਕਸ ਵਾਲੇ ਛਾਪਾ ਮਾਰ ਸਕਦੇ ਹਨ। ਇਸ ਲਈ ਰਜਿਸਟਰੀ ਜਦ ਚਾਹੋ ਕਰਵਾ ਲੈਣਾ। ਪਰ ਇਸ ਵਿਸਵਾਸ ਦੇ ਉਲਟ ਉਹਨੇ 22/3/2009 ਨੂੰ ਤਹਿਸੀਲ ਦਾਰ ਬਠਿੰਡਾ ਦੇ ਦਫਤਰ ਵਿਚ ਆਪਣੀ ਹਾਜਰੀ ਦਰਜ ਕਰਵਾਈ ਕਿ ਉਹ ਅਜ ਰਸਿਟਰੀ ਕਰਵਾਉਣ ਲਈ ਹਾਜਿਰ ਹੈ ਪਰ ਜਮੀਨ ਖ੍ਰੀਦਾਰ ਹਾਜਰ ਨਹੀਂ ਆਈ। ਇਸ ਤਰਾਂ ਉਸਨੇ ਕੁਲਸ਼ਿਦਰ ਕੌਰ ਦਾ 2 ਕ੍ਰੋੜ 64 ਲਖ ਹੜੱਪ ਕਰ ਲਿਆ। ਜਦਕਿ ਉਸ ਕੋਲ ਵੇਚਣ ਲਈ ਕੋਈ ਜਮੀਨ ਹੈ ਹੀ ਨਹੀਂ ਸੀ।
ਸੁਰਜੀਤ ਸਿੰਘ ਅਤੇ ਕੁਲਸਿੰਦਰ ਕੌਰ ਨਾਲ ਰਜਿਸਟਰੀ ਕਰਵਾਊਣ ਦੀ ਮਕੱਰਰ ਤਾਰੀਖ 24-3-2009 ਅਤੇ 22-3-2009 ਸੀ । ਉਹ ਇਸ ਸਮੇਂ ਕ੍ਰੋੜਾਂ ਰੁਪਏ ਠਗ ਚੁਕਾ ਸੀ, ਪ੍ਰੰਤੂ ਉਸਨੇ 19-3-2009 ਨੂੰ ਐਸ ਡੀ ਐਮ ਫੂਲ ਨੂੰ ਹਲਫੀਆ ਬਿਆਨ ਦਿੱਤਾ ਕਿ ਉਹ ਭੂਮੀ ਹੀਣ ਹੈ। ਉਸਨੇ ਦਰਖਾਸਤ ਦੇਣ ਲਈ ਭੀ ਕੁਝ ਰੁਪਏ ਕਿਸੇ ਤੋਂ ਉਧਾਰ ਲਏ ਹਨ। ਉਸਨੂੰ ਜਮੀਨ ਅਲਾਟ ਕੀਤੀ ਜਾਵੇ।
ਮਲੂਕਾ ਮਾਫੀਅੇ ਦੇ ਇੱਕ ਹੋਰ ਐਕਟਿਵ ਮੈਬਰ ਜਿਉਣ ਸਿੰਘ ਵਾਸੀ ਸੇਲਵਰਾਹ ਨੇ ਇਸ ਜਮੀਨ ਦੀ ਜਮਾਬੰਦੀ ਦੀ ਨਕਲੀ ਕਾਪੀ ਤਿਆਰ ਕੀਤੀ। ਜਿਸ ਵਿੱਚ ਹਰਜੀਤ ਸਿੰਘ ਨੂੰ ਇਸ ਜਮੀਨ ਦਾ ਮਾਲਕ ਦਿਖਾਇਆ ਗਿਆ ਸੀ। ਇਸ ਨੇ ਮਕੰਦ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਸਾਂਤ ਨਗਰ ਨੂੰ ਦਸਿਆ ਕਿ ਹਰਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਰਾਮਾ ਕੋਲ 24 ਕਨਾਲ 13 ਮਰਲੇ ਜਮੀਨ ਪਿੰਡ ਬਹਿਮਣ ਦੀਵਾਨਾ ਵਿੱਚ ਹੈ। ਉਸਨੂੰ ਪੈਸੇ ਦੀ ਲੋੜ ਹੈ। ਉਸਨੂੰ ਇਹ ਜਮੀਨ ਬਹੁਤ ਸਸਤੀ ਮਿਲ ਗਈ ਹੈ, ਸਿਰਫ 2 ਕਰੋੜ 64 ਲੱਖ ਰੁਪਏ ਵਿੱਚ। ਮੈ ਇਸ ਵਿੱਚ ਅੱਧ ਦਾ ਖਰੀਦਦਾਰ ਹਾ। ਪਰ ਮੇਰੇ ਕੋਲ ਪੈਸਾ ਘਟ ਹੈ। ਤੁਹਾਡੇ ਕੋਲ ਜਿਨੇ ਪੈਸੇ ਹਨ ਉਤਨਾ ਹਿੱਸਾ ਖਰੀਦ ਲਵੋ। ਮਕੰਦ ਸਿੰਘ ਨੇ 30 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ। ਇਸੇ ਤਰਾ ਜਿਉਣ ਸਿੰਘ ਨੇ ਬੁਧ ਸਿੰਘ ਰਿਟਾਇਰਡ ਇਨਸਪੈਕਟਰ ਪੁਲਿਸ ਪਾਸ ਪਹੁੰਚ ਕੀਤੀ। ਉਸਨੇ 6 ਲੱਖ ਦੇ ਕੇ ਇੱਕ ਦੁਕਾਨ ਖਰੀਦ ਲੈਣ ਦਾ ਫੈਸਲਾ ਕੀਤਾ। ਇਹਨਾ ਦੋਨਾਂ 6 ਲੱਖ ਰੁਪਈਆ ਜੁਲਾਈ 2008 ਦੇ ਅਖੀਰਲੇ ਹਫਤੇ ਬਾਘੇਪੁਰਾਣੇ ਮਦਾਰੀ ਹੋਟਲ ਵਿੱਚ ਹਰਜੀਤ ਸਿੰਘ, ਅਤੇ ਜਿਉਣ ਸਿੰਘ ਨੂੰ ਸਾਈ ਦਿੱਤੀ ਅਤੇ ਬਾਕੀ 30 ਲੱਖ ਹਰਜੀਤ ਸਿੰਘ ਤੇ ਜਿਉਣ ਸਿੰਘ ਨੂੰ ਕੁਝ ਦਿਨ ਬਾਅਦ ਦੇ ਦਿੱਤੇ। ਇਹਨਾ ਨੇ ਅੱਜ ਤਕ ਉਹਨਾ ਨੂੰ ਨਾ ਜਮੀਨ ਦਿੱਤੀ ਹੈ, ਨਾਂ ਪੈਸੇ ਵਾਪਿਸ ਕੀਤੇ ਹਨ। ਕਿਉਕਿ ਇਹਨਾ ਕੋਲ ਜਮੀਨ ਹੈ ਹੀ ਨਹੀ ਸੀ। ਇਹਨਾ ਨਕਲੀ ਜਮ੍ਹਾਬੰਦੀ ਦਿਖਾਕੇ ਠਗੀ ਮਾਰੀ ਸੀ। ਉਹਨਾਂ ਬਹੁਤ ਦਰਖਾਸਤਾਂ ਦਿਤੀਆਂ, ਮਲੂਕਾ ਸਹਿਬ ਦੀ ਸਰਪ੍ਰਸਤੀ ਹੋਣ ਕਰਕੇ ਕੋਈ ਅਫਸਰ ਭੀ ਐਕਸ਼ਨ ਨਹੀਂ ਲੈ ਸਕਿਆ।
ਬੁਧ ਸਿੰਘ ਸਾਬਕ ਪੁਲਿਸ ਇਨਸਪੈਕਟਰ ਅਨੁਸਾਰ ਇਸ ਤੋ ਇਲਾਵਾ ਹਰਜੀਤ ਸਿੰਘ ਜਿਉਣ ਸਿੰਘ ਘੀਲਾ ਸਿੰਘ ਨੇ ਸਾਢੇ 4 ਕਿੱਲੇ ਜਮੀਨ 1 ਕਰੋੜ 35 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਖਰੀਦੀ ਹੈ। ਇਹਨਾ ਨੇ 12 ਏਕੜ ਜਮੀਨ ਪਿੰਡ ਬੱਲੂਆਣੇ ਵਿੱਚ ਇਕਬਾਲ ਸਿੰਘ, ਪੁੱਤਰ ਗੁਰਸਰਨ ਸਿੰਘ ਵਾਸੀ ਗੋਂਦਾਰਾ ਪੱਤੀ ਬਠਿੰਡਾ ਤੋ ਖਰੀਦੀ ਹੈ।
ਇਸ ਤੋ ਇਲਾਵਾ ਇਹਨਾ ਸਾਢੇ ਨੌ ਏਕੜ ਜਮੀਨ ਪਿੰਡ ਬਹਿਮਣ ਦੀਵਾਨਾ ਵਿੱਚ ਮਲੋਟ ਰੋਡ ਉਪਰ 55 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸੁਖਦੇਵ ਸਿੰਘ, ਅਜਾਇਬ ਸਿੰਘ ਵਾਸੀ ਬਹਿਮਣ ਦੀਵਾਨਾ ਨਾਲ ਸੌਦਾ ਕੀਤਾ ਹੈ। ਬੁਧ ਸਿੰਘ ਦੇ ਕਹਿਣ ਮੁਤਾਬਿਕ ਇਹਨਾਂ ਨੇ ਹਜਾਰਾ ਏਕੜ ਜਮੀਨ ਖਰੀਦੀ ਵੇਚੀ ਹੈ। {ਜਿਸਦਾ ਕੋਈ ਰਿਕਾਰਡ ਨਹੀ ਰੱਖਿਆ ਜਾਂਦਾ} ਜਿਉਣ ਸਿੰਘ ਵਾਸੀ ਸੇਲਵਰਾਹ ਚਾਰ ਭਰਾਵਾ ਕੋਲ 12 ਕਿੱਲੇ ਜਮੀਨ ਸੀ, ਹੁਣ ਇਹਨਾ ਕੋਲ 200 ਏਕੜ ਜਮੀਨ ਹੈ। ਪਲਾਟ, ਕੋਠੀਆ ਕਈ ਟਰੈਕਟਰ, ਗੱਡੀਆ ਵੱਖਰੇ ਹਨ। ਘੀਲਾ ਸਿੰਘ ਨੇ 5 ਕਰੋੜ ਰੁਪਏ ਦੀ ਲਿਮਟ ਬੈਂਕ ਤੋ ਬਣਾਈ ਹੋਈ ਹੈ। ਉਕਤ ਪੁਲਿਸ ਇਨਸਪੈਕਟਰ ਦੀ ਪੜਤਾਲ ਅਨੁਸਾਰ ਇਹਨਾ ਦੀ ਸਾਂਝ ਮਲੂਕਾ ਸਾਹਿਬ ਨਾਲ ਹੈ। ਇਸ ਲਈ ਕੋਈ ਇਹਨਾ ਦਾ ਕੁਝ ਨਹੀ ਵਿਗਾੜ ਸਕਦਾ।
ਇਹ ਗਰੋਹ ਨਰਕੋਟਿਕ ਦਾ ਧੰਦਾ ਵੀ ਕਰਦਾ ਹੈ। ਇਸ ਦੇ ਇੱਕ ਮੈਬਰ ਜਿਉਣ ਸਿੰਘ ਸੇਲਬਰਾਹ ਨੂੰ ਜਲਾਲ ਵਿਖੇ ਅਫੀਮ ਸਮੇਤ ਫੜਿਆ ਗਿਆ ਸੀ। ਜਿਸ ਨੂੰ ਸ੍ਰੀ ਕਰਨੈਲ ਸਿੰਘ ਦੀ ਸਪੈਸਲ ਕੋਰਟ ਨੇ ਦਸ ਸਾਲ ਕੈਦ ਅਤੇ ਇੱਕ ਲੱਖ ਜੁਰਮਾਨਾ ਕੀਤਾ ਸੀ। ਇਹਨਾਂ ਤੇ ਖਾੜਕੂਵਾਦ ਸਮੇਂ ਵੀ ਆਰਮਜ ਐਕਟ ਅਧੀਨ ਫੂਲ ਥਾਣੇ ਵਿੱਚ ਕੇਸ ਦਰਜ ਹੈ।
ਹੋਰ ਬਹੁਤ ਕੁਝ ਇਸ ਗਰੋਹ ਨਾਲ ਸਬੰਧਿਤ ਦਸਿਆ ਜਾਂਦਾ ਹੈ, ਜਿਸਦਾ ਸਬੰਧ ਪੰਜਾਬ ਤੋਂ ਬਾਹਰਲੇ ਇਲਾਕਿਆਂ ਨਾਲ ਦਸਿਆ ਜਾਂਦਾ ਹੈ। ਜਿਸਦੀ ਖੋਜ ਲਈ ਪੋਲੀਸ ਪੜਤਾਲ ਜਰੂਰੀ ਹੈ।