65 ਕੇਜਰੀਵਾਲ ਵੱਲੋਂ ਹਲਫ਼ਨਾਮੇ ਵਿਚ ਚੋਣ ਕਮਿਸ਼ਨ ਨੂੰ ਗ਼ਲਤ ਸੂਚਨਾ
ਨਵੀਂ ਦਿੱਲੀ—
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੀ ਇਕ ਅਦਾਲਤ
ਨੇ,
ਸਾਲ 2013 'ਚ ਦਿੱਲੀ ਵਿਧਾਨ ਸਭਾ ਚੋਣਾਂ ਸਮੇਂ ਦਾਖਲ ਕੀਤੇ ਗਏ ਹਲਫ਼ਨਾਮੇ ਵਿਚ,
ਚੋਣ ਕਮਿਸ਼ਨ ਨੂੰ ਗ਼ਲਤ ਸੂਚਨਾ ਦੇਣ ਦੇ ਮਾਮਲੇ 'ਚ ਸੰਮਨ ਜਾਰੀ ਕੀਤਾ ਹੈ। ਅਦਾਲਤ ਨੇ ਕਿਹਾ ਕਿ ਕੇਜਰੀਵਾਲ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਰਹਿੰਦੇ ਹੋਏ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਖੜ੍ਹੇ ਹੋਣ ਲਈ
ਹਲਫ਼ਨਾਮੇ ਵਿਚ ਖ਼ੁਦ ਨੂੰ ਦਿੱਲੀ ਦਾ ਵਾਸੀ ਦੱਸਿਆ ਸੀ। ਅਦਾਲਤ ਨੇ ਕਿਹਾ ਕਿ ਕੇਜਰੀਵਾਲ
ਨੇ ਜਾਣ-ਬੁੱਝ ਕੇ ਬਿਉਰਾ ਲੁਕਾਇਆ।
ਮੈਟਰੋਪੋਲੀਟਨ ਮੈਜਿਸਟਰੇਟ ਨੇ
ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਇਸ ਦੋਸ਼ 'ਚ ਉਨ੍ਹਾਂ ਵਿਰੁੱਧ
ਕਾਰਵਾਈ ਅੱਗੇ ਵਧਾਉਣ ਲਈ ਉਚਿੱਤ ਆਧਾਰ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਦੇ ਸਾਹਮਣੇ ਦਾਖਲ
ਹਲਫ਼ਨਾਮੇ 'ਚ ਆਪਣਾ ਸਹੀ ਪਤਾ ਲੁਕਾਇਆ ਅਤੇ ਆਪਣੀ ਨਿੱਜੀ ਜਾਇਦਾਦ ਦੀ
ਬਜ਼ਾਰੀ ਕੀਮਤ ਘੱਟ ਕਰਕੇ ਦੱਸੀ। ਅਦਾਲਤ ਨੇ 30 ਜੁਲਾਈ ਨੂੰ ਅਦਾਲਤ
'ਚ ਪੇਸ਼ ਹੋਣ ਦਾ ਸੰਮਨ ਜਾਰੀ ਕੀਤਾ ਹੈ। ਮੈਜਿਸਟਰੇਟ ਨੇ
ਜਨ ਪ੍ਰਤੀਨਿਧਤਾ ਕਾਨੂੰਨ, 1951 ਦੀ ਧਾਰਾ
125-ਏ,
ਜਨ ਪ੍ਰਤੀਨਿਧਤਾ
ਕਾਨੂੰਨ, 1950 ਦੀ ਧਾਰਾ-31 ਅਤੇ ਭਾਰਤੀ ਪ੍ਰਤੀਨਿਧੀ ਜ਼ਾਬਤਾ ਦੀ ਧਾਰਾ-177 ਅਧੀਨ ਦੋਸ਼ੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਜਾਰੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੇਜਰੀਵਾਲ
'ਤੇ ਦੋਸ਼ ਹੈ ਕਿ ਉਨ੍ਹਾਂ ਨੇ ਦਿੱਲੀ 'ਚ ਵਿਧਾਨ ਸਭਾ ਚੋਣਾਂ ਲੜਨ ਲਈ ਹਲਫ਼ਨਾਮੇ ਵਿਚ ਗ਼ਲਤ ਪਤਾ ਦਿੱਤਾ,
ਜਦੋਂ ਕਿ ਉਹ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਰਹਿੰਦੇ ਸਨ। ਇਹ ਦੋਸ਼ ਕੇਜਰੀਵਾਲ ਦੇ ਦਿੱਲੀ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਦਾ ਹੈ।