B33.
ਹੈਵਾਨ ਬਨਾਮ ਮਸ਼ੀਹਾ
ਆਹ ਕੀ ਕੀਤਾ ਮੋਦੀ ਸਹਿਬ! ਤੁਸੀਂ ਇਕ ਹੈਵਾਨ ਦੀ ਤੁਲਨਾ ਇਕ ਮਸ਼ੀਹੇ ਨਾਲ ਕਰ ਦਿਤੀ!
ਮੋਦੀ ਸਹਿਬ ਵਲੋਂ ਸ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦਾ ਮੰਡੇਲਾ ਕਹਿਣ ਨਾਲ ਪੰਜਾਬ ਦੇ ਬੁਧੀਜੀਵੀਆਂ ਅਤੇ ਵਿਦੇਸ਼ ਵਸਦੇ ਸਮੂੰਹ ਸਿਖਾਂ ਦੇ ਹਿਰਦੇ ਵਲੂੰਧਰ ਦਿਤੇ ਹਨ। ਬਾਦਲ ਮਨਮੋਹਨ ਸਿੰਘ ਸਾਂਝ ਨੇ ਪੰਜਾਬ ਦਾ ਸਤਿਆਨਾਸ਼ ਕਰ ਦਿਤਾ ਹੈ।ਇਥੇ ਨਸ਼ਿਆਂ ਦਾ ਪੰਜਵਾਂ ਚਿਟਾ ਦਰਿਆ ਵਗਿਆ।ਪਰੈਸ਼ ਮੀਡੀਆ ਤੇ ਇਜਾਰੇਦਾਰੀ ਕਾਇਮ ਕੀਤੀ ਗਈ। ਟਰਾਂਸ਼ਪੋਰਟ ਤੇ ਇਜਾਰੇਦਾਰੀ ਕਾਇਮ ਕਰਕੇ ਸਟੇਟ ਟ੍ਰਾਂਸ਼ਪੋਰਟ ਦਾ ਨਾਸ਼ ਕੀਤਾ ਗਿਆ। ਅਤਿ ਲੋੜੀਦੇ ਰੇਤਾ ਬਜਰੀ ਤੇ ਸ਼ੈਂਡ ਮਾਫੀਏ ਦੀ ਇਜਾਰੇਦਾਰੀ ਕਾਇਮ ਕਰਕੇ ਪੰਜਾਬ ਦਾ ਵਿਕਾਸ਼ ਰੋਕ ਦਿਤਾ ਗਿਆ।ਭ੍ਰਿਸ਼ਟਾਚਾਰ ਨੂੰ ਸ਼ਾਹੀ ਧਰਮ ਬਣਾ ਦਿਤਾ ਗਿਆ। ਅਜੋਕੀ ਧਾਰਮਿਕ ਡਿਕਟੇਟਰਸ਼ਿਪ ਕਾਇਮ ਕੀਤੀ ਗਈ।
ਜਦ ਦੇਸ਼ ਦਾ ਮਨਮੋਹਨ ਸਿੰਘ ਤੋਂ ਛੁਟਕਾਰਾ ਹੋਇਆ ਤਾਂ ਬੁਧੀਜੀਵੀ ਪੰਜਾਬੀ ਨੇ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਕੀਤਾ। ਜਦ ਮੋਦੀ ਸਹਿਬ ਨੇ ਪੰਜਾਬ ਨੂੰ ਨਸ਼ਿਆਂ ਤੋਂ ਪ੍ਰਭਾਵਤ ਸਟੇਟ ਕਿਹਾ ਤਾਂ ਲੋਕਾਂ ਨੂੰ ਆਸ਼ ਬਣੀ ਕਿ ਹੁਣ ਪੰਜਾਬ ਦਾ ਛੁਟਕਾਰਾ ਹੋ ਜਾਏ ਗਾ। ਜਦ ਸ਼ਿਰੀ ਅਮਿਤਸ਼ਾਹ ਨੇ ਪੰਜਾਬ ਵਿਚ ਨਸ਼ਿਆਂ ਖਿਲਾਫ ਰੈਲੀ ਰਖੀ ਤਾਂ ਪੰਜਾਬ ਦੇ ਸਿਖਾਂ ਉਤੇ ਬਹੁਤ ਅੱਛਾ ਅਸ਼ਰ ਪਿਆ, ਕਿਉਂਕੇ ਜਿਆਦਾ ਸਿਖ ਨੌਜੁਆਨ ਹੀ ਬਾਦਲਸ਼ਾਹੀ ਦੀ ਚਿਟੇ ਦਰਿਆ ਦੀ ਕ੍ਰੋਪੀ ਦਾ ਸ਼ਿਕਾਰ ਬਣੇ ਸਨ। ਪੰਜਾਬ ਦਾ ਬੁਧੀਜੀਵੀ ਵਰਗ ਮੋਦੀ ਸਹਿਬ ਨੂੰ ਪੰਜਾਬ ਲਈ ਭ੍ਰਿਸ਼ਟਾਚਾਰ ਤੋ ਛੁਟਕਾਰੇ ਲਈ ਮਸ਼ੀਹਾ ਸਮਝਣ ਲਗਾ। ਪੰਜਾਬ ਦੇ ਲੋਕ ਆਮ ਆਦਮੀ ਪਰਟੀ ਨੂੰ, ਆਪਣੀ ਭ੍ਰਿਸ਼ਟਾਚਾਰ ਤੋਂ ਛੁਟਕਾਰੇ ਦੀ ਆਸ ਸਮਝੀ ਬੈਠੇ ਸਨ। ਪਰ ਮੋਦੀ ਸਹਿਬ ਤੇ ਅਮਿਤਸ਼ਾਹ ਦੇ ਰੋਲ ਨੇ ਪੰਜਾਬੀਆਂ ਦੀ ਨਿਗ੍ਹਾ ਆਮ ਆਦਮੀ ਪਾਰਟੀ ਤੋਂ ਬੀਜੇਪੀ ਵਲ ਮੋੜ ਦਿਤੀ ਸੀ।
ਮੇਰੇ ਮਨ ਵਿਚ ਮੋਦੀ ਸਹਿਬ ਲਈ ਦੋ ਕਾਰਣਾਂ ਕਰਕੇ ਸਤਿਕਾਰ ਹੈ। ਇਕ ਇਹ ਕਿ ਉਹਨਾਂ ਸਧਾਰਨ ਪਧਰ ਤੋਂ ਉਠਕੇ ਦੇਸ਼ ਦੇ ਉਚਤਮ ਪਧਰ ਤਕ ਮੰਜਲ ਤਹਿ ਕੀਤੀ ਹੈ। ਦੂਸਰਾ ਉਹਨਾਂ ਆਪਣੇ ਗੁਜਰਾਤ ਵਿਚ ਨਸ਼ਿਆਂ ਦੇ ਦਰਿਆ ਨਹੀਂ ਵਗਾਏ। ਪਰ ਹੁਣ ਇਕ ਨੈਸ਼ਨਲ ਇਕੱਤਰਤਾ ਵਿਚ ਅਚਾਨਕ ਬਾਦਲ ਸਹਿਬ ਨੂੰ ਗੁਲਦਸ਼ਤਾ ਦੇਣਾ ਅਤੇ ਪੰਜਾਬ ਦਾ ਮੰਡੇਲਾ ਕਹਿਣ ਦਾ ਕੀ ਕਾਰਣ ਹੈ। ਕੀ ਮਜਬੂਰੀ ਹੈ। ਇਹ ਮੇਰੀ ਸਮਝ ਵਿਚ ਨਹੀਂ ਆਇਆ। ਖੈਰ ਕਾਰਣ ਕੁਝ ਭੀ ਹੋਵੇ ਮੋਦੀ ਸਹਿਬ ਜੀ ਨੇ ਆਪਣੀ ਮੰਜਲ ਦੀ ਉਤਰਾਈ ਵਲ ਦੂਸਰਾ ਕਦਮ ਹੈ।ਪਹਿਲਾ ਕਦਮ ਕਿਰਨ ਬੇਦੀ ਨੂੰ ਮੁਖ ਮੰਤਰੀ ਬਨਾਉਣ ਦਾ ਫੈਸ਼ਲਾ ਸੀ। ਜਿਸ ਕਾਰਨ ਉਹਨਾਂ ਦਾ ਜੇਤੂ ਰੱਥ ਰੁਕ ਗਿਆ ਸੀ। ਅੱਜ ਤੋਂ ਪਹਿਲਾਂ ਪੰਜਾਬੀ ਮੋਦੀ ਸਹਿਬ ਨੂੰ ਨੇਕ ਇਨਸ਼ਾਨਾਂ ਦਾ ਪਾਲਕ ਅਤੇ ਭ੍ਰਿਸ਼ਟਾਚਾਰ ਦਾ ਨਾਸ਼ਕ ਸਮਝਦੇ ਸਨ।ਪਰ ਹੁਣ ਉਹਨਾਂ ਇਕ ਅਜੇਹੇ ਵਿਅੱਕਤੀ ਨੂੰ, ਜੋ ਅਨੇਕਾਂ ਤਰਾਂ੍ਹ ਦੇ ਭ੍ਰਿਸ਼ਟਾਚਾਰ ਲਈ, ਲੋਕਾਂ ਵਲੋਂ ਜੁਮੇਂਵਾਰ ਸਮਝਿਆ ਜਾਂਦਾ ਹੈ, ਨੂੰ ਵੱਡਾ ਸ਼ਨਮਾਨ ਦੇਕੇ, ਆਪਣੀ ਭ੍ਰਿਸ਼ਟਾਚਾਰੀਆਂ ਦਾ ਪਾਲਕ ਹੋਣ ਦੀ ਤਸ਼ਵੀਰ ਪੰਜਾਬੀਆਂ ਸ਼ਾਹਮਣੇ ਲੈ ਆਂਦੀ ਹੈ।
ਬੁਧੀਜੀਵੀ ਮੋਦੀ ਸਹਿਬ ਦੇ ਇਸ ਨਾਟਕ ਦਾ ਕਾਰਨ ਨਹੀਂ ਸਮਝ ਸਕੇ। ਕੀ ਮੋਦੀ ਸਹਿਬ ਨੂੰ ਮੰਡੇਲਾ ਸਹਿਬ ਦੇ ਆਪਣੀ ਨੇਸ਼ਨ ਦੇ ਰਾਸ਼ਟਰ ਪਿਤਾ ਹੋਣ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਵਾਰੇ ਜਾਣਕਾਰੀ ਨਹੀਂ ਸੀ, ਜਾਂ ਬਾਦਲਸ਼ਾਹੀ ਦੇ ਕਾਰਨਾਂਮਿਆਂ ਵਾਰੇ ਜਾਣਕਾਰੀ ਨਹੀਂ ਸੀ। ਮੋਦੀ ਜੀ ਨੂੰ ਬਾਦਲ ਸਹਿਬ ਨੂੰ ਪੰਜਾਬ ਦਾ ਕਾਰੂੰ ਬਾਦਸ਼ਾਹ ਕਹਿਣਾ ਚਾਹੀਦਾ ਸੀ।ਮੋਦੀ ਸਹਿਬ ਨੂੰ ਬਾਦਲ ਸਹਿਬ ਨੂੰ ਪੰਜਾਬ ਦੇ ਖੁਮੀਨੀ ਸਹਿਬ ਕਹਿਣਾ ਚਾਹੀਦਾ ਸੀ। ਮੋਦੀ ਸਹਿਬ ਨੂੰ ਬਾਦਲ ਸਹਿਬ ਨੂੰ ਪੰਜਾਬ ਦਾ ਗੋਬਲਜ ਕਹਿਣ ਚਾਹੀਦਾ ਸੀ।
ਕਾਰੂੰ ਬਾਦਸ਼ਾਹ ਜਿਹਨਾਂ ਦਾ ਨਾਮ ਹਾਰੂੰ ਅਲ ਰਸ਼ੀਦ ਸੀ, ਪਹਿਲੇ ਸਮੇਂ ਈਰਾਨ ਦੇ ਬਾਦਸ਼ਾਹ ਹੋਏ ਹਨ। ਜਿਹਨਾਂ ਆਪਣੇ ਦੇਸ਼ ਦੀ ਜਨਤਾ ਦਾ ਸਾਰਾ ਪੈਸ਼ਾ, ਸੋਨਾ, ਆਦਿ ਸ਼ਾਹੀ ਖਜਾਨੇ ਵਿਚ ਜਮਾਂ੍ਹ ਕਰਵਾ ਲਿਆ ਸੀ। ਪਰ ਅਜੇ ਭੀ ਸ਼ਬਰ ਨਹੀਂ ਸੀ ਅਇਆ। ਉਹਨਾਂ ਕਬਰਾਂ ਵਿਚ ਦਬੇ ਮੁਰਦਿਆਂ ਦੇ ਮੂਹਾਂ ਵਿਚੋਂ ਦਮੜੇ ਭੀ ਕਢਵਾ ਲਏ ਸ਼ਨ।
ਖੁਮੀਨੀ ਸਹਿਬ ਭੀ ਈਰਾਨ ਦੇ ਸੁਲਤਾਨ ਹੋਏ ਹਨ। ਜੋ ਪਹਿਲੇ ਇਕ ਧਾਰਮਿਕ ਵਿਅੱਕਤੀ ਸਨ। ਜਿਹਨਾਂ ਦਾ ਮੂਲ ਭਾਰਤੀ ਸੀ। ਪਰ ਬਾਦਸ਼ਾਹ ਬਣਕੇ ਆਪਣੀ ਵਿਚਾਰਧਾਰਾ ਨਾਂ ਰੱਖਣ ਵਾਲਿਆਂ ਤੇ ਅਥਾਹ ਜੁਲਮ ਕੀਤੇ।
ਗੋਬਲਜ ਨੁੰ ਦੁਨੀਆਂ ਦਾ ਵੱਡਾ ਗੱਪੀ ਕਿਹ ਜਾਂਦਾ ਹੈ। ਪਰ ਬਾਦਲ ਸਹਿਬ ਨੇ ਉਸ ਨੂੰ ਭੀ ਮਾਤ ਪਾ ਦਿਤਾ ਹੈ। ਮੇਰੀਆਂ ਬਾਦਲ ਖਾਨਦਾਨ ਨਾਲ ਦੋ ਤਿੰਨ ਸਾਝਾਂ ਹੋਣ ਕਰਕ,ੇ ਮੈਂ ਬਾਦਲ ਸਹਿਬ ਨੂੰ ਬਚਪਣ ਤੋਂ ਜਾਣਦਾ ਹਾਂ। ਉਹ ਆਪਣਾ ਦਸ ਸਾਲ ਕੈਦ ਕੱਟਣ ਦਾ ਜਿਕਰ ਹਰ ਸਟੇਜ ਉਤੇ, ਗੁਰੁ ਗ੍ਰੰਥ ਸਹਿਬ ਦੀ ਹਜੂਰੀ ਵਿਚ, ਅਤੇ ਹਰ ਵਿਅੱਕਤੀ ਕੋਲ ਕਰਦੇ ਰਹੇ ਹਨ। ਅਸਲੀਅਤ ਵਿਚ ਉਹਨਾਂ ਕੈਦ ਇਕ ਦਿਨ ਭੀ ਨਹੀਂ ਕੱਟੀ। ਪਰ ਉਹ ਕਈ ਮਹੀਨੇ ਸਰਕਾਰੀ ਮਹਿਮਾਨ ਜਰੂਰ ਰਹੇ ਹਨ। ਰੈਸ਼ਟ ਹਾਊਸ਼ਾਂ ਵਿਚ ਰੱਖਣ ਨੂੰ ਕੈਦ ਨਹੀਂ ਕਿਹਾ ਜਾ ਸਦਾ। ਸਰਕਾਰੀ ਮਹਿਮਾਨ ਤੇ ਕੈਦੀ ਵਿਚ ਕੀ ਫਰਕ ਹੈ ਇਹ ਹਰ ਕੋਈ ਜਾਣਦਾ ਹੈ। ਮੈਂ ਭੀ ਕਈ ਵਾਰ ਉਹਨਾਂ ਨਾਲ ਜੇ੍ਹਲ ਗਿਆ ਸੀ। ਮਿਸ਼ਾਲ ਵਜੋਂ ਅੰਮਰਿਤ ਸ਼ਰ ਦੀ ਜੇਲ ਯਾਤਰਾ ਨੂੰ ਉਹ ਬੜੀ ਔਖੀ ਕਹਿੰਦੇ ਹਨ। ਮੈਂ ਭੀ ਉਸ ਜੇਲ੍ਹ ਵਿਚ ਉਹਨਾਂ ਨਾਲ ਸੀ। ਅਲਿਹਦਾ ਵਖੌ ਵੱਖ ਕਮਰੇ ਮਿਲੇ ਹੋਏ ਸਨ। ਨੱਨਵੈਜ ਖਾਣਾ, ਸੌਫਟ ਡਰਿੰਕ, ਵਿਸ਼ਕੀ, ਬਾਹਰੋਂ ਆਉਦੀ ਸੀ। ਮੈਂ ਜਿੰਦਗੀ ਵਿਚ, ਪੰਜ ਚਾਰ ਵਡੇ ਆਦਮੀਆਂ ਨਾਲ ਡਰਿੰਕ ਕਰਨ ਤੋਂ ਬਿਨਾਂ, ਕਦੇ ਸ਼ਰਾਬ ਨਹੀਂ ਪੀਤੀ। ਪਰ ਬਾਦਲ ਸਹਿਬ ਨਾਲ ਅਜੇਹਾ ਮੌਕਾ ਮਿਲਣਾ ਮੈਂ ਨਹੀਂ ਤਿਆਗਿਆ।
ਹੁਣ ਇਹ ਸੁਆਲ ਆਮ ਪੁਛਿਆ ਜਾ ਰਿਹਾ ਹੈ ਕਿ ਮੋਦੀ ਸਹਿਬ ਨੇ ਅਜੇਹਾ ਰਾਜਨੀਤਕ ਨਾਟਕ ਕਿਉਂ ਕੀਤਾ। ਮੇਰੀ ਸੋਚ ਵਿਚ ਇਸਦੇ ਦੋ ਹੀ ਕਾਰਨ ਹੋ ਸ਼ਕਦੇ ਹਨ।
ਪਹਿਲਾ ਇਹ ਕਿ ਮੋਦੀ ਸਹਿਬ ਨੂੰ ਬਿਹਾਰ ਵਿਚ ਆਪਣੀ ਜਿਤ ਦਾ ਯਕੀਨ ਹੋ ਗਿਆ ਹੈ ਅਤੇ ਉਹਨਾਂ ਦੀ ਅਗਲੀ ਮੰਜਲ ਪੰਜਾਬ ਹੈ। ਇਸ ਲਈ ਉਹਨਾਂ ਰਾਜਨੀਤਕ ਸਭਿਆਚਾਰ ਮੁਤਾਬਿਕ, ਬਾਦਲ ਸਹਿਬ ਦੀ ਵਡਿਆਈ ਕਰਕੇ, ਆਖਰੀ ਵਿਦਾਇਗੀ ਦੇ ਦਿਤੀ ਹੈ।
ਦੂਸਰਾ ਕਾਰਨ ਹੈ ਕਿ ਮੋਦੀ ਸਹਿਬ ਨੂੰ ਆਪਣਾ ਜੇਤੂ ਰੱਥ ਰੁਕ ਗਿਆ ਜਾਪਦਾ ਹੈ। ਉਹ ਮਹਿਸੂਸ ਕਰਨ ਲਗੇ ਹਨ ਕਿ ਇਹ ਪਦਵੀ ਸਦੀਵੀ ਨਹੀਂ ਹੈ। ਇਸ ਲਈ ਕੁਝ ਸਦੀਵੀ ਆਪਣਾ ਬਣਾ ਲੈਣਾ ਚਾਹੀਦਾ ਹੈ। ਉਹਨਾਂ ਬਾਦਲ ਸਹਿਬ ਨੂੰ ਇਸ ਵਿਸ਼ੇ ਦਾ ਮਾਹਰ ਸਮਝਕੇ, ਆਪਣੇ ਨੇੜੇ ਲਾਉਣ ਦੀ ਲੋੜ ਮਹਿਸੂਸ਼ ਕੀਤੀ ਹੈ।
ਮੈਂ ਤੁਹਾਡੀ ਰਾਇ ਲੈਣੀ ਚਾਹੁੰਦਾ ਹਾਂ।ਇਸ ਲਈ ਨੀਚੇ "ਤੁਹਾਡੀ ਰਾਇ ਲੈਣ ਲਈ ਸ਼ਰਵੇ" ਲਿੰਕ ਤੇ ਕਲਿਕ ਕਰਕੇ ਰਾਇ ਦੇਉ।
ਹੁਣ ਮੇਰੇ ਖਿਆਲ ਵਿਚ ਆਇਆ ਹੈ ਕਿ ਕੋਈ ਪਾਠਕ ਇਹ ਮਹਿਸੂਸ ਕਰੇਗਾ ਕਿ ਬਾਦਲ ਸਹਿਬ ਤਾਂ ਬੜੇ ਭੋਲੇ ਭਾਲੇ ਅਦਮੀ ਹਨ। ਹਨ ਉਹਨਾਂ ਨੂੰ ਹੈਵਾਨ ਬਰਾਬਰ ਕਿਉਂ ਰਖਿਆ ਹੈ।ਮੈਂ ਇਕ ਫਰੇਜ ਦੀ ਵਰਤੋਂ ਕੀਤੀ ਹੈ।ਗੌਡ ਐਂਡ ਈਵਲ। ਪਰ ਇਹ ਇਕ ਸਚਾਈ ਹੈ ਕਿ ਭੋਲੀ ਭਾਲੀ ਸੂਰਤ ਵਾਲੇ ਹੋਤੇ ਹੈਂ ਹੈਵਾਨ ਭੀ। ਹੈਵਾਨ ਉਹ ਜੀਵ ਹੈ ਜੋ ਆਪਣੀ ਪੇਟ ਪਾਲਣਾ ਲਈ, ਦੂਸਰੇ ਜੀਵ ਦੀ ਜਾਨ ਲੈ ਲੈਂਦਾ ਹੈ।
ਬਾਦਲ ਸਹਿਬ ਦਾ ਆਪਣਾ ਕਨੂੰਨ ਹੈ ਕਿ ਜੇ ਕਿਸੇ ਹੋਟਲ ਵਿਚ ਕੋਈ ਗਲਤ ਕੰਮ ਹੁੰਦਾ ਹੈ ਤਾਂ ਕੇਸ ਹੋਟਲ ਮਾਲਕ ਤੇ ਬਨਾਉਂਦੇ ਹਨ।ਜੇ ਕਿਸੇ ਜਿਮਂਦਾਰ ਦੇ ਖੂਹ ਵਿਚ ਮਜਦੂਰ ਦੀ ਮੌਤ ਹੋ ਜਾਏ ਤਾਂ ਕੇਸ ਜਿਮੀਂਦਾਰ ਤੇ ਬਨਣਾ ਹੈ।ਸਕੂਲ ਬੱਸ ਵਿਚ ਬਚੇ ਦਾ ਨੁਕਸਾਨ ਹੋਣ ਤੇ ਕੇਸ ਬੱਸ ਮਾਲਕ ਤੇ ਬਣਾਇਆ ਗਿਆ। ਇੰਡੀਅਨ ਇਸਪ੍ਰੈਸ਼ 3 ਅਕਤੂਬਰ ਵਿਚ ਨੈਸ਼ਨਲ ਕ੍ਰਾਈਮ ਰਿਕਾਰਡ ਬਿਉਰੋ ਦੀ ਰਿਪੋਰਟ ਛਪੀ ਹੈ ਜਿਸ ਵਿਚ ਇਹ ਇੰਕਸ਼ਾਫ ਕੀਤਾ ਗਿਆ ਹੈ ਕਿ ਮਜੂਦਾ ਬਾਦਲ ਸਰਕਾਰ ਵਿਚ ਨਸ਼ਿਆਂ ਦੀ ਵਰਤੋਂ / ਵਿਕਰੀ ਵਿਚ ਤਕਰੀਬਨ 40 ਗੁਣਾ ਵਾਧਾ ਹੋਇਆ ਹੈ।ਨਸ਼ਿਆਂ ਦੀ ਸ਼ਕਲ ਹੀਰੋਇਨ ਤੇ ਮੈਥਮਫੈਟਾਮਾਈਨ ਹੈ। 2009 ਦੀ ਰਿਪੋਰਟ ਮੁਤਾਬਿਕ ਇਕੱਲੇ ਪੰਜਾਬ ਦੇ ਅੰਕੜੇ ਸਮੁਚੇ ਭਾਰਤ ਦੇ ਅੰਕੜਿਆਂ ਨਾਲੋਂ ਤਕਰੀਬਨ ਦੁਗਣੇ ਹਨ।
ਮੈਥਮਫੈਟਾਮਾਈਨ ਵਾਰੇ ਕਿਹਾ ਜਾਂਦਾ ਹੈ ਕਿ ਇਹ ਬੜੀ ਅਸਾਨੀ ਨਾਲ ਬਣਾਈ ਜਾ ਸਕਦੀ ਹੈ। ਇਸਦੀ ਬਾਹਰੋਂ ਆਉਣ ਦੀ ਕੋਈ ਸੰਭਾਵਨਾ ਹੀ ਨਹੀਂ ਹੈ। ਬਾਦਲ ਸਰਕਾਰ ਦੁਰਾਨ ਵਗੇ ਇਸ ਚਿਟੇ ਦਰਿਆ ਨੇ ਲੱਖਾਂ ਨੌਜੁਆਨੀਆਂ ਨੂੰ ਜਿਉਂਦੇ ਹੀ ਮਾਰ ਮੁਕਾਇਆ ਹੈ। ਕਿਨੇ ਲੋਕਾਂ ਖੁਦਕਸ਼ੀਆਂ ਕੀਤੀਆਂ ਹਨ।ਇਸ ਸਭ ਕੁਝ ਲਈ ਬਾਦਲ ਸਰਕਾਰ ਜੁਮੇਂਵਾਰ ਹੈ। ਬਾਦਲ ਸਹਿਬ ਖੁਦ ਜੁਮੇਂਵਾਰ ਹਨ। ਪੰਜਾਬ ਦੀ ਸਮੁਚੀ ਦੁਰਦਿਸ਼ਾ ਦੇਖਦਿਆਂ, ਇਹ ਵੀਰ ਆਪ ਹੀ ਦਸਣ ਕਿ ਬਾਦਲ ਸਹਿਬ ਦੀ ਤੁਲਨਾ ਹੈਵਾਨ ਨਾਲ ਕਰਨੀ ਚਾਹੀਦੀ ਹੈ ਜਾਂ ਇਨਸ਼ਾਨ ਨਾਲ?