ਘਰ ਵਿਚ ਹੀ ਕਰੋਨਾ ਦੀ
ਪਹਿਚਾਣ ਤੇ ਇਲਾਜ ਕਿਵੇਂ
ਕੀਤਾ ਜਾਏ?
............ਸਤਿਕਾਰ
ਯੋਗ ਦੋਸਤੋ! ਭਾਂਵੇ
ਤੁਸੀਂ ਸਾਰੇ ਹੀ ਅੱਜ
ਕਲ੍ਹ ਘਰ ਵਿਚ ਬੈਠੇ
ਯੂਟਿਊਬ ਦੇਖ ਰਹੇ ਹੋਵੋ
ਗੇ। ਮੈਂ ਭੀ ਇਹ ਸਰਚ ਕਰ
ਰਿਹਾ ਹਾਂ ਕਿ
ਪ੍ਰਮਾਤਮਾਂ ਨਾ ਕਰੇ, ਜੇ
ਕਰੋਨਾ ਪੰਜਾਬ ਵਿਚ ਫੈਲ
ਗਿਆ, ਤਾਂ ਇਥੇ ਲੋੜੀਦਾ
ਇਲਾਜ ਮੁਸ਼ਕਿਲ ਹੈ।
ਹਸਪਤਾਲਾਂ ਦੀ ਕਮੀ ਹੈ
ਤੇ ਹਸਪਤਾਲ ਵਿਚ
ਸਹੂਲਤਾਂ ਦੀ ਕਮੀ ਹੈ।
ਪੰਜਾਬ ਦੇ ਹਜਾਰਾਂ
ਹਸਪਤਾਲਾਂ ਵਿਚੋਂ ਸਿਰਫ
22 ਵਿਚ ਹੀ ਵੈਂਟੀਲੇਟਰ
ਹਨ। ਕੁਝ ਪੁਰਾਣੇ ਭੀ
ਹਨ। ਇਸ ਲਈ ਇਹ ਲਭਿਆ
ਜਾਏ ਕਿ ਘਰ ਵਿਚ ਹੀ
ਕਰੋਨਾ ਦਾ ਇਲਾਜ ਕਿਵੇਂ
ਕੀਤਾ ਜਾ ਸਕਦਾ ਹੈ। ਇਸ
ਕਰਕੇ ਦੁਨੀਆਂ ਭਰ ਦੇ
ਡਾਕਟਰਾਂ ਦੇ ਵਿਚਾਰ
ਸੁਣੇ ਹਨ।
.............ਦੋਸਤੋ
ਇਹ ਵਿਚਾਰ ਕਿ ਮਰੀਜ ਦੇ
ਖੰਗਣ ਜਾਂ ਸਿਕਣ ਸਮੇਂ
ਕਰੋਨਾ ਦੇ ਕਰੋੜਾਂ ਅਣੂ
ਦੋ ਕੁ ਫੁਟ ਤੱਕ ਹੀ
ਇਨਫੈਕਟ ਕਰ ਸਕਦੇ ਹਨ।
ਇਹ ਚਾਰ ਪੰਜ ਘੰਟੇ ਹਵਾ
ਵਿਚ ਤੈਰਦੇ ਰਹਿੰਦੇ ਹਨ
ਤੇ ਬਾਦ ਵਿਚ ਮਿਟੀ ਦੇ
ਕਣਾਂ ਨਾਲ ਮਿਲਣ ਕਰਕੇ
ਧਰਤੀ ਤੇ ਡਿਗ ਪੈਂਦੇ
ਹਨ। ਪਰ ਇਥੇ ਭੀ ਇਹ ਪੰਜ
ਦਸ ਦਿਨ ਐਕਟਿਵ ਰਹਿੰਦੇ
ਹਨ। ਇਸ ਲਈ ਮਰੀਜ ਤੋਂ
ਤਿੰਨ ਕੁ ਫੁਟ ਦੀ ਦੂਰੀ
ਰੱਖੋ।
.............ਇਹ
ਵਿਚਾਰ ਠੰਡੇ ਮੁਲਕਾਂ
ਵਿਚ ਜਿਥੇ ਹਵਾ ਨਹੀਂ
ਚਲਦੀ, ਜਾਂ ਬਹੁਤ ਧੀਮੀ
ਚਲਦੀ ਹੈ ਨਾਲ ਸਬੰਧਿਤ
ਹੈ। ਪੰਜਾਬ ਵਿਚ ਤਾਂ
ਤੇਜ ਹਵਾਵਾਂ, ਹਨੇਰੀ ਭੀ
ਚਲਦੀ ਹੈ। ਜਿਸ ਨਾਲ ਇਹ
ਅਣੂ ਚਾਰ ਪੰਜ ਘੰਟਿਆਂ
ਵਿਚ ਮੀਲਾਂ ਤੱਕ ਭੀ ਜਾ
ਸਕਦੇ ਹਨ। ਜਿਥੇ ਇਸ ਨੂੰ
ਦੀਵਾਰ, ਲਕੜੀ, ਲੋਹਾ
ਮਿਲ ਜਾਏ, ਉਸ ਨਾਲ ਚਿਪਕ
ਜਾਂਦੇ ਹਨ। ਇਕ ਡਾਕਟਰ
ਨੇ ਕਿਹਾ ਹੈ ਕਿ ਦੀਵਾਰ
ਨਾਲ ਇਹ ਪੰਜ ਛੇ ਦਿਨ ਤੇ
ਲੋਹੇ ਨਾਲ ਬਾਰਾਂ ਤੇਰਾਂ
ਦਿਨ ਜੀਵਤ ਰਹਿੰਦੇ ਹਨ।
ਇਸ ਲਈ ਇਹਨਾਂ ਦੀ
ਸੰਭਾਵਨਾ ਕਿਸੇ ਭੀ ਘਰ
ਦੇ ਕੰਧ ਕੌਲੇ ਵਿਚ ਹੋ
ਸਕਦੀ ਹੈ। ਮੰਜਲ ਭਾਂਵੇਂ
ਨਿਚਲੀ ਹੋਵੇ ਜਾਂ
ਉਪਰਲੀ।
...........ਇਹ ਅਣੂ
ਨੱਕ, ਮੂੰਹ ਤੇ ਕਿਸੇ
ਹੱਦ ਤੱਕ ਅੱਖਾਂ ਰਾਹੀਂ
ਮਨੁਖ ਅੰਦਰ ਦਾਖਲ ਹੁੰਦਾ
ਹੈ ਤੇ ਪੰਜ ਛੇ ਦਿਨਾਂ
ਵਿਚ ਫੇਫੜਿਆਂ ਵਿਚ
ਪਹੁੰਚਦੇ ਹਨ। ਦੂਜੇ
ਤੀਜੇ ਦਿਨ ਇਹ ਗਲੇ ਵਿਚ
ਹੁੰਦੇ ਹਨ ਜਿਥੇ ਗਲੇ
ਵਿਚ ਖਾਰਸ ਜਾਂ ਖੰਘ
ਪੈਦਾ ਕਰਦੇ ਹਨ। ਇਸ
ਸਮੇਂ ਗਰਮ ਪਾਣੀ ਵਾਰ
ਵਾਰ ਪੀਣਾ ਇਸਨੂੰ ਮੇਹਦੇ
ਵਿਚ ਲੈ ਜਾਂਦਾ ਹੈ।
ਗਰਾਰੇ ਕਰਨੇ ਭੀ ਸਹਾਈ
ਹੁੰਦੇ ਹਨ। ਮੇਹਦੇ ਵਿਚ
ਤੇਜਾਬੀ ਮਾਦਾ ਇਹਨਾਂ
ਨੂੰ ਖਤਮ ਕਰ ਦਿੰਦਾ ਹੈ।
ਪਰ ਜਦ ਇਹ ਫੇਫੜਿਆਂ ਵਿਚ
ਪਹੁੰਚ ਜਾਂਦੇ ਹਨ ਤਾਂ
ਇਹਨਾਂ ਦਾ ਕੁਝ ਹੀ
ਦਿਨਾਂ ਵਿਚ ਵਿਸਥਾਰ
ਹੋਕੇ, ਫੇਫੜਿਆਂ ਵਿਚ
ਸੋਜ ਤੇ ਅਕੜਾ ਪੈਦਾ
ਕਰਦੇ ਹੈਨ। ਫੇਫੜੇ ਫੈਲਣ
ਦੀ ਕਿਰਿਆ ਘਟਦੀ ਜਾਂਦੀ
ਹੈ। ਇਸ ਸਟੇਜ ਤੇ ਡਾਕਟਰ
ਦੀ ਸਲਾਹ ਲੈਣੀ ਜਰੂਰੀ
ਹੈ।
..........ਦੋਸਤੋ ਹਰ
ਖੰਘ ਜਾਂ ਜੁਕਾਮ ਕਰੋਨਾ
ਨਹੀਂ ਹੁੰਦਾ। ਇਸ ਲਈ
ਸਧਾਰਨ ਖੰਘ ਜੁਕਾਮ ਤੋਂ
ਘਬਰਾਕੇ ਹਸਪਤਾਲ
ਪਹੁੰਚਣਾ ਜਾਂ ਦਾਖਲ ਹੋਣ
ਭੀ ਨੁਕਸਾਨ ਦੇਹ ਸਾਬਤ
ਹੋ ਸਕਦਾ ਹੈ। ਇਸ ਸਮੇਂ
ਆਪਣੇ ਆਪ ਨੂੰ, ਆਪਣੇ
ਪਰਵਾਰ ਤੋਂ ਵੱਖ ਕਰ
ਲੈਣਾ ਬਹੁਤ ਜਰੂਰੀ ਹੈ।
ਇਕ ਛੋਟਾ ਜਿਹਾ ਟੈਸਟ ਭੀ
ਹੈ। ਕਰੋਨਾ ਤੇ ਸਧਾਰਨ
ਖੰਘ, ਜੁਕਾਮ ਨੂੰ ਪਰਖਣਾ
ਦਾ।
............ਜੇ ਕਰੋਨਾ
ਹੈ ਤਾਂ ਮਨੁਖ ਦਾ ਸਾਹ
ਦਿਨੋ ਦਿਨ ਛੋਟਾ ਹੁੰਦਾ
ਜਾਏ ਗਾ। ਹਰ ਰੋਜ ਜਾਂ
ਦੋ ਬਾਰ ਖਾਲੀ ਪੇਟ,
ਲੰਬਾ ਸਾਹ ਲਉ। ਜੇ
ਤੁਹਾਡਾ ਸਾਹ ਪਹਿਲੇ
ਦਿਨਾਂ ਵਾਂਗ ਹੀ ਲੰਬਾ
ਹੈ ਤਾਂ ਤੁਹਾਨੂੰ ਕਰੋਨਾ
ਨਹੀਂ ਹੈ। ਜੇ ਤੁਹਾਡਾ
ਸਾਹ ਦਿਨੋ ਦਿਨ ਛੋਟਾ
ਹੁੰਦਾ ਜਾ ਰਿਹਾ ਹੈ ਤੇ
ਸਾਹ ਲੈਣ ਵਿਚ ਤਕਲੀਫ
ਮਹਿਸੂਸ ਹੋਣ ਲਗੀ ਹੈ,
ਤਾਂ ਤੁਰਤ ਹਸਪਤਾਲ
ਪਹੰਚੋ। ਹਸਪਤਾਲ ਪਹੁੰਚਣ
ਤੋਂ ਪਹਿਲੇ ਖੰਘ ਜੁਕਾਮ
ਵਾਲੀ ਕੋਈ ਭੀ ਦਵਾਈ
ਸਹਾਈ ਹੋ ਸਕਦੀ ਹੈ। ਇਕ
ਡਾਕਟਰ ਨੇ ਪੈਰਾਸਿਟਾਮੋਲ
ਦਾ ਜਿਕਰ ਭੀ ਕੀਤਾ ਹੈ।
..........ਦੋਸਤੋ ਮੈਂ
ਵਖੋ ਵੱਖ ਡਾਕਟਰਾਂ ਦੇ
ਵਿਚਾਰ ਤੁਹਾਡੇ ਧਿਆਨ
ਵਿਚ ਲਿਆਂਦੇ ਹਨ। ਸਾਇਦ
ਕਿਸੇ ਦੋਸਤ ਲਈ ਸਹਾਈ ਹੋ
ਜਾਣ। ਪਰ ਇਹਨਾਂ ਦੀ
ਪ੍ਰਮਾਣਕਤਾ ਵਾਰੇ ਮੈ
ਕੁਝ ਨਹੀਂ ਕਹਿ ਰਿਹਾ।
ਇਸ ਲਈ ਬੇਨਤੀ ਹੈ ਕਿ
ਮੇਰੇ ਸੁਣੇ ਹੋਏ ਇਹ
ਵਿਚਾਰ, ਕਿਸੇ ਡਾਕਟਰ
ਤੋਂ ਵੈਰੀਫਾਈ ਕਰਵਾ ਲਏ
ਜਾਣ। ਸਰਬੱਤ ਦਾ ਭਲਾ।
ਰੱਬ ਰਾਖਾ।