82 ਆਪ ਲੀਡਰ ਪੰਜਾਬੀਆਂ ਨੂੰ ਗੁਮਰਾਹ ਕਰ ਰਹੇ ਹਨ।
ਸਰਬ ਧਰਮ ਸਾਂਝੀਵਾਲਤਾ ਦੇ ਪ੍ਰਤੀਕ ਬਾਬਾ ਬੰਦਾ ਸਿੰਘ ਦੀ ਅਤਿ ਦੁਖਦਾਈ ਸ਼ਹਾਦਤ 9 ਜੂਨ 1716 ਨੂੰ ਹੋਈ ਸੀ। 9 ਜੂਨ 2016 ਬਾਬਾ ਜੀ ਦੀ ਸ਼ਹਾਦਤ ਦੀ ਤੀਜੀ ਬਰਸੀ ਦਾ ਇਤਿਹਾਸਕ ਦਿਨ ਬਣਦਾ ਸੀ। ਦਿਲੀ ਦੇ ਸਿੱਖਾਂ ਤੇ ਕਈ ਦੇਸ਼ਾਂ ਤੋਂ ਬਹੁਤ ਸਿੱਖ ਜਥੇਬੰਦੀਆਂ ਨੇ, ਇਸ ਇਤਿਹਾਸਕ ਦਿਹਾੜੇ ਤੇ ਕੁਤਬ ਮੀਨਾਰ ਦੇ ਨਜ਼ਦੀਕ, ਬਾਬਾ ਜੀ ਦੀ ਸ਼ਹਾਦਤ ਵਾਲੇ ਅਸਥਾਨ ਤੇ, ਉਹਨਾਂ ਦਾ ਸਿੱਖ ਸੰਗਤ ਵੱਲੋਂ ਤਿਆਰ ਕਰਵਾਇਆ ਗਿਆ ਬੁੱਤ, ਅਸਥਾਪਨ ਕਰਨ ਦੀ ਇਜਾਜ਼ਤ, ਦਿਲੀ ਸਰਕਾਰ ਤੋਂ ਮੰਗੀ। ਕੇਜਰੀਵਾਲ ਨੇ ਝੂਠੇ ਬਹਾਨੇ ਘੜ ਕੇ ਇਨਕਾਰ ਕਰ ਦਿੱਤਾ। ਸਿੱਖ ਸੰਗਤਾਂ ਨੇ ਕਿਉਂ ਕੇ ਬਾਬਾ ਜੀ ਦਾ ਬੁੱਤ ਤਿਆਰ ਕਰਵਾ ਲਿਆ ਸੀ। ਇਸ ਲਈ ਇਸ ਨੂੰ ਦਿਲੀ ਵਿਚ ਕਿਤੇ ਭੀ ਅਸਥਾਪਨ ਕਰਨ ਦੀ ਇਜਾਜ਼ਤ ਮੰਗੀ। ਕੇਜਰੀਵਾਲ ਨੇ ਇਸ ਮੰਗ ਤੇ ਭੀ ਮੱਕਾਰੀ ਦਿਖਾਉਂਦਿਆਂ ਮੰਗ ਨੂੰ ਲਟਕਾ ਦਿੱਤਾ। 9 ਜੂਨ ਦਾ ਦਿਨ ਨਜ਼ਦੀਕ ਆ ਚੁਕਾ ਸੀ। ਪਰ ਕੇਜਰੀਵਾਲ ਆਪਣੀ ਜਿਦ ਤੇ ਕਾਇਮ ਰਿਹਾ। ਅਖੀਰ ਨਾਨਕਸਰ ਈਸ਼ਰ ਦਰਬਾਰ ਦੇ ਮੁਖੀ ਬਾਬਾ ਅਮਰ ਸਿੰਘ ਜੀ ਨੇ ਸਿੱਖ ਸੰਗਤ ਦੀ ਇਹ ਪੀੜਾ ਮਹਿਸੂਸ ਕਰਕੇ, ਬਾਬਾ ਬੰਦਾ ਸਿੰਘ ਜੀ ਦਾ ਆਦਮ ਕੱਦ ਸਰੂਪ ਨਾਨਕਸਰ ਠਾਠ ਈਸ਼ਰ ਦਰਬਾਰ ਵਿਚ ਸਥਾਪਤ ਕਰਨ ਦੀ ਬੇਨਤੀ ਕੀਤੀ। 9 ਜੂਨ ਨੂੰ ਬਾਬਾ ਜੀਂਦਾ ਬੁੱਤ ਠਾਠ ਵਿਚ ਸਥਾਪਤ ਕੀਤਾ ਗਿਆ। ਜਿਸ ਵਿਚ ਦਿਲੀ ਦੀ ਸਿੱਖ ਸੰਗਤ, ਬੀਜੇਪੀ, ਕਾਂਗਰਸ ਤੋਂ ਬਿਨਾਂ ਬਦੇਸ਼ਾਂ ਤੋਂ ਭੀ ਮੁਖੀ ਸਜਣ ਪਹੁੰਚੇ । ਕੇਜਰੀਵਾਲ ਦੀ ਘਟੀਆ ਤੇ ਫ਼ਿਰਕੂ
ਜ਼ਿਹਨੀਅਤ ਦੇਖੋ, ਉਹ ਸਦਾ ਦੇਣ ਦੇ ਬਾਵਜੂਦ ਭੀ ਇਸ ਸ਼ਹੀਦੀ ਸਮਾਗਮ ਵਿਚ ਸ਼ਾਮਲ ਨਹੀਂ ਹੋਏ। ਦੁੱਖ ਇਸ ਗੱਲ ਦਾ ਹੈ ਕਿ ਕੇਜਰੀਵਾਲ ਦੀ ਸਰਕਾਰ ਜਾਂ ਪਾਰਟੀ ਦਾ ਕੋਈ ਛੋਟਾ ਮੋਟਾ ਅਹੁਦੇਦਾਰ ਜਾਂ ਵਰਕਰ ਕੇਜਰੀਵਾਲ ਤੋਂ ਡਰਦਾ ਇਸ ਵਿਚ ਸ਼ਾਮਲ ਨਹੀਂ ਹੋਇਆ। ਪਰ ਪੰਜਾਬ ਦੇ ਆਪ ਲੀਡਰ ਬਾਬਾ ਜੀ ਦੇ ਬੁੱਤ ਨਾਲ ਜਰਨੈਲ ਸਿੰਘ ਦਾ ਫੋਟੋ ਜੋੜ ਕੇ ਪੰਜਾਬ ਦੇ ਸਿੱਖਾਂ ਨੂੰ ਬੁੱਧੂ ਬਣਾ ਰਹੇ ਹਨ, ਜੋ ਇਕ ਸਿੱਖ ਹੋਣ ਦੇ ਨਾਤੇ ਸੱਦਿਆ ਗਿਆ ਸੀ। ਪੰਜਾਬੀ ਵੀਰੋ ਕੇਜਰੀਵਾਲ ਆਰ ਐਸ ਐਸ ਦਾ ਜਾਲ ਹੈ। ਬਚ ਜਾਉ। ਜੇ ਬਚ ਸਕਦੇ ਹੋਂ।