ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।
        
   .

  B36. ਮੈ ਅਕਾਲੀ ਦਲ ਕਿਉ ਛੱਡਿਆ?


ਮੈ ਬਚਪਨ ਵਿੱਚ ਪੰਜਾਬ ਕਾਗਰਸ ਦੇ ਕਿਸਾਨ ਵਿੰਗ ਵਿੱਚ ਪਟਿਆਲਾ ਡਵੀਜਨ ਦਾ ਕਨਵੀਨਰ ਸੀ। ਸਰਦਾਰ ਹੰਸ ਰਾਜ ਸ਼ਰਮਾ ਜੀ ਕਾਗਰਸ ਦੇ ਜਨਰਲ ਸਕੱਤਰ ਸਨ। ਉਸ ਸਮੇਂ ਉਹਨਾਂ ਦਾ ਕਾਂਗਰਸ ਤੇ ਬੜਾ ਪ੍ਰਭਾਵ ਸੀ। ਅਸੀ ਕੁਝ ਕਿਸਾਨ ਮਸਲਿਆ ਨੂੰ ਲੈ ਕੇ ਬਠਿੰਡਾ ਵਿੱਚ ਕਿਸਾਨ ਰੈਲੀ ਕਰਨੀ ਚਾਹੀ। ਕੁਝ ਖਾਸ ਆਦਮੀਆ ਦਾ ਡੈਪੂਟੇਸ਼ਨ ਲੈ ਕੇ ਹੰਸ ਰਾਜ ਸ਼ਰਮਾ ਜੀ ਨੂੰ ਮਿਲੇ। ਸ਼ਰਮਾ ਜੀ ਨੇ ਆਰਥਿਕ ਮੱਦਤ ਤੋਂ ਤਾਂ ਬਿਲਕੁੱਲ ਇਨਕਾਰ ਕਰ ਦਿਤਾ ਅਤੇ ਸਮਝਾਇਆ ਕਿ ਤੁਸੀਂ ਤਾਂ ਕਿਸਾਨ ਵਿੰਗ ਦਾ ਮਨੋਰਥ ਹੀ ਨਹੀ ਸਮਝ ਸਕੇ। ਕਿਸਾਨ ਭਾਵ ਜੱਟ ਦੀ ਵੋਟ ਉਹਨਾ ਦੇ ਮਸਲੇ ਹੱਲ ਕਰਕੇ ਮਿਲਣ ਦੀ ਆਸ ਛੱਡ ਦੇਣੀ ਚਾਹੀਦੀ ਹੈ। ਇਨਾਂ ਵਿੱਚ ਆਪਣੀ ਚੌਧਰ ਲਈ ਧੜੇਬੰਦੀ ਹੈ। ਲੜਾਈ ਝਗੜਾ ਆਮ ਹੂੰਦਾ ਹੈ। ਤੁਸੀ ਧੜੇਬੰਦੀ ਨੂੰ ਵਧਾਉ। ਵੱਡੇ ਧੜੇ ਨੂੰ ਆਪਣੇ ਨਾਲ ਜੋੜੋ। ਮੈ ਸ਼ਰਮਾ ਜੀ ਦਾ ਇਹ ਖਿਆਲ ਕਈ ਸੀਨੀਅਰ ਕਾਂਗਰਸੀ ਲੀਡਰਾਂ ਨਾਲ ਸਾਂਝਾ ਕੀਤਾ। ਸਾਰੇ ਤਕਰੀਬਨ ਇਸੇ ਖਿਆਲ ਨਾਲ ਹੀ ਸਹਿਮਤ ਸਨ। ਮੈ ਕਿਸਾਨ ਵਿੰਗ ਤੋਂ ਅਸਤੀਫਾ ਸ ਗੁਰਦੇਵ ਸਿੰਘ ਜੀ ਪ੍ਰਧਾਨ ਸਾਹਿਬ ਨੂੰ ਸੌਂਪ ਦਿੱਤਾ। ਧੰਨਵਾਦ ਕਰ ਦਿਆਂ ਕਿਹਾ ਕਿ ਮੈ ਇਸ ਸਿਧਾਂਤ ਦੀ ਪਾਲਣਾ ਕਰਨ ਵਿੱਚ ਅਸਮਰਥ ਹਾਂ।

ਮੈ ਰਾਮਪੁਰਾ ਫੂਲ ਤੋ ਆਜਾਦ ਉਮੀਦਵਾਰ ਵਜੋ ਚੋਣ ਲੜਨ ਦਾ ਫੈਸਲਾ ਕੀਤਾ ਸੀ। ਸੰਤ ਫਤਿਹ ਸਿੰਘ ਜੀ ਦਾ ਵਿਦਿਆਲਾ ਪਿੰਡ ਇਸੇ ਹਲਕੇ ਵਿੱਚ ਪੈਦਾ ਸੀ। ਇਸ ਹਲਕੇ ਵਿਚ ਅਕਾਲੀ ਦਲ ਦਾ ਉਮੀਦਵਾਰ ਕਈ ਵਾਰ ਕਮਿਉਨਿਸਟ ਉਮੀਦਵਾਰ ਤੋਂ ਹਾਰ ਚੁੱਕਾ ਸੀ। ਮੈ ਬਚਪਨ ਵਿੱਚ ਕਮਿਉਨਿਸਟ ਵਿਚਾਰਧਾਰਾ ਤੋ ਪ੍ਰਭਾਵਿਤ ਸੀ। ਇਸ ਲਈ ਮੈਂ ਕਮਿਉਨਿਜਮ ਸੋਸਲਿਜਮ ਦਾ ਪੂਰਾ ਅਧਿਐਨ ਕੀਤਾ ਸੀ। ਪਰ ਜਦੋਂ ਇਸ ਵਿਚਾਰਧਾਰਾ ਨੂੰ ਰਸ਼ੀਆ ਵਿੱਚ ਅਮਲੀ ਰੂਪ ਵਿੱਚ ਦੇਖਣ ਦਾ ਮੌਕਾ ਮਿਲਿਆ ਤਾਂ ਮੈਂਨੂੰ ਬਾਦਸਾਹੀ ਡਿਕਟੇਟਰਸਿਪ ਅਤੇ ਕਮਿਉਨਿਸਟ ਡਿਕਟੇਟਰਸਿਪ ਵਿਚ ਕੋਈ ਫਰਕ ਨਹੀਂ ਜਾਪਿਆ। ਮੈ ਆਪਣੇ ਹਲਕੇ ਵਿੱਚੋਂ ਕਮਿਉਨਿਸਟਾਂ ਦੇ ਪ੍ਰਭਾਵ ਨੂੰ ਵਧਣੋ ਰੋਕਣਾ ਚਾਹੁੰਦਾ ਸੀ। ਮੈ ਰਾਮਪੁਰਾ ਫੂਲ ਤੋ ਆਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਫੈਸਲਾ, ਸਿਰਫ ਪ੍ਰਚਾਰ ਕਰਨ ਦੇ ਮਨੋਰਥ ਨਾਲ ਕੀਤਾ ਸੀ। ਲੋਕਾਂ ਨੂੰ ਮੇਰਾ ਖਿਆਲ ਠੀਕ ਲੱਗਾ। 50 ਹਜਾਰ ਵੋਟਾ ਵਿੱਚੋਂ, ਤਿੰਨ ਕੋਣੀ ਲੜਾਈ ਵਿੱਚ, ਸਾਢੇ ਛੇ ਹਜਾਰ ਵੋਟਾਂ ਨਾਲ ਜਿੱਤ ਮਿਲੀ।

ਮੇਰੀ ਜਿੱਤ ਤੋ ਬਾਅਦ ਗਿਆਨੀ ਜੈਲ ਸਿੰਘ ਜੀ ਨੇ ਮੈਨੂੰ ਕਾਗਰਸ ਵਿੱਚ ਸਾਮਲ ਕਰਨ ਤੋ ਇਨਕਾਰ ਕਰ ਦਿੱਤਾ। ਕਿਉਕਿ ਮੈ ਕਾਗਰਸ ਵਿਰੁੱਧ ਇਲੈਕਸਨ ਲੜੀ ਸੀ। ਭਾਵੇ ਗਿਆਨੀ ਜੀ ਨਾਲ ਮੇਰਾ ਖਾਸ ਮੋਹ ਸੀ। ਜੇਕਰ ਗਿਆਨੀ ਜੀ ਦੀ ਰਾਜਨੀਤਿਕ ਜੁਮੇਂਵਾਰੀ ਨੂੰ ਪਾਸੇ ਰੱਖ ਕੇ ਉਹਨਾ ਦੀ ਨਿੱਜੀ ਸ਼ਖਸੀਅਤ ਨੂੰ ਨਾਪਿਆ ਜਾਵੇ ਤਾ ਉਹ ਦੇਵਤਾ ਸਰੂਪ ਇਨਸਾਨ ਸਨ।

ਕਾਗਰਸ ਛਡਕੇ ਮੈ ਅਕਾਲੀ ਦਲ ਵਿੱਚ ਸਾਮਿਲ ਹੋ ਗਿਆ। ਮੈ ਖੁਸ ਸੀ ਕਿਉਕਿ ਅਕਾਲੀ ਦਲ ਕਾਸ਼ਤਕਾਰਾਂ ਦੀ ਪਾਰਟੀ ਸਮਝੀ ਜਾਦੀ ਸੀ। ਪਰ ਅਸਲੀਅਤ ਵਿਚ ਉਸ ਸਮੇ ਅਕਾਲੀ ਦਲ ਕਾਸ਼ਤਕਾਰਾਂ ਦੇ ਹਿੱਤਾਂ ਲਈ ਨਹੀ ਲੜ ਰਿਹਾ ਸੀ, ਬਲਕਿ ਸਤਾ ਪ੍ਰਾਪਤ ਕਰਨ ਲਈ ਸ਼ੰਘਰਸ ਚਲਾ ਰਿਹਾ ਸੀ। ਸੰਤ ਫਤਿਹ ਸਿੰਘ ਜੀ ਨੂੰ, ਜਿਸਨੇ ਅਕਾਲੀ ਦਲ ਨੂੰ ਰਾਜ ਕਰਨ ਯੋਗ ਬਣਾਇਆ ਸੀ, ਨੂੰ ਪਾਸੇ ਕਰਨ ਲਈ ਪੈਸਾ ਤੇ ਸਰਾਬ ਦੀ ਵਰਤੋਂ ਨੂੰ ਹਥਿਆਰ ਬਣਾਇਆ ਗਿਆ ਸੀ। ਪਾਰਟੀ ਮੀਟਿੰਗਾਂ ਦੇ ਬਹਾਨੇ ਸਰਾਬ ਮੀਟ ਅਤੇ ਪੈਸੇ ਦੇ ਲਾਲਚ ਨਾਲ ਪੰਥਕ ਵਿਧਾਇਕਾਂ ਦੀ ਵਫਾਦਾਰੀ ਤਬਦੀਲ ਕਤਿੀ ਜਾ ਰਹੀ ਸੀ।

ਤਕਰੀਬਨ ਸਾਰੇ ਵਿਧਾਇਕ ਇਹ ਲਾਲਚ ਲੈਣ ਲਈ ਤਿਆਰ ਜਾਪਦੇ ਸਨ। ਪ੍ਰਤੂੰ ਸ ਬਰਨਾਲਾ, ਜਸ਼ਦੇਵ ਸਿੰਘ ਸੰਧੂ ਅਤੇ ਸਤਨਾਮ ਸਿੰਘ ਬਾਜਵਾ ਉਪਰ ਇਸ ਮੁਹਿੰਮ ਦਾ ਕੋਈ ਪ੍ਰਭਾਵ ਮਲੂਮ ਨਹੀਂ ਸੀ ਹੋ ਰਿਹਾ। ਇਹ ਤਿਨੋਂ ਮੀਟਿੰਗਾਂ ਵਿੱਚ ਆੳਂਦੇ ਸਨ ਪਰ ਖਾਣਾ ਨਹੀਂ ਖਾਂਦੇ ਸਨ। ਇਕ ਦਿਨ ਸੰਧੂ ਸਾਹਿਬ ਨੇ ਮੈਨੂੰ ਕਿਹਾ ਸੀ "ਜਲਾਲ ਇਹ ਖਾਣਾ ਬੜਾ ਦੁਖਦਾਈ ਸਾਬਿਤ ਹੋਵੇਗਾ"ਮੇਰੇ ਪੁੱਛਣ ਤੇ ਉਹਨਾ ਕਿਹਾ "ਇਹ ਖਾਣਾ ਖਾਣ ਲਈ ਆਪਣੀ ਜਮੀਰ ਮਾਰਨੀ ਪਏਗੀ ਅਤੇ ਪੰਥਕ ਮਨੋਰਥਾਂ ਨੂੰ ਤਿਆਗ ਦੇਣਾ ਪਏਗਾ"ਸੰਧੂ ਸਾਹਿਬ ਨੇ ਮੇਰੇ ਦਬੇ ਹੋਏ ਖਿਆਲ ਦੀ ਪੁੱਸ਼ਟੀ ਕਰ ਦਿੱਤੀ ਸੀ। ਮੈ ਖਾਣਾ ਖਾਣ ਤੋ ਕਤਾਹੀ ਕਰਨ ਲੱਗਾ। ਉਸ ਤੋ ਪਹਿਲਾਂ ਮੈਨੂੰ ਚੰਗਾ ਬੁਲਾਰਾ ਸਮਝਿਆ ਜਾਦਾ ਸੀ ਅਤੇ ਮੈ ਵਿਧਾਇਕ ਦਲ ਵਲੋਂ ਬੋਲਣ ਲਈ ਕਈ ਵਾਰ ਚੁਣਿਆ ਗਿਆ ਸੀ। ਇਸ ਤੋ ਬਾਅਦ ਦਿੱਲੀ ਦੀ ਇਕ ਕਾਨਫਰੰਸ ਵਿੱਚ ਮੈਂਨੂੰ ਛਡ ਕੇ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੂੰ ਚੁਣ ਲਿਆ ਗਿਆ ਸੀ।

ਆਉਣ ਵਾਲੀ ਚੋਣ ਵਿੱਚ ਮੈਨੂੰ ਅਕਾਲੀ ਟਿਕਟ ਤਾਂ ਸਿਟਿੰਗ ਵਿਧਾਇਕ ਹੋਣ ਕਰਕੇ ਦੇ ਦਿੱਤੀ ਗਈ। ਪਰੰਤੂ ਬਾਦਲ ਗਰੁਪ ਨੇ ਮੇਰੀ ਡਟਕੇ ਵਿਰੋਧਤਾ ਕੀਤੀ ਤੇ ਕਮਿਉਨਿਸਟ ਉਮੀਦਵਾਰ ਦੀ ਹਮਾਇਤ ਕੀਤੀ। ਇਲੈਕਸਨ ਵਿੱਚ ਬਾਦਲ ਗਰੁਪ ਨੇ ਮੈਨੂੰ ਹਰਾਉਣ ਦੇ ਸਾਧਨ ਵਜੋਂ ਮੇਰੇ ਹਲਕੇ ਵਿੱਚ ਮੇਰੇ ਵਿਰੁੱਧ ਚੋਣ ਜਲਸੇ ਕੀਤੇ ਅਤੇ ਕਈ ਹੋਰ ਕਿਸਮ ਦੇ ਹੱਥ ਕੰਡੇ ਵੀ ਵਰਤੇ। ਕਮਿਉਨਿਸਟ ਉਮੀਦਵਾਰ ਨੂੰ ਪੰਥਕ ਉਮੀਦਵਾਰ ਸਮਝਿਆ ਗਿਆ ਅਤੇ ਮੈਨੂੰ ਸ਼ਰਾਬ ਗਰੁੱਪ ਦਾ ਬੇਵਫਾ ਦਸਿਆ ਗਿਆ। ਇਸ ਦੇ ਬਾਵਜੂਦ ਮੇਰੀ ਤਕਰੀਬਨ 2000 ਵੋਟ ਨਾਲ ਜਿੱਤ ਹੋ ਗਈ। ਵਰਕਰ ਜਿਤ ਦੀਆ ਖੁਸੀਆ ਮਨਾਉਣ ਲਗੇ। ਅਚਾਨਕ ਪੋਸਟਲ ਵੋਟ ਗਿਨਣ ਦਾ ਅਣ ਕਿਆਸਿਆ ਐਲਾਨ ਕਰ ਦਿੱਤਾ ਗਿਆ। ਇਕ ਵੱਡੀ ਪੇਟੀ ਕਥਿਤ ਪੋਸਟਲ ਵੋਟਾਂ ਨਾਲ ਭਰੀ ਸਾਹਮਣੇ ਲਿਆਂਦੀ ਗਈ। ਇਹ ਵੋਟਾਂ ਲਿਫਾਫਿਆਂ ਵਿੱਚ ਨਹੀ ਸਨ, ਸਥਾਨਕ ਵੈਲਟ ਪੇਪਰਾਂ ਉਪਰ ਹੀ ਮੋਹਰਾਂ ਲਾ ਕੇ ਬਣਾਈਆਂ ਗਈਆਂ ਸਨ। ਗਿਣਤੀ ਸੁਰੂ ਹੋਈ। ਨੋਵੀਂ ਵੋਟ ਸ ਕਰਮ ਸਿੰਘ ਮਾਸਟਰ ਦੀ ਸੀ, ਜੋ ਕਿ ਪੋਲਿੰਗ ਏਜਿੰਟ ਵਜੋ ਖੁਦ ਗਿਣਤੀ ਵਿੱਚ ਸਾਮਿਲ ਸਨ। ਸਾਰਾ ਫਰਾਡ ਸਾਹਮਣੇ ਆ ਗਿਆ ਸੀ। ਹਾਲ ਵਿੱਚ ਰੌਲਾ ਪੈਗਿਆ। ਪੁਲਿਸ ਕਥਿਤ ਵੈਲਟ ਪੇਪਰ ਵਾਲੀ ਪੇਟੀ ਚੁਕ ਕੇ ਅੰਦਰ ਲੈ ਗਈ। ਰਿਟਰਨਿੰਗ ਅਫਸਰ ਨੇ 2000 ਵੋਟ ਉਪਰ ਕਮਿਉਨਿਸਟ ਉਮੀਦਵਾਰ ਨੂੰ ਜੇਤੂ ਘੋਸ਼ਿਤ ਕਰ ਦਿੱਤਾ।

ਚੋਣ ਨਤੀਜਾ ਆਉਣ ਤੇ ਅਕਾਲੀ ਸਰਕਾਰ ਹੋਂਦ ਵਿੱਚ ਆ ਗਈ। ਸਰਕਾਰ ਇਸ ਘਟਨਾ ਦੀ ਪੜਤਾਲ ਕਰਵਾ ਸਕਦੀ ਸੀ। ਜੁਡੀਸ਼ਲ ਕਮਿਸਨ ਵੀ ਇਸ ਦੀ ਪੜਤਾਲ ਕਰ ਸਕਦਾ ਸੀ। ਪਰ ਮੈਂਨੂੰ ਸਰਕਾਰ ਤੇ ਪਾਰਟੀ ਵਲੋ ਕੋਈ ਸਹਿਯੋਗ ਨਾ ਮਿਲਿਆ। ਮੈਂ ਇਲੈਕਸਿਨ ਪਟੀਸਨ ਦਾਇਰ ਕੀਤੀ। ਮੇਰੇ ਵਕੀਲ ਨੇ ਕੁਝ ਦਸਤਾਵੇਜਾਂ ਦੀ ਮੰਗ ਕੀਤੀ, ਜੋ ਸਰਕਾਰ ਅਤੇ ਪਾਰਟੀ ਪ੍ਰਧਾਨ ਵਲੋਂ ਦਿਤੇ ਜਾਣੇ ਸਨ। ਇਹ ਨਹੀ ਦਿੱਤੇ ਗਏ। ਪੌਣੇ ਦੋ ਸਾਲ ਬਾਅਦ ਅਕਾਲੀ ਸਰਕਾਰ ਟੁੱਟ ਗਈ। ਭਾਵੇਂ ਹਾਈਕੋਰਟ ਤੋ ਬਾਅਦ ਵਿੱਚ ਰਲੀਫ ਹਾਂਸਿਲ ਹੋ ਗਿਆ ਸੀ, ਪਰ ਇਹ ਬੇਅਰਥਾ ਹੋ ਚੁਕਾ ਸੀ। ਮੈਂ ਮਹਿਸ਼ੂਸ ਕੀਤਾ ਕਿ ਬਾਦਲ ਸਹਿਬ ਕੋਲ ਕਿਸੇ ਈਮਾਨ ਦਰ ਆਦਮੀਂ ਲਈ ਕੋਈ ਥਾਂ ਨਹੀਂ ਹੈ।  ਬਾਦਲ ਸਹਿਬ ਨੂੰ ਛਡ ਦਿਤਾ। ਅਨੇਕਾਂ ਘਟਨਾਵਾਂ ਹਨ ਜੋ ਇਹ ਸਾਬਿਤ ਕਰਦੀਆਂ ਹਨ ਕਿ ਮੈਂ ਸ ਬਾਦਲ ਅਤੇ ਬਾਦਲ ਅਕਾਲੀ ਦਲ ਲਈ ਬਹੁਤ ਕੁਝ ਕੀਤਾ ਸੀ। ਇਥੇ ਜਿਕਰ ਕਰਨ ਦੀ ਲੋੜ ਨਹੀਂ। ਪਰ ਇਥੇ ਮੈਂ ਇਕ ਨਿਹਾਇਤ ਇਮਾਨਦਾਰ ਰਾਜਨੀਤਕ ਦਾ ਜਿਕਰ ਜਰੂਰ ਕਰਨਾ ਚਹੁੰਦਾ ਹਾਂ।

1977 ਵਿੱਚ ਕੇਦਰ ਵਿੱਚ ਸਾਂਝੀ ਸਰਕਾਰ ਹੋਦ ਵਿੱਚ ਆਈ। ਸ ਸੁਰਜੀਤ ਸਿੰਘ ਬਰਨਾਲਾ ਖੇਤੀ ਮੰਤਰੀ ਬਣੇ। ਬਰਨਾਲਾ ਸਾਹਿਬ ਦੇ ਮਹਿਕਮੇ ਵਿੱਚ 7 ਸਕੱਤਰ, ਭਾਵ 7 ਮਹਿਕਮੇ ਸਨ। ਮੁਰਾਰਜੀ ਡੇਸਾਈ ਪ੍ਰਧਾਨ ਮੰਤਰੀ ਸਨ। ਜੋ ਸਖਤ ਅਤੇ ਆਪਣੀ ਨੇਚਰ ਦੇ ਸਮਝੇ ਜਾਦੇ ਸਨ। ਉਹਨਾਂ ਨੇ ਬਰਨਾਲਾ ਸਾਹਿਬ ਨੂੰ ਵੱਖ ਵੱਖ ਅਦਾਰਿਆਂ ਵਿੱਚ ਕਾਬਲ ਸਖਸ਼ੀਅਤਾਂ ਦੀ ਨਿਯੁਕਤੀ ਕਰਨ ਦੀ ਹਦਾਇਤ ਦਿੱਤੀ। ਬਰਨਾਲਾ ਸਾਹਿਬ ਨੂੰ ਸਾਇਦ ਮੇਰੀ ਤਰਸਯੋਗ ਹਾਲਤ ਉੱਪਰ ਰਹਿਮ ਆ ਗਿਆ ਸੀ ਜਾਂ ਉਹ ਮੇਰੀ ਹਾਈ ਇਗਲਿੰਸ ਅਤੇ ਸਬੰਧਿਤ ਵਿਸਿਆਂ ਨੂੰ ਡੁੰਘਾਈ ਨਾਲ ਘੋਖਣ ਦੀ ਲਗਨ ਤੋਂ ਪ੍ਰਭਾਵਤ ਸਨ।

ਉਹਨਾਂ ਮੇਰੇ ਵਲੋਂ ਬਿਨਾਂ ਕਿਸੇ ਬੇਨਤੀ ਕਰਨ ਦੇ, ਮੇਰੇ ਵਲੋਂ ਅਕਾਲੀ ਦਲ ਲਈ ਯੋਗਦਾਨ ਅਤੇ ਮੇਰੀ ਯੋਗਤਾ ਨੂੰ ਦੇਖਦਿਆਂ, ਮੈਨੂੰ "ਭਾਰਤੀ ਖੇਤੀ ਕੀਮਤ ਕਮਿਸਨ" ਦਾ ਮੈਂਬਰ ਅਤੇ ਭਾਰਤ ਦੀਆਂ ਉਸ ਸਮੇ ਦੀਆ 64 ਖੇਤੀ ਯੂਨੀਵਰਸਿਟੀਆਂ ਦਾ ਕੰਟਰੋਲ ਕਰ ਰਹੀ ਸੰਸਥਾ "ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਪੂਸਾ ਨਿਊ ਦੇਹਲੀ ਦਾ ਡਾਇਰੈਕਰਟਰ ਨਿਯੁਕਤ ਕਰ ਦਿੱਤਾ। ਸ ਬਰਨਾਲਾ ਵਾਰੇ ਕਿਸੇ ਰਾਜਨੀਤਕ ਭ੍ਰਿਸ਼ਟਾਚਾਰ ਦੀ ਗਲ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਉਹਨਾਂ ਕਿਸੇ ਤੋਂ ਪਾਰਟੀ ਫੰਡ ਲਈ ਭੀ ਇਕ ਪੈਸਾ ਤਕ ਨਹੀਂ ਮੰਗਿਆ ਸੀ।

ਇੱਥੇ ਹੀ ਅਸਲੀ ਰੂਪ ਵਿਚ ਮੈਨੂੰ ਭਾਰਤ ਦੀ ਆਰਥਿਕਤਾ ਜਾਂਚਣ ਦਾ ਮੌਕਾ ਮਿਲਿਆ।ਭਾਰਤੀ ਆਰਥਿਕਤਾ ਦੇ ਉਨਤ ਦੇਸ਼ਾਂ ਨਾਲ ਤੁਲਤਾਮਿਕ ਅਧਿਐਨ ਨੇ ਭਾਰਤ ਲਈ ਅਤਿ ਲੋੜੀਂਦੇ ਪ੍ਰੋਜੈਕਟਾਂ ਦੀ ਲੋੜ ਦਾ ਅਹਿਸਾਸ ਕਰਾਇਆ। ਕਈ ਪ੍ਰੈਜਕਟ ਤਿਆਰ ਕੀਤੇ ਗਏ। ਇਹ ਪ੍ਰੋਜੈਕਟ ਪੰਜਾਬ ਲਈ ਵਰਦਾਨ ਸਾਬਤ ਹੋ ਸਕਦੇ ਸਨ, ਪਰ ਲੁਟੇਰਾ ਸ਼ਾਹੀ ਦਾ ਸ਼ਿਕਾਰ ਹੋ ਗਏ


 
 
Untitled 36