ਫੇਸਬੁਕ ਪੋਸਟਜ |
|
@
Q
ਪੰਜਾਬ ਸਰਕਾਰ ਤੇ
ਸੀਬੀਆਈ ਦੀ ਕੀਤੀ
ਫੋਰਜਰੀ, ਬਣੀ ਕੈਪਟਨ ਟੋਲੀ ਦੀ
ਉਮਰ ਕੈਦ ਦਾ ਸਾਧਨ।
ਪਿਆਰੇ ਦੋਸਤੋ। ਅੱਜ ਜੋ
ਖਬਰ ਅਜੀਤ ਵਿਚ ਪ੍ਰਕਾਸਤ
ਹੋਈ ਹੈ। ਮੈਂ ਅਦਾਰਾ
ਅਜੀਤ ਤੇ ਰਿਪੋਰਟਰ
ਹਰਕੰਵਲ ਜੀਤ ਸਿੰਘ ਜੀ
ਦਾ ਧੰਨਵਾਦੀ ਹਾਂ। ਪਰ
ਇਸ ਵਿਚ ਕੁਝ ਹੋਰ ਵਾਧਾ
ਕਰਨਾ ਚਾਹੁੰਦਾ ਹਾਂ।
ਮਾਨਯੋਗ ਸੀਬੀਆਈ ਕੋਰਟ
ਨੇ ਮੇਰੇ ਤਿੰਨਾਂ
ਦਸਤਾਵੇਜਾਂ ਦੀ ਨਕਲ
ਪੰਜਾਬ ਸਰਕਾਰ, ਸੀਬੀਆਈ,
ਸ ਕੁਲਵਿੰਦਰ ਸਿੰਘ, ਸ
ਗੋਰਾ ਸਿੰਘ, ਨੂੰ ਦਿਵਾਈ
ਜਾ ਚੁਕੀ ਹੈ। ਤੇ ਉਹਨਾਂ
ਵਲੋਂ ਦਿਤੇ ਦਸਤਾਵੇਜਾਂ
ਦੀ ਨਕਲ ਮੈਂਨੂੰ ਦਿਵਾਈ
ਜਾ ਚੁਕੀ ਹੈ। ਅਤੇ ਮੇਰੇ
ਵਲੋਂ ਤਿੰਨ ਤਰੀਕਾਂ ਤੇ
ਪੇਸ਼ ਕੀਤੇ ਗਏ 45 ਪੇਜ
ਦੇ ਦਸਤਾਂਵੇਜਾਂ ਦੀ
ਕਾਪੀ ਇਹਨਾਂ ਨੂੰ ਦਿਵਾਈ
ਜਾ ਚੁਕੀ ਹੈ। ਆਪਣੇ
ਇਹਨਾਂ 45 ਪੇਜਾਂ ਵਿਚ
ਮੈਂ ਸ ਪ੍ਰਕਾਸ਼ ਸਿੰਘ
ਬਾਦਲ, ਸ ਸ਼ੁਖਬੀਰ ਸਿੰਘ
ਬਾਦਲ, ਕੈਪਟਨ ਅਮਰਿੰਦਰ
ਸਿੰਘ ਤੇ ਉਹਨਾਂ ਦੇ
ਸਹਿਯੋਗੀਆਂ ਸਬੰਧੀ
ਤਕਰੀਬਨ ਚਾਰ ਕੁ ਦਰਜਨ
ਗੰਭੀਰ ਦੋਸ਼ਾਂ ਦਾ ਜਿਕਰ
ਕਰ ਚੁਕਾ ਹਾਂ। ਮਾਨਯੋਗ
ਕੋਰਟ ਨੇ ਸਾਨੂੰ ਸਭਨਾਂ
ਨੂੰ ਇਕ ਦੂਜੇ ਦੇ
ਦਸਤਾਂਵੇਜਾਂ ਦਾ ਉਤਰ
ਦੇਣ ਲਈ ਕਿਹਾ ਸੀ।
ਪੰਜਾਬ ਸਰਕਾਰ ਤੇ
ਸੀਬੀਆਈ ਨੇ ਮੈਂਨੂੰ
ਰਿਪਲਾਈ ਤਾਂ ਦਿਤਾ ਹੈ,
ਜਿਸ ਵਿਚ ਆਪਣੀ ਪਿਛਲੀ
ਕਾਰਗੁਜਾਰੀ ਦਾ ਜਿਕਰ
ਤਾਂ ਕੀਤਾ ਹੈ। ਪਰ ਮੇਰੇ
ਕਿਸੇ ਭੀ ਦੋਸ ਨੂੰ ਗਲਤ
ਨਹੀਂ ਕਿਹਾ। ਇਹ ਜਵਾਬ
4/9/2019 ਨੂੰ ਆਏ ਸਨ।
ਸ ਕੁਲਵਿੰਦਰ ਸਿੰਘ, ਸ
ਗੋਰਾ ਸਿੰਘ, ਸ ਰਣਜੀਤ
ਸਿੰਘ ਦੇ ਵਕੀਲਾਂ ਨੇ
ਮੇਰੇ ਕਿਸੇ ਦੋਸ ਦਾ
ਜਵਾਬਦਾਵਾ ਨਹੀਂ ਦਿਤਾ।
ਸਿਰਫ ਮੋਗਾ ਕੋਰਟ ਵਿਚ
ਦਿਤੇ ਮਹਿੰਦਰ ਸਿੰਘ ਦੇ
ਬਿਆਨ ਦੀ ਕਾਪੀ ਮੰਗੀ
ਸੀ। ਸਾਫ ਹੈ ਕਿ ਇਹਨਾਂ
ਸਭਨਾਂ ਨੇ ਮੇਰੇ ਦੋਸ
ਮੰਨ ਲਏ ਹਨ। ਇਹਨਾਂ
ਤਿੰਨਾਂ ਨੇ ਕੋਰਟ ਵਲੋਂ
ਦਿਤੀ ਤਾਰੀਖ 26/8 ਤੇ
ਆਪਣੀ ਪ੍ਰੋਟੈਸਟ ਪਟੀਸ਼ਨ
ਨਹੀਂ ਪਾਈ। ਹੁਣ ਇਹਨਾਂ
ਨੂੰ 25/9 ਨੂੰ ਕਿਸੇ
ਉਜਰਦਾਰੀ ਦਾ ਹੱਕ ਨਹੀਂ
ਹੈ।
..........ਪੰਜਾਬ
ਸਰਕਾਰ ਤੇ ਸੀਬੀਆਈ ਨੇ
ਇਕ ਬਹੁਤ ਵੱਡੀ ਮਸੀਬਤ
ਸਹੇੜ ਲਈ ਹੈ। ਕੁਝ ਸਮਾਂ
ਪਹਿਲਾਂ, ਮੋਗਾ ਕੋਰਟ
ਵਿਚ ਮਹਿੰਦਰ ਸਿੰਘ ਬਿਟੂ
ਦੀ ਪੇਸ਼ੀ ਸਮੇਂ, ਸੀਬੀਆਈ
ਦੇ ਐਸ ਪੀ ਸ੍ਰੀ ਪੀ
ਚਕਰਾਬੋਰਤੀ, ਖਟੜਾ
ਸਾਹਿਬ ਨੂੰ ਮੋਗਾ ਵਿਚ
ਮਿਲੇ ਸਨ, ਤਾਂ ਖਟੜਾ
ਸਾਹਿਬ ਨੇ ਬਿਟੂ ਤੇ
ਉਸਦੇ ਦੋ ਸਾਥੀਆਂ ਦੇ
10, 10 ਦਸਤਾਵੇਜ
ਚਕਰਾਬੋਰਤੀ ਜੀ ਨੂੰ
ਦਿਤੇ ਸਨ। ਜਦ ਸੀਬੀਆਈ
ਨੇ ਇਹਨਾਂ ਦਸਤਾਵੇਜਾਂ
ਦੀ ਫੋਰੈਂਸਿਕ ਲੈਬ ਤੋਂ
ਵੈਰੀਫੀਕੇਸ਼ਨ ਕਰਵਾਈ ਤਾਂ
ਇਹ ਸਾਰੇ ਦਸਤਾਵੇਜ ਅਸਲੀ
ਦੋਸੀਆਂ ਦੇ ਨਹੀਂ ਸਨ।
ਹੁਣ ਸਵਾਲ ਪੈਦਾ ਹੁੰਦਾ
ਹੈ ਕਿ ਇਹ ਫੋਰਜਿਡ
ਦਸਤਾਵੇਜ ਪੰਜਾਬ ਸਰਕਾਰ
ਨੇ ਸੀਬੀਆਈ ਨੂੰ ਦਿਤੇ,
ਜਾਂ ਸੀਬੀਆਈ ਨੇ ਅਸਲੀ
ਦਸਤਾਵੇਜ ਦੀ ਥਾਂ, ਝੂਠੇ
ਦਸਤਾਵੇਜ ਫੋਰਜ ਕਰਕੇ,
ਸੀਬੀਆਈ ਕੋਰਟ ਵਿਚ ਪੇਸ਼
ਕਰ ਦਿਤੇ ਹਨ। ਇਹ
ਦਸਤਾਵੇਜ ਵੈਲਜੂਏਬਲ
ਸਕਿਉਰਿਟੀ ਹਨ। ਇਕ
ਫੋਰਜਰੀ ਦੀ ਸਜਾ 14 ਸਾਲ
ਹੈ। ਇਹਨਾਂ 30
ਡਾਕੂਮੈਂਟ ਫੋਰਜ ਕੀਤੇ
ਹਨ। ਕੈਪਟਨ ਸਾਹਿਬ ਚੀਫ
ਮਨਿਸਟਰ ਤੇ ਹੋਮ ਮਨਿਸਟਰ
ਸਨ। ਕੈਪਟਨ ਸਾਹਿਬ ਬਹੁਤ
ਵਾਰ ਖਟੜਾ ਸਾਹਿਬ ਦੇ
ਕੰਮਾਂ ਦੀਆਂ ਤਾਰੀਫਾਂ
ਕਰਦੇ ਰਹੇ ਹਨ। ਜੇ ਇਹ
ਫੋਰਜਰੀ ਪੰਜਾਬ ਸਰਕਾਰ
ਨੇ ਕੀਤੀ ਹੈ ਤਾਂ ਕੈਪਟਨ
ਸਾਹਿਬ ਦਾ ਕੁਝ ਹੋਰ
ਅਫਸਰਾਂ ਨਾਲ ਜੇਲ੍ਹ
ਜਾਣਾ ਯਕੀਨੀ ਹੈ।
........ਪਰ ਮੈਂ ਇਹ
ਜਿਕਰ ਕੈਪਟਨ ਸਾਹਿਬ ਨੂੰ
ਸਜਾ ਦਵਾਉਣ ਲਈ ਨਹੀਂ
ਕੀਤਾ। ਸਿਰਫ ਇਸ ਲਈ
ਕੀਤਾ ਹੈ ਕਿ ਜਿੰਨਾਂ
ਚਿਰ ਪੰਜਾਬ ਸਰਕਾਰ ਤੇ
ਸੀਬੀਆਈ ਵਿਚੋਂ ਇਕ ਦੋਸੀ
ਸਾਬਤ ਨਹੀਂ ਹੁੰਦਾ,
ਉਤਨੇ ਸਮੇਂ ਲਈ ਦੋਨੋ ਹੀ
ਦੋਸ਼ੀ ਹਨ। ਇਹਨਾਂ
ਮਾਨਯੋਗ ਕੋਰਟ ਨਾਲ ਧੋਖਾ
ਕੀਤਾ ਹੈ। ਇਹਨਾਂ ਦੀ
ਪ੍ਰਾਸੀਕਿਊਸ਼ਨ ਲਈ ਕਿਸੇ
ਬਾਹਰਲੀ ਗਵਾਹੀ ਦੀ ਲੋੜ
ਨਹੀਂ ਹੈ। ਇਸ ਲਈ ਸਜਾ
ਯਕੀਨੀ ਜਾਪਦੀ ਹੈ।
........ਪਰ ਮੈਂ ਇਹ
ਦਲੀਲ ਦੇਕੇ ਮਾਨਯੋਗ
ਕੋਰਟ ਨੂੰ ਸਾਬਤ ਕਰ
ਦਿਤਾ ਹੈ ਕਿ ਇਹਨਾਂ ਦੀ
ਨੀਅਤ ਪਹਿਲਾਂ ਹੀ ਸਾਫ
ਹੋ ਗਈ ਹੈ। ਇਹਨਾਂ
ਦੋਨਾਂ ਨੂੰ ਕਿਸੇ ਹਾਲਤ
ਵਿਚ ਭੀ ਇਨਵੈਸ਼ਟੀਗੇਸ਼ਨ
ਨਹੀਂ ਮਿਲ ਸਕਦੀ। ਨਾਂ
ਹੀ ਸ. ਗੋਰਾ ਸਿੰਘ ਤੇ
ਸ. ਰਣਜੀਤ ਸਿੰਘ ਦੀ
ਦਰਖਾਸਤ ਮੰਨੀ ਜਾ ਸਕਦੀ
ਹੈ। ਇਹਨਾਂ ਕੋਰਟ ਵਿਚ
ਕਿਹਾ ਕਿ ਪੜਤਾਲ ਪੰਜਾਬ
ਸਰਕਾਰ ਨੂੰ ਦਿਤੀ ਜਾਵੇ।
ਬਾਦਲ ਕੈਪਟਨ ਸਰਕਾਰਾਂ
ਨੇ ਕੀ ਕੀ ਚੰਦ ਚੜਾਏ
ਹਨ। ਇਹ ਸਾਰਾ ਸਿਖ ਜਗਤ
ਜਾਣਦਾ ਹੈ। ਕੀ ਸ ਗੋਰਾ
ਸਿੰਘ ਤੇ ਸ ਰਣਜੀਤ ਸਿੰਘ
ਆਪਣੀ ਜਮੀਰ ਦੀ ਅਵਾਜ
ਨਹੀਂ ਸੁਣਨ ਗੇ। ਕੀ ਉਹ
ਲੋਕ ਹਿਤਾਂ ਦੇ ਵਿਰੁਧ
ਅਸਲੀ ਦੋਸੀਆਂ ਤੇ ਪੱਖ
ਵਿਚ ਭੁਗਤਣ ਗੇ। ਮੈਂਨੂੰ
ਉਮੀਦ ਹੈ ਕਿ ਅਜੇਹਾ
ਨਹੀਂ ਕਰਨ ਗੇ ਤੇ
ਮੈਂਨੂੰ ਸਹਿਯੋਗ ਦੇਣ
ਗੇ। ....ਦੋਸਤੋ ਹੁਣ
ਸਬੂਤ ਸ਼੍ਰੀ ਗੁਰੂ ਗ੍ਰੰਥ
ਸਾਹਿਬ ਦੇ ਸਰਧਾਲੂਆਂ ਨੇ
ਇਸ ਸੇਵਾਦਾਰ ਰਾਹੀਂ,
ਸੀਬੀਆਈ ਕੋਰਟ ਵਿਚ
ਸਬਮਿਟ ਕਰਨੇ ਹਨ। ਯਕੀਨਨ
ਦਰਜਨ ਕੁ ਦੋਸ਼ੀ ਉਮਰ ਭਰ
ਲਈ ਜੇਲ੍ਹ ਜਾਣ ਗੇ।
ਤੁਹਾਡਾ ਸੇਵਾਦਾਰ ਹਰਬੰਸ
ਸਿੰਘ ਜਲਾਲ।
|
|
|