ਜੇ ਮੈਂ ਮੁਖ ਮੰਤਰੀ
ਪੰਜਾਬ ਹੁੰਦਾ? ਕਰਫਿਉ
ਅੱਜ ਹੀ ਖਤਮ। ਕਰੋਨਾ
ਮਹੀਨੇ ਵਿਚ ਖਤਮ। (ਪਾਰਟ
1)
ਦੋਸਤੋ। ਅੱਜ ਕਰੋਨਾ
ਸਬੰਧੀ ਕੈਬੀਨਿਟ ਮੀਟਿੰਗ
ਹੋ ਰਹੀ ਹੈ। ਜਿਸ ਕਰਕੇ
ਮੈਂ ਪੰਜਾਬ ਸਰਕਾਰ ਕੋਲ
ਆਪਣਾ ਸੁਝਾਂਅ ਪਹੁੰਚਾਉਣ
ਦੇ ਵਿਚਾਰ ਨਾਲ ਇਹ ਪੋਸਟ
ਪਾ ਰਿਹਾ ਹਾਂ। ਜੇ ਕੋਈ
ਦੋਸਤ ਇਹ ਪੋਸਟ ਕੈਬੀਨਿਟ
ਦੇ ਧਿਆਨ ਵਿਚ ਲਿਆ ਦੇਵੇ
ਤਾਂ ਉਸਦਾ ਲੱਖ ਲੱਖ
ਧੰਨਵਾਦ।
ਜੇ ਮੈਂ ਮੁਖਮੰਤਰੀ
ਹੁੰਦਾ ਤਾਂ ਆਪਣੇ ਆਪ
ਨੂੰ ਕਰੋਨਾ ਦੇ ਖਾਤਮੇਂ
ਤੇ ਲੋਕਸੇਵਾ ਲਈ ਅਰਪਣ
ਕਰਦਾ। ਨਾਂ ਕਿ ਕਰੋਨਾ
ਦਾ ਸਹਿਮ ਪਾ ਕੇ, ਕਿਸੇ
ਵਡੇ ਵਪਾਰਕ ਸਕੈਂਡਲ ਦੀ
ਵਿਉਂਤਬੰਦੀ ਕਰਦਾ।
ਪੰਜਾਬੀ ਦੋਸਤੋ। ਇਹ
ਪੋਸਟ ਮੈਂਨੂੰ ਸਾਡੇ
ਹਰਮਨ ਪਿਆਰੇ ਲੋਕ
ਹਿਤੈਸੀ ਮੁਖ ਮੰਤਰੀ
ਸਾਹਿਬ ਵਲੋਂ ਇਕ ਅਤਿਅੰਤ
ਸਹਿਮ ਭਰੀ ਸਟੇਟਮੈਂਟ
ਦੇਣ ਕਾਰਨ ਲਿਖਣੀ ਪਈ
ਹੈ। ਸੀ ਐਮ ਸਾਹਿਬ ਨੇ
ਦਸਿਆ ਕਿ ਕਰੋਨਾ ਦਾ
ਕਹਿਰ ਅਗੱਸਤ ਸਿਤੰਬਰ
ਤੱਕ ਬਹੁਤ ਭਿਆਨਕ ਹੋ
ਜਾਏ ਗਾ। ਜਦ ਪੰਜਾਬ ਦੇ
87% (ਤਕਰੀਬਨ ਦੋ
ਕ੍ਰੋੜ) ਲੋਕ ਕਰੋਨਾ ਦੇ
ਮਰੀਜ ਹੋਣ ਗੇ। (ਇਹ
ਕੁਦਰਤੀ ਹੈ ਕਿ ਜਦ
ਮਰੀਜਾਂ ਦੀ ਗਿਣਤੀ 2
ਕ੍ਰੋੜ ਤੱਕ ਪਹੁੰਚੇ ਗੀ,
ਉਸ ਸਮੇਂ ਤੱਕ 20-25
ਲੱਖ ਮਰੀਜ ਮਰ ਭੀ ਚੁਕੇ
ਹੋਣ ਗੇ)। ਉਹਨਾਂ ਕਿਹਾ
ਕਿ ਉਸ ਸਮੇਂ ਤੱਕ ਕਰਫਿਊ
ਉਠਾਉਣ ਦਾ ਸੁਆਲ ਹੀ
ਪੈਦਾ ਨਹੀਂ ਹੁੰਦਾ।
ਉਹਨਾਂ ਕੇਂਦਰ ਤੋਂ ਵੱਡੀ
ਮਾਲੀ ਮਦਤ ਮੰਗੀ ਹੈ।
ਉਹਨਾਂ ਕਰੋਨਾ ਦੇ ਉਪਚਾਰ
ਲਈ ਆਪਣੀ ਮੁਹਿੰਮ ਨੂੰ
ਚਾਰ ਪੜਾਵਾਂ ਵਿਚ ਵੰਡਿਆ
ਹੈ। ਜਿਨ੍ਹਾਂ ਵਿਚ ਵਡੀ
ਗਿਣਤੀ ਵਿਚ ਵੈਂਟੀਲੇਟਰ,
ਐਨ95 ਮਾਸਕ ਤੇ ਪੀਪੀਈ
ਕਿਟਾਂ ਮੰਗਵਾਈਆਂ ਜਾਣ
ਗੀਆਂ।
ਉਹਨਾਂ ਕਿਹਾ ਕਿ ਪਹਿਲਾ
ਪੜਾਅ ਜਨਵਰੀ ਤੋਂ ਐਪਰਿਲ
ਤੱਕ ਦਾ ਹੈ। ਜਿਸ ਵਿਚ
2000 ਸੈਟ ਖਰੀਦੇ
ਜਾਣਗੇ। ਦੂਜੇ ਪੜਾਅ ਵਿਚ
10,000 ਸੈਟ ਖਰੀਦੇ
ਜਾਣਗੇ। ਤੀਜੇ ਪੜਾਅ ਵਿਚ
30,000 ਸੈਟ ਖਰੀਦੇ ਜਾਣ
ਗੇ। ਚੌਥੇ ਪੜਾਅ ਜੁਲਾਈ
ਅਗੱਸਤ ਵਿਚ 1,00,000
(ਇਕ ਲੱਖ) ਸੈਟ ਖਰੀਦੇ
ਜਾਣ ਗੇ। ਭਾਵ ਕੁਲ
1,42,000 ਸੈਟ ਜੁਲਈ
ਅਗੱਸਤ ਤੱਕ ਖਰੀਦੇ ਜਾਣ
ਗੇ।
ਦੋਸਤੋਂ ਇਕ ਵੈਂਟੀਲੇਟਰ
ਦੀ ਕੀਮਤ ਤਕਰੀਬਨ 5 ਕੁ
ਹਜਾਰ ਡੌਲਰ ਹੈ। ਬੈਡ
ਮਕਾਨ ਸਮੇਤ ਪ੍ਰਤੀ ਸੈਟ
ਤਕਰੀਬਨ 10 ਕੁ ਲੱਖ ਦਾ
ਖਰਚਾ ਆਏ ਗਾ। ਇਹ ਰਕਮ
ਤਕਰੀਬਨ 142 ਅਰਬ ਰੁਪਏ
ਬਣ ਜਾਏ ਗੀ। ਹੁਣ ਮੈਂ
ਜਾਨਣਾ ਚਾਹੁੰਦਾ ਹਾਂ ਕਿ
ਕੀ ਵੈਂਟੀਲੇਟਰ ਨੇ ਕਿਸੇ
ਇਕ ਭੀ ਮਰੀਜ ਦੀ ਜਿੰਦਗੀ
ਬਚਾਈ ਹੈ। ਵੈਂਟੀਲੇਟਰ
ਬੰਦ ਕਰਦਿਆਂ ਹੀ ਮਰੀਜ
ਦਾ ਸਾਹ ਬੰਦ ਹੋ ਜਾਂਦਾ
ਹੈ। ਕੁਝ ਕੁ ਕੇਸ ਹਨ ਜਦ
ਮਰੀਜ ਇਕ ਦੋ ਮਹੀਨੇ ਬਾਦ
ਮਰੇ ਹਨ। ਇਹ ਮਰੀਜ ਭੀ
ਬ੍ਰੇਨ ਡੈਡ ਡਿਕਲੇਅਰ ਕਰ
ਦਿਤੇ ਜਾਂਦੇ ਹਨ।
ਐਨ95 ਮਾਸਕ, (5 ਲੇਅਰ)
ਦੀ ਕੀਮਤ ਹਜਾਰ ਕੁ ਰੁਪਏ
ਹੈ। ਇਸਦੀ ਉਪਰਲੀ ਤੇ
ਨਿਚਲੀ ਤਹਿ ਨਨਵੋਵਨ
ਕਪੜੇ ਦੀ ਹੁੰਦੀ ਹੈ।
ਜਿਸ ਵਿਚੋਂ ਸਾਹ ਲੰਘਣਾ
ਮੁਸਕਿਲ ਹੈ। ਦੂਜੀ ਨੀਲੀ
ਤਹਿ ਕਾਰਬਨ ਤਹਿ ਕਹੀ
ਜਾਂਦੀ ਹੈ। ਇਹ ਕਾਰਬਨ
ਕਿਵੇਂ ਕੰਮ ਕਰਦੀ ਹੈ,
ਕਿਨੇ ਸਮੇਂ ਲਈ ਕਰਦੀ
ਹੈ, ਕੋਈ ਜਾਣਕਾਰੀ
ਨਹੀਂ। ਸਾਹ ਨੱਕ ਦੇ
ਨਾਲੋਂ ਸਿਧਿਆਂ ਹੀ
ਆਉੰਦਾ ਹੈ। ਅਸਲ ਵਿਚ
ਮੋਟੀ ਮਲਮਲ ਦਾ ਇਕ ਫੁਟ
ਚੌੜਾ ਪਟਕਾ ਇਸ ਨਾਲੋਂ
ਕਈ ਗੁਣਾ ਬੇਹਤਰ ਮਾਸਕ
ਹੈ।
ਜੇ ਮੈਂ ਮੁਖ ਮੰਤਰੀ
ਹੁੰਦਾ, ਤਾਂ ਇੰਜ ਨਾਂ
ਇੰਜ ਕਰਦਾ।
01. ਮੈਂ ਛੋਟੇ ਘਰੇਲੂ
ਡਰੋਨ ਤੇ ਪਾਬੰਦੀ ਤੁਰਤ
ਖਤਮ ਕਰ ਦਿੰਦਾ। ਇਹ
ਘਰੇਲੂ ਡਰੋਨ, ਚਾਰਜ ਹੋਣ
ਉਪਰੰਤ ਸਿਰਫ 100 ਫੁਟ
ਦੀ ਉਚਾਈ ਤੱਕ, 8-10
ਕਿਲੋ ਮੀਟਰ ਤੱਕ 10 ਕੁ
ਕਿਲੋ ਭਾਰ ਚੁਕ ਸਕਦਾ
ਹੈ। ਇਸ ਡਰੋਨ ਦੀ ਕੀਮਤ
ਸਿਰਫ ਇਕ ਲੱਖ ਰੁਪਏ ਹੀ
ਹੈ। ਇਕ ਮਹੀਨੇ ਵਿਚ
ਹਜਾਰਾਂ ਡਰੋਨ ਪਿੰਡ
ਪਿੰਡ ਪਹੁੰਚ ਜਾਂਦੇ।
ਦਵਾਈਆਂ, ਘਰੇਲੂ ਸਮਾਨ,
ਲੰਗਰ, ਡਰੋਨ ਹੀ ਘਰ ਘਰ
ਸਪਲਾਈ ਕਰਦੇ। ਕਿਸੇ ਨੂੰ
ਭੀ ਨਾਂ ਹੀ ਦੁਕਾਨ ਤੇ
ਜਾਣ ਦੀ ਲੋੜ ਹੁੰਦੀ।
ਨਾਂ ਹੀ ਦੁਕਾਨ ਖੋਹਲਣ
ਦੀ। ਹਰ ਪਿੰਡ ਹਜਾਰਾਂ
ਡਰੋਨ ਉਡਦੇ ਦਿਸਦੇ।
ਡਰੋਨ ਇਕ ਦੂਜੇ ਨਾਲ
ਟਕਰਾਕੇ ਨੀਚੇ ਨਹੀਂ
ਡਿਗਦੇ। ਨਾਂ ਹੀ ਨਸ਼ਟ
ਹੁੰਦੇ ਹਨ। ਕਿਉਂਕੇ
ਇਹਨਾਂ ਦੇ ਖੰਬਾਂ ਦੁਆਲੇ
ਮੋਲਡਿਡ ਪਲਾਸਟਿਕ ਦੀ
ਪਟੀ ਲਾਈ ਜਾਂਦੀ ਹੈ।
ਇਹਨਾਂ ਦੀਆਂ ਰਿਕਾਰਡਿਡ
ਵੀਡੀਉਜ, ਆਪਣੇ ਆਪ,
ਮਮੂਲੀ ਮੋਬਾਈਲ ਸਿਸਟਿਮ
ਰਾਹੀਂ, ਸਰਕਾਰ ਵਲੋਂ
ਸਬੰਧਿਤ ਪਿੰਡ ਲਈ ਨੀਯਤ
ਕੀਤੇ, ਕੰਟਰੋਲ ਸੈਂਟਰਾਂ
ਵਿਚ ਪਹੁੰਚਦੀ ਰਹਿਦੀ।
ਜਿਸ ਰਾਹੀ ਸਥਾਨਕ ਸਰਕਾਰ
ਕੰਟਰੋਲ ਕਰ ਸਕਦੀ।
02. ਕਰੋਨਾ ਹੋਮ
ਐਂਟੀਬੌਡੀ ਬਲੱਡ ਟੈਸਟ
ਕਿਟ (ਕੋਵਡ 19 ਕਿਟ) ਦੀ
ਕੀਮਤ ਅੱਜ ਕਲ੍ਹ ਤਕਰੀਬਨ
50 ਕੁ ਹਜਾਰ ਰੁਪਏ ਹੈ।
ਵੱਡੀਆਂ ਪੁਰਾਣੀਆਂ ਟੈਸਟ
ਮਸ਼ੀਨਾਂ ਦੀ ਰਿਪੋਰਟ,
ਤਸੱਲੀ ਬਖਸ ਨਹੀ ਹੈ।
25-30 % ਫੇਲਰ ਵਿਚ ਇਹ
ਨੈਗੇਟਿਵ ਰਿਜੱਲਟ ਦੇ
ਦਿੰਦੀਆਂ ਹਨ। ਜੋ
ਮਨੁਖਤਾ ਨਾਲ ਧੋਖਾ ਹੈ।
ਕੋਈ ਆਪਣਾ ਪ੍ਰਾਈਵੇਟ
ਟੈਸਟ ਨਹੀਂ ਕਰਵਾ ਸਕਦਾ।
ਖਰਚਾ ਭੀ 5 ਹਜਾਰ ਹੈ ਤੇ
ਨੰਬਰ ਭੀ ਜਲਦੀ ਨਹੀ
ਆਉਦਾ।
ਕਰੋਨਾ ਹੋਮ ਐਂਟੀਬੌਡੀ
ਬਲੱਡ ਟੈਸਟ ਕਿਟ (ਮਲਟੀ
ਕੋਵਡ 19 ਕਿਟ) ਦੀ ਕੀਮਤ
ਅੱਜ ਕਲ੍ਹ ਭਾਂਵੇਂ 50
ਕੁ ਹਜਾਰ ਰੁਪਏ ਹੈ। ਪਰ
ਇਸਦੇ ਸਿੰਗਲ ਹੋਮ ਯੂਨਿਟ
ਦੀ ਅਸਲ ਕੀਮਤ ਸਿਰਫ 500
ਰੁਪਏ ਹੀ ਹੈ। ਹਰ ਪਿੰਡ,
ਵਾਰਡ, ਵਿਚ ਹਜਾਰਾਂ
ਕਿਟਾਂ ਰੱਖੀਆਂ
ਜਾਂਦੀਆਂ। ਕੁਝ ਲੋਕ ਆਪ
ਹੀ ਖਰੀਦ ਲੈਦੇ। ਇਸ ਉਪਰ
ਇਕ ਤੁਪਕਾ ਖੂਨ ਰੱਖਣ
ਸਾਰ ਹੀ ਪਤਾ ਚੱਲ ਸਕਦਾ
ਹੈ ਕਿ ਕਿਸ ਨੂੰ ਕਰੋਨਾ
ਦੀ ਲਾਗ ਹੈ, ਕਿਸ ਨੂੰ
ਨਹੀਂ ਹੈ। ਕੋਈ ਇਨਸਾਨ
ਮਰਨਾ ਨਹੀਂ ਚਾਹੁੰਦਾ।
ਨਾਂ ਹੀ ਆਪਣੇ ਪ੍ਰਵਾਰ
ਨੂੰ ਮਾਰਨਾ ਚਾਹੁੰਦਾ
ਹੈ। ਜੇ ਕਿਸੇ ਨੂੰ ਲਾਗ
ਦੀ ਸ਼ੱਕ ਬਣਦੀ, ਤੁਰਤ
ਔਨਲਾਈਨ ਡਾਕਟਰ ਨੂੰ
ਕਨਸਲਟ ਕਰਕੇ ਇਕ ਘੰਟੇ
ਵਿਚ ਹੀ ਦਵਾਈ ਡਰੋਨ
ਰਾਹੀਂ ਘਰੇ ਪਹੁੰਚ
ਜਾਂਦੀ। ਪਰਵਾਰ ਆਪ ਹੀ
ਮਰੀਜ ਨੂੰ ਐਸੋਲੇਟ ਕਰਨ
ਲਈ, ਘਰ ਵਿਚ ਹੀ ਕੋਈ
ਇੰਤਜਾਮ ਕਰ ਦਿੰਦਾ।
ਕਿਸੇ ਦੀ ਭੀ ਮੌਤ ਨਾਂ
ਹੁੰਦੀ। ਜੇ ਮੌਤ ਹੁੰਦੀ
ਤਾਂ ਕਰੋਨਾ ਨਾਲ ਹੋਈ ਨਾ
ਮੰਨੀ ਜਾਂਦੀ। ਪਰਵਾਰ ਦਾ
ਮਨੋਬਲ ਨਾ ਡਿਗਦਾ।
ਸਮਾਜਿਕ ਬਾਈਕਾਟ ਨਾ
ਹੁੰਦਾ।
03. ਹਸਪਤਾਲਾਂ ਦੇ
ਡਾਕਟਰ ਬਹੁਤ ਸਹਿਮ ਅਧੀਨ
ਹਨ। ਕਰੋਨਾ ਦੀ ਭਿਆਨਕਤਾ
ਤੇ ਲੰਮੇ ਅਰਸੇ ਦੀ
ਘੋਸ਼ਣਾ ਨੇ ਉਹਨਾਂ ਨੂੰ
ਨਿਰ ਉਤਸ਼ਾਹ ਕਰ ਦਿਤਾ
ਹੈ। ਮੇਰੇ ਇਕ ਦੋਸਤ ਦੇ
ਘਰ ਵਾਲੀ ਨੂੰ ਕੈਂਸਰ ਦੀ
ਸੰਕਾ ਸੀ। ਬੀਕਾਨੇਰ
ਵਾਲਿਆਂ ਦਸਿਆ ਕਿ ਇਹ
ਪਹਿਲੀ ਸਟੇਟ ਤੇ ਹੈ।
ਉਪਰੇਸ਼ਨ ਦੀ ਲੋੜ ਨਹੀਂ
ਤੁਸੀਂ ਬਠਿੰਡੇ ਹਸਪਤਾਲ
ਤੋਂ ਇਹ ਦਵਾਈ ਲੈਂਦੇ
ਰਹੋ। ਉਹ ਦੋਸਤ ਕਰਫਿਉ
ਦੁਰਾਨ ਹੀ ਤਿੰਨ ਵਾਰ
ਬੰਠਿੰਡੇ ਗਿਆ। ਪਰ ਦਵਾਈ
ਨਹੀਂ ਮਿਲੀ, ਕਿਉਂਕੇ
ਲਿਖਕੇ ਦੇਣ ਵਾਲਾ ਡਾਕਟਰ
ਨਹੀਂ ਮਿਲ ਸਕਿਆ। ਬਹੁਤੇ
ਡਾਕਟਰ ਆਪਣੇ ਕਮਰੇ ਵਿਚ
ਆ ਜਾਂਦੇ ਹਨ। ਪਰ
ਮਰੀਜਾਂ ਨੂੰ ਨਾਂ ਹੀ
ਅੰਦਰ ਬੁਲਾਉਦੇ ਹਨ। ਨਾਂ
ਹੀ ਦੇਖਦੇ ਹਨ। ਇਸਦਾ
ਕਾਰਨ ਸਹਿਮ ਹੈ। ਕਿਸੇ
ਭੀ ਕਰੋਨਾ ਮਰੀਜ ਨੂੰ
ਹਸਪਤਾਲ ਜਾਂ ਐਸੋਲੇਸ਼ਨ
ਸੈਲ ਵਿਚ ਬੰਦ ਕਰਨ ਤੋਂ
ਬਾਦ, ਉਸਦੀ ਮੌਤ ਦਾ
ਕਾਰਨ ਕਰੋਨਾ ਨਹੀ,
ਹਸਪਤਾਲ ਜਾਂ ਸੈਂਟਰ ਦੀ
ਨਰਕ ਵਰਗੀ ਜਿੰਦਗੀ ਹੈ।
ਘਰ ਵਿਚ ਹੀ ਐਸੋਲੇਟ
ਹੋਣਾ, ਤੇ ਪਰਵਾਰ ਵਲੋਂ
ਹੀ ਉਸਦਾ ਉਪਚਾਰ ਕੀਤਾ
ਜਾਣਾ। ਇਸ ਨਾਲੋਂ
ਹਜਾਰਾਂ ਗੁਣਾ ਬੇਹਤਰ
ਹੈ।
04. ਕਰਫਿਊ ਹਟਾ ਲੈਣ ਦੇ
ਬਾਦ ਭੀ ਕਿਸੇ ਸੜਕ,
ਗਲੀ, ਮਹੱਲੇ, ਵਿਚ ਕੋਈ
ਦੋ ਆਦਮੀ ਇਕੱਠੇ ਖੜੇ
ਨਜਰ ਨਾ ਆਉਂਦੇ। ਹਜਾਰਾਂ
ਡਰੋਨ ਕੈਮਰੇ ਉਹਨਾਂ ਦੀ
ਵੀਡੀਉ ਤੁਰਤ ਕੰਟਰੋਲ
ਸੈਂਟਰਾਂ ਵਿਚ ਭੇਜਦੇ
ਰਹਿੰਦੇ। ਹਰ ਪ੍ਰਾਣੀ
ਨੂੰ ਹਰ ਸਮੇਂ ਮਲਮਲ ਦਾ
ਮਾਸਕ ਰਖਣਾ ਜਰੂਰੀ
ਹੁੰਦਾ। ਕਿਸੇ ਭੀ ਆਦਮੀਂ
ਨੂੰ ਪੈਦਲ ਘਰੋਂ ਨਿਕਲਣ
ਦਾ ਅਧਿਕਾਰ ਨਾ ਹੁੰਦਾ।
ਹਰ ਕੋਈ ਆਪਣੇ ਸਾਈਕਲ,
ਰਿਕਸਾ, ਮੋਟਰ ਸਾਈਕਲ
ਜਾਂ ਕਾਰ ਤੇ ਹੀ ਬਾਹਰ
ਨਿਕਲ ਸਕਦਾ। ਸਿਧਾ ਆਪਣੇ
ਕੰਮ ਜਾਂਦਾ ਤੇ ਵਾਪਿਸ
ਆਪਣੇ ਘਰ ਆ ਜਾਂਦਾ।
ਕਿਸੇ ਨੂੰ ਭੀ ਬਿਨਾਂ
ਔਨਲਾਈਨ ਪਰਮਿਟ ਲਿਆਂ
ਕਿਸੇ ਹੋਰ ਘਰ ਜਾਣ ਜਾਂ
ਆਪਣੇ ਘਰ ਸਦਣ ਦਾ
ਅਧਿਕਾਰ ਨਾਂ ਹੁੰਦਾ।
ਨਾਂ ਹੀ ਪੁਲਸ ਵਾਲਿਆਂ
ਨੂੰ ਪਹਿਰਾ ਦੇਣ ਦੀ ਲੋੜ
ਹੁੰਦੀ। ਨਾਂ ਹੀ ਲੋਕ
ਕੁਟਣੇ ਪੈਂਦੇ।
05. ਪੰਜਾਬ ਦੇ
ਲੋੜੀਦੀਆਂ ਬਸਤਾਂ ਪੈਦਾ
ਕਰਨ ਵਾਲੇ ਸਾਰੇ
ਕਾਰਖਾਨੇ, ਪਹਿਲੇ ਹਫਤੇ
ਹੀ ਆਪਣੀ ਪੂਰੀ ਉਪਜ
ਸਕਤੀ ਤੇ ਪਹੁੰਚ ਜਾਂਦੇ।
ਲੱਖਾਂ ਮਜਦੂਰ ਇਹਨਾਂ
ਕਾਰਖਾਨਿਆਂ ਵਿਚ ਕੰਮ
ਕਰਦਾ ਤੇ ਆਪਣੀ ਰੋਜੀ
ਕਮਾਉਦਾ। ਪਰ ਕੋਈ ਇਕ ਭੀ
ਦੂਜੇ ਤੋਂ ਕਰੋਨਾ ਲਾਗ
ਤੋਂ ਪ੍ਰਭਾਵਤ ਨਾ
ਹੁੰਦਾ। ਕਿਉਂ ਕਿ ਇਹਨਾਂ
ਲੱਖਾਂ ਮਜਦੂਰਾਂ ਵਿਚੋਂ
ਇਕ ਭੀ ਕਰੋਨਾ ਦਾ ਮਰੀਜ
ਨਾ ਹੁੰਦਾ। ਹਰ ਮਜਦੂਰ
ਕੋਲ ਆਪਣੀ ਹੋਮ ਟੈਸਟ
ਕਿਟ (ਕ੍ਰੋਨਾ ਕੋਵਡ 19
ਕਿਟ) ਹੁੰਦੀ। ਮਜਦੂਰ
ਫੈਕਟਰੀ ਵਿਚ ਦਾਖਲ ਹੋਣ
ਤੋਂ ਪਹਿਲਾਂ ਆਪਣੀ ਹੋਮ
ਕਿਟ ਤੇ ਤਾਜਾ ਟੈਸਟ
ਕਰਕੇ, ਫੈਕਟਰੀ ਮਨੇਜਰ
ਤੋਂ ਲਿਖਤੀ ਕਰੋਨਾ ਫਰੀ
ਹੋਣ ਦਾ ਸਰਟੀਫੀਕੇਟ ਲੈ
ਸਕਦਾ। ਜੇ ਅੱਜ ਕੋਈ
ਮਜਦੂਰ ਕਰੋਨਾ ਮੁਕਤ ਹੈ
ਤਾਂ ਘਟੋ ਘਟ ਇਕ ਹਫਤਾ
ਉਹ ਕਰੋਨਾ ਦਾ ਮਰੀਜ
ਨਹੀਂ ਹੋ ਸਕਦਾ। ਜੇ
ਕਿਸੇ ਮਜਦੂਰ ਦਾ ਘਰੇ
ਕੀਤਾ ਟੈਸਟ ਸ਼ਕੀ ਜਾਪਦਾ
ਤਾਂ ਉਹ ਫੈਕਟਰੀ ਵਿਚੋਂ
ਆਪਣੇ ਆਪ ਹੀ ਕਿਸੇ
ਬਹਾਨੇ ਛੁਟੀ ਲੈ ਲੈਂਦਾ।
ਫੈਕਟਰੀਆਂ ਚਾਲੂ ਹੋਣ
ਨਾਲ ਚੋਰ ਬਜਾਰੀ ਰੁਕ
ਜਾਂਦੀ। ਕੀਮਤਾਂ ਬਹੁਤ
ਘਟ ਜਾਂਦੀਆਂ।
06. ਅੱਜ ਸਰਕਾਰਾਂ ਨੇ
ਸਮਾਨ ਨਾਲ ਭਰੇ ਟਰੱਕ
ਬਾਰਡਰ ਜਾਂ ਸੜਕਾਂ ਤੇ
ਹਫਤਿਆਂ ਭਰ ਤੋਂ ਰੋਕੇ
ਹੋਏ ਹਨ। ਕਿਸੇ ਭੀ ਟਰੱਕ
ਮਾਲਕ ਨੂੰ ਕਿਸੇ ਭੀ
ਅਫਸਰ ਤੋਂ ਮਨਜੂਰੀ
ਪਰਮਿਟ ਲੈਣ ਦੀ ਲੋੜ ਨਾਂ
ਹੁੰਦੀ। ਉਹ ਦਿਨ ਰਾਤ
ਫੈਕਟਰੀਆਂ ਵਿਚੋਂ ਮਾਲ
ਭਰਦੇ ਤੇ ਸਿਧੇ ਪਿੰਡਾਂ,
ਵਾਰਡਾਂ ਦੇ ਸੇਲ
ਸੈਂਟਰਾਂ ਤੇ ਮਾਲ
ਉਤਾਰਦੇ। ਉਹਨਾਂ ਲਈ
ਸਥਾਨਿਕ ਸਰਕਾਰ ਨੂੰ
ਇਤਨਾ ਹੀ ਸੂਚਿਤ ਕਰਨਾ
ਹੁੰਦਾ ਕਿ ਉਹਨਾਂ ਆਪਣੇ
ਟਰੱਕ ਵਿਚ ਕਿਤਨਾ ਮਾਲ
ਕਿਥੋਂ ਭਰਿਆ ਸੀ ਤੇ
ਕਿਥੇ ਕਿਤਨਾ ਮਾਲ
ਉਤਾਰਿਆ ਹੈ। ਵਿਉਪਾਰ
ਵਿਚ ਤੇਜੀ ਆਉਦੀ। ਮਜਦੂਰ
ਨੂੰ ਮਜਦੂਰੀ ਮਿਲਦੀ।
ਕਮਿਤਾਂ ਬਹੁਤ ਘਟ
ਜਾਂਦੀਆਂ। ਟਰੱਕ ਮਾਲਕ
ਤੇ ਮਜਦੂਰ ਦਾ ਕਰੋਨਾ
ਟੈਸਟ ਚੈਕ ਕਰਨਾ,
ਫੈਕਟਰੀ ਮਾਲਕ ਦੀ
ਜੁਮੇਂਵਾਰੀ ਹੁੰਦੀ।
ਤਾਜਾ ਟੈਸਟ ਰਿਪੋਰਟ
ਮਿਲਣ ਤੋਂ ਬਾਦ ਹੀ ਟਰੱਕ
ਨੂੰ ਫੈਕਟਰੀ ਵਿਚ ਦਾਖਲ
ਹੋਣ ਤੇ ਮਾਲ ਭਰਨ ਦੀ
ਮਨਜੂਰੀ ਦਿਤੀ ਜਾਂਦੀ।
07. ਕੰਟਰੋਲ ਸੈਟਰ ਹਰ
ਪਿੰਡ/ਵਾਰਡ ਦੇ ਕੇਂਦਰ
ਵਿਚ ਸ਼ਥਾਪਤ ਕੀਤਾ
ਜਾਂਦਾ। ਜਿਥੇ
ਬਰੌਡਬੈਂਡ, ਕੰਪਿਊਟਰ
ਸਿਸਟਿਮ ਤੇ ਛੋਟਾ ਜਿਹਾ
ਵੀਡੀਉ ਕਾਨਫਰੰਸਿੰਗ
ਸਿਸਟਿਮ ਦਾ ਪ੍ਰਬੰਧ
ਹੁੰਦਾ। ਜਿਥੇ ਕੋਈ ਭੀ
ਵਿਅਕਤੀ ਆਪਣੀ ਤਾਜਾ
ਟੈਸਟ ਰਿਪੋਰਟ ਦਿਖਾਕੇ
ਵੀਡੀਉ ਕਾਨਫਰੰਸ ਕਰ
ਸਕਦਾ। ਕੋਰਟਾਂ ਵਿਚ
ਪੇਸ਼ੀ ਇਸ ਵੀਡੀਉ
ਕਾਂਨਫਰੰਸ਼ਾਂ ਰਾਹੀਂ
ਭੁਗਤੀ ਜਾਂਦੀ। ਕੋਰਟਾਂ
ਦੇ ਕੰਮ ਬੰਦ ਨਾਂ
ਹੁੰਦੇ।
08. ਸਕੂਲ ਬੰਦ ਕਰਨ ਦੀ
ਨੌਬਤ ਨਾ ਆਉਦੀ। ਬਚਿਆਂ
ਤੇ ਟਚਿਰਾਂ ਨੂੰ ਸਿਰਫ
ਆਪਣਾ ਤਾਜੇ ਟੈਸਟ ਦਾ
ਸਬੂਤ ਦੇਣਾ ਪੈਦਾ ਜੋ
ਤੁਰਤ ਜਿਲਾ ਵਿਦਿਆ ਅਫਸਰ
ਕੋਲ ਪਹੁੰਚ ਜਾਂਦਾ। ਨਾਂ
ਹੀ ਸਕੂਲਾਂ ਵਾਲਿਆਂ ਨੂੰ
ਫੀਸਾਂ ਦੇ ਘਾਟੇ ਪੈਂਦੇ।
ਨਾਂ ਹੀ ਬਚਿਆਂ ਦੀ ਪੜਾਈ
ਤੇ ਕੈਰੀਅਰ ਖਰਾਬ
ਹੁੰਦੇ।
09. ਦਫਤਰਾਂ ਵਿਚ ਭੀ
ਛੁਟੀਆਂ ਕਰਨ ਦੀ ਲੋੜ ਨਾ
ਹੁੰਦੀ। ਹਰ ਅਫਸਰ ਤੇ
ਮੁਲਾਜਮ ਲਈ ਤਾਜਾ ਟੈਸਟ
ਰਿਪੋਰਟ ਹੀ ਅਧਾਰ
ਹੁੰਦੀ। ਸਾਰਾ ਸਿਸਟਿਮ
ਇਸ ਤਰਾਂ ਉਥਲ ਪੁਥਲ ਨਾਂ
ਹੁੰਦਾ ਜਿਸ ਤਰਾਂ ਕਿ
ਹੁਣ ਹੋ ਰਿਹਾ ਹੈ। ਮੇਰੀ
ਸੋਚ ਤੇ ਅਨੈਲੇਸਿਜ
ਅਨੁਸਾਰ ਸਾਇਦ 8-10
ਹਜਾਰ ਵਿਅਕਤੀ ਪਿਛੇ ਇਕ
ਵਿਅਕਤੀ ਕਰੋਨਾ ਪੌਜੇਟਿਵ
ਸਾਬਤ ਹੁੰਦਾ। ਇਸ
ਸਿਸਟਿਮ ਉਪਰ ਖਰਚਾ
ਪਲੈਨਿਡ ਖਰਚੇ ਤੋਂ ਕਈ
ਗੁਣਾ ਘਟ ਹੁੰਦਾ। ਪਰ
ਕੋਈ ਸਰਕਾਰ ਭੀ ਅਜੇਹਾ
ਸਿਸਟਿਮ ਅਪਣਾਉਣ ਲਈ
ਤਿਆਰ ਨਹੀਂ ਹੋਵੇ ਗੀ।
ਕਿਉਂਕੇ ਸਰਕਾਰਾਂ ਦੀ
ਲੋੜ ਸਿਰਫ ਕਰੋਨਾ ਤੇ
ਲੋਕ ਬਚਾਉਣੇ ਨਹੀਂ ਆਪਣਾ
ਬਿਜਨਿਸ ਭੀ ਹੈ। ਪਰ
ਇਕੱਲਾ ਬਿਜਨਿਸ ਹੀ ਨਹੀਂ
ਕਈ ਹੋਰ ਭੀ ਊਣਤਾਈਆਂ
ਹਨ। ਕਰੋਨਾ ਵਾਇਰਸ
ਕਿਵੇਂ ਖਤਮ ਕੀਤਾ ਜਾ
ਸਕਦਾ ਹੈ ਤੇ ਇਸਦੇ ਖਤਮ
ਕਰਨ ਵਿਚ ਕੀ ਕੀ
ਰੁਕਾਵਟਾਂ ਹਨ। ਇਹਨਾਂ
ਦਾ ਜਿਕਰ (ਪਾਰਟ 2) ਵਿਚ
ਕਰਾਂ ਗੇ।