ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।
        
   .

30. ਸੰਜੈ ਸਿੰਘ  ਦੀ  ਨਵੰਬਰ 2015 ਕਾਂਗਰਸ ਦੇ ਆਗੂ ਜਗਦੀਸ਼ ਟਾਈਟਲਰ ਨਾਲ ਮੁਲਾਕਾਤ

ਸਿਰਸਾ ਨੇ ਆਪ ਆਗੂ ਸੰਜੈ ਸਿੰਘ ਤੇ ਨਵੰਬਰ 2015 ’ ਕਾਂਗਰਸ ਦੇ ਆਗੂ ਜਗਦੀਸ਼ ਟਾਈਟਲਰ ਨਾਲ ਮੁਲਾਕਾਤ ਕਰਨ ਦਾ ਕਥਿਤ ਦੋਸ਼ ਲਗਾਉਂਦੇ ਹੋਏ ਇਸ ਫਾਈਲ ਦੇ ਗੁਆਚਣ ਦੇ ਪਿੱਛੇ ਇਸ ਮੁਲਾਕਾਤ ਨੂੰ ਵੀ ਸ਼ੱਕ ਦੀ ਨਿਗਾਹ ਨਾਲ ਵੇਖਿਆ ਜੀ.ਕੇ. ਨੇ ਸੀਨੀਅਰ ਵਕੀਲ ਐਚ.ਐਸ.ਫੂਲਕਾ ਵੱਲੋਂ ਅੱਜ ਦਿੱਲੀ ਸਰਕਾਰ ਦੇ ਬਚਾਵ ਵਿਚ ਇਸ ਮਸਲੇ ਤੇ ਦਿੱਤੇ ਗਏ ਬਿਆਨ ਨੂੰ 1984 ਦੇ ਪੀੜਿਤਾਂ ਨਾਲ ਧੋਖਾ ਕਰਾਰ ਦਿੱਤਾ ਬੀਤੇ ਵਰੇ੍ਹ ਟਾਈਟਲਰ ਨਾਲ ਮੁਲਾਕਾਤ ਦੇ ਬਾਅਦ ਫੂਲਕਾ ਵੱਲੋਂ ਟਾਈਟਲਰ ਨੂੰ ਕਲੀਨ ਚਿੱਟ ਦੇਣ ਦੇ ਬਾਰੇ ਕੜਕੜਡੂਮਾ ਕੋਰਟ ਦੇ ਫੈਸਲੇ ਤੋਂ ਇਕ ਦਿਨ ਪਹਿਲਾ ਹੀ ਟਾਈਟਲਰ ਨੂੰ ਅਗਲੇ ਦਿਨ ਕਲੀਨ ਚਿੱਟ ਮਿਲਣ ਦੇ ਫੂਲਕਾ ਵੱਲੋਂ ਜਤਾਏ ਗਏ ਖਦਸੇ ਨੂੰ ਵੀ ਸਿਰਸਾ ਨੇ ਸੰਜੈ ਸਿੰਘ ਤੇ ਟਾਈਟਲਰ ਦੀ ਮੁਲਾਕਾਤ ਨਾਲ ਜੋੜਿਆ

ਐਸ.ਆਈ.ਟੀ. ਦੀ ਫਾਈਲ ਦਿੱਲੀ ਸਕੱਤ੍ਰੇਤ ਤੋਂ ਗੁਆਚਣ ਤੇ ਦਿੱਲੀ ਕਮੇਟੀ ਨੇ ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ

 ਆਰ.ਟੀ.ਆਈ. ਦਾ ਜਵਾਬ ਦੇਣ ਤੋਂ ਬਚਣ ਲਈ ਕੇਜਰੀਵਾਲ ਨੇ ਕੀਤਾ ਨਾਟਕ : ਜੀ.ਕੇ

 ਸੰਜੈ ਸਿੰਘ ਤੇ ਟਾਈਟਲਰ ਦੀ ਮੁਲਾਕਾਤ ਦੀ ਸਮੀਖਿਆ ਜਰੂਰੀ : ਸਿਰਸਾ

ਨਵੀਂ ਦਿੱਲੀ (22 ਜਨਵਰੀ,2015) : ਦਿੱਲੀ ਸਰਕਾਰ ਵੱਲੋਂ 1984 ਸਿੱਖ ਕਤਲੇਆਮ ਦੇ ਪੀੜਿਤਾਂ ਨੂੰ ਇਨਸਾਫ਼ ਦਿਲਵਾਉਣ ਦੇ ਲਈ ਬਣਾਈ ਗਈ ਐਸ.ਆਈ.ਟੀ. ਦੀ ਫਾਈਲ ਦਿੱਲੀ ਸਕੱਤ੍ਰੇਤ ਚੋਂ ਗੁਆਚ ਗਈ ਹੈ ਜਿਸ ਕਾਰਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਸਰਕਾਰ ਨੂੰ ਆਪਣੇ ਨਿਸ਼ਾਨੇ ਤੇ ਲੈਂਦੇ ਹੋਏ ਇਸ ਪੂਰੇ ਘਟਨਾਕ੍ਰੰਮ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਸਿੱਖ ਮਸਲਿਆਂ ਤੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨੀਅਤ ਤੇ ਕਮੇਟੀ ਦਫ਼ਤਰ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਸਵਾਲ ਖੜੇ ਕੀਤੇ

ਜੀ.ਕੇ. ਨੇ ਵਿਅੰਗ ਕਰਦੇ ਹੋਏ ਕਿਹਾ ਕਿ ਜਿਸ ਮੁਖਮੰਤਰੀ ਦੇ ਕਹਿਣ ਤੇ ਦਿੱਲੀ ਪੁਲੀਸ ਦਾ ਇਕ ਸਿਪਾਹੀ ਬਦਲੀ ਨਹੀਂ ਹੋ ਸਕਦਾ ਹੈ ਉਹ ਸਿੱਖਾਂ ਨੂੰ ਇਨਸਾਫ਼ ਦਿਵਾਉਣ ਦਾ ਦਾਅਵਾ ਕਰਦਾ ਹੈ ਜੀ.ਕੇ. ਨੇ ਕਿਹਾ ਕਿ 1984 ਦਾ ਮਸਲਾ ਸਿੱਖਾਂ ਦੇ ਦਿਲਾਂ ਨਾਲ ਜੁੜਿਆ ਹੈ ਇਸ ਲਈ ਸਿੱਖਾਂ ਦੇ ਪ੍ਰਤੀਨਿਧ ਹੋਣ ਦੇ ਨਾਤੇ ਇਸ ਫਾਈਲ ਦੇ ਗੁਮ ਹੋਣ ਦੇ ਤੱਥਾਂ ਦਾ ਪਤਾ ਲਗਾਉਣ ਲਈ ਅਕਾਲੀ ਦਲ ਨੇ ਸੜਕ ਤੋਂ ਲੈ ਕੇ ਅਦਾਲਤ ਤਕ ਲੜਾਈ ਲੜਨ ਦੇ ਸਾਰੇ ਮਾਰਗ ਖੁਲੇ ਰਖੇ ਹਨ ਜੀ.ਕੇ. ਨੇ ਕਿਹਾ ਕਿ ਕੇਜਰੀਵਾਲ ਤੇ ਕਾਂਗਰਸ ਇੱਕੋ ਹੀ ਥੈਲੀ ਦੇ ਚੱਟੇ-ਬੱਟੇ ਹਨ ਤੇ ਦੋਨੋਂ ਹੀ ਸਿੱਖਾਂ ਦੇ ਕਾਤਿਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂਕਿ ਸਿੱਖਾਂ ਨੂੰ ਇਨਸਾਫ ਨਾ ਮਿਲ ਸਕੇ

ਜੀ.ਕੇ. ਨੇ ਕਿਹਾ ਕਿ ਅਹਿਮ ਗੱਲ ਇਹ ਨਹੀਂ ਹੈ ਕਿ ਫਾਈਲ ਗੁਆਚ ਗਈ ਹੈ ਸਗੋਂ 10 ਮਹੀਨੇ ਤੋਂ ਲਾਪਤਾ ਫਾਈਲ ਦੀ ਭਾਲ ਦੇ ਪਿੱਛੇ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰ ਦੇ ਪਿੱਛੇ ਟੀਚਾ ਕੀ ਹੈ ਜੀ.ਕੇ. ਨੇ ਦਾਅਵਾ ਕੀਤਾ ਕਿ ਕੇਜਰੀਵਾਲ ਸਰਕਾਰ ਲਗਾਤਾਰ ਸਿੱਖ ਮਸਲਿਆਂ ਤੇ ਸਿੱਖਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਜਦੋਂ ਅਸੀਂ ਪੀੜਿਤਾਂ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਕੇਂਦਰ ਸਰਕਾਰ ਦੇ ਹਵਾਲੇ ਤੋਂ ਦਿੱਲੀ ਸਰਕਾਰ ਵੱਲੋਂ ਬਤੌਰ ਡਾਕੀਏ ਦੇ ਤੌਰ ਤੇ ਵੰਡੇ ਜਾਣ ਦਾ ਅਹਿਮ ਖੁਲਾਸਾ ਕੀਤਾ ਤਾਂ ਐਸ.ਆਈ.ਟੀ. ਸੰਬੰਧੀ ਜਾਣਕਾਰੀ ਲੈਣ ਲਈ ਕਮੇਟੀ ਵੱਲੋਂ 26 ਦਸੰਬਰ ਨੂੰ ਲਗਾਈ ਗਈ ਆਰ.ਆਈ.ਟੀ. ਦਾ ਜਵਾਬ ਦੇਣ ਤੋਂ ਬਚਣ ਲਈ ਦਿੱਲੀ ਸਰਕਾਰ ਵੱਲੋਂ ਇਸ ਫਾਈਲ ਦੇ ਗੁਆਚਣ ਦਾ ਨਾਟਕ ਕੀਤਾ ਗਿਆ ਹੈ ਜੀ.ਕੇ. ਨੇ ਸ਼ਾਫ਼ ਕਿਹਾ ਕਿ ਜੇਕਰ ਮੌਜੂਦਾ ਕੇਂਦਰ ਸਰਕਾਰ ਨੇ ਸਾਨੂੰ ਇਨਸਾਫ ਦਿਵਾਉਣ ਸਹਿਯੋਗ ਨਾ ਦਿੱਤਾ ਤਾਂ ਅਸੀਂ ਉਸਨੂੰ ਵੀ ਨਹੀਂ ਬਖਸ਼ਾਗੇ

ਸਿਰਸਾ ਨੇ ਆਪ ਆਗੂ ਸੰਜੈ ਸਿੰਘ ਤੇ ਨਵੰਬਰ 2015 ’ ਕਾਂਗਰਸ ਦੇ ਆਗੂ ਜਗਦੀਸ਼ ਟਾਈਟਲਰ ਨਾਲ ਮੁਲਾਕਾਤ ਕਰਨ ਦਾ ਕਥਿਤ ਦੋਸ਼ ਲਗਾਉਂਦੇ ਹੋਏ ਇਸ ਫਾਈਲ ਦੇ ਗੁਆਚਣ ਦੇ ਪਿੱਛੇ ਇਸ ਮੁਲਾਕਾਤ ਨੂੰ ਵੀ ਸ਼ੱਕ ਦੀ ਨਿਗਾਹ ਨਾਲ ਵੇਖਿਆ ਜੀ.ਕੇ. ਨੇ ਸੀਨੀਅਰ ਵਕੀਲ ਐਚ.ਐਸ.ਫੂਲਕਾ ਵੱਲੋਂ ਅੱਜ ਦਿੱਲੀ ਸਰਕਾਰ ਦੇ ਬਚਾਵ ਵਿਚ ਇਸ ਮਸਲੇ ਤੇ ਦਿੱਤੇ ਗਏ ਬਿਆਨ ਨੂੰ 1984 ਦੇ ਪੀੜਿਤਾਂ ਨਾਲ ਧੋਖਾ ਕਰਾਰ ਦਿੱਤਾ ਬੀਤੇ ਵਰੇ੍ਹ ਟਾਈਟਲਰ ਨਾਲ ਮੁਲਾਕਾਤ ਦੇ ਬਾਅਦ ਫੂਲਕਾ ਵੱਲੋਂ ਟਾਈਟਲਰ ਨੂੰ ਕਲੀਨ ਚਿੱਟ ਦੇਣ ਦੇ ਬਾਰੇ ਕੜਕੜਡੂਮਾ ਕੋਰਟ ਦੇ ਫੈਸਲੇ ਤੋਂ ਇਕ ਦਿਨ ਪਹਿਲਾ ਹੀ ਟਾਈਟਲਰ ਨੂੰ ਅਗਲੇ ਦਿਨ ਕਲੀਨ ਚਿੱਟ ਮਿਲਣ ਦੇ ਫੂਲਕਾ ਵੱਲੋਂ ਜਤਾਏ ਗਏ ਖਦਸੇ ਨੂੰ ਵੀ ਸਿਰਸਾ ਨੇ ਸੰਜੈ ਸਿੰਘ ਤੇ ਟਾਈਟਲਰ ਦੀ ਮੁਲਾਕਾਤ ਨਾਲ ਜੋੜਿਆ

ਸਿਰਸਾ ਨੇ ਕਿਹਾ ਕਿ ਇਕ ਪਾਸੇ ਫੂਲਕਾ ਪੀੜਿਤਾ ਦੇ ਕੇਸ ਲੜਨ ਲਈ ਆਪ ਪਾਰਟੀ ਦੇ ਅਹੁੱਦਿਆਂ ਤੋਂ ਅਸਤੀਫਾ ਦੇਣ ਦਾ ਨਾਟਕ ਕਰਦੇ ਹਨ ਤੇ ਦੂਜੇ ਪਾਸੇ ਐਸ.ਆਈ.ਟੀ. ਦੀ ਫਾਈਲ ਗੁਮ ਹੋਣ ਤੇ ਦਿੱਲੀ ਸਰਕਾਰ ਦਾ ਪੱਖ ਪੂਰਦੇ ਹਨ ਫੂਲਕਾ ਵੱਲੋਂ ਅੱਜ ਕੇਂਦਰ ਸਰਕਾਰ ਦੀ ਐਸ.ਆਈ.ਟੀ. ਵੱਲੋਂ ਸਿੱਖ ਕਤਲੇਆਮ ਦੇ ਕੇਸਾਂ ਦੀ ਕੀਤੀ ਜਾ ਰਹੀ ਜਾਂਚ ਨੂੰ ਸਵੀਕਾਰ ਕਰਨ ਨੂੰ ਸਿਰਸਾ ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਬਾਰ-ਬਾਰ ਕੇਜਰੀਵਾਲ ਦੀ ਐਸ.ਆਈ.ਟੀ. ਵੱਲੋਂ ਜਾਂਚ ਕਰਵਾਏ ਜਾਉਣ ਦਾ ਚਿੱਟਾ ਝੂਠ ਫੜੇ ਜਾਣ ਦਾ ਵੀ ਦਾਅਵਾ ਕੀਤਾ

ਇਸ ਮੌਕੇ ਸੀਨੀਅਰ ਆਗੂ ਅਵਤਾਰ ਸਿੰਘ ਹਿਤ, ਹਰਮੀਤ ਸਿੰਘ ਕਾਲਕਾ, ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਕਮੇਟੀ ਮੈਂਬਰ ਹਰਵਿੰਦਰ ਸਿੰਘ ਕੇ.ਪੀ., ਹਰਜਿੰਦਰ ਸਿੰਘ, ਦਰਸ਼ਨ ਸਿੰਘ, ਗੁਰਦੇਵ ਸਿੰਘ ਭੋਲਾ, ਹਰਦੇਵ ਸਿੰਘ ਧਨੋਆ, ਪਰਮਜੀਤ ਸਿੰਘ ਚੰਢੋਕ, ਧੀਰਜ ਕੌਰ, ਜੀਤ ਸਿੰਘ, ਮਨਮੋਹਨ ਸਿੰਘ ਤੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਮੌਜੂਦ ਸਨ

 

 

 

 

 

 

 

 

 

 

 

 

 

 

 

 

.

 

 


.

 
 
led 10