ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।
        
   

44 ਕੇਜਰੀਵਾਲ ਜੀ ਦੀ ਦਿਲੀ ਜਿਤ ਦਾ ਰਾਜ ਕੀ ਹੈ

           ਪੰਜਾਬ ਦਾ ਸਧਾਰਨ ਵਰਗ ਕੇਜਰੀਵਾਲ ਨੂੰ ਬੜਾਂ ਪ੍ਰਤਿਬਾਸ਼ਾਲੀ ਤੇ ਨਿਹਾਇਤ ਕਾਬਲ ਪਾਲੇਟਿਸ਼ਨ ਮੰਨ ਰਿਹਾ ਹੈ ਕਿਉਂਕੇ ਉਸਨੂੰ ਉਸ ਸਮੇਂ ਦੇ ਵਾਤਾਵਰਨ ਤੇ ਕੇਜਰੀਵਾਲ ਜੀ ਦੀ ਅਸਲੀਅਤ ਵਾਰੇ ਕੋਈ ਜਾਣਕਾਰੀ ਨਹੀਂ ਹੈ ਕੇਜਰੀਵਾਲ ਜੀ ਆਪਣੀ ਇਮਾਨਦਾਰੀ ਦੀ ਦੁਹਾਈ ਦਾ ਇਕੋ ਇਕ ਅਧਾਰ ਇਹ ਬਣਾਉਦੇ ਹਨ, ਕਿ ਉਹਨਾਂ ਨੂੰ ਇਮਾਨਦਾਰ ਹੋਣ ਕਰਕੇ ਹੀ ਪਹਿਲੇ 28 ਸੀਟਾਂ ਮਿਲੀਆਂ ਸਨ ਹੁਣ 70 ਵਿਚੋਂ 67 ਸੀਟਾਂ ਮਿਲੀਆਂ ਹਨ ਦਿਲੀ ਦੇ ਲੋਕਾਂ ਨੇ ਉਹਨਾਂ ਨੂੰ ਇਮਾਨਦਾਰ ਹੋਣ ਦਾ ਸਰਟੀਫੀਕੇਟ ਦੇ ਦਿਤਾ ਹੈ

             ਜਦਕਿ ਅਸਲੀਅਤ ਇਹ ਹੈ ਕਿ ਦਿਲੀ ਦੇ ਲੋਕ ਕੇਜਰੀਵਾਲ ਜੀ ਤੋਂ ਛੁਟਕਾਰਾ ਚਾਹੁੰਦੇ ਹਨ ਕਈ ਕੇਜਰੀਵਾਲ ਸਰਕਾਰ ਨੂੰ, ਦਸਤੌੜੇ ਬਾਜ, ਲੋਟੂ ਸਰਕਾਰ ਕਹਿੰਦੇ ਹਨ ਕਈ ਤੁਗਲਕ ਸ਼ਾਹੀ ਰਾਜ ਖੈਰ ਕਿਉਂਕੇ ਕੇਜਰੀਵਾਲ ਜੀ ਆਪਣੇ ਮੁੰਹੋਂ ਆਪ ਹੀ ਆਪਣੀ ਵਡਿਆਈ ਕਰ ਰਹੇ ਹਨ ਹੁਣੇ ਹੀ ਉਹਨਾਂ 20 ਅਪ੍ਰੈਲ ਨੂੰ ਦਿਲੀ ਸਰਵਿਸ ਡੇ ਉਪਰ ਬਿਉਰੋਕਰੇਟਜ ਨੂੰ ਧਮਕਾਉਂਦਿਆਂ ਕਿਹਾ ਕਿ ਤੁਸੀ ਭਾਂਵੇਂ ਮੈਨੂੰ ਕਿਨਾਂ ਭੀ ਮਾੜਾ ਮੰਨੋ ਮੈਂ ਮਾੜਾ ਹੋ ਸਕਦਾ ਹਾਂ ਮੇਰੇ ਵਿਚ ਕਮੀਆਂ ਹੋ ਸਕਦੀਆਂ ਹਨ ਪਰ ਮੈਂ ਦਸ ਪੰਦਰਾਂ ਸਾਲ ਹਿਲਣ ਵਾਲਾ ਨਹੀ ਸਾਇਦ ਸੁਖਬੀਰ ਦੀ ਸਿਖਿਆ ਕੰਮ ਰਹੀ ਹੈ ਇਸ ਲਈ ਇਹ ਵਿਚਾਰ ਕਰਨਾ ਜਰੂਰੀ ਹੈ ਕਿ ਕੇਜਰੀਵਾਲ ਦੀ ਵੱਡੀ ਜਿਤ ਦਾ ਕਾਰਨ ਕੀ ਹੈ

               ਇਹ ਤਾਂ ਸਾਰੀ ਦੁਨੀਆਂ ਨੂੰ ਪਤਾ ਹੈ ਕਿ ਅੰਨਾਂਹਜਾਰੇ ਜੀ ਦੀ ਲਹਿਰ ਨੂੰ ਬੀਜੇਪੀ ਤੇ ਆਰ ਐਸ਼ ਐਸ਼ ਦੀ ਹਮਾਇਤ ਪ੍ਰਾਪਤ ਸੀ ਸੀ ਪੀ ਆਈ, ਸੀ ਪੀ ਐਮ, ਜਨਤਾ ਦਲ ਦਿਲੀ ਯੁਨਟ, ਚੁਟਾਲਾ ਪਾਰਟੀ, ਅਕਾਲੀ ਦਲ, ਸਾਰਾ ਭਾਰਤ ਅੰਨਾਂ ਹਜਾਰੇ ਲੈਹਰ ਦੀ ਮਦਤ ਕਰ ਰਿਹਾ ਸੀ ਜੈ ਪ੍ਰਕਾਸ਼ ਨਰਾਇਣ ਦੀ ਲੋਕ ਸਤਾਹ ਪਾਰਟੀ, ਜਿਸਨੇ ਮਾਰਚ 2011 ਨੂੰ ਦੂਜਾ ਡਾਂਡੀ ਮਾਰਚ ਕੀਤਾ ਸੀ ਦੀ ਭੀ ਭਰਪੂਰ ਮਦਤ ਸੀ ਫਿਲਮੀ ਸ਼ਿਤਾਰੇ ਤੇ ਅਪ੍ਰਵਾਸੀ ਭਾਰਤੀ  ਇਹ ਖਬਰਾਂ ਭੀ ਛਪੀਆਂ ਕਿ ਅੰਦੋਲਨ ਪਿਛੇ ਅਮਰੀਕਾ ਦਾ ਹੱਥ ਹੇ ਅੰਨਾਂ ਹਜਾਰੇ ਜੀ ਨੇ ਸਿਵਲ ਸੁਸਾਇਟੀ ਤੇ ਸਰਕਾਰ ਦੀ ਸਾਂਝੀ ਜੋਆਂਇੰਟ ਕਮੇਟੀ ਬਨਾਉਣ ਦਾ ਸੁਝਾ ਦਿਤਾ ਸੀ ਜਿਸਨੂੰ ਮਨਮੋਹਨ ਸਿੰਘ ਨੇ ਰੱਦ ਕਰ ਦਿਤਾ ਸੀ ਇਸ ਲਈ ਮਨਮੋਹਨ ਸਿੰਘ ਭੀ ਇਕ ਟਾਰਗਿਟ ਬਣ ਚੁਕਾ ਸੀ ਮਨਮੋਹਨ ਸਿੰਘ ਦੇ ਇਨਕਾਰ ਕਰਨ ਤੇ ਹੀ ਅੰਨਾਂ ਜੀ ਨੇ 5 ਅਪ੍ਰੈਲ 2011 ਨੂੰ ਭੁਖ ਹੜਤਾਲ ਸ਼ੁਰੂ ਕੀਤੀ ਸੀ ਅੰਨਾਂ ਲਹਿਰ 28 ਦਸੰਬਰ ਤਕ ਜੋਰ ਫੜ ਗਈ ਸੀ ਤੇ 2012 ਦੇ ਸੁਰੂ ਤੱਕ ਆਪਣੇ ਜੋਬਨ ਤੇ ਪੁਜ ਚੁਕੀ ਸੀ ਮੁਖ ਨਿਸ਼ਾਨਾ ਲੋਕਪਾਲ ਬਿਲ ਤੇ ਕਾਲਾ ਧਨ ਵਾਪਸ ਲਿਆਉਣ ਦਾ ਸੀ ਇਸੇ ਹਮਾਇਤ ਕਾਰਨ ਹੀ ਇਸ ਸਿਵਲ ਸੁਸਾਇਟੀ ਨੂੰ ਭਰਪੂਰ ਆਰਥਕ ਮਦਤ ਮਿਲੀ ਇਹ ਪੈਸਾ ਕੇਜਰੀਵਾਲ ਜੀ ਕੋਲ ਹੀ ਰਖਿਆ ਜਾਂਦਾ ਸੀ

                ਭਾਰਤ ਸਰਕਾਰ ਨੇ ਭਾਂਵੇ ਸ਼ਾਂਝੀ ਕਮੇਟੀ ਵਲੋਂ ਪ੍ਰਵਾਨਤ ਲੋਕਪਾਲ ਬਿਲ ਦਾ ਖਰੜਾ ਫਰਵਰੀ 2012 ਵਿਚ ਰਾਜਸਭਾ ਵਿਚ ਪੇਸ਼ ਕਰ ਦਿਤਾ ਪਰ ਇਸ ਉੋਪਰ ਬਹਿਸ ਕੀਤੇ ਬਿਨਾਂ ਹੀ ਰਾਜ ਸਭਾ ਸੈਸਨ ਉਠਾ ਦਿਤਾ ਜਿਦੇ ਵਿਰੋਧ ਵਿਚ 25 ਮਾਰਚ 2012 ਨੂੰ ਜੰਤਰ ਮੰਤਰ ਪਾਰਕ ਵਿਚ ਵੱਡੀ ਸਭਾ ਬੁਲਾਈ ਗਈ 3 ਜੂਨ 2012 ਨੂੰ ਜੰਤਰ ਮੰਤਰ ਵਿਚ ਹੀ ਇਕ ਦਿਨਾਂ ਭੁਖ ਹੜਤਾਲ ਅੰਨਾਂ ਜੀ ਨੇ ਰੱਖੀ ਜਿਸ ਵਿਚ ਬਾਬਾ ਰਾਮਦੇਵ ਉਹਨਾਂ ਨਾਮ ਬੈਠੇ ਭਰੋਸੇਯੋਗ ਵਸੀਲੇ ਦਸਦੇ ਹਨ ਕਿ ਇਸ ਸਮੇਂ ਤੱਕ ਕੇਜਰੀਵਾਲ ਤੇ ਉਹਨਾਂ ਦੇ ਦੋ ਸਾਥੀ ਅੰਨਾਂ ਨੂੰ ਛਡਕੇ ਅੰਨਾਂ ਵਿਰੋਧੀ ਕੈੰਪ ਵਿਚ ਸਾਮਲ ਹੋ ਚੁਕੇ ਸਨ

             25 ਜੁਲਾਈ 2012 ਨੂੰ ਅੰਨਾਂ ਟੀਮ ਦੇ ਬਹੁਤ ਸਾਰੇ ਮੈਂਬਰ ਜੰਤਰ ਮੰਤਰ ਪਾਰਕ ਵਿਚ ਅਨਿਸ਼ਚਿਤ ਸਮੇਂ ਦੀ ਭੁਖ ਹੜਤਾਲ ਤੇ ਬੈਠੇ ਜੋ ਮਨਮੋਹਨ ਸਿੰਘ ਤੇ 14 ਹੋਰ ਮਨਿਸਟ੍ਰਾਂ ਖਿਲਾਫ ਕਿਸੇ ਪੜਤਾਲ ਦੀ ਮੰਗ ਕਰ ਰਹੇ ਸਨ ਹਾਲਾਤ ਨੂੰ ਦੇਖਦਿਆਂ ਕਾਂਗਰਸ ਨੇ ਆਪਣੀ ਚਾਣਕੀਆ ਨੀਤੀ ਅਧੀਨ ਕੇਜਰੀਵਾਲ ਨੂੰ ਖਰੀਦਣ ਤੇ ਖੁਲੀ ਹਮਾਇਤ ਦੇਣ ਦੀ ਪੇਸ਼ਕਸ ਕੀਤੀ ਸੋਸਾਇਟੀ ਵਾਰੇ ਬੂਧੀਜੀਵੀ ਲੋਕਾਂ ਦਾ ਪਕਾ ਵਿਚਾਰ ਸੀ ਕਿ ਇਹ 2011 ਵਿਚ ਰਾਸ਼ਟਰੀਆ ਸੋਇਮ ਸੇਵਕ ਸ਼ੰਘ ਨੇ ਬਾਬਾ ਰਾਮਦੇਵ ਤੇ ਅੰਨਾਂ ਹਜਾਰੇ ਜੀ ਰਾਹੀ ਸੁਰੂ ਕਰਵਾਈ ਗਈ ਸੀ ਇਹ ਮਨਮੋਹਨ ਸਿੰਘ ਵਿਰੋਧੀ ਨਾ ਮਿਲਵਰਤਨ ਟਾਈਪ ਲਹਿਰ ਸੀ ਜਿਸਦਾ ਛੋਟਾ ਮਨੋਰਥ ਮਨਮੋਹਨ ਸਿੰਘ ਦਾ ਅਧਿਕਾਰ ਘਟ ਕਰਨਾ ਤੇ ਮੁਖ ਮਨੋਰਥ ਬੀਜੇਪੀ ਦੀ ਸਰਕਾਰ ਕਾਇਮ ਕਰਵਾਉਣਾ ਸੀ ਕਿਹਾ ਜਾਂਦਾ ਸੀ ਕਿ ਇਸ ਲਹਿਰ ਨੂੰ ਪਿਛੇ ਤੋਂ ਆਰ ਐਸ ਐਸ ਲੀਡਰ ਨਾਨਾ ਜੀ ਦੇਸਮੁਖ ਚਲਾ ਰਹੇ ਸਨ ਉਹਨਾਂ ਦੀ ਮੌਤ 27 ਫਰਵਰੀ 2010 ਨੂੰ ਹੀ ਹੋਈ ਸੀ ਅੰਨਾਂ ਹਜਾਰੇ ਜੀ ਨਾਨਾ ਜੀ ਦੇ ਪਹਿਲੇ ਸਮੇਂ ਵਿਚ ਸਕੱਤਰ ਰਹੇ ਸਨ

                ਇਸ ਲਈ ਕਾਂਗਰਸ ਨੇ ਆਪਣਾ ਪੁਰਾਣਾ ਇੰਡੀਅਨ ਸਟਾਈਲ ਫਾਰਮੂਲਾ ਵਰਤਣ ਦਾ ਯਕੀਨ ਕਰਵਾਇਆ ਜੋ ਰਾਜੀਵ ਲੋਗੋਵਾਲ ਸਮੇਂ ਅਕਾਲੀ ਦਲ ਨੂੰ ਦੁਆਇਆ ਸੀ ਕਿ ਕਾਂਗਰਸ ਨਾਮ ਨਿਹਾਦ ਕੈਂਡੀਡੇਟ ਖੜੇ ਕਰੇ ਗੀ ਇਸ ਤਰਾਂ ਕੇਜਰੀਵਾਲ ਪਾਰਟੀ ਜਿਤ ਜਾਏ ਗੀ ਅੰਨਾਂ ਹਜਾਰੇ ਟੀਮ ਦਾ ਵੱਡਾ ਹਿਸਾ ਸਰਕਾਰ ਤੇ ਪੈਸੇ ਦੇ ਲਾਲਚ ਵਿਚ ਅੰਨਾਂ ਹਜਾਰੇ ਨੂੰ ਛੱਡ ਜਾਏ ਗਾ ਅੰਨਾਂ ਹਜਾਰੇ ਲੈਹਰ ਖਤਮ ਹੋ ਜਾਏ ਗੀ ਲੋਕਪਾਲ ਬਿਲ ਦੀ ਜੁਮੇਂਵਾਰੀ ਸਟੇਟ ਸਰਕਾਰ ਉਤੇ ਜਾਏ ਗੀ

            ਉਹਨਾਂ ਜੂਨ 2012 ਵਿਚ ਹੀ ਜੋ ਇਸਤਿਹਾਰ ਛਪਵਾਉਣੇ ਸੁਰੂ ਕੀਤੇ ਉਸ ਵਿਚ ਅਮਨਾਂ ਹਜਾਰੇ ਦਾ ਨਾਮ ਤੇ ਫੋਟੋ ਨਹੀਂ ਛਾਪੇ ਗਏ ਇਸਦਾ ਅੰਦਰੁਨੀ ਕਾਰਨ ਆਰ ਐਸ ਐਸ ਦਾ ਕੇਜਰੀਵਾਲ ਜੀ ਨਾਲ ਦਿਲੋਂ ਨਰਾਜ ਹੋਣਾ ਦਸਿਆ ਜਾਂਦਾ ਹੈ ਕਿਉਂਕੇ ਕੇਜਰੀਵਾਲ ਜੀ ਨੇ ਕੁਮਾਰ ਵਿਸ਼ਵਾਸ, ਸਸੋਧੀਆ ਆਦਿ ਨੂੰ ਤਾਂ ਆਪਣੀ ਕਮੇਟੀ ਵਿਚ ਲੈਣਾ ਠੀਕ ਸਮਝਿਆ ਸੀ ਪਰ ਉਮਾਂ ਭਾਰਤੀ ਨੂੰ ਰਾਜਨੀਤਕ ਕਹਿਕੇ ਇਨਕਾਰ ਕਰ ਦਿਤਾ ਸੀ

          26 ਨਵੰਬਰ 2012 ਨੂੰ ਪਾਰਟੀ ਦੀ ਸਥਾਪਨਾ ਪੂਰੇ ਜਲੌ ਤੇ ਸ਼ਾਨੋਸ਼ੌਕਤ ਨਾਲ ਕੀਤੀ ਗਈ ਇਸਦਾ ਨਾਮ ਭੀ ਅੰਨਾਂ ਹਜਾਰੇ ਦੀ ਆਮ ਅਦਮੀ ਲੈਹਰ ਤੋਂ ਲਿਆ ਗਿਆ ਪਾਰਟੀ ਸੁਰੂ ਕਰਨ ਵਾਲੇ ਦਿਨ ਪ੍ਰਸ਼ਾਂਤ ਭੂਸ਼ਣ ਪਿਉ ਪੁਤ ਨੇ ਇਕ ਕ੍ਰੋੜ ਰਪੱਈਆ ਇਕ ਕ੍ਰੋੜ ਰਪਈਆ ਕੇਜਰੀਵਾਲ ਨੂੰ ਦਿਤਾ ਸੀ

          ਅੰਨਾਂ ਲੈਹਰ ਲਈ ਇਹ ਦਿਨ ਆਤਮਘਾਤੀ ਸਾਬਤ ਹੋਇਆ ਇਹ ਅੰਨਾਂ ਹਜਾਰੇ ਨਾਲ ਵਿਸ਼ਵਾਸ ਘਾਤ ਸਮਝਿਆ ਗਿਆ, ਜਿਸ ਨੇ ਕੇਜਰੀਵਾਲ ਨੂੰ ਕੌਮਾਂਤਰੀ ਪ੍ਰਸਿਧੀ ਤੇ ਬੇਅਥਾਹ ਪੈਸੇ ਦਾ ਸਾਧਨ ਦਿਤਾ ਸੀ ਉਹਨਾਂ ਅੰਨਾਂ ਟੀਮ ਵਿਚੋਂ ਕੇਜਰੀਵਾਲ ਨੂ ਸਭ ਤੋਂ ਵੱਧ ਭਰੋਸੇਯੋਗ ਸਮਝਕੇ ਉਸ ਉਪਰ ਵਿਸ਼ਵਾਸ ਕੀਤਾ ਸੀ

             ਕੇਜਰੀਵਾਲ ਦਾ ਕਾਂਗਰਸ ਨਾਲ ਕੀਤਾ ਇਹ ਸੌਦਾ ਬੀਜੇਪੀ ਲਈ ਬੜਾ ਫਾਇਦੇਵੰਦ ਸੀ ਕਿਉਂ ਕੇ ਉਸਨੂੰ ਦਿਲੀ ਸਰਕਾਰ ਮੁਫਤ ਵਿਚ ਮਿਲ ਜਾਣੀ ਸੀ ਕਿਹਾ ਜਾਂਦਾ ਹੈ ਕਿ ਭਾਂਵੇਂ ਮੋਦੀ ਸਹਿਬ ਕੇਜਰੀਵਾਲ ਜੀ ਨੂੰ ਜਿਆਦਾ ਲਾਈਕ ਨਹੀਂ ਸੀ ਕਰਦੇ ਪਰ ਆਰ ਐਸ ਐਸ ਦਾ ਕੇਜਰੀਵਾਲ ਨੂੰ ਪੂਰਾ ਸਹਿਯੋਗ ਸੀ ਕਿਹਾ ਜਾਂਦਾ ਹੈ ਕਿ ਅਜੇਹੀ ਹਾਲਤ ਨੂੰ ਭਾਂਪਦਿਆਂ ਸ਼ੀਲਾ ਦੀਕਸ਼ਤ ਕੋਈ ਬਹਾਨਾ ਬਣਾਕੇ ਚੋਣ ਤੋਂ ਹਟਣਾ ਚਾਹੁੰਦੇ ਸਨ ਪਰ ਮੁਖ ਮੰਤਰੀ ਹੋਣ ਕਰਕੇ ਅਜਿਹਾ ਹੋ ਨਹੀਂ ਸੀ ਸਕਦਾ ਦੋਹਾਂ ਪਾਰਟੀਆਂ ਵਿਚ 35, 35 ਸੀਟਾਂ ਅਦਰੂਨੀ ਸ਼ਾਂਝ ਮੁਤਾਬਕ ਵੰਡੀਆਂ ਗਈਆਂ

          ਬੀਜੇਪੀ ਨੂੰ 32 ਸੀਟਾਂ ਤੇ ਜਿਤ ਮਿਲੀ, ਜਦਕਿ ਕੇਜਰੀਵਾਲ ਦੀ ਪਾਰਟੀ 28 ਸੀਟਾਂ ਤੇ ਜਿਤੀ ਬੀਜੇਪੀ ਵੱਡੀ ਪਾਰਟੀ ਹੋਣ ਕਰਕੇ ਆਪਣਾ ਮੁਖ ਮੰਤਰੀ ਬਨਾਉਣਾ ਚਾਹੁੰਦੀ ਸੀ ਪਰ ਕੇਜਰੀਵਾਲ ਨੂੰ ਇਕ ਹੋਰ ਗਿਦੜ ਸਿੰਗੀ ਮਿਲ ਗਈ ਸੀ ਕਾਂਗਰਸ ਬੇਜੈਪੀ ਨਾਲ ਨਹੀਂ ਸੀ ਜਾ ਸਕਦੀ ਕਾਂਗਰਸ ਦੇ 8 ਵਿਧਾੲਕਾਂ ਵਿਚੋਂ 4 ਮਹੰਮਦਨ ਸਨ ਇਸ ਕਰਕੇ ਇਹ ਅਠੇ ਆਪਣਾ ਵਖਰਾ ਅਜਾਦ ਗਰੁਪ ਬਨਾਉਣ ਦੈ ਭੀ ਸਮਰੱਥ ਨਹੀਂ ਸਨ ਇਸ ਲਈ ਕੇਜਰੀਵਾਲ ਜੀਦੀ ਮਦਤ ਕਰਨਾ ਕਾਂਗਰਸ ਦੀ ਮਜਬੂਰੀ ਬਣ ਗਈ ਸੀ ਇਹ ਇਕ ਸਚਾਈ ਹੈ ਕਿ ਦਿਲੀ ਵਿਚ 80 ਪ੍ਰਤੀਸ਼ਤ ਅਬਾਦੀ ਹਿੰਦੂ ਧਰਮ ਨਾਲ ਸਬੰਧ ਰਖਦੀ ਹੈ ਉਹ ਲੋਕ ਬੇਜੇਪੀ ਦੀਆਂ ਸਰਕਾਰਾਂ ਦੇਖ ਚੁਕੇ ਸਨ ਇਸ ਲਈ ਚਾਹੁੰਦੇ ਸਨ ਕਿ ਇਸ ਵਾਰ ਬੀਜੇਪੀ ਕੇਜਰੀਵਾਲ ਨੂੰ ਮੌਕਾ ਦੇਵੇ ਪਰ ਬੀਜੇਪੀ ਵਲੋਂ ਅਜੇਹਾ ਨਾਂ ਕਰਨ ਤੇ ਇਹ ਗੱਲ ਅਗਲੀ ਚੋਣ ਵਿਚ ਬੀਜੇਪੀ ਦੀ ਹਾਰ ਦਾ ਹੋਰਨਾਂ ਤੋਂ ਇਲਾਵਾ ਇਕ ਕਾਰਨ ਜਰੂਰ ਬਣੀ

            ਕੇਜਰੀਵਾਲ ਜੀਦੇ 49 ਦਿਨਾਂ ਬਾਦ ਅਸਤੀਫਾ ਦੇਣ ਦੇ ਕਈ ਕਾਰਨ ਹਨ ਜਿਹਨਾਂ ਵਿਚੋਂ ਇਕ ਇਹ ਹੈ ਕਿ ਉਹ ਡਿਸ਼ਇਨਫਰਮੇਸ਼ਨ ਦਾ ਸ਼ਿਕਾਰ ਹੋ ਗਏ ਦੂਸਰਾ ਇਹ ਹੈ ਕਿ ਉਹ ਬਹੁਤ ਔਪਟੀ- ਮਿਸ਼ਟਿਕ ਹਨ ਉਹਨਾਂ ਨੂੰ ਆਪਣੇ ਖੁਆਬਾਂ ਵਿਚ ਹੀ ਯਕੀਨ ਹੋ ਗਿਆ ਸੀ ਕਿ ਉਹ ਯਕੀਨਨ ਪ੍ਰਧਾਨ ਮੰਤਰੀ ਬਣ ਜਾਣਗੇ ਉਸਤੋਂ ਬਾਦ ਦਿਲੀ ਵਿਚ ਆਪਣੀ ਪਾਰਟੀ ਦੀ ਸਰਕਾਰ ਬਨਾਉਣ ਗੇ

        ਦੂਜੀ ਚੋਣ ਵਿਚ ਭੀ ਪ੍ਰਭੂ ਨੇ ਅਜੇਹੇ ਹਾਲਾਤ ਬਣਾਏ ਕਿ ਕੇਜਰੀਵਾਲ ਜੀ ਬਿਨਾਂ ਮੁਖ ਮੰਤਰੀ ਬਨਣ ਦੀ ਯੋਗਤਾ ਰਖਦੇ ਹੋਏ ਭੀ ਮੁਖ ਮੰਤਰੀ ਬਣ ਗਏਜੋ ਵੀਰ ਸਿਰਫ ਕਿਸ਼ਮਤ ਵਿਚ ਹੀ ਵਿਸ਼ਵਾਸ ਰਖਦੇ ਹਨ, ਉਹਨਾਂ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਕੇਜਰੀਵਾਲ ਜੀ ਕਿਸ਼ਮਤ ਦੇ ਧਨੀ ਹਨ

        ਹਾਲਾਤ ਇਸ ਤਰਾਂ ਬਣੇ ਕਿ ਮੋਦੀ ਸਹਿਬ ਦੇ ਪ੍ਰਧਾਨ ਮੰਤਰੀ ਬਨਣ ਤੇ ਬੀਜੇਪੀ ਦਅਿਾਂ ਸਹਿਯੋਗੀ ਹਿੰਦੂ ਧਾਰਮਿਕ ਸ਼ੰਸਥਾਵਾਂ ਚਹੁੰਦੀਆਂ ਸਨ ਕਿ ਮੋਦੀ ਸਹਿਬ ਤੁਰਤ ਐਕਸਨ ਲੈਕੇ ਭਾਰਤ ਵਿਚ ਕੁਝ ਉਹਨਾਂ ਵਲੋਂ ਜਰੁਰੀ ਸਮਝੀਆਂ ਗਈਆਂ ਤਬਦੀਲੀਆਂ ਕਰਨ ਉਦਾਹਰਣ ਵਜੋਂ ਅਸੀਂ ਰਾਮ ਜਨਮ ਭੂਮੀ ਦਾ ਜਿਕਰ ਕਰ ਸਕਦੇ ਹਾਂਪਰ ਮੋਦੀ ਸਹਿਬ ਆਪਣਾ ਨਿਰਪੱਖ ਸਖਸ਼ੀਅਤ ਦਾ ਪ੍ਰਭਾਵ ਦੇਕੇ, ਭਾਰਤ ਵਿਚ ਨਹਿਰੂ ਵਾਂਗ ਇਮੇਜ ਬਨਾਉਣਾ ਚਾਹੂੰਦੇ ਸਨ ਇਸ ਲਈ ਉਹ ਕੁਝ ਮਸ਼ਲੇ ਲਮਕਾਉਣਾ ਚਾਹੂੰਦੇ ਸਨਜਿਸ ਕਾਰਨ ਆਰ ਐਸ ਐਸ, ਸ਼ਿਵ ਸ਼ੈਨਾ ਵਰਗੀਆਂ ਸੰਸਥਾਵਾਂ ਉਹਨਾਂ ਤੋਂ ਕੁਝ ਨਿਰਾਸ ਹੋਈਆਂ ਤੇ ਮੋਦੀ ਸਹਿਬ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਾਉਣ ਲਈ ਕੁਝ ਛੋਟੇ ਝਟਕੇ ਭੀ ਦਿਤੇ ਜੋ ਕੇਜਰੀਵਾਲ ਜੀ ਲਈ ਵਰਦਾਨ ਬਣੇ

        ਦਿਲੀ ਦੀ ਦੂਜੀ ਚੋਣ ਭੀ ਇਕ ਅਜੇਹਾ ਝਟਕਾ ਹੀ ਕਹੀ ਜਾਂਦੀ ਹੈਕਿਹਾ ਜਾਂਦਾ ਹੈ ਕਿ ਇਕ ਵੱਡੇ ਆਰ ਐਸ ਐਸ ਲੀਡਰ ਨੇ ਮੋਦੀ ਸਹਿਬ ਨੂੰ ਕਿਰਨ ਬੇਦੀ ਨੂੰ ਮੁਖ ਮੰਤਰੀ ਬਨਾਉਣ ਦਾ ਅਲਾਨ ਕਰਨ ਲਈ ਮਜਬੂਰ ਕੀਤਾ ਇਸਦੇ ਪਿਛੇ ਰਾਜਨੀਤੀ ਇਹ ਸੀ ਕਿ ਦਿਲੀ ਵਿਚ 80 ਪ੍ਰੀਸ਼ਤ ਤੋਂ ਵੱਧ ਅਬਾਦੀ ਹਿੰਦੂ ਮਤ ਨੂੰ ਮੰਨਣ ਵਲਿਆਂ ਦੀ ਹੈ ਉਹ ਸਰਦਾਰ ਦੀ ਬੇਟੀ ਨਾਲੋਂ ਕੇਜਰੀਵਾਲ ਨੂੰ ਮੁਖ ਮੰਤਰੀ ਬਨਾਉਣਾ ਠੀਕ ਸਮਝਣ ਗੇ ਕਿਉਂਕੇ ਬੇਦੀ ਇਕ ਸਖਤ ਪੁਲਸ ਅਫਸ਼ਰ ਰਹੀ ਹੈ ਜਿਸਨੂੰ ਸਿਖ ਜਾਲਮ ਕਰੇਨ ਬੇਦੀ ਕਹਿੰਦੇ ਹਨ ਇਸ ਲਈ ਸਿਖ ਤੇ ਮੁਸਲਮ ਵੋਟ ਭੀ ਬੇਦੀ ਨਾਲੋਂ ਕੇਜਰੀਵਾਲ ਨੂੰ ਮੁਖ ਮੰਤਰੀ ਬਨਾਉਣਾ ਠੀਕ ਸਮਝਣ ਗੇ ਕਿਉਂਕੇ ਦਿਲੀ ਦੇ ਲੋਕ ਮਹਿਸੂਸ ਕਰਦੇ ਹਨ ਕਿ ਕੇਜਰੀਵਾਲ ਤਾਂ ਹੋਮਿਉਪੈਥੀ ਦੀ ਦਵਾਈ ਵਾਂਗ ਹੈ ਜੇ ਕੋਈ ਫਾਇਦਾ ਨਹੀਂ ਕਰੇਗਾ ਤਾਂ ਘਟੋ ਘਟ ਜੁਲਮ ਤਾਂ ਨਹੀਂ ਕਰੇ ਗਾ ਇਹ ਫਾਰਮੂਲਾ ਪੂਰਾ ਕਾਮਯਾਬ ਰਿਹਾ ਤੇ ਕੇਜਰੀਵਾਲ ਜੀ ਦੁਸਰੀਵਾਰ ਵੱਡੀ ਗਿਣਤੀ ਨਾਲ ਜਿਤ ਗਏ

         ਸਾਇਦ ਕੋਈ ਵੀਰ ਮੇਰੀ ਉਕਤ ਦਲੀਲ ਨਾਲ ਸਹਿਮਤ ਨਾਂ ਹੋਵੇ ਉਸਨੂੰ ਮੈਂ ਪੁਛਣਾ ਚਾਹੁੰਦਾ ਹਾਂ ਕਿ ਇੰਦਰਾ ਗਾਂਧੀ ਦੇ ਮੁਕਾਬਲੇ ਰਾਜ ਨਰਾਇਣ ਕਿਵੇਂ ਜਿਤ ਗਏ ਰਾਜ ਨਰਾਇਣ ਤਾਂ ਬਿਲਕੁਲ ਹੀ ਸਾਦਾ ਤੇ ਸਧਾਰਨ ਕਿਸਮ ਦੇ ਆਦਮੀ ਸਨਇਹ ਸਚਾਈ ਹੈ ਕਿ ਲੋਕ ਵਡੇ ਵਡੇ ਹੰਕਾਰੀਆਂ ਦਾ ਹੰਕਾਰ ਤੋੜ ਦਿੰਦੇ ਹਨ

        ਪਰ ਦਿਲੀ ਦੇ ਲੋਕਾਂ ਦੀਆਂ ਅੱਖਾਂ ਉਦੋਂ ਖੁਲੀਆਂ ਜਦੋਂ ਕੇਜਰੀਵਾਲ ਹੋਮਿਉਪੈਥੀ ਦੀ ਦਵਾਈ ਨਹੀਂ, ਦਿਲੀ ਲਈ ਮਿਠੀ ਜਹਰ ਸਾਬਤ ਹੋਏ ਉਹਨਾਂ ਦੀ ਕਹਿਣੀ ਤੇ ਕਰਨੀ ਵਿਚ ਦਿਨ ਰਾਤ ਦਾ ਫਰਕ ਨਿਕਲਿਆ ਜਿਸਦਾ ਅਰਥ ਹੈ ਜੋ ਉਹ ਦਿਖਾਵਾ ਕਰਦੇ ਹਨ, ਅਦਰੋਂ ਉਸਦੇ ਉਲਟ ਅਮਲ ਕਰਦੇ ਹਨ ਅਜਿਹੇ ਕੁਝ ਕੰਮਾਂ ਦਾ ਵੇਰਵਾ ਦੂਜੇ ਆਰਟੀਕਲ ਵਿਚ ਦਿਤਾ ਗਿਆ ਹੈ

 


.

 
 
Untitled 21