ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

74 ਬੱਲੇ ਉਏ ਚਲਾਕ ਸਜਣਾ

ਕੇਜਰੀਵਾਲ ਜੀ ਤੁਸੀਂ ਤਾਂ ਅਲੋਕ ਵਰਮਾ, ਦਿਲੀ ਪੁਲਿਸ ਅਯੁਕਤ ਨੂੰ ਭੀ ਮੂਰਖ ਬਣਾਉਣ ਦਾ ਸੋਹਣਾ ਯਤਨ ਕੀਤਾ ਹੈ

               ਦੇਖਦੇ ਹਾਂ ਕਿਸੇ ਵਿਚ ਅਕਲ ਅਣਖ ਗੈਰਤ ਹੈ ਭੀ ਜਾਂ ਤੁਸੀਂ ਸਦਾ ਆਮ ਆਦਮੀ ਵਲੰਟੀਅਰ, ਪੁਲੀਸ, ਰਾਜਨੀਤਕਾਂ ਨੂੰ ਇਵੇਂ ਹੀ ਮੂਰਖ ਬਣਾਉਦੇ ਰਹੋਂ ਗੇ

               ਤੁਹਾਡੀ ਗੁਰੁ ਗੋਬਿੰਦ ਸਿੰਘ ਦੇ ਪੋਜ ਵਿਚ ਤੁਹਾਡੀ ਫੋਟੋ ਤਾਂ 20 ਜੁਲਾਈ 2014 ਦੇ ਅੰਕ ਵਿਚ ਛਪੀ ਹੈ, ਜੋ ਤੁਸੀਂ ਹੁਣ ਆਪਣੀ ਰਾਜਨੀਤਕ ਲੋੜ ਅਨੁਸਾਰ ਵਾਇਰਲ ਕੀਤੀ ਹੈ ਤੁਸੀਂ ਪੁਲਿਸ ਅਯੁਕਤ ਨੂੰ ਲਿਖਿਆ ਕਿ ਮੈਨੂੰ ਦਸਿਆ ਗਿਆ ਹੈ ਕਿ ਇੰਡੀਆ ਟੂਡੇ ਦੇ ਤਾਜਾ ਅਡੀਸ਼ਨ ਵਿਚ ਮੇਰੀ ਕੋਈ ਫੋਟੋ ਛਪੀ ਹੈ ਤੁਹਾਡਾ ਪੁਲਿਸ ਅਯੁਕਤ ਤਾਜਾ ਅੰਕ ਦੇਖੇ ਗਾ ਤੁਹਾਡੀ ਫੋਟੋ ਨਹੀਂ ਮਿਲੇ ਗੀ ਉਹ ਤੁਹਾਡੀ ਚਿਠੀ ਫਾਈਲ ਕਰ ਦੇਵੇ ਗਾ

               ਤੁਸੀਂ ਤਾਂ ਚਿਠੀ ਭੀ ਦੋਸਤਾਨਾ ਰੂਪ ਵਿਚ ਲਿਖੀ ਹੈਸ਼ਿਕਾਇਤ ਦੀ ਸਕਲ ਵਿਚ ਨਹੀਂ ਲਿਖੀ ਇਸ ਚਿਠੀ ਉਪਰ ਤਾਂ ਕੋਈ ਕਾਰਰਵਾਈ ਕੀਤੀ ਹੀ ਨਹੀਂ ਜਾ ਸਕਦੀ ਤੁਸੀ ਨਾਲ ਫੋਟੋ ਹੀ ਨਹੀਂ ਲਾਈ, ਜੋ ਜਰੂਰੀ ਹੈ ਇਸ ਨੂੰ ਸਬਜੈਕਟ ਮੈਟਰ ਕਹਿੰਦੇ ਹਨ ਵਾਹ ਬਈ ਵਾਹ ਬਹੁਤ ਚਲਾਕ ਜਾਪਦੇ ਹੋਂ ਪਰ ਹੋ ਸਕਦਾ ਹੈ ਮੈਂ ਭੁਲੇਖੇ ਵਿਚ ਹੋਵਾਂ ਤੁਸੀ ਸਚਮੁਚ ਹੀ ਕਨੂੰਨ ਤੋਂ ਨਾਵਾਕਫ ਹੋਵੋਂ ਕਿਉਂਕੇ ਠਗੀ ਠੋਰੇ ਵਾਲੇ ਜਿਆਦਾ ਕਨੂੰਨ ਦੀ ਪ੍ਰਵਾਹ ਨਹੀਂ ਕਰਦੇ ਇਸ ਲਈ ਉਹਨਾਂ ਨੂੰ ਕਨੂੰਨ ਜਾਨਣ ਦੀ ਲੋੜ ਹੀ ਨਹੀਂ ਹੁੰਦੀ

               ਵੀਰ ਕੇਜਰੀਵਾਲ ਜੀ ਅਜਿਹੇ ਕੇਸ, ਪੁਲਿਸ ਅਯੁਕਤਾਂ ਕੋਲ ਨਹੀਂ, ਕੋਰਟ ਵਿਚ ਕੀਤੇ ਜਾਂਦੇ ਹਨ ਤੁਸੀਂ ਕੋਰਟਾਂ ਤੋਂ ਅਣਜਾਣ ਹੋਂ ਨਾਂ ਤੁਹਾਡਾ ਕੋਰਟ ਨਾਲ ਕੋਈ ਵਾਸਤਾ ਹੀ ਨਹੀਂ ਪੈਂਦਾ ਤੁਸੀਂ ਜੋ ਮਰਜੀ ਕਰੋ ਤੁਹਾਨੂੰ ਪੁਛਣ ਵਾਲਾ ਕੋਈ ਅਜੇ ਜੰਮਿਆ ਹੀ ਨਹੀਂ ਮੋਦੀ ਡਰਾ ਲਿਆ, ਬਾਦਲ ਡਰਾ ਲਿਆ, ਗਵਰਨਰ ਡਰਾ ਲਿਆ, ਬਸੀ ਭਜਾ ਲਿਆ ਤੁਸੀਂ ਜੋ ਮਰਜੀ ਕਰੋ ਤੁਹਾਨੂੰ ਕਨੂੰਨ ਪੜ੍ਹਨ ਦੀ ਲੋੜ ਹੀ ਨਹੀਂ ਹੈ

               ਅਛਾ ਵੀਰ ਕੇਜਰੀਵਾਲ ਜੀ! ਮੈਂ ਤੁਹਾਡੀ ਮਦਤ ਕਰਦਾ ਹਾਂ ਮੈ ਕਰਦਾ ਹਾਂ ਤੁਹਾਡੀ ਥਾਂ ਕੋਰਟ ਵਿਚ ਕੇਸ ਸਦਦੇ ਹਾਂ ਇੰਡਿਆ ਟੂਡੇ ਵਾਲਿਆਂ ਨੂੰ ਚੰਡੀਗੜ ਦੀ ਕੋਰਟ ਵਿਚ ਆਪੇ ਦਸਣ ਗੇ, ਕਿਸ ਨੇ ਭੇਜੀ ਹੈ ਤੁਹਾਡੀ ਇਸ ਅਜੀਬੋ ਗਰੀਬ ਪੋਜ ਵਿਚ ਤੁਹਾਡੀ ਫੋਟੋ ਮੈਂ ਭਾਂਵੇ ਹੁਣ ਤੁਹਾਡੀ ਪਾਰਟੀ ਵਿਚ ਨਹੀਂ ਮੈਂਨੂੰ ਤੁਹਾਡੇ ਪੰਜਾਬ ਲੁਟਣ ਦੇ ਮਨਸੂਬੇ, ਤੁਹਾਡੇ ਏਜੰਟਾਂ ਵਲੋਂ ਪੰਜਾਬ ਦੀ ਲੁਟ, ਤੇ ਸੰਜੇ ਸਾਹਿਬ ਦੇ ਹੰਕਾਰੀ ਰਵੱਈਏ ਨੇ ਪਾਰਟੀ ਛਡਣ ਲਈ ਮਜਬੂਰ ਕਰ ਦਿਤਾ ਸੀ ਬਦਕਿਸਮਤੀ ਨਾਲ ਮੇਰੀ ਥੋੜੀ ਜਿਹੀ ਗੈਰਤ ਅਜੇ ਬਾਕੀ ਸੀ ਪੂਰੀ ਨਹੀਂ ਸੀ ਮਰੀ

               ਚਲੋ ਕੋਈ ਗੱਲ ਨਹੀਂ ਪੰਜ ਸਾਲ ਤੁਹਾਡੀ ਲਹਿਰ ਨਾਲ ਜੁੜੇ ਰਹੇ ਹਾਂ ਇਸ ਲਈ ਤੁਹਾਡੀ ਇਨੀ ਕੁ ਮਦਤ ਕਰ ਦੇਣੀ ਤਾਂ ਮੇਰਾ ਫਰਜ ਹੀ ਬਣਦਾ ਹੈ ਮੈਂ ਅੱਜ ਹੀ ਤੁਹਾਡੀ ਚਿਠੀ ਫੇਸਬੁਕ ਤੇ ਪੜ੍ਹੀ ਹੈ ਛੋਟੇ ਭਾਈ ਪੰਜਾਬੀ ਹਾਂ ਪਰਉਪਕਾਰ ਕਰਨਾ ਸਾਡਾ ਧਰਮ ਹੈ ਰੱਬ ਭਲਾ ਕਰੇ

ਤੁਹਾਡਾ ਪੁਰਾਣ ਭੁਲਿਆ ਵਿਸਰਿਆ ਸਾਥੀ: ਹਰਬੰਸ ਸਿੰਘ ਜਲਾਲ

 

 

.

 

 


.

t="text/html; charset=utf-8" http-equiv="Content-Type" /> Untitled 59