ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

63 ਕੇਜਰੀਵਾਲ ਨੇ ਪੰਜਾਬ ਨਾਲ ਫੇਰ ਗਦਾਰੀ ਕੀਤੀ

ਕੇਜਰੀਵਾਲ ਨੇ 6 ਅਪ੍ਰੈਲ ਨੂੰ ਜਿਸ ਗਿਣੀ ਮਿਥੀ ਵਿਉਤਬੰਦੀ ਅਧੀਨ, ਦਿਲੀ ਸ਼ੀਸਗੰਜ ਸਥਿਤ ਧਾਰਮਿਕ ਅਸਥਾਨ ਪਿਆਉ ਸਾਹਿਬ ਢੁਆਕੇ, ਸਬਰ ਨਹੀਂ ਸੀ ਕੀਤਾ ਕਿ ਅੱਜ ਫਿਰ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਮੁੜ ਨਵੀਂ ਗਦਾਰੀ ਕੀਤੀ ਹੈ ਸਤਲੁਜ ਯਮਨਾ ਨਹਿਰ ਦਾ ਕੇਸ ਸੁਪਰੀਮ ਕੋਰਟ ਵਿਚ 8 ਅਪ੍ਰੈਲ ਨੂੰ ਲਗਾ ਹੋਇਆ ਸੀ ਜਿਸ ਵਿਚ ਇਹ ਫੈਸ਼ਲਾ ਹੋਣਾ ਸੀ ਕਿ, 2004 ਵਿਚ ਕੈਪਟਨ ਸਰਕਾਰ ਵਲੋਂ ਇਹ ਸਮਝੌਤਾ ਰੱਦ ਕਰਨਾ, ਵਿਧਾਨ ਸਭਾ ਦਾ ਅਧਿਕਾਰ ਹੈ ਜਾਂ ਇਹ ਮਤਾ ਗੈਰ ਕਨੂੰਨੀ ਹੈਦਿਲੀ ਸਰਕਾਰ ਦੇ ਵਕੀਲ ਸੁਰੇਸ਼ ਤਿਵਾੜੀ ਨੇ ਹਰਿਆਣੇ ਦਾ ਪੱਖ ਪੂਰਦਿਆਂ ਇਸ ਮਤੇ ਨੂੰ ਗੈਰ ਕਨੂੰਨੀ ਠਹਿਰਾਉਂਦਿਆਂ 11 ਦਲੀਲਾਂ ਪੇਸ਼ ਕੀਤੀਆਂ

ਇਸ ਤੋਂ ਭੀ ਵੱਡਾ ਦੁਖ ਹੈ ਕਿ ਕੇਜਰੀਵਾਲ ਵਲੋਂ ਨਾਮਜਦ, ਪੰਜਾਬ ਦੇ ਗਵਰਨਰ ਸੰਜੇ ਸਿੰਘ ਨੇ, ਪੰਜਾਬ ਦੇ ਲੋਕਾਂ ਬਿਲਕੁਲ ਹੀ ਬੇਸਮਝ ਸਮਝਦਿਆਂ, ਇਹ ਦਲੀਲ ਪੇਸ ਕੀਤੀ ਕਿ ਸੁਰੇਸ਼ ਤਿਵਾੜੀ ਨੇ ਦਿਲੀ ਬੋਰੜ ਦੇ ਚੇਅਰਮੈਨ ਕਪਿਲ ਮਿਸ਼ਰਾ ਨਾਲ ਰਾਇ ਨਹੀਂ ਕੀਤੀ, ਇਸ ਲਈ ਉਸਨੂੰ ਹਟਾ ਦਿਤਾ ਗਿਆ ਹੈਉਸਨੇ ਪੰਜਾਬੀਆਂ ਨੂੰ ਬਿਲਕੁਲ ਹੀ ਉਜੱਡ ਸਮਝਦਿਆਂ ਇਹ ਭੀ ਕਿਹਾ ਕਿ ਦਿਲੀ ਸਰਕਾਰ ਆਪਣਾ ਹਲਫਨਾਮਾਂ ਦੁਅਰਾ ਪੇਸ਼ ਕਰੇ ਗੀ ਅਸਲੀਅਤ ਕੀ ਹੈ ਕਨੂੰਨੀ ਪੁਜੀਸ਼ਨ ਕੀ ਹੈ ਕਿਉਂ ਕੇਜਰੀਵਾਲ ਸੰਜੇ ਜੁੰਡਲੀ ਪੰਜਾਬੀਆਂ ਨੂੰ ਗੁਮਰਾਹ ਕਰ ਰਹੀ ਹੈ ਵਾਰ ਵਾਰ ਪੰਜਾਬ ਨਾਲ ਵਿਸਵਾਸਘਾਤ ਕਰ ਰਹੀ ਹੈ ਇਸਦਾ ਪੂਰਾ ਵੇਰਵਾ ਕੁਝ ਹੀ ਦਿਨਾਂ ਵਿਚ ਸਬੂਤਾਂ ਸਮੇਤ ਪੰਜਾਬੀਆਂ ਦੇ ਸਾਹਮਣੇ, ਇਕ ਲੇਖ ਦੀ ਸਕਲ ਵਿਚ ਲਿਆਂਦਾ ਜਾਏ ਗਾਇਤਨਾ ਵੇਰਵਾ ਪੋਸਟ ਵਿਚ ਨਹੀਂ ਲਿਖਿਆ ਜਾ ਸਕਦਾ

 

 


.

Untitled 42