ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

66 ਕੇਜਰੀਵਾਲ ਦਾ ਯੂਥ ਮੈਨੀਫੈਸਟੋ, ਯੁਵਕਾਂ ਨਾਲ ਜਾ੍ਹਲਸ਼ਾਜ, ਧੋਖਾ ਤੇ ਮਜ਼ਾਕ ਹੈ।

                ਕੇਜਰੀਵਾਲ ਨੇ ਜੋ 51 ਨੁਕਾਤੀ ਮੈਨੀਫੈਸਟੋ ਅੰਮ੍ਰਿਤਸਰ ਵਿਚ ਜਾਰੀ ਕੀਤਾ ਹੈ, ਉਸ ਦੇ ਦਰਜਨ ਕੁ ਮੁੱਦੇ ਐਂਟੀ ਕ੍ਰੱਪਸ਼ਨ ਪਾਰਟੀ ਦੇ ਮੈਨੀਫੈਸਟੋ ਵਿਚੋਂ ਚੋਰੀ ਕੀਤੇ ਗਏ ਹਨ।ਪਰ ਉਹਨਾ ਨੂੰ ਮੰਤਵ ਹੀਣ ਕਰ ਦਿੱਤਾ ਗਿਆ ਹੈ।  ਕੇਜਰੀਵਾਲ ਨੇ ਬਾਦਲ ਸ਼ਾਹੀ ਦੀ ਮੋਡਸ-ਉਪਰੈਂਡੀ ਨੂੰ ਹੀ ਅਪਣਾਇਆ ਹੈ।  ਇਸ ਮੈਨੀਫੈਸਟੋ ਵਿਚ ਨਾਂ ਹੀ ਕੁਝ ਨਵਾਂ ਹੈ, ਤੇ ਨਾਂ ਹੀ ਕੋਈ ਸੁਝਾਅ।  ਇਸ ਮੈਨੀਫੈਸਟੋ ਵਿਚ ਪੰਜਾਬ ਲੁੱਟਣ ਲਈ ਕਈ ਅਜੋਕੇ ਪ੍ਰੋਜੈਕਟਾਂ ਦਾ ਰਹੱਸਮਈ ਢੰਗ ਨਾਲ ਜ਼ਿਕਰ ਕੀਤਾ ਗਿਆ ਹੈ।  ਕਈ ਮੁੱਦੇ ਕੇਜਰੀਵਾਲ ਦੇ ਦਿਮਾਗ਼ੀ ਦੀਵਾਲੀਆ ਪਣ ਦੇ ਸੂਚਕ ਹਨ।  ਕੁਝ ਮੁੱਦੇ ਪੰਜਾਬੀ ਜੁਆਨੀ ਦਾ ਮਜ਼ਾਕ ਉਡਾਉਂਦੇ ਹਨ।  ਜੋ ਸਬਜ਼ਬਾਗ ਦਿਖਾਏ ਗਏ ਹਨ।  ਕੇਜਰੀਵਾਲ ਉਹਨਾ ਵਿਚੋਂ ਇਕ ਭੀ, ਦਿਲੀ ਵਿਚ ਲਾਗੂ ਨਹੀਂ ਕਰ ਸਕੇ।  ਇਸ ਨੂੰ ਕਿਸੇ ਪੱਖੋਂ ਭੀ ਮੈਨੀਫੈਸਟੋ ਨਹੀਂ ਕਿਹਾ ਜਾ ਸਕਦਾ।  ਇਹ ਮੈਨੀਫੈਸਟੋ ਕੇਜਰੀਵਾਲ ਦੇ ਯੁਮਲੇ ਹੀ ਹਨ।

              ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ 3 ਜੁਲਾਈ 2016 ਨੂੰ ਆਪਣਾ ਤਕਰੀਬਨ 500 ਸ਼ਬਦ ਦਾ ਮੈਨੀਫੈਸਟੋ ਯੁਵਾ ਵਰਗ ਲਈ ਜਾਰੀ ਕੀਤਾ ਹੈ।  ਪਰ ਇਹ ਬੁੱਧੀਮਾਨ ਪੰਜਾਬੀ ਜੁਆਨ ਲਈ ਘੋਰ ਨਿਰਾਸਤਾ ਵਾਲਾ ਸਾਬਤ ਹੋਇਆ ਹੈ।  ਪਰ ਕੇਜਰੀ ਵਾਲ ਨੇ ਇਹਨਾਂ ਮੁੱਦਿਆਂ ਨੂੰ ਇਨਕਲਾਬੀ  ਮੁੱਦੇ ਦੱਸਿਆ ਹੈ।   ਜਿਸਤੋਂ ਜਾਪਦਾ ਹੈ ਕਿ ਕੇਜਰੀਵਾਲ ਨੂੰ �ਇਨਕਲਾਬ� ਤੇ �ਨਵਾਂ ਪੰਜਾਬ� ਸ਼ਬਦਾਂ ਦੀ ਸਿਰਫ਼ ਸ਼ਬਦੀ ਜਾਣਕਾਰੀ ਹੈ।   ਇਸ ਨੂੰ ਅਮਲ ਵਿਚ ਲਿਆਉਣ ਦੀ ਉਸ ਕੋਲ, ਨਾਂ ਹੀ ਸੋਚ ਹੈ ਅਤੇ ਨਾਂ ਹੀ ਯੋਗਤਾ।  ਇਹ ਮੈਨੀਫੈਸਟੋ ਸਾਫ਼ ਜਾਹਰ ਕਰਦਾ ਹੈ, ਕਿ ਪ੍ਰਬੰਧਕੀ ਢਾਂਚੇ ਵਾਰੇ ਕੇਜਰੀਵਾਲ ਦੀ ਸੋਚ ਬਿਲਕੁਲ ਜ਼ੀਰੋ ਹੈ।  ਉਹਨਾ ਨੂੰ ਪ੍ਰਬੰਧਕੀ ਢਾਂਚੇ ਵਾਰੇ ਬਿਲਕੁਲ ਕੋਈ ਪ੍ਰੈਕਟੀਕਲ ਤਜਰਬਾ ਨਹੀਂ ਹੈ।   ਉਹਨਾ ਕੋਲ ਪ੍ਰਬੰਧਕੀ ਢਾਂਚੇ ਵਾਰੇ ਸੋਚਣ ਲਈ ਕੋਈ ਸਮਾਂ ਭੀ ਨਹੀਂ ਹੈ।  ਉਹਨਾ ਦਾ ਤਾਂ ਸਾਰਾ ਸਮਾਂ ਅਜੇਹੇ ਪ੍ਰੋਜੈਕਟ ਬਣਾਉਣ ਵਾਰੇ ਸੋਚਣ ਲਈ ਲਗਦਾ ਹੈ, ਜਿਨ੍ਹਾਂ ਵਿਚ ਕਰੋੜਾਂ ਦਾ ਗੋਲਮੋਲ ਕਰਨ ਲਈ ਝਰੋਖੇ ਮੌਜੂਦ ਹੋਣ।  ਕੇਜਰੀਵਾਲ ਸੋਚਣ ਦੇ ਬਿਲਕੁਲ ਸਮਰੱਥ ਨਹੀਂ ਹੈ, ਪਰ ਉਸ ਨੇ ਯੁਮਲੇ ਛੱਡਣ ਵਿਚ ਗੋਬਲਜ ਨੂੰ ਪਿਛਾੜ ਦਿੱਤਾ ਹੈ।   ਕੇਜਰੀਵਾਲ ਨੇ ਜੋ ਮੁੱਦੇ ਦਿੱਤੇ ਹਨ, ਕਿਸੇ ਵਾਰੇ ਭੀ ਵੇਰਵਾ ਨਹੀਂ ਦਿੱਤਾ ਕਿ ਉਹ ਇਸ ਨੂੰ ਕਿਵੇਂ ਇੰਪਲੀਮੈਂਟ ਕਰੇ ਗਾ

      ਕੇਜਰੀਵਾਲ ਦੇ ਖ਼ਾਸ ਉਲ ਖ਼ਾਸ ਅਸੀਸ ਖੈਤਾਨ ਨੇ ਕੇਜਰੀਵਾਲ ਦੀ ਹਾਜ਼ਰੀ ਵਿਚ ਇਸ ਝੂਠ ਦੇ ਪਲੰਦੇ ਮੈਨੀਫੈਸਟੋ ਦੀ ਤੁਲਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰ ਦਿੱਤੀ ਹੈ।  ਇਹਨਾਂ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਕ ਸਧਾਰਨ ਕਿਤਾਬ ਹੈ। ਸਿੱਖ ਧਰਮ, ਸਿੱਖ ਆਗੂਆਂ ਦੀ ਬੇਇੱਜ਼ਤੀ ਆਪ ਲੀਡਰ ਮੁੱਢ ਤੋਂ ਹੀ ਕਰਦੇ ਦਹੇ ਹਨ।  ਗੁਰੂ ਨਾਨਕ ਦੇਵ ਜੀ ਵਾਰੇ ਮਜ਼ਾਕ ਅੱਜ ਭੀ ਜਾਰੀ ਹਨ।   ਇਹੀ ਸਬੂਤ ਕੇਜਰੀਵਾਲ ਦਾ ਆਰ ਐੱਸ ਐੱਸ ਦਾ ਮਿਸ਼ਨਰੀ ਹੋਣ ਦੇ ਸੂਚਕ ਹਨ।  ਇਹ ਸਭ ਕੁਝ ਗਿਣੀ ਮਿਥੀ ਵਿਉਂਤਬੰਦੀ ਅਨੁਸਾਰ ਸਿੱਖਾਂ ਦੀ ਅਣਖ ਗ਼ੈਰਤ ਪਰਖਣ ਲਈ ਕਰਵਾਇਆ ਜਾ ਰਿਹਾ ਹੈ।

ਚਲੋ ਮੰਨ ਲਓ ਅਸੀਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਵਾਰੇ ਪਤਾ ਨਹੀਂ ਸੀ।  ਪਰ ਦਰਬਾਰ ਸਾਹਿਬ ਦੇ ਸਨੈਪ ਉੱਤੇ ਝਾੜੂ ਰੱਖਣਾ ਤਾਂ ਸਾਫ਼ ਗਿਣੀ ਮਿਥੀ ਸਾਜ਼ਿਸ਼ ਹੈ।  ਕਿਸੇ ਭੀ ਪਵਿੱਤਰ ਸਥਾਨ ਤੇ ਝਾੜੂ ਦਾ ਗਰਾਫ਼ ਬਣਾਉਣਾ ਜੁੱਤੀ ਦਾ ਗਰਾਫ਼ ਬਣਾਉਣ ਤੋਂ ਭੀ ਦੁਸ਼ਕਰਮ ਹੈ। ਜੁੱਤੀ ਹਰ ਗੰਦੇ ਮੰਦੇ ਥਾਂ ਤੋਂ ਲੰਘਦੀ।  ਪਰ ਝਾੜੂ ਤਾਂ ਹੁੰਦਾ ਹੀ ਗੰਦਗੀ ਸਾਫ਼ ਕਰਨ ਲਈ ਹੈ।  ਇਹ ਕਿਵੇਂ ਹੋ ਸਕਦਾ ਹੈ ਕਿ ਮੈਨੀਫੈਸਟੋ ਕਮੇਟੀ ਨੂੰ ਇਸ ਕੁਕਰਮ ਵਾਰੇ ਜਾਣਕਾਰੀ ਨਾ ਹੋਵੇ।  ਮੈਨੀਫੈਸਟੋ ਦਾ ਅੱਖਰ ਅੱਖਰ ਤੇ ਵਿਚਾਰ ਕਰਨ ਲਈ ਦਰਜਨਾਂ ਇਕੱਤਰਤਾਵਾਂ ਬੁਲਾਈਆਂ ਗਈਆਂ।  ਕਰੋੜਾਂ ਰੁਪਏ ਵੱਡੇ ਵੱਡੇ ਹਾਲਾਂ ਦੇ ਕਰਾਏ ਤੇ ਰੋਹੜ ਦਿੱਤੇ।  ਇਹ ਪੈਸਾ ਕਿਥੋਂ ਆਉਂਦਾ ਹੈ। ਦਿਲੀ ਲੁੱਟੀ ਜਾਂਦੀ ਹੈ।  ਕ੍ਹਲ ਇਸੇ ਤਰਾਂ ਪੰਜਾਬ ਲੁੱਟਣ ਦੇ ਸੁਪਨੇ ਲੈ ਰਹੇ ਹਨ।ਵੀਰੋ।  ਕੇਜਰੀ ਵਾਲ ਇਮਾਨਦਾਰ ਸਧਾਰਨ ਆਦਮੀ ਨੂੰ ਨੇੜੇ ਨਹੀਂ ਫਟਕਣ ਦਿੰਦਾ।ਉਸ ਨੇ ਆਪਣੀ ਸਰਕਾਰ ਉੱਚ ਅਹੁਦਿਆਂ ਚੁਣ ਚੁਣ ਕੇ ਲੁਟੇਰੇ ਲਾਏ ਹਨ।

    

ਪੰਜਾਬ ਵਿਚ ਕੁਝ ਕੁ ਇਮਾਨਦਾਰ ਲੀਡਰ ਕੇਜਰੀਵਾਲ ਲਈ ਸਹਾਈ ਹੋਣਾ ਚਾਹੁੰਦੇ ਸਨ। ਪਰ ਹੰਕਾਰੀ ਕੇਜਰੀਵਾਲ ਨੇ ਉਹਨਾ ਦੀ ਗੱਲ ਹੀ ਸੁਣਨੀ ਠੀਕ ਨਹੀਂ ਸਮਝੀਂ। ਜਿਵੇਂ ਗਾਂਧੀ, ਜਗਮੀਤ, ਜੱਸੀ ਜਸਰਾਜ, ਬੈਂਸ ਭਰਾ ਆਦਿ। ਪਰ ਬਾਦਲ ਦੇ ਖ਼ਾਸ ਬੰਦਿਆਂ ਨੂੰ ਤੇ ਕਰੱਪਟ ਪਿਛੋਕੜ ਵਾਲੇ ਅਨਸਰ ਨੂੰ ਆਪ ਬੁਲਾਕੇ ਅਹੁਦੇਦਾਰ ਬਣਾ ਦਿੰਦੇ ਹਨ।  ਇਸ ਅਨਸਰ ਨੇ ਹੀ ਕੇਜਰੀਵਾਲ ਲਹਿਰ ਦਾ ਸਸਕਾਰ ਕੀਤਾ ਹੈ।  ਜੱਸੀ ਨੂੰ ਟਿਕਟ ਦੇ ਕੇ ਕੇਜਰੀਵਾਲ ਨੇ ਆਪ ਹਰਾਇਆ।  ਵੋਟਾਂ ਬਾਦਲਾਂ ਨੂੰ ਪੁਆਈਆਂ।  ਜਿਸ ਦੇ ਬਦਲੇ ਅਕਾਲੀਆਂ ਨੇ ਭਗਵੰਤ ਮਾਨ ਨੂੰ ਵੋਟ ਪਈ।   ਤਲਵੰਡੀ, ਧੂਰੀ, ਖਡੂਰ ਸਾਹਿਬ, ਵੋਟਾਂ ਬਾਦਲਾਂ ਨੂੰ ਪੁਆਈਆਂ।   ਅੰਧ ਵਿਸ਼ਵਾਸੀ ਵੀਰੋ ਯਕੀਨ ਕਰੋ।  ਬਾਦਲ ਤੇ ਕੇਜਰੀਵਾਲ ਅੰਦਰੋਂ ਇਕ ਹਨ। 

ਗ੍ਰੰਥ ਸਾਹਿਬ ਦੀਆਂ ਬੇਅਦਬੀ ਕੋਣ ਕਰਵਾ ਰਿਹਾ ਹੈ।  ਬਾਦਲ ਏਨੀ ਬੇਇੱਜ਼ਤੀ ਕਿਉਂ ਬਰਦਾਸ਼ਤ ਕਰਦਾ ਰਿਹਾ?  ਕਿਉਂ ਨਹੀਂ ਸੀ ਦੇਣਾ ਚਾਹੁੰਦੇ  ਗੁਰੂ ਗ੍ਰੰਥ ਸਾਹਿਬ ਦੀ ਬੇ ਅਦਬੀ ਵਾਲਾ ਕੇਸ, ਸੀ ਬੀ ਆ ਆਈ ਨੂੰ? ਆਰ ਐੱਸ ਐੱਸ ਤੋਂ ਡਰਦੇ, ਤੇ ਕੇਜਰੀਵਾਲ ਦੇ ਅਹਿਸਾਨ ਦਾ ਸ਼ੁਕਰਗੁਜ਼ਾਰ ਰਹਿਣ ਲਈ।  ਮਲੇਰ ਕੋਟਲਾ ਦਾ ਪਹਿਲੇ ਪੁੱਠਾ ਚੱਕਰ ਕਿਉਂ ਦਿੱਤਾ ਸੀ।  ਕੇਸ ਦਬਾਉਣ ਦੀ ਖ਼ਾਤਰ।  ਪਰ ਜਦ ਸੀ ਬੀ ਆਈ ਨੇ ਖੋਜ ਕੱਢ ਲਈ।  ਪੰਜਾਬ ਪੁਲਸ ਭੀ ਸਿੱਧੇ ਰਾਹ ਤੇ ਪੈ ਗਈ।  ਕੇਜਰੀਵਾਲ ਨੂੰ ਪਹਿਲੇ ਬਾਦਲਾਂ ਨੇ ਹੀ ਤਾਕਤ ਦਿੱਤੀ।  ਇਹ ਗੱਲ ਮੈਂ ਮੁਕਤਸਰ ਦੀ ਕਾਨਫ਼ਰੰਸ ਤੇ ਭੀ ਮਹਿਸੂਸ ਕੀਤੀ ਸੀ।  ਬਾਦਲ ਸਮਝਦੇ ਸਨ ਕੇਜਰੀਵਾਲ ਮਨਪ੍ਰੀਤ ਤੇ ਬੀਐਸਪੀ ਵਾਂਗ ਉਹਨਾ ਦੀ ਜਿੱਤ ਦਾ ਕਾਰਨ ਬਣੇਗਾ।

              

ਕੇਜਰੀਵਾਲ ਆਪਣੇ ਮੈਨੀਫੈਸਟੋ ਵਿਚ ਕੁਝ ਭੀ ਅਜੇਹਾ ਨਹੀਂ ਦਸ ਸਕਿਆ ਜਿਸ ਨੂੰ ਉਸਦਾ ਮੈਨੀਫੈਸਟੋ ਕਿਹਾ ਜਾ ਸਕੇ।  ਕੁਝ ਅਜਿਹੇ ਮਸਲਿਆਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਬਹੁਤ ਛੋਟੇ ਅਧਿਕਾਰੀ, ਡੀ ਈ ੳ ਪੱਧਰ ਦੇ ਅਧਿਕਾਰ ਵਿਚ ਹਨ।  ਕੁਝ ਅਜਿਹੇ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਹੈ, ਜੋ ਪੰਜਾਬ ਵਿਚ ਪਹਿਲੇ ਹੀ ਮੌਜੂਦ ਹਨ। ਇਹ ਮੁੱਦੇ ਪੰਜਾਬ ਦੇ ਮੀਡੀਆ ਨੇ ਬਿਲਕੁਲ ਨਿਗੂਣੇ ਸਮਝ ਕੇ, ਕਦੇ ਇਹਨਾਂ ਦਾ ਜ਼ਿਕਰ ਕਰਨ ਦੀ ਲੋੜ ਨਹੀਂ ਸਮਝੀ।

             ਇਸ ਵਿਚ ਬਹੁਤ ਸਾਰਾ ਮੈਟਰ ਐਂਟੀ ਕ੍ਰੱਪਸ਼ਨ ਪਾਰਟੀ ਦਾ ਚੋਰੀ ਕੀਤਾ ਗਿਆ ਹੈ।  ਐਂਟੀ ਕ੍ਰੱਪਸ਼ਨ ਪਾਰਟੀ ਨੇ ਆਪਣਾ ਮੈਨੀਫੈਸਟੋ 15 ਅਗੱਸਤ 2015 ਨੂੰ ਆਪਣੀ ਵੈੱਬ ਸਾਈਟ ( ਪੀਏਸੀਪੀ ਡਾਟ ਇਨ ) ਤੇ ਅੱਪਲੋਡ ਕਰ ਦਿੱਤਾ ਸੀ।  ਮੈਂ ਕਿਉਂਕਿ 5 ਮਾਰਚ 2011 ਤੋਂ ਅੰਨਾਂ ਹਜ਼ਾਰੇ ਦੀ ਐਂਟੀ ਕ੍ਰੱਪਸ਼ਨ ਲਹਿਰ ਨਾਲ ਜੁੜਿਆ ਹੋਇਆ ਸੀ।  ਇਸ ਲਈ ਮੈਨੂੰ ਕੇਜਰੀਵਾਲ ਤੋਂ ਪੰਜਾਬ ਵਿਚੋਂ ਕ੍ਰੱਪਸ਼ਨ ਦੂਰ ਕਰਨ ਤੇ ਹੋਰ ਸੁਧਾਰਾਂ ਦੀ ਵੱਡੀ ਆਸ ਬਣ ਗਈ ਸੀ।  ਇਸੇ ਸਬੰਧੀ ਮੈਂ ਨਵੰਬਰ ਦਸੰਬਰ 2015 ਨੂੰ ਦਿਲੀ ਦੇ ਕੁਝ ਆਪ ਲੀਡਰਾਂ ਨਾਲ ਸਬੰਧ ਬਣਾਉਣ ਲਈ, ਦਿਲੀ ਦੇ ਬਹੁਤ ਚੱਕਰ ਕੱਟੇ ਸਨ।।

                ਮੈਂ ਆਪਣਾ �” ਸੁਝਾਊ ਚੋਣ ਮੈਨੀਫੈਸਟੋ ”� ( ਇਕ ਸੌ ਸੁਧਾਰ) ਆਪ ਦੀ ਪਾਲਿਸੀ ਬਣਾਉਣ ਵਾਲੀ ਕਮੇਟੀ ਦੇ ਮੈਂਬਰਾਂ ਨੂੰ ਦੇਣ ਲਈ, ਆਪ ਦੇ ਦਫ਼ਤਰ ਵਿਚ ਸਬਮਿਟ ਕਰ ਦਿੱਤਾ ਸੀ।   ਇਹ ਦਸਤਾਵੇਜ਼ 500 ਤੋਂ ਵੱਧ ਲੀਗਲ ਪੇਪਰਾਂ ਉੱਪਰ ਪ੍ਰਿੰਟ ਕੀਤੇ ਗਏ ਸਨ।   ਜਿਨ੍ਹਾਂ ਵਿਚ ਮੈਨੀਫੈਸਟੋ ਅਤੇ ਕੁਝ ਹੋਰ ਸੁਝਾਊ ਆਰਟੀਕਲ ਭੀ ਸਨ।  30 ਸਫ਼ੇ ਦੇ ਮੈਨੀ ਫੈਸ਼ਟੋ (ਇਕ ਸੌ ਸੁਧਾਰ) ਦੇ ਤਕਰੀਬਨ 20 ਹਜ਼ਾਰ ਸ਼ਬਦ ਸਨ।   (ਹੁਣ ਇਹ ਮੈਨੀਫੈਸਟੋ (ਇਕ ਸੌ ਸੁਧਾਰ) ਮੇਰੀ ਪਾਰਟੀ (ਐਂਟੀ ਕ੍ਰੱਪਸ਼ਨ ਪਾਰਟੀ) ਦੀ ਵੈੱਬਸਾਈਟ (ਪੀਏਸੀਪੀ ਡਾਟ ਇਨ) ਤੇ ਦੇਖਿਆ ਜਾ ਸਕਦਾ ਹੈ)।   ਇਸੇ ਸਮੇਂ ਤੋਂ ਹੀ ਮੇਰੇ ਕੁਝ ਲੋਕਾਂ ਨਾਲ ਸਬੰਧ ਬਣ ਗਏ ਸਨ, ਜਿਨ੍ਹਾਂ ਰਾਹੀ ਕੇਜਰੀਵਾਲ ਦੀ ਪੰਜਾਬ ਵਾਰੇ ਮੰਦ ਭਾਵਨਾ ਦਾ ਪਤਾ ਚਲਦਾ ਹੈ।  ਇਸੇ ਤਰਾਂ ਦੀਆਂ ਭਾਵਨਾਵਾਂ ਕਾਰਨ ਹੀ ਮੈ ਆਮ ਆਦਮੀ ਪਾਰਟੀ ਛੱਡ ਕੇ ਆਪਣੀ ਵੱਖਰੀ ਪਾਰਟੀ ਬਣਾਉਣ ਦਾ ਫ਼ੈਸਲਾ ਕਰ ਲਿਆ।  ਮੈਂ ਸੰਜੇ ਜੀ ਨੂੰ ਆਪਣਾ ਪਾਰਟੀ ਛੱਡਣ ਦਾ ਵਿਚਾਰ ਦੱਸਣ ਲਈ ਫ਼ੋਨ ਕੀਤਾ।   ਉਹ ਦਿਲੀ ਸਨ।  ਉਹਨਾ ਅਗਲੇ ਦਿਨ ਚੰਡੀਗੜ੍ਹ ਦਸ ਵਜੇ ਮਿਲਣ ਲਈ ਕਿਹਾ।  ਮੈ ਉਹਨਾ ਦੇ ਸਹਾਇਕ ਨੂੰ ਦਸ ਦਿੱਤਾ ਕਿ ਹੁਣ ਚੰਡੀਗੜ੍ਹ ਮਿਲਣ ਦੀ ਲੋੜ ਨਹੀਂ ਰਹਿ ਗਈ।  ਇਸ ਦਿਨ ਤੋਂ ਬਾਦ ਮੈਂ ਸੰਜੇ ਜੀ ਨੂੰ ਮੁੜ ਕਦੇ ਨਾਂ ਹੀ ਟੈਲੀਫ਼ੋਨ ਕੀਤਾ ਤੇ ਨਾਂ ਹੀ ਮਿਲਿਆ।

               ਮੈਂ ਹੁਣ ਆਪਣੀ ਪਾਰਟੀ ਦੇ ਮੈਨੀਫੈਸਟੋ ਨੂੰ ਪ੍ਰਿੰਟ ਕਰਵਾ ਕੇ ਪ੍ਰਿੰਟ ਮੀਡੀਆ ਸਾਹਮਣੇ ਰੱਖਿਆ ਹੈ।  ਤਾਂ ਕਿ ਮੀਡੀਆ ਨੂੰ ਪਤਾ ਚਲੇ ਕਿ ਕੇਜਰੀਵਾਲ ਨੇ ਏਸੀਪੀ ਦਾ ਮੈਟਰ ਚੁਰਾਇਆ ਹੈ।  ਪਰ ਉਸ ਦੀ ਭਾਵਨਾ ਬਦਲ ਦਿੱਤੀ ਹੈ। ਮੈਨੀਫੈਸਟੋ ਦੇ ਇਹਨਾਂ ਮੁੱਦਿਆਂ ਪਿੱਛੇ ਕੇਜਰੀਵਾਲ ਦੀ ਆਪਣੀ ਕੋਈ ਸੋਚ ਨਹੀਂ।  ਫਿਰ ਉਹ ਇਹਨਾਂ ਮੁੱਦਿਆਂ ਨੂੰ ਅਮਲ ਵਿਚ ਕਿਵੇਂ ਲਿਆ ਸਕੇ ਗਾ।

             ਇਹ ਵਿਚਾਰ ਕਰਨ ਲਈ ਕਿ ਕਿਹੜਾ ਕਿਹੜਾ ਮੁੱਦਾ ਐਂਟੀ ਕ੍ਰੱਪਸ਼ਨ ਪਾਰਟੀ ਦਾ ਚੁਰਾਇਆ ਹੈ, ਪਾਠਕਾਂ ਨੂੰ ਐਂਟੀ ਕ੍ਰੱਪਸ਼ਨ ਪਾਰਟੀ ਦੀ ਵੈੱਬਸਾਈਟ (ਪੀਏਸੀਪੀ ਡਾਟ ਇਨ) ਦੇਖ ਕੇ ਆਪ ਹੀ ਫ਼ੈਸਲਾ ਕਰਨਾ ਚਾਹੀਦਾ ਹੈ।  ਹੁਣ ਅਸੀਂ ਵਿਚਾਰਦੇ ਹਾਂ ਕਿ ਕੇਜਰੀਵਾਲ ਦੇ ਕਿਹੜੇ ਮੁੱਦੇ ਹਨ ਜਿਨ੍ਹਾਂ ਰਾਹੀ ਕੇਜਰੀਵਾਲ ਪੰਜਾਬ ਦੀ ਲੁੱਟ ਕਰ ਸਕਦਾ ਹੈ।  ਉਦਾਹਰਨ ਵਜੋਂ ਕੁਝ ਇਕ ਦਾ ਜ਼ਿਕਰ ਕਰਨਾ ਇੱਥੇ ਜ਼ਰੂਰੀ ਹੋਵੇ ਗਾ।  ਜਿਵੇਂ ਨਸ਼ਾ ਛਡਾਊ ਕੇਂਦਰ ਪ੍ਰਾਈਵੇਟ ਆਦਮੀਆਂ ਨੂੰ ਦੇਣੇ, ਰੇਤਾ ਬਜਰੀ ਨੂੰ ਕਾਰਪੋਰੇਸ਼ਨ ਅਧੀਨ ਲਿਆਉਣਾ, ਵਾਈਸ ਚਾਂਸਲਰਾਂ ਦੀ ਨਿਯੁਕਤੀ, ਸਕਿੱਲ ਯੂਨੀਵਰਸਿਟੀ ਦੀ ਸਥਾਪਨਾ, ਆਦਿ।  ਮੈਨੀਫੈਸਟੋ ਦੇ ਕੁਝ ਮੁੱਦੇ ਕੇਜਰੀਵਾਲ ਦੀ ਪ੍ਰਬੰਧਕੀ ਸਿਸਟਮ ਤੋਂ ਮੁਕੰਮਲ ਅਗਿਆਨਤਾ ਜਾਹਰ ਕਰਦੇ ਹਨ।  ਪਰ ਉਹ ਸੋਚਦੇ ਹਨ ਕਿ ਅਜੇਹੇ ਬੇਅਰਥ ਮੁੱਦਿਆਂ ਨਾਲ ਦਿਲੀ ਦੇ ਲੋਕਾਂ ਨੂੰ ਬੇਵਕੂਫ਼ ਬਣਾਉਣ ਵਿਚ ਉਹ ਸਫਲ ਹੋਏ ਹਨ।  ਹੁਣ ਪੰਜਾਬੀਆਂ ਨੂੰ ਭੀ ਬੇਵਕੂਫ਼ ਬਣਾ ਸਕਣਗੇ।  ਉਦਾਹਰਨ ਵਜੋਂ: ਇਸਤਰੀਆਂ ਲਈ ਵੱਖਰੀ ਬੱਸ ਸਰਵਿਸ, ਫ਼ਿਲਮ ਸਿਟੀ, ਉਲੰਪਿਕ ਮਿਸ਼ਨ ਆਦਿ

              ਹੁਣ ਮੈਨੂੰ ਦਿਲੀ ਦੇ ਇਕ ਹਿੰਦੂ ਭਰਾ (ਆਮ ਆਦਮੀ ਵਰਕਰ) ਦੀ ਗੱਲ ਯਾਦ ਆਈ ਹੈ।  ਜਿਸ ਨੇ ਕੇਜਰੀਵਾਲ ਵਾਰੇ ਮੈਨੂੰ ਨਵੰਬਰ 2015 ਵਿਚ ਹੀ, ਇਕ ਸਹੀ ਵਿਸ਼ਲੇਸ਼ਣ ਦਿੱਤਾ ਸੀ।  ਮੈਂ ਬੰਗਲਾ ਸਾਹਿਬ ਦੇ ਨਜ਼ਦੀਕ ਇਕ ਆਦਮੀ ਨੂੰ ਪੁੱਛਿਆ ਕਿ ਤੁਸੀਂ ਪੰਜਾਬੀ ਹੋ ਜਾਂ ਦਿਲੀ ਨਿਵਾਸੀ।  ਉਸ ਕਿਹਾ ਪੰਜਾਬੀ ਹਾਂ ਪਰ ਕਾਰੋਬਾਰ ਦੋਨੋਂ ਜਗ੍ਹਾ ਹੈ।  ਮੈ ਪੁੱਛਿਆ ਕਿ ਤੁਸੀਂ ਬਾਦਲ ਸਰਕਾਰ ਤੇ ਕੇਜਰੀਵਾਲ ਸਰਕਾਰ ਨੂੰ ਦੇਖਿਆ ਹੈ।  ਕੀ ਇਹਨਾਂ ਵਾਰੇ ਵਿਆਖਿਆ ਕਰੋ ਗੇ, ਕਿ ਕਿਸ ਵਿਚ ਕੀ ਕਮੀਆਂ ਜਾਂ ਵਾਧੇ ਹਨ।  ਉਸ ਹੱਸ ਕੇ ਕਿਹਾ ਵਿਆਖਿਆ ਕੀ ਕਰਨੀ ਹੈ।  ਕੇਜਰੀਵਾਲ ਤਾਂ ਬਾਦਲਾਂ ਦਾ ਭੀ ਪਿਉ ਹੈ।  ਬਾਦਲ ਤਾਂ ਚਾਲੂ ਕੰਮਾਂ ਵਿਚ ਹੀ ਟਾਂਕੇ ਲਾਉਂਦੇ ਹਨ, ਪਰ ਕੇਜਰੀਵਾਲ ਤਾਂ ਨਵੇਂ ਪ੍ਰੋਜੈਕਟ ਹੀ ਇਸ ਸੋਚ ਨਾਲ ਬਣਾਉਂਦਾ ਹੈ, ਕਿ ਉਸ ਵਿਚ ਕਰੋੜਾਂ ਦਾ ਟਾਂਕਾ ਲਾਇਆ ਜਾ ਸਕੇ।   ਮੈਨੂੰ ਉਸ ਦੀ ਗੱਲ ਸੱਚੀ ਲੱਗੀ, ਕਿਉਂਕਿ ਮੈਂ ਪਹਿਲੇ ਹੀ ਕੇਜਰੀਵਾਲ ਵਾਰੇ, ਇਹੀ ਸੋਚ ਰੱਖਦਾ ਸੀ।   ਮੈਨੂੰ ਕੇਜਰੀਵਾਲ ਦੇ ਇਸ ਯੁਵਾ ਵਰਗ ਸਬੰਧੀ ਮੈਨੀਫੈਸਟੋ ਵਿਚ ਭੀ ਬਹੁਤ ਅਜੇਹੇ ਪ੍ਰੋਜੈਕਟ ਦਿਸੇ ਹਨ, ਜਿਨ੍ਹਾਂ ਅਨੁਸਾਰ ਉਹ ਪੰਜਾਬ ਨੂੰ ਬਾਦਲ ਸ਼ਾਹੀ ਤੋਂ ਭੀ ਜ਼ਿਆਦਾ ਲੁੱਟਣ ਲਈ, ਵਿਉਂਤਬੰਦੀ ਕਰਦਾ ਜਾਪਦਾ ਹੈ।  ਇਸ ਮੈਨੀਫੈਸਟੋ ਵਿਚ ਕੁਝ ਹੋਰ ਮੁੱਦੇ ਭੀ ਦਿੱਤੇ ਗਏ ਹਨ।   ਆਓ ਜਰਾ ਇਹਨਾਂ ਮੁੱਦਿਆਂ ਨੂੰ ਵਿਚਾਰੀਏ।

              ਹਰ ਪਿੰਡ ਵਿਚ ਸਿਹਤ ਕਲੀਨਿਕ: ਇਹ ਇੱਕੋ ਇਕ ਮੁੱਦਾ ਹੈ ਜੋ ਦਿਲੀ ਵਿਚ ਲਾਗੂ ਹੋ ਚੁਕਾ ਹੈ, ਪਰ ਫਲਾਪ ਹੀ ਨਹੀਂ, ਦਿਲੀ ਦੀ ਲੁੱਟ ਬਣ ਚੁਕਾ ਹੈ।  ਪਹਿਲੇ ਸਾਲ ਵਿਚ ਹੀ ਇਕ ਹਜ਼ਾਰ ਯੂਨਿਟ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ।  ਜਿਸ ਵਿਚੋਂ ਸ਼ਾਇਦ ਸਿਰਫ਼ ਇਕ ਹੀ ਸਰਕਾਰ ਨੇ ਆਪ ਬਣਾਇਆ ਹੈ।  ਬਾਕੀ 70 ਕੁ ਆਪ ਵਰਕਰਾਂ ਦੇ ਘਰਾਂ ਵਿਚ ਖੋਹਲੇ ਗਏ ਹਨ।  ਜਿਨ੍ਹਾਂ ਦਾ ਮਾਰਕੀਟ ਕਰਾਏ ਨਾਲੋਂ ਕਿਤੇ ਵੱਧ ਕਿਰਾਇਆ ਦਿੱਤਾ ਜਾਂਦਾ ਹੈ।  ਇਹਨਾਂ ਯੂਨਿਟਾਂ ਦੇ ਚੇਅਰਮੈਨ ਵਾ ਸੁਪਰਵਾਈਜ਼ਰ ਵਿਧਾਇਕ ਜਾਂ ਆਪ ਵਰਕਰ ਨਿਯੁਕਤ ਕੀਤੇ ਗਏ ਹਨ।  ਜਿਨ੍ਹਾਂ ਨੂੰ ਕੋਠੀਆਂ ਤੇ ਹੋਰ ਸਾਧਨ ਮੁਹੱਈਆ ਕੀਤੇ ਗਏ ਹਨ।   ਇਹਨਾਂ ਨੂੰ ਦਫ਼ਤਰ ਦੇ ਨਾਮ ਤੇ ਜੋ ਕੋਠੀਆਂ ਲੈ ਕੇ ਦਿੱਤੀਆਂ ਹਨ ਉਹਨਾ ਦਾ ਕਿਰਾਇਆ ਤਿੰਨ ਲੱਖ ਰੁਪਈਆ ਪ੍ਰਤੀ ਮਹੀਨਾ ਹੋਣ ਦਾ ਜ਼ਿਕਰ ਭੀ ਮੀਡੀਆ ਵਿਚ ਆਇਆ ਹੈ।  ਜੋ ਇਕ ਯੂਨਿਟ ਸਰਕਾਰ ਨੇ ਆਪ ਬਣਵਾਇਆ ਹੈ।  ਉਸ ਵਿਚ 10 ਬਾਈ 22 ਅਤੇ 10 ਬਾਈ 12 ਦੇ ਦੋ ਕਮਰੇ ਤੇ 12 ਬਾਈ 8 ਦਾ ਸ਼ੈੱਡ ਬਣਾਏ ਗਏ ਹਨ।  ਜਿਸ ਦਾ ਖ਼ਰਚ 25 ਲੱਖ ਦੱਸਿਆ ਗਿਆ ਹੈ। ਜਦਕਿ ਹਜ਼ਾਰ ਰੁਪਏ ਪ੍ਰਤੀ ਫੁੱਟ ਦੇ ਹਿਸਾਬ ਖ਼ਰਚ ਸਾਢੇ ਕੁ ਤਿੰਨ ਲੱਖ ਹੀ ਬਣਦਾ ਹੈ।  ਦਵਾਈਆਂ ਮੁਫ਼ਤ ਦੇਣ ਦੇ ਮਾਮਲੇ ਵਿਚ ਅਰਬਾਂ ਰੁਪਏ ਦਾ ਸਕੈਂਡਲ ਹੈ। ਇਸ ਦਾ ਵੇਰਵਾ ਇੱਥੇ ਨਹੀਂ ਦਿੱਤਾ ਜਾ ਸਕਦਾ।  ਤੁਸੀਂ ਕੁਝ ਦਿਨਾਂ ਤੱਕ ਇਸ ਵਾਰੇ ਐਂਟੀ ਕ੍ਰੱਪਸ਼ਨ ਪਾਰਟੀ ਦੀ ਵੈੱਬਸਾਈਟ ਅਤੇ ਫੇਸ ਬੁੱਕ ਤੇ ਪੜ੍ਹ ਸਕੋਗੇ।

      25 ਲੱਖ ਨੌਕਰੀਆਂ:   ਦਿਲੀ ਵਿਚ ਅੱਠ ਲੱਖ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ।  ਕੇਜਰੀਵਾਲ ਦਿਲੀ ਵਿਚ ਦੋ ਆਦਮੀਆਂ ਨੂੰ ਭੀ ਆਪਣੇ ਵਾਅਦੇ ਅਨੁਸਾਰ ਨੌਕਰੀ ਨਹੀਂ ਦੇ ਸਕਿਆ।  ਇਕ ਵਾਅਦਾ ਅਬੋਹਰ ਦੇ ਮਜ਼ਲੂਮ ਪਰਵਾਰ ਨਾਲ ਸੀ ਤੇ ਦੂਜਾ ਦਿਲੀ ਯੂਨੀਵਰਸਿਟੀ ਦੇ ਵਿਦਿਆਰਥੀ ਲੀਡਰ ਦੇ ਭਾਈ ਨਾਲ।  ਅੱਜ ਕ੍ਹਲ ਯੂਥ ਵਰਗ ਦਾ ਅਰਥ ਹੈ ਬੇ ਰੁਜ਼ਗਾਰ ਵਿਦਿਆਰਥੀ ਵਰਗ।  ਪੰਜਾਬ ਵਿਚ ਇਕ ਲੱਖ ਤੋਂ ਵੱਧ ਬੇ ਰੁਜ਼ਗਾਰ ਅਧਿਆਪਕ ਹਨ। ਜਿਨ੍ਹਾਂ ਲੋੜੀਂਦੀ ਯੋਗਤਾ ਪ੍ਰਾਪਤ ਕੀਤੀ ਹੋਈ ਹੈ। ਏਸੀਪੀ ਨੇ ਉਹਨਾ ਨੂੰ ਤੁਰਤ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ।  ਪਰ ਕੇਜਰੀਵਾਲ ਦਾ 25 ਲੱਖ ਨੂੰ ਨੌਕਰੀ ਦੇਣ ਤੋਂ ਕੀ ਭਾਵ ਹੈ।  ਇਹ ਵਿਚਾਰਨ ਵਾਲਾ ਹੈ।  25 ਲੱਖ ਦੀ ਤਨਖ਼ਾਹ ਬਣੇ ਗੀ 1200  ਅਰਬ ਰੁਪਏ ਪ੍ਰਤੀ ਸਾਲ।   ਪੰਜਾਬ ਦਾ ਤਾਂ ਟੋਟਲ ਸਲਾਨਾ ਬਜਟ ਹੀ 800 ਅਰਬ ਰੁਪਏ ਹੈ।  ਜਦਕਿ ਪੰਜਾਬ ਡੇਢ ਸੌ ਕ੍ਰੋੜ ਰੁਪਏ ਦਾ ਕਰਜ਼ਾਈ ਹੈ।  ਪਹਿਲੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਕਈ ਮਹੀਨਿਆਂ ਤੋਂ ਨਹੀਂ ਦਿੱਤੀਆਂ ਜਾ ਸਕੀਆਂ।  ਵਾਹ ਰੇ ਕੇਜਰੀਵਾਲ।  ਮੁਹੰਮਦ ਤੁਗਲਕ ਨੂੰ ਭੁੱਲ ਜਾਣਗੇ ਭਾਰਤ ਦੇ ਲੋਕ।

             ਪੰਜਾਬ ਦੇ ਬਹੁਤ ਲੋਕ ਚੰਡੀਗੜ੍ਹ ਵਿਚ ਵੱਸਦੇ ਹਨ।  ਇਸੇ ਬਹਾਨੇ ਪੰਜਾਬ ਦੀ ਨੌਕਰੀ ਲਈ ਚੰਡੀਗੜ੍ਹ ਨੂੰ ਪੰਜਾਬ ਦੇ ਸਰਵਿਸ ਏਰੀਏ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।  ਇਸੇ ਬਹਾਨੇ ਹਰਿਆਣੇ ਦੇ ਲੱਖਾਂ ਬੇਰੁਜ਼ਗਾਰਾਂ ਨੂੰ ਚੰਡੀਗੜ੍ਹ ਦਾ ਵਸਨੀਕ ਬਣਾ ਕੇ ਪੰਜਾਬ ਦੀਆਂ ਨੌਕਰੀਆਂ ਤੇ ਨਿਯੁਕਤ ਕੀਤਾ ਜਾਏ ਗਾ।  ਪੰਜਾਬ ਵਿਚ ਬੇਰੁਜ਼ਗਾਰੀ ਹੋਰ ਵਧੇ ਗੀ, ਕੰਗਾਲੀ ਹੋਰ ਵਧੇ ਗੀ।  ਕੇਜਰੀਵਾਲ ਦੇ 25 ਲੱਖ ਨੌਕਰੀਆਂ ਦੀ ਇਹੀ ਵਿਉਂਤਬੰਦੀ ਸਾਫ਼ ਜਾਹਰ ਹੈ।

               ਜਨ ਲੋਕਪਾਲ ਬਿਲ:   ਦਿਲੀ ਵਿਚ ਲੋਕਪਾਲ ਬਿਲ ਪਾਸ ਕੀਤਾ ਹੀ ਹੈ।  ਲੋਕਪਾਲ ਸ਼ਬਦ ਦਾ ਹੀ ਘਾਤ ਕਰ ਦਿੱਤਾ ਗਿਆ ਹੈ। ਇਸ ਕੋਲ ਅਮਲੀ ਰੂਪ ਵਿਚ ਕੋਈ ਭੀ ਅਧਿਕਾਰ ਨਹੀਂ ਹੈ।

      ਰੇਤਾ ਬਜਰੀ ਲਈ ਕਾਰਪੋਰੇਸ਼ਨ:    ਰੇਤਾ ਬਜਰੀ ਸਨਅਤੀ ਉਤਪਾਦ ਨਹੀਂ ਹੈ।  ਇਹ ਲੋਕਾਂ ਦੀ ਜ਼ਮੀਨ ਵਿਚੋਂ ਪੈਦਾ ਹੁੰਦੇ ਹਨ।  ਲੋਕਾਂ ਲਈ ਮੁਫ਼ਤ ਹੋਣੇ ਚਾਹੀਦੇ ਹਨ।  ਹੁਣੇ ਹੀ ਲੁੱਟਣ ਦੇ ਮਨਸੂਬੇ ਜਾਹਰ ਹੋਣ ਲੱਗੇ ਹਨ।

                ਟਰਾਂਸਪੋਰਟ ਕਾਰਪੋਰੇਸ਼ਨ:   ਕੇਜਰੀਵਾਲ ਜੀ! ਸ਼ਾਇਦ ਤੁਹਾਨੂੰ ਜਾਣਕਾਰੀ ਨਹੀਂ ਕਿ ਦੋ ਟਰਾਂਸਪੋਰਟ ਕਾਰਪੋਰੇਸ਼ਨਾਂ ਪੰਜਾਬ ਵਿਚ ਪਹਿਲੇ ਹੀ ਮੌਜੂਦ ਹਨ, ਜਿਨ੍ਹਾਂ ਨੂੰ ਘਾਟੇ ਵਿਚ ਜਾਣ ਤੋਂ ਬਚਾਉਣ ਲਈ ਇਕ ਕਰਨ ਦੀ ਮੰਗ ਇਸ ਦੇ ਕਰਮਚਾਰੀ ਤੇ ਹਰ ਬੁੱਧੀਜੀਵੀ ਵਰਗ ਕਰ ਰਿਹਾ ਹੈ। ਹੋਰ ਕਾਰਪੋਰੇਸ਼ਨਾਂ ਬਣਾਉਣ ਪਿੱਛੇ ਕੀ ਭਾਵਨਾ ਹੈ।

               ਇਸਤਰੀਆਂ ਲਈ ਵੱਖਰੀਆਂ ਬੱਸਾਂ:   ਬੱਚੇ ਵਿਚਾਰੇ ਕੀ ਕਰਨਗੇ।  ਉਹਨਾ ਲਈ ਵੱਖਰੀਆਂ ਚਲਾ ਦਿਉਂ। ਦੁਨੀਆ ਨੂੰ ਪਤਾ ਲੱਗੇ ਕਿ ਦਿਲੀ ਦਾ ਤੁਗ਼ਲਕੀ ਰਾਜ ਪੰਜਾਬ ਆ ਰਿਹਾ ਹੈ।  ਦਿਲੀ ਵਿਚ ਕਿਸੇ ਬੱਚੇ ਨੇ ਰਾਇ ਦਿੱਤੀ ਕਿ ਪਲਿਊਸ਼ਨ ਘਟ ਕਰਨ ਲਈ ਕਾਰਾਂ ਔਡ ਈਵਨ ਕਰ ਦਿਓ।  15 ਦਿਨ ਲੋਕਾਂ ਦਾ ਸਿਰਫ਼ ਸਾਹ ਹੀ ਨਹੀਂ ਘੁੱਟਿਆ ਗਿਆ, ਬਲਕਿ ਦਿਲੀ ਨੂੰ ਰੱਜ ਕੇ ਲੁੱਟਿਆ ਭੀ ਗਿਆ। ਹਾਹਾਕਾਰ ਮੱਚ ਗਈ।  ਕਿਹਾ ਜਾਂਦਾ ਹੈ ਕਿ ਨਿਰਾਸ਼ ਹੋਏ ਕੇਜਰੀਵਾਲ ਨੇ ਸਸੋਧੀਆ ਨਾਲ ਵਿਚਾਰ ਕੀਤੀ।  ਸਸੋਧੀਆ ਜੀ ਨੇ ਕਿਹਾ ਕੋਈ ਬਾਤ ਨਹੀਂ।  ਹੁਣ ਇਸਤਰੀ ਪੁਰਸ਼ ਦਾ ਔਡਾ ਈਵਨ ਕਰ ਦਿੰਦੇ ਹਾਂ।  ਇਕ ਦਿਨ ਇਸਤਰੀਆਂ ਬਾਹਰ ਨਿਕਲਣ ਗੀਆਂ ਦੂਸਰੇ ਦਿਨ ਪੁਰਸ਼।  ਨਾਂ ਪੁਰਸ਼ ਆਪਣੀਆਂ ਇਸਤਰੀਆਂ ਦਾ ਪਿੱਛਾ ਕਰ ਸਕਣਗੇ।  ਨਾਂ ਇਸਤਰੀਆਂ ਆਪਣੇ ਪੁਰਸ਼ਾਂ ਦਾ।  ਦੋਨੋਂ ਅਜ਼ਾਦ ਘੁੰਮ ਸਕਣ ਗੇ।  ਦੋਨੋਂ ਧਿਰਾਂ ਖ਼ੁਸ਼।  ਸ਼ਾਇਦ ਪੰਜਾਬ ਵਿਚ ਇਸਤਰੀ ਪੁਰਸ਼ ਦਾ ਔਡਾ ਈਵਨ ਦਾ ਸੰਕੇਤ ਦੇ ਗਏ ਹਨ ਕੇਜਰੀਵਾਲ ਸਾਹਿਬ, ਆਪਣੀਆਂ ਵੋਟਾਂ ਵਧਾਉਣ ਖ਼ਾਤਰ।

                ਵਿਦੇਸ਼ੀ ਰੋਜ਼ਗਾਰ ਬੋਰਡ:   ਕੇਜਰੀਵਾਲ ਜੀ ਨੂੰ ਸ਼ਾਇਦ ਇਤਨੀ ਭੀ ਜਾਣਕਾਰੀ ਨਹੀਂ ਕਿ ਵਿਦੇਸ਼, ਖ਼ਾਸ ਕਰ ਕੈਨੇਡਾ ਜਾਣ ਦਾ ਕਨੂੰਨੀ ਸਾਧਨ ਪੁਆਇੰਟ ਬੇਸ ਹੈ।  ਜਿਸ ਨੂੰ ਉੱਚ ਵਿੱਦਿਆ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।  ਦੂਸਰਾ ਸਾਧਨ ਇਨਫਰਮੇਸ਼ਨ ਟੈਕਨਾਲੋਜੀ ਹੈ।  ਭਾਰਤ ਦੀ ਵਿਦੇਸ਼ੀ ਕਰੰਸੀ ਦੀ ਵੱਡੀ ਕਮਾਈ ਬੀਪੀਉ, ਕੇਪੀਉ ਸੈਂਟਰਾਂ ਰਾਹੀਂ ਹੀ ਹੁੰਦੀ ਹੈ।  ਪੰਜਾਬ ਦੇ ਮੋਹਾਲੀ ਤੇ ਡੇਰਾਬਸੀ ਇਲਾਕੇ ਦਾ ਮੌਸਮ ਹਿੰਦੁਸਤਾਨ ਭਰ ਵਿਚੋਂ ਆਈ ਟੀ ਹੱਬ ਲਈ ਸ਼ੂਟੇਬਲ ਹੈ।  ਪਰ ਕੇਜਰੀਵਾਲ ਜੀ ਨੂੰ ਇਸ ਵਾਰੇ ਕੋਈ ਜਾਣਕਾਰੀ ਨਹੀਂ ਹੈ।  ਕੇਜਰੀਵਾਲ ਤਾਂ ਉੱਚ ਵਿੱਦਿਆ ਦਾ ਦਰਵਾਜ਼ਾ ਹੀ ਬੰਦ ਕਰ ਰਿਹਾ ਹੈ।  ਵਿਦੇਸ਼ੀ ਰੁਜ਼ਗਾਰ ਬੋਰਡ ਕੀ ਕਰੇ ਗਾ। ਦਰਅਸਲ ਉਹ ਆਪਣੀ ਆਰ ਐੱਸ ਐੱਸ ਪਾਲਿਸੀ ਲਾਗੂ ਕਰਨ ਲਈ ਪੰਜਾਬੀ ਜੁਆਨਾਂ ਨੂੰ ਅਨਪੜ੍ਹ, ਧਰਮਹੀਣ, ਸਾਧਨ ਹੀਣ ਰੱਖਣਾ ਚਾਹੁੰਦੇ ਹਨ।  ਉਹ ਖੇਡਾਂ ਵਿਚ ਜਿੱਤਣ ਵਾਲੇ ਨੂੰ ਤਾਂ ਪੰਜ ਕ੍ਰੋੜ ਦੇਣ ਗੇ।  ਪਰ ਸਕੂਲ ਵਿਚੋਂ, ਯੂਨੀਵਰਸਿਟੀ ਵਿਚੋਂ, ਫਸ਼ਟ ਆਉਣ ਵਾਲੇ ਨੂੰ ਨਾਂ ਹੀ ਵਜ਼ੀਫ਼ਾ, ਨਾਂ ਹੀ ਇਨਾਮ, ਤੇ ਨਾਂ ਹੀ ਕੋਈ ਹੋਰ ਫੁੱਟੀਂ ਕੌਡੀ ਦੇਣ ਗੇ।  ਉਹ ਆਈ ਟੀ ਆਈ ਸੈਂਟਰ ਤਾਂ ਦੁੱਗਣੇ ਕਰ ਦੇਣ ਗੇ, ਜਦ ਕਿ ਪਹਿਲੇ ਹੀ ਖ਼ਾਲੀ ਪਏ ਹਨ।   ਪਰ ਆਈ ਟੀ ਸੀ ਸੈਂਟਰ ਸਥਾਪਤ ਕਰਨ ਵਾਰੇ ਕੋਈ ਜ਼ਿਕਰ ਮੈਨੀਫੈਸਟੋ ਵਿਚ ਨਹੀਂ ਹੈ।  ਜੋ ਦੁਨੀਆ ਦੀ ਅੱਜ ਪਹਿਲੀ ਲੋੜ ਬਣ ਚੁੱਕੇ ਹਨ।  ਕੇਜਰੀਵਾਲ ਜੀ ਨੇ ਵਿੱਦਿਆ ਨੂੰ ਤਾਂ ਅੰਦਰੂਨੀ ਨੀਤੀ ਅਨੁਸਾਰ, ਅਸਲੀ ਰੂਪ ਵਿਚ ਖ਼ਤਮ ਕਰਨ ਦੀ ਹੀ ਵਿਉਂਤ ਬੰਦੀ ਕੀਤੀ ਜਾਪਦੀ ਹੈ।  ਪਰ ਉੱਪਰੋਂ ਕਹਿ ਰਹੇ ਹਨ ਕਿ ਸਿਹਤ ਤੇ ਵਿੱਦਿਆ ਉਹਨਾ ਦੀ ਪਹਿਲੀ ਤਰਜੀਹ ਹੈ।  ਪੰਜਾਬ ਦੇ ਬਜਟ ਵਿਚ ਸਿਹਤ ਦਾ ਨਾਮ ਹੀ ਨਹੀਂ ਹੈ। ਸ਼ਾਇਦ ਉਹ ਪੰਜਾਬ ਦੇ ਯੁਵਕਾਂ ਲਈ ਸਿਹਤ ਦੀ ਲੋੜ ਜ਼ਰੂਰੀ ਨਹੀਂ ਸਮਝਦੇ।

              ਕੰਟਰੈਕਟ ਬੇਸ ਤੇ ਰੱਖੇ ਕਰਮਚਾਰੀਆਂ ਨੂੰ ਪਕਾ ਕਰਨ ਵਾਰੇ:   ਕੋਈ ਵਾਅਦਾ ਨਹੀਂ। ਸਿਰਫ਼ ਗੰਭੀਰਤਾ ਨਾਲ ਵਿਚਾਰ ਹੀ ਕੀਤੀ ਜਾਏ ਗੀ।

      ਨਸ਼ਾ ਇਕ ਮਹੀਨੇ ਵਿਚ ਬੰਦ ਕਰਨ ਵਾਰੇ:   ਜੇ ਨਸ਼ਾ ਪਾਕ ਤੋਂ ਆਉਂਦਾ ਹੈ।  ਜੇ ਕੇਜਰੀਵਾਲ ਜੀ ਇਹ ਇਕ ਮਹੀਨੇ ਵਿਚ ਹੀ ਬੰਦ ਕਰ ਸਕਦੇ ਹਨ।  ਤਾਂ ਉਹ ਪਠਾਨਕੋਟ ਦੀਨਾ ਨਗਰ ਵਰਗੇ ਹਮਲੇ ਭੀ ਇਕ ਮਹੀਨੇ ਵਿਚ ਬੰਦ ਕਰ ਸਕਦੇ ਹਨ।  ਕੀ ਕੇਜਰੀਵਾਲ ਜੀ ਨੇ ਆਪਣੀ ਦੁਬਈ ਮੀਟਿੰਗ ਵਿਚ ਇਸ ਮਸਲੇ ਤੇ ਭੀ ਵਿਚਾਰ ਕਰ ਲਈ ਹੈ?

               ਕੰਪਿਊਟਰ ਲੈਬ:   ਕੇਜਰੀਵਾਲ ਜੀ ਨੇ ਸਾਰੀ ਦਿਲੀ ਵਿਚ ਵਾਈ ਫਾਈ ਦੇਣ ਦਾ ਸਭ ਤੋਂ ਪਰਾਇਰਟੀ ਵਾਲਾ ਵਾਅਦਾ ਕੀਤਾ ਸੀ।  ਉਹ ਫਲਾਪ ਹੋ ਗਿਆ।  ਇਸੇ ਲਈ ਪੰਜਾਬ ਨਾਲ ਵਾਈ ਫਾਈ ਪੇਡ ਜਾਂ ਮੁਫ਼ਤ ਦੇਣ ਦਾ ਕੋਈ ਵਾਅਦਾ ਹੀ ਨਹੀਂ ਕੀਤਾ।  ਦਿਹਾਤੀ ਖੇਤਰ ਵਿਚ ਵਾਈ ਫਾਈ ਤੋਂ ਬਿਨਾਂ ਨਾ ਕੰਪਿਊਟਰ ਲੈਬ ਚੱਲ ਸਕਦੀ ਹੈ।  ਅਤੇ ਨਾਂ ਹੀ ਦਸਵੀਂ ਪਾਸ ਵਿਦਿਆਰਥੀਆਂ ਦੇ ਲੈਪਟੌਪ।  ਇਹ ਤਾਂ ਪਲਾਸਟਿਕ ਦਾ ਲੌਲੀਪੌਪ ਦੇ ਰਹੇ ਹਨ ਕੇਜਰੀਵਾਲ ਜੀ।  ਜੋ ਕਿਸੇ ਕੰਮ ਹੀ ਨਹੀਂ ਆਵੇ ਗਾ।

                 ਵਿਦਿਆਰਥੀ ਨੂੰ ਦਸ ਲੱਖ ਦਾ ਬਿਨਾਂ ਜ਼ਾਮਨੀ ਕਰਜ਼ਾ:   ਵਿਦਿਆਰਥੀ ਨੂੰ ਵਜ਼ੀਫ਼ਾ, ਗਰਾਂਟ, ਫ਼ਰੀ ਕਿਤਾਬਾਂ, ਫ਼ਰੀ ਐਜੂਕੇਸ਼ਨ ਨਾਮ ਦੀ ਕੋਈ ਚੀਜ਼ ਨਹੀਂ ਮਿਲੇ ਗੀ।  ਸਿਰਫ਼ ਦਸ ਲੱਖ ਦਾ ਬਿਨਾਂ ਜ਼ਾਮਨੀ ਕਰਜ਼ਾ ਮਿਲੇ ਗਾ।  ਪੰਜਾਬ ਵਿਚ ਤਾਂ ਪਹਿਲੇ ਹੀ ਇਕ ਦੋ ਲੱਖ ਦਾ ਕਰਜ਼ਾ ਨਾ ਮੋੜ ਸਕਣ ਕਾਰਨ ਹਜ਼ਾਰਾਂ ਕਿਸਾਨ ਆਤਮ ਹੱਤਿਆ ਕਰ ਚੁੱਕੇ ਹਨ।  ਹੁਣ ਜਦ ਹਰ ਬੱਚੇ ਨੂੰ ਦਸ ਦਸ ਲੱਖ ਦਾ ਕਰਜ਼ਾ ਬਿਨਾਂ ਕਿਸੇ ਜ਼ਾਮਨੀ ਮਿਲੇ ਗਾ।  ਹਰ ਘਰ ਵੀਹ ਤੀਹ ਲੱਖ ਦਾ ਕਰਜ਼ਾ ਚਲਾ ਜਾਏ ਗਾ।  ਜੋ ਪਰਵਾਰ ਘਰੇਲੂ ਲੋੜਾਂ ਲਈ ਵਰਤ ਲਏ ਗਾ। ਕਿਸ਼ਤ ਮੋੜਨ ਸਮੇਂ ਬੱਚੇ ਕੋਲ ਤਾਂ ਕੋਈ ਜਾਇਦਾਦ ਨਹੀਂ ਹੋਵੇ ਗੀ।  ਜਦ ਕਿਸ਼ਤ ਆਏ ਗੀ ਤਾਂ ਪਰਵਾਰ ਇੰਨੀ ਕਿਸ਼ਤ ਕਿਥੋਂ ਭਰੇ ਗਾ।  ਆਤਮਘਾਤ ਦੇ ਕੇਸ ਕਈ ਗੁਣਾ ਵਧ ਜਾਣਗੇ।  ਕੇਜਰੀਵਾਲ ਪੰਜਾਬੀਆਂ ਨੂੰ ਜਿਊਣ ਯੋਗ ਨਹੀਂ ਬਣਾਉਣਾ ਚਾਹੁੰਦਾ।  ਆਤਮਘਾਤ ਦੇ ਰਸਤੇ ਤੋਰਨ ਦੀ ਹੀ ਵਿਉਂਤਬੰਦੀ ਕਰਦੇ ਜਾਪਦੇ ਹਨ। ਬਿਨਾਂ ਜ਼ਾਮਨੀ ਦਸ ਲਖੀ ਕਰਜ਼ੇ ਲਈ ਪੰਜਾਬ ਦੀ ਪੌਣੇ ਤਿੰਨ ਕ੍ਰੋੜ ਦੀ ਅਬਾਦੀ ਵਿਚੋਂ ਘੱਟੋ ਘਟ 10 ਲੱਖ ਦਰਖਾਸਤ ਆਵੇ ਗੀ।  ਇਸ ਲਈ ਹਜ਼ਾਰ ਅਰਬ ਰੁਪਏ ਦੀ ਲੋੜ ਹੋਵੇ।  ਜਦਕਿ ਪੰਜਾਬ ਦਾ ਟੋਟਲ ਸਲਾਨਾ ਬਜਟ ਤਕਰੀਬਨ 800 ਅਰਬ ਰੁਪਏ ਦਾ ਹੀ ਹੈ।  ਪੰਜਾਬ ਤਾਂ ਪਹਿਲਾਂ ਹੀ 150 ਕ੍ਰੋੜ ਰੁਪਏ ਦਾ ਕਰਜ਼ਾਈ ਹੈ।  ਕੇਜਰੀਵਾਲ ਜੀ ਇਤਨਾ ਪੈਸਾ ਕਿਸ਼ਤੋਂ ਲੈਣ ਗੇ? ਆਰ ਐੱਸ ਐੱਸ ਤੋਂ, ਜਾਂ ਦੁਬਈ ਤੋਂ, ਜਾਂ ਪਾਕ ਤੋਂ, ਜਾਂ ਮਗਾਸੇ ਅਵਾਰਡ ਵਾਲੀ ਫੋਰਡ ਫਾਊਂਡੇਸ਼ਨ ਤੋਂ।  ਜਿਸ ਵਾਰੇ ਕਿਹਾ ਜਾਂਦਾ ਹੈ ਕਿ ਉਹ ਸਦਾ ਹੀ ਭਾਰਤ ਸਰਕਾਰ ਨੂੰ ਅਸਥਿਰ ਕਰਨ ਲਈ ਪੈਸਾ ਦਿੰਦੀ ਰਹੀ ਹੈ।  ਕੇਜਰੀਵਾਲ ਜੀ ਦੀ ਦੁਬਈ ਫੇਰੀ ਅਜੇ ਤੱਕ ਰਹੱਸ ਬਣੀ ਹੋਈ ਹੈ।

               ਹਰ ਜ਼ਿਲ੍ਹੇ ਵਿਚ ਕਾਲਜ:   ਕੇਜਰੀਵਾਲ ਜੀ ਤੁਹਾਡੀ ਜਾਣਕਾਰੀ ਲਈ ਹੈ ਕਿ ਇੱਥੇ ਤਾਂ ਜ਼ਿਲਿਆਂ ਦੀ ਗਿਣਤੀ ਤੋਂ ਵੱਧ ਕਾਲਜ ਹੀ ਨਹੀਂ ਯੂਨੀਵਰਸਿਟੀਆਂ ਖੋਹਲ ਦਿੱਤੀਆਂ ਹਨ।  ਤਾਂ ਹੀ ਵਿੱਦਿਆ ਦਾ ਪੱਧਰ ਇਤਨੀ ਨੀਵਾਂ ਡਿਗ ਚੁਕਾ ਹੈ ਕਿ ਕੋਈ ਕੰਪਨੀ ਭੀ ਪੰਜਾਬੀ ਵਿਦਿਆਰਥੀਆਂ ਨੂੰ ਸਲੈਕਟ ਕਰਨ ਲਈ ਹੀ ਤਿਆਰ ਨਹੀਂ।   ਪੰਜਾਬ ਨੂੰ ਲੋੜ ਹੈ ਉੱਚਤਮ ਪੜਾਈ ਕਰਵਾ ਕੇ ਕੌਮਾਂਤਰੀ ਪੱਧਰ ਦੇ ਇਕ ਕੇਂਦਰੀ ਇਮਤਿਹਾਨ ਬੋਰਡ ਦੀ ਸਥਾਪਨਾ ਕਰਨ ਦੀ।  ਤਾਂ ਕਿ ਪੰਜਾਬੀ ਬੱਚੇ ਕੌਮਾਂਤਰੀ ਕੰਪਨੀਆਂ ਵੱਲੋਂ ਸਿਲੈੱਕਟ ਹੋ ਸਕਣ।

              ਵਾਈਸ ਚਾਂਸਲਰਾਂ ਦੀ ਨਿਯੁਕਤੀ:   ਜਿੱਥੇ ਨਿਯੁਕਤੀ ਹੈ ਉੱਥੇ ਹੀ ਕ੍ਰੱਪਸ਼ਨ ਹੋਂਦ ਵਿਚ ਆਉਂਦੀ ਹੈ।  ਕੀ ਤੁਹਾਡੇ ਦਿਮਾਗ਼ ਵਿਚ ਨਹੀਂ ਆ ਸਕਦਾ ਕਿ ਵਾਈਸ ਚਾਂਸਲਰ ਨਿਯੁਕਤੀ ਤੋਂ ਬਿਨਾਂ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਵਿਚੋਂ ਮੈਰਿਟ ਅਨੁਸਾਰ ਭੀ ਬਣ ਸਕਦਾ ਹੈ।

              ਜੇ ਕੇਜਰੀਵਾਲ ਪੰਜਾਬ ਤੇ ਕਾਬਜ਼ ਹੋਣ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਪੰਜਾਬ ਦੇ ਕਈ ਭੈੜੇ ਤੌਖਲੇ ਅਸਲੀ ਰੂਪ ਧਾਰਨ ਕਰ ਸਕਦੇ ਹਨ।  ਸਤਲੁਜ ਯਮੁਨਾ ਨਹਿਰ ਬਣੇ ਗੀ।  ਪੰਜਾਬ ਕੋਲ ਸਿਰਫ਼ ਵੀਹ ਲੱਖ ਏਕੜ ਦੀ ਸਿੰਜਾਈ ਲਈ ਹੀ, ਨਹਿਰੀ ਪਾਣੀ ਹੈ।  ਦਸ ਲੱਖ ਏਕੜ ਦਾ ਹੋਰ ਪਾਣੀ ਹਰਿਆਣੇ ਨੂੰ ਜਾਏ ਗਾ।  ਪੰਜਾਬ ਦਾ ਦਸ ਲੱਖ ਏਕੜ ਰਕਬਾ ਬੰਜਰ ਹੋ ਜਾਏ ਗਾ।  ਭਾਖੜਾ ਦੀ ਅੱਧੀ ਬਿਜਲੀ ਹਰਿਆਣੇ ਨੂੰ ਜਾਏ ਗੀ।  ਕੈਪਟਨ ਸਰਕਾਰ ਦਾ 2004 ਦਾ ਵਿਧਾਨ ਸਭਾ ਮਤਾ ਤੇ ਬਾਦਲ ਸਰਕਾਰ ਦਾ 2016 ਦਾ ਵਿਧਾਨ ਸਭਾ ਮਤਾ ਰੱਦ ਹੋ ਸਕਦਾ ਹੈ।  1966 ਦੇ ਕਮਿਸ਼ਨ ਦੀ ਰਿਪੋਰਟ ਤੇ ਅਮਲ ਕਰਕੇ ਚੰਡੀਗੜ੍ਹ ਹਰਿਆਣੇ ਨੂੰ ਜਾ ਸਕਦਾ ਹੈ।  ਕਮਿਸ਼ਨ ਨੇ ਅਵਾਰਡ ਦਿੱਤਾ ਸੀ ਕਿ ਖਰੜ ਸਬ ਤਹਿਸੀਲ ਹਿੰਦੀ ਸਪੀਕਿੰਗ ਏਰੀਆ ਹੈ।  1977 ਦੇ ਫ਼ੈਸਲੇ ਤੇ ਅਮਲ ਕਰਕੇ ਭਾਖੜਾ ਦੀ ਅੱਧੀ ਬਿਜਲੀ ਹਰਿਆਣੇ ਨੂੰ ਮਿਲ ਸਕਦੀ ਹੈ।  ਬਠਿੰਡੇ ਜ਼ਿਲ੍ਹੇ ਦਾ ਇਕ ਪਿੰਡ ਕੰਦੂਖੇੜਾ, ਅਬੋਹਰ ਜ਼ਿਲ੍ਹੇ ਵਿਚ ਮਿਲਾਕੇ ਅਬੋਹਰ ਫਾਜਲਕਾ ਹਰਿਆਣੇ ਵਿਚ ਜਾ ਸਕਦੇ ਹਨ।

              ਦਿਲੀ ਵਿਚ 90 ਪ੍ਰਤੀਸ਼ਤ ਲੋਕ ਗ਼ਰੀਬੀ ਦੀ ਮਾਰ ਹੇਠ ਹਨ।  ਉਹਨਾ ਗ਼ਰੀਬਾਂ ਦਾ 550 ਕ੍ਰੋੜ ਰੁਪਈਆਂ ਪਿਛਲੇ ਸਾਲ ਦਾ ਅਤੇ 530 ਕ੍ਰੋੜ ਰੁਪਈਆਂ ਅਗਲੇ ਸਾਲ ਵਿਚੋਂ, ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਹਵਸ ਪੂਰੀ ਕਰਨ ਲਈ ਇਸ਼ਤਿਹਾਰਾਂ, ਕਾਨਫ਼ਰੰਸਾਂ, ਵੱਡੇ ਹਾਲਾਂ ਵਿਚ ਮੀਟਿੰਗਾਂ ਤੇ ਪੰਜਾਬ ਵਿਚ ਨਿਯੁਕਤ ਕੀਤੇ ਦਰਜਨਾਂ ਏਜੰਟਾਂ ਰਾਹੀਂ ਲੁਟਾ ਦਿੱਤਾ ਗਿਆ ਹੈ।  ਇਹਨਾਂ ਏਜੰਟਾਂ ਦਾ ਬਾਹਰੀ ਕੰਮ ਡਿਸ਼ਇਨਫਰਮੇਸ਼ਨ ਰਾਹੀਂ ਪੰਜਾਬੀ ਜੁਆਨੀ ਨੂੰ ਗੁਮਰਾਹ ਕਰਨਾ। ਪਰ ਅੰਦਰੂਨੀ ਕੰਮ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ, ਬਹਿਬਲ, ਮਲੇਰਕੋਟਲਾ ਵਰਗੇ ਕਾਰਨਾਮੇ ਕਰਵਾ ਕੇ,  ਪੰਜਾਬ ਵਿਚ ਫ਼ਿਰਕੂ ਦੰਗੇ ਕਰਵਾਉਣਾ ਹੈ।  ਤਾਂ ਕਿ ਲੋਕ ਭੈ ਭੀਤ ਹੋਕੇ ਕੇਜਰੀਵਾਲ ਤੇ ਟੇਕ ਬਣਾ ਲੈਣ।  ਇਸ ਵਿਚ ਬਿਲਕੁਲ ਰਸੀਆ ਨਾਲ ਮਿਲਦੀ ਜੁਲਦੀ ਮੋਡਸ-ਉਪਰੈਂਡੀ ਵਰਤੀ ਜਾ ਰਹੀ ਹੈ।  ਜਿਸ ਨੇ ਭਾਰਤ ਨੂੰ 20 ਸਾਲ ਰੱਸੀਆਂ ਦਾ ਗ਼ੁਲਾਮ ਬਣਾ ਕੇ ਰੱਖਿਆ ਸੀ।  ਜੇ ਕੇਜਰੀਵਾਲ  ਪੰਜਾਬ ਤੇ ਕਾਬਜ਼ ਹੋ ਜਾਂਦੇ ਹਨ ਤਾਂ ਪੰਜਾਬ ਦਾ 550 ਅਰਬ ਰੁਪਈਆ ਪੀ ਐਮ ਬਣਨ ਦੀ ਹਵਸ ਪੂਰੀ ਕਰਨ ਦੇ ਸੁਪਨਿਆਂ ਦੀ ਪੂਰਤੀ ਲਈ ਲੁਟਾ ਦੇਣ ਗੇ।

               ਕੇਜਰੀਵਾਲ ਜੀ ਤੁਹਾਡੇ ਯੂਥ ਮੈਨੀਫੈਸਟੋ ਦੀਆਂ ਸਾਰੀਆਂ ਮੱਦਾਂ ਵਿਚੋਂ ਭ੍ਰਿਸ਼ਟਾਚਾਰ ਸਾਫ਼ ਝਲਕਦਾ ਹੈ।  ਕਿਤੇ ਭੀ ਇਮਾਨਦਾਰੀ, ਪਾਰਦਰਸ਼ਤਾ, ਸੇਵਾ, ਪਰਉਪਕਾਰ ਭਾਵਨਾ, ਦੀ ਝਲਕ ਨਹੀਂ ਦਿਸਦੀ।  ਫਿਰ ਭੀ ਤੁਸੀਂ ਪੰਜਾਬ ਤੇ ਰਾਜ ਕਰਨ ਦੀ ਸੋਚ ਰਹੇ ਹੋ।  ਪੰਜਾਬ ਲੁੱਟਣ ਵਿਚ ਬਾਦਲ ਸ਼ਾਹੀ ਤੋਂ ਅੱਗੇ ਵਧਣ ਦੀ ਸੋਚ ਰਹੇ ਹੋ।  ਬਾਦਲ ਸ਼ਾਹੀ ਲੰਮੇ ਅਰਸੇ ਤੋਂ ਪੰਜਾਬ ਤੇ ਰਾਜ ਕਰ ਰਹੀ ਹੈ।  ਇਸ ਲਈ ਤੁਸੀਂ ਸੋਚਦੇ ਹੋ ਕਿ ਮੈਂ ਭੀ ਉਸੇ ਰਸਤੇ ਚੱਲਕੇ ਦਸ ਪੰਦਰਾਂ ਸਾਲ ਹਿੱਲਣ ਵਾਲਾ ਨਹੀਂ।  ਜਿਵੇਂ ਕਿ ਤੁਸੀਂ ਦਿਲੀ ਦੇ ਬਿਉਰੋਕ੍ਰੇਟਾਂ ਨੂੰ ਧਮਕਾਇਆ ਸੀ।

            ਕੇਜਰੀਵਾਲ ਜੀ! ਭੁਲੇਖੇ ਵਿਚ ਨਾਂ ਰਹਿਣਾ।  ਜਿਸ ਹਥਿਆਰ ਨਾਲ ਬਾਦਲ ਸ਼ਾਹੀ ਨੇ ਲੰਮੇ ਸਮੇਂ ਲਈ ਪੰਜਾਬ ਤੇ ਰਾਜ ਕੀਤਾ ਹੈ, ਉਹ ਹਥਿਆਰ ਤੁਹਾਡੇ ਕੋਲ ਨਹੀਂ ਹੈ।  ਜੇ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਹੋ ਤਾਂ ਸੱਚਮੁੱਚ ਪੰਜਾਬੀ ਬਣਨ ਦਾ ਮਨ ਬਣਾਓ।  ਹਰਿਆਣੇ ਦਾ ਮਸੀਹਾ ਬਣਨ ਦਾ ਖ਼ਿਆਲ ਛੱਡੋ।  ਪੰਜਾਬ ਦਾ ਪਾਣੀ, ਪੰਜਾਬ ਦੀ ਬਿਜਲੀ, ਪੰਜਾਬ ਦੇ ਡੈਮ, ਪੰਜਾਬ ਦਾ ਚੰਡੀਗੜ੍ਹ, ਪੰਜਾਬ ਦਾ ਅਬੋਹਰ ਫਾਜਲਕਾ ਦੇ ਇਲਾਕੇ, ਹਰਿਆਣੇ ਨੂੰ ਲਿਜਾਣ ਦਾ ਖ਼ਿਆਲ ਛੱਡੋ। ਪੰਜਾਬ ਲੁੱਟ ਕੇ, ਅਰਬਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਕਰਕੇ, ਪੀ ਐਮ ਬਣਨ ਦੇ ਸੁਪਨੇ ਛੱਡੋ।  ਅੱਜ ਪੰਜਾਬ ਨੂੰ ਲੋੜ ਹੈ ਪੰਜਾਬ ਦੀ ਜੁਆਨੀ ਤੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੀ, ਪੰਜਾਬ ਵਿਚੋਂ ਤਲਖ਼ ਫ਼ਿਰਕੂ ਤਣਾਅ ਖ਼ਤਮ ਕਰਨ ਦੀ, ਪੰਜਾਬ ਵਿਚ ਧਰਮ ਤੇ ਸਿਆਸਤ ਨੂੰ ਵੱਖ ਕਰਨ ਦੀ।  ਤੁਹਾਡੇ ਮੈਨੀਫੈਸਟੋ ਵਿਚ ਇਹਨਾਂ ਮੁੱਖ ਲੋੜਾਂ ਵਾਰੇ ਕੋਈ ਜ਼ਿਕਰ ਨਹੀਂ ਹੈ।

               ਜੇ ਤੁਸੀਂ ਸੱਚਮੁੱਚ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹੋ ਤਾਂ ਆਓ ਐਂਟੀ ਕ੍ਰੱਪਸ਼ਨ ਪਾਰਟੀ ਦਾ ਮੈਨੀਫੈਸਟੋ ਅਪਣਾਓ।  ਪੰਜਾਬ ਦੇ ਦੋ ਚਾਰ ਸੌ ਰਾਜਨੀਤਕਾਂ ਨੂੰ ਛੱਡ ਕੇ ਸਾਰਾ ਪੰਜਾਬ, ਪੰਜਾਬ ਦੇ ਸਭ ਵਰਗ, ਸੰਪਰਦਾਵਾਂ, ਵੱਲੋਂ ਤੁਹਾਨੂੰ ਸਹਿਯੋਗ   ਮਿਲੇ ਗਾ।  ਜੇ ਨਹੀਂ ਕਰ ਸਕਦੇ, ਤਾਂ ਪੰਜਾਬ ਦਾ ਖ਼ਿਆਲ ਛੱਡ ਦੇਵੋ।  ਝੂਠੇ ਸਰਵੇ ਛਪਵਾਉਣ ਨਾਲ  ਪੰਜ ਦਸ ਹਜ਼ਾਰ ਜੁਆਨ ਤਾਂ ਗੁਮਰਾਹ ਹੋ ਸਕਦੇ ਹਨ, ਪਰ ਸਾਰਾ ਪੰਜਾਬ ਨਹੀਂ।  ਤੁਸੀਂ ਪਾਰਲੀਮੈਂਟ ਵੇਲੇ ਸਰਵੇ ਛਪਵਾਏ ਸਨ ਕਿ ਆਪ ਚਾਰ ਸੌ ਸੀਟ ਜਿੱਤੇ ਗੀ।  ਪਰ ਚਾਰ ਸੌ ਤੋਂ ਵੱਧ ਸੀਟਾਂ ਤੇ ਆਪ ਦੀ ਜ਼ਮਾਨਤ ਜ਼ਬਤ ਹੋ ਗਈ।  ਹੁਣ ਤੁਸੀਂ ਪੰਜਾਬ ਵਿਚ ਸੌ ਸੀਟ ਜਿੱਤਣ ਦੇ ਸਰਵੇ ਛਪਵਾ ਰਹੇ ਹੋ।  ਪਰ ਇਹ ਨਹੀਂ ਦੱਸ ਰਹੇ ਕਿ ਇਹ ਸਰਵੇ ਕਿਸ ਅਧਾਰ ਤੇ ਕੀਤੇ ਗਏ ਹਨ। 

ਪਰ ਮੈਂ ਜੋ ਸਰਵੇ ਕਰਵਾਏ ਹਨ। ਉਹ ਤੁਹਾਡੀ ਜੂਨ 2014 ਤੋਂ ਗਿਰ ਰਹੀ ਰਾਜਨੀਤਕ ਸਤਾਹ ਉੱਪਰ ਅਧਾਰਿਤ ਹਨ।  ਤੁਹਾਡੀ ਹੈਂਕੜ ਤੇ ਤੁਹਾਡੇ ਦਿਲੀ ਵਿਚਲੇ ਨਿੱਤ ਨਵੇਂ ਕਾਰਨਾਮੇ ਦੇਖ ਕੇ, ਤੁਹਾਡੇ ਸਾਥੀ, ਤੁਹਾਡੇ ਵਲੰਟੀਅਰ, ਤੁਹਾਨੂੰ ਛੱਡ ਰਹੇ ਹਨ।   ਉਸ ਘਾਟ ਨੂੰ ਪੂਰਾ ਕਰਨ ਲਈ ਤੁਸੀਂ ਰਾਜਨੀਤਕ ਕਚਰਾ ਇਕੱਠਾ ਕਰ ਰਹੇਂ ਹੋ।  ਫਿਰ ਭੀ ਮਾਰਚ 2017 ਤੱਕ ਤੁਹਾਡੀ ਪੰਜਾਬ ਵਿਚ ਹਾਲਤ ਇੰਨੀ ਪਤਲੀ ਹੋ ਜਾਏ ਗੀ ਕਿ ਤੁਹਾਡੇ 100 ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਣੀ ਯਕੀਨੀ ਜਾਪਦੀ ਹੈ।  ਰੱਬ ਮਿਹਰ ਕਰੇ।

 

 


.

text/html; charset=utf-8" http-equiv="Content-Type" /> Untitled 49