ਬਿਨਾਂ ਖੋਪੜੀ ਉਂਝਾਂ
ਲਾਉਣ ਵਾਲਿਉ ਰੱਬ
ਤੁਹਾਡਾ ਭਲਾ ਕਰੇ।
..........ਬਹੁਤ
ਮੰਦਭਾਗੀ ਘਟਨਾ ਹੋਈ ਹੈ
ਕਿ ਜਿਲਾ ਸੰਗਰੂਰ ਦੇ
ਪਿੰਡ ਭਗਵਾਨ ਪੁਰਾ ਦਾ,
2 ਸਾਲ ਦਾ ਬਚਾ ਫਤੇਹਵੀਰ
9" ਬੋਰ ਵਿਚ, 120 ਫੁਟ
ਨੀਚੇ, 7" ਪਲਾਸਟਿਕ
ਫਿਲਟਰ ਵਿਚ ਤਕਰੀਨ
79-80 ਘੰਟਿਆਂ ਤੋਂ
ਫਸਿਆ ਹੋਇਆ ਹੈ। ਬਠਿੰਡਾ
ਵਿਚ ਤਇਨਾਤ NDRF ਵਲੋਂ
ਰਾਜਸਤਾਨ, ਹਰਿਆਣਾ,
ਹਿਮਾਚਲ ਜੰਮੂ ਕਸ਼ਮੀਰ ਤੇ
ਪੰਜਾਬ ਵਿਚ ਭੁਚਾਲ ਤੇ
ਹੜਾਂ ਵਗੈਰਾ ਵਿਚ
ਰੋਕਥਾਮ ਲਈ ਟ੍ਰੇਨਿੰਗ
ਦਿੰਦੀ ਹੈ। ਟ੍ਰੇਨੀ ਨੂੰ
ਕੁਝ ਪੈਸਾ ਭੀ ਦਿਤਾ
ਜਾਂਦਾ ਹੈ। ਇਹ
ਆਰਗੇਨਾਈਜੇਸ਼ਨ ਪੰਜਾਬ ਦੇ
ਤਕਰੀਬਨ ਢਾਈ ਲੱਖ
ਜੁਆਨਾਂ ਨੂੰ ਟ੍ਰੇਨਿੰਗ
ਦੇ ਚੁਕੀ ਹੈ। ਪੰਜਾਬ
ਸਰਕਾਰ ਕੋਲ ਕੁਦਰਤੀ
ਆਫਤਾਂ ਦੀ ਰੋਕਥਾਮ ਲਈ
ਵਡਾ ਡਿਪਾਰਟਮੈਂਟ ਹੈ ਤੇ
ਬਹੁਤ ਪੈਸਾ ਖਰਚ ਕੀਤਾ
ਜਾ ਚੁਕਾ ਹੈ।
........ਹਰਿਆਣੇ ਵਿਚ
2006 ਵਿਚ ਇਕ 6 ਸਾਲ ਦਾ
ਬਚਾ 11" ਬੋਰ ਵਿਚ 60'
ਫੁਟ ਨੀਚੇ ਚਲਾ ਗਿਆ ਸੀ।
ਉਸ ਸਮੇਂ NDRF ਹੋਂਦ
ਵਿਚ ਨਹੀਂ ਸੀ। ਮੁਖ
ਮੰਤਰੀ ਹੁੱਡਾ ਆਪ 3 ਦਿਨ
ਖੁਦਾਈ ਸਮੇਂ ਦਿਨ ਰਾਤ
ਮਜੂੱਦ ਰਿਹਾ। ਬਚਾ
ਜਿੰਦਾ ਬਾਹਰ ਆ ਗਿਆ। 5
ਲੱਖ ਰੁਪਏ ਦਿਤੇ ਤੇ ਫੋਜ
ਦੀ ਨੌਕਰੀ ਦਾ ਲਿਖਤੀ
ਵਾਂਅਦਾ ਦਿਵਾਇਆ ਫੌਜ
ਤੋਂ।
.....ਫਤੇਹਵੀਰ ਦੇ ਕੇਸ
ਵਿਚ 40 ਫੁਟ ਖੁਦਾਈ
ਕਰਨੀ ਠੀਕ ਹੈ। ਪਰ ਬੋਰ
ਲੋਹੇ ਦੀ ਮੋਟੀ ਪਾਈਪ
ਕੱਟਕੇ 10-12 ਫੁਟ ਲੰਮਾ
ਸਕੰਜਾ ਬਣਾਕੇ ਪਾਈਪ
ਬਾਹਰ ਕੱਢਣ ਤੋਂ ਬਿਨਾਂ
ਕੋਈ ਹੋਰ ਢੰਗ ਕਾਮਯਾਬ
ਹੋਣ ਦੀ ਸੰਭਾਵਨਾ ਘੱਟ
ਹੀ ਸੀ। ਐਨ ਡੀ ਆਰ ਐਫ
ਵਾਲਿਆਂ ਪਹਿਲਾਂ ਬਚਾ
ਬਾਹਾਂ ਵਿਚ ਰੱਸਾ ਪਾਕੇ
ਖਿਚਿਆ। ਫੇਰ ਦਸਿਆ ਕਿ
ਤਿੰਨ ਫੁਟ ਮੋਟੀ ਸੀਮੈਂਟ
ਪਾਈਪ ਬਰਾਬਰ ਪਾਈ ਜਾਏ
ਗੀ। ਇਸ ਵਾਰੇ ਇਹ ਨਹੀਂ
ਸੋਚਿਆ ਕਿ ਬਿਨਾਂ ਜੋੜ
ਸੀਮਿੰਟ ਪਾਈਪ ਸਿਧੀ
ਕਿਵੇਂ ਜਾਏ ਗੀ। ਦੁਸਰੀ
7" ਪਾਈਪ ਚੋਂ ਬਚਾ ਚੁਕਣ
ਲਈ ਸੀਮੈਂਟ ਪਾਈਪ ਕੱਟੀ
ਕਿਵੇਂ ਜਾਏ ਗੀ। ਬਾਹਰੋਂ
ਡਿਗਣ ਵਾਲਾ ਰੇਤਾ ਕਿਵੇਂ
ਰੋਕਿਆ ਜਾਏ ਗਾ। ਹੁਣ
ਸੀਮੈਂਟ ਪਾਈਪ ਕੱਟੀ
ਨਹੀਂ ਜਾ ਰਹੀ। ਬੇਅੰਤ
ਰੇਤ ਬਾਹਰੋਂ ਆ ਰਹੀ ਹੈ।
ਸਿਰਫ ਪ੍ਰਮਾਤਮਾ ਹੀ ਇਸ
ਨੂੰ ਰੋਕ ਸਕਦਾ ਹੈ।
......ਦੋਸਤੋ। ਫਤੇਹਵੀਰ
ਦੇ ਕੇਸ ਵਿਚ ਕਿਥੇ ਹੈ
ਢਾਈ ਲੱਖ ਪੰਜਾਬੀ ਸਿਖ,
ਜਿਸ ਨੇ ਟ੍ਰੇਨਿੰਗ ਲਈ
ਹੈ। ਕਿਥੇ ਹੈ ਪੰਜਾਬ
ਸਰਕਾਰ ਤੇ ਉਸਦਾ ਕੀਮਤੀ
ਮਹਿਕਮਾ। ਅਸੀਂ ਉਹਨਾਂ
ਨੂੰ ਨਹੀਂ ਕੋਸ ਰਹੇ।
ਜਦੋਂ ਐਨ ਡੀ ਆਰ ਐਫ ਦਾ
ਜਵਾਨ ਨੀਚੇ ਜਾਕੇ ਤੁਰਤ
ਉਪਰ ਆ ਗਿਆ ਤੇ ਉਸਨੇ
ਸਾਫ ਜਵਾਬ ਦੇ ਦਿਤਾ ਸੀ।
ਉਸ ਸਮੇਂ ਬਿਲਾਸਪੁਰ ਦੇ
ਜੱਗਾ ਸਿੰਘ ਨੇ ਮੌਤ
ਕਬੂਲ ਕੇ ਥਲੇ ਜਾਣਾ
ਮਨਜੂਰ ਕੀਤਾ ਸੀ। ਇਤਨੀ
ਗਰਮੀ ਵਿਚ 8 ਘੰਟੇ ਅੰਦਰ
ਰਿਹਾ ਪਰ ਬੀਮਾਰ ਹੋ
ਗਿਆ। ਸੰਗਰੂਰ ਹਸਪਤਾਲ
ਵਾਲਿਆ ਅਰਾਮ ਕਰਨਾ
ਜਰੂਰੀ ਦਸਿਆ। ਪਰ ਕੰਮ
ਲੇਟ ਹੁੰਦਾ ਦੇਖ ਕੇ ਇਹ
ਜਵਾਨ ਫੇਰ ਅੰਦਰ ਉਤਰ
ਗਿਆ।। ਸ਼ਾਹ ਸਤਨਾਮ ਸਿੰਘ
ਸੰਸਥਾ ਦੇ ਵਲੰਟੀਅਰ 80
ਘੰਟੇ ਤੋਂ ਬਿਨਾਂ ਸੁਤੇ
ਘਾਲਣਾ ਘਾਲ ਰਹੇ ਹਨ।
ਬਿਨਾਂ ਕਿਸੇ ਲਾਲਚ ਤੋਂ।
ਸਿਰਫ ਮਨੁਖਤਾ ਦੇ ਫਰਜ
ਲਈ।
.....ਵੀਰੋ। ਸੱਥਰ ਤੇ
ਬੈਠਾ ਹਰ ਆਦਮੀ ਇਨਸਾਨ
ਹੁੰਦਾ ਹੈ। ਹਿੰਦੂ,
ਸਿਖ, ਅਕਾਲੀ ਜਾਂ
ਪ੍ਰੇਮੀ ਨਹੀਂ ਹੁੰਦਾ।
ਵੀਰੋ ਅਜੇਹੇ ਦੁਖਦਾਈ
ਸਮੇਂ ਤਾਂ ਇਨਸਾਨ ਬਣ
ਜਾਉ। ਇਸ ਸਮੇਂ ਤਾਂ
ਆਪਣੀ ਆਤਮਾਂ ਨੂੰ ਪਛਾਣ
ਲਉ। ਕੋਈ ਕਹਿ ਰਿਹਾ
ਇਹਨਾਂ ਆਪਣੀ ਵਰਦੀ ਕਿਉਂ
ਪਾਈ ਹੈ। ਕੋਈ ਕਹਿੰਦਾ
ਹੈ ਪ੍ਰੇਮੀਆਂ ਨੂੰ
ਪ੍ਰਮੋਟ ਕੀਤਾ ਜਾ ਰਿਹਾ।
ਜੇ ਤੁਹਾਡਾ ਘਰ ਬੈਠਿਆਂ
ਇਹ ਬਰਤਾਉ ਹੈ ਤਾ ਕਲ੍ਹ
ਕੋਣ ਕਰੇ ਗਾ ਲੋਕ ਸੇਵਾ
ਤੇ ਪਰਉਪਕਾਰ।
........ ਮਸ਼ੀਂਨ ਨਾਲ
ਡਰਿਲਇੰਗ ਕਰਵਾਉਣੀ ਸੀ
ਕੈਪਟਨ ਸਾਹਿਬ ਨੇ। ਮਸ਼ੀਨ
ਨਾਲ ਡਰਿਲਇੰਗ ਕਰਵਾਉਣੀ
ਸੀ ਐਨ ਡੀ ਆਰ ਐਫ
ਵਾਲਿਆਂ, ਜਿਸਦਾ
ਚੇਅਰਮੈਨ ਨਰਿੰਦਰ ਮੋਦੀ
ਹੈ। ਪਰ ਡਰਿਲਇੰਗ ਪਾਣੀ
ਤੋਂ ਬਿਨਾਂ ਨਹੀਂ ਹੋ
ਸਕਦੀ। ਜਦੋਂ ਬੇ ਅਥਾਹ
ਪਾਣੀ ਪਾਈਪ ਵਿਚ ਸੁਟਿਆ
ਜਾਏ ਗਾ। ਕੀ ਫਿਲਟਰ ਵਿਚ
ਪਿਆ ਫਤੇਹਵੀਰ ਪ੍ਰਭਾਵਤ
ਨਾ ਹੁੰਦਾ? ਬਿਨਾਂ
ਖੋਪੜੀ ਉਂਝਾਂ ਲਾਉਣ
ਵਾਲਿਉ ਰੱਬ ਤੁਹਾਡਾ ਭਲਾ
ਕਰੇ। ਅਰਦਾਸ ਕਰੋ
ਅਰਦਾਸ। ਪ੍ਰਮਾਤਮਾ ਕੋਈ
ਕੌਤਕ ਵਰਤਾ ਦੇਵੇ।