ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।
85 ਆਪ ਦੀ ਬ੍ਰਿਟਿਸ਼ ਇਕਾਈ ਦੇ 2 ਮੈਂਬਰਾਂ ਤੇ ਵੀਜ਼ਾ ਘੁਟਾਲੇ ਦਾ ਦੋਸ਼
ਲੰਦਨ, 12 ਫਰਵਰੀ (ਏਜੰਸੀ)-ਆਮ ਆਦਮੀ ਪਾਰਟੀ 'ਆਪ' ਦੀ ਬ੍ਰਿਟੇਨ ਇਕਾਈ ਦੇ 2 ਮੈਂਬਰਾਂ ਦਾ ਨਾਮ ਇਥੇ ਇਕ ਵਿਦਿਆਰਥੀ ਵੀਜ਼ਾ ਘੁਟਾਲੇ 'ਚ ਆਇਆ ਹੈ। ਬੀ.ਬੀ.ਸੀ. ਦੇ ਇਕ ਪ੍ਰੋਗਰਾਮ 'ਪੈਨੋਰਮਾ' ਇਕ ਅੰਡਰਕਵਰ ਆਪ੍ਰੇਸ਼ਨ 'ਚ ਕਥਿਤ ਤੌਰ 'ਤੇ ਵਿਖਾਇਆ ਗਿਆ ਹੈ ਕਿ 'ਆਪ' ਕਾਰਕੁਨ ਅਤੇ 'ਸਟੂਡੈਂਟਵੇ ਐਜੂਕੇਸ਼ਨ' ਨਾਮਕ ਸੰਸਥਾ ਦੇ ਨਿਰਦੇਸ਼ਕ ਵਰਿੰਦਰ ਬਾਜੜ ਇਕ ਵਿਦਿਆਰਥਣ ਨੂੰ ਕਹਿ ਰਹੇ ਹਨ ਕਿ ਉਹ ਬਿਨਾਂ ਪ੍ਰੀਖਿਆ ਦਿੱਤੇ ਵੀ ਵੀਜ਼ੇ ਲਈ ਜ਼ਰੂਰੀ ਅੰਗਰੇਜ਼ੀ ਭਾਸ਼ਾ ਦਾ ਪ੍ਰਮਾਣ ਪੱਤਰ ਹਾਸਿਲ ਕਰ ਸਕਦੀ ਹੈ। 'ਆਪ' ਦੇ ਦੂਸਰੇ ਮੈਂਬਰ ਹੇਮੰਤ ਕੁਮਾਰ ਨੂੰ ਵਿਖਾਇਆ ਗਿਆ ਹੈ ਕਿ ਉਹ ਇਕ ਵਿਦਿਆਰਥੀ ਨੂੰ ਸਿੱਖਿਆ ਯੋਗਤਾ ਦਾ ਫਰਜ਼ੀ ਪ੍ਰਮਾਣ ਪੱਤਰ ਵਾਲਾ ਲਿਫਾਫਾ ਵਿਖਾ ਰਹੇ ਹਨ। ਉਧਰ 'ਆਪ ਯੂ.ਕੇ.' ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਦੋਵਾਂ ਬਾਰੇ ਜਾਣਕਾਰੀ ਨਹੀਂ ਹੈ ਕਿ ਉਹ ਪਾਰਟੀ ਦੇ ਮੈਂਬਰ ਹਨ।
.