08 ਸੰਜੇ ਦੀ ਹੰਕਾਰੀ ਨੇਚਰ ਤੇ ਲੁਟ ਘਸੁਟ ਨੇ, ਰੱਖਿਆ ਪੰਜਾਬ ਵਿਚ, ਭ੍ਰਿਸ਼ਟਾਚਾਰ ਸਲਾਮਤ।
ਮੇਰੀਆਂ ਪੋਸਟਾਂ ਤੇ ਖੁੱਸੀ ਜਾਹਰ ਕਰਨ ਵਾਲੇ ਵੀਰਾਂ ਦਾ, ਇਕ ਵਾਰ ਧੰਨਵਾਦ।
ਪਰ ਨਰਾਜ਼ਗੀ ਜਾਹਰ ਕਰਨ ਵਾਲੇ ਵੀਰਾਂ ਦਾ, ਲੱਖ ਲੱਖ ਧੰਨਵਾਦ।
ਕਿਉਂਕਿ ਗ਼ੁੱਸਾ ਪ੍ਰਗਟਾਉਣ ਤੋਂ ਬਾਦ, ਹਰ ਇਨਸਾਨ ਦੇ ਮਨ ਵਿਚ, ਸਚਾਈ ਦੀ ਪੜਤਾਲ ਕਰਨ ਦੀ ਲੋੜ ਪੈਂਦੀ ਹੈ। ਬੱਸ ਇਹੀ ਮੇਰੇ ਲਈ ਵਰਦਾਨ ਹੈ। ਮੇਰੀਆਂ ਪੋਸਟਾਂ ਤੇ ਹਜ਼ਾਰਾਂ
ਮੈਸੇਜ, ਈਮੇਲ ਤੇ ਟੈਲੀਫ਼ੋਨ ਆਏ ਹਨ। ਜਿਨ੍ਹਾਂ ਖੋਜ ਭਰਪੂਰ ਲੇਖਾਂ ਲਈ ਬਹੁਤ ਸ਼ਲਾਘਾ ਕੀਤੀ ਹੈ। ਮੇਰੀ ਵੈੱਬਸਾਈਟ ਲੱਖਾਂ ਲੋਕਾਂ ਵੱਲੋਂ ਦੇਖੀ ਗਈ ਹੈ। ਉਹਨਾ ਦਾ ਧੰਨਵਾਦ ਕਰਦਿਆਂ, ਨਰਾਜ਼ਗੀ ਵਾਲੇ ਵੀਰਾਂ ਨੂੰ ਕੁਝ ਕੁ ਬੇਨਤੀਆਂ ਕਰਨੀਆਂ ਚਾਹੁੰਦਾ ਹਾਂ। ਇਕ ਵੀਰ ਨੇ ਕਿਹਾ ਹੈ, ਕਿ ਮੈਨੂੰ ਬਾਦਲਾਂ ਨੇ ਟੁੱਕ ਪਾ ਦਿੱਤਾ ਹੈ।
ਇਕ ਵੀਰ ਨੇ ਕਿਹਾ ਹੈ ਕਿ ਇਸ ਤੇ ਬਾਦਲਾਂ ਨੇ ਕਿੰਨੇ ਕੇਸ ਬਣਾਏ ਹਨ। ਪਰ ਇਹ ਅਜੇ ਭੀ ਕੇਜਰੀਵਾਲ ਦਾ ਵਿਰੋਧ ਕਰ ਰਿਹਾ ਹੈ। ਜਿਸ ਦਾ ਫ਼ਾਇਦਾ ਬਾਦਲਾਂ ਨੂੰ ਜਾਂਦਾ ਹੈ। ਉਹ ਵੀਰ ਠੀਕ ਹੈ। ਸੁਖਬੀਰ ਬਾਦਲ ਨੇ ਸਿਕੰਦਰ ਸਿੰਘ ਮਲੂਕਾ ਤੇ ਬਲਵਿੰਦਰ ਸਿੰਘ ਭੂੰਦੜ ਰਾਹੀਂ, ਮੇਰੀ ਤਕਰੀਬਨ ਸਾਰੀ ਜਾਇਦਾਦ ਲੁੱਟ ਲਈ ਹੈ। ਲੁੱਟਣ ਤੋਂ ਪਹਿਲਾਂ ਉਹ ਝੂਠੇ ਕੇਸ਼ ਬਣਾਉਂਦੇ ਹਨ। ਕੋਰਟਾਂ ਨੇ ਆਪਣੇ ਫ਼ੈਸਲੇ ਵਿਚ ਸਾਫ਼ ਲਿਖਿਆ ਕਿ ਇਹ ਅਕਾਲੀ ਤੇ ਸਰਕਾਰੀ ਜਬਰ ਹੈ। ਬਾਦਲਾਂ ਨੇ ਮੈਨੂੰ ਕਿਨ੍ਹਾਂ ਨਿਉਂਦਾ ਪਾਇਆ ਹੈ। ਇਹ ਵੇਰਵਾ ਇੱਥੇ ਨਹੀਂ ਦਿੱਤਾ ਜਾ ਸਕਦਾ। ਕਿਰਪਾ ਕਰਕੇ ਮੇਰੀ ਵੈੱਬਸਾਈਟ ਦੇਖ ਲਓ। (
WWW.ACPP.IN )
ਉਸ ਸਮੇਂ ਤੋਂ ਮੈਂ ਬਾਦਲਾਂ ਤੋਂ ਬਦਲਾ ਲੈਣ ਲਈ ਤਰਸ ਭੀ ਰਿਹਾ ਹਾਂ, ਤੇ ਹੌਸਲਾ ਭੀ ਨਹੀਂ ਛੱਡਿਆ। ਮੈ ਪੰਜਾਬ ਵਿਚ ਇੱਕੋ ਇਕ ਆਦਮੀ ਹਾਂ, ਜਿਸ ਨੇ ਬਾਦਲ ਦੀਆਂ ਲੁੱਟਾਂ ਵਾਰੇ ਅਣਗਿਣਤ ਲੇਖ ਲਿਖੇ ਹਨ, ਤੇ ਲੈਕਚਰ ਕੀਤੇ ਹਨ। ਭਾਈ ਰਣਜੀਤ ਸਿੰਘ ਖ਼ਾਲਸਾ ਇੱਕੋ ਇਕ ਇਨਸਾਨ ਹੈ, ਜਿਸ ਨੇ ਸੰਗਤ ਨੂੰ ਹਜ਼ਾਰਾਂ ਵਾਰ ਦੱਸਿਆ, ਕਿ ਬਾਦਲਾਂ ਨੇ ਗੁਰੂ ਘਰ ਕਿਵੇਂ ਲੁੱਟੇ ਹਨ। ਉਹ ਬਾਹਰ ਜਾ ਕੇ ਪ੍ਰਚਾਰ ਕਰ ਸਕੇ। ਪਰ ਬਾਦਲ ਸਰਕਾਰ ਨੇ ਮੇਰਾ ਪਾਸਪੋਰਟ ਜ਼ਬਤ ਕਰ ਲਿਆ ਸੀ। ਭਾਵੇਂ ਮੇਰੀਆਂ ਬਾਦਲ ਖ਼ਾਨਦਾਨ ਨਾਲ ਤਿੰਨ ਨਜ਼ਦੀਕੀ ਰਿਸ਼ਤੇ ਦਾਰੀਆਂ ਹਨ।
ਮੈਂ ਬਾਦਲਾਂ ਤੋਂ ਆਪਣੀ ਜਾਇਦਾਦ ਵਾਪਸ ਲੈਣ ਲਈ, ਕੈਪਟਨ ਸਾਹਿਬ ਨੂੰ ਆਪਣੀ ਸਮਰੱਥਾ ਅਨੁਸਾਰ ਸਹਿਯੋਗ ਦਿੱਤਾ। ਪਰ ਮੈ ਕਾਂਗਰਸ ਦਾ ਪ੍ਰਾਇਮਰੀ ਮੈਂਬਰ ਨਹੀਂ ਬਣਿਆ। ਕਿਉਂਕਿ ਦਿਲੀ ਦੇ ਸਿੱਖਘਾਤ ਵਾਰੇ ਮੈਨੂੰ ਬਾਬੂ ਕਾਂਸ਼ੀ ਰਾਮ ਨੇ ਅਸਲੀਅਤ ਦਸ ਦਿੱਤੀ ਸੀ। ਮੈਨੂੰ ਕੈਪਟਨ ਸਾਹਿਬ ਨੇ ਟਿਕਟ ਦੇਣ ਲਈ ਜੱਸੀ ਸਾਹਿਬ ਨੂੰ ਦਿਲੀ ਤੋਂ ਮੇਰੇ ਘਰ ਜਲਾਲ ਭੇਜਿਆ ਸੀ। ਮੈਂ ਪਟਿਆਲੇ ਜਾ ਕੇ ਮਾਫ਼ੀ ਮੰਗ ਲਈ ਸੀ। ਪਰ ਜਦ ਮੈਂ ਦੇਖਿਆ ਕਿ ਕੈਪਟਨ ਤੇ ਬਾਦਲ ਅੰਦਰੋਂ ਇਕ ਹਨ। ਮੈਨੂੰ ਘੋਰ ਨਿਰਾਸ਼ਤਾ ਹੋਈ।
ਪਰ ਮੈਂ ਆਪਣੇ ਯਤਨ ਨਹੀਂ ਛੱਡੇ। ਆਪਣੀ ਐਂਟੀ ਕਰੱਪਸ਼ਨ ਪਾਰਟੀ ਬਣਾਈ। ਜੂਨ 2015 ਨੂੰ ਆਮ ਆਦਮੀ ਪਾਰਟੀ ਨੇ "ਪੰਜਾਬ ਜੋੜੋ" ਮੁਹਿੰਮ ਸ਼ੁਰੂ ਕੀਤੀ। ਸੰਜੇ ਸਿੰਘ ਨੇ ਬਾਦਲ ਨੂੰ ਗੁੰਡਾ ਕਿਹਾ, ਮੈਨੂੰ ਬੜੀ ਖੁੱਸੀ ਹੋਈ। ਆਪਣੀ "ਐਂਟੀ ਕਰੱਪਸ਼ਨ ਪਾਰਟੀ" ਦੀ ਵੈੱਬਸਾਈਟ ਬਦਲ ਕੇ, ਮੈਂ "ਪੰਜਆਪ" ਬਣਾ ਦਿੱਤੀ। ਮੈ ਕੋਈ ਅਡੰਬਰ ਨਹੀਂ ਕੀਤਾ। ਮੈਂ ਮਾਰਚ 2013 ਤੋਂ ਅੰਨ੍ਹਾ ਹਜ਼ਾਰੇ ਜੀ ਨਾਲ ਜੁੜਿਆ ਹੋਇਆ ਹਾਂ। ਮੈਂ ਬਠਿੰਡਾ ਪਾਰਲੀਮੈਂਟ ਲੜਨ ਲਈ, ਸੰਜੇ ਜੀ ਨੂੰ ਆਪ ਦੇ ਪੁਰਾਣੇ ਦਫ਼ਤਰ ਵਿਚ ਮਿਲਿਆ ਸੀ। ਯਕੀਨ ਕਰੋ। ਮੈਂ ਬਾਦਲਾਂ ਨੂੰ ਉਸ ਸਮੇਂ ਦੇ ਹਾਲਾਤ ਅਨੁਸਾਰ ਅਵੱਸ਼ ਹਰਾ ਸਕਦਾ ਸੀ। ਟਿਕਟ ਭਾਵੇਂ ਨਹੀਂ ਮਿਲੀ, ਪਰ ਮੈਂ ਆਪ ਦੇ ਸੋਹਲੇ ਗਾਉਂਦਾ ਰਿਹਾ।
ਮੈਂ ਮੁਕਤਸਰ ਕਾਨਫ਼ਰੰਸ ਸਮੇਂ ਆਪਣੇ ਰਿਸ਼ਤੇਦਾਰਾਂ ਕੋਲ, ਕਾਨਫ੍ਰੰਸ਼ ਦੀ ਕਾਮਯਾਬੀ ਲਈ ਚੱਕਰ ਲਾਉਂਦਾ, ਪਰ ਸ਼ਾਮ ਨੂੰ ਸੇਖੋਂ ਸਾਹਿਬ ਕੋਲ, ਪੰਡਾਲ ਲਗਾਉਣ ਵਾਲੇ ਅਸਥਾਨ ਤੇ ਆ ਜਾਂਦਾ ਸੀ। ਮੇਰੇ ਬੈਠਿਆਂ ਹੀ ਸੇਖੋਂ ਸਾਹਿਬ ਨੇ, ਸੰਜੇ ਜੀ ਨੂੰ ਦੱਸਿਆ, ਕਿ ਮਜੀਠੀਏ ਨੇ ਉਸ ੳਪਰ ਮਜੀਠਾ ਦਾ ਕੇਸ ਕਰ ਦਿੱਤਾ ਹੈ। ਮੈਂ ਸੰਜੇ ਜੀ ਨੂੰ ਦੋ ਵਾਰ ਕਿਹਾ ਕਿ ਤੁਹਾਨੂੰ ਵਕੀਲ ਤਾਂ ਕਹਿਣ ਗੇ, ਕਿ ਜਿਨ੍ਹਾਂ ਚਿਰ ਸੰਮਣ ਨਹੀਂ ਆਉਂਦੇ, ਆਪਾਂ ਕੁਝ ਨਹੀਂ ਕਰ ਸਕਦੇ। ਪਰ ਬੇਫ਼ਿਕਰ ਰਹੋ। ਮੈ ਤੁਹਾਨੂੰ ਸੰਮਣ ਨਹੀਂ ਹੋਣ ਦਿਆਂ ਗਾ। ਮੈ ਦੋ ਵਾਰ ਕਿਹਾ, ਪਰ ਦੋਨੋਂ ਵਾਰ ਸੰਜੇ ਜੀ ਨੇ ਆਪਣਾ ਮੂੰਹ ਦੂਜੀ ਤਰਫ਼ ਫੇਰ ਲਿਆ। ਕਿਉਂਕਿ ਉਹ ਇਤਨੇ ਮਗ਼ਰੂਰ ਹਨ, ਕਿ ਆਮ ਬੰਦੇ ਦੀ ਗੱਲ ਸੁਣਨਾ ਹੱਤਕ ਸਮਝਦੇ ਹਨ।
ਉਹਨਾ ਨੂੰ ਇਹ ਭੀ ਪਤਾ ਸੀ, ਕਿ ਮੈਂ ਦੋ ਵਾਰ ਐਮ ਐਲ ਏ ਰਿਹਾ ਹਾਂ। ਖੇਤੀ ਕੀਮਤ ਕਮਿਸ਼ਨ ਦਾ ਮੈਂਬਰ ਰਿਹਾ ਹਾਂ। ਭਾਰਤੀ ਖੇਤੀ ਖੋਜ ਸੰਸਥਾ, ਜਿਸ ਅਧੀਨ ਭਾਰਤ ਦੀਆਂ 65 ਖੇਤੀ ਯੂਨੀਵਰਸਿਟੀਆਂ ਹਨ, ਦਾ ਡਾਇਰੈਕਟਰ ਰਿਹਾ ਹਾਂ। ਇਸ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਸਭ ਤੋਂ ਸੀਨੀਅਰ ਮੈਂਬਰ ਹਾਂ। ਅੰਨਾਂ ਜੀ ਨਾਲ 2013 ਤੋਂ ਜੁੜਿਆ ਹੋਇਆਂ ਹਾਂ। ਖ਼ੈਰ ਜਦ ਸੰਜੇ ਸਾਹਿਬ, ਪਾਠਕ ਜੀ, ਸੁੱਚਾ ਸਿੰਘ, ਮਾਨ ਸਾਹਿਬ, ਜਾਣ ਲਈ ਗੱਡੀ ਵਿਚ ਬੈਠ ਗਏ, ਤਾਂ ਮੈ ਫਿਰ ਸੰਜੇ ਸਿੰਘ ਨੂੰ ਬੇਨਤੀ ਕੀਤੀ, ਕਿ ਜੇ ਤੁਸੀਂ ਇਜਾਜ਼ਤ ਦਿਉਂ, ਤਾਂ ਮੈਂ ਤੁਹਾਡੇ ਸਮਝਣ ਰੋਕ ਸਕਦਾ ਹਾਂ। ਜਿਸ ਤੇ ਸੰਜੇ ਸਿੰਘ ਨੇ ਸੇਖੋਂ ਸਾਹਿਬ ਨੂੰ ਕਿਹਾ, ਕਿ ਮੇਰਾ ਕੇਸ ਇਸ ਨੂੰ ਦੇ ਦੇਵੋ। ਮੈਂ ਕਿਹਾ ਕਿ ਮੈਂ ਸਿਰਫ਼ ਇਜਾਜ਼ਤ ਮੰਗਦਾ ਹਾਂ। ਪੈਸੇ ਆਪਣੇ ਕੋਲੋਂ ਖ਼ਰਚ ਕਰਾਂ ਗਾ। ਉਹ ਬਿਨਾਂ ਬੋਲੇ ਚਲੇ ਗਏ।
ਉਹਨਾ ਦੀ ਤਾਰੀਖ਼ ਮਾਘੀ ਤੋਂ ਅਗਲੇ ਦਿਨ ਸੀ। ਪਰ ਮੈਂ ਪਹਿਲਾਂ ਜੱਜ ਸਾਹਿਬ ਨੂੰ ਦਲੀਲ ਦੇਣ ਲਈ, ਮਾਘੀ ਵਾਲੇ ਦਿਨ ਮਿਲਣਾ ਠੀਕ ਸਮਝਿਆ। ਇਸ ਲਈ ਮੈ ਹਾਜ਼ਰੀ ਲੁਆਕੇ ਲੁਧਿਆਣੇ ਸ ਬਿਕਰਮ ਪਾਲ ਸਿੰਘ ਜੀ ਦੀ ਕੋਰਟ ਵਿਚ ਪਹੁੰਚ ਗਿਆ। ਮੈਂ ਉਹਨਾ ਨੂੰ ਆਪਣੀ ਦਲੀਲ ਦਿੱਤੀ ਕਿ ਮੈਂ ਫਰੀਲਾਂਸ਼
ਜਰਨਲਿਸ਼ਟ
ਹਾਂ। ਕਿਸੇ ਪਾਰਟੀ ਦਾ ਕੋਈ ਅਹੁਦੇਦਾਰ ਨਹੀਂ। ਇਸ ਐਕਟ ਦਾ ਮੁਫ਼ਾਦ ਗ਼ਲਤ ਹੈ। ਕਿਉਂਕਿ ਕੋਈ ਭੀ ਕਰੱਪਟ ਅਨਸਰ, ਆਪਣੇ ਖ਼ਿਲਾਫ਼, ਪ੍ਰੈੱਸ ਨੁਕਤਾਚੀਨੀ, ਪੁਲੀਸ ਪੁੱਛ ਪੜਤਾਲ, ਕਿਸੇ ਆਪਣੇ ਆਦਮੀ ਤੋਂ ਮੁੱਢਲੀ ਕੋਰਟ ਵਿਚ ਸ਼ਾਜਸੀ ਦਰਖਾਸਤ ਦੁਆ ਕੇ, ਰੋਕ ਸਕਦਾ ਹੈ। ਇਹ ਅਧਿਕਾਰ ਸਿਰਫ਼ ਹਾਈ ਕੋਰਟ ਕੋਲ ਹੋਣਾ ਚਾਹੀਦਾ ਹੈ।
ਮੈਂ ਇਸ ਨੂੰ ਹਾਈਕੋਰਟ ਲੈ ਜਾਣਾ ਚਾਹੁੰਦਾ ਹਾਂ। ਮੈਨੂੰ ਦੋ ਮਹੀਨੇ ਦਾ ਸਮਾਂ ਚਾਹੀਦਾ ਹੈ। ਮੈਨੂੰ ਇਸ ਕੇਸ ਦੀ ਵਧੇਰੇ ਜਾਣਕਾਰੀ, ਤੇ ਪ੍ਰੋਸੀਜਰ ਜਾਣਨ ਲਈ, ਪਾਰਟੀ ਬਣਾਇਆ ਜਾਵੇ। ਜੱਜ ਸਾਹਿਬ ਨੇ ਇਸ ਸ਼ਰਤ ਤੇ ਮੈਨੂੰ ਪਾਰਟੀ ਬਣਾਉਣ ਤੇ ਰਜ਼ਾਮੰਦੀ ਜਾਹਰ ਕਰ ਦਿੱਤੀ, ਕਿ ਮੈਂ ਕੋਰਟ ਦੀ ਕਾਰਵਾਈ, ਪ੍ਰੈੱਸ ਨੂੰ ਰਿਲੀਜ਼ ਨਹੀਂ ਕਰਾਂ ਗਾ। ਉਹਨਾ
ਮੈਨੂੰ ਅਗਲੇ ਦਿਨ 9 ਵਜੇ ਕੋਰਟ ਅੰਦਰ ਆਉਣ ਦੀ ਮਨਜ਼ੂਰੀ ਦੇ ਦਿੱਤੀ।
ਮੈਂ ਸੰਜੇ ਜੀ ਨੂੰ ਇਹ ਦੱਸਣ ਲਈ ਟੈਲੀਫ਼ੋਨ ਕੀਤਾ, ਕਿ ਮਾਨਯੋਗ ਕੋਰਟ ਨੇ ਮੇਰੀ ਦਲੀਲ ਮੰਨ ਲਈ ਹੈ। ਪਰ ਸੰਜੇ ਸਾਹਿਬ ਨੇ ਮੇਰਾ ਟੈਲੀਫ਼ੋਨ ਚੁੱਕ ਕੇ, ਮੇਰੀ ਉਹ ਬੇ ਇਜਤ ਕੀਤੀ, ਕਿ ਮੈਨੂੰ ਜ਼ਿੰਦਗੀ ਵਿਚ ਪਹਿਲੀ ਵਾਰ
ਇਕ ਅਜੀਬ ਅਹਿਸਾਸ ਹੋਇਆ। ਉਹ ਕਹਿ ਰਹੇ ਸੀ ਕਿ ਤੂੰ ਮੈਨੂੰ ਟੈਲੀਫ਼ੋਨ ਕਰਨ ਵਾਲਾ ਹੈਂ ਕੌਣ? ਮੈਂ ਬਹੁਤ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਹਰ ਵਾਰ ਮੈਨੂੰ ਡਾਟਾਂ ਮਾਰਦੇ ਰਹੇ ਤੇ ਕਿਹਾ ਕਿ ਖ਼ਬਰਦਾਰ ਜੇ ਅੱਗੋਂ ਮੈਨੂੰ ਟੈਲੀਫ਼ੋਨ ਕੀਤਾ।
ਸੰਜੇ ਸਾਹਿਬ ਦੇ ਇਸ ਵਤੀਰੇ ਦਾ ਕਾਰਨ ਮੈਨੂੰ ਬਹੁਤ ਚਿਰ ਬਾਦ ਪਤਾ ਲੱਗਾ।
ਦੂਸਰੀ ਵਾਰ ਜਦ ਅਕਾਲੀਆਂ ਨੇ ਧਰਮਕੋਟ ਦੇ ਇਕ ਲੜਕੇ ਤੋਂ ਕੇਜਰੀਵਾਲ, ਸੰਜੇ ਸਿੰਘ, ਸੁੱਚਾ ਸਿੰਘ, ਮਾਨ ਸਾਹਿਬ, ਤੇ ਸਾਧੂ ਸਿੰਘ ਤੇ ਇਸਤਗਾਸਾ ਕਰਵਾਇਆ, ਤਾਂ ਮੈ ਬਿਨਾਂ ਕਿਸੇ ਕੋਲ ਨੰਬਰ ਬਣਾਏ, ਇਸਤਗਾਸਾ ਕਰਨ ਵਾਲੇ ਤੇ ਕਰਵਾਉਣ ਵਾਲੇ, ਦੋਨਾਂ ਤੇ ਕੇਸ ਕਰ ਦਿੱਤਾ। ਜਿਸ ਨਾਲ ਉਹਨਾ ਖ਼ਿਲਾਫ਼ ਪੰਜ ਜੁਰਮ ਸਾਬਤ ਹੋ ਸਕਦੇ ਹਨ। ਮਾਨਯੋਗ ਮਨਪ੍ਰੀਤ ਸਿੰਘ ਜੀ ਨੇ ਪੁੱਛਿਆ, ਕਿ ਇਸ ਸਟੇਜ ਤੇ ਤੁਹਾਡਾ ਪਾਰਟੀ ਬਣਨ ਦਾ ਕੀ ਅਧਿਕਾਰ ਹੈ। ਮੈਂ ਬੇਨਤੀ ਕੀਤੀ ਕਿ ਮੈਂ ਇਹ ਕੇਸ 190 ਬੀ ਦੇ ਤਹਿਤ ਨਹੀਂ ਕੀਤਾ। 190 ਸੀ ਦੇ ਤਹਿਤ ਕੀਤਾ ਹੈ। ਇਸ ਦਰਖਾਸਤ
ਰਾਹੀ, ਝੂਠੇ ਡਾਕੂਮੈਂਟ ਬਣਾ ਕੇ, ਝੂਠੇ ਸਬੂਤ ਬਣਾ ਕੇ, ਕੋਰਟ ਵਿਚ ਜੁਰਮ ਕਮਿਟ ਕੀਤਾ ਜਾ ਰਿਹਾ ਹੈ। ਮੈਂ ਇਸ ਜੁਰਮ ਦੀ ਇਨਫਰਮੇਸ਼ਨ ਦਿੱਤੀ ਹੈ। ਲਾਏ ਇਲਜ਼ਾਮ ਸਾਬਤ ਨਾ ਹੋਣ ਤੇ ਸਜਾ ਦੇਣਾ ਕੋਰਟ ਦਾ ਕੰਮ ਹੈ। ਮੇਰੇ ਦਲੀਲ ਦੇਣ ਤੇ ਉਹਨਾ ਮੇਰਾ ਇਸਤਗਾਸਾ
ਵਿਚਾਰ ਅਧੀਨ ਰੱਖ ਲਿਆ।
ਉਸ ਲੜਕੇ ਨੂੰ ਸਰਕਾਰ ਦੀ ਹਮਾਇਤ ਸੀ। ਉਸ ਨੂੰ ਗੰਨਮੈਨ ਮਿਲੇ ਹੋਏ ਸਨ। ਦਸ ਪੰਦਰਾਂ ਮੁੰਡੇ ਭੀ ਉਸ ਨਾਲ ਹੁੰਦੇ ਸਨ। ਮੈਨੂੰ ਸੀ ਆਈ ਡੀ ਨੇ ਕਿਹਾ ਕਿ ਤੁਸੀਂ ਬਚਾ ਰੱਖੋ। ਤੁਹਾਡਾ ਨੁਕਸਾਨ ਹੋ ਸਕਦਾ ਹੈ। ਮੈਂ ਕਿਹਾ ਮੈਨੂੰ ਪ੍ਰਮਾਤਮਾ ਤੇ ਭਰੋਸਾ ਹੈ। ਪਰ ਕਿਸੇ ਮੇਰਾ ਸ਼ੁਕਰਾਨਾ ਕਰਨਾ ਭੀ ਠੀਕ ਨਹੀਂ ਸਮਝਿਆ। ਮੈਂ ਆਪ ਦੇ ਪੰਜਾਬ ਲੀਡਰਾਂ ਨੂੰ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਕੋਈ ਭੀ ਮੈਨੂੰ ਸੰਜੇ ਸਿੰਘ ਦੇ ਸਾਹਮਣੇ ਨਹੀਂ ਮਿਲਣਾ ਚਾਹੁੰਦਾ ਸੀ।
ਮੈਂ ਹੈਰਾਨ ਸੀ, ਕਿ ਮੈਂ ਇਸ ਪਾਰਟੀ ਦਾ ਸਭ ਤੋਂ ਸੀਨੀਅਰ ਮੈਂਬਰ ਹਾਂ। ਸਭ ਤੋਂ ਪੁਰਾਣਾ ਹਾਂ। ਪੰਜਾਬ ਦਾ ਵਧੀਆ ਬੁਲਾਰਾ ਮੰਨਿਆਂ ਜਾਂਦਾ ਸੀ। ਮੈਨੂੰ ਧਿਰਕਾਰਿਆ ਜਾ ਰਿਹਾ ਹੈ। ਪਰ ਘੁੱਗੀ ਜੀ ਹੁਰਾਂ ਨੂੰ, ਜੋ ਕੱਲ੍ਹ ਆਏ ਹਨ, ਹੀਰੋ ਬਣਾਇਆ ਜਾ ਰਿਹਾ ਹੈ। ਇਸ ਦੀ ਮੈਨੂੰ ਸਮਝ ਨਹੀਂ ਸੀ ਆ ਰਹੀ। ਮੈਂ ਆਪਣੇ ਇਸ ਗਿਲੇ ਵਾਰੇ, ਕੇਜਰੀਵਾਲ ਜੀ ਤੇ ਦੂਸਰੇ ਲੀਡਰਾਂ ਨੂੰ ਮਿਲਣ ਲਈ, ਦਿਲੀ ਕਈ ਗੇੜੇ ਲਾਏ। ਬਹੁਤ ਸਮੇਂ ਬਾਦ ਇਹ ਗੱਲ ਨਿਕਲ਼ੀ, ਕਿ ਪਾਰਲੀਮੈਂਟ ਦੀ ਚੋਣ ਸਮੇਂ ਮੈਂ ਕਿਹਾ ਸੀ, ਕਿ ਕੇਜਰੀਵਾਲ ਸਾਹਿਬ ਬਾਦਲਾਂ ਨੂੰ ਜਤਾਉਣਾ ਚਾਹੁੰਦੇ ਸਨ।
ਮੈਂ ਇਹ ਗੱਲ ਬਿਲਕੁਲ
ਨਹੀਂ ਸੀ ਕਹੀ। ਪਰ ਇਹ ਅਸਲੀਅਤ ਸੀ। ਪਹਿਲੇ
ਬਠਿੰਡੇ ਲਈ ਮਨਪ੍ਰੀਤ ਦੀ ਖ਼ਬਰ ਆਈ ਸੀ। ਫਿਰ ਡੀ ਜੀ ਪੀ ਸਾਹਿਬ ਸ਼ਸ਼ੀ ਕਾਂਤ ਜੀ ਦਾ ਐਲਾਨ ਹੋਇਆ ਸੀ। ਉਹਨਾ ਦੀ ਟਿਕਟ ਕੱਟ ਦਿੱਤੀ ਗਈ ਸੀ। ਚੋਣ ਤੋਂ ਕੁਝ ਕੁ ਦਿਨ ਪਹਿਲਾਂ ਹੀ, ਮੈਂ ਟਿਕਟ ਲੈਣ ਲਈ ਸੰਜੇ ਸਿੰਘ ਜੀ ਨੂੰ ਦਿਲੀ ਦਫ਼ਤਰ ਵਿਚ ਮਿਲਿਆ ਸੀ। ਉਹਨਾ ਨੂੰ ਮੈ ਇੰਨਾ ਜ਼ਰੂਰ ਕਿਹਾ ਸੀ ਕਿ ਸ਼ਸ਼ੀਕਾਂਤ ਨੂੰ ਬਦਲ ਦੇਣਾ ਤੇ ਟਿਕਟ ਇਤਨੀ ਲੇਟ ਕਰਨੀ ਤਾਂ ਬਾਦਲਾਂ ਨੂੰ ਜਤਾਉਣ ਵਾਲੀ ਗੱਲ ਹੈ। ਮੈਂ ਇਹ ਸਹਿਬਨ ਹੀ ਕਿਹਾ ਸੀ। ਮੇਰੀ ਕੋਈ ਨਰਾਜ਼ਗੀ ਵਾਲੀ ਗੱਲ ਨਹੀਂ ਸੀ। ਮੈਂ ਪੂਰੇ ਤਨ ਮਨ ਨਾਲ ਪਾਰਟੀ ਦੀ ਮਦਦ ਕਰਦਾ ਰਿਹਾ ਸੀ।
ਇਸ ਛੋਟੀ ਜਿਹੀ ਗੱਲ ਤੇ ਏਡੇ ਵੱਡੇ ਵਿਰੋਧ ਨੇ ਮੈਨੂੰ ਕੁਝ ਖੋਜ ਕਰਨ ਦੀ ਪ੍ਰੇਰਨਾ ਦਿੱਤੀ। ਜੋ ਕੁਝ ਸਾਬਤ ਹੋਇਆ, ਮੇਰੇ ਨਾਲ ਨਰਾਜ਼ਗੀ ਜਾਹਰ ਕਰਨ ਵਾਲੇ ਵੀਰ ਸੁਣ ਨਹੀਂ ਸਕਣ ਗੇ। ਪੰਜਾਬ ਦੀਆਂ ਕਈ ਸੀਟਾਂ ਉੱਤੇ ਵਿਉਂਤ ਬੰਦੀ ਅਨੁਸਾਰ ਬਾਦਲਾਂ ਨੂੰ ਜਿਤਾਇਆ ਗਿਆ। ਮੈਂ ਕਿਸੇ ਹੋਰ ਦਾ ਜ਼ਿਕਰ ਤਾਂ ਨਹੀਂ ਕਰ ਸਕਦਾ। ਪਰ ਆਪਣੇ ਨਿੰਦਕਾਂ ਨੂੰ ਇਹ ਬੇਨਤੀ ਜ਼ਰੂਰ ਕਰਦਾ ਹਾਂ, ਕਿ ਉਹ ਪਹਿਲੇ ਬਠਿੰਡਾ ਪਾਰਲੀਮੈਂਟ, ਤਲਵੰਡੀ ਜ਼ਿਮਨੀ ਚੋਣ, ਧੂਰੀ ਜ਼ਿਮਨੀ ਚੋਣ ਦਾ ਸਰਵੇ ਕਰਵਾ ਲੈਣ। ਧੂਰੀ ਵਾਰੇ ਮਾਨ ਸਾਹਿਬ ਨੇ ਪਹਿਲੇ ਕਿਹਾ ਸੀ ਕਿ ਧੂਰੀ ਨੂੰ
ਆਪ ਵੱਲੋਂ ਵਧੀਆ ਉਮੀਦਵਾਰ ਦਿੱਤਾ ਜਾਏ ਗਾ। ਮਾਨ ਸਾਹਿਬ ਧੂਰੀ ਅਵੱਸ਼ ਜਿੱਤ ਸਕਦੇ ਸਨ। ਪਰ ਉੱਪਰੋਂ ਭਾਣਾ ਬੀਤ ਗਿਆ।
ਜੋ ਧਰੋਹ ਬਾਦਲ ਸਾਹਿਬ ਅਕਾਲੀ ਦਲ ਨਾਲ ਕਰਦੇ ਰਹੇ ਸਨ। ਉਹੀ ਧਰੋਹ ਕੇਜਰੀਵਾਲ ਜੀ ਤੇ ਸੰਜੇ ਸਿੰਘ ਜੀ ਨੇ ਆਪ ਨਾਲ ਕੀਤਾ। ਬਾਦਲਾਂ ਤੋਂ ਬਹੁਤ ਵੱਡਾ ਮੁਫ਼ਾਦ ਲੈ ਕੇ ਇਹ ਸੀਟਾਂ ਹਰਾਈਆਂ ਗਈਆਂ। ਜੱਸੀ ਜਸਰਾਜ ਨੂੰ ਇਸ ਲਈ ਕੱਢਿਆ ਗਿਆ ਕਿ ਉਸ ਦੀ ਗੱਲ ਦਾ ਕੋਈ ਅਸਰ ਨਾਂ ਹੋਵੇ। ਅੰਦਰੋਂ ਬਾਦਲ ਸਾਹਿਬ ਤੇ ਕੇਜਰੀਵਾਲ ਜੀ। ਬਿਕਰਮ ਸਿੰਘ ਮਜੀਠੀਆ ਤੇ ਸੰਜੇ ਸਿੰਘ ਜੀ, ਇਕ ਸਨ। ਕੇਸ ਲੋਕਾਂ ਨੂੰ ਮੂਰਖ ਬਣਾਉਣ ਲਈ ਕੀਤਾ ਗਿਆ ਹੈ। ਵੀਰੋ ਇਤਨਾ ਤਾਂ ਸੋਚ ਲਓ। ਜਿਸ ਬਿਆਨ ਨਾਲ ਕੋਰਟ ਵਿਚ ਕੇਸ ਹੋਣਾ ਹੈ। ਉਸੇ ਬਿਆਨ ਨਾਲ ਥਾਣੇ ਰਪਟ ਲਿਖਾ ਕੇ ਕਿਸੇ ਨੂੰ ਜੇਲ੍ਹ ਸੁੱਟਿਆ ਜਾ ਸਕਦਾ ਹੈ। ਸੰਜੇ ਜੀ ਰੋਜ਼ ਕਹਿੰਦੇ ਹਨ ਕਿ, ਜੇ ਮਜੀਠੀਏ ਵਿਚ ਤਾਕਤ ਹੈ ਤਾਂ ਮੈਨੂੰ ਫੜਕੇ ਦਿਖਾਵੇ। ਅਸਲੀ ਦੁਸ਼ਮਣ ਕਦੋਂ ਕਹਿੰਦਾ ਹੈ ਤੇ ਕਦੋਂ ਬਰਦਾਸ਼ਤ ਕਰਦਾ ਹੈ। ਸੁਖਬੀਰ ਨੇ ਆਪਣੇ ਨਿੱਜੀ ਚੇਅਰਮੈਨ, ਆਪਣੀ ਪਾਰਟੀ ਦੀ ਸਹਿਯੋਗੀ ਪਾਰਟੀਆਂ
ਦੇ ਲੀਡਰਾਂ ਨੂੰ, ਜੇਲ੍ਹ ਵਿਚ ਸੁੱਟ ਦਿੱਤਾ। ਸੰਜੇ ਤਾਂ ਕੋਈ ਚੀਜ਼ ਹੀ ਨਹੀਂ। ਉਸ ਕੋਲ ਕੋਈ ਸਰਕਾਰੀ ਅਹੁਦਾ ਨਹੀਂ। ਕੋਈ ਉੱਚਾ ਸਟੇਟਸ
ਨਹੀਂ।
ਸੰਜੇ ਜੀ ਦੇ ਪਿਛੋਕੜ ਵਾਰੇ ਕੇਜਰੀਵਾਲ ਜੀ ਤੋਂ ਬਿਨਾਂ, ਕਿਸੇ ਆਪ ਵਾਲੇ ਨੂੰ ਭੀ ਕੋਈ ਜਾਣਕਾਰੀ ਨਹੀਂ ਹੈ। ਉਹ ਯੂ ਪੀ ਵਿਚ ਤਕਰੀਬਨ 50 ਕੁ ਸਾਲ ਪਹਿਲੇ ਜੰਮੇ। 2013 ਵਿਚ ਉਹ ਨਾਮਿਲਵਰਤਨ ਲਹਿਰ ਨਾਲ ਜੁੜੇ। ਵਿਚਕਾਰਲੇ ਤੀਹ ਚਾਲੀ ਸਾਲਾਂ ਵਾਰੇ ਅਜੇ ਤੱਕ ਕਿਸੇ ਨੂੰ ਭੀ ਨਹੀਂ ਪਤਾ। ਜੇ ਮਜੀਠੀਆ ਚਾਹੇ ਤਾਂ ਇਸ ਸਮੇਂ ਦੀਆਂ ਅਨੇਕਾਂ ਕਮੀਆਂ ਭਾਲ ਸਕਦਾ ਹੈ। ਉਸ ਦੀ ਭੈਣ ਕੇਂਦਰੀ ਮੰਤਰੀ ਹੈ। ਕੇਂਦਰ ਨਾਲ ਸਾਂਝ ਹੈ। ਕੀ ਕਿਸੇ ਹੋਰ ਪਾਰਟੀ ਵਿਚ ਅਜੇਹੇ ਰਹੱਸ ਚੱਲ ਸਕਦੇ ਹਨ। ਪਰ ਮੈਨੂੰ ਪਤਾ ਹੈ ਕਿ ਸੰਜੇ ਸਾਹਿਬ ਬਹੁਤ ਵੱਡੀ ਹਸਤੀ ਹਨ। ਉਸ ਦੀ ਰਸਸ ਨਾਲ ਸਾਂਝ ਹੈ।
ਵੀਰੋ ਮੈਂ ਆਮ ਆਦਮੀ ਪਾਰਟੀ ਦਾ, ਆਪਣੀ ਲੋੜ ਲਈ, ਸਭ ਤੋਂ ਵੱਡਾ ਹਮਾਇਤੀ ਰਿਹਾ ਹਾਂ। ਮੈਂ ਬਾਦਲਾਂ ਤੋਂ ਆਪਣੀ ਜਾਇਦਾਦ ਵਾਪਸ ਲੈਣੀ ਹੈ। ਪਰ ਕੇਜਰੀਵਾਲ ਤੇ ਸੰਜੇ ਤੋਂ ਮੈਨੂੰ ਘੋਰ ਨਿਰਾਸ਼ਤਾ ਹੋਈ ਹੈ।
ਕੇਜਰੀਵਾਲ ਜੀ, ਇਕ ਵਿਸ਼ੇਸ਼ ਕਾਰਨ ਕਰਕੇ, ਸੰਜੇ ਸਿੰਘ ਤੇ ਸਸੋਧੀਆ ਜੀ ਤੋਂ, ਕਿਸੇ ਹਾਲਤ ਵਿਚ ਭੀ ਬਾਹਰ ਨਹੀਂ ਹੋ ਸਕਦੇ। ਮੈਂ ਕੋਈ ਅਹੁਦਾ ਨਹੀਂ ਚਾਹੁੰਦਾ ਸੀ। ਸਿਰਫ਼ ਬਾਦਲਾਂ ਦੀ ਹਾਰ ਚਾਹੁੰਦਾ ਹਾਂ। ਇਹ ਆਸ ਕੇਜਰੀਵਾਲ ਤੋਂ ਪੂਰੀ ਨਹੀਂ ਹੋ ਸਕਦੀ। ਇਸੇ ਲਈ ਚਾਹੁੰਦਾ ਹਾਂ ਕਿ ਪੰਜਾਬ ਦੀ ਆਪ ਲੀਡਰਸ਼ਿਪ ਇਕੱਠੀ ਹੋਕੇ, ਦੂਸਰੀਆਂ ਸਹਿਯੋਗੀ ਪਾਰਟੀਆਂ ਨੂੰ ਨਾਲ ਲੈ ਕੇ, ਆਪਣੀ ਸਰਕਾਰ ਬਣਾਏ। ਜਿੱਤ ਯਕੀਨੀ ਹੈ। ਮੈ ਆਪਣੇ ਨਰਾਜ਼ ਵੀਰਾਂ ਨੂੰ ਇਹ ਭੀ ਦਸ ਦੇਣਾ ਚਾਹੁੰਦਾ ਹਾਂ, ਕਿ ਕੇਜਰੀਵਾਲ ਤੇ ਸੰਜੇ ਜੀ, ਪੰਜਾਬ ਦੀ ਆਪ ਲੀਡਰਸ਼ਿਪ
ਨਾਲ ਭੀ ਬੇਈਮਾਨੀ ਕਰ ਰਹੇ ਹਨ। ਹਰ ਨੈਸ਼ਨਲ ਪਾਰਟੀ ਦੇ ਸਟੇਟ ਯੂਨਿਟ ਬਣਾਉਣੇ ਜ਼ਰੂਰੀ ਹੁੰਦੇ ਹਨ। ਜਿਸ ਦਾ ਪੂਰਾ ਵੇਰਵਾ ਇਲੈੱਕਸ਼ਨ ਕਮਿਸ਼ਨ ਨੂੰ ਦੇਣਾ ਹੁੰਦਾ ਹੈ। ਹਰ ਸਟੇਟ ਯੂਨਿਟ ਦਾ ਇਕ ਪਰੈਜ਼ੀਡੈਂਟ, ਇਕ ਖ਼ਜ਼ਾਨਚੀ, ਇਕ ਦਫ਼ਤਰ ਸੈਕਟਰੀ ਹੋਣਾ, ਉਸ ਦੀ ਇਲੈੱਕਸ਼ਨ
ਕਮਿਸ਼ਨ ਕੋਲ ਹੋਂਦ ਬਣਾਉਣ ਲਈ ਜ਼ਰੂਰੀ ਹੁੰਦਾ ਹੈ। ਪਰ ਪੰਜਾਬ ਯੂਨਿਟ ਦੀ ਕੋਈ ਹੋਂਦ ਨਹੀਂ ਹੈ। ਟੈਲੀਫ਼ੋਨ ਤੇ ਰਿੰਗ ਮਾਰ ਕੇ ਮੈਂਬਰ ਬਣਨ ਵਾਲਿਆਂ ਨੂੰ, ਇਲੈੱਕਸ਼ਨ ਮਾਰ੍ਹਕੇ ਨਹੀਂ ਮੰਨਦਾ। ਦਿਲੀ ਵਾਲੇ, ਦਿਲੀ ਯੂਨਿਟ ਤੋਂ ਟਿਕਟਾਂ ਜਾਰੀ ਕਰਨ ਗੇ। ਉਹ ਜਿਸ ਨੂੰ ਚਾਹੁਣ ਡਿਸਮਿਸ ਕਰ ਸਕਦੇ ਹਨ। ਪਾਰਟੀ ਚੋਂ ਕਢਕੇ ਜੇਲ੍ਹ ਭੇਜ ਸਕਦੇ। ਸੰਜੇ ਸਿੰਘ ਨੂੰ ਮੁੱਖ ਮੰਤਰੀ ਬਣਾਉਣਾ ਨਿਸ਼ਚਿਤ ਹੈ। ਜੋ ਲੀਡਰ ਆਪਣੀ ਪਾਰਟੀ ਲਈ ਹੀ ਵਫ਼ਾਦਾਰ ਨਹੀਂ, ਉਹ ਤੁਹਾਨੂੰ ਮੈਨੂੰ ਕੀ ਵਫ਼ਾ ਕਰੇ ਗਾ।
ਵੀਰੋ ਮੈਂ ਕਿਸੇ ਨਰਾਜ਼ਗੀ ਅਧੀਨ ਕੁਝ ਨਹੀਂ ਲਿਖਦਾ। ਜੋ ਲਿਖਦਾ ਹਾਂ ਖੋਜ ਦੇ ਅਧਾਰ ਤੇ ਲਿਖਦਾ ਹਾਂ। ਜੋ ਵੀਰ ਮੇਰੀਆਂ ਅੱਜ ਦੀਆਂ ਪੋਸਟਾਂ ਨੂੰ ਮਨਘੜਤ ਕਹਿੰਦੇ ਹਨ। ਉਹ ਇਸ ਵਾਰੇ ਵਿੱਕੀਪੀਡੀਆ ਉੱਤੇ ਕੇਜਰੀਵਾਲ ਜੀਦੀ ਜੀਵਨੀ ਪੜ੍ਹ ਲੈਣ। ਜੇ ਸਚਾਈ ਨਾਂ ਹੋਵੇ ਤਾਂ ਜੋ ਚਾਹੁਣ ਕਹਿ ਸਕਦੇ ਹਨ। ਜੋ ਕੁਝ ਮੈਂ ਪਿਛਲੀਆਂ ਪੋਸਟਾਂ ਵਿਚ ਕਿਹਾ ਹੈ। ਉਸਦਾ ਵੇਰਵਾ ਅਗਲੀਆਂ ਪੋਸਟਾਂ ਵਿਚ ਦੇਣ ਦੀ ਕੋਸ਼ਿਸ਼ ਕਰਾਂ ਗਾ। ਪਰ ਇਤਨਾ ਲੰਬਾ ਵੇਰਵਾ ਪੋਸਟਾਂ ਰਾਹੀ ਨਹੀਂ ਦਿੱਤਾ ਜਾ ਸਕਦਾ। ਸਚਾਈ ਜਾਣਨ ਲਈ ਮੇਰੀ ਵੈੱਬਸਾਈਟ ਦੇਖਣ ਦੀ ਕਿਰਪਾਲਤਾ ਕਰਨੀ। (WWW.ACPP.IN )
ਨਰਾਜ਼ਗੀ ਜਾਹਰ ਕਰਨ ਵਾਲੇ ਵੀਰੋ। ਪ੍ਰਮਾਤਮਾ ਤੁਹਾਨੂੰ ਉੱਚੀਆਂ ਬੁਲੰਦੀਆਂ ਬਖ਼ਸ਼ੇ, ਪਰ ਸਚਾਈ ਨੂੰ ਪਰਖਣ ਦੀ, ਸਮਰੱਥਾ ਦੇਣ ਦੀ ਬਖਸਿਸ਼ ਭੀ ਕਰੇ। ਰੱਬ ਰਾਖਾ।