ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

 75 ਬਾਘਾ ਪੁਰਾਣਾ ਕਿਸਾਨ ਮੈਨੀਫੈਸ਼ਟੋ ਰੈਲੀ ਦੇ ਇਕੱਠ ਵਾਰੇ

          ਪਿਆਰੇ ਪੰਜਾਬੀ ਵੀਰੋ ਮੈਂ ਬਾਘੇ ਪੁਰਾਣੇ ਦੀ ਕਿਸਾਨ ਮੈਨੀਫੈਸ਼ਟੋ ਕਮੇਟੀ ਵਾਰੇ ਕਿਹਾ ਸੀ ਕਿ ਕੇਜਰੀਵਾਲ ਦੀ ਰੈਲੀ ਵਿਚ ਭਗਵੰਤ ਮਾਨ ਦੀਆਂ ਰੈਲੀਆਂ ਨਾਲੋਂ ਭੀ ਘੱਟ ਇਕੱਠ ਸੀ ਕੇਜਰੀਵਾਲ ਪੰਜਾਬ ਵਿਚ ਘਟ ਰਿਹਾ ਹੈ ਕੁਝ ਵੀਰਾਂ ਨੇ ਇਸਦਾ ਬੁਰਾ ਮਨਾਕੇ ਮੇਰੇ ਵਿਰੁਧ ਕੁਝ ਪੋਸਟਾਂ ਪਾਈਆਂ ਸਨ ਇਸ ਦੇ ਜਵਾਬ ਵਿਚ ਸੈਂਕੜੇ ਵਲ਼ੰਟੀਅਰਾਂ ਨੇ ਮੇਰੀ ਸਪੋਰਟ ਤੇ ਲਾਈਕ ਕੀਤਾ ਹੈ ਕੁਝ ਵੀਰਾਂ ਨੇ ਮੇਰੀ ਦਲੀਲ ਨੂੰ ਠੀਕ ਸਾਬਤ ਕਰਨ ਲਈ ਕੁਝ ਪਿਕਚਰਾਂ ਭੀ ਭੇਜੀਆਂ ਹਨ ਇਕ ਸਬੂਤ ਇਹ ਭੀ ਹੈ ਭਗਵੰਤ ਮਾਨ ਛੋਟੇਪੁਰ ਦੀ ਤਿੰਨ ਹਲਕਿਆਂ  ਦੀ ਰੈਲ਼ੀ ਕੇਜਰੀਵਾਲ ਜੀ ਦੀ ਕੁਲ ਪੰਜਾਬ ਰੈਲੀ ਨਾਲੋਂ ਭੀ ਵੱਡੀ ਦਿਸ ਰਹੀ ਹੈਮੇਰੀ ਪੋਸਟ ਦਾ ਅਨੁਵਾਨ ਇਹ ਸੀ:- ਕੇਜਰੀਵਾਲ ਦੀ ਬਾਘਾ ਪੁਰਾਣਾ ਰੈਲੀ ਹੋਈ ਫਲਾਪਭਗਵੰਤ ਮਾਨ ਦੇ ਪਹਿਲੇ ਇਕੱਠਾਂ ਤੋਂ ਭੀ ਘਟ ਹਾਜਰੀ

          ਅੱਜ ਬਾਘਾ ਪੁਰਾਣਾ ਵਿਚ ਕੇਜਰੀਵਾਲ ਨੇ ਆਪਣੀ ਅੰਮਰਿਤਸਰ ਰੈਲੀ ਤੋਂ ਭੀ ਵਡੇ ਸਬਜ ਬਾਗ ਦਿਖਾਏ, ਵਡੇ ਗੱਪ ਮਾਰੇ ਗੋਬਲਜ ਨੂੰ ਭੀ ਕਰਤਾ ਮਾਤ ਹਾਜਰੀ ਕੁਝਕੁ ਹਜਾਰ ਹੀ ਤੁਸੀ ਆਪ ਹੀ ਗਿਣ ਲਵੋ ਫੋਟੋ ਦੇਖ ਕੇ ਅਗਲੀਆਂ ਲਾਇਨਾਂ ਵਿਚ ਬੈਠੇ ਹਨ ਤਕਰੀਬਨ 30-35 ਆਦਮੀ ਪੰਡਾਲ ਦੀ ਲੰਬਾਈ ਚੁੜਾਈ ਨਾਲੋਂ ਤਕਰੀਬਨ ਤਿਗਣੀ ਕਿਸੇ ਢੰਗ ਨਾਲ ਭੀ ਗਿਣਤੀ ਪੰਜਾਹ ਹਜਾਰ ਤੋਂ ਵੱਧ ਨਹੀਂ ਟੋਪੀਆਂ ਹੋਈਆਂ ਗਾਇਬ ਪੱਗਾਂ ਉਤੇ ਮੈਂ ਹਾਂ ਆਮ ਆਦਮੀ ਦੀਆਂ ਪਟੀਆਂ ਨਹੀਂ ਦਿਸ ਰਹੀਆਂ ਤਕਰੀਬਨ 20 ਕੁ ਨੌਜੁਆਨਾਂ ਨੇ ਆਪ ਦੀਆਂ ਟੋਪੀਆਂ ਪਹਿਨੀਆਂ ਹੋਈਆਂ ਹਨ ਉਹ ਖਬੇ ਪਾਸੇ ਅਗੇ ਬੈਠੇ ਹੋਏ ਹਨਇਕੱਠ ਵਿਚ 80 ਪ੍ਰਤੀਸ਼ਤ ਲੋਕਾਂ ਨੇ ਪੱਗਾਂ ਬੰਨੀਆਂ ਹੋਈਆਂ ਹਨ ਪਰ ਬਹੁਤ ਘਟ ਪਗਾਂ ਉਤੇ ਪਟੀ ਦਿਸਦੀ ਹੈਜਿਨੀ ਚੁੜਾਈ ਹੈ ਉਸਤੋਂ ਡੇਢੀ ਲੰਬਾਈ ਤੱਕ ਲੋਕ ਬੈਠੇ ਹੋਏ ਹਨ ਉਸ ਤੋਂ ਅਗੇ ਖੜੇ ਹਨ ਇਸ ਕਰਕੇ ਖ੍ਹੜੇ ਆਦਮੀਆਂ ਦੀ ਲੰਬਾਈ ਪੁਰੀ ਨਹੀਂ ਅੰਦਾਜੀ ਜਾ ਸਕਦੀ ਪੰਡਾਲ 60 - 240 ਦਾ ਜਾਪਦਾ ਹੈ ਅੱਜ ਦਾ ਇਕੱਠ ਸਾਫ ਜਾਹਰ ਕਰਦਾ ਹੈ ਕਿ ਕੇਜਰੀਵਾਲ ਦੀ ਖੇਡ ਪੰਜਾਬ ਵਿਚੋਂ ਖਤਮ ਹੋਣ ਵਾਲੀ ਹੈ ਤੁਸੀ ਆਪ ਹੀ ਅੰਦਾਜਾ ਲਗਾ ਲਉ ਸਿਰਫ ਦੋ ਪੋਲਾਂ ਦੇ ਦਰਮਿਆਨ ਚਾਨਣੀ ਹੇਠ ਕਿਨੇ ਕੁ ਲੋਕ ਇਕ ਕਤਾਰ ਵਿਚ ਬੈਠ ਸਕਦੇ ਹਨ ਵਧ ਤੋਂ ਵੱਧ ਚਾਲੀ ਆਦਮੀ ਲੰਬਾਈ ਲਗਾ ਲਉ ਵੱਧ ਤੋਂ ਵੱਧ ਦੋ ਸੌ ਆਦਮੀ ਇਹ ਹੈ ਕੁਲ ਇਕੱਠ

……. ਵੀਰ ਜੀ ਮੈ ਇਹ ਮਹਿਸੂਸ ਕਰਦਾ ਹਾਂ ਕਿ ਦੂਸਰੇ ਨੂੰ ਮੂਰਖ ਬਨਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਮੂਰਖ ਬਨਾਉਣਾ ਪੈਂਦਾ ਹੈ ਆਪਣੀ ਜਮੀਰ ਮਾਰਨੀ ਪੈਂਦੀ ਹੈ ਮੈਂ ਕਿਹਾ ਸੀ ਕਿ ਬਾਘੇ ਪੁਰਾਣੇ ਦੀ ਰੈਲੀ ਵਿਚ ਭਗਵੰਤ ਮਾਨ ਦੀਆਂ ਰੈਲੀਆਂ ਨਾਲੋਂ ਭੀ ਘਟ ਇਕੱਠ ਸੀ ਭਾਵ ਭਗਵੰਤ ਮਾਨ ਦੀਆਂ ਉਹ ਰੈਲੀਆਂ ਜਿਹਨਾਂ ਵਿਚ ਕੇਜਰੀਵਾਲ ਜੀ ਨਹੀਂ ਆਏ ਸਨ ਇਹ ਫੋਟੋ ਵਾਲੀ ਰੈਲੀ ਭੀ ਛੋਟੇ ਪੁਰ ਦੀ ਨਹੀਂ ਭਗਵੰਤ ਮਾਨ ਦੀ ਹੀ ਹੈ ਮੇਰੀ ਸੋਚ ਅਨੁਸਾਰ, ਬਾਘਾਪੁਰਾਣਾ ਰੈਲੀ ਤੇ ਮੁਕਤਸਰ ਰੈਲੀ ਤੋਂ ਜਿਆਦਾ ਇਕੱਠ ਹੋਣਾ ਚਾਹੀਦਾ ਸੀ ਕਿਉਂਕੇ ਮੁਕਤਸਰ ਰੈਲੀ ਵੇਲੇ ਵਰਕਰ ਆਪਣੇ ਆਪ ਨੂੰ ਉਮੀਦਵਾਰ ਨਹੀਂ ਸਮਝਣ ਲਗੇ ਸਨ ਪਰ ਬਾਘੇ ਪੁਰਾਣੇ ਰੈਲੀ ਸਮੇਂ ਟਿਕਟਾਂ ਲੈਣ ਲਈ ਉਮੀਦਵਾਰਾਂ ਦਾ ਪੂਰਾ ਜੋਰ ਲਗਿਆ ਹੋਇਆ ਸੀ ਆਪ ਦੇ ਕਹਿਣ ਮੁਤਾਬਿਕ 2000 ਤੋਂ ਵੱਧ ਵਰਕਰਾਂ ਨੇ ਟਿਕਟ ਲਈ ਅਪਲਾਈ ਕੀਤਾ ਹੈ ਉਹਨਾਂ ਨੂੰ ਵਰਕਰ ਲਿਆਉਣੇ ਉਹਨਾਂ ਦੀ ਆਪਣੀ ਲੋੜ ਸੀ ਜਿਹਨਾਂ ਨੂੰ ਹਾਂ ਹੋ ਚੁਕੀ ਸੀ, ਉਹਨਾਂ ਲਈ ਵਰਕਰ ਪਕੇ ਕਰਕੇ ਪਾਰਟੀ ਨਾਲ ਜੋੜਨ ਦੀ ਲੋੜ ਸੀ ਜਿਹਨਾਂ ਨੂੰ ਅਜੇ ਉਮੀਦ ਹੀ ਸੀ, ਉਹਨਾਂ ਲਈ ਆਪਣੀ ਸ਼ਕਤੀ ਕੇਜਰੀਵਾਲ ਨੂੰ ਦਿਖਾਉਣ ਲਈ ਵੱਧ ਤੋਂ ਵੱਧ ਵਰਕਰ ਲਿਆਉਣੇ ਜਰੂਰੀ ਸਨ ਪੰਜਾਬ ਵਿਚ ਤਕਰੀਬਨ 12000 ਬਾਰਾਂ ਹਜਾਰ ਪਿੰਡ ਹਨ ਹਰ ਹਲਕੇ ਵਿਚ ਤਕਰੀਬਨ 100 ਪਿੰਡ ਤੇ 3 ਸਹਿਰ ਹਨ ਜੇ ਹਰ ਉਮੀਦਵਾਰ ਆਪਣੇ ਨਾਲ ਹਰ ਪਿੰਡ ਵਿਚੋਂ ਇਕ ਆਦਮੀ ਹੀ ਲੈਕੇ ਆਉਂਦਾ ਤਾਂ ਇਕੱਠ ਦੋ ਤਿੰਨ ਲੱਖ ਦਾ ਹੋ ਜਾਣਾ ਸੀ ਪਰ ਬਾਘਾ ਪੁਰਾਣਾ ਇਕੱਠ ਮੁਕਤਸਰ ਦੇ ਮੁਕਾਬਲੇ ਤਾਂ ਕੀ ਅੰਮ੍ਰਿਤਸਰ ਦੇ ਮੁਕਾਬਲੇ ਭੀ ਘਟ ਸੀ ਇਹ ਤਾਂ ਤੁਸੀਂ ਮੰਨ ਹੀ ਲਉਂਗੇ ਬਸ ਇਹੀ ਸਬੂਤ ਦਿਤਾ ਹੈ ਕਿ ਕੇਜਰੀਵਾਲ ਪੰਜਾਬ ਵਿਚ ਘਟ ਰਿਹਾ ਹੈ ਵੀਰੋ ਮੈਂ ਬਾਦਲ, ਕਾਂਗਰਸ, ਦਾ ਹਮਾਇਤੀ ਨਹੀਂ ਹਾਂ ਮੈਂ ਆਪਣੀ ਪਾਰਟੀ ਏਸੀਪੀ ਬਣਾਈ ਹੈ ਕਿਰਪਾ ਕਰਕੇ ਇਸਦਾ ਮੈਨੀਫੈਸ਼ਟੋ ਪੜ੍ਹੋ ਤੇ ਕੇਜਰੀਵਾਲ ਜੀ ਦੇ ਮੈਨੀਫੈਸ਼ਟੋ ਨਾਲ ਕਮਪੇਅਰ ਕਰੋ ਤੁਹਾਡਾ ਗੁਸਾ ਸ਼ਾਂਤ ਹੋ ਜਾਏ ਗਾ ਉਮੀਦ ਹੈ ਤੁਸੀ ਪੰਜਾਬ ਦੇ ਭਲੇ ਲਈ ਆਪ ਹੀ ਏਸੀਪੀ ਵਿਚ ਜਾਉਂ ਗੇ ਯਾਦ ਕਰਨ ਲਈ ਧੰਨਵਾਦ

……ਮੇਰੇ ਇਕ ਦੋਸਤ ਪ੍ਰਵੀਨ ਕੁਮਾਰ ਭਗਤਾ ਦਾ ਟੈਲ਼ੀਫੋਨ ਆਇਆ ਸੀ ਕਿ ਤੁਸੀਂ ਬਾਗੇਪੁਰਾਣੇ ਦੇ ਚਾਰ ਲੱਖ ਇਕੱਠ ਨੂੰ ਪੰਜ ਚਾਰ ਹਜਾਰ ਕਹਿ ਦਿਤਾ ਇਸ ਸਬੰਧੀ ਬੇਨਤੀ ਹੈ ਮੇਰੇ ਕੋ ਜੋ ਪਹਿਲੀ ਪੋਸਟ ਤਕਰੀਬਨ  3 ਕੁ ਵਜੇ ਆਈ ਸੀ ਉਸਦੀ ਗਿਣਤੀ ਮਿਣਤੀ ਇਨੀ ਕੁ ਹੀ ਬਣਦੀ ਸੀ ਬਾਦ ਵਿਚ ਪਤਾ ਲੱਗਾ ਕਿ ਇਤਨਾ ਹੀ ਇਕੱਠ ਪੰਡਾਲ ਤੋਂ ਬਾਹਰ ਭੀ ਸੀ ਬਾਕੀ ਵੀਰ ਅਗੋਂ ਲਈ ਗਿਣਤੀ ਕਰਨ ਦੀ ਜਾਂਚ ਦਸਦਾ ਹਾਂ ਤਾਂ ਕਿ ਤੁਹਾਨੂੰ ਫਿਰ ਮੇਰੇ ਨਾਲ ਨਰਾਜ ਹੋਣ ਦਾ ਮੌਕਾ ਹੀ ਨਾ ਮਿਲੇ ਸੋਚੋ ਜੇ ਇਕ ਟਰੈਕਟਰ ਤੇ  ਕੁਝ ਆਦਮੀ ਰੈਲੀ ਵਿਚ ਆਉਂਦੇ ਹਨ ਤਾਂ ਹਰ ਇਕ ਆਦਮੀ 20 ਫੁਟ ਥਾਂ ਘੇਰਦਾ ਹੈ ਟਰੈਕਟਰ, ਟਰਾਲੀ ਸਮੇਤ, ਤਕਰੀਬਨ 6 ਫੁਟ ਚੋੜਾਈ ਤੇ 20 ਫੁਟ ਲੰਬਾਈ ਲੈਂਦਾ ਹੈ ਜੇ ਇਹਨਾਂ ਨੂੰ ਲਾਈਨਾਂ ਵਿਚ ਭੀ ਖੜਾ ਕੀਤਾ ਜਾਏ ਤਾਂ ਭੀ 10 ਫੁਟ ਜਗਾ ਇਸਦੇ ਅਗੇ ਮੁੜਨ ਲਈ ਛਡੀ ਜਾਣੀ ਹੈ ਦੋ ਦੋ ਫੁਟ ਜਗਾ ਪਾਸੇ ਤੇ ਪਿਛੇ ਉਤਰਨ ਚੜਨ ਲਈ ਛਡਣੀ ਪੈਣੀ ਹੈ ਭਾਵ ਹਰ ਟਰੈਕਟਰ ਘਟੋ ਘਟ (30 ਜਰਬ 10 ਬਰਾਬਰ ਹੈ) 300 ਫੁਟ ਜਗਾ ਲੈਂਦਾ ਹੈ ਰਸਤੇ, ਸਟੇਜ, ਪੰਡਾਲ, ਵਗੈਰਾ ਗਿਣ ਕੇ, ਬੈਠਣ ਸਮੇਤ, ਹਰ ਇਕ ਅਦਮੀ ਨੂੰ 5 ਫੁਟ ਜਗਾ ਚਾਹੀਦੀ ਹੈ ਜੇ ਇਕ ਟਰੈਕਟਰ ਤੇ ਅੰਦਾਜਨ 20 ਆਦਮੀ ਆਉਂਦੇ ਹਨ ਤਾਂ ਇਹਨਾਂ ਲਈ 300 ਜਮਾਂ 100, ਕੁਲ 400 ਫੁਟ ਜਗਾ ਚਾਹੀ ਦੀ ਹੈ ਇਸਦਾ ਅਰਥ ਹੈ ਇਕ ਆਦਮੀ ਕਿਸੇ ਕਾਨਫਰੰਸ ਵਿਚ 20 ਫੁਟ ਜਗਾ ਘੇਰਦਾ ਹੈ ਹੁਣ ਤੁਸੀਂ ਬਾਘੇ ਪੁਰਾਣੇ ਦੀ ਦਾਣਾ ਮੰਡੀ ਦਾ ਰੈਲੀ ਵਾਲਾ ਰਕਬਾ ਦੇਖ ਲਉ ਤੇ ਪੂਰੀ ਪੂਰੀ ਗਿਣਤੀ ਕਰ ਲਉ. ਮੈਂ ਨਾਂ ਗਿਣਤੀ ਨੂੰ ਘਟਾ ਸਕਦਾ ਹਾਂ ਨਾਂ ਤੁਸੀਂ ਵਧਾ ਸਕਦੇ ਹੋਂ

……ਪਿਆਰੇ ਵੀਰੋ ਤੁਹਾਡੀਆਂ ਪੋਸਟਾਂ ਮੈਂ ਧਿਆਨ ਨਾਲ ਪੜੀਆਂ ਹਨ ਮੈਂ ਨਰਾਜ ਨਹੀਂ ਖੁਸ ਹਾਂ ਕਿਉਂਕੇ ਗੁਸੇ ਤੋਂ ਬਾਦ ਆਦਮੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਮੈਂ ਹੁਣ ਮੰਨਦਾ ਹਾਂ ਕਿ ਜੋ ਪੋਸਟਾਂ ਮੇਰੇ ਕੋਲ ਆਈਆਂ ਉਹ ਸਿਰਫ ਵਿਚਕਾਰਲੇ ਇਕੱਠ ਦੀਆਂ ਹੀ ਸਨ ਇਹ ਭੀ ਠੀਕ ਹੈ ਇਕੱਠ ਪੰਜਾਹ ਹਜਾਰ ਹੋ ਸਕਦਾ ਹੈ ਪਰ ਵੀਰੋ ਚੰਗਾ ਖਿਡਾਰੀ, ਜੇਤੂ ਖਿਡਾਰੀ ਕਦੇ ਲੜਦਾ ਝਗੜਦਾ ਨਹੀਂ ਜੇ ਤੁਹਾਡੀ ਜਿਤ ਪਕੀ ਹੈ ਤਾਂ ਘਬਰਾਹਟ ਕਾਹਦੀ ਹੈ ਇਹ ਗੇਮ ਹੈ ਤੁਸੀਂ ਸਾਨੂੰ ਨਿੰਦਣਾ ਹੈ ਸਾਡਾ ਹੱਕ ਹੈ ਤੁਹਾਨੂੰ ਨਿੰਦਿਆ ਜਾਵੇ ਇਕ ਗੱਲ ਤਾਂ ਤੁਸੀਂ ਮੰਨਦੇ ਹੋਂ ਕਿ ਝਗੜਾ ਸਦਾ ਹਾਰੂ ਹੀ ਕਰਦਾ ਹੈ

…….ਤਿੰਨ ਕ੍ਰੋੜ ਅਬਾਦੀ ਵਿਚੋਂ ਪੰਜਾਹ ਹਜਾਰ ਨਾਲ ਜਿਤ ਯਕੀਨੀ ਨਹੀਂ ਵੀਰੋ ਬੁਰਾ ਨਾਂ ਮੰਨਿਉ ਜਿਤ ਸਦਾ ਪੰਜਾਬੀਆਂ ਦੀ ਹੋਣੀ ਹੈ ਅਖੀਰਲੇ ਮੌਕੇ ਲੋਕ ਆਪਣਿਆਂ ਵਲ ਮੁੜ ਜਾਣਗੇ ਮਨਪ੍ਰੀਤ ਦਾ ਇਕੱਠ ਸਤ ਲਖ ਦਾ ਦਸਿਆ ਗਿਆ ਸੀ ਕੇਜਰੀਵਾਲ ਜੀ ਦਿਨੋ ਦਿਨ ਘਟ ਰਹੇ ਹਨ ਚਾਰ ਮਹੀਨੇ ਬਾਕੀ ਹਨ ਅਖੀਰ ਜਿਤ ਸਾਂਝੇ ਫਰੰਟ ਦੀ ਹੋਵੇ ਗੀ ਤੁਸੀ ਕਹਿ ਸਕਦੇ ਹੋਂ ਸਾਂਝੇ ਫਰੰਟ ਦੀ ਜਮਾਨਤ ਜਬਤ ਹੋਏ ਗੀ

……..ਇਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਕੇਜਰੀਵਾਲ ਜੀ ਨੇ ਤੁਹਾਨੂੰ ਮੂਰਖ ਸਮਝਿਆ ਹੈ ਤੁਸੀਂ ਦੋ ਦਿਨ ਸੋਚੋ ਫਿਰ ਮੈਂ ਇਸ ਕਿਸਾਨ ਮੈਨੀਫੈਸ਼ਟੋ ਦੀ ਅਸਲੀਅਤ ਤੁਹਾਡੇ ਸਾਹਮਣੇ ਲਿਆਵਾਂ ਗਾ ਕਿਰਪਾ ਕਰਕੇ ਮੇਰੇ ਨਾਲ ਬਹਿਸ ਵਿਚ ਸ਼ਾਮਲ ਰਹਿਣਾ ਬਹਿਸ ਨਹੀਂ ਛਡਣੀ ਧੰਨਵਾਦ 

…….ਬਾਕੀ ਕਈ ਵੀਰਾਂ ਨੇ ਮੈਂਨੂੰ ਕੁਝ ਤੋਹਫੇ ਦਿਤੇ ਹਨ ਵੀਰ ਜੀ ਮੇਰੀ ਦੁਨਿਆਂ ਵਿਚ ਇਹਨਾਂ ਦੀ ਵਰਤੋਂ ਨਹੀਂ ਹੁੰਦੀ ਇਸ ਲਈ ਨਿਮਰਤਾ ਸਹਿਤ ਵਾਪਿਸ ਕਰਦਾ ਹਾਂ ਇਹ ਆਪਣੇ ਬਚਿਆਂ ਲਈ ਸੰਭਾਲ ਕੇ ਰੱਖ ਲੈਣਾ

…….ਵੀਰੋ ਸ਼ਬਦ ਤਾਂ ਆਤਮਾਂ ਦੀ ਤਸ਼ਵੀਰ ਹੁੰਦੇ ਹਨ ਆਪਣੀ ਆਤਮਾਂ ਨੂੰ ਉਤਮ ਕਰਨ ਨਾਲ ਹੀ ਅਗਲਾ ਮਨੁਖਾ ਜਨਮ ਮਿਲਣਾ ਹੈ ਇਹ ਜਿਤਾਂ ਹਾਰਾਂ ਤਾਂ ਹੁੰਦੀਆਂ ਹੀ ਰਹਿਣੀਆਂ

…..ਵੀਰੋ ਮੈਂ 5 ਅਪ੍ਰੈਲ 2011 ਤੋਂ ਅੰਨਾਂ ਕੇਜਰੀਵਾਲ ਦੇ ਨਾਲ ਹਾਂ ਪਾਰਲੀਮੈਂਟ ਸਮੇਂ ਮੈਂ ਬਠਿਡਾ ਲਈ ਟਿਕਟ ਮੰਗਦਾ ਸੀ ਸੰਜੇ ਜੀ ਨਾਲ ਹੀ ਵਿਚਾਰ ਵਟਾਂਦਰਾ ਹੋਇਆ ਸੀ ਇਹਨਾਂ ਦਸਿਆ ਕਿ ਸਰਵੇ ਮੁਤਾਬਿਕ ਚਾਰ ਸੌ ਸੀਟ ਜਿਤ ਰਹੇ ਹਾਂ ਪਰ ਚਾਰ ਸੌ ਤੋਂ ਵੱਧ ਦੀਆਂ ਜਮਾਨਤਾਂ ਜਬਤ ਹੋ ਗਈਆ ਮੈਂ  31 ਜਨਵਰੀ 2016  ਨੂੰ ਸੰਜੇ ਜੀ ਤੇ ਕੇਜਰੀਵਾਲ ਜੀ ਨੂੰ ਟੈਲੀਫੋਨ ਕਰਕੇ ਪਾਰਟੀ ਛਡ ਦਿਤੀ ਸੀ

…….ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਅਕਸਰ ਮੈਨੂੰ ਯਾਦ ਤਾਂ ਕੀਤਾ ਆਦਮੀ ਜਿਨਾਂ ਉਚਾ ਉਠੇ ਗਾ ਉਤਨੀ ਹੀ ਵਿਰੋਧਤਾ ਹੋਏ ਗੀ ਮੈਂ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਮਹਾਨਤਾ ਬਖਸੀ ਹੈ ਬਹੁਤ ਬਹੁਤ ਧੰਨਵਾਦ ਜਿਹਨਾਂ ਤਕਰੀਬਨ ਡੇਢ ਕੁ ਸੌ ਵਲ਼ੰਟੀਅਰ ਨੇ ਮੈਂਨੂੰ ਸਪੋਰਟ ਕੀਤਾ ਹੈ , ਉਹਨਾਂ ਦਾ ਭੀ ਧੰਨਵਾਦ

ਤੁਹਾਡਾ ਸੇਵਦਾਰ ਹਰਬੰਸ ਸਿੰਘ ਜਲਾਲ

 http://www.pacm.in/PP/00.html 

 

 

           

.

 

 


.

Untitled 60