|
===
====
ਦੋਸਤੋ। ਮਾਨਯੋਗ
ਐਡਵੋਕੇਟ ਸਤਵੰਤ ਸਿੰਘ
ਜੀ ਨੇ ਕਮੈਂਟ ਕੀਤਾ ਹੈ
ਕਿ "ਤੇਰਾ ਕੀ ਯੋਗਦਾਨ
ਹੈ ਕਿ ਤੂੰ ਕਿਸਾਨ
ਮੋਰਚੇ ਵਾਰੇ ਕੁਝ ਕਹਿ
ਸਕੇਂ" ਇਸ ਲਈ ਇਹ ਦਸਣਾ
ਮੇਰੀ ਮਜਬੂਰੀ ਹੈ ਕਿ
ਮੈਂ ਕੋਣ ਹਾਂ ਤੇ ਕਿਸਾਨ
ਮੋਰਚੇ ਵਾਰੇ ਰਾਇ ਦੇਣ
ਦਾ ਮੇਰਾ ਕੀ ਅਧਿਕਾਰ
ਹੈ।
..............................................................................
ਪੰਜਾਬ ਕਿਸਾਨ ਮੋਰਚੇ ਦੀ
ਅਸਲੀਅਤ.
।ਨਾ ਕਾਹੂੰ ਸੇ ਦੋਸਤੀ।
ਨਾਂ ਕਾਹੂੰ ਸੇ ਵੈਰ।
ਕਿਸਾਨ ਕੁਰਬਾਨੀ ਬੇ
ਮਿਸ਼ਾਲ, ਆਗੂ ਹੋਏ
ਬੇਨਕਾਬ।
ਰਾਜੇਵਾਲ ਸਾਹਿਬ, ਆਪਣੇ
ਤਣੇ ਜਾਲ ਵਿਚ ਆਪ ਹੀ
ਫਸੇ।
ਕੀ ਹੈ ਪੰਜਾਬ ਕਿਸਾਨ
ਮੋਰਚੇ ਦੀ ਅਸਲੀਅਤ।
ਸਤਿਕਾਰ ਯੋਗ ਪੰਜਾਬੀ
ਕਿਸਾਨ ਦੋਸਤੋ: ਆਪਣੇ ਇਸ
ਸੇਵਾਦਾਰ ਹਰਬੰਸ ਸਿੰਘ
ਜਲਾਲ ਦੀ ਹਾਜਰੀ ਕਰੋ
ਪ੍ਰਵਾਨ:
ਸਤਿ ਸ਼੍ਰੀ ਅਕਾਲ, ਜੈ
ਰਾਮ ਜੀ ਕੀ, ਅਸਲਾਮਾ
ਲੇਕਮ।
ਦੋਸਤੋ। ਮੇਰੀ ਇਸ ਵੀਡੀਉ
ਤੇ ਲੇਖ ਦਾ ਅਨੁਵਾਨ ਦੇਖ
ਕੇ ਬਹੁਤ ਕਿਸਾਨ ਦੋਸਤਾਂ
ਨੂੰ ਦੁਖ ਪਹੁੰਚਿਆ ਹੋਵੇ
ਗਾ। ਕੁਝ ਨੌਜੁਆਨ
ਦੋਸਤਾਂ ਨੂੰ ਬਹੁਤ ਗੁਸਾ
ਭੀ ਆਇਆ ਹੋਏ ਗਾ। ਮੈਂ
ਮਾਫੀ ਮੰਗਦਾ ਹਾਂ। ਇਹ
ਲਿਖਣਾ, ਦਸਣਾ, ਮੇਰੀ
ਮਜਬੂਰੀ ਹੈ ਕਿ ਇਸਦਾ
ਕਾਰਨ ਤੁਹਾਡੇ ਸਾਹਮਣੇ
ਰੱਖਿਆ ਜਾਵੇ।
ਮੇਰੇ ਜਾਣੂ ਦੋ ਆਦਮੀਆਂ
ਵਿਚ ਚੋਣਾਂ ਵਗੈਰਾ ਦੇ
ਮਾਮਲੇ ਤੇ ਆਪਸ ਵਿਚ
ਵਿਰੋਧਤਾ ਹੋ। ਮਾਮਲਾ
ਵਧਦਾ ਗਿਆ। ਇਕ ਦੋਸਤ ਨੇ
ਆਪਣੀ ਜਿਤ ਕਰਨ ਦਾ
ਅਨੋਖਾ ਤਰੀਕਾ ਲਭਿਆ।
ਉਸਨੇ ਆਪਣਾ ਇਕ ਗਰੀਬ
ਵਰਕਰ ਨਾਲ ਲਿਜਾਕੇ
ਕਿਧਰੇ ਭੇਜ ਦਿਤਾ ਤੇ
ਰੌਲਾ ਪਾ ਦਿਤਾ ਕਿ ਦੂਜੀ
ਧਿਰ ਵਾਲੇ ਸਾਡਾ ਆਦਮੀ
ਮਾਰ ਗਏ ਹਨ। ਅਸੀਂ ਇਸਦਾ
ਬਦਲਾ ਲੈਣਾ। ਉਸ ਮਾਰੇ
ਗਏ ਮਸੂਮ ਦਾ ਕਬੀਲਾ ਭੜਕ
ਉਠਿਆ, ਤੇ ਉਹਨਾਂ ਨੇ
ਦੂਜੀ ਧਿਰ ਦੇ ਘਰ ਤੇ
ਹਮਲਾ ਕਰ ਦਿਤਾ। ਦੂਜੀ
ਧਿਰ ਵਾਲੇ ਕੋਠੇ ਉਪਰੋਂ
ਹੱਥ ਬੰਨ੍ਹ ਰਹੇ ਸਨ ਕਿ
ਸਾਨੂੰ ਕਾਰਨ ਤਾਂ ਦਸ
ਦਿਉ। ਪਰ ਹਜੂਮ ਉਹਨਾਂ
ਦੀ ਕੋਈ ਗੱਲ ਨਹੀਂ ਸੀ
ਸੁਣ ਰਿਹਾ ਸਾਰਾ ਹੋ ਹਲਾ
ਦਰਬਾਜਾ ਭੰਨਣ, ਕੰਧਾਂ
ਤੋੜਨ ਤੇ ਲੱਗਾ ਹੋਇਆ
ਸੀ। ਬਾਦ ਵਿਚ ਗੱਲ ਸਾਰੀ
ਮਨਘੜਤ ਸਾਬਤ ਹੋਈ। ਇਹ
ਘਟਨਾ ਮੇਰੇ ਬਚਪਨ ਦੀ
ਹੈ। ਉਸ ਸਮੇਂ ਤੋਂ ਮੇਰਾ
ਮਨ ਬਣ ਗਿਆ ਹੈ ਕਿ ਮੈਂ
ਕਿਸੇ ਭੀ ਸੁਣੀ ਗੱਲ ਤੇ
ਵਿਸ਼ਵਾਸ ਨਹੀਂ ਕਰਦਾ। ਆਪ
ਪੜਤਾਲ ਕਰਦਾ ਹਾਂ। ਜੋ
ਸੱਚ ਸਾਹਮਣੇ ਆਉਂਦਾ ਹੈ
ਉਸ ਨੂੰ ਪੂਰਾ ਉਜਾਗਰ
ਕਰਦਾ ਹਾਂ। ਨਤੀਜਾ
ਭਾਂਵੇਂ ਕਿਨਾਂ ਭੀ
ਭਿਆਨਕ ਨਿਕਲੇ।
ਮੈਂ ਇਹ ਭੀ ਦਸਣਾ
ਚਾਹੂੰਦਾ ਹਾਂ ਕਿ ਮੈਂ
ਮਜਿਸਟਰੇਟ ਤੋਂ ਲੈਕੇ
ਸੁਪਰੀਮ ਕੋਰਟ ਤੱਕ ਕੇਸ
ਆਪ ਇਨ-ਪਰਸਨ ਝਗੜਦਾ
ਹਾਂ। ਦੋ ਵਾਰ ਵਿਧਾਨ
ਸਭਾ ਲਈ ਚੁਣਿਆ ਗਿਆ
ਹਾਂ। ਰਾਜ ਸਭਾ ਦੀ ਚੋਣ
ਭੀ ਲੜਿਆ ਹਾਂ। 6 ਸਾਲ
ਭਾਰਤੀ ਖੇਤੀ ਕੀਮਤ
ਕਮਿਸ਼ਨ ਦਾ ਮੈਂਬਰ ਰਿਹਾ
ਹਾਂ। ਇਹ ਅਦਾਰਾ ਖੇਤੀ
ਫਸਲਾਂ ਦੀ ਖਰੀਦ ਕੀਮਤ
ਨੀਅਤ ਕਰਦਾ ਹੈ। ਸਾਢੇ
ਸਤ ਸਾਲ ਖੇਤੀ ਰਿਸਰਚ
ਸੈਂਟਰ ਪੁਸ਼ਾ ਦਾ
ਡਾਇਰੈਕਟਰ ਰਿਹਾ ਹਾਂ।
ਇਹ ਅਦਾਰਾ ਉਸ ਸਮੇਂ 65
ਖੇਤੀ ਯੂਨੀਵਰਸਟੀਆਂ ਦੀ
ਖੇਤੀ ਰਿਸਰਚ ਨੂੰ
ਸੁਪਰਵਾਈਜ ਤੇ ਕੰਟਰੋਲ
ਕਰਦੀ ਹੈ। ਇਸ ਕਰਕੇ
ਖੇਤੀ ਸਬੰਧੀ ਤੇ ਕਨੂੰਨ
ਸਬੰਧੀ ਕਾਫੀ ਜਾਣਕਾਰੀ
ਰੱਖਦਾ ਹਾਂ।
ਮੈਂ ਕਿਸਾਨ ਮੋਰਚੇ ਦੀ
ਹਰ ਵੀਡੀਉ ਤੇ ਹਰ ਘਟਨਾ
ਨੂੰ ਧਿਆਨ ਨਾਲ ਵਾਚਦਾ
ਰਿਹਾ ਹਾਂ ਕਿ ਮੇਰੀ
1970 ਤੋਂ ਆਪਣੀ ਕਿਸਾਨ
ਜਥੇਬੰਦੀ ਹੈ। ਜਿਸਦੇ ਕਈ
ਹਜਾਰ ਮੈਂਬਰ ਹਨ ਜਿਸਦਾ
ਨਾਮ ਹੈ "ਪੰਜਾਬ ਫਾਰਮਰਜ
ਫੋਰਮ"। ਕਿਸਾਨ
ਯੂਨੀਅਨਾਂ ਨਾਲੋਂ ਮੇਰੀ
ਫੋਰਮ ਦਾ ਫਰਕ ਇਹ ਹੈ ਕਿ
ਯੂਨੀਅਨਾਂ ਧਰਨੇ
ਲਾਉਂਦੀਆਂ ਹਨ। ਸੜਕਾਂ
ਰਸਤੇ ਬਜਾਰ ਬੰਦ ਕਰਦੀਆਂ
ਹਨ। ਜਿਸ ਨਾਲ ਆਪਣੇ
ਲੋਕਾਂ ਨੂੰ ਹੀ ਤੰਗੀ,
ਪ੍ਰੇਸ਼ਾਨੀ ਹੁੰਦੀ ਹੈ।
ਫਿਰ ਉਹਨਾਂ ਤੋਂ ਹੀ
ਉਗਰਾਹੀ ਕਰਦੀਆਂ ਹਨ।
ਪਰ ਸਾਡੀ ਫੋਰਮ ਕਿਸੇ ਭੀ
ਗਲਤ ਕਨੂੰਨ ਦਾ ਪਹਿਲੇ
ਸਰਕਾਰ ਨੂੰ ਨੋਟਿਸ
ਦਿੰਦੀ ਹੈ। ਫੇਰ ਉਸਨੂੰ
ਹਾਈ ਕੋਰਟ ਵਿਚ ਜਾਂ
ਸੁਪਰੀਮ ਕੋਰਟ ਵਿਚ ਲੈਕੇ
ਜਾਂਦੇ ਹਾਂ।
ਉਦਾਹਰਣ ਵਜੋਂ ਕੇਂਦਰ
ਸਰਕਾਰ ਆਪਣੇ ਲਾਭ ਲਈ
ਚੋਣ ਤੋਂ ਕਈ ਮਹੀਨੇ
ਪਹਿਲਾਂ ਹੀ ਚੋਣ ਜਾਬਤਾ
ਲਾਗੂ ਕਰਕੇ ਮਜੂਦ ਸਰਕਾਰ
ਨੂੰ ਡਿਸਮਿਸ ਕਰ ਦਿੰਦੀ
ਸੀ। ਮੇਰੀ ਫੋਰਮ ਨੇ
ਪੰਜਾਬ ਹਾਈ ਕੋਰਟ ਵਿਚੋਂ
ਕੇਸ ਜਿਤਿਆ। ਸੁਪਰੀਮ
ਕੋਰਟ ਵਿਚੋਂ ਜਿਤਿਆ।
ਕੇਂਦਰ ਸਰਕਾਰ ਤੇ
ਇਲੈਕਸ਼ਨ ਕਮਿਸ਼ਨ ਨੁੰ
ਪਹਿਲੀ ਵਾਰ ਹਾਰ ਹੋਈ।
ਗੁਰਦਵਾਰਾ ਐਕਟ ਦੇ
ਬਨਿਆਦੀ ਖਰੜੇ ਅਨੁਸਾਰ
ਸ਼੍ਰੋਮਣੀ ਕਮੇਟੀ ਨੂੰ
ਦਰਜਨ ਕੁ ਵਡੇ ਇਤਹਾਸਕ
ਗੁਰਦਵਾਰਿਆਂ ਦਾ ਪ੍ਰਬੰਧ
ਕਰਨ ਦਾ ਹੀ ਅਧਿਕਾਰ ਹੈ।
ਪਰ ਉਸਨੇ ਧੋਖੇ ਤੇ ਬਾਦਲ
ਸਰਕਾਰ ਦੀ ਧਕੇਸ਼ਾਹੀ ਨਾਮ
ਤਕਰੀਬਨ ਹਰ ਪਿੰਡ ਦੇ
ਵਡੇ ਗੁਰੂਘਰ ਤੇ ਕਬਜਾ
ਜਮਾ ਲਿਆ ਹੈ। ਮੈਂ ਆਪਣੇ
ਪਿੰਡ ਦੇ ਗੁਰੂਘਰ ਦਾ
ਕੇਸ ਸੁਪਰੀਮ ਕੋਰਟ ਵਿਚ
ਆਪ ਕੇਸ ਲੜਕੇ ਜਿਤਿਆ
ਹੈ। ਹਜਾਰਾਂ ਕੇਸ਼ਾਂ
ਵਿਚੋਂ ਇਹ ਪਹਿਲਾ ਕੇਸ
ਹੈ ਜਿਥੇ ਸ਼੍ਰੋਮਣੀ
ਕਮੇਟੀ ਤਕਰੀਬਨ 100 ਸਾਲ
ਬਾਦ ਪਹਿਲੀਵਾਰ ਹਾਰੀ
ਹੈ। ਹੁਣ ਹਰ ਪਿੰਡ ਜਾਂ
ਸਹਿਰ ਦੇ ਰਹਿਣ ਵਾਲੇ
ਆਪਣੇ ਸਥਾਨਿਕ ਗੁਰੂਘਰ
ਦੇ ਪ੍ਰਬੰਧ ਲਈ ਆਪ ਮਾਲਕ
ਬਣ ਗਏ ਹਨ। ਸ਼੍ਰੋਮਣੀ
ਕਮੇਟੀ ਤੋਂ ਪ੍ਰਬੰਧ
ਵਾਪਿਸ ਲੈ ਸਕਦੇ ਹਨ।
ਅਜੇਹੇ ਹੋਰ ਅਨੇਕਾਂ ਕੇਸ
ਹਨ। ਜਿਆਦਾ ਵੇਰਵੇ ਦੀ
ਇਥੇ ਲੋੜ ਨਹੀਂ।
ਦਿਲੀ ਕਿਸਾਨ ਮੋਰਚੇ ਵਿਚ
ਦਰਜਨਾਂ ਕਿਸਾਨ ਸਹੀਦ ਹੋ
ਚੁਕੇ ਹਨ। ਸੰਤ ਰਾਮ
ਸਿੰਘ ਨੇ ਆਪਾ ਕੁਰਬਾਨ
ਕੀਤਾ। ਮੇਰੇ ਹਲਕੇ ਦੇ
ਇਕ ਹੋਣਹਾਰ ਕਬੱਡੀ
ਖਿਡਾਰੀ ਨੈ ਆਪਾ ਕੁਰਬਾਨ
ਕੀਤਾ। 20 ਦਸੰਬਰ ਨੂੰ
ਮੇਰੇ ਪਿੰਡ ਨੇ ਭੀ
ਸਹੀਦਾਂ ਨੂੰ ਸਰਧਾ ਭੇਟ
ਕੀਤੀ। ਇਕ ਜੁਆਨ ਉਹਨਾਂ
ਦੇ ਫੋਟੋ ਲੈ ਆਇਆ। ਬਹੁਤ
ਵਧੀਆ ਪ੍ਰਸਨੈਲਟੀਆਂ
ਕੁਰਬਾਨ ਹੋ ਗਈਆਂ। ਮਨ
ਵਿਚ ਸੋਚ ਆਈ ਕਿ ਇਹ ਕਤਲ
ਹਨ। ਇਹਨਾਂ ਕਤਲਾਂ ਲਈ
ਕੋਣ ਜਿਮੇਂਵਾਰ ਹੈ।
ਮੈਂ ਭਾਂਵੇਂ 1970 ਤੋਂ
ਕਿਸਾਨ ਮਾਮਲਿਆਂ ਨਾਲ
ਜੁੜਿਆ ਹੋਇਆ ਹਾਂ। ਇਸ
ਵਾਰੇ ਕਾਫੀ ਰਿਕਾਰਡ ਭੀ
ਮੇਰੇ ਕੋਲ ਪਿਆ ਹੈ। ਮੈ
ਇਸ ਨੂੰ ਦੁਬਾਰਾ ਵਾਚਿਆ।
ਤਿੰਨਾਂ ਖੇਤੀ ਕਨੂੰਨਾਂ
ਨੂੰ ਬਹੁਤ ਡੁਘਾਈ ਨਾਲ
ਵਾਚਿਆ ਕਿ ਪੰਜਾਬ ਦੀ
ਕਿਸਾਨੀ ਲਈ ਵਿਨਾਸ਼ਕਾਰੀ
ਹਨ ਜਾਂ ਵਰਦਾਨ ਹਨ।
ਦੋਸਤੋ ਮੇਰੀ ਜਾਣਕਾਰੀ,
ਮੇਰੀ ਆਤਮਾਂ ਦੀ ਅਵਾਜ
ਹੈ ਕਿ ਇਸ ਮੋਰਚੇ ਦਾ
ਕਿਸਾਨ ਬਿਲਾਂ ਨਾਲ ਕੋਈ
ਸਬੰਧ ਹੀ ਨਹੀ। ਇਹ
ਨਿਰੋਲ ਇਕ ਸ਼ਾਜਿਸ ਹੈ।
ਜਿਸਦਾ ਡਰਾਪਸੀਨ 31
ਦਸੰਬਰ ਹੈ। ਕੀ ਹੈ ਇਹ
ਸ਼ਾਜਿਸ ਤੇ ਕੌਣ ਹਨ ਇਸਦੇ
ਰਚਣ ਹਾਰ ਇਹ ਸਭ ਜਾਨਣ
ਲਈ ਇਸ ਲੇਖ ਨੂੰ ਧਿਆਨ
ਨਾਲ ਪੜ੍ਹੋ ਤੇ ਸਬੰਧਿਤ
ਵੀਡੀਉਜ ਨੂੰ ਧਿਆਨ ਨਾਲ
ਦੇਖੋ। ਮੈਂਨੂੰ ਪਤਾ ਹੈ
ਕਿ ਇਹ ਜੁਮੇਂਵਾਰ ਵਡੀਆਂ
ਹਸਤਿਆਂ ਮੇਰੇ ਤੇ ਦਸ
ਹਜਾਰ ਡੈਫਾਮੇਸ਼ਨ ਕੇਸ
ਕਰਵਾ ਸਕਦੇ ਹਨ। ਮੈਂਨੂੰ
ਮਰਵਾ ਸਕਦੇ ਹਨ। ਮੈਂ
ਨੂੰ ਕੋਈ ਡਰ ਨਹੀਂ, ਇਹ
ਮੇਰੀ ਜਮੀਰ ਦੀ ਅਵਾਜ
ਹੈ। ਇਹਨਾਂ ਦੇ
ਅੰਧਵਿਸ਼ਵਾਸੀ ਮੇਰੇ
ਖਿਲਾਫ ਗਾਲੀ ਗਲੋਚ ਤੇ
ਬਹਤ ਭਦੀ ਸ਼ਬਦਾਵਲੀ ਵਰਤਣ
ਗੇ। ਮੈ ਉਹਨਾਂ ਦੋਸਤਾਂ
ਨੂੰ ਜੀ ਆਇਆਂ ਕਹਿੰਦਾ
ਹਾਂ। ਮੈਨੂੰ ਹੋਰ ਸ਼ਕਤੀ
ਮਿਲੇ ਗੀ। ਗਾਲੀ ਗਲੋਚ
ਕਰਨ ਤੋਂ ਬਾਦ, ਇਹ ਵੀਰ
ਕੁਝ ਸੋਚਣ ਲਈ ਮਜਬੂਰ ਹੋ
ਜਾਣ ਗੇ। ਅਸਲੀਅਤ ਦੀ
ਪੜਤਾਲ ਕਰਨ ਗੇ। ਅਖੀਰ
ਮੇਰੇ ਸਹਿਯੋਗੀ ਬਣ ਜਾਣ
ਗੇ।
ਮੈਂ ਬਹੁਤ ਸਮੇਂ ਤੋਂ ਸਭ
ਕੁਝ ਦੇਖ ਰਿਹਾ ਹਾਂ। ਪਰ
ਹੁਣ ਮੇਰੀ ਆਤਮਾਂ, ਤੇ
ਕੁਝ ਦੋਸਤਾਂ ਨੇ, ਕੁਝ
ਸਚਾਈਆਂ ਸਾਹਮਣੇ ਲਿਆਉਣ
ਲਈ ਹੌਂਸਲਾ ਦਿਤਾ ਹੈ।
ਕਿਉਂਕੇ ਗੁਮਰਾਹ ਕੁਨ
ਪ੍ਰਚਾਰ, ਆਪਣੀ ਚਰਮ
ਸੀਮਾ ਤੇ ਪਹੁੰਚ ਚੁਕਾ
ਹੈ। ਦੇਖੋ ਕਿਵੇਂ 70,
80, 90 ਸਾਲ ਦੇ ਬਜੁਰਗ
ਮਾਤਾਵਾਂ, ਪੰਜਾਬ ਦੇ
ਨੌਜੁਆਨ, ਆਪਣਾ ਕੰਮਕਾਰ,
ਕੈਰੀਅਰ ਛੱਡਕੇ,
ਸਹਾਦਤਾਂ ਦੇਣ ਲਈ ਤਤਪਰ
ਹਨ। ਪੰਜਾਬ ਦੇ ਕਿਸਾਨ
ਆਪਣੀ ਖੇਤੀ ਅਤੇ
ਪ੍ਰਵਾਰਾਂ ਦੀ ਸਾਂਭ
ਸੰਭਾਲ ਛੱਡਕੇ, ਲੰਮੇ
ਧਰਨੇ ਲਾਕੇ ਬੈਠ ਗਏ ਹਨ।
ਮੈਂ ਸਰਦਾਰ ਰਵੀ ਸਿੰਘ,
ਸਰਦਾਰ ਉਬਰਾਏ ਸਾਹਿਬ
ਅਗੇ ਉਹਨਾਂ ਵਲੋਂ ਕੀਤੀ
ਸੇਵਾ ਤੇ ਦਿਤੇ ਦਾਨਾਂ
ਲਈ ਸਿਰ ਝੁਕਾਉੰਦਾ ਹਾਂ।
ਮੈਂ ਦੁਸਾਂਝ ਸਾਹਿਬ ਤੇ
ਹੋਰ ਦਾਨੀਆਂ,
ਕਲਾਕਾਰਾਂ, ਨੌਜੁਆਨਾਂ
ਦਾ, ਉਹਨਾਂ ਦੇ ਯੋਗਦਾਨ
ਲਈ ਧੰਨਵਾਦ ਕਰਦਾ ਹਾਂ।
ਇਹਨਾਂ ਸਭਨਾਂ ਦੀਆਂ
ਮੌਤਾਂ ਲਈ ਰਾਜੇਵਾਲ
ਸਾਹਿਬ, ਲਖੋਵਾਲ ਸਾਹਿਬ,
ਕੈਪਟਨ ਸਾਹਿਬ ਤੇ
ਸੁਖਬੀਰ ਬਾਦਲ ਗੁਨਾਹਗਾਰ
ਹਨ। ਇਹ ਸਖਸ਼ੀਅਤਾਂ
ਇਹਨਾਂ ਵਲੋਂ ਰਚੀ ਸ਼ਾਜਿਸ
ਦਾ ਸ਼ਿਕਾਰ ਹੋਈਆਂ ਹਨ।
ਇਹ ਦੋਨੋ ਆਗੂ ਹੁਣ ਹੋਰ
ਕਿਸਾਨਾਂ ਨੂੰ ਵੰਗਾਰਨ
ਲਈ, ਵਿਉਂਤਬੰਦੀਆਂ ਕਰ
ਰਹੇ ਹਨ। ਪੰਜਾਬੀ
ਮੀਡੀਆਂ ਬਦਾਮਾਂ ਦੇ
ਲੰਗਰ, ਖੀਰ ਪ੍ਰਸ਼ਾਦ,
ਮਠਿਆਈਆਂ ਤੇ ਹਰ
ਲੋੜੀਦੀਆਂ ਬਸਤਾਂ ਦੀ
ਪ੍ਰਾਪਤੀ ਜਣਾ ਰਹੇ ਹਨ।
ਜੋ ਹੋਰ ਪੰਜਾਬੀਆਂ ਨੂੰ
ਇਥੇ ਆਉਣ ਲਈ ਪ੍ਰੇਰਨਾ
ਦੇ ਰਹੇ ਹਨ।
ਕਿਸਾਨਾਂ ਦੀ ਇਕੱਤਰਤਾ 4
ਲੱਖ ਤੋਂ ਭੀ ਜਿਆਦਾ
ਜਾਪਦੀ ਹੈ। ਫਰਾਂਸ ਵਿਚ
10 ਕੁ ਹਜਾਰ ਫਰਾਂਸ
ਵਾਸੀਆਂ ਨੇ ਪੈਰਸ ਦੇ
ਬਜਾਰਾਂ ਵਿਚ ਸਿਰਫ ਇਕ
ਦਿਨ ਹੀ ਮਾਰਚ ਕੀਤਾ ਸੀ,
ਫਰਾਂਸ ਦੇ ਪ੍ਰੀਮੀਅਰ ਨੇ
ਪਾਰਲੀਮੈਂਟ ਭੰਗ ਕਰਕੇ
ਜਨਤਾ ਤੋਂ ਦੁਬਾਰਾ ਫਤਵਾ
ਲਿਆ ਸੀ। ਪਰ ਭਾਰਤ
ਸਰਕਾਰ ਦੀ ਧਾਰਨਾ ਏਨੀ
ਮਜਬੂਤ ਕਿਵੇਂ ਬਣੀ ਕਿ
ਬਿਲ ਕਿਸਾਨ ਲਈ
ਕਲਿਆਣਕਾਰੀ ਹਨ. ਇਸ ਲਈ
ਤਿੰਨਾਂ ਕਿਸਾਨ ਬਿਲਾਂ
ਦਾ ਸਰਵੇਖਣ ਭੀ ਇਸ
ਆਰਟੀਕਲ ਵਿਚ ਕੀਤਾ ਗਿਆ
ਹੈ।
ਕਿਸਾਨ ਆਗੂ ਆਖਦੇ ਹਨ ਕਿ
ਇਹ ਲੜਾਈ ਕਿਸਾਨ
ਯੂਨੀਅਨਾਂ ਤੇ ਭਾਰਤ
ਸਰਕਾਰ ਵਿਚਕਾਰ ਹੈ।
ਤੀਜੀ ਧਿਰ ਨੂੰ ਰਾਇ ਦੇਣ
ਦਾ ਕੋਈ ਅਧਿਕਾਰ ਨਹੀਂ
ਹੈ। ਸਟੇਜ ਤੇ ਆਉਣ ਦੀ
ਇਜਾਜਤ ਨਹੀਂ। ਇਸ ਲਈ ਇਹ
ਦਸਣਾ ਜਰੂਰੀ ਹੋ ਗਿਆ ਹੈ
ਕਿ ਮੈਂ ਕੋਣ ਹਾਂ ਤੇ
ਕਿਸਾਨ ਮਸਲਿਆਂ ਵਿਚ ਰਾਇ
ਦੇਣ ਦਾ ਮੇਰਾ ਕੀ
ਅਧਿਕਾਰ ਹੈ। ਮੈਂ ਇਸ
ਵਿਚਾਰ ਨੂੰ 9 ਹਿਸਿਆਂ
ਵਿਚ ਵੰਡ ਰਿਹਾ ਹਾਂ।
.......................................
ਪਾਰਟ 1: ਮੈਂ ਕੋਣ ਹਾਂ।
ਮੇਰਾ ਰਾਇ ਦੇਣ ਦਾ ਕੀ
ਅਧਿਕਾਰ ਹੈ।
ਪਾਰਟ 2: ਮੇਰੀ ਰਾਇ ਦੇਣ
ਦੀ ਕੀ ਮਜਬੂਰੀ ਹੈ।
ਪਾਰਟ 3: ਕਿਸਾਨ
ਯੂਨੀਅਨਾਂ ਦਾ ਪਿਛੋਕੜ,
ਸ ਭੂਪਿੰਦਰ ਸਿੰਘ ਮਾਨ,
ਅਜਮੇਰ ਸਿੰਘ ਲਖੋਵਾਲ,
ਪਾਰਟ 4: ਪੰਜਾਬ ਕਿਸਾਨ
ਯੂਨਿਅਨਾਂ ਦੀ ਮਜੂਦਾ
ਸਥਿਤੀ। ਰਾਜੇਵਾਲ ਤੇ
ਉਗਰਾਹਾਂ ਦੀ ਰਸਾਕਸੀ
ਪਾਰਟ 5: ਤਿੰਨੇ ਖੇਤੀ
ਕਨੂੰਨਾਂ ਦਾ ਵੇਰਵਾ ਤੇ
ਪੰਜਾਬ ਦੀ ਕਿਸਾਨੀ ਉਪਰ
ਪ੍ਰਭਾਵ ।
ਪਾਰਟ 6: ਸਰਕਾਰ ਦਾ ਪੱਖ
ਤੇ ਕਿਸਾਨਾਂ ਨੂੰ ਪਾਏ
ਡਰ । ਕੌਣ ਠੀਕ। ਕੋਣ
ਗਲਤ।
ਪਾਰਟ 7:
ਸੁਖਬੀਰ-ਅਮਰਿੰਦਰ ਦੀ
ਸੰਯੁਕਤ ਸਰਕਾਰ ਵਲੋਂ
ਲਾਈ ਚੁਆਤੀ, ਹੁਣ ਬਣ
ਚੁਕੀ ਹੈ ਭਾਂਬੜ।
ਪਾਰਟ 8: ਕੀ ਸੁਖਬੀਰ,
ਅਮਰਿੰਦਰ, ਮੋਦੀ ਸਰਕਾਰ
ਦੀ ਸਥਿਰਤਾ ਲਈ ਸਭ ਕੁਝ
ਕਰ ਰਹੇ ਹਨ।
ਪਾਰਟ 9: ਕਿਸਾਨ
ਯੁਨਿਅਨਾਂ ਦਾ ਮੰਤਵ ਕੀ
ਹੋਣਾ ਚਾਹੀਦਾ ਹੈ। ਮੇਰੀ
"ਕਿਸਾਨ ਫਾਰਮਰਜ ਫੋਰਮ"
ਕੀ ਕਰ ਰਹੀ ਹੈ।
.....................................................................
ਕਿਸਾਨ ਪ੍ਰਵਾਰ, ਸਿਧੂ
ਖਾਨਦਾਨ, 99 ਕੁ ਏਕੜ
ਜਮੀਨ ਸੀ। 30 ਏਕੜ
ਵੇਚਣੀ ਪਈ ਸੀ। 9 ਏਕੜ
ਭਠੇ ਵਾਲੀ ਜਮੀਨ, ਮਲੂਕਾ
ਗੈਂਗ ਦੀ ਭੇਟਾ ਚੜ੍ਹ
ਗਈ। 60 ਕੁ ਏਕੜ ਮੇਰੀ
ਖੇਤੀ ਅਧੀਨ ਹੈ। ਮੇਰਾ
ਨੇਟਵ ਪਿੰਡ ਜਲਾਲ ਹੈ,
ਜੋ ਰਾਮਪੁਰਾ ਫੂਲ ਵਿਧਾਨ
ਸਭਾ ਵਿਚ ਪੈਦਾ ਹੈ।
ਸਤੰਤਰਤਾ ਸੰਗਰਾਮੀ
ਪ੍ਰਵਾਰ ਨਾਲ ਸਬੰਧਿਤ
ਹਾਂ। ਪਰ ਕਾਂਗਰਸ ਤੋਂ
ਸਰਟੀਫੀਕੇਟ ਨਹੀਂ
ਮੰਗਿਆ।
ਜਲਾਲ ਤੇ ਮਹਿਰਾਜ ਦੋਨੋ
ਭਾਈ ਸਨ। ਕੈਪਟਨ
ਅਮਰਿੰਦਰ ਸਿੰਘ ਸਾਨੂੰ
ਆਪਣਾ ਭਾਈਚਾਰਾ ਸਮਝਦੇ
ਹਨ । ਪ੍ਰਕਾਸ ਸਿੰਘ
ਬਾਦਲ ਦੇ ਪੰਜ ਪ੍ਰਵਾਰੀ
ਖਾਨਦਾਨ ਵਿਚ, ਮੇਰੀਆਂ
ਤਿੰਨ ਨਜਦੀਕੀ
ਰਿਸ਼ਤੇਦਾਰੀਆਂ ਹਨ।
ਦੋਹਾਂ ਹਸਤੀਆਂ ਦੀਆਂ
ਮੇਰੇ ਉਪਰ ਕੁਝ
ਮੇਹਰਬਾਨੀਆਂ ਭੀ ਹਨ। ਪਰ
ਕਰੋਪੀਆਂ ਜਿਆਦਾ ਹਨ।
ਇਹਨਾਂ ਦੇ ਪੰਜਾਬ ਲੁਟਣ,
ਪੰਜਾਬ ਦੀ ਕਿਸਾਨੀ,
ਪੰਜਾਬ ਦੀ ਜੁਅਨੀ ਤਬਾਹ
ਕਰਨ, ਧਰਮ ਅਸਥਾਨਾਂ ਦੀ
ਲੁਟਮਾਰ, ਅਕਾਲ ਤਖਤ ਦੀ
ਗਿਲਾਨੀ, ਅਕਾਲ ਤਖਤ ਦੀ
ਲੁਟ, ਆਦਿ ਕਾਰਨਾਮਿਆਂ
ਵਿਚ, ਇਕ ਦੂਜੇ ਦਾ
ਸਹਿਯੋਗ ਤੇ ਭਾਈਵਾਲੀ
ਕਾਰਨ, ਸਾਇਦ ਮੈਂ ਇਹਨਾਂ
ਦਾ ਪਹਿਲਾ ਸ਼ਿਧਾਂਤਕ
ਵਿਰੋਧੀ ਹੋਵਾਂ ਗਾ।
--------------------------
1972 ਵਿਚ ਅਜਾਦ ਲੜਕੇ
ਵਿਧਾਨ ਸਭਾ ਦਾ ਮੈਂਬਰ
ਬਣਿਆ. ਸੀਪੀਆਈ ਤੇ
ਕਾਂਗਰਸ ਦੀ ਸਾਂਝ ਸੀ।
ਗਿਆਨੀ ਜੈਲ ਸਿੰਘ ਦਾ
ਕੁੜਮ, ਕਾਮਰੇਡ ਮਾਸਟਰ
ਬਾਬੂ ਸਿੰਘ, 5 ਵਾਰ
ਜਿਤਿਆ ਸੀ ਇਸ ਸੀਟ ਤੋਂ।
ਅਕਾਲੀ ਦਲ 6 ਵਾਰ ਹਾਰਿਆ
ਸੀ ਇਸ ਸੀਟ ਤੋਂ।
ਮੈਂ ਕਮਿਊਨਿਸ਼ਟ ਨੂੰ
ਹਰਾਉਣ ਤੇ ਅਕਾਲੀ ਨੂੰ
ਜਿਤਾਉਣ ਲਈ, ਅਜਾਦ
ਉਮੀਦਵਾਰ ਬਣਆਂ ਸੀ।
ਟਰੈਕਟਰ ਟਰਾਲੀਆਂ ਦਾ
ਮਾਰਚ (ਜਲੂਸ) 12
ਕਿਲੋਮੀਟਰ ਲੰਮਾ ਸੀ।
ਕਿਸੇ ਨੇ ਮੈਥੋਂ ਡੀਜਲ
ਨਹੀਂ ਪਵਾਇਆ, ਪੈਸਾ
ਨਹੀਂ ਮੰਗਿਆ, ਸ਼ਰਾਬ
ਨਹੀਂ ਮੰਗੀ। ਮੇਰੀ ਜਿਤ
ਵੇਖ ਕੇ ਅਖੀਰ ਸਮੇਂ,
ਸੰਤ ਫਤੇਹ ਸਿੰਘ ਜੀ ਨੇ
ਮੈਰੀ ਸਪੋਰਟ ਕਰ ਦਿਤੀ
ਸੀ। 50 ਹਜਾਰ ਵੋਟ,
ਤਿੰਨ ਧਿਰੀ ਲੜਾਈ, 6500
ਵੋਟਾਂ ਨਾਲ ਜਿਤ ਹੋਈ।
ਖਰਚਾ ਹੋਇਆ 13 ਹਜਾਰ।
ਉਹ ਭੀ ਸਬਜੀਆਂ ਤੇ।
1977 ਵਿਚ ਦੂਜੀ ਵਾਰ
ਚੋਣ ਲੜੀ ਅਕਾਲੀ ਟਿਕਟ
ਤੇ। ਬਾਦਲ ਗਰੁਪ ਨੇ
ਕਮਿਊਨਿਸ਼ਟ ਉਮੀਦਵਾਰ ਦੀ
ਮਦਤ ਕੀਤੀ। ਗਿਆਨੀ ਜੈਲ
ਸਿੰਘ ਆਪਣੀ ਇਲੈਕਸ਼ਨ
ਰੁਕਣ ਕਾਰਨ, 9 ਦਿਨ ਇਸ
ਹਲਕੇ ਵਿਚ ਰਹੇ। 2,000
ਵੋਟ ਤੇ ਜਿਤ ਹੋਈ ਪਰ
4,000 ਨਕਲੀ ਪੋਸਟਲ ਵੋਟ
ਦੇ ਡਰਾਮੇ ਨਾਲ ਕਮਿੳਸਿਟ
ਜੇਤੂ ਬਣਾਇਆ ਗਿਆ। ਹਾਈ
ਕੋਰਟ ਵਿਚ ਨਕਲੀ ਵੋਟ ਨਾ
ਦਿਖਾਈ ਜਾ ਸਕੀ। ਮੈਂਨੂੰ
ਰਲੀਫ ਪ੍ਰਾਪਤ ਹੋ ਗਿਆ।
ਖਰਚਾ ਹੋਇਆ 17 ਹਜਾਰ
ਰੁਪਏ, ਸਬਜੀ ਉਪਰ। ਬਾਦਲ
ਸਰਕਾਰ 16 ਕੁ ਮਹੀਨੇ
ਬਾਦ ਟੁਟ ਗਈ।
ਇਮਰਜੈਂਸੀ ਦੁਰਾਨ, ਬਾਦਲ
ਸਾਹਿਬ ਤੋਂ
ਚੋਰੀ,ਅੰਬੀਕਾ ਸੋਨੀ ਦੇ
ਖਿਲਾਫ ਰਾਜ ਸਭਾ ਲਈ
ਪੇਪਰ ਦਾਖਲ ਕੀਤੇ
ਸੋਨੀ ਜੀ ਨੇ, ਨਾਂ ਹੀ
ਵੋਟ ਬਣਾਈ ਸੀ। ਨਾਂ ਹੀ
ਕੋਈ ਕਵਰਇੰਗ ਕੈਡੀਡੇਟ
ਬਣਾਇਆ ਸੀ। ਮੈਂ ਐਨ
ਅਖੀਰਲੇ ਸਮੇਂ ਆਪਣੇ
ਕਾਗਜ ਕਰ ਦਿਤੇ। ਕੁਝ
ਸਬੂਤ ਭੀ ਸਬਮਿਟ ਕਰ
ਦਿਤੇ ਜੋ ਸਾਬਤ ਕਰਦੇ ਸਨ
ਕਿ ਅੰਬੀਕਾ ਸੋਨੀ ਪੰਜਾਬ
ਦੀ ਵੋਟਰ ਨਹੀਂ ਹੈ। ਪਰ
ਇਸ ਦੇ ਬਾਵਜੂਦ ਭੀ ਸੋਨੀ
ਜੀ ਦੇ ਪੇਪਰ ਮੰਨ ਲਏ
ਗਏ।
ਬਾਦਲ ਸਾਹਿਬ, ਟੌਹੜਾ
ਸਾਹਿਬ, ਤਲਵੰਡੀ ਸਾਹਿਬ
ਤੇ ਸ ਸੁਰਜੀਤ ਸਿੰਘ
ਬਰਨਾਲਾ ਜੇਹਲ ਵਿਚ ਸਨ।
ਉਹਨਾਂ ਦੇ ਪੋਸਟਲ ਵੋਟ
ਚੰਡੀਗੜ ਦੇ ਪੋਸਟ ਮਾਸਟਰ
ਨੇ ਗਿਣਤੀ ਸਮੇਂ ਤੋਂ
ਲੇਟ ਕਰ ਦਿਤੇ। ਸੋਨੀ ਜੀ
ਕੁਝ ਕੁ ਵੋਟਾਂ ਨਾਲ
ਜੇਤੂ ਕਰਾਰ ਦਿਤੇ ਗਏ।
ਹਾਈਕੋਰਟ ਵਿਚ ਚੈਲੰਜ
ਕੀਤਾ ਗਿਆ। ਹਾਈ ਕੋਰਟ
ਵਿਚ ਸ੍ਰੀਮਤੀ ਸੁਸ਼ਮਾ
ਸਵਰਾਜ, ਜਸਟਿਸ ਕੁਲਦੀਪ
ਸਿੰਘ ਨੇ ਆਨਰੇਰੀ ਸਰਵਿਸ
ਦਿਤੀ ਸੀ। ਰਲੀਫ ਪ੍ਰਾਪਤ
ਹੋਗਿਆ ਸੀ। ਪਰ ਰਾਜ ਸਭਾ
ਦੀ ਜਿਮਨੀ ਚੋਣ ਦੀ
ਟਿਰਮ, ਸਿਰਫ ਦੋ ਸਾਲ ਹੀ
ਰਹਿੰਦੀ ਸੀ। ਜੋ ਕੋਰਟ
ਦੀ ਸੁਣਵਾਈ ਦੁਰਾਨ ਹੀ
ਖਤਮ ਹੋ ਗਈ ਸੀ।
ਇਲੈਕਸ਼ਨ ਕਮਿਸ਼ਨ ਵਿਰੁਧ,
ਚੋਣ ਘੋਸਣਾ ਤੋਂ ਪਹਿਲਾਂ
ਕੋਡ ਆਫ ਕੰਨਡੱਕਟ ਜਾਰੀ
ਕਰਨ ਵਿਰੁਧ, ਹਾਈ ਕੋਰਟ
ਵਿਚ ਰਿਟ ਪਾਈ। ਰਲੀਫ
ਪ੍ਰਾਪਤ ਹੋ ਗਿਆ। ਭਾਰਤ
ਸਰਕਾਰ ਨੇ ਅਪੈਕਸ ਕੋਰਟ
ਵਿਚ ਮੈਨੂੰ ਪਾਰਟੀ
ਬਣਾਇਆ। ਵੱਡਾ ਸੁਧਾਰ
ਪ੍ਰਾਪਤ ਹੋਇਆ, ਕਿ ਕੋਡ
ਆਫ ਕਨਡੱਕਟ, ਚੋਣ
ਡਿਕਲਾਰੇਸ਼ਨ ਤੋਂ ਪਹਿਲਾਂ
ਜਾਰੀ ਨਹੀਂ ਹੋਵੇ ਗਾ।
1970 ਤੋਂ ਕਿਸਾਨ ਸੇਵਾ,
ਪੰਜਾਬ ਫਾਰਮਰਜ ਫੋਰਮ
ਬਣਾਕੇ ਸੁਰੂ ਕੀਤੀ ਗਈ
ਸੀ. ਮਾਰਚ 1972 ਵਿਧਾਨ
ਸਭਾ ਦਾ ਪਹਿਲਾ ਸੈਸਨ,
ਸਥਾਨਕ ਲੋੜਾਂ ਛਡਕੇ
ਖੇਤੀ ਵਿਕਾਸ ਦੀ ਗੱਲ
ਕੀਤੀ। ਜਿਸ ਕਰਕੇ
ਜਲੰਧਰ-ਨਕੋਦਰ ਰੋਡ ਤੇ
ਆਲੂ ਫਾਰਮਾਂ ਦੇ ਮਾਲਕ
ਮੇਰੇ ਕੋਲ ਆਏ। ਹੁਸ਼ਿਆਰ
ਪੁਰ ਤੇ ਗੁਰਦਾਸ ਪੁਰ
ਤੋਂ, ਬਾਸਮਤੀ ਤੇ ਸੇਲਾ
ਚਾਵਲ ਦੇ ਉਤਪਾਦਕ ਆਏ।
ਹੋਰ ਭੀ ਬਹੁਤ ਕਿਸਾਨ
ਆਪਣੇ ਮਸਲੇ ਲੈਕੇ ਆਏ।
ਸੀਪੀਆਈ ਵਲੋਂ ਸੇਲਾ
ਚਾਵਲ, 1 ਰੁਪਏ ਕਿਲੋ
ਖਰੀਦਕੇ, ਡਬਲ ਬੋਇਲ
ਕਰਕੇ, ਬਾਸਮਤੀ ਲਿਖਕੇ,
7 ਰੁਪਏ ਕਿਲੋ ਕਿਲੋ ਦੇ
ਹਿਸਾਬ, ਰਸ਼ੀਆ ਨੂੰ
ਭੇਜਿਆ ਜਾ ਰਿਹਾ ਸੀ।
ਬਾਸਮਤੀ ਦਾ ਭਾਅ ਡਿਗ
ਗਿਆ। 6 ਰੁਪਏ ਕਿਲੋ ਦੇ
ਹਿਸਾਬ ਅਰਬਾਂ ਰਪੱਈਆ,
ਸੋਵੀਅਤ ਦੇਸ ਮੈਗਜੀਨ,
ਸਾਮਵਾਦੀ ਪ੍ਰਾਪੇਗੰਡਾ,
ਡਿਸ਼-ਇਨਫਰਮੇਸ਼ਨ ਲਈ
ਖਰਚਿਆ ਜਾਂਦਾ ਸੀ।
ਪੰਜਾਬ ਫਾਰਮਰਜ ਫੋਰਮ
ਬਣਾਕੇ, ਲੈਟਰਪੈਡ ਤੇ
ਮੰਗਾਂ ਲਿਖਕੇ, ਗਿਆਨੀ
ਜੀ ਨੂੰ ਮਿਲੇ। ਮੰਗਾਂ
ਮਨਵਾਈਆਂ। ਰਸ਼ੀਆ ਨੂੰ
ਅਸਲੀ ਬਾਸਮਤੀ ਚਾਵਲ ਜਾਣ
ਲਗਾ। ਕਿਸਾਨ ਨੂੰ
ਬਾਸਮਤੀ ਦਾ ਪੂਰਾ ਮੁਲ
ਮਿਲਣ ਲਗਾ। ਬਾਸਮਤੀ ਦੀ
ਕੀਮਤ ਵਧੀ। ਆਲੂ ਦੇ
ਸਟੋਰੇਜ ਲਈ ਬਿਜਲੀ ਘਟ
ਰੇਟ ਤੇ ਦਿਤੀ ਗਈ।
ਮਈ ਡੇ. 1 ਮਈ 1972।
ਕਾਮਰੇਡ ਡਾਂਗ ਦਾ
ਰੈਜੋਲਿਊਸ਼ਨ। ਇਹ ਦਿਨ
ਗੈਰ ਸਰਕਾਰੀ ਡੇ ਬਣਾਇਆ
ਜਾਏ। ਕਾਮਰੇਡ ਸਤਪਾਲ
ਡਾਂਗ, ਕਾਮਰੇਡ ਦਰਸ਼ਨ
ਸਿੰਘ ਕਨੇਡੀਅਨ ਆਦਿ ਨੇ
ਅਧੇ ਕੁ ਘੰਟੇ ਵਿਚ ਹੀ
ਆਪਣੇ ਵਿਚਾਰ ਖਤਮ ਕਰ
ਦਿਤੇ। ਕਾਂਗਰਸ ਵਲੋਂ ਭੀ
ਕੋਈ ਨਾ ਉਠਿਆ। ਆਪੋਜੀਸ਼ਨ
ਲੀਡਰ ਬਾਦਲ ਸਾਹਿਬ ਨੇ
ਬਿਨਾਂ ਬੋਲਿਆਂ ਹੀ ਮਤਾ
ਪਾਸ ਕਰਨ ਦੀ ਰਾਇ ਦਿਤੀ।
ਸਪੀਕਰ ਦਰਬਾਰਾ ਸਿੰਘ ਨੇ
ਫਾਰਮੈਲਟੀ ਪੂਰੀ ਕਰਨ ਲਈ
ਮੇਰੇ ਵੱਲ ਇਸ਼ਾਰਾ ਕੀਤਾ।
ਮੈਂ ਕਿਹਾ:- ਮਈ ਡੇ.
ਅਜਾਦੀ ਦਾ ਦਿਵਸ ਜਾਣਿਆਂ
ਜਾਂਦਾ ਹੈ। ਇਸ ਦਿਨ
ਰਸ਼ੀਅਨ ਪ੍ਰੋਲਤਾਰੀਆਂ ਨੇ
ਇਕ ਗੇਲੀ ਲਾਲ ਚੌਂਕ ਵਿਚ
ਰੱਖ ਕੇ, ਉਸ ਉਪਰ ਸਟੇਜ
ਬਣਾਕੇ, ਰਸ਼ੀਅਨ ਜਾਰ ਤੋਂ
ਅਜਾਦੀ ਦਾ ਐਲਾਨ ਕੀਤਾ
ਸੀ। 1 ਮਈ ਅਜਾਦੀ ਦਾ
ਪ੍ਰਤੀਕ ਤਾਂ ਹੈ ਪਰ
ਅਸੀਂ ਤਾਂ ਰੱਸ਼ੀਆ ਦੇ
ਗੁਲਾਮ ਹਾਂ। ਇੰਗਲੈਂਡ
ਤੋਂ ਅਜਾਦੀ ਲੈ ਲਈ।
ਰਸ਼ੀਆ ਦੇ ਗੁਲਾਮ ਹੋ ਗਏ।
ਰਸ਼ੀਆ ਸਾਨੂੰ ਲੁਟ ਰਿਹਾ
ਹੈ। ਇਸ ਕਰਕੇ ਸਾਡਾ
ਅਧਿਕਾਰ ਨਹੀਂ ਕਿ ਮਈ ਡੇ
ਸਰਕਾਰੀ ਤੌਰ ਤੇ ਮਨਾਈਏ।
ਮਤਾ ਪਾਸ ਨਾ ਕੀਤਾ ਜਾਏ।
ਕਾਮਰੇਡ ਸਤਪਾਲ ਡਾਂਗ ਤੇ
ਦਰਸ਼ਨ ਸਿੰਘ ਕਨੇਡੀਅਨ
ਆਦਿ ਨੇ ਇਤਰਾਜ ਕੀਤਾ,
ਇਹ ਦੋਸਤ ਦੇਸ ਨੂੰ
ਲੁਟੇਰਾ ਦਸਦਾ ਹੈ। ਸਾਬਤ
ਕਰੇ। ਮੇਰੇ ਵਲੋਂ ਚਾਵਲ
ਦਾ ਹਵਾਲਾ ਦਿਤਾ ਗਿਆ।
ਸੋਵੀਅਤ ਦੇਸ ਮੈਗਜੀਨ ਦਾ
ਹਵਾਲਾ, ਰਸ਼ੀਅਨ ਫਾਰਮਾਂ
ਦਾ ਹਵਾਲਾ, ਸਹਿਤਕਾਰਾਂ
ਨੂੰ ਖਰੀਦਣ ਦਾ ਹਵਾਲਾ,
ਆਦਿ ਪੇਸ਼ ਕੀਤੇ ਗਏ।
ਕਾਮਰੇਡ ਬਾਈਕੌਟ ਕਰਦੇ
ਰਹੇ। ਹਾਊਸ ਐਡਜੌਰਨ
ਹੁੰਦਾ ਰਿਹਾ। ਬਹਿਸ ਚਾਰ
ਦਿਨ ਚਲੀ।
ਚੌਥੇ ਦਿਨ ਕਾਮਰੇਡਾਂ ਨੇ
ਸਪੀਕਰ ਸਾਹਿਬ ਦੇ
ਸਾਹਮਣੇ ਧਰਨਾ ਲਾ ਦਿਤਾ,
ਕਿ ਜਲਾਲ ਜਾਂ ਸਬੂਤ
ਦੇਵੇ, ਜਾਂ ਇਸ ਨੂੰ
ਹਾਊਸ ਤੋਂ ਖਾਰਜ ਕੀਤਾ
ਜਾਏ। ਸਪੀਕਰ ਸਾਹਿਬ ਨੇ
ਮੈਨੂੰ ਪ੍ਰਤੱਖ ਸਬੂਤ
ਪੇਸ਼ ਕਰਨ ਲਈ ਕਿਹਾ।
ਮੈਂ ਸਬੂਤ ਦਿਤਾ: ਭਾਖੜਾ
ਡੈਮ ਵਿਚ ਹੈਵੀ ਵਾਟਰ ਦੀ
ਪੈਦਾਵਾਰ ਹੋ ਰਹੀ ਹੈ।
ਹੈਵੀ ਵਾਟਰ ਯੂਰੇਨੀਅਮ
ਬਰਾਬਰ ਸ਼ਕਤੀ ਰਖਦਾ ਹੈ।
ਪ੍ਰਮਾਣੂ ਬੰਬ ਬਨਾਉਣ ਦੀ
ਸਮਰੱਥਾ ਰਖਦਾ ਹੈ। ਯੂ
ਐਨ ਊ ਵਲੋਂ ਇਸਦੀ
ਪੈਦਾਵਾਰ ਤੇ ਪਾਬੰਦੀ
ਲਾਈ ਹੋਈ ਹੈ। ਇਸ ਤੋਂ
ਬੇਅੰਤ ਬਿਜਲੀ ਪੈਦਾ
ਕੀਤੀ ਜਾ ਸਕਦੀ। ਪੰਜਾਬ
ਲਈ ਬਿਜਲੀ ਪੈਦਾ ਨਹੀਂ
ਕੀਤੀ ਜਾ ਰਹੀ। ਸਾਰਾ
ਹੈਵੀ ਵਾਟਰ ਚੋਰੀ ਚੋਰੀ
ਰਸ਼ੀਆ ਨੂੰ ਫਰੀ ਭੇਜਿਆ
ਜਾ ਰਿਹਾ ਹੈ। ਵਿਧਾਨ
ਸਭਾ ਦਾ ਡੈਲੀਗੇਸ਼ਨ ਅੱਜ
ਹੀ ਵਿਜਟ ਕਰੇ।
ਕਾਮਰੇਡਾਂ ਨੇ ਡੈਲੀਗੇਸ਼ਨ
ਬਨਾਉਣਾ ਨਾ ਮੰਨਿਆਂ।
ਸਪੀਕਰ ਸਾਹਿਬ ਨੇ ਮੇਰੇ
ਖਿਲਾਫ ਕੋਈ ਐਕਸ਼ਨ ਲੈਣ
ਤੋਂ ਇਨਕਾਰ ਕਰ ਦਿਤਾ।
ਕਾਮਰੇਡ ਧਰਨਾ ਚੁਕ,
ਵਾਕਆਊਟ ਕਰ ਗਏ। ਨੈਸ਼ਨਲ
ਤੇ ਇੰਟਰਨੈਸ਼ਨਲ ਪ੍ਰੈਸ;
ਅਮਰੀਕਾ ਕਨੇਡਾ ਦੇ
ਲੀਡਇੰਗ ਪੇਪਰਾਂ ਵਿਚ
ਖਬਰਾਂ ਛਪੀਆਂ। ਰਸ਼ੀਆ
ਨੂੰ ਅਸਲੀ ਬਾਸਮਤੀ
ਭੇਜਿਆ ਜਾਣ ਲਗਾ।
ਭਾਖੜਾ ਵਿਚ ਹੈਵੀ ਵਾਟਰ
ਦੀ ਉਪਜ ਬੰਦ ਹੋਈ, ਰਸ਼ੀਆ
ਨੂੰ ਹੈਵੀ ਵਾਟਰ ਦੀ
ਸਪਲਾਈ ਬੰਦ ਹੋਈ। ਮੇਰੀ
ਕਿਸਾਨ ਆਗੂ ਵਜੋਂ
ਪਹਿਚਾਣ, ਨੈਸ਼ਨਲ ਪਧਰ ਤੇ
ਹੋਈ। ਮੇਰੇ ਵਿਜਟਿੰਗ
ਕਾਰਡ ਤੇ 1970 ਤੋਂ ਅੱਜ
ਤੱਕ ਪੰਜਾਬ ਫਾਰਮਰਜ
ਫੋਰਮ ਦਾ ਵੇਰਵਾ ਹੈ। ਸ
ਭੁਪਿੰਦਰ ਸਿੰਘ ਮਾਨ
ਸਥਾਨਕ ਕਿਸਾਨ ਆਗੂ ਤੋਂ
ਸੁਬਾਈ ਕਿਸਾਨ ਆਗੂ ਬਣੇ।
ਚੰਡੀਗੜ੍ਹ ਇਕੱਤਰਤਾ
ਕੀਤੀ, 1975 ਤੋਂ 1977
ਤੱਕ ਕਿਸਾਨ ਮਸਲੇ
ਗੁਮਨਾਮੀ ਵਿਚ ਰਹੇ।
ਇੰਦਰਾ ਦੀ ਸਖਤੀ ਤੇ
ਇਮਰਜੈਂਸੀ ਕਰਕੇ ਕੋਈ
ਕਿਸਾਨੀ ਖਬਰ ਨਹੀਂ ਸੀ
ਛਪਦੀ।
1977 ਜਨਤਾ ਪਾਰਟੀ ਦੀ
ਸਰਕਾਰ ਬਣੀ। 91 ਸਾਲਾ
ਮੁਰਾਰਜੀ ਡੇਸ਼ਾਈ ਪ੍ਰਾਈਮ
ਮਨਿਸਟਰ, ਤੇ ਅਡਵਾਨੀ
ਸਾਹਿਬ, ਬਾਜਪਾਈ ਸਾਹਿਬ,
ਬਾਬੂ ਜਗਜੀਵਨ ਰਾਮ,
ਹੀਰੂਭਾਈ ਪਟੇਲ, ਮਨਿਸਟਰ
ਬਣੇ। ਬਰਨਾਲਾ ਸਾਹਿਬ ਤੇ
ਗੁਲਸ਼ਨ ਜੀ ਰਾਹੀਂ
ਮੁਰਾਰਜੀ ਡੇਸਾਈ ਨਾਲ
ਨੇੜਤਾ ਹੋਈ. ਕਿਉਂਕੇ
ਮੇਰੀ ਇੰਗਲਿਸ਼ ਹਾਈ ਹੋਣ
ਕਰਕੇ ਦੋਨੋ ਮੰਤਰੀਆਂ
ਦੀਆਂ ਖਾਸ ਫਾਈਲਾਂ, ਪੀ
ਐਮ ਸਾਹਿਬ ਕੋਲ ਮੇਰੇ
ਰਾਹੀਂ ਭੇਜੀਆਂ ਜਾਂਦੀਆਂ
ਸਨ। ਮੈਂ ਪੀ ਐਮ ਸਾਹਿਬ
ਦੀ ਕੁਆਇਰੀ ਦੇ ਠੀਕ ਉਤਰ
ਦਿੰਦਾ ਸੀ।
ਪ੍ਰਭਾਵਤ ਹੋਕੇ ਉਹਨਾਂ
ਮੈਨੂੰ ਇੰਡੀਅਨ
ਐਗਰੀਕਲਚਰਲ ਰਿਸਰਚ
ਇੰਸਟੀਚਿਊਟ ਪੂਸ਼ਾ ਦਾ
ਡਾਇਰੈਕਟਰ ਨਾਮਜਦ ਕੀਤਾ।
ਐਗਰੀ ਕਲਚਰ ਪ੍ਰਾਈਸ
ਕਮਿਸ਼ਨ ਦਾ ਮੈਂਬਰ ਭੀ
ਨਾਮਜਦ ਕਰ ਦਿਤਾ।
ਪ੍ਰਾਈਸ ਕਮਿਸ਼ਨ ਦੇ
ਮੈਂਬਰ ਵਜੋਂ ਪਹਿਲੀਵਾਰ
ਸਰਬ ਸੰਮਤੀ ਨਾਲ
ਰੈਜੋਲਿਊਸ਼ਨ ਪਾਸ ਹੋਏ।
ਕਣਕ ਦੀ ਕੀਮਤ 35 ਰੁਪਏ
ਵਧੀ।
ਪੂਸਾ ਰਿਸਰਚ ਸੈਂਟਰ ਵਿਚ
ਮੈਂ ਬਿਨੌਲੇ ਦੀ ਗਿਰੀ
ਚੋਂ ਜਹਿਰੀਲਾ ਗੌਸ਼ੀਪੋਲ
ਗਲੈਂਡ, ਸਾਈਕਲੋਨ
ਪ੍ਰੋਸੈਸ ਰਾਹੀ ਵਖਰਾ
ਕਰਕੇ, 99% ਪਿਉਰਿਟੀ
ਵਾਲੀ ਐਡੀਬਲ ਪ੍ਰੋਟੀਨ
ਬਨਾਉਣ ਦੀ ਖੋਜ ਕੀਤੀ।
ਇਹ ਇਕਸਪੋਰਟ ਕੁਆਲਿਟੀ
ਪ੍ਰੋਟੀਨ, ਫਰਮਾਸਿਊਟੀਕਲ
ਤੇ ਐਡੀਬਲ ਯੂਜ ਲਈ ਵਰਤੀ
ਜਾਣੀ ਸੀ। ਬਠਿਡੇ 7 ਏਕੜ
ਵਿਚ, ਹਾਈਵੇ ਉਪਰ,
ਪਲਾਂਟ ਸਥਾਪਤ ਕੀਤਾ।
ਪਾਈਲਟ ਪਲਾਂਟ ਖਰੀਦਣ ਲਈ
ਟੈਕਸ਼ਾਸ ਤੇ ਇਜਰਾਈਲ
ਵਿਜਟ ਕੀਤਾ। ਕਲੈਬੋਰੇਸ਼ਨ
ਮਚਿਉਰ ਹੋਈ। ਪਰ ਉਤਪਾਦਨ
ਸੁਰੂ ਹੋਣ ਤੋਂ ਪਹਿਲਾਂ
ਹੀ ਇਹ ਪ੍ਰੋਜੈਕਟ
ਬਾਦਲਸ਼ਾਹੀ ਦਾ ਸ਼ਿਕਾਰ ਹੋ
ਗਿਆ। ਬਿਲਡਿੰਗਾਂ ਢਾ
ਦਿਤੀਆਂ। ਜਮੀਨ ਆਪਣੇ
ਕਬਜੇ ਵਿਚ ਕਰ ਲਈ।
ਬਾਦਲਸ਼ਾਹੀ ਦਾ ਇਹ ਰੁਟੀਨ
ਹੈ।
|
|
|