35 ਸਿੱਖ ਜਗਤ ਨਾਲ ਵਿਸ਼ਵਾਸਘਾਤ ਨਾ ਕਰੋ। ਲੀਡਰ ਸਾਹਿਬਾਨ।
ਤੁਸੀਂ ਕਹਿ ਰਹੇ ਹੋ ਕੇਜਰੀਵਾਲ ਨੂੰ ਨਿਹੰਗ ਦੇ ਸਰੂਪ ਵਿਚ ਇੰਡੀਆ ਟੂਡੇ ਵਾਲੇ ਨੇ ਦਿਖਾਇਆ ਹੈ। ਕੇਜਰੀਵਾਲ ਦਾ ਇਹ ਪੋਜ਼ ਕਿਸੇ ਨਿਹੰਗ ਸਿੰਘ ਦੇ ਗਤਕਾ ਖੇਡਣ ਦੇ ਪੋਜ਼ ਦੀ ਨਕਲ ਨਹੀਂ। ਇਹ ਪੋਜ਼ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਸਮੇਂ ਦਾ ਪੋਜ਼ (ਸੀਨ) ਹੈ, ਜਦ ਉਹ ਸ਼ੇਰ ਦਾ ਸ਼ਿਕਾਰ ਕਰ ਰਹੇ ਸਨ। ਉਹਨਾਂ ਗੋਡੀ ਲਾਈ ਹੋਈ ਸੀ। ਉਹਨਾਂ ਦੇ ਖੱਬੇ ਹੱਥ ਵਿਚ ਢਾਲ ਤੇ ਸਜੇ ਹੱਥ ਵਿਚ ਤਲਵਾਰ ਪਕੜੀ ਹੋਈ ਸੀ। ਇਸ ਪਿਕਚਰ ਵਿਚ ਕੇਜਰੀਵਾਲ ਨੇ ਇਨ ਬਿਨ ਗੁਰੂ ਗੋਬਿੰਦ ਸਿੰਘ ਦੀ ਨਕਲ ਕੀਤੀ ਹੈ। ਕੇਜਰੀਵਾਲ ਦਾ ਸਿੱਖ ਜਗਤ ਨੂੰ ਇਹ ਸਿਧਾ ਚੈਲੰਜ ਹੈ। ਅੱਜ ਕੇਜਰੀਵਾਲ ਦਿਲੀ ਪੁਲੀਸ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਰਸਾਲੇ ਖ਼ਿਲਾਫ਼ ਕਾਰਵਾਈ ਕਰਨ ਤੇ ਅਕਾਲੀ ਕਾਂਗਰਸ ਦਾ ਸਾਜ਼ਿਸ਼ ਵਿਚ ਭਾਈਵਾਲ ਹੋਣਾ ਦਸ ਰਿਹਾ ਹੈ। ਪਰ ਕੀ ਕੇਜਰੀਵਾਲ ਦੱਸੇ ਗਾ ਕਿ ਉਹ ਦੋ ਸਾਲ ਕਿਉਂ ਨਹੀਂ ਬੋਲਿਆ?
ਇਹ ਤਸਵੀਰ ਕੇਜਰੀਵਾਲ ਦੇ ਉਸ ਸਮੇਂ ਦੀ ਹੈ ਜਦੋਂ ਉਹ ਪ੍ਰਾਈਮ ਮਨਿਸਟਰ ਬਣਨ ਦੇ ਸੁਪਨੇ ਦੇਖ ਰਿਹਾ ਸੀ। ਤੁਸੀਂ ਕਹਿੰਦੇ ਹੋ ਕਿ ਕੇਜਰੀਵਾਲ ਨੇ ਰਸਾਲੇ ਦੇ ਐਡੀਟਰ ਨੂੰ ਹਦਾਇਤ ਕਰ ਦਿੱਤੀ ਹੈ, ਕਿ ਉਹ ਅੱਗੋਂ ਕੋਈ ਅਜੇਹਾ ਕੰਮ ਨਾ ਕਰੇ। ਤੁਸੀਂ ਪੰਜਾਬੀਆਂ ਨੂੰ ਮੂਰਖ ਸਮਝ ਕੇ ਗੁਮਰਾਹ ਕਰ ਰਹੇ ਹੋ। ਅੱਜ ਦੋ ਸਾਲ ਬਾਦ ਹਦਾਇਤ ਕਰਨ ਦਾ ਕੀ ਅਰਥ ਹੈ। ਕੇਜਰੀਵਾਲ ਨੇ ਇਹ ਫ਼ੋਟੋ ਹਿੰਦੀ ਐਡੀਸ਼ਨ ਵਿਚ ਹੀ ਛਪਵਾਈ ਸੀ। ਜੋ ਸਿਰਫ਼ ਦਿਲੀ ਵਿਚ ਹੀ ਸਰਕੂਲੇਟ ਹੋਣਾ ਸੀ। ਇਹ ਪਾਰਲੀਮੈਂਟ ਦੀ ਚੋਣ ਤੋਂ ਪਹਿਲੇ, ਅਸੈਂਬਲੀ ਚੋਣ ਤੋਂ ਪਹਿਲੇ, ਛਪਵਾਈ ਗਈ ਸੀ। ਜਿਸ ਦਾ ਮਕਸਦ ਸਿੱਖਾਂ ਦਾ ਮਜ਼ਾਕ ਉਡਾ ਕੇ ਆਰ ਐਸ ਐਸ ਦੀ ਖੁੱਸੀ ਪ੍ਰਾਪਤ ਕਰਨਾ ਤੇ ਸਿੱਖ ਵਿਰੋਧੀ ਹਿੰਦੂ ਵੀਰਾਂ ਦੀਆਂ ਵੋਟਾਂ ਪ੍ਰਾਪਤ ਕਰਨ ਤੋਂ ਇਲਾਵਾ ਹੋਰ ਕੁਝ ਭੀ ਨਹੀਂ ਹੋ ਸਕਦਾ।
ਤੁਸੀਂ ਸ਼ਾਇਦ ਅਖ਼ਬਾਰਾਂ ਵਿਚ ਇਹ ਚਰਚਾ ਭੀ ਸੁਣੀ ਹੋਵੇ ਗੀ, ਕਿ ਕੇਜਰੀਵਾਲ ਦਾ ਬਾਪ ਆਰ ਐਸ ਐਸ ਦਾ ਪ੍ਰਭਾਵ ਸਾਲੀ ਕਾਰਕੁਨ ਸੀ। ਜਿਸ ਕਰਕੇ ਹੀ ਕੇਜਰੀਵਾਲ ਨੂੰ ਇੰਜੀਨੀਅਰਿੰਗ ਵਿਚ ਰਿਆਇਤੀ ਸੀਟ ਮਿਲੀ ਸੀ। ਦੂਸਰੀ ਅਸੈਂਬਲੀ ਚੋਣ ਤੋਂ ਪਹਿਲਾਂ ਕੇਜਰੀਵਾਲ ਨੇ ਕ੍ਰਿਸ਼ਨ ਭਗਵਾਨ ਜੀ ਹੋਣ ਦਾ ਨਾਟਕ ਭੀ ਰਚਿਆ ਸੀ।
ਉਸ ਨੇ ਇਕ ਪ੍ਰੈੱਸ ਕਾਨਫ਼ਰੰਸ ਵਿਚ ਕਿਹਾ ਸੀ ਕਿ ਉਸਦਾ ਜਨਮ ਕ੍ਰਿਸ਼ਨ ਜੀ ਦੇ ਜਨਮ ਦਿਨ ਵਾਲੇ ਦਿਨ ਅਸ਼ਟਮੀ ਨੂੰ ਹਿਸਾਰ ਵਿਚ ਹੋਇਆ ਸੀ।
ਲੋਕ ਪੁੱਛਦੇ ਸਨ ਕਿ ਅੱਜ ਕਿਸ ਦੇ ਘਰ ਬਚਾ ਪੈਦਾ ਹੋਇਆ ਹੈ।
ਲੋਕ ਮੈਨੂੰ ਕ੍ਰਿਸ਼ਨ ਦੇ ਨਾਮ ਨਾਲ ਹੀ ਬੁਲਾਉਂਦੇ ਸਨ।
ਕੇਜਰੀਵਾਲ ਦਾ ਇਹ ਝੂਠਾ ਦਾਅਵਾ ਹਿੰਦੂ ਵੀਰਾਂ ਦੀਆਂ ਵੋਟਾਂ ਬਟੋਰਨ ਲਈ ਕੀਤਾ ਗਿਆ ਸੀ। ਉਹ ਸੋਚਦਾ ਸੀ
ਕਿ ਉਸ ਦੇ ਡਰਾਮੇ ਵੋਟਰਾਂ ਨੂੰ ਗੁਮਰਾਹ ਕਰ ਸਕਣ ਗੇ। ਉਹਨਾਂ 432 ਉਮੀਦਵਾਰ ਖੜੇ ਕੀਤੇ, ਸਰਵੇ ਛਪਵਾਏ, ਕਲੇਮ ਕੀਤੇ, ਕਿ ਆਪ 400 ਸੀਟ ਜਿੱਤੇ ਗੀ।
ਪਰ ਹਿੰਦੂ ਵੀਰਾ ਨੇ ਉਸ ਦੀ ਪੈਗ਼ੰਬਰੀ ਮਨਜ਼ੂਰ ਨਾ ਕੀਤੀ।
ਆਪ ਦੀ 400 ਤੋਂ ਵੱਧ ਸੀਟਾਂ ਤੇ ਜ਼ਮਾਨਤ ਜ਼ਬਤ ਹੋ ਗਈ।
ਪੰਜਾਬ ਜਿੱਤਣ ਲਈ ਉਹਨਾਂ ਗੁਰੂ ਗੋਬਿੰਦ ਸਿੰਘ ਦੇ ਸਰੂਪ ਵਿਚ ਤਲਵਾਰ ਫੜਕੇ ਆਪਣੀ ਫ਼ੋਟੋ ਭਾਰਤ ਦੇ ਸਭ ਤੋਂ ਵੱਧ ਸਰਕੂਲੇਸ਼ਨ ਵਾਲੇ ਪੇਪਰ ਵਿਚ ਲਗਵਾਈ ਹੈ। ਉਹਨਾਂ ਸਿੱਖਾਂ ਨੂੰ ਚੈਲੰਜ ਕਰਨ ਲਈ ਗੁਰੂ ਗੋਬਿੰਦ ਸਿੰਘ ਵਾਲਾ ਸਰੂਪ ਧਾਰ ਕੇ, ਹੱਥ ਵਿਚ ਸ੍ਰੀ ਸਾਹਿਬ ਲੈ ਕੇ ਸਿੱਖ ਕੌਮ ਨੂੰ ਲਲਕਾਰਿਆ ਹੈ। ਜਿਸ ਦਾ ਸਾਫ਼ ਭਾਵ ਹੈ ਕਿ ਉਹ ਕਿਸੇ ਡੈਮੋਕ੍ਰੇਟਿਕ ਢੰਗ ਨਾਲ ਨਹੀਂ ਆਪਣੀ ਸ਼ਕਤੀ ਨਾਲ ਪੰਜਾਬ ਜਿੱਤੇ ਗਾ।
ਇਹ ਕੇਜਰੀਵਾਲ ਦੀ ਆਪਣੀ ਆਪਣੇ ਖ਼ਾਸ ਅੰਦਾਜ਼ ਵਿਚ ਖਿਚਵਾਈ ਫ਼ੋਟੋ ਹੈ। ਇਹ ਇੰਡੀਆ ਟੂਣੇ ਵੱਲੋਂ ਕਿਸੇ ਸਿੱਖ ਦੇ ਧੜ ਉੱਪਰ ਕੇਜਰੀਵਾਲ ਦਾ ਚਿਹਰਾ ਲਗਾਉਣ ਦਾ ਕੇਸ ਨਹੀਂ ਹੈ ਕਿ ਕਿਸੇ ਨੇ ਸ਼ਰਾਰਤ ਕੀਤੀ ਹੋਵੇ। ਫ਼ੋਟੋ ਡਿਜੀਟਲ ਹੈ, ਵਿਕਟਰ ਨਹੀਂ। ਵਿਕਟਰ ਫਿਗਰ ਵਿਚ ਅਜੇਹਾ ਕਰਨਾ ਕੁਝ ਸੰਭਵ ਹੈ, ਪਰ ਡਿਜੀਟਲ ਸਨੈਪ ਵਿਚ ਇਹ ਮੁਸ਼ਕਲ ਹੈ। ਆਪ ਇਸ ਸਨੈਪ ਨੂੰ ਅੱਠ ਦਸ ਗੁਣਾ ਵੱਡਾ ਕਰਕੇ ਦੇਖੋ। ਜੇ ਕਿਸੇ ਨਿਹੰਗ ਸਿੰਘ ਦੇ ਸਰੀਰ ਤੇ ਕੇਜਰੀਵਾਲ ਦਾ ਚਿਹਰਾ ਰੱਖਿਆ ਗਿਆ ਹੁੰਦਾ, ਕੇਜਰੀਵਾਲ ਦੇ ਚਿਹਰੇ ਤੇ ਕਿਸੇ ਸਿੱਖ ਦੀ ਦਸਤਾਰ ਰੱਖੀ ਗਈ ਹੁੰਦੀ, ਤਾਂ ਇਸ ਦੀਆਂ ਪਿਕਸਲ ਲਾਈਨਾਂ ਤੋਂ ਸਾਫ਼ ਪਹਿਚਾਣ ਆ ਜਾਣੀ ਸੀ।
ਦੋਹਾਂ ਵਿਚਕਾਰ ਸਫ਼ੈਦ ਪਿਕਸਲ ਦੀ ਲਾਈਨ ਹੋਣੀ ਚਾਹੀਦੀ ਸੀ।
ਪਿਕਸਲ ਦੀਆਂ ਲਾਈਨਾਂ ਹੋਰਟੀਕਲ ਤੇ ਵਰਟੀਕਲ ਮੈਚ ਨਹੀਂ ਸੀ ਕਰ ਸਕਦੀਆਂ।
ਦੂਸਰਾ ਪੁਆਇੰਟ ਇਹ ਹੈ ਕਿ ਇੰਡੀਆ ਟੂਡੇ ਸਮੂਹ, ਜਿਸ ਨੇ 23 ਸਾਲ ਤੋਂ ਆਪਣੀ ਕੌਮਾਂਤਰੀ ਰੈਪੂਟੇਸ਼ਨ ਬਣਾਈ ਹੋਈ ਹੈ, ਅਜਿਹੀ ਗ਼ਲਤੀ ਨਹੀਂ ਕਰ ਸਕਦਾ।
ਇਹ ਕੇਜਰੀਵਾਲ ਦਾ ਹੰਕਾਰ ਤੇ ਸਿੱਖਾਂ ਵਾਰੇ ਗ਼ਲਤ ਵਹਿਮੀ ਹੀ ਹੈ।
ਜੋ ਕੇਜਰੀਵਾਲ ਤੋਂ ਨਿੱਤ ਨਵੇਂ
ਕਾਰਨਾਮੇ ਕਰਵਾ ਰਹੀ ਹੈ। ਉਹ ਸੋਚਦਾ ਹੈ ਕਿ ਸਿੱਖਾਂ ਦੀ ਅਣਖ ਗ਼ੈਰਤ ਮਰ ਚੁੱਕੀ ਹੈ। ਉਹ ਇਸ ਯੋਗ ਭੀ ਨਹੀਂ ਕਿ ਮੇਰੇ ਝੂਠ ਫ਼ਰੇਬ ਡਰਾਮਿਆਂ ਦੀ ਅਸਲੀਅਤ ਜਾਣ ਸਕਣ।
ਉਹ ਤਾਕਤ ਦੀ ਬੁਰਕੀ ਦਿਖਾਉਣ ਨਾਲ, ਪੰਜਾਬ ਨਾਲ, ਆਪਣੇ ਆਪ ਨਾਲ, ਆਪਣੇ ਪਰਵਾਰ ਬਚਿਆਂ ਨਾਲ,
ਹਰ ਪ੍ਰਕਾਰ ਦਾ ਵਿਸ਼ਵਾਸਘਾਤ ਧੋਖਾ ਕਰਨ ਲਈ ਤਿਆਰ ਹਨ।
ਇਸ ਲਈ ਉਸ ਨੇ ਆਪਣੇ ਇਹਨਾਂ ਪੰਜਾਬ ਲੀਡਰਾਂ ਦੇ ਸਿਰ ਤੇ ਸਿੱਖਾਂ ਦੀ ਕੌਮ ਨੂੰ ਲਲਕਾਰਿਆ ਹੈ।
ਕੇਜਰੀਵਾਲ ਅੰਮ੍ਰਿਤਸਰ ਅਕਾਲ ਤਖ਼ਤ ਤੇ ਮਾਫ਼ੀ ਮੰਗਣ ਨਹੀਂ ਆ ਰਿਹਾ। ਉਹ ਬਾਦਲ ਸ਼ਾਹੀ ਦੀ ਸ਼ਾਜਿਸ ਅਧੀਨ ਅਕਾਲ ਤਖ਼ਤ ਤੋਂ ਸਿਰੋਪਾ ਲੈਣ ਆ ਰਿਹਾ ਹੈ। ਕੇਜਰੀਵਾਲ ਤੇ ਬਾਦਲ ਸ਼ਾਹੀ ਦੀ ਸਾਂਝ ਪਾਰਲੀਮੈਂਟ ਬਠਿੰਡਾ ਤੋਂ ਸ਼ੁਰੂ ਹੋਕੇ, ਚਾਰ ਅਸੈਂਬਲੀ ਚੋਣਾਂ ਵਿਚ, ਬਾਦਲ ਸ਼ਾਹੀ ਦੀ ਮਦਤ ਕਰਨ ਵਜੋਂ ਨਿਭੀ ਹੈ। ਬਾਦਲ ਸ਼ਾਹੀ ਉਹ ਅਹਿਸਾਨ ਚੁਕਾ ਰਹੀ ਹੈ। ਇਹ ਸ਼ਾਜਿਸ ਫੂਲਕਾ ਸਾਹਿਬ ਨੇ ਨੇਪਰੇ ਚਾੜ੍ਹੀ ਹੈ। ਕੇਜਰੀਵਾਲ ਵਿਰੁੱਧ ਕੇਸ ਦਰਜ ਕਰਵਾਉਣ, ਰਪਟਾਂ ਦੇਣ, ਦੇ ਡਰਾਮੇ ਲੋਕਾਂ ਨੂੰ ਮੂਰਖ ਬਣਾਉਣ ਲਈ ਕੀਤੇ ਜਾ ਰਹੇ ਹਨ। ਅੰਦਰੂਨੀ ਸਰਕਾਰ ਬਰਗਾੜੀ ਕਾਂਡ ਤੋਂ ਲੈ ਕੇ ਮਲੇਰਕੋਟਲਾ ਕਾਂਡ ਤੱਕ ਕੇਜਰੀਵਾਲ ਦੇ ਏਜੰਟਾਂ ਨੂੰ ਬਚਾ ਰਹੀ ਹੈ।
ਸਿੱਖ ਰਵਾਇਤਾਂ ਵਿਚ ਇਤਨੇ ਵੱਡੇ ਗੁਨਾਹ ( ਜਿਸ ਵਿਚ ਕਿਸੇ ਗੈਰ ਸਿੱਖ ਨੇ ਦਸਮ ਪਾਤਸ਼ਾਹ ਦਾ ਸਵਾਂਗ ਰਚਿਆ ਹੈ ) ਦੀ ਸਜਾ ਲੰਗਰ ਦੇ ਭਾਂਡੇ ਮਾਂਜਣਾ ਹੀ ਨਹੀਂ। ਇਸ ਸਬੰਧੀ ਘੱਟੋ ਘੱਟ ਸਜਾ ਮੂੰਹ ਕਾਲਾ ਕਰਕੇ ਸੰਗਤ ਤੋਂ ਮਾਫ਼ੀ ਮੰਗਣਾ ਹੈ।
ਜੇ ਕੇਜਰੀਵਾਲ ਸੱਚਮੁੱਚ ਮੁਆਫ਼ੀ ਮੰਗਣੀ ਚਾਹੁੰਦਾ ਹੈ, ਤਾਂ ਉਸ ਨੂੰ ਆਪਣੇ ਆਪ ਅਜੇਹਾ ਕਰਕੇ ਦਰਬਾਰ ਸਾਹਿਬ ਆਉਣਾ ਚਾਹੀਦਾ ਹੈ।
ਮੈਂ ਉਹਨਾਂ ਸਿੱਖ ਯੋਧਿਆਂ ਤੋਂ ਜਾਣਨਾ ਚਾਹੁੰਦਾ ਹਾਂ, ਜਿਨ੍ਹਾਂ ਸ਼ਿਵ ਸੈਨਾ ਦੇ ਅੰਮ੍ਰਿਤਸਰ ਨੂੰ ਜਾ ਰਹੇ ਮਾਰਚ ਨੂੰ ਬਿਆਸ ਦੇ ਪੁਲ ਤੇ ਰੋਕਣ ਲਈ ਕਮਰਕੱਸੇ ਕੀਤੇ ਸਨ।
ਇਹ ਭਰਾ ਮਾਰੂ
ਘਾਤ ਭੀ ਸਾਬਤ ਹੋ ਸਕਦੀ ਸੀ।
ਮੈਨੂੰ ਇਹ ਜਾਣਕਾਰੀ ਨਹੀਂ ਕਿ ਸ਼ਿਵ ਸੈਨਾ ਦਾ ਕੀ ਗੁਨਾਹ ਸੀ।
ਪਰ ਮੈਨੂੰ ਇਹ ਯਕੀਨ ਹੈ ਕਿ ਸ਼ਿਵ ਸੈਨਾ ਦਾ ਗੁਨਾਹ ਕੇਜਰੀਵਾਲ ਦੇ ਗੁਨਾਹ ਤੋਂ ਵੱਡਾ ਨਹੀਂ ਹੋ ਸਕਦਾ।
ਅੱਜ ਉਹ ਵੀਰ ਕਿਉਂ ਚੁੱਪ ਹਨ।
ਆਪਣੀ ਅਣਖ ਗ਼ੈਰਤ ਕਿਥੇ ਗਈ।
ਕੀ ਉਹ ਸਰਕਾਰ ਦਾ ਮੋਦੀ ਨੂੰ ਆਪਣੀ ਸ਼ਕਤੀ ਦਿਖਾਉਣ ਦਾ ਕਾਰਜ ਸੀ? ਜੇ ਨਹੀਂ ਤਾਂ ਅੱਜ ਅਸੀਂ ਕਿਥੇ ਹਾਂ।।
ਵੀਰੋ। ਖ਼ਾਲਸਾ ਜੀ। ਬੁਰਾ ਨਾਂ ਮੰਨਣਾ। ਅੱਜ ਅਸੀਂ ਇਕ ਬਹੁਤ ਵੱਡੀ ਪੰਥ ਵਿਰੋਧੀ ਬੁਰਿਆਈ ਨੂੰ ਰੋਕਣ ਤੋਂ ਅਸਮਰਥ ਹਾਂ। ਪਰ ਸਦੀਆਂ ਤੋਂ ਆਪਣੇ ਨਾਲ ਵੱਸਦੇ, ਵਰਤਦੇ, ਭਰਾਵਾਂ ਦਾ ਘਾਤ ਕਰਨ ਲਈ ਤਿਆਰ ਪਰ ਤਿਆਰ ਹਾਂ।
ਕੀ ਇਹੀ ਪੰਥ ਦੀ ਸੇਵਾ ਹੈ। ਪ੍ਰਮਾਤਮਾ ਸੁਮੱਤ ਬਖ਼ਸ਼ੇ, ਪਰ ਬੁਰਿਆਈ ਨੂੰ ਰੋਕਣ ਦੀ ਸਮਰੱਥਾ ਭੀ ਬਖ਼ਸ਼ੇ। ਰੱਬ ਰਾਖਾ।