ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

72 ਪੰਜਾਬ ਦੇ ਲੋਕ ਜਾਨਣਾ ਚਾਹੁੰਦੇ ਹਨ ਕਿ ਸ਼ੰਤੋਸ਼ ਕੋਲੀ ਦਾ ਕਤਲ ਕਿਸ ਨੇ ਕਰਵਾਇਆ ਹੈ

 ਕੇਜਰੀਵਾਲ ਜੀ ਨੂੰ ਬੇਨਤੀ ਪਤਰ, ਕੁਝ ਸੁਆਲ, ਕੁਝ ਸੰਕਿਆਂ, ਦੀ ਨਵਿਰਤੀ ਲਈ

ਕੇਜਰੀਵਾਲ ਜੀਉ!

ਪੰਜਾਬ ਦੇ ਲੋਕ ਜਾਨਣਾ ਚਾਹੁੰਦੇ ਹਨ ਕਿ:- ਸ਼ੰਤੋਸ਼ ਕੋਲੀ ਦਾ ਕਤਲ ਕਿਸ ਨੇ ਕਰਵਾਇਆ ਹੈ?

…..ਕੇਜਰੀਵਾਲ ਸਹਿਬ ਤੁਹਾਡੇ ਪੰਜਾਬ ਦੀ ਚੋਣ ਕਮਾਂਡ ਸੰਭਾਲਣ ਤੇ ਪੰਜਾਬ ਦੇ ਲੋਕ ਤੁਹਾਡੀ ਸਹੀ ਪਹਿਚਾਣ ਕਰਨਾ ਚਾਹੁੰਦੇ ਹਨ ਦਿਲੀ ਦੀ ਰਾਜਨੀਤੀ ਨਾਲ ਪੰਜਾਬ ਦੇ ਲੋਕਾਂ ਦਾ ਕੋਈ ਵਾਸਤਾ ਨਹੀਂ ਪਰ ਅੱਜ ਤੁਸੀ ਇਮਾਨਦਾਰੀ ਦਾ ਬੁਰਕਾ ਪਾਕੇ, ਇਨਕਲਾਬ ਦਾ ਝੰਡਾ ਫੜਕੇ, ਪੰਜਾਬ ਤੇ ਰਾਜ ਕਰਨ ਦੀ ਰਾਜਨੀਤੀ ਅਧੀਨ ਰਹੇ ਹੋਂ ਇਸ ਲਈ ਪੰਜਾਬ ਦੇ ਲੋਕਾਂ ਦਾ ਹੱਕ ਹੈ ਕਿ ਉਹ ਜਾਣ ਸਕਣ ਕੇ ਤੁਹਾਡੇ ਇਸ ਬੁਰਕੇ ਹੇਠ ਕੀ ਕੀ ਰਾਜ ਕਾਰਨਾਮੇਂ ਛੁਪੇ ਹੋਏ ਹਨ ਇਸ ਲਈ ਤੁਹਾਡੇ ਵਲੋਂ ਕੁਝ ਸੰਕਿਆਂ ਦਾ ਸਪਸ਼ਟੀ ਕਰਨ ਜਰੂਰੀ ਹੈ ਤੁਸੀ ਆਪਣੇ ਆਪਣੇ ਆਪ ਨੂੰ ਇਕ ਇਮਾਨਦਾਰ ਤੇ ਇਨਕਲਾਬੀ ਲੀਡਰ ਦਸਦੇ ਹੋਂਪਰ ਤੁਹਾਡਾ ਪਿਛੋਕੜ, ਤੁਹਾਡਾ ਇਤਹਾਸ, ਤੁਹਾਡੇ ਕਾਰਨਾਮਿਆਂ ਨੂੰ ਦੇਖਦਿਆਂ ਤੁਸੀ ਦੁਨੀਆਂ ਦੇ ਅਤਿ ਭ੍ਰਿਸ਼ਟ, ਧੋਖੇਬਾਜ, ਪਖੰਡੀ ਤੇ ਸਟੰਟਬਾਜ ਸਾਬਤ ਹੁੰਦੇ ਹੋਂ ………ਇਸ ਦਾ ਫੈਸਲਾ ਕਰਨ ਲਈ, ਤੁਹਾਨੂੰ ਜਾਨਣ ਲਈ, ਸਮੂਹ ਦੇਸ ਪ੍ਰਦੇਸ ਵਸਦੇ ਪੰਜਾਬੀਆਂ ਨੂੰ ਤੁਹਾਡੀ ਅਸਲੀਅਤ ਦ੍ਰਸਾਉਣ ਲਈ, ਪੰਜਾਬ ਐਂਟੀ ਕ੍ਰੱਪਸ਼ਨ ਪਾਰਟੀ (ਪੀਏਸੀਪੀ) ਵਲੋਂ ਯੂਟਿਊਬ ਤੇ ਇਕ ਲੜੀ ਸ਼ੁਰ ਕੀਤੀ ਜਾ ਰਹੀ ਹੈ ਕੇਜਰੀ ਦੇ ਕਾਰਨਾਮੇਂ ਇਸ ਸਬੰਧੀ ਤੁਹਾਨੂੰ ਪਹਿਲਾ ਸਵਾਲ ਹੈ ਕਿ:-

………ਕੇਜਰੀਵਾਲ ਜੀਉ! ਪੰਜਾਬ ਦੇ ਲੋਕ ਜਾਨਣਾ ਚਾਹੁੰਦੇ ਹਨ ਕਿ ਕੀ ਸੰਤੋਸ਼ ਕੋਲੀ ਦਾ ਕਤਲ ਤੁਸੀਂ ਕਰਵਾਇਆ ਹੈ? ਕੋਲੀ ਦੇ ਮਾਪਿਆਂ ਦੀ ਉੰਗਲ ਤੁਹਾਡੇ ਵੱਲ ਉਠਦੀ ਹੈ ਦਿਲੀ ਦਾ ਸ਼ੋਸਲ ਮੀਡੀਆਂ, ਦਿਲੀ ਦਾ ਚੇਤਨ ਵਰਗ, ਤੁਹਾਡੇ ਵਲ ਉੰਗਲ ਕਰਦਾ ਹੈ ਜੇ ਤੁਸੀਂ ਨਹੀਂ ਤਾਂ ਕਿਸ ਨੇ ਕਰਵਾਇਆ ਹੈ? ਕਿਸ ਤੋਂ ਕਰਵਾਇਆ ਹੈ? ਅਨੇਕਾਂ ਹੋਰ ਸਵਾਲ ਪੁਛਣ ਤੋਂ ਪਹਿਲਾਂ ਤੁਹਾਨੂੰ ਸ਼ੰਤੋਸ ਕੋਲੀ ਦੀ ਯਾਦ ਤਾਜਾ ਕਰਵਾਉਣੀ ਜਰੂਰੀ ਹੈ

……..ਉਮਰ 16 ਕੁ ਸਾਲ ਦੀ, ਪਛੜੇ ਵਰਗ ਦੀ, ਪਲੱਸ ਟੂ ਪਾਸ, ਸੁੰਦਰ ਨਗਰੀ ਦੀ ਰਹਿਣਵਾਲੀ, ਲੜਕੀ ਸੰਤੋਸ਼ ਕੋਲੀ ਨੂੰ, ਤੁਸੀਂ ਸਾਲ 2000 ਵਿਚ, ਆਪਣੀ ਪ੍ਰਵਰਤਨ ਲਹਿਰ ਦੀ ਪਹਿਲੀ ਸੇਵਾਦਾਰ ਬਣਾਇਆ ਤੁਸੀ ਸੁੰਦਰ ਨਗਰੀ ਵਿਚ ਕੋਲੀ ਦੇ ਘਰ ਨੂੰ ਆਪਣੀ ਪ੍ਰੀਵਰਤਨ ਦਾ ਦਫਤਰ ਭੀ ਬਣਾ ਲਿਆ ਕੋਲੀ ਦੇ ਮਾਂ ਬਾਪ ਤੇ ਵੱਡੀ ਭੇਣ ਮਜਦੂਰੀ ਕਰਦੇ ਸਨ ਤੁਸੀ ਕੋਲੀ ਨੂੰ ਹਜਾਰ ਰੁਪਏ ਮਹੀਨਾ ਤੇ ਰਖਿਆ ਸੀ, ਪਰ ਮਗਰੋਂ ਸਾਲ ਬਾਦ 13 ਹਜਾਰ ਦੇਣ ਦਾ ਲਾਲਚ ਦਿਤਾ ਪਰ ਜਦ ਸਾਲ ਬਾਦ 13 ਹਜਾਰ ਦਾ ਚੈਕ, ਪ੍ਰਵਰਤਨ ਦੇ ਖਾਤੇ ਵਿਚੋਂ ਦਿਤਾ ਗਿਆ, ਤਾਂ ਉਹ ਬਾਂਊਂਸ ਹੋ ਗਿਆ ਉਸ ਤੋਂ ਬਾਦ ਕੋਲੀ ਨੂੰ ਕੋਈ ਪੈਸਾ ਦੇਣ ਦਾ, ਤੁਹਾਡਾ ਕੋਈ ਭੀ ਰਿਕਾਰਡ ਪੁਸ਼ਟੀ ਨਹੀਂ ਕਰਦਾ ਪਰ ਤੁਹਾਡੇ ਅਫਸਰੀ ਦੇ ਰੋਅਬ ਨੇ ਕੋਲੀ ਨੂੰ ਤੁਹਾਡੇ ਨਾਲ ਜੋੜੀ ਰੱਖਿਆ ਕੋਲੀ 12 ਸਾਲ ਤੁਹਾਡੀ ਸੇਵਾ ਵਿਚ ਰਹੀ ਤੁਸੀ ਇਨਕਮ ਟੈਕਸ ਵਿਚ ਸਹਾਇਕ ਅਫਸਰ ਹੋਣ ਕਰਕੇ ਫਰਾਡ ਕੰਪਨੀਆਂ ਦੇ ਘਪਲਿਆਂ ਦਾ ਪਤਾ ਲਗਾ ਲੈਦੇ ਸੀ ਕੋਲੀ ਤੋਂ ਆਰ ਟੀ ਆਈ ਤਹਤ ਦਰਖਾਸਤ ਦੁਆ ਦਿੰਦੇ ਸੀ ਆਪ ਤੁਸੀ ਮੋਟੀ ਮਾਰ ਮਾਰਦੇ ਸੀ ਕੋਲੀ ਨੂੰ ਰਾਸ਼ਨ ਵੰਡਣ ਵਾਲਿਆਂ ਵਿਰੁਧ ਸ਼ਿਕਾਇਤਾਂ ਕਰਨ ਲਾ ਦਿੰਦੇ ਸੀ

……..ਤੁਸੀ 69 ਸਨਅਤਕਾਰਾਂ ਵਿਰੁਧ ਪ੍ਰੀਵਰਤਨ ਦੇ ਪੈਡ ਉਤੇ ਕੋਲੀ ਤੋਂ ਇਨਫਰਮੇਸ਼ਨ ਮੰਗਵਾਈ ਤਕਰੀਬਨ 70 ਅਰਬ ਤੋਂ ਵੱਧ ਦੇ ਘਪਲੇ ਸਾਹਮਣੇ ਆਏ ਤੁਸੀ ਸ਼ਾਇਦ ਆਪ ਮੋਟੇ ਚੜਾਵੇ ਲਏ ਹੋਣ ਕਿਉਂਕੇ ਤੁਸੀ ਕਿਸੇ ਇਕ ਦੇ ਖਿਲਾਫ ਭੀ ਕੋਈ ਸ਼ਿਕਾਇਤ ਨਹੀਂ ਕੀਤੀ ਕੋਈ ਭੀ ਕਾਰਰਵਾਈ ਨਹੀਂ ਕੀਤੀ ਪਰ ਬੇਈਮਾਨੀ ਜਾਂ ਚਾਣਕੀਆ ਰਾਜਨੀਤੀ ਨਾਲ, ਭਾਂਡਾ ਕੋਲੀ ਸਿਰ ਭੰਨਦੇ ਰਹੇ ਜਿਸਦੇ ਫਲਸਰੂਪ ਕੋਲੀ ਤੇ 9 ਵਾਰ ਹਮਲਾ ਹੋਇਆ, ਕੁਟ ਮਾਰ ਹੋਈ ਇਕ ਵਾਰ ਉਸਦਾ ਗਲਾ ਭੀ ਬਹੁਤ ਕੱਟ ਦਿਤਾ ਗਿਆ ਪਰ ਉਹ ਤੁਹਾਨੂੰ ਸਮਝ ਨਹੀਂ ਸਕੀ ਤੁਹਾਡੇ ਇਨਕਲਾਬ ਤੇ ਪ੍ਰਵਰਤਨ ਦੇ ਹਿਪਨੋਟਿਜਮ ਤੋਂ ਛੁਟਕਾਰਾ ਉਹ ਨਹੀਂ ਪਾ ਸਕੀ ਉਹ ਆਪ ਵਿਚ ਤੁਹਾਨੂੰ ਸਹਿਯੋਗ ਦੇਣ ਵਾਲੀ ਪਹਿਲੀ ਲੜਕੀ ਸੀ ਉਸਨੇ ਆਪ ਵਿਚ ਸਭ ਮੈਂਬਰਾਂ ਤੋਂ ਵਧਕੇ ਪ੍ਰਚਾਰ ਕੀਤਾ

……..ਤੁਸੀ 2013 ਦੀ ਅਸ਼ੈਂਬਲੀ ਲੜਨ ਦਾ ਫੈਸ਼ਲਾ ਕੀਤਾ ਇਕ ਚੁਥਾਈ ਸੀਟਾਂ ਇਸਤਰੀਆਂ ਨੂੰ ਦੇਣੀਆਂ ਸਨ ਕੋਲੀ ਨੇ ਆਪਣੇ ਆਪ ਨੂੰ ਸੀਮਾਂਪੁਰੀ ਰਜਰਵ ਤੋਂ ਉਮੀਦਵਾਰ ਸਮਝ ਕੇ ਕੰਮ ਕਰਨਾ ਸ਼ੁਰੂ ਕਰ ਦਿਤਾ ਤੁਸੀਂ ਅਜੇ ਉਮੀਦਵਾਰਾਂ ਦਾ ਐਲਾਨ ਨਹੀਂ ਸੀ ਕੀਤਾ ਸ਼ਾਇਦ ਤੁਹਾਡੀ ਈਗੋ, ਤੁਹਾਡਾ ਹੰਕਾਰ ਚੈਲਿੰਜ ਹੋ ਗਿਆ ਸੀ ਪਰ ਜਿਸ ਤਰਾਂ ਕੋਲੀ ਦੀ ਮੁਰਦਾ ਦੇਹ ਨੂੰ ਕਈ ਦਿਨ ਸਾਰੀ ਦਿਲੀ ਵਿਚ ਘੁਮਾਇਆ ਗਿਆ ਦੋਸ਼ ਲਾਇਆ ਗਿਆ ਕਿ ਕੋਲੀ ਨੂੰ ਕਾਂਗਰਸ ਨੇ ਇਸ ਲਈ ਮਰਵਾਇਆ ਹੈ ਕਿ ਕਾਂਗਰਸ ਹਾਰ ਰਹੀ ਹੈ ਉਸਤੋਂ ਲੋਕਾਂ ਨੂੰ ਸ਼ੱਕ ਹੋਇਆ ਕਿ ਕੋਲੀ, ਵੋਟਾਂ ਵਟੋਰਨ, ਵੋਟਰਾਂ ਨੂੰ ਗੁਮਰਾਹ ਕਰਨ ਲਈ, ਚਾਣਕੀਆ ਰਾਜਨੀਤੀ ਦਾ ਸ਼ਿਕਾਰ ਹੋ ਗਈ ਹੈ

……..ਕੁਝ ਸੰਕੇ, ਕੁਝ ਸੁਆਲ, ਜੋ ਕੋਲੀ ਦੇ ਮਾਂ ਬਾਪ ਤੁਹਾਥੋਂ ਪੁਛਦੇ ਪੁਛਦੇ ਹਾਰ ਬੈਠੇ ਹਨ ਜੋ ਦਿਲੀ ਦਾ ਮੀਡਿਆ ਤੁਹਾਨੂੰ ਵਾਰ ਵਾਰ ਪੁਛ ਰਿਹਾ ਹੈ ਤੁਸੀਂ ਜਵਾਬ ਦਿੰਦੇ ਹੋਂ ਕਿ ਉਸਦੀ ਮੌਤ ਰੰਗ ਲਿਆਈ ਹੈ ਉਸਦੀ ਮੌਤ ਨੇ ਸਾਡਾ ਇਨਕਲਾਬ ਅਗੇ ਵਧਾਇਆ ਹੈ ਅੱਜ ਉਹੀ ਕੁਝ ਕੁ ਸਵਾਲ ਪੰਜਾਬ ਦੇ ਲੋਕ ਤੁਹਾਨੂੰ ਪੁਛਣਾ ਚਾਹੁੰਦੇ ਹਨ

            ਫਿਲਹਾਲ ਕੁਲ 60 ਕੁ ਸੁਆਲ ਹਨ ਉਮੀਦ ਹੈ ਕਿ ਤੁਸੀਂ ਪੰਜਾਬ ਵਿਚ ਆਪਣਾ ਇਨਕਲਾਬੀ ਤੇ ਪ੍ਰਵਰਤਨ ਲਿਆਉਣ ਵਾਲਾ ਭਾਸ਼ਣ ਦੇਣ ਤੋਂ ਪਹਿਲਾਂ ਇਹਨਾਂ ਸ਼ੰਕਿਆਂ ਵਾਰੇ ਸ਼ਪਸਟੀਕਰਨ ਜਰੂਰ ਦੇਵੋਂ ਗੇ ਪਹਿਲਾ ਸੁਆਲ ਆਪ ਦੀ ਸੀਨੀਅਰ ਲੀਡਰ, ਸ਼ੰਤੋਸ ਕੋਲੀ ਦੀ ਰਹੱਸ਼ਮਈ ਮੌਤ ਵਾਰੇ ਹੈ

……..1. ਕੋਲੀ ਦੀ ਮੌਤ ਤੁਹਾਡੇ ਘਰ ਦਫਤਰ ਦੇ ਬਹੁਤ ਨਜਦੀਕ 30 ਜੂਨ 2013 ਨੂੰ ਰਾਤ ਦੇ ਸਾਢੇ 9 ਵਜੇ ਹੋਈ ਉਹ ਤੁਹਾਡੇ ਦਫਤਰ ਰਹੀ ਸੀ ਤੁਸੀ ਦਿਨੇ ਤਿੰਨ ਵਜੇ ਦੀ ਘਟਨਾ ਕਿਉਂ ਦਸਦੇ ਹੋਂ? ਉਹ ਰਾਤ ਸਮੇਂ ਤੁਹਾਡੇ ਦਫਤਰ ਕਿਉਂ ਰਹੀ ਸੀ? ਕੀ ਤੁਸੀ ਉਸ ਨੂੰ ਆਪਣਾ ਕੋਈ ਆਦਮੀ ਭੇਜ ਕੇ ਬੁਲਾਇਆ ਸੀ?

……….2. ਤੁਸੀਂ ਦਸਦੇ ਹੋਂ ਕਿਇਕ ਬਹੁਤ ਤੇਜ ਕਾਰ ਨੇ ਵਡੀ ਚੌੜੀ ਸ਼ੜਕ ਤੇ ਪਿਛੋਂ ਟਕਰ ਮਾਰੀ ਆਮ ਤੌਰ ਤੇ ਐਕਸੀਡੈਂਟ ਕਰਨ ਵਾਲਾ ਇਕ ਵਾਰ ਪਿਛੇ ਮੁੜਕੇ ਜਰੂਰ ਦੇਖਦਾ ਹੈ ਕਿ ਕੀ ਹੋਇਆ ਪਰ ਉਸ ਕਾਰ ਵਾਲੇ ਨੇ ਪਿਛੇ ਮੁੜ ਕੇ ਨਹੀਂ ਦੇਖਿਆ ਸਗੋਂ ਕਾਰ ਹੋਰ ਤੇਜ ਕਰ ਲਈ ਪੰਜਾਬੀ ਜਾਨਣਾ ਚਾਹੁੰਦੇ ਹਨ ਕਿ ਤੁਸੀਂ ਰਾਤ ਦੇ ਸਮੇਂ ਉਸ ਘਟਨਾ ਵਾਲੀ ਥਾਂ ਤੇ ਕਿਵੇਂ ਖੜੇ ਸੀ?

………3. ਅੱਜ ਤੱਕ ਨਾਂ ਹੀ ਕਾਰ ਲਭੀ ਹੈ ਨਾਂ ਹੀ ਕਾਰ ਦਾ ਡਰਾਇਵਰ ਜੇ ਰਾਤ ਸਮੇਂ ਤੁਹਾਨੂੰ ਕਾਰ ਦਾ ਡਰਾਇਬਰ ਦਿਸ ਰਿਹਾ ਸੀ ਕਿ ਉਸਨੇ ਪਿਛੇ ਮੁੜਕੇ ਨਹੀਂ ਦੇਖਿਆ ਤਾਂ ਤੁਹਾਨੂੰ ਲਾਈਟਾਂ ਵਾਲਾ ਕਾਰ ਦਾ ਨੰਬਰ ਕਿਉਂ ਨਹੀਂ ਦਿਸਿਆ?

………4. ਤੁਹਾਡੇ ਕੁਝ ਬੰਦੇ ਕਹਿੰਦੇ ਹਨ ਕਿ ਉਹ ਸੁਵ ਟਾਈਪ ਦੀ ਵੱਡੀ ਗੱਡੀ ਸੀ ਪਰ ਤੁਸੀਂ ਕਹਿ ਰਹੇ ਹੋਂ ਕਿ ਉਹ ਕਾਰ ਸੀ ਕਿਉਂ?

………5. ਤੁਸੀ ਲੋਕਾਂ ਨੂੰ ਦਸ ਰਹੇ ਸੀ ਕਿ ਕੋਲੀ ਆਪਣੇ ਕਿਸੇ ਜਾਣੂ ਨਾਲ ਬਾਈਕ ਤੇ ਰਹੀ ਸੀ ਪਰ ਇਹ ਕਿਉਂ ਲਕੋ ਰਹੇ ਸੀ ਕਿ ਉਹ ਤੁਹਾਡੇ ਖਾਸ ਉਲ ਖਾਸ ਸਪੋਰਟਰ ਕੁਲਦੀਪ ਦੇ ਬਾਈਕ ਤੇ ਰਹੀ ਸੀ

……6. ਤੁਸੀ ਦਸਦੇ ਰਹੇ ਕਿ ਕੋਲੀ ਕਿਸੇ ਹੋਰ ਵਰਕਰ ਨਾਲ ਦਫਤਰ ਰਹੀ ਸੀ ਦੋ ਜਣੇ ਹੀ ਬਾਈਕ ਤੇ ਸਵਾਰ ਸਨ ਪਰ ਅਸਲੀਅਤ ਵਿਚ ਦੋ ਨਹੀਂ ਤਿੰਨ ਜਣੇ ਬਾਈਕ ਤੇ ਸਵਾਰ ਸਨ ਦੂਸਰੀ ਲੜਕੀ ਤੁਹਾਡੀ ਨਜਦੀਕੀ ਰਿਸ਼ਤੇਦਾਰ ਦਸੀ ਜਾਂਦੀ ਹੈ ਜੋ ਉਸੇ ਦਿਨ ਸ਼ਾਮ ਨੂੰ ਹੀ ਕੁਲਦੀਪ ਦੇ ਨਾਲ ਗਈ ਦਸੀ ਜਾਂਦੀ ਹੈ ਤੁਸੀਂ ਇਸ ਲੜਕੀ ਨੂੰ ਕਿਉਂ ਲੁਕਾਉਂਦੇ ਰਹੇ?

…….7. ਤੁਸੀਂ ਕਹਿੰਦੇ ਹੋਂ ਕਿ ਕਾਰ ਦੀ ਟਕਰ ਇਤਨੇ ਜੋਰ ਨਾਲ ਵਜੀ ਕਿ ਬਾਈਕ ਵੀਹ ਫੁਟ ਤੱਕ ਘੜੀਸੀ ਦੀ ਗਈ ਪੰਜਾਬ ਦੇ ਲੋਕ ਜਾਨਣਾ ਚਾਹੁੰਦੇ ਹਨ ਕਿ ਇਤਨੀ ਜੋਰਦਾਰ ਟਕਰ, ਤੇ ਇਤਨੀ ਲੰਬੀ ਘੜੀਸ, ਜਿਸ ਨਾਲ ਕੋਲੀ ਦਾ ਸਿਰ ਫਟ ਗਿਆ ਉਹ ਕਾਮੇਂ ਵਿਚ ਚਲੀ ਗਈ ਉਸੇ ਹੀ ਟੱਕਰ ਤੇ ਘੜੀਸ ਨਾਲ ਕੁਲਦੀਪ ਤੇ ਤੁਹਾਡੀ ਰਿਸ਼ਤੇਦਾਰ ਲੜਕੀ ਦੇ ਝਰੀਟ ਤੱਕ ਕਿਉਂ ਨਹੀਂ ਆਈ?

……….8. ਘਟਨਾ ਵਾਲੀ ਬਾਈਕ ਦੇ ਪਿਛਲੇ ਟਾਇਰ ਨੂੰ ਅੱਗ ਲਗੀ ਹੋਈ ਸੀ ਜੋ ਮੀਡੀਏ ਦੇ ਪਹੁਚਣ ਤੱਕ ਭੀ ਜਲ ਰਹੀ ਸੀ ਬਾਈਕ ਦੀ ਨੰਬਰ ਪਲੇਟ ਭੀ ਸੜ ਚੁਕੀ ਸੀ ਲੱਖਾਂ ਐਕਸੀਡੈਂਟ ਹੋਏ ਨੇ ਪਰ ਐਕਸੀਡੈਂਟ ਵਾਲੇ ਬਾਈਕ ਦੀ ਨੰਬਰ ਪਲੇਟ ਸੜ ਜਾਏ ਪਿਛਲਾ ਟਾਇਰ ਸਾਰਾ ਸੜਕੇ ਮਲਵਾ ਗਿਰ ਜਾਏ ਮੌਕੇ ਤੇ ਲਏ ਗਏ ਫੋਟੋ ਸਾਫ ਸ਼ੰਕਾ ਪਾਉਂਦੇ ਹਨ ਕਿ ਇਹ ਘਟਨਾ ਇਥੇ ਨਹੀਂ ਹੋਈ ਨਾਂ ਹੀ ਕਿਤੇ ਖੂਨ ਦੇ ਨਿਸ਼ਾਨ ਦਿਸਦੇ ਹਨ ਨਾਂਹੀ ਸ਼ੜਕ ਤੇ ਕੋਈ ਬਾਈਕ ਖਿਚੇ ਜਾਣ ਦਾ ਨਿਸ਼ਾਨ ਹੈ ਬਾਈਕ ਦਾ ਪਿਛਲਾ ਟਾਇਰ ਤਾਂ ਸੜ ਕੇ ਖਤਮ ਹੋ ਗਿਆ ਪਰ ਬਾਈਕ ਦੇ ਨਾਲ ਪਿਆ ਦਿਸ ਰਿਹਾ ਸੁਕਾ ਘਾ ਤੇ ਛਿਲਕੇ ਉਸੇ ਤਰਾਂ ਮਜੂਦ ਹਨ ਇਹ ਘਟਨਾਂ ਇਥੇ ਕਿਵੇਂ ਹੋਈ?

……….9. ਘਟਨਾ ਵਾਲੀ ਥਾਂ ਤੇ ਦੋ ਟੁਟੇ ਹੋਏ ਹਵਾਈ ਚਪਲ ਪਏ ਹਨ ਦਸਿਆ ਗਿਆ ਕਿ ਇਹ ਚਪਲ ਕੋਲੀ ਦੇ ਹਨ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਕੁਲਦੀਪ ਤੇ ਤੁਹਾਡੀ ਰਿਸ਼ਤੇਦਾਰ ਲੜਕੀ ਦੇ ਚਪਲ ਜੁਤੀ ਕਿਉਂ ਨਹੀਂ ਲੱਥੇ?

……….10. ਤੁਸੀਂ ਇਕ ਅਫਸਰ ਸੀ ਤੁਹਾਡੇ ਕੋਲ ਪਲੀਸ ਹੀ ਨਹੀ ਸਾਰੀ ਮਨਿਸਟਰੀ ਦੇ ਨੰਬਰ ਮਜੂਦ ਸਨ ਪਰ ਤੁਸੀਂ ਪਲੀਸ ਨੂੰ ਇਤਲਾਹ ਦਿਤੇ ਬਿਨਾਂ, ਕੋਲੀ ਦੇ ਮਾਂ ਬਾਪ ਭੈਣ ਰਿਸ਼ਤੇਦਾਰਾਂ ਨੂੰ ਇਨਫਰਮੇਸ਼ਨ ਦਿਤੇ ਬਿਨਾਂ, ਕੋਲੀ ਦੀ ਲਾਸ਼ ਵਾਂਗ ਪਈ ਬਾਡੀ ਨੂੰ, 20-25 ਕਿਲੋ ਮੀਟਰ ਦੂਰ ਵਾਲੇ ਹਸਪਤਾਲ ਵਿਚ ਕਿਸ ਭਾਵਨਾ ਨਾਲ ਲੈਕੇ ਗਏ?

………11. ਡਾਕਟਰਾਂ ਨੇ ਦਸਿਆ ਕਿ ਕੋਲੀ ਦੇ ਹੈਡ ਇੰਜਰੀ ਹੈ ਬਾਕੀ ਸਾਰੇ ਸਰੀਰ ਤੇ ਕੋਈ ਝਰੀਟ ਨਹੀਂ ਹੈ ਕੀ ਦਸੋਂ ਗੇ ਜੋ ਲੜਕੀ ਇਤਨੀ ਵੱਡੀ ਚੋਟ ਦੀ ਸ਼ਿਕਾਰ ਹੋਵੇ ਕਿ ਉਸਦਾ ਸਿਰ ਪਾਟ ਗਿਆ ਹੋਵੇ ਵੀਹ ਫੁਟ ਤੱਕ ਤੇਜ ਕਾਰ ਦੇ ਧਕੇ ਨਾਲ ਧਕੀ ਮਲੀ ਗਈ ਹੋਵੇ ਉਸਦੇ ਸਰੀਰ ਉਪਰ ਕੋਈ ਛੋਟੀ ਮੋਟੀ ਝਰੀਟ ਭੀ ਕਿਵੇ ਨਹੀਂ ਆਈ?

………..12. ਡਾਕਟਰਾਂ ਵਲੋਂ ਦਿਤੀ ਗਈ ਮੈਡੀਕਲ ਰਿਪੋਰਟ ਤੁਹਾਨੂੰ ਪੁਲੀਸ ਨੂੰ ਭੇਜਣੀ ਚਾਹੀਦੀ ਸੀ ਪਰ ਤੁਸੀਂ ਉਸ ਨੂੰ ਆਪਣੇ ਕਬਜੇ ਵਿਚ ਲੈਕੇ ਹੀ ਹੁਣ ਤੱਕ ਦਬਾਈ ਰੱਖਿਆ ਹੈ ਉਹ ਰਿਪੋਰਟ ਜਦ ਪੁਲੀਸ ਨੂੰ ਦਿਤੀ ਹੀ ਨਹੀਂ ਤਾਂ ਪੁਲੀਸ ਨੂੰ ਕੇਸ ਨਾ ਬਨਾਉਣ ਲਈ ਬਹਾਨਾ ਤੁਸੀਂ ਕਿਉਂ ਦਿਤਾ ਇਸ ਪਿਛੇ ਤੁਹਾਡੀ ਕੀ ਭਾਵਨਾਂ ਹੈ?

………13. ਡਾਕਟਰਾਂ ਵਲੋਂ ਦਿਤਾ ਗਿਆ ਟਰੀਟਮੈਂਟ ਹਸਪਤਾਲ ਵਿਚ ਰਹਿਣਾ ਚਾਹੀਦਾ ਸੀ ਤਾਂ ਕਿ ਪੁਲੀਸ ਜਾਂ ਕੋਈ ਭੀ ਇਨਵੈਸ਼ਟੀਗੇਟਿੰਗ ਏਜੰਸੀ ਉਸ ਨੂੰ ਐਗਜਾਮਨ ਕਰ ਸਕੇ ਪਰ ਤੁਸੀਂ ਉਸ ਨੂੰ ਭੀ ਅਪਣੇ ਕਬਜੇ ਵਿਚ ਲਿਆ ਹੋਇਆ ਹੈ ਕੋਲੀ ਦੇ ਮਾਪਿਆਂ ਦੇ ਵਾਰ ਵਾਰ ਮੰਗਣ ਤੇ ਭੀ ਤੁਸੀ ਮੈਡੀਕਲ ਰਿਪੋਰਟ ਤੇ ਡਾਕਟਰਾਂ ਵਲੋਂ ਦਿਤਾ ਟਰੀਟਮੈਂਟ ਉਹਨਾਂ ਨੂੰ ਨਾਂ ਹੀ ਦਿਤਾ ਨਾਂ ਹੀ ਦਿਖਾਇਆ ਉਹਨਾਂ ਨੂੰ ਤਾਂ ਅਜ ਤੱਕ ਭੀ ਨਹੀਂ ਪਤਾ ਕਿ ਉਹਨਾਂ ਦੀ ਲਾਡਲੀ ਹੋਣਹਾਰ ਧੀ ਨਾਲ ਕੀ ਭਾਣਾ ਵਾਪਰਿਆ ਹੈ ਇਹ ਰਾਜ ਛੁਪਾਉਣ ਪਿਛੇ ਤੁਹਾਡਾ ਕੀ ਮਨੋਰਥ ਹੈ

………14. ਕੋਲੀ 37 ਦਿਨ ਹਸਪਤਾਲ ਵਿਚ ਜਿਉਂਦੀ ਰਹੀ ਤੁਸੀ ਹਰ ਸਮੇਂ ਚੈਕ ਰਖਦੇ ਰਹੇ ਕਿ ਕਿਤੇ ਇਹ ਬੋਲਣ ਤਾਂ ਨਹੀ ਲੱਗ ਪਈ ਤੁਸੀਂ ਉਸਦੇ ਘਰ ਭੀ ਇਹ ਜਾਨਣ ਲਈ ਜਾਂਦੇ ਰਹੇ ਕਿ ਕੌਣ ਜਾ ਰਿਹਾ ਹੈ (ਇਹ ਮੈਂ ਨਹੀਂ ਕਹਿ ਰਿਹਾ ਉਸਦੇ ਮਾਪੇ ਕਹਿੰਦੇ ਹਨ) ਪਰ 37 ਦਿਨਾਂ ਬਾਦ ਕੋਲੀ ਦੀ ਤਬੀਅਤ ਅਚਾਨਕ ਖਰਾਬ ਕਿਉਂ ਹੋ ਗਈ ਇਸ ਦਾ ਪਤਾ ਡਾਕਟਰਾਂ ਦੀ ਰਿਪੋਰਟ ਤੇ ਪੋਸਟ ਮਾਰਟਿਮ ਰਿਪੋਰਟ ਤੋਂ ਹੀ ਲੱਗ ਸਕਦਾ ਹੈ ਪੋਸਟ ਮਾਰਟਿਮ ਪੁਲੀਸ ਦੀ ਮਜੂਦਗੀ ਵਿਚ ਹੀ ਹੋਣੀ ਚਾਹੀਦੀ ਸੀ ਪੋਸਟ ਮਾਰਟਿਮ ਰਿਪੋਰਟ ਦੀ ਇਕ ਕੌਪੀ ਹਸਪਤਾਲ ਤੇ ਦੂਸਰੀ ਪੁਲੀਸ ਕੋਲ ਜਾਣੀ ਚਾਹੀਦੀ ਹੈ ਕੋਲੀ ਦੇ ਮਾਪੇ ਤੇ ਦਿਲੀ ਦੇ ਸਹਿਰੀ ਸਾਫ ਕਹਿ ਰਹੇ ਹਨ ਕਿ ਪੋਸਟ ਮਾਰਟਿਮ ਰਿਪੋਰਟ ਤੁਸੀਂ ਆਪਣੇ ਕੋਲ ਦਬਾਈ ਹੋਈ ਹੈ ਨਾਂ ਪੁਲੀਸ ਨੂੰ ਦਿਤੀ ਹੈ ਨਾਂ ਮਾਪਿਆਂ ਨੂੰ ਦਿਖਾਈ ਹੈ ਆਪ ਦੇ ਹੀ ਮਿਆਂਕ ਗਾਂਧੀ ਨੇ ਇਹ ਗੱਲ ਮੀਡੀਆ ਨੂੰ ਦਸੀ ਸੀ ਕਿ ਤੁਸੀਂ ਇਹ ਰਿਪੋਰਟ ਆਪਣੇ ਪਾਸ ਹੀ ਦਬਾਈ ਹੋਈ ਹੈ

……….15. ਕੋਲੀ ਦੇ ਹਾਦਸੇ ਤੇ ਇਲਾਜ ਸਮੇਂ ਲੋਕ ਕਹਿ ਰਹੇ ਸਨ ਕਿ ਕੋਲੀ ਯੁਸ਼ੋਧਾ ਹਸਪਤਾਲ ਵਿਚ ਹੈ ਪਰ ਤੁਸੀਂ ਕਹਿ ਰਹੇ ਹੋਂ ਕਿ ਕੋਲੀ ਦੀ ਮੌਤ ਫੋਰਟਿਸ ਹਸਪਤਾਲ ਗੁੜਗਾਉਂ ਵਿਚ ਹੋਈ ਹੈ ਕੋਲੀ ਹਲਕੇ ਦੀ ਉਮੀਦਵਾਰ ਸੀ ਹਜਾਰਾਂ ਲੋਕ ਉਸਨੂੰ ਦੇਖਣਾ ਚਾਹੁੰਦੇ ਹੋਣ ਗੇ ਲੋਕਾਂ ਨੂੰ ਇਹ ਕਿਉਂ ਨਹੀਂ ਦਸਿਆ ਗਿਆ ਕਿ ਕੋਲੀ ਕਿਸ ਹਸਪਤਾਲ ਵਿਚ ਹੈ

………16. ਕੋਲੀ ਦੇ ਸੋਕ ਸਮਾਗਮ ਸਮੇਂ ਤੁਸੀਂ ਆਪਣਾ ਮਥਾ ਫੜਕੇ ਰੋਣ ਦਾ ਨਾਟਕ ਕਰ ਰਹੇ ਸੀ ਤੁਹਾਡਾ ਕਵੀ ਤੁਹਾਨੂੰ ਚੁਪ ਕਰਵਾਉਣ ਦਾ ਨਾਟਕ ਕਰਦਾ ਹੋਇਆ ਮੁਸ਼ਕਰਾ ਰਿਹਾ ਸੀ ਕਿਉਂ? ਇਸ ਲਈ ਕਿ ਉਹ ਜਾਣਦਾ ਸੀ ਕਿ ਤੁਸੀ ਝੂਠਾ ਨਾਟਕ ਕਰਨਾ ਜਾਣਦੇ ਹੋਂ ਅਤੇ ਕਰ ਰਹੇ ਹੋਂ

……….17. ਕੋਲੀ ਦੀ ਮੌਤ ਤੋਂ ਬਾਦ ਤੁਸੀਂ ਆਪਣੀ ਚਾਣਕੀਆ ਨੀਤੀ ਅਨੁਸਾਰ, ਉਸਦੀ ਦੇਹ ਕਈ ਦਿਨ, ਦਿਲੀ ਦੇ ਬਜਾਰਾਂ ਵਿਚ ਘੁਮਾਈ ਹਰ ਪੜਾਅ ਤੇ ਤੁਸੀਂ ਲੈਕਚਰ ਕੀਤੇ ਵਾਰ ਵਾਰ ਕਿਹਾ ਕਿ ਕੋਲੀ ਨੂੰ ਕਾਂਗਰਸ ਨੇ ਮਰਵਾਇਆ ਹੈ ਵਾਰ ਵਾਰ ਕਿਹਾ ਕਿ ਮੈਂ ਇਸਦੀ ਸੀਬੀਆਈ ਤੋਂ ਪੜਤਾਲ ਕਰਵਾਵਾਂ ਗਾ ਅੱਜ ਤੁਸੀਂ ਦੂਜੀ ਵਾਰ ਮੁਖ ਮੰਤਰੀ ਬਣ ਚੁਕੇ ਹੋਂ ਤੁਹਾਡੀ ਕਲਮ ਨਾਲ ਹੀ ਸਭ ਕੇਸ ਸੀ ਬੀ ਆਈ ਕੋਲ ਜਾਂਦੇ ਹਨ ਕੋਲੀ ਦੇ ਮਾਪੇ ਤੁਹਾਡੇ ਕੋਲ ਅਨੇਕਾਂ ਵਾਰ ਆਕੇ ਸੀ ਬੀ ਆਈ ਇਨਕੁਐਰੀ ਦੀ ਮੰਗ ਕਰ ਚੁਕੇ ਹਨ ਦਿਲੀ ਦੀਆਂ ਪਾਰਟੀਆਂ ਤੇ ਪਤਵੰਤੇ ਸੀਬੀਆਈ ਇਨਕੁਆਰੀ ਦੀ ਮੰਗ ਕਰ ਚੁਕੇ ਹਨ ਤੁਹਾਡੇ ਵਲੋਂ ਕੇਸ ਸੀਬੀਆਈ ਨੂੰ ਨਾਂ ਭੇਜਣ ਦਾ ਕਾਰਨ ਕੀ ਹੈ?

……….18. ਕੇਜਰੀਵਾਲ ਜੀ ਜਦ ਤੁਸੀਂ ਵਾਰ ਵਾਰ ਕਹਿੰਦੇ ਰਹੇ ਕਿ ਕੋਲੀ ਦਾ ਕਤਲ ਹੋਇਆ ਹੈ ਤਾਂ ਤੁਹਾਨੂੰ ਆਪਣੀ ਧੀ ਨਾਲ ਪਲੀ ਕੋਲੀ ਦੇ ਕਾਤਲ ਫੜਾਉਣ ਲਈ ਬਹੁਤ ਕੁਝ ਕਰਨਾ ਚਾਹੀਦਾ ਸੀ ਪਰ ਤੁਸੀ ਇਕ ਮਜਦੂਰ ਦੀ ਧੀ ਸਮਝ ਕੇ ਜੋ ਕੀਤਾ ਇਸ ਦੇ ਉਲਟ ਹੀ ਕੀਤਾ ਤੁਸੀਂ ਆਪ ਹੀ ਤਾਂ ਸਾਰਾ ਕੁਝ ਅੱਖੀਂ ਦੇਖਿਆ ਦਸ ਰਹੇ ਹੋਂ ਪਰ ਪੁਲਿਸ ਐਸ ਪੀ ਕੋਲ ਬਿਆਨ ਦਿੰਦੇ ਹੋਂਕੇ ਸਬੂਤ ਮਜੂਦ ਨਹੀਂ ਹਨ ਬਿਨਾਂ ਸਬੂਤਾਂ ਤੋਂ ਤਾਂ ਕਿਸੇ ਤੇ ਦੋਸ਼ ਨਹੀਂ ਨਾਂ ਲਾਇਆ ਜਾ ਸਕਦਾ ਇਸ ਰਾਜਸੀ ਪਲਟੇ ਪਿਛੇ ਕੀ ਭੇਦ ਹੈ?

………19. ਹੁਣ ਜਦ ਕੋਲੀ ਦੀ ਭੈਣ ਨੇ , ਕੋਲੀ ਦੇ ਮਾਂ ਬਾਪ ਸਮੇਤ, ਤੁਹਾਡੇ ਕੋਲ ਕੋਲੀ ਦੀ ਮੌਤ ਵਾਰੇ, ਸੀਬੀਆਈ ਇਨਕੁਐਰੀ ਕਰਵਾਉਣ ਵਾਰੇ, ਤੁਹਾਡੇ ਕੀਤੇ ਹੋਏ ਵਾਅਦੇ ਵਿਚ ਦੇਰੀ ਹੋਣ ਦਾ ਕਾਰਨ ਜਾਨਣਾ ਚਾਹਿਆ, ਤਾਂ ਤੁਸੀ ਡਾਂਟ ਕੇ ਕਿਹਾ ਕਿ ਮੂੰਹ ਬੰਦ ਰਖੋ ਜੇ ਮੂੰਹ ਖੋਲਿਆ ਤਾਂ ਮੈਂ ਤੁਹਾਨੂੰ ਤੁਹਾਡੇ ਘਰੋਂ ਕ੍ਹਢ ਦੇਵਾਂ ਗਾ (ਇਹ ਸਾਇਦ ਇਸ ਲਈ ਕਿਹਾ ਹੋਵੇ ਕਿ ਤੁਹਾਡੀ ਪ੍ਰਵਰਤਨ ਕੋਲ ਇਹ ਮਕਾਨ 2000 ਵਿਚ ਕਿਰਾਏ ਤੇ ਸੀ) ਕੀ ਇਹ ਤੁਹਾਡਾ ਇਮਾਨਦਾਰ ਇਨਕਲਾਬੀ ਸਰਕਾਰ ਦਾ ਕਨੂੰਨ ਹੈ, ਕਿ ਕਿਰਾਏਦਾਰ ਭਾਂਵੇਂ 15 ਸਾਲ ਤੋਂ ਕਿਰਾਇਆ ਭੀ ਨਾਂ ਦੇ ਰਿਹਾ ਹੋਵੇ ਪਰ ਕਿਰਾਏਦਾਰ ਫਿਰ ਭੀ ਮਾਲਕ ਮਕਾਨ ਨੂੰ ਆਪਣੇ ਹੀ ਘਰੋਂ ਕ੍ਹੱਢ ਸਕਦਾ ਹੈ ਕੀ ਦੁਨੀਆਂ ਤੇ ਕਿਤੇ ਹੋਰ ਭੀ ਅਜੇਹੀ ਇਮਾਨਦਾਰ ਤੇ ਇਨਕਲਾਬੀ ਸਰਕਾਰ ਹੈ?

………20. ਦਿਲੀ ਦੇ ਕੁਝ ਲੋਕ, ਜੋ ਕੋਲੀ ਦੀ ਮੌਤ ਦੀ ਸੰਕਾ ਤੁਹਾਡੇ ਉਪਰ ਕਰਦੇ ਹਨ ਉਹ ਸੋਚਦੇ ਹਨ ਕਿ ਇਸਦੇ ਤਿੰਨ ਕਾਰਨ ਹੋ ਸਕਦੇ ਹਨ ………ਪਹਿਲਾ: ਇਹ ਕਿ ਤੁਸੀਂ ਅਜੇ ਟਿਕਟਾਂ ਦਾ ਅਲਾਨ ਨਹੀਂ ਸੀ ਕੀਤਾ ਪਰ ਕੋਲੀ ਨੇ ਆਪ ਹੀ ਨਜਦੀਕੀ ਰਜਰਵ ਹਲਕਾ ਸੀਮਾਪੁਰੀ, ਜਿਥੇ ਉਸ ਨੇ ਬਹੁਤ ਕੰਮ ਕੀਤਾ ਸੀ, ਚੁਣ ਲਿਆ ਸੀ ਤੁਹਾਡੇ ਹੰਕਾਰ, ਤੁਹਾਡੀ ਈਗੋ ਨੇ ਇਸਨੂੰ ਡਿਸ਼ਪਲਿਨ ਦੀ ਉਲੰਘਣਾ ਸਮਝਿਆ ਮਨਾਹ ਕਰਨ ਦੇ ਵਾਵਜੂਦ ਉਸ ਪ੍ਰਚਾਰ ਜਾਰੀ ਰਖਿਆ ਤੁਹਾਡੇ ਡਸਿਪਲਿਨ ਨਾਮੀ ਹੰਕਾਰ ਨੇ ਉਸਦੀ ਪਕੀ ਮਨਾਹੀ ਕਰ ਦਿਤੀ

……….ਦੂਜਾ: ਕੋਲੀ 13 ਸਾਲ ਤੋਂ ਤੁਹਾਡੇ ਨਜਦੀਕ ਰਹੀ ਸੀ ਭਾਂਵੇਂ ਉਸ ਨੂੰ ਇਕ ਕੌਡੀ ਭੀ ਨਹੀਂ ਮਿਲੀ ਉਸਦੇ ਮਾਪੇ 2013 ਵਿਚ ਭੀ ਮਜਦੂਰੀ ਕਰਦੇ ਸਨ ਪਰ ਤੁਹਾਡੇ ਅਰਬਾਂ ਦੇ ਭੇਦ ਉਸ ਕੋਲ ਸਾਂਭੇ ਹੋਏ ਸਨ ਤੁਹਾਨੂੰ ਅੰਦਰੋਂ ਡਰ ਖਾ ਰਿਹਾ ਸੀ ਤੁਹਾਨੂੰ ਮਹੌਲ ਠੀਕ ਲਗਾ ਤੁਸੀਂ ਆਪਣਾ ਸੰਸਾ ਮੁਕਾ ਲਿਆ

………ਤੀਸਰਾ: ਤੁਹਾਡੀ ਚਾਣਕੀਆਂ ਨੀਤੀ, ਤੁਹਾਡੀ ਫਿਲਮਾਂ ਦੇਖਣ ਦੀ ਆਦਤ, ਨਾਟਕਾਂ ਦੇ ਪ੍ਰਭਾਵ ਕਾਰਨ, ਤੁਹਾਡਾ ਮਨ ਬਣ ਗਿਆ ਕਿ ਕਿਸੇ ਵਰਕਰ ਦੀ ਕੁਰਬਾਨੀ ਦੇ ਕੇ, ਕਾਂਗਰਸ ਦੇ ਜੁਮੇਂ ਲਾਉਣ ਨਾਲ, ਹਮਦਰਦੀ ਅਧੀਨ ਬਹੁਤ ਵੋਟ ਮਿਲ ਸਕਦੀ ਹੈ ਦਿਲੀ ਦੀ ਸਰਕਾਰ ਹਾਂਸਲ ਹੋ ਸਕਦੀ ਹੈ ਤੁਹਾਨੂੰ ਇਹ ਗਰੀਬ ਪ੍ਰਵਾਰ, ਜੋ ਤੁਹਾਨੂੰ ਭਗਵਾਨ ਵਾਂਗ ਪੂਜਦਾ ਸੀ ਇਸੇ ਪ੍ਰਵਾਰ ਦੀ ਆਪਣੀ ਪਾਲੀ ਹੋਈ ਧੀਆਂ ਵਰਗੀ, ਸੰਤੋਸ਼ ਕੋਹਲੀ ਨੂੰ ਸ਼ਹੀਦ ਬਨਾਉਣ ਤੇ ਵੋਟ ਵਟੋਰਨ ਦਾ ਮਨ ਬਣ ਗਿਆ ਕਿਉਂਕੇ ਉਸਦੇ ਪਿਛੇ ਪੜਤਾਲ ਕਰਵਾਉਣ ਵਾਲਾ ਕੋਈ ਨਹੀਂ ਹੈ ਉਹ ਮੇਰੇ ਉਪਰ ਸੰਕਾ ਭੀ ਨਹੀਂ ਕਰਨ ਗੇ ਤੇ ਅਜੇਹਾ ਕਾਰਾ ਕਰਵਾ ਦਿਤਾ

……….ਇਹਨਾਂ ਵਿਚਾਰਾਂ ਵਿਚੋਂ ਕਿਹੜਾ ਠੀਕ ਹੈ ਜਾਂ ਤਿੰਨੇ ਹੀ ਠੀਕ ਹਨ ਇਹਨਾਂ ਦਾ ਖੰਡਨ ਜਾਂ ਮੰਡਨ ਕਰਨਾ ਤੁਹਾਡੇ ਲਈ ਬਹੁਤ ਜਰੂਰੀ ਹੈ ਭਾਂਵੇਂ ਕਿਸੇ ਭੀ ਨੇਕ ਇਨਸਾਨ ਦਾ ਮਨ ਇਹ ਨਹੀਂ ਮੰਨਦਾ ਆਪਣੇ ਪਾਲੇ ਹੋਏ ਕੁਕੜ, ਕੁਤੇ, ਬਕਰੇ, ਨੂੰ ਭੀ ਮਾਰਨ ਨੂੰ ਜੀ ਨਹੀਂ ਕਰਦਾ ਪਰ ਇਹ ਭਾਣਾ ਕਿਵੇਂ ਵਰਤਿਆ? ਇਹ ਦਸਣਾ ਭੀ ਤੁਹਾਡੇ ਲਈ ਬਹੁਤ ਜਰੂਰੀ ਹੈ

…….ਪਿਆਰੇ ਪੰਜਾਬੀ ਵੀਰੋ ਇਸ ਕੇਸ ਨੂੰ ਪੰਜ ਸ਼ਕਤੀਆਂ ਸੀਬੀਆਈ ਇਨਕੁਐਰੀ ਵਾਸਤੇ ਭੇਜ ਸਕਦੀਆਂ ਹਨ ਮੁਖਮੰਤਰੀ ਦਿਲੀ, ਮੁਖਮੰਤਰੀ ਯੂਪੀ, ਪ੍ਰਧਾਨ ਮੰਤਰੀ, ਮਾਨਯੋਗ ਹਾਈਕੋਰਟ ਦਿਲੀ, ਮਾਨਯੋਗ ਹਾਈਕੋਰਟ ਯੂਪੀ ਪਰ ਹੈਰਾਨੀ ਇਸ ਗਲ ਦੀ ਹੈ ਕਿ ਇਹ ਤਿਨੇ ਨੇਤਾ ਹਰ ਰੋਜ ਕੁਕੜਾਂ ਵਾਂਗ ਲੜਦੇ ਹਨ ਪਰ ਇਤਨੇ ਅਹਿਮ ਕੇਸ ਦੀ ਪੜਤਾਲ ਕੋਈ ਭੀ ਨਹੀਂ ਕਰਵਾਉਣਾ ਚਾਹੁੰਦਾ ਮਾਨਯੋਗ ਹਾਈਕੋਰਟਾਂ ਭੀ ਸਿਉਮੋਟੋ ਐਕਸ਼ਨ ਲੈ ਸਕਦੀਆਂ ਹਨ ਪਰ ਤਿੰਨ ਸਾਲ ਤੋਂ ਨਾਂ ਕੋਈ ਕੋਲੀ ਦੇ ਗਰੀਬ ਦੁਖਿਆਰੇ ਮਾਂ ਬਾਪ ਦੀ ਸੁਣ ਰਿਹਾ ਹੈ ਨਾਂ ਹੀ ਮੀਡੀਆ ਦੀ ਕੋਈ ਸੁਣਵਾਈ ਹੋਈ ਹੈ

……..ਇਸਤੋਂ ਬਿਨਾਂ ਇਕ ਸਮਾਜਿਕ ਜੁਮੇਂਵਾਰੀ ਭੀ ਸਾਡੇ ਸਾਹਮਣੇ ਆਉਂਦੀ ਹੈ ਪਹਿਲੀ ਗਲ ਇਹ ਕਿ ਕਿਸੇ ਆਦਮੀ ਜਾਂ ਸੰਸਥਾ ਨੂੰ ਦੂਸਰਿਆਂ ਦੇ ਕੰਮਾਂ ਵਾਰੇ ਕਨਸੋਆਂ ਲੈਣੀਆਂ ਹੀ ਨਹੀਂ ਚਾਹੀਦੀਆਂ[ ਪਰ ਜੇ ਕੋਈ ਸੰਸਥਾ ਕਿਸੇ ਬੇਇਨਸ਼ਾਫੀ ਵਾਰੇ ਪੜਤਾਲ ਕਰਦੀ ਹੈ, ਤਾਂ ਉਸਦੀ ਜੁਮੇਂਵਾਰੀ ਬਣਦੀ ਹੈ ਕਿ ਉਸ ਬੇਇਨਸ਼ਾਫੀ ਨੂੰ ਦੂਰ ਕਰਵਾਉਣ ਲਈ ਆਪਣਾ ਪੂਰਾ ਯਤਨ ਕਰੇ ਨਾਂ ਕਿ ਪ੍ਰਵਰਤਨ ਵਾਂਗ ਗਿਟ ਮਿਟ ਕਰਕੇ ਛਡ ਦੇਵੇ ਹੁਣ ਐਂਟੀ ਕ੍ਰਪਸ਼ਨ ਪਾਰਟੀ ਨੇ ਉਕਤ ਸੰਤੋਸ਼ ਕੋਲੀ ਦੀ ਰਹੱਸ਼ਮਈ ਮੌਤ ਵਾਰੇ ਕੁਝ ਪੜਤਾਲ ਕੀਤੀ ਹੈ ਇਕ ਇਹੀ ਨਹੀਂ ਦਰਜਨਾਂ ਕੇਸ ਹੋਰ ਭੀ ਹਨ ਐਂਟੀ ਕ੍ਰਪਸ਼ਨ ਪਾਰਟੀ ਦੀ ਜੁਮੇਂਵਾਰੀ ਬਣਦੀ ਹੈ ਕਿ ਉਹ ਇਸਨੂੰ ਦਿਲੀ ਜਾਂ ਯੂਪੀ ਹਾਈ ਕੋਰਟ ਵਿਚ ਲੈਕੇ ਜਾਵੇ ਜੇ ਨਹੀਂ ਜਾਏ ਗੀ ਤਾਂ ਇਹੀ ਸਮਝਿਆ ਜਾਏ ਗਾ ਕਿ ਇਹ ਪੜਤਾਲਾਂ ਸਿਰਫ ਬਲੈਕ ਮੇਲ ਲਈ ਹੀ ਕਰਵਈਆਂ ਗਈਆਂ ਹਨ

……..ਪਰ ਅਫਸੋਸ ਇਹ ਹੈ, ਕਿ ਜਿਵੇਂ ਤੁਸੀਂ ਇਕ ਜਨਵਰੀ 2015 ਤੋਂ ਦੇਖ ਰਹੇ ਹੋਂ ਐਂਟੀ ਕ੍ਰਪਸ਼ਨ ਪਾਰਟੀ ਭ੍ਰਿਸ਼ਟਾਚਾਰ ਵਿਰੁਧ, ਸ਼ੋਸਲ ਮੀਡੀਆ ਤੇ ਤਾਂ ਸ਼ੰਘਰਸ ਕਰ ਰਹੀ ਹੈ ਪਰ ਹਾਈਕੋਰਟਾਂ ਸੁਪਰੀਮ ਕੋਰਟ ਵਿਚ ਕੇਸ ਲੜਨ ਦੀ ਸਮਰੱਥਾ ਇਸ ਕੋਲ ਨਹੀਂ ਹੈ ਚੰਗੇ ਵਕੀਲ ਲੱਖਾਂ ਰੁਪਏ ਫੀਸ ਮੰਗਦੇ ਹਨ ਜਿਹਨਾਂ ਕੇਸਾਂ ਦੀ ਪੜਤਾਲ ਐਂਟੀ ਕ੍ਰਪਸ਼ਨ ਪਾਰਟੀ ਕਰਵਾਏ ਗੇ ਜੇ ਉਹਨਾਂ ਦਾ ਨਿਵਾਰਨ ਨਾਂ ਹੋਇਆ ਤਾਂ ਆਪਣੀ ਸਮਰੱਥਾ ਮੁਤਾਬਿਕ ਉਚ ਕੋਰਟਾਂ ਵਿਚ ਕੇਸ ਕਰੇ ਗੀ

            ਸਮਾਜਿਕ ਬੇਇਨਸ਼ਾਫੀ, ਭ੍ਰਿਸ਼ਟਾਚਾਰ, ਜੁਲਮ, ਸਰਕਾਰੀ ਜਬਰ ਵਿਰੁਧ ਲੜਨ ਵਾਲੀ ਆਤਮਾਂ ਤੇ ਸਮਰੱਥਾ ਰਖਣ ਵਾਲੀਆਂ ਹਸਤੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇ ਉਹਨਾਂ ਦੀ, ਇਸ ਸਬੰਧੀ ਕੁਝ ਯੋਗਦਾਨ ਪਾਉਣ ਦੀ ਇਛਾ ਬਣੇ, ਤਾਂ ਉਹ ਨਿਮਨ ਫੋਨ, ਜਾਂ ਨਿਮਨ ਈਮੇਲ ਤੇ ਕਨਟੈਕਟ ਕਰਨ ਦੀ ਕ੍ਰਿਪਾਲਤਾ ਕਰਨ 9872020400 acp.punjab@yahoo.in

……..ਇਕ ਬੇਨਤੀ ਕੇਜਰੀਵਾਲ ਜੀਦੇ ਸ਼ਰਧਾਲੂਆਂ ਨੂੰ ਭੀ ਕਰਨੀ ਚਾਹੁੰਦਾ ਹਾਂ ਮੈਂ 5 ਅਪ੍ਰੈਲ 2011 ਨੂੰ ਅੰਨਾਂ ਹਜਾਰੇ ਜੀ ਨਾਲ ਜੁੜਿਆ ਸੀ ਮੁਕਤਸਰ ਦੀ ਰੈਲੀ ਤੋਂ ਬਾਦ ਮੈਂ ਕੇਜਰੀਵਾਲ ਜੀ ਤੇ ਸ਼ੰਜੇ ਜੀ ਨੂੰ ਛਡ ਦਿਤਾ ਸੀ ਮੈਂ ਆਮ ਆਦਮੀ ਪਾਰਟੀ ਨਹੀਂ ਛਡੀ ਮੈਂ ਪੰਜਾਬ ਦੀ ਆਪਣੀ ਆਮ ਆਦਮੀ ਪਾਰਟੀ "ਪੰਜਆਪ" ਬਣਾਈ ਸੀ ਪਰ ਕਿਉਂਕੇ ਇਲੈਕਸ਼ਨ ਕਮਿਸ਼ਨ ਵਲੋਂ ਇਹ ਨਾਮ ਨਹੀਂ ਮਿਲ ਸਕਦਾ ਇਸ, ਪੀਏਸੀਪੀ ਬਣਾਈ ਗਈ ਹੈ ਮੈਂ ਕੇਜਰੀਵਾਲ ਜੀ ਵਾਰੇ ਆਪਣੇ ਵਲੋਂ ਕੁਝ ਨਹੀਂ ਕਹਿਣਾ ਚਾਹੁੰਦਾ ਜੋ ਸੁਣਿਆ ਦੇਖਿਆ ਉਹੀ ਲਿਖਿਆ ਹੈ ਮੇਰੇ ਇਸ ਲੇਖ ਦੀ ਕੁਝ ਪੁਸ਼ਟੀ ਸੋਸ਼ਲ ਮੀਡੀਆ ਤੋਂ ਭੀ ਹੋਈ ਇਸੇ ਲਈ ਕੁਝ ਦ੍ਰਿਸ਼ ਯੂਟਿਊਬ ਤੇ ਦਿਤੇ ਗਏ ਹਨ ਫਿਰ ਭੀ ਜੇ ਕਿਸੇ ਵੀਰ ਦਾ ਮਨ ਦੁਖਿਆ ਹੋਵੇ ਤਾਂ ਮਾਫੀ ਮੰਗਦਾ ਹਾਂ ਹਰਬੰਸ ਸਿੰਘ ਜਲਾਲ ਕਨਵੀਨਰ ਐਂਟੀ ਕ੍ਰਪਸ਼ਨ ਪਾਰਟੀ

 

 

 .

 


.

; charset=utf-8" http-equiv="Content-Type" /> Untitled 56