58
ਕੇਜਰੀਵਾਲ
ਦੀ
ਭਿ੍ਸ਼ਟ
ਨੇਤਾਵਾਂ
ਦੀ
ਸੂਚੀ
ਤੇ
ਭਾਜਪਾ
ਕਾਂਗਰਸ
ਦਾ
ਪਲਟਵਾਰ
•
ਦੋਸ਼
ਸਾਬਿਤ
ਹੋਣ 'ਤੇ
ਰਾਜਨੀਤੀ
ਤੋਂ
ਸੰਨਿਆਸ
ਲੈ
ਲਵਾਂਗਾ-ਸਿੱਬਲ •
ਗਡਕਰੀ
ਨੇ
ਭੇਜਿਆ
ਕਾਨੂੰਨੀ
ਨੋਟਿਸ
ਉਪਮਾ
ਡਾਗਾ
ਪਾਰਥ
ਨਵੀਂ
ਦਿੱਲੀ, 1
ਫਰਵਰੀ-ਕੇਜਰੀਵਾਲ
ਵੱਲੋਂ
ਬੀਤੇ
ਦਿਨ
ਜਾਰੀ
ਕੀਤੀ
ਭਿ੍ਸ਼ਟ
ਨੇਤਾਵਾਂ
ਦੀ
ਸੂਚੀ
ਪ੍ਰਤੀ
ਭਾਜਪਾ
ਅਤੇ
ਕਾਂਗਰਸ
ਨੇ
ਤਿੱਖਾ
ਪ੍ਰਤੀਕਰਮ
ਦਿੱਤਾ
ਹੈ |
ਜਿਥੇ
ਭਾਜਪਾ
ਨੇਤਾ
ਨਿਤਿਨ
ਗਡਕਰੀ
ਨੇ
ਉਨ੍ਹਾਂ
ਨੂੰ
ਇਸ
ਸਬੰਧ 'ਚ
ਕਾਨੂੰਨੀ
ਨੋਟਿਸ
ਭੇਜਿਆ
ਹੈ,
ਉਥੇ
ਕਾਨੂੰਨ
ਮੰਤਰੀ
ਕਪਿਲ
ਸਿੱਬਲ
ਨੇ
ਉਨ੍ਹਾਂ
ਨੂੰ
ਚਿਤਾਵਨੀ
ਦਿੰਦਿਆਂ
ਕਿਹਾ
ਕਿ
ਜੇਕਰ
ਉਨ੍ਹਾਂ 'ਤੇ
ਦੋਸ਼
ਸਾਬਿਤ
ਹੁੰਦੇ
ਹਨ
ਤਾਂ
ਉਹ
ਸਿਆਸਤ
ਤੋਂ
ਸੰਨਿਆਸ
ਲੈ
ਲੈਣਗੇ |
ਭਾਜਪਾ
ਨੇਤਾ
ਨਿਤਿਨ
ਗਡਕਰੀ
ਨੇ
ਇਨ੍ਹਾਂ
ਇਲਜ਼ਾਮਾਂ
ਨੂੰ
ਕੋਰੀ
ਬਕਵਾਸ
ਕਰਾਰ
ਦਿੰਦਿਆਂ
ਆਪਣੇ
ਵਕੀਲ
ਬਾਲੇਂਦੁ
ਸ਼ੇਖਰ
ਰਾਹੀਂ
ਕੇਜਰੀਵਾਲ
ਨੂੰ
ਕਾਨੂੰਨੀ
ਨੋਟਿਸ
ਭਿਜਵਾਇਆ
ਹੈ |
ਉਨ੍ਹਾਂ
ਕੇਜਰੀਵਾਲ
ਨੂੰ
ਚਿਤਾਵਨੀ
ਦਿੰਦਿਆਂ
ਕਿਹਾ
ਕਿ
ਜੇਕਰ
ਤਿੰਨ
ਦਿਨਾਂ
ਦੇ
ਅੰਦਰ
ਉਨ੍ਹਾਂ
ਨੇ
ਉਨ੍ਹਾਂ
ਦਾ
ਨਾਂਅ
ਵਾਪਸ
ਨਾ
ਲਿਆ
ਤਾਂ
ਉਹ
ਉਨ੍ਹਾਂ
ਵਿਰੁੱਧ
ਮਾਣਹਾਨੀ
ਦਾ
ਦਾਅਵਾ
ਕਰਨਗੇ |
ਨੋਟਿਸ 'ਚ
ਇਹ
ਕਿਹਾ
ਗਿਆ
ਕਿ 17
ਅਕਤੂਬਰ 2012 'ਚ
ਵੀ
ਕੇਜਰੀਵਾਲ
ਨੇ
ਬਿਨਾਂ
ਕਿਸੇ
ਸਬੂਤ
ਦੇ
ਉਨ੍ਹਾਂ
ਦੇ
ਖਿਲਾਫ਼
ਇਲਜ਼ਾਮ
ਲਗਾਏ
ਸਨ |
ਉਹ
ਅਜੇ
ਤੱਕ
ਉਨ੍ਹਾਂ
ਦੋਸ਼ਾਂ
ਨੂੰ
ਸਾਬਿਤ
ਨਹੀਂ
ਕਰ
ਸਕੇ |
ਭਾਜਪਾ
ਨੇਤਾ
ਨੇ
ਕੇਜਰੀਵਾਲ
ਨੂੰ
ਆਪਣੀਆਂ
ਟਿੱਪਣੀਆਂ
ਵਾਪਸ
ਲੈਣ
ਅਤੇ
ਜਨਤਕ
ਤੌਰ 'ਤੇ
ਮੁਆਫ਼ੀ
ਮੰਗਣ
ਲਈ
ਕਿਹਾ |
ਇਸੇ
ਤਰ੍ਹਾਂ
ਕਾਨੂੰਨ
ਮੰਤਰੀ
ਕਪਿਲ
ਸਿੱਬਲ
ਨੇ
ਵੀ
ਚਿਤਾਵਨੀ
ਦਿੰਦਿਆਂ
ਕਿਹਾ, 'ਜੇਕਰ
ਮੇਰੇ
ਖਿਲਾਫ਼
ਦੋਸ਼
ਸਾਬਿਤ
ਹੁੰਦੇ
ਹਨ
ਤਾਂ
ਮੈਂ
ਮੰਤਰੀ
ਦੇ
ਅਹੁਦੇ
ਤੋਂ
ਅਸਤੀਫ਼ਾ
ਦੇ
ਦੇਵਾਂਗਾ
ਅਤੇ
ਰਾਜਨੀਤੀ
ਤੋਂ
ਵੀ
ਸੰਨਿਆਸ
ਲੈ
ਲਵਾਂਗਾ |'
ਕਪਿਲ
ਸਿੱਬਲ
ਨੇ
ਆਪਣੇ 'ਤੇ
ਲੱਗੇ
ਇਲਜ਼ਾਮਾਂ
ਨੂੰ
ਸਿਰੇ
ਤੋਂ
ਖਾਰਜ
ਕਰਦਿਆਂ
ਕਿਹਾ
ਕਿ
ਨਾ
ਤਾਂ
ਕੇਜਰੀਵਾਲ
ਕੋਲ
ਉੁਨ੍ਹਾਂ
ਦੇ
ਖਿਲਾਫ਼
ਕੋਈ
ਸਬੂਤ
ਹਨ
ਅਤੇ
ਨਾ
ਹੀ
ਉਨ੍ਹਾਂ
ਦੇ
ਖਿਲਾਫ਼
ਕੋਈ
ਐਫ.
ਆਈ.
ਆਰ.
ਦਰਜ
ਹੈ |
ਸ੍ਰੀ
ਸਿੱਬਲ
ਨੇ
ਕਿਹਾ
ਕਿ 1
ਕਰੋੜ 80
ਲੱਖ
ਲੋਕ
ਇਸ
ਗੱਲ
ਦੇ
ਗਵਾਹ
ਹਨ
ਕਿ
ਮੈਂ
ਕਿਸੇ
ਤੋਂ
ਕਦੇ
ਇਕ
ਪੈਸਾ
ਨਹੀਂ
ਲਿਆ |
ਸ੍ਰੀ
ਸਿੱਬਲ
ਨੇ
ਕੇਜਰੀਵਾਲ
ਨੂੰ
ਦੋਸ਼
ਸਾਬਿਤ
ਕਰਨ
ਦੀ
ਸਿੱਧੀ
ਚਿਤਾਵਨੀ
ਦਿੰਦਿਆਂ
ਕਿਹਾ
ਕਿ
ਜੇਕਰ
ਕੇਜਰੀਵਾਲ
ਝੂਠੇ
ਸਾਬਿਤ
ਹੋਏ
ਤਾਂ
ਉਨ੍ਹਾਂ
ਨੂੰ
ਆਪਣੇ
ਅਹੁਦੇ
ਤੋਂ
ਅਸਤੀਫਾ
ਦੇਣਾ
ਪਵੇਗਾ |
ਭਿ੍ਸ਼ਟ
ਨੇਤਾਵਾਂ
ਦੀ
ਸੂਚੀ 'ਚ 'ਆਪ'
ਨੇ
ਜੋੜਿਆ
ਸੋਨੀਆ
ਦਾ
ਨਾਂਅ
ਨਵੀਂ
ਦਿੱਲੀ, 1
ਫਰਵਰੀ (ਉਪਮਾ
ਡਾਗਾ
ਪਾਰਥ)-ਆਮ
ਆਦਮੀ
ਪਾਰਟੀ
ਨੇ
ਭਿ੍ਸ਼ਟ
ਨੇਤਾਵਾਂ
ਦੀ
ਸੂਚੀ
ਦਾ
ਹੋਰ
ਵਿਸਥਾਰ
ਕਰਦਿਆਂ
ਇਸ
ਵਿਚ
ਦੋ
ਨਾਂਅ
ਹੋਰ
ਜੋੜ
ਦਿੱਤੇ
ਹਨ |
ਇਹ
ਨਾਂਅ
ਹਨ
ਯੂੂ.
ਪੀ.
ਏ.
ਦੀ
ਚੇਅਰਪਰਸਨ
ਸੋਨੀਆ
ਗਾਂਧੀ
ਅਤੇ
ਭਾਜਪਾ
ਦੇ
ਪ੍ਰਧਾਨ
ਮੰਤਰੀ
ਦੇ
ਉਮੀਦਵਾਰ
ਨਰਿੰਦਰ
ਮੋਦੀ
ਦਾ |
ਪਾਰਟੀ
ਨੇਤਾ
ਗੋਪਾਲ
ਰਾਏ
ਨੇ
ਇਸ
ਦਾ
ਐਲਾਨ
ਕਰਦਿਆਂ
ਕਿਹਾ
ਕਿ
ਆਮ
ਆਦਮੀ
ਪਾਰਟੀ
ਨਫ਼ਰਤ
ਅਤੇ
ਵੰਸ਼ਵਾਦ
ਦੀ
ਸਿਆਸਤ
ਨੂੰ
ਚੁਣੌਤੀ
ਦੇਣਾ
ਚਾਹੁੰਦੀ
ਹੈ |
ਸ੍ਰੀ
ਰਾਏ
ਨੇ
ਕਿਹਾ
ਕਿ
ਸੋਨੀਆ
ਗਾਂਧੀ
ਵੰਸ਼ਵਾਦ 'ਤੇ
ਸਿਆਸਤ
ਕਰਦੇ
ਹਨ |
ਇਸ
ਲਈ
ਉਨ੍ਹਾਂ
ਦਾ
ਨਾਂਅ
ਇਸ
ਸੂਚੀ 'ਚ
ਸ਼ਾਮਿਲ
ਕੀਤਾ
ਗਿਆ
ਹੈ
ਜਦਕਿ
ਨਰਿੰਦਰ
ਮੋਦੀ
ਨਫ਼ਰਤ
ਦੀ
ਸਿਆਸਤ
ਕਰਦੇ
ਹਨ
ਅਤੇ
ਪਾਰਟੀ
ਉਨ੍ਹਾਂ
ਨੂੰ
ਵੀ
ਚੁਣੌਤੀ
ਦੇਵੇਗੀ |
ਵਰਨਣਯੋਗ
ਹੈ
ਕਿ
ਬੀਤੇ
ਕੱਲ੍ਹ
ਆਮ
ਆਦਮੀ
ਪਾਰਟੀ
ਦੀ
ਰਾਸ਼ਟਰੀ
ਕਾਰਜਕਾਰਨੀ
ਬੈਠਕ 'ਚ
ਮੁੱਖ
ਮੰਤਰੀ
ਅਰਵਿੰਦ
ਕੇਜਰੀਵਾਲ
ਨੇ
ਭਿ੍ਸ਼ਟ
ਨੇਤਾਵਾਂ
ਦੀ
ਇਕ
ਸੂਚੀ
ਪੇਸ਼
ਕੀਤੀ
ਸੀ |
ਇਸ 28
ਨਾਵਾਂ
ਦੀ
ਸੂਚੀ 'ਚ
ਸਮਾਜਵਾਦੀ
ਪਾਰਟੀ
ਦੇ
ਨੇਤਾ
ਮੁਲਾਇਮ
ਸਿੰਘ
ਯਾਦਵ,
ਬਹੁਜਨ
ਸਮਾਜ
ਪਾਰਟੀ
ਦੀ
ਮਾਇਆਵਤੀ,
ਕਾਂਗਰਸ
ਉਪ
ਪ੍ਰਧਾਨ
ਰਾਹੁਲ
ਗਾਂਧੀ,
ਗ੍ਰਹਿ
ਮੰਤਰੀ
ਸੁਸ਼ੀਲ
ਕੁਮਾਰ
ਸ਼ਿੰਦੇ
ਅਤੇ
ਭਾਜਪਾ
ਨੇਤਾ
ਨਿਤਿਸ਼
ਗਡਕਰੀ
ਵਰਗੇ
ਕਈ
ਨਾਮਚੀਨ
ਨਾਂਅ
ਸ਼ਾਮਿਲ
ਸਨ |
ਮੁੱਖ
ਮੰਤਰੀ
ਨੇ
ਅਪੀਲ
ਕਰਦਿਆਂ
ਕਿਹਾ
ਸੀ
ਕਿ
ਸਾਡਾ
ਉਦੇਸ਼
ਹੋਣਾ
ਚਾਹੀਦਾ
ਹੈ
ਕਿ
ਇਸ
ਵਾਰ
ਇਕ
ਵੀ
ਭਿ੍ਸ਼ਟ
ਨੇਤਾ
ਸੰਸਦ 'ਚ
ਨਾ
ਪਹੁੰਚ
ਸਕੇ |