<div>
.........ਦੋਸਤੋ ਸਿਧੂ
ਸਾਹਿਬ ਨੇ ਆਪਣਾ ਨਵਾਂ
ਚੈਨਲ ਸੁਰੂ ਕੀਤਾ ਹੈ।
ਜਿਸਦਾ ਨਾਮ ਹੈ "ਜਿਤੇ
ਗਾ ਪੰਜਾਬ"। ਪੰਜਾਬ ਦੇ
ਕਾਫੀ ਚੈਨਲਾਂ ਨੇ ਇਸਨੂੰ
ਕੈਪਟਨ ਲਈ ਵੱਡਾ ਚੈਲਿੰਜ
ਦਸਿਆ ਹੈ। ਇਸ ਚੈਨਲ ਤੇ
ਭਾਂਵੇ ਕੁਝ ਕੁ ਸੈਂਕੜੇ
ਲੋਕਾਂ ਨੇ ਹੀ ਸਬਸਕਰਾਈਬ
ਕੀਤਾ ਹੈ। ਪਰ "ਦੀ
ਪੰਜਾਬ ਟੀਵੀ" ਨੇ ਕ੍ਹਲ
ਇਸ ਵਾਰੇ ਜਨਤਾ ਦੀ ਰਾਇ
ਲਈ ਸੀ। 8400 ਲੋਕ ਰਾਇ
ਦੇ ਚੁਕੇ ਹਨ। 85%
ਲੋਕਾਂ ਨੇ ਇਸਨੂੰ ਚੰਗਾ
ਕਦਮ ਦਸਿਆ ਹੈ। ਪਰ ਕਿਸੇ
ਨੇ ਇਸਦੇ ਭਵਿਸ਼ ਵਾਰੇ
ਕੋਈ ਕਮਿੰਟ ਨਹੀਂ
ਲਿਖਿਆ। ਮੈਂ ਭੀ ਇਸਦੀ
ਸਰਾਹਨਾ ਕੀਤੀ ਹੈ ਪਰ
ਨਾਲ ਹੀ ਕਮੈਂਟ ਭੀ ਕੀਤਾ
ਹੈ। ਕੀ ਇਹ ਠੀਕ ਹੈ ਜਾਂ
ਗਲਤ। ਤੁਹਾਡੀ ਰਾਇ
ਮੰਗਦਾ ਹਾਂ। ਮੇਰਾ
ਕਮਿੰਟ ਇਹ ਹੈ। ਦੇਰ ਆਏ।
ਪਰ ਠੀਕ ਸਮੇਂ ਆਏ।
........ਪਰ ਮੈਂਨੂੰ ਸ
ਪ੍ਰਤਾਪ ਸਿੰਘ ਕੈਰੋਂ ਦੀ
ਇਕ ਗੱਲ ਯਾਦ ਆਉਦੀ ਹੈ।
ਦਿਲੀ ਜਾਂਦਿਆਂ ਸੜਕ ਤੇ
ਸਹਿਆ ਸੜਕ ਕਰਾਸ ਕਰਨਾ
ਚਾਹੁੰਦਾ ਸੀ। ਪਰ ਕਦੇ
ਖਬੇ ਹੋਵੇ ਕਦੇ ਸਜੇ
ਹੋਵੇ ਅਖੀਰ ਕਾਰ ਨਾਲ
ਟਕਰਾ ਗਿਆ। ਕੈਰੋਂ
ਸਾਹਿਬ ਨੇ ਕਿਹਾ ਵਿਚਾਰਾ
ਦਰਬਾਰਾ ਸਿੰਘ ਵਰਗਾ
ਫੈਸਲਾ ਨਹੀਂ ਕਰ ਸਕਿਆ
ਕਿ ਮੈਂ ਸਜੇ ਜਾਣਾ ਹੈ
ਜਾਂ ਖਬੇ। ਸਿਧੂ ਸਾਹਿਬ
ਬਹੁਤ ਵਡੇ ਸੰਗਰਾਮੀ
ਲੀਡਰ ਹਨ। ਪਰ ਕਿਨੇ
ਮਹੀਨਿਆਂ ਤੋਂ ਇਹ ਫੈਸਲਾ
ਨਹੀਂ ਲੈ ਸਕੇ ਕਿ ਮੈਂ
ਕਾਂਗਰਸ ਵਿਚ ਰਹਿਣਾ ਹੈ
ਜਾਂ ਆਪਣੀ ਪਾਰਟੀ
ਬਨਾਉਣੀ ਹੈ। ਹਰ ਚੀਜ
ਕੁਝ ਸਮੇਂ ਬਾਦ ਫੇਡ ਹੋ
ਜਾਂਦੀ ਹੈ। ਹਰ ਸੋਭਾ
ਸਮੇਂ ਨਾਲ ਘਟ ਜਾਂਦੀ
ਹੈ। ਜੋ ਸੋਭਾ
ਪਾਪੂਲੈਰਿਟੀ ਸਿਧੂ
ਸਾਹਿਬ ਦੀ ਕਰਤਾਰਪੁਰ
ਸਾਹਿਬ ਦਾ ਲਾਂਘਾ ਖੁਲਣ
ਸਮੇਂ ਤੇ ਸਰਕਾਰ ਛਡਣ
ਸਮੇਂ ਸੀ। ਉਸ ਵਿਚ ਕੁਝ
ਕਮੀ ਜਰੂਰ ਆਈ ਹੈ।
ਬੇਆਸੇ ਲੋਕ ਆਪ ਨਾਲ
ਜੁੜਨੇ ਸੁਰੂ ਹੋ ਗਏ ਹਨ।
.......ਸਿਧੂ ਸਾਹਿਬ ਦਾ
ਚੈਨਲ ਚਰਚਾ ਦਾ ਵਿਸਾ
ਜਰੂਰ ਬਣਿਆ ਹੈ। ਪਰ ਜੋ
ਲੋਕ ਸਿਧੂ ਸਾਹਿਬ ਤੇ
ਵੱਡੀਆਂ ਆਸਾਂ ਲਾਈ ਬੈਠੇ
ਸੀ ਉਹਨਾਂ ਨੂੰ ਬਹੁਤ
ਨਿਰਾਸਤਾ ਹੋਈ ਹੈ। ਕਿਉਂ
ਕੇ ਅਜੇ ਭੀ ਸਿਧੂ ਸਾਹਿਬ
ਨੇ ਆਪਣੀ ਪਾਰਟੀ ਬਨਾਉਣ
ਜਾਂ ਨਾਂ ਬਨਾਉਣ ਵਾਰੇ
ਸਾਫ ਐਲਾਨ ਨਹੀਂ ਕੀਤਾ।
ਸਮਾਂ ਬੀਤ ਰਿਹਾ ਹੈ।
ਸਮਾਂ ਕਿਸੇ ਦਾ ਇੰਤਜਾਰ
ਨਹੀਂ ਕਰਦਾ। ਹੁਣ ਸਮਾਂ
ਗੁਝੇ ਸੰਕੇਤ ਦੇਣ ਦਾ
ਨਹੀਂ ਰਿਹਾ। ਮੈਦਾਨ ਵਿਚ
ਉਤਰਕੇ ਵੰਗਾਰਨ ਦਾ ਹੈ।
ਪਰ ਸਿਧੂ ਸਾਹਿਬ ਲਕੀ
ਹਨ। ਕਿਉਂਕੇ ਪੰਜਾਬ ਦੇ
ਹਾਲਾਤ ਮੁੜ ਸਹਾਇਕ
ਹੁੰਦੇ ਜਾ ਰਹੇ ਹਨ।
ਕਿਉਂਕੇ:-
......ਹੁਣ ਪੰਜਾਬ ਵਿਚ
ਮਦਾਨ ਬਿਲਕੁਲ ਖਾਲੀ।
ਕੈਪਟਨ ਸਾਹਿਬ ਬਦਲਾਂ
ਤੋਂ ਭੀ ਜਿਆਦਾ ਕਮਜੋਰ
ਹੋ ਚੁਕੇ। ਖਹਿਰਾ ਸਾਹਿਬ
ਆਪਣੀਆਂ ਚੁਸਤੀਆਂ ਕਾਰਨ
ਤਕਰੀਬਨ ਖਤਮ ਹੋ ਚੁਕੇ
ਹਨ। ਬੈਂਸ ਸਾਹਿਬ ਨੇ
ਪਿਛਲੀਆਂ ਚਾਰ ਜਿਮਨੀ
ਚੋਣਾਂ ਵਿਚ ਸਾਂਝੇ
ਮੁਹਾਜ ਦਾ ਭੋਗ ਪਾ ਦਿਤਾ
ਹੈ। ਆਪ ਪਾਰਟੀ
ਕੇਜਰੀਵਾਲ ਤੋਂ ਅਜਾਦ
ਹੁੰਦੀ ਹੁੰਦੀ ਮੁੜ ਉਸਦੀ
ਝੋਲੀ ਪੈ ਗਈ ਹੈ। ਲੋਕ
ਮਹਿਸੂਸ ਕਰਦੇ ਹਨ ਕਿ
ਕੇਜਰੀਵਾਲ ਪੰਜਾਬ ਲਈ
ਬਾਦਲ ਕੈਪਟਨ ਨਾਲੋਂ ਭੀ
ਵੱਧ ਨੁਕਸਾਨ ਦੇਹ ਹਨ।
ਅਗਲੀ ਚੋਣ ਵਿਚ ਗਿਣਤੀ
ਘਟੇ ਗੀ। ਬਰ੍ਹਮਪੁਰਾ ਤੇ
ਢੀਂਡਸਾ ਸਾਹਿਬ ਦੀ
ਪਹਿਲੀ ਮੰਜਲ ਸ੍ਰੋਮਣੀ
ਕਮੇਟੀ ਹੈ। ਪੰਜਾਬ
ਅਸ਼ੈਂਬਲੀ ਲਈ ਮਦਤ ਦੇ
ਸਕਦੇ ਹਨ। ਪੰਜਾਬ ਵਿਚ
ਰਾਜਨੀਤਕ ਮਦਾਨ ਖਾਲੀ
ਹੈ।
.......ਸਿਧੂ ਸਾਹਿਬ
ਨੂੰ ਬਿਨਾਂ ਦੇਰੀ ਆਪਣੀ
ਨਵੀਂ ਪਾਰਟੀ ਬਨਾਉਣੀ
ਚਾਹੀਦੀ ਹੈ। ਬਿਲਕੁਲ
ਇਕੱਲਿਆਂ ਬਨਾਉਣੀ
ਚਾਹੀਦੀ ਦੀ ਹੈ। ਤੀਜਾ
ਨਹੀਂ, ਜੇ ਦੂਜਾ ਭੀ
ਰਲੇਗਾ ਤਾਂ ਕੰਮ ਗਲੇ
ਗਾ। ਚੋਣ ਸਮੇਂ ਗਠਜੋੜ
ਕਿਸੇ ਨਾਲ ਭੀ ਕੀਤਾ ਜਾ
ਸਕਦਾ ਹੈ। ਲੀਡਰਾਂ ਰਹਿਤ
ਪਾਰਟੀ ਬਨਾਉਣ ਗੇ ਤਾਂ
ਅੱਧਾ ਪੰਜਾਬ, ਹਿੰਦੂ,
ਸਿਖ, ਮੁਸਲਿਮ ਉਹਨਾਂ
ਨਾਲ ਆਉਣ ਗੇ। ਲੀਡਰਾਂ
ਨੂੰ ਨਾਲ ਲੈਕੇ ਤੁਰਨ ਗੇ
ਤਾਂ ਸਭਰਾਵਾਂ ਦੇ ਮਦਾਨ
ਵਾਲੀ ਹੋਏ ਗੀ।
........ਸਿਧੂ ਸਾਹਿਬ!
ਕਾਂਗਰਸ ਦਾ ਬੁਲ੍ਹ ਨਹੀਂ
ਡਿਗੇ ਗਾ। ਕਿਉਂਕੇ ਡਿਗਣ
ਦੇ ਬਿਲਕੁਲ ਹਾਲਾਤ ਨਹੀਂ
ਹਨ। ਕਾਂਗਰਸ ਵਿਚ ਮੋਦੀ
ਅਗੇ ਬੋਲਣ ਜੋਗੀ ਤਾਕਤ
ਨਹੀਂ। ਜੋ ਕਾਰਨਾਮੇ
ਮੋਦੀ ਨੇ ਕੀਤੇ ਹਨ। ਉਹ
ਕਾਂਗਰਸ ਨੇ ਭੀ ਕੀਤੇ
ਹਨ। ਉਹਨਾਂ ਵਿਚ ਬਾਦਲ
ਕੈਪਟਨ ਵਾਲੀ ਸਾਂਝ ਬਣ
ਗਈ ਹੈ। ਪਰ ਤੁਹਾਡੇ ਵਿਚ
ਬੋਲਣ ਦੀ ਜੁਰਅਤ ਹੈ।
ਕਿਉਂਕੇ ਬੇਦਾਗ ਹੋਂ।
ਉਠੋ, ਬੋਲੋ, ਮਦਾਨ ਵਿਚ
ਆਉ। ਰੱਬ ਭਲੀ ਕਰੇ ਗਾ।
<div>