ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

 .

B26. “ਬਾਦਲ ਸ਼ਾਹੀ” “ਲੁਟੇਰਾ ਸ਼ਾਹੀ ਸ਼ਬਦ ਦੀ ਵਰਤੋਂ ਕਿਉਂ?


ਮੇਰਾ ਕਿਸੇ ਖਾਸ ਵਿਅਕਤੀ, ਜਾਂ ਕਿਸੇ ਖਾਸ ਪ੍ਰਵਾਰ, ਜਾਂ ਕਿਸੇ ਖਾਸ ਪਰਟੀ ਨਾਲ ਕੋਈ ਜਾਤੀ ਮਤ ਭੇਦ ਨਹੀਂ ਹੈ। ਮੇਰਾ ਮਤਭੇਦ ਸਿਰਫ ਭ੍ਰਿਸ਼ਟਾਚਾਰ, ਸਰਕਾਰੀ ਜਬਰ, ਸਰਕਾਰੀ ਸ੍ਰਪ੍ਰਸਤੀ ਹੇਠ ਕੀਤੀ ਲੁਟਮਾਰ, ਵਗੈਰਾ ਅਨੈਤਿਕ ਕਾਰਨਾਮਿਂਆਂ ਨਾਲ ਹੈ। ਪੰਜਾਬ ਵਿਚ ਲੰਮੇਂ ਸਮੇਂ ਤੋਂ ਬਾਦਲ ਸਹਿਬ. ਉਹਨਾਂ ਦੇ ਰਿਸ਼ਤੇਦਾਰ, ਅਤੇ ਕੁਝ ਖਾਸ ਨਜਦੀਕੀ ਰਾਜ ਕਰ ਰਹੇ ਹਨ। ਅਕਾਲੀ ਦਲ ਨਹੀਂ, ਬਲਕੇ ਅਕਾਲੀ ਦਲ ਦਾ ਇਕ ਨਿਜੀ ਗਰੁਪ ਰਾਜ ਕਰ ਰਿਹਾ ਹੈ। ਇਸੇ ਹੁਕਮਰਾਨ ਗਰੁਪ ਲਈ ਬਾਦਲ ਸ਼ਾਹੀ ਸ਼ਬਦ ਵਰਤਿਆ ਗਿਆ ਹੈ। ਬਾਦਲਸ਼ਾਹੀ ਤੋਂ ਭਾਵ ਹੁਕਮਰਾਨ ਗਰੁਪ ਹੈ, ਨਾਂ ਕਿ ਵਿਅਕਤੀ ਗਤ ਰੂਪ ਵਿਚ ਸ਼ ਪ੍ਰਕਾਸ਼ ਸਿੰਘ ਬਾਦਲ ਜਾਂ ਸ ਸੁਖਬੀਰ ਸਿੰਘ ਬਾਦਲ।

ਹਰ ਸ਼ਬਦ ਦੇ ਦੋ ਅਰਥ ਹੁੰਦੇ ਹਨ। ਇਕ ਸ਼ਬਦ-ਅਰਥ ਦੂਸਰੇ ਭਾਵ-ਅਰਥ। ਮੈਂ ਬਾਦਲਸ਼ਾਹੀ ਦਾ ਭਾਵ ਅਰਥ ਵਰਤਿਆ ਹੈ। ਅਤਿ ਦੀ ਗਰਮੀ ਸਮੇਂ ਜਦ ਬਾਦਲ ਦੀ ਛਾਂ ਦਿਸਦੀ ਹੈ ਤਾਂ ਲੋਕ ਰਾਹਤ ਮਹਿਸੂਸ ਕਰਦੇ ਹਨ। ਬਾਰਸ਼ ਹੋਵੇ ਉਪਜ ਵਧਦੀ ਹੈ। ਜਦ ਬਾਦਲ ਆਪਣਾ ਰੰਗ ਬਦਲਕੇ ਗੜਕਣ ਲਗਦੇ ਹਨ, ਤਾਂ ਲੋਕਾਂ ਵਿਚ ਘਬਰਾਹਟ ਪੈਦਾ ਹੋ ਜਾਂਦੀ ਹੈ ਕਿ ਕਿਤੇ ਕ੍ਰੋਪ ਨਾਂ ਹੋ ਜਾਣ। ਜਦ ਬਾਦਲ ਫਟ ਜਾਂਦਾ ਹੈ ਤਾਂ ਪ੍ਰਭਾਵਤ ਲੋਕਾਂ ਦਾ ਸਭ ਕੁਝ ਖਤਮ ਹੋ ਜਾਂਦਾ ਹੈ। ਮੇਰੇ ਮਨ ਵਿਚ ਭੀ ਬਾਦਲ ਸਹਿਬ ਦੇ ਦੋਨੋ ਰੂਪ ਮਜੂਦ ਹਨ। ਜਦੋਂ ਮੈਂ ਬਾਦਲ ਸਹਿਬ ਨੂੰ ਬਚਪਨ ਵਿਚ ਵੇਖਿਆ ਸੀ, ਉਸ ਸਮੇਂ ਲੋਕ ਉਹਨਾਂ ਦਾ ਦੇਵਤਾ ਸਮਾਨ ਸਤਿਕਾਰ ਕਰਦੇ ਸਨ। ਮੈਂ ਭੀ ਉਹਨਾਂ ਦੀ ਛਾਂ ਹੇਠ ਬੈਠਣ ਦੀ ਉਮੀਦ ਨਾਲ ਸਿਆਸ਼ਤ ਵਿਚ ਆਇਆ ਸੀ। ਪਰ ਅਜ ਮੇਰਾ ਉਹਨਾਂ ਦੀ ਸਰਪ੍ਰਸ਼ਤੀ ਹੇਠ ਹੀ ਸਭ ਕੁਝ ਲੁਟਿਆ ਗਿਆ ਹੈ। ਅਜ ਮੇਰੇ ਲਈ ਬਾਦਲ ਫਟ ਗਿਆ ਹੈ।

ਮੇਰਾ ਭਾਂਵੇਂ ਬਾਦਲ ਸ਼ਾਹੀ ਤੋਂ ਭਾਵ ਸ਼ ਪ੍ਰਕਾਸ਼ ਸ਼ਿੰਘ ਵਿਅਕਤੀ ਗਤ ਰੂਪ ਵਿਚ ਨਹੀਂ ਹੈ। ਪਰ ਜੇ ਮੈਂਨੂੰ ਕਦੇ ਉਹਨਾਂ ਦਾ ਜਿਕਰ ਕਰਨਾ ਪੈ ਜਾਏ ਤਾਂ ਮੈਂ ਨਾਂ ਲੈਣ ਨਾਲੋਂ ਬਾਦਲ ਸਹਿਬ ਕਹਿਣਾ ਠੀਕ ਸਮਝਾਂ ਗਾ। ਬਾਦਲ ਵਿਚ ਦੋਨੋ ਸ਼ਕਤੀਆਂ ਮਜੂਦ ਹਨ। ਵਿਕਾਸ਼ ਕਰਨ ਦੀ ਸ਼ਕਤੀ ਭੀ ਅਤੇ ਤਬਾਹ ਕਰਨ ਦੀ ਸ਼ਕਤੀ ਭੀ। ਪਰ ਮੈਂ ਆਪਣੀ ਵੈਬਸਾਈਟ ਵਿਚ ਜਾਂ ਇਸ ਸਬੰਧੀ ਇਕੱਤ੍ਰਤਾਵਾਂ ਵਿਚ ਕਦੇ ਭੀ ਉਹਨਾਂ ਦਾ ਵਿਅਕਤੀ ਗਤ ਵਿਰੋਧ ਨਹੀਂ ਕਰਾਂ ਗਾ। ਬਾਦਲ ਸ਼ਾਹੀ ਤੋਂ ਮੇਰਾ ਭਾਵ ਉਹਨਾਂ ਦੀ ਸਰਕਾਰ ਦੁਰਾਨ ਗੈਰਕਨੂਨੀ ਧੰਦੇ ਕਰਨ ਵਾਲਾ ਗ੍ਰੋਹ ਹੈ। ਗ੍ਰੋਹ ਪੰਜਾਬੀ ਸ਼ਬਦ ਗਰੁਪ ਦਾ ਸੰਖੇਪ ਹੈ।

ਲੁਟੇਰਾ ਸ਼ਾਹੀ ਸ਼ਬਦ ਦੀ ਵਰਤੋਂ ਕਿਉਂ?

ਪੁਲੀਟੀਕਲ ਕਰੱਪਸ਼ਨ ਲਈ ਆਮ ਤੌਰ ਤੇ ਪੰਜਾਬੀ ਵਿਚ ਭ੍ਰਿਸ਼ਟਾਚਾਰ ਦਾ ਸਬਦ ਵਰਤਿਆ ਜਾਂਦਾ ਹੇ। ਭ੍ਰਿਸ਼ਟਾਚਾਰ ਸ਼ਬਦ ਸਿਰਫ ਕਿਸੇ ਕੰਮ ਧੰਦੇ ਲਈ, ਨੌਕਰੀ, ਬਦਲੀ, ਆਦਿ ਲਈ, ਕਿਸੇ ਅਫਸਰ ਜਾਂ ਕਿਸੇ ਰਾਜਨੀਤਕ ਨੂੰ ਦਿਤੇ ਗਏ ਪੈਸੇ ਦਾ ਹੀ ਭਾਵ ਸੂਚਕ ਹੁੰਦਾ ਹੈ। ਇਸ ਵਿਚ ਪ੍ਰਾਂਤ ਦੇ ਲੁਟ ਖੋਹ ਦੇ ਦੂਸਰੇ ਸਾਧਨਾਂ ਦਾ ਭਾਵ ਮਹਿਸੂਸ ਨਹੀਂ ਹੁੰਦਾ। ਲੁਟੇਰਾ ਸ਼ਾਹੀ ਸ਼ਬਦ ਉਹ ਸਾਰੇ ਯਤਨਾਂ ਵਾ ਸਾਧਨਾਂ ਦਾ ਭਾਵ ਦਿੰਦਾ ਹੈ, ਜੋ ਪ੍ਰਾਂਤ ਨੂੰ ਲੁਟਣ ਲਈ ਹੁਕਮਰਾਨ ਲੁਟੇਰਿਆਂ ਵਲੋਂ ਵਰਤੇ ਜਾਂਦੇ ਹਨ। ਲੁਟਣ ਦੇ ਇਹਨਾਂ ਯਤਨਾਂ ਨੂੰ ਅੰਗਰੇਜੀ ਵਿਚ "ਕ੍ਰੱਪਟ ਪ੍ਰੈਕਟਿਸਜ" ਕਿਹਾ ਜਾਂਦਾ ਹੈ।

ਪੰਜਾਬੀ ਵਿਆਕਰਣ ਅਨੁਸਾਰ, ਕਿਸੇ ਮਕਾਨ ਦੁਕਾਨ ਵਿਚ ਜਬਰਦਸਤੀ ਲੁਟ ਖੋਹ ਕਰਨ ਵਾਲੇ ਨੂੰ ਲੁਟੇਰਾ ਕਿਹਾ ਜਾਂਦਾ ਹੈ। ਜੇਕਰ ਲੁਟੇਰੇ ਨੂੰ ਅੰਦਰੂਨੀ ਸਰਕਾਰੀ ਸ੍ਰਪ੍ਰਸਤੀ ਹਾਂਸਿਲ ਹੇਵੇ ਤਾਂ ਇਸਨੂੰ ਸ਼ਾਹੀ ਲੁਟੇਰਾ ਕਹਿੰਦੇ ਹਨ। ਜੇ ਲੁਟੇਰਿਆਂ ਦਾ ਸਮੂੰਹ ਰਾਜ ਸ਼ਤ੍ਹਾ ਉਪਰ ਕਾਬਿਜ ਹੋਕੇ, ਸਰਕਾਰੀ ਜੋਰ ਜਬਰ ਨਾਲ ਲੁਟ ਖੋਹ ਕਰੇ, ਤਾਂ ਇਸ ਨੂੰ ਭ੍ਰਿਸ਼ਟਾਚਾਰ ਨਹੀਂ ਲੁਟੇਰਾਸ਼ਾਹੀ ਸ਼ਬਦ ਜਿਆਦਾ ਠੀਕ ਹੋਵੇ ਗਾ।

ਕਿਸੇ ਆਮ ਵਰਤੋਂ ਦੀ ਚੀਜ ਨੂੰ ਨਜਾਇਜ ਪੈਸਾ ਕਮਾਉਣ ਦੀ ਨੀਤ ਨਾਲ, ਕੋਈ ਬੇਲੋੜਾ ਕਨੂੰਨ ਬਣਾਕੇ, ਨਜਾਇਜ ਪੈਸਾ ਕਮਾਉਣਾ, ਰਾਜਨੀਤਕ ਕ੍ਰੱਪਟ ਪ੍ਰੈਕਟਿਸ ਹੈ। ਮਿਸ਼ਾਲ ਵਜੋਂ ਰੇਤਾ ਬਜਰੀ ਮਕਾਨ ਉਸਾਰੀ ਲਈ ਅਤਿ ਜਰੂਰੀ ਲੋੜ ਹੈ। ਕੁਝ ਸਮਾਂ ਪਹਿਲਾਂ ਇਹ ਦੋ ਤਿਨ ਹਜਾਰ ਰੁਪਏ ਟਰੱਕ ਮਿਲਦਾ ਸੀ, ਅਜ ਸਰਕਾਰੀ ਬੇਈਮਾਨੀ ਨਾਲ 50 ਹਜਾਰ ਰੁਪਏ ਟਰੱਕ ਤਕ ਜਾ ਪਹੁੰਚਾ ਹੈ। ਗਵਾਂਡੀ ਰਾਜ ਹਰਿਆਣੇ ਵਿਚ ਇਹ 5-7 ਹਜਾਰ ਰੁਪਏ ਪ੍ਰਤੀ ਟਰੱਕ ਅਜ ਭੀ ਮਿਲ ਰਿਹਾ ਹੈ। ਕਿਸੇ ਖਾਸ ਵਿਅਕਤੀ ਨੂੰ ਨਜਾਇਜ ਮੁਨਾਫਾ ਦੇਣ ਲਈ, ਲੋਕ ਦੁਸ਼ਮਣ ਸਰਕਾਰ ਵਲੋਂ, ਲੋਕ ਦੁਸ਼ਮਣ ਕਨੂੰਨ ਬਣਾਕੇ ਲਾਭ ਪਹੁੰਚਾਉਣਾ, ਕ੍ਰੱਪਟ ਪ੍ਰੈਕਟਿਸ ਹੈ। ਹੁਕਮਰਾਨ ਗਰੁਪ ਵਲੋਂ ਕ੍ਰੱਪਟ ਪ੍ਰੈਕਸ਼ਜ ਰਾਂਹੀ ਧਨ ਦੌਲਤ ਇਕੱਠਾ ਕਰਨ ਦੀ ਨੀਤੀ ਨੂੰ ਰਾਜਨੀਤੀ ਨਹੀ, ਭਿਸ਼ਟਾਚਾਰ ਸ਼ਬਦ ਦੀ ਵਰਤੋਂ ਯੋਗ ਹੋਵੇ ਗੀ।

ਦੇਸ ਦਾ ਕਨੂੰਨ, ਮੀਡੀਆ ਨੂੰ ਹਰ ਪ੍ਰਕਾਰ ਦੀ ਅਜਾਦੀ ਦਿੰਦਾ ਹੈ। ਕਿਸੇ ਭੀ ਗੈਰ ਕਨੂੰਨੀ, ਗੈਰ ਇਖਲਾਕੀ, ਗੈਰ ਸਮਾਜਿਕ ਘਟਨਾ ਨੂੰ, ਜਨਤਾ ਸਾਹਮਣੇ ਲਿਆਉਣਾ ਮੀਡੀਆ ਦੀ ਜੁਮੇਂਵਾਰੀ ਹੈ। ਕੋਈ ਭੀ ਹਿਦੋਸਤਾਨੀ, ਪੰਜਾਬੀ, ਮੀਡੀਆ ਸੈਂਟਰ ਚਲਾਉਣ ਦਾ ਅਧਿਕਾਰ ਰਖਦਾ ਹੈ। ਕੇਬਲ ਉਪਰੇਟਰ ਦਾ ਕਾਰੋਬਾਰ ਭੀ ਹਰ ਇਕ ਪੰਜਾਬੀ ਦਾ ਅਧਿਕਾਰ ਹੈ। ਸਰਕਾਰੀ ਜਬਰ ਨਾਲ ਅਨੇਕਾਂ ਮਜੂਦ ਕੇਬਲ ਸੈਂਟਰ ਬੰਦ ਕਰਵਾਕੇ, ਮਨੌਪਲੀ ਕਇਮ ਕਰਕੇ, ਡਿਸ਼ਇਨਫਰਮੇਸ਼ਨ ਰਾਹੀਂ ਲੋਕਾਂ ਨੂੰ ਗੁਮਰਾਹਕੁੰਨ ਪ੍ਰਚਾਰ ਕਰਨਾ, ਰਾਜਨੀਤਕ ਕ੍ਰੱਪਟ ਪ੍ਰੈਕਟਿਸ ਹੈ। ਇਹੀ ਦਲੀਲ ਇਲੈਕਟਰੋਨਿਕ ਅਤੇ ਪੇਪਰ ਮੀਡੀਆ ਉਪਰ ਭੀ ਲਾਗੂ ਹੁੰਦੀ ਹੈ।

ਇਹੀ ਹਾਲ ਪੰਜਾਬ ਪ੍ਰਾਂਤ ਦੀ ਟਰਾਂਸਪੋਰਟ ਦਾ ਹੈ। ਸਟੇਟ ਟ੍ਰਾਂਸਪੋਰਟ ਨੂੰ ਮਜਬੂਤ ਅਤੇ ਸਸਤਾ ਬਣਾਕੇ ਲੋਕ ਸੇਵਾ ਯੋਗ ਬਨਾਉਣਾ ਸਰਕਾਰ ਦੀ ਜੁਮੇਂਵਾਰੀ ਹੈ। ਪਰ ਪੰਜਾਬ ਵਿਚ ਅਜੇਹਾ ਕਰਨ ਦੀ ਥਾਂ, ਇਸਨੂੰ ਸਰਕਾਰੀ ਜਬਰ ਨਾਲ, ਨਿਜੀ ਅਜਾਰੇਦਾਰੀ ਹੇਠ ਲਿਆਂਦਾ ਗਿਆ ਹੈ। ਖੁਦਗਰਜੀ ਦੀ ਭਾਵਨਾਂ ਹੇਠ, ਕਿਰਾਏ ਲੋੜ ਤੋਂ ਬਹੁਤ ਜਿਆਦਾ ਵਧਾਏ ਗਏ ਹਨ। ਜਿਸਦਾ ਬੋਝ ਗਰੀਬ ਵਰਗ ਉਪਰ, ਮਾਰੂ ਸਾਬਿਤ ਹੋ ਰਿਹਾ ਹੈ। ਸਟੇਟ ਟ੍ਰਾਂਸਪੋਰਟ ਨੂੰ ਗਿਣੀ ਮਿਥੀ ਸਾਜਿਸ਼ ਤਹਿਤ ਦੀਵਾਲੀਆ ਬਣਾ ਦਿਤਾ ਗਿਆ ਹੈ। ਵਧਾਏ ਗਏ ਕਿਰਾਏ, ਲੋਕਾਂ ਨਾਲ ਬੇਇਨਸਾਫੀ ਹੀ ਨਹੀ, ਸਗੋਂ ਸਾਹੀ ਜੁਲਮ ਅਤੇ ਸ਼ਾਹੀ ਲੁਟ ਹੈ।

ਕ੍ਰੱਪਟ ਪ੍ਰੈਕਟਿਸ ਦੀਆਂ ਜਿਆਦਾ ਉਦਾਹਰਣਾਂ ਦੇਣਾ ਇਥੇ ਗੈਰ ਜਰੂਰੀ ਹੋਵੇ ਗਾ। ਪਰ ਜਰਾ ਵੇਰਵੇ ਨਾਲ ਘੋਖਣ ਤੋਂ ਸੈਂਕੜੇ ਅਜਿਹੀਆਂ ਕ੍ਰੱਪਟ ਪ੍ਰੈਕਟਿਸਜ ਸਾਹਮਣੇ ਆ ਜਾਣ ਗੀਆਂ, ਜੋ ਪੰਜਾਬ ਵਾਸੀਆਂ ਦੀ ਲੁਟ ਖੋਹ ਦਾ ਕਾਰਣ ਹਨ। ਪਰ ਪੰਜਾਬੀਆਂ ਨੂੰ ਇਸਦਾ ਅਹਿਸਾਸ ਭੀ ਨਹੀਂ ਹੈ। "ਲੁਟੇਰਾ ਸ਼ਾਹੀ" ਸ਼ਬਦ ਸਭ ਪ੍ਰਕਾਰ ਦੀਆਂ ਲੋਕ ਦੁਸ਼ਮਣ ਨੀਤੀਆਂ ਵਾ ਕਾਰਰਵਾਈਂਆਂ ਨੂੰ ਦ੍ਰਸਾਉਂਦਾ ਹੈ



.

Untitled 26