Thank you very much for visiting the Anti-Corruption Party's website. This party has been established to fight against evils like corruption, drug mafias, sand mafia, monopoly on transport cable industry, etc. The money looted from the public goes back to the public. The Gurdwara Board and other holy Gurudwaras will be looted. The Gurdwara Parbandhak Board will be formed all over the world to manage the board. Notified and local committees will be managed by the local Sangat. Your cooperation is required.
        
ਫੇਸਬੁਕ ਪੋਸਟਜ
 

ਕਰੋਨਾ ਵਾਇਰਸ ਕੀ ਚੀਜ ਹੈ। ਇਹ ਕਿਵੇ ਪੈਦਾ ਕੀਤਾ ਗਿਆ ਹੈ। ਕਿਸਨੇ ਪੈਦਾ ਕੀਤਾ ਹੈ। ਖਤਮ ਕਿਵੇਂ ਕੀਤਾ ਜਾ ਸਕਦਾ ਹੈ?

.........ਕਿਸੇ ਸਮੇਂ ਵਾਇਰਸ ਕੁਦਰਤੀ ਅਲਾਮਤਾਂ ਸਨ ਤੇ ਇਹ ਮਨੁਖਤਾ ਲਈ ਕੁਦਰਤੀ ਕਹਿਰ ਸਮਝੇ ਜਾਂਦੇ ਸਨ। ਪਰ ਅੱਜ ਸਾਇੰਸ ਨੇ ਬਹੁਤੇ ਵਾਇਰਸਾਂ ਤੇ ਕਾਬੂ ਪਾਕੇ ਇਹਨਾਂ ਨੂੰ ਆਪਣਾ ਸੇਵਾਦਾਰ ਬਣਾ ਲਿਆ ਹੈ। ਇਹਨਾਂ ਦੀ ਵਰਤੋਂ ਮਾਰੂ ਬੀਮਾਰੀਆਂ ਦੇ ਇਲਾਜ ਲਈ ਭੀ ਕੀਤੀ ਜਾਂਦੀ ਹੈ, ਜਿਸ ਨੂੰ ਵੈਕਸੀਨ ਕਹਿੰਦੇ ਹਨ। ਇਹਨਾਂ ਵਾਇਰਸਾਂ ਦੀ ਵਰਤੋਂ ਬਾਇਲੌਜੀਕਲ ਵੈਪਨ (ਰਸਾਇਨਿਕ ਹਥਿਆਰ) ਦੇ ਤੌਰ ਤੇ ਭੀ ਕੀਤੀ ਜਾਂਦੀ ਹੈ। ਤੀਸਰੀ ਵਰਡ ਵਾਰ ਦਾ ਮੁਖ ਹਥਿਆਰ ਵਾਇਰਸ ਹੀ ਹੈ। ਚਾਈਨਾ ਭਾਂਵੇ ਬਾਇਲੌਜੀਕਲ ਵੈਪਨ ਕਨਵੈਂਸਨ ਦਾ ਸਿਗਨੇਟਰੀ ਹੈ। ਪਰ ਉਸ ਵਿਚ ਬਾਇਲੌਜੀਕਲ ਵੈਪਨ ਬਨਾਉਣ ਦੀ ਭਰਪੂਰ ਯੋਗਤਾ ਹੈ। ਇੰਡੀਆ ਭੀ ਬਾਇਲੌਜੀਕਲ ਵੈਪਨ ਕਨਵੈਂਸਨ ਦਾ ਸਿਗਨੇਟਰੀ ਹੈ। ਪਰ ਇਸਦੀ ਬਾਇਲੌਜੀਕਲ ਵੈਪਨ ਬਨਾਉਣ ਦੀ ਯੋਗਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਾਇਲੌਜੀਕਲ ਵੈਪਨ ਤੇ ਕੈਮੀਕਲ ਵਪਨ ਵਖੋ ਵੱਖਰੇ ਹਥਿਆਰ ਹਨ। ਬਾਇਲੌਜੀਕਲ ਵੈਪਨ ਕੈਮੀਕਲ ਵੈਪਨ ਨਾਲੋਂ ਕਈ ਗੁਣਾ ਮਾਰੂ ਹਥਿਆਰ ਸਾਬਤ ਹੋਇਆ ਹੈ। ਇਸ ਲਈ ਤੀਸਰੇ ਸੰਸਾਰ ਯੁਧ ਦਾ ਮੁਖ ਹਥਿਆਰ ਸਮਝਿਆ ਜਾਂਦਾ ਹੈ। ਦੁਨੀਆਂ ਦੇ 16 ਦੇਸ਼ਾਂ ਕੋਲ ਬਾਇਲੌਜੀਕਲ ਵੈਪਨ ਹਨ। ਇਹ ਦੇਸ ਹਨ: (Canada, China, Cuba, France, Germany, Iran, Iraq, Israel, Japan, Libya, North Korea, Russia, South Africa, Syria, UK and USA)

.........ਕਰੋਨਾ ਵਾਇਰਸ ਮਨੁਖੀ ਕੇਸ ਦੀ ਮੁਟਾਈ ਦਾ ਹਜਾਰਵਾਂ ਹਿਸਾ ਹੈ। ਇਹ ਸਬਮਾਈਕਰੋਸਕੋਪਿਕ ਅਣੂ ਹੈ। ਭਾਵ ਸਧਾਰਨ ਮਾਈਕਰੋ ਸਕੋਪ ਨਾਲ ਨਹੀਂ ਦੇਖਿਆ ਜਾ ਸਕਦਾ। ਇਸਦੇ ਦੋ ਹਿਸੇ ਹਨ। ਇਕ ਹਿਸੇ ਨੂੰ ਕੈਰੀਅਰ ਕਿਹਾ ਜਾਂਦਾ ਹੈ। ਦੂਸਰਾ ਹਿਸਾ ਖਤਰਨਾਕ ਅਣੂ ਹੈ। ਜੋ ਦੂਸਰਾ ਮੁਫੀਦ ਕੈਰੀਅਰ ਦੇਖ ਕੇ ਪਹਿਲਾ ਕੈਰੀਅਰ ਛੱਡ ਦਿੰਦਾ ਹੈ। ਮਨੁਖੀ ਸਰੀਰ ਸੈਲ ਇਸਦਾ ਮਨਭਾਉਦਾ ਕੈਰੀਅਰ ਹੈ। ਇਹ ਤਬਦੀਲੀ ਹੀ ਇਨਫੈਕਸ਼ਨ ਕਹੀ ਜਾਂਦੀ ਹੈ। ਡਾਕਟਰ ਇਸਨੂੰ ਜਰਾ ਬਦਲਵੇਂ ਢੰਗ ਨਾਲ ਪੇਸ਼ ਕਰਦੇ ਹਨ। ਉਹ ਕਹਿੰਦੇ ਹਨ, ਪਹਿਲਾ ਹਿਸਾ ਵਾਇਰਸ ਹੈ, ਦੂਸਰਾ ਹਿਸਾ ਬੀਮਾਰੀ ਹੈ। "ਨੋਵਲ ਕਰੋਨਾ ਵਾਇਰਸ 2019" (ਜੋ ਬਦਲਕੇ "ਸਾਰਸ ਕੋਵ 2" ਭਾਵ "ਸਾਰਸ ਕਰੋਨਾ ਵਾਇਰਸ 2" ਕਰ ਦਿਤਾ ਗਿਆ ਹੈ) ਵਾਇਰਸ ਭਾਵ ਕੈਰੀਅਰ ਦਾ ਨਾਮ ਹੈ। "ਕੋਵਡ19" ਬੀਮਾਰੀ ਭਾਵ ਅਣੂ ਦਾ ਨਾਮ ਹੈ। ਸੈਂਕੜੇ ਤਰਾਂ ਦੇ ਵਾਇਰਸ ਪੈਦਾ ਕੀਤੇ ਜਾ ਚੁਕੇ ਹਨ। ਕੁਝ ਦੇਸ "ਕੋਵਡ19" ਦੇ ਖਾਤਮੇਂ ਲਈ ਜਿਆਦਾ ਚਿੰਤਤ ਨਹੀਂ। ਬਲਕਿ ਇਸਦੀ ਖੋਜ ਕਰਕੇ ਇਕ ਅਜੇਤੂ ਬਾੲੋਲੌਜੀਕਲ ਵੈਪਨ ਵਜੋਂ ਆਪਣੀ ਸਰਵਿਸ ਵਿਚ ਲੈਣਾ ਚਾਹੁੰਦੇ ਹਨ। ਕਿਹਾ ਜਾ ਰਿਹਾ ਹੈ ਕਿ ਯੂਐਸਏ ਭੀ ਕੋਈ ਅਜੇਹੀ ਖੋਜ ਕਰ ਰਿਹਾ ਹੈ ਤੇ ਆਪਣੇ ਲੋਕਾਂ ਵਿਚ ਐਂਟੀਬੌਡੀ ਰਜਿਸਟੈਂਸ ਪੈਦਾ ਕਰ ਰਿਹਾ ਹੈ।

..........ਆਉ ਹੁਣ ਪਹਿਲੇ ਬੁਨਿਆਦੀ ਸੁਆਲ ਕਿ "ਕਰੋਨਾ ਵਾਇਰਸ ਕੀ ਚੀਜ ਹੈ। ਇਹ ਕਿਵੇ ਪੈਦਾ ਕੀਤਾ ਗਿਆ ਹੈ। ਕਿਸਨੇ ਪੈਦਾ ਕੀਤਾ ਹੈ। ਖਤਮ ਕਿਵੇਂ ਕੀਤਾ ਜਾ ਸਕਦਾ ਹੈ?" ਉਪਰ ਵਿਚਾਰ ਕਰੀਏ। ਇਸ ਸਬੰਧੀ ਕਈ ਧਾਰਨਾਂ ਹਨ।

..........ਪਹਿਲੀ ਧਾਰਨਾ: ਹਿੳਬੂਈ ਸਟੇਟ ਚਾਈਨਾ ਦੀ ਕੇਂਦਰੀ ਸਟੇਟ ਹੈ, ਜਿਸ ਦੀ ਰਾਜਧਾਨੀ ਵੂਹਨ ਹੈ। ਇਹ ਸਟੇਟ ਚਾਈਨਾ ਦੀ ਇਲੈਕਟ੍ਰੋਨਿਕ ਹੱਬ ਮੰਨੀ ਗਈ ਹੈ। ਜਦ ਚਾਈਨਾ ਦੀ ਆਰਥਕ ਹਾਲਤ ਕਮਜੋਰ ਸੀ। ਲੇਬਰ ਕੁਆਲੀਫਾਇਡ ਪਰ ਸਸਤੀ ਸੀ। ਉਸ ਸਮੇਂ ਦੁਨੀਆਂ ਦੇ ਹਰੇਕ ਅਮੀਰ ਦੇਸ ਨੇ ਇਥੇ ਅਪਣੇ ਉਦਯੋਗ ਸਥਾਪਤ ਕਰ ਲਏ ਸਨ। ਜਿਹਨਾਂ ਵਿਚ ਕ੍ਰੋੜਾਂ ਚੀਨੀ ਕਾਮੇ ਕੰਮ ਕਰਦੇ ਹਨ। ਹੁਣ ਚਾਈਨਾ ਵਰਡ ਪਾਵਰ ਬਣ ਗਿਆ ਹੈ। ਇਹ ਉਦਯੋਗ ਉਸਦੀ ਆਪਣੀ ਇੰਡੱਸਟਰੀ ਲਈ ਚੈਲਿੰਜ ਹਨ। ਉਸਦੀ ਟੈਕਨੌਲੋਜੀ ਲੀਕ ਹੋ ਰਹੀ ਹੈ। ਇਸ ਲਈ ਚਾਈਨਾ ਇਹ ਸਾਰੇ ਵਿਦੇਸ਼ੀ ਉਦਯੋਗ ਬੰਦ ਕਰਨਾ ਚਾਹੁੰਦਾ ਹੈ। ਇਸੇ ਵਿਉੰਤਬੰਦੀ ਹੇਠ ਚਾਈਨਾ ਨੇ ਹਿਉਬੂਈ ਸਟੇਟ ਨੂੰ ਛੱਡਕੇ ਬਾਕੀ ਸਾਰੀਆਂ ਸਟੇਟਾਂ ਵਿਚ ਐਂਟੀ ਕਰੋਨਾ ਵੈਕਸ਼ੀਨ ਦੇ ਲੋਦੇ ਲਗਵਾਉਣੇ ਮੁੜ ਸੁਰੂ ਕਰਵਾ ਦਿਤੇ ਸਨ। ਜਿਹਨਾਂ ਦੀ ਪੂਰਤੀ ਉਪਰੰਤ ਸਮੁੰਦਰੀ ਖੁਰਾਕ ਰਾਹੀਂ ਕਰੋਨਾ ਫੈਲਾ ਦਿਤਾ। ਜਿਸ ਕਾਰਨ ਇਕ ਵਾਰ ਸਾਰੇ ਵਿਦੇਸੀ ਚਾਈਨਾ ਵਿਚ ਰਿਹਾਇਸ ਤੇ ਆਪਣੀ ਜਾਇਦਾਦ ਛੱਡ ਗਏ। ਪਰ ਟੈਕਸ ਤੇ ਲੇਬਰ ਦੀ ਦੇਣਦਾਰੀ ਉਹਨਾਂ ਉਪਰ ਅਜੇ ਭੀ ਭਾਰੂ ਹੈ। ਜਿਸ ਕਾਰਨ ਉਹ ਮੁੜ ਚਾਈਨਾ ਨਹੀਂ ਆ ਸਕਣ ਗੇ। ਚਾਈਨਾ ਨੇ ਆਪਣੇ 3 ਲੱਖ ਲੋਕਾਂ ਦਾ ਘਾਟਾ ਤਾਂ ਝੱਲ ਲਿਆ। ਪਰ ਚਾਈਨਾ ਨੂੰ ਇਕ ਅਜਾਦ ਸ਼ਕਤੀ ਵਜੋਂ ਉਭਾਰ ਲਿਆ। ਕੋਵਡ19 ਚਾਈਨਾ ਨੇ ਖੁਦ ਹੀ ਤਿਆਰ ਕੀਤਾ ਹੈ ਤੇ ਵਾਇਲੌਜੀਕਲ ਵੈਪਨ ਵਜੋਂ ਵਰਤਿਆ ਹੈ।

..........ਦੂਜੀ ਧਾਰਨਾ: ਅਮਰੀਕਾ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ ਮੰਨਿਆਂ ਜਾਂਦਾ ਰਿਹਾ ਹੈ। ਯੂ ਐਨ ਉ ਉਸੇ ਦੇ ਇਸ਼ਾਰੇ ਤੇ ਕੰਮ ਕਰਦੀ ਕਹੀ ਜਾਂਦੀ ਹੈ। ਅਮਰੀਕਾ ਕਿਸੇ ਦੇਸ ਤੇ ਪਾਬੰਦੀਆਂ ਲਾਕੇ ਉਸਦੀ ਆਰਥਕ ਹਾਲਤ ਖਰਾਬ ਕਰ ਸਕਦਾ ਹੈ। ਇਕ ਤਰਾਂ ਉਹ ਦੁਨੀਆਂ ਦਾ ਬਾਦਸਾਹ ਬਣਿਆ ਹੋਇਆ ਹੈ। ਪਰ ਹੁਣ ਚਾਈਨਾ ਨੇ ਉਸ ਨੂੰ ਕਈ ਉਤਪਾਦਾਂ ਤੇ ਚੈਲਿੰਜ ਕਰ ਦਿਤਾ ਹੈ। ਅਮਰੀਕਾ ਦੀਆਂ ਪਾਬੰਦੀਆਂ ਬੇਅਰਥ ਹੋ ਗਈਆਂ ਹਨ। ਇਸ ਲਈ ਅਮਰੀਕਾ ਚਾਈਨਾ ਨੂੰ ਹਰ ਹਾਲਤ ਤਬਾਹ ਕਰਨਾ ਚਾਹੁੰਦਾ ਸੀ। ਅਮਰੀਕਾ ਹੁਣ ਤਾਂ ਭਾਂਵੇ ਬਾਇਲੌਜੀਕਲ ਵੈਪਨ ਕਨਵੈਂਸਨ ਦਾ ਸਿਗਨੇਟਰੀ ਹੈ। ਪਰ 1943 ਤੱਕ ਉਸਨੇ ਬਾਇਲੌਜੀਕਲ ਵੈਪਨ ਦਾ ਬਹੁਤ ਵੱਡਾ ਭੰਡਾਰ ਆਪਣੇ ਕੋਲ ਸੁਰੱਖਤ ਕਰ ਲਿਆ ਸੀ। ਹੁਣ "ਕਰੋਨਾ ਸਾਰਸ 1" ਨਾਲ ਰਲਦਾ ਮਿਲਦਾ ਵਾਇਰਸ ਅਮਰੀਕਾ ਨੇ ਚੀਨ ਵਿਚ ਕੰਮ ਕਰਦੀ ਆਪਣੀ ਲੇਬਰ ਰਾਹੀ ਚਾਈਨਾਂ ਵਿਚ ਫੈਲਾ ਦਿਤਾ। ਇਸ ਨੂੰ ਤੀਜੇ ਸੰਸਾਰ ਯੁਧ ਦੀ ਸ਼ੁਰੂਆਤ ਤੇ ਬਾਇਲੌਜੀਕਲ ਵੈਪਨ ਦਾ ਪਹਿਲਾ ਪ੍ਰੀਖਣ ਕਿਹਾ ਜਾਂਦਾ ਹੈ। ਜਿਸ ਤਰਾਂ ਅਮਰੀਕਾ ਨੇ ਆਪਣੇ ਬੰਬਾਂ ਦਾ ਨਿਰੀਖਣ ਹੀਰੋਸ਼ਿਮਾਂ ਤੇ ਨਾਗਾਸਾਕੀ ਤੇ ਕੀਤਾ ਸੀ। ਪਰ ਇਸ ਵਾਰ ਇਸ ਪ੍ਰੀਖਣ ਦੀ ਸਫਲਤਾ ਵਿਚ ਕਮੀ ਇਹ ਰਹਿ ਗਈ ਕਿ ਵਾਇਰਸ ਕੁਝ ਸਮੇਂ ਬਾਦ ਐਂਟੀਬੌਡੀ ਰਿਜਿਸਟੈਂਸ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਅਮਰੀਕਾ ਵਲੋਂ ਤਿਆਰ ਕੀਤਾ ਗਿਆ ਐਂਟੀਡੌਟ ਕੰਮ ਨਹੀਂ ਕਰ ਰਿਹਾ। ਕੋਵਡ 19 ਅਮਰੀਕਾ ਨੇ ਹੀ ਈਜਾਦ ਕੀਤਾ ਹੈ।

.........ਤੀਸਰੀ ਧਾਰਨਾਂ: ਇਹ ਹੈ ਕਿ ਕੋਵਡ19 ਨਾਂ ਹੀ ਚਾਈਨਾ ਨੇ ਪੈਦਾ ਕੀਤਾ ਹੈ, ਨਾਂਹੀ ਅਮਰੀਕਾ ਨੇ। ਇਹ ਦੋ ਕੁ ਸਾਲ ਪਹਿਲੇ ਦਖਣੀ ਕੋਰੀਆ ਵਰਗੇ ਇਕ ਛੋਟੇ ਦੇਸ ਦੇ ਇਕ ਬਾਇਔਲੋਜਿਸਟ ਦੇ ਧਿਆਨ ਵਿਚ ਆਇਆ ਸੀ। ਉਸਨੇ ਇਸਨੂੰ ਅਗੇ ਡਿਵੈਲਪ ਕਰਨ ਲਈ ਕਨੇਡਾ ਦੀ ਮਸ਼ਹੂਰ ਬਾਇਲੌਜੀਕਲ ਲੈਬ ਵਿਚ ਭੇਜ ਦਿਤਾ। ਜਿਥੇ ਕੰਮ ਕਰਦੇ ਚਾਈਨੀ ਕਾਮਿਆਂ ਨੇ ਇਸਦੀ ਤਕਨੀਕ ਚੋਰੀ ਕਰਕੇ, ਇਸ ਨੂੰ ਵੂਹਨ ਦੀ ਇਕ ਲੈਬ ਵਿਚ ਡਿਵੈਲਪ ਕਰਨਾ ਸੁਰੂ ਕਰ ਦਿਤਾ। ਪਰ ਤਕਨਾਲੋਜੀ ਦੀ ਪੂਰੀ ਜਾਣਕਾਰੀ ਨਾ ਹੋਣ ਕਰਕੇ ਇਹ ਕੰਟਰੋਲ ਤੋਂ ਬਾਹਰ ਹੋ ਗਿਆ। ਪਹਿਲੇ ਇਹ ਚੀਨ ਵਿਚ ਫੇਲਿਆ ਤੇ ਹੁਣ ਸਾਰੀ ਦੁਨੀਆਂ ਵਿਚ ਫੈਲ ਰਿਹਾ ਹੈ। ਧਾਰਮਿਕ ਲੋਕ ਇਸਨੂੰ ਰੱਬ, ਖੁਦਾ, ਪ੍ਰਭੂ, ਗੌਡ ਵਲੋਂ ਭੇਜਿਆ ਗਿਆ, ਪਾਪੀ ਦੁਨੀਆਂ ਨੂੰ ਖਤਮ ਕਰਨ ਦਾ ਸਾਧਨ ਦਸ ਰਹੇ ਹਨ, ਜੋ ਆਪੇ ਪ੍ਰਗਟ ਹੋਇਆ ਹੈ।

..........ਹੁਣ ਸੁਆਲ ਇਹ ਹੈ ਕਿ ਕੋਵਡ19 ਨੂੰ ਖਤਮ ਕਿਸ ਤਰਾਂ ਕੀਤਾ ਜਾ ਸਕਦਾ ਹੈ। ਇਸਦੇ ਖਤਮ ਕਰਨ ਵਿਚ ਕੀ ਕੀ ਰੁਕਾਵਟਾਂ ਹਨ। ਕੀ ਉਹ ਦੂਰ ਹੋ ਸਕਦੀਆਂ ਹਨ।

.........ਦੋਸਤੋ। ਇਹ ਸਚਾਈ ਹੀ ਜਾਪਦੀ ਹੈ ਕਿ ਕੁਝ ਦੇਸ ਕੋਵਡ 19 ਨੂੰ ਇਕ ਦਮ ਖਤਮ ਕਰਨਾ ਨਹੀਂ ਚਾਹੁੰਦੇ ਤੇ ਕੁਝ ਦੇਸ ਇਸਨੂੰ ਖਤਮ ਕਰਨ ਦੇ ਸਮਰੱਥ ਹੀ ਨਹੀਂ ਹਨ। ਆਮ ਸ਼ਹਿਰੀ ਤਾਂ ਭਾਂਵੇਂ ਤੀਸਰੀ ਵਰਡ ਵਾਰ ਤੋਂ ਚਿੰਤਤ ਨਹੀਂ, ਪਰ ਅਮੀਰ ਤੇ ਵਿਕਸ਼ਸੀਲ ਦੇਸਾਂ ਦੀਆਂ ਸਰਕਾਰਾਂ ਦੇ ਸਿਰ ਤੀਜੀ ਵਰਡ ਵਾਰ ਦਾ ਜਨੂਨ ਸਵਾਰ ਹੈ। ਨਵੇਂ ਪਰ ਅਜੋਕੇ ਜੰਗੀ ਹਥਿਆਰ ਪੈਦਾ ਕਰਨੇ, ਸਟੋਰ ਕਰਨੇ ਜਾਂ ਖਰੀਦਣੇ, ਹੀ ਇਕੋ ਇਕ ਵਿਕਾਸ਼ ਰਹਿ ਗਿਆ ਹੈ।

........ਵਾਇਰਸ ਤੇ ਮਹਾਂਮਾਰ‌ੀਆਂ ਪਹਿਲੇ ਭੀ ਪੈਦਾ ਹੁੰਦੀਆਂ ਰਹੀਆਂ ਹਨ। ਪਰ ਇਹ ਸਚਾਈ ਹੈ ਕਿ ਮਹਾਂਮਾਰੀ ਮਨੁਖਤਾ ਨੂੰ ਖਤਮ ਨਹੀਂ ਕਰ ਸਕਦੀ। ਹਰ ਵਾਇਰਸ ਮਨੁਖ ਵਿਚ ਐਂਟੀ ਬੌਡੀ ਰਜਿਸਟੈਂਸ ਪੈਦਾ ਕਰਦਾ ਹੈ ਤੇ ਬੇਅਸਰ ਹੋ ਜਾਂਦਾ ਹੈ। ਇਸੇ ਕਰਕੇ ਕੁਝ ਦੇਸ ਇਹਨਾਂ ਵਾਇਰਸਾਂ ਨੂੰ ਡਿਐਕਟੀਵੇਟ ਕਰਕੇ ਪਰੀਜਰਵ ਕਰਨਾ ਚਾਹੁੰਦੇ ਹਨ। ਤਾਂ ਕਿ ਯੁਧ ਸਮੇਂ ਇਸ ਨੂੰ ਮੁੜ ਰੀਐਕਟੀਵੇਟ ਕਰਕੇ ਬਾਇਲੌਜੀਕਲ ਵੈਪਨ ਵਜੋਂ ਵਰਤ ਸਕਣ। ਇਹ ਪਰਕਿਰਆ ਲੈਬ ਵਿਚ ਨਹੀਂ ਲੋਕਾਂ ਤੇ ਹੀ ਕੀਤੀ ਜਾਂਦੀ ਹੈ। ਇਸ ਲਈ ਵਾਇਰਸ ਨੂੰ ਕੁਝ ਸਮੇਂ ਲਈ ਜਿੰਦਾ ਰਖਣਾ ਜਰੂਰੀ ਹੁੰਦਾ ਹੈ। ਯੂਐਸਏ ਦਾ ਨਾਮ ਇਸ ਸਬੰਧ ਵਿਚ ਲਿਆ ਜਾਂਦਾ ਹੈ।

.........ਦੂਸਰੀ ਤਰਾਂ ਦੇ ਦੇਸ ਹਨ ਜੋ ਵਾਇਰਸ ਤੇ ਨਿਯੰਤਰਣ ਕਰਨ ਦੇ ਸਮਰੱਥ ਹੀ ਨਹੀਂ ਹੁੰਦੇ। ਭਾਰਤ ਸਰਕਾਰ ਤੇ ਕਰੋਨਾ ਦਾ ਨਾਪਤੋਲ ਕਰਦਿਆਂ ਮੈਂਨੂੰ ਇਕ ਦ੍ਰਿਸ਼ਟਾਂਤ ਵਾਰ ਵਾਰ ਸਾਹਮਣੇ ਆ ਰਿਹਾ ਹੈ। ਦਿਲੀ ਦੇ ਇਕ ਸ਼ਾਨਦਾਰ ਕੰਪਲੈਕਸ ਵਿਚ, ਇਕ ਦਫਤਰ ਵਿਚ, ਮੈਂਨੂੰ ਇਕ ਕੰਮ ਸੀ। ਜਦ ਮੈਂ ਗੇਟ ਵਿਚ ਇੰਟਰ ਹੋਣ ਲਗਾ ਤਾਂ ਗੇਟ ਦੇ ਨਾਲ ਬਣੀ ਚੌਂਕੜੀ ਤੇ 30 ਕੁ ਸਾਲ ਦਾ ਇਕ ਬਹੁਤ ਸੰਦਰ ਜੁਆਨ ਬੈਠਾ ਹੋਇਆ ਸੀ। ਜਦ ਮੈਂ ਵਾਪਿਸ ਆਇਆ ਤਾਂ ਉਸ ਨੌਜੁਆਨ ਨੇ ਅੰਗਰੇਜੀ ਵਿਚ ਮੈਥੋਂ ਸਿਰਫ ਇਕ ਰਪੱਈਆ ਮੰਗਿਆ ਤਾਂ ਕਿ ਉਹ ਬਿਸਕੁਟ ਦਾ ਪੈਕ ਲੈਕੇ ਖਾ ਸਕੇ। ਉਹ ਬਹੁਤ ਭੁਖਾ ਹੈ। ਮੈਂ ਇਕ ਘੰਟੇ ਬਾਦ ਦਫਤਰ ਵਾਪਿਸ ਆਉਣਾ ਸੀ। ਮੈਂ ਉਸ ਕੋਲ ਹੀ ਬੈਠ ਗਿਆ ਤੇ ਆਪਣਾ ਟਿਫਨ ਉਸ ਨਾਲ ਸਾਂਝਾ ਕਰ ਲਿਆ। ਮੇਰੀ ਚਕਰੀ ਭਉਂ ਗਈ, ਜਦ ਉਸ ਜੁਆਨ ਨੇ ਦਸਿਆ ਕਿ ਉਹ ਕਦੇ ਇਸ ਬਿਲਡਿੰਗ ਦਾ ਮਾਲਕ ਹੁੰਦਾ ਸੀ। ਮੈਂ ਉਸਨੂੰ ਪੁਛਿਆ ਕਿ ਤੁਸੀਂ ਨਛੇੜੀ ਨਹੀਂ ਜਾਪਦੇ। ਫਿਰ ਇਹ ਭਾਣਾ ਕਿਵੇਂ ਵੀਤ ਗਿਆ। ਉਸ ਦਸਿਆ ਕਿ ਉਹ ਨਛੇੜੀ ਨਹੀਂ ਜੁਆਰੀਆ ਹੈ। ਉਸਨੇ ਸਭ ਕੁਝ ਜੂਲੇ ਵਿਚ ਹਾਰਿਆ ਹੈ।

........ਦੋਸਤੋ। ਮੈਂਨੂੰ ਤਾਂ ਕਰੋਨਾ ਦੇ ਸਬੰਧ ਵਿਚ ਭਾਰਤ ਸਰਕਾਰ ਦੀ ਹਾਲਤ ਉਸ ਜੁਆਰੀਏ ਵਰਗੀ ਲਗਦੀ ਹੈ। ਅਸੀਂ ਹਥਿਆਰ ਖਰੀਦਣ ਲਈ ਆਪਣਾ ਸੈਕੜੇ, ਹਜਾ੍ਰਾਂ ਟਨ ਸੋਨਾ ਵੇਚ ਲਿਆ। ਤਕਰੀਬਨ ਸਾਰਾ ਰਿਜਰਵ ਖਾਲੀ ਕਰ ਲਿਆ। ਜੋ ਹਥਿਆਰ ਅਸੀਂ ਖਰੀਦੇ ਉਹ ਦਿਨੋ ਦਿਨ ਪੁਰਾਣੇ ਤੇ ਬੇਅਸਰ ਹੋ ਰਹੇ ਹਨ। ਹਜਾਰਾਂ ਕ੍ਰੋੜ ਰੁਪਏ ਦਾ ਡੈਮਰੇਜ ਵ ਵਿਨਾਸ ਰੋਜਾਨਾ ਹੋ ਰਿਹਾ। ਕਦੇ ਇਹ ਖਬਰ ਨਹੀਂ ਆਈ ਕਿ ਭਾਰਤ ਦੀ ਫਲਾਨੀ ਲੈਬ ਐਂਟੀ ਬੌਡੀ ਇਜੈਸਟਿੰਸ ਤੇ ਖੋਜ ਕਰ ਰਹੀ। ਫਲਾਨੀ ਲੈਬ ਨੇ ਕਰੋਨਾ ਦਾ ਐਂਟੀਡੌਟ ਲੱਭ ਲਿਆ ਹੈ। ਸਾਡੇ ਕੋਲ ਕਰੋਨਾ ਦਾ ਮੁਕਾਬਲਾ ਕਰਨ ਲਈ ਸਿਰਫ ਤਾਲ‌ੀਆਂ, ਥਾਲੀਆਂ, ਮੋਮਬਤੀਆਂ ਤੇ ਕਰਫਿਊ ਹੀ ਹੈ। ਦੋਸਤੋ। ਮੈਂ ਸਰਕਾਰ ਦੀ ਕਿਸੇ ਭੀ ਪਾਲਸੀ ਤੇ ਕਿੰਤੂ ਕਰਨ ਸੀ ਸੋਚ ਨਹੀਂ ਰਖਦਾ। ਜੋ ਸਰਕਾਰ ਚਾਹੁੰਦੀ ਹੈ। ਉਸਨੂੰ ਇੰਨ ਬਿੰਨ ਲਾਗੂ ਕਰਨਾ ਹਰ ਸਹਿਰੀ ਦਾ ਦੇਸ ਧਰਮ ਹੈ।

.......ਪਰ ਜਿਥੇ ਚਿੰਤਾ ਆਪਣੀ ਜਿੰਦਗੀ ਤੇ ਮੌਤ ਨਾਲ ਜੁੜੀ ਹੋਵੇ, ਉਥੇ ਇਹ ਚਿੰਤਨ ਕੁਦਰਤੀ ਹੈ ਕਿ ਕੀ ਥਾਲੀਆਂ ਤਾਲੀਆਂ ਕਰੋਨਾ ਰੋਕ ਲੈਣ ਗੀਆਂ। ਕੀ ਜੇ ਕਬੂਤਰ ਅੱਖਾਂ ਮੀਚ ਕੇ ਆਪਣੇ ਆਹਲਣੇ ਵਿਚ ਹੀ ਭੁਖਾ ਤਿਹਾਇਆ ਬੈਠਾ ਰਹੇ ਗਾ ਤਾਂ ਕੀ ਉਹ ਬਿਲੀ ਜਾਂ ਮੌਤ ਦੀ ਪਹੁੰਚ ਤੋਂ ਸਦਾ ਲਈ ਬਾਹਰ ਰਹੇ ਗਾ। ਜੇ ਭਾਰਤ ਨੇ ਅਰਬਾਂ ਖਰਬਾਂ ਦੇ ਵਿਸਫੋਟਕ ਪਦਾਰਥ ਖਰੀਦਣੇ ਜਰੂਰੀ ਸਮਝੇ ਹਨ। ਤਾਂ ਪੰਜ ਪੰਜ ਸੌ ਰੁਪਏ ਵਾਲ‌ੀਆਂ ਐਂਟੀਬੌਡੀ ਟੈਸਟ ਕਿਟਾਂ ਖਰੀਦਣ ਦੀ ਲੋੜ ਕਿਉ ਨਹੀਂ ਜਾਪੀ। ਅੱਜ ਖਬਰਾਂ ਦਸਦੀਆਂ ਹਨ ਕਿ ਭਾਰਤ ਤੇ ਪੰਜਾਬ ਸਰਕਾਰ ਕੋਲ ਕੁਝ ਗਿਣਤੀ ਦੀਆਂ ਹੀ ਟੈਸਟ ਕਿਟਾਂ ਹਨ। ਜੇ ਅਸੀਂ ਜਨਵਰੀ ਵਿਚ ਹੀ ਲੱਖਾਂ ਟੈਸਟ ਕਿਟਾਂ ਖਰੀਦ ਲੈਂਦੇ। ਸਾਰੇ ਪੰਜਾਬ ਦੀ ਢਾਈ ਕ੍ਰੋੜ ਅਬਾਦੀ ਦਾ ਅਨੇਲੇਸਿਜ ਕਰ ਚੁਕੇ ਹੁੰਦੇ। ਤਾਂ ਉਸ ਸਮੇਂ ਜੋ ਦਸ ਵੀਹ ਸਕੀ ਜਾਪਦੇ, ਆੲਸੋਲੇਟ ਕੀਤੇ ਹੁੰਦੇ, ਤਾਂ ਹੁਣ ਪੰਜਾਬ ਵਿਚ ਵਾਇਰਸ ਦਾ ਇਕ ਭੀ ਕੇਸ ਨਾ ਹੁੰਦਾ।

...........ਸਾਨੂ ਦਸਿਆ ਗਿਆ ਕਿ ਕਰੋਨਾ ਦਾ ਅਣੂ ਸਿਰਫ ਛਿਕ ਤੇ ਖੰਘ ਨਾਲ ਹੀ ਬਾਹਰ ਆਉਂਦਾ ਹੈ। ਕੁਝ ਮਿੰਟਾਂ ਵਿਚ ਦੋ ਕੁ ਫੁਟ ਦੂਰੀ ਤੇ ਧਰਤੀ ਉਤੇ ਡਿਗ ਕੇ ਮਰ ਜਾਂਦਾ ਹੈ। ਮੈਂ ਉਸ ਸਮੇਂ ਇਕ ਪੋਸਟ ਪੰਜਾਬੀਆਂ ਦੀ ਭਲਾਈ ਹਿਤ ਪਾਈ ਸੀ ਕਿ ਜੋ ਦਸਿਆ ਜਾ ਰਿਹਾ ਹੈ। ਇਹ ਡਿਸ਼ਇਨਫਰਮੇਸ਼ਨ ਹੈ ਤੇ ਮੋਟੀਵੇਟਿਡ ਹੈ। ਕਰੋਨਾ ਨੂੰ ਘਟਾਕੇ ਦਿਖਾਉਣ ਦੀ ਨੀਤੀ ਹੈ। ਕਰੋਨਾ ਰੋਗੀ ਦੇ ਸਾਹ ਨਾਲ ਜਿਆਦਾ ਫੈਲਦਾ ਹੈ। ਯਾਰੋ ਸੋਚੋ। ਕਰੋਨਾ ਦੇ ਅਟੈਕ ਸਮੇਂ ਇਹ ਜਿਆਦਾ ਨੱਕ ਰਾਹੀਂ ਮਨੁਖੀ ਸਰੀਰ ਵਿਚ ਦਾਖਲ ਹੁੰਦਾ ਹੈ। ਇਥੇ ਤਕਰੀਬਨ ਤਿੰਨ ਕੁ ਦਿਨ ਠਹਿਰਦਾ ਹੈ। ਇਸ ਸਮੇਂ ਨੱਕ ਵਿਚ ਜਲਣ ਮਹਿਸੂਸ ਹੁੰਦੀ ਹੈ। ਫਿਰ ਗਲੇ ਵਿਚ ਉਤਰ ਜਾਂਦਾ ਹੈ। ਜਿਸ ਕਾਰਨ ਗਲਾ ਖਰਾਬ ਰਹਿੰਦਾ ਹੈ। ਹੋਰ ਤਿੰਨ ਕੁ ਦਿਨਾਂ ਵਿਚ ਇਹ ਫੇਫੜਿਆਂ ਵਿਚ ਚਲਾ ਜਾਂਦਾ ਹੈ। ਜੋ ਇਸਦੀ ਆਖਰੀ ਮੰਜਲ ਹੈ। ਬੈਕਟੀਰੀਆ ਦੀ ਮੰਜਲ ਮਿਹਦਾ ਤੇ ਸਾਰਾ ਸਰੀਰ ਹੁੰਦਾ ਹੈ। ਪਰ ਵਾਇਰਸ ਦੀ ਮੰਜਲ ਫੇਫੜੇ ਹੀ ਹੁੰਦੇ ਹਨ। ਜਿਥੇ ਵਡੀ ਮਿਕਦਾਰ ਵਿਚ ਜਮ੍ਹਾਂ ਹੋਕੇ ਪਾਸੇ ਦੀਆਂ ਸਾਈਡਾਂ ਨੂੰ ਸਖਤ ਕਰ ਦਿੰਦਾ ਹੈ। ਫਲੈਕਸੀਬਿਲਟੀ ਖਤਮ ਕਰ ਦਿੰਦਾ ਹੈ। ਸਾਹ ਲੈਣਾ ਔਖਾ ਹੋ ਜਾਂਦਾ ਹੈ। ਹੁਣ ਸੁਆਲ ਹੈ ਕਿ ਜਦ ਮਨੁਖ ਜੋਰ ਜੋਰ ਨਾਲ ਸਾਹ ਲੈਣ ਦਾ ਯਤਨ ਕਰਦਾ ਹੈ। ਫੇਫੜਿਆਂ ਵਿਚ ਵਡੀ ਮਿਕਦਾਰ ਵਿਚ ਕਰੋਨਾ ਦੇ ਅਣੂ ਮਜੂਦ ਹੁੰਦੇ ਹਨ। ਫਿਰ ਇਹ ਸਾਹ ਨਾਲ ਬਾਹਰ ਕਿਵੇਂ ਨਹੀਂ ਆਉਂਦੇ?

........ਮੈਂ ਆਪਣੀ ਪੋਸਟ ਵਿਚ ਇਹ ਭੀ ਦਸਿਆ ਸੀ ਕਿ ਕਰੋਨਾ ਅਣੂ ਸਾਹ ਨਾਲ ਬਾਹਰ ਆਕੇ ਜਦ ਹਵਾ ਵਿਚਲੇ ਕਣਾਂ ਨਾਲ ਟਕਰਾਉਂਦੇ ਹਨ ਤਾਂ ਕਣਾਂ ਨੂੰ ਆਪਣਾ ਵਿਹਾਈਕਲ ਬਣਾ ਲੈਦੇ ਹਨ। ਤੇਜ ਹਵਾ ਇਹਨਾਂ ਅਣੂ ਯੁਕਤ ਕਣਾਂ ਨੂੰ ਮੀਲਾਂ ਤੱਕ ਲੈ ਜਾਂਦੀ ਹੈ। ਜਦ ਇਹ ਸੀਮੈਂਟ ਸਰਫੇਸ, ਵੁਡ ਸਰਫੇਸ ਜਾਂ ਮੈਟਲ ਸਰਫੇਸ ਨਾਲ ਟਕਰਾਉਂਦੇ ਹਨ ਤਾਂ ਉਠੇ ਆਪਣਾ ਘਰ ਬਣਾ ਲੈਦੇ ਹਨ। ਸੀਮੈਂਟ ਸਰਫੇਸ ਤੇ ਕੁਝ ਦਿਨ, ਵੁਡ ਸਰਫੇਸ ਤੇ ਇਸ ਤੋਂ ਜਿਆਦਾ ਤੇ ਮੈਟਲ ਸਰਫੇਸ ਤੇ ਹਫ‌ਤਿਆਂ ਤੱਕ ਕਰੋਨਾ ਅਣੂ ਐਕਟਿਵ ਰਹਿ ਸਕਦਾ ਹੈ। ਇਹ ਜੀਵਾਣੂ ਨਹੀਂ ਹਨ ਜੋ ਭੁਖ, ਗਰਮੀ ਦੇ ਪ੍ਰਭਾਵ ਨਾਲ ਖਤਮ ਹੋ ਜਾਣ ਗੇ। ਇਹ ਕਿਆਸ ਅਰਾਈਆਂ ਵਾਇਰਸ ਨੂੰ ਬੈਕਟੀਰੀਆ ਸਮਝਕੇ ਲਾਈਆਂ ਜਾ ਰਹੀਆਂ ਹਨ। ਦੇਖੋ, ਦਖਣੀ ਗਰਮ ਭਾਰਤ ਵਿਚ ਕਰੋਨਾ ਕਿਤਨਾ ਫੈਲ ਗਿਆ ਹੈ। ਜਦ ਕਿ ਠੰਡੇ ਪ੍ਹਾੜੀ ਪਰਾਂਤਾਂ ਵਿਚ ਦਾਖਲ ਹੀ ਨਹੀਂ ਹੋਇਆ। ਇਹ ਕਹਿਣਾ ਕਿ ਕਰੋਨਾ ਜੁਲਾਈ ਅਗੱਸਤ ਵਿਚਆਪਣੇ ਆਪ ਖਤਮ ਹੋ ਜਾਏ ਗਾ। ਅਧਾਰ ਰਹਿਤ ਦਲੀਲ ਹੈ। ਇਹ ਖਤਮ ਕਰਨ ਨਾਲ ਹੀ ਖਤਮ ਹੋ ਸਕਦਾ ਹੈ।

........ਅੱਜ ਕਲ੍ਹ ਕਰੋਨਾ ਉਹਨਾਂ ਪਰਵਾਰਾਂ ਵਿਚ ਨਜਰ ਆ ਰਿਹਾ ਹੈ, ਜਿਹਨਾਂ ਦੀ ਨਾਂ ਹੀ ਕੋਈ ਟਰੈਵਲ ਹਿਸਟਰੀ ਹੈ, ਤੇ ਨਾਂ ਹੀ ਕਿਸੇ ਰੋਗੀ ਦੇ ਸੰਪਰਕ ਵਿਚ ਰਹੇ ਹਨ। ਇਹ ਅਸਿੰਪਟਿਕ ਹੋ ਗਿਆ ਹੈ। ਭਾਵ ਖੰਘ, ਜੁਕਾਮ, ਬੁਖਾਰ ਦੇ ਚਿੰਨ ਪ੍ਰਗਟ ਨਹੀਂ ਹੁੰਦੇ। ਹੁਣ ਕਰੋਨਾ ਦੇ ਸੰਕੇਤ ਉਹਨਾਂ ਪਰਵਾਰਾਂ ਵਿਚੋਂ ਮਿਲਣ ਦੀ ਸੰਭਾਵਨਾ ਹੈ ਜਿਹਨਾਂ ਤਾਲੀਆਂ ਥਾਲੀਆਂ ਬਜਾਉਣ ਖਾਤਰ ਕਾਫਲੇ ਬਣਾਕੇ ਸਹਿਰਾਂ ਮਹੱਲਿਆਂ ਵਿਚ ਫੇਰੀਆਂ ਪਾਈਆਂ। ਜਿਹਨਾਂ ਤਾਲੀਆਂ ਥਾਲੀਆਂ ਬਜਾਉਣ ਖਾਤਰ ਅਪਣੇ ਹੱਥਾਂ ਨਾਲ ਬਾਲਕੋਨੀਆਂ ਦੀ ਗਰਿਲਾਂ ਸਾਫ ਕੀਤੀਆਂ ਸਨ। ਮੋਡਿਆਂ ਨਾਲ ਕੰਥਾਂ ਦਰਵਾਜੇ ਘਸਾਏ। ਡਾਕਟਰ ਕਹਿੰਦੇ ਹਨ ਲਿਫਟ ਦਾ ਬਟਨ ਭੀ ਨੰਗੀ ਉੰਗਲ ਨਾਲ ਨਾਂ ਨੱਪੋ। ਪਰ ਇਹਨਾਂ ਕੁਝ ਟੱਚ ਕਰਨਾ ਤਾਂ ਪਾਸੇ ਰਿਹਾ, ਜੋਰ ਜੋਰ ਨਾਲ ਰਗੜ ਹੀ ਦਿਤਾ। ਮੈਂ ਇਹ ਨਹੀਂ ਕਹਿੰਦਾ ਕਿ ਕਰੋਨਾ ਦੇ ਵਾਧੇ ਵਿਚ ਤਬਲੀਗੀਆਂ ਦਾ ਕੋਈ ਯੋਗਦਾਨ ਨਹੀਂ। ਪਰ ਇਹ ਸਾਫ ਜਾਹਰ ਹੁੰਦਾ ਹੈ ਕਿ ਇਸ ਵਾਧੇ ਵਿਚ ਤਾਲ‌ਿਆਂ ਥਾਲੀਆਂ ਵਾਲਿਆਂ ਦਾ ਭੀ ਵੱਡਾ ਯੋਗਦਾਨ ਹੈ।

........ਖੈਰ ਪਿਛਲੀ ਗੱਲ ਤਾਂ ਪਿਛੇ ਰਹੀ। ਹੁਣ ਅਗਲੀ ਕਰੋ ਨੰਦ ਲਾਲਾ। ਆਉ ਦੇਖੀਏ ਕਿ ਕੀ ਕਰੋਨਾ ਪੰਜਾਬ ਵਿਚੋਂ ਖਤਮ ਹੋ ਸਕਦਾ ਹੈ? ਕਿਵੇਂ ਹੋ ਸਕਦਾ ਹੈ? ਕਿੰਨੇ ਚਿਰ ਵਿਚ ਹੋ ਸਕਦਾ ਹੈ। ਇਹ ਅਗਲੀ ਪੋਸਟ ਵਿਚ ਵਿਚਾਰਾਂ ਗੇ। ਜਿਸਦਾ ਸਿਰਲੇਖ ਹੋਵੇ ਗਾ:-"ਜੇ ਮੈਂ ਮੁਖ ਮੰਤਰੀ ਪੰਜਾਬ ਹੁੰਦਾ, ਕਰੋਨਾ 30 ਅਪ੍ਰੈਲ 2020 ਤੱਕ ਖਤਮ ਹੋ ਗਿਆ ਹੁੰਦਾ। (ਪਾਰਟ 3)

 

Harbans Singh Jalal

A6p6proil nh15, s2502mread0 
Shared with Your friends
Friends