ਅੱਜ ਪੰਜਾਬ ਦਾ ਸਭ ਤੋਂ
ਵੱਡਾ ਮਸ਼ਲਾ ਕੇਂਦਰ ਵਲੋਂ
ਜਾਰੀ ਤਿੰਨ ਕਿਸਾਨ ਮਾਰੂ
ਖੇਤੀ ਬਿਲ ਹਨ।
ਆਉ ਜਾਣੀਏ ਕੀ ਹੈ ਇਸਦਾ
ਮੁਢ ਤੇ ਕੀ ਹੈ ਇਸ ਦਾ
ਹੱਲ।
ਬੀਜੇਪੀ ਤੇ ਕਾਂਗਰਸ ਲਈ
ਇਹ ਬਿਨਾਂ ਕਿਸੇ ਖਰਚ
ਖੇਚਲ ਦੇ 99% ਗੈਰ ਸਿਖ
ਵੋਟ ਪ੍ਰਾਪਤ ਕਰ ਸਕਣ ਦਾ
ਸਾਧਨ ਹਨ। ਇਸ ਫਾਰਮੂਲੇ
ਦੀ ਕਾਢ 1984 ਵਿਚ ਇਕ
ਕਾਂਗਰਸੀ ਲੀਡਰ ਸ਼ਾਇਦ ਆਰ
ਕੇ ਧਵਨ ਨੇ ਕਢੀ ਸੀ। ਇਸ
ਫਾਰਮੂਲੇ ਦੀ ਜਾਣਕਾਰੀ
ਮੈਂਨੂੰ ਬਾਬੂ ਕਾਂਸ਼ੀ
ਰਾਮ ਜੀ ਨੇ ਦਿਤੀ ਸੀ।
ਅਸੀਂ ਬਾਬੂ ਜੀ ਦੇ
ਰਿਹਾਇਸੀ ਘਰ ਵਿਚ ਖਾਣਾ
ਖਾਣ ਲਈ ਬੈਠੇ ਸੀ ਤੇ
ਬੀਬੀ ਮਾਇਆਵਤੀ ਦੋ ਹੋਰ
ਲੜਕੀਆਂ ਨਾਲ ਖਾਣਾ ਬਣਾ
ਰਹੀ ਸੀ। ਬਾਬੂ ਜੀ ਨੇ
ਸਾਰਾ ਵੇਰਵਾ ਦੇਕੇ ਕਿਹਾ
ਕਿ ਇਹ ਤੱਥ ਮੈਂ
ਤੁਹਾਨੂੰ ਤਾਂ ਦਸ ਦਿਤੇ
ਹਨ, ਪਰ ਮਾਇਆਵਤੀ ਨੂੰ
ਭੀ ਇਸ ਵਾਰੇ ਨਹੀਂ
ਦਸਿਆ।
ਦੋਸਤੋ, ਕਿਉਕੇ ਮੈਨੂੰ
ਖੇਤੀ ਕੀਮਤ ਕਮਿਸ਼ਨ ਦਾ
ਮੈਂਬਰ ਤੇ ਇਂਡੀਅਨ
ਐਗਰੀਕਲਚਰਲ ਰਿਸਰਚ
ਇਨਸਟੀਚਿਊਟ ਪੂਸ਼ਾ ਦਾ
ਮੈਂਬਰ ਰਹਿਣ ਦਾ ਮੌਕਾ
ਮਿਲਿਆ ਹੈ। ਇਮਰਜੈਂਸੀ
ਸਮੇਂ ਅਕਾਲੀ ਦਲ ਵਲੋਂ
ਭਾਰਤ ਦੀਆਂ ਗੈਰ
ਕਾਂਗਰਸੀ ਪਾਰਟੀਆਂ ਨਾਲ
ਮੇਲ ਮਿਲਾਪ ਤੇ
ਵਾਰਤਾਲਾਪ ਲਈ ਭੇਜਿਆ
ਜਾਂਦਾ ਰਿਹਾ ਹੈ। ਇਸ ਲਈ
ਸ਼ਾਇਦ ਕਿਸੇ ਹੋਰ ਦੋਸਤ
ਕੋਲ ਮੇਰੇ ਨਾਲੋਂ ਜਿਆਦਾ
ਜਾਣਕਾਰੀ ਨਾ ਹੋਵੇ।
ਆਉ ਹੁਣ ਬੀਜੇਪੀ ਤੇ
ਕਾਂਗਰਸ ਦੇ ਰਾਜਨੀਤਕ
ਫਾਰਮੂਲੇ ਦੀ ਗੱਲ ਕਰੀਏ।
ਬਾਬੂ ਕਾਂਸੀ ਰਾਮ ਜੀ ਨੇ
ਮੈਂਨੂੰ ਦਸਿਆ ਸੀ ਕਿ
ਜਿਸ ਦਿਨ ਇੰਦਰਾ ਗਾਂਧੀ
ਦਾ ਕਤਲ ਹੋਇਆ ਹੈ, ਉਸੇ
ਰਾਤ ਦਿਲੀ ਇੰਟੈਲੀਜੈਂਸ਼
ਨੇ ਮੈਂਨੂੰ ਮੇਰੇ
ਡਰਾਈਵਰ ਤੇ ਗਡੀ ਸਮੇਤ
ਆਪਣੇ ਕਬਜੇ ਵਿਚ ਲੈਕੇ
ਇੰਟੈਰੋਗੇਸ਼ਨ ਸ਼ੁਰੂ ਕਰ
ਦਿਤੀ ਸੀ। ਉਹਨਾਂ ਦੇ
ਸੁਆਲਾਂ ਤੋਂ ਸਾਫ ਜਾਹਰ
ਹੋ ਰਿਹਾ ਸੀ ਕਿ ਉਹ ਇਹ
ਸਟੋਰੀ ਬਨਾਉਣੀ ਚਾਹੁੰਦੇ
ਸਨ ਕਿ ਕਿਉਂਕੇ ਇੰਦਰਾ
ਗਾਂਧੀ ਸਰਕਾਰ ਦੀ ਨੇੜਤਾ
ਰਸ਼ੀਆ ਨਾਲ ਸੀ। ਇਸ ਕਰਕੇ
ਅਮਰੀਕਾ ਦੀ ਖੁਫੀਆ
ਪੁਲੀਸ ਨੇ ਇਹ ਕਤਲ ਬਾਬੂ
ਕਾਂਸੀ ਰਾਮ ਰਾਹੀਂ ਉਸ
ਦੇ ਨਜਦੀਕੀ ਅਦਮੀਆਂ
ਰਾਹੀਂ ਕਰਵਾਇਆ ਹੈ। ਤਾਂ
ਕਿ ਭਾਰਤ ਵਿਚ ਮੁੜ
ਬੀਜੇਪੀ ਰਾਜ ਲਿਆਂਦਾ
ਜਾਏ, ਜਿਸਦੀ ਅਮਰੀਕਾ
ਨਾਲ ਸਦਾ ਨੇੜਤਾ ਰਹੀ
ਹੈ।
ਜਿਸ ਸਮੇਂ ਇੰਦਰਾ ਦਾ
ਕਤਲ ਹੋਇਆ ਸੀ ਉਸ ਸਮੇਂ
ਰਾਜੀਵ ਕਲਕੱਤੇ ਸੀ। ਉਹ
ਲੇਟ ਸ਼ਾਮ ਹਸਪਤਾਲ
ਪਹੁੰਚਾ। ਉਸ ਸਮੇਂ ਬਾਹਰ
ਤਾਂ ਬਹੁਤ ਭੀੜ ਇਕੱਠੀ
ਹੋ ਚੁਕੀ ਸੀ। ਪਰ ਅੰਦਰ
ਕੁਝ ਕੁ ਸੀਨੀਅਰ
ਨੇਤਾਵਾਂ ਨੂੰ ਹੀ ਜਾਣ
ਦਿਤਾ ਗਿਆ ਸੀ। ਇਥੇ ਹੀ
ਰਾਜੀਵ ਨੂੰ ਸੂਚਿਤ ਕੀਤਾ
ਗਿਆ ਕਿ ਦਿਲੀ ਪੁਲੀਸ
ਕਾਂਸੀ ਰਾਮ ਨੂੰ
ਇੰਟੈਰੋਗੇਟ ਕਰ ਰਹੀ ਹੈ।
ਇੰਟੈਲੀਜਿੰਸ ਨੂੰ ਸ਼ੱਕ
ਹੈ ਕਿ ਇਹ ਕਤਲ ਅਮਰੀਕਾ
ਨੇ ਬਾਬੂ ਕਾਂਸ਼ੀ ਰਾਮ
ਰਾਹੀਂ ਉਸਦੇ ਨਜਦੀਕੀ
ਬੰਦਿਆਂ ਤੋਂ ਕਰਵਾਇਆ
ਹੈ। ਉਥੇ ਮਜੂਦ ਕਾਂਗਰਸੀ
ਲੀਡਰਾਂ ਨੇ ਇਸਨੂੰ ਠੀਕ
ਮੰਨਿਆਂ, ਪਰ ਆਰ ਕੇ ਧਵਨ
(ਸ਼ਾਇਦ) ਨੇ ਰਾਇ ਦਿਤੀ
ਕਿ ਮੇਰੀ ਸੋਚ ਅਨੁਸਾਰ
ਇੰਦਰਾ ਜੀ ਦਾ ਕਤਲ
ਕਾਂਸੀ ਰਾਮ ਤੇ ਪਾਉਣਾ
ਕਾਂਗਰਸ ਲਈ ਘਾਤਕ ਸਾਬਤ
ਹੋਏ ਗਾ। ਪਹਿਲੇ ਇਹ ਕਿ
ਦੁਨੀਆਂ ਭਰ ਵਿਚ ਇਹ
ਵਿਚਾਰ ਜਾਏ ਗਾ ਕਿ ਭਾਰਤ
ਵਿਚ ਸਵਰਨ ਜਮਾਤ ਦਾ ਰਾਜ
ਸੀ। ਜਿਸ ਤੋਂ ਤੰਗ ਆਕੇ
ਗਰੀਬ ਵਰਗ ਨੇ ਇੰਦਰਾ ਦਾ
ਕਤਲ ਕਰਕੇ ਭਾਰਤ ਵਿਚ
ਰਾਜ ਪਲਟਾ ਲੈ ਆਂਦਾ ਹੈ।
ਦੂਸਰਾ ਇਹ ਕਿ ਭਾਰਤ ਦੀ
25-30 ਪ੍ਰਤੀਸ਼ਤ ਸੂਚਿਤ
ਜਾਤੀ ਵੋਟ ਕਾਂਗਰਸ ਤੋਂ
ਦੂਰ ਹੋ ਜਾਏ ਗੀ। ਤੀਸਰਾ
ਇਹ ਕਿ ਅਮਰੀਕਾ ਨਾਲ
ਭਾਰਤ ਦੇ ਸਬੰਧ ਦੂਰੀ
ਤੋਂ ਦੁਸ਼ਮਣੀ ਵਾਲੇ ਬਣ
ਜਾਣ ਗੇ। ਕਿਉਂ ਨਾ ਗੱਲ
ਸਿਖਾਂ ਵਲ ਮੋੜੀ ਜਾਏ।
ਜੇ ਇਕ ਪ੍ਰਤੀਸ਼ਤ ਸਿਖ
ਦੂਰ ਹੋ ਜਾਣਗੇ, ਤਾਂ 99
ਪ੍ਰਤੀਸ਼ਤ ਗੈਰ ਸਿਖ ਸਾਡੇ
ਨੇੜੇ ਹੋ ਜਾਣ ਗੇ। ਪਰ
ਇਸ ਲਈ ਸਿਰਫ ਬਿਆਨ ਦੇਣਾ
ਹੀ ਕਾਫੀ ਨਹੀਂ। ਵਡੇ
ਪੈਮਾਨੇ ਤੇ ਸਿਖਾਂ ਦੇ
ਘਰ ਫੂਕਣੇ ਤੇ ਵਡੀ ਮਾਰ
ਧਾੜ ਭੀ ਕਰਨੀ ਪਏ ਗੀ।
ਤਾਂ ਕਿ ਗੱਲ ਹਰ ਭਾਰਤੀ
ਤੱਕ ਪਹੁੰਚ ਜਾਏ।
ਬੱਸ ਇਸ ਵਿਚਾਰ ਦੀ
ਪ੍ਰਵਾਨਗੀ ਤੋਂ ਬਾਦ, ਆਰ
ਕੇ ਧਵਨ ਤੇ ਕੁਝ ਹੋਰ
ਲੀਡਰਾਂ ਨੇ ਬਾਹਰ ਖੜ੍ਹੀ
ਭੀੜ ਵਿਚ ਜਾਕੇ ਕਿਹਾ ਕਿ
ਸਿਰਫ ਨਾਹਰੇ ਲਾਉਣ ਦਾ
ਕੋਈ ਫਾਇਦਾ ਨਹੀਂ। ਜਾਉ।
ਤੇ ਜਾਕੇ ਕਰ ਦਿਉ ਇਹਨਾਂ
ਸਿਖੜਿਆ ਦਾ ਖਾਤਮਾਂ। ਬਸ
ਇਸ ਸਰਕਾਰੀ ਹੁਕਮ ਨਾਲ
ਹੀ ਸਿਖ ਕਤਲਾਮ ਸੁਰੂ ਹੋ
ਗਿਆ। ਬਾਬੂ ਕਾਂਸੀ ਰਾਮ
ਨੂੰ ਅਗਲੀ ਅੱਧੀ ਰਾਤ
ਉਸਦੇ ਘਰ ਛੱਡ ਦਿਤਾ
ਗਿਆ। ਦਿਨ ਚੜੇ ਜਦ (ਡੀ
ਐਸ ਫੋਰ) ਦੇ ਵਰਕਰਾਂ ਨੇ
ਬਾਬੂ ਕਾਂਸੀ ਰਾਮ ਤੋਂ
ਜਾਨਣਾ ਚਾਹਿਆ ਕਿ ਉਹ
ਕਲ੍ਹ ਕਿਥੇ ਸਨ। ਤਾਂ
ਬਾਬੂ ਜੀ ਨੇ ਕਿਹਾ ਇਹ
ਸਮਾਂ ਕੁਝ ਕਹਿਣ ਦਾ
ਨਹੀਂ ਹੈ।
ਉਪਰੋਕਤ ਤੱਥ ਜਾਨਣ ਤੋਂ
ਬਾਦ ਭੀ ਕੁਝ ਦੋਸਤ ਸੋਚਣ
ਗੇ ਕਿ ਇਸ ਦਾ ਰਾਜਨੀਤੀ
ਤੇ ਖੇਤੀ ਬਿਲਾਂ ਨਾਲ ਕੀ
ਵਾਸਤਾ ਹੈ। ਧਵਨ ਦੀ ਰਾਇ
ਕਾਂਗਰਸ ਲਈ ਵਰਦਾਨ ਸਾਬਤ
ਹੋਈ। ਆਉਣ ਵਾਲੀ
ਪਾਰਲੀਮੈਂਟ ਦੀ ਚੋਣ ਵਿਚ
ਕਾਂਗਰਸ ਨੂੰ ਜਿਤਨੀ ਵੋਟ
ਮਿਲੀ, ਉਤਨੀ ਸ਼ਾਇਦ ਭਾਰਤ
ਅਜਾਦ ਹੋਣ ਸਮੇਂ ਭੀ
ਨਹੀਂ ਸੀ ਮਿਲੀ। ਉਸ
ਸਮੇਂ ਤੋਂ ਹੀ ਬੀਜੇਪੀ
ਤੇ ਕਾਂਗਰਸ ਦੀ ਇਹ
ਧਾਰਨਾਂ ਬਣ ਚੁਕੀ ਹੈ,
ਕਿ ਗੈਰ ਸਿਖਾਂ ਦੀ ਵੋਟ
ਸੋਖਿਆਂ ਪ੍ਰਾਪਤ ਕਰਨ ਲਈ
ਸਿਖਾਂ ਦੀ ਧੋਣ ਨੂੰ
ਮਰੋੜਾ ਦੇਣਾ ਰਾਜਨੀਤੀ
ਦਾ ਵਡਾ ਮੁਦਾ ਹੈ।
ਕਿਉਂਕੇ ਕਾਂਗਰਸ ਨੇ ਕੂੜ
ਪ੍ਰਚਾਰ ਨਾਲ ਗੈਰ ਸਿਖਾਂ
ਦੇ ਮਨ ਵਿਚ ਸਿਖਾਂ ਵਾਰੇ
ਡੂੰਘੀ ਨਫਰਤ ਭਰ ਦਿਤੀ
ਹੈ। ਖੇਤੀ ਬਿਲਾਂ ਦਾ
ਸਿਧਾ ਬੁਰਾ ਪ੍ਰਭਾਵ ਮੁਖ
ਤੌਰ ਤੇ ਪੰਜਾਬ ਦੇ
ਕਿਸਾਨ ਤੇ ਹੀ ਹੈ, ਜੋ
ਕਿ ਸਾਰੇ ਸਿਖ ਹਨ। ਭਾਰਤ
ਵਿਚ ਪੰਜਾਬੀਆ ਦੀ ਗਿਣਤੀ
ਸਿਰਫ 2ਪ੍ਰਤੀਸ਼ਤ ਹੈ।
ਕਿਸਾਨ 1 ਪ੍ਰਤੀਸ਼ਤ ਤੋਂ
ਭੀ ਘੱਟ ਹਨ। ਜਿਤਨਾ
ਸੰਘਰਸ ਕਿਸਾਨ ਭਾਵ ਸਿਖ
ਕਰਨ ਗੇ, ਜਿਤਨੀ ਵੱਧ
ਪਬਲੀਸਿਟੀ ਹੋਏ ਗੀ।
ਉਤਨੀ ਗੈਰ ਸਿਖ ਵੋਟ
ਬੀਜੇਪੀ ਨਾਲ ਜੁੜੇ ਗੀ।
ਇਸ ਲਈ ਬੀਜੇਪੀ ਸਰਕਾਰ
ਵਲੋਂ ਕਿਸੇ ਭੀ ਹਾਲਤ
ਵਿਚ ਕਿਸਾਨ ਮੰਗਾਂ ਮੰਨੇ
ਜਾਣ ਦੀ ਸਭਾਵਨਾ ਨਹੀਂ
ਹੈ। ਸੰਘਰਸ ਭਾਂਵੇਂ
ਕਿਨਾਂ ਭੀ ਤੇਜ ਕਰ ਦਿਤਾ
ਜਾਏ।
ਹੁਣ ਸੁਆਲ ਪੈਦਾ ਹੁੰਦਾ
ਹੈ ਕਿ ਇਸਦਾ ਹੱਲ ਕੀ
ਹੈ? ਹੱਲ ਹੈ, ਪਰ ਡਰ ਹੈ
ਕਿ ਜੇ ਦੋ ਧਿਰਾਂ ਵਿਚ
ਲੜਾਈ ਆਪਣੇ ਜੋਰ ਤੇ
ਹੋਵੇ ਤੇ ਕੋਈ ਹੋਰ ਧਿਰ
ਲੜਾਈ ਖਤਮ ਕਰਾਉਣ ਲਈ
ਵਿਚ ਆਣ ਕੁਦੇ, ਤਾਂ
ਦੋਵੇਂ ਧਿਰਾਂ ਹੀ ਉਸਨੂੰ
ਮਾਰਨ ਦੌੜਦੀਆਂ ਹਨ। ਇਹ
ਸਚਾਈ ਹੈ। ਡਰ ਹੈ ਕਿ
ਮੈਂ ਕਿਸਾਨ ਤੇ ਕਿਸਾਨ
ਹਮਾਇਤੀ ਹੋਣ ਦੇ ਬਾਵਜੂਦ
ਭੀ ਕਿਸਾਨ ਵਿਰੋਧੀ ਨਾ
ਸਮਝਿਆ ਜਾਵਾਂ। ਖੈਰ ਮੈਂ
ਜੋ ਭੀ ਰਾਇ ਦੇ ਰਿਹਾ
ਹਾਂ, ਕਿਸਾਨ ਹੋਣ ਦੇ
ਨਾਤੇ ਹੀ ਦੇ ਰਿਹਾ ਹਾਂ।
ਸਪੋਰਟ ਪ੍ਰਾਈਸ ਦਾ
ਕਨੂੰਨ ਕਾਂਗਰਸ ਸਰਕਾਰ
ਨੇ ਉਸ ਸਮੇਂ ਲਿਆਂਦਾ ਸੀ
ਜਦ ਸਿਰਫ ਪੰਜਾਬ ਹੀ ਕਣਕ
ਪੈਦਾ ਕਰਦਾ ਸੀ। ਸਾਰਾ
ਅਨਾਜ ਵਿਉਪਾਰੀ ਹੀ
ਖਰੀਦਦਾ ਸੀ। ਮੈਂ ਭੀ ਇਕ
ਸਾਲ ਆਪਣੀ ਸਾਰੀ ਕਣਕ
ਤਿੰਨ ਰੁਪਏ ਮਣ ਦੇ
ਹਿਸਾਬ ਵਿਉਪਾਰੀ ਨੂੰ
ਵੇਚੀ ਸੀ। ਕਣਕ ਬਿਦੇਸ
ਤੋਂ ਮੰਗਵਾਈ ਜਾਂਦੀ ਸੀ।
ਜੋ ਬਹੁਤ ਮਹਿੰਗੀ ਪੈਂਦੀ
ਸੀ। ਸਰਕਾਰ ਬਦਨਾਮ ਹੋ
ਰਹੀ ਸੀ। ਸਰਕਾਰ ਨੂੰ
ਕਣਕ ਭੰਡਾਰ ਕਰਨ ਦੀ
ਮਜਬੂਰੀ ਸੀ। ਇਸ ਕਰਕੇ
ਸਰਕਾਰ ਨੇ, ਸਪੋਰਟ
ਪ੍ਰਾਈਸ ਦੇ ਨਾਮ ਤੇ, ਆਮ
ਭਾਅ ਨਾਲੋਂ ਕੁਝ ਵੱਧ
ਭਾਂਅ ਦੇਕੇ ਮੰਡੀ ਬੋਰਡ
ਰਾਹੀਂ ਕਣਕ ਖਰੀਦਣੀ
ਸੁਰੂ ਕੀਤੀ ਸੀ। ਸਪੋਰਟ
ਪ੍ਰਾਈਸ ਦੇਣੀ ਕਿਸਾਨ ਦੀ
ਲੋੜ ਨਹੀਂ ਸਰਕਾਰ ਦੀ
ਲੋੜ ਤੇ ਮਜਬੂਰੀ ਸੀ। ਪਰ
ਬਾਦ ਵਿਚ ਬੇਈਮਾਨੀ ਨਾਲ
ਇਸ ਸਪੋਰਟ ਪ੍ਰਾਈਸ ਨੂੰ
ਕੰਟਰੋਲ ਪ੍ਰਾਈਸ ਬਣਾ
ਦਿਤਾ ਗਿਆ ਕਿ ਨਾ ਹੀ
ਹੋਰ ਕੋਈ ਕਣਕ ਖਰੀਦ
ਸਕਦਾ ਹੈ ਤੇ ਨਾਂ ਹੀ
ਕਿਸਾਨ ਆਪਣੀ ਫਸਲ ਪੰਜਾਬ
ਤੋਂ ਬਾਹਰ ਲਿਜਾ ਸਕਦਾ
ਹੈ। ਸਪੋਰਟ ਪ੍ਰਾਈਸ ਕੁਝ
ਕੁ ਸਟੇਟਾਂ ਵਿਚ ਕੁਝ ਕੁ
ਫਸਲਾਂ ਲਈ ਜਾਰੀ ਕੀਤੀ
ਗਈ ਸੀ। ਪੂਰੇ ਭਾਰਤ ਵਿਚ
ਨਹੀਂ। ਇਸ ਲਈ ਕਨੂੰਨ ਦੀ
ਨਿਗਾ੍ਹ ਵਿਚ ਇਹ ਕਿਸਾਨ
ਨੂੰ ਰਿਆਇਤ ਹੈ। ਕਿਸਾਨ
ਦਾ ਫੰਡਾਮੈਂਟਲ ਅਧਿਕਾਰ
ਨਹੀਂ ਹੈ। ਜਿਸਨੂੰ
ਸੁਪਰੀਮ ਕੋਰਟ ਰਾਹੀਂ
ਲਾਗੂ ਕਰਵਾਇਆ ਜਾ ਸਕੇ।
ਸਰਕਾਰ ਨੇ ਸਥਾਨਿਕ
ਰਿਆਇਤ ਦਿਤੀ ਸੀ, ਜੋ
ਸਰਕਾਰ ਨੇ ਵਾਪਿਸ ਲੈ
ਲਈ। ਸੁਪਰੀਮ ਕੋਰਟ ਵਿਚ
ਵਿਚ ਦਖਲ ਨਹੀਂ ਦੇਵੇ
ਗੀ।
ਪਰ ਦੂਸਰੇ ਪਾਸੇ ਭਾਰਤ
ਇਕ ਫੈਡਰਲ ਸੰਵਿਧਾਨਿਕ
ਰਾਜ ਹੈ। ਖੇਤੀ ਤੇ ਖੇਤੀ
ਉਪਜ ਸਟੇਟ ਲਿਸਟ ਵਿਚ
ਹੈ। ਸਟੇਟ ਨੂੰ ਆਪਣਾ
ਅਨਾਜ ਬਾਹਰ ਭੇਜਣ ਤੇ
ਖੇਤੀ ਨਾਲ ਸਬੰਧਿਤ
ਵਸਤਾਂ ਬਾਹਰੋਂ ਖਰੀਦ
ਕਰਨ ਦਾ ਸੰਵਿਧਾਨਕ
ਅਧਿਕਾਰ ਹੈ। ਯੂ ਐਨ ਉ
ਤੇ ਇਸਦਾ ਖੇਤੀ ਸੈਲ ਇਸ
ਅਧਿਕਾਰ ਨੂੰ ਪ੍ਰਵਾਨ
ਕਰਦਾ ਹੈ। ਦੁਨੀਆਂ ਦੇ
ਬਹੁਤ ਫੈਡਰਲ ਢਾਂਚੇ
ਵਾਲੇ ਦੇਸਾਂ ਵਿਚ,
ਸਟੇਟਾਂ ਆਪਣਾ ਅਨਾਜ
ਇੰਟਰਨੈਸ਼ਨਲ ਮਾਰਕਿਟ ਵਿਚ
ਵੇਚ ਰਹੀਆਂ ਹਨ।
ਪੰਜਾਬੀਆਂ ਤੇ ਕਿਸਾਨਾਂ
ਨੂੰ ਆਪਣਾ ਸੰਘਰਸ ਆਪਣੇ
ਬੁਨਿਆਦੀ ਅਧਿਕਾਰ ਵੱਲ
ਮੋੜਨਾ ਚਾਹੀਦਾ ਹੈ। ਹੁਣ
1 ਪ੍ਰਤੀਸਤ ਉਤਪਾਦਕ ਦਾ
99 ਪ੍ਰਤੀਸ਼ਤ ਖਪਤਕਾਰ
ਵਿਰੋਧ ਕਰ ਰਿਹਾ ਹੈ। ਪਰ
ਕੋਮਾਂਤਰੀ ਮਾਰਕਿਟ ਵਿਚ
ਸ਼ਾਮਲ ਹੋਣ ਲਈ ਸੰਘਰਸ ਸਭ
ਸਟੇਟਾਂ ਤੇ ਸਭ ਵਰਗਾਂ,
ਸਭ ਭਾਰਤੀਆਂ ਦਾ ਮਨ ਜਿਤ
ਲਏ ਗਾ। ਸਾਰੇ ਭਾਰਤ
ਵਿਚੋਂ ਹਮਾਇਤ ਮਿਲੇ ਗੀ।
ਇਸ ਸੰਘਰਸ ਦੀ ਜਿਤ
ਯਕੀਨੀ ਹੈ। ਇਰਾਨ ਇਰਾਕ
ਵਿਚ ਕਣਕ ਦਾ ਭਾਅ ਪੰਜਾਬ
ਨਾਲੋਂ ਡੇਢਾ ਦੁਗਣਾ ਹੈ।
ਰਸ਼ੀਆ ਤੋਂ ਅਜਾਦ ਹੋਏ 19
ਰਾਜ ਅਜੇ ਲੋੜੀਦਾ ਅਨਾਜ
ਪੈਦਾ ਕਰਨ ਦੇ ਯੋਗ ਨਹੀਂ
ਹੋਏ। ਪਰ ਉਥੇ ਫਰੂਟ ਤੇ
ਹੋਰ ਖਨਿਜ ਪਦਾਰਥ ਵੱਡੀ
ਗਿਣਤੀ ਵਿਚ ਮਜੂਦ ਹਨ ਤੇ
ਬਹੁਤ ਸਸਤੇ ਹਨ। ਜਮੀਨ
ਬਹੁਤ ਹੀ ਸਸਤੀ ਹੈ। ਉਹ
ਪੰਜਾਬੀ ਕਿਸਾਨ ਲਈਵਰਦਾਨ
ਬਣ ਸਕਦੀ ਹੈ। ਉਹ ਯੌਰਪ
ਅਮਰੀਕਾ ਤੋਂ ਇੰਪੋਰਟ ਕਰ
ਰਹੇ ਹਨ। ਅਜਿਹੇ ਦੇਸਾਂ
ਨਾਲ ਪੰਜਾਬ ਦੀ ਤਿਜਾਰਤ
ਪੰਜਾਬ ਨੂੰ ਮੁੜ ਖੁਸ਼ਹਾਲ
ਬਣਾ ਸਕਦੀ ਹੈ। ਪਰ ਇਹ
ਸਭ ਕੁਝ ਪੰਜਾਬ ਸਰਕਾਰ
ਰਾਹੀਂ ਹੀ ਹੋ ਸਕਦਾ ਹੈ।
ਰੱਬ ਰਾਖਾ ਪੰਜਾਬ ਦਾ।