ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।
        
   .
B27. ਬਾਦਲ ਮਨਮੋਹਨ ਗੁਪਤ ਸਾਂਝ, ਪੰਜਾਬ ਦੀ ਤਬਾਹੀ।


ਬਾਦਲ ਸਾਹਿਬ ਦੇ ਖਾਨਦਾਨ ਵਿੱਚ ਮੇਰੀਆ ਦੋ ਤਿੰਨ ਰਿਸਤੇਦਾਰੀਆ ਹਨ। ਮੇਰੇ ਸਹੁਰਾ ਪਰਿਵਾਰ ਦੀ ਡੱਬਵਾਲੀ ਟਰਾਸਪੋਰਟ ਕੰਪਨੀ ਵਿੱਚ ਹਿੱਸੇਦਾਰੀ ਭੀ ਸੀ। ਇਸ ਕਰਕੇ ਮੈਨੂੰ ਉੱਥੇ ਕਾਫੀ ਆਉਣਾ ਜਾਣਾ ਪੈਦਾ ਸੀ। ਇਸ ਇਲਾਕੇ ਦੇ ਲੋਕਾਂ ਦਾ ਅਖਾਣ ਸੀ ਕਿ ਬਾਦਲ ਸਾਹਿਬ ਆਪਣੇ ਪਰਿਵਾਰ ਤੋ ਬਾਹਰ ਕਿਸੇ ਨੂੰ ਜੂੰ ਤਕ ਨਹੀ ਦਿੰਦੇ। ਸਾਇਦ ਇਹ ਅਖਾਣ ਕਿਸ ਵੀਰ ਨੂੰ ਬੁਰਾ ਲੱਗੇ। ਪਰ ਇਹ ਲੋਕਾਂ ਦਾ ਉਹਨਾਂ ਦੇ ਸੁਭਾ ਪ੍ਰਤੀ ਨਜਰੀਆ ਜਾਹਿਰ ਕਰਦਾ ਹੈ।

ਹੁਣ ਇਸ ਸੋਚ ਵਾਲੇ ਵਿਅਕਤੀ ਨੇ ਮੱਕੜ ਸਾਹਿਬ ਨੂੰ 10 ਅਰਬ (ਅਸਲ ਵਿਚ 50 ਅਰਬ) ਦੇ ਬਜਟ ਵਾਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਪ੍ਰਵਾਰ ਤੋਂ ਬਾਹਰ ਕਿਉ ਸੰਭਾਲੀ ਹੋਈ ਹੈ। ਜਦੋਂ ਤੋਂ ਸ ਮਨਮੋਹਨ ਸਿੰਘ ਭਾਰਤ ਸਰਕਾਰ ਤੇ ਕਾਬਜ ਹੋਏ। ਮੱਕੜ ਸਾਹਿਬ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਕਾਬਜ ਕਰ ਦਿਤੇ ਗਏ। ਮੱਕੜ ਸਾਹਿਬ ਸ ਮਨਮੋਹਨ ਸਿੰਘ ਦੇ ਰਿਸਤੇਦਾਰ ਹਨ ਜਾਂ ਉਹਨਾ ਦੇ ਪਰਿਵਾਰ ਦੇ ਨਜਦੀਕੀ? ਇਹ ਜਾਨਣਾ ਵੋਟਰਾਂ ਦੀ ਜੁਮੇਂਵਾਰੀ ਹੈ, ਜਿਹਨਾਂ ਦਾ ਭਵਿਖ ਤਬਾਹ ਹੋ ਰਿਹਾ ਹੈ। ਪਰ ਇਹ ਇਕ ਸਚਾਈ ਹੈ ਕਿ ਮਨਮੋਹਨ ਸਿੰਘ ਨੂੰ ਖ੍ਰੀਦਣ ਦਾ ਇਹ ਇਕ ਬਾਦਲਸ਼ਾਹੀ ਫਾਰਮੂਲਾ ਹੈ। ਆਪਣੇ ਪੰਥ, ਜਿਸਨੇ ਬਾਦਲਸ਼ਾਹੀ ਨੂੰ ਰਾਜਭਾਗ ਦਿਤਾ, ਉਸਦੇ ਅਰਬਾਂ ਰੁਪਏ ਕਿਸੇ ਵਿਅਕਤੀ ਨੂੰਆਪਣੇ ਵਿਅਕਤੀਗਤ ਲਾਲਚ ਲਈ ਲੁਟਾ ਦੇਣੇ, ਬਾਦਲ ਸ਼ਾਹੀ ਦੀ "ਰਾਜ ਨਹੀਂ ਸੇਵਾ" ਦੀ ਇਕ ਮਿਸ਼ਾਲ ਹੈ।

ਸ ਮਨਟੇਕ ਸਿੰਘ ਆਹਲੂਵਾਲੀਆ, ਸ ਮਨਮੋਹਨ ਸਿੰਘ ਦੇ ਬਹੁਤ ਨਜਦੀਕ ਸਮਝੇ ਜਾਦੇ ਸਨ। ਆਪ ਭੀ ਪਲੈਨਿੰਗ ਬੋਰਡ ਦੇ ਚੇਅਰਮੈਨ ਹੋਣ ਦੇ ਨਾਤੇ ਹਿੰਦੋਸਤਾਨ ਦੀ ਮੁੱਖ ਹਸਤੀ ਹਨ। ਸੁਣਿਆ ਹੈ ਕਿ ਉਹਨਾ ਦੀ ਨੂੰਹ ਬਾਦਲ ਸਾਹਿਬ ਨੇ ਪੰਜਾਬ ਪਲੈਨਿੰਗ ਬੋਰਡ ਦੀ ਵਾਈਸ ਚੇਅਰਮੈਨ ਬਣਾਈ ਹੋਈ ਹੈ। ਹੋਰ ਬਹੁਤ ਸਾਰੀਆ ਸਾਝਾਂ ਸੁਨਣ ਨੂੰ ਮਿਲ ਰਹੀਆ ਹਨ। ਪਰ ਇਹਨਾ ਨੂੰ ਘੋਖਣ ਦੀ ਜਿਮੇਂਵਾਰੀ ਪੰਜਾਬ ਦੇ ਵੋਟਰ ਦੀ ਹੈ, ਜਿਸਨੇ ਆਪਣੇ ਭਵਿਖ ਦਾ ਫੈਸਲਾ ਆਪ ਕਰਨਾ ਹੈ। ਜਿਸਨੇ ਆਪਣੇ ਬਚਿਆਂ ਦੇ ਭਵਿਖ ਦਾ ਫੈਸਲਾ ਕਰਨਾ ਹੈ। ਮੈਂ ਤਾਂ ਦਮ ਦਾ ਦਮ ਹੀ ਹਾਂ।

ਕਿਹਾ ਜਾਦਾ ਹੈ ਕਿ ਸ ਮਨਮੋਹਨ ਸਿੰਘ ਜੀ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਤੋਂ ਜਿਆਦਾ ਗਰਾਂਟ ਸ ਪ੍ਰਕਾਸ ਸਿੰਘ ਜੀ ਦੀ ਸਰਕਾਰ ਨੂੰ ਦਿੱਤੀ ਹੈ। ਇਹ ਗੱਲ ਵੱਖਰੀ ਹੈ ਕਿ ਇਸ ਦਾ ਲਾਭ ਪੰਜਾਬ ਦੀ ਜਨਤਾ ਨੂੰ ਨਹੀ ਹੋਇਆ। ਕਿਉਕਿ ਇਹ ਰਕਮ ਪੰਜਾਬ ਦੇ ਵਿਕਾਸ ਉੱਪਰ ਖਰਚ ਨਹੀਂ ਕੀਤੀ ਗਈ। ਬਲਕਿ ਸੰਗਤ ਦਰਸਨ ਰਾਹੀ ਆਪਣਿਆ ਚਹੇਤਿਆ ਨੂੰ ਹੀ ਵੰਡ ਦਿੱਤੀ ਗਈ।

ਕੀ ਸੰਗਤ ਦਰਸਨ ਰਾਹੀਂ ਕੇਂਦਰੀ ਗਰਾਂਟਾਂ ਦੀ ਗਲਤ ਵਰਤੋਂ ਰੋਕਣ ਦੀ ਜਿੰਮੇਦਾਰੀ ਸ ਮਨਮੋਹਨ ਸਿੰਘ ਜੀ ਦੀ ਨਹੀਂ ਸੀ? ਕੀ ਨਰੇਗਾ ਫੰਡ ਦੀ ਗਲਤ ਵਰਤੋਂ ਰੋਕਣ ਦੀ ਜਿੰਮੇਦਾਰੀ ਸ ਮਨਮੋਹਨ ਸਿੰਘ ਜੀ ਦੀ ਨਹੀਂ ਸੀ? ਕੀ ਪੰਜਾਬ ਵਿੱਚ ਭਾਰਤੀ ਸੰਵਿਧਾਨ ਲਾਗੂ ਕਰਨ ਦੀ ਜਿੰਮੇਂਦਾਰੀ ਸ ਮਨਮੋਹਨ ਸਿੰਘ ਦੀ ਨਹੀ ਸੀ? ਅੱਜ ਪੰਜਾਬ ਦੀ ਸਾਰੀ ਟਰਾਸਪੋਰਟ ਜਾਇਜ ਜਨਾਇਜ ਢੰਗ ਨਾਲ ਇੱਕ ਪ੍ਰਵਾਰ ਦੇ ਕਬਜੇ ਵਿੱਚ ਚਲੀ ਗਈ ਹੈ। ਕਿੱਥੇ ਹੈ ਸ ਮਨਮੋਹਨ ਸਿੰਘ ਜੀ ਦਾ ਮਨੌਪਲੀ ਰਿਸਟਰੈਕਸਨ ਐਕਟ? ਪੰਜਾਬ ਦੀ ਸਮੁੱਚੀ ਕੇਬਲ ੳੱਪਰ ਬਾਦਲਸਾਹੀ ਦਾ ਜਬਰੀ ਕਬਜਾ ਹੈ। ਪੰਜਾਬ ਦਾ ਇਲਕੈਟਰੋਨਿਕ ਮੀਡੀਆ ਵੀ ਧਕੇ ਸ਼ਾਹੀ ਨਾਲ ਇਨਾਂ ਦੇ ਹੱਥਾਂ ਵਿੱਚ ਹੈ। ਪਰੈਸ ਮੀਡੀਆ ਵੀ ਅਣ ਸਮਾਜਿਕ ਢੰਗ ਨਾਲ ਪ੍ਰਭਾਵਿਤ ਕੀਤਾ ਹੋਇਆ ਹੈ। ਇਸ ਸਭ ਨੂੰ ਨੈਸਨਲ ਉਦੇਸਾਂ ਦੀ ਵਿਰੋਧਿਤਾ ਕਰਨ ਲਈ ਵਰਤਿਆ ਜਾ ਰਿਹਾ ਹੈ। ਕਿਥੇ ਹੈ ਪ੍ਰੈਸ ਦੀ ਅਜਾਦੀ? ਕਿਥੇ ਹੈ ਅਵਾਜ ਦੀ ਅਜਾਦੀ? ਕਿਥੇ ਹੈ ਹਿਉਮਨ ਰਾਈਟਜ ਦੇ ਸਿਧਾਂਤ? ਕਿਥੇ ਹੈ ਸਿਬਲ ਲਿਬਰਟੀਜ? ਕੀ ਇਹ ਸਭ ਕੁਝ ਮਨਮੋਹਨ ਸਿੰਘ ਜੀ ਨੂੰ ਨਹੀ ਦਿੱਸ ਰਿਹਾ ਸੀ?

ਪੰਜਾਬ ਵਿੱਚ ਅੱਜ ਜੁਲਮ, ਜਬਰ, ਕਤਲਾਮ, ਝੂਠੇ ਕੇਸ, ਤਸਕਰੀ, ਨਸ਼ਾਖੋਰੀ, ਦਾ ਮਾਹੌਲ ਹੈ। ਇਸ ਦਾ ਇਕੋ ਇਕ ਹੱਲ ਹੈ ਅਜਿਹੇ ਕੇਸਾਂ ਦੀ ਪੜਤਾਲ ਸੀ ਬੀ ਆਈ ਕਰੇ। ਸੀ ਬੀ ਆਈ ਕੋਲ ਕੇਸ ਤਿੰਨ ਰਸਤਿਆਂ ਨਾਲ ਲਿਜਾਇਆ ਜਾ ਸਕਦਾ ਹੈ। ਪੰਜਾਬ ਸਰਕਾਰ, ਮਾਨਯੋਗ ਹਾਈਕੋਰਟ, ਅਤੇ ਪ੍ਰਾਈਮ ਮਨਿਸਟਰ ਸਹਿਬ ਰਾਹੀਂ। ਸੀ ਬੀ ਆਈ ਪ੍ਰਾਈਮ ਮਨਿਸਟਰ ਦੇ ਅਧੀਨ ਹੈ। ਮਾਨਯੋਗ ਹਾਈਕੋਰਟ ਵਲੋਂ ਭੇਜੇ ਕੇਸ ਸਾਲਾਂ ਤੱਕ ਲਟਕਾ ਦਿੱਤੇ ਜਾਦੇ ਹਨ। ਸਟਾਫ ਘਟ ਹੋਣ ਦੀ ਦਲੀਲ ਦਿੱਤੀ ਜਾਂਦੀ ਹੈ। ਪਰ ਇਹ ਬਹਾਨਾਂ ਸਿਰਫ ਪੰਜਾਬ ਨਾਲ ਸਬੰਧਿਤ ਕੇਸਾਂ ਲਈ ਹੈ। ਜੇ ਸ ਮਨਮੋਹਨ ਸਿੰਘ ਅਤੇ ਬਾਦਲ ਸ਼ਾਹੀ ਦੀ ਅੰਦਰੂਨੀ ਸਾਂਝ ਨਾ ਹੁੰਦੀ, ਤਾਂ ਪੰਜਾਬ ਦੀ ਜੁਰਮ ਪ੍ਰਸਤੀ ਪਖੋਂ ਜੋ ਦੁਰਦਿਸਾ ਅਜ ਹੈ, ਉਹ ਬਿਲਕੁਲ ਨਹੀਂ ਸੀ ਹੋਣੀ। ਅਜ ਭਿਸ਼ਟਾਚਾਰ ਪੰਜਾਬ ਦਾ ਸ਼ਾਹੀ ਧਰਮ ਬਣ ਗਿਆ ਹੈ। ਅਜ ਵਢ੍ਹੀ ਦੇਣੀ ਲੈਣੀ ਕਿਸੇ ਨੂੰ ਬੁਰੀ ਨਹੀਂ ਲਗਦੀ। ਅਜ ਭਿਸ਼ਟਾਚਾਰ ਦਾ ਵਿਰੋਧ ਕਰਨ ਵਾਲੇ ਨੂੰ ਪੁਰਾਤਨ ਖਿਆਲੀਆ ਸਮਝਿਆ ਜਾਂਦਾ ਹੈ।

ਪੰਜਾਬ ਵਿੱਚ ਅਤਿਆਚਾਰ, ਲੁੱਟਾਂ ਖੋਹਾਂ, ਜੁਲਮ, ਲੈਡ ਮਾਫੀਆ ਆਪਣੇ ਜੋਬਨ ਉਤੇ ਹੈ। ਲੋਕ ਪ੍ਰਾਂਈਮ ਮਨਿਸਟਰ ਜੀ ਨੂੰ ਦਰਖਾਸ਼ਤ ਦੇ ਕੇ ਆਪਣੇ ਨਾਲ ਹੋਈ ਬੇਇਨਸਾਫੀ ਦੀ ਪੜਤਾਲ, ਸੀ ਬੀ ਆਈ ਜਾਂ ਕਿਸੇ ਕੇਦਰੀ ਪਰੋਬ ਤੋਂ ਕਰਵਾ ਸਕਣ ਦਾ ਅਧਿਕਾਰ ਰੱਖਦੇ ਹਨ। ਜੇ ਸ ਮਨਮੋਹਨ ਸਿੰਘ ਲੁਟੇਰਾ ਸ਼ਾਹੀ ਦੀ ਰਖਿਆ ਨਾ ਕਰਦੇ ਤਾਂ ਲੁਟਾਂ ਖੋਹਾਂ, ਲੈਂਡ ਮਾਫੀਆ, ਝੂਠੇ ਰਾਜਨੀਤਕ ਕੇਸ, ਵਗੈਰਾ ਨਾਲ ਸਬੰਧਿਤ ਹਜਾਰਾਂ ਦਰਖਾਸਤਾਂ ਸੀ ਬੀ ਆਈ ਕੋਲ ਪਹੁੰਚ ਚੁਕੀਆਂ ਹੁੰਦੀਆਂ। ਸੈਂਕੜੇ ਭਿਸ਼ਟਾਚਾਰੀ ਰਾਜਨੀਤਕ, ਲੈਂਡ ਮਾਫੀਆ, ਝੂਠੇ ਮਕੱਦਮੇ ਬਨਾਉਣ ਵਾਲੇ ਪੁਲੀਸ ਅਫਸਰ, ਜੇਹਲਾਂ ਵਿਚ ਪਹੁੰਚ ਚੁਕੇ ਹੁੰਦੇ। ਕੀ ਸ ਮਨਮੋਹਨ ਸਿੰਘ ਜੀ ਨੇ ਕਿਸੇ ਇੱਕ ਵੀ ਦੁਖਿਆਰੇ ਦੀ ਫਰਿਆਦ ਸੀ ਬੀ ਆਈ ਕੋਲ ਭੇਜੀ ਹੈ? ਕੀ ਸ ਮਨਮੋਹਨ ਸਿੰਘ ਜੀ ਬਾਦਲਸਾਹੀ ਦੇ ਜਬਰ ਜੁਲਮ ਭ੍ਰਿੱਟਾਚਾਰ ਦੀ ਰੱਖਿਆ ਨਹੀ ਕਰਦੇ ਰਹੇ?

ਪੰਜਾਬ ਕਾਂਗਰਸ ਦੇ ਸਿਧਾਂਤਿਕ ਵਿਰੋਧੀ ਅਤੇ ਸ੍ਰ. ਬਾਦਲ ਦੇ ਨਿੱਜੀ ਦੋਸਤ, ਮਨੋਹਰ ਸਿੰਘ ਗਿੱਲ ਨੂੰ ਸ੍ਰ. ਮਨਮੋਹਨ ਸਿੰਘ ਜੀ ਨੇ ਸ ਬਾਦਲ ਸ਼ਾਹੀ ਦੇ ਅਹਿਸਾਨ ਕਾਰਣ, ਆਪਣੀ ਕੈਬਨਿਟ ਵਿਚ ਲੈ ਲਿਆ। ਮਨਮੋਹਨ ਸਿੰਘ ਦੀ ਸਰਕਾਰ ਤੇ ਬਾਦਲ ਸਹਿਬ ਦਾ ਪ੍ਰਭਾਵ ਰਿਹਾ। ਇਸੇ ਕਾਰਨ ਦੇਸ ਬੜੀ ਤੇਜੀ ਨਾਲ ਭ੍ਰਿਸਟਾਚਾਰ ਵੱਲ ਵਧਿਆ। ਭਾਰਤ ਦੁਨੀਆਂ ਦੇ ਭ੍ਰਿਸਟਾਚਾਰੀ ਦੇਸਾਂ ਵਿਚ ਗਿਣਿਆ ਜਾਣ ਲਗਾ। ਸਨਅਤ ਪਛੜ ਗਈ। ਦੇਸ ਨਿੱਤ ਵਰਤੋਂ ਦੀਆਂ ਚੀਜਾਂ ਲਈ ਚੀਨ ਉਪਰ ਨਿਰਭਰ ਹੋਣ ਲੱਗਾ। ਰੁਪਈਏ ਦੀ ਕੀਮਤ ਡਿੱਗ ਪਈ।

ਮੇਰੇ ਸਰਵੇਖਣ ਅਨੁਸਾਰ ਤਾਂ ਕਾਂਗਰਸ ਦੀ ਹਾਰ ਅਤੇ ਅਜੋਕੀ ਦੁਰਗਤੀ ਦਾ ਕਾਰਣ ਸ ਮਨਮੋਹਨ ਸਿੰਘ ਅਤੇ ਸ ਬਾਦਲ ਸਹਿਬ ਦੀ ਕੂਟਨੀਤੀ ਹੀ ਹੈ। ਭਾਂਵੇਂ ਕੁਝ ਵੀਰਾਂ ਨੂੰ ਇਹ ਠੀਕ ਨਾ ਲਗੇ ਪਰ ਇਹ ਅਸਲੀਅਤ ਹੈ। ਸ ਮਨਮੋਹਨ ਸਿੰਘ ਜੀ ਨੇ ਸੋਨੀਆਂ ਰਾਹੁਲ ਨੂੰ ਪੰਜਾਬ ਇਕ ਬਾਰਡਰ ਸਟੇਟ ਹੋਣ ਦਾ ਵਾਸਤਾ ਪਾਕੇ, ਅਤੇ ਇਹ ਯਕੀਨ ਦੁਆਕੇ ਕਿ ਸਿਰਫ ਬਾਦਲ ਸਹਿਬ ਹੀ ਹਨ ਜੋ ਪੰਜਾਬ ਨੂੰ ਅਤਿਵਾਦ ਤੋਂ ਬਚਾ ਸਕਦੇ ਹਨ, ਬਾਦਲਸ਼ਾਹੀ ਨੂੰ ਪੂਰੀ ਲੁਟ ਖੋਹ ਅਤੇ ਮਨਮਾਂਨੀਆਂ ਕਰਨ ਦੀ ਖੁਲੀ ਛੁਟੀ ਦਿਵਾਈ।

ਹੁਣ ਇਕ ਨਵਾਂ ਸੁਆਲ ਪੈਦਾ ਹੋ ਗਇਆ, ਕਿ ਕੀ ਬਾਦਲ ਸਹਿਬ, ਮੋਦੀ ਸਹਿਬ ਤੇ ਭੀ ਆਪਣਾ ਗੁਣ ਮੰਤਰ ਲਾਗੂ ਕਰ ਸਕਦੇ ਹਨ? ਭਾਂਵੇਂ ਬਾਦਲ ਸਹਿਬ ਸੁਰੂ ਤੋਂ ਹੀ ਮੋਦੀ ਸਹਿਬ ਦੇ ਵਿਰੋਧੀ ਕੈੰਪ ਵਿਚ ਹੀ ਰਹੇ ਹਨ। ਮਿਸ਼ਾਲ ਵਜੋਂ ਮਮਤਾ ਬੈਨਰਜੀ ਦਾ ਨਾਮ ਲਿਆ ਜਾ ਸਕਦਾ ਹੈ। ਪਰ ਜਦ ਤੋਂ ਬਾਦਲ ਸਹਿਬ ਨੂੰ ਕਾਂਗਰਸ ਦੀ ਹੋਣ ਵਾਲੀ ਦੁਰਗਤੀ ਦਾ ਅਹਿਸਾਸ ਹੋਇਆ ਹੈ, ਅਤੇ ਮੋਦੀ ਸਹਿਬ ਦਾ ਆਉਣਾ ਯਕੀਨੀ ਜਾਪਣ ਲਗਾ ਹੈ, ਉਸ ਸਮੇਂ ਤੋਂ ਹੀ ਉਹਨਾਂ ਮੋਦੀ ਸਹਿਬ ਦੇ ਚਕਰ ਮਾਰਨੇ ਸੁਰੂ ਕਰ ਦਿਤੇ ਸਨ।

ਹੁਣ ਦੂਸਰਾ ਸੁਆਲ ਪੈਦਾ ਹੁੰਦਾ ਹੈ ਕਿ ਕੀ ਮੋਦੀ ਸਹਿਬ ਆਪਣੇ ਚੋਣ ਮੈਨੀਫੈਸਟੋ ਵਿਚਲੇ ਮੁਖ ਉਦੇਸ, ਭਾਰਤ ਵਿਚੋਂ ਭ੍ਰਿਸ਼ਟਾਚਾਰ ਦੁਰ ਕਰਨ ਦੀ ਪਾਲਣਾ ਕਰਨ ਗੇ ਜਾਂ ਬਾਦਲ ਸਹਿਬ ਦੀ ਚਾਣਕੀਆ ਨੀਤੀ ਦਾ ਸ਼ਿਕਾਰ ਹੋਕੇ, ਸਭ ਕੁਝ ਜਾਣਦੇ ਹੋੲ ਅੱਖਾਂ ਮੀਚ ਲੈਣ ਗੇ? ਮੇਰਾ ਖਿਆਲ ਹੈ ਕਿ ਉਹ ਆਪਣੇ ਉਦੇਸ ਦੀ ਪਾਲਣਾ ਕਰਨ ਗੇ, ਪਰ ਇਸ ਵਾਰੇ ਵੇਰਵੇ ਨਾਲ ਵਿਚਾਰ ਅਗੇ ਕੀਤਾ ਜਾਵੇ ਗਾ


.

 
 
Untitled 27