51 ਕੇਜਰੀਵਾਲ ਦਾ ਦਿਲੀ ਨਿਵਾਸੀਆਂ ਨਾਲ ਵਿਸ਼ਵਾਸਘਾਤ
ਕੇਜਰੀਵਾਲ ਜੀ, ਮੈਂ ਮੰਨਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਚਾਣਕੀਆ ਸਮਝਣ ਲੱਗੇ ਹੋ। ਇਹ ਰਾਜਨੀਤੀ ਤੁਹਾਡੇ ਦਿਮਾਗ਼ ਨੂੰ ਅਜਿਹੀ ਚੜ੍ਹੀ ਕਿ ਤੁਸੀਂ ਹਿੰਦੂ ਭਰਾਵਾਂ ਨੂੰ ਭੀ ਗੁਮਰਾਹ ਕਰਨਾ ਚਾਹਿਆ। ਇਸੇ ਚਾਣਕੀਆ ਨੀਤੀ ਅਧੀਨ ਤੁਸੀਂ ਦਿਲੀ ਵਾਸੀਆਂ ਦੇ ਘਰਾਂ ਤੇ ਗਲੀਆਂ ਵਿਚ ਕੂੜੇ ਕਰਕਟ ਦੇ ਅੰਬਾਰ ਖੜ੍ਹੇ ਕਰਵਾ ਦਿੱਤੇ। ਇਸੇ ਚਾਣਕੀਆ ਨੀਤੀ ਅਧੀਨ ਹੀ ਤੁਸੀਂ ਸਿੱਖਾਂ ਨੂੰ ਆਪਣਾ ਗ਼ੁਲਾਮ ਸਮਝਣ ਲਗ ਪਏ ਹੋ। ਮੈਂ ਹਿੰਦੂ ਵੀਰਾਂ ਤੇ ਦਿਲੀ ਵਾਸੀਆਂ ਦੀ ਗਲ ਇਸ ਕਰਕੇ ਕੀਤੀ ਹੈ ਤਾਂ ਕਿ ਮੇਰੇ ਵਿਚਾਰ ਦਾ ਫ਼ਿਰਕੂ ਪ੍ਰਭਾਵ ਨਾ ਲਿਆ ਜਾਵੇ।
ਤੁਸੀਂ ਪਹਿਲੀ ਵਾਰ ਮੁੱਖ ਮੰਤਰੀ ਬਣਦਿਆਂ ਹੀ ਇਕ ਵੱਡੀ ਪ੍ਰੈੱਸ ਕਾਨਫ਼ਰੰਸ ਕਰਕੇ ਹਿੰਦੂ ਵੀਰਾਂ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ। ਜਿਸ ਵਿਚ ਤੁਸੀਂ ਕਿਹਾ ਕਿ ਮੇਰਾ ਜਨਮ ਸ਼ਿਵਾਨੀ, ਜ਼ਿਲ੍ਹਾ ਭਵਾਨੀ ਵਿਚ, ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਦਿਨ ਉੱਤੇ, 16 ਅਗਸਤ 1968 ਨੂੰ ਹੋਇਆ। ਜਿਸ ਦਾ ਲੋਕਾਂ ਨੇ ਇਕ ਅਜੀਬ ਪ੍ਰਭਾਵ ਲਿਆ। ਮੇਰਾ ਨਾਮ ਹੀ ਕ੍ਰਿਸ਼ਨ ਰੱਖ ਦਿੱਤਾ। ਜਿਸ ਕਰਕੇ ਲੋਕ ਮੈਨੂੰ ਕ੍ਰਿਸ਼ਨ ਕਹਿ ਕੇ ਸਤਿਕਾਰ ਦਿੰਦੇ ਰਹੇ। ਇਹ ਤੁਹਾਡਾ ਬਿਲਕੁਲ ਝੂਠਾ ਦਾਅਵਾ ਸੀ। ਕਿਉਂਕਿ ਤੁਹਾਡੇ ਸਕੂਲ ਪੱਧਰ ਤੋਂ ਲੈ ਕੇ, ਮੁੱਖ ਮੰਤਰੀ ਤਕ ਦੇ ਸਾਰੇ ਰਿਕਾਰਡਾਂ ਵਿਚ, ਤੁਹਾਡਾ ਨਾਮ ਅਰਵਿੰਦ ਕੇਜਰੀਵਾਲ ਹੀ ਦਰਜ ਹੈ। ਭਾਵੇਂ ਤੁਸੀਂ ਇਹ ਯਤਨ ਹਿੰਦੂ ਵੀਰਾਂ ਵਿਚ ਆਪਣੀ ਹਰਮਨ ਪਿਆਰਤਾ ਵਧਾਉਣ ਲਈ ਕੀਤਾ ਹੋਵੇ, ਪਰ ਇਕ ਰਾਜਨੀਤਿਕ ਵਜੋਂ ਇਹ ਇਕ ਘਟੀਆ ਅਖ਼ਲਾਕ ਹੋਣ ਦਾ ਚਿੰਨ੍ਹ ਹੈ।
ਦੂਸਰੀ ਗਲ ਬਾਰੇ ਮੇਰੀ ਬੇਨਤੀ ਹੈ ਕਿ ਤੁਸੀਂ ਆਪਣੀ ਸਰਕਾਰ ਦੀ ਸਾਰੀ ਤਾਕਤ ਆਪਣੇ ਦੋ ਮਨਿਸਟਰਾਂ ਨੂੰ ਦਿੱਤੀ ਹੋਈ ਹੈ। ਤੁਹਾਡੇ ਦੂਜੇ ਨਿੱਜੀ ਮੰਤਰੀ ਸਤਿੰਦਰ ਕੁਮਾਰ ਜੈਨ ਕੋਲ ਪੀ ਡਬਲ ਯੂ ਡੀ ਦਾ ਮਹਿਕਮਾ ਹੈ। ਇਸ ਦੇ ਨਾਲ ਹੀ ਉਸ ਕੋਲ ਚਾਰੇ ਐਮ ਸੀ ਡੀ (ਮਿਊਂਸੀਪਲ ਕਾਰਪੋਰੇਸ਼ਨ ਦਿਲੀ) ਪਾਵਰ, ਹੈਲਥ, ਇੰਡਸਟਰੀ, ਫੈਮਲੀ ਵੈੱਲਫੇਅਰ ਵੀ ਹੈ।
ਮੈਨੂੰ ਉਸ ਸਮੇਂ ਬੜਾ ਦੁੱਖ ਹੋਇਆ ਸੀ ਜਦੋਂ ਤੁਸੀਂ ਆਪਣੀ ਚਾਣਕੀਆ ਨੀਤੀ ਅਧੀਨ ਸਮੁੱਚੀ ਦਿਲੀ ਵਿਚ ਕੂੜੇ ਕਰਕਟ ਦੇ ਅੰਬਾਰ ਖੜੇ ਕਰਵਾ ਕੇ ਲੋਕਾਂ ਨੂੰ ਇਹ ਕਹਿ ਕੇ ਮੂਰਖ ਬਣਾਉਂਦੇ ਸੋ, ਕਿ ਐਮ ਸੀ ਡੀ (ਮਿਊਂਸੀਪਲ ਕਾਰਪੋਰੇਸ਼ਨ ਦਿਲੀ) ਦੇ ਮੁੱਖ ਅਹੁਦੇਦਾਰ ਬੀਜੇਪੀ ਦੇ ਹਨ। ਇਸ ਲਈ ਇਹ ਗੰਦਗੀ ਇਕੱਠੀ ਹੋਣ ਲਈ ਐਮ ਸੀ ਡੀ ਤੇ ਬੀ ਜੇ ਪੀ ਜ਼ਿੰਮੇਵਾਰ ਹਨ। ਮੈਂ ਸਫ਼ਾਈ ਕਰਮਚਾਰੀਆਂ ਦੀ ਤਨਖ਼ਾਹ ਦਾ, ਦਸੰਬਰ ਤਕ ਦਾ, ਸਾਰਾ ਪੈਸਾ ਦੇ ਚੁਕਾ ਹਾਂ।
ਕਾਨੂੰਨ ਅਨੁਸਾਰ ਐਮ ਸੀ ਡੀ ਦਾ ਚੇਅਰਮੈਨ ਜਾਂ ਮੈਨੇਜਮੈਂਟ ਕੋਈ ਚੀਜ਼ ਹੀ ਨਹੀਂ ਹੁੰਦੀ। ਸਾਰਾ ਸਰਕਾਰੀ ਕਾਰੋਬਾਰ ਕਾਰਪੋਰੇਸ਼ਨ ਦੇ ਅਫ਼ਸਰਾਂ ਨੇ ਕਰਨਾ ਹੁੰਦਾ ਹੈ। ਜੋ ਕਿ ਸਿੱਧੇ ਪੀ ਡਬਲ ਯੂ ਡੀ ਮਨਿਸਟਰ, ਐਮ ਸੀ ਡੀ ਮਨਿਸਟਰ ਤੇ ਮੁੱਖ ਮੰਤਰੀ ਦੇ ਅਧੀਨ ਹੁੰਦੇ ਹਨ। ਇਹ ਕਦੇ ਵੀ ਕਿਸੇ ਅਫ਼ਸਰ ਨੂੰ ਉਸ ਦੀ ਕੁਤਾਹੀ ਲਈ ਸਸਪੈਂਡ ਕਰ ਸਕਦੇ ਹਨ, ਟਰਾਂਸਫ਼ਰ ਕਰ ਸਕਦੇ ਹਨ ਜਾਂ ਅਧਿਕਾਰ ਬਦਲ ਸਕਦੇ ਹਨ। ਪਰ ਤੁਸੀਂ ਕੁਝ ਵੀ ਕਰਨ ਦੀ ਬਜਾਏ ਸਿਰਫ਼ ਬੀ ਜੇ ਪੀ ਨੂੰ ਬਦਨਾਮ ਕਰਨਾ ਹੀ ਮੁੱਖ ਰੱਖਿਆ ਤੇ ਸਾਰੀ ਦਿਲੀ ਦੇ ਲੋਕਾਂ ਦੇ ਘਰਾਂ ਵਿਚ ਨਾ ਸਿਰਫ਼ ਗੰਦਗੀ ਦੇ ਅੰਬਾਰ ਲਗਵਾਏ, ਬਲਕਿ ਉਨ੍ਹਾਂ ਦੀ ਜ਼ਿੰਦਗੀ ਨਾਲ ਵੀ ਖੇਡਿਆ। ਕਿਉਂਕਿ ਅਜਿਹੀ ਗੰਦਗੀ ਤੋਂ ਅਨੇਕਾਂ ਜੀਅ ਜੰਤ ਪੈਦਾ ਹੁੰਦੇ ਹਨ ਜੋ ਨਵੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ।
ਜਦ ਐਮ ਸੀ ਡੀ ਦਾ ਮਹਿਕਮਾ ਤੁਹਾਡੇ ਕੋਲ ਹੈ। ਤੁਸੀਂ ਸਫ਼ਾਈ ਕਰਮਚਾਰੀਆਂ ਦੀਆਂ ਦੇਣਦਾਰੀਆਂ ਉਨ੍ਹਾਂ ਨੂੰ ਸਿੱਧੀਆਂ ਚੈੱਕ ਰਾਹੀਂ ਦੇ ਸਕਦੇ ਸੀ, ਜਾਂ ਉਨ੍ਹਾਂ ਦੇ ਬੈਂਕ ਖਾਤਿਆਂ ਰਾਹੀਂ ਦੇ ਸਕਦੇ ਸੀ। ਪਰ ਤੁਸੀਂ ਇਹੀ ਡਰਾਮਾ ਕਰਦੇ ਰਹੇ ਕਿ ਦਿਲੀ ਸਰਕਾਰ ਸਫ਼ਾਈ ਕਰਮਚਾਰੀਆਂ ਦੀ ਦਸੰਬਰ ਤਕ ਦੀ ਸਾਰੀ ਤਨਖ਼ਾਹ ਐਮ ਸੀ ਡੀ ਨੂੰ ਦੇ ਚੁੱਕੇ ਹਾਂ। ਇਸ ਲਈ ਮੈਂ ਦੁੱਧ ਧੋਤਾ ਹਾਂ। ਹਾਲਾਂਕਿ ਇਸ ਦੇਣਦਾਰੀ ਦਾ ਤੁਸੀਂ ਕੋਈ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕੀਤਾ।
ਮੈਂ ਮੰਨਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਚਾਣਕੀਆ ਸਮਝਣ ਲੱਗੇ ਹੋ। ਇਸੇ ਚਾਣਕੀਆ ਨੀਤੀ ਅਧੀਨ ਤੁਸੀਂ ਦਿਲੀ ਵਾਸੀਆਂ ਦੇ ਘਰਾਂ ਤੇ ਗਲੀਆਂ ਵਿਚ ਕੂੜੇ ਕਰਕਟ ਦੇ ਅੰਬਾਰ ਖੜ੍ਹੇ ਕਰਵਾ ਦਿੱਤੇ। ਇਸੇ ਚਾਣਕੀਆ ਨੀਤੀ ਅਧੀਨ ਹੀ ਤੁਸੀਂ ਸਿੱਖਾਂ ਨੂੰ ਆਪਣਾ ਗ਼ੁਲਾਮ ਸਮਝਣ ਲਗ ਪਏ ਹੋ।
ਤੁਸੀਂ ਪਹਿਲੀ ਵਾਰ ਮੁੱਖ ਮੰਤਰੀ ਬਣਦਿਆਂ ਹੀ ਇਕ ਵੱਡੀ ਪ੍ਰੈੱਸ ਕਾਨਫ਼ਰੰਸ ਕਰਕੇ ਹਿੰਦੂ ਵੀਰਾਂ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ। ਜਿਸ ਵਿਚ ਤੁਸੀਂ ਕਿਹਾ ਕਿ ਮੇਰਾ ਜਨਮ ਸ਼ਿਵਾਨੀ ਜਿਲ੍ਹਾ ਭਵਾਨੀ ਵਿਚ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਦਿਨ ਉੱਤੇ 16 ਅਗੱਸਤ 1968 ਨੂੰ ਹੋਇਆ। ਜਿਸ ਦਾ ਲੋਕਾਂ ਨੇ ਇਕ ਅਜੀਬ ਪ੍ਰਭਾਵ ਲਿਆ। ਮੇਰਾ ਨਾਮ ਹੀ ਕ੍ਰਿਸ਼ਨ ਰੱਖ ਦਿੱਤਾ ਗਿਆ। ਜਿਸ ਕਰਕੇ ਲੋਕ ਮੈਨੂੰ ਕ੍ਰਿਸ਼ਨ ਸਮਝ ਕੇ ਸਤਿਕਾਰ ਦਿੰਦੇ ਰਹੇ। ਇਹ ਤੁਹਾਡਾ ਬਿਲਕੁਲ ਝੂਠਾ ਦਾਅਵਾ ਸੀ। ਕਿਉਂ ਕਿ ਤੁਹਾਡੇ ਸਕੂਲ ਪੱਧਰ ਤੋਂ ਲੈ ਕੇ ਮੁੱਖ ਮੰਤਰੀ ਤਕ ਦੇ ਸਾਰੇ ਰਿਕਾਰਡਾਂ ਵਿਚ ਤੁਹਾਡਾ ਨਾਮ ਅਰਵਿੰਦ ਕੇਜਰੀਵਾਲ ਹੀ ਦਰਜ ਹੈ। ਭਾਵੇਂ ਤੁਸੀਂ ਇਹ ਯਤਨ ਹਿੰਦੂ ਵੀਰਾਂ ਵਿਚ ਆਪਣੀ ਹਰਮਨ ਪਿਆਰਤਾ ਵਧਾਉਣ ਲਈ ਕੀਤਾ ਹੋਵੇ, ਪਰ ਇਕ ਰਾਜਨੀਤਿਕ ਵਜੋਂ ਇਹ ਇਕ ਘਟੀਆ ਅਖ਼ਲਾਕ ਹੋਣ ਦਾ ਚਿੰਨ੍ਹ ਹੀ ਹੈ। ਮੈਂ ਹਿੰਦੂ ਵੀਰਾਂ ਤੇ ਦਿਲੀ ਵਾਸੀਆਂ ਦੀ ਗਲ ਇਸ ਕਰਕੇ ਕੀਤੀ ਹੈ, ਤਾਂ ਕਿ ਮੇਰੇ ਵਿਚਾਰ ਦਾ ਫ਼ਿਰਕੂ ਪ੍ਰਭਾਵ ਨਾ ਲਿਆ ਜਾਵੇ।
ਦੂਸਰੀ ਗਲ ਬਾਰੇ ਮੇਰੀ ਬੇਨਤੀ ਹੈ ਕਿ ਤੁਸੀਂ ਆਪਣੀ ਸਰਕਾਰ ਦੀ ਸਾਰੀ ਤਾਕਤ ਆਪਣੇ ਦੋ ਮਨਿਸਟਰਾਂ ਨੂੰ ਦਿੱਤੀ ਹੋਈ ਹੈ। ਸਸੋਧੀਆ ਜੀ ਕੋਲ ਹੋਮ ਵਗ਼ੈਰਾ ਕਈ ਅਹਿਮ ਮਹਿਕਮੇ ਹਨ। ਪਰ ਤੁਹਾਡੇ ਦੂਜੇ ਨਿੱਜੀ ਮੰਤਰੀ ਸਤਿੰਦਰ ਕੁਮਾਰ ਜੈਨ ਕੋਲ ਪੀ ਡਬਲਯੂ ਡੀ
ਦਾ ਮਹਿਕਮਾ ਹੈ।ਇਸ ਦੇ ਨਾਲ ਹੀ ਉਸ ਕੋਲ ਚਾਰੇ ਐਮ ਸੀ ਡੀ (ਮਿਊਂਸੀਪਲ ਕਾਰਪੋਰੇਸ਼ਨ ਦਿਲੀ) ਪਾਵਰ, ਹੈਲਥ, ਇੰਡਸਟਰੀ, ਫੈਮਲੀ ਵੈੱਲਫੇਅਰ ਤੇ ਗੁਰਦੁਆਰਾ ਸਬੰਧੀ ਮਹਿਕਮਾ ਵੀ ਹੈ। ਪਰ ਇਹ ਮਹਿਕਮੇ ਤੁਹਾਡੇ ਕੋਲ ਹੀ ਮੰਨੇ ਜਾਂਦੇ ਹਨ ਤੇ ਤੁਹਾਡੇ ਵਲੋ ਹੀ ਚਲਾਏ ਜਾਂਦੇ ਹਨ।
ਮੈਨੂੰ ਉਸ ਸਮੇਂ ਬੜਾ ਦੁੱਖ ਹੋਇਆ ਸੀ। ਜਦੋਂ ਤੁਸੀਂ ਆਪਣੀ ਚਾਣਕੀਆ ਨੀਤੀ ਅਧੀਨ ਸਮੁੱਚੀ ਦਿਲੀ ਵਿਚ ਕੂੜੇ ਕਰਕਟ ਦੇ ਅੰਬਾਰ ਖੜੇ ਕਰਵਾ, ਕੇ ਲੋਕਾਂ ਨੂੰ ਇਹ ਕਹਿ ਕੇ ਮੂਰਖ ਬਣਾਉਂਦੇ ਸੋ, ਕਿ ਐਮ ਸੀ ਡੀ (ਮਿਊਂਸੀਪਲ ਕਾਰਪੋਰੇਸ਼ਨ ਦਿਲੀ) ਦੇ ਮੁੱਖ ਅਹੁਦੇਦਾਰ ਬੀਜੇਪੀ ਦੇ ਹਨ। ਇਸ ਲਈ ਇਹ ਗੰਦਗੀ ਇਕੱਠੀ ਹੋਣ ਲਈ ਐਮ ਸੀ ਡੀ
ਤੇ ਬੀ ਜੇ ਪੀ ਜ਼ਿੰਮੇਵਾਰ ਹਨ। ਜਦਕਿ ਅਸਲੀਅਤ ਵਿਚ ਤੁਹਾਡੇ ਅਸੀਸ ਜੀ ਭੀ ਐਮ ਸੀ ਡੀ ਦੇ ਵਾਈਸ ਚੇਅਰਮੈਨ ਦੱਸੇ ਜਾਂਦੇ ਹਨ। ਤੁਸੀਂ ਕਹਿੰਦੇ ਰਹੇ ਕਿ ਮੈਂ ਸਫ਼ਾਈ ਕਰਮ ਚਾਰੀਆਂ ਦੀ ਤਨਖ਼ਾਹ ਦਾ, ਦਸੰਬਰ ਤਕ ਦਾ, ਸਾਰਾ ਪੈਸਾ ਦੇ ਚੁਕਾ ਹਾਂ।
ਕਾਨੂੰਨ ਅਨੁਸਾਰ ਐਮ ਸੀ ਡੀ ਦਾ ਚੇਅਰਮੈਨ ਜਾਂ ਮੈਨੇਜਮੈਂਟ ਕੋਈ ਚੀਜ਼ ਹੀ ਨਹੀਂ ਹੁੰਦੀ। ਸਾਰਾ ਸਰਕਾਰੀ ਕਾਰੋਬਾਰ ਕਾਰਪੋਰੇਸ਼ਨ ਦੇ ਅਫਸਰਾਂ ਨੇ ਕਰਨਾ ਹੁੰਦਾ ਹੈ। ਜੋ ਕਿ ਸਿੱਧੇ ਪੀ ਡਬਲਯੂ ਡੀ ਮਨਿਸਟਰ, ਐਮ ਸੀ ਡੀ ਮਨਿਸਟਰ ਤੇ ਮੁੱਖ ਮੰਤਰੀ ਦੇ ਅਧੀਨ ਹੁੰਦੇ ਹਨ। ਇਹ ਕਦੇ ਵੀ ਕਿਸੇ ਅਫ਼ਸਰ ਨੂੰ ਉਸ ਦੀ ਕੁਤਾਹੀ ਲਈ ਸਸਪੈਂਡ ਕਰ ਸਕਦੇ ਹਨ, ਟਰਾਂਸਫ਼ਰ ਕਰ ਸਕਦੇ ਹਨ ਜਾਂ ਅਧਿਕਾਰ ਬਦਲ ਸਕਦੇ ਹਨ। ਪਰ ਤੁਸੀਂ ਕੁਝ ਵੀ ਕਰਨ ਦੀ ਬਜਾਏ ਸਿਰਫ਼ ਬੀਜੇਪੀ ਨੂੰ ਬਦਨਾਮ ਕਰਨਾ ਹੀ ਮੁੱਖ ਰੱਖਿਆ ਤੇ ਸਾਰੀ ਦਿਲੀ ਦੇ ਲੋਕਾਂ ਦੇ ਘਰਾਂ ਵਿਚ ਨਾ ਸਿਰਫ਼ ਗੰਦਗੀ ਦੇ ਅੰਬਾਰ ਲਗਵਾਏ, ਬਲਕਿ ਉਹਨਾਂ ਦੀ ਜ਼ਿੰਦਗੀ ਨਾਲ ਵੀ ਖੇਡਿਆ। ਕਿਉਂ ਕਿ ਅਜਿਹੀ ਗੰਦਗੀ ਤੋਂ ਅਨੇਕਾਂ ਜੀਅ ਜੰਤ ਪੈਦਾ ਹੁੰਦੇ ਹਨ, ਜੋ ਨਵੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ।
ਜਦ ਐਮ ਸੀ ਡੀ ਦਾ ਮਹਿਕਮਾ ਤੁਹਾਡੇ ਕੋਲ ਹੈ। ਤੁਸੀਂ ਸਫ਼ਾਈ ਕਰਮਚਾਰੀਆਂ ਦੀਆਂ ਦੇਣਦਾਰੀਆਂ ਉਹਨਾਂ ਨੂੰ ਸਿੱਧੀਆਂ ਚੈੱਕ ਰਾਹੀਂ ਦੇ ਸਕਦੇ ਸੀ ਜਾਂ ਉਹਨਾਂ ਦੇ ਬੈਂਕ ਖਾਤਿਆਂ ਰਾਹੀਂ ਦੇ ਸਕਦੇ ਸੀ। ਪਰ ਤੁਸੀਂ ਇਹੀ ਡਰਾਮਾ ਕਰਦੇ ਰਹੇ ਕਿ ਦਿਲੀ ਸਰਕਾਰ ਸਫ਼ਾਈ ਕਰਮਚਾਰੀਆਂ ਦੀ ਦਸੰਬਰ ਤਕ ਦੀ ਸਾਰੀ ਤਨਖ਼ਾਹ ਐਮ ਸੀ ਡੀ ਨੂੰ ਦੇ ਚੁੱਕੀ ਹੈ। ਇਸ ਲਈ ਮੈਂ ਦੁੱਧ ਧੋਤਾ ਹਾਂ। ਹਾਲਾਂਕਿ ਇਸ ਦੇਣਦਾਰੀ ਦਾ ਤੁਸੀਂ ਕੋਈ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕੀਤਾ।