ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।
        
   .

40 ਕੇਜਰੀਵਾਲ ਜੀ ਤੁਸੀਂ ਸਿਖ ਧਰਮ ਨਾਲ ਵਿਸ਼ਵਾਸਘਾਤ ਕਰ ਰਹੇ ਹੌਂ।

           ਕੇਜਰੀਵਾਲ ਜੀ, ਮੈਂ ਮੰਨਦਾ ਹਾਂ ਕਿ ਤੁਹਾਡੇ ਪੈਰ ਹੇਠ ਬਟੇਰਾ ਆ ਗਿਆ ਹੈ।ਇਸ ਲਈ ਤੁਸੀ ਅਪਣੇ ਆਪ ਨੂੰ

ਮੇਰੀ ਕੇਜਰੀਵਾਲ ਜੀ ਨੂੰ ਭੀ ਬੇਨਤੀ ਹੈ ਕਿ ਤੁਸੀਂ ਆਪਣੀ ਸਰਕਾਰ ਦੀ ਸਾਰੀ ਤਾਕਤ ਆਪਣੇ ਦੋ ਮਨਿਸਟਰਾਂ ਨੂੰ ਦਿਤੀ ਹੋਈ ਹੈ। ਸਿਸੋਧੀਆ ਜੀ ਕੋਲ ਹੋਮ ਵਗੈਰਾ ਕਈ ਅਹਿਮ ਮਹਿਕਮੇ ਹਨ ਪਰ ਤੁਹਾਡੇ ਦੂਜੇ ਨਿਜੀ ਮੰਤਰੀ ਸੁਤਿੰਦਰ ਕੁਮਾਰ ਜੈਨ ਕੋਲ ਕਨੂੰਨ

ਦਾ ਮਹਿਕਮਾ ਹੈ।ਇਸ ਦੇ ਨਾਲ ਹੀ ਉਸ ਕੋਲ ਚਾਰੇ ਐਮ ਸੀ ਡੀ (ਮਿਊਸਪਲ ਕਾਰਪੋਰੇਸ਼ਨ ਦਿਲੀ) ਪਾਵਰ, ਹੈਲਥ, ਇੰਡਸਟਰੀ, ਫੈਮਲੀ ਵਿਲਫੇਅਰ ਤੇ ਗੁਰਦੁਆਰਾ ਸਬੰਧੀ ਮਹਿਕਮਾ ਵੀ ਹੈ। ਪਰ ਇਹ ਮਹਿਕਮੇ ਤੁਹਾਡੇ ਕੋਲ ਹੀ ਮੰਨੇ ਜਾਂਦੇ ਹਨ ਤੇ ਤੁਹਾਡੇ ਵਲੋ ਹੀ ਚਲਾਏ ਜਾਂਦੇ ਹਨ।

ਹੁਣ ਗੁਰਦੁਆਰਾ ਸੀਸਗੰਜ ਸਾਹਿਬ ਦਾ ਪਿਆਊ ਤੁਸੀਂ ਆਪਣੀ ਵਿਉਤਬੰਦੀ ਅਤੇ ਕੁਟਲਨੀਤੀ ਨਾਲ ਢੁਆਇਆ ਹੈ। ਪਰ ਇਸਦੇ ਬਾਵਜੂਦ ਵੀ ਤੁਸੀਂ ਜਰਨੈਲ ਸ਼ਿੰਘ ਵਿਧਾਇਕ ਰਜਾਉਰੀ ਗਾਰਡਨ ਉਪਰ ਦਬਾਅ ਪਾ ਕੇ ਇਹ ਬਿਆਨ ਜਾਰੀ ਕਰਵਾ ਰਹੇ ਹੋ ਕਿ ਇਸ ਲਈ ਐਮ ਸੀ ਡੀ ਤੇ ਭਝਫ ਸਰਕਾਰ ਜਿੰਮੇਵਾਰ ਹੈ। ਤੁਸੀਂ ਦੁਨਿਆਂ ਤੋਂ ਅਸਲੀਅਤ ਲਕੋ ਨਹੀਂ ਸਕਦੇ।ਮਨਿਸਟਰ ਬਨਾਉਣ ਸਮੇਂ ਤਾਂ ਤੁਹਾਨੂੰ ਸਿਖਾਂ ਦੇ ਨੁਮਾਇਦੇ ਵਜੋਂ ਜਰਨੈਲ ਸਿੰਘ ਦਿਸਿਆ ਨਹੀ। ਅੱਜ ਆਪਣੇ ਘਿਨਾਉਣੇ ਕਾਰਨਾਮੇ ਲੁਕਾਉਣ ਲਈ ਤੁਹਾਨੂੰ ਜਰਨੈਲ ਸਿੰਘ ਦਿਸ ਪਿਆ। ਤੁਸੀ ਪਹਿਲੇ ਇਸ ਨੂੰ ਪੰਜਾਬ ਦਾ ਔਬਜਰਵਰ ਲਗਾਇਆ। ਪਰ ਸੰਜੇ ਦੀ ਪੰਜਾਬ ਦਾ ਮੁਖ ਮੰਤਰੀ ਬਨਣ ਦੀ ਲਾਲਸਾ ਤਹਿਤ ਇਸ ਨੂੰ ਬਦਲਕੇ ਸੰਜੇ ਨੂੰ ਪੰਜਾਬ ਦਾ ਗਵਰਨਰ ਬਣਾ ਦਿਤਾ।

ਤੁਸੀਂ 11 ਜੂਨ 2015 ਨੂੰ ਆਪਣੇ ਖਾਸ-ਉਲ-ਖਾਸ ਮਨਿਸਟਰ ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਰਖਵਾਈ ਜਿਸ ਕੋਲ ਫਾਂਧ, ਐਮ ਸੀ ਡੀ ਤੇ ਗੁਰਦੁਆਰਾ ਸਾਹਿਬ ਨਾਲ ਸੰਬੰਧਤ ਮਹਿਕਮੇ ਹਨ। ਇਸ ਮੀਟਿੰਗ ਵਿਚ ਇਹਨਾਂ ਮਹਿਕਮਿਆਂ ਦੇ ਅਫਸਰਾਂ ਤੋਂ ਬਿਨਾਂ ਤੁਹਾਡੀ ਪਾਰਟੀ ਦੇ 3 ਵਿਧਾਇਕ, ਤੁਹਾਡੀ ਖਾਸ-ਉਲ-ਖਾਸ ਅਲਕਾ ਲਾਂਬਾ, ਤੇ ਤੁਹਾਡੇ ਦੋ ਹੋਰ ਐਮ ਐਲ ਏ ਸ਼ਾਮਲ ਸਨ।ਇਸ ਮੀਟਿੰਗ ਵਿਚ ਦਿਲੀ ਦੀ ਸੁੰਦਰਤਾ ਦੇ ਬਹਾਨੇ ਹੇਠ, ਇਹ ਫੈਸਲਾ ਕੀਤਾ ਗਿਆ ਕਿ ਪਿਆਊ ਸਾਹਿਬ ਨੂੰ ਹਟਾ ਦਿਤਾ ਜਾਵੇ, ਅਤੇ ਇਥੇ ਇਕ ਮੈਮੋਰੀਅਲ਼ ਬਣਾ ਦਿਤਾ ਜਾਵੇ।ਇਸ ਤੋਂ ਦੁਖਦਾਈ ਗਲ ਇਹ ਹੈ ਕਿ ਸੁਤਿੰਦਰ ਕੁਮਾਰ ਜੈਨ ਦੇ ਫੈਸਲੇ ਦੀ ਮਨਜੂਰੀ ਲੈਣ ਲਈ ਇਸਨੂੰ ਕੈਬਨਿਟ ਵਿਚ ਭੇਜਣ ਦਾ ਫੈਸਲਾ ਕੀਤਾ ਗਿਆ ਸੀ।ਜਿਸ ਤੋਂ ਸਾਫ ਹੈ ਕਿ ਇਹ ਸ਼ਾਜਸ ਤੁਹਾਡੀ ਨਿਜੀ ਵਿਉਂਤਬੰਦੀ ਅਧੀਨ ਹੀ ਕੀਤੀ ਜਾ ਰਹੀ ਸੀ।

ਤੁਹਾਡੇ ਮਨਿਸਟਰ ਨੇ ਇਸ ਮੀਟਿੰਗ ਦੀ ਕਾਰਰਵਾਈ ਵਿਚ ਇਹ ਭੀ ਕਿਹਾ ਕਿ ਇਸ ਪਿਅਉੁ ਸਾਹਿਬ ਦੇ ਨਾਲ ਇਕ ਛੋਟਾ ਜਿਹਾ ਮੰਦਰ ਭੀ ਹੈ,ਜਿਸ ਦਾ ਨਾਮ ਕੁਚਾ ਧੂਲੀਆ ਹੈ। ਇਸ ਨੂੰ ਨਹੀਂ ਢਾਇਆ ਜਾਏ ਗਾ, ਕਿਉਂਕੇ ਇਸ ਮੰਦਰ ਦੀ ਪਿਆਉ ਸਹਿਬ ਨਾਲ ਕੋਈ ਤੁਲਨਾ ਹੀ ਨਹੀਂ ਹੈ। ਕੁਚਾ ਧੂਲੀਆ ਕੋਈ ਇਤਹਾਸਕ ਜਗਾ੍ਹ ਨਹੀਂ ਹੈ। ਇਹ ਬਹੁਤ ਅੱਛੀ ਗੱਲ ਹੈ ਕਿ ਮੰਦਰ ਨਹੀਂ ਢਾਇਆ ਗਿਆ। ਪਰ ਤੁਹਾਡੇ ਮਨਿਸਟਰ ਦੀ ਇਹ ਦਲੀਲ ਸਮਝ ਤੋਂ ਬਾਹਰ ਹੈ ਕਿ ਪਿਆਉ ਸਹਿਬ ਇਸ ਲਈ ਢਾਇਆ ਜਾਵੇ ਕਿ ਉਸਦੀ ਇਤਹਾਸਕ ਮਹਾਨਤਾ ਹੈ। ਕੁਚਾ ਧੂਲੀਆ ਇਸ ਲਈ ਨਾਂ ਢਾਇਆ ਜਾਏ ਕਿ ਉਸਦੀ ਕੋਈ ਇਤਹਾਸਕ ਮਹਾਨਤਾ ਨਹੀਂ ਹੈ।

ਕੇਜਰੀਵਾਲ ਜੀ ਤੁਸੀਂ 30 ਨੂੰ ਖੁਦ ਕਥਿਤ ਸਾਹਜਹਾਨਬਾਦ ਰੀਡਿਵੈਪਮੈਂਟ ਪ੍ਰੋਜੈਕਟ ਦਾ ਜਾਇਜਾ ਲਿਆ।(ਸ਼ਾਹਜਹਾਨਬਾਦ ਸਾਇਦ ਇਸ ਏਰੀਏ ਦਾ ਪੁਰਾਣੇ ਪਿੰਡ ਦਾ ਨਾਮ ਹੋਵੇ ਗਾ) ਇਸ ਮੀਟਿੰਗ ਵਿਚ ਸਾਰੇ ਮਹਿਕਮਿਆਂ ਦੇ ਅਫਸਰ ਬੁਲਾਏ ਗਏ। ਜਿਥੇ ਤੁਸੀ ਤੁਸੀ ਮੁਗਲ ਬਜਾਰ ਦੀ ਇਨਕ੍ਰੋਚਮੈਂਟ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ।ਤੁਹਾਡਾ ਭਾਈ ਮਤੀਦਾਸ ਚੌਂਕ ਨੂੰ ਸ਼ਾਹਜਹਾਨਬਾਦ ਕਹਿਣਾ ਤੇ ਸੀਸਗੰਜ ਬਜਾਰ ਨੂੰ ਮੁਗਲ ਬਜਾਰ ਕਹਿਣਾ ਤੁਹਾਡੀ ਸਿਖ ਧਰਮ ਲਈ ਅਦਰੂਨੀ ਨਫਰਤ ਦਾ ਇਜਹਾਰ ਪ੍ਰਗਟਾ ਕਰਦਾ ਹੈ।

ਤੁਹਾਡੀ ਅਲਕਾ ਲਾਂਬਾ ਨੇ ਤੁਹਾਡੀ ਮੀਟਿੰਗ ਦੀ ਪ੍ਰੈਸ ਕੋਲ ਪੁਸ਼ਟੀ ਕਰਦਿਆਂ ਦਸਿਆ ਕਿ ਸੀ ਕੇਜਰੀਵਾਲ ਜੀ ਇਸ ਉਪ੍ਰੇਸ਼ਨ ਲਈ ਬਹੁਤ ਕਿਹਾ ਹੈ। ਉਹਨਾਂ ਸਾਰੇ ਮਹਿਕਮਿਆਂ ਨੂੰ ਤੁਰਤ ਕਾਰਵਾਈ ਦੀ ਤਾਕੀਦ ਕੀਤੀ ਹੈ। ਜਿਸ ਸਬੰਧ ਵਿਚ ਨੋਰਥ ਦਿਲੀ ਮਿਉਂਸਪਲ ਕਾਰਪੋਰੇਸ਼ਨ ਦੇ ਉਚ ਅਧਿਕਾਰੀ ਨੇ ਦਸਿਆ ਕਿ ਹਾਈ ਕੋਰਟ ਦੇ ਹੁਕਮ ਅਨਸਾਰ 6 ਅਪ੍ਰੈਲ ਤੋਂ ਕੰਮ ਸ਼ੁਰੂ ਕੀਤਾ ਜਾਏ ਗਾ।ਲਾਂਬਾ ਨੇ ਇਹ ਭੀ ਦਸਿਆ ਕਿ ਨੌਰਥ ਕਾਰਪੋਰੇਸ਼ਨ ਨੇ ਪੁਲੀਸ ਦੀ ਮੰਗ ਕੀਤੀ ਸੀ ਜਿਸਤੇ ਡੀ ਸੀ ਪੀ ਨੌਰਥ ਮਧਰ ਵਰਮਾ ਨੇ ਮੰਗੀ ਗਈ ਪੁਲੀਸ ਦੇਣ ਦਾ ਵਾਅਦਾ ਕੀਤਾ ਹੈ।

ਚਾਂਦਨੀਚੌਕ ਬਜਾਰ ਦੀ ਲੰਬਾਈ ਤਕਰੀਬਨ ਦੋ ਹਜਾਰ ਕਰਮ ਹੈ। ਗੁਰਦੁਆਰਾ ਸ਼ੀਸਗੰਜ ਸਹਿਬ ਇਸਦੇ ਵਿਚਕਾਰ ਹੈ।ਤੁਸੀ ਜੋ ਭੀ ਕਾਰਰਵਾਈ ਕਰਨੀ ਸੀ, ਉਹ ਇਕ ਸਿਰੇ ਤੋਂ ਸੁਰੂ ਹੋਣੀ ਚਾਹੀਦੀ ਸੀ। ਪਰ ਤੁਸੀ ਆਪਣਾ ਘਿਨਾਉਣਾ ਕੰਮ ਸੀਸ਼ਗੰਜ ਤੋਂ ਹੀ ਸੁਰੂ ਕਰਵਾਇਆ ਤੇ ਇਥੇ ਹੀ ਖਤਮ ਕਰ ਦਿਤਾ। ਸਾਫ ਹੈ ਕਿ ਇਸ ਪ੍ਰੋਜੈਕਟ ਦਾ ਸਾਰਾ ਅਡੰਬਰ, ਪਿਆਉ ਸਹਿਬ ਖਤਮ ਕਰਨ ਲਈ ਹੀ ਕੀਤਾ ਗਿਆ ਸੀ।

ਕੇਜਰੀਵਾਲ ਜੀ ਸ਼ਾਇਦ ਤੁਸੀਂ ਆਰ ਐਸ ਐਸ ਰਹਿ ਚੁਕੇ ਹੋ, ਤੁਸੀਂ ਇਨੇ ਅਣਭੋਲ ਨਹੀਂ ਕਿ ਤੁਹਾਨੂੰ ਕਿਸੇ ਧਾਰਮਿਕ ਸਥਾਨ ਦੀ ਪਵਿਤਰਤਾ ਤੇ ਮੈਮੋਰੀਅਲ ਵਿਚਲੇ ਫਰਕ ਬਾਰੇ ਪਤਾ ਨਾ ਹੋਵੇ। ਇਹ ਪਿਆਉ, ਸਹਿਬ ਅੰਗਰੇਜ ਸਰਕਾਰ ਸਮੇਂ ਤੋਂ ਇਥੇ ਮਜੂਦ ਹੈ। ਇਹ ਅਸਥਾਨ ਭਾਈ ਮਤੀ ਦਾਸ ਦੀ ਯਾਦਗਾਰ ਹੈ, ਜਿਹਨਾਂ ਨੂੰ ਆਰੇ ਨਾਲ ਚੀਰਿਆ ਗਿਆ ਸੀ। ਇਹ ਅਸਥਾਨ ਭਾਈ ਦਿਆਲਾ ਜੀ ਦੀ ਯਾਦਗਾਰ ਹੈ, ਜਿਹਨਾਂ ਨੂੰ ਦੇਗ ਵਿਚ ਉਬਾਲਿਆ ਗਿਆ ਸੀ। ਇਹ ਅਸਥਾਨ ਸਿਰਫ ਠੰਡੇ ਪਾਣੀ ਦੀ ਛਬੀਲ ਹੀ ਨਹੀ। ਇਹ ਸਿਖਾਂ ਲਈ ਅੰਮਰਿਤ ਦਾ ਸਰੋਤ ਹੈ। ਕਿਉਂਕੇ ਇਸਦਾ ਜਲ ਉਸ ਖੂਹ ਤੋਂ ਆਉਂਦਾ ਹੈ ਜਿਸ ਖੂਹ ਤੇ ਗੁਰੁ ਤੇਗ ਬਹਾਦਰ ਜੀ ਨੇ ਸ਼ਹਾਦਤ ਦੇਣ ਤੋਂ ਪਹਿਲਾਂ ਅਸ਼ਨਾਨ ਕੀਤਾ ਸੀ।

ਮੈਮੋਰੀਅਲ ਤਾਂ ਕਿਸੇ ਪਾਰਕ ਵਗੈਰਾ ਦੀ ਅਹਿਮੀਅਤ ਨੂੰ ਵਧਾਉਣ ਲਈ ਬਣਾਏ ਜਾਂਦੇ ਹਨ।ਅਨੇਕਾਂ ਜਗਾ੍ਹ ਬਣਾਏ ਗਏ ਹਨ। ਪੰਜਾਬ ਵਿਚ ਵੀ ਅੰਮ੍ਰਿਤਸਰ, ਮੁਕਤਸਰ, ਫਰੀਦਕੋਟ ਵਗੈਰਾ ਵਿਚ ਬਹੁਤ ਮੈਮੋਰੀਅਲ ਬਣੇ ਹੋਏ ਹਨ। ਪਰ ਕਿਸੇ ਧਾਰਮਿਕ ਅਸਥਾਨ ਨੂੰ ਢਾਅ ਕੇ ਮੈਮੋਰੀਅਲ ਬਣਾ ਦੇਣ ਦਾ ਸਿਧਾ ਮਕਸਦ ਉਸਦੀ ਧਾਰਮਿਕ ਪਵਿਤਰਤਾ ਤੇ ਪੂਜਾ ਨੂੰ ਖਤਮ ਕਰਨਾ ਹੈ। ਹਿੰਦੂ ਧਰਮ ਦੇ ਇਤਿਹਾਸ ਵਿਚ, ਇਸਦਾ ਜਿਕਰ ਸੋਮਨਾਥ ਦੇ ਮੰਦਰ ਨਾਲ ਆੳਦਾ ਹੈ। ਸਿਖ ਇਤਿਹਾਸ ਵਿਚ, ਅੰਮ੍ਰਿਤਸਰ ਦਾ ਸਰੋਵਰ ਸਹਿਬ ਪੂਰੇ ਜਾਣ ਨਾਲ।

ਇਕ ਪਾਸੇ ਤੁਸੀਂ ਪੰਜਾਬ ਤੇ ਰਾਜ ਕਰਨ ਦੇ ਸੁਪਨੇ ਲੈ ਰਹੇ ਹੋ। ਆਪ ਤੁਸੀਂ ਪੀ ਐਮ ਬਨਣ ਵਾਰੇ ਮਨਸੂਬੇ ਬਣਾ ਰਹੇ ਹੋਂ ਦਿਲੀ ਦਾ ਮੁਖ ਮੰਤਰੀ ਸਸ਼ੋਦੀਆ ਤੇ ਪੰਜਾਬ ਸੰਜੇ ਸਾਹਿਬ ਦੇ ਹਵਾਲੇ

ਪੰਜਾਬ ਦੀ ਮੁਖ ਮੰਤਰੀਸਿਪ ਸੰਜੇ ਸਿੰਘ ਲਈ ਪਕੀ ਕਰਨ ਲਈ ਵਿਉਤਬੰਦੀ ਕਰ ਰਹੇ ਹੋ। ਦੂਜੇ ਪਾਸੇ ਆਪਣੇ ਨਿਜੀ ਮੁਫਾਦ ਲਈ ਸਿਖ ਸੰਸਥਾਵਾਂ ਦਾ ਗਿਣੀ ਮਿਥੀ ਵਿਉਂਤਬੰਦੀ ਅਧੀਨ ਘਾਤ ਕਰਵਾ ਰਹੇ ਹੋਂ। ਕੀ ਤੁਸੀ ਸਿਖਾਂ ਨੂੰ ਬੇਸਮਝ ਮੰਨਦੇ ਹੋਂ ਜਾਂ ਬੁਜਦਿਲ, ਕਿ ਉਹ ਤੁਹਾਡੇ ਸਾਰੇ ਕਾਰਨਾਮੇਂ ਜਾਨਣ ਦੇ ਬਾਵਜੂਦ ਭੀ ਤੁਹਾਡੇ ਨਾਲ ਜੁੜੇ ਰਹਿਣ ਗੇ।

ਕੇਜਰੀਵਾਲ ਜੀ। ਤੁਸੀ ਕਈ ਘਟੀਆ ਕੰਮਾਂ ਲਈ ਜਵਾਬ ਦੇਹ ਹੋਂ। ਤੁਸੀ ਕਿਸੇ ਢੰਗ ਨਾਲ ਵੀ ਇਸ ਜਿੰਮੇਵਾਰੀ ਤੋਂ ਬਚ ਨਹੀਂ ਸਕਦੇ। ਲੋਕ ਹੈਰਾਨ ਹਨ ਕਿ ਅਜਿਹੇ ਕੰਮ ਤੁਸੀਂ ਕਿਉਂ ਕਰ ਰਹੇ ਹੋ? ਪਰ ਤੁਹਾਡੇ ਨਜਦੀਕ ਰਹਿਣ ਵਾਲਾ ਬਚਾ ਬਚਾ ਇਸ ਗਲ ਦੀ ਗਵਾਹੀ ਦੇ ਰਿਹਾ ਕਿ ਤੁਸੀਂ ਆਰ ਐਸ ਐਸ ਕੋਲ ਅਪਣੀ ਗੁਆਈ ਜਾ ਚੁਕੀ ਸ਼ਾਖ ਨੂੰ ਮੁੜ ਬਹਾਲ ਕਰਨ ਲਈ ਕੋਝੇ ਕਰਮ ਕਰ ਰਹੇ ਹੋ। ਮੈਂ ਆਰ ਐਸ ਐਸ ਤੇ ਮੁਸਲਿਮ ਵੀਰਾਂ ਦੇ ਸ਼ੀਆ ਸ਼ੁਨੀ ਆਦਿ ਫਿਰਕਿਆਂ ਨੂੰ ਧਰਮ ਪ੍ਰਚਾਰਕ ਸੰਸਥਾਵਾਂ ਹੋਣ ਕਰਕੇ ਸਤਿਕਾਰਯੋਗ ਮੰਨਦਾ ਹਾਂ। ਪਰ ਧਾਰਮਿਕ ਸਹਿ-ਭਾਵਨਾ ਛਡਕੇ ਧਰਮ ਵਧਾਉਣ ਲਈ ਕਟੜਵਾਦ ਨੂੰ ਠੀਕ ਨਹੀਂ ਕਹਿ ਸਕਦਾ। ਇਸੇ ਤਰਾਂ ਰਸ਼ਸ਼ ਇਕ ਸਤਿਕਾਰਯੋਗ਼ ਧਾਰਮਿਕ ਸੰਸਥਾ ਹੈ। ਮੈਂ ਇਸਦਾ ਸਤਿਕਾਰ ਕਰਦਾ ਹਾਂ। ਪਰ ਕਿਸੇ ਧਰਮ ਦਾ ਭਗਵਾਕਰਨ ਕਰਨ ਲਈ, ਗਿਣੀ ਮਿਥੀ ਵਿਉਂਤਬੰਦੀ ਅਨੁਸਾਰ, ਉਸਦੇ ਧਾਰਮਿਕ ਅਸਥਾਨਾਂ ਨੂੰ ਖਤਮ ਕਰਨਾ ਦੇਸ ਧਰਮ ਨਹੀਂ ਹੈ

ਤੁਹਾਨੂੰ ਆਰ ਐਸ ਐਸ ਨੇ 28 ਸੀਟਾਂ ਲੈ ਕੇ ਦਿਤੀਆਂ। ਤੁਹਾਨੂੰ ਆਰ ਐਸ ਐਸ ਨੇ ਡੂੰਘੀ ਵਿਉਂਤਬੰਦੀ ਨਾਲ ਮੁਖ ਮੰਤਰੀ ਬਣਾਇਆ ਹੈ। ਤੁਹਾਨੂੰ ਆਰ ਐਸ ਐਸ ਦਾ ਧੰਨਵਾਦੀ ਹੋਣਾ ਚਾਹੀਦਾ ਹੈ। ਪਰ ਆਰ ਐਸ ਐਸ ਕੋਲ ਆਪਣੀ ਮੁੜ ਬਹਾਲੀ ਲਈ, ਤੁਸੀਂ ਜੋ ਹਥ ਕੰਡੇ ਅਪਣਾਉਣੇ ਸੁਰੂ ਕਰ ਦਿਤੇ ਹਨ। ਉਸ ਤੋ ਜਾਪਦਾ ਹੈ ਕਿ ਤੁਸੀਂ 1984 ਦੇ ਸਿਖ ਘਾਤ ਨੂੰ ਮੁੜ ਸਦਾ ਦੇਣਾ ਚਾਹੁੰਦੇ ਹੋ। ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਦੁਨਿਆ ਭਰ ਵਿਚ ਫੈਲੇ ਕਈ ਕਰੋੜਾਂ ਸਿਖਾਂ ਦੇ ਸੀਨੇ ਜਲਾਉਣ ਨਾਲ ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ ਹੈ।

ਦਿਲੀ ਦੀ ਰਾਜ ਸਤਾ੍ਹ ਤੁਹਾਡੇ ਕੋਲ ਹੈ। ਇਸ ਦਾ ਸੁਖ ਮਾਣੋ। ਪਰ ਪੰਜਾਬ ਦੇ ਪਾਣੀਆਂ ਨੂੰ ਅਗ ਨਾ ਲਾੳ। ਪੰਜਾਬ ਦੀ ਸਾਂਤੀ ਨੂੰ ਅਗ ਲਾਉਣ ਲਈ ਤੇ ਪੰਜਾਬ ਨੂੰ ਲੁਟਣ ਲਈ ਜੋ ਗਵਰਨਰ ਤੁਸੀਂ ਪੰਜਾਬ ਭੇਜੇ ਹਨ ਉਨ੍ਹਾ ਨੂੰ ਵਾਪਸ ਬੁਲਾ ਲਉ। ਇਹਨਾਂ ਨੂੰ ਪੰਜਾਬ ਦੇ ਲੋਕ ਬਰਦਾਸਤ ਨਹੀਂ ਕਰਨਗੇ।

ਤੁਸੀਂ ਜੋ ਬਹਾਨੇ ਲਾ ਰਹੇ ਹੋ ਕਿ ਇਹ ਕਾਰਵਾਈ ਹਾਈ ਕੋਰਟ ਦੇ ਹੁਕਮ ਅਧੀਨ ਕੀਤੀ ਗਈ ਹੈ। ਇਹ ਤੁਹਾਡਾ ਨਿਰ ਅਧਾਰ ਢਕੌਸਲਾ ਹੈ। ਕੋਰਟ ਕੋਈ ਵੀ ਫੈਸਲਾ ਸਰਕਾਰ ਨੂੰ ਨੋਟਿਸ ਕੀਤੇ ਬਿਨਾ ਨਹੀਂ ਕਰਦੀ। ਤੁਸੀਂ ਆਪਣੀ ਮੰਦ ਭਾਵਨਾਂ ਤਹਿਤ ਕੋਰਟ ਵਿਚ ਕੋਈ ਲੋੜੀਂਦਾ ਉਜਰ ਨਹੀਂ ਕੀਤਾ। ਇਸ ਲਈ ਇਕ ਤਰਫਾ ਫੈਸਲਾ ਕਰਨਾ ਕਾਨੂੰਨ ਦੀ ਲੋੜ ਸੀ। ਪਤਾ ਲਗਾ ਹੈ ਕਿ ਕੋਰਟ ਨੇ ਆਪਣਾ ਫੈਸਲਾ ਫਿਰ ਦੁਹਰਾਇਆ ਹੈ। ਤੁਸੀਂ ਸਭ ਕੁਝ ਜਾਣਦੇ ਹੋਏ ਇਸ ਵਿਰੁਧ ਭੀ ਕੁਝ ਨਹੀਂ ਕੀਤਾ।

ਅਜ ਤੁਸੀਂ ਕਹਿ ਰਹੇ ਹੋ ਕਿ ਜਦੋਂ ਜੇਸੀਬੀ ਮਸੀਨਾਂ, ਬੁਲਡੋਜਰ ਪਿਆਊ ਸਾਹਬ ਨੂੰ ਢਾਅ ਰਹੇ ਸਨ ਉਸ ਸਮੇਂ ਇਸਨੂੰ ਰੋਕਣ ਲਈ ਐਮ ਸੀ ਡੀ ਤੇ ਅਕਾਲੀ ਦਲ ਵਾਲੇ ਕਿਉਂ ਨਹੀਂ ਆਏ? ਮੈਂ ਤੁਹਾਨੰ ਪੁਛਣਾ ਚਾਹੁੰਦਾ ਹਾਂ ਕਿ ਤੁਸੀਂ ਜਾਂ ਤੁਹਾਡੇ ਮਨਿਸਟਰ ਜਾਂ ਤੁਹਾਡੇ ੰਲ਼ਅ ਜਾਂ ਤੁਹਾਡੀ ਪਾਰਟੀ ਅਹੁਦੇਦਾਰ, ਉਥੇ ਕਿਉਂ ਨਹੀਂ ਗਏ? ਕਿਸੇ ਪ੍ਰਾਈਵੇਟ ਘਰ ਵਿਚ, ਕਿਸੇ ਵਲੋਂ ਝੂਠੀ ਮੂਠੀ ਸਿਕਾਇਤ ਕਰਨ ਤੇ, ਤੁਹਾਡਾ ਕਨੂੰਨ ਮੰਤਰੀ ਰਾਤ ਸਮੇਂ ਜਾ ਕੇ ਦਰਵਾਜੇ ਤੁੜਵਾ ਸਕਦਾ ਹੈ। ਪੁਲਿਸ ਕਰਮਚਾਰੀ ਨੂੰ ਦਰਵਾਜਾ ਤੜਵਾਉਣ ਲਈ ਸਿਰਫ ਹੁਕਮ ਹੀ ਨਹੀਂ ਦਿੰਦਾ, ਬਲਕਿ ਉਸ ਨਾਲ ਝਗੜਾ ਕਰਦਾ ਹੈ। ਉਸ ਦੇ ਆਖੇ ਨਾ ਲਗਣ ਦੇ ਖਿਲਾਫ, ਤੁਹਾਡੀ ਪਾਰਟੀ ਇੰਡਿਆ ਗੇਟ ਤੇ ਲੰਬੇ ਸਮੇਂ ਲਈ ਧਰਨਾ ਦਿੰਦੀ ਹੈ।

ਅੱਜ 300 ਕਰੋੜ ਸਿਖਾਂ ਦਾ ਧਾਰਮਿਕ ਸਥਾਨ ਢਾਏ ਜਾਣ ਸਮੇਂ, ਤੁਸੀਂ ਉਸ ਅਸਥਾਨ ਤੇ ਜਾਣ, ਤੇ ਆਪਣੀ ਹੀ ਸਰਕਾਰ ਵਲੋਂ ਹੀ ਕੀਤੀ ਜਾ ਰਹੀ ਕਾਰਰਵਾਈ, ਰੋਕਣ ਦੀ ਲੋੜ ਹੀ ਨਹੀਂ ਸਮਝੀ। ਸਾਫ ਜਾਹਰ ਹੈ ਕਿ ਤੁਸੀਂ ਇਹ ਸਾਰਾ ਕੁਝ ਗਿਣੀ ਮਿਥੀ ਸਾਜਿਸ ਅਧੀਨ ਕਰਵਾ ਰਹੇ ਹੋਂ।ਤੁਹਾਡੇ ਮਨ ਅੰਦਰ ਸਿਖਾਂ ਤੇ ਸਿਖਾਂ ਦੇ ਧਾਰਮਿਕ ਸਥਾਨਾਂ ਪ੍ਰਤੀ ਨਫਰਤ ਭਰੀ ਹੋਈ ਹੈ। ਤੁਸੀ ਸਿਖਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਤੁਸੀ ਸੁਪਰੀਮ ਕੋਰਟ ਵਿਚ ਆਪਣੇ ਸਰਕਾਰੀ ਵਕੀਲ ਤੋਂ ਪੰਜਾਬ ਵਿਰੁਧ ਹਲਫਨਾਮਾਂ ਦੁਆਕੇ ਪੰਜਾਬ ਨਾਲ ਵਿਸਵਾਸ ਘਾਤ ਕੀਤਾ ਹੈ। ਮੈਂ ਰਾਸਟਰਪਤੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਤੁਹਾਡੇ ਇਸ ਗੁਪਤ ਏਜੰਡੇ ਨੂੰ ਲਗਾਮ ਪਾਉਣ।

ਵਿਸ਼ਵਾਸ ਘਾਤ ਸ਼ਬਦ ਇਸ ਲਈ ਵਰਤਿਆ ਹੈ ਕਿ ਤੁਸੀ ਪੰਜਾਬ ਵਿਚ ਆਪਣੀ ਪਾਰਟੀ ਦੀ ਸਰਕਾਰ ਬਣਾਕੇ ਪੰਜਾਬ ਦੇ ਹਿਤਾਂ ਦੀ ਰਾਖੀ ਕਰਨ ਦਾ ਪਰਣ ਕੀਤਾ ਹੈ।ਤੁਸੀ ਮੁਕਤਸਰ ਦੀ ਧਾਰਮਿਕ ਇਕੱਤਰਤਾ ਵਿਚ ਪਗੜੀ ਪਹਿਨ ਕੇ ਸਿਖਾਂ ਨਾਲ ਭਾਈਚਾਰਕ ਸਾਂਝ ਪਾਈ ਹੈ। ਤੁਸੀ ਇਥੇ ਨੰਗੀ ਸਿਰੀ ਸਹਿਬ ਲਹਿਰਾ ਕੇ ਸਿਖ ਹਿਤਾਂ ਦੀ ਰਖਿਆ ਦਾ ਪ੍ਰਣ ਕੀਤਾ ਹੈ। ਤੁਸੀ ਸੁਲਤਾਨਪੁਰ ਦੇ ਪਵਿਤਰ ਅਸਥਾਨ ਤੇ ਸਤਲੁਜ ਜਮਨਾ ਨਹਿਰ ਰੋਕਣ ਦੀ ਹਮਾਇਤ ਕੀਤੀ ਹੈ। ਤੁਸੀ ਅਨੇਕਾਂ ਥਾਂਈਂ ਪੰਜਾਬ ਦੇ ਹਿਤਾਂ ਦੀ ਰੱਖਿਆ ਦਾ ਪ੍ਰਣ ਲਿਆ ਹੈ।ਪਰ ਹੁਣ ਜੋ ਕਿਰਦਾਰ ਤੁਸੀ ਆਪਣੀ ਸਰਕਾਰ ਰਾਹੀਂ ਮਾਨਯੋਗ ਦਿਲੀ ਹਾਈਕੋਰਟ ਤੇ ਮਾਨਯੋਗ ਸੁਪਰੀਮ ਕੋਰਟ ਵਿਚ ਨਿਭਾਇਆ ਹੈ। ਉਹ ਸਾਫ ਸਿਖ ਧਰਮ ਨਾਲ ਤੇ ਪੰਜਾਬ ਨਾਲ ਵਿਸਵਾਸ ਘਾਤ ਹੈ। ਤੁਹਾਡੇ ਲਈ ਇਹ ਰੁਟੀਨ ਕੰਮ ਹੈ। ਤੁਹਾਡੇ ਲਈ ਇਹ ਯੁਮਲਾ ਹੈ। ਪਰ ਪੰਜਾਬੀ ਯੁਮਲੇ ਨਹੀਂ ਜਾਣਦੇ। ਹੋਰ ਕੋਈ ਯੁਮਲਾ ਨਾ ਛਡਣਾ। ਆਪਣੇ ਗਵਰਨਰ ਨੂੰ ਭੀ ਰੋਕਣਾ, ਕਿ ਨਿਤ ਨਵੇਂ ਯੁਮਲੇ ਨਾ ਛਡੇ।

ਮੈਂ ਮੰਨਦਾ ਹਾਂ ਕਿ ਤੁਹਾਡੇ ਪੈਰ ਹੇਠ ਬਟੇਰਾ ਆ ਗਿਆ ਹੈ। ਇਸ ਲਈ ਤੁਸੀ ਅਪਣੇ ਆਪ ਨੂੰ ਚਾਣਕੀਆ ਸਮਝਣ ਲਗੇ ਹੋ। ਇਹ ਰਾਜਨੀਤੀ ਤੁਹਾਡੇ ਦਿਮਾਗ ਨੂੰ ਅਜਿਹੀ ਚੜੀ ਕਿ ਤੁਸੀ ਹਿੰਦੂ ਭਰਾਵਾਂ ਨੂੰ ਭੀ ਗੁਮਰਾਹ ਕਰਨਾ ਚਾਹਿਆ। ਇਸੇ ਚਾਣਕਿਆ ਨਿਤੀ ਅਧੀਨ ਤੁਸੀ ਦਿਲੀ ਵਾਸੀਆਂ ਦੇ ਘਰਾਂ ਤੇ ਗਲੀਆਂ ਵਿਚ ਕੂੜੇ ਕਰਕਟ ਦੇ ਅੰਬਾਰ ਖੜ੍ਹੇ ਕਰਵਾ ਦਿਤੇ। ਇਸੇ ਚਾਣਕੀਆ ਨੀਤੀ ਅਧੀਨ ਹੀ ਤੁਸੀ ਸਿਖਾਂ ਨੂੰ ਆਪਣਾ ਗੁਲਾਮ ਸਮਝਣ ਲਗ ਪਏ ਹੋ। ਮੈਂ ਹਿੰਦੂ ਵੀਰਾਂ ਤੇ ਦਿਲੀ ਵਾਸੀਆਂ ਦੀ ਗਲ ਇਸ ਕਰਕੇ ਕੀਤੀ ਹੈ ਤਾਂ ਕਿ ਮੇਰੇ ਵਿਚਾਰ ਦਾ ਫਿਰਕੂ ਪ੍ਰਭਾਵ ਨਾ ਲਿਆ ਜਾਵੇ।

ਤੁਸੀਂ ਪਹਿਲੀ ਵਾਰ ਮੁਖ ਮੰਤਰੀ ਬਣਦਿਆਂ ਹੀ ਇਕ ਵਡੀ ਪ੍ਰੈਸ ਕਾਨਫਰੰਸ ਕਰਕੇ ਹਿੰਦੂ ਵੀਰਾਂ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ। ਜਿਸ ਵਿਚ ਤੁਸੀਂ ਕਿਹਾ ਕਿ ਮੇਰਾ ਜਨਮ ਸਿਵਾਨੀ, ਜਿਲਾ ਭਵਾਨੀ, ਵਿਚ ਸ੍ਰੀ ਕ੍ਰਿਸਨ ਭਗਵਾਨ ਜੀ ਦੇ ਜਨਮ ਦਿਨ ਉਤੇ 16 ਅਗੱਸਤ 1968 ਨੂੰ ਹੋਇਆ। ਜਿਸ ਦਾ ਲੋਕਾਂ ਨੇ ਇਕ ਅਜੀਬ ਪ੍ਰਭਾਵ ਲਿਆ। ਮੇਰਾ ਨਾਮ ਹੀ ਕ੍ਰਿਸ਼ਨ ਰੱਖ ਦਿਤਾ। ਜਿਸ ਕਰਕੇ ਲੋਕ ਮੈਨੂੰ ਕ੍ਰਿਸਨ ਕਹਿ ਕੇ ਸਤਿਕਾਰ ਦਿੰਦੇ ਰਹੇ। ਇਹ ਤੁਹਾਡਾ ਬਿਲਕੁਲ ਝੂਠਾ ਦਾਵਾ ਸੀ। ਕਿਉਕਿ ਤੁਹਾਡੇ ਸਕੂਲ ਪਧਰ ਤੋਂ ਲੈ ਕੇ ਮੁਖ ਮੰਤਰੀ ਤਕ ਦੇ ਸਾਰੇ ਰਿਕਾਰਡਾਂ ਵਿਚ ਤੁਹਾਡਾ ਨਾਮ ਅਰਵਿੰਦ ਕੇਜਰੀਵਾਲ ਹੀ ਦਰਜ ਹੈ। ਭਾਵੇਂ ਤੁਸੀਂ ਇਹ ਯਤਨ ਹਿੰਦੂ ਵੀਰਾਂ ਵਿਚ ਆਪਣੀ ਹਰਮਨ ਪਿਆਰਤਾ ਵਧਾਉਣ ਲਈ ਕੀਤਾ ਹੋਵੇ, ਪਰ ਇਕ ਰਾਜਨੀਤਿਕ ਵਜੋਂ ਇਹ ਇਕ ਘਟੀਆ ਅਖਲਾਕ ਹੋਣ ਦਾ ਚਿੰਨ ਹੈ।

ਦੂਸਰੀ ਗਲ ਬਾਰੇ ਮੇਰੀ ਬੇਨਤੀ ਹੈ ਕਿ ਤੁਸੀਂ ਆਪਣੀ ਸਰਕਾਰ ਦੀ ਸਾਰੀ ਤਾਕਤ ਆਪਣੇ ਦੋ ਮਨਿਸਟਰਾਂ ਨੂੰ ਦਿਤੀ ਹੋਈ ਹੈ। ਤੁਹਾਡੇ ਦੂਜੇ ਨਿਜੀ ਮੰਤਰੀ ਸੁਤਿੰਦਰ ਕੁਮਾਰ ਜੈਨ ਕੋਲ ਫਾਂਧ ਦਾ ਮਹਿਕਮਾ ਹੈ।ਇਸ ਦੇ ਨਾਲ ਹੀ ਉਸ ਕੋਲ ਚਾਰੇ ਐਮ ਸੀ ਡੀ (ਮਿਊਸਪਲ ਕਾਰਪੋਰੇਸ਼ਨ ਦਿਲੀ) ਪਾਵਰ, ਹੈਲਥ, ਇੰਡਸਟਰੀ, ਫੈਮਲੀ ਵਿਲਫੇਅਰ ਵੀ ਹੈ।

ਮੈਨੂੰ ਉਸ ਸਮੇਂ ਬੜਾ ਦੁਖ ਹੋਇਆ ਸੀ ਜਦੋਂ ਤੁਸੀਂ ਆਪਣੀ ਚਾਣਕੀਆ ਨੀਤੀ ਅਧੀਨ ਸਮੁਚੀ ਦਿਲੀ ਵਿਚ ਕੂੜੇ ਕਰਕਟ ਦੇ ਅੰਬਾਰ ਖੜੇ ਕਰਵਾਕੇ ਲੋਕਾਂ ਨੂੰ ਇਹ ਕਹਿ ਕੇ ਮੂਰਖ ਬਣਾਉਦੇ ਸੋਂ, ਕਿ ਐਮ ਸੀ ਡੀ (ਮਿਊਸਪਲ ਕਾਰਪੋਰੇਸ਼ਨ ਦਿਲੀ) ਦੇ ਮੁਖ ਆਹੁਦੇਦਾਰ ਬੀਜੇਪੀ ਦੇ ਹਨ। ਇਸ ਲਈ ਇਹ ਗੰਦਗੀ ਇਕਠੀ ਹੋਣ ਲਈ ਐਮ ਸੀ ਡੀ ਤੇ ਭਝਫ ਜਿੰਮੇਵਾਰ ਹਨ। ਮੈਂ ਸਫਾਈ ਕਰਮਚਾਰੀਆਂ ਦੀ ਤਨਖਾਹ ਦਾ, ਦਸੰਬਰ ਤਕ ਦਾ, ਸਾਰਾ ਪੈਸਾ ਦੇ ਚੁਕਾ ਹਾਂ।

ਕਾਨੂੰਨ ਅਨੁਸਾਰ ਐਮ ਸੀ ਡੀ ਦਾ ਚੇਅਰਮੈਨ ਜਾਂ ਮੈਨੇਜਮੈਟ ਕੋਈ ਚੀਜ ਹੀ ਨਹੀਂ ਹੁੰਦੀ। ਸਾਰਾ ਸਰਕਾਰੀ ਕਾਰੋਬਾਰ ਕਾਰਪੋਰੇਸ਼ਨ ਦੇ ਅਫਸ਼ਰਾਂ ਨੇ ਕਰਨਾ ਹੁੰਦਾ ਹੈ। ਜੋ ਕਿ ਸਿਧੇ ਫਾਂਧ ਮਨਿਸਟਰ, ਐਮ ਸੀ ਡੀ ਮਨਿਸਟਰ ਤੇ ਮੁਖ ਮੰਤਰੀ ਦੇ ਅਧੀਨ ਹੁੰਦੇ ਹਨ। ਇਹ ਕਦੇ ਵੀ ਕਿਸੇ ਅਫਸਰ ਨੂੰ ਉਸਦੀ ਕੁਤਾਹੀ ਲਈ ਸਸਪਿੰਡ ਕਰ ਸਕਦੇ ਹਨ, ਟ੍ਰਾਂਸਫਰ ਕਰ ਸਕਦੇ ਹਨ ਜਾਂ ਅਧਿਕਾਰ ਬਦਲ ਸਕਦੇ ਹਨ। ਪਰ ਤੁਸੀਂ ਕੁਝ ਵੀ ਕਰਨ ਦੀ ਬਜਾਏ ਸਿਰਫ ਭਝਫ ਨੂੰ ਬਦਨਾਮ ਕਰਨਾ ਹੀ ਮੁਖ ਰਖਿਆ ਤੇ ਸਾਰੀ ਦਿਲੀ ਦੇ ਲੋਕਾਂ ਦੇ ਘਰਾਂ ਵਿਚ ਨਾ ਸਿਰਫ ਗੰਦਗੀ ਦੇ ਅੰਬਾਰ ਲਗਵਾਏ, ਬਲਕਿ ਉਹਨਾਂ ਦੀ ਜਿੰਦਗੀ ਨਾਲ ਵੀ ਖੇਡਿਆ। ਕਿਉਕਿ ਅਜਿਹੀ ਗੰਦਗੀ ਤੋਂ ਅਨੇਕਾਂ ਜੀਅ ਜੰਤ ਪੈਦਾ ਹੁੰਦੇ ਹਨ ਜੋ ਨਵੀਆਂ ਬਿਮਾਰੀਆ ਦਾ ਕਾਰਨ ਬਣਦੇ ਹਨ।

ਜਦ ਐਮ ਸੀ ਡੀ ਦਾ ਮਹਿਕਮਾ ਤੁਹਾਡੇ ਕੋਲ ਹੈ। ਤੁਸੀ ਸਫਾਈ ਕਰਮਚਾਰੀਆਂ ਦੀਆਂ ਦੇਣਦਾਰੀਆਂ ਉਹਨਾਂ ਨੂੰ ਸਿਧੀਆਂ ਚੈਕ ਰਾਹੀਂ ਦੇ ਸਕਦੇ ਸੀ ਜਾਂ ਉਹਨਾਂ ਦੇ ਬੈਂਕ ਖਾਤਿਆਂ ਰਾਹੀਂ ਦੇ ਸਕਦੇ ਸੀ।ਪਰ ਤੁਸੀਂ ਇਹੀ ਡਰਾਮਾ ਕਰਦੇ ਰਹੇ ਕਿ ਦਿਲੀ ਸਰਕਾਰ ਸਫਾਈ ਕਰਮਚਾਰੀਆਂ ਦੀ ਦਸੰਬਰ ਤਕ ਦੀ ਸਾਰੀ ਤਨਖਾਹ ਐਮ ਸੀ ਡੀ ਨੂੰ ਦੇ ਚੁਕੇ ਹਾਂ ਇਸ ਲਈ ਮੈਂ ਦੁਧ ਧੋਤਾ ਹਾਂ।ਹਾਲਾਂਕਿ ਇਸ ਦੇਣਦਾਰੀ ਦਾ ਤੁਸੀ ਕੋਈ ਦਸਤਾਵੇਜੀ ਸਬੂਤ ਪੇਸ਼ ਨਹੀਂ ਕੀਤਾ।

              ਮੈਂ ਪੰਜਾਬੀ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਲੋਕਾਂ ਦਾ ਇਮਾਨਦਾਰੀ ਨਾਲ ਕੋਈ ਵਾਸਤਾ ਹੀ ਨਹੀਂ ਕੇਜਰੀਵਾਲ ਉਪਰ 2016 ਦੀ ਮਾਰਚ ਤੱਕ 6 ਕੇਸ ਹੱਤਕ ਇਜਤ ਦੇ ਦਰਜ ਹੋ ਚੁਕੇ ਹਨ ਤੇ ਤਿਨ ਹੋਰ ਵਿਚਾਰ ਅਧੀਨ ਹਨ 2015 ਵਿਚ ਉਸ ਉਪਰ 10 ਕੇਸ ਚਲ ਰਹੇ ਸਨ ਕੇਜਰੀਵਾਲ ਨੇ ਇਲੈਕਸ਼ਨ ਕਮਿਸ਼ਨ ਕੋਲ ਮੰਨਿਆ ਕਿ ਉਸ ਵਿਰੁਧ ਕੁਲ 47 ਕੇਸ ਰਜਿਸਟਰਡ ਹੋ ਚੁਕੇ ਹਨ  ਇਹ ਕੇਸ ਧੋਖਾ ਦੇਹੀ, ਵਿਸਵਾਸ਼ ਘਾਤ, ਇਮਪ੍ਰਸੋਨੇਸ਼ਨ ਆਦਿ ਧਾਰਾਵਾਂ ਨਾਲ ਸਬੰਧਿਤ ਹਨ

              ਐਂਟੀ ਕ੍ਰੱਪਸ਼ਨ ਮੋਰਚਾ ਪੰਜਾਬ ਪਾਣੀਆਂ ਵਾਰੇ ਪੂਰਾ ਵੇਰਵਾ ਜਲਦ ਹੀ ਵੀਡੀਉ ਲੈਕਚਰ ਦੇ ਫਾਰਮੇਟ ਵਿਚ ਫੇਸਬੁਕ, ਯੂਟਿਊਬ, ਤੇ ਪਾਰਟੀ ਵੈਬਸ਼ਾਈਟ ਤੇ ਪਾ ਦਿਤਾ ਜਾਏ ਗਾ  “ਐਂਟੀ ਕ੍ਰੱਪਸ਼ਨ ਮੋਰਚਾ ਪੰਜਾਬ” (ਐਂਟੀ ਕ੍ਰੱਪਸ਼ਨ ਮੋਰਚਾ ਪੰਜਾਬ) ਕੋਲ ਪਾਣੀਆਂ ਵਾਰੇ, ਇਸਦਾ ਸਦੀਵੀ ਹੱਲ ਹੈ ਜਿਸ ਫਾਰਮੂਲੇ ਅਨੁਸਾਰ ਪੰਜਾਬ ਕੋਲ ਇਤਨਾ ਪਾਣੀ ਹੋਵੇ ਗਾ ਕਿ ਉਹ ਦਿਲੀ, ਹਰਿਆਣਾ, ਰਾਜਸਤਾਨ ਨੂੰ ਜਿਨਾਂ ਭੀ ਪਾਣੀ ਉਹ ਚਾਹੁਣ ਦੇ ਸਕੇ ਗਾ ਪੰਜਾਬ ਖੁਸਹਾਲ ਹੋਵੇ ਗਾ ਤੇ ਆਪਣੇ ਤਿਨਾਂ ਭਾਈਆਂ ਨੂੰ ਭੀ ਖੁਸ਼ਹਾਲ ਕਰ ਸਕੇ ਗਾ ਸਭ ਝਗੜੇ ਮੁਕ ਜਾਣਗੇ

         ਐਂਟੀ ਕ੍ਰੱਪਸ਼ਨ ਮੋਰਚਾ ਪੰਜਾਬ ਉਸ ਕਨੂੰਨ ਜਾਂ ਐਗਰੀਮੈਂਟ ਦੀ ਤਲਾਸ਼ ਕਰ ਰਿਹਾ ਹੈ, ਜਿਸ ਅਨੁਸਾਰ 1947 ਤੋਂ ਪਹਿਲਾਂ ਵਾਲਾ (ਕਸਟਮਰੀ ਲਾਅ) ਮਜੂਦ ਸੀ, ਜੋ 1981 ਤਕ ਲਾਗੂ ਰਿਹਾ ਐਂਟੀ ਕ੍ਰੱਪਸ਼ਨ ਮੋਰਚਾ ਪੰਜਾਬ ਆਪਣੇ ਇਸ ਫਾਰਮੂਲੇ ਦੀ ਪੁਰੀ ਵਿਆਖਿਆ ਕੁਝ ਦਿਨਾਂ ਵਿਚ ਹੀ ਵੀਡੀੳ ਸਪੀਚ ਰਾਹੀ ਪੰਜਾਬ ਵਾਸੀਆਂ ਅਗੇ ਪੇਸ਼ ਕਰੇ ਗੀ ਇੰਤਜਾਰ ਕਰੋ ਸਿਰਫ ਐਂਟੀ ਕ੍ਰੱਪਸ਼ਨ ਮੋਰਚਾ ਪੰਜਾਬ ਹੀ ਪੰਜਾਬ ਹਿਤਾਂ, ਕਿਸ਼ਾਨ ਹਿਤਾਂ ਦੀ ਰਾਖੀ ਕਰ ਸਕਦੀ ਹੈ

                   ਐਂਟੀ ਕ੍ਰੱਪਸ਼ਨ ਮੋਰਚਾ ਪੰਜਾਬਕੋਲ ਸ੍ਰਪਲੱਸ ਬਿਜਲੀ ਵਾਰੇ, ਇਸਦਾ ਸਦੀਵੀ ਹੱਲ ਹੈ ਜਿਸ ਫਾਰਮੂਲੇ ਅਨੁਸਾਰ ਪੰਜਾਬ ਕੋਲ ਸ੍ਰਪਲੱਸ ਬਿਜਲੀ ਹੋਵੇ ਗੀ ਕਿ ਉਹ ਦਿਲੀ, ਹਰਿਆਣਾ, ਰਾਜਸਤਾਨ ਨੂੰ ਜਿਨਾਂ ਭੀ ਸ੍ਰਪਲੱਸ ਬਿਜਲੀ ਉਹ ਚਾਹੁਣ ਦੇ ਸਕੇ ਗਾ ਪੰਜਾਬ ਖੁਸਹਾਲ ਹੋਵੇ ਗਾ ਤੇ ਆਪਣੇ ਤਿਨਾਂ ਭਾਈਆਂ ਨੂੰ ਭੀ ਖੁਸ਼ਹਾਲ ਕਰ ਸਕੇ ਗਾ ਸਭ ਝਗੜੇ ਮੁਕ ਜਾਣਗੇ

ਪੰਜਾਬੀ ਵੀਰੋ, ਮੇਰਾ ਯਕੀਨ ਕਰੋ ਕੇਜਰੀਵਾਲ ਦਿਲੀ ਵਿਚੋਂ ਉਡ ਗਿਆ

        ਕੇਜਰੀ ਵਾਲ, ਜੋ ਸਰਕਾਰ ਬਨਣ ਤੋਂ ਕੁਝਕੁ ਦਿਨ ਬਾਅਦ ਆਮ ਲੋਕਾਂ ਵਾਂਗ ਸ਼ੈਰ ਕਰਨ ਜਾਂਦਾ ਸੀ ਅੱਜ aus ਕੇਜਰੀਵਾਲ ਨੂੰ ਆਣੇ ਘਰ ਵਿਚ ਭੀ ਦਰਜਨ ਗੁਪਤ ਸਕਿਉਰਿਟੀ ਗਾਰਡ ਰਖਣੇ ਪੈ ਰਹੇ hn  ਲੋਕਾਂ ਨੂੰ ਆਪਣੇ ਆਪ ਤੋਂ ਘਟੋ ਘੱਟ 50 ਫੁਟ ਦੂਰ ਰਖਿਆ ਜਾਂਦਾ ਹੈ ਫੇਰ ਭੀ ਡਰ ਹੈ ਕਿ ਕਿਤੇ ਲੋਕ ਆਕੇ ਬੇਇਜਤੀ ਨਾ ਕਰ ਦੇਣ ਇਸ ਲਈ ਪੁਲੀਸ ਤੇ ਸਕਿਉਰਿਟੀ ਗਾਰਡ, ਰਾਖੀ ਘੜਾਏ ਜਾਂਦੇ ਹਨ

        ਹੁਣ ਮਾਰੀ geI ਫਸਲ ਸਬੰਧੀ ਬਿਆਨ ਦੇਣ ਲਈ ਕਿਸਾਨਾਂ ਕੇਜਰੀਵਾਲ ਨੂੰ ਸਦਿਆ ਸਰਵੇ ਕਰਾਉਣ ਦਾ ਲਾਰਾ ਲਾਕੇ ਵਾਪਸ ਗਿਆ ਫਸ਼ਲ਼ ਤਾਂ ਕਟੀ ਗਈ ਹੁਣ ਸਰਵੇ ਕਿਵੇਂ ਹੋਵੇ ਗਾ ਆਪਣੀ ਵਡਿਆਈ ਆਪ ਹੀ ਕਰਦਾ ਰਿਹਾ ਕਿਸੇ ਕਿਸਾਨ ਨੇ ਨਾਂ ਹੀ ਤਾੜੀ ਮਾਰੀ, ਨਾਂ ਹੀ ਜੈਕਾਰਾ ਬੁਲਾਇਆ 2017 ਦੀ ਮਾਰਚ ਤੋਂ ਪਹਿਲੇ ਹੀ ਕੇਜਰੀਵਾਲ ਸਰਕਾਰ ਦਾ ਭੋਗ ਪੈ ਜਾਏ ਗਾ

            ਆਪ ਵਾਲੇ ਵੀਰੋ, ਬਾਦਲ ਛਡੋ, ਕਾਂਗਰਸ ਛਡੋ, ਕੇਜਰੀਵਾਲ ਛਡੋ, ਇਸਦੇ ਗਵਰਨਰ ਬਾਹਰ ਕਢੋ ਆਪ ਦੀ ਪੰਜਾਬ ਲੀਡਰਸ਼ਿਪ ਮਿਲਕੇ ਬੈਠੋ, ਪੰਜਾਬ ਦੀ ਆਮ ਅਦਮੀ ਪਾਰਟੀ ਦੇ ਝੰਡੇ ਥਲੇ ਇਕੱਠੈ ਹੋਕੇ, ਭ੍ਰਿਸ਼ਟਾਚਾਰ ਦਾ ਖਾਤਮਾ ਕਰੋ ਆਪਣੇ ਘਰ ਦਾ ਪ੍ਰਬੰਧ ਆਪ ਕਰੋ ਕਿਉਂ iksy ਦਿਲੀ ਡਿਕਟੇਟਰ ਦੇ ਗੁਲਾਮ ਬਣੋ Bgvwn quhwnUM sum`q bKsy[

             ਦਿਲੀ ਡਿਕਟੇਟਰ ਦਾ ਮੰਤਵ ਸਿਰਫ ਇੰਨਾਂ ਹੀ ਹੈ

            ਤੁਸੀਂ ਬਥੇਰਾ ਲੁਟ ਲਿਆ ਬਾਦਲੋ, ਹੁਣ ਹੈ ਲੁਟਣਾ ਮੈਂ ਪੰਜਾਬ 

         ਨਾਮ ਰੱਖਾਂ ਗੇ ਨਵਾਂ ਪੰਜਾਬ, ਲੁਟਣਾ ਹੈ ਮੇਰਾ ਅਸਲੀ ਖਵਾਬ

 

 


.

 
 
="http://www.w3.org/1999/xhtml"> Untitled 17