ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

 .

 59 ਕੇਜਰੀਵਾਲ ਦੇ ਸ਼ਰਧਾਲੂ ਵਰਕਰੋ। ਮੇਰੀ ਇਕ ਬੇਨਤੀ ਜ਼ਰੂਰ ਸੁਣ ਲੈਣੀ।

ਕੀ ਤੁਹਾਨੂੰ ਪਤਾ ਹੈ ਕਿ ਇਲੈੱਕਸ਼ਨ ਕਮਿਸ਼ਨ ਕੋਲ ਕੇਜਰੀਵਾਲ ਨੇ ਹਲਫ਼ਨਾਮਾ ਦਾਖਲ ਕੀਤਾ ਕਿ ਉਸ ਵਿਰੁੱਧ ਸਿਰਫ਼ 47 ਮੁਕੱਦਮੇ ਦਰਜ ਹੋਏ ਹਨ। ਉਸ ਨੂੰ ਹੌਸਲਾ ਦਿਓ ਕਿ ਹੋਰ, ਧੋਖਾਦੇਹੀ, ਵਿਸ਼ਵਾਸਘਾਤ, ਇਮਪ੍ਰਸੋਨੇਸ਼ਨ ਆਦਿ ਦੇ ਕਾਰਜ ਕਰੋ। ਅਸੀਂ ਤੁਹਾਡੇ ਨਾਲ ਹਾਂ।

ਕੀ ਤੁਹਾਨੂੰ ਯਕੀਨ ਹੈ ਕਿ ਕੇਜਰੀਵਾਲ ਆਈ ਆਰ ਐੱਸ ਹੈ। ਅਸਲੀਅਤ ਇਹ ਹੈ ਕਿ ਕੇਜਰੀਵਾਲ ਨੂੰ ਸਰਵਿਸ ਅਸੂਲਾਂ ਦੀ ਉਲੰਘਣਾ ਕਰਨ ਬਦਲੇ ਕੋਰਟ ਨੇ 9,85,000/ ਰੁਪਏ ਜੁਰਮਾਨਾ ਕੀਤਾ ਸੀ।

ਕੀ ਤੁਹਾਨੂੰ ਪਤਾ ਹੈ ਕਿ ਜਿਸ ਨੂੰ ਕੇਜਰੀਵਾਲ ਮਗਾਸੇ ਅਵਾਰਡ ਕਹਿੰਦੇ ਹਨ। ਉਹ ਫਿਲੀਪਾਈਨ ਸਰਕਾਰ ਨੇ ਨਹੀਂ ਦਿੱਤਾ। ਮਗਾਸੇ ਫਿਲੀਪਾਈਨ ਦਾ ਪ੍ਰਧਾਨ ਸੀ। ਉਹ ਇਨਾਮ ਫੋਰਡ ਫਾਊਂਡੇਸ਼ਨ ਨੇ ਦਿੱਤਾ ਸੀ। ਫੋਰਡ ਫਾਊਂਡੇਸ਼ਨ ਤੇ ਭਾਰਤ ਵਿਚ ਉਥੱਲ ਕਰਵਾਉਣ ਦੇ ਬਹੁਤ ਦੋਸ਼ ਲਗਦੇ ਰਹੇ ਹਨ।

ਕੀ ਤੁਹਾਨੂੰ ਪਤਾ ਹੈ ਕਿ ਮਗਾਸੇ ਅਵਾਰਡ ਦੀ 3.97.000 ਅਮਰੀਕੀ ਡਾਲਰ ਦੀ ਰਕਮ 2006 ਵਿਚ ਉਸ ਸਮੇਂ ਦਿੱਤੀ ਗਈ ਸੀ ਜਦ ਕੇਜਰੀਵਾਲ ਤੇ ਕੇਸ ਚੱਲ ਰਿਹਾ ਸੀ। ਕਿਹਾ ਜਾਂਦਾ ਹੈ ਕਿ ਇਹ ਪੈਸਾ ਆਰ ਐੱਸ ਐੱਸ ਦੀ ਮਦਦ ਨਾਲ ਮਿਲਿਆ ਸੀ।

ਕੀ ਤੁਹਾਨੂੰ ਪਤਾ ਹੈ ਕਿ ਇਹ ਪੈਸਾ ਉਸ ਲੋਕ ਭਲਾਈ ਕੰਮਾਂ ਤੇ ਨਹੀਂ ਲਾਇਆ ਗਿਆ, ਜਿਨ੍ਹਾਂ ਨੂੰ ਅੱਗੇ ਵਧਾਉਣ ਲਈ ਇਹ ਦਿੱਤਾ ਗਿਆ ਸੀ। ਬਲਕਿ ਉਸੇ ਸਮੇਂ 2006 ਵਿਚ ਸਸੋਧੀਆ ਨੇ ਕਬੀਰ ਨਾਂ ਦੀ ਐਨ ਜੀ ਉ ਰਜਿਸਟਰਡ ਕਰਵਾਈ ਤੇ ਇਹ ਪੈਸਾ ਉਸ ਵਿਚ ਸੀਡ ਫ਼ੰਡ ਦੇ ਨਾਮ ਤੇ ਜਮਾਂ ਕਰ ਦਿੱਤਾ ਗਿਆ। ਜੋ ਅੱਜ ਤਕਰੀਬਨ ਪੰਜ ਕ੍ਰੋੜ ਬਣ ਚੁਕਾ ਹੈ। ਸੰਜੇ ਜੀ ਭੀ ਉਸ ਸੰਸਥਾ ਦੇ ਮੈਂਬਰ ਹਨ। ਉਹ ਪੈਸਾ ਲੋਕਾਂ ਦਾ ਹੈ। ਸੰਜੇ ਜੀ ਨੂੰ ਪੁੱਛਣਾ ਇਹ ਪੈਸਾ ਕਿਥੇ ਹੈ?

ਕੀ ਤੁਹਾਨੂੰ ਪਤਾ ਹੈ ਕਿ ਉਸੇ ਸਕੈਂਡਲ ਦੀ ਬਦੌਲਤ ਹੀ ਸੰਜੇ ਨੂੰ ਰਾਜ ਸਭਾ ਦੀ ਟਿਕਟ ਦਿੱਤੀ ਗਈ ਹੈ। ਅਸਲ ਵਿਚ ਇਹ ਦਿੱਤੀ ਨਹੀਂ ਗਈ। ਇਹ ਭੀ ਦੂਸਰੀਆਂ ਦੋਨੋਂ ਸੀਟਾਂ ਵਾਂਗ ਹੀ ਵੇਚੀ ਗਈ ਹੈ। ਸਾਫ਼ ਹੈ ਕਿ ਸੰਜੇ ਕੋਲ ਕੇਜਰੀਵਾਲ ਦੇ ਬਹੁਤ ਸਕੈਂਡਲਾਂ ਦੇ ਭੇਤ ਹਨ। ਇਸ ਲਈ ਉਸ ਨੂੰ ਟਿਕਟ ਵੇਚਣ ਦੀ ਕੇਜਰੀਵਾਲ ਦੀ ਲਾਚਾਰੀ ਸੀ।

ਜੇ ਤੁਸੀਂ ਦਿਲੀ ਦੇ ਗੁਰਦੁਆਰਾ ਸਾਹਿਬਾਨ, ਸੀਸਗੰਜ ਵਰਗੀਆਂ ਸਿੱਖ ਇਤਿਹਾਸ ਦੀਆਂ ਯਾਦਗਾਰਾਂ ਢਾਹ ਕੇ ਕੇਜਰੀਵਾਲ ਦੀ ਸ਼ਾਹਜਹਾਂ ਬਾਦ ਰੀਡਵੈਲਪਮੈਂਟ ਪ੍ਰੋਜੈਕਟਤਹਿਤ ਮੁਗ਼ਲ ਬਜ਼ਾਰਨੂੰ ਸੋਹਣਾ ਬਣਾਉਣ ਲਈ ਸਹਿਯੋਗ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੁਬਾਰਕ ਹੋਵੇ।

ਜੇ ਤੁਸੀਂ ਪੰਜਾਬ ਨੂੰ ਕੰਗਾਲ ਕਰਨਾ ਚਾਹੁੰਦੇ ਹੋ। ਆਪਣੇ ਬਚਿਆਂ ਨਾਲ ਕੋਈ ਦੁਸ਼ਮਣੀ ਕੱਢਣੀ ਚਾਹੁੰਦੇ ਹੋ। ਤਾਂ ਸੰਜੇ ਕੇਜਰੀਵਾਲ ਸਾਹਿਬ ਨੂੰ ਯਕੀਨ ਦੁਆਉ ਕਿ ਪੰਜਾਬ ਦੀ ਦੁਸ਼ਮਣੀ ਤੇ ਹਰਿਆਣਾ ਦੀ ਦੋਸਤੀ ਦੇ ਮਾਮਲੇ ਵਿਚ ਅਸੀਂ ਤੁਹਾਡੇ ਨਾਲ ਹਾਂ।

ਵੀਰੋ ਇਹ ਪਾਰਟੀ ਨਹੀਂ ਇਹ ਗਰੋਹ (ਗਰੁੱਪ) ਹੈ। ਨਕਾਬ ਇਮਾਨ ਦਾਰੀ ਦਾ ਹੈ। ਇਹਨਾਂ ਕੋਲ ਬੇਪਨਾਹ ਪੈਸਾ ਹੈ। ਪ੍ਰੈੱਸ ਤੋਂ ਆਪਣੀ ਬੋਲੀ ਬੁਲਵਾਉਂਦੇ ਹਨ। ਇਹਨਾਂ ਦਿਲੀ ਲੁੱਟੀ, ਪੰਜਾਬ ਤੇ ਧਾਵਾ ਬੋਲਿਆ ਹੋਇਆ ਹੈ। ਦਿਲੀ ਪਛਤਾ ਰਹੀ ਹੈ। ਪੰਜਾਬ ਪਛਤਾਏ ਗਾ।

ਇਹ ਸਾਨੂੰ ਡਿਸ਼ਇਨਫਰਮੇਸ਼ਨ ਨਾਲ ਗੁਮਰਾਹ ਕਰਦੇ ਰਹੇ ਹਨ।ਜਿਵੇਂ ਬਾਦਲ ਸ਼ਾਹੀ ਕਿਸਾਨ ਹਿਤੈਸ਼ੀ, ਸਿੱਖ ਹਿਤੈਸ਼ੀ, ਪੰਜਾਬ ਹਿਤੈਸ਼ੀ, ਹੋਣ ਦਾ ਭੁਲੇਖਾ ਪਾਉਂਦੀ ਰਹੀ ਹੈ। ਇਹ ਬਾਦਲ ਸ਼ਾਹੀ ਨਾਲੋਂ ਪੰਜਾਬ ਲਈ ਕਈ ਗੁਣਾ ਖ਼ਤਰਨਾਕ, ਕਈ ਗੁਣਾ ਘਾਤਕ ਸਾਬਤ ਹੋਣ ਗੇ। ਜੇ ਤੁਸੀਂ ਪੰਜਾਬ ਦੇ, ਸਿੱਖੀ ਦੇ, ਕਿਸਾਨੀ ਦੇ, ਦੁਸ਼ਮਣ ਹੋ? ਤਾਂ ਜ਼ਰੂਰ ਜਾਓ ਤਲਵੰਡੀ ਸਾਬੋ। ਦਰਸ਼ਨ ਕਰੋ ਸੰਜੇ ਸਾਹਿਬ ਦੇ।

ਜੇ ਤੁਹਾਡੇ ਮਨ ਵਿਚ ਪੰਜਾਬ ਲਈ, ਕਿਸਾਨੀ ਲਈ, ਜੁਆਨੀ ਲਈ, ਸਿੱਖੀ ਲਈ, ਰੱਤੀ ਭਰ ਭੀ ਹਮਦਰਦੀ ਹੈ। ਤਾਂ ਲੁਟੇਰੀ ਬਾਦਲ ਸ਼ਾਹੀ ਛੱਡੋ, ਸਿੱਖ ਜੀਆਘਾਤਕ ਕਾਂਗਰਸ ਛੱਡੋ।ਧੋਖੇਬਾਜ਼ ਕੇਜਰੀਵਾਲ ਛੱਡੋ। ਪੰਜਾਬ ਦੀ ਆਪਣੀ ਆਮ ਆਦਮੀ ਪਾਰਟੀ ਬਣਾਓ। ਸਾਰੇ ਭਰਾ ਇਕੱਠੇ ਹੋਵੋ।

ਹੈਂਕੜਬਾਜ਼ ਸੰਜੇ ਤੇ ਵਿਸ਼ਵਾਸ ਘਾਤੀ ਕੇਜਰੀਵਾਲ ਦੀ ਗ਼ੁਲਾਮੀ ਕਰਨ ਨਾਲੋਂ, ਵਿੱਛੜੇ ਭਰਾਵਾਂ ਦਾ ਇਕੱਠੇ ਹੋਣਾ, ਤੁਹਾਡਾ ਭਵਿੱਖ ਉਜਲਾ ਬਣਾਏ ਗਾ। ਜਿੱਤ ਅਵੱਸ਼ ਤੁਹਾਡੀ ਹੋਵੇ ਗੀ। ਹਰਬੰਸ ਸਿੰਘ ਜਲਾਲ।

Untitled 36