ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

48 ਕੇਜਰੀਵਾਲ ਜੀ ਨੂੰ ਇਕ ਬੇਨਤੀ, ਨੂੰ ਇਕ ਚੈਲਿੰਜ

 ਤੁਹਾਨੂੰ ਬੇਨਤੀ ਹੈ ਕਿ ਦੇਸ ਦੀ ਪਹਿਲੀ ਲੋੜ ਦੇਸ ਵਿਚੋਂ ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰਕੇ, ਐਸਾ ਪ੍ਰਬੰਧ ਕਰਨਾ ਹੈ ਕਿ ਮੁੜ ਦੇਸ ਵਿਚ ਭ੍ਰਿਸ਼ਟਾਚਾਰ ਪੈਦਾ ਨਾ ਹੋ ਸਕੇ। ਇਸ ਸਬੰਧੀ ਲੋਕਪਾਲ ਭੀ ਇਕ ਸੁਝਾਉ ਹੈ, ਪਰ ਇੱਕੋ ਇਕ ਸਾਧਨ ਨਹੀਂ। ਹੋਰ ਭੀ ਕਈ ਸਾਧਨ ਵਿਚਾਰ ਅਧੀਨ ਹਨ। ਸਾਨੂੰ ਸਾਧਨ ਲਾਗੂ ਕਰਨ ਲਈ ਸ਼ਕਤੀ ਚਾਹੀਦੀ ਹੈ।

          ਤੁਹਾਡਾ ਪਹਿਲਾ ਸਾਥ ਬੁੱਧੀਜੀਵੀ ਅਤੇ ਚੇਤਨ ਵਰਗ ਨੇ ਦਿੱਤਾ। ਸੋਸ਼ਲ ਮੀਡੀਆ ਨੂੰ ਪ੍ਰੇਰਨਾ ਬੁੱਧੀਜੀਵੀ ਵਰਗ ਤੋਂ ਹੀ ਮਿਲੀ। ਇਹ ਬੁੱਧੀਜੀਵੀ ਅਤੇ ਚੇਤਨ ਵਰਗ ਹੀ ਹੈ ਜੋ ਹਰ ਸਮਾਜਿਕ, ਰਾਜਨੀਤਕ, ਧਾਰਮਿਕ, ਇਖ਼ਲਾਕੀ ਆਦਿ ਬੁਰਾਈਆਂ ਦੇ ਖ਼ਿਲਾਫ਼ ਅਵਾਜ਼ ਉਠਾਉਂਦਾ ਹੈ। ਇਹ ਚੇਤਨ ਵਰਗ ਹੀ ਹੈ ਜਿਸ ਉੱਪਰ ਝੂਠੇ ਮੁਕੱਦਮੇ ਬਣਦੇ ਹਨ। ਝੂਠੇ ਮੁਕੱਦਮੇ ਬਣਨੇ ਕਿਸੇ ਕ੍ਰਾਂਤੀ ਦਾ ਪਹਿਲਾ ਚਿੰਨ੍ਹ ਅਤੇ ਲੋੜ ਹੈ। ਸਮੁੱਚੇ ਭਾਰਤ ਵਿਚ ਕ੍ਰਾਂਤੀ ਲਿਆਉਣ ਲਈ ਇਸ ਵਰਗ ਨੂੰ ਹੀ ਅਧਾਰ ਬਣਾਉਣਾ ਪੈਣਾ ਹੈ। ਕਰਿਮੀਨਲ ਸਮਝ ਕੇ ਇਸ ਸ਼ਕਤੀ ਤੋਂ ਵਾਂਝਾ ਹੋਣ ਦਾ ਵਿਚਾਰ ਨੁਕਸਾਨ ਦੇਹ ਸਾਬਿਤ ਹੋਵੇ ਗਾ, ਇਸ ਨੂੰ ਨਾਲ ਲੈ ਕੇ ਚਲੋ।

          ਤੁਹਾਨੂੰ ਬੇਨਤੀ ਹੈ ਕਿ ਉਹ ਪੰਜਾਬ ਦੇ ਹਾਲਾਤ, ਪ੍ਰਸਥਿਤੀਆਂ ਅਤੇ ਇਤਿਹਾਸ ਦਾ ਡੂੰਘਾ ਸਰਵੇਖਣ ਕਰੋ। ਦਿੱਲੀ ਅਤੇ ਪੰਜਾਬ ਦੇ ਹਾਲਾਤ ਵਿਚ ਢੇਰ ਅੰਤਰ ਹੈ। ਤੁਹਾਡੀ ਪਾਰਟੀ ਸੰਵਿਧਾਨ ਹਰ ਰਾਜਨੀਤਕ ਨੂੰ ਚੋਰ ਸਮਝ ਰਿਹਾ ਹੈ। ਤੁਹਾਡਾ ਸੰਵਿਧਾਨ ਜ਼ੁਲਮ ਦਾ ਸ਼ਿਕਾਰ ਹੋਏ ਮਜਲੂਮਾਂ ਨੂੰ, ਝੂਠੇ ਕੇਸਾਂ ਵਿਚ ਫਸਾਏ ਗਏ ਬੇਗੁਨਾਹਾਂ ਨੂੰ। ਭ੍ਰਿਸ਼ਟਾਚਾਰ ਦਾ ਵਿਰੋਧ ਕਰਨ ਵਾਲੇ ਸੁਧਾਰਵਾਦੀਆਂ ਨੂੰ, ਭੀ ਕਰਿਮੀਨਲ ਸਮਝ ਰਿਹਾ ਹੈ। ਕੀ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਸੁਭਾਸ਼ ਚੰਦਰ ਬੋਸ ਕਰਿਮੀਨਲ ਸਨ। ਮੁਕੱਦਮੇ ਤਾਂ ਉਨ੍ਹਾਂ ਉੱਪਰ ਵੀ ਬਣਾਏ ਗਏ ਸਨ। ਹੁਣ ਮੁਕੱਦਮੇ ਤਾਂ ਤੁਹਾਡੇ ਅਤੇ ਤੁਹਾਡੇ ਮੰਤਰੀਆਂ ਤੇ ਭੀ ਬਣਾਏ ਗਏ ਹਨ। ਕੀ ਉਹ ਕਰਿਮੀਨਲ ਸਮਝ ਲਏ ਜਾਣ ਗੇ। ਕੀ ਉਹ ਆਪਣੇ ਆਪ ਨੂੰ ਕਰਿਮੀਨਲ ਸਮਝ ਕੇ, ਆਪਣੇ ਆਪ, ਪਾਰਟੀ ਦਾ ਵਿਕਾਰ ਕਾਇਮ ਰੱਖਣ ਲਈ, ਅਸਤੀਫ਼ੇ ਦੇ ਦੇਣ ਗੇ।         

          ਦਿਲੀ ਵਿਚ ਜਿੱਤ ਤੁਹਾਡੀ ਨਹੀਂ ਹੈ। ਤੁਹਾਡੀ ਲਾਟਰੀ ਨਿਕਲੀ ਹੈ। ਮੈਂ ਇਹ ਮੰਨਦਾ ਹਾਂ ਕਿ ਤੁਸੀਂ ਕਿਸਮਤ ਦੇ ਧਨੀ ਹੋ। ਤੁਹਾਡੀ ਪਹਿਲੀ ਜਿੱਤ ਲੋਕਾਂ ਦਾ ਕਾਂਗਰਸ ਵਿਰੁੱਧ ਫ਼ਤਵਾ ਸੀ। ਤੁਹਾਡੀ ਦੂਜੀ ਜਿੱਤ, ਤੁਹਾਡੀ ਜਿੱਤ ਨਹੀਂ, ਕਿਰਨ ਬੇਦੀ ਦੀ ਹਾਰ ਸੀ। ਬੇਦੀ ਬਹੁਤ ਸਖ਼ਤ ਜਾਂ ਜ਼ਾਲਮ ਪੁਲੀਸ ਅਫ਼ਸਰ ਸੀ। ਲੋਕਾਂ ਵਿਚ ਉਸ ਵਾਰੇ ਹਊਆ ਸੀ। ਜਦ ਕਿਰਨ ਬੇਦੀ ਦਾ ਐਲਾਨ ਹੋਇਆ, ਮੈਨੂੰ ਕੁਝ ਟੈਲੀਫ਼ੋਨ ਆਏ। ਕਹਿੰਦੇ ਬੀਜੇਪੀ ਦੀ ਜਿੱਤ ਨੇ ਮਤ ਮਾਰ ਦਿੱਤੀ ਹੈ। ਜਿਸ ਕਰੇਨ ਤੋਂ ਦਿਲੀ ਨੂੰ ਮਸਾਂ ਨਿਜਾਤ ਮਿਲੀ ਸੀ, ਉਸ ਨੂੰ ਮੁੱਖ ਮੰਤਰੀ ਬਣਾਉਣ ਲੱਗੇ ਹਨ। ਦੂਜਾ ਕਾਰਨ ਇਹ ਭੀ ਹੈ ਕਿ ਦਿਲੀ ਵਿਚ ਅਜੇ ਹਿੰਦੂ ਸਿੱਖ ਦਾ ਪਾੜਾ ਪੂਰਾ ਭਰਿਆ ਨਹੀਂ। ਕਿਰਨ ਬੇਦੀ ਸਿੱਖ ਉਮੀਦਵਾਰ ਸੀ।

           ਦਿਲੀ ਵਿਚ 80 ਪ੍ਰਤੀਸ਼ਤ ਹਿੰਦੂ ਵੋਟ ਹੈ। ਉਸ ਨੇ ਬੇਦੀ ਨੂੰ ਆਪਣਾ ਉਮੀਦਵਾਰ ਨਹੀਂ ਸਮਝਿਆ। ਦਿਲੀ ਦੇ ਸਿੱਖ ਨੇ ਭੀ ਕਿਸੇ ਕਾਰਨ ਬੀਜੇਪੀ ਜਾਂ ਕਾਂਗਰਸ ਨੂੰ ਵੋਟ ਨਹੀਂ ਦਿੱਤੀ। ਇਹ ਤੁਹਾਡੀ ਜਿੱਤ ਨਹੀਂ ਇਹ ਬੀਜੇਪੀ ਦੀ ਹਾਰ ਹੈ। ਤੁਹਾਨੂੰ ਨੈਗੇਟਿਵ ਵੋਟ ਮਿਲੀ ਹੈ। ਅੱਜ ਤੁਹਾਡਾ ਗਰਾਫ਼ ਤੁਸੀਂ ਆਪ ਹੀ ਸਰਕਾਰ ਦੇ ਨਸ਼ੇ ਵਿਚ ਜ਼ੀਰੋ ਕਰ ਲਿਆ ਹੈ। ਵਿਦਿਆਰਥੀ ਚੋਣ ਵਿਚ ਤੁਹਾਡੀ ਮੁਕੰਮਲ ਹਾਰ ਹੋਈ ਹੈ। ਦਿਲੀ ਵਿਚ ਅੱਜ ਮੱਧ ਚੋਣਾਂ ਹੋ ਜਾਣ, ਬੀਜੇਪੀ ਜਿੱਤੇ ਗੀ। ਇਸ ਲਈ ਤੁਸੀਂ ਪੰਜਾਬ ਵਲ ਦੇਖ ਰਹੇਂ ਹੋ।

           ਦਿਲੀ ਵਿਚ ਵੱਡੀ ਗਿਣਤੀ ਵਿਚ ਸਿੱਖ ਵੱਸਦੇ ਹਨ। ਉਨ੍ਹਾਂ ਸਭਨਾਂ, ਅਸੈਂਬਲੀ ਚੋਣ ਸਮੇਂ ਆਮ ਆਦਮੀ ਨੂੰ ਵੋਟ ਪਾਈ। ਪਰ ਆਮ ਆਦਮੀ ਦੇ ਅੰਦਰ ਜੋ ਸਿੱਖਾਂ ਲਈ ਨਫ਼ਰਤ ਭਰੀ ਹੋਈ ਹੈ। ਉਹ ਉਬਾਲੇ ਮਾਰ ਮਾਰ ਕੇ ਬਾਹਰ ਆ ਰਹੀ ਹੈ।

           ਪੰਜਾਬ ਦੇ ਲੀਡਰ ਸੈਂਕੜੇ ਵਾਰ ਕਹਿ ਚੁੱਕੇ ਹਨ ਕਿ 1917 ਨੂੰ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਰਾਜ ਹੋਵੇ ਗਾ। ਪਰ ਇਕ ਵਾਰ ਭੀ ਇਹ ਨਹੀਂ ਦਸ ਸਕੇ ਕਿ ਉਹ ਪੰਜਾਬ ਲਈ ਕੀ ਕਰਨ ਗੇ।  ਤੁਸੀਂ ਪਾਰਲੀਮਾਨੀ ਚੋਣ ਲਈ 430 ਉਮੀਦਵਾਰ ਖੜੇ ਕੀਤੇ। ਸਿਰਫ਼ 30 ਉਮੀਦਵਾਰ ਹੀ ਆਪਣੀਆਂ ਜ਼ਮਾਨਤਾਂ ਬਚਾ ਸਕੇ। ਤੁਹਾਡੀ ਇਜਤ ਪੰਜਾਬ ਨੇ ਰੱਖੀ। ਤੁਹਾਡੀਆਂ ਨੀਤੀਆਂ ਨੂੰ ਦੇਖ ਕੇ ਨਹੀਂ ਰੱਖੀ। ਬਲਕਿ ਪੰਜਾਬ ਦੇ ਹਾਲਾਤ ਤੋਂ ਮਜਬੂਰ ਹੋਕੇ ਰੱਖੀ। ਪੰਜਾਬ ਦੇ ਵੋਟਰ ਬਾਦਲ ਦੇਖਦੇ ਅਤੇ ਲੁਟੇਰਾ ਸ਼ਾਹੀ ਤੋਂ ਇਨ੍ਹਾਂ ਤੰਗ ਆ ਚੁੱਕੇ ਸਨ ਕਿ, ਉਨ੍ਹਾਂ ਨੂੰ ਇਸ ਦਾ ਜੋ ਭੀ ਬਦਲ ਦਿਸਿਆ, ਅਪਣਾ ਲਿਆ। ਪਰ ਤੁਸੀਂ ਤਾਂ ਇਹਨਾਂ ਚਾਰ ਪੰਜਾਬੀਆਂ ਨੂੰ ਭੀ ਨਾਲ ਲੈ ਕੇ ਨਹੀਂ ਚੱਲ ਸਕੇ।

          ਤੁਸੀਂ ਕਲਪਨਾ ਉੱਪਰ ਹੀ ਅਧਾਰਿਤ ਹੋ। ਕਲਪਨਾ ਅਧਾਰਿਤ ਤੁਸੀਂ ਸਾਰੀਆਂ ਪਾਰਲੀਮਾਨੀ ਸੀਟਾਂ ਹਾਰ ਗਏ। ਮੈਂ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਇਤਨੇ ਉਮੀਦਵਾਰ ਖੜੇ ਕਿਉਂ ਕੀਤੇ। ਪਰ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਆਪਣੀ ਖ਼ਾਬ ਖ਼ਿਆਲੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਨਾਲ ਰਲ ਕੇ ਯੋਗ ਉਮੀਦਵਾਰ ਖੜੇ ਕੀਤੇ ਹੁੰਦੇ ਤਾਂ ਸ਼ਾਇਦ ਅੱਜ ਭਾਰਤ ਵਿਚ ਤੁਹਾਡੀ  ਸਰਕਾਰ ਹੁੰਦੀ।

          ਤੁਸੀਂ ਜਨਤਾ ਨੂੰ ਧੋਖਾ ਦੇਣ ਲਈ ਜੋ ਏਜੰਡਾ ਦਿਖਾਇਆ ਸੀ ਉਸ ਦੀਆਂ ਤਾਂ ਦਿਲੀ ਵਿਚ ਹੀ ਧੱਜੀਆਂ ਉਡਾ ਦਿੱਤੀਆਂ। ਲੋਕਪਾਲ ਸਥਾਪਤ ਹੋਣਾ ਚਾਹੀਦਾ ਹੈ। ਲੋਕਪਾਲ ਕਾਇਮ ਕਰਾਂਗੇ। ਸਾਰੇ ਹਿੰਦੁਸਤਾਨ ਵਿਚ ਤਰਥੱਲੀ ਮਚਾ ਦਿੱਤੀ ਗਈ, ਲੋਕਪਾਲ ਦੇ ਨਾਮ ਉੱਤੇ।  ਸਾਰਾ ਹਿੰਦੁਸਤਾਨ ਗੁਮਰਾਹ ਹੋ ਗਿਆ। ਦਿਲੀ ਵਿਚ ਪਾਰਟੀ ਲੋਕਪਾਲ ਕਾਇਮ ਕਰ ਦਿੱਤਾ ਗਿਆ। ਦੱਸਿਆ ਗਿਆ ਕਿ ਲੋਕਪਾਲ ਸਰਬ ਉੱਚ ਹਸਤੀ ਹੈ। ਜੋ ਗ਼ਲਤ ਹੋਵੇ ਗਾ, ਭਾਵੇਂ ਉਹ ਆਪ ਕੇਜਰੀਵਾਲ ਹੀ ਕਿਉਂ ਨਾਂ ਹੋਵੇ। ਲੋਕਪਾਲ ਉਸ ਨੂੰ ਗੱਦੀਉਂ ਉਤਾਰ ਸਕਦਾ ਹੈ। ਲੋਕਾਂ ਨੇ ਯਕੀਨ ਕਰ ਲਿਆ। ਸਰਕਾਰ ਬਣ ਗਈ। ਤੁਸੀਂ ਮੁੱਖ ਮੰਤਰੀ ਬਣ ਗਏ।

          ਅਜੇ ਪੁਰੀ ਆਜ਼ਾਦਾਨਾ ਤਾਕਤ ਭੀ ਨਹੀਂ ਸੀ ਮਿਲੀ ਕਿ ਸੋਚ ਆਈ ਕਿ ਕਿਤੇ ਮੈਨੂੰ ਕੋਈ ਦਰੁਸਤ ਕਰਨ ਵਾਲਾ ਤਾਂ ਨਹੀਂ? ਸੋਚਿਆ ਮੇਰੀਆਂ ਦੋ ਸਜੀਆਂ ਖੱਬੀਆਂ ਬਾਂਹਾਂ ਹਨ, ਜਿਨ੍ਹਾਂ ਮੈਨੂੰ ਗੱਦੀ ਤੇ ਬਠਾਇਆ ਹੈ। ਇਹਨਾਂ ਨੂੰ ਕੱਟ ਦਿਓ। ਫੇਰ ਖ਼ਿਆਲ ਆਇਆ ਮੈਂ ਇਕ ਨੂੰ ਆਪਣੇ ਸਿਰ ਉੱਤੇ ਬਠਾਇਆ ਹੋਇਆ ਹੈ। ਉਸ ਨੂੰ ਉਤਾਰਨ ਲਈ, ਵਿਚਾਰੇ ਸਰਬ ਸ਼ਕਤੀਮਾਨ ਦੀ ਬੇ ਇਜਤੀ ਕੀਤੀ ਗਈ। ਇਕ ਆਮ ਸਭਾ ਵਿਚ, ਜਿਸ ਵਿਚ ਸੈਂਕੜੇ ਵਰਕਰ ਸ਼ਾਮਲ ਸਨ, ਪਰ ਉਸ ਨੂੰ ਵੜਨ ਹੀ ਨਹੀਂ ਦਿੱਤਾ। ਐਸੇ ਲੋਕ ਪਾਲ ਖ਼ਾਤਰ ਸਾਰਾ ਹਿੰਦੁਸਤਾਨ ਗੁਮਰਾਹ ਕੀਤਾ ਸੀ?

          ਦੂਜਾ ਸਟੰਟ ਸੀ ਕਿ ਮੈਂ ਲੋਕ ਸਵਰਾਜ ਦੀ ਸਥਾਪਨਾ ਕਰਾਂਗਾ। ਸਵਰਾਜ ਨਾਂ ਦੀ ਇਕ ਕਿਤਾਬ ਛਾਪੀ ਗਈ। ਉਸ ਵਿਚ ਲੋਕ ਸਵਰਾਜ ਦਾ ਕੋਈ ਢਾਂਚਾ ਹੀ ਨਹੀਂ ਸੀ। ਕੁਝ ਕੁ ਪਿੰਡਾਂ ਦਾ ਹੀ ਜ਼ਿਕਰ ਕੀਤਾ ਗਿਆ ਸੀ। ਪਰ ਉਸ ਨੂੰ ਪ੍ਰਾਪੇਗੰਡੇ ਦਾ ਸਾਧਨ ਬਣਾਉਣ ਖ਼ਾਤਰ ਕਰੋੜਾਂ ਰੁਪਏ ਖ਼ਰਚੇ ਗਏ। ਹੁਣ ਦਿਲੀ ਵਿਧਾਨ ਸਭਾ ਵਿਚ ਇਸ ਸਬੰਧੀ ਕੋਈ ਭੀ ਕ੍ਰਾਂਤੀਕਾਰੀ ਤਰਮੀਮੀ ਬਿਲ ਪੇਸ਼ ਨਹੀਂ ਕੀਤਾ ਗਿਆ। ਸਿਰਫ਼ ਆਪਣੀ ਸਰਕਾਰ ਨੂੰ ਲੋਕ ਸਵਰਾਜ ਕਹਿਣਾ ਸ਼ੁਰੂ ਕਰ ਦਿੱਤਾ ਹੈ। ਜੇ ਇਹੀ ਲੋਕ ਸਵਰਾਜ ਹੈ ਤਾਂ ਤਿੰਨ ਸਾਲ ਦੇ ਸੰਘਰਸ਼ ਦੀ ਕੀ ਲੋੜ ਸੀ? ਪਹਿਲਾਂ ਸ਼੍ਰੀਮਤੀ ਸ਼ੀਲਾ  ਸੀਲਾਂ ਦੀ ਸਰਕਾਰ ਸੀ, ਹੁਣ ਤੁਹਾਡੀ  ਸਰਕਾਰ ਹੈ। ਇਹ ਕਿਹੜੇ ਪੱਖੋਂ ਲੋਕ ਸਵਰਾਜ ਹੈ। ਤੁਹਾਡੇ ਝੂਠੇ ਸ਼ਬਜ ਬਾਗ਼ ਇਕ ਵਾਰ ਚੱਲ ਚੁੱਕੇ। ਇਹ ਪੰਜਾਬ ਵਿਚ ਨਹੀਂ ਚੱਲਣ ਗੇ

ਮੈਂ ਉਪਰੋਕਤ ਕੁਝ ਵੇਰਵਾ ਆਪ ਜੀ ਨੂੰ ਇਹ ਦੱਸਣ ਲਈ ਦਿੱਤਾ ਹੈ ਕਿ ਦਿਲੀ ਦੇ ਹਾਲਤ ਪੰਜਾਬ ਦੇ ਹਾਲਾਤ ਨਾਲੋਂ ਵੱਖਰੇ ਹਨ। ਮੈਂ ਇਹ ਨਹੀਂ ਕਹਿ ਸਕਦਾ ਕਿ ਦਿੱਲੀ ਵਿਚ ਕੀ ਹੋਇਆਂ ਜਾਂ ਕੀ ਨਹੀਂ ਹੋਇਆ, ਪਰ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਜੋ ਪੰਜਾਬ ਵਿਚ ਹੋਇਆ ਅਤੇ ਹੋ ਰਿਹਾ ਹੈ, ਉਹ ਦਿੱਲੀ ਵਿਚ ਸੋਚਿਆ ਵੀ ਨਹੀਂ ਜਾ ਸਕਦਾ। ਦਿਲੀ ਵਿਚ 10 ਪ੍ਰਤੀਸ਼ਤ ਅਤਿ ਦੀ ਅਮੀਰੀ ਅਤੇ 60 ਪ੍ਰਤੀਸ਼ਤ ਅਤਿ ਦੀ ਗ਼ਰੀਬੀ ਹੈ। ਦਿਲੀ ਦੀ ਗ਼ਰੀਬ ਜਨਤਾ ਲਈ ਪਾਣੀ ਤੇ ਬਿਜਲੀ ਬਿੱਲ ਵੱਡੀ ਸਮੱਸਿਆ ਸੀ, ਉਸ ਨੂੰ ਹੱਲ ਕਰਨ ਦੇ ਵਾਅਦੇ ਨੇ ਦਿੱਲੀ ਦੀ ਰਾਜ ਸੱਤਾ ਵਿਚ ਇਨਕਲਾਬੀ ਤਬਦੀਲੀ ਲਿਆਂਦੀ।

          ਪੰਜਾਬ ਵਿਚ ਪਾਣੀ ਦੀ ਕੋਈ ਖ਼ਾਸ ਸਮੱਸਿਆ ਨਹੀਂ। ਬਿਜਲੀ ਕਮੀ ਦੀ ਸਮੱਸਿਆ ਹੈ। ਬਿਜਲੀ ਬਿੱਲਾਂ ਦੀ ਸਮੱਸਿਆ ਹੈ, ਜੋ ਬਾਦਲ ਸਰਕਾਰ ਦੀ ਭ੍ਰਿਸ਼ਟਾਚਾਰੀ ਨੀਤੀ ਦੀ ਪੈਦਾਵਾਰ ਹੈ। ਬਿੱਲ ਸੋਚੀ ਸਮਝੀ ਸਾਜ਼ਿਸ਼ ਅਨੁਸਾਰ ਕਈ ਗੁਣਾ ਵਧਾਕੇ ਬਣਾਏ ਜਾਂਦੇ ਹਨ। ਪੰਜਾਬ ਵਿਚ ਯੋਗ ਅਤੇ ਇਮਾਨਦਾਰ ਮੁੱਖ ਮੰਤਰੀ ਆਉਣ ਨਾਲ ਪੰਜਾਬ ਦੇ ਬਿਜਲੀ ਦਰਾਂ ਵਿਚ ਸੁਧਾਰ ਆ ਜਾਵੇਗਾ। ਬਿੱਲ 50 ਫ਼ੀਸਦੀ ਤੋਂ ਜ਼ਿਆਦਾ ਘਟਾਏ ਜਾ ਸਕਦੇ ਹਨ। ਪੰਜਾਬ ਬਿਜਲੀ ਬੋਰਡ ਫਿਰ ਵੀ ਮੁਨਾਫ਼ੇ ਵਿਚ ਹੀ ਰਹੇ ਗਾ।

                    ਤੁਹਾਡੀ ਲਹਿਰ ਭੀ ਖ਼ਤਮ ਹੋ ਚੁੱਕੀ ਹੈ। ਤੁਹਾਡੇ ਆਪਣੇ ਭੀ ਤੁਹਾਨੂੰ ਛੱਡ ਚੁੱਕੇ ਹਨ। 430 ਕੈਂਡੀਡੇਟਾਂ ਵਿਚੋਂ ਸਿਰਫ਼ ਚਾਰ ਹੀ ਜਿੱਤੇ ਸੀ। ਉਨ੍ਹਾਂ ਵਿਚੋਂ ਭੀ ਸ਼ਾਇਦ ਤੁਹਾਡੇ ਕੋਲ ਇਕ ਹੀ ਰਹਿ ਗਿਆ ਹੈ। ਜਦ ਤੁਸੀਂ ਪਹਿਲੀ ਵੇਰ ਪੰਜਾਬ ਆਏ। ਮਾਨ ਸਾਹਿਬ ਕੋਲ ਠਹਿਰੇ। ਅਗਲੇ ਦਿਨ ਤਲਵੰਡੀ ਸਾਹਿਬ ਗਏ। ਅਸੰਬਲੀ ਚੋਣ ਲਈ ਉਮੀਦਵਾਰ ਦਾ ਐਲਾਨ ਕੀਤਾ। ਬੁੱਧੀ ਜੀਵੀ ਵਰਗ ਨੇ ਉਸੇ ਸਮੇਂ ਹੀ ਅੰਦਾਜ਼ਾ ਲਗਾ ਲਿਆ ਸੀ ਕਿ ਇਹ ਲਹਿਰ ਛੇਤੀ ਹੀ ਖ਼ਤਮ ਹੋ ਜਾਏ ਗੀ। ਪੰਜਾਬ ਵਿਚ ਤੁਹਾਡੇ ਨਾਲੋਂ ਤੁਹਾਡਾ ਵਿਰੋਧ ਹਾਵੀ ਹੈ। ਇਤਨੀ ਜਲਦੀ ਕਿਉਂ ਹੋਇਆ ਅਜੇਹਾ ਪਲਟਾ? ਇਸ ਦਾ ਕਾਰਨ ਤੁਸੀਂ ਆਪ ਹੀ ਹੋ।

          ਮਨੁੱਖ ਉਸੇ ਰਸਤੇ ਉੱਪਰ ਤੁਰਦਾ ਹੈ, ਜਿਸ ਰਸਤੇ ਲਈ ਉਸ ਵਿਚ ਜਮਾਂਦਰੂ ਭਾਵ ਕੁਦਰਤੀ ਲਗਨ ਹੋਵੇ। ਆਪ ਜੀ ਸੋਚਦੇ ਹੋ ਕਿ ਤੁਸੀਂ ਸਧਾਰਨ ਵਿਅਕਤੀਆਂ ਨੂੰ ਰਾਜ ਸਤ੍ਹਾ ਦੇ ਕੇ ਦੇਸ ਵਿਚ ਤਬਦੀਲੀ ਲਿਆ ਸ਼ੱਕੋਂ ਗੇ। ਜਿਸ ਵਿਅਕਤੀ ਨੇ ਆਪਣੀ ਜ਼ਿੰਦਗੀ ਭਰ ਕਦੇ ਸੂਬਾਈ ਤੇ ਕੌਮੀ ਮਸਲਿਆਂ ਬਾਰੇ ਸੁਣਿਆ ਤੱਕ ਨਹੀਂ, ਰਾਜਨੀਤੀ ਨਾਲ ਜਿਸ ਦਾ ਕੋਈ ਝੁਕਾਓ ਜਾਂ ਲਗਾਓ ਨਹੀਂ। ਜਥੇਬੰਦਕ ਯੋਗਤਾ ਨਹੀਂ। ਪ੍ਰਬੰਧਕ ਤਜਰਬਾ ਨਹੀਂ। ਅਜਿਹਿਆਂ ਵਿਅਕਤੀਆਂ ਨੂੰ ਰਾਜ ਸਤ੍ਹਾ ਦੇ ਕੇ ਕੀ ਤੁਸੀਂ ਆਪਣੀ ਇਮਾਨਦਾਰ ਲੋਕਪਾਲ ਅਤੇ ਨਿਰਮਲ ਭਾਰਤ ਦੀ ਪ੍ਰਾਪਤੀ ਤੱਕ ਲਹਿਰ ਬਣਾਈ ਰੱਖੋਂ ਗੇ। ਮੈਨੂੰ ਇਹ ਮੁਸ਼ਕਲ ਲੱਗਦਾ ਹੈ।

          ਦਿਲੀ ਪੰਜਾਬ ਕੀ ਭਾਰਤ ਦਾ ਗ਼ਰੀਬ ਵਰਗ ਰੁਜ਼ਗਾਰ ਚਾਹੁੰਦਾ ਹੈ। ਆਪਣੇ ਲਈ ਸਹੂਲਤਾਂ ਚਾਹੁੰਦਾ ਹੈ। ਚੰਗਾ ਲਿਵਿੰਗ ਸਟੈਂਡਰਡ ਚਾਹੁੰਦਾ ਹੈ। ਪਰ ਤੁਸੀਂ ਕੋਈ ਭੀ ਅਜੇਹਾ ਸੁਝਾ ਉਸ ਦੇ ਸਾਹਮਣੇ ਨਹੀਂ ਰੱਖ ਸਕੇ। ਹੁਣ ਤੁਸੀਂ ਉਸ ਨੂੰ ਛੁਣਛੁਣਾ ਦੇ ਰਹੇ ਹੋ। ਮੈਂ ਤੁਹਾਨੂੰ ਰੋਟੀ ਕੱਪੜਾ ਮਕਾਨ ਤਾਂ ਨਹੀਂ ਦੇ ਸਕਦਾ। ਭੁੱਖੇ ਢਿੱਡ ਸਬਰ ਕਰੋ। ਪਰ ਇਲੈੱਕਸ਼ਨ ਵਿਚ ਸਭ ਨੂੰ ਟਿਕਟਾਂ ਦਿਆਂ ਗਾ। ਸਭ ਨੂੰ ਐਮ ਪੀ ਬਣਾ ਦਿਆਂ ਗਾ। ਇਹੀ ਖ਼ਾਬ ਖ਼ਿਆਲੀ ਤੁਹਾਡੇ 430 ਉਮੀਦਵਾਰ ਦੀ ਹਾਰ ਦਾ ਕਾਰਨ ਬਣੀ।

          ਤੁਹਾਡੇ ਕੋਲ ਬੜੇ ਸੁਲਝੇ ਹੋਏ ਜਰਨਲਿਸ਼ਟ ਸਨ। ਭਾਰਤ ਦਾ ਸੋਸ਼ਲ ਮੀਡੀਆ ਤੁਹਾਡੇ ਨਾਲ ਖੜ੍ਹਾ ਸੀ। ਤੁਸੀਂ ਲਹਿਰ ਪੈਦਾ ਕਰ ਲਈ ਸੀ। ਅੱਜ ਭੀ ਸੁਲਝੇ ਹੋਏ ਇਮਾਨਦਾਰ ਰਾਜਨੀਤਕ, ਬਿਉਰੋਕ੍ਰੇਟ ਤੁਹਾਨੂੰ ਸਹਿਯੋਗ ਦੇਣਾ ਲੋਚਦੇ ਹਨ। ਤੁਸੀਂ ਕ੍ਰਾਂਤੀ ਦੀ ਦਹਿਲੀਜ਼ ਉੱਤੇ ਖੜੇ ਹੋ। ਤੁਹਾਡੀ ਯੋਗ ਅਗਵਾਈ ਦੇਸ ਲਈ ਵਰਦਾਨ ਬਣ ਸਕਦੀ ਹੈ। ਦੇਸ ਵਿਚ ਕ੍ਰਾਂਤੀ ਆ ਸਕਦੀ ਹੈ। ਦੇਸ ਭ੍ਰਿਸ਼ਟਾਚਾਰ ਮੁਕਤ ਹੋ ਸਕਦਾ ਹੈ. ਦੇਸ ਮੁੜ ਧਨਵਾਨ ਬਣ ਸਕਦਾ ਹੈ। ਪਰ ਤੁਹਾਡੀ ਹਉਮੈਂ ਜਾਂ ਈਰਖਾ ਤਹਿਤ ਕੀਤੀ ਗਈ ਕੋਈ ਗ਼ਲਤੀ ਤੁਹਾਨੂੰ ਅਚੇਤ ਤੁਹਾਡੀ ਮੰਜ਼ਲ ਤੋਂ ਭਟਕਾ ਸਕਦੀ ਹੈ। ਇਹ ਤੁਹਾਡੀ ਵਿਅਕਤੀ ਗਤ ਗਿਰਾਵਟ ਹੀ ਨਹੀਂ ਹੋਵੇ ਗੀ। ਇਹ ਸੁਧਾਰ ਲਹਿਰ ਦੀ ਗਿਰਾਵਟ ਸਾਬਤ ਹੋਵੇ ਗੀ। ਇਮਾਨਦਾਰੀ ਭ੍ਰਿਸ਼ਟਾਚਾਰ ਤੋਂ ਹਾਰ ਮੰਨ ਲਵੇ ਗੀ।

          ਕੁਝ ਬੁੱਧੀ ਜੀਵੀਆਂ ਦਾ ਵਿਚਾਰ ਹੈ ਕਿ ਤੁਹਾਡੀ ਸੋਚ ਸਿਰਫ਼ ਆਪਣੀ ਗੱਦੀ ਬਚਾਉਣ ਤੱਕ ਹੀ ਸੀਮਤ ਹੋ ਗਈ। ਕਿਤੇ ਮੇਰੀ ਕੁਰਸੀ ਨੂੰ ਕੋਈ ਖ਼ਤਰਾ ਪੈਦਾ ਨਾਂ ਹੋ ਜਾਏ। ਤੁਸੀਂ ਬਿਲਕੁਲ ਸਧਾਰਨ ਸੋਚ ਵਾਲੇ ਆਦਮੀ ਹੀ ਆਪਣੀ ਪਾਰਟੀ ਵਿਚ ਰੱਖਣਾ ਚਾਹੁੰਦੇ ਹੋ। ਤੁਹਾਨੂੰ ਕਾਬਲ ਆਦਮੀਆਂ ਤੋਂ ਫੋਬੀਆ ਹੋ ਗਿਆ ਹੈ। ਕਿਤੇ ਕੋਈ ਮੇਰਾ ਵਿਕਟੋਰੀਆ ਕਰਾਸ ਖੋਹ ਨਾਂ ਲਵੇ। ਤੁਸੀਂ ਕੌਮੀ ਲਹਿਰ ਨੂੰ ਆਪਣੇ ਉੱਪਰੋਂ ਕੁਰਬਾਨ ਕਰ ਦਿੱਤਾ।

         ਤੁਸੀਂ ਆਪ ਭੀ ਮਹਿਸੂਸ ਕਰਦੇ ਹੋਵੋ ਗੇ, ਕਿ ਸਾਡੇ ਉਭਾਰ ਦੀ ਰਫ਼ਤਾਰ ਵਿਚ ਕਿਤਨੀ ਕਮੀ ਆਈ ਹੈ। ਪਰ ਅਜੇ ਭੀ ਸਮਾਂ ਹੈ। ਲਹਿਰ ਵਿਚ ਮੁੜ ਉਭਾਰ ਲਿਆਉਣ ਲਈ ਤੁਹਾਨੂੰ ਆਪਣੇ, ਸਲਾਹਕਾਰਾਂ ਅਤੇ ਪਾਰਟੀ ਵਿਧਾਨ ਵਿਚ ਤਬਦੀਲੀ ਕਰਨ ਦੀ ਲੋੜ ਹੈ। ਕਾਰ, ਕੋਠੀ, ਸਕਿਉਰਿਟੀ ਆਦਿ ਸਾਦਗੀ ਦੇ ਮਸਲੇ ਦਿਲੀ ਦੇ ਲੋਕਾਂ ਦੀ ਕਿਸਮਤ ਬਦਲਣ ਦੀ ਯੋਗਤਾ ਨਹੀਂ ਰੱਖਦੇ। ਲੋਕਾਂ ਦੀ ਕਿਸਮਤ ਬਦਲਣ ਲਈ ਕਨੂੰਨ ਬਦਲਣ ਦੀ ਲੋੜ ਹੈ। ਨਵੇਂ ਕਨੂੰਨ ਬਣਾਉਣ ਦੀ ਲੋੜ ਹੈ। ਤੁਸੀਂ ਵਿਧਾਨ ਸਭਾ ਵਿਚ "ਦੇਹਲੀ ਸਟੇਟ ਪੁਲੀਸ" ਜਾਂ "ਦੇਹਲੀ ਸਟੇਟ ਫੋਰਸ" ਬਣਾਉਣ ਦਾ ਮਤਾ ਰੱਖ ਸਕਦੇ ਹੋ। ਤੁਸੀਂ ਜੋ ਕਰਨਾ ਚਹੁੰ ਦੇ ਹੋ, ਵਿਧਾਨ ਸਭਾ ਵਿਚ ਮਤਾ ਲੈ ਕੇ ਆਓ। ਭਾਵੇਂ ਦਿਲੀ ਸਰਕਾਰ ਨੂੰ ਪੂਰੇ ਅਧਿਕਾਰ ਪ੍ਰਾਪਤ ਨਹੀਂ। ਪਰ ਦਿਲੀ ਵਿਧਾਨ ਸਭਾ ਨੂੰ ਦੂਜੇ ਸੂਬਿਆਂ ਵਾਂਗ ਹੀ ਵਿਧਾਨਿਕ ਹੱਕ ਹਾਸਲ ਹਨ। ਵਿਧਾਨ ਸਭਾ ਵਿਚ ਪਾਸ ਹੋਇਆ ਕੋਈ ਵਿਚਾਰ ਕਨੂੰਨ ਬਣ ਜਾਂਦਾ ਹੈ। ਇਸ ਨੂੰ ਹਾਈ ਕੋਰਟ ਅਤੇ ਸੁਪਰੀਮ ਕੋਰਟ ਭੀ ਨਜ਼ਰ ਅੰਦਾਜ਼ ਨਹੀਂ ਕਰਦੀਆਂ।

          ਤੁਸੀਂ ਮਜ਼ਬੂਤ ਲੋਕਪਾਲ ਦੇ ਏਜੰਡੇ ਤੇ ਚੋਣ ਲੜੀ ਸੀ, ਪਰ ਅਜੇ ਤਕ ਲੋਕਪਾਲ ਦਾ ਢਾਂਚਾ ਲੋਕਾਂ ਸਾਹਮਣੇ ਨਹੀਂ ਰੱਖ ਸਕੇ। ਤੁਹਾਡੇ "ਸੰਕਲਪ ਪੱਤਰ" ਵਿਚ ਲੋਕਪਾਲ ਦਾ ਜ਼ਿਕਰ ਤਕ ਨਹੀਂ ਹੈ। ਤੁਸੀਂ ਅੰਦਰੂਨੀ ਲੋਕਪਾਲ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਹੋਰ ਕਿਸ ਤਰਾਂ ਦਾ ਲੋਕਪਾਲ ਲਿਆਓ ਗੇ। ਤੁਹਾਡਾ ਲੋਕਪਾਲ ਸਟੰਟ ਸਾਬਤ ਹੋ ਚੁਕਾ ਹੈ। ਅਸੀਂ ਪੰਜਾਬ ਵਿਚ ਗੈਰ ਅਕਾਲੀ, ਗੈਰ ਕਾਂਗਰਸੀ, ਸਾਂਝਾ ਮੁਹਾਜ਼ ਕਾਇਮ ਕਰਨ ਲਈ ਯਤਨ ਸ਼ੀਲ ਹਾਂ। ਜੇ ਪੰਜਾਬ ਵਿਚ ਮੇਰੀ ਪਾਰਟੀ ਸਾਂਝੇ ਮੁਹਾਜ਼ ਦੀ ਮਦਦ ਨਾਲ ਕਾਮਯਾਬ ਹੋ ਜਾਂਦੀ ਹੈ, ਤਾਂ ਅਜੋਕਾ ਲੋਕਪਾਲ ਕਾਇਮ ਕੀਤਾ ਜਾਵੇ ਗਾ। ਜਿਸ ਦਾ ਵੇਰਵਾ ਇਸ ਸਾਈਟ ਉੱਪਰ ਦਰਜ ਹੈ। ਤੁਸੀਂ ਇਸ ਵਿਚ ਦਿਲੀ ਦੀਆਂ ਲੋੜਾਂ ਅਨੁਸਾਰ ਤਬਦੀਲੀ ਕਰ ਸਕਦੇ ਹੋ। ਪਰ ਹਉਮੈਂ, ਮੌਤ, ਕਬਜ਼ੇ ਦਾ ਤਿਆਗ ਕਰਨਾ ਪਏ ਗਾ। ਜੋ ਤੁਸੀਂ ਕਰ ਨਹੀਂ ਸਕਦੇ।

          ਤੁਹਾਡਾ ਸਮੁੱਚਾ ਚੋਣ ਮੈਨੀਫੈਸਟੋ "ਸਵਰਾਜ" ਉੱਪਰ ਹੀ ਅਧਾਰਿਤ ਸੀ। ਸਵਰਾਜ ਦੀ ਪ੍ਰਾਪਤੀ ਹੀ ਆਮ ਆਦਮੀ ਪਾਰਟੀ ਦਾ ਮੁੱਖ ਉਦੇਸ਼ ਸੀ। ਪਰ ਤੁਹਾਡੇ ਮੈਨੀਫੈਸਟੋ ਵਿਚ ਇਸ ਦੀ ਕੋਈ ਰੂਪ ਰੇਖਾ ਜਾਂ ਢਾਂਚੇ ਦਾ ਕੋਈ ਵੇਰਵਾ ਤਕ ਨਹੀਂ ਹੈ। ਤੁਹਾਡੀ ਕਿਤਾਬ `ਸਵਰਾਜ" ਤੁਹਾਡੇ ਲੇਖਾਂ ਦਾ ਸੰਗ੍ਰਹਿ ਹੈ। ਪਰ ਇਸ ਵਿਚ "ਸਵਰਾਜ" ਦੀ ਕੋਈ ਰੂਪ ਰੇਖਾ ਨਹੀਂ ਦਿੱਤੀ ਗਈ। ਨਾਂ ਹੀ ਕੋਈ ਵਿਧਾਨਿਕ ਢੰਗ ਤਰੀਕਾ ਦਿੱਤਾ ਗਿਆ ਹੈ ਕਿ ਸਵਰਾਜ ਨੂੰ ਕਿਸ ਤਰਾਂ ਲਾਗੂ ਕੀਤਾ ਜਾਏ ਗਾ। ਅਜੇ ਤਕ ਸਵਰਾਜ ਤੁਹਾਡੇ ਲਈ ਇਕ ਉਧਾਰ ਲਿਆ ਖ਼ਿਆਲ ਅਤੇ ਕਲਪਨਾ ਹੀ ਹੈ।

          ਤੁਸੀਂ ਅਜੇ ਤਕ ਵਿਧਾਨ ਸਭਾ ਵਿਚ ਭੀ ਆਪਣੇ "ਸਵਰਾਜ" ਵਾਰੇ ਨਾਂ ਹੀ ਕੋਈ ਮਤਾ ਲਿਆਂਦਾ ਹੈ, ਅਤੇ ਨਾਂ ਹੀ ਇਸ ਦੀ ਕੋਈ ਰੂਪਰੇਖਾ ਅਰਥਾਤ ਢਾਂਚਾ ਵਿਧਾਨ ਸਭਾ ਦੇ ਸਾਹਮਣੇ ਰੱਖਿਆ ਹੈ। ਤੁਸੀਂ ਦਿਲੀ ਨੂੰ ਕਿਸੇ ਸਵਰਾਜ ਦਾ ਪ੍ਰਤੀਬਿੰਬ ਨਹੀਂ ਦਿਖਾ ਸਕੇ। ਇਕ ਪਹਿਲੇ ਮੌਜੂਦ ਸਰਕਾਰੀ ਢਾਂਚੇ ਨੂੰ ਸਵਰਾਜ ਦੀ ਸਰਕਾਰ ਕਹਿਣ ਨਾਲ ਸਵਰਾਜ ਨਹੀਂ ਆ ਸਕਦਾ। ਜੇ ਇਹੀ ਸਵਰਾਜ ਸੀ ਤਾਂ ਤੁਹਾਡੀ ਕੀ ਲੋੜ ਸੀ। ਮੈਂ ਪੰਜਾਬ ਲਈ "ਸਵਰਾਜ" ਦਾ ਢਾਂਚਾ ਉਲੀਕਿਆ ਹੈ। ਤੁਸੀਂ ਇਸ ਨੂੰ ਲੋੜ ਅਨੁਸਾਰ ਤਬਦੀਲ ਕਰਕੇ ਦਿਲੀ ਵਿਧਾਨ ਸਭਾ ਲਈ ਆਪਣੇ ਚੋਣ ਏਜੰਡੇ ੳਪਰ ਲਿਆ ਸਕਦੇ ਹੋ।

          ਤੁਸੀਂ ਸਮਾਜਿਕ ਕ੍ਰਾਂਤੀ ਤੇ ਕਨੂੰਨੀ ਸੁਧਾਰ ਕਰਨ ਦੇ ਏਜੰਡੇ ਉੱਪਰ ਚੋਣ ਲੜੀ ਸੀ। ਪਰ ਹੁਣ ਤੁਹਾਡੀ ਸੋਚ ਸਿਰਫ਼ ਕੁਰਸੀ ਦੀ ਪਕੜ ਤਕ ਹੀ ਸੀਮਤ ਹੈ। ਤੁਹਾਡੇ ਆਪਣੇ ਦਿਮਾਗ਼ ਵਿਚ ਸਵਰਾਜ ਦੇ ਨਕਸ਼ੇ ਦਾ ਚਿੰਤਨ ਨਹੀਂ ਹੈ। ਤੁਸੀਂ ਸਿਰਫ਼ ਗਵਰਨਰ ਨਾਲ ਵਿਵਾਦ ਨੂੰ ਹੀ ਆਪਣੀ ਸਾਖ ਬਹਾਲੀ ਲਈ ਉਭਾਰ ਰਹੇ ਹੋ। ਤੁਸੀਂ ਦਿਲੀ ਵਿਚ ਆਪਣੀ ਹਾਰ ਮੰਨ ਚੁੱਕੇ ਹੋ। ਤੁਸੀਂ ਦਿਲੀ ਤੋਂ ਭੱਜ ਕੇ ਪੰਜਾਬ ਪਨਾਹ ਲੈਣ ਵਾਰੇ ਸੋਚਣ ਲੱਗੇ ਹੋ। ਇਸ ਨਾਲ ਤੁਸੀਂ ਹੋਰ ਕਮਜ਼ੋਰ ਹੋ ਜਾਓ ਗੇ।

                  ਪੰਜਾਬ ਦੀ ਜਿੱਤ ਤੁਹਾਡੀ ਜਿੱਤ ਨਹੀਂ। ਇਹ ਪੰਜਾਬ ਦੇ ਲੋਕਾਂ ਦਾ, ਬਾਦਲ ਸ਼ਾਹੀ ਭ੍ਰਿਸ਼ਟਾਚਾਰ, ਲੁੱਟ ਖੋਹ, ਵਿਰੁੱਧ ਫ਼ਤਵਾ ਹੈ। ਤੁਸੀਂ ਭ੍ਰਿਸ਼ਟਾਚਾਰ ਵਿਰੁੱਧ ਲੜਨ ਦਾ ਪ੍ਰਣ ਲਿਆ ਸੀ। ਤੁਸੀਂ ਆਪਣੇ ਆਪ ਨੂੰ ਪੁੱਛੋ: ਤੁਸੀਂ ਪੰਜਾਬ ਦੇ ਭ੍ਰਿਸ਼ਟਾਚਾਰ ਨਾਲ ਸਮਝੌਤਾ ਕਰ ਚੁੱਕੇ ਹੋ। ਇਸ ਤਰਾਂ ਪੰਜਾਬ ਦੇ ਭ੍ਰਿਸ਼ਟਾਚਾਰ ਵਿਰੁੱਧ ਅਸਲੀ ਲੜਾਈ ਲੜਨ ਵਾਲਿਆਂ ਦੀ ਲਹਿਰ ਕਮਜ਼ੋਰ ਹੋ ਰਹੀ ਹੈ। ਜੇ ਪੰਜਾਬ ਵਿਚ ਭ੍ਰਿਸ਼ਟਾਚਾਰ ਪਸਰ ਰਿਹਾ ਹੈ ਤਾਂ ਇਹ ਸਾਰੀਆਂ ਸੀਟਾਂ ਲੜਨ ਦੇ ਅਗਾਊਂ ਐਲਾਨ ਕਰਨ ਵਾਲਿਆਂ ਦੇ ਸਿਰ ਉੱਪਰ ਹੀ ਪਸਰ ਰਿਹਾ ਹੈ। ਜੋ ਭ੍ਰਿਸ਼ਟਾਚਾਰ ਨੂੰ ਜਿਤਾਉਣ ਲਈ ਹੀ ਆਪੋ ਆਪਣੇ ਕੈਂਡੀਡੇਟ ਖੜੇ ਕਰਦੇ ਹਨ। ਹੁਣ ਭ੍ਰਿਸ਼ਟਾਚਾਰ ਨੂੰ ਹਰਾਉਣ ਲਈ ਸਾਰਿਆਂ ਨੂੰ ਸਾਫ਼ ਮਨ ਨਾਲ ਇਕੱਠੇ ਹੋਣ ਦੀ ਲੋੜ ਹੈ। ਆਪਣੀਆਂ ਹਮ ਖ਼ਿਆਲ ਪਾਰਟੀਆਂ ਨਾਲ ਸਾਂਝ ਬਣਾ ਕੇ ਚਲੋ।

          ਮੇਰੀ ਬੇਨਤੀ ਹੈ ਕਿ ਪੰਜਾਬ ਵਿਚ ਹਜ਼ਾਰਾਂ ਨਹੀਂ ਲੱਖਾਂ ਲੋਕ ਹਨ ਜੋ ਭ੍ਰਿਸ਼ਟਾਚਾਰ ਦੀ ਲੁੱਟ ਖੋਹ ਦਾ ਸ਼ਿਕਾਰ ਹੋਏ ਹਨ। ਕੁਝ ਜਿਹਲਾਂ ਭੁਗਤ ਚੁੱਕੇ ਹਨ। ਕੁਝ ਭੁਗਤ ਰਹੇ ਹਨ। ਉਹ ਕ੍ਰਾਂਤੀ ਦਾ ਧੁਰਾ ਬਣ ਸਕਦੇ ਹਨ। ਇਹਨਾਂ ਨੂੰ ਨਾਲ ਲੈ ਕੇ ਚਲੋ। ਪੰਜਾਬ ਵਿਚ ਹਜ਼ਾਰਾਂ ਨਹੀਂ ਲੱਖਾਂ ਇਮਾਨਦਾਰ ਰਾਜਨੀਤਕ ਬੁੱਧੀਜੀਵੀ ਅਤੇ ਬਿਉਰੋਕ੍ਰੇਟ ਹਨ। ਜੋ ਭ੍ਰਿਸ਼ਟਾਚਾਰ ਤੋਂ ਹਾਰ ਮੰਨ ਕੇ ਆਪਣੇ ਘਰੀਂ ਬੈਠੇ ਹੋਏ ਹਨ। ਇਹ ਕ੍ਰਾਂਤੀ ਦਾ ਧੁਰਾ ਬਣ ਸਕਦੇ ਹਨ। ਇਹਨਾਂ ਨੂੰ ਨਾਲ ਲੈ ਕੇ ਚਲੋ। ਇਹ ਸਭ ਤੁਹਾਡੀ ਅਗਵਾਈ ਵਿਚ ਚੱਲਣ ਲਈ ਤਿਆਰ ਹਨ। ਪਰ ਤੁਹਾਡੇ ਸੰਵਿਧਾਨ ਦੇ ਦਰਵਾਜ਼ੇ ਇਹਨਾਂ ਲਈ ਬੰਦ ਹਨ। ਤੁਹਾਡੇ ਸੰਵਿਧਾਨ ਵਿਚ ਇਹਨਾਂ ਲਈ ਕੋਈ ਸਥਾਨ ਨਹੀਂ ਹੈ।

          ਮੈਂ ਇਹਨਾਂ ਨੂੰ ਅਧਾਰ ਬਣਾ ਕੇ ਤਬਦੀਲੀ ਲਈ ਆਸਵੰਦ ਹਾਂ। ਪੰਜਾਬ ਵਿਚ ਤਬਦੀਲੀ ਲਈ ਅਸਾਨੂੰ ਤੁਹਾਡੀ ਮਦਦ ਦੀ ਲੋੜ ਹੈ। ਦਿਲੀ ਵਿਚ ਪੰਜਾਬੀਆਂ ਨੇ ਤੁਹਾਡਾ ਸਾਥ ਦਿੱਤਾ ਹੈ। ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਲੜਨ ਵਾਲਿਆਂ ਨੂੰ ਸਹਿਯੋਗ ਦਿਓ। ਭ੍ਰਿਸ਼ਟਾਚਾਰ ਹਾਰ ਜਾਏ ਗਾ। ਤੁਸੀਂ ਤਾਂ ਭਾਵੇਂ ਆਪਣੇ ਸਾਰੇ ਏਜੰਡੇ ਲਾਗੂ ਕਰਨ ਵਿਚ ਮੁਕੰਮਲ ਫੇਲ ਹੋਏ ਹੋ। ਪਰ ਅਸੀਂ, ਪੰਜਾਬ ਦੇ ਲੁੱਟੇ ਅਤੇ ਕੁੱਟੇ ਹੋਏ ਲੋਕ, ਪੰਜਾਬ ਵਿਚ ਲੋਕ ਸਵਰਾਜ ਦੀ ਸਥਾਪਨਾ ਕਰਕੇ ਦਿਖਾਵਾਂ ਗੇ। ਪੰਜਾਬ ਵਿਚ ਲੋਕਪਾਲ ਦੀ ਸਥਾਪਨਾ ਕਰਕੇ ਦਿਖਾਵਾਂ ਗੇ। ਐਸਾ ਅਨੋਖਾ ਰਾਜ ਪ੍ਰਬੰਧ ਪੰਜਾਬ ਵਿਚ ਲਾਗੂ ਕੀਤਾ ਜਾਏ ਗਾ, ਕਿ ਇੱਥੇ ਮੁੜ ਲੁਟੇਰਾ ਸ਼ਾਹੀ ਪੈਦਾ ਹੀ ਨਹੀਂ ਹੋ ਸਕੇ ਗੀ।

          ਯਕੀਨ ਕਰੋ ਕੇਜਰੀ ਵਾਲ ਜੀ! ਪੰਜਾਬ ਵਿਚ ਇਕ ਐਸਾ ਮੌਡਿਲ ਰਾਜ ਕਾਇਮ ਹੋਵੇਗਾ ਜਿਸਤੋਂ ਸਾਰਾ ਹਿੰਦੁਸਤਾਨ ਰਹਿਨੁਮਾਈ ਲਏ ਗਾ। ਇਹ ਸਹੀ ਅਰਥਾਂ ਵਿਚ ਰਣਜੀਤ ਸਿੰਘ ਰਾਜ ਹੋਵੇ ਗਾ। ਸਹੀ ਅਰਥਾਂ ਵਿਚ ਰਾਮ ਰਾਜ ਹੋਵੇ ਗਾ।

          ਪੰਜਾਬ ਦੇ ਵੋਟਰ ਵੀਰੋ! ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਹੋ ਕਿ ਉਹ ਅੱਖਾਂ ਖੋਲ੍ਹਣ। ਅਸਲੀਅਤ ਪਛਾਣਨ। ਜੇ ਉਹ ਆਪਣੇ ਇਕ ਭੀ ਏਜੰਡੇ ਨੂੰ ਲਾਗੂ ਕਰਨ ਵਿਚ ਸਫਲ ਹੋ ਸਕੇ ਹੋਣ ਤਾਂ ਮੈਂ ਉਨ੍ਹਾਂ ਦੀ ਈਨ ਮੰਨਾਂ ਗਾ। ਖੁੱਲ੍ਹੀ ਬਹਿਸ ਕਰਵਾ ਲਵੋ। ਲੋਕਾਂ ਸਾਹਮਣੇ ਅਸਲੀਅਤ ਉਜਾਗਰ ਹੋ ਜਾਏ ਗੀ।

 

 


.

; charset=utf-8" http-equiv="Content-Type" /> Untitled 25