53
ਕੇਜਰੀਵਾਲ
ਦਾ
ਯੂਥ
ਮੈਂਨੀਫੈਸ਼ਟੋ,
ਯੁਵਕਾਂ
ਨਾਲ
ਜਾ੍ਹਲਸ਼ਾਜ,
ਧੋਖਾ
ਤੇ
ਮਜਾਕ
ਹੈ।
Harbans Singh Jalal
6 July 2016
ਕੇਜਰੀਵਾਲ
ਦਾ
ਯੂਥ
ਮੈਂਨੀਫੈਸ਼ਟੋ,
ਯੁਵਕਾਂ
ਨਾਲ
ਜਾ੍ਹਲਸ਼ਾਜ,
ਧੋਖਾ
ਤੇ
ਮਜਾਕ
ਹੈ।
ਕੇਜਰੀਵਾਲ
ਨੇ
ਜੋ 51
ਨੁਕਾਤੀ
ਮੈਨੀਫੈਸ਼ਟੋ
ਅੰਮ੍ਰਿਤਸਰ
ਵਿਚ
ਜਾਰੀ
ਕੀਤਾ
ਹੈ,
ਉਸਦੇ
ਦਰਜਨ
ਕੁ
ਮੁਦੇ
ਐਂਟੀ
ਕ੍ਰੱਪਸ਼ਨ
ਪਾਰਟੀ
ਦੇ
ਮੈਨੀਫੈਸਟੋ
ਵਿਚੋਂ
ਚੋਰੀ
ਕੀਤੇ
ਗਏ
ਹਨ।ਪਰ
ਉਹਨਾਂ
ਨੂੰ
ਮੰਤਵ
ਹੀਣ
ਕਰ
ਦਿਤਾ
ਗਿਆ
ਹੈ।
ਕੇਜਰੀਵਾਲ
ਨੇ
ਬਾਦਲਸ਼ਾਹੀ
ਦੀ
ਮੋਡਸ-ਉਪਰੈਂਡੀ
ਨੂੰ
ਹੀ
ਅਪਣਾਇਆ
ਹੈ।
ਇਸ
ਮੈਨੀਫੈਸ਼ਟੋ
ਵਿਚ
ਨਾਂ
ਹੀ
ਕੁਝ
ਨਵਾਂ
ਹੈ,
ਤੇ
ਨਾਂ
ਹੀ
ਕੋਈ
ਸੁਝਾਅ।
ਇਸ
ਮੈਨੀਫੈਸ਼ਟੋ
ਵਿਚ
ਪੰਜਾਬ
ਲੁਟਣ
ਲਈ
ਕਈ
ਅਜੋਕੇ
ਪ੍ਰੋਜੈਕਟਾਂ
ਦਾ
ਰਹੱਸ਼ਮਈ
ਢੰਗ
ਨਾਲ
ਜਿਕਰ
ਕੀਤਾ
ਗਿਆ
ਹੈ।
ਕਈ
ਮੁਦੇ
ਕੇਜਰੀਵਾਲ
ਦੇ
ਦਿਮਾਗੀ
ਦਿਵਾਲੀਆਪਣ
ਦੇ
ਸੂਚਕ
ਹਨ।
ਕੁਝ
ਮੁਦੇ
ਪੰਜਾਬੀ
ਜੁਆਨੀ
ਦਾ
ਮਜਾਕ
ਉਡਾਉਂਦੇ
ਹਨ।
ਜੋ
ਸਬਜਬਾਗ
ਦਿਖਾਏ
ਗਏ
ਹਨ।
ਕੇਜਰੀਵਾਲ
ਉਹਨਾਂ
ਵਿਚੋਂ
ਇਕ
ਭੀ,
ਦਿਲੀ
ਵਿਚ
ਲਾਗੂ
ਨਹੀਂ
ਕਰ
ਸਕੇ।
ਇਸਨੂੰ
ਕਿਸੇ
ਪਖੋਂ
ਭੀ
ਮੈਨੀਫੈਸ਼ਟੋ
ਨਹੀਂ
ਕਿਹਾ
ਜਾ
ਸਕਦਾ।
ਇਹ
ਮੈਨੀਫੈਸ਼ਟੋ
ਕੇਜਰੀਵਾਲ
ਦੇ
ਜੁਮਲੇ
ਹੀ
ਹਨ।
ਆਮ
ਆਦਮੀ
ਪਾਰਟੀ
ਦੇ
ਮੁਖੀ
ਅਰਵਿੰਦ
ਕੇਜਰੀਵਾਲ
ਨੇ 3
ਜੁਲਾਈ 2016
ਨੂੰ
ਆਪਣਾ
ਤਕਰੀਬਨ 500
ਸ਼ਬਦ
ਦਾ
ਮੈਨੀਫੈਸ਼ਟੋ
ਯੁਵਾ
ਵਰਗ
ਲਈ
ਜਾਰੀ
ਕੀਤਾ
ਹੈ।
ਪਰ
ਇਹ
ਬੁਧੀਵਾਨ
ਪੰਜਾਬੀ
ਜੁਆਨ
ਲਈ
ਘੋਰ
ਨਿਰਾਸਤਾ
ਵਾਲਾ
ਸਾਬਤ
ਹੋਇਆ
ਹੈ।
ਪਰ
ਕੇਜਰੀ
ਵਾਲ
ਨੇ
ਇਹਨਾਂ
ਮੁਦਿਆਂ
ਨੂੰ
ਇੰਨਕਲਾਬੀ
ਮੁਦੇ
ਦਸਿਆ
ਹੈ।
ਜਿਸਤੋਂ
ਜਾਪਦਾ
ਹੈ
ਕਿ
ਕੇਜਰੀਵਾਲ
ਨੂੰ
ਇੰਨਕਲਾਬ
ਤੇ
ਨਵਾਂ
ਪੰਜਾਬ
ਸ਼ਬਦਾਂ
ਦੀ
ਸਿਰਫ
ਸ਼ਬਦੀ
ਜਾਣਕਾਰੀ
ਹੈ।
ਇਸਨੂੰ
ਅਮਲ
ਵਿਚ
ਲਿਆਉਣ
ਦੀ
ਉਸ
ਕੋਲ,
ਨਾਂ
ਹੀ
ਸੋਚ
ਹੈ
ਅਤੇ
ਨਾਂ
ਹੀ
ਯੋਗਤਾ।
ਇਹ
ਮੈਨੀਫੈਸ਼ਟੋ
ਸਾਫ
ਜਾਹਰ
ਕਰਦਾ
ਹੈ,
ਕਿ
ਪ੍ਰਬੰਧਕੀ
ਢਾਂਚੇ
ਵਾਰੇ
ਕੇਜਰੀਵਾਲ
ਦੀ
ਸੋਚ
ਬਿਲਕਲੁ
ਜੀਰੋ
ਹੈ।
ਉਹਨਾਂ
ਨੂੰ
ਪ੍ਰਬੰਧਕੀ
ਢਾਂਚੇ
ਵਾਰੇ
ਬਿਲਕੁਲ
ਕੋਈ
ਪ੍ਰੈਕਟੀਕਲ
ਤਜਰਬਾ
ਨਹੀਂ
ਹੈ।
ਉਹਨਾਂ
ਕੋਲ
ਪ੍ਰਬੰਧਕੀ
ਢਾਂਚੇ
ਵਾਰੇ
ਸੋਚਣ
ਲਈ
ਕੋਈ
ਸਮਾਂ
ਭੀ
ਨਹੀਂ
ਹੈ।
ਉਹਨਾਂ
ਦਾ
ਤਾਂ
ਸਾਰਾ
ਸਮਾਂ
ਅਜੇਹੇ
ਪ੍ਰੋਜੈਕਟ
ਬਨਾਉਣ
ਵਾਰੇ
ਸੋਚਣ
ਲਈ
ਲਗਦਾ
ਹੈ,
ਜਿਹਨਾਂ
ਵਿਚ
ਕ੍ਰੋੜਾਂ
ਦਾ
ਗੋਲਮਾਲ
ਕਰਨ
ਲਈ
ਝ੍ਰੋਖੇ
ਮਜੂਦ
ਹੋਣ।
ਕੇਜਰੀਵਾਲ
ਸੋਚਣ
ਦੇ
ਬਿਲਕੁਲ
ਸਮਰੱਥ
ਨਹੀਂ
ਹੈ,
ਪਰ
ਉਸਨੇ
ਜੁਮਲੇ
ਛਡਣ
ਵਿਚ
ਗੋਬਲਜ
ਨੂੰ
ਪਿਛਾੜ
ਦਿਤਾ
ਹੈ।
ਕੇਜਰੀਵਾਲ
ਨੇ
ਜੋ
ਮੁਦੇ
ਦਿਤੇ
ਹਨ,
ਕਿਸੇ
ਵਾਰੇ
ਭੀ
ਵੇਰਵਾ
ਨਹੀਂ
ਦਿਤਾ
ਕਿ
ਉਹ
ਇਸਨੂੰ
ਕਿਵੇਂ
ਇੰਪਲੀਮੈਂਟ
ਕਰੇ
ਗਾ
ਕੇਜਰੀਵਾਲ
ਦੇ
ਖਾਸ
ਉਲ
ਖਾਸ
ਅਸ਼ੀਸ਼
ਖੈਤਾਨ
ਨੇ
ਕੇਜਰੀਵਾਲ
ਦੀ
ਹਾਜਰੀ
ਵਿਚ
ਇਸ
ਝੂਠ
ਦੇ
ਪਲੰਦੇ
ਮੈਨੀਫੈਸ਼ਟੋ
ਦੀ
ਤੁਲਨਾ
ਸ਼੍ਰੀ
ਗੁਰੁ
ਗ੍ਰੰਥ
ਸਹਿਬ
ਨਾਲ
ਕਰ
ਦਿਤੀ
ਹੈ।
ਇਹਨਾਂ
ਲਈ
ਸ਼੍ਰੀ
ਗੁਰੁ
ਗ੍ਰੰਥ
ਸਹਿਬ
ਇਕ
ਸਧਾਰਨ
ਕਿਤਾਬ
ਹੈ।
ਸਿਖ
ਧਰਮ,
ਸਿਖ
ਆਗੂਆਂ
ਦੀ
ਬੇਇਜਤੀ
ਆਪ
ਲੀਡਰ
ਮੁਢ
ਤੋਂ
ਹੀ
ਕਰਦੇ
ਦਹੇ
ਹਨ।
ਗੁਰੁ
ਨਾਨਕ
ਦੇਵ
ਜੀ
ਵਾਰੇ
ਮਜਾਕ
ਅੱਜ
ਭੀ
ਜਾਰੀ
ਹਨ।
ਇਹੀ
ਸਬੂਤ
ਕੇਜਰੀਵਾਲ
ਦਾ
ਆਰ
ਐਸ
ਐਸ
ਦਾ
ਮਿਸ਼ਨਰੀ
ਹੋਣ
ਦੇ
ਸੂਚਕ
ਹਨ।
ਇਹ
ਸਭ
ਕੁਝ
ਗਿਣੀ
ਮਿਥੀ
ਵਿਉਂਤਬੰਦੀ
ਅਨੁਸਾਰ
ਸਿਖਾਂ
ਦੀ
ਅਣਖ
ਗੈਰਤ
ਪ੍ਰਖਣ
ਲਈ
ਕਰਵਾਇਆ
ਜਾ
ਰਿਹਾ
ਹੈ।
ਕੇਜਰੀਵਾਲ
ਆਪਣੇ
ਮੈਨੀਫੈਸ਼ਟੋ
ਵਿਚ
ਕੁਝ
ਭੀ
ਅਜੇਹਾ
ਨਹੀ
ਦਸ
ਸਕਿਆ
ਜਿਸਨੂੰ
ਉਸਦਾ
ਮੈਨੀਫੈਸ਼ਟੋ
ਕਿਹਾ
ਜਾ
ਸਕੇ।
ਕੁਝ
ਅਜਿਹੇ
ਮਸਲਿਆਂ
ਦਾ
ਜਿਕਰ
ਕੀਤਾ
ਗਿਆ
ਹੈ
ਜੋ
ਬਹੁਤ
ਛੋਟੇ
ਅਧਿਕਾਰੀ,
ਡੀ
ਈ
ੳ
ਪਧਰ
ਦੇ
ਅਧਿਕਾਰ
ਵਿਚ
ਹਨ।
ਕੁਝ
ਅਜਿਹੇ
ਮੁਦਿਆਂ
ਦਾ
ਜਿਕਰ
ਕੀਤਾ
ਗਿਆ
ਹੈ,
ਜੋ
ਪੰਜਾਬ
ਵਿਚ
ਪਹਿਲੇ
ਹੀ
ਮਜੂਦ
ਹਨ।
ਇਹ
ਮੁਦੇ
ਪੰਜਾਬ
ਦੇ
ਮੀਡੀਆ
ਨੇ
ਬਿਲਕੁਲ
ਨਿਗੂਣੇ
ਸਮਝ
ਕੇ,
ਕਦੇ
ਇਹਨਾਂ
ਦਾ
ਜਿਕਰ
ਕਰਨ
ਦੀ
ਲੋੜ
ਨਹੀਂ
ਸਮਝੀ।
ਇਸ
ਵਿਚ
ਬਹੁਤ
ਸਾਰਾ
ਮੈਟਰ
ਐਂਟੀ
ਕ੍ਰੱਪਸ਼ਨ
ਪਾਰਟੀ
ਦਾ
ਚੋਰੀ
ਕੀਤਾ
ਗਿਆ
ਹੈ।
ਐਂਟੀ
ਕ੍ਰੱਪਸ਼ਨ
ਪਾਰਟੀ
ਨੇ
ਆਪਣਾ
ਮੈਨੀਫੈਸ਼ਟੋ 15
ਅਗੱਸਤ 2015
ਨੂੰ
ਆਪਣੀ
ਵੈਬ
ਸਾਈਟ (ਪੀਏਸੀਪੀ
ਡਾਟ
ਇਨ)
ਤੇ
ਅਪਲੋਡ
ਕਰ
ਦਿਤਾ
ਸੀ।
ਮੈਂ
ਕਿਉਂਕੇ 5
ਮਾਰਚ 2011
ਤੋਂ
ਅੰਨਾ
ਹਜਾਰੇ
ਦੀ
ਐਂਟੀ
ਕ੍ਰੱਪਸ਼ਨ
ਲਹਿਰ
ਨਾਲ
ਜੁੜਿਆ
ਹੋਇਆ
ਸੀ।
ਇਸ
ਲਈ
ਮੈਂਨੂੰ
ਕੇਜਰੀਵਾਲ
ਤੋਂ
ਪੰਜਾਬ
ਵਿਚੋਂ
ਕ੍ਰੱਪਸ਼ਨ
ਦੂਰ
ਕਰਨ
ਤੇ
ਹੋਰ
ਸੁਧਾਰਾਂ
ਦੀ
ਵੱਡੀ
ਆਸ
ਬਣ
ਗਈ
ਸੀ।
ਇਸੇ
ਸਬੰਧੀ
ਮੈਂ
ਨਵੰਬਰ
ਦਸੰਬਰ 2015
ਨੂੰ
ਦਿਲੀ
ਦੇ
ਕੁਝ
ਆਪ
ਲੀਡਰਾਂ
ਨਾਲ
ਸਬੰਧ
ਬਨਾਉਣ
ਲਈ,
ਦਿਲੀ
ਦੇ
ਬਹੁਤ
ਚਕਰ
ਕਟੇ
ਸਨ।।
ਮੈਂ
ਆਪਣਾ ”
ਸੁਝਾਊ
ਚੋਣ
ਮੈਨੀਫੈਸ਼ਟੋ ” (
ਇਕ
ਸੌ
ਸੁਧਾਰ)
ਆਪ
ਦੀ
ਪਾਲਸੀ
ਬਨਾਉਣ
ਵਾਲੀ
ਕਮੇਟੀ
ਦੇ
ਮੈਂਬਰਾਂ
ਨੂੰ
ਦੇਣ
ਲਈ,
ਆਪ
ਦੇ
ਦਫਤਰ
ਵਿਚ
ਸਬਮਿਟ
ਕਰ
ਦਿਤਾ
ਸੀ।
ਇਹ
ਦਸਤਾਵੇਜ 500
ਤੋਂ
ਵੱਧ
ਲੀਗਲ
ਪੇਪਰਾਂ
ਉਪਰ
ਪ੍ਰਿਟ
ਕੀਤੇ
ਗਏ
ਸਨ।
ਜਿਹਨਾਂ
ਵਿਚ
ਮੈਨੀਫੈਸ਼ਟੋ
ਅਤੇ
ਕੁਝ
ਹੋਰ
ਸੁਝਾਊ
ਆਰਟੀਕਲਜ
ਭੀ
ਸਨ। 30
ਸਫੇ
ਦੇ
ਮੈਨੀ
ਫੈਸ਼ਟੋ (ਇਕ
ਸੌ
ਸੁਧਾਰ)
ਦੇ
ਤਕਰੀਬਨ 20
ਹਜਾਰ
ਸ਼ਬਦ
ਸਨ। (ਹੁਣ
ਇਹ
ਮੈਨੀਫੈਸ਼ਟੋ (ਇਕ
ਸੌ
ਸੁਧਾਰ)
ਮੇਰੀ
ਪਾਰਟੀ (ਐਂਟੀ
ਕ੍ਰੱਪਸ਼ਨ
ਪਾਰਟੀ)
ਦੀ
ਵੈਬਸਾਈਟ (ਪੀਏਸੀਪੀ
ਡਾਟ
ਇਨ)
ਤੇ
ਦੇਖਿਆ
ਜਾ
ਸਕਦਾ
ਹੈ)।
ਇਸੇ
ਸਮੇਂ
ਤੋਂ
ਹੀ
ਮੇਰੇ
ਕੁਝ
ਲੋਕਾਂ
ਨਾਲ
ਸਬੰਧ
ਬਣ
ਗਏ
ਸਨ,
ਜਿਹਨਾਂ
ਰਾਹੀ
ਕੇਜਰੀਵਾਲ
ਦੀ
ਪੰਜਾਬ
ਵਾਰੇ
ਮੰਦ
ਭਾਵਨਾ
ਦਾ
ਪਤਾ
ਚਲਦਾ
ਹੈ।
ਇਸੇ
ਤਰਾਂ
ਦੀਆਂ
ਭਾਵਨਾਵਾਂ
ਕਾਰਨ
ਹੀ
ਮੈ
ਆਮ
ਆਦਮੀ
ਪਾਰਟੀ
ਛੱਡ
ਕੇ
ਆਪਣੀ
ਵਖਰੀ
ਪਾਰਟੀ
ਬਨਾਉਣ
ਦਾ
ਫੈਸਲਾ
ਕਰ
ਲਿਆ।
ਮੈਂ
ਸੰਜੇ
ਜੀ
ਨੂੰ
ਆਪਣਾ
ਪਾਰਟੀ
ਛਡਣ
ਦਾ
ਵਿਚਾਰ
ਦਸਣ
ਲਈ
ਫੋਨ
ਕੀਤਾ।
ਉਹ
ਦਿਲੀ
ਸਨ।
ਉਹਨਾਂ
ਅਗਲੇ
ਦਿਨ
ਚੰਡੀਗੜ
ਦਸ
ਵਜੇ
ਮਿਲਣ
ਲਈ
ਕਿਹਾ।
ਮੈ
ਉਹਨਾਂ
ਦੇ
ਸਹਾਇਕ
ਨੂੰ
ਦਸ
ਦਿਤਾ
ਕਿ
ਹੁਣ
ਚੰਡੀਗੜ
ਮਿਲਣ
ਦੀ
ਲੋੜ
ਨਹੀਂ
ਰਹਿ
ਗਈ।
ਇਸ
ਦਿਨ
ਤੋਂ
ਬਾਦ
ਮੈਂ
ਸੰਜੇ
ਜੀ
ਨੂੰ
ਮੁੜ
ਕਦੇ
ਨਾਂ
ਹੀ
ਟੈਲੀਫੋਨ
ਕੀਤਾ
ਤੇ
ਨਾਂ
ਹੀ
ਮਿਲਿਆ।
ਮੈਂ
ਹੁਣ
ਆਪਣੀ
ਪਾਰਟੀ
ਦੇ
ਮੈਨੀਫੈਸ਼ਟੋ
ਨੂੰ
ਪਿ੍ਰੰਟ
ਕਰਵਾਕੇ
ਪ੍ਰਿੰਟ
ਮਡਿੀਆ
ਸਾਹਮਣੇ
ਰਖਿਆ
ਹੈ।
ਤਾਂ
ਕਿ
ਮੀਡੀਆ
ਨੂੰ
ਪਤਾ
ਚਲੇ
ਕਿ
ਕੇਜਰੀਵਾਲ
ਨੇ
ਏਸੀਪੀ
ਦਾ
ਮੈਟਰ
ਚੁਰਾਇਆ
ਹੈ।
ਪਰ
ਉਸਦੀ
ਭਾਵਨਾ
ਬਦਲ
ਦਿਤੀ
ਹੈ।
ਮੈਨੀਫੈਸ਼ਟੋ
ਦੇ
ਇਹਨਾਂ
ਮੁਦਿਆਂ
ਪਿਛੇ
ਕੇਜਰੀਵਾਲ
ਦੀ
ਆਪਣੀ
ਕੋਈ
ਸੋਚ
ਨਹੀਂ।
ਫਿਰ
ਉਹ
ਇਹਨਾਂ
ਮੁਦਿਆਂ
ਨੂੰ
ਅਮਲ
ਵਿਚ
ਕਿਵੇਂ
ਲਿਆ
ਸਕੇ
ਗਾ।
ਇਹ
ਵਿਚਾਰ
ਕਰਨ
ਲਈ
ਕਿ
ਕਿਹੜਾ
ਕਿਹੜਾ
ਮੁਦਾ
ਐਂਟੀ
ਕ੍ਰੱਪਸ਼ਨ
ਪਾਰਟੀ
ਦਾ
ਚੁਰਾਇਆ
ਹੈ,
ਪਾਠਕਾਂ
ਨੂੰ
ਐਂਟੀ
ਕ੍ਰੱਪਸ਼ਨ
ਪਾਰਟੀ
ਦੀ
ਵੈਬਸਾਈਟ (ਪੀਏਸੀਪੀ
ਡਾਟ
ਇਨ)
ਦੇਖ
ਕੇ
ਆਪ
ਹੀ
ਫੈਸ਼ਲਾ
ਕਰਨਾ
ਚਾਹੀਦਾ
ਹੈ।
ਹੁਣ
ਅਸੀਂ
ਵਿਚਾਰਦੇ
ਹਾਂ
ਕਿ
ਕੇਜਰੀਵਾਲ
ਦੇ
ਕੇਹੜੇ
ਮੁਦੇ
ਹਨ
ਜਿਹਨਾਂ
ਰਾਹੀ
ਕੇਜਰੀਵਾਲ
ਪੰਜਾਬ
ਦੀ
ਲੁਟ
ਕਰ
ਸਕਦਾ
ਹੈ।
ਉਦਾਹਰਣ
ਵਜੋਂ
ਕੁਝ
ਇਕ
ਦਾ
ਜਿਕਰ
ਕਰਨਾ
ਇਥੇ
ਜਰੂਰੀ
ਹੋਵੇ
ਗਾ।
ਜਿਵੇਂ
ਨਸ਼ਾ
ਛਡਾਊ
ਕੇਂਦਰ
ਪ੍ਰਾਈਵੇਟ
ਆਦਮੀਆਂ
ਨੂੰ
ਦੇਣੇ,
ਰੇਤਾ
ਬਜਰੀ
ਨੂੰ
ਕਾਰਪੋਰੇਸ਼ਨ
ਅਧੀਨ
ਲਿਆਉਣਾ,
ਵਾਈਸ
ਚਾਂਸਲਰਾਂ
ਦੀ
ਨਿਯੁਕਤੀ,
ਸਕਿਲ
ਯੂਨੀਵਰਸਿਟੀ
ਦੀ
ਸਥਾਪਨਾ,
ਆਦਿ।
ਮੈਨੀਫੈਸ਼ਟੋ
ਦੇ
ਕੁਝ
ਮੁਦੇ
ਕੇਜਰੀਵਾਲ
ਦੀ
ਪ੍ਰਬੰਧਕੀ
ਸਿਸਟਮ
ਤੋਂ
ਮਕੰਮਲ
ਅਗਿਆਨਤਾ
ਜਾਹਰ
ਕਰਦੇ
ਹਨ।
ਪਰ
ਉਹ
ਸੋਚਦੇ
ਹਨ
ਕਿ
ਅਜੇਹੇ
ਬੇਅਰਥ
ਮੁਦਿਆਂ
ਨਾਲ
ਦਿਲੀ
ਦੇ
ਲੋਕਾਂ
ਨੂੰ
ਬੇਵਕੂਫ
ਬਣਾਉਣ
ਵਿਚ
ਉਹ
ਸਫਲ
ਹੋਏ
ਹਨ।
ਹੁਣ
ਪੰਜਾਬੀਆਂ
ਨੂੰ
ਭੀ
ਬੇਵਕੂਫ
ਬਣਾ
ਸਕਣਗੇ।
ਉਦਾਹਣ
ਵਜੋਂ:
ਇਸਤਰੀਆਂ
ਲਈ
ਵਖਰੀ
ਬੱਸ
ਸਰਵਿਸ,
ਫਿਲਮ
ਸਿਟੀ,
ਉਲੰਪਿਕ
ਮਿਸ਼ਨ
ਆਦਿ
ਹੁਣ
ਮੈਂਨੂੰ
ਦਿਲੀ
ਦੇ
ਇਕ
ਹਿੰਦੂ
ਭਰਾ (ਆਮ
ਆਦਮੀ
ਵਰਕਰ)
ਦੀ
ਗੱਲ
ਯਾਦ
ਆਈ
ਹੈ।
ਜਿਸਨੇ
ਕੇਜਰੀਵਾਲ
ਵਾਰੇ
ਮੈਂਨੂੰ
ਨਵੰਬਰ 2015
ਵਿਚ
ਹੀ,
ਇਕ
ਸਹੀ
ਵਿਸਲੇਸ਼ਨ
ਦਿਤਾ
ਸੀ।
ਮੈਂ
ਬੰਗਲਾ
ਸਹਿਬ
ਦੇ
ਨਜਦੀਕ
ਇਕ
ਆਦਮੀ
ਨੂੰ
ਪੁਛਿਆ
ਕਿ
ਤੁਸੀਂ
ਪੰਜਾਬੀ
ਹੋਂ
ਜਾਂ
ਦਿਲੀ
ਨਿਵਾਸੀ।
ਉਸ
ਕਿਹਾ
ਪੰਜਾਬੀ
ਹਾਂ
ਪਰ
ਕਾਰੋਬਾਰ
ਦੋਨੋ
ਜਗਾ੍ਹ
ਹੈ।
ਮੈ
ਪੁਛਿਆ
ਕਿ
ਤੁਸੀਂ
ਬਾਦਲ
ਸਰਕਾਰ
ਤੇ
ਕੇਜਰੀਵਾਲ
ਸਰਕਾਰ
ਨੂੰ
ਦੇਖਿਆ
ਹੈ।
ਕੀ
ਇਹਨਾਂ
ਵਾਰੇ
ਵਿਆਖਿਆ
ਕਰੋ
ਗੇ,
ਕਿ
ਕਿਸ
ਵਿਚ
ਕੀ
ਕਮੀਆਂ
ਜਾਂ
ਵਾਧੇ
ਹਨ।
ਉਸ
ਹੱਸਕੇ
ਕਿਹਾ
ਵਿਆਖਿਆ
ਕੀ
ਕਰਨੀ
ਹੈ।
ਕੇਜਰੀਵਾਲ
ਤਾਂ
ਬਾਦਲਾਂ
ਦਾ
ਭੀ
ਪਿਉ
ਹੈ।
ਬਾਦਲ
ਤਾਂ
ਚਾਲੂ
ਕੰਮਾਂ
ਵਿਚ
ਹੀ
ਟਾਂਕੇ
ਲਾਉਂਦੇ
ਹਨ,
ਪਰ
ਕੇਜਰੀਵਾਲ
ਤਾਂ
ਨਵੇਂ
ਪ੍ਰੋਜੈਕਟ
ਹੀ
ਇਸ
ਸੋਚ
ਨਾਲ
ਬਣਾਉਂਦਾ
ਹੈ,
ਕਿ
ਉਸ
ਵਿਚ
ਕ੍ਰੋੜਾਂ
ਦਾ
ਟਾਂਕਾ
ਲਾਇਆ
ਜਾ
ਸਕੇ।
ਮੈਂਨੂੰ
ਉਸਦੀ
ਗੱਲ
ਸਚੀ
ਲੱਗੀ,
ਕਿਉਂਕੇ
ਮੈਂ
ਪਹਿਲੇ
ਹੀ
ਕੇਜਰੀਵਾਲ
ਵਾਰੇ,
ਇਹੀ
ਸੋਚ
ਰਖਦਾ
ਸੀ।
ਮੈਂਨੂੰ
ਕੇਜਰੀਵਾਲ
ਦੇ
ਇਸ
ਯੁਵਾ
ਵਰਗ
ਸਬੰਧੀ
ਮੈਨੀਫੈਸ਼ਟੋ
ਵਿਚ
ਭੀ
ਬੁਹਤ
ਅਜੇਹੇ
ਪ੍ਰੋਜੈਕਟ
ਦਿਸੇ
ਹਨ,
ਜਿਨਾਂ
ਅਨੁਸਾਰ
ਉਹ
ਪੰਜਾਬ
ਨੂੰ
ਬਾਦਲਸ਼ਾਹੀ
ਤੋਂ
ਭੀ
ਜਿਆਦਾ
ਲੁਟਣ
ਲਈ,
ਵਿਉਂਤਬੰਦੀ
ਕਰਦਾ
ਜਾਪਦਾ
ਹੈ।
ਇਸ
ਮੈਨੀਫੈਸ਼ਟੋ
ਵਿਚ
ਕੁਝ
ਹੋਰ
ਮੁਦੇ
ਭੀ
ਦਿਤੇ
ਗਏ
ਹਨ।
ਆਉ
ਜਰਾ
ਇਹਨਾਂ
ਮੁਦਿਆਂ
ਨੂੰ
ਵਿਚਾਰੀਏ।
ਹਰ
ਪਿੰਡ
ਵਿਚ
ਸਿਹਤ
ਕਲੀਨਿਕ:
ਇਹ
ਇਕੋ
ਇਕ
ਮੁਦਾ
ਹੈ
ਜੋ
ਦਿਲੀ
ਵਿਚ
ਲਾਗੂ
ਹੋ
ਚੁਕਾ
ਹੈ,
ਪਰ
ਫਲਾਪ
ਹੀ
ਨਹੀ,
ਦਿਲੀ
ਦੀ
ਲੁਟ
ਬਣ
ਚੁਕਾ
ਹੈ।
ਪਹਿਲੇ
ਸਾਲ
ਵਿਚ
ਹੀ
ਇਕ
ਹਜਾਰ
ਯੂਨਿਟ
ਬਨਾਉਣ
ਦਾ
ਵਾਅਦਾ
ਕੀਤਾ
ਗਿਆ
ਸੀ।
ਜਿਸ
ਵਿਚੋਂ
ਸਾਇਦ
ਸਿਰਫ
ਇਕ
ਹੀ
ਸਰਕਾਰ
ਨੇ
ਆਪ
ਬਣਾਇਆ
ਹੈ।
ਬਾਕੀ 70
ਕੁ
ਆਪ
ਵਰਕਰਾਂ
ਦੇ
ਘਰਾਂ
ਵਿਚ
ਖੋਹਲੇ
ਗਏ
ਹਨ।
ਜਿਹਨਾਂ
ਦਾ
ਮਾਰਕੀਟ
ਕਰਾਏ
ਨਾਲੋਂ
ਕਿਤੇ
ਵੱਧ
ਕਿਰਾਇਆ
ਦਿਤਾ
ਜਾਂਦਾ
ਹੈ।
ਇਹਨਾਂ
ਯੂਨਿਟਾਂ
ਦੇ
ਚੇਅਰਮੈਨ
ਵਾ
ਸੁਪਰਵਾਈਜਰ
ਵਿਧਾਇਕ
ਜਾਂ
ਆਪ
ਵਰਕਰ
ਨਿਯੁਕਤ
ਕੀਤੇ
ਗਏ
ਹਨ।
ਜਿਹਨਾਂ
ਨੂੰ
ਕੋਠੀਆਂ
ਤੇ
ਹੋਰ
ਸਾਧਨ
ਮਹੱਈਆ
ਕੀਤੇ
ਗਏ
ਹਨ।
ਇਹਨਾਂ
ਨੂੰ
ਦਫਤਰ
ਦੇ
ਨਾਮ
ਤੇ
ਜੋ
ਕੋਠੀਆਂ
ਲੈਕੇ
ਦਿਤੀਆਂ
ਹਨ
ਉਹਨਾਂ
ਦਾ
ਕਿਰਾਇਆ
ਤਿੰਨ
ਲੱਖ
ਰਪਈਆ
ਪ੍ਰਤੀ
ਮਹੀਨਾ
ਹੋਣ
ਦਾ
ਜਿਕਰ
ਭੀ
ਮੀਡੀਆ
ਵਿਚ
ਆਇਆ
ਹੈ।
ਜੋ
ਇਕ
ਯੂਨਿਟ
ਸਰਕਾਰ
ਨੇ
ਆਪ
ਬਣਵਾਇਆ
ਹੈ।
ਉਸ
ਵਿਚ 10
ਬਾਈ 22
ਅਤੇ 10
ਬਾਈ 12
ਦੇ
ਦੋ
ਕਮਰੇ
ਤੇ 12
ਬਾਈ 8
ਦਾ
ਸ਼ੈਡ
ਬਣਾਏ
ਗਏ
ਹਨ।
ਜਿਸ
ਦਾ
ਖਰਚ 25
ਲੱਖ
ਦਸਿਆ
ਗਿਆ
ਹੈ।
ਜਦਕਿ
ਹਜਾਰ
ਰੁਪਏ
ਪ੍ਰਤੀ
ਫੁਟ
ਦੇ
ਹਿਸਾਬ
ਖਰਚ
ਸਾਢੇ
ਕੁ
ਤਿੰਨ
ਲੱਖ
ਹੀ
ਬਣਦਾ
ਹੈ।
ਦਵਾਈਆਂ
ਮੁਫਤ
ਦੇਣ
ਦੇ
ਮਾਮਲੇ
ਵਿਚ
ਅਰਬਾਂ
ਰੁਪਏ
ਦਾ
ਸਕੈਂਡਲ
ਹੈ।
ਇਸਦਾ
ਵੇਰਵਾ
ਇਥੇ
ਨਹੀਂ
ਦਿਤਾ
ਜਾ
ਸਕਦਾ।
ਤੁਸੀ
ਕੁਝ
ਦਿਨਾਂ
ਤੱਕ
ਇਸ
ਵਾਰੇ
ਐਂਟੀ
ਕ੍ਰੱਪਸ਼ਨ
ਪਾਰਟੀ
ਦੀ
ਵੈਬਸਾਈਟ
ਅਤੇ
ਫੇਸਬੁਕ
ਤੇ
ਪੜ੍ਹ
ਸਕੋਂਗੇ।
25
ਲੱਖ
ਨੌਕਰੀਆਂ:
ਦਿਲੀ
ਵਿਚ
ਅਠ
ਲੱਖ
ਨੂੰ
ਨੌਕਰੀ
ਦੇਣ
ਦਾ
ਵਾਅਦਾ
ਕੀਤਾ
ਸੀ।
ਕੇਜਰੀਵਾਲ
ਦਿਲੀ
ਵਿਚ
ਦੋ
ਆਦਮੀਆਂ
ਨੂੰ
ਭੀ
ਆਪਣੇ
ਵਾਅਦੇ
ਅਨੁਸਾਰ
ਨੌਕਰੀ
ਨਹੀਂ
ਦੇ
ਸਕਿਆ।
ਇਕ
ਵਾਅਦਾ
ਅਬੋਹਰ
ਦੇ
ਮਜਲੂਮ
ਪ੍ਰਵਾਰ
ਨਾਲ
ਸੀ
ਤੇ
ਦੂਜਾ
ਦਿਲੀ
ਯੂਨਵਰਸਟੀ
ਦੇ
ਵਿਦਿਆਰਥੀ
ਲੀਡਰ
ਦੇ
ਭਾਈ
ਨਾਲ।
ਅਜ
ਕ੍ਹਲ
ਯੂਥ
ਵਰਗ
ਦਾ
ਅਰਥ
ਹੈ
ਬੇ
ਰੁਜਗਾਰ
ਵਿਦਿਆਰਥੀ
ਵਰਗ।
ਪੰਜਾਬ
ਵਿਚ
ਇਕ
ਲੱਖ
ਤੋਂ
ਵੱਧ
ਬੇ
ਰੁਜਗਾਰ
ਅਧਿਆਪਕ
ਹਨ।
ਜਿਹਨਾਂ
ਲੋੜੀਦੀ
ਯੋਗਤਾ
ਪ੍ਰਾਪਤ
ਕੀਤੀ
ਹੋਈ
ਹੈ।
ਏਸੀਪੀ
ਨੇ
ਉਹਨਾਂ
ਨੂੰ
ਤੁਰਤ
ਨੌਕਰੀ
ਦੇਣ
ਦਾ
ਵਾਅਦਾ
ਕੀਤਾ
ਹੈ।
ਪਰ
ਕੇਜਰੀਵਾਲ
ਦਾ 25
ਲੱਖ
ਨੂੰ
ਨੌਕਰੀ
ਦੇਣ
ਤੋਂ
ਕੀ
ਭਾਵ
ਹੈ।
ਇਹ
ਵਿਚਾਰਨ
ਵਾਲਾ
ਹੈ। 25
ਲੱਖ
ਦੀ
ਤਨਖਾਹ
ਬਣੇ
ਗੀ 1200
ਅਰਬ
ਰੁਪਏ
ਪ੍ਰਤੀ
ਸਾਲ।
ਪੰਜਾਬ
ਦਾ
ਤਾਂ
ਟੋਟਲ
ਸਲਾਨਾ
ਬਜਟ
ਹੀ 800
ਅਰਬ
ਰੁਪਏ
ਹੈ।
ਜਦਕਿ
ਪੰਜਾਬ
ਡੇਢ
ਸੌ
ਕ੍ਰੋੜ
ਰੁਪਏ
ਦਾ
ਕਰਜਾਈ
ਹੈ।
ਪਹਿਲੇ
ਕਰਮਚਾਰੀਆਂ
ਦੀਆਂ
ਤਨਖਾਹਾਂ
ਕਈ
ਮਹੀਨਿਆਂ
ਤੋਂ
ਨਹੀ
ਦਿਤੀਆਂ
ਜਾ
ਸਕੀਆਂ।
ਵਾਹ
ਰੇ
ਕੇਜਰੀਵਾਲ।
ਮਹੰਮਦ
ਤੁਗਲਕ
ਨੂੰ
ਭੁਲ
ਜਾਣਗੇ
ਭਾਰਤ
ਦੇ
ਲੋਕ।
ਪੰਜਾਬ
ਦੇ
ਬਹੁਤ
ਲੋਕ
ਚੰਡੀਗੜ
ਵਿਚ
ਵਸਦੇ
ਹਨ।
ਇਸੇ
ਬਹਾਨੇ
ਪੰਜਾਬ
ਦੀ
ਨੌਕਰੀ
ਲਈ
ਚੰਡੀਗੜ
ਨੂੰ
ਪੰਜਾਬ
ਦੇ
ਸਰਵਿਸ
ਏਰੀਏ
ਵਿਚ
ਸ਼ਾਮਲ
ਕੀਤਾ
ਜਾ
ਸਕਦਾ
ਹੈ।
ਇਸੇ
ਬਹਾਨੇ
ਹਰਿਆਣੇ
ਦੇ
ਲੱਖਾਂ
ਬੇਰੁਜਗਾਰਾਂ
ਨੂੰ
ਚੰਡੀਗੜ
ਦਾ
ਵਸਨੀਕ
ਬਣਾਕੇ
ਪੰਜਾਬ
ਦੀਆਂ
ਨੌਕਰੀਆਂ
ਤੇ
ਨਿਯੁਕਤ
ਕੀਤਾ
ਜਾਏ
ਗਾ।
ਪੰਜਾਬ
ਵਿਚ
ਬੇਰੁਜਗਾਰੀ
ਹੋਰ
ਵਧੇ
ਗੀ,
ਕੰਗਾਲੀ
ਹੋਰ
ਵਧੇ
ਗੀ।
ਕੇਜਰੀਵਾਲ
ਦੇ 25
ਲਖ
ਨੌਕਰੀਆਂ
ਦੀ
ਇਹੀ
ਵਿਉਂਤਬੰਦੀ
ਸਾਫ
ਜਾਹਰ
ਹੈ।
ਜਨ
ਲੋਕਪਾਲ
ਬਿਲ:
ਦਿਲੀ
ਵਿਚ
ਲੋਕਪਾਲ
ਬਿਲ
ਪਾਸ
ਕੀਤਾ
ਹੀ
ਹੈ।
ਲੋਕਪਾਲ
ਸ਼ਬਦ
ਦਾ
ਹੀ
ਘਾਤ
ਕਰ
ਦਿਤਾ
ਗਿਆ
ਹੈ।
ਇਸ
ਕੋਲ
ਅਮਲੀ
ਰੂਪ
ਵਿਚ
ਕੋਈ
ਭੀ
ਅਧਿਕਾਰ
ਨਹੀਂ
ਹੈ।
ਰੇਤਾ
ਬਜਰੀ
ਲਈ
ਕਾਰਪੋਰੇਸ਼ਨ:
ਰੇਤਾ
ਬਜਰੀ
ਸ਼ਨਅਤੀ
ਉਤਪਾਦ
ਨਹੀਂ
ਹੈ।
ਇਹ
ਲੋਕਾਂ
ਦੀ
ਜਮੀਂਨ
ਵਿਚੋਂ
ਪੈਦਾ
ਹੁੰਦੇ
ਹਨ।
ਲੋਕਾਂ
ਲਈ
ਮੁਫਤ
ਹੋਣੇ
ਚਾਹੀਦੇ
ਹਨ।
ਹੁਣੇ
ਹੀ
ਲੁਟਣ
ਦੇ
ਮਨਸੂਬੇ
ਜਾਹਰ
ਹੋਣ
ਲਗੇ
ਹਨ।
ਟਰਾਂਸਪੋਰਟ
ਕਾਰਪੋਰੇਸ਼ਨ:
ਕੇਜਰੀਵਾਲ
ਜੀ!
ਸ਼ਾਇਦ
ਤੁਹਾਨੂੰ
ਜਾਣਕਾਰੀ
ਨਹੀਂ
ਕਿ
ਦੋ
ਟਰਾਂਸਪੋਰਟ
ਕਾਰਪੋਰੇਸ਼ਨਾਂ
ਪੰਜਾਬ
ਵਿਚ
ਪਹਿਲੇ
ਹੀ
ਮਜੂਦ
ਹਨ,
ਜਿਹਨਾਂ
ਨੂੰ
ਘਾਟੇ
ਵਿਚ
ਜਾਣ
ਤੋਂ
ਬਚਾਉਣ
ਲਈ
ਇਕ
ਕਰਨ
ਦੀ
ਮੰਗ
ਇਸਦੇ
ਕਰਮਚਾਰੀ
ਤੇ
ਹਰ
ਬੁਧੀਜੀਵੀ
ਵਰਗ
ਕਰ
ਰਿਹਾ
ਹੈ।
ਹੋਰ
ਕਾਰਪੋਰੇਸ਼ਨਾਂ
ਬਨਾਉਣ
ਪਿਛੇ
ਕੀ
ਭਾਵਨਾ
ਹੈ।
ਇਸਤਰੀਆਂ
ਲਈ
ਵਖਰੀਆਂ
ਬਸਾਂ:
ਬਚੇ
ਵਿਚਾਰੇ
ਕੀ
ਕਰਨਗੇ।
ਉਹਨਾਂ
ਲਈ
ਵਖਰੀਆਂ
ਚਲਾ
ਦਿਉ।
ਦੁਨੀਆਂ
ਨੂੰ
ਪਤਾ
ਲਗੇ
ਕਿ
ਦਿਲੀ
ਦਾ
ਤੁਗਲਕੀ
ਰਾਜ
ਪੰਜਾਬ
ਆ
ਰਿਹਾ
ਹੈ।
ਦਿਲੀ
ਵਿਚ
ਕਿਸੇ
ਬਚੇ
ਨੇ
ਰਾਇ
ਦਿਤੀ
ਕਿ
ਪਲਿਊਸ਼ਨ
ਘਟ
ਕਰਨ
ਲਈ
ਕਾਰਾਂ
ਔਡ
ਈਵਨ
ਕਰ
ਦਿੳ। 15
ਦਿਨ
ਲੋਕਾਂ
ਦਾ
ਸਿਰਫ
ਸਾਹ
ਹੀ
ਨਹੀਂ
ਘੁਟਿਆ
ਗਿਆ,
ਬਲਕਿ
ਦਿਲੀ
ਨੂੰ
ਰੱਜਕੇ
ਲੁਟਿਆ
ਭੀ
ਗਿਆ।
ਹਾਹਾਕਾਰ
ਮੱਚ
ਗਈ।
ਕਿਹਾ
ਜਾਂਦਾ
ਹੈ
ਕਿ
ਨਿਰਾਸ਼
ਹੋਏ
ਕੇਜਰੀਵਾਲ
ਨੇ
ਸ਼ਸੋਧੀਆ
ਨਾਲ
ਵਿਚਾਰ
ਕੀਤੀ।
ਸਸ਼ੋਧੀਆ
ਜੀ
ਨੇ
ਕਿਹਾ
ਕੋਈ
ਬਾਤ
ਨਹੀਂ।
ਹੁਣ
ਇਸਤਰੀ
ਪੁਰਸ਼
ਦਾ
ਔਡ
ਈਵਨ
ਕਰ
ਦਿੰਦੇ
ਹਾਂ।
ਇਕ
ਦਿਨ
ਇਸਤਰੀਆਂ
ਬਾਹਰ
ਨਿਕਲਣ
ਗੀਆਂ
ਦੂਸਰੇ
ਦਿਨ
ਪੁਰਸ਼।
ਨਾਂ
ਪੁਰਸ਼
ਆਪਣੀਆਂ
ਇਸਤਰੀਆਂ
ਦਾ
ਪਿਛਾ
ਕਰ
ਸਕਣਗੇ।
ਨਾਂ
ਇਸਤਰੀਆਂ
ਆਪਣੇ
ਪੁਰਸ਼ਾਂ
ਦਾ।
ਦੋਨੋ
ਅਜਾਦ
ਘੁਮ
ਸ਼ਕਣ
ਗੇ।
ਦੋਨੋ
ਧਿਰਾਂ
ਖੁਸ਼।
ਸਾਇਦ
ਪੰਜਾਬ
ਵਿਚ
ਇਸਤਰੀ
ਪੁਰਸ਼
ਦਾ
ਔਡ
ਈਵਨ
ਦਾ
ਸੰਕੇਤ
ਦੇ
ਗਏ
ਹਨ
ਕੇਜਰੀਵਾਲ
ਸਹਿਬ,
ਆਪਣੀਆਂ
ਵੋਟਾਂ
ਵਧਾਉਣ
ਖਾਤਿਰ।
ਵਿਦੇਸ਼ੀ
ਰੋਜਗਾਰ
ਬੋਰੜ:
ਕੇਜਰੀਵਾਲ
ਜੀ
ਨੂੰ
ਸ਼ਾਇਦ
ਇਤਨੀ
ਭੀ
ਜਾਣਕਾਰੀ
ਨਹੀ
ਕਿ
ਵਿਦੇਸ਼,
ਖਾਸ
ਕਰ
ਕਨੇਡਾ
ਜਾਣ
ਦਾ
ਕਨੂੰਨੀ
ਸਾਧਨ
ਪੋਆਇੰਟ
ਬੇਸ
ਹੈ।
ਜਿਸਨੂੰ
ਉਚ
ਵਿਦਿਆ
ਰਾਹੀਂ
ਹੀ
ਪ੍ਰਾਪਤ
ਕੀਤਾ
ਜਾ
ਸਕਦਾ
ਹੈ।
ਦੂਸਰਾ
ਸਾਧਨ
ਇਨਫਰਮੇਸ਼ਨ
ਟਕਨਾਲੋਜੀ
ਹੈ।
ਭਾਰਤ
ਦੀ
ਵਿਦੇਸੀ
ਕਰੰਸੀ
ਦੀ
ਵੱਡੀ
ਕਮਾਈ
ਬੀਪੀਉ,
ਕੇਪੀਉ
ਸੈਂਟਰਾਂ
ਰਾਹੀਂ
ਹੀ
ਹੁੰਦੀ
ਹੈ।
ਪੰਜਾਬ
ਦੇ
ਮੋਹਾਲੀ
ਤੇ
ਡੇਰਾਬਸੀ
ਇਲਾਕੇ
ਦਾ
ਮੌਸ਼ਮ
ਹਿੰਦੋਸਤਾਨ
ਭਰ
ਵਿਚੋ
ਆਈ
ਟੀ
ਹੱਬ
ਲਈ
ਸ਼ੂਟੇਬਲ
ਹੈ।
ਪਰ
ਕੇਜਰੀਵਾਲ
ਜੀ
ਨੂੰ
ਇਸ
ਵਾਰੇ
ਕੋਈ
ਜਾਣਕਾਰੀ
ਨਹੀਂ
ਹੈ।
ਕੇਜਰੀਵਾਲ
ਤਾਂ
ਉਚ
ਵਿਦਿਆ
ਦਾ
ਦਰਬਾਜਾ
ਹੀ
ਬੰਦ
ਕਰ
ਰਿਹਾ
ਹੈ।
ਵਿਦੇਸੀ
ਰੁਜਗਾਰ
ਬੋਰੜ
ਕੀ
ਕਰੇ
ਗਾ।
ਦਰਅਸਲ
ਉਹ
ਆਪਣੀ
ਆਰ
ਐਸ
ਐਸ
ਪਾਲਸੀ
ਲਾਗੂ
ਕਰਨ
ਲਈ
ਪੰਜਾਬੀ
ਜੁਆਨਾਂ
ਨੂੰ
ਅਣਪ੍ਹੜ,
ਧਰਮਹੀਣ,
ਸਾਧਨਹੀਣ
ਰਖਣਾ
ਚਾਹੁੰਦੇ
ਹਨ।
ਉਹ
ਖੇਡਾਂ
ਵਿਚ
ਜਿਤਣਵਾਲੇ
ਨੂੰ
ਤਾਂ
ਪੰਜ
ਕ੍ਰੋੜ
ਦੇਣ
ਗੇ।
ਪਰ
ਸਕੂਲ
ਵਿਚੋਂ,
ਯੂਨੀਵਰਸਟੀ
ਵਿਚੋਂ,
ਫਸ਼ਟ
ਆਉਣ
ਵਾਲੇ
ਨੂੰ
ਨਾਂ
ਹੀ
ਵਜੀਫਾ,
ਨਾਂ
ਹੀ
ਇਨਾਮ,
ਤੇ
ਨਾਂ
ਹੀ
ਕੋਈ
ਹੋਰ
ਫੁਟੀ
ਕੌਡੀ
ਦੇਣ
ਗੇ।
ਉਹ
ਆਈ
ਟੀ
ਆਈ
ਸੈਂਟਰ
ਤਾਂ
ਦੁਗਣੇ
ਕਰ
ਦੇਣ
ਗੇ,
ਜਦ
ਕਿ
ਪਹਿਲੇ
ਹੀ
ਖਾਲੀ
ਪਏ
ਹਨ।
ਪਰ
ਆਈ
ਟੀ
ਸੀ
ਸੈਂਟਰ
ਸ਼ਥਾਪਤ
ਕਰਨ
ਵਾਰੇ
ਕੋਈ
ਜਿਕਰ
ਮੈਨੀਫੈਸ਼ਟੋ
ਵਿਚ
ਨਹੀਂ
ਹੈ।
ਜੋ
ਦੁਨੀਆਂ
ਦੀ
ਅੱਜ
ਪਹਿਲੀ
ਲੋੜ
ਬਣ
ਚੁਕੇ
ਹਨ।
ਕੇਜਰੀਵਾਲ
ਜੀਨੇ
ਵਿਦਿਆ
ਨੂੰ
ਤਾਂ
ਅੰਦਰੂਨੀ
ਨੀਤੀ
ਅਨੁਸਰ,
ਅਸਲੀ
ਰੂਪ
ਵਿਚ
ਖਤਮ
ਕਰਨ
ਦੀ
ਹੀ
ਵਿਉਂਤ
ਬੰਦੀ
ਕੀਤੀ
ਜਾਪਦੀ
ਹੈ।
ਪਰ
ਉਪਰੋ
ਕਹਿ
ਰਹੇ
ਹਨ
ਕਿ
ਸਿਹਤ
ਤੇ
ਵਿਦਿਆ
ਉਹਨਾਂ
ਦੀ
ਪਹਿਲੀ
ਤਰਜੀਹ
ਹੈ।
ਪੰਜਾਬ
ਦੇ
ਬਜਟ
ਵਿਚ
ਸਿਹਤ
ਦਾ
ਨਾਮ
ਹੀ
ਨਹੀਂ
ਹੈ।
ਸ਼ਾਇਦ
ਉਹ
ਪੰਜਾਬ
ਦੇ
ਯੁਵਕਾਂ
ਲਈ
ਸਿਹਤ
ਦੀ
ਲੋੜ
ਜਰੂਰੀ
ਨਹੀਂ
ਸਮਝਦੇ।
ਕੰਟਰੈਕਟ
ਬੇਸ
ਤੇ
ਰਖੇ
ਕਰਮਚਾਰੀਆਂ
ਨੂੰ
ਪਕਾ
ਕਰਨ
ਵਾਰੇ:
ਕੋਈ
ਵਾਅਦਾ
ਨਹੀ।
ਸਿਰਫ
ਗਭੀਰਤਾ
ਨਾਲ
ਵਿਚਾਰ
ਹੀ
ਕੀਤੀ
ਜਾਏ
ਗੀ।
ਨਸ਼ਾ
ਇਕ
ਮਹੀਨੇ
ਵਿਚ
ਬੰਦ
ਕਰਨ
ਵਾਰੇ:
ਜੇ
ਨਸ਼ਾ
ਪਾਕ
ਤੋਂ
ਆਉਂਦਾ
ਹੈ।
ਜੇ
ਕੇਜਰੀਵਾਲ
ਜੀ
ਇਹ
ਇਕ
ਮਹੀਨੇ
ਵਿਚ
ਹੀ
ਬੰਦ
ਕਰ
ਸਕਦੇ
ਹਨ।
ਤਾਂ
ਉਹ
ਪਠਾਨਕੋਟ
ਦੀਨਾ
ਨਗਰ
ਵਰਗੇ
ਹਮਲੇ
ਭੀ
ਇਕ
ਮਹੀਨੇ
ਵਿਚ
ਬੰਦ
ਕਰ
ਸਕਦੇ
ਹਨ।
ਕੀ
ਕੇਜਰੀਵਾਲ
ਜੀ
ਨੇ
ਆਪਣੀ
ਦੁਬਈ
ਮੀਟਿੰਗ
ਵਿਚ
ਇਸ
ਮਸ਼ਲੇ
ਤੇ
ਭੀ
ਵਿਚਾਰ
ਕਰ
ਲਈ
ਹੈ?
ਕੰਮਪਿਊਟਰ
ਲੈਬ:
ਕੇਜਰੀਵਾਲ
ਜੀ
ਨੇ
ਸਾਰੀ
ਦਿਲੀ
ਵਿਚ
ਵਾਈ
ਫਾਈ
ਦੇਣ
ਦਾ
ਸਭ
ਤੋਂ
ਪਰਾਇਰਟੀ
ਵਾਲਾ
ਵਾਅਦਾ
ਕੀਤਾ
ਸੀ।
ੳਹੁ
ਫਲਾਪ
ਹੋ
ਗਿਆ।
ਇਸੇ
ਲਈ
ਪੰਜਾਬ
ਨਾਲ
ਵਾਈ
ਫਾਈ
ਪੇਡ
ਜਾਂ
ਮੁਫਤ
ਦੇਣ
ਦਾ
ਕੋਈ
ਵਾਅਦਾ
ਹੀ
ਨਹੀਂ
ਕੀਤਾ।
ਦਿਹਾਤੀ
ਖੇਤਰ
ਵਿਚ
ਵਾਈ
ਫਾਈ
ਤੋਂ
ਬਿਨਾਂ
ਨਾ
ਕੰਪਿਊਟਰ
ਲੈਬ
ਚਲ
ਸਕਦੀ
ਹੈ।
ਅਤੇ
ਨਾਂ
ਹੀ
ਦਸਵੀਂ
ਪਾਸ
ਵਿਦਿਆਰਥੀਆਂ
ਦੇ
ਲੈਪਟੌਪ।
ਇਹ
ਤਾਂ
ਪਲਾਸਟਿਕ
ਦਾ
ਲੌਲੀਪੌਪ
ਦੇ
ਰਹੇ
ਹਨ
ਕੇਜਰੀਵਾਲ
ਜੀ।
ਜੋ
ਕਿਸੇ
ਕੰਮ
ਹੀ
ਨਹੀਂ
ਆਵੇ
ਗਾ।
ਵਿਦਿਆਰਥੀ
ਨੂੰ
ਦਸ
ਲੱਖ
ਦਾ
ਬਿਨਾਂ
ਜਾਮਨੀ
ਕਰਜਾ:
ਵਿਦਿਆਰਥੀ
ਨੂੰ
ਵਜੀਫਾ,
ਗਰਾਂਟ,
ਫਰੀ
ਕਿਤਾਬਾਂ,
ਫਰੀ
ਐਜੂਕੇਸ਼ਨ
ਨਾਮ
ਦੀ
ਕੋਈ
ਚੀਜ
ਨਹੀਂ
ਮਿਲੇ
ਗੀ।
ਸਿਰਫ
ਦਸ
ਲੱਖ
ਦਾ
ਬਿਨਾਂ
ਜਾਮਨੀ
ਕਰਜਾ
ਮਿਲੇ
ਗਾ।
ਪੰਜਾਬ
ਵਿਚ
ਤਾਂ
ਪਹਿਲੇ
ਹੀ
ਇਕ
ਦੋ
ਲੱਖ
ਦਾ
ਕਰਜਾ
ਨਾ
ਮੋੜ
ਸਕਣ
ਕਾਰਨ
ਹਜਾਰਾਂ
ਕਿਸਾਨ
ਆਤਮ
ਹੱਤਿਆ
ਕਰ
ਚੁਕੇ
ਹਨ।
ਹੁਣ
ਜਦ
ਹਰ
ਬਚੇ
ਨੂੰ
ਦਸ
ਦਸ
ਲਖ
ਦਾ
ਕਰਜਾ
ਬਿਨਾਂ
ਕਿਸੇ
ਜਾਮਨੀ
ਮਿਲੇ
ਗਾ।
ਹਰ
ਘਰ
ਵੀਹ
ਤੀਹ
ਲੱਖ
ਦਾ
ਕਰਜਾ
ਚਲਾ
ਜਾਏ
ਗਾ।
ਜੋ
ਪ੍ਰਵਾਰ
ਘਰੇਲੂ
ਲੋੜਾਂ
ਲਈ
ਵਰਤ
ਲਏ
ਗਾ।
ਕਿਸ਼ਤ
ਮੋੜਨ
ਸਮੇਂ
ਬਚੇ
ਕੋਲ
ਤਾਂ
ਕੋਈ
ਜਾਇਦਾਦ
ਨਹੀਂ
ਹੋਵੇ
ਗੀ।
ਜਦ
ਕਿਸ਼ਤ
ਆਏ
ਗੀ
ਤਾਂ
ਪ੍ਰਵਾਰ
ਇਨੀ
ਕਿਸ਼ਤ
ਕਿਥੋਂ
ਭਰੇ
ਗਾ।
ਆਤਮਘਾਤ
ਦੇ
ਕੇਸ
ਕਈ
ਗੁਣਾ
ਵਧ
ਜਾਣਗੇ।
ਕੇਜਰੀਵਾਲ
ਪੰਜਾਬੀਆਂ
ਨੂੰ
ਜਿਉਣਯੋਗ
ਨਹੀਂ
ਬਨਾਣਾ
ਚਾਹੁੰਦਾ।
ਆਤਮਘਾਤ
ਦੇ
ਰਸਤੇ
ਤੋਰਨ
ਦੀ
ਹੀ
ਵਿਉਂਤਬੰਦੀ
ਕਰਦੇ
ਜਾਪਦੇ
ਹਨ।
ਬਿਨਾਂ
ਜਾਮਨੀ
ਦਸ
ਲਖੀ
ਕਰਜੇ
ਲਈ
ਪੰਜਾਬ
ਦੀ
ਪੌਣੇ
ਤਿੰਨ
ਕ੍ਰੌੜ
ਦੀ
ਅਬਾਦੀ
ਵਿਚੋ
ਘਟੋ
ਘਟ 10
ਲਖ
ਦਰਖਾਸਤ
ਆਵੇ
ਗੀ।
ਇਸ
ਲਈ
ਹਜਾਰ
ਅਰਬ
ਰੁਪਏ
ਦੀ
ਲੋੜ
ਹੋਵੇ।
ਜਦਕਿ
ਪੰਜਾਬ
ਦਾ
ਟੋਟਲ
ਸਲਾਨਾ
ਬਜਟ
ਤਕਰੀਬਨ 800
ਅਰਬ
ਰੁਪਏ
ਦਾ
ਹੀ
ਹੈ।
ਪੰਜਾਬ
ਤਾਂ
ਪਹਿਲਾਂ
ਹੀ 150
ਕ੍ਰੋੜ
ਰੁਪਏ
ਦਾ
ਕਰਜਾਈ
ਹੈ।
ਕੇਜਰੀਵਾਲ
ਜੀ
ਇਤਨਾ
ਪੈਸਾ
ਕਿਸਤੋਂ
ਲੈਣ
ਗੇ?
ਆਰ
ਐਸ
ਐਸ
ਤੋਂ,
ਜਾਂ
ਦਬਈ
ਤੋਂ,
ਜਾਂ
ਪਾਕ
ਤੋਂ,
ਜਾਂ
ਮਗਾਸੇ
ਅਵਾਰਡ
ਵਾਲੀ
ਫੋਰਡ
ਫਾਊਂਡੇਸ਼ਨ
ਤੋਂ।
ਜਿਸ
ਵਾਰੇ
ਕਿਹਾ
ਜਾਂਦਾ
ਹੈ
ਕਿ
ਉਹ
ਸਦਾ
ਹੀ
ਭਾਰਤ
ਸਰਕਾਰ
ਨੂੰ
ਅਸਥਿਰ
ਕਰਨ
ਲਈ
ਪੈਸਾ
ਦਿੰਦੀ
ਰਹੀ
ਹੈ।
ਕੇਜਰੀਵਾਲ
ਜੀ
ਦੀ
ਦੁਬਈ
ਫੇਰੀ
ਅਜੇ
ਤੱਕ
ਰਹੱਸ਼
ਬਣੀ
ਹੋਈ
ਹੈ।
ਹਰ
ਜਿਲੇ
ਵਿਚ
ਕਾਲਜ:
ਕੇਜਰੀਵਾਲ
ਜੀ
ਤੁਹਾਡੀ
ਜਾਣਕਾਰੀ
ਲਈ
ਹੈ
ਕਿ
ਇਥੇ
ਤਾਂ
ਜਿਲਿਆਂ
ਦੀ
ਗਿਣਤੀ
ਤੋਂ
ਵੱਧ
ਕਾਲਜ
ਹੀ
ਨਹੀਂ
ਯੂਨੀਵਰਸਟੀਆਂ
ਖੋਹਲ
ਦਿਤੀਆਂ
ਹਨ।
ਤਾਂ
ਹੀ
ਵਿਦਿਆ
ਦਾ
ਪਧਰ
ਇਤਨਾਂ
ਨੀਵਾਂ
ਡਿਗ
ਚੁਕਾ
ਹੈ
ਕਿ
ਕੋਈ
ਕੰਪਨੀ
ਭੀ
ਪੰਜਾਬੀ
ਵਿਦਿਆਰਥੀਆਂ
ਨੂੰ
ਸਲੈਕਟ
ਕਰਨ
ਲਈ
ਹੀ
ਤਿਆਰ
ਨਹੀ।
ਪੰਜਾਬ
ਨੂੰ
ਲੋੜ
ਹੈ
ਉਚਤਮ
ਪੜਾਈ
ਕਰਵਾਕੇ
ਕੌਮਾਂਤਰੀ
ਪਧਰ
ਦੇ
ਇਕ
ਕੇਂਦਰੀ
ਇਮਤਿਹਾਨ
ਬੋਰਡ
ਦੀ
ਸਥਾਪਨਾ
ਕਰਨ
ਦੀ।
ਤਾਂ
ਕਿ
ਪੰਜਾਬੀ
ਬਚੇ
ਕੌਮਾਂਤਰੀ
ਕੰਪਨੀਆਂ
ਵਲੋਂ
ਸਿਲੈਕਟ
ਹੋ
ਸਕਣ।
ਵਾਈਸ
ਚਾਂਸ਼ਲਰਾਂ
ਦੀ
ਨਿਯੁਕਤੀ:
ਜਿਥੇ
ਨਿਯੁਕਤੀ
ਹੈ
ਉਥੇ
ਹੀ
ਕ੍ਰੱਪਸ਼ਨ
ਹੋਂਦ
ਵਿਚ
ਆਉਂਦੀ
ਹੈ।
ਕੀ
ਤੁਹਾਡੇ
ਦਿਮਾਗ
ਵਿਚ
ਨਹੀਂ
ਆ
ਸਕਦਾ
ਕਿ
ਵਾਈਸ
ਚਾਂਸ਼ਲਰ
ਨਿਯੁਕਤੀ
ਤੋਂ
ਬਿਨਾਂ
ਯੂਨੀਵਰਸ਼ਟੀ
ਦੇ
ਪ੍ਰੋਫੈਸਰਾਂ
ਵਿਚੋਂ
ਮੈਰਿਟ
ਅਨੁਸਾਰ
ਭੀ
ਬਣ
ਸਕਦਾ
ਹੈ।
ਜੇ
ਕੇਜਰੀਵਾਲ
ਪੰਜਾਬ
ਤੇ
ਕਾਬਜ
ਹੋਣ
ਵਿਚ
ਕਾਮਯਾਬ
ਹੋ
ਜਾਂਦਾ
ਹੈ
ਤਾਂ
ਪੰਜਾਬ
ਦੇ
ਕਈ
ਭੈੜੇ
ਤੌਖਲੇ
ਅਸਲੀ
ਰੂਪ
ਧਾਰਨ
ਕਰ
ਸਕਦੇ
ਹਨ।
ਸਤਲੁਜ
ਯਮਨਾ
ਨਹਿਰ
ਬਣੇ
ਗੀ।
ਪੰਜਾਬ
ਕੋਲ
ਸਿਰਫ
ਵੀਹ
ਲੱਖ
ਏਕੜ
ਦੀ
ਸਿੰਜਾਈ
ਲਈ
ਹੀ,
ਨਹਿਰੀ
ਪਾਣੀ
ਹੈ।
ਦਸ
ਲੱਖ
ਏਕੜ
ਦਾ
ਹੋਰ
ਪਾਣੀ
ਹਰਿਆਣੇ
ਨੂੰ
ਜਾਏ
ਗਾ।
ਪੰਜਾਬ
ਦਾ
ਦਸ
ਲੱਖ
ਏਕੜ
ਰਕਬਾ
ਬੰਜਰ
ਹੋ
ਜਾਏ
ਗਾ।
ਭਾਖੜਾ
ਦੀ
ਅਧੀ
ਬਿਜਲੀ
ਹਰਿਆਣੇ
ਨੂੰ
ਜਾਏ
ਗੀ।
ਕੈਪਟਨ
ਸਰਕਾਰ
ਦਾ 2004
ਦਾ
ਵਿਧਾਨ
ਸਭਾ
ਮਤਾ
ਤੇ
ਬਾਦਲ
ਸਰਕਾਰ
ਦਾ 2016
ਦਾ
ਵਿਧਾਨ
ਸਭਾ
ਮਤਾ
ਰੱਦ
ਹੋ
ਸਕਦਾ
ਹੈ। 1966
ਦੇ
ਕਮਿਸ਼ਨ
ਦੀ
ਰਿਪੋਰਟ
ਤੇ
ਅਮਲ
ਕਰਕੇ
ਚਂਡੀਗੜ
ਹਰਿਆਣੇ
ਨੂੰ
ਜਾ
ਸਕਦਾ
ਹੈ।
ਕਮਿਸ਼ਨ
ਨੇ
ਅਵਾਰਡ
ਦਿਤਾ
ਸੀ
ਕਿ
ਖਰੜ
ਸਬ
ਤਹਿਸੀਲ
ਹਿੰਦੀ
ਸਪੀਕਇੰਗ
ਏਰੀਆ
ਹੈ। 1977
ਦੇ
ਫੈਸਲੇ
ਤੇ
ਅਮਲ
ਕਰਕੇ
ਭਾਖੜਾ
ਦੀ
ਅਧੀ
ਬਿਜਲੀ
ਹਰਿਆਣੇ
ਨੂੰ
ਮਿਲ
ਸਕਦੀ
ਹੈ।
ਬਠਿੰਡੇ
ਜਿਲੇ
ਦਾ
ਇਕ
ਪਿੰਡ
ਕੰਦੂਖੇੜਾ,
ਅਬੋਹਰ
ਜਿਲੇ
ਵਿਚ
ਮਿਲਾਕੇ
ਅਬੋਹਰ
ਫਾਜਲਕਾ
ਹਰਿਆਣੇ
ਵਿਚ
ਜਾ
ਸਕਦੇ
ਹਨ।
ਦਿਲੀ
ਵਿਚ 90
ਪ੍ਰਤੀਸਤ
ਲੋਕ
ਗਰੀਬੀ
ਦੀ
ਮਾਰ
ਹੇਠ
ਹਨ।
ਉਹਨਾਂ
ਗਰੀਬਾਂ
ਦਾ 550
ਕ੍ਰੋੜ
ਰਪੱਈਆਂ
ਪਿਛਲੇ
ਸਾਲ
ਦਾ
ਅਤੇ 530
ਕ੍ਰੌੜ
ਰਪੱਈਆਂ
ਅਗਲੇ
ਸਾਲ
ਵਿਚੋ,
ਪੰਜਾਬ
ਦਾ
ਮੁਖ
ਮੰਤਰੀ
ਬਨਣ
ਦੀ
ਹਵਸ
ਪੂਰੀ
ਕਰਨ
ਲਈ
ਇਸਤਿਹਾਰਾਂ,
ਕਾਨਫਰੰਸਾਂ,
ਵਡੇ
ਹਾਲਾਂ
ਵਿਚ
ਮੀਟਿੰਗਾਂ
ਤੇ
ਪੰਜਾਬ
ਵਿਚ
ਨਿਯੁਕਤ
ਕੀਤੇ
ਦਰਜਨਾਂ
ਏਜੰਟਾਂ
ਰਾਹੀਂ
ਲੁਟਾ
ਦਿਤਾ
ਗਿਆ
ਹੈ।
ਇਹਨਾਂ
ਏਜੰਟਾਂ
ਦਾ
ਬਾਹਰੀ
ਕੰਮ
ਡਿਸ਼ਇਨਫਰਮੇਸ਼ਨ
ਰਾਹੀਂ
ਪੰਜਾਬੀ
ਜੁਆਨੀ
ਨੂੰ
ਗੁਮਰਾਹ
ਕਰਨਾ।
ਪਰ
ਅੰਦਰੂਨੀ
ਕੰਮ
ਲੋਕਾਂ
ਦੀਆਂ
ਧਾਰਮਿਕ
ਭਾਵਨਾਂਵਾਂ
ਭੜਕਾਕੇ,
ਬਹਿਬਲ,
ਮਲੇਰਕੋਟਲਾ
ਵਰਗੇ
ਕਾਰਨਾਮੇ
ਕਰਵਾਕੇ,
ਪੰਜਾਬ
ਵਿਚ
ਫਿਰਕੂ
ਦੰਗੇ
ਕਰਵਾਉਣਾ
ਹੈ।
ਤਾਂ
ਕਿ
ਲੋਕ
ਭੈ
ਭੀਤ
ਹੋਕੇ
ਕੇਜਰੀਵਾਲ
ਤੇ
ਟੇਕ
ਬਣਾ
ਲੈਣ।
ਇਸ
ਵਿਚ
ਬਿਲਕੁਲ
ਰਸ਼ੀਆ
ਨਾਲ
ਮਿਲਦੀ
ਜੁਲਦੀ
ਮੋਡੱਸ-ੳਪੁਰੈਂਡੀ
ਵਰਤੀ
ਜਾ
ਰਹੀ
ਹੈ।
ਜਿਸ
ਨੇ
ਭਾਰਤ
ਨੂੰ 20
ਸਾਲ
ਰੱਸ਼ੀਆ
ਦਾ
ਗੁਲਾਮ
ਬਣਾਕੇ
ਰੱਖਿਆ
ਸੀ।
ਜੇ
ਕਜੇਰੀਵਾਲ
ਪੰਜਾਬ
ਤੇ
ਕਾਬਜ
ਹੋ
ਜਾਂਦੇ
ਹਨ
ਤਾਂ
ਪੰਜਾਬ
ਦਾ 550
ਅਰਬ
ਰਪੱਈਆ
ਪੀ
ਐਮ
ਬਨਣ
ਦੀ
ਹਵਸ
ਪੂਰੀ
ਕਰਨ
ਦੇ
ਸੁਪਨਿਆਂ
ਦੀ
ਪੂਰਤੀ
ਲਈ
ਲੁਟਾ
ਦੇਣ
ਗੇ।
ਕਜੇਰੀਵਾਲ
ਜੀ
ਤੁਹਾਡੇ
ਯੂਥ
ਮੈਨੀਫੈਸ਼ਟੋ
ਦੀਆਂ
ਸਾਰੀਆਂ
ਮਦਾਂ
ਵਿਚੋਂ
ਭ੍ਰਿਟਾਚਾਰ
ਸਾਫ
ਝਲਕਦਾ
ਹੈ।
ਕਿਤੇ
ਭੀ
ਇਮਾਨਦਾਰੀ,
ਪਾਰਦ੍ਰਸ਼ਤਾ,
ਸੇਵਾ,
ਪਰਉਪਕਾਰ
ਭਾਵਨਾ,
ਦੀ
ਝਲਕ
ਨਹੀ
ਦਿਸਦੀ।
ਫਿਰ
ਭੀ
ਤੁਸੀਂ
ਪੰਜਾਬ
ਤੇ
ਰਾਜ
ਕਰਨ
ਦੀ
ਸੋਚ
ਰਹੇ
ਹੋਂ।
ਪੰਜਾਬ
ਲੁਟਣ
ਵਿਚ
ਬਾਦਲਸ਼ਾਹੀ
ਤੋਂ
ਅਗੇ
ਵਧਣ
ਦੀ
ਸੋਚ
ਰਹੇ
ਹੋਂ।
ਬਾਦਲਸ਼ਾਹੀ
ਲੰਮੇ
ਅਰਸ਼ੇ
ਤੋਂ
ਪੰਜਾਬ
ਤੇ
ਰਾਜ
ਕਰ
ਰਹੀ
ਹੈ।
ਇਸ
ਲਈ
ਤੁਸੀ
ਸੋਚਦੇ
ਹੋਂ
ਕਿ
ਮੈਂ
ਭੀ
ਉਸੇ
ਰਸ਼ਤੇ
ਚਲਕੇ
ਦਸ
ਪੰਦਰਾਂ
ਸਾਲ
ਹਿਲਣ
ਵਾਲਾ
ਨਹੀਂ।
ਜਿਵੇਂ
ਕਿ
ਤੁਸੀ
ਦਿਲੀ
ਦੇ
ਬਿਉਰੋਕ੍ਰੇਟਾਂ
ਨੂੰ
ਧਮਕਾਇਆ
ਸੀ।
ਕੇਜਰੀਵਾਲ
ਜੀ!
ਭੁਲੇਖੇ
ਵਿਚ
ਨਾਂ
ਰਹਿਣਾ।
ਜਿਸ
ਹਥਿਆਰ
ਨਾਲ
ਬਾਦਲਸ਼ਾਹੀ
ਨੇ
ਲੰਮੇ
ਸਮੇਂ
ਲਈ
ਪੰਜਾਬ
ਤੇ
ਰਾਜ
ਕੀਤਾ
ਹੈ,
ਉਹ
ਹਥਿਆਰ
ਤੁਹਾਡੇ
ਕੋਲ
ਨਹੀਂ
ਹੈ।
ਜੇ
ਪੰਜਾਬ
ਤੇ
ਰਾਜ
ਕਰਨਾ
ਚਾਹੁੰਦੇ
ਹੋਂ
ਤਾਂ
ਸੱਚਮੁਚ
ਪੰਜਾਬੀ
ਬਨਣ
ਦਾ
ਮਨ
ਬਣਾਉ।
ਹਰਿਆਣੇ
ਦਾ
ਮਸ਼ੀਹਾ
ਬਨਣ
ਦਾ
ਖਿਆਲ
ਛਡੋ।
ਪੰਜਾਬ
ਦਾ
ਪਾਣੀ,
ਪੰਜਾਬ
ਦੀ
ਬਿਜਲੀ,
ਪੰਜਾਬ
ਦੇ
ਡੈਮ,
ਪੰਜਾਬ
ਦਾ
ਚੰਡੀਗੜ,
ਪੰਜਾਬ
ਦਾ
ਅਬੋਹਰ
ਫਾਜਲਕਾ
ਦੇ
ਇਲਾਕੇ,
ਹਰਿਆਣੇ
ਨੂੰ
ਲਿਜਾਣ
ਦਾ
ਖਿਆਲ
ਛਡੋ।
ਪੰਜਾਬ
ਲੁਟਕੇ,
ਅਰਬਾਂ
ਰੁਪਏ
ਦੀ
ਇਸ਼ਤਿਹਾਰਬਾਜੀ
ਕਰਕੇ,
ਪੀ
ਐਮ
ਬਨਣ
ਦੇ
ਸੁਪਨੇ
ਛਡੋ।
ਅੱਜ
ਪੰਜਾਬ
ਨੂੰ
ਲੋੜ
ਹੈ
ਪੰਜਾਬ
ਦੀ
ਜੁਆਨੀ
ਤੇ
ਪੰਜਾਬ
ਦੀ
ਕਿਸਾਨੀ
ਨੂੰ
ਬਚਾਉਣ
ਦੀ,
ਪੰਜਾਬ
ਵਿਚੋਂ
ਤਲਖ
ਫਿਰਕੂ
ਤਨਾਅ
ਖਤਮ
ਕਰਨ
ਦੀ,
ਪੰਜਾਬ
ਵਿਚ
ਧਰਮ
ਤੇ
ਸਿਆਸਤ
ਨੂੰ
ਵੱਖ
ਕਰਨ
ਦੀ।
ਤੁਹਾਡੇ
ਮੈਨੀਫੈਸ਼ਟੋ
ਵਿਚ
ਇਹਨਾਂ
ਮੁਖ
ਲੋੜਾਂ
ਵਾਰੇ
ਕੋਈ
ਜਿਕਰ
ਨਹੀਂ
ਹੈ।
ਜੇ
ਤੁਸੀ
ਸਚਮੁਚ
ਪੰਜਾਬ
ਦੀ
ਸੇਵਾ
ਕਰਨਾ
ਚਾਹੁੰਦੇ
ਹੋਂ
ਤਾਂ
ਆਉ
ਐਂਟੀ
ਕ੍ਰੱਪਸ਼ਨ
ਪਾਰਟੀ
ਦਾ
ਮੈਨੀਫੈਸ਼ਟੋ
ਅਪਣਾਉ।
ਪੰਜਾਬ
ਦੇ
ਦੋ
ਚਾਰ
ਸੌ
ਰਾਜਨੀਤਕਾਂ
ਨੂੰ
ਛੱਡਕੇ
ਸਾਰਾ
ਪੰਜਾਬ,
ਪੰਜਾਬ
ਦੇ
ਸਭ
ਵਰਗ,
ਸੰਪ੍ਰਦਾਵਾਂ,
ਵਲੋਂ
ਤੁਹਾਨੂੰ
ਸਹਿਯੋਗ
ਮਿਲੇ
ਗਾ।
ਜੇ
ਨਹੀਂ
ਕਰ
ਸਕਦੇ,
ਤਾਂ
ਪੰਜਾਬ
ਦਾ
ਖਿਆਲ
ਛਡ
ਦੇਵੋ।
ਝੂਠੇ
ਸਰਵੇ
ਛਪਵਾਉਣ
ਨਾਲ
ਪੰਜ
ਦਸ
ਹਜਾਰ
ਜੁਆਨ
ਤਾਂ
ਗੁਮਰਾਹ
ਹੋ
ਸਕਦੇ
ਹਨ,
ਪਰ
ਸਾਰਾ
ਪੰਜਾਬ
ਨਹੀਂ।
ਤੁਸੀਂ
ਪਾਰਲੀਮੈਂਟ
ਵੇਲੇ
ਸਰਵੇ
ਛਪਵਾਏ
ਸਨ
ਕਿ
ਆਪ
ਚਾਰ
ਸੌ
ਸੀਟ
ਜਿਤੇ
ਗੀ।
ਪਰ
ਚਾਰ
ਸੌ
ਤੋਂ
ਵੱਧ
ਸੀਟਾਂ
ਤੇ
ਆਪ
ਦੀ
ਜਮਾਨਤ
ਜਬਤ
ਹੋ
ਗਈ।
ਹੁਣ
ਤੁਸੀ
ਪੰਜਾਬ
ਵਿਚ
ਸੌ
ਸੀਟ
ਜਿਤਣ
ਦੇ
ਸਰਵੇ
ਛਪਵਾ
ਰਹੇ
ਹੋਂ।
ਪਰ
ਇਹ
ਨਹੀ
ਦੱਸ
ਰਹੇ
ਕਿ
ਇਹ
ਸਰਵੇ
ਕਿਸ
ਅਧਾਰ
ਤੇ
ਕੀਤੇ
ਗਏ
ਹਨ।
ਪਰ
ਮੈਂ
ਜੋ
ਸਰਵੇ
ਕਰਵਾਏ
ਹਨ।
ਉਹ
ਤੁਹਾਡੀ
ਜੂਨ 2014
ਤੋਂ
ਗਿਰ
ਰਹੀ
ਰਾਜਨੀਤਕ
ਸਤਾਹ
ਉਪਰ
ਅਧਾਰਤ
ਹਨ।
ਤੁਹਾਡੀ
ਹੈਂਕੜ
ਤੇ
ਤੁਹਾਡੇ
ਦਿਲੀ
ਵਿਚਲੇ
ਨਿਤ
ਨਵੇਂ
ਕਾਰਨਾਮੇਂ
ਦੇਖ
ਕੇ,
ਤੁਹਾਡੇ
ਸਾਥੀ,
ਤੁਹਾਡੇ
ਵਲੰਟੀਅਰ,
ਤੁਹਾਨੂੰ
ਛੱਡ
ਰਹੇ
ਹਨ।
ਉਸ
ਘਾਟ
ਨੂੰ
ਪੂਰਾ
ਕਰਨ
ਲਈ
ਤੁਸੀਂ
ਰਾਜਨੀਤਕ
ਕਚਰਾ
ਇਕੱਠਾ
ਕਰ
ਰਹੇਂ
ਹੋਂ।
ਫਿਰ
ਭੀ
ਮਾਰਚ 2017
ਤੱਕ
ਤੁਹਾਡੀ
ਪੰਜਾਬ
ਵਿਚ
ਹਾਲਤ
ਇਨੀ
ਪਤਲੀ
ਹੋ
ਜਾਏ
ਗੀ
ਕਿ
ਤੁਹਾਡੇ 100
ਉਮੀਦਵਾਰ
ਦੀ
ਜਮਾਨਤ
ਜਬਤ
ਹੋਣੀ
ਯਕੀਨੀ
ਜਾਪਦੀ
ਹੈ।
ਰੱਬ
ਮੇਹਰ
ਕਰੇ।
.
|