ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।
        
   

39 ਕੇਜਰੀ ਵਾਲ ਦਾ ਸਿੱਖੀ ਨਾਲ ਵਿਸ਼ਵਾਸ ਘਾਤ

ਗੁਰਦੁਆਰਾ ਸੀਸਗੰਜ ਸਾਹਿਬ ਦਾ ਪਿਆਉ

          ਹੁਣ ਗੁਰਦੁਆਰਾ ਸੀਸਗੰਜ ਸਾਹਿਬ ਦਾ ਪਿਆਊ ਤੁਸੀਂ ਆਪਣੀ ਵਿਉਂਤਬੰਦੀ ਅਤੇ ਕੁੱਟਲ ਨੀਤੀ ਨਾਲ ਢੁਆਇਆ ਹੈ। ਪਰ ਇਸ ਦੇ ਬਾਵਜੂਦ ਵੀ ਤੁਸੀਂ ਜਰਨੈਲ ਸਿੰਘ ਐਮ ਐਲ ਏ ਰਜਾਉਰੀ ਗਾਰਡਨ ਉੱਪਰ ਦਬਾਅ ਪਾ ਕੇ ਇਹ ਬਿਆਨ ਜਾਰੀ ਕਰਵਾ ਰਹੇ ਹੋ ਕਿ ਇਸ ਲਈ ਐਮ ਸੀ ਡੀ ਤੇ ਬੀ ਜੇ ਪੀ ਸਰਕਾਰ ਜ਼ਿੰਮੇਵਾਰ ਹੈ। ਤੁਸੀਂ ਦੁਨੀਆ ਤੋਂ ਅਸਲੀਅਤ ਲੁਕੋ ਨਹੀਂ ਸਕਦੇ। ਮਨਿਸਟਰ ਬਣਾਉਣ ਸਮੇਂ ਤਾਂ ਤੁਹਾਨੂੰ ਸਿੱਖਾਂ ਦੇ ਨੁਮਾਇੰਦੇ ਵਜੋਂ ਜਰਨੈਲ ਸਿੰਘ ਦਿਸਿਆ ਨਹੀਂ। ਅੱਜ ਆਪਣੇ ਘਿਨਾਉਣੇ ਕਾਰਨਾਮੇ ਲੁਕਾਉਣ ਲਈ ਤੁਹਾਨੂੰ ਜਰਨੈਲ ਸਿੰਘ ਦਿਸ ਪਿਆ। ਤੁਸੀਂ ਪਹਿਲੇ ਇਸ ਨੂੰ ਪੰਜਾਬ ਦਾ ਆਬਜ਼ਰਵਰ ਲਗਾਇਆ। ਪਰ ਸੰਜੇ ਦੀ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਲਾਲਸਾ ਤਹਿਤ ਇਸ ਨੂੰ ਬਦਲ ਕੇ ਸੰਜੇ ਨੂੰ ਪੰਜਾਬ ਦਾ ਆਬਜ਼ਰਵਰ ਹੀ ਨਹੀਂ ਗਵਰਨਰ ਹੀ ਬਣਾ ਦਿੱਤਾ।

          ਤੁਸੀਂ 11 ਜੂਨ 2015 ਨੂੰ ਆਪਣੇ ਖਾਸ-ਉਲ-ਖਾਸ ਮਨਿਸਟਰ ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਰਖਵਾਈ ਜਿਸ ਕੋਲ ਪੀ ਡਬਲ ਯੂ ਡੀ, ਐਮ ਸੀ ਡੀ ਤੇ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਮਹਿਕਮੇ ਹਨ। ਇਸ ਮੀਟਿੰਗ ਵਿਚ ਇਹਨਾਂ ਮਹਿਕਮਿਆਂ ਦੇ ਅਫ਼ਸਰਾਂ ਤੋਂ ਬਿਨਾਂ ਤੁਹਾਡੀ ਪਾਰਟੀ ਦੇ 3 ਵਿਧਾਇਕ, ਤੁਹਾਡੀ ਖਾਸ-ਉਲ-ਖਾਸ ਅਲਕਾ ਲਾਂਬਾ, ਤੇ ਤੁਹਾਡੇ ਦੋ ਹੋਰ ਐਮ ਐਲ ਏ ਸ਼ਾਮਲ ਸਨ। ਇਸ ਮੀਟਿੰਗ ਵਿਚ ਦਿਲੀ ਦੀ ਸੁੰਦਰਤਾ ਦੇ ਬਹਾਨੇ ਹੇਠ, ਇਹ ਫ਼ੈਸਲਾ ਕੀਤਾ ਗਿਆ ਕਿ ਪਿਆਊ ਸਾਹਿਬ ਨੂੰ ਹਟਾ ਦਿੱਤਾ ਜਾਵੇ, ਅਤੇ ਇੱਥੇ ਇਕ ਮੈਮੋਰੀਅਲ ਬਣਾ ਦਿੱਤਾ ਜਾਵੇ। ਇਸ ਤੋਂ ਦੁਖਦਾਈ ਗਲ ਇਹ ਹੈ ਕਿ ਸਤਿੰਦਰ ਕੁਮਾਰ ਜੈਨ ਦੇ ਫ਼ੈਸਲੇ ਦੀ ਮਨਜ਼ੂਰੀ ਲੈਣ ਲਈ ਇਸ ਨੂੰ ਕੈਬਨਿਟ ਵਿਚ ਭੇਜਣ ਦਾ ਫ਼ੈਸਲਾ ਕੀਤਾ ਗਿਆ ਸੀ। ਜਿਸ ਤੋਂ ਸਾਫ਼ ਹੈ ਕਿ ਇਹ ਸ਼ਾ‌ਜਿਸ ਤੁਹਾਡੀ ਨਿੱਜੀ ਵਿਉਂਤਬੰਦੀ ਅਧੀਨ ਹੀ ਕੀਤੀ ਜਾ ਰਹੀ ਸੀ।

          ਤੁਹਾਡੇ ਮਨਿਸਟਰ ਨੇ ਇਸ ਮੀਟਿੰਗ ਦੀ ਕਾਰਵਾਈ ਵਿਚ ਇਹ ਭੀ ਕਿਹਾ ਕਿ ਇਸ ਪਿਆਉ ਸਾਹਿਬ ਦੇ ਨਾਲ ਇਕ ਛੋਟਾ ਜਿਹਾ ਮੰਦਰ ਭੀ ਹੈ,ਜਿਸ ਦਾ ਨਾਮ ਕੂਚਾ ਧੂਲੀਆ ਹੈ। ਇਸ ਨੂੰ ਨਹੀਂ ਢਾਇਆ ਜਾਏ ਗਾ, "ਇਸ ਮੰਦਰ ਦੀ ਪਿਆਉ ਸਾਹਿਬ ਨਾਲ ਕੋਈ ਤੁਲਨਾ ਹੀ ਨਹੀਂ ਹੈ। ਕਿਉਂਕਿ ਕੂਚਾ ਧੂਲੀਆ ਕੋਈ ਇਤਿਹਾਸਕ ਜਗ੍ਹਾ ਨਹੀਂ ਹੈ"। ਇਹ ਬਹੁਤ ਅੱਛੀ ਗੱਲ ਹੈ ਕਿ ਮੰਦਰ ਨਹੀਂ ਢਾਇਆ ਗਿਆ। ਪਰ ਤੁਹਾਡੇ ਮਨਿਸਟਰ ਦੀ ਇਹ ਦਲੀਲ ਸਮਝ ਤੋਂ ਬਾਹਰ ਹੈ

ਕਿ ਪਿਆਉ ਸਾਹਿਬ ਇਸ ਲਈ ਢਾਇਆ ਜਾਵੇ ਕਿ ਉਸ ਦੀ ਇਤਿਹਾਸਕ ਮਹਾਨਤਾ ਹੈ। ਕੂਚਾ ਧੂਲੀਆ ਇਸ ਲਈ ਨਾਂ ਢਾਇਆ ਜਾਏ ਕਿ ਉਸ ਦੀ ਕੋਈ ਇਤਿਹਾਸਕ ਮਹਾਨਤਾ ਨਹੀਂ ਹੈ।

          ਕੇਜਰੀਵਾਲ ਜੀ ਤੁਸੀਂ 30 ਮਾਰਚ ਨੂੰ ਖ਼ੁਦ ਕਥਿਤ ਸ਼ਾਹਜਹਾਨ ਬਾਦ ਰੀਡਵੈਲਪਮੈਂਟ ਪ੍ਰੋਜੈਕਟ ਦਾ ਜਾਇਜ਼ਾ ਲਿਆ। (ਸ਼ਾਹਜਹਾਨ ਬਾਦ ਸ਼ਾਇਦ ਇਸ ਏਰੀਏ ਦਾ ਪੁਰਾਣੇ ਪਿੰਡ ਦਾ ਨਾਮ ਹੋਵੇ ਗਾ) ਇਸ ਮੀਟਿੰਗ ਵਿਚ ਸਾਰੇ ਮਹਿਕਮਿਆਂ ਦੇ ਅਫ਼ਸਰ ਬੁਲਾਏ ਗਏ। ਜਿੱਥੇ ਤੁਸੀਂ ਤੁਸੀਂ ਮੁਗ਼ਲ ਬਜ਼ਾਰ ਦੀ ਇਨਕ੍ਰੋਚਮੈਂਟ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਤੁਹਾਡਾ ਭਾਈ ਮਤੀਦਾਸ ਚੌਂਕ ਨੂੰ ਸ਼ਾਹਜਹਾਨ ਬਾਦ ਕਹਿਣਾ ਤੇ ਸੀਸਗੰਜ ਬਜ਼ਾਰ ਨੂੰ ਮੁਗ਼ਲ ਬਜ਼ਾਰ ਕਹਿਣਾ ਤੁਹਾਡੀ ਸਿੱਖ ਧਰਮ ਲਈ ਅੰਦਰੂਨੀ ਨਫ਼ਰਤ ਦਾ ਪ੍ਰਗਟਾ ਕਰਦਾ ਹੈ।

          ਤੁਹਾਡੀ ਅਲਕਾ ਲਾਂਬਾ ਨੇ ਤੁਹਾਡੀ ਮੀਟਿੰਗ ਦੀ ਪ੍ਰੈੱਸ ਕੋਲ ਪੁਸ਼ਟੀ ਕਰਦਿਆਂ ਦੱਸਿਆ ਕਿ ਸੀ ਐਮ ਕੇਜਰੀਵਾਲ ਜੀ ਇਸ ਓਪਰੇਸ਼ਨ ਲਈ ਬਹੁਤ ਕਾਹਲੇ ਹਨ। ਉਨ੍ਹਾਂ ਸਾਰੇ ਮਹਿਕਮਿਆਂ ਨੂੰ ਤੁਰਤ ਕਾਰਵਾਈ ਦੀ ਤਾਕੀਦ ਕੀਤੀ ਹੈ। ਜਿਸ ਸਬੰਧ ਵਿਚ ਨਾਰਥ ਦਿਲੀ ਮਿਉਂਸਿਪਲ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਹਾਈ ਕੋਰਟ ਦੇ ਹੁਕਮ ਅਨੁਸਾਰ 6 ਅਪ੍ਰੈਲ ਤੋਂ ਕੰਮ ਸ਼ੁਰੂ ਕੀਤਾ ਜਾਏ ਗਾ। ਅਲਕਾ ਲਾਂਬਾ ਨੇ ਇਹ ਭੀ ਦੱਸਿਆ ਕਿ ਨਾਰਥ ਕਾਰਪੋਰੇਸ਼ਨ ਨੇ ਪੁਲੀਸ ਦੀ ਮੰਗ ਕੀਤੀ ਸੀ, ਜਿਸ ਤੇ ਡੀ ਸੀ ਪੀ ਨਾਰਥ ਮਧਰ ਵਰਮਾ ਨੇ ਮੰਗੀ ਗਈ ਪੁਲੀਸ ਦੇਣ ਦਾ ਵਾਅਦਾ ਕੀਤਾ ਹੈ।

ਚਾਂਦਨੀ-ਚੌਕ ਬਜ਼ਾਰ ਦੀ ਲੰਬਾਈ ਤਕਰੀਬਨ ਦੋ ਹਜ਼ਾਰ ਕਰਮ ਹੈ। ਗੁਰਦੁਆਰਾ ਸੀਸਗੰਜ ਸਾਹਿਬ ਇਸ ਦੇ ਵਿਚਕਾਰ ਹੈ। ਤੁਸੀਂ ਜੋ ਭੀ ਕਾਰਵਾਈ ਕਰਨੀ ਸੀ, ਉਹ ਇਕ ਸਿਰੇ ਤੋਂ ਸ਼ੁਰੂ ਹੋਣੀ ਚਾਹੀਦੀ ਸੀ। ਪਰ ਤੁਸੀਂ ਆਪਣਾ ਘਿਣਾਉਣਾ ਕੰਮ ਸੀਸਗੰਜ ਤੋਂ ਹੀ ਸ਼ੁਰੂ ਕਰਵਾਇਆ ਤੇ ਇੱਥੇ ਹੀ ਖ਼ਤਮ ਕਰ ਦਿੱਤਾ। ਸਾਫ਼ ਹੈ ਕਿ ਇਸ ਪ੍ਰੋਜੈਕਟ ਦਾ ਸਾਰਾ ਅਡੰਬਰ, ਪਿਆਉ ਸਾਹਿਬ ਖ਼ਤਮ ਕਰਨ ਲਈ ਹੀ ਕੀਤਾ ਗਿਆ ਸੀ।

          ਕੇਜਰੀਵਾਲ ਜੀ ਸ਼ਾਇਦ ਤੁਸੀਂ ਆਈ ਆਰ ਐੱਸ ਰਹਿ ਚੁੱਕੇ ਹੋ, ਤੁਸੀਂ ਇੰਨੇ ਅਣਭੋਲ ਨਹੀਂ ਕਿ ਤੁਹਾਨੂੰ ਕਿਸੇ ਧਾਰਮਿਕ ਸਥਾਨ ਦੀ ਪਵਿੱਤਰਤਾ ਤੇ ਮੈਮੋਰੀਅਲ ਵਿਚਲੇ ਫ਼ਰਕ ਬਾਰੇ ਪਤਾ ਨਾ ਹੋਵੇ। ਇਹ ਪਿਆਉ ਸਾਹਿਬ ਅੰਗਰੇਜ਼ ਸਰਕਾਰ ਸਮੇਂ ਤੋਂ ਇੱਥੇ ਮੌਜੂਦ ਹੈ। ਇਹ ਅਸਥਾਨ ਭਾਈ ਮਤੀ ਦਾਸ ਦੀ ਯਾਦਗਾਰ ਹੈ, ਜਿਨ੍ਹਾਂ ਨੂੰ ਆਰੇ ਨਾਲ ਚੀਰਿਆ ਗਿਆ ਸੀ। ਇਹ ਅਸਥਾਨ ਭਾਈ ਦਿਆਲਾ ਜੀ ਦੀ ਯਾਦਗਾਰ ਹੈ, ਜਿਨ੍ਹਾਂ ਨੂੰ ਦੇਗ ਵਿਚ ਉਬਾਲਿਆ ਗਿਆ ਸੀ। ਇਹ ਅਸਥਾਨ ਸਿਰਫ਼ ਠੰਢੇ ਪਾਣੀ ਦੀ ਛਬੀਲ ਹੀ ਨਹੀਂ। ਇਹ ਸਿੱਖਾਂ ਲਈ ਅੰਮ੍ਰਿਤ ਦਾ ਸਰੋਤ ਹੈ। ਕਿਉਂਕਿ ਇਸ ਦਾ ਜਲ ਉਸ ਖੂਹ ਤੋਂ ਆਉਂਦਾ ਹੈ, ਜਿਸ ਖੂਹ ਤੇ ਗੁਰੂ ਤੇਗ਼ ਬਹਾਦਰ ਜੀ ਨੇ ਸ਼ਹਾਦਤ ਦੇਣ ਤੋਂ ਪਹਿਲਾਂ ਅਸਥਾਨ ਕੀਤਾ ਸੀ।

ਮੈਮੋਰੀਅਲ ਤਾਂ ਕਿਸੇ ਪਾਰਕ  ਵਗ਼ੈਰਾ ਦੀ ਅਹਿਮੀਅਤ ਨੂੰ ਵਧਾਉਣ ਲਈ ਬਣਾਏ ਜਾਂਦੇ ਹਨ। ਅਨੇਕਾਂ ਜਗ੍ਹਾ ਬਣਾਏ ਗਏ ਹਨ। ਪੰਜਾਬ ਵਿਚ ਵੀ ਅੰਮ੍ਰਿਤਸਰ, ਮੁਕਤਸਰ, ਫ਼ਰੀਦਕੋਟ ਵਗ਼ੈਰਾ ਵਿਚ ਬਹੁਤ ਮੈਮੋਰੀਅਲ ਬਣੇ ਹੋਏ ਹਨ। ਪਰ ਕਿਸੇ ਧਾਰਮਿਕ ਅਸਥਾਨ ਨੂੰ ਢਾਅ ਕੇ ਮੈਮੋਰੀਅਲ ਬਣਾ ਦੇਣ ਦਾ ਸਿਧਾ ਮਕਸਦ ਉਸ ਦੀ ਧਾਰਮਿਕ ਪਵਿੱਤਰਤਾ ਤੇ ਪੂਜਾ ਨੂੰ ਖ਼ਤਮ ਕਰਨਾ ਹੈ। ਹਿੰਦੂ ਧਰਮ ਦੇ ਇਤਿਹਾਸ ਵਿਚ, ਇਸ ਦਾ ਜ਼ਿਕਰ ਸੋਮਨਾਥ ਦੇ ਮੰਦਰ ਨਾਲ ਆਉਂਦਾ ਹੈ। ਸਿੱਖ ਇਤਿਹਾਸ ਵਿਚ, ਅੰਮ੍ਰਿਤਸਰ ਦਾ ਸਰੋਵਰ ਸਾਹਿਬ ਪੂਰੇ ਜਾਣ ਨਾਲ।

          ਇਕ ਪਾਸੇ ਤੁਸੀਂ ਪੰਜਾਬ ਤੇ ਰਾਜ ਕਰਨ ਦੇ ਸੁਪਨੇ ਲੈ ਰਹੇ ਹੋ। ਕਿਉਂਕਿ ਆਪ ਤੁਸੀਂ ਪੀ ਐਮ ਬਣਨ ਵਾਰੇ ਮਨਸੂਬੇ ਬਣਾ ਰਹੇ ਹੋ। ਇਸ ਲਈ ਦਿਲੀ ਦਾ ਮੁੱਖ ਮੰਤਰੀ ਸਸੋਧੀਆ ਤੇ ਪੰਜਾਬ ਦੀ ਮੁੱਖ ਮੰਤਰੀ ਸ਼ਿਪ ਸੰਜੇ ਸਿੰਘ ਲਈ ਪੱਕੀ ਕਰਨ ਲਈ ਵਿਉਂਤਬੰਦੀ ਕਰ ਰਹੇ ਹੋ। ਦੂਜੇ ਪਾਸੇ ਆਪਣੇ ਨਿੱਜੀ ਮੁਫ਼ਾਦ ਲਈ ਸਿੱਖ ਸੰਸਥਾਵਾਂ ਦਾ ਗਿਣੀ ਮਿਥੀ ਵਿਉਂਤਬੰਦੀ ਅਧੀਨ ਘਾਤ ਕਰਵਾ ਰਹੇ ਹੋ। ਕੀ ਤੁਸੀਂ ਸਿੱਖਾਂ ਨੂੰ ਬੇਸਮਝ ਮੰਨਦੇ ਹੋ ਜਾਂ ਬੁਜ਼ਦਿਲ, ਕਿ ਉਹ ਤੁਹਾਡੇ ਸਾਰੇ ਕਾਰਨਾਮੇ ਜਾਣਨ ਦੇ ਬਾਵਜੂਦ ਭੀ ਤੁਹਾਡੇ ਨਾਲ ਜੁੜੇ ਰਹਿਣ ਗੇ।

          ਕੇਜਰੀਵਾਲ ਜੀ। ਤੁਸੀਂ ਕਈ ਘਟੀਆ ਕੰਮਾਂ ਲਈ ਜਵਾਬ ਦੇਹ ਹੋ। ਤੁਸੀਂ ਕਿਸੇ ਢੰਗ ਨਾਲ ਵੀ ਇਸ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ। ਲੋਕ ਹੈਰਾਨ ਹਨ ਕਿ ਅਜਿਹੇ ਕੰਮ ਤੁਸੀਂ ਕਿਉਂ ਕਰ ਰਹੇ ਹੋ? ਪਰ ਤੁਹਾਡੇ ਨਜ਼ਦੀਕ ਰਹਿਣ ਵਾਲਾ ਬਚਾ ਬਚਾ ਇਸ ਗਲ ਦੀ ਗਵਾਹੀ ਦੇ ਰਿਹਾ ਕਿ ਤੁਸੀਂ ਆਰ ਐੱਸ ਐੱਸ ਕੋਲ ਆਪਣੀ ਗੁਆਈ ਜਾ ਚੁੱਕੀ ਸ਼ਾਖ਼ ਨੂੰ ਮੁੜ ਬਹਾਲ ਕਰਨ ਲਈ ਕੋਝੇ ਕਰਮ ਕਰ ਰਹੇ ਹੋ। ਮੈਂ ਆਰ ਐੱਸ ਐੱਸ ਤੇ ਮੁਸਲਿਮ ਵੀਰਾਂ ਦੇ ਸ਼ੀਆ ਸੁੰਨੀ ਆਦਿ ਫ਼ਿਰਕਿਆਂ ਨੂੰ ਧਰਮ ਪ੍ਰਚਾਰਕ ਸੰਸਥਾਵਾਂ ਹੋਣ ਕਰਕੇ ਸਤਿਕਾਰਯੋਗ ਮੰਨਦਾ ਹਾਂ। ਪਰ ਧਾਰਮਿਕ ਸਹਿ-ਭਾਵਨਾ ਛੱਡ ਕੇ ਧਰਮ ਵਧਾਉਣ ਲਈ ਕੱਟੜਵਾਦ ਨੂੰ ਠੀਕ ਨਹੀਂ ਕਹਿ ਸਕਦਾ। ਇਸੇ ਤਰਾਂ ਆਰ ਐੱਸ ਐੱਸ ਇਕ ਸਤਿਕਾਰਯੋਗ ਧਾਰਮਿਕ ਸੰਸਥਾ ਹੈ। ਮੈਂ ਇਸ ਦਾ ਸਤਿਕਾਰ ਕਰਦਾ ਹਾਂ। ਪਰ ਕਿਸੇ ਧਰਮ ਦਾ ਭਗਵਾ ਕਰਨ ਕਰਨ ਲਈ, ਗਿਣੀ ਮਿਥੀ ਵਿਉਂਤਬੰਦੀ  ਅਨੁਸਾਰ, ਉਸ ਦੇ ਧਾਰਮਿਕ ਅਸਥਾਨਾਂ ਨੂੰ ਖ਼ਤਮ ਕਰਨਾ ਦੇਸ ਧਰਮ ਨਹੀਂ ਹੈ।

          ਤੁਹਾਨੂੰ ਆਰ ਐੱਸ ਐੱਸ ਨੇ 28 ਸੀਟਾਂ ਲੈ ਕੇ ਦਿੱਤੀਆਂ। ਤੁਹਾਨੂੰ ਆਰ ਐੱਸ ਐੱਸ ਨੇ ਵਿਉਂਤਬੰਦੀ ਨਾਲ ਮੁੱਖ ਮੰਤਰੀ ਬਣਾਇਆ। ਤੁਹਾਨੂੰ ਆਰ ਐੱਸ ਐੱਸ ਦਾ ਧੰਨਵਾਦੀ ਹੋਣਾ ਚਾਹੀਦਾ ਹੈ। ਪਰ ਆਰ ਐੱਸ ਐੱਸ ਕੋਲ ਆਪਣੀ ਮੁੜ ਬਹਾਲੀ ਲਈ, ਤੁਸੀਂ ਜੋ ਹੱਥ ਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਉਸ ਤੋ ਜਾਪਦਾ ਹੈ ਕਿ ਤੁਸੀਂ 1984 ਦੇ ਸਿੱਖ ਘਾਤ ਨੂੰ ਮੁੜ ਸਦਾ ਦੇਣਾ ਚਾਹੁੰਦੇ ਹੋ। ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਦੁਨੀਆ ਭਰ ਵਿਚ ਫੈਲੇ ਕਈ ਕਰੋੜਾਂ ਸਿੱਖਾਂ ਦੇ ਸੀਨੇ ਜਲਾਉਣ ਨਾਲ ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ ਹੈ।

          ਦਿਲੀ ਦੀ ਰਾਜ ਸਤ੍ਹਾ ਤੁਹਾਡੇ ਕੋਲ ਹੈ। ਇਸ ਦਾ ਸੁਖ ਮਾਣੋ। ਪਰ ਪੰਜਾਬ ਦੇ ਪਾਣੀਆਂ ਨੂੰ ਅੱਗ ਨਾ ਲਾੳ। ਪੰਜਾਬ ਦੀ ਸ਼ਾਂਤੀ ਨੂੰ ਅੱਗ ਲਾਉਣ ਲਈ, ਤੇ ਪੰਜਾਬ ਨੂੰ ਲੁੱਟਣ ਲਈ, ਜੋ ਗਵਰਨਰ ਤੁਸੀਂ ਪੰਜਾਬ ਭੇਜੇ ਹਨ, ਉਨ੍ਹਾਂ ਨੂੰ ਵਾਪਸ ਬੁਲਾ ਲਓ। ਇਹਨਾਂ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ।

ਤੁਸੀਂ ਜੋ ਬਹਾਨੇ ਲਾ ਰਹੇ ਹੋ ਕਿ ਇਹ ਕਾਰਵਾਈ ਹਾਈ ਕੋਰਟ ਦੇ ਹੁਕਮ ਅਧੀਨ ਕੀਤੀ ਗਈ ਹੈ। ਇਹ ਤੁਹਾਡਾ ਨਿਰ ਅਧਾਰ ਢਕੌਂਸਲਾ ਹੈ। ਦਿਲੀ ਦਾ ਮੁੱਖ ਮੰਤਰੀ ਸਸੋਧੀਆ ਤੇ ਜੇ ਸੀ ਬੀ। ਕੋਰਟ ਕੋਈ ਵੀ ਫ਼ੈਸਲਾ ਸਰਕਾਰ ਨੂੰ ਨੋਟਿਸ ਕੀਤੇ ਬਿਨਾ ਨਹੀਂ ਕਰਦੀ। ਤੁਸੀਂ ਆਪਣੀ ਮੰਦ ਭਾਵਨਾ ਤਹਿਤ ਕੋਰਟ ਵਿਚ ਕੋਈ ਲੋੜੀਂਦਾ ਉਜ਼ਰ ਨਹੀਂ ਕੀਤਾ। ਇਸ ਲਈ ਇਕ ਤਰਫਾ ਫ਼ੈਸਲਾ ਕਰਨਾ ਕਾਨੂੰਨ ਦੀ ਲੋੜ ਸੀ। ਪਤਾ ਲਗਾ ਹੈ ਕਿ ਕੋਰਟ ਨੇ ਆਪਣਾ ਫ਼ੈਸਲਾ ਫਿਰ ਦੁਹਰਾਇਆ ਹੈ। ਤੁਸੀਂ ਸਭ ਕੁਝ ਜਾਣਦੇ ਹੋਏ ਇਸ ਵਿਰੁੱਧ ਭੀ ਕੁਝ ਨਹੀਂ ਕੀਤਾ।

          ਅੱਜ ਤੁਸੀਂ ਕਹਿ ਰਹੇ ਹੋ ਕਿ ਜਦੋਂ ਜੇਸੀਬੀ ਮਸ਼ੀਨਾਂ, ਬੁਲਡੋਜ਼ਰ ਪਿਆਊ ਸਾਹਿਬ ਨੂੰ ਢਾਅ ਰਹੇ ਸਨ ਉਸ ਸਮੇਂ ਇਸ ਨੂੰ ਰੋਕਣ ਲਈ ਐਮ ਸੀ ਡੀ ਤੇ ਅਕਾਲੀ ਦਲ ਵਾਲੇ ਕਿਉਂ ਨਹੀਂ ਆਏ? ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਜਾਂ ਤੁਹਾਡੇ ਮਨਿਸਟਰ ਜਾਂ ਤੁਹਾਡੇ ਐਮ ਐਲ ਏ ਜਾਂ ਤੁਹਾਡੀ ਪਾਰਟੀ ਅਹੁਦੇਦਾਰ, ਉੱਥੇ ਕਿਉਂ ਨਹੀਂ ਗਏ? ਕਿਸੇ ਪ੍ਰਾਈਵੇਟ ਘਰ ਵਿਚ, ਕਿਸੇ ਵੱਲੋਂ ਝੂਠੀ ਮੂਠੀ ਸ਼ਿਕਾਇਤ ਕਰਨ ਤੇ, ਤੁਹਾਡਾ ਕਨੂੰਨ ਮੰਤਰੀ ਰਾਤ ਸਮੇਂ ਜਾ ਕੇ ਦਰਵਾਜ਼ੇ ਤੁੜਵਾ ਸਕਦਾ ਹੈ। ਪੁਲਿਸ ਕਰਮਚਾਰੀ ਨੂੰ ਦਰਵਾਜ਼ਾ ਤੁੜਵਾਉਣ ਲਈ ਸਿਰਫ਼ ਹੁਕਮ ਹੀ ਨਹੀਂ ਦਿੰਦਾ, ਬਲਕਿ ਉਸ ਨਾਲ ਝਗੜਾ ਕਰਦਾ ਹੈ। ਉਸ ਦੇ ਆਖੇ ਨਾ ਲੱਗਣ ਦੇ ਖ਼ਿਲਾਫ਼, ਤੁਹਾਡੀ ਪਾਰਟੀ ਇੰਡੀਆ ਗੇਟ ਤੇ ਲੰਬੇ ਸਮੇਂ ਲਈ ਧਰਨਾ ਦਿੰਦੀ ਹੈ।

          ਅੱਜ 300 ਕਰੋੜ ਸਿੱਖਾਂ ਦਾ ਧਾਰਮਿਕ ਸਥਾਨ ਢਾਏ ਜਾਣ ਸਮੇਂ, ਤੁਸੀਂ ਉਸ ਅਸਥਾਨ ਤੇ ਜਾਣ, ਤੇ ਆਪਣੀ ਹੀ ਸਰਕਾਰ ਵੱਲੋਂ ਹੀ ਕੀਤੀ ਜਾ ਰਹੀ ਕਾਰਵਾਈ, ਰੋਕਣ ਦੀ ਲੋੜ ਹੀ ਨਹੀਂ ਸਮਝੀ। ਸਾਫ਼ ਜਾਹਰ ਹੈ ਕਿ ਤੁਸੀਂ ਇਹ ਸਾਰਾ ਕੁਝ ਗਿਣੀ ਮਿਥੀ ਸਾਜ਼ਿਸ਼ ਅਧੀਨ ਕਰਵਾ ਰਹੇ ਹੋ। ਤੁਹਾਡੇ ਮਨ ਅੰਦਰ ਸਿੱਖਾਂ ਤੇ ਸਿੱਖਾਂ ਦੇ ਧਾਰਮਿਕ ਸਥਾਨਾਂ ਪ੍ਰਤੀ ਨਫ਼ਰਤ ਭਰੀ ਹੋਈ ਹੈ। ਤੁਸੀਂ ਸਿੱਖਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਤੁਸੀਂ ਸੁਪਰੀਮ ਕੋਰਟ ਵਿਚ ਆਪਣੇ ਸਰਕਾਰੀ ਵਕੀਲ ਤੋਂ ਪੰਜਾਬ ਵਿਰੁੱਧ ਹਲਫ਼ਨਾਮਾ ਦੁਆ ਕੇ ਪੰਜਾਬ ਨਾਲ ਵਿਸ਼ਵਾਸ ਘਾਤ ਕੀਤਾ ਹੈ। ਮੈਂ ਰਾਸ਼ਟਰਪਤੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਤੁਹਾਡੇ ਇਸ ਗੁਪਤ ਏਜੰਡੇ ਨੂੰ ਲਗਾਮ ਪਾਉਣ।

          ਵਿਸ਼ਵਾਸ ਘਾਤ ਸ਼ਬਦ ਇਸ ਲਈ ਵਰਤਿਆ ਹੈ ਕਿ ਤੁਸੀਂ ਪੰਜਾਬ ਵਿਚ ਆਪਣੀ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬ ਦੇ ਹਿਤਾਂ ਦੀ ਰਾਖੀ ਕਰਨ ਦਾ ਪ੍ਰਣ ਕੀਤਾ ਹੈ। ਤੁਸੀਂ ਮੁਕਤਸਰ ਦੀ ਧਾਰਮਿਕ ਇਕੱਤਰਤਾ ਵਿਚ ਪਗੜੀ ਪਹਿਨ ਕੇ ਸਿੱਖਾਂ ਨਾਲ ਭਾਈਚਾਰਕ ਸਾਂਝ ਪਾਈ ਹੈ। ਤੁਸੀਂ ਇੱਥੇ ਨੰਗੀ ਸਿਰੀ ਸਾਹਿਬ ਲਹਿਰਾ ਕੇ ਸਿੱਖ ਹਿਤਾਂ ਦੀ ਰੱਖਿਆ ਦਾ ਪ੍ਰਣ ਕੀਤਾ ਹੈ। ਤੁਸੀਂ ਸੁਲਤਾਨਪੁਰ ਦੇ ਪਵਿੱਤਰ ਅਸਥਾਨ ਤੇ ਸਤਲੁਜ ਜਮਨਾ ਨਹਿਰ ਰੋਕਣ ਦੀ ਹਮਾਇਤ ਕੀਤੀ ਹੈ। ਤੁਸੀਂ ਅਨੇਕਾਂ ਥਾਂਈਂ ਪੰਜਾਬ ਦੇ ਹਿਤਾਂ ਦੀ ਰੱਖਿਆ ਦਾ ਪ੍ਰਣ ਲਿਆ ਹੈ। ਪਰ ਹੁਣ ਜੋ ਕਿਰਦਾਰ ਤੁਸੀਂ ਆਪਣੀ ਸਰਕਾਰ ਰਾਹੀਂ ਮਾਨਯੋਗ ਦਿਲੀ ਹਾਈਕੋਰਟ ਤੇ ਮਾਨਯੋਗ ਸੁਪਰੀਮ ਕੋਰਟ ਵਿਚ ਨਿਭਾਇਆ ਹੈ। ਉਹ ਸਾਫ਼ ਸਿੱਖ ਧਰਮ ਨਾਲ ਤੇ ਪੰਜਾਬ ਨਾਲ ਵਿਸ਼ਵਾਸ ਘਾਤ ਹੈ। ਤੁਹਾਡੇ ਲਈ ਇਹ ਰੁਟੀਨ ਕੰਮ ਹੈ। ਤੁਹਾਡੇ ਲਈ ਇਹ ਕੁਮਲਾ ਹੈ। ਪਰ ਪੰਜਾਬੀ ਯੁਮਲੇ ਨਹੀਂ ਜਾਣਦੇ। ਹੋਰ ਕੋਈ ਕੁਮਲਾ ਨਾ ਛੱਡਣਾ। ਆਪਣੇ ਗਵਰਨਰ ਨੂੰ ਭੀ ਰੋਕਣਾ, ਕਿ ਨਿੱਤ ਨਵੇਂ ਯੂ ਮਲੇ ਨਾ ਛੱਡੇ।

          ਤੁਸੀਂ ਆਪਣੀ ਸਰਕਾਰ ਦੀ ਸਾਰੀ ਤਾਕਤ ਆਪਣੇ ਦੋ ਮਨਿਸਟਰਾਂ ਨੂੰ ਦਿੱਤੀ ਹੋਈ ਹੈ। ਸਸੋਧੀਆ ਜੀ ਕੋਲ ਹੋਮ ਵਗ਼ੈਰਾ ਕਈ ਅਹਿਮ ਮਹਿਕਮੇ ਹਨ ਪਰ ਤੁਹਾਡੇ ਦੂਜੇ ਨਿੱਜੀ ਮੰਤਰੀ ਸਤਿੰਦਰ ਕੁਮਾਰ ਜੈਨ ਕੋਲ ਪੀ ਡਬਲ ਯੂ ਡੀ ਦਾ ਮਹਿਕਮਾ ਹੈ। ਇਸ ਦੇ ਨਾਲ ਹੀ ਉਸ ਕੋਲ ਚਾਰੇ ਐਮ ਸੀ ਡੀ (ਮਿਊਂਸੀਪਲ ਕਾਰਪੋਰੇਸ਼ਨ ਦਿਲੀ) ਪਾਵਰ, ਹੈਲਥ, ਇੰਡਸਟਰੀ, ਫੈਮਲੀ ਵੈੱਲਫੇਅਰ ਤੇ ਗੁਰਦੁਆਰਾ ਸਬੰਧੀ ਮਹਿਕਮਾ ਵੀ ਹੈ। ਪਰ ਇਹ ਮਹਿਕਮੇ ਤੁਹਾਡੇ ਕੋਲ ਹੀ ਮੰਨੇ ਜਾਂਦੇ ਹਨ ਤੇ ਤੁਹਾਡੇ ਵਲੋ ਹੀ ਚਲਾਏ ਜਾਂਦੇ ਹਨ।

         ਤੁਹਾਡੇ ਨਜ਼ਦੀਕ ਰਹਿਣ ਵਾਲਾ ਬਚਾ ਬਚਾ ਇਸ ਗਲ ਦੀ ਗਵਾਹੀ ਦੇ ਰਿਹਾ ਕਿ ਤੁਸੀਂ ਆਰ ਐੱਸ ਐੱਸ ਕੋਲ ਆਪਣੀ ਗੁਆਈ ਜਾ ਚੁੱਕੀ ਸ਼ਾਖ਼ ਨੂੰ, ਮੁੜ ਬਹਾਲ ਕਰਨ ਲਈ, ਕੋਝੇ ਕਰਮ ਕਰ ਰਹੇ ਹੋ। ਮੈਂ ਆਰ ਐੱਸ ਐੱਸ ਨੂੰ, ਤੇ ਮੁਸਲਿਮ ਵੀਰਾਂ ਦੇ ਸ਼ੀਆ ਸੁੰਨੀ ਆਦਿ ਫ਼ਿਰਕਿਆਂ ਨੂੰ, ਧਰਮ ਪ੍ਰਚਾਰਕ ਸੰਸਥਾਵਾਂ ਹੋਣ ਕਰਕੇ, ਸਤਿਕਾਰਯੋਗ ਮੰਨਦਾ ਹਾਂ। ਪਰ ਧਾਰਮਿਕ ਸਹਿ-ਭਾਵਨਾ ਛੱਡ ਕੇ, ਸਤਾਹ ਪ੍ਰਾਪਤ ਕਰਨ ਲਈ, ਕੱਟੜਵਾਦ ਚਾਣਕੀਆ ਵਾਦ ਨੂੰ ਠੀਕ ਨਹੀਂ ਕਹਿ ਸਕਦਾ। ਆਰ ਐੱਸ ਐੱਸ ਇਕ ਸਤਿਕਾਰਯੋਗ ਧਾਰਮਿਕ ਸੰਸਥਾ ਹੈ। ਮੈਂ ਇਸ ਦਾ ਸਤਿਕਾਰ ਕਰਦਾ ਹਾਂ।ਪਰ ਤੁਹਾਡੇ ਨਜ਼ਰੀਏ ਨੂੰ ਠੀਕ ਨਹੀਂ ਕਿਹਾ ਜਾ ਸਕਦਾ। ਇਹ ਦੇਸ ਧਰਮ ਨਹੀਂ ਹੈ। ਮੈਂ ਦੇਸ ਧਰਮ ਮੰਨਦਾ ਹਾਂ। ਪਰ ਤੁਹਾਡਾ ਇਤਿਹਾਸ ਦੱਸਦਾ ਹੈ ਕਿ ਤੁਹਾਡੇ ਲਈ ਦੇਸ ਧਰਮ ਕੋਈ ਚੀਜ਼ ਨਹੀਂ।

        ਤੁਹਾਨੂੰ ਆਰ ਐੱਸ ਐੱਸ ਨੇ 28 ਸੀਟਾਂ ਲੈ ਕੇ ਦਿੱਤੀਆਂ। ਤੁਹਾਨੂੰ ਆਰ ਐੱਸ ਐੱਸ ਨੇ ਡੂੰਘੀ ਵਿਉਂਤਬੰਦੀ ਨਾਲ ਮੁੱਖ ਮੰਤਰੀ ਬਣਾਇਆ। ਤੁਹਾਨੂੰ ਆਰ ਐੱਸ ਐੱਸ ਦਾ ਧੰਨਵਾਦੀ ਹੋਣਾ ਚਾਹੀਦਾ ਹੈ।ਪਰ ਆਰ ਐੱਸ ਐੱਸ ਕੋਲ ਆਪਣੀ ਮੁੜ ਬਹਾਲੀ ਲਈ, ਤੁਸੀਂ ਜੋ ਹੱਥ ਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਉਸ ਤੋ ਜਾਪਦਾ ਹੈ ਕਿ ਤੁਸੀਂ 1984 ਦੇ ਸਿੱਖ ਘਾਤ ਨੂੰ ਮੁੜ ਸਦਾ ਦੇਣਾ ਚਾਹੁੰਦੇ ਹੋ। ਉਸ ਸਮੇਂ ਇਸ ਦਾ ਕਾਂਗਰਸ ਨੇ ਦੁਰਉਪਯੋਗ ਕਰਕੇ ਆਪਣੀ ਜਿੱਤ ਯਕੀਨੀ ਬਣਾਈ ਸੀ। ਹੁਣ ਜਾਪਦਾ ਹੈ ਕਿ ਅਜੇਹੀਆਂ ਘਟਨਾਵਾਂ ਰਾਹੀ ਤੁਸੀਂ ਇਸ ਦੁਰ-ਉਪਯੋਗ ਨੂੰ ਦੁਹਰਾ ਕੇ ਆਪਣੀ ਜਿੱਤ ਯਕੀਨੀ ਬਣਾਉਣਾ ਚਾਹੁੰਦੇ ਹੋ। ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਦੁਨੀਆ ਭਰ ਵਿਚ ਫੈਲੇ ਕਰੋੜਾਂ ਸਿੱਖਾਂ ਦੇ ਸੀਨੇ ਜਲਾਉਣ ਨਾਲ ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ ਹੈ।

        ਦਿਲੀ ਦੀ ਰਾਜ ਸਤ੍ਹਾ ਤੁਹਾਡੇ ਕੋਲ ਹੈ। ਇਸ ਦਾ ਸੁਖ ਮਾਣੋ। ਪਰ ਪੰਜਾਬ ਦੇ ਪਾਣੀਆਂ ਨੂੰ ਅੱਗ ਨਾ ਲਾੳ। ਪੰਜਾਬ ਦੀ ਸ਼ਾਂਤੀ ਨੂੰ ਅੱਗ ਲਾਉਣ ਲਈ ਤੇ ਪੰਜਾਬ ਨੂੰ ਲੁੱਟਣ ਲਈ, ਜੋ ਗਵਰਨਰ ਤੁਸੀਂ ਪੰਜਾਬ ਭੇਜੇ ਹਨ, ਉਨ੍ਹਾਂ ਨੂੰ ਵਾਪਸ ਬੁਲਾ ਲਓ। ਇਹਨਾਂ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ।ਪੰਜਾਬੀ ਅਕਾਲੀ ਕਾਂਗਰਸ ਨੂੰ ਛੱਡ ਚੁੱਕੇ ਹਨ। ਉਹਨਾ ਨੂੰ ਆਪ ਤੋਂ ਕੁਝ ਉਮੀਦ ਬਣੀ ਸੀ। ਪਰ ਜਿਸ ਤਰਾਂ ਤੁਸੀਂ ਆਪਣੇ ਗਵਰਨਰ ਲਗਾ ਕੇ ਪੰਜਾਬੀਆਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾ ਰਹੇ ਹੋ, ਉਹ ਅਣਖ ਵਾਲੇ ਪੰਜਾਬੀਆਂ ਨੂੰ ਪ੍ਰਵਾਨ ਨਹੀਂ ਹੋ ਸਕਦਾ। ਕਿਉਂਕਿ ਇਸ ਤਰਾਂ ਤੁਸੀਂ ਪੰਜਾਬ ਦੀ ਆਪਣੀ ਲੀਡਰਸ਼ਿਪ ਪੈਦਾ ਹੋਣ ਤੋ ਰੁਕਾਵਟ ਬਣ ਰਹੇ ਹੋ।

        ਜੇ ਆਪ ਨੇ ਪੰਜਾਬ ਤੇ ਰਾਜ ਕਰਨਾ ਹੈ ਤਾਂ ਸੇਵਾਦਾਰ ਬਣ ਕੇ ਕਰ ਸਕਦੇ ਹੋ। ਆਪਣੇ ਗਵਰਨਰਾਂ ਰਾਹੀਂ ਬਣੇ ਕਾਇਮ ਕਰਕੇ ਨਹੀਂ। ਦਿਲੀ ਤੁਹਾਡੀ ਅਟੌਨਮੀ ਬਰਦਾਸ਼ਤ ਕਰ ਰਹੀ ਹੈ। ਪੰਜਾਬ ਨਹੀਂ ਕਰੇ ਗਾ। ਸਰਵਿਸ ਡੇ ਸਮੇਂ ਜਿਵੇਂ ਤੁਸੀਂ ਦਿਲੀ ਦੀ ਬਿਊਰੋਕਰੇਸੀ ਨੂੰ ਚੈਲੰਜ ਕੀਤਾ ਹੈ। ਪੰਜਾਬ ਦੀ ਬਿਊਰੋਕਰੇਸੀ ਬਰਦਾਸ਼ਤ ਨਹੀਂ ਕਰੇ ਗੀ। ਡਰਾਉਣਾ, ਝਗੜਨਾ, ਝੂਠ ਬੋਲਣਾ, ਧੋਖਾ ਦੇਣਾ, ਤੁਹਾਡੇ ਲਈ ਇਹ ਰੁਟੀਨ ਕੰਮ ਹੈ। ਤੁਹਾਡੇ ਲਈ ਇਹ ਜੁਮਲਾ ਹੈ। ਪਰ ਪੰਜਾਬੀ ਯੁਮਲੇ ਨਹੀਂ ਜਾਣਦੇ। ਹੋਰ ਕੋਈ ਜੁਮਲਾ ਨਾ ਛੱਡਣਾ। ਆਪਣੇ ਗਵਰਨਰਾਂ ਨੂੰ ਭੀ ਰੋਕਣਾ, ਕਿ ਨਿੱਤ ਨਵੇਂ ਯੁਮਲੇ ਨਾ ਛੱਡਣ। ਭਗਵਾਨ ਤੁਹਾਨੂੰ ਸੁਮੱਤ ਬਖ਼ਸ਼ੇ। ਹਰਬੰਸ ਸਿੰਘ ਜਲਾਲ

 

 

 

 

 

 

 

 

 

 

 

 

 

 

 


.

 
 
="http://www.w3.org/1999/xhtml"> Untitled 16