67 ਦਿਲੀ ਕਿੰਜ ਲੁੱਟੀ ਦੀ ਹੈ?
20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦੇ ਸਬਜ਼ਬਾਗ
ਬਾਦਲ ਸ਼ਾਹੀ ਨੇ ਪੰਜਾਬ ਲੁੱਟ ਕੇ ਆਪਣੇ ਤੇ ਆਪਣਿਆਂ ਦੇ ਢਿੱਡਾਂ ਵਿਚ ਪਾ ਲਿਆ। ਲੁੱਟ ਤੇ ਕੁੱਟ ਤੋਂ ਡਰਦੀ ਸਨਅਤ ਪੰਜਾਬ ਛੇਕੇ ਦੂਜੇ ਸੂਬਿਆਂ ਵਿਚ ਚਲੀ ਗਈ। ਨੌਜੁਆਨ ਬੇਰੁਜ਼ਗਾਰ ਹੋ ਗਿਆ। ਨਸ਼ਿਆਂ ਦਾ ਸ਼ਿਕਾਰ ਹੋ ਗਿਆ। ਪੰਜਾਬ ਕੰਗਾਲ ਹੋ ਰਿਹਾ ਹੈ। ਇਸ ਨੂੰ ਬਚਾਉਣ ਦੀ ਲੋੜ ਹੈ।
ਪਰ ਕੇਜਰੀਵਾਲ ਇਸ ਦੀ ਗ਼ਰੀਬੀ ਤੇ ਨਸ਼ਿਆਂ ਨੂੰ ਆਪਣਾ ਰਾਜਨੀਤਕ ਹਥਿਆਰ ਬਣਾ ਕੇ ਪੰਜਾਬ ਦਾ ਬਸਾਕੇ ਕਰ ਰਿਹਾ ਹੈ। ਉਹ ਕਿਸਾਨਾਂ ਨੂੰ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦੇ ਸਬਜ਼ਬਾਗ ਦਿਖਾ ਰਿਹਾ ਹੈ। ਉਸਦਾ ਕਹਿਣਾ ਹੈ ਕਿ ਉਸ ਨੇ ਪਿਛਲੇ ਸਾਲ ਦਿਲੀ ਦੇ ਕਿਸਾਨਾਂ ਨੂੰ ਗੜੇਮਾਰੀ ਸਮੇਂ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਸੀ। ਅਸਲੀਅਤ ਕੀ ਹੈ?
ਪਿਛਲੇ ਸਾਲ ਕੇਜਰੀਵਾਲ ਦੀ ਨਵੀਂ ਨਵੀਂ ਸਰਕਾਰ ਬਣੀ ਸੀ। ਰਾਜ ਪ੍ਰਬੰਧ ਦਾ ਨਾਂ ਹੀ ਤਜਰਬਾ ਸੀ ਤੇ ਨਾਂ ਹੀ ਸਾਰੇ ਮਹਿਕਮਿਆਂ ਤੇ ਪੂਰਾ ਕੰਟਰੋਲ ਸੀ। ਗੜੇਮਾਰੀ ਤੋਂ ਤੁਰਤ ਬਾਦ ਸਰਕਾਰ ਸਰਵੇ ਨਹੀਂ ਕਰਵਾ ਸਕੀ। ਕਿਸਾਨਾਂ ਨੇ ਫਸ਼ਲ਼ ਕੱਟ ਲਈ। ਪਰ ਕੇਜਰੀਵਾਲ ਨੇ ਆਪਣੀ ਚੋਣ ਸਮੇਂ ਕਿਸਾਨਾਂ ਨਾਲ ਕੀਤੇ ਵਿਸ਼ਵਾਸ ਅਨੁਸਾਰ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ। ਪਰ ਕਿਉਂ ਕੇ ਫਸ਼ਲ਼ ਕੱਟੀ ਜਾ ਚੁੱਕੀ ਸੀ, ਇਸ ਲਈ ਸਭ ਨੂੰ ਵੱਧ ਨੁਕਸਾਨ ਅਨੁਸਾਰ ਹੀ ਪੈਸਾ ਦੇਣਾ ਪਿਆ। ਕੇਜਰੀਵਾਲ ਨੇ ਇਸ ਦਾ ਪੰਜਾਬ ਵਿਚ ਭਰਪੂਰ ਪ੍ਰਚਾਰ ਕੀਤਾ।
ਪਰ ਕੇਜਰੀਵਾਲ ਦਾ ਸਾਰਾ ਹੀਜ ਪਿਆਜ਼ ਇਸ ਵਾਰ ਖੁੱਲ੍ਹ ਗਿਆ। ਇਸ ਵਾਰ ਭੀ ਗੜੇਮਾਰ ਹੋਈ। ਕੇਜਰੀਵਾਲ ਨੇ ਸਰਵੇ ਹੀ ਨਹੀਂ ਕਰਵਾਇਆ। ਇਹ ਮੰਨਿਆਂ ਹੀ ਨਹੀਂ ਕਿ ਫ਼ਸਲ ਦਾ ਕੋਈ ਨੁਕਸਾਨ ਹੋਇਆ ਹੈ।ਕਿਸਾਨਾਂ ਦੇ ਡੈਪੂਟੇਸ਼ਨ ਮਿਲੇ। ਕੋਈ ਅਸਰ ਨਾ ਹੋਇਆ। ਕਿਸਾਨਾਂ ਨੇ ਮਹਾਂ ਸਭਾ ਬੁਲਾਈ। ਇਸ ਲਈ ਕੇਜਰੀਵਾਲ ਨੂੰ ਸੱਦਿਆ ਗਿਆ। ਕੇਜਰੀਵਾਲ ਨੇ ਪਿਛਲੇ ਸਾਲ ਦੇ ਵਾਸਤੇ ਪਾਕੇ ਯਕੀਨ ਦੁਆਇਆ ਕਿ ਉਹ ਹੁਣ ਤੁਰਤ ਸਰਵੇ ਕਰਾਏ ਗਾ। ਪਰ ਕੋਈ ਸਰਵੇ ਨਹੀਂ ਹੋਇਆ। ਕਿਸੇ ਸਰਵੇ ਦਾ ਜ਼ਿਕਰ ਤੱਕ ਨਹੀਂ ਆਇਆ। ਇਸ ਸਾਲ ਕਿਸਾਨਾਂ ਨੂੰ ਇਕ ਧੇਲਾ ਭੀ ਮੁਆਵਜ਼ਾ ਨਹੀਂ ਮਿਲਿਆ। ਪਰ ਪੰਜਾਬ ਦੇ ਲੀਡਰ ਪੰਜਾਬੀਆਂ ਨੂੰ ਪਿਛਲੇ ਸਾਲ ਦੇ ਸੋਹਲੇ ਗਾਣੇ ਗੁਮਰਾਹ ਕਰ ਰਹੇ ਹਨ। ਕੇਜਰੀਵਾਲ ਦੇ ਰਾਜ ਵਿਚ ਕਿਸਾਨੀ ਨਿਗੂਣੀ ਹੈ। ਕਿਉਂ ਕੇ ਇਸ ਵਿਚ ਕੇਜਰੀਵਾਲ ਦੇ ਵੱਡੇ ਸਕੈਂਡਲਾਂ ਲਈ ਸਾਧਨ ਮਜੂਦ ਨਹੀਂ ਹਨ।
ਪੰਜਆਪ ਸਰਕਾਰ ਕਿਸਾਨ ਨੂੰ ਕਿਸੇ ਕਿਆਮਤ ਵਜੋਂ ਨੁਕਸਾਨ ਹੋਣ ਤੇ ਸਤ ਪ੍ਰਤੀ ਸਤ ਮੁਆਵਜ਼ਾ ਦੇਵੇ ਗੀ।
...............................